ਤਾਜਾ ਖ਼ਬਰਾਂ


ਰੇਲ ਰੋਕੋ ਅੰਦੋਲਨ 'ਚ ਢਿੱਲ ਦੇਣ ਦੇ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਦੀ ਕੈਪਟਨ ਵਲੋਂ ਸ਼ਲਾਘਾ
. . .  23 minutes ago
ਚੰਡੀਗੜ੍ਹ, 21 ਅਕਤੂਬਰ - ਕਿਸਾਨ ਜਥੇਬੰਦੀਆਂ ਵਲੋਂ ਰੇਲ ਰੋਕੋ ਅੰਦੋਲਨ 'ਚ ਢਿੱਲ ਦੇਣ ਦੇ ਫ਼ੈਸਲੇ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਅੱਜ ਇਕ ਬੈਠਕ ਕਰਕੇ ਇਹ ਫ਼ੈਸਲਾ ਲਿਆ...
ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
. . .  41 minutes ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 21 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਦਲਜੀਤ ਸਿੰਘ ਮੱਕੜ)- ਅੱਜ ਸਵੇਰੇ ਚੀਮਾ ਮੰਡੀ ਝਾੜੋਂ ਸੜਕ 'ਤੇ ਹੋਏ ਹਾਦਸੇ 'ਚ ਮੋਟਰਸਾਈਕਲ ਸਵਾਰ...
ਅੰਮ੍ਰਿਤਸਰ 'ਚ ਕੋਰੋਨਾ ਦੇ 50 ਨਵੇਂ ਮਾਮਲੇ ਆਏ ਸਾਹਮਣੇ, 1 ਹੋਰ ਮਰੀਜ਼ ਨੇ ਤੋੜਿਆ ਦਮ
. . .  45 minutes ago
ਅੰਮ੍ਰਿਤਸਰ, 21 ਅਕਤੂਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 50 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 11552 ਹੋ ਗਏ...
ਰਾਜਾਸਾਂਸੀ ਪਹੁੰਚੇ ਅਮਰੀਕਾ ਤੋਂ ਡਿਪੋਰਟ ਕੀਤੇ 69 ਭਾਰਤੀ, ਇਕ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  48 minutes ago
ਰਾਜਾਸਾਂਸੀ, 21 ਅਕਤੂਬਰ (ਹੇਰ)- ਸੁਨਹਿਰੀ ਭਵਿੱਖ ਦੀ ਤਾਂਘ ਮਨ 'ਚ ਲੈ ਕੇ ਅਮਰੀਕਾ ਪੁੱਜਣ 'ਚ ਕਾਮਯਾਬ ਹੋਣ ਵਾਲੇ ਭਾਰਤੀਆਂ 'ਚੋਂ ਕਾਨੂੰਨੀ ਲੜਾਈ ਹਾਰਨ ਵਾਲੇ 69 ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ...
ਟਕਸਾਲੀ ਆਗੂ ਟੇਕ ਸਿੰਘ ਨੰਬਰਦਾਰ ਦਾ ਦਿਹਾਂਤ
. . .  53 minutes ago
ਲੌਂਗੋਵਾਲ, 21 ਅਕਤੂਬਰ (ਸ. ਸ. ਖੰਨਾ, ਵਿਨੋਦ)- ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਅਨਨ ਸੇਵਕ ਅਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ...
ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਸੰਧੂ ਵਲੋਂ ਦਾਣਾ ਮੰਡੀ ਦਾ ਅਚਨਚੇਤ ਦੌਰਾ, ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
. . .  56 minutes ago
ਅਜਨਾਲਾ, 21 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਝੋਨੇ ਦੀ ਚੱਲ ਰਹੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਗੁਰਪ੍ਰੀਤ ਸਿੰਘ ਸੰਧੂ ਵਲੋਂ ਦਾਣਾ ਮੰਡੀ ਅਜਨਾਲਾ ਦਾ ਅਚਨਚੇਤ ਦੌਰਾ ਕੀਤਾ...
ਹੁਸ਼ਿਆਰਪੁਰ 'ਚ ਕੋਰੋਨਾ ਦੇ 106 ਹੋਰ ਮਰੀਜ਼ਾਂ ਦੀ ਪੁਸ਼ਟੀ, 1 ਮਰੀਜ਼ ਦੀ ਮੌਤ
. . .  about 1 hour ago
ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 106 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ 5787 ਹੋ ਗਈ ਹੈ, ਜਦਕਿ 1 ਮਰੀਜ਼ ਦੀ ਮੌਤ ਹੋਣ ਨਾਲ ਕੁੱਲ...
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀਆਂ ਵਰਕਰਾਂ ਨੇ ਕਿਸਾਨ ਧਰਨੇ 'ਚ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  about 1 hour ago
ਰਾਜਾਸਾਂਸੀ, 21 ਅਕਤੂਬਰ (ਹਰਦੀਪ ਸਿੰਘ ਖੀਵਾ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਮਾਰੂ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਅੰਮ੍ਰਿਤਸਰ ਹਵਾਈ ਅੱਡਾ...
ਹੰਗਾਮੇ ਲਈ ਰਿਲਾਇੰਸ ਪੰਪ ਡੀਲਰਾਂ ਨੇ ਬਿਨਾਂ ਸ਼ਰਤ ਕਿਸਾਨਾਂ ਤੋਂ ਮੰਗੀ ਮੁਆਫ਼ੀ
. . .  about 1 hour ago
ਚੰਡੀਗੜ੍ਹ, 21 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਕਿਸਾਨ ਜਥੇਬੰਦੀਆਂ ਨਾਲ ਬੈਠਕ ਤੋਂ ਬਾਅਦ ਰਿਲਾਇੰਸ ਪੈਟਰੋਲ ਪੰਪ ਐਸੋਸੀਏਸ਼ਨ ਨੇ ਬਿਨਾਂ ਸ਼ਰਤ ਮੁਆਫ਼ੀ ਮੰਗੀ ਹੈ। ਇਸ ਤੋਂ ਬਾਅਦ ਕਿਸਾਨ ਸੰਗਠਨਾਂ ਨੇ ਪੱਤਰਕਾਰਾਂ...
ਲੁਧਿਆਣਾ 'ਚ ਕੋਰੋਨਾ ਕਾਰਨ 6 ਮਰੀਜ਼ਾਂ ਦੀ ਮੌਤ, 62 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਲੁਧਿਆਣਾ, 21 ਅਕਤੂਬਰ (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ 'ਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ ਅੱਜ 6 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 4 ਮ੍ਰਿਤਕ ਮਰੀਜ਼ ਜ਼ਿਲ੍ਹਾ...
ਕਿਸਾਨ ਜਥੇਬੰਦੀਆਂ ਅਤੇ ਰਿਲਾਇੰਸ ਪੰਪ ਡੀਲਰਾਂ ਵਿਚਾਲੇ ਬੈਠਕ ਜਾਰੀ
. . .  about 1 hour ago
ਚੰਡੀਗੜ੍ਹ, 21 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਕਿਸਾਨ ਜਥੇਬੰਦੀਆਂ ਬੈਠਕ ਦੌਰਾਨ ਅੱਜ ਰਿਲਾਇੰਸ ਪੰਪਾਂ ਦੇ ਡੀਲਰਾਂ ਵਲੋਂ ਕੀਤੇ ਹੰਗਾਮੇ ਤੋਂ ਬਾਅਦ ਕਿਸਾਨ ਭਵਨ ਵਿਖੇ ਪੁਲਿਸ ਤਾਇਨਾਤ ਕਰ...
ਸੰਗਰੂਰ 'ਚ ਕਿਸਾਨ ਜਥੇਬੰਦੀਆਂ ਨੇ ਘੇਰਿਆ ਡੀ. ਸੀ. ਦਫ਼ਤਰ
. . .  about 1 hour ago
ਸੰਗਰੂਰ, 21 ਅਕਤੂਬਰ (ਧੀਰਜ ਪਸ਼ੋਰੀਆ)- ਅੱਜ ਰੇਲ ਰੋਕੋ ਅੰਦੋਲਨ ਦੇ 21ਵੇਂ ਦਿਨ ਰੇਲਵੇ ਸਟੇਸ਼ਨ ਸੰਗਰੂਰ 'ਤੇ ਰੋਸ ਰੈਲੀ ਕੀਤੀ ਗਈ ਅਤੇ ਮੋਦੀ ਸਰਕਾਰ ਦਾ ਪਿੱਟ-ਸਿਆਪਾ ਕੀਤਾ ਗਿਆ। ਇਸ ਤੋਂ ਬਾਅਦ ਬਾਹਰਲੇ ਸੂਬਿਆਂ ਤੋਂ...
ਪਠਾਨਕੋਟ 'ਚ ਕੋਰੋਨਾ ਦੇ 27 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਪਠਾਨਕੋਟ, 21 ਅਕਤੂਬਰ (ਆਰ. ਸਿੰਘ, ਸੰਧੂ, ਚੌਹਾਨ, ਆਸ਼ੀਸ਼ ਸ਼ਰਮਾ)- ਜ਼ਿਲ੍ਹਾ ਪਠਾਨਕੋਟ 'ਚ ਅੱਜ ਕੋਰੋਨਾ ਦੇ 27 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਐਸ. ਐਮ. ਓ. ਪਠਾਨਕੋਟ ਡਾਕਟਰ ਭੁਪਿੰਦਰ...
ਕਿਸਾਨਾਂ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਰਿਲਾਇੰਸ ਪੈਟਰੋਲ ਪੰਪਾਂ ਦੇ ਡੀਲਰਾਂ ਵਲੋਂ ਹੰਗਾਮਾ
. . .  about 1 hour ago
ਚੰਡੀਗੜ੍ਹ, 21 ਅਕਤੂਬਰ- ਕਿਸਾਨ ਜਥੇਬੰਦੀਆਂ ਵਲੋਂ ਕੀਤੀ ਗਈ ਅਹਿਮ ਬੈਠਕ ਦੇ ਬਾਰੇ ਅੱਜ ਕਿਸਾਨਾਂ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਸੀ। ਇਸ ਦੌਰਾਨ ਰਿਲਾਇੰਸ ਪੈਟਰੋਲ ਪੰਪਾਂ ਦੇ ਡੀਲਰਾਂ ਵਲੋਂ ਹੰਗਾਮਾ ਕਰ ਦਿੱਤਾ...
ਭਾਰਤੀ ਜਨਤਾ ਪਾਰਟੀ ਵੱਲੋਂ ਜਲੰਧਰ ਤੋਂ ਚੰਡੀਗੜ੍ਹ ਤੱਕ 22 ਅਕਤੂਬਰ ਨੂੰ ਰੋਸ ਮਾਰਚ -ਸੋਮ ਪ੍ਰਕਾਸ਼
. . .  about 2 hours ago
ਫਗਵਾੜਾ, 21 ਅਕਤੂਬਰ (ਹਰੀਪਾਲ ਸਿੰਘ) ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਵਿਚ ਦਲਿਤਾਂ ਉੱਪਰ ਹੋ ਰਹੇ ਤਸ਼ੱਦਦ ਅਤੇ ਭਾਜਪਾ ਆਗੂਆਂ ਦੇ ਰਸਤੇ ਰੋਕਣ ਦੇ ਵਿਰੁੱਧ ਭਾਰਤੀ ਜਨਤਾ ਪਾਰਟੀ ਵੱਲੋਂ 22 ਅਕਤੂਬਰ ਨੂੰ ਜਲੰਧਰ ਤੋਂ ਚੰਡੀਗੜ੍ਹ ਤੱਕ ਰੋਸ ਮਾਰਚ ਕਰਕੇ ਮੁੱਖ ਮੰਤਰੀ ਦੀ ਕੋਠੀ ਦਾ...
ਰੇਲ ਰੋਕੋ ਅੰਦੋਲਨ 'ਚ ਦਿੱਤੀ ਜਾਵੇਗੀ ਢਿੱਲ, ਪਰ ਅੰਦੋਲਨ ਰਹੇਗਾ ਜਾਰੀ, ਅਗਲੀ ਰਣਨੀਤੀ 'ਤੇ 4 ਨਵੰਬਰ ਨੂੰ ਹੋਵੇਗੀ ਮੀਟਿੰਗ
. . .  about 2 hours ago
ਚੰਡੀਗੜ੍ਹ, 21 ਅਕਤੂਬਰ - ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਅਹਿਮ ਮੀਟਿੰਗ ਵਿਚ ਫ਼ੈਸਲੇ ਲਏ ਗਏ ਹਨ। ਜਿਨ੍ਹਾਂ ਵਿਚ ਰੇਲ ਰੋਕੋ ਅੰਦੋਲਨ ਵਿਚ ਢਿੱਲ ਦਿੱਤੀ ਜਾ ਰਹੀ ਹੈ, ਮਾਲ ਗੱਡੀਆਂ ਲਈ ਢਿੱਲ ਦਿੱਤੀ ਜਾ ਰਹੀ ਹੈ। 5 ਨਵੰਬਰ ਤੱਕ ਢਿੱਲ ਦੇਣ ਦੀ ਗੱਲ ਕਹੀ ਗਈ ਹੈ। ਭਾਜਪਾ ਆਗੂਆਂ ਦੀ ਵੱਡੇ ਪੱਧਰ...
ਅਕਾਲੀ ਆਗੂ ਜਥੇਦਾਰ ਮਲਕੀਅਤ ਸਿੰਘ ਸੈਣੀ ਦਾ ਦਿਹਾਂਤ
. . .  about 2 hours ago
ਬੰਗਾ, 21ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਜਥੇ. ਮਲਕੀਅਤ ਸਿੰਘ ਸੈਣੀ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਉਨ੍ਹਾਂ ਨੇ ਪਾਰਟੀ ਲਈ ਬਹੁਤ ਸੰਘਰਸ਼...
ਕੈਂਸਰ ਤੋਂ ਠੀਕ ਹੋਏ ਸੰਜੇ ਦੱਤ, ਭਾਵੁਕ ਸੰਦੇਸ਼ ਨਾਲ ਕੀਤਾ ਧੰਨਵਾਦ
. . .  about 2 hours ago
ਮੁੰਬਈ, 21 ਅਕਤੂਬਰ - ਅਗਸਤ ਵਿਚ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਪੀੜਤ ਹੋਏ ਤੇ ਇਲਾਜ ਕਰਵਾ ਰਹੇ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸੰਜੇ ਦੱਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹ ਹੁਣ ਕੈਂਸਰ ਤੋਂ ਠੀਕ ਹੋ ਗਏ ਹਨ। ਇਸ ਲਈ ਸੰਜੇ ਦੱਤ ਨੇ ਸੰਦੇਸ਼ ਵਿਚ ਲਿਖਿਆ ਕਿ ਉਹ ਭਾਵੁਕ ਹਨ ਤੇ ਉਨ੍ਹਾਂ...
ਹੀਰਾ ਸੋਢੀ ਸੂਚਨਾ ਕਮਿਸ਼ਨ ਦੇ ਚੇਅਰਮੈਨ ਨਿਯੁਕਤ, ਕੈਬਨਿਟ ਮੰਤਰੀ ਦੇ ਹਨ ਬੇਟੇ
. . .  about 1 hour ago
ਗੁਰੂ ਹਰ ਸਹਾਏ, 21 ਅਕਤੂਬਰ (ਹਰਚਰਨ ਸਿੰਘ ਸੰਧੂ) - ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਅਨੁਮੀਤ ਸਿੰਘ ਹੀਰਾ ਸੋਢੀ ਨੂੰ ਸੂਚਨਾ ਕਮਿਸ਼ਨ ਦਾ ਚੇਅਰਮੈਨ ਨਿਯੁਕਤ...
ਚੀਫ਼ ਖ਼ਾਲਸਾ ਦੀਵਾਨ ਵੱਲੋਂ ਆਨਰੇਰੀ ਸਕੱਤਰ ਦੇ ਅਹੁਦੇ ਲਈ ਹੋਣ ਵਾਲੀ ਚੋਣ ਮੁਲਤਵੀ ਕਰਨ ਦਾ ਫ਼ੈਸਲਾ
. . .  about 3 hours ago
ਅੰਮ੍ਰਿਤਸਰ, 21 ਅਕਤੂਬਰ (ਜੱਸ) - ਅੱਜ ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਵਿਚ ਦੀਵਾਨ ਦੇ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਜੋ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਦੀ ਥਾਂ ਨਵੇਂ ਆਨਰੇਰੀ ਸਕੱਤਰ...
ਕੋਲੇ ਦੀ ਘਾਟ ਕਾਰਨ ਤਲਵੰਡੀ ਸਾਬੋ ਤਾਪ ਘਰ ਬਣਾਂਵਾਲੀ ਬੰਦ
. . .  about 3 hours ago
ਮਾਨਸਾ, 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਕੋਲੇ ਦੀ ਘਾਟ ਕਾਰਨ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ 'ਚ ਬੀਤੀ ਰਾਤ ਤੋਂ ਬਿਜਲੀ ਉਤਪਾਦਨ ਬੰਦ ਹੋ ਗਿਆ ਹੈ। ਵੇਦਾਤਾਂ ਕੰਪਨੀ ਦੀ ਨਿੱਜੀ ਭਾਈਵਾਲ ਵਾਲਾ ਇਹ ਪਲਾਂਟ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਤਾਪ ਘਰ...
ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਪਹੁੰਚੇ ਮੰਤਰੀ ਤੇ ਸਿਆਸੀ ਸਲਾਹਕਾਰ
. . .  about 3 hours ago
ਚੰਡੀਗੜ੍ਹ, 21 ਅਕਤੂਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕਿਸਾਨ ਭਵਨ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਾਰੀ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ , ਭਾਰਤ ਭੂਸ਼ਨ ਆਸ਼ੂ, ਵਿਧਾਇਕ ਕੁਲਜੀਤ ਨਾਗਰਾ ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹ...
ਮਹਾਰਾਸ਼ਟਰ 'ਚ ਭਾਜਪਾ ਨੂੰ ਲੱਗਾ ਤਕੜਾ ਝਟਕਾ, ਚੋਟੀ ਦਾ ਨੇਤਾ ਨੈਸ਼ਨਲਿਸਟ ਕਾਂਗਰਸ ਪਾਰਟੀ 'ਚ ਸ਼ਾਮਲ
. . .  about 4 hours ago
ਮੁੰਬਈ, 21 ਅਕਤੂਬਰ - ਭਾਰਤੀ ਜਨਤਾ ਪਾਰਟੀ ਨੂੰ ਮਹਾਰਾਸ਼ਟਰ ਵਿਚ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਦਿੱਗਜ ਨੇਤਾ ਤੇ ਸਾਬਕਾ ਮੰਤਰੀ ਏਕਨਾਥ ਖੜਸੇ ਸ਼ੁੱਕਰਵਾਰ ਨੂੰ ਐਨ.ਸੀ.ਪੀ. ਵਿਚ ਸ਼ਾਮਲ ਹੋ ਰਹੇ ਹਨ। ਭਾਜਪਾ ਵਲੋਂ ਇਸ...
ਐਮ.ਐਸ.ਪੀ 'ਤੇ ਸਪਸ਼ਟ ਕੁੱਝ ਨਹੀਂ, ਰਾਜਪਾਲ ਨੇ ਅਜੇ ਬਿੱਲਾਂ 'ਤੇ ਮੁਹਰ ਨਹੀਂ ਲਗਾਈ ਤਾਂ ਕਾਂਗਰਸੀ ਜਸ਼ਨ ਕਿਸ ਗੱਲ ਦੇ ਮਨਾ ਰਹੇ ਹਨ - ਮਜੀਠੀਆ
. . .  about 4 hours ago
ਚੰਡੀਗੜ੍ਹ, 21 ਅਕਤੂਬਰ (ਵਿਕਰਮਜੀਤ ਸਿੰਘ ਮਾਨ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਗੱਲ ਅਜੇ ਵੀ ਉੱਤੇ ਹੀ ਖੜੀ ਹੈ, ਕਿਉਂਕਿ ਸਰਕਾਰ ਨੇ ਸਾਰਾ ਕੁੱਝ ਗੋਲਮਾਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਐਮ.ਐਸ.ਪੀ. ਨੂੰ ਲੈ ਕੇ ਸਪਸ਼ਟ ਫ਼ੈਸਲਾ ਨਹੀਂ ਲਿਆ...
ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀ ਯਾਦ ਧਾਰਮਿਕ ਸਮਾਗਮ
. . .  about 4 hours ago
ਖੇਮਕਰਨ (ਤਰਨ ਤਾਰਨ), 21ਅਕਤੂਬਰ (ਰਾਕੇਸ਼ ਬਿੱਲਾ) - ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀ ਯਾਦ 'ਚ ਅੱਜ ਪਿੰਡ ਭੂਰਾ ਕੋਹਨਾਂ ਵਿਚ ਮਨਾਏ ਜਾ ਰਹੇ ਸਮਾਗਮ 'ਚ ਧਾਰਮਿਕ ਸ਼ਖ਼ਸੀਅਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਿੰਘ ਸਾਹਿਬ ਗਿਆਨੀ ਰਘਬੀਰ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ

ਵਕਤ ਦੀ ਕੀਮਤ

ਜਿੰਮੀ, ਚੌਥੀ ਜਮਾਤ ਵਿਚੋਂ ਪਾਸ ਤਾਂ ਹੋ ਗਈ ਸੀ ਪਰ ਪੂਰੀ ਜਮਾਤ ਵਿਚੋਂ ਉਸ ਦੇ ਨੰਬਰ ਬੜੇ ਹੀ ਘੱਟ ਆਏ ਸਨ। ਭਾਵੇਂ ਉਹ ਆਪਣੀ ਪੜ੍ਹਾਈ ਵਿਚ ਤਾਂ ਹੁਸ਼ਿਆਰ ਸੀ, ਪ੍ਰੰਤੂ ਉਸ ਦੀ ਹੱਥ-ਲਿਖਤ ਵਧੀਆ ਨਹੀਂ ਸੀ, ਜਿਸ ਕਾਰਨ ਉਸ ਦੇ ਨੰਬਰਾਂ ਵਿਚ ਕਟੌਤੀ ਹੋ ਗਈ ਸੀ। ਉਸ ਨੂੰ ਪਾਸ ਹੋਣ ਲਈ ਮਸਾਂ ਪੂਰੇ-ਪੂਰੇ ਨੰਬਰ ਮਿਲੇ ਸਨ। ਇਸੇ ਨਮੋਸ਼ੀ ਦੇ ਕਾਰਨ ਉਹ ਪੰਜਵੀਂ ਜਮਾਤ ਵਿਚ ਦਾਖਲਾ ਲੈਣ ਤੋਂ ਵੀ ਹਿਚਕਚਾ ਰਹੀ ਸੀ। ਉਸ ਦਾ ਮਨ ਕਰ ਰਿਹਾ ਸੀ ਕਿ ਉਹ ਅੱਗੇ ਦੀ ਪੜ੍ਹਾਈ ਹੀ ਛੱਡ ਦੇਵੇ, ਪਰ ਉਸ ਦੇ ਮੰਮੀ-ਪਾਪਾ ਉਸ ਨੂੰ ਸਮਝਾ ਰਹੇ ਸਨ ਕਿ ਬੇਟਾ ਪੜ੍ਹਾਈ ਤੋਂ ਬਿਨਾਂ ਜੀਵਨ ਦਾ ਨਿਰਭਾਅ ਨਹੀਂ ਹੁੰਦਾ, ਪੜ੍ਹਾਈ ਤੋਂ ਬਿਨਾਂ ਜ਼ਿੰਦਗੀ ਦੇ ਕੋਈ ਅਰਥ ਨਹੀਂ ਰਹਿ ਜਾਂਦੇ, ਇਸ ਲਈ ਤੂੰ ਕਿਸੇ ਵੀ ਕੀਮਤ 'ਤੇ ਆਪਣੀ ਅਗਲੇਰੀ ਪੜ੍ਹਾਈ ਨਾ ਛੱਡ। ਤੂੰ ਆਪਣੀ ਹੱਥ-ਲਿਖਤ ਨੂੰ ਸੋਧਣ ਦੀ ਕੋਸ਼ਿਸ਼ ਕਰ, ਸਭ ਕੁਝ ਠੀਕ ਹੋ ਜਾਵੇਗਾ, ਪਰ ਉਸ ਨੂੰ ਆਪਣੀ ਹੱਥ-ਲਿਖਤ ਸੋਧਣ ਦਾ ਕੋਈ ਵੀ ਸਹੀ ਢੰਗ ਨਹੀਂ ਸੀ ਸੁੱਝ ਰਿਹਾ। ਉਂਝ ਜਿੰਮੀ ਆਪਣੀ ਹੱਥ-ਲਿਖਤ ਨੂੰ ਸੋਧਣ ਵਾਸਤੇ ਵਧੇਰੇ ਯਤਨ ਤਾਂ ਕਰਦੀ, ਪਰ ਉਹ ਥੋੜ੍ਹੀ ਦੇਰ ਬਾਅਦ ਹੀ ਅੱਕ ...

ਪੂਰਾ ਲੇਖ ਪੜ੍ਹੋ »

ਵਿਗਿਆਨੀਆਂ ਦਾ ਬਚਪਨ

ਪੌਦਾ ਵਿਗਿਆਨੀ ਜਗਦੀਸ਼ ਚੰਦਰ ਬੋਸ

ਜਗਦੀਸ਼ ਚੰਦਰ ਬੋਸ ਉਹ ਪਹਿਲਾ ਵਿਗਿਆਨੀ ਹੈ, ਜਿਸ ਨੇ ਇਹ ਸਿੱਧ ਕੀਤਾ ਕਿ ਪੌਦਿਆਂ ਵਿਚ ਸਾਡੇ ਵਾਂਗ ਭਾਵਨਾਵਾਂ ਹੁੰਦੀਆਂ ਹਨ। ਵਾਇਰਲੈਸ ਟੈਲੀਗ੍ਰਾਫੀ ਦੀ ਖੋਜ ਵੀ ਸਭ ਤੋਂ ਪਹਿਲਾਂ ਉਸੇ ਨੇ ਕੀਤੀ ਸੀ। ਪਰ ਉਸ ਦਾ ਖੋਜ ਕਾਰਜ ਮਾਰਕੋਨੀ ਨੇ ਆਪਣੇ ਨਾਂਅ ਪੇਟੈਂਟ ਕਰਾ ਲਿਆ ਸੀ। ਜਦ ਕਿ ਇਹ ਖੋਜ ਉਸ ਨੇ ਮਾਰਕੋਨੀ ਤੋਂ ਇਕ ਸਾਲ ਪਹਿਲਾਂ ਹੀ ਕਰ ਲਈ ਸੀ। ਜਗਦੀਸ਼ ਚੰਦਰ ਬੋਸ ਆਪਣੇ ਖੋਜ ਕਾਰਜ ਨੂੰ ਪੇਟੈਂਟ ਕਰਾਉਣ ਪ੍ਰਤੀ ਬੜਾ ਲਾਪ੍ਰਵਾਹ ਸੀ। ਉਹ ਕੋਈ ਵੀ ਖੋਜ ਕਰਦਾ ਉਸ ਨੂੰ ਪ੍ਰਕਾਸ਼ਤ ਕਰਾਉਣ ਤੋਂ ਪਹਿਲਾਂ ਹੀ ਲੋਕਾਂ ਨੂੰ ਦੱਸ ਦਿੰਦਾ ਸੀ। ਆਓ, ਉਸ ਦੇ ਬਚਪਨ ਦੀਆਂ ਕੁਝ ਗੱਲਾਂਬਾਤਾਂ ਸਾਂਝੀਆਂ ਕਰੀਏ। ਜਗਦੀਸ਼ ਚੰਦਰ ਬੋਸ ਦਾ ਜਨਮ ਉਸ ਦੇ ਨਾਨਕੇ ਪਿੰਡ ਮਾਈਮਨ ਸਿੰਘ (ਹੁਣ ਬੰਗਲਾ ਦੇਸ਼ 'ਚ) ਵਿਚ ਹੋਇਆ। ਉਸ ਸਮੇਂ ਉਸ ਦੇ ਪਿਤਾ ਫਰੀਦਪੁਰ ਵਿਖੇ ਡਿਪਟੀ ਮੈਜਿਸਟ੍ਰੇਟ ਸਨ। ਉਸ ਦੀ ਪੜ੍ਹਾਈ ਪਿੰਡ ਦੀ ਵਰਨੈਕੂਲਰ ਪਾਠਸ਼ਾਲਾ ਤੋਂ ਆਰੰਭ ਹੋਈ। ਉਹ ਬੰਗਲਾ ਮਾਧਿਅਮ ਵਿਚ ਪੜ੍ਹਦਾ ਸੀ। ਉਸ ਦੇ ਪਿਤਾ ਚਾਹੁੰਦੇ ਸਨ ਕਿ ਬੋਸ ਪਹਿਲਾਂ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਬਾਰੇ ਜਾਣ ਲਵੇ। ਫੇਰ ਬਾਹਰਲੇ ...

ਪੂਰਾ ਲੇਖ ਪੜ੍ਹੋ »

ਆਓ ਰੰਗਲੇ ਪੰਜਾਬ ਬਾਰੇ ਜਾਣੀਏ

ਪਿਆਰੇ ਬੱਚਿਓ, ਅਸੀਂ ਭਾਰਤ ਦੇਸ਼ ਦੇ 28 ਰਾਜਾਂ ਵਿਚੋਂ ਪੰਜਾਬ ਰਾਜ ਦੇ ਵਾਸੀ ਹਾਂ। ਪੰਜਾਬ ਫਾਰਸੀ ਭਾਸ਼ਾ ਦੇ ਦੋ ਸ਼ਬਦਾਂ ਪੰਜ+ਆਬ ਤੋਂ ਮਿਲ ਕੇ ਬਣਿਆ ਹੈ, ਜਿਸ ਦਾ ਅਰਥ ਪੰਜ ਪਾਣੀਆਂ ਦੀ ਧਰਤੀ ਭਾਵ ਪੰਜ ਦਰਿਆ ਜਿਵੇਂ ਜਿਹਲਮ, ਚਿਨਾਬ, ਰਾਵੀ, ਸਤਲੁਜ ਅਤੇ ਬਿਆਸ। ਸਾਡਾ ਅਜੋਕਾ ਪੰਜਾਬ ਭਾਸ਼ਾ ਦੇ ਆਧਾਰ 'ਤੇ ਪਹਿਲੀ ਨਵੰਬਰ 1966 ਨੂੰ ਹੋਂਦ ਵਿਚ ਆਇਆ। ਸਾਡੇ ਪੰਜਾਬ ਦਾ ਖੇਤਰਫ਼ਲ 50,362 ਵਰਗ ਕਿਲੋਮੀਟਰ ਹੈ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ ਅਤੇ ਆਬਾਦੀ 30,451,858 (2020 ਅਨੁਸਾਰ) ਹੈ। ਪੰਜਾਬ ਵਿਚ ਵੱਸਦੇ ਪਿੰਡਾਂ ਦੀ ਗਿਣਤੀ 12581 ਹੈ, 22 ਜ਼ਿਲ੍ਹੇ, 117 ਵਿਧਾਨ ਸਭਾ ਸੀਟਾਂ, ਲੋਕ ਸਭਾ 13 ਸੀਟਾਂ ਅਤੇ ਰਾਜ ਸਭਾ ਲਈ 7 ਸੀਟਾਂ ਹਨ। ਪੰਜਾਬ ਵਿਚ 10 ਨਗਰ ਨਿਗਮ, 22 ਜ਼ਿਲ੍ਹਾ ਪ੍ਰੀਸ਼ਦਾਂ, 81 ਤਹਿਸੀਲਾਂ, 86 ਸਬ ਤਹਿਸੀਲਾਂ, 145 ਬਲਾਕ, 5 ਪ੍ਰਸ਼ਾਸਕੀ ਮੰਡਲ ਹਨ। ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸਭ ਤੋਂ ਛੋਟਾ ਜ਼ਿਲ੍ਹਾ ਪਠਾਨਕੋਟ ਹੈ। ਪੰਜਾਬ ਦੇ ਲੋਕ-ਨਾਚ ਗਿੱਧਾ ਅਤੇ ਭੰਗੜਾ ਹਨ ਤੇ ਪ੍ਰਮੁੱਖ ਫ਼ਸਲਾਂ ਕਣਕ, ਚੌਲ, ਜੌਂ ਅਤੇ ਛੋਲੇ ਹਨ। ਪੰਜਾਬ ਵਿਚ ਜਲੰਧਰ ਖੇਡਾਂ ਦੇ ਸਾਮਾਨ ਲਈ, ਲੁਧਿਆਣਾ ਹੌਜ਼ਰੀ ...

ਪੂਰਾ ਲੇਖ ਪੜ੍ਹੋ »

ਬਾਲ ਨਾਵਲ-45

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) 'ਸ਼ਾਬਾਸ਼ ਬੱਚਿਓ! ਰੋਜ਼ ਇਸੇ ਤਰ੍ਹਾਂ ਹੀ ਮਨ ਲਗਾ ਕੇ ਪੜ੍ਹਿਆ ਕਰੋ। ਇਸ ਸਾਲ ਤੁਸੀਂ ਆਪੋ ਆਪਣੀ ਕਲਾਸ ਵਿਚੋਂ ਬਹੁਤੇ ਬਹੁਤੇ ਨੰਬਰ ਲੈਣੇ ਹਨ। ਜੇ ਤੁਹਾਡੇ ਨੰਬਰ ਘੱਟ ਆਏ ਤਾਂ ਤੁਹਾਡੇ ਮੰਮੀ-ਪਾਪਾ ਨੇ ਅੱਗੇ ਤੋਂ ਤੁਹਾਨੂੰ ਸਾਡੇ ਕੋਲ ਪਿੰਡ ਨਹੀਂ ਭੇਜਿਆ ਕਰਨਾ।' 'ਠੀਕ ਹੈ, ਨਾਨਾ ਜੀ, ਤੁਸੀਂ ਫ਼ਿਕਰ ਨਾ ਕਰੋ, ਅਸੀਂ ਸਾਰੇ ਬਹੁਤ ਨੰਬਰ ਲੈ ਕੇ ਪਾਸ ਹੋਵਾਂਗੇ', ਐਤਕੀਂ ਨਵਰਾਜ ਨੇ ਸਾਰਿਆਂ ਵਲੋਂ ਨਾਨਾ ਜੀ ਨੂੰ ਹਾਮੀ ਭਰ ਦਿੱਤੀ। 'ਚੰਗਾ ਬੱਚਿਓ, ਮੈਂ ਜ਼ਰਾ ਨਹਾ ਕੇ ਕੱਪੜੇ ਬਦਲ ਲਵਾਂ। ਓਨੀ ਦੇਰ ਤੁਸੀਂ ਹੋਰ ਪੜ੍ਹਾਈ ਕਰ ਲਵੋ।' 'ਠੀਕ ਹੈ, ਨਾਨਾ ਜੀ', ਸਾਰੇ ਬੱਚੇ ਇਕੱਠੇ ਬੋਲ ਪਏ। ਨਾਨਾ ਜੀ ਜਦੋਂ ਨਹਾ ਧੋ ਕੇ ਆਪਣੇ ਮੰਜੇ 'ਤੇ ਬੈਠੇ ਤਾਂ ਬੱਚਿਆਂ ਨੇ ਆਪੋ ਆਪਣੇ ਬਸਤੇ ਸਮੇਟਣੇ ਸ਼ੁਰੂ ਕਰ ਦਿੱਤੇ। ਬਸਤੇ ਸਾਂਭ ਕੇ ਸਾਰੇ ਬੱਚੇ ਬਾਹਰ ਵਿਹੜੇ ਵਿਚ ਆ ਗਏ ਪਰ ਸੁਖਮਨੀ ਨਾਨਾ ਜੀ ਦੇ ਕੋਲ ਜਾ ਕੇ ਬੈਠ ਗਈ। ਨਾਨਾ ਜੀ ਨੇ ਉਸ ਦੀ ਪਿੱਠ 'ਤੇ ਪਿਆਰ ਦੇਂਦਿਆਂ ਕਿਹਾ, 'ਮੈਂ ਤੇਰੀ ਗੱਲ ਸਮਝ ਗਿਆ ਹਾਂ। ਹੁਣ ਤੁਸੀਂ ਥੋੜ੍ਹਾ ਖੇਡ ਲਵੋ, ਰਾਤੀਂ ਤੁਹਾਨੂੰ ...

ਪੂਰਾ ਲੇਖ ਪੜ੍ਹੋ »

ਬਾਲ ਸਾਹਿਤ

ਬਾਲ-ਚੇਤਨਾ ਦਾ ਵਿਕਾਸ ਕਰਦੀਆਂ ਪੁਸਤਕਾਂ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) ਇੰਦਰਜੀਤ ਪਾਲ ਕੌਰ ਰਚਿਤ ਪੁਸਤਕ 'ਬਿੱਲੀ ਦੀਆਂ ਮੁੱਛਾਂ' ਵਿਚ ਫੁੱਲ-ਸਬਜ਼ੀਆਂ ਤੇ ਜੀਵ ਜੰਤੂ ਮਨੁੱਖਾਂ ਦੀ ਭਾਂਤੀ ਵਾਰਤਾਲਾਪ ਕਰਦੇ ਹੋਏ ਆਪਣੇ ਜਜ਼ਬੇ ਦਰਸਾਉਂਦੇ ਹਨ। 'ਮਿੰਨੀ ਮਧੂਮੱਖੀ', 'ਸਬਜ਼ੀਆਂ ਦਾ ਸਕੂਲ' ਅਤੇ 'ਕਬੂਤਰ ਤੇ ਕਾਢਾ' ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਕਹਾਣੀਆਂ ਹਨ, ਜਿਹੜੀਆਂ ਨੇਕ ਨੀਤੀ ਤੇ ਮਿਲਵਰਤਨ ਵਰਗੀਆਂ ਨੈਤਿਕ ਕਦਰਾਂ ਕੀਮਤਾਂ ਦੇ ਹੱਕ ਵਿਚ ਭੁਗਤਦੀਆਂ ਹਨ। ਬਾਲਾਂ ਦਾ ਮਨੋਰੰਜਨ ਕਰਨ ਵਾਲੀ ਇਹ ਪੁਸਤਕ ਇਸ ਪੁਸਤਕ ਦੀ ਕੀਮਤ 120 ਰੁਪਏ ਹੈ ਅਤੇ ਪੰਨੇ 36 ਹਨ। ਪ੍ਰਭਜੋਤ ਕੌਰ ਸਿੰਘ ਨੇ ਪੁਸਤਕ 'ਇਕ ਸੀ ਚਿੜੀ, ਜਿਸ ਦਾ ਨਾਂ ਸੀ ਚੂਈ' ਉਨ੍ਹਾਂ ਇਨਸਾਨਾਂ ਨੂੰ ਸਮਰਪਿਤ ਕੀਤੀ ਹੈ, ਜਿਹੜੇ ਬਿਨਾਂ ਕਿਸੇ ਲੋਭ-ਲਾਲਚ, ਲਾਲਸਾ ਜਾਂ ਸੁਆਰਥ ਦੇ ਇਕ ਦੂਜੇ ਨਾਲ ਸਨੇਹ ਰੱਖਦੇ ਹੋਏ ਸਮਾਜ ਵਿਚ ਖੁਸ਼ੀਆਂ-ਖੇੜਿਆਂ ਦੇ ਰੰਗ ਭਰਦੇ ਹਨ। ਪੁਸਤਕ ਵਿਚ ਇਕ ਸ਼ਰਾਰਤੀ ਬੱਜੀ ਚਿੜੀ ਚੂਈ ਸਾਰੇ ਘਰਦਿਆਂ ਦੀ ਰੌਣਕ ਬਣਦੀ ਹੈ ਪਰ ਜਦੋਂ ਪੈਰੀਸਾਈਟਾਂ ਦੀ ਬਿਮਾਰੀ ਕਾਰਨ ਮਰ ਜਾਂਦੀ ਹੈ ਤਾਂ ਘਰ ਵਿਚ ਉਦਾਸੀ ਵਾਲਾ ਵਾਤਾਵਰਨ ਬਣ ਜਾਂਦਾ ਹੈ। ਇਸ ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਕੋਰੋਨਾ ਦੇ ਦਿਨਾਂ ਵਿਚ

ਕੋਰੋਨਾ ਦੇ ਦਿਨਾਂ ਵਿਚ ਨਾ ਕੋਈ ਪੋਚੇ ਨਾ ਸੁਕਾਵੇ ਆਨ ਲਾਈਨ ਕੰਮ ਸਕੂਲੋਂ ਆਵੇ ਨਾ ਫਿਕਰ ਤੜਕੇ ਉਠਣ ਦਾ ਨਾ ਸਾਨੂੰ ਨਹਾਉਣ ਦਾ ਸਮਾਂ ਵਾਧੂ ਦਿੱਤਾ ਵਿਚ ਕੋਰੋਨਾ ਰੱਬ ਨੇ ਸੌਣ ਦਾ। ਕਈ ਰਹਿੰਦੇ ਸਮਾਂ ਨੇ ਖਰਾਬ ਕਰਦੇ ਕਈਆਂ ਨੂੰ ਸਮਾਂ ਮਿਲਿਆ ਕਲਾ ਚਮਕਾਉਣ ਦਾ। ਨਵੇਂ-ਨਵੇਂ ਪਕਵਾਨ ਅਸਾਂ ਸਿੱਖ ਲਏ, 5-5 ਵਾਲੇ ਮਾਸਕ 100-100 ਵਿਕ ਗਏ। ਚੰਗੇ ਮਾੜੇ ਟੋਟੇ ਅਸਾਂ ਲਿਖ ਲਏ ਦਾਦੀ ਕੋਲ ਬੈਠ ਆਪਾਂ ਬਾਤਾਂ ਸੁਣੀਏ ਨਾਲ ਨਾਲ ਨਾਲੇ, ਕੋਟੀਆਂ ਰੁਮਾਲ ਬੁਣੀਏ ਨਾਨਕੇ ਨਾ ਜਾਈਏ ਹੁਣ ਪਿੰਡ ਗੁਣੀਏ ਦਾਦੀ ਦੱਸੇ ਗੱਲ ਨੀਂਹਾਂ ਵਾਲੀ ਕੰਧ ਦੀ ਫ਼ਤਹਿ ਕਿਵੇਂ ਕੀਤੀ ਬੰਦੇ ਲੜ ਸਰਹੱਦ ਦੀ। ਆਖਰੀ ਲੜਾਈ ਬੰਦਾ ਸਿੰਘ ਗੁਰਦਾਸ ਨਗਲ ਲੜਿਆ ਚਾਰ ਸਾਲਾ ਬਾਬਾ ਅਜੈ ਸਿੰਘ ਬੰਦੇ ਨਾਲ ਇਥੋਂ ਫੜਿਆ ਲਾਹੌਰ ਹੁੰਦਾ ਹੋਇਆ ਕਾਫ਼ਲਾ ਦਿੱਲੀ ਵੜਿਆ ਦਿਲ ਕੱਢ ਵੈਰੀਆਂ ਬੰਦੇ ਦੇ ਅੱਗੇ ਕਰਿਆ ਸ਼ਹੀਦੀਆਂ ਦੇ ਨਾਲ ਸਾਡਾ ਇਤਿਹਾਸ ਭਰਿਆ ਸਵਾ-ਸਵਾ ਲੱਖ ਨਾਲ ਇਕ ਸਿੰਘ ਲੜਿਆ ਮਹਾਰਾਜੇ ਰਣਜੀਤ ਵਾਂਗੂੰ ਕਿੰਨੇ ਦੱਸੋ ਰਾਜ ਕਰਿਆ ਲੱਗਣਾ ਕੀ ਪਤਾ 'ਪ੍ਰੀਤ' ਜਿੰਨੇ ਨਹੀਂ ਕਦੇ ਇਤਿਹਾਸ ਪੜ੍ਹਿਆ। -ਗਗਨਪ੍ਰੀਤ ਕੌਰ ...

ਪੂਰਾ ਲੇਖ ਪੜ੍ਹੋ »

ਬਾਲ ਕਵਿਤਾ

ਬੁੱਢੀ ਮਾਈ ਦੇ ਵਾਲ

ਬਾਲਾਂ ਨੂੰ ਖੂਬ ਭਾਉਂਦੇ, ਬੁੱਢੀ ਮਾਈ ਦੇ ਵਾਲ। ਵੇਖ ਕੇ ਵੱਡੇ ਵੀ ਲਲਚਾਉਂਦੇ, ਖਾਂਦੇ ਸ਼ੌਕ ਦੇ ਨਾਲ। ਨਰਮ, ਮਿੱਠੇ ਤੇ ਸਵਾਦੀ, ਸੋਹਣੇ ਗੁਲਾਬੀ ਰੰਗ ਦੇ। ਬੱਚਿਆਂ ਨੂੰ ਜਿੱਥੇ ਦਿਖ ਜਾਣ, ਬੁੱਢੀ ਦੇ ਵਾਲ ਮੰਗਦੇ। ਕੋਈ ਆਖੇ ਕੋਟੋਨ ਕੈਂਡੀ, ਕੋਈ ਆਖੇ ਹਵਾ ਮਠਿਆਈ। ਵੱਖਰਾ ਹੀ ਸਵਾਦ ਇਸ ਦਾ, ਅਜਬ ਹੈ ਚੀਜ਼ ਬਣਾਈ। ਖੰਡ ਤੇ ਰੰਗ ਤੋਂ ਹੋਣ ਤਿਆਰ, ਬੁੱਢੀ ਮਾਈ ਦੇ ਵਾਲ। ਬੱਚਿਆਂ ਲਈ ਹੈ ਇਕ ਪਹੇਲੀ, ਵੇਖਣ ਹੈਰਾਨੀ ਨਾਲ। ਗਲੀ ਵਿਚ ਫਿਰ ਭਾਈ ਆਇਆ, ਅੱਜ ਕਈ ਦਿਨਾਂ ਦੇ ਬਾਅਦ। ਬੱਚਿਆਂ ਲੈ ਬੁੱਢੀ ਦੇ ਵਾਲ ਖਾਧੇ, ਆਖਣ ਬੜੇ ਸਵਾਦ। -ਹਰਿੰਦਰ ਸਿੰਘ ਗੋਗਨਾ ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ-ਗੀਤ

ਕਾਵਾਂ

ਕੋਈ ਖ਼ਬਰ ਸੁਣਾ ਦੇ ਕਾਲਿਆ ਕਾਵਾਂ , ਕੁੱਟ-ਕੁੱਟ ਤੈਨੂੰ ਚੂਰੀਆਂ ਪਾਵਾਂ। ਕੋਈ ਖ਼ਬਰ ਸੁਣਾ ਦੇ ਕਾਲਿਆ ਕਾਵਾਂ। ਕਹਿ ਦੇ ਖੁੱਲ੍ਹ ਗਏ ਸਕੂਲ, ਘਰ ਵਿਚ ਰਿਹਾ ਨਾ ਜਾਏ ਫਜ਼ੂਲ, ਆੜੀਆਂ ਦੇ ਨਾਲ ਲੁੱਡੀਆਂ ਪਾਵਾਂ, ਕੋਈ ਖ਼ਬਰ ਸੁਣਾ ਦੇ ਕਾਲਿਆ ਕਾਵਾਂ। ਦੂਰ-ਦੂਰ ਹੈ ਰਹਿਣਾ ਔਖਾ, ਕੱਲੇ-ਕੱਲੇ ਬਹਿਣਾ ਔਖਾ, ਚਾਚੇ-ਤਾਏ ਘਰ ਆਵਾਂ-ਜਾਵਾਂ, ਕੋਈ ਖ਼ਬਰ ਸੁਣਾ ਦੇ ਕਾਲਿਆ ਕਾਵਾਂ। ਆਖ ਖ਼ਤਮ ਹੋ ਗਈ ਮਹਾਂਮਾਰੀ, ਬੜੀ ਤੰੰਗ ਹੈ ਦੁਨੀਆ ਸਾਰੀ। ਤੇਰੇ ਤੋਂ ਬਲਿਹਾਰੇ ਜਾਵਾਂ, ਕੋਈ ਖ਼ਬਰ ਸੁਣਾ ਦੇ ਕਾਲਿਆ ਕਾਵਾਂ। ਫਿਰ ਲੱਗਣ ਮੇਲੇ ਆਉਣ ਤਿਉਹਾਰ, ਰਲ ਕੇ ਮਨਾਈਏ ਵਧੇ ਪਿਆਰ, 'ਗੋਗੀ' ਨਾਲ ਮਿਲ ਪੀਵਾਂ-ਖਾਵਾਂ, ਕੋਈ ਖ਼ਬਰ ਸੁਣਾ ਦੇ ਕਾਲਿਆ ਕਾਵਾਂ। -ਗੋਗੀ ਜ਼ੀਰਾ 15/108 ਪੁਰਾਣੀ ਤਲਵੰਡੀ ਰੋਡ, ਜ਼ੀਰਾ (ਫਿਰੋਜ਼ਪੁਰ) ਮੋਬਾਈਲ : ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX