ਤਾਜਾ ਖ਼ਬਰਾਂ


ਕੋਚ ਡਾ. ਨਿਕੋਲਾਇ ਸਨਸਰੇਵ ਦਾ ਪਟਿਆਲੇ ‘ਚ ਅਚਾਨਕ ਦੇਹਾਂਤ
. . .  33 minutes ago
ਬਿਹਾਰ: ਗੋਪਾਲਗੰਜ ਜ਼ਹਿਰੀਲੀ ਸ਼ਰਾਬ ਮਾਮਲੇ ਚ 9 ਨੂੰ ਫਾਂਸੀ ਅਤੇ 4 ਔਰਤਾਂ ਨੂੰ ਉਮਰ ਕੈਦ
. . .  36 minutes ago
ਨਵੀਂ ਦਿੱਲੀ, 5 ਮਾਰਚ - ਬਿਹਾਰ ਦੇ ਗੋਪਾਲਗੰਜ ਦੇ ਮਸ਼ਹੂਰ ਖਜੂਰਬਾਣੀ ਸ਼ਰਾਬ ਮਾਮਲੇ ਵਿੱਚ ਗੋਪਾਲਗੰਜ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਲਵਕੁਸ਼ ਕੁਮਾਰ ਦੀ ਵਿਸ਼ੇਸ਼ ਅਦਾਲਤ ਨੇ 13 ਦੋਸ਼ੀ ਪਾਏ ਅਤੇ 9 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਦਕਿ ...
ਦਿੱਲੀ ਗੁਰਦੁਆਰਾ ਕਮੇਟੀ ਨੇ ਕਿਸਾਨਾਂ ਖਿਲਾਫ ਨਫ਼ਰਤ ਫੈਲਾਉਣ ਲਈ ਕੰਗਣਾ ਰਣੌਤ ਖਿਲਾਫ ਪਟਿਆਲਾ ਹਾਊਸ ਕੋਰਟ ‘ਚ ਕੇਸ ਕੀਤਾ ਦਾਇਰ
. . .  about 3 hours ago
ਨਵੀਂ ਦਿੱਲੀ, 5 ਮਾਰਚ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟਿਆਲਾ ਹਾਊਸ ਕੋਰਟ ਵਿਚ ਫਿਲਮ ਅਦਾਕਾਰਾ ਕੰਗਣਾ ਰਣੌਤ ਦੇ ਖਿਲਾਫ ਕੇਸ ਦਾਇਰ ਕੀਤਾ ਹੈ। ਇਹ ਕੇਸ ਉਸ ਵੱਲੋਂ ਕਿਸਾਨਾਂ ਖਿਲਾਫ ਕੀਤੇ ਗਏ ਟਵੀਟ ਨੂੰ ਲੈ ਕੇ ਦਾਇਰ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਸਿੱਧ ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ
. . .  about 3 hours ago
ਅੰਮ੍ਰਿਤਸਰ, 5 ਮਾਰਚ (ਜੱਸ)-ਪ੍ਰਸਿੱਧ ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਯੂ. ਕੇ. ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਇਸ ਮੌਕੇ ਉਨ੍ਹਾਂ ਪਰਿਵਾਰਕ ਸੁੱਖ ਸ਼ਾਂਤੀ ਅਤੇ ਦੁਨੀਆਂ ਨੂੰ ਕੋਰੋਨਾ ਸੰਕਟ ਤੋਂ ਰਾਹਤ ...
ਹੌਲਦਾਰ ਨਾਇਕ ਗੁਰਜੰਟ ਸਿੰਘ ਚਾਇਨਾ ਬਾਰਡਰ ‘ਤੇ ਹੋਏ ਸ਼ਹੀਦ
. . .  about 3 hours ago
ਫਤਹਿਗੜ੍ਹ ਸਾਹਿਬ 5 ਮਾਰਚ -(ਜਤਿੰਦਰ ਸਿੰਘ ਰਾਠੌਰ) -ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਰਾਏਪੁਰ ਅਰਾਇਆ ਹਲਕਾ ਅਮਲੋਹ ਤੋਂ ਹੌਲਦਾਰ ਨਾਇਕ ਗੁਰਜੰਟ ਸਿੰਘ ਚਾਇਨਾ ਬਾਰਡਰ ਤੇ ਸ਼ਹੀਦ ਹੋ ...
ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰੋਂ ਮਿਲੀ ਸ਼ੱਕੀ ਕਾਰ ਦੇ ਮਾਲਕ ਦੀ ਮੌਤ
. . .  about 3 hours ago
ਮੁੰਬਈ, 5 ਮਾਰਚ- ਕੁਝ ਦਿਨ ਪਹਿਲਾਂ ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਘਰ 'ਐਂਟਲੀਆ' ਬਾਹਰ ਦੇ ਇਕ ਕਾਰ ਮਿਲੀ ਸੀ, ਜਿਸ 'ਚ ਵਿਸਫੋਟਕ ਪਦਾਰਥ...
ਰਈਆ ਵਿਖੇ ਕਲਯੁਗੀ ਪੁੱਤਰ ਵਲੋਂ ਘੋਟਣਾ ਮਾਰ ਕੇ ਮਾਂ ਦਾ ਕਤਲ
. . .  about 4 hours ago
ਰਈਆ (ਅੰਮ੍ਰਿਤਸਰ), 5 ਮਾਰਚ (ਸ਼ਰਨਬੀਰ ਸਿੰਘ ਕੰਗ)- ਅੱਜ ਸਥਾਨਕ ਕਸਬੇ ਅੰਦਰ ਜੀ. ਟੀ. ਰੋਡ 'ਤੇ ਚੀਮਾਬਾਠ ਮੋੜ ਦੇ ਸਾਹਮਣੇ ਇਕ ਘਰ 'ਚ ਇਕ ਕਲਯੁਗੀ ਪੁੱਤਰ ਵਲੋਂ ਆਪਣੀ ਹੀ ਮਾਂ ਦੇ...
ਫ਼ਿਰੋਜ਼ਪੁਰ 'ਚ ਦੋ ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
. . .  about 4 hours ago
ਫ਼ਿਰੋਜ਼ਪੁਰ, 5 ਮਾਰਚ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ਼ ਫ਼ਿਰੋਜ਼ਪੁਰ ਨੇ ਬੀ. ਐਸ. ਐਫ.ઠਨਾਲ ਚਲਾਏ ਸਾਂਝੇ ਆਪਰੇਸ਼ਨ...
ਐਸ. ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵਾਲਮੀਕਿ ਤੀਰਥ ਵਿਖੇ ਹੋਏ ਨਤਮਸਤਕ, ਕਿਸਾਨਾਂ ਨੇ ਕੀਤਾ ਜ਼ਬਰਦਸਤ ਵਿਰੋਧ
. . .  about 4 hours ago
ਰਾਮ ਤੀਰਥ, 5 ਮਾਰਚ (ਧਰਵਿੰਦਰ ਸਿੰਘ ਔਲਖ)- ਐਸ. ਸੀ. ਦੇ ਨਵੇਂ ਬਣੇ ਚੇਅਰਮੈਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅੱਜ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਭਾਜਪਾ ਜ਼ਿਲ੍ਹਾ ਦਿਹਾਤੀ...
ਗੁਲਜ਼ਾਰ ਸਿੰਘ ਰਾਣੀਕੇ ਵਲੋਂ ਐਸ. ਸੀ. ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ
. . .  about 5 hours ago
ਚੰਡੀਗੜ੍ਹ, 5 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਐਸ. ਸੀ. ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 5 ਮਾਰਚ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 2 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 1 ਮਰੀਜ਼ ਪਿੰਡ ਆਲਮਵਾਲਾ ਅਤੇ 1 ਮਰੀਜ਼...
ਗੋਲਡਨ ਗੇਟ ਨਿਊ ਅੰਮ੍ਰਿਤਸਰ ਤੋਂ ਕਿਸਾਨਾਂ-ਮਜ਼ਦੂਰਾਂ ਦਾ ਜਥਾ ਦਿੱਲੀ ਮੋਰਚੇ ਲਈ ਰਵਾਨਾ
. . .  about 4 hours ago
ਸੁਲਤਾਨਵਿੰਡ, 5 ਮਾਰਚ (ਗੁਰਨਾਮ ਸਿੰਘ ਬੁੱਟਰ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦਾ ਇਕ ਵੱਡਾ ਜਥਾ ਅੱਜ ਜਥੇਬੰਦੀ ਦੇ ਸੂਬਾ...
ਕੈਪਟਨ ਵਲੋਂ ਇਕ ਸੀਨੀਅਰ ਪੁਲਿਸ ਅਧਿਕਾਰੀ ਦੀ ਕਮਾਨ ਹੇਠ ਇਨਫੋਰਸਮੈਂਟ ਡਾਇਰੈਕਟੋਰੇਟ ਮਾਈਨਿੰਗ ਦੇ ਗਠਨ ਦਾ ਐਲਾਨ
. . .  about 5 hours ago
ਚੰਡੀਗੜ੍ਹ, 5 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਤੋਂ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਵਾਅਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਸੀਨੀਅਰ ਪੁਲਿਸ...
ਕੈਪਟਨ ਨੇ ਮੁਹਾਲੀ ਦੇ ਸਿਵਲ ਹਸਪਤਾਲ 'ਚ ਲਵਾਇਆ ਕੋਰੋਨਾ ਦਾ ਟੀਕਾ
. . .  about 5 hours ago
ਮੁਹਾਲੀ, 5 ਮਾਰਚ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਹਾਲੀ ਦੇ ਸਿਵਲ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਲਈ। ਟੀਕਾ ਲਵਾਉਣ ਤੋਂ ਬਾਅਦ ਮੁੱਖ ਮੰਤਰੀ...
ਪੰਜਾਬ 'ਚ ਕਿਸਾਨਾਂ ਲਈ ਜਾਰੀ ਰਹੇਗੀ ਮੁਫ਼ਤ ਬਿਜਲੀ ਸਪਲਾਈ- ਕੈਪਟਨ
. . .  about 4 hours ago
ਚੰਡੀਗੜ੍ਹ, 5 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ 'ਚ ਐਲਾਨ ਕੀਤਾ ਕਿ ਪੰਜਾਬ 'ਚ ਕਿਸਾਨਾਂ ਲਈ ਮੁਫ਼ਤ ਅਤੇ ਉਦਯੋਗਾਂ ਨੂੰ ਸਬਸਿਡੀ ਵਾਲੀ...
ਗਲਵਾਨ ਘਾਟੀ 'ਚ ਸ਼ਹੀਦ ਹੋਏ ਜਵਾਨਾਂ ਵਾਂਗ ਹੀ ਪੰਜਾਬੀ ਕਿਸਾਨ ਦੇਸ਼ ਭਗਤ - ਕੈਪਟਨ
. . .  about 6 hours ago
ਚੰਡੀਗੜ੍ਹ, 5 ਮਾਰਚ (ਵਿਕਰਮਜੀਤ ਸਿੰਘ ਮਾਨ) - ਰਾਜਪਾਲ ਦੇ ਸੰਬੋਧਨ 'ਤੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਲੀਡਰਾਂ ਵਲੋਂ ਕਿਸਾਨਾਂ 'ਤੇ ਕੀਤੀਆਂ ਗਈਆਂ ਟਿੱਪਣੀਆਂ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ ਦੇਸ਼ ਵਿਰੋਧੀ ਨਹੀਂ ਹਨ...
ਅੰਮ੍ਰਿਤਸਰ 'ਚ ਕਿਸਾਨਾਂ ਵਲੋਂ ਸ਼ਵੇਤ ਮਲਿਕ ਅਤੇ ਵਿਜੇ ਸਾਂਪਲਾ ਦਾ ਕੀਤਾ ਗਿਆ ਵਿਰੋਧ
. . .  about 7 hours ago
ਅੰਮ੍ਰਿਤਸਰ, 5 ਮਾਰਚ (ਰਾਜੇਸ਼ ਸ਼ਰਮਾ)- ਅੱਜ ਕਿਸਾਨਾਂ ਵਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਖੇਤੀ ਕਾਨੂੰਨਾਂ ਨੂੰ ਲੈ ਕੇ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨ...
ਬਜਟ ਇਜਲਾਸ : ਸਦਨ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੰਬੋਧਨ ਜਾਰੀ, ਡਰੱਗ ਅਤੇ ਨਸ਼ਿਆਂ ਦੇ ਮੁੱਦੇ 'ਤੇ ਦੱਸ ਰਹੇ ਹਨ ਸਰਕਾਰ ਦੀ ਪ੍ਰਾਪਤੀ
. . .  about 7 hours ago
ਟਾਈਮ ਮੈਗਜ਼ੀਨ ਦੇ ਕਵਰ ਪੇਜ 'ਤੇ ਨਜ਼ਰ ਆਈਆਂ ਕਿਸਾਨ ਅੰਦੋਲਨ 'ਚ ਸ਼ਾਮਿਲ ਔਰਤਾਂ
. . .  about 7 hours ago
ਨਵੀਂ ਦਿੱਲੀ, 5 ਮਾਰਚ- ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਆਪਣੇ ਮਾਰਚ ਦੇ ਐਡੀਸ਼ਨ 'ਚ ਕਵਰ ਪੇਜ 'ਤੇ ਉਨ੍ਹਾਂ ਭਾਰਤੀ ਮਹਿਲਾਵਾਂ ਨੂੰ ਥਾਂ ਦਿੱਤੀ ਹੈ, ਜਿਹੜੀਆਂ ਕਿਸਾਨਾਂ ਅੰਦੋਲਨ 'ਚ ਸ਼ਾਮਿਲ ਹੋਈਆਂ ਸਨ। ਮੈਗਜ਼ੀਨ...
ਬਜਟ ਇਜਲਾਸ : ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਕੈਪਟਨ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ 'ਤੇ ਸਾਧੇ ਤਿੱਖੇ ਨਿਸ਼ਾਨੇ
. . .  about 7 hours ago
ਬਜਟ ਇਜਲਾਸ : ਕਿਸਾਨਾਂ ਅੰਦੋਲਨ ਦੌਰਾਨ ਹੋਈਆਂ ਮੌਤਾਂ ਨੂੰ ਲੈ ਕੇ ਹਰਿਆਣਾ ਦੇ ਖੇਤੀ ਮੰਤਰੀ ਵਲੋਂ ਦਿੱਤੇ ਬਿਆਨ ਦੀ ਕੈਪਟਨ ਵਲੋਂ ਨਿਖੇਧੀ
. . .  about 7 hours ago
ਬਜਟ ਇਜਲਾਸ : ਮੁੜ ਸ਼ੁਰੂ ਹੋਇਆ ਕੈਪਟਨ ਦਾ ਸੰਬੋਧਨ
. . .  about 7 hours ago
ਸੈਨਾ ਹਵਾਲਦਾਰ ਵਲੋਂ ਫਾਹਾ ਲੈ ਕੇ ਖੁਦਕੁਸ਼ੀ
. . .  about 7 hours ago
ਪਠਾਨਕੋਟ, 5 ਮਾਰਚ (ਚੌਹਾਨ) - ਮਾਮੂਨ ਮਿਲਟਰੀ ਸਟੇਸ਼ਨ ਵਿਖੇ ਸੈਨਾ ਦੇ ਇੱਕ ਹਵਾਲਦਾਰ ਵੱਲੋਂ ਫੈਮਲੀ ਕੁਆਟਰ ਵਿਖੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ...
ਬਜਟ ਇਜਲਾਸ : ਪੰਜਾਬ ਵਿਧਾਨ ਸਭਾ 'ਚੋਂ ਬਾਹਰ ਆਏ ਅਕਾਲੀ ਵਿਧਾਇਕ
. . .  about 8 hours ago
ਬਜਟ ਇਜਲਾਸ : ਮੁੜ ਸ਼ੁਰੂ ਹੋਈ ਪੰਜਾਬ ਵਿਧਾਨ ਸਭਾ ਦੀ ਕਾਰਵਾਈ
. . .  about 8 hours ago
ਹੋਰ ਖ਼ਬਰਾਂ..

ਬਾਲ ਸੰਸਾਰ

ਵਿਗਿਆਨੀਆਂ ਦਾ ਬਚਪਨ-4-ਗਤੀ ਨਿਯਮਾਂ ਦਾ ਪਿਤਾਮਾ ਨਿਊਟਨ

ਇਕ ਬੱਚੇ ਦਾ ਜਦੋਂ ਜਨਮ ਹੋਇਆ, ਉਸ ਦੀ ਦਾਈ ਕਹਿੰਦੀ, ਇਸ ਮਾੜਕੂ ਜਿਹੇ ਬੱਚੇ ਨੂੰ ਤਾਂ ਮੈਂ ਛੋਟੇ ਭਬਕੇ ਵਿਚ ਟਿਕਾ ਸਕਦੀ ਹਾਂ। ਮੈਨੂੰ ਨਹੀਂ ਲਗਦਾ ਕਿ ਇਹ ਬੱਚਾ ਬਚੇਗਾ ਵੀ? ਪਰ ਦਾਈ ਨੂੰ ਕੀ ਪਤਾ ਸੀ ਕਿ ਇਹੀ ਮਾੜਕੂ ਬੱਚਾ ਅੱਗੇ ਜਾ ਕੇ ਵਿਸ਼ਵ ਪ੍ਰਸਿੱਧ ਵਿਗਿਆਨੀ ਬਣੇਗਾ। ਤੁਹਾਨੂੰ ਪਤਾ ਕਿ ਉਹ ਬੱਚਾ ਕੌਣ ਸੀ? ਉਹ ਬੱਚਾ ਆਈਜੈਕ ਨਿਊਟਨ ਸੀ। ਉਹੀ ਨਿਊਟਨ, ਜਿਸ ਨੇ ਗਤੀ ਦੇ ਨਿਯਮ ਲੱਭੇ ਸਨ। ਗੁਰੂਤਾ ਆਕਰਸ਼ਣ ਦਾ ਨਿਯਮ ਖੋਜਿਆ। ਗਣਿਤ ਵਿਚ ਵਿਲੱਖਣ ਖੋਜਾਂ ਕੀਤੀਆਂ ਸਨ। ਨਿਊਟਨ ਇਕ ਸਰਦੇ-ਪੁੱਜਦੇ ਜ਼ਿਮੀਂਦਾਰ ਦਾ 'ਕੱਲਾ-'ਕੱਲਾ ਪੁੱਤਰ ਸੀ। ਉਦੋਂ ਉਹ ਆਪਣੀ ਮਾਂ ਦੇ ਗਰਭ ਵਿਚ ਹੀ ਸੀ, ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਤਿੰਨ ਸਾਲ ਲੰਘੇ, ਉਸ ਦੀ ਮਾਂ 'ਹਨਾ' ਨੇ ਨਿੱਕੇ ਨਿਊਟਨ ਨੂੰ ਉਸ ਦੇ ਨਾਨੇ ਕੋਲ ਛੱਡ ਦਿੱਤਾ। ਆਪ ਪਾਦਰੀ ਬਾਰਨਬਾਸ ਸਮਿੱਥ ਨਾਲ ਦੂਜੀ ਸ਼ਾਦੀ ਕਰ ਲਈ ਅਤੇ ਰਹਿਣ ਲਈ ਉਸ ਕੋਲ ਚਲੀ ਗਈ ਸੀ। ਨਿਊਟਨ ਨੇ ਮਾਂ-ਪਿਓ ਤੋਂ ਬਿਨਾਂ ਉਮਰ ਦਾ ਜੋ ਸਮਾਂ ਬਿਤਾਇਆ, ਉਹ ਇਕ ਡਰ ਬਣ ਕੇ , ਉਸ ਦੀ ਰੂਹ ਵਿਚ ਬੈਠ ਗਿਆ। ਜ਼ਿੰਦਗੀ ਭਰ ਉਸ ਵਿਚ ਅਸੁਰੱਖਿਅਤਾ ਦੀ ਭਾਵਨਾ ਬਣੀ ਰਹੀ ਸੀ। ਸ਼ੁਰੂ ...

ਪੂਰਾ ਲੇਖ ਪੜ੍ਹੋ »

ਆਓ 'ਰਾਜੀਵ ਗਾਂਧੀ ਖੇਲ ਰਤਨ' ਪੁਰਸਕਾਰ ਬਾਰੇ ਜਾਣੀਏ

ਪਿਆਰੇ ਬੱਚਿਓ, ਭਾਰਤ ਸਰਕਾਰ ਹਰ ਸਾਲ ਵੱਖ-ਵੱਖ ਖੇਤਰਾਂ ਵਿਚ ਸਰਬਉੱਚ ਪੁਰਸਕਾਰ ਪ੍ਰਦਾਨ ਕਰਦੀ ਹੈ, ਜਿਵੇਂ ਫ਼ੌਜ ਦਾ 'ਪਰਮਵੀਰ ਚੱਕਰ', ਸਾਹਿਤ ਦਾ 'ਗਿਆਨਪੀਠ ਪੁਰਸਕਾਰ', ਫ਼ਿਲਮਾਂ ਦਾ 'ਕੌਮੀ ਫ਼ਿਲਮ ਪੁਰਸਕਾਰ', ਖੇਤੀਬਾੜੀ ਦਾ 'ਕੌਮੀ ਕ੍ਰਿਸ਼ੀ ਵਿਗਿਆਨ ਪੁਰਸਕਾਰ', ਸਿੱਖਿਆ ਖੇਤਰ ਦਾ 'ਰਾਸ਼ਟਰੀ ਪੁਰਸਕਾਰ' ਅਤੇ ਖੇਡਾਂ ਦਾ 'ਰਾਜੀਵ ਗਾਂਧੀ ਖੇਲ ਰਤਨ' ਪੁਰਸਕਾਰ ਆਦਿ। ਸੋ ਬੱਚਿਓ, ਅੱਜ ਆਪਾਂ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਇਹ ਪੁਰਸਕਾਰ ਭਾਰਤ ਦੇ ਰਹਿ ਚੁੱਕੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਂਅ 'ਤੇ ਸਾਲ 1991-92 ਵਿਚ ਸ਼ੁਰੂ ਕੀਤਾ ਗਿਆ। ਇਹ ਪੁਰਸਕਾਰ ਹਰ ਸਾਲ 29 ਅਗਸਤ ਨੂੰ ਖੇਡ ਦਿਵਸ ਮੌਕੇ ਰਾਸ਼ਟਰਪਤੀ ਦੁਆਰਾ ਉਨ੍ਹਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਉਲਪਿੰਕ ਖੇਡਾਂ, ਕਾਮਨਵੈੱਲਥ ਖੇਡਾਂ ਤੇ ਏਸ਼ਿਆਈ ਖੇਡਾਂ ਵਿਚ ਭਾਰਤ ਦੇਸ਼ ਦਾ ਨਾਂਅ ਚਮਕਾਇਆ ਹੋਵੇ। ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ ਨਕਦ ਸੱਤ ਲੱਖ ਪੰਜਾਹ ਹਜ਼ਾਰ ਰੁਪਏ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਜੇਕਰ ਖਿਡਾਰੀਆਂ ਦੀ ਇਸ ਪੁਰਸਕਾਰ ਲਈ ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ-ਕਿੱਤਾ ਅਤੇ ਨਿਪੁਨੰਤਾ

ਟਿੱਕਾ ਅਤੇ ਜਿੰਦੂ ਦੋਵੇਂ ਬਚਪਨ ਦੇ ਆੜੀ ਸਨ। ਦਸਵੀਂ ਜਮਾਤ ਤੱਕ ਦੋਵੇਂ ਇੱਕਠੇ ਪੜ੍ਹੇ ਪਰ ਅੱਗੋਂ ਉਨ੍ਹਾਂ ਆਪੋ-ਆਪਣੇ ਘਰ ਦੀ ਹਾਲਤ ਨੂੰ ਮੁੱਖ ਰੱਖ ਕੋਈ ਕੰਮ-ਧੰਦਾ ਸਿੱਖਣਾ ਹੀ ਠੀਕ ਸਮਝਿਆ। ਟਿੱਕਾ ਮੁੱਢ ਤੋਂ ਹੀ ਟਿਕਵੇਂ ਸੁਭਾਅ ਦਾ ਮਾਲਕ ਰਿਹਾ ਪਰ ਚੰਚਲ ਜਿੰਦੂ ਝੱਟ ਹੀ ਕਾਹਲਾ ਪੈ ਜਾਂਦਾ ਸੀ। ਸਕੂਲੀ ਪੜ੍ਹਾਈ ਦੇ ਮੁੱਕਦਿਆਂ ਹੀ ਟਿੱਕੇ ਨੇ ਇੱਕ ਵੈਲਡਿੰਗ ਵਾਲੇ ਦੀ ਦੁਕਾਨ 'ਤੇ ਵੈਲਡਰ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ। ਆਪਣੇ ਕੰਮ 'ਚ ਅਜਿਹੀ ਲਗਨ ਲਗਾਈ ਕਿ ਉਹ ਛੇਤੀ ਹੀ ਸਾਰਾ ਕੰਮ ਸਿੱਖ਼ ਗਿਆ ਤੇ ਉਸ ਦੇ ਹੁਨਰ ਨੂੰ ਪਛਾਣਦਿਆਂ ਦੁਕਾਨ ਮਾਲਿਕ ਨੇ ਹੁਣ ਉਸ ਨੂੰ ਮਿਹਨਤਾਨਾ ਵੀ ਦੇਣਾ ਸ਼ੁਰੂ ਕਰ ਦਿੱਤਾ। ਇਸ ਦੇ ਉਲਟ ਜਿੰਦੂ ਹੁਣ ਤੱਕ ਇੰਨੇ ਹੀ ਸਮੇਂ ਵਿਚ ਤਿੰਨ ਕੰਮ ਬਦਲ ਚੁੱਕਾ ਸੀ। ਪਹਿਲਾਂ ਉਸ ਨੇ ਥੋੜ੍ਹਾ ਚਿਰ ਬਿਜਲੀ ਰਿਪੇਅਰ ਦਾ ਕੰਮ ਸਿੱਖਿਆ। ਫ਼ਿਰ ਇਹ ਕੰਮ ਵਿਚਾਲੇ ਛੱਡ, ਉਹ ਰਾਜ ਮਿਸਤਰੀਆਂ ਨਾਲ ਜਾਣ ਲੱਗਾ। ਸਿਖ਼ਰ ਦੁਪਹਿਰੇ ਉੱਚੀਆਂ ਪੈੜਾਂ 'ਤੇ ਚੜ੍ਹਦਿਆਂ-ਉੱਤਰਦਿਆਂ ਉਸ ਨੂੰ ਇਹ ਕੰਮ ਵੀ ਔਖ਼ਾ ਜਾਪਿਆ ਤੇ ਹੁਣ ਉਹ ਇਕ ਫ਼ਰਨੀਚਰ ਹਾਊਸ 'ਤੇ ਕਾਰਪੇਂਟਰ ਦਾ ਕੰਮ ...

ਪੂਰਾ ਲੇਖ ਪੜ੍ਹੋ »

ਮਹੱਤਵਪੂਰਨ ਜਾਣਕਾਰੀ

ਸਭ ਤੋਂ ਲੰਮੀ ਨਦੀ (ਗੰਗਾ 2525 ਕਿਲੋਮੀਟਰ) ਸਭ ਤੋਂ ਲੰਮਾ ਬੰਨ੍ਹ (ਹੀਰਾ ਕੁੰਡ ਬੰਨ੍ਹ, ਓਡੀਸ਼ਾ) ਸਭ ਤੋਂ ਲੰਮੀ ਸਮੁੰਦਰੀ ਬੀਚ (ਮਰੀਆਨਾ ਬੀਚ, ਚੇਨਈ) ਸਭ ਤੋਂ ਉੱਚੀ ਝੀਲ (ਦੇਵਤਲ ਝੀਲ, ਉੱਤਰਾਖੰਡ) ਸਭ ਤੋਂ ਉੱਚਾ ਬੰਨ੍ਹ (ਭਾਖੜਾ ਨੰਗਲ ਡੈਮ, ਪੰਜਾਬ) ਸਭ ਤੋਂ ਵੱਡੀ ਝੀਲ (ਵੁੱਲਰ ਝੀਲ, ਜੰਮੂ-ਕਸ਼ਮੀਰ) ਤਾਜ਼ੇ ਪਾਣੀ ਦੀ ਸਭ ਤੋਂ ਵੱਡੀ ਝੀਲ (ਵੁੱਲਰ ਝੀਲ) ਲੰਮਾ ਸਮੁੰਦਰੀ ਪੁਲ (ਬਾਂਦਰਾ ਵਰਲੀ, ਸਮੁੰਦਰੀ ਲਿੰਕ) ਸਭ ਤੋਂ ਵੱਡਾ ਮਾਰੂਥਲ (ਥਾਰ, ਰਾਜਸਥਾਨ) ਸਭ ਤੋਂ ਵੱਡਾ ਡੈਲਟਾ (ਸੁੰਦਰਬਨ, ਪੱਛਮੀ ਬੰਗਾਲ) ਸਭ ਤੋਂ ਲੰਮੀ ਸੁਰੰਗ (ਜਵਾਹਰ ਸੁਰੰਗ, ਬਨੀਹਾਲ ਪਾਸ ਜੰਮੂ-ਕਸ਼ਮੀਰ) ਸਭ ਤੋਂ ਉੱਚਾ ਖਿਤਾਬ (ਭਾਰਤ ਰਤਨ) ਜ਼ਿਆਦਾ ਆਬਾਦੀ ਵਾਲਾ ਸ਼ਹਿਰ (ਮੁੰਬਈ) ਸਭ ਤੋਂ ਵੱਡਾ ਚਿੜੀਆਘਰ (ਜ਼ੂਲੋਜੀਕਲ ਬਾਗ਼, ਕੋਲਕਾਤਾ) ਸਭ ਤੋਂ ਲੰਮਾ ਪਲੇਟਫਾਰਮ (ਗੋਰਖਪੁਰ, ਉੱਤਰ ਪ੍ਰਦੇਸ਼) ਸਭ ਤੋਂ ਉੱਚਾ ਹਵਾਈ ਅੱਡ (ਲੇਹ-ਲੱਦਾਖ) -ਸੰਜੀਵ ਸਿੰਘ ਸੈਣੀ, ...

ਪੂਰਾ ਲੇਖ ਪੜ੍ਹੋ »

ਬਾਲ ਨਾਵਲ-36-ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) ਨਾਨਾ ਜੀ ਦੇ ਬਾਹਰ ਜਾਣ ਤੋਂ ਬਾਅਦ ਬੱਚਿਆਂ ਨੇ ਨਹਾ ਧੋ ਕੇ ਨਾਸ਼ਤਾ ਕੀਤਾ ਅਤੇ ਚੁੱਪ-ਚਾਪ ਪੜ੍ਹਨ ਬੈਠ ਗਏ। ਪਹਿਲਾਂ ਉਨ੍ਹਾਂ ਨੇ ਇਕ ਘੰਟਾ ਪੜ੍ਹਾਈ ਕੀਤੀ ਅਤੇ ਫੇਰ ਦੋ ਘੰਟੇ ਛੁੱਟੀਆਂ ਦਾ ਕੰਮ ਕੀਤਾ। ਨਾਨੀ ਜੀ ਦੋ ਤਿੰਨ ਵਾਰੀ ਬੱਚਿਆਂ ਨੂੰ ਵੇਖਣ ਆਏ ਪਰ ਬੱਚਿਆਂ ਨੂੰ ਪੜ੍ਹਾਈ ਵਿਚ ਰੁੱਝਿਆ ਵੇਖ ਕੇ, ਕਮਰੇ ਦੇ ਬਾਹਰੋਂ ਹੀ ਵਾਪਸ ਆ ਜਾਂਦੇ ਰਹੇ। ਤਿੰਨ ਘੰਟੇ ਲਗਾਤਾਰ ਪੜ੍ਹਾਈ ਕਰਨ ਦੇ ਬਾਅਦ ਬੱਚੇ ਨਾਨੀ ਜੀ ਕੋਲ ਗਏ, 'ਨਾਨੀ ਜੀ ਥੋੜ੍ਹੀ-ਥੋੜ੍ਹੀ ਭੁੱਖ ਲੱਗ ਰਹੀ ਐ, ਕੁਝ ਖਾਣ ਨੂੰ ਦਿਓ।' 'ਰੋਟੀ ਤਾਂ ਮੈਂ ਅਜੇ ਪਕਾਈ ਨਹੀਂ, ਤੁਸੀਂ ਐਸ ਤਰ੍ਹਾਂ ਕਰੋ ਕਿ ਦਹੀਂ ਵਿਚ ਖੰਡ ਜਾਂ ਸ਼ੱਕਰ ਪਾ ਕੇ ਖਾ ਲਓ ਜਾਂ ਚਾਟੀ ਦੀ ਲੱਸੀ ਰਿੜਕੀ ਪਈ ਐ, ਉਸ ਵਿਚ ਥੋੜ੍ਹਾ ਮੱਖਣ ਪਾ ਕੇ ਪੀ ਲਓ।' 'ਦਹੀਂ ਤਾਂ ਅਸੀਂ ਸ਼ਹਿਰ ਵੀ ਖਾਂਦੇ ਰਹਿੰਦੇ ਹਾਂ, ਤੁਸੀਂ ਸਾਨੂੰ ਮੱਖਣ ਤੋਂ ਬਿਨਾਂ ਲੱਸੀ ਵਿਚ ਖੰਡ ਪਾ ਕੇ ਦਿਓ', ਸੁਖਮਨੀ ਨੇ ਆਪਣੀ ਪਸੰਦ ਦੱਸੀ, ਜਿਹੜੀ ਸਾਰਿਆਂ ਨੂੰ ਪਸੰਦ ਆਈ। ਨਾਨੀ ਜੀ ਨੇ ਜੱਗ ਵਿਚ ਲੱਸੀ ਪਾ ਕੇ ਖੰਡ ਪਾਈ ਅਤੇ ਉਸ ਨੂੰ ਚੰਗੀ ਤਰ੍ਹਾਂ ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ-ਸਬਕ

ਇਕ ਛੋਟੇ ਜਿਹੇ ਪਿੰਡ ਦੇ ਬਾਹਰਵਾਰ ਖੇਤਾਂ ਵਿਚ ਵਿਸ਼ਾਲ ਦਾ ਘਰ ਸੀ। ਵਿਸ਼ਾਲ ਪੰਜਵੀਂ ਕਲਾਸ ਵਿਚ ਪੜ੍ਹਦਾ ਸੀ। ਉਹ ਬਹੁਤ ਹੀ ਜ਼ਿੱਦੀ ਤੇ ਸ਼ਰਾਰਤੀ ਸੀ। ਇਸ ਦੇ ਨਾਲ ਉਹ ਰੋਜ਼ ਰੋਟੀ ਖਾਣ ਵੇਲੇ ਬਹੁਤ ਕਾਹਲੀ ਕਰਦਾ। ਉਸ ਦੀ ਦਾਦੀ ਉਸ ਨੂੰ ਰੋਜ਼ ਕਹਿੰਦੀ ਕਿ ਪੁੱਤ ਰੋਟੀ ਹੌਲੀ-ਹੌਲੀ, ਚਬਾ-ਚਬਾ ਕੇ ਤੇ ਛੋਟੀਆਂ ਬੁਰਕੀਆਂ ਕਰ ਕੇ ਖਾਈਦੀ ਹੈ। ਪਰ ਵਿਸ਼ਾਲ ਦਾਦੀ ਦੀਆਂ ਗੱਲਾਂ ਤੋਂ ਚਿੜ੍ਹਦਾ ਅਤੇ ਸਗੋਂ ਵੱਡੀਆਂ-ਵੱਡੀਆਂ ਬੁਰਕੀਆਂ ਕਰ ਕੇ ਜਲਦੀ-ਜਲਦੀ ਖਾਣਾ ਗਪਲ-ਗਪਲ ਖ਼ਤਮ ਕਰ ਦਿੰਦਾ। ਜਲਦੀ-ਜਲਦੀ ਅਤੇ ਵੱਡੀਆਂ-ਵੱਡੀਆਂ ਬੁਰਕੀਆਂ ਨਾਲ ਭੋਜਨ ਹਜ਼ਮ ਨਹੀਂ ਹੁੰਦਾ। ਉਲਟੀ ਆ ਸਕਦੀ ਹੈ ਅਤੇ ਢਿੱਡ ਪੀੜ ਵੀ ਹੋ ਸਕਦਾ ਹੈ। ਇਕ ਰਾਤ ਇਸ ਤਰ੍ਹਾਂ ਹੀ ਹੋਇਆ। ਵਿਸ਼ਾਲ ਆਪਣੀ ਆਦਤ ਅਨੁਸਾਰ ਜਲਦੀ-ਜਲਦੀ ਭੋਜਨ ਖਾ ਕੇ ਸੌਂ ਗਿਆ। ਪਰ ਨੀਂਦ ਕਿੱਥੇ। ਅਜੇ ਉਸ ਨੂੰ ਸੁੱਤੇ ਨੂੰ ਘੰਟਾ ਕੁ ਹੀ ਹੋਇਆ ਸੀ ਕਿ ਉਸ ਦੇ ਪੇਟ ਵਿਚ ਦਰਦ ਹੋਣ ਲੱਗ ਗਿਆ। ਦਰਦ ਵੀ ਅਜਿਹਾ ਸ਼ੁਰੂ ਹੋਇਆ ਕਿ ਅਸਹਿ ਸੀ। ਘਰ ਵਿਚ ਕੋਈ ਦਵਾਈ ਨਹੀਂ ਸੀ। ਪਿੰਡ ਵਿਚ ਵੀ ਕੋਈ ਡਾਕਟਰ ਨਹੀਂ ਸੀ ਅਤੇ ਉਸ ਦਾ ਪਿੰਡ ਸ਼ਹਿਰ ਤੋਂ ਕਾਫੀ ਦੂਰ ਸੀ। ਉਸ ਦੇ ...

ਪੂਰਾ ਲੇਖ ਪੜ੍ਹੋ »

ਬਾਲ ਗੀਤ-ਸਾਉਣ

ਸਾਉਣ ਕਾਲੀਆਂ ਘਟਾਵਾਂ ਲਿਆਇਆ। ਠੰਢੀਆਂ ਮਿੱਠੀਆਂ ਹਵਾਵਾਂ ਲਿਆਇਆ। ਖੇਤਾਂ ਤੋਂ ਉੱਡ ਗਈ ਸੀ ਹਰਿਆਲੀ। ਮੁਰਝਾਏ ਸਨ, ਪੱਤੇ ਫੁੱਲ ਡਾਲੀ। ਫ਼ਸਲਾਂ ਉੱਪਰੋਂ ਬੱਦਲ ਲੰਘ ਗਏ, ਵਰੇ ਵੀ ਨਾ, ਆਏ ਸਨ ਖਾਲੀ। ਕੋਇਲ ਨੇ ਵਰਖਾ ਦਾ ਗੀਤ ਗਾਇਆ। ਸਾਉਣ ਕਾਲੀਆਂ ਘਟਾਵਾਂ ਲਿਆਇਆ। ਪਹਾੜਾਂ ਨਾਲ ਟਕਰਾ, ਵਾਪਸ ਨਸਿਆ। ਗੱਜਦਾ ਚਮਕਦਾ ਮੋਹਲੇਧਾਰ ਵਸਿਆ। ਫ਼ਸਲਾਂ, ਛੱਪੜ, ਟੋਭੇ ਭਰ ਗਏ, ਬਾਗਾਂ ਵਿਚ ਅੰਬ ਜਾਮਨੂੰ ਰਸਿਆ। ਮੌਸਮ ਖੂਬਸੂਰਤ ਸੁਹਾਵਣਾ ਬਣਾਇਆ। ਸਾਉਣ ਕਾਲੀਆਂ ਘਟਾਵਾਂ ਲਿਆਇਆ। -ਮੁਖ਼ਤਾਰ ਗਿੱਲ ਪ੍ਰੀਤ ਨਗਰ -143109 (ਅੰਮ੍ਰਿਤਸਰ)। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਗੀਤ-ਪਿੰਡ ਵੇਖ ਕੇ ਆਵਾਂਗੇ

ਦਾਦਾ ਜੀ ਕੋਲ ਜਾਵਾਂਗੇ ਸਭ ਪਿੰਡਾਂ ਤੋਂ ਸੋਹਣਾ ਆਪਣਾ ਪਿੰਡ ਵੇਖ ਕੇ ਆਵਾਂਗੇ। ਦਾਦਾ ਜੀ ਨੇ ਪਿੰਡ 'ਚ ਰਹਿੰਦੇ ਸਾਰੇ ਪਿੰਡ ਨੂੰ ਸੋਹਣਾ ਕਹਿੰਦੇ ਦਾਦਾ ਜੀ ਨੂੰ ਮਿਲਣ ਬਹਾਨੇ ਪਿੰਡ ਦੇ ਦਰਸ਼ਨ ਪਾਵਾਂਗੇ ਪਿੰਡ ਵੇਖ ਕੇ...। ਛੱਪੜ ਸਾਰਾ ਸਾਫ਼ ਹੈ ਕਰਿਆ, ਸਾਫ਼ ਪਾਣੀ ਦੇ ਨਾਲ ਹੈ ਭਰਿਆ ਰੰਗ-ਬਿਰੰਗੀ ਕਿਸ਼ਤੀ ਤਾਈਂ ਪਾਣੀ ਵਿਚ ਭਜਾਵਾਂਗੇ ਪਿੰਡ ਵੇਖ ਕੇ....। ਰਸਤੇ ਸਾਰੇ ਵਧੀਆ ਬਣਾਏ ਕਈ ਕਿਸਮਾਂ ਦੇ ਰੁੱਖ ਨੇ ਲਾਏ ਅਸੀਂ ਵੀ ਸੋਹਣੇ ਬੂਟੇ ਲਾ ਕੇ, ਪਿੰਡ ਦੀ ਸ਼ਾਨ ਵਧਾਵਾਂਗੇ, ਪਿੰਡ ਵੇਖਕੇ...। ਵੱਡਾ ਸਕੂਲ ਸਮਾਰਟ ਬਣਾਇਆ ਖੇਡ ਸਟੇਡੀਅਮ ਬਹੁਤ ਸਜਾਇਆ 'ਅਮਰਜੀਤ' ਅੰਕਲ ਦਾ ਸਾਈਕਲ, ਵਿਚ ਗਰਾਊਂਡ ਭਜਾਵਾਂਗੇ। ਪਿੰਡ ਵੇਖ ਕੇ ਆਵਾਂਗੇ। -ਅਮਰਜੀਤ ਸਨ੍ਹੇਰਵੀ ਮਖੂ ਰੋਡ, ਜ਼ੀਰਾ (ਫਿਰੋਜ਼ਪੁਰ)। ਮੋਬਾਈਲ : ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX