ਤਾਜਾ ਖ਼ਬਰਾਂ


ਠਾਣੇ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 10
. . .  1 minute ago
ਮੁੰਬਈ, 21 ਸਤੰਬਰ - ਮਹਾਰਾਸ਼ਟਰ ਦੇ ਠਾਣੇ 'ਚ ਪੈਂਦੇ ਭਿਵੰਡੀ ਵਿਖੇ ਇੱਕ 3 ਮੰਜ਼ਲਾਂ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10...
ਜਮਸ਼ੇਰ ਖਾਸ ਦੇ ਸਾਬਕਾ ਮੈਂਬਰ ਪੰਚਾਇਤ ਦੀ ਗੋਲੀ ਮਾਰ ਕੇ ਹੱਤਿਆ
. . .  5 minutes ago
ਜੰਡਿਆਲਾ ਮੰਜਕੀ, 21 ਸਤੰਬਰ (ਸੁਰਜੀਤ ਸਿੰਘ ਜੰਡਿਆਲਾ) - ਥਾਣਾ ਸਦਰ ਜਲੰਧਰ ਦੇ ਕਸਬਾ ਜਮਸ਼ੇਰ ਖਾਸ ਵਿੱਚ ਸਾਬਕਾ ਮੈਂਬਰ ਪੰਚਾਇਤ ਮਾਨ ਸਿੰਘ ਰਾਣਾ (65 ਸਾਲ) ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਸਮਾਚਾਰ ਹੈ। ਥਾਣਾ ਮੁਖੀ ਸਬ ਇੰਸਪੈਕਟਰ...
ਕੋਵਿਡ 19 ਤੋਂ ਠੀਕ ਹੋਣ ਦੇ ਮਾਮਲਿਆਂ 'ਚ ਭਾਰਤ ਚੋਟੀ 'ਤੇ ਕਾਬਜ਼
. . .  28 minutes ago
ਨਵੀਂ ਦਿੱਲੀ, 21 ਸਤੰਬਰ - ਸਿਹਤ ਮੰਤਰਾਲੇ ਅਨੁਸਾਰ ਕੋਵਿਡ 19 ਤੋਂ ਠੀਕ ਹੋਣ ਦੇ ਮਾਮਲਿਆਂ 'ਚ ਭਾਰਤ ਦੁਨੀਆਂ ਭਰ 'ਚ ਪਹਿਲੇ ਸਥਾਨ 'ਤੇ ਕਾਬਜ਼ ਹੈ। ਭਾਰਤ 'ਚ ਹੁਣ ਤੱਕ 43 ਲੱਖ ਤੋਂ ਵੱਧ ਲੋਕ ਕੋਵਿਡ 19 ਤੋਂ ਠੀਕ ਹੋ ਚੁੱਕੇ ਹਨ, ਜੋ ਕਿ ਕੁਲ ਦੁਨੀਆ ਦੇ ਠੀਕ ਹੋਣ ਦੇ ਮਾਮਲਿਆਂ...
ਅੱਜ ਮੁੜ ਤੋਂ ਸੈਲਾਨੀਆਂ ਲਈ ਖੁੱਲ੍ਹੇਗਾ ਤਾਜ ਮਹਿਲ
. . .  33 minutes ago
ਆਗਰਾ, 21 ਸਤੰਬਰ - ਅਨਲਾਕ-4 ਦੇ ਤਹਿਤ ਤਾਜ ਮਹਿਲ ਅੱਜ ਮੁੜ ਤੋਂ ਸੈਲਾਨੀਆਂ ਲਈ ਖੁੱਲਣ ਜਾ ਰਿਹਾ ਹੈ। ਕੋਵਿਡ 19 ਦੇ ਚੱਲਦਿਆਂ ਮਾਰਚ ਮਹੀਨੇ ਤੋਂ ਤਾਜ ਮਹਿਲ...
ਮਹਾਰਾਸ਼ਟਰ : ਠਾਣੇ 'ਚ ਇਮਾਰਤ ਡਿੱਗਣ ਕਾਰਨ 5 ਮੌਤਾਂ
. . .  53 minutes ago
ਮੁੰਬਈ, 21 ਸਤੰਬਰ - ਮਹਾਰਾਸ਼ਟਰ ਦੇ ਠਾਣੇ 'ਚ ਪੈਂਦੇ ਭਿਵੰਡੀ ਵਿਖੇ ਇੱਕ 3 ਮੰਜ਼ਲਾਂ ਇਮਾਰਤ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਮਲਬੇ ਹੇਠਾਂ ਦੱਬੇ 20 ਲੋਕਾਂ ਨੂੰ ਐਨ.ਡੀ.ਆਰ.ਐਫ ਵੱਲੋਂ ਸਥਾਨਕ ਲੋਕਾਂ ਦੀ ਮਦਦ...
ਆਈ.ਪੀ.ਐਲ-2020 : ਸਨਰਾਈਜ਼ਰਸ ਹੈਦਰਾਬਾਦ ਤੇ ਰਾਇਲ ਚੈਲੇਂਜਰਸ ਬੈਂਗਲੌਰ ਦਾ ਮੁਕਾਬਲਾ ਅੱਜ
. . .  about 1 hour ago
ਆਬੂ ਧਾਬੀ, 21 ਸਤੰਬਰ - ਆਈ.ਪੀ.ਐਲ-2020 'ਚ ਅੱਜ ਦਾ ਮੁਕਾਬਲਾ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰਸ ਬੈਂਗਲੌਰ ਤੇ ਡੇਵਿਡ ਵਾਰਨਰ ਦੀ ਅਗਵਾਈ ਵਾਲੀ ਸਨਰਾਈਜ਼ਰਸ ਹੈਦਰਾਬਾਦ...
ਅੱਜ ਦਾ ਵਿਚਾਰ
. . .  about 1 hour ago
ਮਿਜ਼ੋਰਮ 'ਚ ਆਇਆ ਭੂਚਾਲ
. . .  6 minutes ago
ਆਈ.ਪੀ.ਐਲ. 2020 : ਦਿੱਲੀ ਨੇ ਪੰਜਾਬ ਨੂੰ ਹਰਾਇਆ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਤੇ ਦਿੱਲੀ ਦਾ ਮੈਚ ਸੁਪਰ ਓਵਰ 'ਚ ਪੁੱਜਾ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 7 ਗੇਂਦਾਂ 'ਤੇ 13 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 18 ਗੇਂਦਾਂ 'ਤੇ 42 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਕਿੰਗਜ਼ ਇਲੈੱਵਨ ਪੰਜਾਬ ਨੂੰ 36 ਗੇਂਦਾਂ 'ਤੇ 74 ਦੌੜਾਂ ਦੀ ਜ਼ਰੂਰਤ
. . .  1 day ago
ਆਈ.ਪੀ.ਐਲ. 2020 : ਪੰਜਾਬ ਨੂੰ ਮਿਲਿਆ 158 ਦੌੜਾਂ ਦਾ ਟੀਚਾ
. . .  1 day ago
ਉਸਤਾਦ ਰਾਗੀ ਭਾਈ ਬਲਬੀਰ ਸਿੰਘ ਬੀੜ ਬਾਬਾ ਬੁੱਢਾ ਸਾਹਿਬ ਜੀ ਨਹੀਂ ਰਹੇ
. . .  1 day ago
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ )- ਉਸਤਾਦ ਰਾਗੀ ਭਾਈ ਬਲਬੀਰ ਸਿੰਘ (75) 'ਬੀੜ ਬਾਬਾ ਬੁੱਢਾ ਸਾਹਿਬ ਜੀ ਵਾਲੇ' ਸਵੇਰੇ ਅੰਮ੍ਰਿਤ ਵੇਲੇ ਅਕਾਲ ਚਲਾਣਾ ਕਰ ਗਏ। ਉਸਤਾਦ ਭਾਈ ...
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣ ਵਾਸਤੇ ਮਿਥਿਆ ਪ੍ਰੋਗਰਾਮ ਮੁਲਤਵੀ
. . .  1 day ago
ਚੰਡੀਗੜ੍ਹ , 20 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਕੱਲ੍ਹ ਪਾਵਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ...
ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਅਹੁਦੇ ਤੋਂ ਦਿਆਂਗਾ ਅਸਤੀਫ਼ਾ - ਦੁਸ਼ਅੰਤ ਚੌਟਾਲਾ
. . .  1 day ago
ਨਵੀਂ ਦਿੱਲੀ , 20 ਸਤੰਬਰ - ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਨੇ ਕਿਹਾ ਹੈ ਕਿ ਜੇ ਐਮ ਐੱਸ ਪੀ ਨੂੰ ਖ਼ਤਰਾ ਹੋਇਆ ਤਾਂ ਮੈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ ।
ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਲੜਾਂਗਾ - ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਅਹਿਦ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹਿਦ ਕੀਤਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਆਖ਼ਰੀ ਸਾਹ ਤੱਕ ਉਹ ਲੜਾਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੈਰ ਸੰਵਿਧਾਨਿਕ ਕਿਸਾਨ ਵਿਰੋਧੀ ਕਾਨੂੰਨ ਨੂੰ ਲੈ ਕੇ ਭਾਜਪਾ ਦੇ ਸਹਿਯੋਗੀਆਂ ਸਮੇਤ...
ਸੰਸਦ ਮੈਂਬਰ ਔਜਲਾ ਨੇ ਰਾਜਨਾਥ ਨੂੰ ਮਿਲ ਕੇ ਚੁੱਕੇ ਵਿਕਾਸ ਕਾਰਜਾਂ ਦੇ ਮੁੱਦੇ
. . .  1 day ago
ਅੰਮ੍ਰਿਤਸਰ, 20 ਸਤੰਬਰ - ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਕਾਸ ਸਬੰਧੀ ਲੰਬਿਤ ਪਏ ਕਈ ਮੁੱਦਿਆਂ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਵਿਚ ਵੱਲਾਂ ਰੇਲ ਕਰਾਸਿੰਗ ਲਈ ਐਨ.ਓ.ਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲਾਂ ਦਾ ਵਿਕਾਸ, ਵੱਲਾਂ ਸਬਜ਼ੀ...
ਪੂਰਬੀ ਲਦਾਖ਼ 'ਚ ਫਿੰਗਰ 4 ਦੇ ਕੋਲ 6 ਪਹਾੜੀ ਇਲਾਕਿਆਂ 'ਚ ਭਾਰਤ ਦਾ ਕਬਜ਼ਾ - ਮੀਡੀਆ ਰਿਪੋਰਟ
. . .  1 day ago
ਨਵੀਂ ਦਿੱਲੀ, 20 ਸਤੰਬਰ - ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਿਕ ਭਾਰਤੀ ਫ਼ੌਜ ਨੇ ਪਿਛਲੇ ਤਿੰਨ ਹਫ਼ਤਿਆਂ ਵਿਚ ਚੀਨ ਦੇ ਨਾਲ ਅਸਲ ਨਿਯੰਤਰਨ ਰੇਖਾ 'ਤੇ 6 ਨਵੇਂ ਪ੍ਰਮੁੱਖ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ। ਭਾਰਤੀ ਫ਼ੌਜ ਨੇ 29 ਅਗਸਤ ਤੋਂ ਸਤੰਬਰ ਦੇ ਦੂਸਰੇ ਹਫ਼ਤੇ ਦੇ ਵਿਚਕਾਰ 6 ਨਵੀਆਂ ਉਚਾਈਆਂ...
ਆਈ.ਪੀ.ਐਲ. 2020 : ਕਿੰਗਜ਼ ਇਲੈਵਨ ਪੰਜਾਬ ਨੇ ਜਿੱਤੀ ਟਾਸ, ਪਹਿਲਾ ਗੇਂਦਬਾਜ਼ੀ ਦਾ ਫੈਸਲਾ
. . .  1 day ago
ਅਬੂ ਧਾਬੀ, 20 ਸਤੰਬਰ - ਆਈ.ਪੀ.ਐਲ. 2020 'ਚ ਅੱਜ ਪੰਜਾਬ ਦਾ ਦਿੱਲੀ ਨਾਲ ਮੁਕਾਬਲਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ...
ਚੋਟੀ ਦੇ ਅੱਧੀ ਦਰਜਨ ਕਲਾਕਾਰ 'ਕਿਸਾਨੀ ਸੰਘਰਸ਼' ਦੀ ਹਮਾਇਤ 'ਚ ਨਿਤਰੇ
. . .  1 day ago
ਕੁੱਪ ਕਲਾਂ (ਸੰਗਰੂਰ), 20 ਸਤੰਬਰ ( ਮਨਜਿੰਦਰ ਸਿੰਘ ਸਰੌਦ ) - ਅੱਜ ਜਿਸ ਵੇਲੇ ਕੇਂਦਰ ਦੀ ਹਕੂਮਤ ਵੱਲੋਂ ਖੇਤੀ ਬਿੱਲਾਂ ਰਾਹੀਂ ਪੰਜਾਬ ਦੀ ਕਿਸਾਨੀ ਦੇ ਕਾਲੇ ਅਧਿਆਏ ਦੀ ਇਬਾਰਤ ਲਿਖੀ ਜਾ ਰਹੀ ਹੈ ਤਾਂ ਉਸ ਵੇਲੇ ਚਿਰਾਂ ਤੋਂ ਚੁੱਪ ਬੈਠੇ ਪੰਜਾਬ ਦੇ ਕਲਾਕਾਰ ਵਰਗ ਦਾ ਵੱਡਾ ਹਿੱਸਾ ਵੀ ਕਿਸਾਨੀ ਦੇ ਦਰਦ ਨੂੰ ਸਮਝਦਿਆਂ...
ਫ਼ਾਜ਼ਿਲਕਾ ਜ਼ਿਲ੍ਹੇ 'ਚ 55 ਹੋਰ ਕੋਰੋਨਾ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 20 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 55 ਹੋਰ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਫ਼ਾਜ਼ਿਲਕਾ ਦੇ 21 ਕੇਸ ਅਤੇ ਅਬੋਹਰ ਦੇ 34 ਕੇਸ ਹਨ। ਪੀੜਿਤਾਂ ਦੀ ਉਮਰ 10 ਸਾਲ ਤੋਂ ਲੈ ਕੇ 70 ਸਾਲ ਦੇ ਵਿਚਕਾਰ ਹੈ। ਇਸ ਤੋਂ ਇਲਾਵਾ ਅੱਜ ਜ਼ਿਲ੍ਹੇ ਵਿਚ 49 ਜਣਿਆਂ ਨੇ ਕੋਰੋਨਾ...
ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, ਮੌਤਾਂ ਦੀ ਗਿਣਤੀ 118 ਹੋਈ
. . .  1 day ago
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 91 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3708 ਹੋ ਗਈ ਹੈ, ਜਦਕਿ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 118 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਰਾਜਪੁਰਾ 'ਚ 30 ਕੋਰੋਨਾ ਟੈਸਟ ਪਾਜ਼ੀਟਿਵ ਆਏ
. . .  1 day ago
ਰਾਜਪੁਰਾ , 20 ਸਤੰਬਰ (ਰਣਜੀਤ ਸਿੰਘ) - ਜਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ ਵੱਖ ਵੱਖ ਥਾਵਾਂ 30 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ। ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਪੰਜਾਬ ਵਿਚ ਨਰਮੇ-ਕਪਾਹ ਦੀ ਕਾਸ਼ਤ ਦੀਆਂ ਸਮੱਸਿਆਵਾਂ

ਨਰਮਾ-ਕਪਾਹ ਵਿਸ਼ਵ ਦੀ ਮੁੱਖ ਰੇਸ਼ੇ ਵਾਲੀ ਫ਼ਸਲ ਹੈ, ਇਸ ਦੀ ਭਾਰਤ ਵਿਚ ਵੱਡੇ ਪੱਧਰ 'ਤੇ ਕਾਸ਼ਤ ਕੀਤੀ ਜਾਂਦੀ ਹੈ। ਪੰਜਾਬ ਵਿਚ ਨਰਮੇ-ਕਪਾਹ ਦੀ ਕਾਸ਼ਤ ਪ੍ਰਮੁੱਖ ਤੌਰ 'ਤੇ ਬਠਿੰਡਾ, ਮਾਨਸਾ, ਫ਼ਾਜ਼ਿਲਕਾ, ਮੁਕਤਸਰ, ਫ਼ਰੀਦਕੋਟ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਵਿਚ ਕੀਤੀ ਜਾਂਦੀ ਹੈ। ਨਰਮੇ-ਕਪਾਹ ਦੀ ਫ਼ਸਲ 'ਤੇ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਇਸ ਦਾ ਝਾੜ ਘਟਾਉਣ ਦਾ ਕਾਰਨ ਬਣਦੀਆਂ ਹਨ। ਕੀੜੇ ਮਕੌੜੇ, ਬਿਮਾਰੀਆਂ ਅਤੇ ਨਦੀਨਾਂ ਤੋਂ ਇਲਾਵਾ ਕੁਝ ਅਜੀਵਿਕ ਕਾਰਨਾਂ ਦੀ ਵੀ ਪਿਛਲੇ 2-3 ਸਾਲਾਂ ਤੋਂ ਬਹੁਤ ਮਾਰ ਪੈ ਰਹੀ ਹੈ। ਅਜੀਵਿਕ ਕਾਰਨਾਂ ਦੀ ਪਛਾਣ, ਨੁਕਸਾਨ ਅਤੇ ਬਚਾਅ ਹੇਠ ਲਿਖੇ ਅਨੁਸਾਰ ਹਨ। ਪੈਰਾਵਿਲਟ : ਪੈਰਾਵਿਲਟ ਨਰਮੇ ਦਾ ਇਕ ਅੰਦਰੂਨੀ ਵਿਕਾਰ ਹੈ, ਜੋ ਕਿ ਨਰਮੇ ਵਿਚ ਟਾਵੇਂ-ਟਾਵੇਂ ਬੂਟਿਆਂ 'ਤੇ ਆਉਂਦਾ ਹੈ। ਪੈਰਾਵਿਲਟ ਕਾਰਨ ਬੂਟੇ ਦੇ ਇਕਦਮ ਕੁਮਲਾਉਣ ਦਾ ਕਾਰਨ ਬੂਟੇ ਦੁਆਰਾ ਪਾਣੀ ਲੈਅ ਜਾਂ ਪਾਣੀ ਮਿਲਣ ਵਿਚ ਵਿਗਾੜ ਆਉਣ ਹੈ। ਪੈਰਾਵਿਲਟ ਕਿਸੇ ਵੀ ਜੀਵਾਣੂੰ ਜਾਂ ਵਿਸ਼ਾਣੂੰ ਕਾਰਨ ਨਹੀਂ ਹੁੰਦਾ, ਇਸ ਦਾ ਕਾਰਨ ਲੰਬੇ ਸਮੇਂ ਦੀ ਔੜ, ਤੇਜ਼ ਧੁੱਪ, ਜ਼ਿਆਦਾ ਤਾਪਮਾਨ ਤੋਂ ਬਾਅਦ ਭਾਰੀ ...

ਪੂਰਾ ਲੇਖ ਪੜ੍ਹੋ »

ਤਾਜ਼ੇ ਫਲ ਖਾਣ ਲਈ ਖੇਤ ਵਿਚ ਫਲਦਾਰ ਬੂਟੇ ਲਗਾਓ

ਬਰਸਾਤ ਦਾ ਮੌਸਮ ਪੰਜਾਬ ਵਿਚ ਸਦਾਬਹਾਰ ਫ਼ਲਦਾਰ ਬੂਟੇ ਲਗਾਉਣ ਲਈ ਬਹੁਤ ਢੁਕਵਾਂ ਹੈ। ਇਸ ਮੌਸਮ ਵਿਚ ਜਿਹੜੇ ਫ਼ਲਦਾਰ ਬੂਟੇ ਲਗਾਏ ਜਾ ਸਕਦੇ ਹਨ। ਉਨ੍ਹਾਂ ਬਾਰੇ ਇਥੇ ਜਾਣਕਾਰੀ ਦਿੱਤੀ ਜਾ ਰਹੀ ਹੈ। ਨਿੰਬੂ ਜਾਤੀ ਦੇ ਫ਼ਲਾਂ ਵਿਚ ਕਿੰਨੂ, ਮਾਲਟਾ, ਸੰਤਰਾ, ਨਿੰਬੂ ਅਤੇ ਗਲਗਲ ਮੁੱਖ ਹਨ। ਪੰਜਾਬ ਵਿਚ ਅੰਬ ਪਿੱਛੋਂ ਨਿੰਬੂ ਅਤੇ ਗਲਗਲ ਦਾ ਅਚਾਰ ਵਧੇਰੇ ਵਰਤਿਆ ਜਾਂਦਾ ਹੈ। ਇਸ ਸਮੇਂ ਨਿੰਬੂ ਜਾਤੀ ਦੇ ਫਲਾਂ ਹੇਠ ਹੀ ਸਭ ਤੋਂ ਵਧ ਰਕਬਾ ਹੈ। ਪੰਜਾਬ ਵਿਚ ਬਗੀਚੇ ਤਾਂ ਹੁਣ ਕਿੰਨੂ ਦੇ ਹੀ ਰਹਿ ਗਏ ਹਨ। ਇਹ ਬਗੀਚੇ ਬਹੁਤਾ ਕਰਕੇ ਫ਼ਿਰੋਜ਼ਪੁਰ, ਬਠਿੰਡਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚ ਹਨ। ਕਿੰਨੂ ਦਾ ਫਲ ਮਾਲਟਾ ਅਤੇ ਸੰਤਰੇ ਦੇ ਮੇਲ ਤੋਂ ਬਣਾਇਆ ਗਿਆ ਹੈ। ਇਸ ਫਲ ਵਿਚ ਬੀਜਾਂ ਦੀ ਭਰਮਾਰ ਅਤੇ ਰਸ ਵਿਚ ਕੁਝ ਕੁੜੱਤਣ ਸੀ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਘਟ ਬੀਜਾਂ ਵਾਲੀ ਕਿਸਮ ਪੀ ਏ ਯੂ ਕਿੰਨੂ-1 ਵਿਕਸਤ ਕੀਤੀ ਹੈ। ਕੁੜੱਤਣ ਰਹਿਤ ਰਸ ਵੀ ਤਿਆਰ ਹੋ ਗਿਆ ਹੈ। ਹੁਣ ਸੂਬੇ ਵਿਚ ਕਿੰਨੂ ਦਾ ਰਸ ਵੀ ਮਿਲਣ ਲੱਗ ਪਵੇਗਾ। ਨਿੰਬੂ ਦੀਆਂ ਵੀ ਦੋ ਕਿਸਮਾਂ ਪੰਜਾਬ ਬਾਰਾਮਾਸੀ ...

ਪੂਰਾ ਲੇਖ ਪੜ੍ਹੋ »

ਦੁਨੀਆ ਦੇ ਖੁਰਾਕ ਉਤਪਾਦਨ ਵਿਚ ਪੰਜਾਬੀ ਵਿਗਿਆਨੀਆਂ ਦਾ ਯੋਗਦਾਨ

ਦੁਨੀਆ ਵਿਚ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ 45 ਵਿਗਿਆਨੀਆਂ ਦੀ ਅਹਿਮ ਭੂਮਿਕਾ ਹੈ, ਜਿਨ੍ਹਾਂ ਵਿਚੋਂ 3 ਪੰਜਾਬੀ ਪਿਛੋਕੜ ਦੇ ਹਨ। ਇਹ ਮਹਾਨ ਸਪੂਤ ਹਨ, ਡਾ. ਗੁਰਦੇਵ ਸਿੰਘ ਖੁਸ਼, ਸੁਰਿੰਦਰ ਕੁਮਾਰ ਵਾਸਲ ਅਤੇ ਰਤਨ ਲਾਲ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਵਿਸ਼ਵ ਵਿਚ ਖੇਤੀ ਉੱਪਰ ਨਿਰਭਰਤਾ ਹੀ ਨਹੀਂ ਵਧੀ, ਸਗੋਂ ਮਿਆਰੀ ਭੋਜਨ ਦੀਆਂ ਤਕਨੀਕਾਂ ਵੀ ਵਿਕਸਿਤ ਹੋਈਆਂ ਅਤੇ ਪੰਜਾਬ ਦਾ ਨਾਂਅ ਵਿਸ਼ਵ ਪੱਧਰ ਉੱਪਰ ਪ੍ਰਸਿੱਧ ਹੋਇਆ। ਡਾ: ਗੁਰਦੇਵ ਸਿੰਘ ਖੁਸ਼ ਜੋ ਦੁਨੀਆ ਦੇ ਮੰਨੇ-ਪ੍ਰਮੰਨੇ ਨਸਲ ਸੁਧਾਰਕ ਹਨ ਨੂੰ ਦੁਨੀਆ ਵਿਚ ਖੁਰਾਕ ਉਤਪਾਦਨ ਨਾਲ ਸਬੰਧਿਤ ਡਾ: ਹੈਨਰੀ ਬੀਚਲ ਵਰਗੇ ਮਾਣਮੱਤੇ ਇਨਾਮ ਨਾਲ ਸਨਮਾਨਿਆ ਗਿਆ। ਇਹ ਬਹੁਤ ਹੀ ਸਨਮਾਨ ਵਾਲੀ ਗੱਲ ਹੈ। ਇਹ ਪ੍ਰਾਪਤੀ ਉਨ੍ਹਾਂ ਨੂੰ ਝੋਨੇ ਦੇ ਗੁਣਾਂ ਨਾਲ ਭਰਪੂਰ ਨਸਲਾਂ ਵਿਕਸਿਤ ਕਰਨ ਕਰਕੇ ਹੋਈ। ਡਾ: ਖੁਸ਼ ਦਾ ਜਨਮ ਇਕ ਕਿਸਾਨ ਪਰਿਵਾਰ ਵਿਚ ਪਿੰਡ ਰੁੜਕੀ ਜ਼ਿਲ੍ਹਾ ਜਲੰਧਰ ਵਿਚ ਹੋਇਆ। ਆਪ ਨੇ ਆਪਣੀ ਪੜ੍ਹਾਈ 1955 ਵਿਚ ਖੇਤੀ ਕਾਲਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਕਰਨ ਉਪਰੰਤ 1960 ਵਿਚ ਉਚੇਰੀ ਵਿੱਦਿਆ ਅਮਰੀਕਾ ਵਿਚ ...

ਪੂਰਾ ਲੇਖ ਪੜ੍ਹੋ »

ਜੰਗਲ ਜੰਗਲ ਬਾਤ ਚਲੀ ਹੈ...

ਪਿਛਲੇ ਦਿਨੀਂ ਸਰਕਾਰ ਦੇ ਕਿਸੇ ਫ਼ੈਸਲੇ ਨੂੰ ਲੈ ਕੇ, ਕਾਫ਼ੀ ਲੋਕ ਜੰਗਲ ਖ਼ਤਮ ਕਰਨ ਦੇ ਵਿਰੁੱਧ ਲਾਮਬੱਧ ਹੋਏ ਹਨ ਇਹ ਚੰਗੀ ਗੱਲ ਤਾਂ ਹੈ, ਪਰ ਇਸ ਤੋਂ ਵੱਧ ਸੋਚਣ ਦੀ ਵੀ ਲੋੜ ਹੈ ਜੰਗਲ ਕਈ ਕਿਸਮ ਦੇ ਹੁੰਦੇ ਹਨ, ਸਰਕਾਰੀ, ਨਿੱਜੀ, ਸੜਕੀ, ਰੇਲ, ਨਹਿਰੀ ਜਾਂ ਕੁਦਰਤੀ ਉਜਾੜ ਵਾਲੇ ਹੁੰਦੇ ਹਨ ਪੰਜਾਬ ਵਿਚ ਇਹੋ ਜਿਹੇ ਹਜ਼ਾਰਾਂ ਛੋਟੇ-ਵੱਡੇ ਜੰਗਲ ਹਨ ਕਈਆਂ ਵਿਚ ਜਾਨਵਰ ਹਨ, ਕਈਆਂ ਵਿਚ ਨਹੀਂ ਸਰਕਾਰੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਘੱਟੋ-ਘੱਟ 899 ਸਰਕਾਰੀ ਤੇ 871 ਨਿੱਜੀ ਜੰਗਲ ਹਨ ਲੁਧਿਆਣੇ ਵਿਚ ਸਭ ਤੋਂ ਵੱਧ 188 ਨਿੱਜੀ ਜੰਗਲ ਹਨ ਤੇ ਹੁਸ਼ਿਆਰਪੁਰ ਵਿਚ ਸਭ ਤੋਂ ਵੱਧ 137 ਸਰਕਾਰੀ ਜੰਗਲ ਹਨ ਜਲੰਧਰ ਜ਼ਿਲ੍ਹੇ ਵਿਚ ਸਭ ਤੋਂ ਵੱਧ 52,152 ਸੜਕੀ ਜੰਗਲ ਹਨ ਮਸਲਾ ਇਹ ਨਹੀਂ ਕਿ ਪੰਜਾਬ ਵਿਚ ਜੰਗਲ ਕਿੰਨੇ ਹਨ ਮਸਲਾ ਤਾਂ ਜੰਗਲਾਂ ਵਿਚ ਹੈ ਕੀ? ਬਹੁਤ ਸਾਰੇ ਜੰਗਲਾਂ ਵਿਚ ਚੋਰੀ ਹੁੰਦੀ ਹੈ ਕੀਮਤੀ ਕਿਸਮ ਦੇ ਰੁੱਖ ਲਾਏ ਨਹੀਂ ਜਾ ਰਹੇ ਦਵਾਈਆਂ ਵਾਲੀਆਂ ਜੜ੍ਹੀ ਬੂਟੀਆਂ ਨਾ-ਮਾਤਰ ਹਨ ਲੋੜ ਹੈ ਸਮਾਜਿਕ ਸੰਸਥਾਵਾਂ ਅੱਗੇ ਆਉਣ ਤੇ ਆਪੋ-ਆਪਣੇ ਇਲਾਕੇ ਵਿਚ ਵਾਰੀ ਸਿਰ ਜੰਗਲਾਂ ਦੀ ਸੰਭਾਲ ਕਰਨ ਦੇ ਸਾਰਾ ਸਾਲ ਉਪਰਾਲੇ ਆਪ ...

ਪੂਰਾ ਲੇਖ ਪੜ੍ਹੋ »

ਬਾਸਮਤੀ ਦੇ ਬੀਜ ਅਤੇ ਪਨੀਰੀ ਦੀ ਕਰਕੇ ਸੋਧ, ਕਾਬੂ ਕਰੀਏ ਝੰਡਾ ਰੋਗ

ਬਾਸਮਤੀ ਝੋਨਾ ਪੰਜਾਬ ਸੂਬੇ ਦੀ ਇਕ ਨਿਰਯਾਤਯੋਗ ਫ਼ਸਲ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਮੰਡੀ ਵਿਚ ਚੰਗਾ ਭਾਅ ਮਿਲਣ ਕਰਕੇ ਪਿਛਲੇ ਸਾਲਾਂ ਵਿਚ ਇਸ ਦੀ ਕਾਸ਼ਤ ਹੇਠ ਰਕਬਾ ਲਗਾਤਾਰ ਵਧ ਰਿਹਾ ਹੈ। ਪਿਛਲੇ ਸਾਲ 2019 ਵਿਚ ਭਾਰਤ ਨੇ 44.15 ਲੱਖ ਟਨ ਬਾਸਮਤੀ ਦਾ ਨਿਰਯਾਤ ਕੀਤਾ ਸੀ। ਪੰਜਾਬ ਵਿਚ ਸਾਲ 2019 ਦੌਰਾਨ ਬਾਸਮਤੀ ਹੇਠਾਂ 5.47 ਲੱਖ ਹੈਕਟੇਅਰ ਰਕਬਾ ਸੀ ਅਤੇ ਇਸ ਤੋਂ 19.64 ਲੱਖ ਟਨ ਬਾਸਮਤੀ ਪੈਦਾਵਾਰ ਹੋਈ। ਝੰਡਾ ਰੋਗ ਇਕ ਉੱਲੀ ਰਾਹੀਂ ਲੱਗਣ ਵਾਲਾ ਰੋਗ ਹੈ। ਬਿਮਾਰੀ ਵਾਲੇ ਬੀਜ ਦੀ ਵਰਤੋਂ ਕਰਨਾ ਇਸ ਰੋਗ ਦਾ ਮੁੱਖ ਕਾਰਨ ਬਣਦਾ ਹੈ। ਪੰਜਾਬ ਵਿਚ ਕਾਸ਼ਤ ਹੋਣ ਵਾਲੀਆਂ ਬਾਸਮਤੀ ਝੋਨੇ ਦੀਆਂ ਜ਼ਿਆਦਾਤਰ ਕਿਸਮਾਂ (ਪੂਸਾ ਬਾਸਮਤੀ 1121, ਪੂਸਾ ਬਾਸਮਤੀ 1509 ਆਦਿ) ਇਸ ਰੋਗ ਦਾ ਟਾਕਰਾ ਨਹੀਂ ਕਰ ਸਕਦੀਆਂ। ਇਸ ਰੋਗ ਦੇ ਵਧਣ ਦਾ ਇਹ ਵੀ ਇਕ ਕਾਰਨ ਹੈ। ਇਸ ਰੋਗ ਦੀ ਉੱਲੀ ਦੇ ਕਣ ਮੁੱਖ ਤੌਰ 'ਤੇ ਬੀਜ ਅਤੇ ਮਿੱਟੀ ਰਾਹੀਂ ਫੈਲਦੇ ਹਨ ਜਿਹੜੇ ਕਿ ਪਨੀਰੀ ਲਾਉਣ ਵੇਲੇ ਬੀਜ ਦੇ ਪੁੰਗਰਣ ਸਮੇਂ ਜੜ੍ਹਾਂ ਜਾਂ ਧਰਤੀ ਨਾਲ ਲੱਗਦੇ ਤਣੇ ਦੇ ਹਿੱਸੇ ਰਾਹੀਂ ਸਾਰੇ ਪੌਦੇ 'ਤੇ ਹਮਲਾ ਕਰ ਦਿੰਦੇ ਹਨ ਜਿਸ ਕਾਰਨ ਸ਼ੁਰੂ ਵਿਚ ...

ਪੂਰਾ ਲੇਖ ਪੜ੍ਹੋ »

ਅਮਰੂਦ ਦੇ ਫਲ ਦੀ ਮੱਖੀ ਦੀ ਰੋਕਥਾਮ

ਅਮਰੂਦ ਇਕ ਸਵਾਦੀ, ਪੌਸ਼ਟਿਕ ਅਤੇ ਗੁਣਕਾਰੀ ਫਲ ਹੈ ਜੋ ਕਿ ਆਪਣੇ ਗੁਣਾਂ ਕਰਕੇ ਜਾਣਿਆ ਅਤੇ ਖਾਦਾ ਜਾਂਦਾ ਹੈ। ਇਸ ਦੇ ਪੌਸ਼ਟਿਕ ਤੱਤ ਇਸ ਨੂੰ ਇਕ ਮਨਭਾਉਂਦਾ ਫਲ ਬਣਾ ਦਿੰਦੇ ਹਨ। ਇਹ ਵਿਟਾਮਿਨ ਭਰਪੂੁਰ ਫਲ ਹੈ ਜਿਸ ਵਿਚ ਵਿਟਾਮਿਨ ਸੀ, ਏ ਅਤੇ ਬੀ (ਰਾਈਬੋਫਲੋੇਵਿਨ) ਹੰਦੇ ਹਨ। ਇਸ ਵਿਚ ਕੈਲਸ਼ੀਅਮ, ਫਾਸਫੋਰਸ ਅਤੇ ਲੋਹੇ ਦੇ ਤੱਤ ਵੀ ਕਾਫ਼ੀ ਮਾਤਰਾ ਵਿਚ ਹੁੰਦੇ ਹਨ। ਅਮਰੂਦ ਵਿਚ ਐਂਟੀਔਕਸੀਡੈਂਟ ਅੰਸ਼ ਹੁੰਦੇ ਹਨ ਅਤੇ ਇਹ ਉੱਪਰਲੇ ਖੁੂਨ ਦੇ ਦਬਾਅ ਨੂੰ ਠੀਕ ਰੱਖਦਾ ਹੈ। ਸਰਦੀਆਂ ਵਾਲਾ ਫਲ ਗਰਮੀਆਂ ਨਾਲੋਂ ਬਿਹਤਰ ਹੁੰਦਾ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਅਮਰੂਦ ਦੀ ਕਾਸ਼ਤ ਕੀਤੀ ਜਾਂਦੀ ਹੈ। ਪੰਜਾਬ ਵਿਚ ਅਮਰੂਦ ਹੇਠ 9142 ਹੈਕਟੇਅਰ ਰਕਬਾ ਹੈ, ਜਿਸ ਵਿਚੋਂ 206106 ਟਨ ਉਤਪਾਦਨ ਹੁੰਦਾ ਹੈ। ਬਹੁਤ ਘੱਟ ਸਾਂਭ-ਸੰਭਾਲ ਨਾਲ ਵੀ ਇਸ ਦੇ ਝਾੜ 'ਤੇ ਕਾਫ਼ੀ ਅਸਰ ਪੈਂਦਾ ਹੈ। ਗਰਮ ਰੁੱਤ ਦੀਆਂ ਫਲ ਵਾਲੀਆਂ ਸਾਰੀਆਂ ਫ਼ਸਲਾਂ ਉੱਪਰ ਫਲ ਦੀ ਮੱਖੀ ਦਾ ਹਮਲਾ ਹੁੰਦਾ ਹੈ ਪਰ ਬਰਸਾਤੀ ਅਮਰੂਦ ਦੀ ਫ਼ਸਲ ਨੂੰ ਇਹ ਸਭ ਤੋਂ ਜ਼ਿਆਦਾ ਨੁਕਸਾਨ ਕਰਦੀ ਹੈ। ਇਹ ਅਮਰੂਦ ਦਾ ਹਾਨੀਕਾਰਕ ਕੀੜਾ ਹੈ ਪਰ ਇਹ ਹੋਰ ਫ਼ਸਲਾਂ ਨੂੰ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX