ਤਾਜਾ ਖ਼ਬਰਾਂ


ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਮਨਜੂਰੀ ਦਿੱਤੇ ਜਾਣ 'ਤੇ ਸਰਕਾਰ ਪ੍ਰਤੀ ਹਰ ਵਰਗ ਵਿਚ ਗੁੱਸੇ ਦੀ ਲਹਿਰ
. . .  0 minutes ago
ਆੜ੍ਹਤੀ,ਮੁਨੀਮ ਅਤੇ ਗੱਲਾ ਮਜ਼ਦੂਰ ਵੀ ਕਿਸਾਨਾਂ ਦੇ ਸਮਰਥਨ 'ਚ ਨਿੱਤਰੇ
. . .  2 minutes ago
ਸੁਨਾਮ ਊਧਮ ਸਿੰਘ ਵਾਲਾ, ਸਤੰਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਆੜ੍ਹਤੀਆ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ,ਮੁਨੀਮ ਯੂਨੀਅਨ ਦੇ ਪ੍ਰਧਾਨ ਸਤਿਗੁਰ ਸਿੰਘ ਭੈਣੀ ਦੀ ਅਗਵਾਈ...
ਮੋਗਾ 'ਚ ਖੇਤੀ ਬਿੱਲਾਂ ਨੂੰ ਲੈ ਕੇ ਹੋਇਆ ਵੱਡਾ ਰੋਸ ਪ੍ਰਦਰਸ਼ਨ
. . .  8 minutes ago
ਮੋਗਾ, 25 ਸਤੰਬਰ (ਗੁਰਤੇਜ ਸਿੰਘ ਬੱਬੀ/ਸੁਰਿੰਦਰਪਾਲ ਸਿੰਘ) - ਅੱਜ ਆਰਡੀਨੈਂਸ ਬਿੱਲਾਂ ਖਿਲਾਫ ਮੋਗਾ 'ਚ ਵੱਡੇ ਰੋਸ ਪ੍ਰਦਰਸ਼ਨ ਕੀਤੇ ਗਏ। ਜਿੱਥੇ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਗਏ, ਉੱਥੇ ਹੀ, ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਵੀ ਦੋ ਜਗ੍ਹਾ 'ਤੇ ਰੋਸ...
ਹਲਕਾ ਇੰਚਾਰਜ ਬਚਿੱਤਰ ਕੋਹਾੜ ਦੀ ਅਗਵਾਈ 'ਚ ਅਕਾਲੀ ਦਲ ਵਲੋਂ ਹਾਈਵੇਅ 'ਤੇ ਚੱਕਾ ਜਾਮ
. . .  14 minutes ago
ਸ਼ਾਹਕੋਟ, 25 ਸਤੰਬਰ (ਦਲਜੀਤ ਸਚਦੇਵਾ/ਬਾਂਸਲ)- ਮੋਦੀ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ 'ਚ ਅੱਜ ਅਕਾਲੀ ਦਲ ਹਲਕਾ ਸ਼ਾਹਕੋਟ ਵਲੋਂ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ ਹੇਠ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਨੇੜੇ ਜਲੰਧਰ-ਮੋਗਾ ਨੈਸ਼ਨਲ...
ਕਿਸਾਨਾਂ ਵਲੋਂ ਫਿਰੋਜ਼ਪੁਰ- ਫਾਜ਼ਿਲਕਾ ਜੀ ਟੀ ਰੋਡ ਜਾਮ ਕਰਕੇ ਲਾਇਆਂ ਧਰਨਾ
. . .  16 minutes ago
ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ ਕਿਸਾਨਾਂ ਵਲੋਂ ਧਰਨਾ ਜਾਰੀ
. . .  18 minutes ago
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ ’ਤੇ ਲਾਇਆ ਗਿਆ ਧਰਨਾ ਸ਼ਾਮ 3:30 ਵਜੇ ਤੱਕ ਜਾਰੀ ਸੀ। ਇਸ ਧਰਨੇ ਵਿਚ ਵਿਲੱਖਣ ਗੱਲ...
ਚੋਗਾਵਾ ਤੇ ਝਬਾਲ 'ਚ ਖੇਤੀ ਬਿੱਲਾਂ ਖਿਲਾਫ ਪ੍ਰਦਰਸ਼ਨ
. . .  19 minutes ago
ਬਿਜਲੀ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ
. . .  24 minutes ago
ਬੋਨੀ ਅਜਨਾਲਾ ਦੀ ਅਗਵਾਈ ਚ ਅਕਾਲੀ ਵਰਕਰਾਂ ਵੱਲੋਂ ਅਜਨਾਲਾ ਵਿਖੇ ਲਗਾਇਆ ਗਿਆ ਧਰਨਾ
. . .  25 minutes ago
ਅਜਨਾਲਾ 25 ਸਤੰਬਰ (ਮਾਹਲ)-ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਜਿੱਥੇ ਕਿਸਾਨ ਜਥੇਬੰਦੀਆਂ ਸਮੇਤ ਹੋਰ ਰੋਸ ਮੁਜ਼ਾਹਰਾ ਕਰ ਰਹੀਆਂ ਹਨ ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ 25 ਸਤੰਬਰ ਨੂੰ ਧਰਨੇ ਦੇਣ ਦੇ ਕੀਤੇ ਗਏ ਐਲਾਨ ਦੇ...
ਕਿਸਾਨਾਂ ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਨੇ 5 ਘੰਟੇ ਕੀਤਾ ਰੋਸ ਪ੍ਰਦਰਸ਼ਨ
. . .  27 minutes ago
ਬਲਾਚੌਰ, 25 ਸਤੰਬਰ (ਸ਼ਾਮ ਸੁੰਦਰ ਮੀਲੂ) - ਸ਼੍ਰੋਮਣੀ ਅਕਾਲੀ ਦਲ (ਬ) ਦੀ ਬਲਾਚੌਰ ਇਕਾਈ ਨੇ ਪਾਰਟੀ ਹਾਈਕਮਾਂਡ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਦੇ ਹੱਕ ਵਿਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲ ਦੇ ਖ਼ਿਲਾਫ਼ ਪਿੰਡਾਂ ਦੇ ਛੋਟੇ ਅਤੇ ਵੱਡੇ ਕਿਸਾਨਾਂ ਨੂੰ ਨਾਲ ਲੈ ਕੇ ਨੈਸ਼ਨਲ...
ਕਿਸਾਨਾਂ ਤੇ ਕਾਂਗਰਸੀ ਵਰਕਰਾਂ ਨੇ ਫੂਕਿਆ ਮੋਦੀ ਦਾ ਪੁਤਲਾ
. . .  32 minutes ago
ਬੇਗੋਵਾਲ, 25 ਸਤੰਬਰ (ਸੁਖਜਿੰਦਰ ਸਿੰਘ) - ਅੱਜ ਹਲਕਾ ਭੁਲੱਥ ਦੇ ਅਹਿਮ ਕਸਬਾ ਜਾਣੇ ਜਾਂਦੇ ਬੇਗੋਵਾਲ 'ਚ ਖੇਤੀ ਸੁਧਾਰ ਬਿੱਲਾ ਦੇ ਵਿਰੋਧ 'ਚ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਰਸ਼ਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਇਲਾਕੇ ਭਰ ਦੇ ਕਿਸਾਨਾਂ ਤੇ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ...
ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰਨੀ ਕਮੇਟੀ ਮੈਂਬਰ ਸੁਰਜੀਤ ਸਿੰਘ ਦਾ ਕੋਰੋਨਾ ਦੀ ਲਪੇਟ 'ਚ ਆਉਣ ਬਾਅਦ ਦਿਹਾਂਤ
. . .  39 minutes ago
ਅੰਮ੍ਰਿਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਕਾਰਜਕਾਰਨੀ ਕਮੇਟੀ ਮੈਂਬਰ ਅਤੇ ਸੀ.ਏ. ਸ: ਸੁਰਜੀਤ ਸਿੰਘ ਦਾ ਕੋਰੋਨਾ ਵਾਇਰਸ ਕੋਵਿਡ 19 ਦੀ ਲਪੇਟ 'ਚ ਆਉਣ ਤੋਂ ਬਾਅਦ ਦਿਹਾਂਤ ਹੋ ਗਿਆ। ਉਹ ਕਰੀਬ...
ਕਿਸਾਨਾਂ ਜੱਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ 29 ਸਤੰਬਰ ਤੱਕ ਵਧਾਇਆ
. . .  46 minutes ago
ਫਿਰੋਜ਼ਪੁਰ 25 ਸਤੰਬਰ (ਗੁਰਿੰਦਰ ਸਿੰਘ) ਖੇਤੀ ਆਰਡੀਨੈਂਸ ਬਿੱਲਾਂ ਦੇ ਵਿਰੋਧ ਵਿੱਚ ਬੀਤੇ ਕੱਲ੍ਹ ਤੋਂ ਰੇਲਵੇ ਟਰੈਕ ਤੇ ਪੱਕਾ ਮੋਰਚਾ ਲਾਈ ਬੈਠੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਤੋਂ ਰੋਹ ਵਿੱਚ ਆਈਆਂ ਕਿਸਾਨ ਜੱਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ 29 ਸਤੰਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ...
ਸੁਨੀਲ ਗਾਵਸਕਰ ਦੀ ਟਿੱਪਣੀ 'ਤੇ ਵਿਰਾਟ ਦੇ ਪ੍ਰਸੰਸਕ ਹੋਏ ਗੁੱਸੇ, ਅਨੂਸ਼ਕਾ ਨੇ ਪ੍ਰਗਟਾਈ ਨਿਰਾਸ਼ਾ
. . .  49 minutes ago
ਮੁੰਬਈ, 25 ਸਤੰਬਰ - ਭਾਰਤ ਦੇ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੇ ਵਿਰਾਟ ਕੋਹਲੀ ਤੇ ਅਨੂਸ਼ਕਾ ਸ਼ਰਮਾ ਦੀ ਨਿੱਜੀ ਜਿੰਦਗੀ ਨੂੰ ਲੈ ਕੇ ਇਤਰਾਜਯੋਗ ਟਿੱਪਣੀ ਕਰਕੇ ਨਵਾਂ ਵਿਵਾਦ ਖੜਾ ਕਰ ਦਿੱਤਾ। ਜਿਸ ਨੂੰ ਲੈ ਕੇ ਵਿਰਾਟ ਦੇ ਪ੍ਰਸੰਸਕਾਂ 'ਚ ਸੋਸ਼ਲ ਮੀਡੀਆ 'ਚ ਗੁੱਸੇ ਦੀ ਲਹਿਰ ਦੇਖਣ ਨੂੰ ਮਿਲੀ। ਗਾਵਸਕਰ...
ਮਸ਼ਹੂਰ ਗਾਇਰ ਬਾਲਾ ਸੁਰਬਰਾਮਣਿਅਮ ਦਾ ਹੋਇਆ ਦਿਹਾਂਤ
. . .  59 minutes ago
ਮੁੰਬਈ, 25 ਸਤੰਬਰ (ਇੰਦਰ ਮੋਹਨ ਪਨੂੰ) - ਮਸ਼ਹੂਰ ਬਾਲੀਵੁੱਡ ਦੇ ਸਿੰਗਰ ਐਸ.ਪੀ. ਬਾਲਾ ਸੁਰਬਰਾਮਣਿਅਮ ਦਾ ਦਿਹਾਂਤ ਹੋ ਗਿਆ ਹੈ, ਉਹ ਦੋ ਮਹੀਨੇ ਪਹਿਲਾ ਕੋਰੋਨਾ ਪਾਜੀਟਿਵ...
ਕਾਰ ਸੇਵਾ ਸੰਪਰਦਾ ਭੁਰੀ ਵਾਲਿਆਂ ਵੱਲੋਂ ਰੋਸ ਧਰਨੇ 'ਤੇ ਬੈਠੇ ਕਿਸਾਨਾਂ ਦੀ ਕੀਤੀ ਜਾ ਰਹੀ ਹੈ ਚਾਹ ਤੇ ਦਾਲ ਪ੍ਰਸ਼ਾਦੇ ਦੇ ਲੰਗਰ ਦੀ ਸੇਵਾ
. . .  about 1 hour ago
ਅੰਮ੍ਰਿਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)-ਜੰਡਿਆਲਾ ਗੁਰੂ ਨੇੜੇ ਦੇਵੀਦਾਸ ਪੁਰਾ ਰੇਲਵੇ ਟਰੈਕ 'ਤੇ ਦੋ ਦਿਨਾਂ ਤੋਂ ਰੋਸ ਧਰਨੇ ਤੇ ਬੈਠੇ ਹੋਏ ਕਿਸਾਨ ਭਰਾਵਾਂ ਤੇ ਹੋਰ ਸੰਗਤਾਂ ਲਈ ਕਾਰ ਸੇਵਾ ਸੰਪਰਦਾ ਭੁਰੀ ਵਾਲਿਆਂ ਦੇ ਮੁਖੀ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਲੰਗਰ ਪ੍ਰਸ਼ਾਦੇ ਤੇ ਚਾਹ ਦੇ ਲੰਗਰ...
ਬਿਜਲੀ ਕਾਮਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ
. . .  about 1 hour ago
ਹਰਿਆਣਾ ਦਿੱਲੀ ਨੂੰ ਜਾਣ ਵਾਲੇ ਰਾਸ਼ਟਰੀ ਰਾਜ ਮਾਰਗ ’ਤੇ ਕੀਤਾ ਚੱਕਾ ਜਾਮ
. . .  about 1 hour ago
ਗੜ੍ਹਸ਼ੰਕਰ 'ਚ ਅਕਾਲੀ ਦਲ ਦੇ ਧਰਨੇ 'ਚ ਮੋਦੀ ਸਰਕਾਰ ਖਿਲਾਫ਼ ਗਰਜ਼ੇ ਬੁਲਾਰੇ
. . .  about 1 hour ago
ਖੇਤੀ ਬਿੱਲਾਂ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਸਮੇਤ ਹੋਰਨਾਂ ਵਲੋਂ ਜ਼ਿਲੇ ’ਚ ਰੋਸ ਧਰਨੇ
. . .  about 1 hour ago
ਕਿਸਾਨਾਂ ਦੇ ਰੋਸ ਮੁਜ਼ਾਹਰੇ ਵਿੱਚ ਮੁਸਲਿਮ ਭਾਈਚਾਰਾ ਵੀ ਵੱਡੀ ਗਿਣਤੀ ਪਹੁੰਚਿਆ
. . .  about 1 hour ago
ਦੋ ਮੇਅਰਾਂ ਨੇ ਕਿਸਾਨਾਂ ਦੇ ਹੱਕ ਚ ਠੋਕਿਆ ਧਰਨਾ
. . .  about 1 hour ago
ਪਟਿਆਲਾ, 25 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦੇ ਖਿਲਾਫ ਅੱਜ ਪਟਿਆਲਾ ਵਿਖੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਤੇ ਅਮਰਿੰਦਰ ਬਜਾਜ ਵੱਲੋਂ ਸਾਂਝੇ ਤੌਰ ਤੇ ਬੱਸ ਸਟੈਂਡ ਚੌਕ ਵਿਖੇ ਧਰਨਾ ਲਗਾਇਆ ਗਿਆ। ਇੱਥੇ ਵੱਡੀ ਗਿਣਤੀ...
ਵਿਧਾਇਕ ਸ਼ੇਰੋਵਾਲੀਆ ਦੀ ਅਗਵਾਈ ਹੇਠ 'ਲੋਹੀਆਂ ਤੋਂ ਸ਼ਾਹਕੋਟ, ਮਹਿਤਪੁਰ' ਨੂੰ ਟਰੈਕਟਰ ਰੋਸ ਮਾਰਚ ਰਵਾਨਾ
. . .  about 1 hour ago
ਲੋਹੀਆਂ ਖਾਸ, 25 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਬਿੱਲਾਂ ਦੇ ਵਿਰੁੱਧ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਹਲਕਾ ਸ਼ਾਹਕੋਟ ਦੇ ਕਾਂਗਰਸੀ ਵਰਕਰਾਂ ਅਤੇ ਕਿਸਾਨਾਂ ਵੱਲੋਂ ਲੋਹੀਆਂ ਤੋਂ ਸ਼ਾਹਕੋਟ, ਮਹਿਤਪੁਰ ਤੱਕ ਕੱਢਿਆ ਜਾ ਰਿਹਾ...
ਬੀਬੀ ਲੂੰਬਾ ਦੀ ਅਗਵਾਈ ਵਿੱਚ ਅਕਾਲੀ ਦਲ ਵੱਲੋਂ ਪਾਤੜਾਂ ਚ ਧਰਨਾ ਦੇ ਕੇ ਕੇਂਦਰ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
. . .  about 1 hour ago
ਜੰੰਡਿਆਲਾ ਗੁਰੂ ਵਿਖੇ ਏ.ਆਰ. ਦੀ ਅਗਵਾਈ ਹੇੇੇਠ ਧਰਨਾ
. . .  about 1 hour ago
ਹੋਰ ਖ਼ਬਰਾਂ..

ਬਹੁਰੰਗ

ਐਵਲਿਨ ਸ਼ਰਮਾ ਵਿਹਲੇ ਪਲਾਂ 'ਚ ਬਣੀ ਕਹਾਣੀਕਾਰਾ

ਜਰਮਨੀ ਦੀ ਜੰਮਪਲ ਐਵਲਿਨ ਹੁਣ ਤੱਕ 15 ਫ਼ਿਲਮਾਂ ਕਰ ਚੁੱਕੀ ਹੈ। ਵੈਸੇ ਕੋਰੋਨਾ ਦੇ ਇਸ ਦੌਰ 'ਚ ਉਸ ਨੇ ਆਪਣੇ ਪਿਆਰ ਲਈ ਫੋਨ, ਸੋਸ਼ਲ ਮੀਡੀਆ ਦਾ ਪੂਰਾ-ਪੂਰਾ ਲਾਭ ਲਿਆ ਹੈ। ਆਸਟ੍ਰੇਲੀਆ ਦੇ ਵਪਾਰੀ ਤੇ ਦੰਦਾਂ ਦੇ ਡਾਕਟਰ ਤੁਸ਼ਾਨ ਨਾਲ ਐਵ ਦੀਆਂ ਅੱਖੀਆਂ ਚਾਰ ਸਿਡਨੀ ਦੇ ਹਾਰਬਰ ਬ੍ਰਿਜ 'ਤੇ ਹੋਈਆਂ ਸਨ। ਮਹੀਨਾ ਪਹਿਲਾਂ ਫੋਨ 'ਤੇ ਤੁਸ਼ਾਨ ਨੇ ਐਵ ਨੂੰ ਉਸ ਦੇ ਜਨਮ ਦਿਨ 'ਤੇ ਢੇਰ ਸਾਰਾ ਪਿਆਰ ਫੋਨ ਮਾਧਿਅਮ ਰਾਹੀਂ ਭੇਜਿਆ ਤੇ ਐਵਲਿਨ ਵੀ ਗਿਟਾਰ ਵਜਾ ਕੇ ਤੁਸ਼ਾਨ ਲਈ ਇਥੇ ਇਕੱਲੀ ਗੀਤ ਗਾਉਂਦੀ ਰਹੀ। ਹਾਂ, ਭਾਰਤੀ ਪਹਿਰਾਵੇ ਦੀ ਉਹ ਮੁਰੀਦ ਹੈ। ਜਨਮ ਦਿਨ ਮਨਾਉਣ ਤੋਂ ਪਹਿਲਾਂ ਐਵਲਿਨ ਨੇ ਦੱਸਿਆ ਕਿ ਕਿਵੇਂ ਕੋਰੋਨਾ ਆਉਣ ਸਾਰ ਹੀ ਆਸਟ੍ਰੇਲੀਆ ਵਿਚ ਉਹ ਸੀ ਤੇ ਉਥੇ ਇਕਾਂਤਵਾਸ ਹੋਣ ਤੋਂ ਬਾਅਦ ਮੁੰਬਈ ਵੰਦੇਮਾਤਰਮ ਜਹਾਜ਼ ਰਾਹੀਂ ਆ ਕੇ ਉਸ ਨੇ ਆਪਣਾ ਘਰ ਸੈਨੇਟਾਈਜ਼ ਕਰਵਾਇਆ ਤੇ ਇਥੇ ਵੀ ਸਵੈ-ਇੱਛਾ ਨਾਲ ਉਸ ਨੇ ਆਪਣੇ-ਆਪ ਨੂੰ ਆਈਸੋਲੇਟ ਕੀਤਾ। ਹਾਂ ਇਕਾਂਤਵਾਸ ਸਮੇਂ ਐਵ ਨੇ ਕਹਾਣੀ ਲਿਖਣ ਦਾ ਕੰਮ ਵੀ ਸ਼ੁਰੂ ਕੀਤਾ। ਵਕਤ ਆਉਣ 'ਤੇ ਆਪਣੀ ਲਿਖੀ ਕਹਾਣੀ ਤੇ ਉਹ ਹਿੰਦੀ ਫ਼ਿਲਮ ਬਣਾਏਗੀ। ਲੋਕ ਅਜੇ ਵੀ ਉਸ ...

ਪੂਰਾ ਲੇਖ ਪੜ੍ਹੋ »

ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਟੀਨਾ ਫਿਲਿਪ

ਦੰਗਲ ਚੈਨਲ 'ਤੇ ਪ੍ਰਸਾਰਿਤ ਹੋ ਰਹੇ ਲੜੀਵਾਰ 'ਐ ਮੇਰੇ ਹਮਸਫ਼ਰ' ਵਿਚ ਟੀਨਾ ਫਿਲਿਪ ਵਲੋਂ ਅਪਾਹਜ ਕੁੜੀ ਦਾ ਕਿਰਦਾਰ ਨਿਭਾਇਆ ਗਿਆ ਹੈ। ਇਕ ਇਸ ਤਰ੍ਹਾਂ ਦੀ ਕੁੜੀ ਜੋ ਮੱਧਵਰਗੀ ਪਰਿਵਾਰ ਤੋਂ ਹੈ ਅਤੇ ਬਚਪਨ ਵਿਚ ਪੋਲੀਓ ਦਾ ਸ਼ਿਕਾਰ ਹੋ ਗਈ ਹੈ। ਇਹ ਟੀਨਾ ਦਾ ਤੀਜਾ ਲੜੀਵਾਰ ਹੈ। ਇਸ ਤੋਂ ਪਹਿਲਾਂ ਉਹ 'ਏਕ ਆਸਥਾ ਐਸੀ ਭੀ' ਤੇ 'ਏਕ ਭਰਮ-ਸਰਵਗੁਣ ਸੰਪੰਨ' ਲੜੀਵਾਰਾਂ ਵਿਚ ਕੰਮ ਕਰ ਚੁੱਕੀ ਹੈ ਪਰ ਅਪਾਹਜ ਕੁੜੀ ਦਾ ਕਿਰਦਾਰ ਉਹ ਹੁਣ ਪਹਿਲੀ ਵਾਰ ਨਿਭਾ ਰਹੀ ਹੈ। ਹੁਣ ਕੈਮਰੇ ਸਾਹਮਣੇ ਅਪਾਹਜ ਬਣਨ ਤੋਂ ਬਾਅਦ ਟੀਨਾ ਦੇ ਦਿਲ 'ਚ ਅਪਾਹਜਾਂ ਪ੍ਰਤੀ ਨਵੀਂ ਹਮਦਰਦੀ ਜਾਗੀ ਹੈ। ਇਸ ਬਾਰੇ ਉਹ ਕਹਿੰਦੀ ਹੈ, 'ਮੈਂ ਇਸ ਭੂਮਿਕਾ ਲਈ ਕਈ ਅਪਾਹਜਾਂ ਨੂੰ ਵੀ ਮਿਲੀ ਸੀ ਅਤੇ ਮੇਰਾ ਅਨੁਭਵ ਇਹ ਰਿਹਾ ਕਿ ਅਪਾਹਜਾਂ ਵਿਚ ਆਤਮ ਸਨਮਾਨ ਬਹੁਤ ਹੁੰਦਾ ਹੈ। ਉਹ ਖ਼ੁਦ ਨੂੰ ਕਿਸੇ ਤੋਂ ਘੱਟ ਨਹੀਂ ਸਮਝਦੇ। ਉਨ੍ਹਾਂ ਨੂੰ ਹਮਦਰਦੀ ਦੀ ਨਹੀਂ ਸਨਮਾਨ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੂੰ ਬੁਰਾ ਉਦੋਂ ਲਗਦਾ ਹੈ ਜਦੋਂ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਕੁਦਰਤ ਨੇ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ, ਇਸ ਵਿਚ ਉਨ੍ਹਾਂ ਦਾ ਕੀ ...

ਪੂਰਾ ਲੇਖ ਪੜ੍ਹੋ »

ਮਾਨੁਸ਼ੀ ਹੁਣ ਕਾਮੇਡੀ ਫ਼ਿਲਮ ਵਿਚ

ਮਿਸ ਵਰਲਡ ਦਾ ਖ਼ਿਤਾਬ ਜਿੱਤਣ ਵਿਚ ਕਾਮਯਾਬ ਰਹੀ ਹਰਿਆਣਵੀ ਸੁੰਦਰੀ ਮਾਨੁਸ਼ੀ ਛਿੱਲਰ ਹੁਣ ਦਿਨ-ਬ-ਦਿਨ ਬਾਲੀਵੁੱਡ ਵਿਚ ਰੁੱਝਦੀ ਜਾ ਰਹੀ ਹੈ। ਯਸ਼ ਰਾਜ ਬੈਨਰ ਵਲੋਂ ਉਸ ਨੂੰ ਫ਼ਿਲਮ 'ਪ੍ਰਿਥਵੀਰਾਜ' ਲਈ ਕਰਾਰਬੱਧ ਕਰ ਲਿਆ ਗਿਆ ਹੈ। ਅਕਸ਼ੈ ਕੁਮਾਰ ਵਲੋਂ ਇਸ ਵਿਚ ਪ੍ਰਿਥਵੀਰਾਜ ਦੀ ਭੂਮਿਕਾ ਨਿਭਾਈ ਜਾ ਰਹੀ ਹੈ ਤੇ ਮਾਨੁਸ਼ੀ ਇਸ ਵਿਚ ਸੰਯੁਕਤਾ ਬਣੀ ਹੈ। ਹੁਣ ਯਸ਼ਰਾਜ ਬੈਨਰ ਨੇ ਆਪਣੀ ਇਕ ਹੋਰ ਅਗਾਮੀ ਫ਼ਿਲਮ ਲਈ ਵੀ ਮਾਨੁਸ਼ੀ ਨੂੰ ਕਾਸਟ ਕਰ ਲਿਆ ਹੈ। ਇਹ ਕਾਮੇਡੀ ਫ਼ਿਲਮ ਹੈ ਅਤੇ ਇਸ ਦੇ ਨਾਇਕ ਹਨ ਵਿੱਕੀ ਕੌਸ਼ਲ ਅਤੇ ਨਿਰਦੇਸ਼ਕ ਹਨ 'ਧੂਮ 3' ਫੇਮ ਵਿਜੇ ਕ੍ਰਿਸ਼ਨਾ ਆਰੀਆ। ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਹੀ ਦੋ ਵੱਖਰੇ ਤਰ੍ਹਾਂ ਦੀਆਂ ਭੂਮਿਕਾ ਪਾ ਕੇ ਮਾਨੁਸ਼ੀ ਖ਼ੁਦ ਨੂੰ ਧਨ ਸਮਝ ਰਹੀ ਹੈ। ਯਸ਼ਰਾਜ ਵਰਗੇ ਬੈਨਰ ਦੀਆਂ ਦੋ ਵੱਡੀਆਂ ਫ਼ਿਲਮਾਂ ਪਾਉਣਾ ਸੋਨੇ 'ਤੇ ਸੁਹਾਗੇ ਵਾਲੀ ਗੱਲ ਕਹੀ ...

ਪੂਰਾ ਲੇਖ ਪੜ੍ਹੋ »

ਸ਼ਿਵ ਹਰੇ ਦੀ ਨਵੀਂ 'ਮੁਰਗੀ'

ਨਵੇਂ ਨਿਰਦੇਸ਼ਕ ਸ਼ਿਵ ਹਰੇ ਵਲੋਂ ਸੰਗੀਤ ਨੂੰ ਮੁੱਖ ਰੱਖ ਕੇ ਬਾਲ ਕਲਾਕਾਰਾਂ ਦੇ ਨਾਲ ਬਣਾਈ ਗਈ ਵੈੱਬ ਸੀਰੀਜ਼ 'ਅਟਕਨ ਚਟਕਨ' ਇਨ੍ਹੀਂ ਦਿਨੀਂ ਬਹੁਤ ਤਾਰੀਫ਼ਾਂ ਬਟੋਰ ਰਹੀ ਹੈ। ਇਸ ਦੀ ਕਹਾਣੀ ਉਨ੍ਹਾਂ ਨੇ 12 ਸਾਲ ਪਹਿਲਾਂ ਲਿਖੀ ਸੀ ਅਤੇ ਉਦੋਂ ਵੈੱਬ ਸੀਰੀਜ਼ ਦਾ ਕਿਸੇ ਨੇ ਨਾਂਅ ਵੀ ਨਹੀਂ ਸੁਣਿਆ ਸੀ। ਚਾਰ ਵੱਖ-ਵੱਖ ਸੂਬਿਆਂ ਗੁਜਰਾਤ, ਆਸਾਮ, ਤਾਮਿਲਨਾਡੂ ਤੇ ਮਹਾਰਾਸ਼ਟਰ ਦੇ ਬਾਲ ਕਲਾਕਾਰਾਂ ਦੇ ਨਾਲ ਬਹੁਤ ਮਿਹਨਤ ਨਾਲ ਉਨ੍ਹਾਂ ਨੇ ਇਹ ਫ਼ਿਲਮ ਬਣਾਈ ਅਤੇ ਫ਼ਿਲਮ ਵਿਚ ਇਹ ਦਿਖਾਇਆ ਗਿਆ ਕਿ ਗ਼ੈਰ ਸੰਗੀਤਕ ਚੀਜ਼ਾਂ ਤੋਂ ਵੀ ਕਿਸ ਤਰ੍ਹਾਂ ਮਿੱਠਾ ਸੰਗੀਤ ਪੈਦਾ ਕੀਤਾ ਜਾ ਸਕਦਾ ਹੈ। ਹੁਣ ਜਦੋਂ ਫ਼ਿਲਮ ਨੂੰ ਰਿਲੀਜ਼ ਕਰਨ ਦਾ ਸਮਾਂ ਆਇਆ ਤਾਂ ਤਾਲਾਬੰਦੀ ਨੇ ਪੂਰੀ ਖੇਡ ਵਿਗਾੜ ਦਿੱਤੀ। ਨਤੀਜਾ ਫ਼ਿਲਮ ਨੂੰ ਵੈੱਬ ਸੀਰੀਜ਼ ਦਾ ਰੂਪ ਦੇ ਕੇ ਲੋਕਾਂ ਤੱਕ ਪਹੁੰਚਾਇਆ ਗਿਆ। ਹੁਣ ਸ਼ਿਵ ਹਰੇ ਨੇ ਆਪਣੀ ਅਗਲੀ ਫ਼ਿਲਮ ਦਾ ਐਲਾਨ ਕੀਤਾ ਹੈ ਅਤੇ ਇਸ ਦਾ ਟਾਈਟਲ 'ਮੁਰਗੀ' ਰੱਖਿਆ ਹੈ। ਇਹ ਰੋਮਾਂਟਿਕ-ਕਾਮੇਡੀ ਫ਼ਿਲਮ ਹੋਵੇਗੀ। ਕਿਸੇ ਜ਼ਮਾਨੇ ਵਿਚ ਸ਼ਿਵ ਹਰੇ ਨੇ 'ਮੁਰਗੀ' ਟਾਈਟਲ ਨਾਲ ਇਕ ਲਘੂ ਕਥਾ ਲਿਖੀ ਸੀ। ਸਾਲਾਂ ...

ਪੂਰਾ ਲੇਖ ਪੜ੍ਹੋ »

ਪ੍ਰਿਅੰਕਾ ਤੇ ਦਿਸ਼ਾ ਨੂੰ ਆਪਣਾ ਆਦਰਸ਼ ਮੰਨਦੀ ਹਾਂ : ਰਿਨੀ ਰਸਤੋਗੀ

ਦਰਜਨ ਤੋਂ ਜ਼ਿਆਦਾ ਲੜੀਵਾਰਾਂ ਵਿਚ ਅਭਿਨੈ ਕਰ ਚੁੱਕੀ ਰਿਨੀ ਰਸਤੋਗੀ ਦਾ ਉਹ ਸੁਪਨਾ ਹੁਣ ਪੂਰਾ ਹੋਣ ਜਾ ਰਿਹਾ ਹੈ ਜਿਸ ਨੂੰ ਸੱਚ ਕਰਨ ਦਾ ਇਰਾਦਾ ਲੈ ਕੇ ਉਹ ਬਰੇਲੀ ਤੋਂ ਮੁੰਬਈ ਆਈ ਸੀ। ਗ਼ੈਰ-ਫ਼ਿਲਮੀ ਪਰਿਵਾਰ ਵਿਚ ਪਲੀ ਹੋਈ ਰਿਨੀ ਦੀ ਇੱਛਾ ਵੱਡੇ ਪਰਦੇ 'ਤੇ ਚਮਕਣ ਦੀ ਸੀ ਅਤੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਮਾਤਾ-ਪਿਤਾ ਦੀ ਸਹਿਮਤੀ ਨਾਲ ਮੁੰਬਈ ਆ ਗਈ। ਇਥੇ ਉਸ ਦਾ ਨਾ ਤਾਂ ਕੋਈ ਮਾਰਗਦਰਸ਼ਕ ਸੀ ਤੇ ਨਾ ਹੀ ਗਾਡ ਫ਼ਾਦਰ। ਸੋ, ਰਿਮੀ ਨੇ ਆਪਣੇ ਦਮ 'ਤੇ ਕੰਮ ਹਾਸਲ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਅਤੇ ਲੜੀਵਾਰ ਜਗਤ ਨੇ ਉਸ ਦਾ ਹੱਥ ਵਧਾ ਕੇ ਸਵਾਗਤ ਵੀ ਕੀਤਾ। ਕੁਝ ਹੀ ਸਮੇਂ ਵਿਚ ਉਸ ਦੇ ਨਾਂਅ 'ਸੁਹਾਨੀ ਸੀ ਏਕ ਲੜਕੀ', 'ਚੰਦਰਗੁਪਤ ਮੌਰਿਆ', 'ਨਾਟੀ ਪਿੰਕੀ ਕੀ ਲੰਬੀ ਲਵ ਸਟੋਰੀ', 'ਟੀਵੀ ਬੀਵੀ ਔਰ ਮੈਂ', 'ਦਰਮਿਆਂ', 'ਤੂ ਸੂਰਜ ਮੈਂ ਚਾਂਦ' ਆਦਿ ਦਰਜਨ ਤੋਂ ਜ਼ਿਆਦਾ ਲੜੀਵਾਰ ਹੋ ਗਏ ਪਰ ਵੱਡੇ ਪਰਦੇ 'ਤੇ ਚਮਕਣ ਦੀ ਇੱਛਾ ਅਧੂਰੀ ਹੀ ਰਹੀ। ਤਾਲਾਬੰਦੀ ਦੌਰਾਨ ਰਿਮੀ ਨੇ ਖਾਲੀ ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਨਿਰਮਾਤਵਾਂ ਨਾਲ ਸੰਪਰਕ ਕਰਨ ਦਾ ਕੰਮ ਸ਼ੁਰੂ ਕੀਤਾ ਅਤੇ ਇਸ ਮਿਹਨਤ ਦੇ ਦਮ 'ਤੇ ਹੁਣ ਉਸ ਨੂੰ ਦੋ ...

ਪੂਰਾ ਲੇਖ ਪੜ੍ਹੋ »

ਸ਼ਾਹਿਦ ਨਿਭਾਉਣਗੇ ਬ੍ਰਿਗੇਡੀਅਰ ਫਾਰੁਖ ਦੀ ਭੂਮਿਕਾ

ਇਨ੍ਹੀਂ ਦਿਨੀਂ ਫ਼ਿਲਮ 'ਜਰਸੀ' ਦੀ ਸ਼ੂਟਿੰਗ ਵਿਚ ਰੁੱਝੇ ਹੋਏ ਸ਼ਾਹਿਦ ਕਪੂਰ ਨੇ ਹੁਣ ਵੈੱਬ ਸੀਰੀਜ਼ ਵਿਚ ਵੀ ਆਪਣਾ ਆਗਮਨ ਕਰ ਲਿਆ ਹੈ। ਇਹ ਅਨਾਮ ਸੀਰੀਜ਼ ਬ੍ਰਿਗੇਡੀਅਰ ਫਾਰੁਖ ਬਲਸਾਰਾ 'ਤੇ ਆਧਾਰਿਤ ਹੋਵੇਗੀ ਅਤੇ ਇਸ ਨੂੰ ਨਿਰਦੇਸ਼ਿਤ ਕਰਨਗੇ ਆਦਿਤਿਆ ਨਿੰਬਾਲਕਰ। ਸਾਲ 1988 ਵਿਚ ਆਪ੍ਰੇਸ਼ਨ ਕੈਕਟਸ ਰਾਹੀਂ ਬ੍ਰਿਗੇਡੀਅਰ ਫਾਰੁਖ ਦੀ ਨਿਗਰਾਨੀ ਹੇਠ ਮਾਲਦੀਪ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਗਿਊਮ ਨੂੰ ਬਚਾਇਆ ਗਿਆ ਸੀ। ਵੈੱਬ ਸੀਰੀਜ਼ ਦੀ ਕਹਾਣੀ ਇਸ ਫ਼ੌਜੀ ਆਪ੍ਰੇਸ਼ਨ 'ਤੇ ਆਧਾਰਿਤ ਹੈ ਅਤੇ ਇਸ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ। -ਇੰਦਰਮੋਹਨ ...

ਪੂਰਾ ਲੇਖ ਪੜ੍ਹੋ »

ਮੈਨੂੰ ਜਗਤ ਮਾਂ ਕਿਹਾ ਜਾਣ ਲੱਗਿਆ ਹੈ ਵੈਸ਼ਣਵੀ

ਨੱਬੇ ਦੇ ਦਹਾਕੇ ਵਿਚ ਵੈਸ਼ਣਵੀ ਜਦੋਂ ਫ਼ਿਲਮਾਂ ਵਿਚ ਆਈ ਸੀ, ਉਦੋਂ ਉਹ ਹੀਰੋਇਨ ਦੇ ਤੌਰ 'ਤੇ ਨਾਂਅ ਕਮਾਉਣਾ ਚਾਹੁੰਦੀ ਸੀ। ਬਤੌਰ ਨਾਇਕਾ ਉਸ ਨੇ 'ਬਰਸਾਤ ਕੀ ਰਾਤ', 'ਬੰਬਈ ਕਾ ਬਾਬੂ', 'ਵੀਰਾਨਾ', 'ਦਾਨਵੀਰ' ਆਦਿ ਫ਼ਿਲਮਾਂ ਕੀਤੀਆਂ ਪਰ ਇਹ ਫ਼ਿਲਮਾਂ ਉਸ ਨੂੰ ਬਾਲੀਵੁੱਡ ਵਿਚ ਨਾਇਕਾ ਦੇ ਤੌਰ 'ਤੇ ਸਥਾਪਿਤ ਕਰਨ ਵਿਚ ਅਸਫ਼ਲ ਰਹੀਆਂ। ਇਸੇ ਦੌਰਾਨ ਵੈਸ਼ਣਵੀ ਨੇ ਫ਼ਿਲਮ 'ਲਾਡਲਾ' ਦੇ ਇਕ ਗੀਤ 'ਲੜਕੀ ਹੈ ਕਿਆ... ਰੇ ਬਾਬਾ...' ਲਈ ਹਾਂ ਕਹੀ। ਫ਼ਿਲਮ ਹਿਟ ਰਹੀ। ਗੀਤ ਵੀ ਹਿੱਟ ਰਿਹਾ ਅਤੇ ਵੈਸ਼ਣਵੀ 'ਤੇ ਆਈਟਮ ਗਰਲ ਦਾ ਠੱਪਾ ਲਗ ਗਿਆ। ਹੁਣ ਉਸ ਨੂੰ ਆਈਟਮ ਗੀਤਾਂ ਦੀਆਂ ਪੇਸ਼ਕਸ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਕਿਉਂਕਿ ਉਹ ਆਈਟਮ ਗਰਲ ਬਣਨਾ ਨਹੀਂ ਚਾਹੁੰਦੀ ਸੀ ਸੋ, ਉਸ ਨੇ ਇਹ ਪੇਸ਼ਕਸ਼ਾਂ ਨਕਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਆਪਣੇ ਕਰੀਅਰ ਨੂੰ ਨਵੀਂ ਦਿਸ਼ਾ ਦੇਣ ਲਈ ਟੀ. ਵੀ. ਵੱਲ ਰੁਖ ਕੀਤਾ। ਉਸ ਦੇ ਚੰਗੇ ਨਸੀਬ ਕਰਕੇ ਉਸ ਨੂੰ ਲੜੀਵਾਰ 'ਸ਼ਕਤੀਮਾਨ' ਮਿਲਿਆ। ਇਸ ਵਿਚ ਵੈਸ਼ਣਵੀ ਵਲੋਂ ਰਿਪੋਰਟਰ ਦੀ ਭਮਿਕਾ ਨਿਭਾਈ ਗਈ ਸੀ ਅਤੇ ਇਸ ਲੜੀਵਾਰ ਦੀ ਸਫ਼ਲਤਾ ਨੇ ਵੈਸ਼ਣਵੀ ਲਈ ਟੀ. ਵੀ. ਜਗਤ ਦੇ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ। ...

ਪੂਰਾ ਲੇਖ ਪੜ੍ਹੋ »

'ਸੰਤੋਸ਼ੀ ਮਾਂ 2' ਵਿਚ ਵੀ ਰਤਨ ਰਾਜਪੂਤ

ਲੜੀਵਾਰ 'ਅਗਲੇ ਜਨਮ ਮੋਹੇ ਬਿਟੀਆ ਹੀ ਕੀਜੋ' ਵਿਚ ਲਾਲੀ ਦਾ ਕਿਰਦਾਰ ਨਿਭਾ ਕੇ ਸਟਾਰਡਮ ਹਾਸਲ ਕਰਨ ਵਾਲੀ ਰਤਨ ਰਾਜਪੂਤ ਨੇ ਬਾਅਦ ਵਿਚ ਵਿਆਹ 'ਤੇ ਆਧਾਰਿਤ ਰਿਆਲਿਟੀ ਸ਼ੋਅ 'ਰਤਨ ਕਾ ਰਿਸ਼ਤਾ' ਵਿਚ ਹਿੱਸਾ ਲੈ ਕੇ ਆਪਣਾ ਆਧੁਨਿਕ ਰੂਪ ਪੇਸ਼ ਕੀਤਾ ਸੀ। ਬਾਅਦ ਵਿਚ ਉਹ ਪੌਰਾਣਿਕ ਲੜੀਵਾਰ 'ਸੰਤੋਸ਼ੀ ਮਾਂ' ਵਿਚ ਵੀ ਦਿਸੀ। ਹੁਣ 'ਸੰਤੋਸ਼ੀ ਮਾਂ' ਦੇ ਨਵੇਂ ਸ਼ੋਅ ਨੂੰ ਲਿਆਂਦਾ ਗਿਆ ਹੈ ਅਤੇ ਇਸ ਨਵੇਂ ਲੜੀਵਾਰ ਦਾ ਨਾਂਅ ਹੈ 'ਸੰਤੋਸ਼ੀ ਮਾਂ ਸੁਨਾਏਂ ਵਰਤ ਕਥਾਏਂ'। ਰਤਨ ਨੂੰ ਇਸ ਲੜੀਵਾਰ ਵਿਚ ਵੀ ਕਾਸਟ ਕੀਤਾ ਗਿਆ ਹੈ ਅਤੇ ਇਥੇ ਉਹ ਸੰਤੋਸ਼ੀ ਮਾਂ ਦੇ ਅੰਸ਼ ਦੇ ਰੂਪ ਵਿਚ ਪੇਸ਼ ਹੋ ਕੇ ਕਿਰਦਾਰਾਂ ਦਾ ਦੁੱਖ-ਦਰਦ ਦੂਰ ਕਰਦੀ ਦਿਖਾਈ ਦੇਵੇਗੀ। ਆਪਣੇ ਪਿਤਾ ਦੀ ਮੌਤ ਤੇ ਹੋਰ ਪਰਿਵਾਰਕ ਕਾਰਨਾਂ ਕਰਕੇ ਰਤਨ ਪਿਛਲੇ ਕੁਝ ਸਮੇਂ ਤੋਂ ਅਭਿਨੈ ਤੋਂ ਦੂਰ ਰਹੀ ਸੀ। ਫਿਰ ਤਾਲਾਬੰਦੀ ਦੌਰਾਨ ਉਹ ਬਿਹਾਰ ਦੇ ਛੋਟੇ ਜਿਹੇ ਪਿੰਡ ਵਿਚ ਫਸ ਕੇ ਰਹਿ ਗਈ ਸੀ। ਹੁਣ ਉਹ ਮੁੰਬਈ ਵਾਪਸ ਆਈ ਹੈ ਅਤੇ ਦੁਬਾਰਾ ਕੈਮਰੇ ਸਾਹਮਣੇ ਸਰਗਰਮ ਹੋ ਗਈ ਹੈ। -ਮੁੰਬਈ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX