ਤਾਜਾ ਖ਼ਬਰਾਂ


ਰਾਜਪੁਰਾ (ਪਟਿਆਲਾ) 'ਚ 17 ਨਵੇਂ ਕੋਰੋਨਾ ਕੇਸ ਪਾਜ਼ੀਟਿਵ
. . .  about 1 hour ago
ਰਾਜਪੁਰਾ, 5 ਅਗਸਤ (ਰਣਜੀਤ ਸਿੰਘ) ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ ਸ਼ਹਿਰ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ।ਅੱਜ ਇੱਥੋਂ ਦੇ ਆਨੰਦ ਨਗਰ, ਨਿਊ ਆਫ਼ੀਸਰ ਕਲੋਨੀ, ਮਿਰਚ ਮੰਡੀ, ਸੁੰਦਰ ਨਗਰ, ਐਮ ਐਲ ਏ ਰੋਡ, ਬਾਬਾ ਦੀਪ ਸਿੰਘ ਕਲੋਨੀ, ਸ਼ਿਆਮ ਨਗਰ, ਭਾੜੀ ਵਾਲਾ ਮੁਹੱਲਾ, ਫੋਕਲ ਪੁਆਇੰਟ, ਨਿਊ ਡਾਲੀਮਾਂ ਵਿਹਾਰ, ਤੋਂ ਕੋਰੋਨਾ...
ਸ਼ਾਹਕੋਟ (ਜਲੰਧਰ) 'ਚ ਲਾਇਸੈਂਸ ਲਈ ਮੈਡੀਕਲ ਕਰਵਾਉਣ ਗਏ ਬਜ਼ੁਰਗ ਨਿਕਲੇ ਕੋਰੋਨਾ ਪਾਜ਼ੀਟਿਵ
. . .  about 2 hours ago
ਸ਼ਾਹਕੋਟ, 5 ਅਗਸਤ (ਅਜ਼ਾਦ ਸਚਦੇਵਾ⁄ਸੁਖਦੀਪ ਸਿੰਘ)- ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਬਲਾਕ 'ਚ ਬੁੱਧਵਾਰ ਨੂੰ ਦੋ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਪਰਜੀਆਂ ਕਲਾਂ ਦਾ ਰਹਿਣ ਵਾਲਾ ਇੱਕ ਵਿਅਕਤੀ ਜਲੰਧਰ ਵਿਖੇ ਬਿਜਲੀ ਵਿਭਾਗ ਦੇ ਦਫ਼ਤਰ ਵਿੱਚ...
ਚੰਡੀਗੜ੍ਹ 'ਚ ਕੋਰੋਨਾ ਦੇ 64 ਨਵੇਂ ਮਾਮਲੇ
. . .  about 2 hours ago
ਚੰਡੀਗੜ੍ਹ, 5 ਅਗਸਤ (ਮਨਜੋਤ ਸਿੰਘ ਜੋਤ) - ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸ਼ਹਿਰ ਵਿਚ ਕੋਰੋਨਾ ਦੇ ਅੱਜ 64 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਨਵੇਂ ਮਾਮਲੇ ਆਉਣ ਉਪਰੰਤ ਚੰਡੀਗੜ੍ਹ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 1270 ਤੱਕ...
ਲੁਧਿਆਣਾ 'ਚ ਕੋਰੋਨਾ ਨਾਲ 9 ਮਰੀਜ਼ਾਂ ਦੀ ਮੌਤ, 326 ਨਵੇਂ ਮਾਮਲੇ
. . .  about 2 hours ago
ਲੁਧਿਆਣਾ, 5 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ, ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ 9 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ 326 ਨਵੇਂ ਮਾਮਲੇ ਹੋਰ ਸਾਹਮਣੇ ਆਏ ਹਨ...
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਤੇਜ਼ੀ ਨਾਲ ਕਾਰਵਾਈ ਲਈ ਡੀ.ਜੀ.ਪੀ ਵੱਲੋਂ 2 ਐੱਸ.ਆਈ ਟੀ ਗਠਿਤ ਕਰਨ ਦੇ ਹੁਕਮ
. . .  about 2 hours ago
ਅਜਨਾਲਾ, 5 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਨੇ 2 ਵਿਸ਼ੇਸ਼ ਜਾਂਚ ਟੀਮਾਂ (ਐੱਸ.ਆਈ.ਟੀ) ਦੇ ਗਠਨ ਦੇ ਹੁਕਮ ਦਿੱਤੇ ਹਨ, ਜੋ ਕਿ ਜ਼ਹਿਰੀਲੀ ਸ਼ਰਾਬ ਮਾਮਲੇ 'ਤੇ ਤੇਜ਼ੀ ਨਾਲ ਕਾਰਵਾਈ ਕਰਨਗੀਆਂ। ਇਨ੍ਹਾਂ ਟੀਮਾਂ ਦੀ ਨਿਗਰਾਨੀ ਏ.ਡੀ.ਜੀ.ਪੀ (ਕਾਨੂੰਨ ਵਿਵਸਥਾ) ਈਸ਼ਵਰ ਸਿੰਘ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਕੁੱਲ...
ਡੇਰਾਬਸੀ (ਮੋਹਾਲੀ) ਤਹਿਸੀਲ ਦੇ ਫ਼ਰਦ ਕੇਂਦਰ ਦਾ 24 ਲੱਖ ਬਿੱਲ ਬਕਾਇਆ, ਬਿਜਲੀ ਕੁਨੈਕਸ਼ਨ ਕੱਟਿਆ
. . .  about 3 hours ago
ਡੇਰਾਬਸੀ, 5 ਅਗਸਤ (ਗੁਰਮੀਤ ਸਿੰਘ )- ਜ਼ਿਲ੍ਹਾ ਮੋਹਾਲੀ ਦੇ ਡੇਰਾਬਸੀ ਤਹਿਸੀਲ ਕੰਪਲੈਕਸ ਵਿਖੇ ਸਥਿਤ ਫ਼ਰਦ ਕੇਂਦਰ ਬਿਜਲੀ ਬਿੱਲ ਜਮ੍ਹਾ ਨਾ ਹੋਣ ਉੱਤੇ ਪਾਵਰਕਾਮ ਵਿਭਾਗ ਨੇ ਅੱਜ ਫ਼ਰਦ ਕੇਂਦਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਇਸ ਦੇ ਚਲਦੇ ਇੱਥੇ ਕੰਮ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਾਵਰ ਕਾਮ...
ਟਰਾਲੇ ਤੇ ਐਕਟਿਵਾ ਦੀ ਭਿਆਨਕ ਟੱਕਰ ਵਿਚ 52 ਸਾਲਾ ਵਿਅਕਤੀ ਦੀ ਮੌਤ
. . .  about 3 hours ago
ਫ਼ਿਰੋਜ਼ਪੁਰ, 5 ਅਗਸਤ (ਕੁਲਬੀਰ ਸਿੰਘ ਸੋਢੀ) - ਫ਼ਿਰੋਜ਼ਪੁਰ ਤੋਂ ਜ਼ੀਰਾ ਰੋਡ 'ਤੇ ਪੈਂਦੇ ਪਿੰਡ ਵਲੂਰ ਦੇ ਅੱਡੇ ਨੇੜੇ ਟਰਾਲੇ ਤੇ ਐਕਟਿਵਾ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਇਕ 52 ਸਾਲ ਦੇ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਜਾਣ ਦਾ ਸਮਾਚਾਰ ਹੈ। ਉਕਤ ਵਿਅਕਤੀ ਦੀ ਪਹਿਚਾਣ ਗੁਰਦੇਵ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਪਿੰਡ ਗੋਡੋਡੂ, ਜ਼ੀਰਾ ਰੋਡ...
ਨਵੰਬਰ ਤੱਕ ਮਿਲਣਗੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 1.73 ਲੱਖ ਸਮਾਰਟ ਫ਼ੋਨ
. . .  about 3 hours ago
ਅਜਨਾਲਾ, 5 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਕੈਬਨਿਟ ਨੇ ਮੀਟਿੰਗ ਦੌਰਾਨ ਸਰਕਾਰੀ ਸਕੂਲਾਂ ਦੇ ਲੜਕੇ ਅਤੇ ਲੜਕੀਆਂ ਨੂੰ ਨਵੰਬਰ ਮਹੀਨੇ ਤੱਕ 1,73,823 ਸਮਾਰਟ ਫ਼ੋਨ ਵੰਡਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ 12ਵੀਂ ਦੀ ਪ੍ਰੀਖਿਆ ਆਨ ਲਾਈਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। 50000 ਫੋਨਾਂ ਦੇ ਪਹਿਲੇ ਬੈਚ...
ਖਮਾਣੋਂ (ਫ਼ਤਿਹਗੜ੍ਹ ਸਾਹਿਬ) 'ਚ 4 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 3 hours ago
ਖਮਾਣੋਂ, 5 ਅਗਸਤ (ਮਨਮੋਹਨ ਸਿੰਘ ਕਲੇਰ ) - ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਖਮਾਣੋਂ 'ਚ ਅੱਜ 4 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸੀਨੀਅਰ ਮੈਡੀਕਲ ਅਫ਼ਸਰ ਖਮਾਣੋਂ ਡਾ. ਹਰਭਜਨ ਰਾਮ ਨੇ ਦਸਿਆ ਕਿ ਇਹਨਾਂ ਮਾਮਲਿਆਂ ਚ 3 ਪਿੰਡ ਮਨੈਲਾਂ ਦੇ ਉਸ ਪਾਜ਼ੀਟਿਵ ਪੁਲਿਸ ਮੁਲਾਜ਼ਮ ਦੀ ਪਤਨੀ(49), ਪਿਤਾ (84) ਅਤੇ ਪੁੱਤਰ (18) ਸ਼ਾਮਿਲ ਹਨ, ਜਦਕਿ 1 ਮਾਮਲੇ...
ਮੋਗਾ 'ਚ 2 ਹੋਰ ਕੋਰੋਨਾ ਕੇਸ ਪਾਜ਼ੀਟਿਵ
. . .  about 3 hours ago
ਮੋਗਾ, 5 ਅਗਸਤ (ਗੁਰਤੇਜ ਸਿੰਘ ਬੱਬੀ) - ਮੋਗਾ 'ਚ ਸਿਹਤ ਵਿਭਾਗ ਨੇ ਕੋਰੋਨਾ ਦੇ 2 ਹੋਰ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਸ ਨਾਲ ਜ਼ਿਲ੍ਹੇ ਵਿਚ ਹੁਣ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ...
ਜ਼ਿਲ੍ਹਾ ਪਠਾਨਕੋਟ 'ਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 3 hours ago
ਪਠਾਨਕੋਟ, 5 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿੱਚ 5 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਬੰਧੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ 5 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ ਵਿੱਚ ਕੋਰੋਨਾ ਰਿਪੋਰਟ...
ਸ੍ਰੀ ਮੁਕਤਸਰ ਸਾਹਿਬ ਵਿਖੇ 10 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 5 ਅਗਸਤ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ 10 ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਣ ਮਗਰੋਂ ਅੱਜ ਇਕੋ ਦਿਨ ਕੋਰੋਨਾ ਪਾਜ਼ੀਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 23 ਹੋ ਗਈ ਹੈ। ਕੇਸ ਵਧਣ ਨਾਲ ਲੋਕ ਚਿੰਤਤ ਹਨ। ਸ਼ਹਿਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਲੋਕਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ 67 ਨਵੇਂ ਮਾਮਲੇ ਪਾਜ਼ੀਟਿਵ, 1 ਮੌਤ
. . .  about 4 hours ago
ਅੰਮ੍ਰਿਤਸਰ, 5 ਅਗਸਤ (ਰੇਸ਼ਮ ਸਿੰਘ, ਰਾਜੇਸ਼ ਕੁਮਾਰ) - ਅੰਮ੍ਰਿਤਸਰ ਚ ਅੱਜ 67 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ 1 ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਨਾਲ ਹੀ ਹੁਣ ਅੰਮ੍ਰਿਤਸਰ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 2093 ਹੋ ਗਈ ਹੈ। ਜਿਨ੍ਹਾਂ ਚ 1516 ਮਰੀਜ਼ ਠੀਕ ਹੋਏ ਹਨ, 491 ਜੇਰੇ...
ਸਿੱਖਿਆ ਬੋਰਡ ਨੇ ਸੂਬੇ ਦੇ ਸਮੂਹ ਸਕੂਲਾਂ ਵਿਚ 11ਵੀਂ ਤੇ 12ਵੀਂ ਲਈ ਐਨ. ਸੀ. ਸੀ ਵਿਸ਼ਾ ਕੀਤਾ ਲਾਗੂ
. . .  about 4 hours ago
ਐੱਸ. ਏ. ਐੱਸ. ਨਗਰ, 5 ਅਗਸਤ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2020-21 ਤੋਂ ਸੂਬੇ ਦੇ ਸਮੂਹ ਸਕੂਲਾਂ ਵਿਚ ਐਨ. ਸੀ. ਸੀ. National Cadet Corps) ਵਿਸ਼ਾ ਲਾਗੂ ਕਰ ਦਿੱਤਾ ਗਿਆ ਹੈ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਅਕਾਦਮਿਕ ਸਾਲ 2020-21 ਤੋਂ ਸਿੱਖਿਆ ਬੋਰਡ ਨਾਲ ਸਬµਧਿਤ...
ਜੈਤੋ ਪੁਲਿਸ ਨੇ ਚਾਲੂ ਭੱਠੀ, 200 ਲੀਟਰ ਲਾਹਣ ਅਤੇ ਨਜਾਇਜ਼ ਸ਼ਰਾਬ ਕੀਤੀ ਬਰਾਮਦ
. . .  about 4 hours ago
ਜੈਤੋ, 5 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਐੱਸ.ਐੱਸ.ਪੀ ਸਵਰਨਜੀਤ ਸਿੰਘ ਦੀ ਸਖ਼ਤ ਹਦਾਇਤਾਂ 'ਤੇ ਨਸ਼ਿਆਂ ਦੇ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਥਾਣਾ ਜੈਤੋ ਦੀ ਪੁਲਿਸ ਨੂੰ ਉਸ ਵਕਤ ਸਫਲਤਾ ਮਿਲੀ ਜਦ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਚਾਲੂ ਭੱਠੀ, ਕਰੀਬ 200 ਲੀਟਰ ਲਾਹਣ ਤੇ ਨਜਾਇਜ਼ ਸ਼ਰਾਬ ਬਰਾਮਦ ...
ਸੰਨੀ ਐਨਕਲੇਵ ਦੇ ਨਿਰਦੇਸ਼ਕ ਜਰਨੈਲ ਸਿੰਘ ਬਾਜਵਾ ਨੂੰ ਪੁਲਿਸ ਪੰਜਾਬ ਸਟੇਟ ਕੰਜ਼ਿਊਮਰ ਫੋਰਮ 'ਚ ਕਰੇਗੀ ਪੇਸ਼
. . .  about 4 hours ago
ਚੰਡੀਗੜ੍ਹ, 5 ਅਗਸਤ (ਸੁਰਜੀਤ ਸਿੰਘ ਸੱਤੀ)- ਮੋਹਾਲੀ ਸਥਿਤ ਸੰਨੀ ਐਨਕਲੇਵ ਦੇ ਨਿਰਦੇਸ਼ਕ ਜਰਨੈਲ ਸਿੰਘ ਬਾਜਵਾ ਨੂੰ ਪੁਲਿਸ ਵਲੋਂ ਪੰਜਾਬ ਸਟੇਟ ਕੰਜ਼ਿਊਮਰ ਫੋਰਮ 'ਚ ਪੇਸ਼ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਜਵਾ ਰਿਣਦਾਤਾਵਾਂ...
ਪੰਜਾਬ ਕੈਬਨਿਟ ਨੇ ਇੱਕ ਸਾਲ ਲਈ ਵਧਾਈ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ
. . .  about 5 hours ago
ਚੰਡੀਗੜ੍ਹ, 5 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕੈਬਨਿਟ ਨੇ ਅੱਜ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਨੂੰ ਇੱਕ ਸਾਲ ਲਈ ਵਧਾਏ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਿਹਤ ਬੀਮਾ ਯੋਜਨਾ ਨੂੰ ਵਧਾਉਣ ਦੇ ਨਾਲ...
ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਖ਼ਰਚੇ 501.07 ਕਰੋੜ ਰੁਪਏ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ
. . .  about 5 hours ago
ਚੰਡੀਗੜ੍ਹ/ਅਜਨਾਲਾ 5 ਅਗਸਤ (ਵਿਕਰਮਜੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਕੋਵਿਡ-19 ਨਾਲ ਨਜਿੱਠਣ ਲਈ ਮਗਰਲੇ ਸਮੇਂ ਦੌਰਾਨ 501.07 ਕਰੋੜ ਰੁਪਏ ਦੇ ਖ਼ਰਚੇ ਨੂੰ ਅੱਜ ਪੰਜਾਬ ਮੰਤਰੀ ਮੰਡਲ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੁੱਖ...
ਹੁਸ਼ਿਆਰਪੁਰ 'ਚ ਕੋਰੋਨਾ ਦੇ 8 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਹੁਸ਼ਿਆਰਪੁਰ, 5 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 8 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 601 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ...
ਮਾਛੀਵਾੜਾ 'ਚ ਕੋਰੋਨਾ ਬਲਾਸਟ, ਆੜ੍ਹਤੀ ਸਮੇਤ 6 ਵਿਅਕਤੀ ਆਏ ਪਾਜ਼ੀਟਿਵ
. . .  about 5 hours ago
ਮਾਛੀਵਾੜਾ ਸਾਹਿਬ, 5 ਅਗਸਤ (ਮਨੋਜ ਕੁਮਾਰ)- ਜ਼ਿਲ੍ਹਾ ਲੁਧਿਆਣਾ ਦੇ ਮਾਛੀਵਾੜਾ 'ਚ ਅੱਜ ਦੇ ਸਭ ਤੋਂ ਵੱਧ 6 ਮਾਮਲੇ ਸਾਹਮਣੇ ਆਏ ਹਨ। ਇੱਥੇ ਗੁਰਾਂ ਕਾਲੋਨੀ ਦੇ ਆੜ੍ਹਤੀ, ਉਸ ਦੇ ਨੌਜਵਾਨ ਪੁੱਤਰ, ਦੋ ਔਰਤਾਂ, ਸਿਹਤ ਵਿਭਾਗ ਦਾ ਇੰਸਪੈਕਟਰ ਅਤੇ ਇੰਦਰਾ ਕਾਲੋਨੀ ਦੇ ਇੱਕ ਨੌਜਵਾਨ ਦੀ...
ਜ਼ਹਿਰੀਲੀ ਸ਼ਰਾਬ ਦੇ ਮੁੱਦੇ 'ਤੇ ਕੈਪਟਨ ਨੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਡੀ. ਸੀਜ਼ ਅਤੇ ਐੱਸ. ਐੱਸ. ਪੀਜ਼ ਨਾਲ ਕੀਤੀ ਗੱਲਬਾਤ
. . .  about 5 hours ago
ਚੰਡੀਗੜ੍ਹ, 5 ਅਗਸਤ- ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਡੀ. ਸੀਜ਼ ਅਤੇ ਐੱਸ. ਐੱਸ. ਪੀਜ਼ ਨਾਲ ਵਿਸਥਾਰਪੂਰਵਕ ਸਮੀਖਿਆ ਕੀਤੀ। ਮੁੱਖ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 33 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਮਹਿਲ ਕਲਾਂ, 5 ਅਗਸਤ (ਅਵਤਾਰ ਸਿੰਘ ਅਣਖੀ)- ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 33 ਨਵੇਂ ਮਾਮਲੇ ਸਾਹਮਣੇ ਆਉਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਆਈਆਂ ਕੋਵਿਡ-19 ਦੀਆਂ ਰਿਪੋਰਟਾਂ ਅਨੁਸਾਰ ਬਲਾਕ ਮਹਿਲ ਕਲਾਂ 'ਚ 4, ਬਲਾਕ...
ਜੀ. ਐੱਸ. ਡੀ. ਪੀ. ਦਾ ਵਾਧੂ ਉਧਾਰ ਲੈਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫ਼ੈਸਲਾ
. . .  about 6 hours ago
ਚੰਡੀਗੜ੍ਹ, 5 ਅਗਸਤ (ਵਿਕਰਮਜੀਤ ਸਿੰਘ ਮਾਨ)- ਸਾਲ 2020-21 'ਚ ਜੀ. ਐੱਸ. ਡੀ. ਪੀ. ਦੇ 2 ਫ਼ੀਸਦੀ ਦਾ ਵਾਧੂ ਉਧਾਰ ਲੈਣ ਅਤੇ ਵਪਾਰ 'ਚ ਆਸਾਨੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਅੱਜ ਹੋਈ ਪੰਜਾਬ ਕੈਬਨਿਟ ਦੀ ਬੈਠਕ...
ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਅਤੇ ਲਾਹਣ ਸਣੇ 7 ਗ੍ਰਿਫ਼ਤਾਰ
. . .  about 6 hours ago
ਸੁਲਤਾਨਪੁਰ ਲੋਧੀ 5 ਅਗਸਤ (ਲਾਡੀ, ਥਿੰਦ, ਹੈਪੀ)- ਐੱਸ. ਐੇੱਸ. ਪੀ. ਜਸਪ੍ਰੀਤ ਸਿੰਘ ਸਿੱਧੂ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦੇ ਖ਼ਿਲਾਫ਼ ਚਲਾਈ ਹੋਈ ਵਿਸ਼ੇਸ਼ ਮੁਹਿੰਮ ਨੂੰ ਬਰਕਰਾਰ ਰੱਖਣ ਦੇ ਦਿੱਤੇ ਹੋਏ ਦਿਸ਼ਾ-ਨਿਰਦੇਸ਼ਾਂ 'ਤੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ...
ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਦੀ ਵਸਨੀਕ ਇਕ ਔਰਤ ਦੀ ਕੋਰੋਨਾ ਕਾਰਨ ਮੌਤ
. . .  about 6 hours ago
ਬੇਗੋਵਾਲ, 5 ਅਗਸਤ (ਸੁਖਜਿੰਦਰ ਸਿੰਘ)- ਜ਼ਿਲ੍ਹਾ ਕਪੂਰਥਲਾ, ਹਲਕਾ ਭੁਲੱਥ ਦੇ ਕਸਬਾ ਬੇਗੋਵਾਲ ਦੇ ਪਿੰਡ ਮਿਆਣੀ ਭੱਗੂਪੁਰੀਆ ਦੀ ਵਸਨੀਕ ਇਕ ਔਰਤ ਜਸਵੀਰ ਕੌਰ (70) ਪਤਨੀ ਪਲਵਿੰਦਰ ਸਿੰਘ ਦੀ ਜਲੰਧਰ ਵਿਖੇ ਇਲਾਜ ਦੌਰਾਨ ਕੋਰੋਨਾ ਕਾਰਨ ਮੌਤ ਹੋ ਗਈ। ਜਿਸ ਦਾ ਅੱਜ ਅੰਤਿਮ ਸਸਕਾਰ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਅੰਮ੍ਰਿਤ ਵੇਲਾ ਸਚੁ ਨਾਉ

'ਉਠ ਭਾਈ ਭਲਿਆ,
ਸਤਿਗੁਰਾਂ ਸਿਨਹਾ ਘੱਲਿਆ।
ਅੰਮ੍ਰਿਤ ਵੇਲੇ ਉਠ ਕੇ
ਸਤਿਗੁਰਾਂ ਦੀ ਕਰੀਏ ਕਾਰ।
ਸਤਿਗੁਰ ਰਿਜ਼ਕ ਦੇਣ ਬੇਸ਼ੁਮਾਰ।
ਤੂੰ ਦੇਵੇਂ ਤੇ ਮੈਂ ਖਾਵਾਂ,
ਦੂਜੇ ਦਰ ਨਾ ਮੰਗਣ ਜਾਵਾਂ।'
ਮੈਨੂੰ ਪਤਾ ਨਹੀਂ ਕਿ ਇਹ ਵਾਕ ਕਿਸ ਮਹਾਂਪੁਰਖ ਦੀ ਜਾਦੂਈ ਕਲਮ ਤੋਂ ਆਏ ਨੇ, ਪਰ ਇਹ ਪਾਠ ਮੇਰੇ ਬਚਪਨ ਤੋਂ ਹੀ ਮੇਰੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ ਹੈ। ਮੈਨੂੰ ਚੇਤੇ ਹੈ ਕਿ ਨਿੱਕੇ ਹੁੰਦਿਆਂ ਮੇਰੀ ਮਾਂ ਮੈਨੂੰ ਹਰ ਸਵੇਰ ਇਹ ਪਾਠ ਸੁਣਾਉਂਦੇ ਸਨ ਅਤੇ ਮੈਂ ਵੀ ਉਨ੍ਹਾਂ ਦੇ ਨਾਲ ਬੋਲਦਾ ਸਾਂ ਤੇ ਅੱਜ ਵੀ ਮੇਰੇ ਕੰਨਾਂ ਵਿਚ ਗੂੰਜਦਾ ਹੈ। ਗ਼ੌਰ ਕਰੀਏ ਇਹ ਪਾਠ ਬੜੀ ਚੰਗੀ ਸਿੱਖਿਆ ਦਿੰਦੇ ਹਨ, ਇਕ ਸਵੇਰੇ ਉੱਠਣਾ, ਦੂਸਰਾ ਪੂਜਾ-ਪਾਠ ਤੇ ਤੀਸਰਾ ਕਿਰਤ ਕਰਨੀ। ਅੱਜਕਲ੍ਹ ਦੇ ਹਾਲਾਤ 'ਤੇ ਤਰਜ਼ੇ ਜ਼ਿੰਦਗੀ ਨੂੰ ਵੇਖਦਿਆਂ ਲੋਕਾਂ ਨੂੰ ਮੁੜ ਪੁਰਾਣੀਆਂ ਰੀਤਾਂ 'ਤੇ ਲਿਆਉਣ ਲਈ ਲਾਜ਼ਮੀ ਹੈ ਕਿ ਅਸੀਂ ਸਵੇਰੇ ਉੱਠਣ ਦੇ ਧਾਰਮਿਕ ਤੇ ਜਿਸਮਾਨੀ ਫਾਇਦਿਆਂ ਨੂੰ ਵੱਧ ਤੋਂ ਵੱਧ ਲੋਕਾਂ ਵਿਚ ਵੰਡੀਏ।
ਅੱਗੇ ਵਧਣ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ। ਦਿਨ-ਰਾਤ 24 ਘੰਟੇ 8 ਪਹਿਰਾਂ ਵਿਚ ਵੰਡੇ ਹੋਏ ਨੇ, ਹਰ ਪਹਿਰ ਦੀ ਮਿਆਦ ਤਿੰਨ ਘੰਟੇ ਹੈ। ਪਹਿਲਾ ਪਹਿਰ ਜਿਸ ਦਾ ਨਾਂਅ 'ਪੂਰਨਵਹਾ' ਸੂਰਜ ਚੜ੍ਹਨ 'ਤੇ ਸ਼ੁਰੂ ਹੁੰਦਾ ਹੈ ਤੇ ਅੱਠਵਾਂ ਪਹਿਰ ਜਿਸ ਦਾ ਨਾਂਅ 'ਊਸ਼ਾ' ਅਗਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਖ਼ਤਮ ਹੋ ਜਾਂਦਾ ਹੈ। ਪੂਰੇ 24 ਘੰਟਿਆਂ ਵਿਚ 48 ਮਿੰਟ ਦੇ 30 ਮਹੂਰਤ ਹੁੰਦੇ ਨੇ। ਸਨਾਤਨ ਧਰਮ ਵਿਚ 29ਵਾਂ ਮਹੂਰਤ ਜਿਸ ਨੂੰ 'ਬ੍ਰਹਮ ਮਹੂਰਤ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਬਹੁਤ ਪਵਿੱਤਰ ਮੰਨਿਆ ਗਿਆ ਹੈ। ਇਹ ਦਿਨ ਚੜ੍ਹਨ ਤੋਂ ਤਕਰੀਬਨ ਡੇਢ ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ। ਚੰਗੀ ਤਰ੍ਹਾਂ ਸਮਝਣ ਲਈ, ਜੇ ਸੂਰਜ 6 ਵਜੇ ਨਿਕਲਦਾ ਹੈ ਤਾਂ ਬ੍ਰਹਮ ਮਹੂਰਤ 4.30 ਵਜੇ ਤੋਂ 5.15 ਵਜੇ ਤੱਕ ਹੁੰਦਾ ਹੈ। ਆਯੁਰਵੈਦ ਵਿਚ ਇਸ ਨੂੰ ਪਰਮਾਤਮਾ ਦਾ ਵੇਲਾ ਕਹਿੰਦੇ ਹਨ। ਇਹ ਵੇਲਾ, ਜਿਸਮਾਨੀ ਤਾਕਤ, ਮਨ ਦੀ ਸ਼ਾਂਤੀ ਅਤੇ ਦਿਮਾਗ਼ੀ ਤਾਕਤ ਨੂੰ ਵਧਾਉਂਦਾ ਹੈ। ਇਹ ਵੀ ਮਾਨਤਾ ਹੈ ਕਿ ਇਸ ਵੇਲੇ ਦੀ ਪੂਜਾ-ਪਾਠ ਸਰੀਰ, ਮਨ ਅਤੇ ਦਿਮਾਗ਼ ਲਈ ਵਿਟਾਮਿਨ ਦੇ ਬਰਾਬਰ ਹੈ। 'ਸ਼ਿਵ ਪੁਰਾਣ' ਵਿਚ ਵੀ ਇਸ ਦੀ ਅਹਿਮੀਅਤ ਦਾ ਜ਼ਿਕਰ ਹੈ। ਇਸ ਦੇ ਦੂਸਰੇ ਅਧਿਆਏ ਵਿਚ ਬ੍ਰਹਮ ਮਹੂਰਤ ਵੇਲੇ ਉੱਠਣਾ, ਪੂਜਾ-ਪਾਠ ਕਰਨਾ ਬੜਾ ਪਵਿੱਤਰ ਮੰਨਿਆ ਗਿਆ ਹੈ। ਇਸਲਾਮ ਵਿਚ ਸਵੇਰੇ ਉੱਠਣ ਵਾਲਿਆਂ ਉੱਤੇ ਇਹ ਖ਼ੁਦਾ ਦੀ ਬਰਕਤ ਮੰਨੀ ਗਈ ਹੈ। ਕੁਰਾਨ ਸ਼ਰੀਫ ਵਿਚ ਇਹ ਵੇਲਾ 'ਅਦਖਰ' (ਇਬਾਦਤ) ਲਈ ਬਹੁਤ ਮੁਫ਼ੀਦ ਹੈ। ਇਸੇ ਕਰਕੇ ਪਹਿਲੀ ਫ਼ਜ਼ਰ ਨਮਾਜ਼ ਦਾ ਵੇਲਾ ਵੀ 8ਵੇਂ ਪਹਿਰ ਵਿਚ ਹੈ।
ਇਸਾਈ ਮਤ ਵਿਚ ਸਵੇਰੇ 3-5 ਵਜੇ ਤੱਕ 'ਰੂਹਾਨੀ ਵਕਤ' ਹੈ। ਪੁਰਾਣਾ ਵਸੀਅਤਨਾਮਾ ਦੇ ਮੁਤਾਬਿਕ ਇਸ ਵੇਲੇ ਪਰਮੇਸ਼ਰ ਆਪਣੇ ਭਗਤਾਂ ਦੇ ਰੂ-ਬਰੂ ਹੁੰਦੇ ਹਨ। ਇਸ ਦੀ ਮਹੱਤਤਾ ਦਾ ਅੰਦਾਜ਼ਾ ਅਸੀਂ ਇਸ ਤਰ੍ਹਾਂ ਵੀ ਲਗਾ ਸਕਦੇ ਹਾਂ ਕਿ 'ਬਾਈਬਲ' ਵਿਚ ਸਵੇਰ ਦਾ ਜ਼ਿਕਰ ਤਕਰੀਬਨ ਦੋ ਸੌ ਵਾਰ ਆਉਂਦਾ ਹੈ। ਸਿੱਖ ਧਰਮ ਵਿਚ ਸਵੇਰੇ ਉੱਠਣਾ ਅਤੇ ਨਾਮ ਜਪਣ ਦੀ ਅਹਿਮੀਅਤ ਦਾ ਭਰਪੂਰ ਜ਼ਿਕਰ ਹੈ।
'ਅੰਮ੍ਰਿਤ ਵੇਲਾ ਸਚੁ ਨਾਉ
ਵਡਿਆਈ ਵੀਚਾਰੁ'
ਗੁਰਬਾਣੀ ਦਾ ਇਹ ਵਾਕ ਆਖ਼ਰੀ ਪਹਿਰ ਦਾ ਪਵਿੱਤਰਤਾ ਅਤੇ ਪ੍ਰਮਾਤਮਾ ਦੇ ਨਾਮ ਲੈਣ ਦਾ ਨਿਚੋੜ ਹੈ। ਅਮਰੀਕਾ ਵਿਚ ਮੁਕੀਮ 'ਸੁਖਮੰਦਿਰ ਖ਼ਾਲਸਾ' ਸਿੱਖ ਧਾਰਮਿਕ ਤਨਜ਼ੀਮ ਹੈ ਜੋ ਧਰਮ ਪ੍ਰਚਾਰ ਵਿਚ ਹੋਰ ਗੱਲਾਂ ਦੇ ਨਾਲ ਅੰਮ੍ਰਿਤ ਵੇਲੇ ਦੀ ਪਾਠ ਭਗਤੀ ਦੀ ਮਹੱਤਤਾ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ। ਇਹ ਸਾਰੀਆਂ ਧਾਰਮਿਕ ਸਿਖਿਆਵਾਂ ਦਾ ਇਹ ਨਿਚੋੜ ਨਿਕਲਦਾ ਹੈ ਕਿ ਅੰਮ੍ਰਿਤ ਵੇਲਾ ਸਿਰਫ਼ ਰੂਹਾਨੀ ਹੀ ਨਹੀਂ ਬਲਕਿ ਆਪਣੀ ਸਿਹਤ ਲਈ ਵੀ ਬਹੁਤ ਮੁਫ਼ੀਦ ਹੈ। ਇਸ ਦੇ ਨਾਲ ਹੀ ਡਾਕਟਰੀ ਅਤੇ ਸਾਇੰਸ ਦੀਆਂ ਖੋਜਾਂ ਤੇ ਤਹਕੀਕਾਤ ਨੇ ਵੀ ਤਾਇਦ ਕੀਤੀ ਹੈ ਕਿ ਸਵੇਰੇ ਉੱਠਣਾ, ਪਾਠ-ਪੂਜਾ ਅਤੇ ਕਸਰਤ ਚੰਗੀ ਸਿਹਤ ਦੀਆਂ ਅਲਾਮਤਾਂ ਹਨ।
ਅੰਮ੍ਰਿਤ ਵੇਲੇ ਦੀ ਅਹਿਮੀਅਤ ਨੂੰ ਹਰ ਤਬਕੇ ਅਤੇ ਵੱਖ-ਵੱਖ ਮੁਲਕਾਂ ਨੇ ਵੀ ਮੰਨਿਆ ਹੈ। ਮਿਸਾਲ ਵਜੋਂ ਆਪਣੇ ਵਕਤ ਦੇ ਨਾਮੀ ਇਸਾਈ ਮਤ ਦੇ ਧਰਮ ਸ਼ਾਸਤਰੀ ਰਿਚਰਡ ਵੈਟਲਮ (1787-1863) ਦਾ ਕਹਿਣਾ ਹੈ ਕਿ 'ਜਿਸ ਦਿਨ ਮੈਂ ਕੁਵੇਲੇ ਉੱਠਦਾ ਹਾਂ ਤਾਂ ਮੇਰਾ ਸਾਰਾ ਦਿਨ ਉਸ ਗੁਆਚੇ ਵਕਤ ਨੂੰ ਲੱਭਣ ਵਿਚ ਨਿਕਲ ਜਾਂਦਾ ਹੈ।' ਕਹਿਣ ਦੀ ਮੁਰਾਦ ਕਿ 'ਖੁੰਝਿਆ ਵੇਲਾ, ਮੁੜ ਹੱਥ ਨਹੀਂ ਆਉਂਦਾ।'
ਇਸੇ ਤਰ੍ਹਾਂ ਇਕ ਅਮਰੀਕਨ ਔਰਤ ਲਿਖਾਰੀ ਟੈਰੀ ਗੁਲਮੈਟਸ ਦਾ ਕਹਿਣਾ ਹੈ ਕਿ ਅੱਠਵੇਂ ਪਹਿਰ ਵਿਚ ਸਭ ਤੋਂ ਜ਼ਿਆਦਾ ਊਰਜਾ ਜਾਂ ਸ਼ਕਤੀ ਹੁੰਦੀ ਹੈ। ਅੱਗੇ ਚੱਲ ਕੇ ਬੜੀ ਦਿਲਚਸਪ ਗੱਲ ਕਹਿੰਦੇ ਨੇ ਕਿ 'ਜਿਸ ਦਿਨ ਮੈਂ ਸੂਰਜ ਚੜ੍ਹਨ ਤੋਂ ਬਾਅਦ ਉੱਠਦੀ ਹਾਂ ਤਾਂ ਇੰਝ ਲਗਦਾ ਹੈ ਕਿ ਉਹ ਦਿਨ ਮੈਨੂੰ ਪਿੱਛੇ ਛੱਡ ਕੇ ਚਲਾ ਗਿਆ ਹੈ।' ਸਿਕੰਦਰੇ ਆਜ਼ਮ ਦੇ ਉਸਤਾਦ 'ਅਰਸਤੂ' ਨੇ ਕਿਹਾ ਸੀ ਕਿ ਸਵੇਰੇ ਉੱਠਣਾ 'ਤੰਦਰੁਸਤੀ, ਅਕਲਮੰਦੀ ਤੇ ਦੌਲਤਮੰਦੀ ਦੀਆਂ ਅਮੁੱਲ ਸੌਗਾਤਾਂ ਹਨ।' ਅੱਜਕਲ੍ਹ ਆਰਾਮ ਪ੍ਰਸਤ ਤਰਜ਼ੇ ਜ਼ਿੰਦਗੀ ਸਾਰੇ ਸਮਾਜ, ਸਿਹਤ ਅਤੇ ਪੁਰਾਣੀਆਂ ਰਵਾਇਤਾਂ ਨੂੰ ਵਿਗਾੜ ਰਹੀ ਹੈ। ਲਾਜ਼ਮੀ ਹੈ ਕਿ ਅਸੀਂ ਸਮਾਜ ਨੂੰ ਖ਼ਾਸ ਕਰਕੇ ਨੌਜਵਾਨ ਤਬਕੇ ਨੂੰ ਆਪਣੀਆਂ ਧਾਰਮਿਕ ਸਿਖਿਆਵਾਂ ਤੇ ਪੁਰਾਣੀਆਂ ਕਦਰਾਂ-ਕੀਮਤਾਂ, ਪਾਠ-ਪੂਜਾ, ਕਸਰਤ, ਸਹੀ ਵਕਤ ਤੇ ਖਾਣਾ, ਕੰਮ 'ਤੇ ਜਾਣਾ ਅਤੇ ਛੇਤੀ ਸੌਣ ਤੋਂ ਵਾਕਿਫ਼ ਕਰਵਾਈਏ। ਅੱਜਕਲ੍ਹ ਚੱਲ ਰਹੀ 'ਕੋਰੋਨਾ ਮਹਾਂਮਾਰੀ' ਦਾ ਮੁਕਾਬਲਾ ਕਰਨ ਲਈ ਆਪਣੀ ਜਿਸਮਾਨੀ ਤਾਕਤ ਨੂੰ ਵਧਾਉਣ ਲਈ ਇਨ੍ਹਾਂ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਆਖਰ ਵਿਚ ਇਸ ਲੇਖ ਨੂੰ ਮੁਕੰਮਲ ਕਰਨ ਲਈ, ਆਓ! ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੁਆਰਾ ਰਚਿਤ ਬਾਣੀ ਵਿਚ ਅੰਮ੍ਰਿਤ ਵੇਲੇ ਵਿਚ ਕੁਦਰਤ ਦੇ ਨਜ਼ਾਰੇ ਅਤੇ ਰੂਹਾਨੀ ਤਾਕਤ ਦੇ ਆਨੰਦਮਈ ਵਿਆਖਿਆਨ ਨੂੰ ਸਰਵਣ ਕਰੀਏ :
ਸਲੋਕ ਮ: ੩
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ
ਤਾਂ ਦਰਿ ਸੁਣੀ ਪੁਕਾਰ
ਮੇਘੈ ਨੇ ਫੁਰਮਾਨੁ ਹੋਆ
ਵਰਸਹੁ ਕਿਰਪਾ ਧਾਰਿ
ਹਉ ਤਿਨ ਕੈ ਬਲਿਹਾਰਣੈ
ਜਿਨੀ ਸਚੁ ਰਖਿਆ ਉਰਿ ਧਾਰਿ
ਨਾਨਕ ਨਾਮੇ ਸਭ ਹਰੀਆਵਲੀ
ਗੁਰ ਕੈ ਸਬਦਿ ਵੀਚਾਰਿ1 (ਅੰਗ : 1285)

-16-ਐਲ-1, ਪਾਮ ਗਰੋਵਜ਼, ਬੀ.ਟੀ. ਕਾਵਡੇ ਰੋਡ, ਪੁਣੇ-411036.
ਮੋਬਾਈਲ : 099234-83103.


ਖ਼ਬਰ ਸ਼ੇਅਰ ਕਰੋ

ਗੁਰਮਤਿ ਅਨੁਸਾਰ ਮਨੁੱਖੀ ਕਰਮ ਅਤੇ ਨੀਅਤ

ਸੰਸਾਰ ਇਕ ਵਿਸ਼ਾਲ ਰਚਨਾ ਹੈ, ਜਿਸ ਵਿਚ ਲਗਪਗ 200 ਤੋਂ ਜ਼ਿਆਦਾ ਦੇਸ਼ ਅਤੇ 700 ਕਰੋੜ ਤੋਂ ਵੱਧ ਦੀ ਆਬਾਦੀ ਹੈ। ਏਨੀ ਭਾਰੀ ਆਬਾਦੀ ਵਿਚੋਂ ਇਕ ਆਮ ਵਿਅਕਤੀ ਦੀ ਪਹਿਚਾਣ ਉਸ ਦੇ ਕੀਤੇ ਕਰਮਾਂ ਤੋਂ ਹੀ ਬਣਦੀ ਹੈ। 'ਕਰਮ' ਸ਼ਬਦ ਫ਼ਾਰਸੀ ਅਤੇ ਸੰਸਕ੍ਰਿਤ ਦੋਹਾਂ ਭਾਸ਼ਾਵਾਂ ਵਿਚ ਵਰਤਿਆ ਗਿਆ ਹੈ। ਦੋਹਾਂ ਭਾਸ਼ਾਵਾਂ ਵਿਚ ਇਸ ਸ਼ਬਦ ਦਾ ਉਚਾਰਨ ਭਾਵੇਂ ਇਕੋ ਹੀ ਹੈ ਪਰ ਅਰਥ ਅਲੱਗ-ਅਲੱਗ ਹਨ। ਫ਼ਾਰਸੀ ਵਿਚ ਕਰਮ ਸ਼ਬਦ 'ਬਖਸ਼ਿਸ਼' ਦੇ ਭਾਵ-ਅਰਥਾਂ ਵਿਚ ਵਰਤਿਆ ਗਿਆ ਹੈ। ਅਤੇ ਸੰਸਕ੍ਰਿਤ ਵਿਚ ਇਸ ਦੇ ਅਰਥ 'ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕੰਮ' ਹਨ। ਇਸ ਲੇਖ ਦਾ ਆਧਾਰ ਸੰਸਕ੍ਰਿਤ ਭਾਸ਼ਾ ਦਾ ਕਰਮ ਸ਼ਬਦ ਹੈ। ਸਮਾਜ ਵਿਚ ਵਿਚਰਦਿਆਂ ਮਨੁੱਖ ਦੇ ਕਰਮ ਹੀ ਉਸ ਨੂੰ ਆਪਣੇ ਇਲਾਕੇ ਵਿਚ, ਦੇਸ਼ ਵਿਚ, ਅਤੇ ਫ਼ਿਰ ਸੰਸਾਰ ਪੱਧਰ 'ਤੇ ਉਭਾਰਦੇ ਹਨ। ਹਰ ਮਨੁੱਖ ਚੰਗੇ ਕਰਮਾਂ ਨਾਲ ਸੰਸਾਰ 'ਤੇ ਆਪਣਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਸੰਸਾਰੀ ਲੋਕ ਤਾਂ ਹੋ ਸਕਦਾ ਸਾਡੇ ਕੀਤੇ ਜਾਂਦੇ ਬਾਹਰੀ ਕਰਮਾਂ ਤੋਂ ਪ੍ਰਭਾਵਿਤ ਹੋ ਜਾਣ ਪਰ ਪਰਮਾਤਮਾ ਨਿਰੇ ਸਾਡੇ ਕਰਮਾਂ 'ਤੇ ਨਹੀਂ ਰੀਝਦਾ। ਪਰਮਾਤਮਾ ਦੀ ਨਿਗ੍ਹਾ ਕਰਮ ਦੇ ਨਾਲ-ਨਾਲ ਉਸ ਪਿੱਛੇ ਕੰਮ ਕਰ ਰਹੀ ਸਾਡੀ ਨੀਅਤ 'ਤੇ ਵੀ ਹੁੰਦੀ ਹੈ। 'ਕਰਮ' ਅਤੇ 'ਨੀਅਤ' ਦਾ ਆਪਸ 'ਚ ਬਹੁਤ ਗੂੜ੍ਹਾ ਸਬੰਧ ਹੈ। ਮਨੁੱਖ ਦੀ ਸ਼ਖ਼ਸੀਅਤ ਦੀ ਘਾੜਤ ਉਸ ਦੀ ਨੀਅਤ 'ਤੇ ਬਹੁਤ ਨਿਰਭਰ ਕਰਦੀ ਹੈ। ਚੰਗੀ ਨੀਅਤ ਰੱਖਣ ਵਾਲੇ ਦੁਨੀਆ ਅੰਦਰ ਲੋਕਾਈ ਦਾ ਸਦੀਵੀ ਪਿਆਰ ਹਾਸਲ ਕਰਦੇ ਹਨ। ਗੁਰਬਾਣੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜੇ ਇਨਸਾਨ ਦੀ ਨੀਅਤ ਚੰਗੀ ਹੋਵੇ ਤਾਂ ਪਰਮਾਤਮਾ ਘਰ ਬੈਠਿਆਂ ਨੂੰ ਹੀ ਮਿਲ ਜਾਂਦਾ ਹੈ।
ਚੰਗਾ ਕਰਮ ਤਾਂ ਹਰ ਕੋਈ ਕਰ ਸਕਦਾ ਹੈ ਪਰ ਉਸ ਪਿੱਛੇ ਚੰਗੀ ਨੀਅਤ ਵਿਰਲੇ ਸੂਰਮੇ ਦੀ ਹੀ ਹੁੰਦੀ ਹੈ। ਗੁਰਬਾਣੀ ਸਾਨੂੰ ਹਦਾਇਤ ਕਰਦੀ ਹੈ ਕਿ ਹੇ ਮਨੁੱਖ! ਤੂੰ ਕੋਈ ਵੀ ਕਰਮ ਖੋਟੀ ਨੀਅਤ ਨਾਲ ਨਾ ਕਰ। ਕਿਉਂਕਿ ਪਰਮਾਤਮਾ ਦੀ ਪਾਰਖੂ ਅੱਖ ਹਰ ਵਕਤ, ਹਰ ਪਲ ਤੈਨੂੰ ਪਰਖ਼ ਰਹੀ ਹੈ:
ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ
ਸਿਰਫ਼ ਬਾਹਰੀ ਕਰਮ ਦੇਖ ਕੇ ਪਰਮਾਤਮਾ ਕਿਸੇ ਵੀ ਮਨੁੱਖ ਨੂੰ ਮਿਹਰ ਦਾ ਪਾਤਰ ਨਹੀਂ ਬਣਾਉਂਦਾ। ਉਹ ਤਾਂ ਘਟ-ਘਟ ਦੇ ਅੰਤਰ ਦੀ ਜਾਣਨ ਵਾਲਾ ਹੈ। ਉਸ ਤੋਂ ਕੁਝ ਵੀ ਲੁਕਿਆ ਨਹੀਂ, ਨੀਅਤ ਵੀ ਨਹੀਂ। ਕਈ ਵਾਰ ਚੰਗੇ ਦਿਸਦੇ ਕਰਮਾਂ ਪਿੱਛੇ ਨੀਅਤ ਕਪਟੀ ਹੁੰਦੀ ਹੈ ਅਤੇ ਕਈ ਵਾਰ ਗ਼ਲਤ ਜਾਪਦੇ ਕੰਮਾਂ ਮਗਰ ਨੀਅਤ ਪਾਕ-ਪਵਿੱਤਰ ਕੰਮ ਕਰਦੀ ਹੈ। ਅਨੰਦਪੁਰ ਸਾਹਿਬ ਦੀ ਜੰਗ ਅੰਦਰ ਜਿੱਥੇ ਭਾਈ ਘਨੱਈਆ ਜੀ ਜ਼ਖਮੀ ਹੋਏ ਸਿੰਘਾਂ ਨੂੰ ਪਾਣੀ ਪਿਲਾ ਰਹੇ ਸਨ, ਉਥੇ ਉਹ ਜ਼ਖ਼ਮੀ ਹੋਏ ਦੁਸ਼ਮਣਾਂ ਦੀ ਫ਼ੌਜ ਦੀ ਵੀ ਪਾਣੀ ਪਿਆ ਕੇ ਪਿਆਸ ਬੁਝਾ ਰਹੇ ਸਨ। ਇਹ ਕੰਮ ਜੰਗ ਵਿਚ ਲੜ ਰਹੇ ਸਿੰਘਾਂ ਨੂੰ ਬਹੁਤ ਗ਼ਲਤ ਲੱਗਾ ਤੇ ਉਨ੍ਹਾਂ ਨੇ ਸਖ਼ਤ ਇਤਰਾਜ਼ ਵੀ ਕੀਤਾ। ਅੱਜ ਵੀ ਕੋਈ ਦੁਸ਼ਮਣ ਫ਼ੌਜ ਦੀ ਮਦਦ ਕਰਦਾ ਫੜਿਆ ਜਾਵੇ ਤਾਂ ਉਸ ਨੂੰ ਗ਼ੱਦਾਰ ਘੋਸ਼ਿਤ ਕਰਕੇ ਮੌਤ ਦੀ ਸਜ਼ਾ ਤੱਕ ਦੇ ਦਿੱਤੀ ਜਾਂਦੀ ਹੈ। ਸਿੰਘਾਂ ਨੇ ਵੀ ਭਾਈ ਘਨੱਈਆ ਜੀ ਦੀ ਸ਼ਿਕਾਇਤ ਕੀਤੀ। ਪਰ ਸ਼ਿਕਾਇਤ ਸੁਣਨ ਵਾਲਾ ਕੋਈ ਆਮ ਦੁਨਿਆਵੀ ਵਿਅਕਤੀ ਨਹੀਂ ਸੀ ਸਗੋਂ ਖ਼ੁਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨ। ਉਨ੍ਹਾਂ ਨੇ ਭਾਈ ਘਨੱਈਆ ਜੀ ਦੇ ਬਾਹਰੀ ਕਰਮ ਨੂੰ ਨਹੀਂ ਸਗੋਂ ਉਸ ਪਿੱਛੇ ਕੰਮ ਕਰ ਰਹੀ ਉਨ੍ਹਾਂ ਦੀ ਪਵਿੱਤਰ ਨੀਅਤ ਨੂੰ ਪਹਿਚਾਣਿਆ। ਇਹੀ ਕਾਰਨ ਸੀ ਕਿ ਗੁਰੂ ਸਾਹਿਬ ਨੇ ਭਾਈ ਘਨੱਈਆ ਜੀ ਨੂੰ ਬਿਨਾਂ ਪੱਖਪਾਤ ਕੀਤੇ ਪਾਣੀ ਪਿਲਾਉਣ ਦੇ ਨਾਲ-ਨਾਲ ਜ਼ਖਮੀਆਂ ਦੀ ਮੱਲ੍ਹਮ-ਪੱਟੀ ਕਰਨ ਦਾ ਵੀ ਆਦੇਸ਼ ਦਿੱਤਾ। ਗੁਰੂ ਹਮੇਸ਼ਾ ਸਿੱਖ ਦੁਆਰਾ ਕੀਤੇ ਹੋਏ ਕਰਮ ਪਿੱਛੇ ਨੀਅਤ ਨੂੰ ਵਾਚਦਾ ਹੈ।
ਲੋੜ ਤਾਂ ਸੀ ਕਿ ਸੇਵਾ ਆਪਣਾ ਫ਼ਰਜ਼ ਸਮਝ ਕੇ, ਸਮਰਪਿਤ ਹੋ ਕੇ ਨਿਸ਼ਕਾਮਤਾ ਨਾਲ ਕੀਤੀ ਜਾਵੇ ਪਰ ਅਜੋਕੇ ਪਦਾਰਥਵਾਦੀ ਯੁੱਗ ਵਿਚ ਜੇਕਰ ਕੋਈ ਵਿਅਕਤੀ ਸਮਾਜ-ਭਲਾਈ ਹਿਤ ਕਾਰਜ ਕਰਦਾ ਹੈ ਤਾਂ ਉਸ ਪਿੱਛੇ ਉਹ ਨਿੱਜੀ ਸੁਆਰਥ ਸੋਚੀ ਬੈਠਾ ਹੈ। ਸਾਰੇ ਤਾਂ ਨਹੀਂ ਪਰ ਬਹੁਤਾਤ ਲੋਕਾਂ ਦੀ ਅੱਜ ਸੇਵਾ ਜਾਂ ਦਾਨ-ਪੁੰਨ ਪਿੱਛੇ ਨੀਅਤ ਰਾਜਨੀਤਕ ਜਾਂ ਸਮਾਜਿਕ ਲਾਹਾ ਲੈਣ ਦੀ ਹੁੰਦੀ ਹੈ। 'ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ' ਅਨੁਸਾਰ ਅਸੀਂ ਚੰਗੇ ਕਰਮਾਂ ਦੇ ਆਸਰੇ ਨਾਲ ਸੰਸਾਰ ਅੰਦਰ ਸਿਰਫ਼ ਵਡਿਆਈ ਹਾਸਲ ਕਰਨਾ ਚਾਹੁੰਦੇ ਹਾਂ। ਅਸੀਂ ਪ੍ਰਭੂਤਾ ਹਾਸਲ ਕਰਨ ਲਈ ਕਿਸੇ ਲੋੜਵੰਦ ਗਰੀਬ ਦੀ ਕੀਤੀ ਛੋਟੀ ਤੋਂ ਛੋਟੀ ਮਦਦ ਵੀ ਹਰ ਹੀਲੇ-ਵਸੀਲੇ ਜਨਤਕ ਕਰਦੇ ਹਾਂ। ਇੰਝ ਜਾਪਦਾ ਹੈ ਜਿਵੇਂ ਲੋੜਵੰਦ ਉਹ ਗ਼ਰੀਬ ਨਹੀਂ, ਸਗੋਂ ਉਹ ਮਨੁੱਖ ਹੈ ਜੋ ਪ੍ਰਭੂਤਾ ਹਾਸਲ ਕਰਨ ਲਈ ਕਿਸੇ ਗ਼ਰੀਬ ਕੋਲ ਜਾਂਦਾ ਹੈ, ਮਦਦ ਕਰਦਾ ਹੈ ਤੇ ਫ਼ਿਰ ਸਮਾਜ ਕੋਲੋਂ ਵਡਿਆਈ ਲੋਚਦਾ ਹੈ। ਗੁਰਬਾਣੀ ਇਹੋ ਜਿਹੇ ਕੀਤੇ ਪੁੰਨ ਨੂੰ ਵੀ ਪਾਪ ਹੀ ਆਖਦੀ ਹੈ। ਕਿਉਂਕਿ ਮਨੁੱਖ ਪਾਪ ਸੁਆਰਥ ਵੱਸ ਹੋ ਕੇ, ਲੋਭ ਵੱਸ ਹੋ ਕੇ, ਜਾਂ ਹੰਕਾਰ ਵੱਸ ਹੋ ਕੇ ਕਰਦਾ ਹੈ ਤੇ ਜੇਕਰ ਉਹ ਪੁੰਨ-ਦਾਨ ਵੀ ਸੁਆਰਥ, ਲੋਭ, ਹੰਕਾਰ ਵੱਸ ਹੋ ਕੇ ਕਰਦਾ ਹੈ ਤਾਂ ਫ਼ਿਰ ਇਹੋ ਜਿਹੇ ਪੁੰਨ ਵੀ ਪਰਮਾਤਮਾ ਦੀ ਨਿਗ੍ਹਾ ਵਿਚ ਪਾਪ ਸਾਮਾਨ ਹੀ ਹਨ।
ਗੁਰੂ ਸਾਹਿਬ ਆਖਦੇ ਹਨ ਕਿ ਜਿਸ ਕਰਮ ਪਿੱਛੇ ਕੋਈ ਦੁਨਿਆਵੀ ਇੱਛਾ ਜਾਂ ਵਿਅਕਤੀਗਤ ਫਾਇਦਾ ਜੁੜਿਆ ਹੋਵੇ ਉਹ ਕਰਮ ਪਰਮਾਤਮਾ ਦੀ ਨਿਗ੍ਹਾ ਵਿਚ ਧਰਮ ਨਹੀਂ ਹੈ, ਜਿਸ ਕਾਰਨ ਉਸ ਕਰਮ ਦਾ ਚੰਗਾ ਫਲ ਵੀ ਨਹੀਂ ਹੈ। ਅਤੇ ਜਿਸ ਕਰਮ ਪਿੱਛੇ ਨਿੱਜੀ ਸੁਆਰਥ ਨਾ ਹੋ ਕੇ ਕੇਵਲ ਈਸ਼ਵਰੀ ਭਾਵਨਾ ਕੰਮ ਕਰੇ ਉਹ ਕਰਮ ਹੀ ਧਰਮ ਬਣ ਕੇ ਪ੍ਰਫੁੱਲਿਤ ਹੁੰਦਾ ਹੈ ਤੇ ਸਰਬ ਸੁੱਖਾਂ ਦਾ ਕਾਰਨ ਬਣਦਾ ਹੈ। ਸੱਚੇ ਮਨੋਂ ਅਤੇ ਨਿਰਸੁਆਰਥ ਹੋ ਕੇ ਕੀਤੀ ਸੇਵਾ ਤਾਂ ਪਰਮਾਤਮਾ ਦੇ ਦਰ ਤੱਕ ਖੁਲ੍ਹਾ ਦਿੰਦੀ ਹੈ। ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ' ਅਨੁਸਾਰ ਬਸ ਕੀਤੀ ਹੋਈ ਸੇਵਾ ਉਸ ਨੂੰ ਪ੍ਰਵਾਨ ਹੋਣੀ ਚਾਹੀਦੀ ਹੈ, ਉਸ ਦਾ ਮਨ ਮੰਨਣਾ ਚਾਹੀਦਾ ਹੈ। ਤੇ ਪਰਮਾਤਮਾ ਦਾ ਮਨ ਤਾਂ ਹੀ ਮੰਨੇਗਾ ਜੇ ਸਾਡੇ ਕਰਮਾਂ ਪਿੱਛੇ ਨੀਅਤ ਸੱਚੀ ਹੋਵੇਗੀ। ਸੋ ਅਕਾਲ ਪੁਰਖ਼ ਅੱਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਨੂੰ ਨੀਅਤ ਸਾਫ਼ ਰੱਖ ਕੇ ਕਰਮ ਕਰਨ ਦੀ ਬੁੱਧ ਬਖਸ਼ਣ। ਕੋਈ ਵੀ ਕਰਮ ਕਰਦਿਆਂ ਉਸ ਨੂੰ ਪਰਮਾਤਮਾ ਵਲੋਂ ਲਾਈ ਆਪਣੀ ਡਿਊਟੀ ਅਤੇ ਮਨੁੱਖਤਾ ਪ੍ਰਤੀ ਆਪਣਾ ਫ਼ਰਜ਼ ਸਮਝਦੇ ਹੋਏ ਨਿਭਾਈਏ। ਜਦੋਂ ਸਾਨੂੰ 'ਕਰਮ ਕਰਤ ਹੋਵੈ ਨਿਹਕਰਮ' ਵਾਲੀ ਅਵਸਥਾ ਪ੍ਰਾਪਤ ਹੋ ਜਾਵੇਗੀ ਤਾਂ ਫ਼ਿਰ ਹੀ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੀ ਮੇਹਰ ਦੇ ਪਾਤਰ ਬਣ ਸਕਦੇ ਹਾਂ।

-ਰਿਸਰਚ ਸਕਾਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੋ: +91 82838-38323

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -17

ਗਾਥਾ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ

ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਦਾ ਸਿੱਖ ਪੰਥ ਵਿਚ ਬਹੁਤ ਹੀ ਮਹੱਤਵ ਹੈ ਕਿਉਂਕਿ ਨਨਕਾਣਾ ਸਾਹਿਬ ਸਿੱਖਾਂ ਦੀ ਜਨਮ ਭੂਮੀ ਹੈ। ਇਸੇ ਅਸਥਾਨ 'ਤੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ 15 ਅਪ੍ਰੈਲ, 1469 ਈ: ਨੂੰ ਹੋਇਆ। ਜਿਸ ਸਮੇਂ ਮੁਗ਼ਲਾਂ ਨੇ ਸਿੱਖਾਂ ਉੱਪਰ ਘਿਨਾਉਣੇ ਅੱਤਿਆਚਾਰ ਸ਼ੁਰੂ ਕੀਤੇ ਅਤੇ ਸਿੱਖ ਆਪਣੇ ਬਚਾਅ ਲਈ ਪਹਾੜਾਂ, ਜੰਗਲਾਂ, ਬੇਲਿਆਂ ਅਤੇ ਮਾਰੂਥਲਾਂ ਦੇ ਇਲਾਕਿਆਂ ਵੱਲ ਚਲੇ ਗਏ ਸਨ, ਉਸ ਸਮੇਂ ਤੋਂ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਅਤੇ ਨੇੜੇ-ਨੇੜੇ ਦੇ ਛੇ ਹੋਰ ਗੁਰਦੁਆਰੇ ਉਦਾਸੀ ਮਹੰਤਾਂ ਨੇ ਸੰਭਾਲ ਲਏ ਸਨ। ਸਿੱਖ ਰਾਜ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ 1818-19 ਵਿਚ ਮੁਲਤਾਨ ਦੀ ਫ਼ਤਹਿ ਪਿਛੋਂ ਨਨਕਾਣਾ ਸਾਹਿਬ ਤੇ ਅਕਾਲੀ ਫੂਲਾ ਸਿੰਘ ਅਤੇ ਬਾਬਾ ਸਾਹਿਬ ਸਿੰਘ ਬੇਦੀ ਕਹਿਣ 'ਤੇ ਕਈ ਇਮਾਰਤਾਂ ਬਣਾਏ ਜਾਣ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ ਵੀਹ ਹਜ਼ਾਰ ਏਕੜ ਦੇ ਕਰੀਬ ਜ਼ਮੀਨ ਗੁਰਦੁਆਰਾ ਸਾਹਿਬਾਨ ਦੇ ਨਾਂਅ ਲਗਵਾ ਦਿੱਤੀ ਤਾਂ ਜੋ ਇਸ ਦੀ ਆਮਦਨ ਤੋਂ ਗੁਰੂ ਕੇ ਲੰਗਰ ਚਲਦੇ ਰਹਿਣ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਹੁੰਦੀ ਰਹੇ।
ਅੰਗਰੇਜ਼ ਕਾਲ ਸਮੇਂ ਇਸ ਇਲਾਕੇ ਅੰਦਰ ਨਹਿਰਾਂ ਦੇ ਚਾਲੂ ਹੋਣ ਅਤੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਦੀ ਸਿੰਜਾਈ ਦਾ ਪ੍ਰਬੰਧ ਹੋ ਜਾਣ ਨਾਲ ਇਨ੍ਹਾਂ ਦੇ ਪੁਜਾਰੀਆਂ ਤੇ ਮਹੰਤਾਂ ਦੀਆਂ ਆਮਦਨਾਂ ਵਿਚ ਬਹੁਤ ਵਾਧਾ ਹੋ ਗਿਆ। ਮਹੰਤਾਂ ਨੇ ਗੁਰੂਧਾਮਾਂ ਦੀਆਂ ਜਗੀਰਾਂ ਨੂੰ ਨਾ ਕੇਵਲ ਨਿੱਜੀ ਜਾਇਦਾਦ ਹੀ ਸਮਝਣਾ ਸ਼ੁਰੂ ਕੀਤਾ, ਸਗੋਂ ਐਸ਼ਪ੍ਰਸਤੀ ਵਿਚ ਪੈ ਕੇ ਆਪਣੇ ਇਖ਼ਲਾਕ ਤੋਂ ਵੀ ਡਿਗਣ ਲੱਗੇ। ਕਈ ਮਹੰਤਾਂ ਨੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਵੇਚ ਵੱਟ ਖਾਣ ਤੋਂ ਵੀ ਸੰਕੋਚ ਨਾ ਕੀਤਾ। ਇਨ੍ਹਾਂ ਮਹੰਤਾਂ ਨੇ ਗੁਰੂਘਰਾਂ ਵਿਚ ਇਹੋ ਜਿਹੀਆਂ ਬ੍ਰਾਹਮਣੀ ਰਹੁ ਰੀਤਾਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਦਾ ਸਿੱਖ ਧਰਮ ਵਿਚ ਕੋਈ ਸਥਾਨ ਨਹੀਂ ਸੀ। ਮਹੰਤਾਂ ਵਲੋਂ ਕਈ ਗੁਰਦੁਆਰਿਆਂ ਵਿਚ ਮੂਰਤੀਆਂ ਦੀ ਸਥਾਪਨਾ ਵੀ ਕਰ ਦਿੱਤੀ ਗਈ।
ਸਿੱਖ ਰਾਜ ਜਾਣ ਤੋਂ ਬਾਅਦ ਮਹੰਤ ਮਨਮਾਨੀਆਂ ਕਰਨ ਲੱਗ ਪਏ ਕਿਉਂਕਿ ਅੰਗਰੇਜ਼ ਸਰਕਾਰ ਦਾ ਥਾਪੜਾ ਹਾਸਲ ਸੀ। ਇਸ ਸਮੇਂ ਗੁਰਦੁਆਰਿਆਂ ਦੇ ਮਹੰਤਾਂ ਦੀ ਨਿਯੁਕਤੀ ਅੰਗਰੇਜ਼ ਸਰਕਾਰ ਵਲੋਂ ਕੀਤੀ ਜਾਂਦੀ ਸੀ। 19ਵੀਂ ਸਦੀ ਦੇ ਅਖ਼ੀਰ ਵਿਚ ਸਿੰਘ ਸਭਾ ਲਹਿਰ ਦੇ ਪ੍ਰਚਾਰ ਕਾਰਨ ਸਿੱਖਾਂ ਵਿਚ ਜਾਗ੍ਰਿਤੀ ਪੈਦਾ ਹੋਈ ਅਤੇ ਸਿੱਖਾਂ ਦੇ ਅੰਦਰ ਗੁਰੂਘਰਾਂ ਵਿਚ ਮਹੰਤਾਂ ਵਲੋਂ ਕੀਤੀਆਂ ਜਾ ਰਹੀਆਂ ਕੁਰੀਤੀਆਂ ਨੂੰ ਦੇਖ ਕੇ ਵਿਦਰੋਹ ਪੈਦਾ ਹੋਣਾ ਸ਼ੁਰੂ ਹੋ ਗਿਆ। 20ਵੀਂ ਸਦੀ ਦੇ ਆਰੰਭ ਵਿਚ ਸਿੱਖਾਂ ਦੇ ਅੰਦਰ ਵਿਦਰੋਹ ਦੀ ਜਵਾਲਾ ਭਾਂਬੜ ਬਣ ਜਲ ਉਠੀ ਅਤੇ 1920 ਤੋਂ 1925 ਤੱਕ ਇਹ ਵਿਦਰੋਹ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਜਾਂ ਅਕਾਲੀ ਲਹਿਰ ਦੇ ਰੂਪ ਵਿਚ ਸਿਖ਼ਰ 'ਤੇ ਪੁੱਜ ਗਿਆ ਸੀ।
ਗੁਰਦੁਆਰਿਆਂ ਦੇ ਮਹੰਤ ਤਾਂ ਭ੍ਰਿਸ਼ਟ ਹੋ ਹੀ ਗਏ ਸਨ ਸਗੋਂ ਅੰਗਰੇਜ਼ ਸਰਕਾਰ ਵੀ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਹੱਥ ਨਹੀਂ ਦੇਣਾ ਚਾਹੁੰਦੀ ਸੀ, ਜਿਸ ਬਾਰੇ ਸਰਕਾਰ ਦੀ ਨੀਤੀ ਦਾ ਸਬੂਤ ਉਸ ਸਮੇਂ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਆਰ. ਈ. ਐਜਰਟਨ ਵੀ ਹਿੰਦ ਦੇ ਵਾਇਸਰਾਏ ਨੂੰ ਸ਼ਿਮਲੇ ਤੋਂ 8 ਅਗਸਤ ਸੰਨ 1881 ਈ: ਨੂੰ ਗੁਰਦੁਆਰਿਆਂ ਦੇ ਪ੍ਰਬੰਧ ਸਬੰਧੀ ਲਿਖੀ ਚਿੱਠੀ ਤੋਂ ਲਗਦਾ ਹੈ। ਐਜਰਟਨ ਲਿਖਦਾ ਹੈ ਕਿ :
'ਮੇਰੇ ਪਿਆਰੇ ਲਾਰਡ ਰਿਪਨ! ਮੇਰੇ ਖਿਆਲ ਵਿਚ ਇਹ ਗੱਲ ਰਾਜਨੀਤਕ ਤੌਰ 'ਤੇ ਖ਼ਤਰਨਾਕ ਹੋਵੇਗੀ ਕਿ ਸਿੱਖ ਧਰਮ ਦਾ ਪ੍ਰਬੰਧ ਕਿਸੇ ਐਸੀ ਕਮੇਟੀ ਦੇ ਹੱਥ ਵਿਚ ਚਲਾ ਜਾਵੇ, ਜਿਸ ਉੱਪਰ ਸਰਕਾਰ ਦਾ ਕੰਟਰੋਲ ਨਾ ਹੋਵੇ। ਮੈਨੂੰ ਭਰੋਸਾ ਹੈ ਕਿ ਹਜ਼ੂਰ ਵਾਇਸਰਾਏ ਸਾਹਿਬ ਇਸ ਸਬੰਧੀ ਅਜਿਹਾ ਹੁਕਮ ਜਾਰੀ ਕਰ ਦੇਣਗੇ, ਜਿਸ ਦੁਆਰਾ ਪਿਛਲੇ ਤੀਹ ਸਾਲ ਤੋਂ ਵੱਧ ਸਮੇਂ ਦਾ ਸਫ਼ਲਤਾ ਪੂਰਵਕ ਚਲ ਰਿਹਾ ਪ੍ਰਬੰਧ ਹੀ ਜਾਰੀ ਰਹਿ ਸਕੇ।'
1857 ਈ: ਦੇ ਗ਼ਦਰ ਤੋਂ ਬਾਅਦ 1858 ਈ: ਵਿਚ ਮਹਾਰਾਣੀ ਵਿਕਟੋਰੀਆ ਨੇ ਐਲਾਨ ਕੀਤਾ ਸੀ ਕਿ ਉਸ ਦੀ ਸਰਕਾਰ ਹਿੰਦੁਸਤਾਨੀ ਲੋਕਾਂ ਦੇ ਧਾਰਮਿਕ ਮਾਮਲਿਆਂ ਵਿਚ ਕੋਈ ਦਖਲ ਨਹੀਂ ਦੇਵੇਗੀ। ਜਿਥੋਂ ਤੱਕ ਸਿੱਖ ਧਰਮ ਤੇ ਉਨ੍ਹਾਂ ਦੇ ਗੁਰਦੁਆਰਿਆਂ ਦਾ ਸਬੰਧ ਸੀ, ਅੰਗਰੇਜ਼ ਹਾਕਮਾਂ ਦੀ ਨੀਤੀ ਇਸ ਐਲਾਨ ਦੇ ਬਿਲਕੁਲ ਉਲਟ ਸੀ ਕਿ ਸਿੱਖ ਧਰਮ ਅਤੇ ਗੁਰਦੁਆਰਾ ਪ੍ਰਬੰਧ ਵਿਚ ਦਖਲ ਦਿੱਤਾ ਜਾਏ ਅਤੇ ਸਿੱਖਾਂ ਨੂੰ ਆਪਣੇ ਅਧੀਨ ਜਾਂ ਘੱਟੋ-ਘੱਟ ਅਸਰ ਥੱਲੇ ਰੱਖਿਆ ਜਾਵੇ ਅਤੇ ਆਪਣੇ ਰਾਜ ਦੀ ਮਜ਼ਬੂਤੀ ਲਈ ਵਰਤਿਆ ਜਾਏ। ਉਂਝ ਵੀ ਅੰਗਰੇਜ਼ ਹਾਕਮ ਇਹੋ ਜਿਹੇ ਐਲਾਨ ਅਮਲ ਕਰਨ ਲਈ ਨਹੀਂ ਸਨ ਕਰਦੇ। ਇਸੇ ਕੁਟਲ ਨੀਤੀ ਅਨੁਸਾਰ ਸਿੱਖ ਰਾਜ ਦੇ ਜਾਣ ਤੋਂ ਕੁਝ ਸਾਲਾਂ ਬਾਅਦ ਹੀ ਅੰਗਰੇਜ਼ਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਉਸ ਨਾਲ ਸਬੰਧਿਤ ਗੁਰਦੁਆਰਿਆਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਸਿੱਖ ਸਿਧਾਂਤਾਂ ਨੂੰ ਤੋੜ-ਮਰੋੜ ਕੇ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਨੂੰ ਆਪਣੇ ਰਾਜ ਦੀ ਮਜ਼ਬੂਤੀ ਲਈ ਵਰਤਣਾ ਸ਼ੁਰੂ ਕਰ ਦਿੱਤਾ। (ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)

-ਬਠਿੰਡਾ। ਮੋਬਾਈਲ : 98155-33725

ਸ਼ਬਦ ਵਿਚਾਰ

ਧਰਮ ਖੰਡ ਕਾ ਏਹੋ ਧਰਮੁ

ਜਪੁ ਪਉੜੀ ਪੈਂਤੀਵੀਂ
ਧਰਮ ਖੰਡ ਕਾ ਏਹੋ ਧਰਮੁ
ਗਿਆਨ ਖੰਡ ਕਾ ਆਖਹੁ ਕਰਮੁ
ਕੇਤੇ ਪਵਣ ਪਾਣੀ ਵੈਸੰਤਰ
ਕੇਤੇ ਕਾਨ ਮਹੇਸ
ਕੇਤੇ ਬਰਮੇ ਘਾੜਤਿ ਘੜੀਅਹਿ
ਰੂਪ ਰੰਗ ਕੇ ਵੇਸ
ਕੇਤੀਆ ਕਰਮ ਭੂਮੀ ਮੇਰ ਕੇਤੇ
ਕੇਤੇ ਧੂ ਉਪਦੇਸ
ਕੇਤੇ ਇੰਦ ਚੰਦ ਸੂਰ ਕੇਤੇ
ਕੇਤੇ ਮੰਡਲ ਦੇਸ
ਕੇਤੇ ਸਿਧ ਬੁਧ ਨਾਥ ਕੇਤੇ
ਕੇਤੇ ਦੇਵੀ ਵੇਸ
ਕੇਤੇ ਦੇਵ ਦਾਨਵ ਮੁਨਿ ਕੇਤੇ
ਕੇਤੇ ਰਤਨ ਸਮੁੰਦ
ਕੇਤੀਆ ਖਾਣੀ ਕੇਤੀਆ ਬਾਣੀ
ਕੇਤੇ ਪਾਤ ਨਰਿੰਦ
ਕੇਤੀਆ ਸੁਰਤੀ ਸੇਵਕ ਕੇਤੇ
ਨਾਨਕ ਅੰਤੁ ਨ ਅੰਤੁ੩੫
(ਅੰਗ : 7)
ਪਦ ਅਰਥ : ਧਰਮ ਖੰਡ-ਧਰਮ ਕਮਾਉਣ ਵਾਲੇ ਸਥਾਨ। ਖੰਡ-ਹਿੱਸਾ, ਭਾਗ ਆਦਿ। ਆਖਹੁ-ਆਖ ਰਿਹਾ ਹਾਂ, ਦੱਸ ਰਿਹਾ ਹਾਂ। ਕੇਤੇ-ਅਨੇਕ, ਬੇਅੰਤ। ਪਵਣ-ਹਵਾ। ਵੈਸੰਤਰ-ਅਗਨੀ। ਕਾਨ-ਸ੍ਰੀ ਕ੍ਰਿਸ਼ਨ ਜੀ। ਮਹੇਸ-ਸ਼ਿਵਜੀ। ਬਰਮੇ-ਬ੍ਰਹਮਾ। ਘਾੜਤਿ ਘੜੀਅਹਿ-ਘੜੇ ਜਾ ਰਹੇ ਹਨ, ਪੈਦਾ ਕੀਤੇ ਜਾ ਰਹੇ ਹਨ। ਰੂਪ ਰੰਗ ਕੇ ਵੇਸ-ਅਨੇਕਾਂ ਪ੍ਰਕਾਰ ਦੇ ਰੂਪਾਂ, ਰੰਗਾਂ ਅਤੇ ਵੇਸਾਂ ਵਾਲੇ। ਕੇਤੀਆ-ਕਿੰਨੀਆਂ ਹੀ ਬੇਅੰਤ ਹੀ। ਕਰਮ ਭੂਮੀ-ਧਰਮ ਕਮਾਉਣ ਦੀ ਥਾਂ, ਧਰਤੀਆਂ। ਮੇਰ-ਸਮੇਰ ਪਰਬਤ। ਧੂ ਉਪਦੇਸ-ਧਰੂ ਤੇ ਉਨ੍ਹਾਂ ਨੂੰ ਉਪਦੇਸ਼ ਦੇਣ ਵਾਲੇ (ਨਾਰਦ ਮੁਨੀ)। ਕੇਤੇ ਇੰਦ-ਕਿੰਨੇ ਹੀ ਇੰਦ੍ਰ ਦੇਵਤੇ। ਸੂਰ ਕੇਤੇ-ਅਨੇਕਾਂ ਹੀ ਸੂਰਜ। ਮੰਡਲ-ਤਾਰਿਆਂ ਦੇ ਮੰਡਲ। ਦੇਸ-ਦੇਸ਼। ਸਿਧ ਬੁਧ-ਸਿੱਧ ਅਤੇ ਬੁੱਧ ਅਵਤਾਰ। ਨਾਥ-ਜੋਗੀ। ਦੇਵੀ ਵੇਸ-ਵੱਖ-ਵੱਖ ਸਰੂਪਾਂ ਵਾਲੀਆਂ ਦੇਵੀਆਂ। ਦੇਵ-ਦੇਵਤੇ। ਦਾਨਵ-ਰਾਖਸ਼। ਮੁਨਿ-ਰਿਸ਼ੀ ਮੁਨੀ। ਸਮੁੰਦ-ਸਮੁੰਦਰ। ਰਤਨ ਸਮੁੰਦ-ਰਤਨਾਂ ਦੇ ਖਾਣਾਂ ਵਾਲੇ ਸਮੁੰਦਰ। ਪਾਤ-ਪਾਤਸ਼ਾਹ। ਨਰਿੰਦ-ਰਾਜੇ। ਸੁਰਤੀ-ਸੁਰਤ ਜੋੜਨ ਵਾਲੇ।
'ਜਪੁ' ਜੀ ਸਾਹਿਬ ਦੀਆਂ 34 ਤੋਂ 37 ਪਉੜੀਆਂ ਤੱਕ ਜਗਤ ਗੁਰੂ ਬਾਬੇ ਨੇ ਪੰਜ ਖੰਡਾਂ ਦਾ ਵਰਨਣ ਕੀਤਾ ਹੈ ਜੋ ਹਨ : ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ।
34ਵੀਂ ਪਉੜੀ ਵਿਚ ਗੁਰੂ ਬਾਬਾ ਨੇ ਧਰਮਸਾਲ ਅਰਥਾਤ ਧਰਮ ਕਮਾਉਣ ਵਾਲੀ ਧਰਤੀ ਅਸਥਾਨ ਦਾ ਜ਼ਿਕਰ ਕੀਤਾ ਹੈ। ਅਕਾਲ ਪੁਰਖ ਨੇ ਰਾਤਾਂ, ਰੁੱਤਾਂ, ਥਿੱਤਾਂ, ਦਿਨ-ਦਿਹਾੜੇ, ਪਉਣ ਪਾਣੀ, ਅਗਨੀ, ਪਾਤਾਲ ਆਦਿ ਵੀ ਬਣਾਏ ਹਨ, ਤਾਂ ਕਿ ਜੀਵ ਨੂੰ ਧਰਮ ਕਮਾਉਣ ਵਿਚ ਕਿਸੇ ਪ੍ਰਕਾਰ ਦੀ ਔਕੜ ਨਾ ਆਵੇ। ਪਉੜੀ ਵਿਚ ਗੁਰੂ ਬਾਬਾ ਦੇ ਪਾਵਨ ਬਚਨ ਹਨ ਕਿ ਅਕਾਲ ਪੁਰਖ ਦੇ ਦਰਬਾਰ ਵਿਚ ਕੀਤੇ ਚੰਗੇ-ਮੰਦੇ ਕਰਮਾਂ ਦਾ ਲੇਖਾ ਹੁੰਦਾ ਹੈ। ਜੋ ਚੰਗੇ ਕਰਮ ਕਰਦੇ ਹਨ, ਉਹ ਪੰਚ ਪਰਵਾਨ ਚੜ੍ਹ ਜਾਂਦੇ ਹਨ ਅਤੇ ਉਨ੍ਹਾਂ ਦੀ ਸੱਚੇ ਦੀ ਦਰਗਾਹ ਵਿਚ ਸੋਭਾ ਹੁੰਦੀ ਹੈ।
ਸਲੋਕ ਸਹਸਕ੍ਰਿਤੀ ਵਿਚ ਗੁਰੂ ਬਾਬਾ ਸੋਝੀ ਬਖ਼ਸ਼ਿਸ਼ ਕਰ ਰਹੇ ਹਨ ਕਿ ਪ੍ਰਭੂ ਦੇ ਨਾਮ ਦਾ ਸਿਮਰਨ ਸਭ ਤੋਂ ਸ੍ਰੇਸ਼ਟ ਧਰਮ ਹੈ। ਇਸ ਭੇਦ ਨੂੰ ਜੋ ਸਮਝ ਲੈਂਦਾ ਹੈ, ਉਹ ਪ੍ਰਾਣੀ ਮਾਨੋ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ।
ਸਰਬ ਸਬਦੰ ਤ ਏਕ ਸਬਦੰ
ਜੇ ਕੋ ਜਾਨਸਿ ਭੇਉ
ਨਾਨਕ ਤਾ ਕੋ ਦਾਸੁ ਹੈ
ਸੋਈ ਨਿਰੰਜਨ ਦੇਉ (ਅੰਗ : 1353)
ਸਬਦੰ-ਧਰਮ।
ਅਥਵਾ
ਸਰਬ ਧਰਮ ਮਹਿ ਸ੍ਰੇਸਟ ਧਰਮੁ
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ
(ਰਾਗੁ ਗਉੜੀ ਸੁਖਮਨੀ ਮਹਲਾ ੫, ਅੰਗ : 266)
ਨਿਰਮਲੁ ਕਰਮੁ-ਪਵਿੱਤਰ ਕਰਨੀ।
ਇਸ 35ਵੀਂ ਪਉੜੀ ਵਿਚ ਗੁਰੂ ਬਾਬਾ ਸੇਧ ਬਖ਼ਸ਼ਿਸ਼ ਕਰ ਰਹੇ ਹਨ ਕਿ ਧਰਮੀ ਮਨੁੱਖ ਦਾ ਹਿਰਦਾ ਬੜਾ ਵਿਸ਼ਾਲ ਹੁੰਦਾ ਹੈ। ਪਰਿਵਾਰ ਅਤੇ ਸੰਗੀ ਸਾਥੀਆਂ ਦੇ ਸੌੜੇ ਵਿਚਾਰਾਂ 'ਚੋਂ ਬਾਹਰ ਨਿਕਲ ਕੇ ਉਸ ਨੂੰ ਕਾਦਰ ਦੀ ਰਚੀ ਹੋਈ ਕੁਦਰਤ ਦਾ ਅਨੁਭਵ ਹੋਣ ਲੱਗ ਪੈਂਦਾ ਹੈ, ਜਿਸ ਵਿਚ ਬੇਅੰਤ ਕ੍ਰਿਸ਼ਨ ਜੀ, ਸ਼ਿਵ ਜੀ, ਬ੍ਰਹਮਾ ਅਤੇ ਦੇਵੀ ਦੇਵਤੇ, ਦੈਂਤ, ਸਿੱਧ, ਬੁੱਧ, ਮੋਨਧਾਰੀ, ਪਾਤਸ਼ਾਹ ਆਦਿ ਹਨ। ਇਸ ਪ੍ਰਕਾਰ ਧਰਮੀ ਮਨੁੱਖ ਦੇ ਗਿਆਨ ਵਿਚ ਵਾਧਾ ਹੋਣ ਲੱਗ ਪੈਂਦਾ ਹੈ ਕਿ ਉਸ ਪ੍ਰਭੂ ਦੀ ਬਣਾਈ ਹੋਈ ਧਰਮਸਾਲ ਵਿਚ ਬੇਅੰਤ ਚੰਦ, ਸੂਰਜ, ਤਾਰਿਆਂ ਦੇ ਮੰਡਲ, ਰਾਜੇ, ਪਾਤਸ਼ਾਹ ਅਤੇ ਉਸ ਨੂੰ ਧਿਆਉਣ ਵਾਲੇ ਅਨੇਕਾਂ ਸੇਵਕ ਜਨ ਮੌਜੂਦ ਹਨ। ਇਹ ਸਭ ਕੁਝ ਦੇਖ ਕੇ ਧਰਮੀ ਮਨੁੱਖ ਦਾ ਮਨ ਬਿਗਸਦਾ ਹੈ ਅਤੇ ਉਹ ਵਾਹ-ਵਾਹ ਕਰ ਉੱਠਦਾ ਹੈ। ਬਸ ਇਹੋ ਗਿਆਨ ਖੰਡ ਹੈ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)

-217 ਆਰ, ਮਾਡਲ ਟਾਊਨ, ਜਲੰਧਰ।

ਭਾਈ ਕਰਮ ਸਿੰਘ ਪਿੰਡ ਝਿੰਗੜ (ਜਲੰਧਰ)

ਅਕਾਲੀ ਲਹਿਰ-13

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਉਹ ਜਥੇ ਦਾ ਇਕ ਮੋਹਰੀ ਮੈਂਬਰ ਸੀ ਜਿਸ ਨੇ ਭਾਸ਼ਨਾਂ ਅਤੇ ਹੋਰ ਤਰੀਕਿਆਂ ਨਾਲ ਜਥੇ ਦੇ ਟੀਚਿਆਂ ਅਤੇ ਉਦੇਸ਼ਾਂ ਨੂੰ ਪ੍ਰਚਾਰਿਆ। ਇਸ ਲਈ ਹਿੰਦ ਦੰਡਾਵਲੀ ਦੀ ਧਾਰਾ 120-ਬੀ ਅਤੇ 109 ਅਧੀਨ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ। '
ਸਜ਼ਾ ਯਾਫਤਾ ਬੱਬਰ ਕੈਦੀਆਂ ਨੂੰ ਕੇਂਦਰੀ ਜੇਲ੍ਹ ਲਾਹੌਰ ਵਿਚ ਰੱਖਿਆ ਗਿਆ। ਬੰਦੀ ਬੱਬਰ ਅਕਾਲੀਆਂ ਨੇ ਭਾਈ ਕਰਮ ਸਿੰਘ ਨੂੰ ਨੇਤਾ ਚੁਣ ਲਿਆ। ਬੱਬਰ ਕੈਦੀਆਂ ਦੇ ਆਗੂ ਵਜੋਂ ਭਾਈ ਝਿੰਗੜ ਨੇ ਜੇਲ ਵਿਚ ਕੈਦੀਆਂ ਨਾਲ ਹੋ ਰਹੇ ਭੈੜੇ ਵਿਵਹਾਰ ਖਿਲਾਫ਼ ਮੋਰਚਾ ਖੋਲ੍ਹਿਆ। 1925 ਦੇ ਅੰਤ ਵਿਚ ਸਰਕਾਰ ਨੇ ਜੇਲਾਂ ਵਿਚ ਸੁਧਾਰ ਲਿਆਉਣ ਬਾਰੇ ਸਿਫਾਰਸ਼ ਕਰਨ ਵਾਸਤੇ ਪੰਜਾਬ ਹਾਈ ਕੋਰਟ ਦੇ ਚੀਫ ਜਸਟਿਸ ਸਰ ਸ਼ਾਦੀ ਲਾਲ ਦੀ ਅਗਵਾਈ ਵਿਚ ਇਕ ਕਮਿਸ਼ਨ ਬੈਠਾਇਆ। ਜਦ ਇਹ ਕਮਿਸ਼ਨ ਮੁਲਤਾਨ ਜੇਲ ਵਿਚ ਆਇਆ ਤਾਂ ਭਾਈ ਝਿੰਗੜ ਨੇ ਬਿਨਾਂ ਕਿਸੇ ਡਰ ਭੈਅ ਦੇ ਜੇਲ੍ਹ ਅਧਿਕਾਰੀਆਂ ਦੇ ਸਾਹਮਣੇ ਉਨ੍ਹਾਂ ਵਲੋਂ ਕੈਦੀਆਂ ਉੱਤੇ ਕੀਤੇ ਜਾਂਦੇ ਜ਼ੁਲਮ ਬਾਰੇ ਖੋਲ੍ਹ ਕੇ ਦੱਸਿਆ। ਫਲਸਰੂਪ ਕਮਿਸ਼ਨ ਨੇ ਕੈਦੀਆਂ ਤੋਂ ਕੋਹਲੂ ਗੇੜਨ, ਮੁੰਜ ਕੁੱਟਣ ਆਦਿ ਦੀ ਮੁਸ਼ੱਕਤ ਨਾ ਲੈਣ ਦੀ ਸਿਫਾਰਸ਼ ਕੀਤੀ, ਜੋ ਸਰਕਾਰ ਵਲੋਂ ਮੰਨ ਲਏ ਜਾਣ ਉੱਤੇ ਕੈਦੀਆਂ ਨੂੰ ਇਹ ਗ਼ੈਰ-ਮਨੁੱਖੀ ਕੰਮ ਕਰਨ ਤੋਂ ਛੁਟਕਾਰਾ ਮਿਲ ਗਿਆ।
1927 ਵਿਚ ਸਰਕਾਰ ਨੇ ਮੁਲਤਾਨ ਜੇਲ੍ਹ ਵਿਚ ਬੰਦ ਭਾਈ ਝਿੰਗੜ ਅਤੇ ਹੋਰ ਬੱਬਰ ਅਕਾਲੀਆਂ ਨੂੰ ਕਾਲੇ ਪਾਣੀ ਭੇਜਿਆ ਪਰ ਸਾਲ ਦੇ ਅੰਤ ਵਿਚ ਦੇਸ਼ ਵਾਪਸ ਲਿਆ ਕੇ ਪਹਿਲਾਂ ਬੰਗਾਲ ਦੀ ਅਲੀਪੁਰ ਜੇਲ੍ਹ, ਫਿਰ ਲਾਹੌਰ ਕੇਂਦਰੀ ਜੇਲ੍ਹ ਅਤੇ 1929 ਵਿਚ ਮੁੜ ਮੁਲਤਾਨ ਜੇਲ ਵਿਚ ਭੇਜ ਦਿੱਤਾ। ਸ. ਭਗਤ ਸਿੰਘ (ਸ਼ਹੀਦ) ਵਲੋਂ ਸਿਆਸੀ ਕੈਦੀਆਂ ਵਾਲੀਆਂ ਸਹੂਲਤਾਂ ਲੈਣ ਲਈ 15 ਜੂਨ 1929 ਨੂੰ ਲਾਹੌਰ ਜੇਲ੍ਹ ਵਿਚ ਸ਼ੁਰੂ ਕੀਤੀ ਭੁੱਖ ਹੜਤਾਲ ਦੀ ਹਮਾਇਤ ਵਿਚ ਭਾਈ ਕਰਮ ਸਿੰਘ ਅਤੇ ਦੂਜੇ ਬੱਬਰ ਕੈਦੀਆਂ ਨੇ ਵੀ ਭੁੱਖ ਹੜਤਾਲ ਕੀਤੀ।
1937 ਵਿਚ ਚੋਣਾਂ ਹੋਈਆਂ ਤਾਂ ਸੱਤ ਸੂਬਿਆਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ। ਇਨ੍ਹਾਂ ਸਰਕਾਰਾਂ ਨੇ ਜੇਲ੍ਹਾਂ ਵਿਚ ਬੰਦ ਕਾਂਗਰਸੀ ਅਤੇ ਹੋਰ ਸਿਆਸੀ ਕੈਦੀ ਰਿਹਾਅ ਕਰ ਦਿੱਤੇ। ਪੰਜਾਬ ਵਿਚ ਜਨਤਕ ਪੱਧਰ ਉੱਤੇ ਬੱਬਰਾਂ ਦੀ ਰਿਹਾਈ ਦੀ ਮੰਗ ਕੀਤੀ ਜਾਣ ਲੱਗੀ ਜਿਸ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ 1938 ਵਿਚ ਬੱਬਰਾਂ ਨੂੰ ਰਿਹਾਅ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। 21 ਅਪ੍ਰੈਲ 1938 ਨੂੰ ਭਾਈ ਕਰਮ ਸਿੰਘ ਦੀ ਰਿਹਾਈ ਦੇ ਹੁਕਮ ਹੋਏ। ਜਦ ਜੇਲ੍ਹ ਅਧਿਕਾਰੀ ਇਹ 'ਖੁਸ਼ਖਬਰੀ' ਭੁੱਖ ਹੜਤਾਲ ਕਾਰਨ ਬਿਮਾਰ ਹੋਏ ਹਸਪਤਾਲ ਵਿਚ ਦਾਖਲ ਭਾਈ ਕਰਮ ਸਿੰਘ ਨਾਲ ਸਾਂਝੀ ਕਰਨ ਵਾਸਤੇ ਹਸਪਤਾਲ ਪੁੱਜਾ ਤਾਂ ਉਸ ਨੇ ਵੇਖਿਆ ਕਿ ਭਾਈ ਕਰਮ ਸਿੰਘ ਦੇ ਪ੍ਰਾਣ ਪੰਖੇਰੂ ਉਡਾਰੀ ਮਾਰ ਚੁੱਕੇ ਸਨ।

-3154, ਸੈਕਟਰ 71, ਮੁਹਾਲੀ-160071.
ਮੋਬਾਈਲ : 094170-49417.

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਅਕਾਲੀ ਕੌਰ ਸਿੰਘ

ਗੁਰਮਤਿ ਦੇ ਸੁਨਹਿਰੀ ਸਿਧਾਂਤਾਂ ਦੇ ਆਸ਼ਕ ਅਕਾਲੀ ਕੌਰ ਸਿੰਘ ਜੀ ਨਿਹੰਗ ਨੇ ਆਪਣਾ ਸਾਰਾ ਜੀਵਨ ਗਿਆਨ ਦੀ ਰੌਸ਼ਨੀ ਵੰਡਣ 'ਤੇ ਲਾ ਦਿੱਤਾ। ਉਹ ਆਪਣੇ-ਆਪ ਵਿਚ ਪ੍ਰਚਾਰ ਅਤੇ ਪ੍ਰਸਾਰ ਦੀ ਇਕ ਸੰਸਥਾ ਸਨ। ਇਨ੍ਹਾਂ ਦਾ ਜਨਮ ਕਸ਼ਮੀਰ ਦੇ ਇਕ ਪਿੰਡ ਖੱਚਰ ਵਿਖੇ ਪਿਤਾ ਮਹਾਂ ਸਿੰਘ ਅਤੇ ਮਾਤਾ ਕਰਮ ਕੌਰ ਦੇ ਘਰ 28 ਜੂਨ, 1886 ਈ: ਨੂੰ ਹੋਇਆ। ਇਨ੍ਹਾਂ ਦੇ ਵਡੇਰੇ ਕਸ਼ਮੀਰੀ ਪੰਡਿਤ ਸਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਆਏ ਸਨ। ਫਿਰ ਦਸਮੇਸ਼ ਜੀ ਤੋਂ ਅੰਮ੍ਰਿਤ ਛਕ ਕੇ ਇਹ ਸਿੰਘ ਸਜ ਗਏ। ਅਕਾਲੀ ਕੌਰ ਸਿੰਘ ਬਚਪਨ ਤੋਂ ਹੀ ਜਤ ਸਤ, ਵਿਦਵਤਾ ਅਤੇ ਬੰਦਗੀ ਦੇ ਮੁਜੱਸਮੇ ਸਨ। ਸ੍ਰੀ ਹਜ਼ੂਰ ਸਾਹਿਬ ਤੋਂ 1906 ਈ: ਵਿਚ ਅੰਮ੍ਰਿਤ ਪਾਨ ਕਰਕੇ ਇਨ੍ਹਾਂ ਨੇ ਨਿਹੰਗੀ ਬਾਣਾ ਧਾਰਨ ਕਰ ਲਿਆ ਅਤੇ ਬੁੱਢਾ ਦਲ ਵਿਚ ਸ਼ਾਮਿਲ ਹੋ ਗਏ। ਪਸ਼ੌਰ ਦੇ ਮਹਾਨ ਵਿਦਵਾਨ ਗਿਆਨੀ ਬਾਘ ਸਿੰਘ ਤੋਂ ਗੁਰਮਤਿ ਵਿੱਦਿਆ ਪ੍ਰਾਪਤ ਕਰਕੇ ਅਕਾਲੀ ਜੀ ਨੇ ਕਸ਼ਮੀਰ ਦੇ ਇਕ ਪੱਛੜੇ ਇਲਾਕੇ, ਚਕਾਰ ਪਹਾੜ ਵਿਚ ਇਕ ਮੁਫ਼ਤ ਵਿਦਿਅਕ ਸੰਸਥਾ ਖੋਲ੍ਹੀ। ਇਨ੍ਹਾਂ ਨੇ ਦੇਸ਼ਾਂ-ਵਿਦੇਸ਼ਾਂ ਦੇ ਪ੍ਰਚਾਰ ਦੌਰਿਆਂ ਦੌਰਾਨ ਗੁਰਮਤਿ ਦੀ ਮਹਿਕ ਵੰਡੀ। ਆਪਣੀਆਂ ਲਿਖਤਾਂ ਅਤੇ ਗੋਸ਼ਟੀਆਂ ਦੁਆਰਾ ਸਾਡੇ ਮਹਾਨ ਸਿਧਾਂਤਾਂ ਦਾ ਪ੍ਰਚਾਰ ਕੀਤਾ। ਵੀਹ ਵਰ੍ਹਿਆਂ ਦੀ ਘਾਲਣਾ ਉਪਰੰਤ ਇਨ੍ਹਾਂ ਨੇ ਤੁਕ ਤਤਕਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਵਾਰਾਂ ਭਾਈ ਗੁਰਦਾਸ ਜੀ ਦਾ ਤੁਕ ਤਤਕਰਾ ਪ੍ਰਕਾਸ਼ਿਤ ਕੀਤਾ। ਦੱਖਣ ਦੇ ਨਿਹੰਗ ਸਿੰਘਾਂ ਬਾਬਤ ਮੌਲਿਕ ਇਤਿਹਾਸ ਰਚਿਆ। ਭਾਰਤ ਦੀ ਇਸਤਰੀ ਜਾਤੀ ਦੇ ਉਥਾਨ ਲਈ ਇਸਤਰੀ ਸੰਕਟ ਮੋਚਨ ਦੁਆਰਾ ਖੋਜ ਭਰਪੂਰ ਜਾਣਕਾਰੀ ਦਿੱਤੀ। ਸ੍ਰੀ ਗੁਰੂ ਸੋਭਾ, ਪ੍ਰਮਾਣਿਕ ਨਿਤਨੇਮ ਗੁਟਕਾ ਅਤੇ ਬੁਧਿਬਾਰਧ ਹਿਤ ਉਪਦੇਸ਼ ਰਤਨਾਗਰ ਪ੍ਰਕਾਸ਼ਿਤ ਕੀਤੇ। ਦੂਰ-ਦੁਰਾਡੇ ਭ੍ਰਮਣ ਕਰਕੇ ਦੁਰਲੱਭ ਲਿਖਤਾਂ ਇਕੱਠੀਆਂ ਕੀਤੀਆਂ। ਆਸਾਮ, ਬਿਹਾਰ, ਬੰਗਾਲ, ਨਿਪਾਲ, ਯੂ.ਪੀ., ਪੰਜਾਬ, ਕਸ਼ਮੀਰ ਅਤੇ ਕਾਬਲ ਵਸਣ ਵਾਲੇ ਸਿੱਖ ਪਰਿਵਾਰਾਂ ਦੀ ਖ਼ਬਰ ਸਾਰ ਲਈ ਅਤੇ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ। ਜਿਨ੍ਹਾਂ ਰਾਜਿਆਂ ਅਤੇ ਸਰਦਾਰਾਂ ਨੇ ਸਿੱਖੀ ਤੋਂ ਬੇਮੁਖ ਹੋ ਕੇ ਈਸਾਈਅਤ ਵੱਲ ਰੁਖ਼ ਕਰ ਲਿਆ ਸੀ, ਉਨ੍ਹਾਂ ਦੀ ਜ਼ਮੀਰ ਜਗਾ ਕੇ ਮੁੜ ਗੁਰਸਿੱਖੀ ਵੱਲ ਪ੍ਰੇਰਿਆ। ਮਹਾਰਾਜਾ ਭੁਪਿੰਦਰ ਸਿੰਘ ਦੇ ਇਕ ਦੀਵਾਨ ਦੀ ਮੌਤ ਉਪਰੰਤ ਉਸ ਦੀਆਂ ਦੋ ਬੱਚੀਆਂ ਨੂੰ ਧਰਮ ਦੀਆਂ ਧੀਆਂ ਬਣਾ ਕੇ ਪਾਲਿਆ, ਪੜ੍ਹਾਇਆ ਅਤੇ ਵਿਆਹਿਆ। ਇਨ੍ਹਾਂ ਵਿਚੋਂ ਇਕ ਬੀਬੀ ਭਾਗਵੰਤ ਕੌਰ ਸੀ, ਜਿਸ ਨੇ ਵੰਡ ਦੇ ਸਮੇਂ ਪਾਕਿਸਤਾਨ ਵਿਚ ਬਚੀਆਂ ਹਿੰਦੂ-ਸਿੱਖ ਬੀਬੀਆਂ ਨੂੰ ਭਾਲਿਆ, ਸੰਭਾਲਿਆ ਅਤੇ ਸ਼ਰਨਾਰਥੀ ਕੈਂਪਾਂ ਵਿਚ ਜਾ ਕੇ ਅਥਾਹ ਸੇਵਾ ਕੀਤੀ। ਸਾਰੇ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਹਲਕਿਆਂ ਵਿਚ ਅਕਾਲੀ ਜੀ ਦਾ ਬਹੁਤ ਸਤਿਕਾਰ ਸੀ। ਕਸ਼ਮੀਰ ਵਿਚ ਕਬਾਇਲੀਆਂ ਹੱਥੋਂ ਹਮਲੇ 'ਚ ਬੇਘਰ ਹੋਏ ਲੋਕਾਂ ਨੂੰ ਅਕਾਲੀ ਜੀ ਨੇ ਮੁੜ ਵਸਾਉਣ ਲਈ ਦਿਨ-ਰਾਤ ਇਕ ਕਰ ਦਿੱਤਾ। ਨਿਰੰਤਰ ਸੇਵਾ, ਘਾਲਣਾ, ਸਫ਼ਰ ਅਤੇ ਥਕੇਵਿਆਂ ਨੇ ਅੰਤ ਇਨ੍ਹਾਂ ਦੇ ਸਰੀਰ ਨੂੰ ਨਿਢਾਲ ਕਰ ਦਿੱਤਾ। ਅੰਤ ਇਹ ਪਰਉਪਕਾਰੀ ਜੀਵਨ 28 ਜਨਵਰੀ, 1953 ਈ: ਨੂੰ ਅਲੋਪ ਹੋ ਗਿਆ।

ਰਾਗੀ ਭਾਈ ਰਘਵੀਰ ਸਿੰਘ ਯੂ. ਐਸ. ਏ. ਲਧਾਣਾ ਉੱਚਾ ਵਾਲੇ

ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਉੱਘੇ ਸ਼ਹਿਰ ਲਾਸ ਏਂਜਲਸ ਦੇ ਨਜ਼ਦੀਕ ਪੈਂਦੇ ਇਕ ਖ਼ੂਬਸੂਰਤ ਸ਼ਹਿਰ ਰੋਜ਼ੀਮੀਡ 'ਚ ਵਸਦੇ ਪੰਥ ਪ੍ਰਸਿੱਧ ਰਾਗੀ ਭਾਈ ਰਘਵੀਰ ਸਿੰਘ ਲਧਾਣਾ ਉੱਚਾ ਵਾਲੇ ਆਪਣੀ ਮਿਠਾਸ ਭਰਪੂਰ ਆਵਾਜ਼ ਵਾਲੀ ਕੀਰਤਨ-ਸ਼ੈਲੀ ਕਰਕੇ ਸਿੱਖ ਸੰਗਤਾਂ ਦੇ ਚੇਤਿਆਂ ਵਿਚ ਡੂੰਘਾ ਵਸੇ ਹੋਏ ਹਨ। ਸਾਲ 1994 ਤੋਂ ਲੈ ਕੇ ਹੁਣ ਤੱਕ ਸੰਗਤਾਂ ਦਾ ਇਹ ਪਿਆਰ ਬਾਦਸਤੂਰ ਉਨ੍ਹਾਂ ਦੇ ਝੋਲੀ ਵਿਚ ਪੈ ਰਿਹਾ ਹੈ। ਨਾਮੀ ਕੀਰਤਨਕਾਰ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੇ ਸਮਕਾਲੀ ਰਾਗੀ ਭਾਈ ਰਘਵੀਰ ਸਿੰਘ ਦਾ ਜਨਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਪਿੰਡ ਲਧਾਣਾ ਉੱਚਾ ਵਿਖੇ ਪਿਤਾ ਸ: ਮਿਲਖਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਦਲੀਪ ਕੌਰ ਦੀ ਕੁੱਖੋਂ ਹੋਇਆ। ਗੁਰਮਤਿ ਦੀ ਗੁੜ੍ਹਤੀ ਉਨ੍ਹਾਂ ਨੂੰ ਬਚਪਨ ਤੋਂ ਹੀ ਮਾਤਾ-ਪਿਤਾ ਤੋਂ ਪ੍ਰਾਪਤ ਹੋਈ। ਉਨ੍ਹਾਂ ਨੂੰ ਗਿਆਨੀ ਹਰਬੰਸ ਸਿੰਘ ਤੇਗ ਭਾਰਟੇ ਵਾਲੇ ਅਤੇ ਕਲਗੀਧਰ ਸੇਵਕ ਜਥਾ ਦੋਆਬਾ ਦੇ ਮੁੱਖ ਸੇਵਾਦਾਰ ਰਹੇ ਸਵ: ਗਿਆਨੀ ਕਾਬਲ ਸਿੰਘ ਬੰਗਿਆਂ ਵਾਲਿਆਂ ਦੀ ਜਦੋਂ ਸੰਗਤ ਪ੍ਰਾਪਤ ਹੋਈ ਤਾਂ ਇਨ੍ਹਾਂ ਗੁਰਮਤਿ 'ਚ ਰਸੀਆ ਸ਼ਖ਼ਸੀਅਤਾਂ ਨੇ ਭਾਈ ਸਾਹਿਬ ਦੀ ਮਿੱਠੀ ਆਵਾਜ਼ ਅਤੇ ਕੀਰਤਨ-ਕਲਾ ਨੂੰ ਖ਼ੂਬ ਪਛਾਣਿਆ ਅਤੇ ਖ਼ੂਬ ਪ੍ਰੇਰਨਾ ਦੇ ਕੇ ਅੱਗੇ ਤੋਰਿਆ। ਭਾਈ ਹਰਮੇਸ਼ ਸਿੰਘ ਜੀਂਦੋਵਾਲ ਵਾਲਿਆਂ ਦਾ ਬਤੌਰ ਗੁਰਮਤਿ-ਸੰਗੀਤ ਉਸਤਾਦ ਵਜੋਂ ਉਨ੍ਹਾਂ ਨੂੰ ਸਾਥ ਮਿਲਿਆ। ਭਾਈ ਸਾਹਿਬ ਅਤੇ ਉਨ੍ਹਾਂ ਦੇ ਸਾਥੀ ਗੁਰਮੀਤ ਸਿੰਘ ਅਤੇ ਸ਼ਿੰਗਾਰਾ ਸਿੰਘ ਨਿਵਾਸੀ ਪਿੰਡ ਲਧਾਣਾ ਉੱਚਾ ਨੇ ਮਿਲ ਕੇ 'ਹਮ ਦੀਨ ਭੇਖਾਰੀ ਰਾਮ', 'ਐਸਾ ਦਾਤਾ', 'ਐਸਾ ਸਤਿਗੁਰ', 'ਮੇਰੇ ਪ੍ਰੀਤਮ ਪਿਆਰੇ', 'ਦੇਹੁ ਦਰਸ', 'ਐਸਾ ਖਸਮ ਹਮਾਰਾ' ਆਦਿ ਟੇਪਾਂ ਕੀਤੀਆਂ ਹਨ। ਇਸ ਵਕਤ ਉਹ ਭਾਵੇਂ ਪ੍ਰਵਾਸੀ ਬਣ ਕੇ ਅਮਰੀਕਾ ਦੀ ਧਰਤੀ 'ਤੇ ਵਸਦੇ ਹਨ ਪਰ ਉਨ੍ਹਾਂ ਦਾ ਧਿਆਨ ਹਮੇਸ਼ਾ ਪੰਜਾਬ ਵਿਚ ਖ਼ਾਸ ਕਰਕੇ ਆਪਣੇ ਪਿੰਡ ਦੇ ਬੱਚਿਆਂ ਵਿਚ ਰਹਿੰਦਾ ਹੈ। ਉਹ ਫ਼ਿਕਰਮੰਦ ਹਨ ਕਿ ਨਵੀਂ ਪੀੜ੍ਹੀ ਗੁਰਮਤਿ ਤੋਂ ਦੂਰ ਜਾ ਰਹੀ ਹੈ। ਇਸ ਦੇ ਵਾਸਤੇ ਉਨ੍ਹਾਂ ਜਿਥੇ ਪਿੰਡ ਲਧਾਣਾ ਉੱਚਾ 'ਚ ਮੋਹਰੀ ਬਣ ਕੇ ਗੁਰੂ ਘਰ 'ਦਸ਼ਮੇਸ਼ ਦਰਬਾਰ' ਦੀ ਉਸਾਰੀ ਕਰਵਾਈ ਹੈ। ਉਥੇ ਬੱਚਿਆਂ ਨੂੰ ਗੁਰਸਿੱਖੀ ਜੀਵਨ ਨਾਲ ਜੋੜਨ ਲਈ ਗੁਰਮਤਿ ਮੁਕਾਬਲੇ, ਗਤਕਾ-ਮੁਕਾਬਲੇ ਆਦਿ ਹਰ ਸਾਲ ਕਰਵਾਉਣ ਦਾ ਸਿਲਸਿਲਾ ਆਰੰਭਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਖ਼ਰੀ ਸਾਹ ਤੱਕ ਉਹ ਗੁਰਮਤਿ-ਪ੍ਰਚਾਰ ਅਤੇ ਪਸਾਰ ਨੂੰ ਸਮਰਪਿਤ ਹੋ ਕੇ ਜਿਊਣਾ ਚਾਹੁੰਦੇ ਹਨ।

-ਮੋਬਾਈਲ : 98146-81444.Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX