ਤਾਜਾ ਖ਼ਬਰਾਂ


ਰਾਜਪੁਰਾ (ਪਟਿਆਲਾ) 'ਚ 17 ਨਵੇਂ ਕੋਰੋਨਾ ਕੇਸ ਪਾਜ਼ੀਟਿਵ
. . .  about 1 hour ago
ਰਾਜਪੁਰਾ, 5 ਅਗਸਤ (ਰਣਜੀਤ ਸਿੰਘ) ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ ਸ਼ਹਿਰ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ।ਅੱਜ ਇੱਥੋਂ ਦੇ ਆਨੰਦ ਨਗਰ, ਨਿਊ ਆਫ਼ੀਸਰ ਕਲੋਨੀ, ਮਿਰਚ ਮੰਡੀ, ਸੁੰਦਰ ਨਗਰ, ਐਮ ਐਲ ਏ ਰੋਡ, ਬਾਬਾ ਦੀਪ ਸਿੰਘ ਕਲੋਨੀ, ਸ਼ਿਆਮ ਨਗਰ, ਭਾੜੀ ਵਾਲਾ ਮੁਹੱਲਾ, ਫੋਕਲ ਪੁਆਇੰਟ, ਨਿਊ ਡਾਲੀਮਾਂ ਵਿਹਾਰ, ਤੋਂ ਕੋਰੋਨਾ...
ਸ਼ਾਹਕੋਟ (ਜਲੰਧਰ) 'ਚ ਲਾਇਸੈਂਸ ਲਈ ਮੈਡੀਕਲ ਕਰਵਾਉਣ ਗਏ ਬਜ਼ੁਰਗ ਨਿਕਲੇ ਕੋਰੋਨਾ ਪਾਜ਼ੀਟਿਵ
. . .  about 2 hours ago
ਸ਼ਾਹਕੋਟ, 5 ਅਗਸਤ (ਅਜ਼ਾਦ ਸਚਦੇਵਾ⁄ਸੁਖਦੀਪ ਸਿੰਘ)- ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਬਲਾਕ 'ਚ ਬੁੱਧਵਾਰ ਨੂੰ ਦੋ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਪਰਜੀਆਂ ਕਲਾਂ ਦਾ ਰਹਿਣ ਵਾਲਾ ਇੱਕ ਵਿਅਕਤੀ ਜਲੰਧਰ ਵਿਖੇ ਬਿਜਲੀ ਵਿਭਾਗ ਦੇ ਦਫ਼ਤਰ ਵਿੱਚ...
ਚੰਡੀਗੜ੍ਹ 'ਚ ਕੋਰੋਨਾ ਦੇ 64 ਨਵੇਂ ਮਾਮਲੇ
. . .  about 2 hours ago
ਚੰਡੀਗੜ੍ਹ, 5 ਅਗਸਤ (ਮਨਜੋਤ ਸਿੰਘ ਜੋਤ) - ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸ਼ਹਿਰ ਵਿਚ ਕੋਰੋਨਾ ਦੇ ਅੱਜ 64 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਨਵੇਂ ਮਾਮਲੇ ਆਉਣ ਉਪਰੰਤ ਚੰਡੀਗੜ੍ਹ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 1270 ਤੱਕ...
ਲੁਧਿਆਣਾ 'ਚ ਕੋਰੋਨਾ ਨਾਲ 9 ਮਰੀਜ਼ਾਂ ਦੀ ਮੌਤ, 326 ਨਵੇਂ ਮਾਮਲੇ
. . .  about 2 hours ago
ਲੁਧਿਆਣਾ, 5 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ, ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ 9 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ 326 ਨਵੇਂ ਮਾਮਲੇ ਹੋਰ ਸਾਹਮਣੇ ਆਏ ਹਨ...
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਤੇਜ਼ੀ ਨਾਲ ਕਾਰਵਾਈ ਲਈ ਡੀ.ਜੀ.ਪੀ ਵੱਲੋਂ 2 ਐੱਸ.ਆਈ ਟੀ ਗਠਿਤ ਕਰਨ ਦੇ ਹੁਕਮ
. . .  about 2 hours ago
ਅਜਨਾਲਾ, 5 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਨੇ 2 ਵਿਸ਼ੇਸ਼ ਜਾਂਚ ਟੀਮਾਂ (ਐੱਸ.ਆਈ.ਟੀ) ਦੇ ਗਠਨ ਦੇ ਹੁਕਮ ਦਿੱਤੇ ਹਨ, ਜੋ ਕਿ ਜ਼ਹਿਰੀਲੀ ਸ਼ਰਾਬ ਮਾਮਲੇ 'ਤੇ ਤੇਜ਼ੀ ਨਾਲ ਕਾਰਵਾਈ ਕਰਨਗੀਆਂ। ਇਨ੍ਹਾਂ ਟੀਮਾਂ ਦੀ ਨਿਗਰਾਨੀ ਏ.ਡੀ.ਜੀ.ਪੀ (ਕਾਨੂੰਨ ਵਿਵਸਥਾ) ਈਸ਼ਵਰ ਸਿੰਘ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਕੁੱਲ...
ਡੇਰਾਬਸੀ (ਮੋਹਾਲੀ) ਤਹਿਸੀਲ ਦੇ ਫ਼ਰਦ ਕੇਂਦਰ ਦਾ 24 ਲੱਖ ਬਿੱਲ ਬਕਾਇਆ, ਬਿਜਲੀ ਕੁਨੈਕਸ਼ਨ ਕੱਟਿਆ
. . .  about 3 hours ago
ਡੇਰਾਬਸੀ, 5 ਅਗਸਤ (ਗੁਰਮੀਤ ਸਿੰਘ )- ਜ਼ਿਲ੍ਹਾ ਮੋਹਾਲੀ ਦੇ ਡੇਰਾਬਸੀ ਤਹਿਸੀਲ ਕੰਪਲੈਕਸ ਵਿਖੇ ਸਥਿਤ ਫ਼ਰਦ ਕੇਂਦਰ ਬਿਜਲੀ ਬਿੱਲ ਜਮ੍ਹਾ ਨਾ ਹੋਣ ਉੱਤੇ ਪਾਵਰਕਾਮ ਵਿਭਾਗ ਨੇ ਅੱਜ ਫ਼ਰਦ ਕੇਂਦਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਇਸ ਦੇ ਚਲਦੇ ਇੱਥੇ ਕੰਮ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਾਵਰ ਕਾਮ...
ਟਰਾਲੇ ਤੇ ਐਕਟਿਵਾ ਦੀ ਭਿਆਨਕ ਟੱਕਰ ਵਿਚ 52 ਸਾਲਾ ਵਿਅਕਤੀ ਦੀ ਮੌਤ
. . .  about 3 hours ago
ਫ਼ਿਰੋਜ਼ਪੁਰ, 5 ਅਗਸਤ (ਕੁਲਬੀਰ ਸਿੰਘ ਸੋਢੀ) - ਫ਼ਿਰੋਜ਼ਪੁਰ ਤੋਂ ਜ਼ੀਰਾ ਰੋਡ 'ਤੇ ਪੈਂਦੇ ਪਿੰਡ ਵਲੂਰ ਦੇ ਅੱਡੇ ਨੇੜੇ ਟਰਾਲੇ ਤੇ ਐਕਟਿਵਾ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਇਕ 52 ਸਾਲ ਦੇ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਜਾਣ ਦਾ ਸਮਾਚਾਰ ਹੈ। ਉਕਤ ਵਿਅਕਤੀ ਦੀ ਪਹਿਚਾਣ ਗੁਰਦੇਵ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਪਿੰਡ ਗੋਡੋਡੂ, ਜ਼ੀਰਾ ਰੋਡ...
ਨਵੰਬਰ ਤੱਕ ਮਿਲਣਗੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 1.73 ਲੱਖ ਸਮਾਰਟ ਫ਼ੋਨ
. . .  about 3 hours ago
ਅਜਨਾਲਾ, 5 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਕੈਬਨਿਟ ਨੇ ਮੀਟਿੰਗ ਦੌਰਾਨ ਸਰਕਾਰੀ ਸਕੂਲਾਂ ਦੇ ਲੜਕੇ ਅਤੇ ਲੜਕੀਆਂ ਨੂੰ ਨਵੰਬਰ ਮਹੀਨੇ ਤੱਕ 1,73,823 ਸਮਾਰਟ ਫ਼ੋਨ ਵੰਡਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ 12ਵੀਂ ਦੀ ਪ੍ਰੀਖਿਆ ਆਨ ਲਾਈਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। 50000 ਫੋਨਾਂ ਦੇ ਪਹਿਲੇ ਬੈਚ...
ਖਮਾਣੋਂ (ਫ਼ਤਿਹਗੜ੍ਹ ਸਾਹਿਬ) 'ਚ 4 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 3 hours ago
ਖਮਾਣੋਂ, 5 ਅਗਸਤ (ਮਨਮੋਹਨ ਸਿੰਘ ਕਲੇਰ ) - ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਖਮਾਣੋਂ 'ਚ ਅੱਜ 4 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸੀਨੀਅਰ ਮੈਡੀਕਲ ਅਫ਼ਸਰ ਖਮਾਣੋਂ ਡਾ. ਹਰਭਜਨ ਰਾਮ ਨੇ ਦਸਿਆ ਕਿ ਇਹਨਾਂ ਮਾਮਲਿਆਂ ਚ 3 ਪਿੰਡ ਮਨੈਲਾਂ ਦੇ ਉਸ ਪਾਜ਼ੀਟਿਵ ਪੁਲਿਸ ਮੁਲਾਜ਼ਮ ਦੀ ਪਤਨੀ(49), ਪਿਤਾ (84) ਅਤੇ ਪੁੱਤਰ (18) ਸ਼ਾਮਿਲ ਹਨ, ਜਦਕਿ 1 ਮਾਮਲੇ...
ਮੋਗਾ 'ਚ 2 ਹੋਰ ਕੋਰੋਨਾ ਕੇਸ ਪਾਜ਼ੀਟਿਵ
. . .  about 3 hours ago
ਮੋਗਾ, 5 ਅਗਸਤ (ਗੁਰਤੇਜ ਸਿੰਘ ਬੱਬੀ) - ਮੋਗਾ 'ਚ ਸਿਹਤ ਵਿਭਾਗ ਨੇ ਕੋਰੋਨਾ ਦੇ 2 ਹੋਰ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਸ ਨਾਲ ਜ਼ਿਲ੍ਹੇ ਵਿਚ ਹੁਣ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ...
ਜ਼ਿਲ੍ਹਾ ਪਠਾਨਕੋਟ 'ਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 3 hours ago
ਪਠਾਨਕੋਟ, 5 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿੱਚ 5 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਬੰਧੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ 5 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ ਵਿੱਚ ਕੋਰੋਨਾ ਰਿਪੋਰਟ...
ਸ੍ਰੀ ਮੁਕਤਸਰ ਸਾਹਿਬ ਵਿਖੇ 10 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 5 ਅਗਸਤ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ 10 ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਣ ਮਗਰੋਂ ਅੱਜ ਇਕੋ ਦਿਨ ਕੋਰੋਨਾ ਪਾਜ਼ੀਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 23 ਹੋ ਗਈ ਹੈ। ਕੇਸ ਵਧਣ ਨਾਲ ਲੋਕ ਚਿੰਤਤ ਹਨ। ਸ਼ਹਿਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਲੋਕਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ 67 ਨਵੇਂ ਮਾਮਲੇ ਪਾਜ਼ੀਟਿਵ, 1 ਮੌਤ
. . .  about 4 hours ago
ਅੰਮ੍ਰਿਤਸਰ, 5 ਅਗਸਤ (ਰੇਸ਼ਮ ਸਿੰਘ, ਰਾਜੇਸ਼ ਕੁਮਾਰ) - ਅੰਮ੍ਰਿਤਸਰ ਚ ਅੱਜ 67 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ 1 ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਨਾਲ ਹੀ ਹੁਣ ਅੰਮ੍ਰਿਤਸਰ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 2093 ਹੋ ਗਈ ਹੈ। ਜਿਨ੍ਹਾਂ ਚ 1516 ਮਰੀਜ਼ ਠੀਕ ਹੋਏ ਹਨ, 491 ਜੇਰੇ...
ਸਿੱਖਿਆ ਬੋਰਡ ਨੇ ਸੂਬੇ ਦੇ ਸਮੂਹ ਸਕੂਲਾਂ ਵਿਚ 11ਵੀਂ ਤੇ 12ਵੀਂ ਲਈ ਐਨ. ਸੀ. ਸੀ ਵਿਸ਼ਾ ਕੀਤਾ ਲਾਗੂ
. . .  about 4 hours ago
ਐੱਸ. ਏ. ਐੱਸ. ਨਗਰ, 5 ਅਗਸਤ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2020-21 ਤੋਂ ਸੂਬੇ ਦੇ ਸਮੂਹ ਸਕੂਲਾਂ ਵਿਚ ਐਨ. ਸੀ. ਸੀ. National Cadet Corps) ਵਿਸ਼ਾ ਲਾਗੂ ਕਰ ਦਿੱਤਾ ਗਿਆ ਹੈ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਅਕਾਦਮਿਕ ਸਾਲ 2020-21 ਤੋਂ ਸਿੱਖਿਆ ਬੋਰਡ ਨਾਲ ਸਬµਧਿਤ...
ਜੈਤੋ ਪੁਲਿਸ ਨੇ ਚਾਲੂ ਭੱਠੀ, 200 ਲੀਟਰ ਲਾਹਣ ਅਤੇ ਨਜਾਇਜ਼ ਸ਼ਰਾਬ ਕੀਤੀ ਬਰਾਮਦ
. . .  about 4 hours ago
ਜੈਤੋ, 5 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਐੱਸ.ਐੱਸ.ਪੀ ਸਵਰਨਜੀਤ ਸਿੰਘ ਦੀ ਸਖ਼ਤ ਹਦਾਇਤਾਂ 'ਤੇ ਨਸ਼ਿਆਂ ਦੇ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਥਾਣਾ ਜੈਤੋ ਦੀ ਪੁਲਿਸ ਨੂੰ ਉਸ ਵਕਤ ਸਫਲਤਾ ਮਿਲੀ ਜਦ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਚਾਲੂ ਭੱਠੀ, ਕਰੀਬ 200 ਲੀਟਰ ਲਾਹਣ ਤੇ ਨਜਾਇਜ਼ ਸ਼ਰਾਬ ਬਰਾਮਦ ...
ਸੰਨੀ ਐਨਕਲੇਵ ਦੇ ਨਿਰਦੇਸ਼ਕ ਜਰਨੈਲ ਸਿੰਘ ਬਾਜਵਾ ਨੂੰ ਪੁਲਿਸ ਪੰਜਾਬ ਸਟੇਟ ਕੰਜ਼ਿਊਮਰ ਫੋਰਮ 'ਚ ਕਰੇਗੀ ਪੇਸ਼
. . .  about 4 hours ago
ਚੰਡੀਗੜ੍ਹ, 5 ਅਗਸਤ (ਸੁਰਜੀਤ ਸਿੰਘ ਸੱਤੀ)- ਮੋਹਾਲੀ ਸਥਿਤ ਸੰਨੀ ਐਨਕਲੇਵ ਦੇ ਨਿਰਦੇਸ਼ਕ ਜਰਨੈਲ ਸਿੰਘ ਬਾਜਵਾ ਨੂੰ ਪੁਲਿਸ ਵਲੋਂ ਪੰਜਾਬ ਸਟੇਟ ਕੰਜ਼ਿਊਮਰ ਫੋਰਮ 'ਚ ਪੇਸ਼ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਜਵਾ ਰਿਣਦਾਤਾਵਾਂ...
ਪੰਜਾਬ ਕੈਬਨਿਟ ਨੇ ਇੱਕ ਸਾਲ ਲਈ ਵਧਾਈ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ
. . .  1 minute ago
ਚੰਡੀਗੜ੍ਹ, 5 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕੈਬਨਿਟ ਨੇ ਅੱਜ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਨੂੰ ਇੱਕ ਸਾਲ ਲਈ ਵਧਾਏ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਿਹਤ ਬੀਮਾ ਯੋਜਨਾ ਨੂੰ ਵਧਾਉਣ ਦੇ ਨਾਲ...
ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਖ਼ਰਚੇ 501.07 ਕਰੋੜ ਰੁਪਏ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ
. . .  about 5 hours ago
ਚੰਡੀਗੜ੍ਹ/ਅਜਨਾਲਾ 5 ਅਗਸਤ (ਵਿਕਰਮਜੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਕੋਵਿਡ-19 ਨਾਲ ਨਜਿੱਠਣ ਲਈ ਮਗਰਲੇ ਸਮੇਂ ਦੌਰਾਨ 501.07 ਕਰੋੜ ਰੁਪਏ ਦੇ ਖ਼ਰਚੇ ਨੂੰ ਅੱਜ ਪੰਜਾਬ ਮੰਤਰੀ ਮੰਡਲ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੁੱਖ...
ਹੁਸ਼ਿਆਰਪੁਰ 'ਚ ਕੋਰੋਨਾ ਦੇ 8 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਹੁਸ਼ਿਆਰਪੁਰ, 5 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 8 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 601 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ...
ਮਾਛੀਵਾੜਾ 'ਚ ਕੋਰੋਨਾ ਬਲਾਸਟ, ਆੜ੍ਹਤੀ ਸਮੇਤ 6 ਵਿਅਕਤੀ ਆਏ ਪਾਜ਼ੀਟਿਵ
. . .  about 5 hours ago
ਮਾਛੀਵਾੜਾ ਸਾਹਿਬ, 5 ਅਗਸਤ (ਮਨੋਜ ਕੁਮਾਰ)- ਜ਼ਿਲ੍ਹਾ ਲੁਧਿਆਣਾ ਦੇ ਮਾਛੀਵਾੜਾ 'ਚ ਅੱਜ ਦੇ ਸਭ ਤੋਂ ਵੱਧ 6 ਮਾਮਲੇ ਸਾਹਮਣੇ ਆਏ ਹਨ। ਇੱਥੇ ਗੁਰਾਂ ਕਾਲੋਨੀ ਦੇ ਆੜ੍ਹਤੀ, ਉਸ ਦੇ ਨੌਜਵਾਨ ਪੁੱਤਰ, ਦੋ ਔਰਤਾਂ, ਸਿਹਤ ਵਿਭਾਗ ਦਾ ਇੰਸਪੈਕਟਰ ਅਤੇ ਇੰਦਰਾ ਕਾਲੋਨੀ ਦੇ ਇੱਕ ਨੌਜਵਾਨ ਦੀ...
ਜ਼ਹਿਰੀਲੀ ਸ਼ਰਾਬ ਦੇ ਮੁੱਦੇ 'ਤੇ ਕੈਪਟਨ ਨੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਡੀ. ਸੀਜ਼ ਅਤੇ ਐੱਸ. ਐੱਸ. ਪੀਜ਼ ਨਾਲ ਕੀਤੀ ਗੱਲਬਾਤ
. . .  about 5 hours ago
ਚੰਡੀਗੜ੍ਹ, 5 ਅਗਸਤ- ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਡੀ. ਸੀਜ਼ ਅਤੇ ਐੱਸ. ਐੱਸ. ਪੀਜ਼ ਨਾਲ ਵਿਸਥਾਰਪੂਰਵਕ ਸਮੀਖਿਆ ਕੀਤੀ। ਮੁੱਖ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 33 ਨਵੇਂ ਮਾਮਲੇ ਆਏ ਸਾਹਮਣੇ
. . .  about 6 hours ago
ਮਹਿਲ ਕਲਾਂ, 5 ਅਗਸਤ (ਅਵਤਾਰ ਸਿੰਘ ਅਣਖੀ)- ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 33 ਨਵੇਂ ਮਾਮਲੇ ਸਾਹਮਣੇ ਆਉਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਆਈਆਂ ਕੋਵਿਡ-19 ਦੀਆਂ ਰਿਪੋਰਟਾਂ ਅਨੁਸਾਰ ਬਲਾਕ ਮਹਿਲ ਕਲਾਂ 'ਚ 4, ਬਲਾਕ...
ਜੀ. ਐੱਸ. ਡੀ. ਪੀ. ਦਾ ਵਾਧੂ ਉਧਾਰ ਲੈਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫ਼ੈਸਲਾ
. . .  about 6 hours ago
ਚੰਡੀਗੜ੍ਹ, 5 ਅਗਸਤ (ਵਿਕਰਮਜੀਤ ਸਿੰਘ ਮਾਨ)- ਸਾਲ 2020-21 'ਚ ਜੀ. ਐੱਸ. ਡੀ. ਪੀ. ਦੇ 2 ਫ਼ੀਸਦੀ ਦਾ ਵਾਧੂ ਉਧਾਰ ਲੈਣ ਅਤੇ ਵਪਾਰ 'ਚ ਆਸਾਨੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਅੱਜ ਹੋਈ ਪੰਜਾਬ ਕੈਬਨਿਟ ਦੀ ਬੈਠਕ...
ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਅਤੇ ਲਾਹਣ ਸਣੇ 7 ਗ੍ਰਿਫ਼ਤਾਰ
. . .  about 6 hours ago
ਸੁਲਤਾਨਪੁਰ ਲੋਧੀ 5 ਅਗਸਤ (ਲਾਡੀ, ਥਿੰਦ, ਹੈਪੀ)- ਐੱਸ. ਐੇੱਸ. ਪੀ. ਜਸਪ੍ਰੀਤ ਸਿੰਘ ਸਿੱਧੂ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦੇ ਖ਼ਿਲਾਫ਼ ਚਲਾਈ ਹੋਈ ਵਿਸ਼ੇਸ਼ ਮੁਹਿੰਮ ਨੂੰ ਬਰਕਰਾਰ ਰੱਖਣ ਦੇ ਦਿੱਤੇ ਹੋਏ ਦਿਸ਼ਾ-ਨਿਰਦੇਸ਼ਾਂ 'ਤੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ...
ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਦੀ ਵਸਨੀਕ ਇਕ ਔਰਤ ਦੀ ਕੋਰੋਨਾ ਕਾਰਨ ਮੌਤ
. . .  about 6 hours ago
ਬੇਗੋਵਾਲ, 5 ਅਗਸਤ (ਸੁਖਜਿੰਦਰ ਸਿੰਘ)- ਜ਼ਿਲ੍ਹਾ ਕਪੂਰਥਲਾ, ਹਲਕਾ ਭੁਲੱਥ ਦੇ ਕਸਬਾ ਬੇਗੋਵਾਲ ਦੇ ਪਿੰਡ ਮਿਆਣੀ ਭੱਗੂਪੁਰੀਆ ਦੀ ਵਸਨੀਕ ਇਕ ਔਰਤ ਜਸਵੀਰ ਕੌਰ (70) ਪਤਨੀ ਪਲਵਿੰਦਰ ਸਿੰਘ ਦੀ ਜਲੰਧਰ ਵਿਖੇ ਇਲਾਜ ਦੌਰਾਨ ਕੋਰੋਨਾ ਕਾਰਨ ਮੌਤ ਹੋ ਗਈ। ਜਿਸ ਦਾ ਅੱਜ ਅੰਤਿਮ ਸਸਕਾਰ...
ਹੋਰ ਖ਼ਬਰਾਂ..

ਨਾਰੀ ਸੰਸਾਰ

3 ਅਗਸਤ ਨੂੰ ਰੱਖੜੀ 'ਤੇ ਵਿਸ਼ੇਸ਼

ਰੱਖੜੀ ਮੌਕੇ ਸੁੰਦਰਤਾ ਲਈ ਨੁਸਖੇ

ਇਸ ਵਾਰ ਰੱਖੜੀ ਦਾ ਤਿਉਹਾਰ ਸਾਉਣ ਮਹੀਨੇ ਦੇ ਖ਼ਤਮ ਹੋਣ ਦੇ ਨਾਲ ਤਿੰਨ ਅਗਸਤ ਸੋਮਵਾਰ ਨੂੰ ਮਨਾਇਆ ਜਾਵੇਗਾ। ਇਸ ਦਿਨ ਭੈਣਾਂ ਦਾ ਸਜਣਾ-ਸੰਵਰਨਾ ਤਾਂ ਬਣਦਾ ਹੀ ਹੈ। ਭਰਾ-ਭੈਣ ਦੇ ਰਿਸ਼ਤੇ 'ਤੇ ਟਿਕੇ ਇਸ ਖ਼ੁਸ਼ੀਆਂ ਦੇ ਤਿਉਹਾਰ ਨੂੰ ਜ਼ਿਆਦਾਤਰ ਹੁੰਮਸ ਭਰੇ ਬਰਸਾਤੀ ਮੌਸਮ ਵਿਚ ਹਰ ਸਾਲ ਮਨਾਇਆ ਜਾਂਦਾ ਹੈ। ਭਰਾ ਭੈਣ ਦੇ ਅਟੁੱਟ ਪਿਆਰ ਦੇ ਅਨੋਖੇ ਤਿਉਹਾਰ ਵਿਚ ਭੈਣਾਂ ਆਪਣੇ ਭਰਾ ਦੀ ਕਲਾਈ 'ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਲਈ ਕਾਮਨਾ ਕਰਦੀਆਂ ਹਨ, ਉਥੇ ਭਰਾ ਉਨ੍ਹਾਂ ਨੂੰ ਪੂਰੀ ਸੁਰੱਖਿਆ ਦਾ ਵਚਨ ਦਿੰਦਾ ਹੈ। ਇਸ ਦਿਨ ਨੂੰ ਖ਼ਾਸ ਬਣਾਉਣ ਲਈ ਜਿਥੇ ਭਰਾ ਨਵੇਂ ਅੰਦਾਜ਼ ਵਿਚ ਦਿਸਦੇ ਹਨ, ਉਥੇ ਭੈਣਾਂ ਖ਼ੂਬਸੂਰਤ ਦਿਸਣ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੀਆਂ। ਇਸ ਦਿਨ ਆਕਰਸ਼ਕ ਦਿਸਣ ਲਈ ਤੁਸੀਂ ਚਟਕੀਲੇ ਰੰਗ ਵਾਲੇ ਰਾਇਲ ਬਲਿਊ, ਲਾਲ, ਗੁਲਾਬੀ ਜਾਂ ਮੈਰੂਨ ਰੰਗ ਦੇ ਵਸਤਰ ਜਾਂ ਸਾਦਾ ਲਿਬਾਸ ਦੋਵੇਂ ਹੀ ਪਾ ਸਕਦੇ ਹੋ ਪਰ ਮੌਸਮ ਦੇ ਲਿਹਾਜ਼ ਨਾਲ ਤੁਹਾਨੂੰ ਗਲੈਮਰ ਜਾਂ ਸਟਾਇਲਸ਼ ਦਿੱਖ ਹਾਸਲ ਕਰਨ ਲਈ ਕੁਝ ਘਰੇਲੂ ਨੁਸਖਿਆਂ ਦੀ ਮਦਦ ਲੈਣੀ ਹੋਵੇਗੀ।
ਫਰੂਟ ਮਾਸਕ : ਕੇਲਾ, ਸੇਬ, ਪਪੀਤਾ ਅਤੇ ਸੰਤਰੇ ਨੂੰ ਮਿਲਾ ਕੇ ਇਸ ਮਿਸ਼ਰਣ ਨੂੰ ਅੱਧੇ ਘੰਟੇ ਤੱਕ ਚਿਹਰੇ 'ਤੇ ਲਗਾਉਣ ਤੋਂ ਬਾਅਦ ਚਿਹਰੇ ਨੂੰ ਤਾਜ਼ੇ ਠੰਢੇ ਪਾਣੀ ਨਾਲ ਧੋ ਲਓ। ਇਹ ਚਮੜੀ ਨੂੰ ਠੰਢਕ ਦਿੰਦਾ ਹੈ, ਮ੍ਰਿਤ ਕੋਸ਼ਿਕਾਵਾਂ ਨੂੰ ਸਾਫ਼ ਕਰਦਾ ਹੈ ਅਤੇ ਚਮੜੀ 'ਤੇ ਕਾਲੇ ਧੱਬਿਆਂ ਨੂੰ ਦੂਰ ਕਰਦਾ ਹੈ।
ਕੁਲਿੰਜ ਮਾਸਕ : ਖੀਰੇ ਦੇ ਜੂਸ ਵਿਚ ਦੋ ਚਮਚ ਪਾਊਡਰ ਦੁੱਧ ਅਤੇ ਅੰਡੇ ਦਾ ਸਫ਼ੈਦ ਹਿੱਸਾ ਮਿਲਾ ਕੇ ਮਿਸ਼ਰਣ ਬਣਾ ਲਓ। ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਅੱਧਾ ਘੰਟਾ ਲੱਗੇ ਰਹਿਣ ਦੇਣ ਤੋਂ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਦਿਓ।
ਤੇਲ ਵਾਲੀ ਚਮੜੀ ਲਈ ਮਾਸਕ : ਇਕ ਚਮਚ ਮੁਲਤਾਨੀ ਮਿੱਟੀ ਵਿਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਅੱਧੇ ਘੰਟੇ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ।
ਵਰਤੋਂ ਵਿਚ ਲਿਆਂਦੇ 'ਟੀ-ਬੈਗ' ਵੀ ਸੁੰਦਰਤਾ ਵਿਚ ਚਾਰ ਚੰਨ ਲਾ ਸਕਦੇ ਹਨ। ਵਰਤੇ ਗਏ 'ਟੀ-ਬੈਗ' ਨੂੰ ਕੋਸੇ ਪਾਣੀ ਵਿਚ ਭਿਉਂ ਕੇ ਪਾਣੀ ਨੂੰ ਨਿਚੋੜ ਲਓ ਅਤੇ ਬਾਅਦ ਵਿਚ ਇਨ੍ਹਾਂ ਨੂੰ ਆਈ-ਪੈਡ ਦੀ ਤਰ੍ਹਾਂ ਵਰਤੋਂ ਵਿਚ ਲਿਆਓ।
ਖੁਰਦਰੇ, ਉਲਝੇ ਅਤੇ ਘੁੰਗਰਾਲੇ ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ ਲਈ ਕ੍ਰੀਮੀ ਹੇਅਰ ਕੰਡੀਸ਼ਨਰ ਵਿਚ ਸਾਫ਼ ਪਾਣੀ ਮਿਲਾ ਕੇ ਇਸ ਨੂੰ ਸਪ੍ਰੇਅ ਬੋਤਲ ਵਿਚ ਪਾ ਦਿਓ। ਇਸ ਮਿਸ਼ਰਨ ਨੂੰ ਵਾਲਾਂ 'ਤੇ ਛਿੜਕਣ ਤੋਂ ਬਾਅਦ ਵਾਲਾਂ ਨੂੰ ਕੰਘੀ ਕਰ ਲਉ ਤਾਂ ਕਿ ਇਹ ਵਾਲਾਂ 'ਤੇ ਪੂਰੀ ਤਰ੍ਹਾਂ ਫੈਲ ਜਾਵੇ। ਬਾਅਦ ਵਿਚ ਇਕ ਘੰਟੇ ਬਾਅਦ ਵਾਲਾਂ ਨੂੰ ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਲਿਓ।
ਰੱਖੜੀ ਦਾ ਤਿਉਹਾਰ ਦਿਨ ਵਿਚ ਮਨਾਇਆ ਜਾਂਦਾ ਹੈ। ਦਿਨ ਵੇਲੇ ਮੇਕਅਪ ਹਲਕਾ ਅਤੇ ਸਾਵਧਾਨੀ ਨਾਲ ਕੀਤਾ ਜਾਣਾ ਚਾਹੀਦਾ ਹੈ। ਜੇਕਰ ਤੁਹਾਡੀ ਚਮੜੀ ਸਾਫ਼ ਹੈ ਤਾਂ ਫਾਊਂਡੇਸ਼ਨ ਤੋਂ ਪਰਹੇਜ਼ ਕਰੋ। ਚਮੜੀ ਨੂੰ ਸਾਫ਼ ਕਰਨ ਤੋਂ ਬਾਅਦ ਚਮੜੀ 'ਤੇ ਮਾਈਸਚਰਾਈਜ਼ਰ ਸਮੇਤ ਸਨਸਕਰੀਨ ਦੀ ਵਰਤੋਂ ਕਰਨ ਤੋਂ ਬਾਅਦ ਪਾਊਡਰ ਲਗਾਓ। ਬੇਬੀ ਪਾਊਡਰ ਵਰਗਾ ਸਾਫ਼ ਅਤੇ ਨਿਰਮਲ ਪਾਊਡਰ ਇਸ ਵਿਚ ਜ਼ਿਆਦਾ ਸਹੀ ਸਾਬਤ ਹੋ ਸਕਦਾ ਹੈ। ਤੇਲੀ ਚਮੜੀ ਲਈ ਮਾਈਸਚਰਾਈਜ਼ਰ ਦੀ ਥਾਂ ਅਸਟਰੀਜੈਂਟ ਲੋਸ਼ਨ ਦੀ ਵਰਤੋਂ ਕਰੋ ਅਤੇ ਇਸ ਤੋਂ ਬਾਅਦ ਕੰਪੈਕਟ ਪਾਊਡਰ ਦੀ ਵਰਤੋਂ ਕਰੋ। ਚਿਹਰੇ ਦੇ ਨੱਕ, ਮੱਥੇ ਅਤੇ ਠੋਢੀ ਵਰਗੇ ਤੇਲ ਭਰਪੂਰ ਹਿੱਸਿਆਂ ਵੱਲ ਵਿਸੇਸ਼ ਧਿਆਨ ਦਿਓ, ਇਸ ਪਾਊਡਰ ਨੂੰ ਹਲਕੀ ਗਿੱਲੀ ਸਪੰਜ ਨਾਲ ਚਿਹਰੇ ਅਤੇ ਗਰਦਨ 'ਤੇ ਲਗਾਓ। ਇਸ ਨਾਲ ਪਾਊਡਰ ਲੰਮੇ ਸਮੇਂ ਤੱਕ ਟਿਕਿਆ ਰਹਿੰਦਾ ਹੈ।
ਜੇਕਰ ਤੁਸੀਂ ਬਲਸ਼ਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਚੰਗੀ ਤਰ੍ਹਾਂ ਵਲੈਂਡ ਕਰ ਲਓ। ਅੱਖਾਂ ਦੀ ਸੁੰਦਰਤਾ ਲਈ ਦਿਨ ਵਿਚ ਆਈ ਪੈਂਸਿਲ ਦੀ ਵਰਤੋਂ ਕਾਫ਼ੀ ਹੋਵੇਗੀ। ਤੁਸੀਂ ਆਪਣੀਆਂ ਅੱਖਾਂ ਦੀਆਂ ਪਲਕਾਂ ਨੂੰ ਭੂਰੇ ਅਤੇ ਸਲੇਟੀ ਆਈ ਸ਼ੈਡੋ ਨਾਲ ਵੀ ਲਾਈਨ ਕਰ ਸਕਦੇ ਹੋ। ਇਸ ਨਾਲ ਕਾਫ਼ੀ ਪ੍ਰਭਾਵ ਦਿਸਣ ਵਿਚ ਲੱਗੇਗਾ। ਇਸ ਤੋਂ ਬਾਅਦ ਮਸਕਾਰਾ ਦਾ ਇਕ ਕੋਟ ਲਗਾਉਣ ਨਾਲ ਅੱਖਾਂ ਵਿਚ ਚਮਕ ਆ ਜਾਵੇਗੀ। ਲਿਪਸਟਿਕ ਲਈ ਗਹਿਰੇ ਭੂਰੇ ਰੰਗ ਦੀ ਵਰਤੋਂ ਤੋਂ ਪਰਹੇਜ਼ ਕਰੋ। ਤੁਸੀਂ ਹਲਕਾ ਗੁਲਾਬੀ, ਹਲਕਾ ਬੈਂਗਣੀ, ਹਲਕੇ ਭੂਰੇ, ਕਾਂਸੀ ਜਾਂ ਤਾਂਬੇ ਰੰਗ ਦੀ ਲਿਪਸਟਿਕ ਦੀ ਵਰਤੋਂ ਕਰ ਸਕਦੇ। ਲਿਪਸਟਿਕ ਦੇ ਰੰਗ ਬਹੁਤ ਤੇਜ਼, ਗਹਿਰੇ ਜਾਂ ਚਮਕੀਲੇ ਨਹੀਂ ਹੋਣੇ ਚਾਹੀਦੇ। ਬੁੱਲ੍ਹਾਂ 'ਤੇ ਲਿਪਸਟਿਕ ਬੁਰਸ਼ ਦੀ ਮਦਦ ਨਾਲ ਰੰਗਾਂ ਨੂੰ ਭਰੋ। ਰੱਖੜੀ ਵਰਗੇ ਵਿਸ਼ੇਸ਼ ਤਿਉਹਾਰਾਂ ਲਈ ਤੁਸੀਂ ਆਕਰਸ਼ਕ ਹੇਅਰ ਸਟਾਈਲ ਅਪਣਾ ਸਕਦੇ ਹੋ। ਤੁਸੀਂ ਆਪਣੇ ਵਾਲਾਂ ਨੂੰ ਫੈਂਸੀ ਹੇਅਰ ਕਲਿੱਪ ਜਾਂ ਆਕਰਸ਼ਕ ਰੀਬਨ ਨਾਲ ਬੰਨ੍ਹ ਸਕਦੇ ਹੋ। ਵਾਲਾਂ ਵਿਚ ਫੁੱਲ ਜੜਨ ਨਾਲ ਤੁਹਾਡੀ ਸ਼ਖ਼ਸੀਅਤ ਵਿਚ ਆਕਰਸ਼ਣ ਪੈਦਾ ਹੋ ਸਕਦਾ ਹੈ।
ਘੁੰਗਰਾਲੇ ਲੰਮੇ ਅਤੇ ਉਛਾਲਦਾਰ ਵਾਲਾਂ ਦਾ ਤਿਉਹਾਰਾਂ ਵਿਚ ਇਕ ਵਿਸ਼ੇਸ਼ ਫੈਸ਼ਨ ਦੇਖਣ ਨੂੰ ਮਿਲਦਾ ਹੈ। ਵਾਲਾਂ ਦੇ ਹੇਠਲੇ ਹਿੱਸੇ ਨੂੰ ਮੁਲਾਇਮ ਬਣਾ ਕੇ ਇਨ੍ਹਾਂ ਨੂੰ ਘੁੰਗਰਾਲੇ ਬਣਾਓ। ਵਾਲਾਂ ਦੀ ਰਵਾਇਤੀ ਗੁੱਤ ਵੀ ਇਸ ਮੌਕੇ ਚਾਰ ਚੰਨ ਲਗਾਉਂਦੀ ਹੈ। ਵਾਲਾਂ ਦੀ ਗੁੱਤ ਲਗਪਗ ਸਾਰੇ ਚਿਹਰਿਆਂ 'ਤੇ ਆਕਰਸ਼ਕ ਲਗਦੀ ਹੈ ਅਤੇ ਕੁਝ ਚਿਹਰਿਆਂ 'ਤੇ ਲੰਮੀ ਅਤੇ ਕੁਝ ਚਿਹਰਿਆਂ 'ਤੇ ਛੋਟੀ ਘੁਮਾਅਦਾਰ ਗੁੱਤ ਖ਼ੂਬਸੂਰਤੀ ਵਧਾਉਂਦੀ ਹੈ। ਗੁੱਤ ਨੂੰ ਰੀਬਨ ਨਾਲ ਬੰਨ੍ਹਣ ਨਾਲ ਇਸ ਦਾ ਆਕਰਸ਼ਣ ਵਧ ਜਾਂਦਾ ਹੈ। ਲੰਮੇ ਚਿਹਰੇ ਦੇ ਲਈ ਛੋਟੀ ਗੁੱਤ ਰੱਖੋ।


ਖ਼ਬਰ ਸ਼ੇਅਰ ਕਰੋ

ਮਿੱਤਰਤਾ ਦਿਵਸ 'ਤੇ ਵਿਸ਼ੇਸ਼

ਸੱਚੀ ਮਿੱਤਰਤਾ ਇਕ ਵਰਦਾਨ

ਮਿੱਤਰਤਾ ਦੇ ਬੀਜ ਬੀਜੋ ਕਿਉਂਕਿ ਮਿੱਤਰਤਾ ਦੀ ਖੇਤੀ ਖ਼ੁਸ਼ੀਆਂ ਦੀ ਫ਼ਸਲ ਲੈ ਕੇ ਆਉਂਦੀ ਹੈ। ਪਰ ਉਸ ਵਾਸਤੇ ਵਿਸ਼ਵਾਸ ਦੀ ਜ਼ਮੀਨ ਅਤੇ ਪਿਆਰ ਦੇ ਬੀਜ ਜ਼ਰੂਰ ਹੋਣੇ ਚਾਹੀਦੇ ਹਨ। ਸੱਚਾ ਮਿੱਤਰ ਉਹ ਹੁੰਦਾ ਹੈ ਜਿਹੜਾ ਤੁਹਾਡੀ ਖ਼ੁਸ਼ੀ ਦੇ ਪਿੱਛੇ ਛਿਪੇ ਦਰਦ, ਗੁੱਸੇ ਦੇ ਪਿੱਛੇ ਪਿਆਰ ਅਤੇ ਤੁਹਾਡੀ ਖਾਮੋਸ਼ੀ ਦਾ ਕਾਰਨ ਸਮਝ ਸਕੇ। ਉਹ ਅੱਖਾਂ ਵਿਚ ਅਥਰੂ, ਚਿਹਰੇ ਤੋਂ ਪ੍ਰੇਸ਼ਾਨੀ, ਦਿਲ ਤੋਂ ਮਾਯੂਸੀ, ਜ਼ਿੰਦਗੀ 'ਚੋਂ ਦਰਦ ਅਤੇ ਹੱਥਾਂ ਦੀਆਂ ਮਾੜੀਆਂ ਲਕੀਰਾਂ ਨੂੰ ਚਰਾਉਣ ਦੀ ਵੀ ਹਿੰਮਤ ਰੱਖਦਾ ਹੋਵੇ। ਉਹ ਸਾਡਾ ਦੁੱਖ ਆਪਣੇ 'ਤੇ ਨਹੀਂ ਲੈ ਸਕਦਾ ਪਰ ਮੁਸੀਬਤ ਵਿਚ ਸਾਡਾ ਹੌਸਲਾ ਵਧਾ ਕੇ ਸਾਨੂੰ ਸੰਘਰਸ਼ ਕਰਨ ਅਤੇ ਦੁੱਖ-ਦਰਦ ਨੂੰ ਹਰਾ ਕੇ ਜੰਗ ਜਿੱਤਣ ਦੀ ਪ੍ਰੇਰਣਾ ਦਿੰਦਾ ਹੈ, ਜਿਸ ਕਾਰਨ ਉਸ ਦੀ ਮੌਜੂਦਗੀ ਸਾਡੀ ਤਾਕਤ ਹੋਰ ਵਧਾ ਦਿੰਦੀ ਹੈ। ਇਸ ਲਈ ਤਾਂ ਸੁਕਰਾਤ ਨੇ ਕਿਹਾ, 'ਮਿੱਤਰਤਾ ਹੌਲੀ-ਹੌਲੀ ਕਰੋ, ਪਰ ਜਦੋਂ ਹੋ ਜਾਵੇ ਤਾਂ ਇਸ ਨੂੰ ਹਰ ਰੋਜ਼ ਮਜ਼ਬੂਤ ਕਰੋ।' ਚੰਗਾ ਮਿੱਤਰ ਬਣਾਉਣ ਲਈ ਪਹਿਲਾਂ ਆਪ ਚੰਗਾ ਮਿੱਤਰ ਬਣਨਾ ਪੈਂਦਾ ਹੈ।
ਇਹ ਦੁਨੀਆ ਦਾ ਸਭ ਤੋਂ ਪਿਆਰਾ ਰਿਸ਼ਤਾ ਹੈ, ਜਿਹੜਾ ਖੂਨ ਦਾ ਨਾ ਹੋ ਕੇ ਵਿਸ਼ਵਾਸ 'ਤੇ ਟਿਕਿਆ ਹੁੰਦਾ ਹੈ। ਇਹ ਇਕ ਅਨਮੋਲ ਰਿਸ਼ਤਾ ਹੈ ਜਿਸ ਦਾ ਸਬੰਧ ਜਨਮ ਜਾਂ ਵਿਆਹ ਨਾਲ ਨਹੀਂ ਹੁੰਦਾ ਬਲਕਿ ਤਿਆਗ ਅਤੇ ਇਮਾਨਦਾਰੀ ਨਾਲ ਹੁੰਦਾ ਹੈ। ਸਾਨੂੰ ਹਰ ਰਿਸ਼ਤਾ ਜਨਮ ਦੇ ਨਾਲ ਹੀ ਮਿਲ ਜਾਂਦਾ ਹੈ, ਕੁਝ ਰਿਸ਼ਤੇ ਤਾਂ ਜਨਮ ਤੋਂ ਵੀ ਪਹਿਲਾਂ ਤੈਅ ਹੋ ਜਾਂਦੇ ਹਨ। ਪਰ ਮਿੱਤਰਤਾ ਇਸ ਤਰ੍ਹਾਂ ਦਾ ਰਿਸ਼ਤਾ ਹੈ, ਜਿਸ ਦੀ ਚੋਣ ਉਹ ਆਪ ਕਰਦਾ ਹੈ, ਜਿਸ ਵਿਚ ਰੰਗ-ਰੂਪ, ਜਾਤ-ਪਾਤ, ਊਚ-ਨੀਚ ਅਤੇ ਅਮੀਰੀ-ਗ਼ਰੀਬੀ ਲਈ ਕੋਈ ਜਗ੍ਹਾ ਨਹੀਂ ਹੁੰਦੀ। ਇਸ ਲਈ ਤਾਂ ਕਿਹਾ ਜਾਂਦਾ ਹੈ ਕਿ ਪੁਸਤਕ ਗਿਆਨ ਦੀ ਕੁੰਜੀ ਹੈ ਪਰ ਸੱਚਾ ਮਿੱਤਰ ਤਾਂ ਪੂਰੀ ਲਾਇਬ੍ਰੇਰੀ ਹੁੰਦਾ ਹੈ। ਇਹ ਰਿਸ਼ਤਾ ਜਿੰਨਾ ਡੂੰਘਾ ਹੁੰਦਾ ਹੈ, ਓਨੀ ਇਸ ਦੀ ਨੀਂਹ ਮਜ਼ਬੂਤ ਹੁੰਦੀ ਹੈ। ਇਹ ਇਕ ਅਨਮੋਲ ਧਨ ਹੈ, ਜੋ ਮੁਸੀਬਤ ਵੇਲੇ ਹਮੇਸ਼ਾ ਸਾਡੀ ਮਦਦ ਕਰਦਾ ਹੈ। ਇਬਰਾਹੀਮ ਲਿੰਕਨ ਨੇ ਠੀਕ ਕਿਹਾ, 'ਜੇ ਮਿੱਤਰਤਾ ਤੁਹਾਡੀ ਕਮਜ਼ੋਰੀ ਹੈ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਤਾਕਤਵਰ ਇਨਸਾਨ ਹੋ।'
ਫੇਸਬੁੱਕ, ਵੱਟਸਐਪ ਅਤੇ ਨੈੱਟ ਆਦਿ ਨੇ ਤਾਂ ਇਸ ਦੁਨੀਆ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ। ਖ਼ਾਸ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਸੋਸ਼ਲ ਸਾਈਟਸ ਰਾਹੀਂ ਪੁਰਾਣੇ ਮਿੱਤਰਾਂ ਨਾਲ ਵੀ ਰਿਸ਼ਤੇ ਜੋੜ ਰਹੀ ਹੈ। ਪਰ ਫਿਰ ਵੀ ਬਿਨਾਂ ਜਾਣ-ਪਛਾਣ ਦੇ ਬਣਾਏ ਗਏ ਮਿੱਤਰਾਂ ਦੇ ਪ੍ਰਤੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਕੁਝ ਸੁਆਰਥੀ ਮਿੱਤਰ ਜੀਵਨ ਵਿਚ ਪੁਲ ਬਣਾਉਣ ਦੀ ਜਗ੍ਹਾ ਦੁਸ਼ਮਣੀ ਦੀਆਂ ਦੀਵਾਰਾਂ ਖੜ੍ਹੀਆਂ ਕਰ ਲੈਂਦੇ ਹਨ। ਲਾਲਚ ਅਤੇ ਸੁਆਰਥ 'ਤੇ ਟਿਕੀ ਮਿੱਤਰਤਾ ਬਹੁਤ ਦੇਰ ਤੱਕ ਨਹੀਂ ਚੱਲ ਸਕਦੀ। ਆਧੁਨਿਕ ਤਕਨੀਕਾਂ ਰਾਹੀਂ ਕਈ ਲੋਕ ਆਪਣੇ ਸੁਆਰਥ ਵਾਸਤੇ ਭੋਲੇ-ਭਾਲੇ ਲੋਕਾਂ ਨਾਲ ਮਿੱਤਰਤਾ ਪਾ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ ਅਤੇ ਇਸਤੇਮਾਲ ਕਰਨ ਤੋਂ ਬਾਅਦ ਰਸਤਾ ਬਦਲ ਲੈਂਦੇ ਹਨ। ਇਸ ਕਰਕੇ ਮਿੱਤਰ ਬਣਾਉਂਦੇ ਸਮੇਂ ਕਿਸੇ ਤਰ੍ਹਾਂ ਦੀ ਵੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਮਿੱਤਰ ਹਮੇਸ਼ਾ ਸੋਚ-ਸਮਝ ਕੇ ਬਣਾਉਣਾ ਚਾਹੀਦਾ ਹੈ।
ਮਿੱਤਰਤਾ ਦਾ ਦਾਇਰਾ ਬੜਾ ਵਿਸ਼ਾਲ ਹੁੰਦਾ ਹੈ, ਇਸ ਲਈ ਉਸ ਨੂੰ ਰੱਬ ਵਰਗਾ ਅਹੁਦਾ ਪ੍ਰਾਪਤ ਹੈ। ਪਿਉ-ਪੁੱਤਰ, ਮਾਂ-ਧੀ, ਭਰਾ-ਭਰਾ ਅਤੇ ਭੈਣਾਂ-ਭੈਣਾਂ ਵੀ ਚੰਗੇ ਮਿੱਤਰ ਬਣਨ ਦੀ ਕੋਸ਼ਿਸ਼ ਕਰ ਸਕਦੇ ਹਨ। ਸੱਚਾ ਮਿੱਤਰ ਸਾਨੂੰ ਅੱਗੇ ਵਧਦਾ ਵੇਖ ਕੇ ਖ਼ੁਸ਼ ਹੁੰਦਾ ਹੈ ਕਿਉਂਕਿ ਇਹ ਰਿਸ਼ਤਾ ਦਿਲਾਂ ਨਾਲ ਜੁੜਿਆ ਹੁੰਦਾ ਹੈ। ਇਸ ਨੂੰ ਹਮੇਸ਼ਾ ਬਣਾਏ ਰੱਖਣ ਲਈ ਵਿਸ਼ਵਾਸ, ਸਨਮਾਨ, ਸਹਿਣਸ਼ੀਲਤਾ, ਪ੍ਰੇਮ, ਮਿਠਾਸ, ਕੁਰਬਾਨੀ ਅਤੇ ਇਕ-ਦੂਜੇ ਦੇ ਪ੍ਰਤੀ ਸਮਰਪਿਤ ਹੋਣ ਦੀ ਲੋੜ ਹੈ। ਇਸ ਲਈ ਹਰੇਕ ਨੂੰ ਸੱਚੇ ਮਿੱਤਰ ਦੀ ਲੋੜ ਹੈ, ਜੋ ਜੀਵਨ ਦੇ ਹਰ ਔਖੇ ਮੋੜ 'ਤੇ ਉਸ ਨਾਲ ਖੜ੍ਹਾ ਹੋ ਸਕੇ।
ਸਾਨੂੰ ਹਮੇਸ਼ਾ ਇਕ-ਦੂਜੇ ਦੇ ਸੰਪਰਕ ਵਿਚ ਰਹਿਣਾ ਚਾਹੀਦਾ ਹੈ ਤਾਂ ਕਿ ਇਸ ਰਿਸ਼ਤੇ ਦੀ ਡੋਰ ਕਦੀ ਢਿੱਲੀ ਨਾ ਹੋਵੇ। ਇਸ ਦੇ ਮਾਣ-ਸਨਮਾਨ ਨੂੰ ਬਣਾਈ ਰੱਖਣ ਵਾਸਤੇ ਮਿੱਠੀ ਬੋਲੀ, ਨਿਮਰਤਾ, ਵਿਸ਼ਵਾਸ, ਤਿਆਗ ਆਦਿ ਦੀ ਵਿਸ਼ੇਸ਼ ਲੋੜ ਹੁੰਦੀ ਹੈ। ਇਨ੍ਹਾਂ ਗੁਣਾਂ 'ਤੇ ਟਿਕੀ ਹੋਈ ਮਿੱਤਰਤਾ ਜੀਵਨ ਭਰ ਅਤੇ ਜੀਵਨ ਤੋਂ ਬਾਅਦ ਵੀ ਨਿਭਾਈ ਜਾ ਸਕਦੀ ਹੈ। ਇਸ ਲਈ ਹਮੇਸ਼ਾ ਯਾਦ ਰੱਖੋ, ਸਮੇਂ ਨਾਲ ਬਹੁਤ ਵਾਰੀ ਖ਼ੁਦ ਦੇ ਰਿਸ਼ਤੇ ਬਦਲ ਜਾਂਦੇ ਹਨ, ਪਰ ਸੱਚੀ ਤੇ ਸੁੱਚੀ ਮਿੱਤਰਤਾ ਕਦੀ ਨਹੀਂ ਬਦਲਦੀ ਬਲਕਿ ਇਹ ਹੋਰ ਗੂੜ੍ਹੀ ਹੋ ਜਾਂਦੀ ਹੈ। ਇਸ ਲਈ ਮਿੱਤਰਤਾ ਦਾ ਅਨੰਦ ਮਾਣਨ ਲਈ ਹਮੇਸ਼ਾ ਆਪਣਾ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ।
ਅਮਰੀਕਾ ਦੇ ਲੇਖਕ ਡੋਲ ਕਾਰਨਗੀ ਨੇ ਮਿੱਤਰਤਾ 'ਤੇ ਕਈ ਕਿਤਾਬਾਂ ਲਿਖੀਆਂ ਹਨ। ਇਕ ਕਿਤਾਬ ਵਿਚ ਉਸ ਨੇ ਲਿਖਿਆ ਹੈ, 'ਮੇਰੀ ਸਾਰੀ ਜਾਇਦਾਦ ਲੈ ਕੇ ਮੈਨੂੰ ਇਕ ਸੱਚਾ ਮਿੱਤਰ ਦੇ ਦਿਓ।' ਇਕੱਠੇ ਖਾਣਾ-ਪੀਣਾ, ਮੌਜ ਮਸਤੀ ਕਰਨ ਦਾ ਨਾਂਅ ਮਿੱਤਰਤਾ ਨਹੀਂ, ਬਲਕਿ ਸੱਚੇ ਦਿਲੋਂ ਜਦੋਂ ਕੋਈ ਮਿੱਤਰ ਇਕ-ਦੂਜੇ ਨੂੰ ਪਿਆਰ ਕਰਦਾ ਹੈ, ਜਦੋਂ ਇਕ ਨੂੰ ਤਕਲੀਫ਼ ਹੋਵੇ ਤਾਂ ਦਰਦ ਦੂਸਰੇ ਨੂੰ ਹੋਵੇ। ਇਕ ਖੁਸ਼ ਹੋਵੇ ਤਾਂ ਦੂਸਰਾ ਉਸ ਦਾ ਅਨੰਦ ਮਾਣੇ ਤਾਂ ਉਸ ਨੂੰ ਸੱਚੀ ਮਿੱਤਰਤਾ ਕਹਿੰਦੇ ਹਨ। ਇਸ ਦਿਵਸ 'ਤੇ ਸਭ ਨੂੰ ਬਹੁਤ-ਬਹੁਤ ਵਧਾਈ।

-ਮੋਬਾਈਲ : 98782-49944.

ਹੁਨਰ ਨੂੰ ਪਹਿਚਾਣਨ ਦੀ ਜ਼ਰੂਰਤ

ਅੱਜ ਸਾਰੇ ਸੰਸਾਰ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਹੈ। ਜਿਸ ਕਾਰਨ ਬਹੁਤ ਸਾਰੇ ਕਾਰੋਬਾਰ ਠੱਪ ਹੋ ਚੁੱਕੇ ਹਨ। ਬਹੁਤ ਸਾਰੇ ਲੋਕ ਇਸ ਕਾਰਨ ਮਾਨਸਿਕ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਕਾਰੋਬਾਰ ਬੰਦ ਹੋਣ ਕਾਰਨ ਰੁਜ਼ਗਾਰ ਦੇ ਨਾਲ-ਨਾਲ ਤਨਖ਼ਾਹ ਵੀ ਬੰਦ ਹੋ ਗਈ ਹੈ। ਇਸ ਸਮੱਸਿਆ ਦਾ ਇਕੋ-ਇਕ ਹੱਲ ਹੱਥੀਂ ਕੰਮ ਕਰਨਾ ਹੈ। ਇਹ ਜ਼ਰੂਰੀ ਨਹੀਂ ਕਿ ਸਿਰਫ਼ ਫੈਕਟਰੀਆਂ ਵਿਚ ਹੀ ਕੰਮ ਕਰ ਕੇ ਪੈਸੇ ਕਮਾਏ ਜਾ ਸਕਦੇ ਹਨ ਬਲਕਿ ਹੱਥੀਂ ਕੰਮ ਕਰ ਕੇ ਵੀ ਪੈਸੇ ਕਮਾਏ ਜਾ ਸਕਦੇ ਹਨ। ਹਰ ਵਿਅਕਤੀ ਦੇ ਅੰਦਰ ਕੋਈ ਨਾ ਕੋਈ ਕਲਾ ਜ਼ਰੂਰ ਹੈ। ਇਹ ਉਹ ਸਮਾਂ ਹੈ ਜਦੋਂ ਤੁਸੀਂ ਆਪਣੀ ਅੰਦਰਲੀ ਪ੍ਰਤਿਭਾ ਹੁਨਰ ਨੂੰ ਬਾਹਰ ਲੈ ਕੇ ਆ ਸਕਦੇ ਹੋ। ਤੁਸੀਂ ਆਪਣੇ ਘਰ ਨੂੰ ਨਵੀਂ ਦਿਖ ਦੇ ਕੇ ਖਿੱਚ ਦਾ ਕੇਂਦਰ ਬਣਾ ਸਕਦੇ ਹੋ। ਘਰ ਵਿਚ ਬੂਟੇ, ਸਬਜ਼ੀਆਂ, ਫਲ ਆਦਿ ਉਗਾ ਕੇ ਵੇਚ ਸਕਦੇ ਹੋ। ਹਰ ਵਿਅਕਤੀ ਫੈਕਟਰੀਆਂ ਦੇ ਬਣੇ ਸਾਮਾਨ ਨੂੰ ਪਸੰਦ ਕਰਨ ਲੱਗ ਗਿਆ ਹੈ ਕਿਉਂ ਨਾ ਹੁਣ ਘਰ ਵਿਚ ਹੀ ਨਾਲੇ ਬੂਣੇ ਜਾਣ, ਮੰਜਾ ਬੁਣਿਆ ਜਾਵੇ, ਕ੍ਰੋਸ਼ੀਏ, ਯੂ-ਪਿੰਨ ਨਾਲ ਚਾਦਰਾਂ, ਜੈਕਟਾਂ, ਕਵਰ ਬਣਾਏ ਜਾਣ, ਸ਼ਟਲ ਨਾਲ ਲੈਸਾਂ ਬਣਾਈਆਂ ਜਾਣ। ਘਰ ਵਿਚ ਅੱਡਾ ਲਾ ਕੇ ਦਰੀਆਂ ਬਣਾਈਆਂ ਜਾਣ। ਐਨਾ ਹੀ ਨਹੀਂ ਸੂਟ, ਕੁੜਤੇ ਇਨ੍ਹਾਂ ਨਾਲ ਮੈਚਿੰਗ ਮਾਸਕ ਬਣਾ ਕੇ ਇਨ੍ਹਾਂ ਉੱਤੇ ਸ਼ੀਸ਼ੇ, ਸਿੱਪੀਆਂ, ਸਿਤਾਰਿਆਂ, ਪੇਂਟਿੰਗਸ, ਬਲਾਕ ਪੇਂਟਿੰਗ ਵੀ ਹੱਥੀਂ ਕੀਤੀ ਜਾਵੇ। ਘਰ ਵਿਚ ਹੀ ਮਸਾਲੇ, ਅਚਾਰ, ਪਾਪੜ, ਵੜੀਆਂ, ਸੇਵੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਾਰਕੀਟ ਵਿਚ ਵੇਚ ਕੇ ਪੈਸੇ ਕਮਾਏ ਜਾ ਸਕਦੇ ਹਨ ਤੇ ਨਾਲ ਹੀ ਤੁਹਾਡੇ ਹੁਨਰ ਨਾਲ ਅੱਜ ਦੀ ਪੀੜ੍ਹੀ ਨੂੰ ਇਸ ਬਾਰੇ ਪਤਾ ਵੀ ਲੱਗੇਗਾ ਅਤੇ ਇਸ ਵੱਲ ਝੁਕਾਅ ਵੀ ਵਧੇਗਾ। ਘਰ ਵਿਚ ਪੁਰਾਣਾ ਲੱਕੜ ਦਾ ਸਾਮਾਨ ਜਾਂ ਥੋੜ੍ਹਾ ਬਹੁਤ ਟੁੱਟਿਆ ਕੱਚ ਇਸ ਨੂੰ ਸੁੱਟੋ ਨਾ ਬਲਕਿ ਇਸ ਫਾਲਤੂ ਸਾਮਾਨ ਵਿਚੋਂ ਵੀ ਤੁਸੀਂ ਵਧੀਆ ਚੀਜ਼ਾਂ ਬਣਾ ਕੇ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰ ਸਕਦੇ ਹੋ। ਕੋਰੋਨਾ ਸੰਕਟ ਬਹੁਤ ਵੱਡਾ ਹੈ ਪਰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਤੁਸੀਂ ਇਹ ਸੋਚੋ ਕਿ ਇਸ ਨਾਲ ਮਨੁੱਖ ਦੇ ਅੰਦਰਲੇ ਹੁਨਰ ਨੂੰ ਬਾਹਰ ਆਉਣ ਦਾ ਸਮਾਂ ਮਿਲਿਆ ਹੈ ਜੋ ਸ਼ਾਇਦ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਕਿਤੇ ਅਲੋਪ ਹੋ ਰਿਹਾ ਸੀ। ਚਿੰਗਾਰੀ ਨੂੰ ਅੱਗ ਬਣਨ ਲਈ ਹਵਾ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਹੁਨਰ ਨੂੰ ਬਾਹਰ ਕੱਢਣ ਲਈ ਇਕ ਮੌਕੇ ਦੀ ਜ਼ਰੂਰਤ ਹੁੰਦੀ ਹੈ। ਆਓ ਸਾਰੇ ਮਿਲ ਕੇ ਆਪਣੇ ਅੰਦਰਲੇ ਹੁਨਰ ਨੂੰ ਬਾਹਰ ਲਿਆਈਏ ਅਤੇ ਆਪਣੇ-ਆਪ ਨੂੰ ਆਤਮ ਨਿਰਭਰ ਬਣਾਈਏ।

-ਸ.ਸ.ਸ.ਸ. (ਲ), ਫ਼ਿਰੋਜ਼ਪੁਰ।

ਬਰਸਾਤੀ ਮੌਸਮ ਕੁਝ ਸਾਵਧਾਨੀਆਂ

* ਬਰਸਾਤੀ ਮੌਸਮ 'ਚ ਸੜੇ-ਗਲੇ ਫਲ ਤੇ ਤੇਜ਼ ਮਸਾਲਿਆਂ ਨਾਲ ਬਣਿਆ ਭੋਜਨ ਨਾ ਖਾਓ।
* ਭਾਰਾ ਭੋਜਨ ਜੋ ਸੌਖਿਆਂ ਹਜ਼ਮ ਨਾ ਹੋਵੇ ਜਿਵੇਂ ਵੇਸਣ, ਤਲਿਆ ਹੋਇਆ ਭੋਜਨ, ਮਠਿਆਈ ਤੇ ਬੇਹਾ ਭੋਜਨ ਆਦਿ ਨਾ ਖਾਓ।
* ਘਿਓ ਜਾਂ ਤੇਲ ਵਿਚ ਪਿਆਜ਼ ਅਤੇ ਲਸਣ ਨੂੰ ਭੁੰਨ ਕੇ ਸਬਜ਼ੀ ਅਤੇ ਦਾਲ ਵਿਚ ਤੜਕਾ ਲਗਾਓ।
* ਦਹੀਂ ਦੀ ਜਗ੍ਹਾ ਦੁੱਧ ਲਓ।
* ਜਾਮਨ ਅਤੇ ਮੱਕੀ ਦੇ ਦਾਣੇ ਖਾਣਾ ਲਾਭਕਾਰੀ ਹੈ।
* ਨੰਗੇ ਪੈਰੀਂ ਬਾਹਰ ਜਾਂ ਘਰ ਵਿਚ ਨਾ ਘੁੰਮੋ।
* ਗੰਦੀਆਂ ਜੁੱਤੀਆਂ ਘਰ 'ਚ ਨਾ ਲਿਆਓ। ਉਨ੍ਹਾਂ ਨੂੰ ਬਾਹਰ ਹੀ ਲਾਹੋ ਨਹੀਂ ਤਾਂ ਆਉਣ-ਜਾਣ ਨਾਲ ਸੰਕ੍ਰਾਮਣਕ ਕੀਟਾਣੂ ਘਰ ਵਿਚ ਦਾਖਲ ਹੋ ਜਾਣਗੇ।
* ਬਰਸਾਤੀ ਮੌਸਮ ਵਿਚ ਰਾਤ ਦਾ ਖਾਣਾ ਸ਼ਾਮ ਸਮੇਂ ਖਾ ਲਓ।
* ਨਹਾਉਣ ਤੋਂ ਪਹਿਲਾਂ ਸਰੀਰ 'ਤੇ ਦੂਜੇ, ਤੀਜੇ ਦਿਨ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰੋ। ਇਹ ਜ਼ਹਿਰੀਲੇ ਕੀਟਾਣੂਆਂ ਦੇ ਪ੍ਰਭਾਵ ਨੂੰ ਘੱਟ ਕਰਦੀ ਹੈ ਅਤੇ ਸਰੀਰ ਨੂੰ ਦਰਦਾਂ ਤੋਂ ਬਚਾ ਕੇ ਰੱਖਦੀ ਹੈ। ਦਿਨ ਵਿਚ ਨਾ ਸੌਂਵੋ। ਇਸ ਨਾਲ ਰੇਸ਼ਾ ਵਿਚ ਵਾਧਾ ਹੁੰਦਾ ਹੈ।
* ਪਾਣੀ ਨੂੰ ਉਬਾਲ ਕੇ ਪੀਣਾ ਸਰਬੋਤਮ ਹੈ। ਇਸ ਮੌਸਮ ਵਿਚ ਜੇਕਰ ਉਬਾਲ ਨਾ ਸਕੋ ਤਾਂ ਪਾਣੀ ਵਿਚ ਤੁਲਸੀ ਦੀਆਂ ਪੱਤੀਆਂ ਧੋ ਕੇ ਪਾਓ। ਕਲੋਰੀਨ ਅਤੇ ਫਿਟਕਰੀ ਦੀ ਵੀ ਵਰਤੋਂ ਕਰ ਸਕਦੇ ਹੋ।
* ਸ਼ਹਿਦ ਦੀ ਵਰਤੋਂ ਉੱਤਮ ਮੰਨੀ ਜਾਂਦੀ ਹੈ। ਇਹ ਇਕ ਚੰਗੇ ਐਂਟੀਬਾਇਓਟਿਕ ਦਾ ਕੰਮ ਕਰਦਾ ਹੈ ਬਰਸਾਤ ਵਿਚ।
* ਘਰ ਦੀ ਸਫ਼ਾਈ ਅਤੇ ਆਲੇ-ਦੁਆਲੇ ਦੀ ਸਫ਼ਾਈ ਦਾ ਧਿਆਨ ਰੱਖੋ। ਮੱਛਰ ਪੈਦਾ ਹੋਣ ਵਾਲੀ ਥਾਂ 'ਤੇ ਮੱਛਰ ਮਾਰਨ ਦੀ ਦਵਾਈ ਛਿੜਕੋ। ਪਾਣੀ ਨੂੰ ਇਕੱਠਾ ਨਾ ਹੋਣ ਦਿਓ।
* ਨਹਿਰਾਂ, ਤਲਾਬਾਂ ਆਦਿ ਵਿਚ ਪਾਣੀ ਦੂਸ਼ਿਤ ਹੁੰਦਾ ਹੈ। ਇਨ੍ਹਾਂ 'ਚ ਇਸ਼ਨਾਨ ਨਾ ਕਰੋ।
* ਇਸ਼ਨਾਨ ਕਰਨ ਤੋਂ ਪਹਿਲਾਂ ਨਿੰਮ ਦੀਆਂ ਕੁਝ ਬੂੰਦਾਂ ਜਾਂ ਨਿੰਬੂ ਦੇ ਛਿਲਕੇ ਅਤੇ ਰਸ ਪਾਣੀ ਵਿਚ ਪਾ ਦਿਓ। ਸਲ੍ਹਾਬੇ ਵਾਲੀ ਥਾਂ ਵਿਚ ਰਹਿਣ ਤੋਂ ਬਚੋ। ਧੁੱਪ ਨਿਕਲਣ 'ਤੇ ਤੁਰੰਤ ਬਿਸਤਰਿਆਂ, ਤੌਲੀਏ ਅਤੇ ਕੱਪੜਿਆਂ ਨੂੰ ਧੁੱਪ ਲਗਾਓ। ਅੰਦਰ ਪਾਉਣ ਵਾਲੇ ਕੱਪੜਿਆਂ ਨੂੰ ਪ੍ਰੈੱਸ ਕਰਕੇ ਪਾਓ।

ਜੇਕਰ ਤੁਸੀਂ ਨਾਂਹਪੱਖੀ ਸੋਚਣ ਲੱਗ ਜਾਓ

ਜੀਵਨ ਵਿਚ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਮਨ ਕਿਸੇ ਗੱਲ ਨੂੰ ਲੈ ਕੇ ਏਨਾ ਜ਼ਿਆਦਾ ਪ੍ਰੇਸ਼ਾਨ ਹੋ ਜਾਂਦਾ ਹੈ ਕਿ ਉਸ ਨਾਲ ਚੰਗੇ ਸਕਾਰਾਤਮਿਕ ਨਤੀਜੇ ਦੀ ਆਸ ਦੀ ਗੁੰਜਾਇਸ਼ ਵੀ ਨਹੀਂ ਰਹਿੰਦੀ। ਮਨ ਭੈਭੀਤ ਹੋ ਜਾਂਦਾ ਹੈ। ਸ਼ੱਕ ਹੋ ਜਾਂਦਾ ਹੈ। ਵਿਚਾਰ ਆਉਂਦੇ ਰਹਿੰਦੇ ਹਨ, ਕੀ ਹੋਵੇਗਾ? ਸਫਲਤਾ ਮਿਲੇਗੀ ਕਿ ਨਹੀਂ? ਪਰ ਇਸ ਨਾਲ ਸੰਘਰਸ਼ ਕਰਨਾ ਹੋਵੇਗਾ। ਆਪਣੇ ਮਨ ਨੂੰ ਮਜ਼ਬੂਤ ਬਣਾਉਣਾ ਹੋਵੇਗਾ।
ਨਿਰਾਸ਼ ਨਾ ਹੋਵੋ, ਉਠੋ ਦੁਬਾਰਾ ਕੋਸ਼ਿਸ਼ ਕਰੋ। ਆਪਣੇ ਕਰਮ 'ਤੇ, ਕੋਸ਼ਿਸ਼ 'ਤੇ, ਧਿਆਨ ਦਿਓ ਕਿ ਕਿਥੇ ਘਾਟ ਰਹਿ ਗਈ ਹੈ? ਕੋਸ਼ਿਸ਼ ਕਰਦੇ ਰਹੋ ਅਤੇ ਹੇਠਾਂ ਲਿਖੀਆਂ ਗੱਲਾਂ 'ਤੇ ਧਿਆਨ ਦੇ ਕੇ ਆਪਣੇ ਚਿੰਤਨ ਨੂੰ ਸਕਾਰਾਤਾਮਕ ਬਣਾਓ। ਆਪਣੇ ਮਨ ਨਾਲ ਹੇਠ ਲਿਖੀਆਂ ਗੱਲਾਂ ਦਾ ਚਿੰਤਨ ਕਰੋ :
* ਮੈਂ ਆਪਣੇ ਜੀਵਨ ਤੋਂ ਸੰਤੁਸ਼ਟ ਹਾਂ। * ਮੈਂ ਆਪਣੇ-ਆਪ ਤੋਂ ਖ਼ੁਸ਼ ਹਾਂ। * ਮੈਂ ਦੁਬਾਰਾ ਕੋਸ਼ਿਸ਼ ਕਰਾਂਗਾ, ਜ਼ਰੂਰ ਸਫ਼ਲਤਾ ਮਿਲੇਗੀ। * ਮੈਂ ਖ਼ੁਦ ਦਾ ਸਭ ਤੋਂ ਚੰਗਾ ਮਿੱਤਰ ਹਾਂ। * ਮੈਂ ਇਕ ਸਹਿਯੋਗੀ ਵਿਅਕਤੀ ਹਾਂ, ਦੂਜਿਆਂ ਨੂੰ ਸਹਿਯੋਗ ਦਿੰਦਾ ਹਾਂ। ਮੈਨੂੰ ਵੀ ਸਹਿਯੋਗ ਮਿਲੇਗਾ। * ਮੈਂ ਆਪਣੇ ਟੀਚੇ ਪ੍ਰਤੀ ਤਤਪਰ ਰਹਾਂਗਾ। * ਮੈਂ ਇਕ ਮਹਾਨ ਵਿਅਕਤੀ ਹਾਂ ਅਤੇ ਮਹਾਨ ਜੀਵਨ ਜੀਵਾਂਗਾ। * ਸਫ਼ਲਤਾ ਹਾਸਲ ਕਰਨਾ ਮੇਰੇ ਵੱਸ ਵਿਚ ਹੈ। * ਮੈਂ ਜ਼ਰੂਰ ਸਫ਼ਲ ਹੋਵਾਂਗਾ। * ਜੇਕਰ ਕੋਈ ਵੀ ਮਨੁੱਖ ਆਪਣੇ ਮੁਸ਼ਕਿਲ ਸਮੇਂ ਵਿਚ ਇਸ ਤਰ੍ਹਾਂ ਸੋਚੇ ਤਾਂ ਨਿਸਚਿਤ ਤੌਰ 'ਤੇ ਉਸ ਨੂੰ ਸਫ਼ਲਤਾ ਮਿਲੇਗੀ।
-0-

ਸਾਉਣ ਦੀ ਖ਼ਾਸ ਮਠਿਆਈ ਹੈ ਘੇਵਰ

ਇਸ ਨੂੰ ਘਰ 'ਚ ਕੁਝ ਇਉਂ ਬਣਾਇਆ ਜਾ ਸਕਦਾ ਹੈ।
ਸਮੱਗਰੀ : 3 ਕੱਪ ਮੈਦਾ, 1 ਕੱਪ ਦੁੱਧ, 1 ਕੱਪ ਘਿਓ, 4-5 ਬਰਫ਼ ਦੇ ਟੁਕੜੇ, ਤਲਣ ਲਈ ਘਿਓ ਜਾਂ ਤੇਲ, ਇਕ ਚੌਥਾਈ ਚਮਚ ਭੋਜਨ ਵਾਲਾ ਰੰਗ, 4 ਕੱਪ ਚੀਨੀ ਅਤੇ ਜ਼ਰੂਰਤ ਅਨੁਸਾਰ ਪਾਣੀ।
ਗਾਰਨਿਸ਼ ਕਰਨ ਲਈ ਮਲਾਈ ਜਾਂ ਰਬੜੀ, ਥੋੜ੍ਹੀ ਜਿਹੀ ਕੇਸਰ, ਸੁੱਕੇ ਮੇਵੇ, ਸਿਲਵਰ ਫਾਈਲ।
ਬਣਾਉਣ ਦੀ ਵਿਧੀ : ਸਭ ਤੋਂ ਪਹਿਲਾਂ ਇਕ ਪੈਨ ਜਾਂ ਕੜਾਹੀ ਵਿਚ ਚੀਨੀ ਅਤੇ ਪਾਣੀ ਪਾ ਕੇ ਇਕ ਤਾਰ ਦੀ ਚਾਸ਼ਨੀ ਬਣਾ ਲਓ। ਹੁਣ ਇਕ ਵੱਡੇ ਕੌਲੇ ਵਿਚ ਘਿਓ ਅਤੇ ਉਸ ਵਿਚ ਬਰਫ਼ ਦੇ ਕੁਝ ਟੁਕੜੇ ਪਾ ਕੇ ਤੇਜ਼ੀ ਨਾਲ ਫੈਂਟੋ, ਜਦੋਂ ਤੱਕ ਕਿ ਘਿਓ ਸਫ਼ੈਦ ਨਾ ਹੋ ਜਾਵੇ। ਹੁਣ ਇਕ ਵੱਖਰੇ ਭਾਂਡੇ ਵਿਚ ਦੁੱਧ, ਮੈਦਾ, ਭੋਜਨ ਵਾਲਾ ਰੰਗ ਪਾ ਕੇ ਚੰਗੀ ਤਰ੍ਹਾਂ ਫੈਂਟੋ। ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵਿਚ ਇਕ ਵੀ ਗੰਢ ਨਾ ਪਵੇ। ਹੁਣ ਸਟੀਲ ਜਾਂ ਐਲੂਮੀਨੀਅਮ ਦਾ ਭਾਂਡਾ ਲਓ, ਜਿਸ ਦਾ ਤਲਾ ਕਾਫ਼ੀ ਮੋਟਾ ਹੋਣਾ ਚਾਹੀਦਾ ਹੈ। ਭਾਵ ਇਸ ਭਾਂਡੇ ਦੀ ਲੰਬਾਈ ਘੱਟ ਤੋਂ ਘੱਟ 12 ਇੰਚ ਅਤੇ 4-5 ਇੰਚ ਮੋਟਾ ਹੋਣਾ ਚਾਹੀਦਾ ਹੈ। ਹੁਣ ਇਸ ਵਿਚ ਘਿਓ ਪਾ ਕੇ ਗਰਮ ਕਰੋ। ਘਿਓ ਗਰਮ ਹੋਣ 'ਤੇ ਵੱਡੇ ਚਮਚ ਜਾਂ ਗਿਲਾਸ ਦੀ ਮਦਦ ਨਾਲ ਮੈਦੇ ਦੇ ਘੋਲ ਨੂੰ ਭਾਂਡੇ ਦੇ ਕਿਨਾਰਿਆਂ 'ਤੇ ਪਾਓ। ਤੁਸੀਂ ਦੇਖੋਗੇ ਕਿ ਇਸ ਘੋਲ ਨੇ ਭਾਂਡੇ ਦਾ ਕਿਨਾਰਾ ਛੱਡ ਦਿੱਤਾ ਹੈ ਅਤੇ ਇਸ ਵਿਚ ਛੋਟੇ-ਛੋਟੇ ਸੁਰਾਖ ਦਿਸਣ ਲਗਣ, ਤਾਂ ਉਸ ਨੂੰ ਧਿਆਨ ਨਾਲ ਕੱਢ ਕੇ ਤਾਰ ਦੀ ਛਾਨਣੀ ਵਿਚ ਰੱਖ ਦਿਓ।
ਹੁਣ ਚਾਸ਼ਨੀ ਨੂੰ ਵੱਡੇ ਭਾਂਡੇ ਵਿਚ ਰੱਖ ਕੇ ਇਸ ਨੂੰ ਡੁਬੋ ਕੇ ਬਾਹਰ ਕੱਢ ਲਓ। ਤੁਸੀਂ ਚਾਹੋ ਤਾਂ ਥੋੜ੍ਹੀ ਦੇਰ ਲਈ ਚਾਸ਼ਨੀ ਵਿਚ ਛੱਡ ਸਕਦੇ ਹੋ। ਠੰਢਾ ਹੋਣ ਤੋਂ ਬਾਅਦ ਘੇਵਰ ਦੀ ਉੱਪਰੀ ਪਰਤ ਵਿਚ ਥੋੜ੍ਹਾ ਜਿਹਾ ਕੇਸਰ, ਸਿਲਵਰ ਫਾਈਲ ਅਤੇ ਥੋੜ੍ਹੇ ਜਿਹੇ ਸੁੱਕੇ ਮੇਵੇ ਨਾਲ ਗਾਰਨਿਸ਼ ਕਰ ਦਿਓ। ਤੁਸੀਂ ਚਾਹੋ ਤਾਂ ਇਸ ਦੇ ਉੱਪਰ ਰਬੜੀ ਜਾਂ ਮਲਾਈ ਦੀਆਂ ਪਰਤਾਂ ਵੀ ਬਿਛਾ ਸਕਦੇ ਹੋ। ਤੁਹਾਡਾ ਸਵਾਦੀ ਘੇਵਰ ਬਣ ਕੇ ਤਿਆਰ ਹੈ।



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX