ਤਾਜਾ ਖ਼ਬਰਾਂ


ਰਾਜਪੁਰਾ (ਪਟਿਆਲਾ) 'ਚ 17 ਨਵੇਂ ਕੋਰੋਨਾ ਕੇਸ ਪਾਜ਼ੀਟਿਵ
. . .  35 minutes ago
ਰਾਜਪੁਰਾ, 5 ਅਗਸਤ (ਰਣਜੀਤ ਸਿੰਘ) ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ ਸ਼ਹਿਰ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ।ਅੱਜ ਇੱਥੋਂ ਦੇ ਆਨੰਦ ਨਗਰ, ਨਿਊ ਆਫ਼ੀਸਰ ਕਲੋਨੀ, ਮਿਰਚ ਮੰਡੀ, ਸੁੰਦਰ ਨਗਰ, ਐਮ ਐਲ ਏ ਰੋਡ, ਬਾਬਾ ਦੀਪ ਸਿੰਘ ਕਲੋਨੀ, ਸ਼ਿਆਮ ਨਗਰ, ਭਾੜੀ ਵਾਲਾ ਮੁਹੱਲਾ, ਫੋਕਲ ਪੁਆਇੰਟ, ਨਿਊ ਡਾਲੀਮਾਂ ਵਿਹਾਰ, ਤੋਂ ਕੋਰੋਨਾ...
ਸ਼ਾਹਕੋਟ (ਜਲੰਧਰ) 'ਚ ਲਾਇਸੈਂਸ ਲਈ ਮੈਡੀਕਲ ਕਰਵਾਉਣ ਗਏ ਬਜ਼ੁਰਗ ਨਿਕਲੇ ਕੋਰੋਨਾ ਪਾਜ਼ੀਟਿਵ
. . .  50 minutes ago
ਸ਼ਾਹਕੋਟ, 5 ਅਗਸਤ (ਅਜ਼ਾਦ ਸਚਦੇਵਾ⁄ਸੁਖਦੀਪ ਸਿੰਘ)- ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਬਲਾਕ 'ਚ ਬੁੱਧਵਾਰ ਨੂੰ ਦੋ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਪਰਜੀਆਂ ਕਲਾਂ ਦਾ ਰਹਿਣ ਵਾਲਾ ਇੱਕ ਵਿਅਕਤੀ ਜਲੰਧਰ ਵਿਖੇ ਬਿਜਲੀ ਵਿਭਾਗ ਦੇ ਦਫ਼ਤਰ ਵਿੱਚ...
ਚੰਡੀਗੜ੍ਹ 'ਚ ਕੋਰੋਨਾ ਦੇ 64 ਨਵੇਂ ਮਾਮਲੇ
. . .  47 minutes ago
ਚੰਡੀਗੜ੍ਹ, 5 ਅਗਸਤ (ਮਨਜੋਤ ਸਿੰਘ ਜੋਤ) - ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸ਼ਹਿਰ ਵਿਚ ਕੋਰੋਨਾ ਦੇ ਅੱਜ 64 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਨਵੇਂ ਮਾਮਲੇ ਆਉਣ ਉਪਰੰਤ ਚੰਡੀਗੜ੍ਹ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 1270 ਤੱਕ...
ਲੁਧਿਆਣਾ 'ਚ ਕੋਰੋਨਾ ਨਾਲ 9 ਮਰੀਜ਼ਾਂ ਦੀ ਮੌਤ, 326 ਨਵੇਂ ਮਾਮਲੇ
. . .  about 1 hour ago
ਲੁਧਿਆਣਾ, 5 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ, ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ 9 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ 326 ਨਵੇਂ ਮਾਮਲੇ ਹੋਰ ਸਾਹਮਣੇ ਆਏ ਹਨ...
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਤੇਜ਼ੀ ਨਾਲ ਕਾਰਵਾਈ ਲਈ ਡੀ.ਜੀ.ਪੀ ਵੱਲੋਂ 2 ਐੱਸ.ਆਈ ਟੀ ਗਠਿਤ ਕਰਨ ਦੇ ਹੁਕਮ
. . .  about 1 hour ago
ਅਜਨਾਲਾ, 5 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਨੇ 2 ਵਿਸ਼ੇਸ਼ ਜਾਂਚ ਟੀਮਾਂ (ਐੱਸ.ਆਈ.ਟੀ) ਦੇ ਗਠਨ ਦੇ ਹੁਕਮ ਦਿੱਤੇ ਹਨ, ਜੋ ਕਿ ਜ਼ਹਿਰੀਲੀ ਸ਼ਰਾਬ ਮਾਮਲੇ 'ਤੇ ਤੇਜ਼ੀ ਨਾਲ ਕਾਰਵਾਈ ਕਰਨਗੀਆਂ। ਇਨ੍ਹਾਂ ਟੀਮਾਂ ਦੀ ਨਿਗਰਾਨੀ ਏ.ਡੀ.ਜੀ.ਪੀ (ਕਾਨੂੰਨ ਵਿਵਸਥਾ) ਈਸ਼ਵਰ ਸਿੰਘ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਕੁੱਲ...
ਡੇਰਾਬਸੀ (ਮੋਹਾਲੀ) ਤਹਿਸੀਲ ਦੇ ਫ਼ਰਦ ਕੇਂਦਰ ਦਾ 24 ਲੱਖ ਬਿੱਲ ਬਕਾਇਆ, ਬਿਜਲੀ ਕੁਨੈਕਸ਼ਨ ਕੱਟਿਆ
. . .  about 1 hour ago
ਡੇਰਾਬਸੀ, 5 ਅਗਸਤ (ਗੁਰਮੀਤ ਸਿੰਘ )- ਜ਼ਿਲ੍ਹਾ ਮੋਹਾਲੀ ਦੇ ਡੇਰਾਬਸੀ ਤਹਿਸੀਲ ਕੰਪਲੈਕਸ ਵਿਖੇ ਸਥਿਤ ਫ਼ਰਦ ਕੇਂਦਰ ਬਿਜਲੀ ਬਿੱਲ ਜਮ੍ਹਾ ਨਾ ਹੋਣ ਉੱਤੇ ਪਾਵਰਕਾਮ ਵਿਭਾਗ ਨੇ ਅੱਜ ਫ਼ਰਦ ਕੇਂਦਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਇਸ ਦੇ ਚਲਦੇ ਇੱਥੇ ਕੰਮ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਾਵਰ ਕਾਮ...
ਟਰਾਲੇ ਤੇ ਐਕਟਿਵਾ ਦੀ ਭਿਆਨਕ ਟੱਕਰ ਵਿਚ 52 ਸਾਲਾ ਵਿਅਕਤੀ ਦੀ ਮੌਤ
. . .  about 1 hour ago
ਫ਼ਿਰੋਜ਼ਪੁਰ, 5 ਅਗਸਤ (ਕੁਲਬੀਰ ਸਿੰਘ ਸੋਢੀ) - ਫ਼ਿਰੋਜ਼ਪੁਰ ਤੋਂ ਜ਼ੀਰਾ ਰੋਡ 'ਤੇ ਪੈਂਦੇ ਪਿੰਡ ਵਲੂਰ ਦੇ ਅੱਡੇ ਨੇੜੇ ਟਰਾਲੇ ਤੇ ਐਕਟਿਵਾ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਇਕ 52 ਸਾਲ ਦੇ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਜਾਣ ਦਾ ਸਮਾਚਾਰ ਹੈ। ਉਕਤ ਵਿਅਕਤੀ ਦੀ ਪਹਿਚਾਣ ਗੁਰਦੇਵ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਪਿੰਡ ਗੋਡੋਡੂ, ਜ਼ੀਰਾ ਰੋਡ...
ਨਵੰਬਰ ਤੱਕ ਮਿਲਣਗੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 1.73 ਲੱਖ ਸਮਾਰਟ ਫ਼ੋਨ
. . .  about 2 hours ago
ਅਜਨਾਲਾ, 5 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਕੈਬਨਿਟ ਨੇ ਮੀਟਿੰਗ ਦੌਰਾਨ ਸਰਕਾਰੀ ਸਕੂਲਾਂ ਦੇ ਲੜਕੇ ਅਤੇ ਲੜਕੀਆਂ ਨੂੰ ਨਵੰਬਰ ਮਹੀਨੇ ਤੱਕ 1,73,823 ਸਮਾਰਟ ਫ਼ੋਨ ਵੰਡਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ 12ਵੀਂ ਦੀ ਪ੍ਰੀਖਿਆ ਆਨ ਲਾਈਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। 50000 ਫੋਨਾਂ ਦੇ ਪਹਿਲੇ ਬੈਚ...
ਖਮਾਣੋਂ (ਫ਼ਤਿਹਗੜ੍ਹ ਸਾਹਿਬ) 'ਚ 4 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 2 hours ago
ਖਮਾਣੋਂ, 5 ਅਗਸਤ (ਮਨਮੋਹਨ ਸਿੰਘ ਕਲੇਰ ) - ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਖਮਾਣੋਂ 'ਚ ਅੱਜ 4 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸੀਨੀਅਰ ਮੈਡੀਕਲ ਅਫ਼ਸਰ ਖਮਾਣੋਂ ਡਾ. ਹਰਭਜਨ ਰਾਮ ਨੇ ਦਸਿਆ ਕਿ ਇਹਨਾਂ ਮਾਮਲਿਆਂ ਚ 3 ਪਿੰਡ ਮਨੈਲਾਂ ਦੇ ਉਸ ਪਾਜ਼ੀਟਿਵ ਪੁਲਿਸ ਮੁਲਾਜ਼ਮ ਦੀ ਪਤਨੀ(49), ਪਿਤਾ (84) ਅਤੇ ਪੁੱਤਰ (18) ਸ਼ਾਮਿਲ ਹਨ, ਜਦਕਿ 1 ਮਾਮਲੇ...
ਮੋਗਾ 'ਚ 2 ਹੋਰ ਕੋਰੋਨਾ ਕੇਸ ਪਾਜ਼ੀਟਿਵ
. . .  about 2 hours ago
ਮੋਗਾ, 5 ਅਗਸਤ (ਗੁਰਤੇਜ ਸਿੰਘ ਬੱਬੀ) - ਮੋਗਾ 'ਚ ਸਿਹਤ ਵਿਭਾਗ ਨੇ ਕੋਰੋਨਾ ਦੇ 2 ਹੋਰ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਸ ਨਾਲ ਜ਼ਿਲ੍ਹੇ ਵਿਚ ਹੁਣ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ...
ਜ਼ਿਲ੍ਹਾ ਪਠਾਨਕੋਟ 'ਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 2 hours ago
ਪਠਾਨਕੋਟ, 5 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿੱਚ 5 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਬੰਧੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ 5 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ ਵਿੱਚ ਕੋਰੋਨਾ ਰਿਪੋਰਟ...
ਸ੍ਰੀ ਮੁਕਤਸਰ ਸਾਹਿਬ ਵਿਖੇ 10 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 5 ਅਗਸਤ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ 10 ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਣ ਮਗਰੋਂ ਅੱਜ ਇਕੋ ਦਿਨ ਕੋਰੋਨਾ ਪਾਜ਼ੀਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 23 ਹੋ ਗਈ ਹੈ। ਕੇਸ ਵਧਣ ਨਾਲ ਲੋਕ ਚਿੰਤਤ ਹਨ। ਸ਼ਹਿਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਲੋਕਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ 67 ਨਵੇਂ ਮਾਮਲੇ ਪਾਜ਼ੀਟਿਵ, 1 ਮੌਤ
. . .  about 2 hours ago
ਅੰਮ੍ਰਿਤਸਰ, 5 ਅਗਸਤ (ਰੇਸ਼ਮ ਸਿੰਘ, ਰਾਜੇਸ਼ ਕੁਮਾਰ) - ਅੰਮ੍ਰਿਤਸਰ ਚ ਅੱਜ 67 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ 1 ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਨਾਲ ਹੀ ਹੁਣ ਅੰਮ੍ਰਿਤਸਰ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 2093 ਹੋ ਗਈ ਹੈ। ਜਿਨ੍ਹਾਂ ਚ 1516 ਮਰੀਜ਼ ਠੀਕ ਹੋਏ ਹਨ, 491 ਜੇਰੇ...
ਸਿੱਖਿਆ ਬੋਰਡ ਨੇ ਸੂਬੇ ਦੇ ਸਮੂਹ ਸਕੂਲਾਂ ਵਿਚ 11ਵੀਂ ਤੇ 12ਵੀਂ ਲਈ ਐਨ. ਸੀ. ਸੀ ਵਿਸ਼ਾ ਕੀਤਾ ਲਾਗੂ
. . .  about 3 hours ago
ਐੱਸ. ਏ. ਐੱਸ. ਨਗਰ, 5 ਅਗਸਤ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2020-21 ਤੋਂ ਸੂਬੇ ਦੇ ਸਮੂਹ ਸਕੂਲਾਂ ਵਿਚ ਐਨ. ਸੀ. ਸੀ. National Cadet Corps) ਵਿਸ਼ਾ ਲਾਗੂ ਕਰ ਦਿੱਤਾ ਗਿਆ ਹੈ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਅਕਾਦਮਿਕ ਸਾਲ 2020-21 ਤੋਂ ਸਿੱਖਿਆ ਬੋਰਡ ਨਾਲ ਸਬµਧਿਤ...
ਜੈਤੋ ਪੁਲਿਸ ਨੇ ਚਾਲੂ ਭੱਠੀ, 200 ਲੀਟਰ ਲਾਹਣ ਅਤੇ ਨਜਾਇਜ਼ ਸ਼ਰਾਬ ਕੀਤੀ ਬਰਾਮਦ
. . .  about 3 hours ago
ਜੈਤੋ, 5 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਐੱਸ.ਐੱਸ.ਪੀ ਸਵਰਨਜੀਤ ਸਿੰਘ ਦੀ ਸਖ਼ਤ ਹਦਾਇਤਾਂ 'ਤੇ ਨਸ਼ਿਆਂ ਦੇ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਥਾਣਾ ਜੈਤੋ ਦੀ ਪੁਲਿਸ ਨੂੰ ਉਸ ਵਕਤ ਸਫਲਤਾ ਮਿਲੀ ਜਦ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਚਾਲੂ ਭੱਠੀ, ਕਰੀਬ 200 ਲੀਟਰ ਲਾਹਣ ਤੇ ਨਜਾਇਜ਼ ਸ਼ਰਾਬ ਬਰਾਮਦ ...
ਸੰਨੀ ਐਨਕਲੇਵ ਦੇ ਨਿਰਦੇਸ਼ਕ ਜਰਨੈਲ ਸਿੰਘ ਬਾਜਵਾ ਨੂੰ ਪੁਲਿਸ ਪੰਜਾਬ ਸਟੇਟ ਕੰਜ਼ਿਊਮਰ ਫੋਰਮ 'ਚ ਕਰੇਗੀ ਪੇਸ਼
. . .  about 3 hours ago
ਚੰਡੀਗੜ੍ਹ, 5 ਅਗਸਤ (ਸੁਰਜੀਤ ਸਿੰਘ ਸੱਤੀ)- ਮੋਹਾਲੀ ਸਥਿਤ ਸੰਨੀ ਐਨਕਲੇਵ ਦੇ ਨਿਰਦੇਸ਼ਕ ਜਰਨੈਲ ਸਿੰਘ ਬਾਜਵਾ ਨੂੰ ਪੁਲਿਸ ਵਲੋਂ ਪੰਜਾਬ ਸਟੇਟ ਕੰਜ਼ਿਊਮਰ ਫੋਰਮ 'ਚ ਪੇਸ਼ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਜਵਾ ਰਿਣਦਾਤਾਵਾਂ...
ਪੰਜਾਬ ਕੈਬਨਿਟ ਨੇ ਇੱਕ ਸਾਲ ਲਈ ਵਧਾਈ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ
. . .  about 3 hours ago
ਚੰਡੀਗੜ੍ਹ, 5 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕੈਬਨਿਟ ਨੇ ਅੱਜ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਨੂੰ ਇੱਕ ਸਾਲ ਲਈ ਵਧਾਏ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਿਹਤ ਬੀਮਾ ਯੋਜਨਾ ਨੂੰ ਵਧਾਉਣ ਦੇ ਨਾਲ...
ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਖ਼ਰਚੇ 501.07 ਕਰੋੜ ਰੁਪਏ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ
. . .  about 3 hours ago
ਚੰਡੀਗੜ੍ਹ/ਅਜਨਾਲਾ 5 ਅਗਸਤ (ਵਿਕਰਮਜੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਕੋਵਿਡ-19 ਨਾਲ ਨਜਿੱਠਣ ਲਈ ਮਗਰਲੇ ਸਮੇਂ ਦੌਰਾਨ 501.07 ਕਰੋੜ ਰੁਪਏ ਦੇ ਖ਼ਰਚੇ ਨੂੰ ਅੱਜ ਪੰਜਾਬ ਮੰਤਰੀ ਮੰਡਲ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੁੱਖ...
ਹੁਸ਼ਿਆਰਪੁਰ 'ਚ ਕੋਰੋਨਾ ਦੇ 8 ਹੋਰ ਮਾਮਲੇ ਆਏ ਸਾਹਮਣੇ
. . .  about 4 hours ago
ਹੁਸ਼ਿਆਰਪੁਰ, 5 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 8 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 601 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ...
ਮਾਛੀਵਾੜਾ 'ਚ ਕੋਰੋਨਾ ਬਲਾਸਟ, ਆੜ੍ਹਤੀ ਸਮੇਤ 6 ਵਿਅਕਤੀ ਆਏ ਪਾਜ਼ੀਟਿਵ
. . .  about 4 hours ago
ਮਾਛੀਵਾੜਾ ਸਾਹਿਬ, 5 ਅਗਸਤ (ਮਨੋਜ ਕੁਮਾਰ)- ਜ਼ਿਲ੍ਹਾ ਲੁਧਿਆਣਾ ਦੇ ਮਾਛੀਵਾੜਾ 'ਚ ਅੱਜ ਦੇ ਸਭ ਤੋਂ ਵੱਧ 6 ਮਾਮਲੇ ਸਾਹਮਣੇ ਆਏ ਹਨ। ਇੱਥੇ ਗੁਰਾਂ ਕਾਲੋਨੀ ਦੇ ਆੜ੍ਹਤੀ, ਉਸ ਦੇ ਨੌਜਵਾਨ ਪੁੱਤਰ, ਦੋ ਔਰਤਾਂ, ਸਿਹਤ ਵਿਭਾਗ ਦਾ ਇੰਸਪੈਕਟਰ ਅਤੇ ਇੰਦਰਾ ਕਾਲੋਨੀ ਦੇ ਇੱਕ ਨੌਜਵਾਨ ਦੀ...
ਜ਼ਹਿਰੀਲੀ ਸ਼ਰਾਬ ਦੇ ਮੁੱਦੇ 'ਤੇ ਕੈਪਟਨ ਨੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਡੀ. ਸੀਜ਼ ਅਤੇ ਐੱਸ. ਐੱਸ. ਪੀਜ਼ ਨਾਲ ਕੀਤੀ ਗੱਲਬਾਤ
. . .  about 4 hours ago
ਚੰਡੀਗੜ੍ਹ, 5 ਅਗਸਤ- ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਡੀ. ਸੀਜ਼ ਅਤੇ ਐੱਸ. ਐੱਸ. ਪੀਜ਼ ਨਾਲ ਵਿਸਥਾਰਪੂਰਵਕ ਸਮੀਖਿਆ ਕੀਤੀ। ਮੁੱਖ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 33 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਮਹਿਲ ਕਲਾਂ, 5 ਅਗਸਤ (ਅਵਤਾਰ ਸਿੰਘ ਅਣਖੀ)- ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 33 ਨਵੇਂ ਮਾਮਲੇ ਸਾਹਮਣੇ ਆਉਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਆਈਆਂ ਕੋਵਿਡ-19 ਦੀਆਂ ਰਿਪੋਰਟਾਂ ਅਨੁਸਾਰ ਬਲਾਕ ਮਹਿਲ ਕਲਾਂ 'ਚ 4, ਬਲਾਕ...
ਜੀ. ਐੱਸ. ਡੀ. ਪੀ. ਦਾ ਵਾਧੂ ਉਧਾਰ ਲੈਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫ਼ੈਸਲਾ
. . .  about 4 hours ago
ਚੰਡੀਗੜ੍ਹ, 5 ਅਗਸਤ (ਵਿਕਰਮਜੀਤ ਸਿੰਘ ਮਾਨ)- ਸਾਲ 2020-21 'ਚ ਜੀ. ਐੱਸ. ਡੀ. ਪੀ. ਦੇ 2 ਫ਼ੀਸਦੀ ਦਾ ਵਾਧੂ ਉਧਾਰ ਲੈਣ ਅਤੇ ਵਪਾਰ 'ਚ ਆਸਾਨੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਅੱਜ ਹੋਈ ਪੰਜਾਬ ਕੈਬਨਿਟ ਦੀ ਬੈਠਕ...
ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਅਤੇ ਲਾਹਣ ਸਣੇ 7 ਗ੍ਰਿਫ਼ਤਾਰ
. . .  about 5 hours ago
ਸੁਲਤਾਨਪੁਰ ਲੋਧੀ 5 ਅਗਸਤ (ਲਾਡੀ, ਥਿੰਦ, ਹੈਪੀ)- ਐੱਸ. ਐੇੱਸ. ਪੀ. ਜਸਪ੍ਰੀਤ ਸਿੰਘ ਸਿੱਧੂ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦੇ ਖ਼ਿਲਾਫ਼ ਚਲਾਈ ਹੋਈ ਵਿਸ਼ੇਸ਼ ਮੁਹਿੰਮ ਨੂੰ ਬਰਕਰਾਰ ਰੱਖਣ ਦੇ ਦਿੱਤੇ ਹੋਏ ਦਿਸ਼ਾ-ਨਿਰਦੇਸ਼ਾਂ 'ਤੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ...
ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਦੀ ਵਸਨੀਕ ਇਕ ਔਰਤ ਦੀ ਕੋਰੋਨਾ ਕਾਰਨ ਮੌਤ
. . .  about 5 hours ago
ਬੇਗੋਵਾਲ, 5 ਅਗਸਤ (ਸੁਖਜਿੰਦਰ ਸਿੰਘ)- ਜ਼ਿਲ੍ਹਾ ਕਪੂਰਥਲਾ, ਹਲਕਾ ਭੁਲੱਥ ਦੇ ਕਸਬਾ ਬੇਗੋਵਾਲ ਦੇ ਪਿੰਡ ਮਿਆਣੀ ਭੱਗੂਪੁਰੀਆ ਦੀ ਵਸਨੀਕ ਇਕ ਔਰਤ ਜਸਵੀਰ ਕੌਰ (70) ਪਤਨੀ ਪਲਵਿੰਦਰ ਸਿੰਘ ਦੀ ਜਲੰਧਰ ਵਿਖੇ ਇਲਾਜ ਦੌਰਾਨ ਕੋਰੋਨਾ ਕਾਰਨ ਮੌਤ ਹੋ ਗਈ। ਜਿਸ ਦਾ ਅੱਜ ਅੰਤਿਮ ਸਸਕਾਰ...
ਹੋਰ ਖ਼ਬਰਾਂ..

ਬਹੁਰੰਗ

ਕਿਆਰਾ ਅਡਵਾਨੀ ਦੇ ਚਰਚੇ

ਆਪਣੇ ਰਿਸ਼ਤੇ ਨੂੰ ਲੈ ਕੇ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਬੀ-ਟਾਊਨ ਦੀ ਹਰ ਗਲੀ-ਮੁਹੱਲੇ 'ਚ ਲੋਕਾਂ ਦੀ ਨਜ਼ਰ 'ਚ ਹਨ। ਗੱਲ ਉਸ ਸਮੇਂ ਹੋਰ ਪੁਖਤਾ ਹੋਈ ਜਦ ਇੰਸਟਾਗ੍ਰਾਮ 'ਤੇ ਕਿਆਰਾ ਆਪਣੇ ਚਹੇਤਿਆਂ ਲਈ ਲਾਈਵ ਸੀ ਤੇ ਇਸ ਦੌਰਾਨ ਸਿਧਾਰਥ ਵੀ ਨਾਲ ਜੁੜ ਕੇ ਗੱਲਾਂ 'ਚ ਆਪਣਾ ਯੋਗਦਾਨ ਪਾ ਰਿਹਾ ਸੀ। ਕਿਆਰਾ ਇਸ ਸਮੇਂ ਵੱਡੀ ਫ਼ਿਲਮ 'ਸ਼ੇਰ ਸ਼ਾਹ' ਦਾ ਹਿੱਸਾ ਹੈ। ਕਿਆਰਾ ਨੇ ਅਕਸ਼ੈ ਨਾਲ 'ਲਕਸ਼ਮੀ ਬੰਬ' ਤੋਂ ਇਲਾਵਾ 'ਸ਼ੇਰ ਸ਼ਾਹ', 'ਭੂਲ ਭੁਲੱਈਆ-2' ਚੋਟੀ ਦੀਆਂ ਫ਼ਿਲਮਾਂ ਕੀਤੀਆਂ ਹਨ ਤੇ ਨੈਟਫਲਿਕਸ ਲਈ ਉਸ ਨੇ 'ਇੰਦੂ ਕੀ ਜਵਾਨੀ' ਫ਼ਿਲਮ ਵੀ ਕੀਤੀ ਹੈ। ਸਤੰਬਰ ਮਹੀਨੇ 'ਚ ਕਿਆਰਾ ਨੇ ਅਨੀਸ ਬਜ਼ਮੀ ਦੀ ਫ਼ਿਲਮ ਲਈ ਤਰੀਕਾਂ ਦਿੱਤੀਆਂ ਹਨ।

-ਸੁਖਜੀਤ ਕੌਰ


ਖ਼ਬਰ ਸ਼ੇਅਰ ਕਰੋ

ਸੰਜਨਾ ਸਾਂਘੀ ਇਕ ਹੋਰ ਬਾਲ ਕਲਾਕਾਰ ਬਣੀ ਨਾਇਕਾ

ਬਾਲੀਵੁੱਡ ਦੀਆਂ ਕਈ ਇਸ ਤਰ੍ਹਾਂ ਦੀਆਂ ਨਾਇਕਾਵਾਂ ਹਨ, ਜੋ ਕਦੀ ਬਾਲ ਕਲਾਕਾਰ ਹੋਇਆ ਕਰਦੀਆਂ ਸਨ। ਕਦੀ ਬਾਲ ਕਲਾਕਾਰ ਦੇ ਤੌਰ 'ਤੇ ਆਪਣੀ ਮਾਸੂਮੀਅਤ ਭਰੀਆਂ ਗੱਲਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀਆਂ ਇਹ ਨਾਇਕਾਵਾਂ ਬਾਅਦ ਵਿਚ ਆਪਣੀਆਂ ਅਦਾਵਾਂ ਜ਼ਰੀਏ ਦਰਸ਼ਕਾਂ ਦੇ ਦਿਲਾਂ ਵਿਚ ਰਾਜ ਕਰਨ ਵਿਚ ਕਾਮਯਾਬ ਰਹੀਆਂ ਹਨ। ਇਸ ਤਰ੍ਹਾਂ ਦੀਆਂ ਨਾਇਕਾਵਾਂ ਵਿਚ ਸ੍ਰੀਦੇਵੀ, ਨੀਤੂ ਸਿੰਘ, ਸਾਰਿਕਾ, ਨੰਦਾ, ਪਦਮਿਨੀ ਕੋਲਹਾਪੁਰੀ, ਉਰਮਿਲਾ ਮਾਤੋਂਡਕਰ, ਅਰੁਣਾ ਇਰਾਨੀ, ਆਲੀਆ ਭੱਟ, ਫ਼ਾਤਿਮਾ ਸਨਾ ਸ਼ੇਖ, ਪਲਵੀ ਜੋਸ਼ੀ ਤੇ ਪ੍ਰਿਅੰਕਾ ਆਦਿ ਨਾਵਾਂ ਦਾ ਸ਼ੁਮਾਰ ਹੈ। ਹੁਣ ਸੰਜਨਾ ਸਾਂਘੀ ਦਾ ਨਾਂਅ ਵੀ ਇਸ ਸੂਚੀ ਵਿਚ ਸ਼ਾਮਿਲ ਹੋ ਗਿਆ ਹੈ। ਬਤੌਰ ਬਾਲ ਕਲਾਕਾਰ ਸੰਜਨਾ ਨੇ 'ਰਾਕਸਟਾਰ' ਵਿਚ ਅਭਿਨੈ ਕੀਤਾ ਸੀ ਅਤੇ ਇਸ ਵਿਚ ਉਹ ਨਰਗਿਸ ਫਾਖਰੀ ਦੀ ਛੋਟੀ ਭੈਣ ਬਣੀ ਸੀ। ਫ਼ਿਲਮ ਵਿਚ ਨੰਨ੍ਹੀ ਸੰਜਨਾ ਵਲੋਂ ਰਣਬੀਰ ਕਪੂਰ ਨੂੰ ਝਿੜਕਣ ਵਾਲਾ ਦ੍ਰਿਸ਼ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਗਿਆ ਸੀ। ਫਿਰ ਸੰਜਨਾ ਨੇ 'ਹਿੰਦੀ ਮੀਡੀਅਮ' ਤੇ 'ਫੁਕਰੇ ਰਿਟਰਨਜ਼' ਵਿਚ ਵੀ ਕੰਮ ਕੀਤਾ ਸੀ ਅਤੇ ਹੁਣ ਉਹ ਨਾਇਕਾ ਦੇ ਰੂਪ ਵਿਚ 'ਦਿਲ ਬੇਚਾਰਾ' ਵਿਚ ਪੇਸ਼ ਹੋਈ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਮੁਕੇਸ਼ ਛਾਬੜਾ ਨੇ ਸਾਈਨ ਕਰਦੇ ਸਮੇਂ ਇਹ ਕਿਹਾ ਸੀ ਕਿ 'ਇਥੇ ਤੈਨੂੰ ਬੰਗਾਲੀ ਕੁੜੀ ਦੀ ਭੂਮਿਕਾ ਸਹੀ ਢੰਗ ਨਾਲ ਨਿਭਾਉਣੀ ਹੋਵੇਗੀ।' ਫਿਰ ਉਸ ਨੇ ਬੰਗਲਾ ਭਾਸ਼ਾ ਸਿੱਖੀ। ਉਹ ਕੁਝ ਮਹੀਨੇ ਵਿਚ ਏਨੀ ਫਰਾਟੇਦਾਰ ਬੰਗਲਾ ਬੋਲਣ ਲੱਗੀ ਕਿ ਕੋਈ ਇਹ ਕਹਿ ਨਹੀਂ ਸਕਦਾ ਕਿ ਉਹ ਬੰਗਾਲੀ ਨਹੀਂ ਹੈ। ਇਸ ਫ਼ਿਲਮ ਵਿਚ ਸਵਸਤਿਕਾ ਤੇ ਸ਼ਸ਼ਵਤ ਵਲੋਂ ਸੰਜਨਾ ਦੇ ਮਾਤਾ-ਪਿਤਾ ਦੀ ਭੂਮਿਕਾ ਨਿਭਾਈ ਗਈ ਹੈ। ਦੋਵੇਂ ਬੰਗਾਲ ਦੇ ਨਾਮੀ ਅਦਾਕਾਰ ਹਨ। ਇਕ ਦਿਨ ਸ਼ੂਟਿੰਗ ਦੌਰਾਨ ਸਵਸਤਿਕਾ ਨੇ ਮੁਕੇਸ਼ ਛਾਬੜਾ ਨੂੰ ਕਿਹਾ ਕਿ 'ਚੰਗਾ ਹੋਇਆ ਤੁਸੀਂ ਫ਼ਿਲਮ ਲਈ ਬੰਗਾਲੀ ਕੁੜੀ ਨੂੰ ਚੁਣਿਆ, ਨਹੀਂ ਤਾਂ ਕੋਈ ਹੋਰ ਕੁੜੀ ਇਸ ਭੂਮਿਕਾ ਨਾਲ ਨਿਆਂ ਨਾ ਕਰ ਪਾਉਂਦੀ।' ਜਦੋਂ ਸੰਜਨਾ ਨੇ ਇਹ ਸੁਣਿਆ ਤਾਂ ਉਸ ਨੂੰ ਬਹੁਤ ਖੁਸ਼ੀ ਹੋਈ। ਜਦੋਂ ਸਵਸਤਿਕਾ ਨੂੰ ਦੱਸਿਆ ਗਿਆ ਕਿ ਇਹ ਕੁੜੀ ਬੰਗਾਲੀ ਨਹੀਂ ਹੈ, ਉਦੋਂ ਉਸ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ।

-ਮੁੰਬਈ ਪ੍ਰਤੀਨਿਧ

ਹੁਣ ਸੁਪਰ ਵੂਮਨ ਦੀ ਭੂਮਿਕਾ ਵਿਚ ਕੈਟਰੀਨਾ

ਬਾਲੀਵੁੱਡ ਵਿਚ ਛੋਟੇ ਪਰਦੇ 'ਤੇ ਸ਼ਕਤੀਮਾਨ ਅਤੇ ਵੱਡੇ ਪਰਦੇ 'ਤੇ ਕ੍ਰਿਸ਼ ਸੁਪਰ ਹੀਰੋ ਦੇ ਤੌਰ 'ਤੇ ਬਹੁਤ ਹਰਮਨਪਿਆਰੇ ਹੋਏ ਹਨ। ਇਕ ਸਮੇਂ ਤੋਂ ਸੁਪਰ ਵੂਮੈਨ ਦੀ ਘਾਟ ਰੜਕ ਰਹੀ ਸੀ, ਜੋ ਹੁਣ ਕੈਟਰੀਨਾ ਕੈਫ਼ ਦੀ ਬਦੌਲਤ ਪੂਰੀ ਹੋਣ ਜਾ ਰਹੀ ਹੈ। ਕੈਟਰੀਨਾ ਨੂੰ 'ਭਾਰਤ' ਤੇ 'ਟਾਈਗਰ ਜ਼ਿੰਦਾ ਹੈ' ਵਿਚ ਨਿਰਦੇਸ਼ਿਤ ਕਰਨ ਵਾਲੇ ਅਲੀ ਅੱਬਾਸ ਜਫ਼ਰ ਨੇ ਹੁਣ ਸੁਪਰ ਵੂਮਨ ਵਾਲੇ ਵਿਸ਼ੇ 'ਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਫ਼ਿਲਮ ਵਿਚ ਸੁਪਰ ਵੂਮੈਨ ਦੀ ਭੂਮਿਕਾ ਲਈ ਕੈਟਰੀਨਾ ਨੂੰ ਫਾਈਨਲ ਕੀਤਾ ਗਿਆ ਹੈ। ਖ਼ੁਦ ਕੈਟਰੀਨਾ ਵੀ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹੀ ਹੈ ਕਿ ਆਖ਼ਿਰ ਉਸ ਨੂੰ ਵੱਡੇ ਪਰਦੇ 'ਤੇ ਖੂਬਸੂਰਤ ਅੰਦਾਜ਼ ਵਿਚ ਨਹੀਂ, ਸਗੋਂ ਇਕ ਵੱਖਰੇ ਰੂਪ ਵਿਚ ਪੇਸ਼ ਕੀਤਾ ਜਾਵੇਗਾ।
ਅਲੀ ਅੱਬਾਸ ਅਨੁਸਾਰ ਉਹ ਕੈਟਰੀਨਾ ਦੀ ਮਿਹਨਤ ਤੋਂ ਬਹੁਤ ਪ੍ਰਭਾਵਿਤ ਰਹੇ ਹਨ। ਉਨ੍ਹਾਂ ਦੀਆਂ ਫ਼ਿਲਮਾਂ ਦੇ ਕੁਝ ਐਕਸ਼ਨ ਦ੍ਰਿਸ਼ਾਂ ਲਈ ਕੈਟਰੀਨਾ ਨੇ ਬਹੁਤ ਮਿਹਨਤ ਕੀਤੀ ਸੀ ਅਤੇ ਇਸ ਮਿਹਨਤ ਦੀ ਵਜ੍ਹਾ ਕਰਕੇ ਉਹ ਦ੍ਰਿਸ਼ ਪਰਦੇ 'ਤੇ ਉੱਭਰ ਕੇ ਆਏ ਸਨ। ਉਦੋਂ ਉਨ੍ਹਾਂ ਨੂੰ ਮਹਿਸੂਸ ਹੋਇਆ ਸੀ ਕਿ ਕੈਟਰੀਨਾ ਮਹਿਜ਼ ਖ਼ੂਬਸੂਰਤ ਗੁੜੀਆ ਨਹੀਂ ਹੈ ਪਰ ਉਹ ਮਿਹਨਤ ਕਰਨਾ ਵੀ ਜਾਣਦੀ ਹੈ। ਉਨ੍ਹਾਂ ਨੂੰ ਲੱਗਿਆ ਕਿ ਬਾਲੀਵੁੱਡ ਵਿਚ ਕੈਟਰੀਨਾ ਦੀ ਖ਼ੂਬਸੂਰਤੀ ਨੂੰ ਹੀ ਪ੍ਰਧਾਨਤਾ ਦਿੱਤੀ ਜਾਂਦੀ ਹੈ ਅਤੇ ਉਸ ਦੀ ਹੋਰ ਕਾਬਲੀਅਤ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਦੋਂ ਉਨ੍ਹਾਂ ਨੂੰ ਕੈਟਰੀਨਾ ਨੂੰ ਲੈ ਕੇ ਸੁਪਰ ਵੂਮਨ ਵਾਲੇ ਕਿਰਦਾਰ ਵਾਲੀ ਫ਼ਿਲਮ ਬਣਾਉਣ ਦਾ ਖਿਆਲ ਆਇਆ ਅਤੇ ਕੈਟਰੀਨਾ ਵੀ ਇਸ ਨਵੀਂ ਚੁਣੌਤੀ ਲਈ ਤਿਆਰ ਹੋ ਗਈ। ਇਸ ਫ਼ਿਲਮ ਦਾ ਬਜਟ 100 ਕਰੋੜ ਤੋਂ ਜ਼ਿਆਦਾ ਬਣਾਇਆ ਜਾ ਰਿਹਾ ਹੈ ਅਤੇ ਇਸ ਦੇ ਮੁੱਖ ਦ੍ਰਿਸ਼ਾਂ ਲਈ ਹਾਲੀਵੁੱਡ ਦੇ ਤਕਨੀਸ਼ੀਅਨਾਂ ਦੀ ਵੀ ਮਦਦ ਲਈ ਜਾ ਰਹੀ ਹੈ। ਫ਼ਿਲਮ ਦਾ ਨਾਮਕਰਨ ਹੋਣਾ ਹਾਲੇ ਬਾਕੀ ਹੈ।

-ਇੰਦਰਮੋਹਨ ਪੰਨੂੰ

ਅੱਜ ਲਈ ਵਿਸ਼ੇਸ਼

ਕਾਮੇਡੀ ਦਾ ਉਸਤਾਦ ਕਲਾਕਾਰ ਸੀ ਜਾਨੀ ਵਾਕਰ

ਤਿੰਨ ਸੌ ਤੋਂ ਵੱਧ ਫ਼ਿਲਮਾਂ ਵਿਚ ਕੰਮ ਕਰਨ ਵਾਲੇ ਜਾਨੀ ਵਾਕਰ ਦਾ ਅਸਲ ਨਾਂਅ ਬਦਰੂਦੀਨ ਜਮਾਲੂਦੀਨ ਕਾਜ਼ੀ ਸੀ। ਉਹ 11 ਨਵੰਬਰ, ਸੰਨ 1926 ਨੂੰ ਜਨਮਿਆ ਸੀ ਤੇ 29 ਜੁਲਾਈ, 2003 ਨੂੰ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਗਿਆ। ਉਸ ਦੀਆਂ ਯਾਦਗਾਰ ਫ਼ਿਲਮਾਂ ਵਿਚ 'ਬਾਜ਼ੀ, ਪਿਆਸਾ, ਜਾਲ, ਨਇਆ ਦੌਰ, ਸੀ.ਆਈ.ਡੀ., ਮਧੂਮਤੀ, ਦੇਵਦਾਸ ਆਦਿ ਦੇ ਨਾਂਅ ਲਏ ਜਾ ਸਕਦੇ ਹਨ। ਆਓ! ਜਾਨੀ ਵਾਕਰ ਦੇ ਜੀਵਨ ਸਬੰਧੀ ਕੁਝ ਦਿਲਚਸਪ ਤੱਥ ਜਾਣੀਏ :-
* ਜਾਨੀ ਵਾਕਰ ਨੂੰ ਜਵਾਨੀ ਵੇਲੇ ਫ਼ਿਲਮਾਂ ਵੇਖਣ ਦਾ ਬੜਾ ਸ਼ੌਕ ਸੀ ਤੇ ਉਸ ਵੇਲੇ ਦੇ ਅਦਾਕਾਰ ਨੂਰ ਮੁਹੰਮਦ ਚਾਰਲੀ ਦਾ ਉਹ ਫ਼ੈਨ ਸੀ। ਇਕ ਦਿਨ ਉਸ ਨੂੰ ਬੰਬਈ ਦੀ ਬੱਸ ਸਰਵਿਸ ਵਿਚ ਬਤੌਰ ਕੰਡਕਟਰ ਨੌਕਰੀ ਮਿਲ ਗਈ। ਆਪਣੀ ਨੌਕਰੀ ਦੌਰਾਨ ਉਹ ਵੱਖ-ਵੱਖ ਤਰ੍ਹਾਂ ਦੇ ਅੰਦਾਜ਼ ਵਿਚ ਬੋਲਣ ਤੇ ਗਾਉਣ ਲੱਗ ਪਿਆ। ਉਸ ਨੂੰ ਲਗਦਾ ਸੀ ਕਿ ਕੋਈ ਨਾ ਕੋਈ ਬਾਲੀਵੁੱਡ ਨਾਲ ਜੁੜਿਆ ਸ਼ਖ਼ਸ ਉਸ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਬਾਲੀਵੁੱਡ 'ਚ ਐਂਟਰੀ ਦਿਵਾ ਹੀ ਦੇਵੇਗਾ ਤੇ ਹੋਇਆ ਵੀ ਇੰਜ ਹੀ। ਅਦਾਕਾਰ ਬਲਰਾਜ ਸਾਹਨੀ ਨੂੰ ਉਸ ਦੀ ਕਲਾਕਾਰੀ ਚੰਗੀ ਲੱਗੀ ਤੇ ਉਸ ਨੇ ਬਦਰੂਦੀਨ ਉਰਫ਼ ਜਾਨੀ ਵਾਕਰ ਨੂੰ ਫ਼ਿਲਮ 'ਹਲਚਲ' ਵਿਚ ਇਕ ਛੋਟੀ ਜਿਹੀ ਭੂਮਿਕਾ ਦੁਆ ਦਿੱਤੀ। ਸ਼ੂਟਿੰਗ ਦੌਰਾਨ ਸਾਥੀ ਕਲਾਕਾਰਾਂ ਦਾ ਭਰਪੂਰ ਮਨੋਰੰਜਨ ਕਰਕੇ ਉਹ ਸਭ ਦਾ ਚਹੇਤਾ ਬਣ ਗਿਆ ਤੇ ਸਾਹਨੀ ਸਾਹਿਬ ਨੇ ਇਕ ਦਿਨ ਉਸ ਦਾ ਮੇਲ ਫ਼ਿਲਮਕਾਰ ਗੁਰੂ ਦੱਤ ਨਾਲ ਕਰਵਾ ਦਿੱਤਾ ਜੋ ਉਸ ਵੇਲੇ ਫ਼ਿਲਮ 'ਬਾਜ਼ੀ' ਬਣਾ ਰਹੇ ਸਨ। ਉਨ੍ਹਾਂ ਨੇ ਬਦਰੂਦੀਨ ਨੂੰ ਇਕ ਸ਼ਰਾਬੀ ਦੀ ਐਕਟਿੰਗ ਕਰ ਕੇ ਵਿਖਾਉਣ ਲਈ ਕਿਹਾ ਤਾਂ ਬਦਰੂਦੀਨ ਨੇ ਏਨੀ ਸ਼ਿੱਦਤ ਨਾਲ ਸ਼ਰਾਬੀ ਦੀ ਐਕਟਿੰਗ ਕੀਤੀ ਕਿ ਉਨ੍ਹਾਂ ਨੇ ਉਸੇ ਵੇਲੇ ਉਸ ਦਾ ਨਾਂ ਬਦਰੂਦੀਨ ਦੀ ਥਾਂ ਸ਼ਰਾਬ ਦੇ ਇਕ ਮਸ਼ਹੂਰ ਬਰਾਂਡ 'ਜਾਨੀ ਵਾਕਰ' ਦੇ ਨਾਂਅ 'ਤੇ ਰੱਖ ਦਿੱਤਾ ਤੇ ਫਿਰ ਇਸੇ ਨਾਂਅ ਹੇਠ ਉਸ ਨੇ ਸੈਂਕੜੇ ਫ਼ਿਲਮਾਂ ਵਿਚ ਕੰਮ ਕੀਤਾ।
* ਜਾਨੀ ਵਾਕਰ ਬਾਲੀਵੁੱਡ ਦਾ ਅਜਿਹਾ ਪਹਿਲਾ ਅਦਾਕਾਰ ਸੀ, ਜਿਸ ਨੇ ਸੈਕਟਰੀ ਜਾਂ ਮੈਨੇਜਰ ਰੱਖਣ ਦੀ ਪਿਰਤ ਸ਼ੁਰੂ ਕੀਤੀ ਸੀ।
*ਉਹ ਬਾਲੀਵੁੱਡ ਦਾ ਪਹਿਲਾ ਐਸਾ ਕਾਮੇਡੀਅਨ ਸੀ, ਜਿਸ ਲਈ ਵਿਸ਼ੇਸ਼ ਤੌਰ 'ਤੇ ਗੀਤ ਲਿਖੇ ਜਾਂਦੇ ਸਨ ਤੇ ਬਾਲੀਵੁੱਡ ਦੇ ਸਭ ਤੋਂ ਵੱਡੇ ਗਾਇਕ ਮੁਹੰਮਦ ਰਫ਼ੀ ਨੇ ਉਸ ਉੱਤੇ ਫ਼ਿਲਮਾਏ ਗਏ ਗੀਤ ਗਾਏ ਸਨ।
* ਵੱਖ-ਵੱਖ ਫ਼ਿਲਮਾਂ ਵਿਚ ਸ਼ਰਾਬੀ ਦਾ ਕਿਰਦਾਰ ਬੇਹੱਦ ਕਾਮਯਾਬ ਢੰਗ ਨਾਲ ਅਦਾ ਕਰਨ ਵਾਲੇ ਜਾਨੀ ਵਾਕਰ ਨੇ ਸਾਰੀ ਉਮਰ ਸ਼ਰਾਬ ਦਾ ਇਕ ਘੁੱਟ ਵੀ ਸੰਘ ਤੋਂ ਥੱਲੇ ਨਹੀਂ ਸੀ ਉਤਾਰਿਆ।

-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਹੁਣ ਸੈੱਟ 'ਤੇ ਚਾਹ ਨਹੀਂ ਪੀਂਦਾ ਰਾਹੁਲ ਸ਼ਰਮਾ

ਲੰਮੀ ਤਾਲਾਬੰਦੀ ਤੋਂ ਬਾਅਦ ਹੁਣ ਕਿਤੇ ਜਾ ਕੇ ਬਾਲੀਵੁੱਡ ਵਿਚ ਸ਼ੂਟਿੰਗ ਦੀ ਚਹਿਲ-ਪਹਿਲ ਕਾਫ਼ੀ ਦਿਸਣ ਲੱਗੀ ਹੈ। ਦੰਗਲ ਚੈਨਲ 'ਤੇ ਪ੍ਰਸਾਰਿਤ ਹੋ ਰਹੇ ਲੜੀਵਾਰ 'ਪਿਆਰ ਕੀ ਲੁਕਾ ਛੁਪੀ' ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ ਅਤੇ ਸੈੱਟ 'ਤੇ ਕਾਫ਼ੀ ਸਾਵਧਾਨੀਆਂ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਲੜੀਵਾਰ ਵਿਚ ਮੁੱਖ ਭੂਮਿਕਾ ਨਿਭਾਅ ਰਹੇ ਰਾਹੁਲ ਸ਼ਰਮਾ ਵੀ ਕਾਫ਼ੀ ਸਾਵਧਾਨੀ ਵਰਤਦੇ ਹੋਏ ਸ਼ੂਟਿੰਗ ਵਿਚ ਹਿੱਸਾ ਲੈ ਰਹੇ ਹਨ। ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਉਹ ਵਰਤ ਰਹੇ ਹਨ, ਇਸ ਬਾਰੇ ਪੁੱਛੇ ਜਾਣ 'ਤੇ ਉਹ ਕਹਿੰਦੇ ਹਨ, 'ਪਹਿਲਾਂ ਗੱਲ ਵੱਖਰੀ ਸੀ, ਉਦੋਂ ਖੁਸ਼ਨੁਮਾ ਮਾਹੌਲ ਵਿਚ ਕੰਮ ਹੁੰਦਾ ਸੀ। ਹੁਣ ਸਾਵਧਾਨੀ ਭਰੇ ਮਾਹੌਲ ਵਿਚ ਕੰਮ ਹੋ ਰਿਹਾ ਹੈ। ਪੂਰੀ ਯੂਨਿਟ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਸਰੀਰਕ ਦੂਰੀ ਦਾ ਸਖ਼ਤੀ ਨਾਲ ਪਾਲਣ ਕਰਨ, ਇਸ ਲਈ ਹੁਣ ਮੈਂ ਆਪਣੀ ਕਾਰ ਖ਼ੁਦ ਡ੍ਰਾਈਵ ਕਰਕੇ ਕੰਮ 'ਤੇ ਆਉਂਦਾ ਹਾਂ। ਨਾਲ ਹੀ ਆਪਣਾ ਖਾਣਾ ਵੀ ਘਰ ਤੋਂ ਲੈ ਕੇ ਆਉਂਦਾ ਹਾਂ। ਮੈਂ ਹਰ ਸਮੇਂ ਆਪਣੇ ਨਾਲ ਸੈਨੀਟਾਈਜ਼ਰ ਤੇ ਕਲੀਨਰ ਰੱਖ ਰਿਹਾ ਹਾਂ। ਪਹਿਲਾਂ ਤਾਂ ਮੇਰੇ ਹੱਥ ਵਿਚ ਸਿਰਫ਼ ਮੇਰਾ ਫੋਨ ਹੀ ਹੁੰਦਾ ਸੀ। ਮੈਂ ਕੋਲਡ ਡ੍ਰਿੰਕ ਪੀਣਾ ਬੰਦ ਕਰ ਦਿੱਤਾ ਹੈ। ਮੈਂ ਆਪਣੇ ਨਾਲ ਕੁਝ ਮਸਾਲੇ ਲੈ ਆਉਂਦਾ ਹਾਂ ਅਤੇ ਸਮੇਂ-ਸਮੇਂ 'ਤੇ ਕਾੜ੍ਹਾ ਬਣਾ ਕੇ ਪੀਂਦਾ ਹਾਂ। ਹੁਣ ਸੈੱਟ 'ਤੇ ਚਾਹ ਨਹੀਂ, ਸਗੋਂ ਕਾੜ੍ਹਾ ਪੀਂਦਾ ਹਾਂ। ਹੁਣ ਮੈਨੂੰ ਮਹਿਸੂਸ ਹੋਣ ਲੱਗਾ ਹੈ ਕਿ ਕੋਰੋਨਾ ਕਾਲ ਨੇ ਮੈਨੂੰ ਸਵਾਰਥੀ ਬਣਾ ਦਿੱਤਾ ਹੈ ਅਤੇ ਮੈਂ ਆਪਣੀ ਸੁਰੱਖਿਆ ਬਾਰੇ ਜ਼ਿਆਦਾ ਸੋਚਣ ਲੱਗਿਆ ਹਾਂ।

-ਮੁੰਬਈ ਪ੍ਰਤੀਨਿਧ

ਪ੍ਰਭਾਸ ਦੀ 21ਵੀਂ ਫ਼ਿਲਮ ਵਿਚ ਦੀਪਿਕਾ ਪਾਦੂਕੋਨ

'ਬਾਹੂਬਲੀ' ਦੀ ਮਹਾਸਫ਼ਲਤਾ ਤੋਂ ਬਾਅਦ ਇਸ ਦੇ ਨਾਇਕ ਪ੍ਰਭਾਸ ਦਾ ਨਾਂਅ ਬਹੁਤ ਵੱਡਾ ਹੋ ਗਿਆ ਹੈ। ਹੁਣ ਹਿੰਦੀ ਭਾਸ਼ੀ ਸੂਬਿਆਂ ਵਿਚ ਵੀ ਪ੍ਰਭਾਸ ਨੇ ਆਪਣੀ ਪਛਾਣ ਬਣਾ ਲਈ ਹੈ। ਹੁਣ ਪ੍ਰਭਾਸ ਦੀ 21ਵੀਂ ਫ਼ਿਲਮ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਸ ਫ਼ਿਲਮ ਲਈ ਦੀਪਿਕਾ ਪਾਦੂਕੋਨ ਨੂੰ ਸਾਈਨ ਕਰ ਲਿਆ ਗਿਆ ਹੈ। ਇਹ ਅਸ਼ਵਿਨ ਨਾਗ ਵਲੋਂ ਨਿਰਦੇਸ਼ਿਤ ਕੀਤੀ ਜਾਵੇਗੀ। ਉਂਝ ਪਿਛਲੇ ਕੁਝ ਸਮੇਂ ਤੋਂ ਸਿਨੇ ਦਰਸ਼ਕਾਂ ਵਲੋਂ ਇਹ ਸਵਾਲ ਬਹੁਤ ਪੁੱਛਿਆ ਜਾ ਰਿਹਾ ਸੀ ਕਿ ਹੁਣ ਜਦੋਂ ਫ਼ਿਲਮਾਂ ਦੇ ਮਾਮਲੇ ਵਿਚ ਉੱਤਰ-ਦੱਖਣ ਦੀ ਫ਼ਰਕ-ਰੇਖਾ ਮਿਟਦੀ ਜਾ ਰਹੀ ਹੈ ਤਾਂ ਇਸ ਤਰ੍ਹਾਂ ਕਿਸੇ ਫ਼ਿਲਮ ਵਿਚ ਦੋਵੇਂ ਖੇਤਰ ਦੇ ਸਟਾਰਜ਼ ਨੂੰ ਇਕੱਠਾ ਕਿਉਂ ਨਹੀਂ ਚਮਕਾਇਆ ਜਾਂਦਾ? ਉਂਝ ਇਸ ਦੀ ਪਹਿਲ ਪਹਿਲਾਂ ਵੀ ਹੋਈ ਸੀ, ਜਦੋਂ ਅਮਿਤਾਭ ਬੱਚਨ ਦੇ ਨਾਲ ਰਜਨੀਕਾਂਤ ਜਾਂ ਕਮਲ ਹਸਨ ਨੂੰ ਚਮਕਾਇਆ ਗਿਆ ਸੀ ਪਰ ਬਾਅਦ ਵਿਚ ਕਿਸੇ ਫ਼ਿਲਮ ਵਿਚ ਉੱਤਰ-ਦੱਖਣ ਦਾ ਸੰਗਮ ਨਜ਼ਰ ਨਹੀਂ ਆਇਆ। (ਇਕ ਫ਼ਿਲਮ 'ਉਤਰ ਦਕਸ਼ਿਣ) ਵਿਚ ਜੈਕੀ ਸ਼ਰਾਫ਼ ਅਤੇ ਰਜਨੀਕਾਂਤ ਇਕੱਠੇ ਸਨ)।
ਹੁਣ 'ਬਾਹੂਬਲੀ' ਦੀ ਸਫ਼ਲਤਾ ਨੂੰ ਦੇਖ ਕੇ ਅਸ਼ਵਿਨ ਨਾਗ ਨੇ ਪ੍ਰਭਾਸ ਨੂੰ ਲੈ ਕੇ ਵੱਡੇ ਬਜਟ ਦੀ ਫ਼ਿਲਮ ਬਣਾਉਣ ਦੀ ਯੋਜਨਾ ਬਣਾਈ ਹੈ ਅਤੇ ਨਾਲ ਹੀ ਦੀਪਿਕਾ ਨੂੰ ਸਾਈਨ ਕਰਕੇ ਫ਼ਿਲਮ ਜਗਤ ਵਿਚ ਖਲਬਲੀ ਮਚਾ ਦਿੱਤੀ। ਵੈਜੰਤੀ ਮੂਵੀਜ਼ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ਨੂੰ ਲੈ ਕੇ ਹੁਣ ਇਹ ਉਤਸੁਕਤਾ ਹੋਣ ਲੱਗੀ ਹੈ ਕਿ 'ਬਾਹੂਬਲੀ' ਅਤੇ 'ਪਦਮਾਵਤੀ' ਦਾ ਇਹ ਸੰਗਮ ਕੀ ਰੰਗ ਲਿਆਉਣ ਵਾਲਾ ਹੈ।

-ਪੰਨੂੰ

ਸਾਫ਼ ਸੁਥਰੀ ਗਾਇਕੀ ਨਾਲ ਨਾਮਣਾ ਖੱਟਣ ਵਾਲਾ ਗਾਇਕ ਨਿਰਮਲਜੀਤ ਨਿੰਮਾ

ਪੰਜਾਬ ਦੇ ਮਲੋਟ ਅਤੇ ਅਬੋਹਰ ਇਲਾਕਿਆਂ ਦੇ ਮਾਣ ਲੋਕ ਗਾਇਕ ਨਿਰਮਲਜੀਤ ਨਿੰਮਾ ਬਾਰੇ ਉਸਦੇ ਘਰਦਿਆਂ ਨੂੰ ਕਦੇ ਚਿੱਤ-ਚੇਤਾ ਵੀ ਨਹੀਂ ਹੋਵੇਗਾ ਕਿ ਇੱਕ ਦਿਨ ਉਨ੍ਹਾਂ ਦਾ ਪੁੱਤਰ ਸਧਾਰਨ ਕਿਸਾਨੀ ਵਾਲੇ ਕਿੱਤੇ ਵਿਚੋਂ ਨਿਕਲ ਕੇ ਗਾਇਕੀ ਦੇ ਖੇਤਰ ਵਿਚ ਨਵੀਆਂ ਪੈੜਾਂ ਪਾਉਂਦਾ ਹੋਇਆ ਆਪਣੇ ਮਾਪਿਆਂ, ਆਪਣੇ ਪਿੰਡ ਅਤੇ ਆਪਣੇ ਸ਼ਹਿਰ ਦਾ ਨਾਮ ਉੱਚਾ ਕਰਦਿਆਂ ਪੰਜਾਬ ਦੇ ਚੋਟੀ ਦੇ ਗਾਇਕਾਂ ਵਿਚ ਸ਼ੁਮਾਰ ਹੋ ਜਾਵੇਗਾ। ਪਿੰਡ ਮਾਹਣੀਖੇੜਾ ਦੇ ਸ: ਬਗੀਚਾ ਸਿੰਘ ਦੇ ਘਰ ਮਾਤਾ ਸ੍ਰੀ ਮਤੀ ਸੁਖਚੈਨ ਕੌਰ ਦੀ ਕੁੱਖੋਂ ਜਨਮੇਂ ਨਿਰਮਲਜੀਤ ਸਿੰਘ ਨਿੰਮਾ ਨੂੰ ਗਾਉਣ ਦਾ ਸ਼ੌਕ ਭਾਵੇਂ ਬਚਪਨ ਤੋਂ ਹੀ ਸੀ ਪਰ ਦਸਵੀਂ ਤੱਕ ਦੀ ਪੜ੍ਹਾਈ ਮਾਡਰਨ ਪਬਲਿਕ ਸਕੂਲ ਅਬਹੋਰ ਤੋਂ ਕਰਨ ਬਾਅਦ ਡੀ ਏ ਵੀ ਕਾਲਜ ਮਲੋਟ ਤੋਂ ਪ੍ਰੈਪ ਕਰਦਿਆਂ ਉਸ ਨੂੰ ਗਾਇਕੀ ਦਾ ਸ਼ੌਂਕ ਹੋਰ ਵੀ ਵਧ ਗਿਆ ਅਤੇ ਉਸ ਨੇ ਕਾਲਜ ਦੀਆਂ ਸਟੇਜਾਂ ਤੇ' ਗਾਉਦਿਆਂ ਸੰਗੀਤ ਅਧਿਆਪਕ ਡੀ ਐਸ ਨਰੂਲਾ ਤੋਂ ਸੰਗੀਤ ਅਤੇ ਗਾਇਕੀ ਦੀ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ ਅਤੇ ਸੰਗੀਤ ਵੋਕਲ ਵਿਚ ਐਮ ਫਿਲ ਕੀਤੀ ਅਤੇ ਨਾਲ ਦੀ ਨਾਲ ਮਲੋਟ ਅਤੇ ਨਾਲ ਦੇ ਖੇਤਰਾਂ ਵਿਚ ਹੁੰਦੇ ਸੱਭਿਆਚਾਰਕ ਮੇਲਿਆਂ ਅਤੇ ਗਾਇਕੀ ਦੇ ਹੋਰ ਸਮਾਗਮਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ, ਨਿਰਮਲਜੀਤ ਨਿੰਮਾ ਨੇ 1975 ਤੋਂ 1978 ਤੱਕ ਲਗਾਤਾਰ ਤਿੰਨ ਸਾਲ ਮਲੋਟ ਦੇ ਡੀ. ਏ. ਵੀ. ਕਾਲਜ.ਤੋਂ ਬੈਸਟ ਸਿੰਗਰ ਦੇ ਐਵਾਰਡ ਵੀ ਆਪਣੀ ਝੋਲੀ ਪੁਆਏ ਅਤੇ ਪਹਿਲੀ ਕੈਸੇਟ ਚਰਨਜੀਤ ਅਹੂਜਾ ਦੇ ਸੰਗੀਤ ਵਿਚ ਕੀਤੀ, ਪਰ ਉਸ ਨੂੰ ਅਸਲ ਪਹਿਚਾਣ ਉਦੋਂ ਮਿਲੀ ਜਦੋਂ ਉਸ ਨੂੰ ਪੰਜਾਬੀ ਦੀ ਸੁਪਰ ਹਿੱਟ ਫ਼ਿਲਮ 'ਪੁੱਤ ਜੱਟਾਂ ਦੇ' ਵਿਚ ਗਾਉਂਣ ਦਾ ਮੌਕਾ ਮਿਲਿਆ ਤੇ ਇਸ ਫ਼ਿਲਮ ਵਿਚ ਗਾਏ ਉਸ ਦੇ ਛੱਲੇ ਨੇ ਉਸ ਨੂੰ ਨਵੀਂ ਪਹਿਚਾਣ ਦਿੱਤੀ ਅਤੇ ਕੁਝ ਸਮੇ ਬਾਅਦ ਜਦੋਂ ਉਸਦੀ ਕੈਸਟ 'ਛਾਂਵਾਂ ਠੰਡੀਆਂ ਨੇ ਬੋਹੜ ਦੀਆਂ' ਮਾਰਕੀਟ ਵਿਚ ਆਈ ਤਾਂ ਉਹ ਰਾਤੋ-ਰਾਤ ਸੁਪਰ ਸਟਾਰ ਗਾਇਕਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਜਿਸ ਤੋਂ ਬਾਅਦ ਫ਼ਿਲਮ ਨਿਰਮਾਤਾ ਇਕਬਾਲ ਸਿੰਘ ਢਿੱਲੋਂ, ਜਗਜੀਤ ਗਿੱਲ, ਸੁਰਿੰਦਰ ਵਾਲੀਆ, ਰੁਪਿੰਦਰ ਗਿੱਲ, ਭੁਪਿੰਦਰ ਗਿੱਲ, ਦਵਿੰਦਰ ਗਿੱਲ ਅਤੇ ਹੋਰ ਫ਼ਿਲਮ ਨਿਰਮਾਤਾਵਾਂ ਦੇ ਸਹਿਯੋਗ ਨਾਲ ਉਸਨੂੰ ਫ਼ਿਲਮ ਧੀ ਜੱਟ ਦੀ, ਦੁਸ਼ਮਣੀ ਜੱਟ ਦੀ, ਜੱਗਾ ਡਾਕੂ ਆਦਿ ਵਿਚ ਗਾਉਣ ਦਾ ਮੌਕਾਮਿਲਿਆ ਤੇ ਇਸੇ ਦੌਰਾਨ ਉਹ ਪਰਿਵਾਰ ਸਮੇਤ ਪੱਕੇ ਪੈਰੀਂ ਅਮਰੀਕਾ ਵਿਚ ਜਾ ਵੱਸਿਆ ਤੇ ਉਥੇ ਰਹਿੰਦਿਆਂ ਵੀ ਉਹ ਲੋਕ ਗਾਇਕੀ ਨਾਲ ਜੁੜਿਆ ਹੋਇਆ ਹੈ। ਨਿਰਮਲਜੀਤ ਨਿੰਮਾ ਦਾ ਕਹਿਣਾ ਹੈ ਕਿ ਉਸ ਨੇ ਹਮੇਸ਼ਾ ਸਾਫ਼-ਸੁਥਰਾ ਹੀ ਗਾਇਆ ਹੈ ਤੇ ਇਸ ਸਾਫ਼-ਸੁਥਰੀ ਗਾਇਕੀ ਨੇ ਹੀ ਉਸ ਨੂੰ ਵੱਖਰੀ ਪਹਿਚਾਣ ਦਿੱਤੀ ਹੈ।
-0-Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX