ਤਾਜਾ ਖ਼ਬਰਾਂ


ਆਸ਼ਿਕੀ ਪ੍ਰਸਿੱਧੀ ਅਦਾਕਾਰ ਰਾਹੁਲ ਰਾਏ ਨੂੰ ਬ੍ਰੇਨ ਸਟ੍ਰੋਕ , ਹਸਪਤਾਲ ਦਾਖਲ ਕਰਵਾਇਆ ਗਿਆ
. . .  1 day ago
ਮੁੰਬਈ, 29 ਨਵੰਬਰ - ਅਭਿਨੇਤਾ ਰਾਹੁਲ ਰਾਏ ਬ੍ਰੇਨ ਸਟ੍ਰੋਕ ਹੋਣ 'ਤੇ ਮੁੰਬਈ ਦੇ ਨਾਨਾਵਤੀ ਹਸਪਤਾਲ' ‘ਚ ਦਾਖਲ ਕਰਵਾਇਆ ਗਿਆ । 1990 ਦੀ ਫਿਲਮ 'ਆਸ਼ਿਕੀ' ਫੇਮ ਅਦਾਕਾਰ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ...
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤਾ ਤੂਤ ਦੀ ਕਰੰਟ ਲੱਗਣ ਨਾਲ ਹੋਈ ਮੌਤ
. . .  1 day ago
ਕੁੱਲਗੜ੍ਹੀ ,29 ਨਵੰਬਰ ( ਸੁਖਜਿੰਦਰ ਸਿੰਘ ਸੰਧੂ ) -ਫਿਰੋਜ਼ਪੁਰ ਮੋਗਾ ਮਾਰਗ ‘ਤੇ ਪਿੰਡ ਆਲੇ ਵਾਲਾ ਦੇ ਨਜ਼ਦੀਕ ਹਰਿਆਲੀ ਪੈਟਰੋਲ ਪੰਪ ‘ਤੇ ਕੰਮ ਕਰਦੇ ਚਾਰ ਮੁਲਾਜ਼ਮ ਨੂੰ ਬਿਜਲੀ ਦਾ ਕਰੰਟ ਲੱਗ ਗਿਆ ।ਇਹ ਪੰਪ ਦੇ ਮੁਲਾਜ਼ਮ ...
ਬਰਫਬਾਰੀ ਅਤੇ ਤੂਫਾਨ ਕਾਰਨ ਫਸੇ 5 ਯਾਤਰੀਆਂ ਨੂੰ ਬਚਾਇਆ
. . .  1 day ago
ਜੰਮੂ-ਕਸ਼ਮੀਰ , 29 ਨਵੰਬਰ- ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨਜ਼ (ਬੀ.ਆਰ.ਓ.) ਨੇ ਅੱਜ ਸ਼੍ਰੀਨਗਰ-ਸੋਨਮਾਰਗ ਸੜਕ 'ਤੇ ਜ਼ੋਜਿਲਾ ਪਾਸ' ਤੇ ਬਰਫਬਾਰੀ ਅਤੇ ਤੂਫਾਨ ਕਾਰਨ ਫਸੇ 5 ਯਾਤਰੀਆਂ ਨੂੰ ਬਚਾਇਆ ਹੈ ...
ਅਠ ਯਾਤਰੀਆਂ ਤੋਂ 1.57 ਕਰੋੜ ਰੁਪਏ ਮੁੱਲ ਦਾ 3.15 ਕਿੱਲੋਗ੍ਰਾਮ ਸੋਨਾ ਕੀਤਾ ਜ਼ਬਤ
. . .  1 day ago
ਚੇਨਈ , 29 ਨਵੰਬਰ - ਅਠ ਯਾਤਰੀਆਂ ਤੋਂ ਕਸਟਮਜ਼ ਐਕਟ ਤਹਿਤ 1.57 ਕਰੋੜ ਰੁਪਏ ਮੁੱਲ ਦਾ 3.15 ਕਿੱਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ, ਜੋ ਦੁਬਈ ਤੋਂ 28 ਨਵੰਬਰ ਅਤੇ 29 ਨਵੰਬਰ ਨੂੰ ਚੇਨਈ ਅੰਤਰਰਾਸ਼ਟਰੀ ...
ਕਾਰ-ਪਿਕਅੱਪ ਹਾਦਸੇ ਵਿਚ ਮਰਦ-ਔਰਤ ਖੇਤ ਮਜ਼ਦੂਰਾਂ ਸਮੇਤ 15 ਜ਼ਖ਼ਮੀ
. . .  1 day ago
ਮੰਡੀ ਕਿੱਲਿਆਂਵਾਲੀ, 29 ਨਵੰਬਰ (ਇਕਬਾਲ ਸਿੰਘ ਸ਼ਾਂਤ)-ਅੱਜ ਦੇਰ ਸ਼ਾਮ ਲੰਬੀ-ਗਿੱਦੜਬਾਹਾ ਮੁੱਖ ਮਾਰਗ ’ਤੇ ਪਿੰਡ ਲਾਲਬਾਈ ਨੇੜੇ ਕਾਰ ਅਤੇ ਪਿਕਅੱਪ ਵਿਚ ਟੱਕਰ ਹੋਣ ਕਰਕੇ ਰਾਜਸਥਾਨ ਤੋਂ ਪਰਤ ...
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਮਾਰਗ ਦਰਸ਼ਨ- ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 29 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖ ਧਰਮ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 551ਵੇਂ ਪ੍ਰਕਾਸ਼ ...
ਰਾਜਨੀਤਕ ਰੰਗ ਨਾ ਦੇ ਕੇ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ - ਕਪਿਲ ਸ਼ਰਮਾ
. . .  1 day ago
ਮੁੰਬਈ , 29 ਨਵੰਬਰ - ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਨੇ ਕਿਹਾ ਹੈ ਕਿ ਰਾਜਨੀਤਕ ਰੰਗ ਨਾ ਦੇ ਕੇ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ । ਅਸੀਂ ਸਾਰੇ ਦੇਸ਼ ਵਾਸੀ ਕਿਸਾਨਾਂ ਦੇ ਨਾਲ ਹਾਂ । ਇਹ ਸਾਡੇ ਅੰਨਦਾਤਾ ...
ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਡੇਵਿਡ ਚਾਰਲਸ ਦਾ ਦਿਹਾਂਤ
. . .  1 day ago
ਨਵੀਂ ਦਿੱਲੀ, 29 ਨਵੰਬਰ - ਮਸ਼ਹੂਰ ਹਾਲੀਵੁੱਡ ਅਭਿਨੇਤਾ ਡੇਵਿਡ ਚਾਰਲਸ ਪ੍ਰੌਸ ਦਾ ਦਿਹਾਂਤ ਹੋ ਗਿਆ । ਡੇਵਿਡ ਚਾਰਲਸ 85 ਸਾਲ ਦੇ ਸਨ । ਡੇਵਿਡ ਪ੍ਰੌਸ ਇੱਕ ਕਲਾਕਾਰ ਦੇ ਨਾਲ ਨਾਲ ਇੱਕ ਮਸ਼ਹੂਰ ਬ੍ਰਿਟਿਸ਼ ਬਾਡੀ ਬਿਲਡਰ ...
ਜੇਲ੍ਹ ਜਾਣ ਦੀ ਬਜਾਏ ਮੁੱਖ ਮਾਰਗ ਜਾਮ ਕਰਨ ਲਈ ਦਿੱਲੀ ਦਾ ਕਰਾਂਗੇ ਘਿਰਾਓ - ਕਿਸਾਨ ਆਗੂ
. . .  1 day ago
ਨਵੀਂ ਦਿੱਲੀ, 29 ਨਵੰਬਰ - ਦਿੱਲੀ ਦੀ ਸਿੰਘੂ ਸਰਹੱਦ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ ਜਿਸ ਸਥਿਤੀ ਬਾਰੇ ਸਰਕਾਰ ਦੁਆਰਾ ਗੱਲਬਾਤ ਕੀਤੀ ਗਈ ਸੀ, ਅਸੀਂ ਇਸ ਨੂੰ ਕਿਸਾਨ ...
ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਅੱਜ 105 ਨਵੇਂ ਮਰੀਜ਼ ਸਾਹਮਣੇ ਆਏ , 4 ਮਰੀਜ਼ਾਂ ਨੇ ਦਮ ਤੋੜਿਆ
. . .  1 day ago
ਲੁਧਿਆਣਾ,29 ਨਵੰਬਰ {ਸਲੇਮਪੁਰੀ }- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ਵਿਚ ਹਰ ਰੋਜ ਵੱਡੀ ਗਿਣਤੀ ਵਿਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਅਤੇ ਪਿਛਲੇ ਕਈ ਦਿਨਾਂ ...
ਧਰਮਸ਼ਾਲਾ ‘ਚ ਉਡਾਣ ਭਰਨ ਦੌਰਾਨ ਪੈਰਾਗਲਾਈਡਰ ਕਰੈਸ਼, ਵਿਦੇਸ਼ੀ ਪਾਇਲਟ ਦੀ ਮੌਤ
. . .  1 day ago
ਧਰਮਸ਼ਾਲਾ, 29 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਪੈਰਾਗਲਾਈਡਿੰਗ ਦੌਰਾਨ ਇੱਕ ਪੈਰਾਗਲਾਈਡਰ ਦੇ ਕਰੈਸ਼ ਹੋਣ ਨਾਲ ਇੱਕ ਵਿਦੇਸ਼ੀ ਪਾਇਲਟ ਦੀ ਮੌਤ ਹੋ ਗਈ । ਮ੍ਰਿਤਕ ਪਾਇਲਟ ਫਰਾਂਸ ਦੇ ਸੇਵਿਲੇ ਦਾ ...
ਅਸੀਂ ਸਿਰਫ ਤਾਂ ਹੀ ਜਾਵਾਂਗੇ ਜੇ ਗ੍ਰਹਿ ਮੰਤਰੀ ਬਿਨਾਂ ਸ਼ਰਤ ਮੀਟਿੰਗ ਬੁਲਾਉਣ - ਕਿਸਾਨ ਆਗੂ
. . .  1 day ago
ਨਵੀਂ ਦਿੱਲੀ, 29 ਨਵੰਬਰ - ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਦਾ ਕਹਿਣਾ ਹੈ ਕਿ ਅਸੀਂ ਫੈਸਲਾ ਲਿਆ ਹੈ ਕਿ ਸਾਰੀਆਂ ਸਰਹੱਦਾਂ ਅਤੇ ਸੜਕਾਂ ਇਸ ਤਰ੍ਹਾਂ ਬਲਾਕ ਰਹਿਣਗੀਆਂ। ਗ੍ਰਹਿ ਮੰਤਰੀ ਨੇ ਇਕ ਸ਼ਰਤ ਰੱਖੀ ਸੀ ...
ਗੜ੍ਹਸ਼ੰਕਰ ਤੇ ਜੋਧਾਂ ਵਿਖੇ 551ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
. . .  1 day ago
ਗੜ੍ਹਸ਼ੰਕਰ, ਜੋਧਾਂ, 29 ਨਵੰਬਰ (ਧਾਲੀਵਾਲ , ਗੁਰਵਿੰਦਰ ਸਿੰਘ ਹੈਪੀ) - ਗੜ੍ਹਸ਼ੰਕਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੜ੍ਹਸ਼ੰਕਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਂ ਪਿਆਰਿਆਂ ਦੀ ...
ਸਰਹੱਦੀ ਖੇਤਰ 'ਚ ਕਰੋੜਾਂ ਦੀ ਹੈਰੋਇਨ ਸਮੇਤ ਇੱਕ ਕਾਬੂ
. . .  1 day ago
ਭਿੰਡੀ ਸੈਦਾਂ , ਅਜਨਾਲਾ 29 ਨਵੰਬਰ (ਪ੍ਰਿਤਪਾਲ ਸਿੰਘ ਸੂਫ਼ੀ, ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਵਿੱਚੋਂ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ...
ਇੱਕ ਕਰੋੜ 11 ਲੱਖ ਸੈਲਾਨੀਆਂ ਨੂੰ ਸਫਲਤਾ ਪੂਰਵਕ ਦਰਸ਼ਨ ਕਰਵਾ ਕੇ ਵਿਰਾਸਤ-ਏ-ਖਾਲਸਾ 10ਵੇਂ ਵਰ੍ਹੇ 'ਚ ਪ੍ਰਵੇਸ਼
. . .  1 day ago
ਸ੍ਰੀ ਅਨੰਦਪੁਰ ਸਾਹਿਬ , 29 ਨਵੰਬਰ{ ਜੇ ਐਸ ਨਿੱਕੂਵਾਲ}-ਸਫਲਤਾ ਪੂਰਵਕ ਬੀਤੇ 9 ਸਾਲਾਂ ‘ਚ ਇੱਕ ਕਰੋੜ 11 ਲੱਖ ਸੈਲਾਨੀਆਂ ਨੂੰ ਦਰਸ਼ਨ ਕਰਵਾ ਚੁੱਕੇ ਵਿਸ਼ਵ ਪਰ੍ਸਿੱਧ ਵਿਰਾਸਤ-ਏ-ਖਾਲਸਾ ਨੇ 10ਵੇਂ ਵਰ੍ਹੇ 'ਚ ਪ੍ਰਵੇਸ਼ ਕਰ ਲਿਆ ...
ਬਿਹਾਰ: ਸੁਰੱਖਿਆ ਬਲਾਂ ਨੇ ਗਯਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਕੀਤਾ ਬਰਾਮਦ
. . .  1 day ago
ਸਿਡਨੀ ਦੂਸਰਾ ਵਨਡੇ : ਭਾਰਤ 17 ਓਵਰਾਂ ਤੋਂ ਬਾਅਦ 2 ਵਿਕਟਾਂ ਦੇ ਨੁਕਸਾਨ 'ਤੇ 108 ਦੌੜਾਂ 'ਤੇ
. . .  1 day ago
ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾ ਅੰਦੋਲਨਕਾਰੀ ਕਿਸਾਨਾਂ ਲਈ ਲੰਗਰ ਤਿਆਰ ਕਰਦੇ ਹੋਏ
. . .  1 day ago
ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾ ਅੰਦੋਲਨਕਾਰੀ ਕਿਸਾਨਾਂ ਲਈ ਲੰਗਰ ਤਿਆਰ ਕਰਦੇ ਹੋਏ...
ਭਲਕੇ ਦਿੱਲੀ ਬਾਰਡਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਵੇਗਾ
. . .  1 day ago
ਨਵੀਂ ਦਿੱਲੀ, 29 ਨਵੰਬਰ - ਖੇਤੀ ਕਾਨੂੰਨਾਂ ਦੇ ਵਿਰੋਧ ਕਰ ਰਹੇ ਕਿਸਾਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੱਦੇ ਨੂੰ ਠੁਕਰਾ ਦਿੱਤਾ। ਦਿੱਲੀ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਹਨ। ਭਲਕੇ ਦਿੱਲੀ ਬਾਰਡਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ...
ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਮੁਜ਼ਾਹਰਾ ਕਰਦੇ ਆਪ ਵਿਧਾਇਕਾਂ ਦੀ ਪੁਲਿਸ ਅਤੇ ਫ਼ੌਜ ਦੇ ਜਵਾਨਾਂ ਨੇ ਕੀਤੀ ਖਿੱਚ ਧੂਹ
. . .  1 day ago
ਬੀਣੇਵਾਲ , 29 ਨਵੰਬਰ (ਬੈਜ ਚੌਧਰੀ) - ਕਿਸਾਨ ਅੰਦੋਲਨ ਦੇ ਪੱਖ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਸਾਹਮਣੇ ਰੋਸ ਮੁਜ਼ਾਹਰਾ ਕਰਨ ਪਹੁੰਚੇ ਪੰਜਾਬ ਦੇ ਆਪ ਵਿਧਾਇਕਾਂ ਦੀ ਪੁਲਿਸ ਅਤੇ ਫ਼ੌਜ ਦੇ ਜਵਾਨਾਂ ਨੇ ਚੰਗੀ ਤਰ੍ਹਾਂ ਖਿੱਚ ਧੂਹ ਕੀਤੀ ਬਾਅਦ ਵਿਚ ਪੁਲਿਸ ਵਿਧਾਇਕਾਂ ਨੂੰ ਗ੍ਰਿਫ਼ਤਾਰ...
ਟਿਕਰੀ ਬਾਰਡਰ 'ਤੇ ਟਿੱਕੇ ਹੋਏ ਹਨ ਕਿਸਾਨ, ਵਰਤਾਇਆ ਜਾ ਰਿਹੈ ਲੰਗਰ
. . .  1 day ago
ਕਿਸਾਨ ਕਾਫ਼ਲੇ ਦੇ ਨਾਲ, 29 ਨਵੰਬਰ (ਨਾਇਬ ਸਿੱਧੂ) - ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਅੰਦੋਲਨ ਜਾਰੀ ਹੈ। ਹਰਿਆਣਾ ਦਿੱਲੀ ਬਾਰਡਰ ਸਥਿਤ ਟਿਕਰੀ ਬਾਰਡਰ ਵਿਖੇ ਕਿਸਾਨਾਂ ਵੱਲੋਂ ਲੰਗਰ ਦੀ ਸੇਵਾ...
ਸੜਕ ਹਾਦਸੇ 'ਚ ਵਿਦਿਆਰਥਣ ਦੀ ਮੌਤ, ਕਈ ਜ਼ਖਮੀ
. . .  1 day ago
ਭੀਖੀ (ਮਾਨਸਾ), 29 ਨਵੰਬਰ (ਬਲਦੇਵ ਸਿੰਘ ਸਿੱਧੂ) - ਅੱਜ ਸਵੇਰੇ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਸਬੰਧੀ ਸਕਰੀਨਿੰਗ ਟੈਸਟ ਦੇਣ ਜਾ ਰਹੀਆਂ ਵਿਦਿਆਰਥਣਾਂ ਦੀ ਟਵੇਰਾ ਕਾਰ ਦੀ ਟਰਾਲੇ ਨੂੰ ਟੱਕਰ ਹੋਣ ਕਾਰਨ ਇਕ ਵਿਦਿਆਰਥਣ ਦੀ ਮੌਤ ਹੋ ਗਈ ਹੈ ਤੇ ਕੁੱਝ ਗੰਭੀਰ ਰੂਪ ਵਿਚ ਜ਼ਖਮੀ ਦੱਸੀ ਜਾ ਰਹੀਆਂ...
ਸਿਡਨੀ ਦੂਸਰਾ ਇਕ ਦਿਨਾਂ ਮੈਚ : ਆਸਟਰੇਲੀਆ ਨੇ 50 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 389 ਦੌੜਾਂ, ਭਾਰਤ ਨੂੰ ਮਿਲਿਆ ਵਿਸ਼ਾਲ ਟੀਚਾ
. . .  1 day ago
ਸਿਡਨੀ ਦੂਸਰਾ ਇਕ ਦਿਨਾਂ ਮੈਚ : ਆਸਟਰੇਲੀਆ ਨੇ 50 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 389 ਦੌੜਾਂ, ਭਾਰਤ ਨੂੰ ਮਿਲਿਆ ਵਿਸ਼ਾਲ...
ਸੁਲਤਾਨਪੁਰ ਲੋਧੀ ਵਿਖੇ ਸਜਾਏ ਜਾ ਰਹੇ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਨਿੱਘਾ ਸਵਾਗਤ
. . .  1 day ago
ਸੁਲਤਾਨ ਪੁਰ ਲੋਧੀ 29 ਨਵੰਬਰ (ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ, ਨਰੇਸ਼ ਹੈਪੀ, ਲਾਡੀ) ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸਜਾਏ ਜਾ ਰਹੇ ਮਹਾਨ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਨਿੱਘਾ ਸਵਾਗਤ...
ਦਿੱਲੀ 'ਚ ਕਿਸਾਨਾਂ ਦੀ ਆਮਦ ਕਾਰਨ ਕਈ ਕਈ ਕਿੱਲੋਮੀਟਰ ਤੱਕ ਲੱਗੇ ਲੰਬੇ ਜਾਮ
. . .  1 day ago
ਨਵੀਂ ਦਿੱਲੀ, 29 ਨਵੰਬਰ (ਦਮਨਜੀਤ ਸਿੰਘ) - ਜੀਂਦ ਰੋਹਤਕ ਦੇ ਰਸਤੇ ਲੱਖਾਂ ਕਿਸਾਨਾਂ ਦੇ ਦਿੱਲੀ ਪਹੁੰਚਣ ਨਾਲ ਇਸ ਸਮੇਂ ਦਿੱਲੀ ਵਿਚ ਵੱਡੀ ਟਰੈਫ਼ਿਕ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਦਿੱਲੀ ਦੇ ਬਾਹਰੀ ਇਲਾਕਿਆਂ ਤੋਂ ਲੈ ਕੇ ਅੰਦਰੂਨੀ ਇਲਾਕਿਆਂ ਵਿਚ ਕਈ ਕਈ ਕਿੱਲੋਮੀਟਰ ਤੱਕ ਦੇ ਲੰਬੇ ਜਾਮ...
ਹੋਰ ਖ਼ਬਰਾਂ..

ਬਾਲ ਸੰਸਾਰ

ਵਿਗਿਆਨੀਆਂ ਦਾ ਬਚਪਨ

ਜੌਹਨ ਕੈਪਲਰ

ਜੌਹਨ ਕੈਪਲਰ ਨੂੰ ਜਰਮਨੀ ਦਾ ਇਕ ਉੱਘਾ ਖਗੋਲ ਵਿਗਿਆਨੀ, ਗਣਿਤ ਸ਼ਾਸਤਰੀ ਅਤੇ ਜੋਤਿਸ਼ ਦਾ ਮਾਹਰ ਮੰਨਿਆ ਜਾਂਦਾ ਹੈ। ਉਸ ਨੇ ਖੋਜਿਆ ਕਿ ਧਰਤੀ ਅਤੇ ਹੋਰ ਗ੍ਰਹਿ ਸੂਰਜ ਦੁਆਲੇ ਅੰਡਾਕਾਰ ਮਾਰਗਾਂ ਵਿਚ ਚੱਕਰ ਲਾਉਂਦੇ ਹਨ। ਉਸ ਨੇ ਗ੍ਰਹਿਆਂ ਦੀਆਂ ਗਤੀਆਂ ਦੇ ਤਿੰਨ ਮੁਢਲੇ ਨਿਯਮ ਖੋਜੇ ਸਨ। ਕੈਪਲਰ ਦਾ ਖੋਜ ਕਾਰਜ ਨਿਊਟਨ ਦੇ ਸਰਬ ਵਿਆਪਕ ਗੁਰੂਤਾ ਆਕਰਸ਼ਣ ਨਿਯਮ ਦੀ ਬੁਨਿਆਦ ਬਣਿਆ ਸੀ। ਕੈਪਲਰ ਨੇ ਮਨੁੱਖੀ ਸੋਚ ਵਿਚ ਤਬਦੀਲੀ ਲਿਆਉਣ ਲਈ ਟਾਲਮੀ ਅਤੇ ਅਰਸਤੂ ਦੇ ਵਿਚਾਰਾਂ ਨੂੰ ਰੱਦ ਕਰਕੇ ਕਾਪਰਨੀਕਸ ਅਤੇ ਗੈਲੀਲਿਓ ਦੇ ਨਵੇਂ ਖੋਜ ਕਾਰਜ ਵਿਚ ਸੋਧਾਂ ਕੀਤੀਆਂ। ਆਓ ਆਪਾਂ ਸੋਲ੍ਹਵੀਂ ਸਦੀ ਦੇ ਤੀਜੇ ਦਹਾਕੇ ਵਿਚ ਜਨਮੇ ਇਸ ਵਿਗਿਆਨੀ ਦੇ ਬਚਪਨ 'ਤੇ ਇਕ ਝਾਤੀ ਮਾਰੀਏ। ਕੈਪਲਰ ਦਾ ਜਨਮ ਰੋਮਨ ਰਾਜ ਦੇ ਕਸਬੇ ਵੈਲਡਰ ਸਟੈਂਡ (ਜੋ ਅੱਜਕਲ੍ਹ ਜਰਮਨੀ 'ਚ ਹੈ) ਵਿਚ ਹੋਇਆ। ਬਚਪਨ ਤੋਂ ਹੀ ਉਹ ਬੜਾ ਬਿਮਾਰ ਰਹਿੰਦਾ ਸੀ। ਹੱਥ ਲੁੰਜੇ ਅਤੇ ਚੇਚਕ ਕਾਰਨ ਉਸ ਦੀ ਨਿਗ੍ਹਾ ਕਮਜ਼ੋਰ ਪੈ ਗਈ ਸੀ। ਉਦੋਂ ਉਹ ਪੰਜ ਸਾਲਾਂ ਦਾ ਸੀ ਜਦੋਂ ਉਸ ਦਾ ਪਿਤਾ ਨੀਦਰਲੈਂਡ 'ਚ ਇਕ ਲੜਾਈ ਦੌਰਾਨ ਮਾਰਿਆ ਗਿਆ ਸੀ। ਉਸ ਦੀ ਮਾਂ ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ

ਗ਼ਦਾਰ ਯਾਰ

ਜੰਗਲ ਵਿਚ ਉਨ੍ਹਾਂ ਦਾ ਆਪਣੇ ਇਲਾਕੇ 'ਤੇ ਪੂਰਾ ਦਬਦਬਾ ਸੀ। ਜਦ ਉਹ ਤਿੰਨੇ ਭਰਾ ਇਕੱਠੇ ਨਿਕਲਦੇ ਤਾਂ ਉਨ੍ਹਾਂ ਦੇ ਇਲਾਕੇ ਵਿਚ ਇਕ ਚੁੱਪ ਜਿਹੀ ਛਾ ਜਾਂਦੀ। ਪਰ ਉਨ੍ਹਾਂ ਦੇ ਕੁਝ ਦੋਸਤਾਂ ਨੂੰ ਉਨ੍ਹਾਂ ਦਾ ਇਹ ਦਬਦਬਾ ਪਸੰਦ ਨਹੀਂ ਸੀ। ਇਕ ਦਿਨ ਕੀ ਹੋਇਆ ਕਿ ਉਨ੍ਹਾਂ ਦੇ ਕੁਝ ਦੋਸਤਾਂ ਨੇ ਰਲ ਕੇ ਇਕ ਸਕੀਮ ਸੋਚੀ, ਕਿਉਂ ਨਾ ਇਨ੍ਹਾਂ ਨੂੰ ਮੁਸੀਬਤ ਵਿਚ ਫਸਾ ਕੇ ਮਾਰਿਆ ਜਾਵੇ। ਇਕ ਨੇ ਕਿਹਾ ਕਿ, 'ਕਿਉਂ ਨਾ ਇਨ੍ਹਾਂ ਨੂੰ ਆਪਣੇ ਜੰਗਲ ਤੋਂ ਦੂਰ ਛੱਡ ਆਈਏ ਤੇ ਆਪੇ ਰਾਹ ਭਟਕ ਜਾਣਗੇ ਜਾਂ ਇਹ ਕਿਸੇ ਵਿਰੋਧੀ ਸ਼ੇਰਾਂ ਦਾ ਖਾਣਾ ਬਣ ਜਾਣਗੇ। ਇਨ੍ਹਾਂ ਦੇ ਮਰਨ ਮਗਰੋਂ ਅਸੀਂ ਰਲ ਕੇ ਆਪਣੇ ਇਲਾਕੇ 'ਤੇ ਰਾਜ ਕਰਾਂਗੇ।' ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕੇ, 'ਕਿਉਂ ਨਾ ਅੱਜ ਆਪਾਂ ਸ਼ਿਕਾਰ ਖੇਡਣ ਚੱਲੀਏ? ਪਰ ਉਨ੍ਹਾਂ ਤਿੰਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਦੇ ਆਪਣੇ ਉਨ੍ਹਾਂ ਨਾਲ ਚਾਲ ਖੇਡ ਰਹੇ ਹਨ। ਉਹ ਸਾਰੇ ਰਲੇ-ਮਿਲੇੇ ਅੱਗੜ-ਪਿੱਛੜ ਹੋ ਤੁਰੇ। ਉਹ ਤੁਰਦੇ-ਤੁਰਦੇ ਆਪਣੇ ਟਿਕਾਣਿਆਂ ਤੋਂ ਬਹੁਤ ਦੂਰ ਚਲੇ ਗਏ। ਹਨੇਰਾ ਹੋਣ ਲੱਗਾ ਤਾਂ ਉਨ੍ਹਾਂ ਤਿੰਨਾਂ 'ਚੋਂ ਇਕ ਨੇ ਕਿਹਾ ਕਿ 'ਭਰਾ ਹੁਣ ਆਪਾਂ ਘਰ ...

ਪੂਰਾ ਲੇਖ ਪੜ੍ਹੋ »

ਈ-ਸਿਮ ਕੀ ਹੈ?

ਈ-ਸਿਮ ਇਕ ਇਲੈਕਟ੍ਰਾਨਿਕ ਸਿਮ ਹੈ ਜੋ ਰਵਾਇਤੀ ਸਿਮ ਦੀ ਥਾਂ 'ਤੇ ਪ੍ਰਯੋਗ ਕੀਤਾ ਜਾਂਦਾ ਹੈ। ਇਹ ਇਕ ਤਰ੍ਹਾਂ ਦੀ ਇਲੈਕਟ੍ਰਾਨਿਕ ਚਿੱਪ ਹੁੰਦੀ ਹੈ ਜੋ ਤੁਹਾਡੀ ਪਹਿਚਾਣ ਤੁਹਾਡੇ ਮੋਬਾਈਲ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਨਾਲ ਪ੍ਰਮਾਣਿਤ ਕਰਦੀ ਹੈ। ਈ-ਸਿਮ ਟੈਕਨੋਲੋਜੀ ਵਿਚ ਇਕ ਇੰਟੀਗਰੇਟਡ ਸਰਕਟ ਡਿਵਾਈਸ ਦੇ ਮਦਰਬੋਰਡ 'ਤੇ ਲਗਾਇਆ ਜਾਂਦਾ ਹੈ, ਜਿਸ ਵਿਚ ਉਹ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ ਜੋ ਮੋਬਾਈਲ ਨੈੱਟਵਰਕ ਨਾਲ ਜੁੜਨ ਲਈ ਲੋੜੀਂਦੀ ਹੈ। ਈ-ਸਿਮ ਘੁੰਮਣ-ਫਿਰਨ ਦੇ ਸ਼ੌਕੀਨ ਲੋਕਾਂ ਲਈ ਬਹੁਤ ਲਾਹੇਵੰਦ ਹੈ। ਰਵਾਇਤੀ ਸਿਮ ਹੋਣ ਤੇ ਇਨ੍ਹਾਂ ਲੋਕਾਂ ਨੂੰ ਆਪਣਾ ਸਿਮ ਮੋਬਾਈਲ ਦੇ ਵਿਚੋਂ ਕੱਢ ਕੇ ਬਦਲਣਾ ਪੈਂਦਾ ਹੈ ਪਰ ਈ-ਸਿਮ ਕਰਕੇ ਇਹ ਸਮੱਸਿਆ ਹੱਲ ਹੋ ਗਈ ਹੈ। ਈ-ਸਿਮ ਦੀਆਂ ਵਿਸ਼ੇਸ਼ਤਾਵਾਂ : 1. ਈ-ਸਿਮ ਦਾ ਸਾਈਜ਼ ਛੋਟਾ ਹੁੰਦਾ, ਇਸ ਲਈ ਇਹ ਘੱਟ ਥਾਂ ਘੇਰਦਾ ਹੈ ਅਤੇ ਛੋਟੀ ਡਿਵਾਈਸ ਦੇ ਵਿਚ ਵੀ ਫਿਟ ਹੋ ਜਾਂਦਾ ਹੈ। ਉਦਾਹਰਨ ਵਜੋਂ ਸਮਾਰਟ ਵਾਚ। ਈ-ਸਿਮ ਦੇ ਕਾਰਨ ਛੋਟੀ ਡਿਵਾਈਸ ਦਾ ਉਤਪਾਦਨ ਵਧਿਆ ਹੈ। 2. ਈ-ਸਿਮ ਟੈਕਨੋਲੋਜੀ ਦੀ ਮਦਦ ਨਾਲ ਅਸੀਂ ਰਵਾਇਤੀ ਸਿਮ ਦੇ ਮੁਕਾਬਲੇ ਇਕ ...

ਪੂਰਾ ਲੇਖ ਪੜ੍ਹੋ »

ਬਾਲ ਨਾਵਲ-50

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) ਬੱਚੇ ਨਹਾ ਧੋ ਕੇ ਆਏ ਤਾਂ ਨਾਨੀ ਜੀ ਨੇ ਉਨ੍ਹਾਂ ਨੂੰ ਰਸੋਈ ਵਿਚ ਆਪਣੇ ਕੋਲ ਹੀ ਬਿਠਾ ਲਿਆ। ਬੱਚਿਆਂ ਨੂੰ ਦੁੱਧ ਵਾਲੀਆਂ ਸੇਵੀਆਂ ਬੜੀਆਂ ਸਵਾਦ ਲਗਦੀਆਂ ਨੇ ਇਸ ਕਰਕੇ ਨਾਨੀ ਜੀ ਨੇ ਪਰਾਉਂਠਿਆਂ ਦੇ ਨਾਲ ਬਹੁਤ ਸਾਰੀਆਂ ਗਿਰੀਆਂ ਅਤੇ ਸੌਗੀ ਪਾ ਕੇ ਸੇਵੀਆਂ ਵੀ ਬਣਾ ਲਈਆਂ। ਨਾਨੀ ਜੀ ਬੱਚਿਆਂ ਨੂੰ ਸੇਵੀਆਂ ਅਤੇ ਪਰਾਉਂਠੇ ਖਵਾਈ ਗਏ ਅਤੇ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਦੇ ਰਹੇ। ਬੱਚਿਆਂ ਨੇ ਪੇਟ ਭਰ ਕੇ ਸੇਵੀਆਂ ਅਤੇ ਪਰਾਉਂਠੇ ਖਾਧੇ। ਨਾਨੀ ਜੀ ਦੀਆਂ ਮਿੱਠੀਆਂ-ਮਿੱਠੀਆਂ ਸੇਵੀਆਂ ਅਤੇ ਮਿੱਠੀਆਂ-ਮਿੱਠੀਆਂ ਗੱਲਾਂ ਨੇ ਬੱਚਿਆਂ ਦਾ ਮੂਡ ਠੀਕ ਕਰ ਦਿੱਤਾ। ਬੱਚਿਆਂ ਦਾ ਮੂਡ ਠੀਕ ਹੋਣ ਤੋਂ ਬਾਅਦ ਨਾਨੀ ਜੀ ਨੇ ਗੱਲਾਂ ਹੀ ਗੱਲਾਂ ਵਿਚ ਉਨ੍ਹਾਂ ਦੇ ਮੰਮੀ-ਪਾਪਾ ਦੇ ਇਕੱਲਪੁਣੇ ਦੇ ਬਾਰੇ ਵਿਚ ਆਪਣੀਆਂ ਉਦਾਹਰਨਾਂ ਦੇ ਦੇ ਕੇ ਦੱਸਿਆ। ਨਾਨੀ ਜੀ ਦੀਆਂ ਗੱਲਾਂ ਦਾ ਉਨ੍ਹਾਂ ਉੱਪਰ ਕਾਫ਼ੀ ਅਸਰ ਹੋਇਆ ਲਗਦਾ ਸੀ। ਖਾਣੇ ਤੋਂ ਬਾਅਦ ਬੱਚੇ ਪੜ੍ਹਨ ਲਈ ਬੈਠ ਗਏ। ਪੜ੍ਹਾਈ ਕਰਦਿਆਂ ਕਰਦਿਆਂ ਹੀ ਸੁਖਮਨੀ ਅਤੇ ਜੀਤੀ ਆਪਸ ਵਿਚ ਕੁਝ ਸਲਾਹ ...

ਪੂਰਾ ਲੇਖ ਪੜ੍ਹੋ »

ਦੇਸ਼ ਗਾਨ

ਹਰ ਬੂਟਾ ਹਰ ਪੱਤਾ-ਪੱਤਾ, ਦੇਸ਼ ਮੇਰੇ ਦਾ ਜਸ ਗਾਵੇ, ਵਾਂਗ ਗੁਲਾਬਾਂ ਰਹੇ ਮਹਿਕਦਾ, ਕਦੇ ਵੀ ਨਾ ਇਹ ਮੁਰਝਾਵੇ। ਇਤਫਾਕ ਦਾ ਵਾਸਾ ਹੋਵੇ, ਦੂਰ ਭਜਾਈਏ ਝੇੜੇ ਨੂੰ, ਲੱਗੇ ਰਹਿਣ ਭਾਗ ਹਮੇਸ਼ਾ, ਇਸ ਦੇ ਹਰ ਇਕ ਵੇਹੜੇ ਨੂੰ, ਬਣ ਕੇ ਕੋਈ ਦੈਂਤ ਅਨੋਖਾ, ਖੁਸ਼ੀਆਂ ਨੂੰ ਨਾ ਦਫ਼ਨਾਵੇ, ਵਾਂਗ ਗੁਲਾਬਾਂ ਰਹੇ ਮਹਿਕਦਾ...। ਭੀੜ ਕਦੇ ਨਾ ਆਵੇ ਕੋਈ ਹਰ ਵਾਸੀ ਅਰਦਾਸ ਕਰੇ, ਸਬਰ ਸਿਆਣਪ ਬੋਲੀ ਮਿੱਠੀ, ਹਰ ਹਿਰਦੇ ਵਿਚ ਵਾਸ ਕਰੇ, ਮਹੱਲ ਉਸਾਰੇ, ਖੁਆਬਾਂ ਵਾਲੇ ਭੁੱਲ ਕੇ ਕੋਈ ਨਾ ਢਾਹਵੇ, ਵਾਂਗ ਗੁਲਾਬਾਂ ਰਹੇ ਮਹਿਕਦਾ...। ਹੁੰਦਾ ਰਹੇ ਉਥਾਨ ਹਮੇਸ਼ਾ, 'ਭੱਟੀ' ਇਹ ਇਕ ਨਾਅਰਾ ਹੈ, ਇਸ ਦੀ ਹਰ ਸ਼ੈਅ ਭਾਵੇ ਸਾਨੂੰ, ਹਰ ਥਾਂ ਬੜਾ ਪਿਆਰਾ ਹੈ, ਦਸੂਹੇ ਵਾਲਾ ਮਹਿਮਾ ਇਸ ਦੀ ਸ਼ਬਦਾਂ ਰਾਹੀਂ ਸੁਣਾਵੇ, ਵਾਂਗ ਗੁਲਾਬਾਂ ਰਹੇ ਮਹਿਕਦਾ, ਕਦੇ ਵੀ ਨਾ ਇਹ ਮੁਰਝਾਵੇ। -ਕੁੰਦਨ ਲਾਲ ਭੱਟੀ ਬੰਤਾ ਸਿੰਘ ਕਾਲੋਨੀ, ਵਾਰਡ ਨੰ: 7, ਗਲੀ ਨੰ: 3, ਦਸੂਹਾ (ਹੁਸ਼ਿਆਰਪੁਰ)। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਗੀਤ

ਸਫ਼ਾਈ

ਆਲੇ-ਦੁਆਲੇ ਰੱਖਣੀ ਸਫ਼ਾਈ, ਸਾਨੂੰ ਸਿਖਾਉਂਦੀ ਐ ਪੜ੍ਹਾਈ। ਆਪੇ ਸਾਰੇ ਰੱਖੀਏ ਖਿਆਲ, ਮਨ ਖ਼ੁਸ਼ ਤੰਦਰੁਸਤੀ ਦੇ ਨਾਲ। ਲਗਾਈਏ ਇਕ ਇਕ ਰੁੱਖ, ਦੇਵਣ ਸਾਨੂੰ ਸੌ ਸੌ ਸੁੱਖ। ਨਿਵਾਜਣ ਆਕਸੀਜਨ ਦੇ ਨਾਲ, ਮਨ ਖ਼ੁਸ਼ ਤੰਦਰੁਸਤੀ ਦੇ ਨਾਲ। ਕਰਨੀ ਸਵੇਰ ਵਾਲੀ ਸੈਰ, ਉੱਡੇ ਥਕਾਵਟ ਦੀ ਠਹਿਰ। ਚੜ੍ਹਦੇ ਸੂਰਜ ਦਾ ਰੰਗ ਲਾਲ, ਮਨ ਖ਼ੁਸ਼ ਤੰਦਰੁਸਤੀ ਦੇ ਨਾਲ। ਇਕ ਦੂਜੇ ਦਾ ਕਰੋ ਸਤਿਕਾਰ, ਆਲੇ-ਦੁਆਲੇ ਦਿਸੂਗੀ ਬਹਾਰ। ਰੱਖੀਏ ਬਜ਼ੁਰਗਾਂ ਦਾ ਖਿਆਲ, ਮਨ ਖ਼ੁਸ਼ ਤੰਦਰੁਸਤੀ ਦੇ ਨਾਲ। -ਜਸਵਿੰਦਰ ਸਿੰਘ ਸਾਇੰਸ ਮਾਸਟਰ, ਲਹਿਰਾਗਾਗਾ (ਸੰਗਰੂਰ)। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਸਾਹਿਤ

ਮੈਂ ਜਲ੍ਹਿਆਂਵਾਲਾ ਬਾਗ਼ ਬੋਲਦਾ ਹਾਂ

ਲੇਖਕ : ਡਾ: ਕੁਲਦੀਪ ਸਿੰਘ ਦੀਪ ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ ਸਫ਼ੇ 72, ਮੁੱਲ : 100 ਰੁਪਏ ਸੰਪਰਕ : 98552-55956 ਪ੍ਰੋ: ਸਤੀਸ਼ ਕੁਮਾਰ ਵਰਮਾ ਦੇ ਬਹੁਤ ਹੀ ਹੋਣਹਾਰ ਸ਼ਾਗਿਰਦ ਡਾ: ਕੁਲਦੀਪ ਸਿੰਘ ਦੀਪ ਨੇ 'ਮੈਂ ਜਲ੍ਹਿਆਂਵਾਲਾ ਬਾਗ਼ ਬੋਲਦਾਂ ਹਾਂ' ਬਹੁਤ ਪਿਆਰੀ ਅਤੇ ਨਿਆਰੀ ਪੁਸਤਕ ਲਿਖ ਕੇ ਬਾਲਾਂ ਲਈ ਬੜਾ ਵਿਲੱਖਣ ਕਾਰਜ ਕਰ ਵਿਖਾਇਆ ਹੈ। ਇਸ ਪੁਸਤਕ ਵਿਚ ਜਲ੍ਹਿਆਂਵਾਲਾ ਬਾਗ਼ ਆਪਣੀ ਦਰਦ ਗਾਥਾ ਦੇ ਨਾਲ-ਨਾਲ ਬਾਲਾਂ ਨੂੰ ਨਾਟਕੀ ਢੰਗ ਨਾਲ ਪੰਜਾਬ ਦਾ ਅਗਲਾ ਪਿਛਲਾ ਬਹੁਤ ਹੀ ਮਹੱਤਵਪੂਰਨ ਇਤਿਹਾਸ ਵੀ ਯਾਦ ਕਰਵਾ ਜਾਂਦਾ ਹੈ। ਇਸ ਵਿਚ ਛੋਟੇ-ਛੋਟੇ ਨੁੱਕੜ ਨਾਟਕਾਂ ਦੀਆਂ ਦਸ ਲੜੀਆਂ ਹਨ। ਜੇ ਇਕੱਲੀ-ਇਕੱਲੀ ਲੜੀ 8-10 ਬੱਚੇ ਸਵੇਰੇ ਪ੍ਰਾਰਥਨਾ ਸਮੇਂ ਖੇਡਣ ਤਾਂ ਉਹ ਮੁਕੰਮਲ ਨੁੱਕੜ ਨਾਟਕ ਬਣ ਜਾਵੇਗਾ ਜੇ ਕੁਝ ਲੜੀਆਂ ਇਕੱਠੀਆਂ ਖੇਡਣਗੇ ਤਾਂ ਇਕਾਂਗੀ ਬਣ ਜਾਵੇਗਾ। ਜੇ ਸਾਰੀਆਂ ਲੜੀਆਂ ਇਕੱਠੀਆਂ ਖੇਡਣਗੇ ਤਾਂ ਪੂਰਾ ਨਾਟਕ ਬਣ ਜਾਵੇਗਾ। ਰੰਗਮੰਚ ਸਾਦਾ ਅਤੇ ਸਹਾਇਕ ਸਮੱਗਰੀ ਨਾ-ਮਾਤਰ ਸਿਰਫ਼ ਚਾਰਟ, ਬੈਨਰ, ਤਸਵੀਰਾਂ ਅਤੇ ਗੱਤਾ ਕੰਮ ਦੇ ਸਕਦਾ ਹੈ। ਇਹ ਪੁਸਤਕ ਬਾਲਾਂ ਵਿਚ ਦੇਸ਼ ਭਗਤੀ ਭਰ ਕੇ ...

ਪੂਰਾ ਲੇਖ ਪੜ੍ਹੋ »

ਠੰਢੇ ਮੁਲਕੋਂ ਆਈਆਂ ਕੂੰਜਾਂ

ਦੇਸ਼-ਵਿਦੇਸ਼ੋਂ ਆਵਣ ਕੂੰਜਾਂ, ਸਭ ਦੇ ਮਨ ਨੂੰ ਭਾਵਣ ਕੂੰਜਾਂ। ਨਦੀਆਂ ਦਰਿਆਵਾਂ ਝੀਲਾਂ ਕੰਢੇ, ਆ ਕੇ ਡੇਰਾ ਲਾਵਣ ਕੂੰਜਾਂ। ਪ੍ਰਵਾਸੀ ਪੰਛੀ ਮਹਾਨ ਇਹ ਕੂੰਜਾਂ, ਸਾਡੀਆਂ ਇਹ ਮਹਿਮਾਨ ਨੇ ਕੂੰਜਾਂ। ਚੋਗੇ ਦੀ ਭਾਲ ਠੰਢੇ ਮੁਲਕੋਂ, ਇਥੇ ਪਹੁੰਚੀਆਂ ਆਣ ਨੇ ਕੂੰਜਾਂ। ਨਵੰਬਰ ਵਿਚ ਇਹ ਆਵਣ ਕੂੰਜਾਂ, ਵਾਪਸ ਮਾਰਚ ਨੂੰ ਜਾਵਣ ਕੂੰਜਾਂ। ਇਕ ਵਾਰੀ ਜਿਸ ਥਾਂ ਆ ਜਾਵਣ, ਮੁੜ-ਮੁੜ ਉਸ ਥਾਂ ਆਵਣ ਕੂੰਜਾਂ। ਧੀਆਂ-ਧਿਆਣੀਆਂ ਵਾਂਗ ਪ੍ਰਾਹੁਣੀਆਂ, ਕੁਝ ਸਮੇਂ ਲਈ ਆਵਣ ਕੂੰਜਾਂ। ਗੋਬਿੰਦ ਸਾਗਰ ਸੰਤੋਖਗੜ੍ਹ ਲਾਗੇ, ਆ ਕੇ ਰੌਣਕਾਂ ਲਾਵਣ ਕੂੰਜਾਂ। -ਮਾਸਟਰ ਮਲਕੀਅਤ ਸਿੰਘ ਸੰਤੋਖਗੜ੍ਹ, ਨਜ਼ਦੀਕ ਨੰਗਲ ਡੈਮ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਦੂਣੀ ਦਾ ਪਹਾੜਾ

ਇਕ ਦੂਣੀ ਦੂਣੀ, ਸਵੇਰੇ ਉੱਠ ਕਰੀਏ ਇਸ਼ਨਾਨ ਵਿਚਾਰਾਂ ਦੀ ਛੋਹੀਏ ਪੂਣੀ। ਦੋ ਦੂਣੀ ਚਾਰ, ਨਿਤਨੇਮ ਰੋਜ਼ ਕਰੀਏ ਚੰਗੇ ਰੱਖੀਏ ਵਿਚਾਰ। ਤਿੰਨ ਦੂਣੀ ਛੇ, ਦੁੱਧ, ਲੱਸੀ ਤੇ ਦਹੀਂ ਨਾ ਖਾਈਏ ਸੁਆਹ ਖੇਹ। ਚਾਰ ਦੂਣੀ ਅੱਠ, ਸਕੂਲ ਦਾ ਕੰਮ ਨਿੱਤ ਕਰਨਾ ਪੱਲੇ ਬੰਨ੍ਹੀਏ ਗੱਠ। ਪੰਜ ਦੂਣੀ ਦਸ, ਮਿੱਠੇ ਬੋਲ ਬੋਲੀਏ ਆਵੇ ਬਹੁਤ ਰਸ। ਛੇ ਦੂਣੀ ਬਾਰਾਂ, ਮਨ ਲਗਾ ਕੇ ਜੋ ਪੜ੍ਹੇ ਹੋਣ ਨਾ ਕਦੇ ਹਾਰਾਂ। ਸੱਤ ਦੂਣੀ ਚੌਦਾਂ, ਪਿੱਛੇ ਉਹ ਰਹਿ ਜਾਵੇ ਫਿਰੇ ਜੋ ਐਵੇਂ ਭਾਉਂਦਾ। ਅੱਠ ਦੂਣੀ ਸੋਲਾਂ, ਮਿੱਠੇ ਬੋਲ ਬੋਲੀਏ ਜਿਵੇਂ ਪੰਛੀ ਕਰਨ ਕਲੋਲਾਂ। ਨੌਂ ਦੂਣੀ ਅਠਾਰਾਂ, ਬੁਰਿਆਂ ਤੋਂ ਦੂਰੀ ਨਾਲ ਰਹੀਏ ਸੱਚੇ ਯਾਰਾਂ। ਦਸ ਦੂਣੀ ਵੀਹ ਚੰਗੇ ਕਰਮ ਕੀਤਿਆਂ ਸੁਖ ਨਾਲ ਲਈਏ ਜੀ। -ਡਾ. ਰਣਜੀਤ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX