ਤਾਜਾ ਖ਼ਬਰਾਂ


ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰਨੀ ਕਮੇਟੀ ਮੈਂਬਰ ਸੁਰਜੀਤ ਸਿੰਘ ਦਾ ਕੋਰੋਨਾ ਦੀ ਲਪੇਟ 'ਚ ਆਉਣ ਬਾਅਦ ਦਿਹਾਂਤ
. . .  3 minutes ago
ਅੰਮ੍ਰਿਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਕਾਰਜਕਾਰਨੀ ਕਮੇਟੀ ਮੈਂਬਰ ਅਤੇ ਸੀ.ਏ. ਸ: ਸੁਰਜੀਤ ਸਿੰਘ ਦਾ ਕੋਰੋਨਾ ਵਾਇਰਸ ਕੋਵਿਡ 19 ਦੀ ਲਪੇਟ 'ਚ ਆਉਣ ਤੋਂ ਬਾਅਦ ਦਿਹਾਂਤ ਹੋ ਗਿਆ। ਉਹ ਕਰੀਬ...
ਕਿਸਾਨਾਂ ਜੱਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ 29 ਸਤੰਬਰ ਤੱਕ ਵਧਾਇਆ
. . .  10 minutes ago
ਫਿਰੋਜ਼ਪੁਰ 25 ਸਤੰਬਰ (ਗੁਰਿੰਦਰ ਸਿੰਘ) ਖੇਤੀ ਆਰਡੀਨੈਂਸ ਬਿੱਲਾਂ ਦੇ ਵਿਰੋਧ ਵਿੱਚ ਬੀਤੇ ਕੱਲ੍ਹ ਤੋਂ ਰੇਲਵੇ ਟਰੈਕ ਤੇ ਪੱਕਾ ਮੋਰਚਾ ਲਾਈ ਬੈਠੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਤੋਂ ਰੋਹ ਵਿੱਚ ਆਈਆਂ ਕਿਸਾਨ ਜੱਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ 29 ਸਤੰਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ...
ਸੁਨੀਲ ਗਾਵਸਕਰ ਦੀ ਟਿੱਪਣੀ 'ਤੇ ਵਿਰਾਟ ਦੇ ਪ੍ਰਸੰਸਕ ਹੋਏ ਗੁੱਸੇ, ਅਨੂਸ਼ਕਾ ਨੇ ਪ੍ਰਗਟਾਈ ਨਿਰਾਸ਼ਾ
. . .  13 minutes ago
ਮੁੰਬਈ, 25 ਸਤੰਬਰ - ਭਾਰਤ ਦੇ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੇ ਵਿਰਾਟ ਕੋਹਲੀ ਤੇ ਅਨੂਸ਼ਕਾ ਸ਼ਰਮਾ ਦੀ ਨਿੱਜੀ ਜਿੰਦਗੀ ਨੂੰ ਲੈ ਕੇ ਇਤਰਾਜਯੋਗ ਟਿੱਪਣੀ ਕਰਕੇ ਨਵਾਂ ਵਿਵਾਦ ਖੜਾ ਕਰ ਦਿੱਤਾ। ਜਿਸ ਨੂੰ ਲੈ ਕੇ ਵਿਰਾਟ ਦੇ ਪ੍ਰਸੰਸਕਾਂ 'ਚ ਸੋਸ਼ਲ ਮੀਡੀਆ 'ਚ ਗੁੱਸੇ ਦੀ ਲਹਿਰ ਦੇਖਣ ਨੂੰ ਮਿਲੀ। ਗਾਵਸਕਰ...
ਮਸ਼ਹੂਰ ਗਾਇਰ ਬਾਲਾ ਸੁਰਬਰਾਮਣਿਅਮ ਦਾ ਹੋਇਆ ਦਿਹਾਂਤ
. . .  23 minutes ago
ਮੁੰਬਈ, 25 ਸਤੰਬਰ (ਇੰਦਰ ਮੋਹਨ ਪਨੂੰ) - ਮਸ਼ਹੂਰ ਬਾਲੀਵੁੱਡ ਦੇ ਸਿੰਗਰ ਐਸ.ਪੀ. ਬਾਲਾ ਸੁਰਬਰਾਮਣਿਅਮ ਦਾ ਦਿਹਾਂਤ ਹੋ ਗਿਆ ਹੈ, ਉਹ ਦੋ ਮਹੀਨੇ ਪਹਿਲਾ ਕੋਰੋਨਾ ਪਾਜੀਟਿਵ...
ਕਾਰ ਸੇਵਾ ਸੰਪਰਦਾ ਭੁਰੀ ਵਾਲਿਆਂ ਵੱਲੋਂ ਰੋਸ ਧਰਨੇ 'ਤੇ ਬੈਠੇ ਕਿਸਾਨਾਂ ਦੀ ਕੀਤੀ ਜਾ ਰਹੀ ਹੈ ਚਾਹ ਤੇ ਦਾਲ ਪ੍ਰਸ਼ਾਦੇ ਦੇ ਲੰਗਰ ਦੀ ਸੇਵਾ
. . .  31 minutes ago
ਅੰਮ੍ਰਿਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)-ਜੰਡਿਆਲਾ ਗੁਰੂ ਨੇੜੇ ਦੇਵੀਦਾਸ ਪੁਰਾ ਰੇਲਵੇ ਟਰੈਕ 'ਤੇ ਦੋ ਦਿਨਾਂ ਤੋਂ ਰੋਸ ਧਰਨੇ ਤੇ ਬੈਠੇ ਹੋਏ ਕਿਸਾਨ ਭਰਾਵਾਂ ਤੇ ਹੋਰ ਸੰਗਤਾਂ ਲਈ ਕਾਰ ਸੇਵਾ ਸੰਪਰਦਾ ਭੁਰੀ ਵਾਲਿਆਂ ਦੇ ਮੁਖੀ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਲੰਗਰ ਪ੍ਰਸ਼ਾਦੇ ਤੇ ਚਾਹ ਦੇ ਲੰਗਰ...
ਬਿਜਲੀ ਕਾਮਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ
. . .  33 minutes ago
ਹਰਿਆਣਾ ਦਿੱਲੀ ਨੂੰ ਜਾਣ ਵਾਲੇ ਰਾਸ਼ਟਰੀ ਰਾਜ ਮਾਰਗ ’ਤੇ ਕੀਤਾ ਚੱਕਾ ਜਾਮ
. . .  34 minutes ago
ਗੜ੍ਹਸ਼ੰਕਰ 'ਚ ਅਕਾਲੀ ਦਲ ਦੇ ਧਰਨੇ 'ਚ ਮੋਦੀ ਸਰਕਾਰ ਖਿਲਾਫ਼ ਗਰਜ਼ੇ ਬੁਲਾਰੇ
. . .  35 minutes ago
ਖੇਤੀ ਬਿੱਲਾਂ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਸਮੇਤ ਹੋਰਨਾਂ ਵਲੋਂ ਜ਼ਿਲੇ ’ਚ ਰੋਸ ਧਰਨੇ
. . .  36 minutes ago
ਕਿਸਾਨਾਂ ਦੇ ਰੋਸ ਮੁਜ਼ਾਹਰੇ ਵਿੱਚ ਮੁਸਲਿਮ ਭਾਈਚਾਰਾ ਵੀ ਵੱਡੀ ਗਿਣਤੀ ਪਹੁੰਚਿਆ
. . .  36 minutes ago
ਦੋ ਮੇਅਰਾਂ ਨੇ ਕਿਸਾਨਾਂ ਦੇ ਹੱਕ ਚ ਠੋਕਿਆ ਧਰਨਾ
. . .  38 minutes ago
ਪਟਿਆਲਾ, 25 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ) - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦੇ ਖਿਲਾਫ ਅੱਜ ਪਟਿਆਲਾ ਵਿਖੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਤੇ ਅਮਰਿੰਦਰ ਬਜਾਜ ਵੱਲੋਂ ਸਾਂਝੇ ਤੌਰ ਤੇ ਬੱਸ ਸਟੈਂਡ ਚੌਕ ਵਿਖੇ ਧਰਨਾ ਲਗਾਇਆ ਗਿਆ। ਇੱਥੇ ਵੱਡੀ ਗਿਣਤੀ...
ਵਿਧਾਇਕ ਸ਼ੇਰੋਵਾਲੀਆ ਦੀ ਅਗਵਾਈ ਹੇਠ 'ਲੋਹੀਆਂ ਤੋਂ ਸ਼ਾਹਕੋਟ, ਮਹਿਤਪੁਰ' ਨੂੰ ਟਰੈਕਟਰ ਰੋਸ ਮਾਰਚ ਰਵਾਨਾ
. . .  43 minutes ago
ਲੋਹੀਆਂ ਖਾਸ, 25 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਬਿੱਲਾਂ ਦੇ ਵਿਰੁੱਧ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਹਲਕਾ ਸ਼ਾਹਕੋਟ ਦੇ ਕਾਂਗਰਸੀ ਵਰਕਰਾਂ ਅਤੇ ਕਿਸਾਨਾਂ ਵੱਲੋਂ ਲੋਹੀਆਂ ਤੋਂ ਸ਼ਾਹਕੋਟ, ਮਹਿਤਪੁਰ ਤੱਕ ਕੱਢਿਆ ਜਾ ਰਿਹਾ...
ਬੀਬੀ ਲੂੰਬਾ ਦੀ ਅਗਵਾਈ ਵਿੱਚ ਅਕਾਲੀ ਦਲ ਵੱਲੋਂ ਪਾਤੜਾਂ ਚ ਧਰਨਾ ਦੇ ਕੇ ਕੇਂਦਰ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
. . .  45 minutes ago
ਜੰੰਡਿਆਲਾ ਗੁਰੂ ਵਿਖੇ ਏ.ਆਰ. ਦੀ ਅਗਵਾਈ ਹੇੇੇਠ ਧਰਨਾ
. . .  47 minutes ago
ਕਿਸਾਨਾਂ ਦੇ ਹੱਕ ਵਿੱਚ ਮਲੇਰਕੋਟਲਾ ਤੋਂ ਸਿੱਖ ਮੁਸਲਿਮ ਸਾਂਝਾ ਪੰਜਾਬ ਦੇ ਆਗੂ ਡਾ ਨਸੀਰ ਅਤੇ ਮੁਸ਼ਤਾਕ ਅਲੀ ਕਿੰਗ ਸਾਥੀਆਂ ਸਮੇਤ ਪਹੁੰਚੇ
. . .  47 minutes ago
ਨਾਭਾ, 25 ਸਤੰਬਰ (ਅਮਨਦੀਪ ਸਿੰਘ ਲਵਲੀ ) - ਨਾਭਾ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਵਿੱਚ ਮੁਸਲਿਮ ਭਾਈਚਾਰੇ ਨਾਲ ਸਬੰਧਤ ਸਿੱਖ ਮੁਸਲਿਮ ਸਾਂਝਾ ਪੰਜਾਬ ਦੇ ਆਗੂ ਡਾਕਟਰ ਨਸੀਰ ਮਲੇਰਕੋਟਲਾ ਤੋਂ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਲੰਗਰ ਲੈ ਧਰਨੇ ਵਿੱਚ ਪਹੁੰਚੇ ਜਿਨ੍ਹਾਂ ਦਾ ਸਾਥ ਨਾਭਾ...
ਸਕੂਟਰੀ ਤੇ ਸਵਾਰ ਹੋ ਕੇ ਕਿਸਾਨਾਂ ਦੇ ਧਰਨੇ ਚ ਪਹੁੰਚੇ ਹਰਪਾਲ ਸਿੰਘ ਚੀਮਾ
. . .  50 minutes ago
ਸੰਗਰੂਰ,25 ਸਤੰਬਰ( ਦਮਨਜੀਤ ਸਿੰਘ)- ਸੰਗਰੂਰ ਦੀਆਂ ਬਰਨਾਲਾ ਕੈਂਚੀਆਂ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਿਚ ਪੰਜਾਬ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਹਮਾਇਤ ਕਰਨ ਪਹੁੰਚੇ ਹਨ । ਕਿਸਾਨਾਂ ਅਤੇ ਮਜਦੂਰਾਂ ਦੇ ਧਰਨੇ ਵਿਚ ਇਕ ਸਕੂਟਰੀ ਉੱਤੇ ਸਵਾਰ ਹੋ ਕੇ ਬਿਨਾ ਗੰਨਮੈਨਾਂ ਜਾਂ ਸੁਰੱਖਿਆ...
ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਸ ਵਿਚ ਰਲੇ ਹੋਏ-ਸੁਖਬੀਰ ਸਿੰਘ ਬਾਦਲ
. . .  54 minutes ago
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੂੰ ਬੇਵਕੂਫ਼ ਤੱਕ ਦੱਸਿਆ ਅਤੇ ਕਿਹਾ ਕਿ ਕਾਂਗਰਸ ਨੇ ਇਸ ਨੂੰ ਪਤਾ ਨਹੀਂ ...
ਕੇਂਦਰ ਸਰਕਾਰ ਵਿਰੁੱਧ ਤਲਬੀਰ ਗਿੱਲ ਤੇ ਰੰਧਾਵਾ ਦੀ ਅਗਵਾਈ ਹੇਠ ਗੋਲਡਨ ਗੇਟ ਤੇ ਲਾਇਆ ਗਿਆ ਧਰਨਾ
. . .  55 minutes ago
ਹਲਕਾ ਸ਼ਾਹਕੋਟ ਤੋਂ ਵਿਧਾਇਕ ਸ਼ੇਰੋਵਾਲੀਆ ਨੇ ਕਿਸਾਨਾਂ ਦੇ ਹੱਕ ’ਚ ਕੱਢੀ ਟਰੈਕਟਰ ਰੈਲੀ
. . .  56 minutes ago
ਸ਼ਾਹਕੋਟ, 25 ਸਤੰਬਰ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਜਾਰੀ ਕੀਤੇ ਗਏ ਆਰਡੀਨੈਂਸਾਂ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਸ਼ਾਹਕੋਟ ’ਚ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ, ਜਿਸ ਦੀ ਅਗਵਾਈ ਸ੍ਰ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ...
ਖੇਤੀ ਬਿੱਲਾਂ ਦੇ ਵਿਰੋਧ 'ਚ ਨਹਿਰ ਦੇ ਪੁਲ ਤੇ ਸੈਂਕੜੇ ਕਿਸਾਨਾਂ ਦਿੱਤਾ ਧਰਨਾ
. . .  57 minutes ago
ਬੱਧਨੀ ਕਲਾਂ, 25 ਸਤੰਬਰ (ਸੰਜੀਵ ਕੋਛੜ) ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਬਿੱਲਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਸੰਘਰਸ਼ਸ਼ੀਲ 31 ਕਿਸਾਨ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਕਿਸਾਨ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਹਮਾਇਤ 'ਚ ਉੱਤਰੇ ਬਾਜ਼ਾਰ ਦੇ ਦੁਕਾਨਦਾਰਾਂ...
ਵਕੀਲ ਐਸੋਸੀਏਸਨ ਖਮਾਣੋਂ ਨੇ ਕੀਤਾ ਕਿਸਾਨ ਬੰਦ ਦਾ ਸਮਰਥਨ
. . .  about 1 hour ago
ਕਿਸਾਨ ਜੱਥੇਬੰਦੀ ਵਲੋਂ ਪੰਜਾਬ ਰਾਜਸਥਾਨ ਨੂੰ ਜੋੜ ਦੇ ਨੈਸ਼ਨਲ ਹਾਈਵੇ ਨੰਬਰ 10 ਨੂੰ ਕੀਤਾ ਜਾਮ
. . .  1 minute ago
ਟਰੈਕਟਰ ਫ਼ੈਕਟਰੀ ਸੋਨਾਲੀਕਾ (ਹੁਸ਼ਿਆਰਪੁਰ) ਅੱਗੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
. . .  1 minute ago
ਨਸਰਾਲਾ, 25 ਸਤੰਬਰ (ਸਤਵੰਤ ਸਿੰਘ ਥਿਆੜਾ)- ਇੰਟਰਨੈਸ਼ਨਲ ਟਰੈਕਟਰ ਫ਼ੈਕਟਰੀ ਸੋਨਾਲੀਕਾ, ਹੁਸ਼ਿਆਰਪੁਰ ਵਲੋਂ ਆਪਣਾ ਅਦਾਰਾ ਬੰਦ ਨਾ ਕਰਨ ਤੇ ਇਲਾਕੇ ਦੇ ਕਿਸਾਨਾਂ ਵਲੋਂ ਫ਼ੈਕਟਰੀ ਦੇ ਗੇਟ ਦੇ ਅੱਗੇ ਧਰਨਾ ਦਿੱਤਾ ਗਿਆ ਤੇ ਮਾਲਕਾ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕੇਂਦਰ ਦੀ ਮੋਦੀ ਸਰਕਾਰ...
ਮੋਦੀ ਨੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਦਾ ਰਸਤਾ ਖੋਲ੍ਹਿਆ-ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ
. . .  about 1 hour ago
ਕਿਸਾਨਾਂ-ਮਜ਼ਦੂਰਾਂ ਦਾ ਰੇਲ ਰੋਕੋ ਅੰਦੋਲਨ ਅੱਜ ਦੂਜੇ ਦਿਨ ਵੀ ਜਾਰੀ
. . .  about 1 hour ago
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਸਹਾਇਕ ਕੀਮਤ 'ਤੇ ਪੰਜਾਬ ਵਿਚੋਂ ਅਨਾਜ ਦੀ ਸਰਕਾਰੀ ਖ਼ਰੀਦ ਬੰਦ ਕਰਨ ਦੇ ਨਫ਼ੇ ਤੇ ਨੁਕਸਾਨ

ਕੋਰੋਨਾ ਮਹਾਂਮਾਰੀ ਨਾਲ ਸਬੰਧਤ ਮਾਹੌਲ ਦੇ ਆਸਰੇ ਅਜੋਕੀ ਕੇਂਦਰ ਸਰਕਾਰ ਨੇ ਸੰਸਦ ਵਿਚ ਚਰਚਾ ਦੀ ਲੋੜ ਤੇ ਰਾਜਾਂ ਦੀ ਸਲਾਹ ਤੋਂ ਬਿਨਾਂ 'ਕਿਸਾਨੀ ਉਪਜ, ਵਪਾਰ ਅਤੇ ਵਣਜ (ਪ੍ਰੋਤਸਾਹਨ ਤੇ ਸਹਾਇਕ) ਆਰਡੀਨੈਂਸ-2020' ਜਾਰੀ ਕਰ ਕੇ ਪੰਜਾਬ ਅਤੇ ਹਰਿਆਣੇ ਵਿਚ ਕਣਕ ਝੋਨੇ ਦੀ ਸਹਾਇਕ ਕੀਮਤ ਖ਼ਤਮ ਕਰਨ ਦੀ ਬੁਨਿਆਦ ਰੱਖ ਦਿੱਤੀ ਹੈ, ਇਸ ਬੁਨਿਆਦ ਤੇ ਉਸਾਰੀ ਦਾ ਕੰਮ ਸਿਆਸਤ ਲਈ ਰਾਸ ਬਹਿੰਦੇ ਸਮੇਂ ਕੀਤਾ ਜਾਵੇਗਾ। ਪਰ ਭਾਰਤ ਸਰਕਾਰ ਵਲੋਂ ਪੰਜਾਬ ਤੇ ਹਰਿਆਣੇ ਵਿਚ ਅਨਾਜ ਦੀ ਸਰਕਾਰੀ ਖਰੀਦ ਬੰਦ ਕਰਨ ਦਾ ਤਰੀਕਾ ਤਸਵੀਸ਼ਨਾਕ ਅਤੇ ਅਫ਼ਸੋਸਜਨਕ ਹੈ। ਅਜਿਹਾ ਕਰਨ ਤੋਂ ਪਹਿਲਾਂ ਦੋਵੇਂ ਸਬੰਧਤ ਰਾਜਾਂ ਦੇ ਕਿਸਾਨਾਂ ਲਈ ਕਣਕ ਝੋਨੇ ਦੇ ਬਰਾਬਰ ਆਮਦਨ ਦੇਣ ਵਾਲੇ ਵਿਕਲਪ ਤਲਾਸ਼ ਕਰਕੇ ਅਮਲ ਵਿਚ ਲਿਆਉਣੇ ਚਾਹੀਦੇ ਹਨ। ਮੈਨੂੰ 22-23 ਦਸੰਬਰ 2017 ਨੂੰ ਹੈਦਰਾਬਾਦ ਵਿਖੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਸਤੇ ਅਤੇ 12 ਅਕਤੂਬਰ 2018 ਨੂੰ ਨਵੀਂ ਦਿੱਲੀ ਵਿਖੇ ਸਾਇਲ (ਮਿੱਟੀ) ਪਾਲਸੀ ਬਣਾਉਣ ਲਈ ਸਲਾਹ ਲੈਣ ਵਾਸਤੇ ਭਾਰਤ ਸਰਕਾਰ ਵਲੋਂ ਬੁਲਾਇਆ ਗਿਆ ਸੀ ਤੇ ਉਨ੍ਹਾਂ ਦੋਵਾਂ ਥਾਵਾਂ 'ਤੇ ਜਿਹੜੇ ਸੁਝਾਅ ਮੈਂ ਦਿੱਤੇ ...

ਪੂਰਾ ਲੇਖ ਪੜ੍ਹੋ »

ਫ਼ਸਲਾਂ ਉੱਪਰ ਰਸਾਇਣਾਂ ਦੇ ਛਿੜਕਾਅ ਲਈ ਜ਼ਰੂਰੀ ਨੁਕਤੇ

ਫ਼ਸਲਾਂ ਨੂੰ ਨਿਰੋਗ ਰੱਖਣ ਲਈ ਕੀੜੇ-ਮਕੌੜੇ, ਬਿਮਾਰੀਆਂ ਅਤੇ ਨਦੀਨਾਂ ਦੀ ਰੋਕਥਾਮ ਲਈ ਰਸਾਇਣਾਂ ਦੇ ਛਿੜਕਾਅ ਲਈ ਸੁਚੱਜਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਸਿਫਾਰਸ਼ ਕੀਤੀਆਂ ਗਈਆਂ ਖੇਤੀ ਰਸਾਇਣਾਂ ਦੇ ਵਧੀਆ ਨਤੀਜੇ ਲੈਣ ਲਈ ਹੇਠ ਲਿਖੇ ਨੁਕਤਿਆਂ ਨੂੰ ਅਪਣਾਓ: ਰਸਾਇਣਾਂ ਦੀ ਚੋਣ: ਵੱਖ-ਵੱਖ ਕੀੜੇ-ਮਕੌੜੇ, ਬਿਮਾਰੀਆਂ ਅਤੇ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਰਸਾਇਣਾਂ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਲਈ ਰਸਾਇਣ ਦੀ ਚੋਣ ਕਰਨ ਤੋਂ ਪਹਿਲਾਂ ਫ਼ਸਲ ਦੇ ਕੀੜੇ ਮਕੌੜੇ, ਬਿਮਾਰੀਆਂ ਅਤੇ ਨਦੀਨਾਂ ਦੀ ਸਹੀ ਪਹਿਚਾਣ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਸਹੀ ਰਸਾਇਣ ਦੀ ਚੋਣ ਕੀਤੀ ਜਾ ਸਕੇ। ਪੰਪ ਅਤੇ ਨੋਜ਼ਲ ਦੀ ਚੋਣ: ਰਸਾਇਣਾਂ ਦੀ ਸਪੇਰਅ ਕਰਨ ਲਈ ਹੱਥ ਨਾਲ ਜਾਂ ਬੈਟਰੀ ਨਾਲ ਚੱਲਣ ਵਾਲੇ ਪਿੱਠੂ ਪੰਪ (ਨੈਪਸੈਕ ਸਪਰੇਅਰ) ਜਾਂ ਟਰੈਕਟਰ ਨਾਲ ਚੱਲਣ ਵਾਲੇ ਪੰਪ ਦੀ ਵਰਤੋਂ ਕੀਤੀ ਜਾ ਸਕਦੀ ਹੈ (ਵੇਖੋ ਅੰਤਿਕਾਂ-3)। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਸਮੇਂ ਫਲੈਟਫੈਨ ਜਾਂ ਫਲੱਡ ਜੈੱਟ ਅਤੇ ਖੜ੍ਹੀ ਫ਼ਸਲ ਵਿਚ ਸਿਰਫ ਫਲੈਟ ਫੈਨ ਨੋਜ਼ਲ ਦੀ ਵਰਤੋਂ ਕਰੋ। ਕੀੜੇ-ਮਕੌੜੇ ਅਤੇ ਬਿਮਾਰੀਆ ਦੀ ਰੋਕਥਾਮ ਲਈ ਕੋਨ ...

ਪੂਰਾ ਲੇਖ ਪੜ੍ਹੋ »

ਕਿਸਾਨਾਂ ਨੂੰ ਸਬਸਿਡੀ 'ਤੇ ਮਸ਼ੀਨਾਂ ਸਮੇਂ ਸਿਰ ਮੁਹੱਈਆ ਕੀਤੀਆਂ ਜਾਣ

ਕਣਕ ਦੀ ਬਿਜਾਈ ਅਗਲੇ ਮਹੀਨੇ (ਅਕਤੂਬਰ) ਦੇ ਤੀਜੇ ਹਫ਼ਤੇ ਤੋਂ ਬਾਅਦ ਸ਼ੁਰੂ ਹੋ ਜਾਣੀ ਹੈ। ਪੰਜਾਬ ਸਰਕਾਰ ਨੇ 35 ਲੱਖ ਹੈਕਟੇਅਰ ਰਕਬੇ 'ਤੇ ਇਸ ਦੇ ਕਾਸ਼ਤ ਕੀਤੇ ਜਾਣ ਦਾ ਟੀਚਾ ਰੱਖਿਆ ਹੈ ਅਤੇ ਉਤਪਾਦਕਤਾ ਦਾ ਨਿਸ਼ਾਨਾ 51 ਕੁਇੰਟਲ ਪ੍ਰਤੀ ਹੈਕਟੇਅਰ ਨਿਯਤ ਕੀਤਾ ਹੈ। ਉਤਪਾਦਨ 178.50 ਲੱਖ ਟਨ ਹੋਵੇਗਾ। ਇਹ ਟੀਚੇ ਪਿਛਲੇ ਪੰਜ ਸਾਲਾਂ ਦੀ ਪ੍ਰਾਪਤੀ ਦੇ ਆਧਾਰ 'ਤੇ ਨਿਯਤ ਕੀਤੇ ਗਏ ਹਨ। ਪਿਛਲੇ ਪੰਜ ਸਾਲਾਂ ਦੌਰਾਨ (201415 ਤੋਂ 2018 19 ਦਰਮਿਆਨ) ਹਰ ਸਾਲ ਔਸਤਨ 35.07 ਲੱਖ ਹੈਕਟੇਅਰ ਰਕਬੇ 'ਤੇ ਕਣਕ ਦੀ ਕਾਸ਼ਤ ਕੀਤੀ ਗਈ ਸੀ ਅਤੇ ਔਸਤ ਝਾੜ ਇਸ ਸਮੇਂ ਦੌਰਾਨ 48.40 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ ਸੀ। ਔਸਤ ਉਤਪਾਦਨ ਇਸ ਸਮੇਂ ਦੌਰਾਨ 169.75 ਲੱਖ ਟਨ ਸੀ। ਪਿਛਲੀ (201920) ਹਾੜ੍ਹੀ 'ਚ ਰਕਬਾ (ਅਨੁਮਾਨਿਤ) 35.08 ਲੱਖ ਹੈਕਟੇਅਰ ਸੀ। ਉਤਪਾਦਕਤਾ 50.08 ਕੁਇੰਟਲ ਪ੍ਰਤੀ ਹੈਕਟੇਅਰ ਸੀ ਅਤੇ ਉਤਪਾਦਨ 175.68 ਲੱਖ ਟਨ ਸੀ। ਜੌਂਆਂ ਦੀ ਕਾਸ਼ਤ 12 ਹਜ਼ਾਰ ਹੈਕਟੇਅਰ ਰਕਬੇ 'ਤੇ ਚਣੇ (ਛੋਲਿਆਂ) ਦੀ 5 ਹਜ਼ਾਰ ਹੈਕਟੇਅਰ ਰਕਬੇ 'ਤੇ, ਸੂਰਜਮੁਖੀ ਦੀ 7 ਹਜ਼ਾਰ ਹੈਕਟੇਅਰ ਰਕਬੇ 'ਤੇ, ਸਰ੍ਹੋਂ ਦੀ 40 ਹਜ਼ਾਰ ਹੈਕਟੇਅਰ ਰਕਬੇ 'ਤੇ ਅਤੇ ਗਰਮ ਰੁੱਤ ਦੀ ਮੂੰਗੀ ਦੀ 25 ਹਜ਼ਾਰ ...

ਪੂਰਾ ਲੇਖ ਪੜ੍ਹੋ »

ਸੁੰਨਾ ਪਿਆ ਟਾਂਗਾ ਸਵਾਰੀਆਂ ਨੂੰ ਝਾਕਦਾ

ਅੱਜਕਲ੍ਹ ਦੇ ਬੱਚਿਆਂ ਨੂੰ ਪੁੱਛਿਆ ਜਾਵੇ ਕਿ ਟਾਂਗੇ ਅਤੇ ਯੱਕੇ ਵਿਚ ਕੀ ਫ਼ਰਕ ਹੈ ਕਿ ਉਹ ਦੱਸ ਪਾਉਣਗੇ ਕਿ ਟਾਂਗਾ ਤੇ ਯੱਕਾ ਇਕੋ ਹੀ ਚੀਜ਼ ਨੂੰ ਆਖਦੇ ਹਨ ਪਰ ਉਨ੍ਹਾਂ ਤੇ ਟਾਂਗਾ ਦੇਖਿਆ ਹੀ ਨਹੀਂ ਫਰਕ ਕਿਵੇਂ ਦੱਸਣਗੇ ਬੇਸ਼ੱਕ ਟਾਂਗੇ ਦੀ ਸਵਾਰੀ ਅੱਜ ਸਾਡੇ ਜੀਵਨ ਵਿਚੋਂ ਮਨਫ਼ੀ ਹੋ ਚੁੱਕੀ ਹੈ ਪਰ ਟਾਂਗਾ ਪੁਰਾਣੇ ਪੰਜਾਬ ਦੀ ਨਿਰਾਲੀ ਸਵਾਰੀ ਸੀ ਜੇਕਰ ਪੁਰਾਣੇ ਪਿੰਡਾਂ ਵੱਲ ਖਿਆਲ ਮਾਰੀਏ ਤਾਂ ਜ਼ਿਆਦਾ ਲੋਕ ਪਿੰਡਾਂ ਵਿਚ ਹੀ ਰਹਿੰਦੇ ਸਨ ਆਉਣ-ਜਾਣ ਦੇ ਸਾਧਨ ਵਹੀਕਲ ਬਹੁਤ ਘੱਟ ਸਨ ਅਤੇ ਲੋਕ ਟਾਂਗਿਆਂ 'ਤੇ ਹੀ ਆਉਂਦੇ-ਜਾਂਦੇ ਸਨ। ਉਸ ਸਮੇਂ ਟਾਂਗਾ ਪਾਉਣਾ ਵੀ ਟਰਾਂਸਪੋਰਟ/ਗੱਡੀ ਪਾਉਣ ਦੇ ਬਰਾਬਰ ਹੁੰਦਾ ਸੀ ਕਹਿੰਦੇ-ਕਹਾਉਂਦੇ ਪਰਿਵਾਰ ਹੀ ਟਾਂਗਾ ਪਾਉਂਦੇ ਸਨ ਟਾਂਗਾ ਬਾਕਾਇਦਾ ਤੌਰ 'ਤੇ ਪਾਸ ਕਰਵਾਉਣਾ ਪੈਂਦਾ ਸੀ ਸਰਕਾਰ ਦੇ ਆਵਾਜਾਈ ਵਿਭਾਗ ਵਲੋਂ ਟੋਕਨ ਮਿਲਦਾ ਸੀ ਸਰਕਾਰ ਨੂੰ ਟਾਂਗੇ ਦਾ ਟੈਕਸ ਭਰਨਾ ਪੈਂਦਾ ਸੀ ਛੇ ਤੋਂ ਵੱਧ ਸਵਾਰੀਆਂ ਟਾਂਗੇ ਉੱਤੇ ਨਹੀਂ ਸੀ ਬਿਠਾ ਸਕਦੇ ਚਲਾਨ ਕੱਟਿਆ ਜਾਂਦਾ ਸੀ ਅੱਜ ਟਾਂਗਿਆਂ ਦੀ ਜਗ੍ਹਾ ਵੱਡੀਆਂ-ਵੱਡੀਆਂ ਮਹਿੰਗੇ ਮੁੱਲ ਦੀਆਂ ਕਾਰਾਂ, ...

ਪੂਰਾ ਲੇਖ ਪੜ੍ਹੋ »

ਸਵੈ-ਚਲਿਤ ਲੋਹ-ਮਸ਼ੀਨਾਂ ਦੇ ਮੌਲਿਕ ਕਾਰੀਗਰ : ਬਾਪੂ ਹਰਬੰਸ ਸਿੰਘ ਫਲੋਰਾ

ਕਿਸੇ ਨੇ ਕਿੰਨਾ ਆਲ੍ਹਾ ਕੁਦਰਤੀ ਸੱਚ ਬਿਆਨ ਕੀਤਾ ਹੈ ਕਿ ਮਨੁੱਖ ਦਾ ਸਭ ਤੋਂ ਨੇੜੇ ਦਾ ਸੱਚਾ-ਸੁੱਚਾ ਸਾਥੀ ਔਜ਼ਾਰ ਜੇਕਰ ਕੋਈ ਹੈ ਤਾਂ ਉਹ ਉਸ ਦੇ ਆਪਣੇ ਦੋਵੇਂ ਹੱਥ ਹਨ। ਜਿਨ੍ਹਾਂ ਨੇ ਸਮੁੱਚੀ ਦੁਨੀਆ ਦੀ ਸਮੁੱਚੀ ਮਸ਼ੀਨਰੀ ਦੀ ਲੱਭਤ ਅਤੇ ਘਾੜਤ ਵਿਚ ਮਿਸਾਲੀ ਯੋਗਦਾਨ ਪਾਇਆ ਹੈ। ਬੀਤੀ ਸਦੀ ਦੇ ਤੀਜੇ ਦਹਾਕੇ ਵਿਚ ਜਨਮ ਲੈਣ ਵਾਲੇ ਬਾਪੂ ਹਰਬੰਸ ਸਿੰਘ ਫਲੋਰਾ ਅਜਿਹੇ ਹੀ ਸਧੇ ਹੋਏ ਹੱਥਾਂ ਦੇ ਮਾਲਕ ਰਹੇ ਹਨ। ਜਿਨ੍ਹਾਂ ਨੇ ਆਪਣੇ ਜ਼ਿਲ੍ਹਾ ਹੁਸ਼ਿਆਰਪੁਰ (ਨੇੜੇ ਮਾਹਿਲਪੁਰ) 'ਚ ਪੈਂਦੇ ਪਿੰਡ ਨਮੋਲੀਆਂ ਵਿਚ ਵਿਚਰਦਿਆਂ ਆਪਣੀ ਕਮਾਲ ਦੀ ਤਕਨੀਕੀ ਸੂਝ ਸਦਕਾ ਸਤਵੇਂ ਅੱਠਵੇਂ ਦਹਾਕੇ (ਸਾਲ 1972 ਦੇ ਲਾਗੇ-ਚਾਗੇ) ਮੌਲਿਕ ਰੂਪ ਵਿਚ ਤਿੰਨ ਸਵੈ-ਚਲਿਤ ਮਸ਼ੀਨਾਂ ਬਣਾਈਆਂ। ਜਿਨ੍ਹਾਂ ਵਿਚ ਆਟੋਮੈਟਿਕ ਹੈਮਰ (ਘਣ), ਸੇਵੀਆਂ ਵੱਟਣ ਵਾਲੀ ਸਵੈ-ਚਲਿਤ ਮਸ਼ੀਨ ਅਤੇ ਸਵੈ-ਚਲਿਤ ਲੋਹਾ ਕਟਰ ਮਸ਼ੀਨ ਸ਼ਾਮਲ ਹੈ। ਆਪਣੀ ਉਮਰ ਦੇ ਛਿਆਨਵੇਂ (96) ਸਾਲ ਨੂੰ ਮਾਣ ਰਹੇ ਇਸ ਮੌਲਿਕ ਲੋਹ ਕਾਰੀਗਰ ਦਾ ਜਨਮ ਭਾਰਤ ਦੇ ਉੁੱਤਰ ਪ੍ਰਦੇਸ਼ ਸੂਬੇ ਦੇ ਸ਼ਹਿਰ ਮੁਜੱਫਰ ਨਗਰ ਵਿਚ ਸਾਲ 1926 ਨੂੰ ਹੋਇਆ। ਪਿਤਾ ਨਿਰਮਲ ਸਿੰਘ ਫਲੋਰਾ ਦੇ ...

ਪੂਰਾ ਲੇਖ ਪੜ੍ਹੋ »

ਗੀਤ

ਖੇਤਾਂ ਦੀ ਜੇ ਹੈ ਉਪਜ ਵਧਾਉਣੀ

ਖੇਤਾਂ ਦੀ ਜੇ ਹੈ ਉਪਜ ਵਧਾਉਣੀ। ਪਰਾਲੀ ਵਾਹ ਪਊ ਕਣਕ ਉਗਾਉਣੀ। ਕੀ ਅਧਿਆਪਕ ਕੀ ਪ੍ਰਚਾਰਕ, ਗੱਲ ਇਕੋ ਸਭ ਨੇ ਸਮਝਾਉਣੀ। ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ, ਪੰਗਤੀ ਹਿਰਦੇ ਵਿਚ ਸਮਾਉਣੀ। ਭਰਾਵੋ ਅੱਗ ਨਹੀਂ ਆਪਾ ਲਾਉਣੀ... ਖੇਤੀਬਾੜੀ ਮਹਿਕਮਾ ਤੇ ਕਿਸਾਨ ਜਥੇਬੰਦੀਆਂ, ਗੱਲ ਘਰ ਘਰ ਇਹੋ ਪਹੁੰਚਾਉਣੀ। ਧੂੰਏਂ ਨਾਲ ਬਿਮਾਰੀਆਂ ਫੈਲਣ, ਆਪਾ ਪੀੜ੍ਹੀ ਆਪਣੀ ਹੈ ਬਚਾਉਣੀ। ਵੀਰਿਓ ਅੱਗ ਨਹੀਂ ਆਪਾ ਲਾਉਣੀ.... ਅੱਗ ਦੇ ਹੋਰ ਨੁਕਸਾਨ ਬਥੇਰੇ। ਧੂੰਆ ਫ਼ੈਲੇ ਚਾਰ ਚੁਫੇਰੇ। ਦਮੇ ਦੇ ਕਿੰਨੇ ਰੋਗੀ ਮਰਦੇ। ਹਰੇ ਭਰੇ ਨਾਲ ਬੂਟੇ ਸੜਦੇ। ਸਰਕਾਰਾਂ ਤਾਂ ਪਹਿਲਾਂ ਕਿਰਸਾਨੀ ਡੋਬੀ, ਸੁੱਤੀ ਸਰਕਾਰ ਹੈ ਆਪਾ ਜਗਾਉਣੀ। ਅੱਗ ਨਹੀਂ ਆਪਾ ਲਾਉਣੀ...... ਮੰਦਰ ਮਸੀਤਾਂ ਗੁਰਦੁਆਰਿਆਂ ਵਿਚ ਸਭ ਨੂੰ ਇਹੋ ਕਥਾ ਸੁਣਾਉਣੀ। ਸ਼ੁੱਧ ਹਵਾ ਜੇ ਤੁਸੀਂ ਹੋ ਚਾਹੁੰਦੇ ਤਾਂ ਅੱਗ ਨਹੀਂ ਆਪਾਂ ਲਾਉਣੀ। ਕਰ ਕੇ ਵੇਖੋ ਕੋਸ਼ਿਸ਼ ਸਾਰੇ ਮੁਸ਼ਕਿਲ ਕੋਈ ਨਾ ਆਉਣੀ। ਖੇਤਾਂ ਦੇ ਵਿਚ ਪਰਾਲੀ ਵਾਹ ਕੇ ਆਪਾ ਕਣਕ ਉਗਾਉਣੀ। ਭਰਾਵੋ ਅੱਗ ਨਹੀਂ ਆਪਾ ਲਾਉਣੀ..... ਅੱਗ ਲਾਇਆਂ ਸਾਡੇ ਕਿੰਨੇ ਮਿੱਤਰ ਕੀੜੇ ਮਰਦੇ। ਖਾਦ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX