ਤਾਜਾ ਖ਼ਬਰਾਂ


ਮਿਜ਼ੋਰਮ 'ਚ ਆਇਆ ਭੂਚਾਲ
. . .  1 day ago
ਆਈ.ਪੀ.ਐਲ. 2020 : ਦਿੱਲੀ ਨੇ ਪੰਜਾਬ ਨੂੰ ਹਰਾਇਆ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਤੇ ਦਿੱਲੀ ਦਾ ਮੈਚ ਸੁਪਰ ਓਵਰ 'ਚ ਪੁੱਜਾ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 7 ਗੇਂਦਾਂ 'ਤੇ 13 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 18 ਗੇਂਦਾਂ 'ਤੇ 42 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 36 ਗੇਂਦਾਂ 'ਤੇ 74 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਪੰਜਾਬ ਨੂੰ ਮਿਲਿਆ 158 ਦੌੜਾਂ ਦਾ ਟੀਚਾ
. . .  1 day ago
ਉਸਤਾਦ ਰਾਗੀ ਭਾਈ ਬਲਬੀਰ ਸਿੰਘ ਬੀੜ ਬਾਬਾ ਬੁੱਢਾ ਸਾਹਿਬ ਜੀ ਨਹੀਂ ਰਹੇ
. . .  1 day ago
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ )- ਉਸਤਾਦ ਰਾਗੀ ਭਾਈ ਬਲਬੀਰ ਸਿੰਘ (75) 'ਬੀੜ ਬਾਬਾ ਬੁੱਢਾ ਸਾਹਿਬ ਜੀ ਵਾਲੇ' ਸਵੇਰੇ ਅੰਮ੍ਰਿਤ ਵੇਲੇ ਅਕਾਲ ਚਲਾਣਾ ਕਰ ਗਏ। ਉਸਤਾਦ ਭਾਈ ...
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣ ਵਾਸਤੇ ਮਿਥਿਆ ਪ੍ਰੋਗਰਾਮ ਮੁਲਤਵੀ
. . .  1 day ago
ਚੰਡੀਗੜ੍ਹ , 20 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਕੱਲ੍ਹ ਪਾਵਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ...
ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਅਹੁਦੇ ਤੋਂ ਦਿਆਂਗਾ ਅਸਤੀਫ਼ਾ - ਦੁਸ਼ਅੰਤ ਚੌਟਾਲਾ
. . .  1 day ago
ਨਵੀਂ ਦਿੱਲੀ , 20 ਸਤੰਬਰ - ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਨੇ ਕਿਹਾ ਹੈ ਕਿ ਜੇ ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਮੈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ ।
ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਲੜਾਂਗਾ - ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਅਹਿਦ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹਿਦ ਕੀਤਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਉਹ ਲੜਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੈਰ ਸੰਵਿਧਾਨਿਕ ਕਿਸਾਨ ਵਿਰੋਧੀ ਕਾਨੂੰਨ ਨੂੰ ਲੈ ਕੇ ਭਾਜਪਾ ਦੇ ਸਹਿਯੋਗੀਆਂ ਸਮੇਤ...
ਸੰਸਦ ਮੈਂਬਰ ਔਜਲਾ ਨੇ ਰਾਜਨਾਥ ਨੂੰ ਮਿਲ ਕੇ ਚੁੱਕੇ ਵਿਕਾਸ ਕਾਰਜਾਂ ਦੇ ਮੁੱਦੇ
. . .  1 day ago
ਅੰਮ੍ਰਿਤਸਰ, 20 ਸਤੰਬਰ - ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਕਾਸ ਸਬੰਧੀ ਲੰਬਿਤ ਪਏ ਕਈ ਮੁੱਦਿਆਂ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਵਿਚ ਵੱਲਾਂ ਰੇਲ ਕਰਾਸਿੰਗ ਲਈ ਐਨ.ਓ.ਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲਾਂ ਦਾ ਵਿਕਾਸ, ਵੱਲਾਂ ਸਬਜ਼ੀ...
ਪੂਰਬੀ ਲਦਾਖ਼ 'ਚ ਫਿੰਗਰ 4 ਦੇ ਕੋਲ 6 ਪਹਾੜੀ ਇਲਾਕਿਆਂ 'ਚ ਭਾਰਤ ਦਾ ਕਬਜ਼ਾ - ਮੀਡੀਆ ਰਿਪੋਰਟ
. . .  1 day ago
ਨਵੀਂ ਦਿੱਲੀ, 20 ਸਤੰਬਰ - ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਿਕ ਭਾਰਤੀ ਫ਼ੌਜ ਨੇ ਪਿਛਲੇ ਤਿੰਨ ਹਫ਼ਤਿਆਂ ਵਿਚ ਚੀਨ ਦੇ ਨਾਲ ਅਸਲ ਨਿਯੰਤਰਨ ਰੇਖਾ 'ਤੇ 6 ਨਵੇਂ ਪ੍ਰਮੁੱਖ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ। ਭਾਰਤੀ ਫ਼ੌਜ ਨੇ 29 ਅਗਸਤ ਤੋਂ ਸਤੰਬਰ ਦੇ ਦੂਸਰੇ ਹਫ਼ਤੇ ਦੇ ਵਿਚਕਾਰ 6 ਨਵੀਆਂ ਉਚਾਈਆਂ...
ਆਈ.ਪੀ.ਐਲ. 2020 : ਕਿੰਗਜ਼ ਇਲੈਵਨ ਪੰਜਾਬ ਨੇ ਜਿੱਤੀ ਟਾਸ, ਪਹਿਲਾ ਗੇਂਦਬਾਜ਼ੀ ਦਾ ਫੈਸਲਾ
. . .  1 day ago
ਅਬੂ ਧਾਬੀ, 20 ਸਤੰਬਰ - ਆਈ.ਪੀ.ਐਲ. 2020 'ਚ ਅੱਜ ਪੰਜਾਬ ਦਾ ਦਿੱਲੀ ਨਾਲ ਮੁਕਾਬਲਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ...
ਚੋਟੀ ਦੇ ਅੱਧੀ ਦਰਜਨ ਕਲਾਕਾਰ 'ਕਿਸਾਨੀ ਸੰਘਰਸ਼' ਦੀ ਹਮਾਇਤ 'ਚ ਨਿਤਰੇ
. . .  1 day ago
ਕੁੱਪ ਕਲਾਂ (ਸੰਗਰੂਰ), 20 ਸਤੰਬਰ ( ਮਨਜਿੰਦਰ ਸਿੰਘ ਸਰੌਦ ) - ਅੱਜ ਜਿਸ ਵੇਲੇ ਕੇਂਦਰ ਦੀ ਹਕੂਮਤ ਵੱਲੋਂ ਖੇਤੀ ਬਿੱਲਾਂ ਰਾਹੀਂ ਪੰਜਾਬ ਦੀ ਕਿਸਾਨੀ ਦੇ ਕਾਲੇ ਅਧਿਆਏ ਦੀ ਇਬਾਰਤ ਲਿਖੀ ਜਾ ਰਹੀ ਹੈ ਤਾਂ ਉਸ ਵੇਲੇ ਚਿਰਾਂ ਤੋਂ ਚੁੱਪ ਬੈਠੇ ਪੰਜਾਬ ਦੇ ਕਲਾਕਾਰ ਵਰਗ ਦਾ ਵੱਡਾ ਹਿੱਸਾ ਵੀ ਕਿਸਾਨੀ ਦੇ ਦਰਦ ਨੂੰ ਸਮਝਦਿਆਂ...
ਫ਼ਾਜ਼ਿਲਕਾ ਜ਼ਿਲ੍ਹੇ 'ਚ 55 ਹੋਰ ਕੋਰੋਨਾ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 20 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 55 ਹੋਰ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਫ਼ਾਜ਼ਿਲਕਾ ਦੇ 21 ਕੇਸ ਅਤੇ ਅਬੋਹਰ ਦੇ 34 ਕੇਸ ਹਨ। ਪੀੜਿਤਾਂ ਦੀ ਉਮਰ 10 ਸਾਲ ਤੋਂ ਲੈ ਕੇ 70 ਸਾਲ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਅੱਜ ਜ਼ਿਲ੍ਹੇ ਵਿਚ 49 ਜਣਿਆਂ ਨੇ ਕੋਰੋਨਾ...
ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, ਮੌਤਾਂ ਦੀ ਗਿਣਤੀ 118 ਹੋਈ
. . .  1 day ago
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3708 ਹੋ ਗਈ ਹੈ, ਜਦਕਿ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 118 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਰਾਜਪੁਰਾ 'ਚ 30 ਕੋਰੋਨਾ ਟੈਸਟ ਪਾਜ਼ੀਟਿਵ ਆਏ
. . .  1 day ago
ਰਾਜਪੁਰਾ , 20 ਸਤੰਬਰ (ਰਣਜੀਤ ਸਿੰਘ) - ਜਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ ਵੱਖ ਵੱਖ ਥਾਵਾਂ 30 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ। ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪ੍ਰੀਖਿਆ ਸਬੰਧੀ ਪੱਤਰ 'ਚ ਵਿਦਿਆਰਥੀਆਂ ਨੂੰ ਹਦਾਇਤਾਂ ਜਾਰੀ
. . .  1 day ago
ਅੰਮ੍ਰਿਤਸਰ, 20 ਸਤੰਬਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਭਲਕੇ 21 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਹੋ ਰਹੀਆਂ ਪ੍ਰੀਖਿਆ ਸਬੰਧੀ ਪੱਤਰ...
ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ
. . .  1 day ago
ਬੱਧਨੀ ਕਲਾਂ (ਮੋਗਾ), 20 ਸਤੰਬਰ (ਸੰਜੀਵ ਕੋਛੜ) - ਲੋਕ ਸਭਾ ਤੋਂ ਬਾਅਦ ਰਾਜ ਸਭਾ 'ਚ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਨਾਲ ਕਿਸਾਨ ਜਥੇਬੰਦੀਆਂ ਦਾ ਗੁੱਸਾ ਸੱਤਵਾਂ ਆਸਮਾਨ ਛੂਹਣ ਲੱਗ ਪਿਆ ਹੈ ਜਿਸ ਦੇ ਵਿਰੋਧ 'ਚ ਸੂਬਾ ਕਮੇਟੀ ਦੀ ਆਈ ਕਾਲ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)...
24 ਤੋਂ 26 ਤੱਕ ਰੇਲਾਂ ਰੋਕਾਂਗੇ, 25 ਨੂੰ ਹੋਵੇਗਾ ਪੰਜਾਬ ਬੰਦ : ਪੰਡੋਰੀ, ਜਾਣੀਆਂ, ਰੇੜਵਾਂ, ਬਾਊਪੁਰ
. . .  1 day ago
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਸ਼ਾਹਕੋਟ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਅਤੇ ਸੁਲਤਾਨਪੁਰ ਪ੍ਰਧਾਨ ਸਰਵਣ ਸਿੰਘ ਬਾਉਪੁਰ ਦੀ ਸਾਂਝੀ ਅਗਵਾਈ ਵਿੱਚ ਦੇ ਸ਼ਾਹਕੋਟ, ਲੋਹੀਆਂ ਅਤੇ ਸੁਲਤਾਨਪੁਰ...
ਅੰਮ੍ਰਿਤਸਰ ਜ਼ਿਲ੍ਹੇ 'ਚ 129 ਕੇਸ ਆਏ ਪਾਜ਼ੀਟਿਵ, 9 ਹੋਈਆਂ ਮੌਤਾਂ
. . .  1 day ago
ਅੰਮ੍ਰਿਤਸਰ, 20 ਸਤੰਬਰ (ਜਸਵੰਤ ਸਿੰਘ ਜੱਸ/ਰੇਸ਼ਮ ਸਿੰਘ/ਹਰਮਿੰਦਰ ਸਿੰਘ) - ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਕੁੱਲ 129 ਕੇਸ ਰਿਪੋਰਟ ਕੀਤੇ ਗਏ ਹਨ ਅਤੇ 9 ਮੌਤਾਂ ਵੀ ਹੋਈਆਂ ਹਨ। ਜ਼ਿਲ੍ਹੇ ਵਿਚ ਕੁੱਲ 8170 ਕੋਰੋਨਾ ਪਾਜ਼ੀਟਿਵ ਕੇਸ ਹਨ ਤੇ ਇਸ ਕਾਰਨ 309 ਮੌਤਾਂ ਹੋ ਗਈਆਂ ਹਨ। ਐਕਟਿਵ ਕੇਸ...
ਭਲਕੇ ਤੋਂ ਮੁੜ ਖੁੱਲ੍ਹ ਰਹੀਆਂ ਹਨ ਆਈ.ਟੀ.ਆਈ.
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਭਲਕੇ 21 ਸਤੰਬਰ ਤੋਂ ਸੂਬੇ ਦੀਆਂ ਸਾਰੀਆਂ ਸਰਕਾਰੀ/ਪ੍ਰਾਈਵੇਟ ਉਦਯੋਗਿਕ ਸਿਖਲਾਈ ਕੇਂਦਰਾਂ ਨੂੰ ਮੁੜ ਖੋਲ੍ਹਣ ਸਬੰਧੀ ਭਾਰਤ ਸਰਕਾਰ ਵਲੋਂ ਪੱਤਰ...
ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਬਿਲਾਂ ਕਰਕੇ ਪੰਜਾਬ ’ਚ 7 ਲੱਖ ਲੋਕ ਹੋਣਗੇ ਬੇਰੁਜ਼ਗਾਰ: ਵਿਜੈ ਇੰਦਰ ਸਿੰਗਲਾ
. . .  1 day ago
ਸੰਗਰੂਰ, 20 ਸਤੰਬਰ(ਧੀਰਜ ਪਸ਼ੋਰੀਆ) ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਆੜਤੀਆ ਭਾਈਚਾਰੇ ਨੂੰ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਨਵੇਂ ਬਿਲਾਂ ਦਾ ਜ਼ੋਰਦਾਰ ਵਿਰੋਧ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਨਾਂ ਬਿਲਾਂ ਨਾਲ ਮੋਦੀ ਸਰਕਾਰ ਆੜਤੀਆਂ...
ਪੰਜਾਬ 'ਚ ਬਿੱਲਾਂ ਦੇ ਵਿਰੋਧ ਦੇ ਚਲਦਿਆਂ ਮੋਦੀ ਨੂੰ ਪੰਜਾਬੀ 'ਚ ਕਰਨੇ ਪਏ ਟਵੀਟ
. . .  1 day ago
ਨਵੀਂ ਦਿੱਲੀ, 20 ਸਤੰਬਰ - ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਹਰਿਆਣਾ ਸਮੇਤ ਵੱਖ ਵੱਖ ਖਿੱਤਿਆਂ ਵਿਚ ਚੱਲ ਰਹੇ ਪ੍ਰਦਰਸ਼ਨਾਂ ਵਿਚਕਾਰ, ਇਨ੍ਹਾਂ ਬਿੱਲਾਂ ਦੇ ਸੰਸਦ ਦੇ ਦੋਵਾਂ ਸਦਨਾਂ ਵਿਚ ਪਾਸ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤੁਰੰਤ ਟਵੀਟ ਕਰਕੇ ਇਨ੍ਹਾਂ ਦਾ ਬਚਾਅ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ...
ਹੋਰ ਖ਼ਬਰਾਂ..

ਬਹੁਰੰਗ

ਜਾਹਨਵੀ 'ਗੁੰਜਨ' ਵਿਚ ਸੂਰਬੀਰਤਾ ਦਾ ਜਜ਼ਬਾ ਬਹੁਤ ਹੈ

ਆਪਣੀ ਪਹਿਲੀ ਫ਼ਿਲਮ 'ਧੜਕ' ਵਿਚ ਪ੍ਰੇਮ ਵਿਚ ਪਾਗਲ ਕੁੜੀ ਦੀ ਭੂਮਿਕਾ ਨਿਭਾਉਣ ਵਾਲੀ ਜਾਹਨਵੀ ਕਪੂਰ ਨੇ ਹੁਣ ਫ਼ਿਲਮ 'ਗੁੰਜਨ ਸਕਸੈਨਾ' ਵਿਚ ਜਾਂਬਾਜ਼ ਲੜਾਕੂ ਔਰਤ ਪਾਇਲਟ ਦੀ ਭੂਮਿਕਾ ਨਿਭਾਈ ਹੈ। ਇਹ ਭੂਮਿਕਾ ਅਸਲ ਜ਼ਿੰਦਗੀ ਦੇ ਕਿਰਦਾਰ 'ਤੇ ਆਧਾਰਿਤ ਹੈ। ਕਾਰਗਿਲ ਯੁੱਧ ਦੌਰਾਨ ਔਰਤ ਪਾਇਲਟ ਗੁੰਜਨ ਸਕਸੈਨਾ ਨੇ ਭਾਰਤੀ ਫ਼ੌਜ ਨੂੰ ਮੋਰਚੇ 'ਤੇ ਰਸਦ ਪਹੁੰਚਾਉਣ ਦੀ ਡਿਊਟੀ ਨਿਭਾਈ ਸੀ ਅਤੇ ਇਸ ਕੰਮ ਨੂੰ ਗੁੰਜਨ ਨੇ ਬੜੀ ਬਹਾਦਰੀ ਨਾਲ ਨਿਭਾਇਆ ਸੀ। ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਹੀ ਇਸ ਤਰ੍ਹਾਂ ਦੀ ਵੱਖਰੀ ਜਿਹੀ ਭੂਮਿਕਾ ਪਾਉਣ ਲਈ ਜਾਹਨਵੀ ਵਾਕਈ ਖੁਸ਼ਨਸੀਬ ਕਹੀ ਜਾਵੇਗੀ। ਇਸ ਤਰ੍ਹਾਂ ਦੀ ਭੂਮਿਕਾ ਨਿਭਾਉਣ ਦੀ ਇੱਛਾ ਉਸ ਦੀ ਵੀ ਸੀ। ਇਸ ਬਾਰੇ ਉਹ ਕਹਿੰਦੀ ਹੈ, 'ਜਦੋਂ ਮੈਂ ਆਪਣੀ ਕਜ਼ਨ ਸੋਨਮ ਦੀ ਫ਼ਿਲਮ 'ਨੀਰਜਾ' ਦੇਖੀ ਸੀ, ਉਦੋਂ ਸੋਚਿਆ ਸੀ ਕਿ ਜਦੋਂ ਕਦੀ ਅਭਿਨੈ ਦੀ ਦੁਨੀਆ ਵਿਚ ਜਾਵਾਂਗੀ ਤਾਂ ਇਸ ਤਰ੍ਹਾਂ ਦੀ ਭੂਮਿਕਾ ਲਈ ਜ਼ਰੂਰ ਹਾਂ ਕਹਾਂਗੀ। ਖ਼ੁਸ਼ੀ ਦੀ ਗੱਲ ਇਹ ਰਹੀ ਹੈ ਕਿ ਮੇਰੀ ਇਹ ਇੱਛਾ ਜਲਦ ਪੂਰੀ ਹੋ ਗਈ। ਕਮਰੇ ਦੇ ਸਾਹਮਣੇ ਅਸਲ ਜ਼ਿੰਦਗੀ ਦੇ ਕਿਰਦਾਰ ਨੂੰ ਨਿਭਾਉਣਾ ਕਿੰਨਾ ...

ਪੂਰਾ ਲੇਖ ਪੜ੍ਹੋ »

ਭਾਗਿਆਸ੍ਰੀ ਫਿਰ ਕੈਮਰੇ ਸਾਹਮਣੇ

ਹਾਲਾਂਕਿ ਭਾਗਿਆਸ੍ਰੀ ਨੇ 'ਤਿਆਗੀ', 'ਪਾਇਲ', 'ਕੈਦ ਮੇਂ ਹੈ ਬੁਲਬੁਲ', 'ਘਰ ਆਇਆ ਮੇਰਾ ਪਰਦੇਸੀ', 'ਮਾਂ ਸੰਤੋਸ਼ੀ ਮਾਂ' ਸਮੇਤ ਕੁਝ ਹੋਰ ਹਿੰਦੀ ਤੇ ਸੂਬਾਈ ਫ਼ਿਲਮਾਂ ਵਿਚ ਕੰਮ ਕੀਤਾ ਪਰ ਉਹ ਰਾਜਸ੍ਰੀ ਦੀ ਫ਼ਿਲਮ 'ਮੈਨੇ ਪਿਆਰ ਕੀਆ' ਦੀ ਬਦੌਲਤ ਹਰ ਵੇਲੇ ਯਾਦ ਕੀਤੀ ਜਾਂਦੀ ਰਹੀ ਹੈ। ਇਸ ਵਿਚ ਭੋਲੀ-ਭਾਲੀ ਸੁਮਨ ਦੀ ਭੂਮਿਕਾ ਨਿਭਾ ਕੇ ਭਾਗਿਆਸ੍ਰੀ ਨੇ ਦਰਸ਼ਕਾਂ ਦੇ ਨਾਲ ਡੂੰਘਾ ਰਿਸ਼ਤਾ ਬਣਾ ਲਿਆ ਸੀ। ਇਕ ਜ਼ਮਾਨੇ ਤੋਂ ਅਭਿਨੈ ਤੋਂ ਦੂਰ ਰਹੀ ਭਾਗਿਆਸ੍ਰੀ ਹੁਣ ਫਿਰ ਕੈਮਰੇ ਸਾਹਮਣੇ ਆ ਗਈ ਹੈ। ਇਨ੍ਹੀਂ ਦਿਨੀਂ ਉਹ ਦੋ ਫ਼ਿਲਮਾਂ ਕਰ ਰਹੀ ਹੈ। ਇਨ੍ਹਾਂ ਵਿਚੋਂ ਇਕ ਹੈ 'ਥਲੈਵੀ' ਜੋ ਦੱਖਣ ਦੀਆਂ ਫ਼ਿਲਮਾਂ ਦੀ ਸਟਾਰ ਅਤੇ ਤਾਮਿਲਨਾਡੂ ਦੀ ਮੁੱਖ ਮੰਤਰੀ ਰਹਿ ਚੁੱਕੀ ਜਯਲਲਿਤਾ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਇਸ ਵਿਚ ਕੰਗਨਾ ਰਣੌਤ ਵਲੋਂ ਜਯਲਲਿਤਾ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਭਾਗਿਆਸ੍ਰੀ ਦੀ ਦੂਜੀ ਫ਼ਿਲਮ ਦਾ ਨਾਂਅ ਹੈ 'ਰਾਧੇ ਸ਼ਿਆਮ' ਅਤੇ ਇਹ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ। ਇਸ ਵਿਚ ਮੁੱਖ ਜੋੜੀ ਦੇ ਰੂਪ ਵਿਚ ਪ੍ਰਭਾਸ ਅਤੇ ਪੂਜਾ ਹੇਗੜੇ ਨੂੰ ਚਮਕਾਇਆ ਗਿਆ ਹੈ। ਇਸ ਦੀ ਕਾਫ਼ੀ ਸ਼ੂਟਿੰਗ ਜੌਰਜੀਆ ਵਿਚ ...

ਪੂਰਾ ਲੇਖ ਪੜ੍ਹੋ »

ਚੰਗੇ ਕਿਰਦਾਰਾਂ ਨੂੰ ਪਹਿਲ ਦੇਵਾਂਗੀ ਰਾਖੀ ਹੁੰਦਲ

ਗਾਇਕੀ ਖੇਤਰ 'ਚ ਪੈਰ ਜਮਾਉਣ ਤੋਂ ਬਾਅਦ ਹਰ ਗਾਇਕ ਦਾ ਅਗਲਾ ਸੁਪਨਾ ਫ਼ਿਲਮੀ ਪਰਦੇ 'ਤੇ ਆਉਣਾ ਹੁੰਦਾ ਹੈ। ਬਿਨਾਂ ਸ਼ੱਕ ਫ਼ਿਲਮੀ ਬੇੜੀ 'ਚ ਸਵਾਰ ਹੋਏ ਅਨੇਕਾਂ ਗਾਇਕ ਕਲਾਕਾਰ ਅੱਜ ਇਕ ਵੱਖਰਾ ਮੁਕਾਮ ਹਾਸਲ ਕਰ ਚੁੱਕੇ ਹਨ। ਹੋਰਨਾਂ ਗਾਇਕਾਂ ਵਾਂਗ ਖੂਬਸੂਰਤ ਗਾਇਕਾ ਰਾਖੀ ਹੁੰਦਲ ਨੇ ਵੀ ਪੰਜਾਬੀ ਫ਼ਿਲਮ 'ਨਿੱਕਾ ਜ਼ੈਲਦਾਰ2' ਰਾਹੀਂ ਫ਼ਿਲਮੀ ਦੁਨੀਆ ਵਿਚ ਪ੍ਰਵੇਸ਼ ਕਰਕੇ 'ਕੁੜਮਾਈਆਂ', 'ਕਾਲਾ ਸ਼ਾਹ ਕਾਲਾ', 'ਛੱਲੇ ਮੁੰਦੀਆਂ' ਅਤੇ 'ਮੁਕਲਾਵਾ' ਇਕ ਸੰਧੂ ਹੁੂੰਦਾ ਸੀ, ਆਦਿ ਫ਼ਿਲਮਾਂ ਨਾਲ ਇਕ ਵੱਡੀ ਪੁਲਾਂਘ ਪੁੱਟੀ ਹੈ। ਜ਼ਿਕਰਯੋਗ ਹੈ ਕਿ ਰਾਖੀ ਹੁੰਦਲ 90 ਦਹਾਕੇ 'ਚ ਬਣਨ ਵਾਲੀਆਂ ਪੰਜਾਬੀ ਫ਼ਿਲਮਾਂ ਦੀ ਮਰਹੂਮ ਅਦਾਕਾਰਾ ਲੱਖੀ ਹੁੰਦਲ ਦੀ ਭੈਣ ਹੈ। ਫ਼ਿਲਮੀ ਪਰਦੇ ਵੱਲ ਆ ਕੇ ਉਹ ਆਪਣੀ ਭੈਣ ਦੇ ਅਧੂਰੇ ਸੁਪਨੇ ਪੂਰੇ ਕਰ ਰਹੀ ਹੈ। ਇਹ ਉਸਦੀ ਖੁਸ਼ਕਿਸਮਤੀ ਹੈ ਕਿ ਉਸਨੂੰ ਹਮੇਸ਼ਾ ਵੱਡੇ ਬੈਨਰ ਤੇ ਨਾਮਵਰ ਸ਼ਖ਼ਸੀਅਤਾਂ ਨਾਲ ਹੀ ਕੰਮ ਕਰਨ ਦਾ ਮੌਕਾ ਮਿਲਿਆ ਹੈ। ਰਾਖੀ ਹੁੰਦਲ ਹਰਿਆਣਾ ਦੇ ਸਿਰਸਾ ਸ਼ਹਿਰ ਦੀ ਜੰਮਪਲ ਹੈ ਤੇ ਹੁਣ ਚੰਡੀਗੜ੍ਹ ਦੀ ਵਸਨੀਕ ਹੈ। ਪਿਛਲੇ 30 ਸਾਲਾਂ ਤੋਂ ਗਾਇਕੀ ਖੇਤਰ 'ਚ ਵਿਚਰਦਿਆਂ ਉਸ ...

ਪੂਰਾ ਲੇਖ ਪੜ੍ਹੋ »

ਹਰਮਨ ਪਿਆਰਤਾ ਦੇਖ ਕੇ ਹੈਰਾਨ ਹੋਏ ਜੇਠਾਲਾਲ

ਲੜੀਵਾਰ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਜੇਠਾਲਾਲ ਭਾਵ ਦਿਲੀਪ ਜੋਸ਼ੀ ਨੇ ਉਂਝ ਤਾਂ 'ਦਾਲ ਮੇਂ ਕਾਲਾ', 'ਦੋ ਔਰ ਦੋ ਪਾਂਚ', 'ਹਮ ਸਬ ਏਕ ਹੈਂ' ਸਮੇਤ ਕਈ ਲੜੀਵਾਰ ਅਤੇ 'ਮੈਨੇ ਪਿਆਰ ਕੀਆ', 'ਹਮ ਆਪਕੇ ਹੈਂ ਕੌਨ', 'ਹਮਰਾਜ', 'ਸਰ ਆਂਖੋਂ ਪਰ' ਸਮੇਤ ਕਈ ਫ਼ਿਲਮਾਂ ਵਿਚ ਕੰਮ ਕੀਤਾ ਪਰ ਇਹ ਸੱਚ ਹੈ ਕਿ 'ਤਾਰਕ ਮਹਿਤਾ...' ਦੀ ਬਦੌਲਤ ਉਹ ਬਹੁਤ ਨਾਂਅ ਤੇ ਪੈਸਾ ਕਮਾਉਣ ਵਿਚ ਸਫ਼ਲ ਰਹੇ ਹਨ। ਆਪਣੀ ਹਰਮਨਪਿਆਰਤਾ ਨਾਲ ਉਨ੍ਹਾਂ ਦੀ ਨਵੀਂ ਪਛਾਣ ਉਦੋਂ ਬਣੀ ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ ਵਿਚ ਆਪਣਾ ਦਾਖਲਾ ਕਰਨ ਦੇ ਇਰਾਦੇ ਨਾਲ ਇੰਸਟਾਗ੍ਰਾਮ 'ਤੇ ਆਉਣ ਬਾਰੇ ਸੋਚਿਆ। ਪਹਿਲਾਂ ਉਨ੍ਹਾਂ ਨੇ ਇਸ ਲਈ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਸੀ ਕਿ 12 ਸਾਲਾਂ ਤੋਂ ਪ੍ਰਸਾਰਿਤ ਹੋ ਰਹੇ ਲੜੀਵਾਰ 'ਤਾਰਕ ਮਹਿਤਾ...' ਵਿਚ ਆਪਣੇ ਰੁਝੇਵੇਂ ਦੀ ਬਦੌਲਤ ਉਹ ਸੋਸ਼ਲ ਮੀਡੀਆ ਲਈ ਸਮਾਂ ਨਹੀਂ ਕੱਢ ਪਾ ਰਹੇ ਸਨ। ਹੁਣ ਜਦੋਂ ਤਾਲਾਬੰਦੀ ਦੀ ਵਜ੍ਹਾ ਨਾਲ ਲੜੀਵਾਰਾਂ ਦੀ ਸ਼ੂਟਿੰਗ ਨਹੀਂ ਹੋ ਰਹੀ ਸੀ ਤਾਂ ਫੁਰਸਤ ਮਿਲੀ ਦੇਖ ਕੇ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣਾ ਅਕਾਊਂਟ ਖੋਲ੍ਹਣ ਬਾਰੇ ਸੱਚਿਆ। ਉਹ ਉਦੋਂ ਹੈਰਾਨ ਰਹਿ ਗਏ ਜਦੋਂ ਪਤਾ ...

ਪੂਰਾ ਲੇਖ ਪੜ੍ਹੋ »

ਗਾਇਕੀ ਵਿਚ ਰੁੱਝੀ ਹੋਈ ਹੈ ਸ਼ਰੂਤੀ ਹਾਸਨ

ਪ੍ਰਿਅੰਕਾ ਚੋਪੜਾ, ਸ਼ਰਧਾ ਕਪੂਰ, ਆਲੀਆ ਭੱਟ ਆਦਿ ਹੀਰੋਇਨਾਂ ਦੀ ਤਰਜ਼ 'ਤੇ ਹੁਣ ਸ਼ਰੂਤੀ ਹਾਸਨ ਵੀ ਗਾਇਕੀ ਦੇ ਖੇਤਰ ਵਿਚ ਆਪਣਾ ਨਾਂਅ ਰੌਸ਼ਨ ਕਰਨ ਲੱਗੀ ਹੈ। ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਹੀਰੋਇਨ ਬਣਨ ਤੋਂ ਬਾਅਦ ਸ਼ਰੂਤੀ ਦਾ ਗਾਇਕੀ ਪ੍ਰਤੀ ਰਸ ਪੈਦਾ ਹੋਇਆ ਹੈ, ਉਹ ਜਦੋਂ ਛੋਟੀ ਸੀ, ਉਦੋਂ ਵੀ ਮਾਈਕ੍ਰੋਫੋਨ ਸਾਹਮਣੇ ਆਪਣਾ ਕਮਾਲ ਦਿਖਾ ਚੁੱਕੀ ਹੈ। ਸ਼ਰੂਤੀ ਦੇ ਪਿਤਾ ਕਮਲ ਹਾਸਨ ਦੀ ਫ਼ਿਲਮ 'ਚਾਚੀ 420' ਦਾ ਗੀਤ 'ਚਿਕਨੀ ਚੁਪੜੀ ਚਾਚੀ...' ਨੂੰ ਸ਼ਰੂਤੀ ਨੇ ਆਵਾਜ਼ ਦਿੱਤੀ ਸੀ। ਉਦੋਂ ਨੰਨ੍ਹੀ ਸ਼ਰੂਤੀ ਨੇ 'ਥੇਵਰ ਮਗਨ ਸਮੇਤ ਕਈ ਤਾਮਿਲ ਫ਼ਿਲਮਾਂ ਦੇ ਗੀਤ ਵੀ ਗਾਏ ਸਨ। ਹੀਰੋਇਨ ਬਣੀ ਸ਼ਰੂਤੀ ਨੇ ਗਾਇਕੀ ਨਾਲ ਆਪਣਾ ਨਾਤਾ ਬਰਕਰਾਰ ਰੱਖਿਆ ਅਤੇ 'ਲਕ', 'ਡੀ ਡੇਅ' ਸਮੇਤ ਹੋਰ ਹਿੰਦੀ ਫ਼ਿਲਮਾਂ ਵਿਚ ਵੀ ਗੀਤ ਗਾਏ। ਜਦੋਂ ਤਾਲਾਬੰਦੀ ਐਲਾਨੀ ਗਈ ਉਦੋਂ ਸ਼ਰੂਤੀ ਲੰਡਨ ਵਿਚ ਸੀ ਅਤੇ ਉਥੇ ਰਹਿ ਕੇ ਉਸ ਨੇ ਕਈ ਬੰਦਿਸ਼ਾਂ ਤਿਆਰ ਕੀਤੀਆਂ। ਹੁਣ ਜਦੋਂ ਸ਼ਰੂਤੀ ਕੋਲ ਚੰਗੇ ਗੀਤਾਂ ਦਾ ਕੁਲੈਕਸ਼ਨ ਹੋ ਗਿਆ ਹੈ ਤਾਂ ਉਹ ਇਨ੍ਹਾਂ ਨੂੰ ਆਨਲਾਈਨ ਰਿਲੀਜ਼ ਕਰਨਾ ਚਾਹੁੰਦੀ ਹੈ। ਨਾਲ ਹੀ ਉਹ ਆਪਣੇ ਗੀਤਾਂ ਨੂੰ ਲੈ ਕੇ ਸ਼ੋਅ ਕਰਨ ਦੀ ...

ਪੂਰਾ ਲੇਖ ਪੜ੍ਹੋ »

ਕੁਦਰਤ ਨਾਲ ਗੱਲਾਂ ਕਰਦਾ-ਫ਼ਿਲਮੀ ਸ਼ਾਇਰ ਸ਼ਮੀ ਜਲੰਧਰੀ

ਆਸਟ੍ਰੇਲੀਆ ਵਸਦਾ ਸ਼ਾਇਰ ਸ਼ਮੀ ਜਲੰਧਰੀ ਪੰਜਾਬੀ ਤੇ ਹਿੰਦੀ ਫ਼ਿਲਮੀ ਸ਼ਾਇਰ ਹੈ ਜਿਸ ਦੀ ਸ਼ਾਇਰੀ ਨੂੰ ਨੂਰਾਂ ਭੈਣਾਂ ਤੇ ਆਰਿਫ਼ ਲੋਹਾਰ ਜਿਹੇ ਨਾਮੀ ਫ਼ਨਕਾਰ ਆਪਣੀ ਆਵਾਜ਼ ਦੇ ਚੁੱਕੇ ਹਨ ਅਤੇ ਪ੍ਰਸਿੱਧ ਸੰਗੀਤਕਾਰ ਮੁਖਤਾਰ ਸਹੋਤਾ ਉਹਦੇ ਗੀਤਾਂ ਨੂੰ ਸੰਗੀਤ ਦੇ ਚੁੱਕਾ ਹੈ । ਇਹ ਇਸ਼ਕ ਦੀਆਂ ਪੀੜਾਂ, ਹਾਏ ਜਰੀਆਂ ਨਾ ਜਾਵਣ ਇਹ ਦਿਲ ਦੀਆਂ ਮਰਜ਼ਾਂ ਨੇ ਕਦੇ ਫੜੀਆਂ ਨਾ ਜਾਵਣ। ਸ਼ਮੀ ਦਾ ਇਹ ਗੀਤ ਨੂਰਾਂ ਭੈਣਾਂ ਨੇ ਇਕ ਪੰਜਾਬੀ ਫ਼ਿਲਮ ਵਿਚ ਗਾਇਆ ਜਿਸ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਮੁਖਤਾਰ ਸਹੋਤਾ ਨੇ ਦਿੱਤਾ ਸੀ। ਸ਼ਮੀ ਦਾ ਇਕ ਹੋਰ ਗੀਤ ਪ੍ਰਸਿੱਧ ਪਾਕਿਸਤਾਨੀ ਗਾਇਕ ਆਰਿਫ਼ ਲੋਹਾਰ ਨੇ ਵੀ ਰਿਕਾਰਡ ਕੀਤਾ ਜੋ ਬਹੁਤ ਜਲਦੀ ਰਿਲੀਜ਼ ਹੋਵੇਗਾ । ਫਿਲਮਾਂ ਦੇ ਨਾਲ ਨਾਲ ਪੰਜਾਬੀ ਸਾਹਿਤ ਵਿਚ ਵੀ ਉਸ ਆਪਣਾ ਯੋਗਦਾਨ ਪਾਇਆ ਹੈ। ਪਹਿਲੀ ਬਾਰਿਸ਼ ਉਨ੍ਹਾਂ ਦਾ ਤੀਜਾ ਕਾਵਿ-ਸੰਗ੍ਰਹਿ ਹੁਣੇ ਹੁਣੇ ਆਇਆ ਹੈ। ਅਕਸਰ ਤੁਸੀਂ ਕਿਸੇ ਵੀ ਸ਼ਾਇਰ ਦੀ ਲੇਖਣੀ ਤੋ ਅੰਦਾਜ਼ਾ ਲਗਾ ਸਕਦੇ ਹੋ ਕਿ ਓਹ ਲਹਿੰਦੇ ਪੰਜਾਬ ਦਾ ਹੈ ਜਾਂ ਚੜ੍ਹਦੇ ਪੰਜਾਬ ਦਾ, ਉਸ ਦੀਆਂ ਕਵਿਤਾਵਾਂ ਵਿਚੋਂ ਉਸ ਦੇ ਮਜ਼ਹਬ ਦਾ ਅਕਸ ਦੇਖ ਸਕਦੇ ਓ। ਸ਼ਮੀ ...

ਪੂਰਾ ਲੇਖ ਪੜ੍ਹੋ »

ਫਿਰ ਫ਼ਿਲਮ ਨਿਰਮਾਣ ਵਿਚ ਉਤਰੇ ਆਫ਼ਤਾਬ

ਅਦਾਕਾਰ ਆਫ਼ਤਾਬ ਸ਼ਿਵਦਾਸਾਨੀ ਨੇ ਪਹਿਲਾਂ ਫ਼ਿਲਮ ਨਿਰਮਾਣ ਵਿਚ ਆਪਣਾ ਹੱਥ ਅਜ਼ਮਾਉਂਦੇ ਹੋਏ ਫ਼ਿਲਮ 'ਆਓ ਵਿਸ਼ ਕਰੇਂ' ਦਾ ਨਿਰਮਾਣ ਕੀਤਾ ਸੀ। ਇਸ ਵਿਚ ਇਕ ਚਮਤਕਾਰੀ ਖੂਹ ਦੀ ਕਹਾਣੀ ਪੇਸ਼ ਕੀਤੀ ਗਈ ਸੀ। ਨਤੀਜਾ ਇਹ ਨਿਕਲਿਆ ਕਿ ਟਿਕਟ ਖਿੜਕੀ 'ਤੇ ਇਹ ਅਸਫ਼ਲ ਰਹੀ ਸੀ। ਇਸ ਵਿਚ ਆਫ਼ਤਾਬ ਦੇ ਨਾਲ ਆਮਨਾ ਸ਼ਰੀਫ਼ ਨੇ ਅਭਿਨੈ ਕੀਤਾ ਸੀ ਅਤੇ ਇਸ ਫ਼ਿਲਮ ਨੇ ਆਫ਼ਤਾਬ ਦੇ ਕਰੀਅਰ ਨੂੰ ਨੁਕਸਾਨ ਵੀ ਪਹੁੰਚਾਇਆ ਸੀ। ਹੁਣ ਇਕ ਵਕਫ਼ੇ ਬਾਅਦ ਆਫ਼ਤਾਬ ਫਿਰ ਇਕ ਵਾਰ ਫ਼ਿਲਮ ਨਿਰਮਾਣ ਵਿਚ ਉਤਰੇ ਹਨ ਅਤੇ ਹੁਣ ਦੀ ਵਾਰ ਉਹ ਆਪਣੀ ਪਤਨੀ ਨਿਨ ਦੋਸਾਂਝ ਨਾਲ ਮਿਲ ਕੇ ਫ਼ਿਲਮ ਦਾ ਨਿਰਮਾਣ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਫ਼ਿਲਮ ਦਾ ਨਾਂਅ 'ਧੁੰਧ' ਰੱਖਿਆ ਹੈ। ਇਸ ਦੇ ਨਾਂਅ ਬਾਰੇ ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਇਹ ਸਸਪੈਂਸ-ਥ੍ਰਿਲਰ ਫ਼ਿਲਮ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ਵਿਦੇਸ਼ ਵਿਚ ਕੀਤੀ ਜਾਵੇਗੀ ਅਤੇ ਕਲਾਕਾਰਾਂ ਦੀ ਚੋਣ ਜਾਰੀ ਹੈ। ...

ਪੂਰਾ ਲੇਖ ਪੜ੍ਹੋ »

ਨਵੇਂ ਜ਼ਮਾਨੇ ਨਾਲ ਚੱਲਣ ਵਾਲਾ ਨਿਰਦੇਸ਼ਕ ਜੀਤ ਮਠਾੜੂ

'ਅੱਡੀ ਟੱਪਾ' ਤੇ 'ਕੁਦੇਸਣ' ਪੰਜਾਬੀ ਦੀਆਂ ਫ਼ਿਲਮਾਂ ਸਨ। ਇਨ੍ਹਾਂ ਫ਼ਿਲਮਾਂ ਦੇ ਡਾਇਰੈਕਟਰ ਜੀਤ ਮਠਾੜੂ ਨੇ 'ਰੀਅਲ' ਮਨੋਰੰਜਨ ਤੇ ਅਲੱਗ ਤਰ੍ਹਾਂ ਦੇ ਸਿਨੇਮਾ ਨੂੰ ਪਾਲੀਵੁੱਡ 'ਚ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਤੇ 'ਸਿੱਕਾ' ਜਿਹੀ ਫ਼ਿਲਮ ਵੀ ਕੀਤੀ। ਹੁਨਰ ਦਾ ਵਿਕਾਸ ਜੀਤ ਮਠਾੜੂ ਦੀ ਸੋਚ ਰਹੀ ਹੈ। ਇਧਰ ਕੋਰੋਨਾ ਮਹਾਂਮਾਰੀ ਆਈ, ਸਭ ਕੁਝ ਬੰਦ ਤੇ ਫਿਰ ਨਵੇਂ ਸਾਧਨਾਂ ਦੀ ਉਪਜ 'ਚ ਜੀਤ ਨੇ ਵੀ ਪ੍ਰਵੇਸ਼ ਕੀਤਾ ਹੈ। ਜੀਤ ਮਠਾੜੂ ਜਾਣਦੇ ਹਨ ਕਿ ਸਮਾਂ 'ਓਟੀਟੀ' ਦਾ ਆ ਗਿਆ ਹੈ। ਸਿਨੇਮਾ ਜਾਣ ਤੋਂ ਦੁਨੀਆ ਡਰੇਗੀ, ਘਟੇਗੀ ਜਦ ਕਿ ਘਰੇ ਹੀ 'ਨੈਟਫਲਿਕਸ' 'ਐਮਾਜ਼ੋਨ' 'ਤੇ ਦਰਸ਼ਕ ਮਨਚਾਹਿਆ ਮਨੋਰੰਜਨ ਪ੍ਰਾਪਤ ਕਰ ਰਹੇ ਹਨ। ਲੰਦਨ ਤੋਂ ਜੀਤ ਮਠਾੜੂ ਅਜਿਹੀ ਹੀ ਇਕ 'ਐਪਸ' ਸ਼ੁਰੂ ਕਰ ਰਿਹਾ ਹੈ, ਜਿਸ ਰਾਹੀਂ ਉਹ ਆਪਣੇ ਕੰਮ ਤੋਂ ਇਲਾਵਾ ਅੰਗਰੇਜ਼ੀ, ਫਰੈਂਚ, ਜਰਮਨ, ਸਪੈਨਿਸ਼, ਰਸ਼ੀਅਨ, ਹਿੰਦੀ, ਅਰਬੀ, ਪੰਜਾਬੀ, ਉਰਦੂ, ਮਰਾਠੀ, ਇਟਾਲੀਅਨ-ਬੰਗਾਲੀ ਆਦਿ ਭਾਸ਼ਾਵਾਂ ਦੀਆਂ ਵੈੱਬ ਸੀਰੀਜ਼ ਫ਼ਿਲਮਾਂ ਦਾ ਪ੍ਰਸਾਰਨ ਕਰੇਗਾ। ਜੀਤ ਮਠਾੜੂ ਦਾ ਕਹਿਣਾ ਹੈ ਕਿ ਚੰਗੇ ਸਿਨੇਮਾ/ਫ਼ਿਲਮਾਂ ਲਈ ਦਰਸ਼ਕ ਹਨ ਪਰ ਮਲਟੀਪਲੈਕਸ, ਕਲਚਰ ਪੰਜਾਬੀ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX