ਤਾਜਾ ਖ਼ਬਰਾਂ


ਠਾਣੇ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 10
. . .  15 minutes ago
ਮੁੰਬਈ, 21 ਸਤੰਬਰ - ਮਹਾਰਾਸ਼ਟਰ ਦੇ ਠਾਣੇ 'ਚ ਪੈਂਦੇ ਭਿਵੰਡੀ ਵਿਖੇ ਇੱਕ 3 ਮੰਜ਼ਲਾਂ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10...
ਜਮਸ਼ੇਰ ਖਾਸ ਦੇ ਸਾਬਕਾ ਮੈਂਬਰ ਪੰਚਾਇਤ ਦੀ ਗੋਲੀ ਮਾਰ ਕੇ ਹੱਤਿਆ
. . .  19 minutes ago
ਜੰਡਿਆਲਾ ਮੰਜਕੀ, 21 ਸਤੰਬਰ (ਸੁਰਜੀਤ ਸਿੰਘ ਜੰਡਿਆਲਾ) - ਥਾਣਾ ਸਦਰ ਜਲੰਧਰ ਦੇ ਕਸਬਾ ਜਮਸ਼ੇਰ ਖਾਸ ਵਿੱਚ ਸਾਬਕਾ ਮੈਂਬਰ ਪੰਚਾਇਤ ਮਾਨ ਸਿੰਘ ਰਾਣਾ (65 ਸਾਲ) ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਸਮਾਚਾਰ ਹੈ। ਥਾਣਾ ਮੁਖੀ ਸਬ ਇੰਸਪੈਕਟਰ...
ਕੋਵਿਡ 19 ਤੋਂ ਠੀਕ ਹੋਣ ਦੇ ਮਾਮਲਿਆਂ 'ਚ ਭਾਰਤ ਚੋਟੀ 'ਤੇ ਕਾਬਜ਼
. . .  42 minutes ago
ਨਵੀਂ ਦਿੱਲੀ, 21 ਸਤੰਬਰ - ਸਿਹਤ ਮੰਤਰਾਲੇ ਅਨੁਸਾਰ ਕੋਵਿਡ 19 ਤੋਂ ਠੀਕ ਹੋਣ ਦੇ ਮਾਮਲਿਆਂ 'ਚ ਭਾਰਤ ਦੁਨੀਆਂ ਭਰ 'ਚ ਪਹਿਲੇ ਸਥਾਨ 'ਤੇ ਕਾਬਜ਼ ਹੈ। ਭਾਰਤ 'ਚ ਹੁਣ ਤੱਕ 43 ਲੱਖ ਤੋਂ ਵੱਧ ਲੋਕ ਕੋਵਿਡ 19 ਤੋਂ ਠੀਕ ਹੋ ਚੁੱਕੇ ਹਨ, ਜੋ ਕਿ ਕੁਲ ਦੁਨੀਆ ਦੇ ਠੀਕ ਹੋਣ ਦੇ ਮਾਮਲਿਆਂ...
ਅੱਜ ਮੁੜ ਤੋਂ ਸੈਲਾਨੀਆਂ ਲਈ ਖੁੱਲ੍ਹੇਗਾ ਤਾਜ ਮਹਿਲ
. . .  47 minutes ago
ਆਗਰਾ, 21 ਸਤੰਬਰ - ਅਨਲਾਕ-4 ਦੇ ਤਹਿਤ ਤਾਜ ਮਹਿਲ ਅੱਜ ਮੁੜ ਤੋਂ ਸੈਲਾਨੀਆਂ ਲਈ ਖੁੱਲਣ ਜਾ ਰਿਹਾ ਹੈ। ਕੋਵਿਡ 19 ਦੇ ਚੱਲਦਿਆਂ ਮਾਰਚ ਮਹੀਨੇ ਤੋਂ ਤਾਜ ਮਹਿਲ...
ਮਹਾਰਾਸ਼ਟਰ : ਠਾਣੇ 'ਚ ਇਮਾਰਤ ਡਿੱਗਣ ਕਾਰਨ 5 ਮੌਤਾਂ
. . .  about 1 hour ago
ਮੁੰਬਈ, 21 ਸਤੰਬਰ - ਮਹਾਰਾਸ਼ਟਰ ਦੇ ਠਾਣੇ 'ਚ ਪੈਂਦੇ ਭਿਵੰਡੀ ਵਿਖੇ ਇੱਕ 3 ਮੰਜ਼ਲਾਂ ਇਮਾਰਤ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਮਲਬੇ ਹੇਠਾਂ ਦੱਬੇ 20 ਲੋਕਾਂ ਨੂੰ ਐਨ.ਡੀ.ਆਰ.ਐਫ ਵੱਲੋਂ ਸਥਾਨਕ ਲੋਕਾਂ ਦੀ ਮਦਦ...
ਆਈ.ਪੀ.ਐਲ-2020 : ਸਨਰਾਈਜ਼ਰਸ ਹੈਦਰਾਬਾਦ ਤੇ ਰਾਇਲ ਚੈਲੇਂਜਰਸ ਬੈਂਗਲੌਰ ਦਾ ਮੁਕਾਬਲਾ ਅੱਜ
. . .  about 1 hour ago
ਆਬੂ ਧਾਬੀ, 21 ਸਤੰਬਰ - ਆਈ.ਪੀ.ਐਲ-2020 'ਚ ਅੱਜ ਦਾ ਮੁਕਾਬਲਾ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰਸ ਬੈਂਗਲੌਰ ਤੇ ਡੇਵਿਡ ਵਾਰਨਰ ਦੀ ਅਗਵਾਈ ਵਾਲੀ ਸਨਰਾਈਜ਼ਰਸ ਹੈਦਰਾਬਾਦ...
ਅੱਜ ਦਾ ਵਿਚਾਰ
. . .  about 1 hour ago
ਮਿਜ਼ੋਰਮ 'ਚ ਆਇਆ ਭੂਚਾਲ
. . .  20 minutes ago
ਆਈ.ਪੀ.ਐਲ. 2020 : ਦਿੱਲੀ ਨੇ ਪੰਜਾਬ ਨੂੰ ਹਰਾਇਆ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਤੇ ਦਿੱਲੀ ਦਾ ਮੈਚ ਸੁਪਰ ਓਵਰ 'ਚ ਪੁੱਜਾ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 7 ਗੇਂਦਾਂ 'ਤੇ 13 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 18 ਗੇਂਦਾਂ 'ਤੇ 42 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 36 ਗੇਂਦਾਂ 'ਤੇ 74 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਪੰਜਾਬ ਨੂੰ ਮਿਲਿਆ 158 ਦੌੜਾਂ ਦਾ ਟੀਚਾ
. . .  1 day ago
ਉਸਤਾਦ ਰਾਗੀ ਭਾਈ ਬਲਬੀਰ ਸਿੰਘ ਬੀੜ ਬਾਬਾ ਬੁੱਢਾ ਸਾਹਿਬ ਜੀ ਨਹੀਂ ਰਹੇ
. . .  1 day ago
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ )- ਉਸਤਾਦ ਰਾਗੀ ਭਾਈ ਬਲਬੀਰ ਸਿੰਘ (75) 'ਬੀੜ ਬਾਬਾ ਬੁੱਢਾ ਸਾਹਿਬ ਜੀ ਵਾਲੇ' ਸਵੇਰੇ ਅੰਮ੍ਰਿਤ ਵੇਲੇ ਅਕਾਲ ਚਲਾਣਾ ਕਰ ਗਏ। ਉਸਤਾਦ ਭਾਈ ...
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣ ਵਾਸਤੇ ਮਿਥਿਆ ਪ੍ਰੋਗਰਾਮ ਮੁਲਤਵੀ
. . .  1 day ago
ਚੰਡੀਗੜ੍ਹ , 20 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਕੱਲ੍ਹ ਪਾਵਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ...
ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਅਹੁਦੇ ਤੋਂ ਦਿਆਂਗਾ ਅਸਤੀਫ਼ਾ - ਦੁਸ਼ਅੰਤ ਚੌਟਾਲਾ
. . .  1 day ago
ਨਵੀਂ ਦਿੱਲੀ , 20 ਸਤੰਬਰ - ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਨੇ ਕਿਹਾ ਹੈ ਕਿ ਜੇ ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਮੈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ ।
ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਲੜਾਂਗਾ - ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਅਹਿਦ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹਿਦ ਕੀਤਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਉਹ ਲੜਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੈਰ ਸੰਵਿਧਾਨਿਕ ਕਿਸਾਨ ਵਿਰੋਧੀ ਕਾਨੂੰਨ ਨੂੰ ਲੈ ਕੇ ਭਾਜਪਾ ਦੇ ਸਹਿਯੋਗੀਆਂ ਸਮੇਤ...
ਸੰਸਦ ਮੈਂਬਰ ਔਜਲਾ ਨੇ ਰਾਜਨਾਥ ਨੂੰ ਮਿਲ ਕੇ ਚੁੱਕੇ ਵਿਕਾਸ ਕਾਰਜਾਂ ਦੇ ਮੁੱਦੇ
. . .  1 day ago
ਅੰਮ੍ਰਿਤਸਰ, 20 ਸਤੰਬਰ - ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਕਾਸ ਸਬੰਧੀ ਲੰਬਿਤ ਪਏ ਕਈ ਮੁੱਦਿਆਂ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਵਿਚ ਵੱਲਾਂ ਰੇਲ ਕਰਾਸਿੰਗ ਲਈ ਐਨ.ਓ.ਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲਾਂ ਦਾ ਵਿਕਾਸ, ਵੱਲਾਂ ਸਬਜ਼ੀ...
ਪੂਰਬੀ ਲਦਾਖ਼ 'ਚ ਫਿੰਗਰ 4 ਦੇ ਕੋਲ 6 ਪਹਾੜੀ ਇਲਾਕਿਆਂ 'ਚ ਭਾਰਤ ਦਾ ਕਬਜ਼ਾ - ਮੀਡੀਆ ਰਿਪੋਰਟ
. . .  1 day ago
ਨਵੀਂ ਦਿੱਲੀ, 20 ਸਤੰਬਰ - ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਿਕ ਭਾਰਤੀ ਫ਼ੌਜ ਨੇ ਪਿਛਲੇ ਤਿੰਨ ਹਫ਼ਤਿਆਂ ਵਿਚ ਚੀਨ ਦੇ ਨਾਲ ਅਸਲ ਨਿਯੰਤਰਨ ਰੇਖਾ 'ਤੇ 6 ਨਵੇਂ ਪ੍ਰਮੁੱਖ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ। ਭਾਰਤੀ ਫ਼ੌਜ ਨੇ 29 ਅਗਸਤ ਤੋਂ ਸਤੰਬਰ ਦੇ ਦੂਸਰੇ ਹਫ਼ਤੇ ਦੇ ਵਿਚਕਾਰ 6 ਨਵੀਆਂ ਉਚਾਈਆਂ...
ਆਈ.ਪੀ.ਐਲ. 2020 : ਕਿੰਗਜ਼ ਇਲੈਵਨ ਪੰਜਾਬ ਨੇ ਜਿੱਤੀ ਟਾਸ, ਪਹਿਲਾ ਗੇਂਦਬਾਜ਼ੀ ਦਾ ਫੈਸਲਾ
. . .  1 day ago
ਅਬੂ ਧਾਬੀ, 20 ਸਤੰਬਰ - ਆਈ.ਪੀ.ਐਲ. 2020 'ਚ ਅੱਜ ਪੰਜਾਬ ਦਾ ਦਿੱਲੀ ਨਾਲ ਮੁਕਾਬਲਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ...
ਚੋਟੀ ਦੇ ਅੱਧੀ ਦਰਜਨ ਕਲਾਕਾਰ 'ਕਿਸਾਨੀ ਸੰਘਰਸ਼' ਦੀ ਹਮਾਇਤ 'ਚ ਨਿਤਰੇ
. . .  1 day ago
ਕੁੱਪ ਕਲਾਂ (ਸੰਗਰੂਰ), 20 ਸਤੰਬਰ ( ਮਨਜਿੰਦਰ ਸਿੰਘ ਸਰੌਦ ) - ਅੱਜ ਜਿਸ ਵੇਲੇ ਕੇਂਦਰ ਦੀ ਹਕੂਮਤ ਵੱਲੋਂ ਖੇਤੀ ਬਿੱਲਾਂ ਰਾਹੀਂ ਪੰਜਾਬ ਦੀ ਕਿਸਾਨੀ ਦੇ ਕਾਲੇ ਅਧਿਆਏ ਦੀ ਇਬਾਰਤ ਲਿਖੀ ਜਾ ਰਹੀ ਹੈ ਤਾਂ ਉਸ ਵੇਲੇ ਚਿਰਾਂ ਤੋਂ ਚੁੱਪ ਬੈਠੇ ਪੰਜਾਬ ਦੇ ਕਲਾਕਾਰ ਵਰਗ ਦਾ ਵੱਡਾ ਹਿੱਸਾ ਵੀ ਕਿਸਾਨੀ ਦੇ ਦਰਦ ਨੂੰ ਸਮਝਦਿਆਂ...
ਫ਼ਾਜ਼ਿਲਕਾ ਜ਼ਿਲ੍ਹੇ 'ਚ 55 ਹੋਰ ਕੋਰੋਨਾ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 20 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 55 ਹੋਰ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਫ਼ਾਜ਼ਿਲਕਾ ਦੇ 21 ਕੇਸ ਅਤੇ ਅਬੋਹਰ ਦੇ 34 ਕੇਸ ਹਨ। ਪੀੜਿਤਾਂ ਦੀ ਉਮਰ 10 ਸਾਲ ਤੋਂ ਲੈ ਕੇ 70 ਸਾਲ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਅੱਜ ਜ਼ਿਲ੍ਹੇ ਵਿਚ 49 ਜਣਿਆਂ ਨੇ ਕੋਰੋਨਾ...
ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, ਮੌਤਾਂ ਦੀ ਗਿਣਤੀ 118 ਹੋਈ
. . .  1 day ago
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3708 ਹੋ ਗਈ ਹੈ, ਜਦਕਿ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 118 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਰਾਜਪੁਰਾ 'ਚ 30 ਕੋਰੋਨਾ ਟੈਸਟ ਪਾਜ਼ੀਟਿਵ ਆਏ
. . .  1 day ago
ਰਾਜਪੁਰਾ , 20 ਸਤੰਬਰ (ਰਣਜੀਤ ਸਿੰਘ) - ਜਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ ਵੱਖ ਵੱਖ ਥਾਵਾਂ 30 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ। ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ...
ਹੋਰ ਖ਼ਬਰਾਂ..

ਨਾਰੀ ਸੰਸਾਰ

ਕੌਮਾਂਤਰੀ 'ਮਾਂ ਦਾ ਦੁੱਧ' ਹਫ਼ਤੇ 'ਤੇ ਵਿਸ਼ੇਸ਼

ਨਵ-ਜੰਮੇ ਬੱਚੇ ਲਈ ਅੰਮ੍ਰਿਤ ਹੈ ਮਾਂ ਦਾ ਦੁੱਧ

ਮਾਂ ਦੇ ਦੁੱਧ ਦੀ ਮਹੱਤਤਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਦੁਨੀਆ ਭਰ ਵਿਚ ਕੌਮਾਂਤਰੀ 'ਮਾਂ ਦਾ ਦੁੱਧ' ਹਫ਼ਤਾ ਪਹਿਲੀ ਅਗਸਤ ਤੋਂ ਸੱਤ ਅਗਸਤ ਤੱਕ ਹਰ ਸਾਲ ਮਨਾਇਆ ਜਾਂਦਾ ਹੈ। ਬੱਚੇ ਨੂੰ ਸਿਹਤਮੰਦ ਰੱਖਣ ਲਈ ਮਾਂ ਦਾ ਦੁੱਧ ਬਹੁਤ ਪੌਸ਼ਟਿਕ ਹੁੰਦਾ ਹੈ। ਮਾਂ ਦਾ ਦੁੱਧ ਬੱਚੇ ਲਈ ਤਾਜ਼ਾ ਅਤੇ ਕੁਦਰਤੀ ਖੁਰਾਕ ਹੈ, ਜੋ ਬੱਚੇ ਨੂੰ ਜਨਮ ਤੋਂ ਇਕ ਘੰਟੇ ਵਿਚ ਪਿਲਾਉਣਾ ਬਹੁਤ ਜ਼ਰੂਰੀ ਹੈ। ਮਾਂ ਦੇ ਗਰਭ ਵਿਚ ਪਲ ਰਿਹਾ ਬੱਚਾ ਆਪਣੀ ਖੁਰਾਕ ਲਈ ਪੂਰਨ ਰੂਪ ਵਿਚ ਮਾਂ ਦੀ ਖੁਰਾਕ 'ਤੇ ਹੀ ਨਿਰਭਰ ਕਰਦਾ ਹੈ। ਇਕ ਕੋਸ਼ਿਕਾ ਤੋਂ ਸ਼ੁਰੂ ਹੋ ਕੇ ਭਰੂਣ ਨੌਂ ਮਹੀਨੇ ਵਿਚ ਔਸਤਨ ਤਿੰਨ ਕਿਲੋਗ੍ਰਾਮ ਭਾਰ ਦਾ ਹੋ ਜਾਂਦਾ ਹੈ। ਗਰਭ ਅਵਸਥਾ ਵਿਚ ਗਰਭਵਤੀ ਔਰਤ ਦਾ ਭਾਰ ਔਸਤਨ 10-12 ਕਿਲੋਗ੍ਰਾਮ ਵਧ ਜਾਂਦਾ ਹੈ। ਆਮ ਹਾਲਤ ਵਿਚ ਇਕ ਔਰਤ ਨੂੰ ਰੋਜ਼ਾਨਾ 1900 ਕੈਲਰੀਜ਼ ਅਤੇ 50 ਗ੍ਰਾਮ ਪ੍ਰੋਟੀਨ ਚਾਹੀਦੇ ਹਨ। ਪਰ ਗਰਭਵਤੀ ਔਰਤ ਨੂੰ ਬੱਚੇ ਦੇ ਵਾਧੇ ਅਤੇ ਵਿਕਾਸ ਲਈ ਰੋਜ਼ਾਨਾ 300 ਕੈਲਰੀਜ਼ ਅਤੇ 15 ਗ੍ਰਾਮ ਪ੍ਰੋਟੀਨ ਦੀ ਵਧੇਰੇ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਵਿਟਾਮਨ, ਕੈਲਸ਼ੀਅਮ, ਲੋਹਾ, ਫੋਲਿਕ ਐਸਿਡ ਅਤੇ ਖਣਿਜ ਪਦਾਰਥਾਂ ਦੀ ...

ਪੂਰਾ ਲੇਖ ਪੜ੍ਹੋ »

ਜ਼ਰਾ ਸੋਚੋ! ਤੁਸੀਂ ਕਿੰਨੇ ਕੁ ਇਮਾਨਦਾਰ ਹੋ

ਸਾਡੀ ਜ਼ਿੰਦਗੀ ਦੀ ਖ਼ੁਸ਼ੀ, ਅਨੰਦ, ਤਸੱਲੀ ਅਤੇ ਸਫ਼ਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਅਸੀਂ ਆਪਣੇ-ਆਪ ਪ੍ਰਤੀ, ਆਪਣੇ ਕੰਮਾਂ ਪ੍ਰਤੀ, ਆਪਣੇ ਫ਼ਰਜ਼ਾਂ ਪ੍ਰਤੀ, ਆਪਣੇ ਆਲੇ-ਦੁਆਲੇ ਦੇ ਲੋਕਾਂ ਪ੍ਰਤੀ ਕਿੰਨੇ ਕੁ ਇਮਾਨਦਾਰ ਹਾਂ। ਇਮਾਨਦਾਰੀ ਭਰੋਸੇ ਦੀ ਅਤੇ ਵਫ਼ਾਦਾਰੀਆਂ ਦੀ ਮਾਂ ਹੈ। ਇਮਾਨਦਾਰੀ ਸਾਡੇ ਸੱਚੇ ਹੋਣ ਦਾ ਸਬੂਤ ਹੈ। ਇਹ ਜ਼ਿੰਦਗੀ ਦਾ ਇਕ ਅਜਿਹਾ ਨਿਯਮ ਅਤੇ ਅਸੂਲ ਹੈ ਜੋ ਤੁਹਾਨੂੰ ਕਦੇ ਵੀ ਦੂਜਿਆਂ ਦੀਆਂ ਨਜ਼ਰਾਂ ਵਿਚੋਂ ਡਿਗਣ ਨਹੀਂ ਦਿੰਦਾ। ਇਮਾਨਦਾਰੀ ਵੀ ਇਕ ਇਸ਼ਕ ਹੈ, ਨਸ਼ਾ ਹੈ। ਬਿਨਾਂ ਸ਼ੱਕ ਅੱਜਕਲ੍ਹ ਸਾਡੇ ਸਮਾਜ ਵਿਚ ਲੜਕੀਆਂ ਵੀ ਜ਼ਿੰਦਗੀ ਦੇ ਹਰ ਖੇਤਰ ਵਿਚ ਤਰੱਕੀ ਕਰ ਰਹੀਆਂ ਹਨ। ਇਹ ਤਰੱਕੀ ਉਨ੍ਹਾਂ ਦੀ ਇਮਾਨਦਾਰੀ ਦਾ ਨਤੀਜਾ ਹੈ। ਸਫ਼ਲ ਵਿਅਕਤੀ ਇਮਾਨਦਾਰ ਹੁੰਦੇ ਹਨ ਅਤੇ ਕਿਸੇ ਵੀ ਵਿਅਕਤੀ ਦੀ ਅਸਫ਼ਲਤਾ ਉਸ ਦੇ ਬੇਈਮਾਨ ਹੋਣ ਦਾ ਪ੍ਰਮਾਣ ਹੈ। ਭ੍ਰਿਸ਼ਟ ਵਿਅਕਤੀ ਕਿੰਨੇ ਮਰਜ਼ੀ ਵੱਡੇ ਅਹੁਦੇ ਤੱਕ ਪਹੁੰਚ ਜਾਣ ਲੋਕ ਦਿਲ ਵਿਚ ਉਨ੍ਹਾਂ ਨੂੰ ਕਦੇ ਸਤਿਕਾਰ ਜਾਂ ਪਿਆਰ ਨਹੀਂ ਦਿੰਦੇ। ਅੱਜ ਸਾਡੀਆਂ ਲੜਕੀਆਂ ਵਕੀਲ, ਜੱਜ, ਡਾਕਟਰ, ਪੁਲਿਸ ਅਫ਼ਸਰ, ਆਰਮੀ ਅਫ਼ਸਰ, ਪ੍ਰਿੰਸੀਪਲ, ...

ਪੂਰਾ ਲੇਖ ਪੜ੍ਹੋ »

ਆਓ ਬੁੱਲ੍ਹਾਂ ਦੀ ਸੁੰਦਰਤਾ ਨੂੰ ਵਧਾਈਏ

ਜਦੋਂ ਕਿਸੇ ਨੂੰ ਮਿਲੀਏ ਤਾਂ ਚਿਹਰੇ ਉੱਤੇ ਧਿਆਨ ਜ਼ਰੂਰ ਜਾਂਦਾ ਹੈ। ਸਭ ਤੋਂ ਪਹਿਲਾਂ ਅੱਖਾਂ ਤੇ ਫਿਰ ਬੁੱਲ੍ਹਾਂ ਵੱਲ ਹਰ ਕਿਸੇ ਦੀ ਨਜ਼ਰ ਜਾਂਦੀ ਹੈ। ਜੇ ਬੁੱਲ੍ਹਾਂ ਉੱਤੇ ਮੁਸਕਾਨ ਹੋਵੇ ਤਾਂ ਬਣਤਰ ਨਾਲੋਂ ਵੱਧ ਉਸ ਮੁਸਕਾਨ ਦਾ ਅਸਰ ਪੈਂਦਾ ਹੈ। ਬੁੱਲ੍ਹਾਂ ਨੂੰ ਸਿਹਤਮੰਦ ਰੱਖਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ : * ਰਾਤ ਨੂੰ ਸੌਣ ਲੱਗਿਆਂ ਮਲਾਈ ਨਾਲ ਜਾਂ ਜੋਜੋਬਾ ਤੇਲ ਜਾਂ ਓਲਿਵ ਤੇਲ ਨਾਲ ਹਲਕੀ ਮਾਲਿਸ਼ ਕਰ ਲਈ ਜਾਵੇ ਤਾਂ ਬੁੱਲ੍ਹਾਂ ਵਿਚ ਲਹੂ ਦੀ ਰਵਾਨੀ ਵਧ ਜਾਂਦੀ ਹੈ। * ਬਾਰੀਕ ਪੀਸੀ ਹੋਈ ਖੰਡ ਨਾਲ ਬੁੱਲ੍ਹਾਂ ਨੂੰ ਹਲਕਾ ਰਗੜਨ ਤੋਂ ਬਾਅਦ ਬਦਾਮਾਂ ਦੇ ਤੇਲ ਅਤੇ ਸ਼ਹਿਦ ਨਾਲ ਪੋਲਾ ਪੋਲਾ ਮਲਿਆ ਜਾਵੇ ਤਾਂ ਇਹ ਬੁੱਲ੍ਹਾਂ ਦੇ ਰੰਗ ਨੂੰ ਹਲਕਾ ਗੁਲਾਬੀ ਅਤੇ ਨਮੀ ਭਰਪੂਰ ਕਰ ਦਿੰਦੇ ਹਨ। * ਰੋਜ਼ ਦੇ 8 ਗਿਲਾਸ ਪਾਣੀ ਪੀਣ ਨਾਲ ਸਰੀਰ ਦੇ ਅੰਦਰੂਨੀ ਅੰਗ ਤੇ ਚਮੜੀ ਦੀ ਲਚਕ ਬਰਕਰਾਰ ਰਹਿੰਦੀ ਹੈ। ਬੁੱਲ੍ਹਾਂ ਵਿਚ ਤ੍ਰੇੜਾਂ ਵੀ ਨਹੀਂ ਪੈਂਦੀਆਂ। * ਕਦੇ ਵੀ ਮਿਆਦ ਪੁੱਗੀ ਲਿਪਸਟਿਕ ਨਹੀਂ ਲਾਉਣੀ ਚਾਹੀਦੀ। ਘਟੀਆ ਕਿਸਮ ਦੀ ਲਿਪਸਟਿਕ ਬੁੱਲ੍ਹ ਛੇਤੀ ਕਾਲੇ ਕਰ ਦਿੰਦੀ ਹੈ। * ...

ਪੂਰਾ ਲੇਖ ਪੜ੍ਹੋ »

ਭੋਜਨ ਵਿਚ ਫਾਈਬਰ ਦੇ ਫਾਇਦਿਆਂ ਨੂੰ ਤੁਸੀਂ ਕਿੰਨਾ ਜਾਣਦੇ ਹੋ?

ਖਾਣ-ਪੀਣ ਦੇ ਮਾਮਲੇ ਵਿਚ ਜਦੋਂ ਵੀ ਡਾਕਟਰ ਸਾਨੂੰ ਕੋਈ ਸਲਾਹ ਦਿੰਦੇ ਹਨ ਤਾਂ ਉਹ ਇਕ ਗੱਲ ਅਕਸਰ ਕਹਿੰਦੇ ਹਨ ਕਿ ਤੁਹਾਡੇ ਭੋਜਨ ਵਿਚ ਫਾਈਬਰ ਭਾਵ ਰੇਸ਼ੇਦਾਰ ਪਦਾਰਥ ਜ਼ਰੂਰ ਹੋਣੇ ਚਾਹੀਦੇ ਹਨ। ਸਵਾਲ ਹੈ ਆਖ਼ਰ ਡਾਕਟਰ ਅਜਿਹਾ ਕਿਉਂ ਕਹਿੰਦੇ ਹਨ? ਜ਼ਾਹਰ ਹੈ ਕਿ ਫਾਈਬਰ ਵਾਲੇ ਭੋਜਨ ਤੰਦਰੁਸਤੀ ਲਈ ਬਿਹਤਰ ਹੁੰਦੇ ਹਨ, ਕੀ ਤੁਸੀਂ ਇਸ ਗੱਲ ਨੂੰ ਜਾਣਦੇ ਹੋ? ਆਓ! ਇਸ ਕੁਇਜ਼ ਰਾਹੀਂ ਪਰਖਦੇ ਹਾਂ। 1. ਵਧਦੀ ਉਮਰ ਦੇ ਲੋਕਾਂ ਦੇ ਭੋਜਨ ਵਿਚ ਫਾਈਬਰ ਇਸ ਲਈ ਜ਼ਰੂਰੀ ਹੁੰਦਾ ਹੈ ਤਾਂ ਕਿ (ੳ) ਉਨ੍ਹਾਂ ਨੂੰ ਕਬਜ਼ ਦੀ ਸ਼ਿਕਾਇਤ ਨਾ ਹੋਵੇ। (ਅ) ਉਨ੍ਹਾਂ ਨੂੰ ਭੋਜਨ ਸਵਾਦੀ ਲੱਗੇ। (ੲ) ਉਹ ਭੋਜਨ ਚਬਾ ਕੇ ਖਾਣ, ਜਿਸ ਨਾਲ ਜਬਾੜਿਆਂ ਦੀ ਕਸਰਤ ਹੋ ਜਾਏ। 2. ਫਾਈਬਰ ਵਾਲੇ ਭੋਜਨ ਇਸ ਲਈ ਜ਼ਰੂਰੀ ਹਨ ਕਿਉਂਕਿ ਦੇਸ਼ ਵਿਚ ਸ਼ੂਗਰ ਅਤੇ ਕੋਲੈਸਟ੍ਰੋਲ ਵਰਗੀਆਂ ਬਿਮਾਰੀਆਂ 'ਤੇ ਕਾਬੂ ਪਾਉਣ ਵਿਚ ਇਸ ਨਾਲ ਮਦਦ ਮਿਲਦੀ ਹੈ। ਕੀ ਇਹ ਗੱਲ ਸਹੀ ਹੈ (ੳ) ਨਹੀਂ (ਅ) ਹਾਂ (ੲ) ਪਤਾ ਨਹੀਂ। 3. ਫਾਈਬਰ ਵਾਲੇ ਭੋਜਨ ਸਾਡੀ ਰੋਗਾਂ ਨਾਲ ਲੜਨ ਵਾਲੀ ਸਮਰੱਥਾ ਵਧਾਉਂਦੇ ਹਨ, ਕਿਉਂਕਿ ਇਨ੍ਹਾਂ ਨਾਲ (ੳ) ਸਰੀਰ ਵਿਚ ਲਹੂ ਦੀ ਰਫ਼ਤਾਰ ਸਾਧਾਰਨ ਰਹਿੰਦੀ ਹੈ। ...

ਪੂਰਾ ਲੇਖ ਪੜ੍ਹੋ »

ਕੀ ਤੁਹਾਨੂੰ ਨਵੇਂ ਘਰ ਵਿਚ ਤਾਲਮੇਲ ਬਣਾਉਣ ਦੀ ਕਲਾ ਆਉਂਦੀ ਹੈ?

ਭਾਰਤ ਵਿਚ ਹੀ ਨਹੀਂ, ਦੁਨੀਆ ਦੇ ਬਹੁਤੇ ਦੇਸ਼ਾਂ ਵਿਚ ਬਹੁਤ ਸਾਰੀਆਂ ਔਰਤਾਂ ਨੂੰ ਸ਼ਾਦੀ ਤੋਂ ਬਾਅਦ ਆਪਣੇ ਸਹੁਰੇ ਜਾ ਕੇ ਰਹਿਣਾ ਪੈਂਦਾ ਹੈ। ਅਜਿਹੇ ਵਿਚ ਨਵੀਆਂ ਵਿਆਹੀਆਂ ਔਰਤਾਂ ਨੂੰ ਕਈ ਵਾਰ ਇਕ ਅਜਨਬੀ ਘਰ ਵਿਚ ਖ਼ੁਦ ਨੂੰ ਘਰ ਦੇ ਮਾਹੌਲ ਮੁਤਾਬਿਕ ਢਾਲਣ ਵਿਚ ਕਾਫ਼ੀ ਮੁਸ਼ਕਿਲਾਂ ਆਉਂਦੀਆਂ ਹਨ। ਦਰਅਸਲ, ਇੰਝ ਕਰਨਾ ਵੀ ਇਕ ਕਲਾ ਹੈ ਅਤੇ ਉਸ ਨੂੰ ਕਿਤਾਬਾਂ ਤੋਂ ਨਹੀਂ ਸਿੱਖਿਆ ਜਾ ਸਕਦਾ। ਜਾਂ ਤਾਂ ਇਹ ਪਰਵਰਿਸ਼ ਰਾਹੀਂ ਆਉਂਦੀ ਹੈ ਜਾਂ ਸਥਿਤੀਆਂ ਤੋਂ ਸਿੱਖਿਆ ਜਾਂਦਾ ਹੈ। ਕੀ ਤੁਹਾਡੇ ਵਿਚ ਇਹ ਕਲਾ ਹੈ? ਆਉ ਪਰਖਦੇ ਹਾਂ। 1. ਕਿਹੜੀ ਸ਼ੁਰੂਆਤੀ ਗੱਲ ਤੋਂ ਇਹ ਸਮਝਣਾ ਚਾਹੀਦਾ ਹੈ ਕਿ ਕੋਈ ਨਵੀਂ ਵਿਆਹੀ ਔਰਤ ਆਪਣੇ ਸਹੁਰੇ ਘਰ ਵਿਚ ਖ਼ੁਦ ਨੂੰ ਸਥਾਪਤ ਨਹੀਂ ਕਰ ਪਾ ਰਹੀ? (ੳ) ਜੇ ਉਹ ਆਪਣੇ ਪਤੀ ਨੂੰ ਅਲੱਗ ਰਹਿਣ ਲਈ ਦਬਾਅ ਬਣਾ ਰਹੀ ਹੈ। (ਅ) ਜੇ ਉਸ ਨੂੰ ਘਰ ਦੇ ਦੂਸਰੇ ਮੈਂਬਰਾਂ ਦੇ ਖਾਣ-ਪੀਣ ਪਸੰਦ ਨਾ ਹੋਣ, ਉਹ ਉਨ੍ਹਾਂ ਵਿਚ ਨੁਕਸ ਕੱਢ ਰਹੀ ਹੋਵੇ। (ੲ) ਜੇ ਉਸ ਦਾ ਹਰ ਦੂਜੇ ਦਿਨ ਆਪਣੀ ਸੱਸ ਨਾਲ ਝਗੜਾ ਹੋ ਜਾਂਦਾ ਹੋਵੇ। 2. ਜੇ ਪਤੀ ਦੇ ਪਰਿਵਾਰ ਨੂੰ ਆਪਣਾ ਪਰਿਵਾਰ ਮੰਨਦੇ ਹੋ ਜਾਂ ਆਪਣੇ ਪਤੀ ਦਾ ...

ਪੂਰਾ ਲੇਖ ਪੜ੍ਹੋ »

ਬਚੇ ਹੋਏ ਅੰਨ ਤੇ ਸਬਜ਼ੀਆਂ ਨੂੰ ਸੁੱਟੋ ਨਾ, ਵਰਤੋਂ ਕਰੋ

ਆਮ ਤੌਰ 'ਤੇ ਸੁਆਣੀਆਂ ਬਚੀਆਂ ਹੋਈਆਂ ਚੀਜ਼ਾਂ ਨੂੰ ਸੁੱਟ ਦਿੰਦੀਆਂ ਹਨ। ਅਸਲ ਵਿਚ ਅਸੀਂ ਥੋੜ੍ਹੀ ਜਿਹੀ ਮਿਹਨਤ ਕਰਕੇ ਉਨ੍ਹਾਂ ਨੂੰ ਵਰਤੋਂ ਵਿਚ ਲਿਆ ਸਕਦੇ ਹਾਂ, ਜਿਵੇਂ :- * ਸੰਤਰੇ ਦੇ ਛਿਲਕੇ ਸੁਕਾ ਕੇ ਬਾਰੀਕ ਕੁੱਟ ਕੇ ਇਸ ਚੂਰਨ ਨੂੰ ਦੁੱਧ ਵਿਚ ਮਿਲਾ ਚਿਹਰੇ 'ਤੇ ਮਲੋ। ਇਹ ਚਿਹਰੇ ਲਈ ਬਹੁਤ ਚੰਗਾ ਵਟਣਾ ਹੈ। * ਮਟਰ, ਸੇਮ, ਲੋਬੀਆ ਆਦਿ ਦੇ ਛਿਲਕੇ ਨੂੰ ਪਾਣੀ ਨਾਲ ਧੋ ਕੇ, ਉਬਾਲ ਕੇ ਸੂਪ ਤਿਆਰ ਕਰ ਸਕਦੇ ਹੋ ਕਿਉਂਕਿ ਛਿਲਕਿਆਂ ਵਿਚ ਵਿਟਾਮਿਨ ਆਦਿ ਬਹੁਤ ਹੁੰਦੇ ਹਨ। * ਪਾਲਕ ਦੇ ਡੰਡਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੂਪ ਜਾਂ ਸਬਜ਼ੀ ਬਣਾਈ ਜਾ ਸਕਦੀ ਹੈ। * ਇਸੇ ਤਰ੍ਹਾਂ ਪੱਕੇ ਹੋਏ ਕੇਲਿਆਂ ਦੇ ਛਿਲਕੇ, ਤੋਰੀ ਦੇ ਛਿਲਕੇ ਆਦਿ ਦੀ ਵੀ ਸਬਜ਼ੀ ਬਣਾਈ ਜਾ ਸਕਦੀ ਹੈ। * ਆਲੂ ਉਬਾਲਣ ਤੋਂ ਬਾਅਦ ਜੋ ਪਾਣੀ ਬਚਦਾ ਹੈ, ਉਸ ਪਾਣੀ ਵਿਚ ਚਾਂਦੀ ਦੇ ਗਹਿਣਿਆਂ ਨੂੰ ਪਾ ਕੇ, ਕੁਝ ਦੇਰ ਸੇਕ 'ਤੇ ਰੱਖਣ ਤੋਂ ਬਾਅਦ ਬੁਰਸ਼ ਨਾਲ ਸਾਫ਼ ਕਰਨ 'ਤੇ ਉਨ੍ਹਾਂ 'ਤੇ ਚਮਕ ਆ ਜਾਂਦੀ ਹੈ। * ਸੁੱਕੀ ਡਬਲਰੋਟੀ ਦਾ ਚੂਰਾ ਬਣਾ ਕੇ ਰੱਖ ਲਓ। ਇਹ ਚੂਰਾ ਥੋੜ੍ਹੀ ਮਾਤਰਾ ਵਿਚ ਸਬਜ਼ੀਆਂ ਵਿਚ ਪਾਉਣ ਨਾਲ ਸਵਾਦ ਤੇ ਪੌਸ਼ਟਿਕਤਾ ਵਿਚ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX