ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਇਸਤੰਬੁਲ (ਮੁਢਲਾ ਨਾਂਅ ਕੌਂਸਟੈਂਟੀਨੋਪੋਲ) ਨੂੰ ਇਹ ਮਾਣ ਹਾਸਲ ਹੈ ਕਿ ਇਹ ਸੰਸਾਰ ਦਾ ਵਾਹਿਦ ਸ਼ਹਿਰ ਹੈ ਜੋ ਦੋ ਮਹਾਂਦੀਪਾਂ, ਏਸ਼ੀਆ ਅਤੇ ਯੂਰਪ ਵਿਚ ਫੈਲਿਆ ਹੋਇਆ ਹੈ। ਇਸ ਦਾ ਨੀਂਹ ਪੱਥਰ 11 ਮਈ ਸੰਨ 330 ਈਸਵੀ ਵਿਚ ਬਾਈਜ਼ਨਟਾਈਨ ਸਾਮਰਾਜ ਦੇ ਪ੍ਰਸਿੱਧ ਸਮਰਾਟ ਕੌਨਸਟੈਂਟੀਨ ਮਹਾਨ ਨੇ ਰੱਖਿਆ ਸੀ। ਸਿਲਕ ਰੋਡ 'ਤੇ ਪੈਂਦਾ ਹੋਣ ਕਾਰਨ ਬਾਈਜ਼ਨਟਾਈਨ ਸਾਮਰਾਜ ਦੀ ਰਾਜਧਾਨੀ ਇਹ ਸ਼ਹਿਰ 14 ਸਦੀਆਂ ਤੱਕ ਯੂਰਪ ਦਾ ਸਭ ਤੋਂ ਵੱਧ ਆਬਾਦੀ ਵਾਲਾ ਖੁਸ਼ਹਾਲ ਸ਼ਹਿਰ ਰਿਹਾ। ਸੰਨ 1453 ਵਿਚ ਤੁਰਕੀ ਦੇ ਸੁਲਤਾਨ ਮਹਿਮੂਦ ਦੂਸਰੇ ਨੇ ਇਸ 'ਤੇ ਕਬਜ਼ਾ ਜਮਾ ਲਿਆ ਤੇ ਇਸ ਦਾ ਨਾਂਅ ਬਦਲ ਕੇ ਇਸਤੰਬੋਲ ਕਰ ਦਿੱਤਾ।
ਇਸ ਵੇਲੇ ਇਸ ਦੀ ਆਬਾਦੀ ਇਕ ਕਰੋੜ ਸੱਠ ਲੱਖ ਹੈ ਤੇ ਇਹ 2576 ਵਰਗ ਕਿ.ਮੀ. ਵਿਚ ਫੈਲਿਆ ਹੋਇਆ ਹੈ। ਇਸ ਦੇ ਇਕ ਪਾਸੇ ਕਾਲਾ ਸਾਗਰ ਹੈ ਤੇ ਦੂਸਰੇ ਪਾਸੇ ਭੂ-ਮੱਧ ਸਾਗਰ। ਬਾਸਫੋਰਸ ਦੀ 300 ਮੀਟਰ ਚੌੜੀ ਖਾੜੀ ਇਸ ਦੇ ਯੂਰਪੀਨ ਅਤੇ ਏਸ਼ੀਅਨ ਹਿੱਸੇ ਨੂੰ ਦੋ ਭਾਗਾਂ ਵਿਚ ਵੰਡਦੀ ਹੈ। ਇਸ ਦੀ ਖੂਬਸੂਰਤੀ ਨੂੰ ਵੇਖਣ ਵਾਸਤੇ ਹਰ ਸਾਲ ਦੋ ਕਰੋੜ ਤੋਂ ਵੱਧ ਸੈਲਾਨੀ ਆਉਂਦੇ ਹਨ। ਇਸਤੰਬੋਲ ਵਿਚ ...
ਸਾਲ 2020 ਨੇ ਨਵਾਂ ਕੋਰੋਨਾ ਵਾਇਰਸ ਲਾਗ ਨਾਲ ਮਰਨ ਵਾਲੇ ਵਿਅਕਤੀਆਂ ਨੂੰ ਤਾਂ ਸਿਰਫ਼ ਗਿਣਤੀ ਬਣਾ ਕੇ ਰੱਖ ਦਿੱਤਾ ਹੈ। ਇਸ ਸਾਲ, ਜਿਸ ਦੇ ਗੁਜ਼ਰਨ ਵਿਚ ਹਾਲੇ ਇਕ ਮਹੀਨਾ ਬਾਕੀ ਹੈ, ਵਿਚ ਸ਼ਾਇਦ ਹੀ ਕੋਈ ਦਿਨ ਇਸ ਤਰ੍ਹਾਂ ਦਾ ਬੀਤਿਆ ਹੋਵੇ, ਜਦੋਂ ਸਵੇਰੇ ਅਖ਼ਬਾਰ ਹੱਥ ਵਿਚ ਲੈਂਦੇ ਹੀ ਪਹਿਲੇ ਸਫ਼ੇ 'ਤੇ ਰਾਜਨੀਤੀ, ਖੇਡ, ਫ਼ਿਲਮ, ਕਲਾ, ਸਾਹਿਤ ਆਦਿ ਖੇਤਰਾਂ ਨਾਲ ਸਬੰਧਿਤ ਕਿਸੇ ਨਾ ਕਿਸੇ ਨਾਮਵਰ ਹਸਤੀ ਦੀ ਮੌਤ ਦੀ ਖ਼ਬਰ ਪੜ੍ਹਨ ਨੂੰ ਨਾ ਮਿਲੀ ਹੋਵੇ। 25 ਨਵੰਬਰ 2020 ਨੂੰ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਲਈ ਇਕ ਬੁਰੀ ਖ਼ਬਰ ਬਿਊਨਸ ਆਇਰਸ (ਅਰਜਨਟਾਈਨਾ) ਤੋਂ ਇਹ ਆਈ ਕਿ ਉਨ੍ਹਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਸਦਾਬਹਾਰ ਮਹਾਨ ਫੁੱਟਬਾਲ ਖਿਡਾਰੀਆਂ ਵਿਚੋਂ ਇਕ ਡੀਗੋ ਮਾਰਾਡੋਨਾ, ਸਿਰਫ਼ 60 ਸਾਲ ਦੀ ਉਮਰ ਵਿਚ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ।
ਕੋਲਕਾਤਾ ਜੋ ਆਪਣੇ ਹਰ ਦਿਲ ਅਜੀਜ਼ ਅਦਾਕਾਰ ਸੌਮਿੱਤਰਾ ਚੈਟਰਜੀ ਦੇ ਜਾਣ ਦੇ ਸ਼ੋਕ ਤੋਂ ਹਾਲੇ ਬਾਹਰ ਵੀ ਨਹੀਂ ਆ ਸਕਿਆ ਸੀ ਕਿ ਇਕ ਵਾਰ ਫਿਰ ਮਾਤਮ ਵਿਚ ਡੁੱਬ ਗਿਆ। ਸਾਲ 2008 ਦੀਆਂ ਉਨ੍ਹਾਂ ਯਾਦਾਂ ਨੂੰ ਸੰਜੋਈ ਜਦੋਂ ਅੱਧੀ ਰਾਤ ਤੋਂ ਬਾਅਦ, ਉਹ ਮਾਰਾਡੋਨਾ ...
ਕੋਰੋਨਾ ਨੇ ਪੂਰੀ ਦੁਨੀਆ ਨੂੰ ਘਰਾਂ ਅੰਦਰ ਡੱਕ ਦਿੱਤਾ ਹੋਇਆ ਹੈ। ਜਦੋਂ ਵੀ ਥੋੜ੍ਹੀ ਰਾਹਤ ਮਿਲੀ, ਸਭ ਘਰਾਂ ਤੋਂ ਬਾਹਰ ਨਿਕਲ ਪਏ। ਸੈਂਕੜਿਆਂ ਦੀ ਗਿਣਤੀ ਵਿਚ ਹਰ ਸ਼ਹਿਰ ਵਿਚ ਲੋਕ ਜਿੰਮ ਨੂੰ ਛੱਡ ਕੇ ਸੜਕਾਂ ਉਤੇ ਦੌੜਨ ਜਾਂ ਸਾਈਕਲ ਚਲਾਉਣ ਲੱਗ ਪਏ ਹਨ।
ਕੋਰੋਨਾ ਤੋਂ ਪਹਿਲਾਂ ਲੋਕ ਕਾਰਾਂ, ਸਕੂਟਰਾਂ ਦੀ ਰੇਸ ਵਿਚ ਸਾਈਕਲ ਨੂੰ ਭੁਲਾ ਹੀ ਚੁੱਕੇ ਸਨ। ਕੋਰੋਨਾ ਨੇ ਕਸਰਤ ਅਤੇ ਸਿਹਤਮੰਦ ਖੁਰਾਕ ਵੱਲ ਸਭ ਨੂੰ ਮੋੜਿਆ। ਸਾਈਕਲ ਚਲਾਉਣ ਵਾਲੇ ਲੰਮੀ ਜ਼ਿੰਦਗੀ ਭੋਗਦੇ ਹਨ। ਇਹ ਨੁਕਤਾ ਤਾਂ ਬਹੁਤ ਪੁਰਾਣਾ ਪ੍ਰਚੱਲਿਤ ਹੈ ਕਿ ਕਾਰਾਂ ਜਾਂ ਸਕੂਟਰਾਂ ਨਾਲ ਜਿਥੇ ਐਕਸੀਡੈਂਟ ਰਾਹੀਂ ਜਾਨਾਂ ਜਾ ਰਹੀਆਂ ਹਨ, ਉਥੇ ਕਸਰਤ ਘਟਣ ਨਾਲ ਇਨਸਾਨੀ ਸਰੀਰ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ।
ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਔਰਤਾਂ ਜੇ ਲਗਾਤਾਰ ਦੋ ਸਾਲ, ਹਫ਼ਤੇ ਵਿਚ ਤਿੰਨ ਵਾਰ ਤੋਂ ਵੱਧ ਅਤੇ ਰੋਜ਼ 25 ਮੀਲ ਤੱਕ ਸਾਈਕਲ ਚਲਾਉਂਦੀਆਂ ਰਹਿਣ ਅਤੇ ਪੁਰਸ਼ਾਂ ਦੇ ਦੋ ਸਾਲ ਲਗਾਤਾਰ ਬਹੁਤ ਜ਼ਿਆਦਾ ਸਾਈਕਲ ਚਲਾਉਣ ਬਾਅਦ ਉਨ੍ਹਾਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਨ੍ਹਾਂ ਦੋਵਾਂ ...
ਵਕਤ ਅਰਬੀ ਦਾ ਲਫ਼ਜ਼ ਹੈ ਜਿਸ ਦਾ ਅਰਥ ਸਮਾਂ ਹੈ। ਪੰਜਾਬੀ ਵਿਚ ਵਰਤੇ ਜਾਂਦੇ ਸ਼ਬਦ ਵਖਤ, ਵੇਲਾ, ਵਖਤੁ ਸਭ ਦਾ ਅਰਥ ਵੀ ਸਮਾਂ ਹੀ ਹੈ। ਕਈ ਵਾਰ ਇਹ ਸ਼ਬਦ ਜੁੱਟ ਵਿਚ ਵੀ ਵਰਤੇ ਜਾਂਦੇ ਹਨ-ਵੇਲਾ ਵਖਤੁ, ਗੁਰਬਾਣੀ ਵਿਚ ਖਾਸ ਕਰਕੇ। ਬਾਣੀ ਵਿਚ ਤਾਂ ਸ਼ਬਦ 'ਵੇਲ' ਵੀ ਵਰਤਿਆ ਗਿਆ ਹੈ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਵੇਲਾ ਸੰਸਕ੍ਰਿਤ ਦਾ ਸ਼ਬਦ ਹੈ। ਕੋਸ਼ ਵਿਚ ਇਸ ਦੇ 7 ਅਰਥ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਇਕ ਅਰਥ ਸਮਾਂ, ਵਕਤ ਹੈ। ਹੋਰ ਅਰਥਾਂ ਵਿਚ ਦਿਨ, ਘੜੀ (ਕਵਣੁ ਸੁ ਵੇਲਾ, ਵਖਤੁ ਕਵਣੁ') ਅਤੇ ਮੌਤ ਦਾ ਸਮਾਂ ਭਾਵ ਵੇਲਾ ਆ ਜਾਣਾ ਵੀ ਕੀਤੇ ਗਏ ਹਨ।
ਸਿੱਖ ਧਰਮ ਦੇ ਸਕਾਲਰ ਅਤੇ ਗੁਰਬਾਣੀ ਦੇ ਵਿਦਵਾਨ ਵਿਆਖਿਆਕਾਰ ਪ੍ਰੋ. ਸਾਹਿਬ ਸਿੰਘ ਅਨੁਸਾਰ ਸ਼ਬਦ 'ਵੇਲਾ' ਪੁਲਿੰਗ ਅਤੇ 'ਵੇਲ' ਇਸਤ੍ਰੀ ਲਿੰਗ ਹੈ। ਉਨ੍ਹਾਂ ਅਨੁਸਾਰ ਸ਼ਬਦ 'ਵਖਤੁ' ਦਾ ਅਰਥ ਉਸ ਸਮੇਂ ਤੋਂ ਹੈ ਜਦੋਂ ਜਗਤ ਬਣਿਆਂ। ਉਨ੍ਹਾਂ ਅਨੁਸਾਰ ਬਾਣੀ ਵਿਚ ਜਦ ਹਿੰਦੂਆਂ ਦਾ ਜ਼ਿਕਰ ਹੁੰਦਾ ਹੈ ਤਾਂ ਹੇਂਦਕਾ ਲਫਜ਼ 'ਵੇਲਾ' ਵਰਤਿਆ ਗਿਆ ਅਤੇ ਜਦੋਂ ਮੁਸਲਮਾਨਾਂ ਦਾ ਜ਼ਿਕਰ ਹੁੰਦਾ ਹੈ ਤਾਂ ਅਰਬੀ ਦੇ ਸ਼ਬਦ ਵਕਤ ਦਾ ਪੰਜਾਬੀ ਕ੍ਰਿਤ ਰੂਪ ਵਖਤ ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅਦਾਲਤਾਂ ਵਿਚ ਕੇਸ ਚੱਲੇ, ਸਿਹਤ ਦੇ ਆਧਾਰ ਉਤੇ ਅਸਤੀਫ਼ਾ ਦੇ ਕੇ, ਜੁਰਮਾਨੇ ਭਰ ਕੇ ਵੀ ਤਿਵਾੜੀ ਸਭ ਟਾਲਦੇ-ਟਾਲਦੇ ਮੁੱਕਰਦੇ ਰਹੇ। ਡੀ.ਐਨ.ਏ. ਤੋਂ ਬਚਣ ਦੇ ਯਤਨ ਅਸਫ਼ਲ ਹੋਏ। ਅਦਾਲਤ ਦੇ ਹੁਕਮ ਨਾਲ ਟੈਸਟ ਕਰਵਾਉਣਾ ਪਿਆ। ਰੋਹਿਤ ਉਨ੍ਹਾਂ ਦਾ ਪੁੱਤਰ ਸਾਬਤ ਹੋਇਆ। ਤਿਵਾੜੀ ਜੀ ਨੂੰ ਪਤਨੀ ਤੇ ਪੁੱਤਰ ਨੂੰ ਉਨ੍ਹਾਂ ਦੇ ਹੱਕ ਦੇਣੇ ਪਏ। ਸ਼ਰਮ ਮਗਰ ਉਨ ਕੋ ਨਹੀਂ ਆਤੀ। ਕਾਂਗਰਸ ਛੱਡ ਕੇ ਭਾਜਪਾ ਵਿਚ ਚਲੇ ਗਏ ਹਨ।
ਦੱਖਣੀ ਭਾਰਤ ਵਿਚ ਇਕ ਦੰਪਤੀ ਜਿਸ ਦਾ ਬੱਚਾ ਵਰ੍ਹਿਆਂ ਪਹਿਲਾ ਗਵਾਚ ਗਿਆ ਸੀ, ਨੂੰ ਇਕ ਦਿਨ ਇਕ ਖਾਨਾ ਬਦੋਸ਼ ਦੰਪਤੀ ਦੇ ਬੱਚੇ ਨੂੰ ਵੇਖ ਕੇ ਸ਼ੱਕ ਪਿਆ ਕਿ ਇਹੀ ਹੈ ਸਾਡਾ ਬੱਚਾ। ਝਗੜਾ ਵਧ ਗਿਆ। ਉਨ੍ਹਾਂ ਕੇਸ ਕਰ ਦਿੱਤਾ, ਮਦਰਾਸ ਹਾਈਕੋਰਟ ਵਿਚ। ਡੀ.ਐਨ.ਏ. ਟੈਸਟ ਹੋਏ ਸਭ ਦੇ। ਟੈਸਟਾਂ ਨੇ ਸਾਬਤ ਕੀਤਾ ਕਿ ਬੱਚਾ ਗ਼ਰੀਬ ਖਾਨਾ ਬਦੋਸ਼ ਦੰਪਤੀ ਦਾ ਹੈ। ਇਸ ਲਈ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ।
ਹੋਰ ਲਓ। ਕੇਰਲਾ ਦੀ ਇਕ ਬੀਮਾ ਏਜੰਟ ਕੁੜੀ ਕੁਨੀਰਮਨ ਨਾਂਅ ਦੇ ਉਦਯੋਗਪਤੀ ਦੇ ਪ੍ਰੇਮ ਜਾਲ ਵਿਚ ਫਸ ਗਈ। ਗਰਭਵਤੀ ਹੋ ਗਈ। ਕੁਨੀਰਮਨ ਨੇ ਉਸ ਨੂੰ ...
ਕੁਝ ਸਮਾਂ ਪਹਿਲਾਂ ਬੇਸ ਗਿਟਾਰਿਸਟ ਟਾਨੀ ਵਾਜ਼ ਦਾ ਦਿਹਾਂਤ ਹੋ ਗਿਆ ਸੀ। ਇਸ ਬੇਨਾਮ ਸੰਗੀਤਕਾਰ ਨੇ ਅਨੇਕਾਂ ਅਜਿਹੀਆਂ ਧੁਨਾਂ ਨੂੰ ਸੰਗੀਤਬੱਧ ਕੀਤਾ ਸੀ, ਜਿਨ੍ਹਾਂ ਦੀਆਂ ਧੁਨਾਂ 'ਤੇ ਪਹਿਲਾਂ ਵੀ ਸੰਗੀਤ ਪ੍ਰੇਮੀ ਝੂਮੇ ਸਨ ਅਤੇ ਅੱਜ ਵੀ ਝੂਮਦੇ ਨਜ਼ਰ ਆ ਰਹੇ ਹਨ। 1971 ਵਿਚ ਪ੍ਰਦਰਸ਼ਿਤ ਹੋਈ ਹਿਟ ਫ਼ਿਲਮ ਦੇ ਲੋਕਪ੍ਰਿਆ ਗੀਤ 'ਦਮ ਮਾਰੋ ਦਮ' ਵਿਚ ਵੱਜਣ ਵਾਲੀ ਬੇਸ ਗਿਟਾਰ ਦੀ ਆਵਾਜ਼ ਅਜੇ ਵੀ ਸਿਨੇਮਾ ਪ੍ਰੇਮੀਆਂ ਦੇ ਕੰਨਾਂ 'ਚ ਗੂੰਜ ਰਹੀ ਸੀ। ਇਹ ਟਾਨੀ ਦੇ ਹੁਨਰ ਦਾ ਕਮਾਲ ਸੀ। ਇਸੇ ਤਰ੍ਹਾਂ ਹੀ 'ਕੁਰਬਾਨੀ' ਵਿਚਲਾ 'ਆਪ ਜੈਸਾ ਕੋਈ ਮੇਰੀ ਜ਼ਿੰਦਗੀ ਮੇਂ ਆਏ' ਗੀਤ ਵੀ ਇਸੇ ਹੀ ਕਲਾਕਾਰ ਦੀ ਰਚਨਾ ਸੀ।
ਟਾਨੀ ਦਰਅਸਲ ਕਲਕੱਤੇ ਦੇ ਇਕ ਹੋਟਲ 'ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਿਆ ਕਰਦਾ ਸੀ। ਇਕ ਦਿਨ ਅਚਾਨਕ ਆਰ.ਡੀ. ਬਰਮਨ ਨੇ ਉਸ ਨੂੰ ਗਿਟਾਰ ਵਜਾਉਂਦਿਆਂ ਦੇਖਿਆ ਅਤੇ ਉਸ ਨੂੰ ਆਪਣੇ ਨਾਲ ਮੁੰਬਈ ਲੈ ਆਇਆ। ਇਸ ਤੋਂ ਬਾਅਦ ਆਰ.ਡੀ. ਬਰਮਨ ਦੀਆਂ ਲਗਪਗ ਸਾਰੀਆਂ ਹੀ ਫ਼ਿਲਮਾਂ 'ਚ ਉਸ ਦੀ ਸੰਗੀਤ ਕਲਾ ਦਾ ਅਦੁੱਤੀ ਨਜ਼ਾਰਾ ਦੇਖਣ/ਸੁਣਨ ਨੂੰ ਮਿਲਿਆ। 'ਯਾਦੋਂ ਕੀ ਬਾਰਾਤ' ਦਾ ਟਾਈਟਲ ਗੀਤ 'ਯਾਦੋਂ ਕੀ ਬਾਰਾਤ ...
ਇਕ ਵਾਰੀ ਕਿਸੇ ਅਮੀਰ ਨੇ ਆਪਣੇ ਰਾਜ ਵਿਚ ਸਾਰੇ ਸਾਧੂਆਂ ਨੂੰ ਖਾਣੇ 'ਤੇ ਬੁਲਾਇਆ। ਖਾਣਾ ਖਾਣ ਵੇਲੇ ਜਦੋਂ ਸਾਰੇ ਸਾਧੂ ਲਾਈਨਾਂ 'ਚ ਬੈਠੇ ਸੀ ਤਾਂ ਉਸ ਅਮੀਰ ਨੇ ਇਕ ਸ਼ਰਤ ਰੱਖ ਦਿੱਤੀ ਕਿ ਕੋਈ ਵੀ ਖਾਣਾ ਖਾਣ ਵੇਲੇ ਆਪਣੀਆਂ ਦੋਵੇਂ ਕੂਹਣੀਆਂ 'ਚੋਂ ਕੋਈ ਵੀ ਕੂਹਣੀ ਨਹੀਂ ਮੋੜ ਸਕਦਾ। ਸਾਰੇ ਸਾਧੂ ਇਕ-ਦੂਜੇ ਵੱਲ ਦੇਖਣ ਕਿ ਇਹ ਕੀ ਬਣਿਆ? ਜੇ ਉਠ ਕੇ ਜਾਂਦੇ ਹਾਂ ਤਾਂ ਹਾਸੋ-ਹੀਣੀ ਗੱਲ ਹੈ ਤੇ ਜੇ ਕੂਹਣੀ ਨਾ ਮੋੜੀ ਤਾਂ ਖਾਣਾ ਨਹੀਂ ਖਾਧਾ ਜਾ ਸਕਦਾ। ਉਨ੍ਹਾਂ ਸਾਧੂਆਂ 'ਚੋਂ ਇਕ ਪੁੱਜੀ ਹੋਈ ਰੂਹ ਵਾਲਾ ਸੀ ਉਹਨੇ ਸਾਰਿਆਂ ਨੂੰ ਕਿਹਾ ਕਿ ਜੇ ਆਪਣੇ ਮੂੰਹ 'ਚ ਨਹੀਂ ਪਾ ਸਕਦੇ ਤਾਂ ਦੂਜੇ ਦੇ ਮੂੰਹ 'ਚ ਤਾਂ ਪਾ ਹੀ ਸਕਦੇ ਹਾਂ? ਸਾਰੇ ਆਪਣੇ ਸਾਹਮਣੇ ਵਾਲੇ ਦੇ ਮੂੰਹ 'ਚ ਬੁਰਕੀਆਂ ਪਾਓ। ਇਉਂ ਉਨ੍ਹਾਂ ਸਾਰਿਆਂ ਨੇ ਖਾਣਾ ਖਾਧਾ।
ਸਮਾਜ ਵੀ ਇਵੇਂ ਚੱਲਦਾ ਹੈ। ਇਕ ਦਾ ਕਮਾਇਆ ਹੋਇਆ ਦੂਜੇ ਦੇ ਮੂੰਹ 'ਚ ਪੈਂਦਾ। ਮੈਂ ਪਿਛਲੇ 50 ਸਾਲ ਪੁਰਾਣਾ ਪੰਜਾਬ ਦੇਖ ਰਿਹਾਂ ਤੇ ਹੁਣ ਦਾ ਪੰਜਾਬ ਦੇਖ ਰਿਹਾਂ। ਮੈਂ ਸਾਰਾ ਬਿਆਨ ਨਹੀਂ ਕਰ ਸਕਾਂਗਾ ਪਰ ਕੁਝ ਕੁ ਉਦਾਹਰਨਾਂ ਦੇ ਕੇ ਸਮਝਾਂਗੇ। ਜਦੋਂ ਮਕਾਨ ਕੱਚੇ ਸੀ ਉਦੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX