ਸਿੱਖਿਆ, ਸਿਹਤ ਤੇ ਖੇਡਾਂ ਸਮਾਜ ਦਾ ਇਕ ਅਹਿਮ ਅੰਗ ਹਨ ਤੇ ਸਮੇਂ ਦੀਆਂ ਸਰਕਾਰਾਂ ਵਲੋਂ ਹਮੇਸ਼ਾ ਇਨ੍ਹਾਂ ਨੂੰ ਆਪਣੇ ਨਾਗਰਿਕਾਂ ਦੀ ਭਲਾਈ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤੇ ਇਨ੍ਹਾਂ ਵਿਚੋਂ ਸਰਕਾਰਾਂ ਨੂੰ ਕੋਈ ਲਾਭ ਨਹੀਂ ਹੁੰਦਾ ਪਰ ਇਨ੍ਹਾਂ ਨਾਲ ਸਮਾਜ ਮਜ਼ਬੂਤ ਜ਼ਰੂਰ ਬਣਦਾ ਹੈ। ਜੇ ਇਕ ਦੇਸ਼ ਦੇ ਨਾਗਰਿਕ ਪੜ੍ਹੇ-ਲਿਖੇ, ਚੰਗੀ ਨਰੋਈ ਸਿਹਤ ਵਾਲੇ ਹੋਣਗੇ ਤਾਂ ਉਹ ਦੇਸ਼ ਹਮੇਸ਼ਾ ਹੀ ਤਰੱਕੀ ਕਰੇਗਾ ਤੇ ਹਰ ਖੇਤਰ ਵਿਚ ਮਾਲਾ ਮਾਲ ਰਹੇਗਾ।
ਸਦੀਆਂ ਤੋਂ ਰਿਆਸਤਾਂ ਦੇ ਰਾਜੇ ਮਹਾਰਾਜੇ ਖੇਡਾਂ ਨੂੰ ਉਤਸ਼ਾਹਿਤ ਕਰਦੇ ਆ ਰਹੇ ਹਨ ਤੇ ਉਸ ਜ਼ਮਾਨੇ ਵਿਚ ਵੀ ਚੰਗੇ ਪਹਿਲਵਾਨ ਪਾਲਣ ਦਾ ਸ਼ੌਕ ਸੀ ਤੇ ਇਸ 'ਤੇ ਰਾਜੇ ਚੰਗੇ ਖਿਡਾਰੀਆਂ ਦੀ ਕਦਰ ਕਰਦੇ ਸਨ ਤੇ ਦੰਗਲ ਕਰਵਾ ਕੇ ਆਪਣੀ ਸ਼ੌਹਰਤ ਲਈ ਪੈਸੇ ਖਰਚ ਕਰਕੇ ਸਮਾਜ ਵਿਚ ਆਪਣੀ ਪਛਾਣ ਕਾਇਮ ਕਰਦੇ ਸਨ ਤੇ ਹੌਲੀ-ਹੌਲੀ ਯੁੱਗ ਬਦਲੇ ਤੇ ਖੇਡਾਂ ਦੇ ਨਿਯਮ ਵੀ ਬਦਲ ਗਏ ਤੇ ਇਸ ਦੇ ਸ਼ੌਕ ਵੀ ਬਦਲੇ। ਅੱਜ ਵੀ ਖਿਡਾਰੀ ਕਿਸੇ ਦੇਸ਼ ਦੇ ਰਾਜਦੂਤ ਬਣ ਕੇ ਇਹ ਕੰਮ ਕਰ ਰਹੇ ਹਨ। ਪਰ ਸਮੇਂ ਦੇ ਕਈ ਹਾਕਮਾਂ ਨੇ ਖੇਡਾਂ ਨੂੰ ਅੱਜ ਇਕ ਬੋਝ ਮੰਨ ਲਿਆ ਹੈ ਤੇ ਹੌਲੀ-ਹੌਲੀ ਖਿਡਾਰੀਆਂ ...
ਦੁਨੀਆ ਦੀ ਸਭ ਤੋਂ ਮਕਬੂਲ ਖੇਡ ਫੁੱਟਬਾਲ ਦੀਆਂ ਵੱਖ-ਵੱਖ ਮੁਲਕਾਂ 'ਚ ਦਰਸ਼ਕਾਂ ਦੀ ਗ਼ੈਰਹਾਜ਼ਰੀ 'ਚ ਲੀਗਜ਼ ਚੱਲ ਰਹੀਆਂ ਹਨ। ਇਸੇ ਤਰ੍ਹਾਂ ਹੀ ਕੋਵਿਡ-19 ਨਿਯਮਾਂ ਦੇ ਦਾਇਰੇ ਤਹਿਤ ਭਾਰਤ ਦੀ ਹੀਰੋ ਆਈ-ਲੀਗ ਵੀ ਆਪਣੇ ਦੂਸਰੇ ਪੜਾਅ 'ਚ ਪ੍ਰਵੇਸ਼ ਕਰ ਚੁੱਕੀ ਹੈ। ਇਸ ਦਾ ਪਹਿਲਾ ਪੜਾਅ ਪਿਛਲੇ ਮਹੀਨੇ ਨੇਪਰੇ ਚੜ੍ਹ ਚੁੱਕਿਆ ਸੀ ਅਤੇ ਦੂਸਰਾ ਪੜਾਅ 9 ਜਨਵਰੀ ਤੋਂ ਸ਼ੁਰੂ ਹੋ ਚੁੱਕਿਆ ਹੈ। ਨਵਾਂ ਸਾਲ ਚੜ੍ਹਨ ਦੇ ਨਾਲ ਹੀ ਭਾਰਤੀ ਫੁੱਟਬਾਲ ਲੀਗ ਦੇ ਸਰੂਪ ਦਾ ਵੀ ਨਵੀਨੀਕਰਨ ਹੋ ਗਿਆ ਹੈ। ਕੋਲਕੱਤਾ ਵਿਖੇ ਹੋ ਰਹੀ ਇਸ ਲੀਗ ਦਾ ਆਯੋਜਨ ਪੂਰੀ ਤਰ੍ਹਾਂ ਕੋਵਿਡ-19 ਦੇ ਨਿਯਮਾਂ ਦੇ ਦਾਇਰੇ 'ਚ ਰਹਿ ਕੇ ਕੀਤਾ ਜਾ ਰਿਹਾ ਹੈ।
ਕੋਰੋਨਾ ਸੰਕਟ ਦੌਰਾਨ ਭਾਰਤ 'ਚ ਆਰੰਭ ਹੋਣ ਵਾਲੀ ਪਹਿਲੀ ਖੇਡ ਸਰਗਰਮੀ ਆਈ-ਲੀਗ ਸੀ। ਜਿਸ ਤੋਂ ਪਹਿਲਾਂ ਖਿਡਾਰੀਆਂ ਦੇ ਟੈਸਟ ਕਰਨ ਉਪਰੰਤ ਉਨ੍ਹਾਂ ਨੂੰ ਲੀਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਸ਼ੇਸ਼ ਨਿਯਮਾਂ ਤਹਿਤ ਹੋਟਲ ਤੇ ਖੇਡ ਮੈਦਾਨ ਤੱਕ ਸੀਮਿਤ ਕਰ ਦਿੱਤਾ ਗਿਆ ਸੀ। ਜਿਸ ਕਾਰਨ ਲੀਗ ਦਾ ਪਹਿਲਾ ਪੜਾਅ ਸੁੱਖ-ਸਾਂਦ ਨਾਲ ਨੇਪਰੇ ਚੜ੍ਹ ਗਿਆ। ਭਾਰਤੀ ਲੀਗ ਦੇ ਆਯੋਜਨ 'ਚ ਕੀਤੇ ਗਏ ਬਦਲਾਅ ...
ਪ੍ਰਵਾਸੀ ਪੰਜਾਬੀ ਖੇਡਾਂ ਦੇ ਖੇਤਰ ਵਿਚ ਜੋ ਆਪਣਾ ਯੋਗਦਾਨ ਪਾ ਰਹੇ ਹਨ, ਉਸ ਨੂੰ ਇਕ ਠੀਕ ਸੇਧ ਦੇਣ ਦੀ ਲੋੜ ਹੈ। ਉਨ੍ਹਾਂ ਦਾ ਯੋਗਦਾਨ ਉਨ੍ਹਾਂ ਦੇ ਖੇਡ ਮੁਹੱਬਤੀ ਚੁੱਕੇ ਕਦਮ ਤਾਂ ਮੁਬਾਰਕ ਪਰ ਉਸ ਨਾਲ ਪੰਜਾਬ ਦੇ ਖੇਡ ਖੇਤਰ ਦਾ ਭਲਾ ਕਿੰਨਾ ਕੁ ਹੋ ਰਿਹਾ ਹੈ, ਵਿਚਾਰਨਾ ਅਸੀਂ ਇਹ ਹੈ। ਕੋਈ ਵੀ ਮਦਦ, ਕੋਈ ਵੀ ਸਹਾਇਤਾ ਤਦ ਹੀ ਪ੍ਰਸੰਸਾਯੋਗ ਬਣਦੀ ਹੈ, ਜੇ ਉਸ ਦੇ ਨਤੀਜੇ ਸਿਹਤਮੰਦ ਹੋਣ, ਸਾਰਥਿਕ ਹੋਣ। ਹਾਕੀ ਭਾਰਤ ਦੀ ਕੌਮੀ ਖੇਡ ਹੈ। ਹਾਕੀ ਪੰਜਾਬੀਆਂ ਦੀ ਜਿੰਦਜਾਨ ਰਹੀ ਸੀ, ਹੁਣ ਵੀ ਹੈ ਅਤੇ ਹਮੇਸ਼ਾ ਰਹੇਗੀ। ਪੂਰੇ ਵਿਸ਼ਵ 'ਚ ਪੰਜਾਬੀਆਂ ਨੇ ਇਸ ਖੇਡ ਦੇ ਮਾਧਿਅਮ ਰਾਹੀਂ ਆਪਣੀ ਇਕ ਵੱਖਰੀ ਪਛਾਣ ਬਣਾਈ, ਇਕ ਮਾਣਯੋਗ ਰੁਤਬਾ ਹਾਸਲ ਕੀਤਾ। ਦਹਾਕਿਆਂ ਤੋਂ ਹਾਕੀ ਦੇ ਖੇਤਰ'ਚ ਪੰਜਾਬੀ ਮੱਲਾਂ ਮਾਰ ਰਹੇ ਹਨ, ਪੰਜਾਬ ਹਾਕੀ ਪ੍ਰਤਿਭਾ ਨਾਲ ਲਬਰੇਜ਼ ਸੂਬਾ ਹੈ। ਪਰ ਰਾਹ 'ਚ ਕਈ ਰੁਕਾਵਟਾਂ, ਮੁਸ਼ਕਿਲਾਂ ਹਨ। ਸਾਡੇ ਪੁੰਗਰਦੇ ਹਾਕੀ ਖਿਡਾਰੀ ਆਪਣੇ ਖੇਡ ਕੈਰੀਅਰ ਦੇ ਸ਼ੁਰੂ 'ਚ ਹੀ ਜਿਨ੍ਹਾਂ ਦਾ ਸਾਹਮਣਾ ਕਰਦੇ ਹਨ। ਐਸਟਰੋਟਰਫ਼ ਮੈਦਾਨਾਂ ਦੀ ਕਮੀ, ਹਾਕੀ ਸਟਿੱਕਾਂ ਅਤੇ ਹਾਕੀ ਕਿੱਟਾਂ ਦੀ ਘਾਟ, ਚੰਗੀ ...
'ਨਿਗਾਹੇ ਕਮ ਮਗਰ ਭਰੀ ਹੈ ਹੌਸਲੋਂ ਕੀ ਉਡਾਨ, ਇਸੀ ਲੀਏ ਚੂਮਾ ਹੈ ਖੇਡ ਕਾ ਮੈਦਾਨ।'
ਜੀ ਹਾਂ ਦੋ ਭਰਾ ਨੇਤਰਹੀਣ ਹੋਣ ਦੇ ਬਾਵਜੂਦ ਵੀ ਖੇਡ ਦੇ ਮੈਦਾਨ ਵਿਚ ਉਤਰੇ ਹਨ ਭਾਵੇਂ ਉਹ ਵੇਖ ਨਹੀਂ ਸਕਦੇ ਪਰ ਉਨ੍ਹਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਆਖਦੇ ਹਨ ਕਿ ਉਹ ਦਿਨ ਦੂਰ ਨਹੀਂ ਜਦੋਂ ਉਹ ਤਾੜੀਆਂ ਦੀ ਗੂੰਜ ਸੁਣਨਗੇ ਅਤੇ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰਨਗੇ। ਇਹ ਦੋ ਸਕੇ ਭਰਾ ਹਨ ਵਿਕਾਸ ਸ਼ਰਮਾ ਅਤੇ ਸੌਰਭ ਸ਼ਰਮਾ ਜਿਨ੍ਹਾਂ ਦਾ ਜਨਮ ਦੇਵਤਿਆਂ ਦੀ ਵਰੋਸਾਈ ਭੂਮੀ ਉੱਤਰਾਖੰਡ ਦੀ ਪਵਿੱਤਰ ਧਰਤੀ 'ਤੇ ਜ਼ਿਲ੍ਹਾ ਹਮੀਰਪੁਰ ਦੇ ਪਹਾੜੀ ਪਿੰਡ ਰੋਪਾ ਵਿਚ ਪਿਤਾ ਪ੍ਰਦੀਪ ਕੁਮਾਰ ਸ਼ਰਮਾ ਅਤੇ ਮਾਤਾ ਅਲਪਨਾ ਸ਼ਰਮਾ ਦੇ ਘਰ ਹੋਇਆ। ਜਨਮ ਜਾਤ ਤੋਂ ਹੀ ਇਨ੍ਹਾਂ ਦੋਵਾਂ ਭਰਾਵਾਂ ਨੂੰ ਬਹੁਤ ਹੀ ਘੱਟ ਵਿਖਾਈ ਦਿੰਦਾ ਸੀ ਅਤੇ ਡਾਕਟਰਾਂ ਮੁਤਾਬਕ ਉਨ੍ਹਾ ਦੀ ਰੌਸ਼ਨੀ ਵਾਪਸ ਨਹੀਂ ਆਵੇਗੀ ਅਤੇ ਪਰਮਾਤਮਾ ਦਾ ਭਾਣਾ ਮੰਨ ਆਪਣੇ ਨੇਤਰਹੀਣ ਬੱਚਿਆਂ ਦਾ ਪਾਲਣ ਪੋਸ਼ਣ ਅਰੰਭ ਦਿੱਤਾ। ਮੁੱਢਲੀ ਵਿੱਦਿਆ ਦਿਵਾਉਣ ਲਈ ਉਨ੍ਹਾਂ ਨੂੰ ਦੇਹਰਾਦੂਨ ਦੇ ਨੇਤਰਹੀਣ ਸਕੂਲ ਐਨ. ਆਈ. ਵੀ. ਐਚ. ਸਕੂਲ ਵਿਚ ਦਾਖਲ ਕਰਵਾਇਆ ਜਿਥੇ ਉਨ੍ਹਾਂ ...
ਅਸੀਂ ਅੱਜ ਕ੍ਰਿਕਟ ਤੋਂ ਹਟ ਕੇ ਇਕ ਅਜਿਹੇ ਖਿਡਾਰੀ ਦੀ ਗੱਲ ਕਰਾਂਗੇ ਜਿਸ ਖਿਡਾਰੀ ਨੇ ਪੂਰੀ ਦੁਨੀਆ ਵਿਚ ਆਪਣੇ ਦੇਸ਼ ਅਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ। ਉਸ ਖਿਡਾਰੀ ਦਾ ਨਾਂਅ ਯਾਦਵਿੰਦਰ ਸਿੰਘ ਯਾਦੂ ਹੈ। ਮਾਝੇ ਦੀ ਧਰਤੀ ਦੇ ਜੰਮਪਲ ਖਿਡਾਰੀ ਯਾਦਵਿੰਦਰ ਸਿੰਘ ਯਾਦੂ ਨੇ ਪੂਰੀ ਦੁਨੀਆ ਵਿਚ ਆਪਣੀ ਖੇਡ ਦਾ ਲੋਹਾ ਮਨਵਾਇਆ। ਯਾਦਵਿੰਦਰ ਭਾਰਤੀ ਪ੍ਰੋਫੈਸ਼ਨਲ ਬਾਸਕਿਟਬਾਲ ਖਿਡਾਰੀ ਹੈ ਅਤੇ ਇਸ ਨੂੰ ਗੋਲਾਂ ਦੀ ਮਸ਼ੀਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਖਿਡਾਰੀ ਦੇ ਕੀਤੇ ਗੋਲਾਂ ਸਦਕਾ ਭਾਰਤੀ ਟੀਮ ਨੇ ਅਨੇਕਾਂ ਅੰਤਰਰਾਸ਼ਟਰੀ ਪੱਧਰ 'ਤੇ ਤਗਮੇ ਜਿੱਤੇ। 6 ਫੁੱਟ 6 ਇੰਚ ਕੱਦ ਦਾ ਸਾਊ ਸੁਭਾਅ ਦਾ ਖਿਡਾਰੀ ਭਾਰਤੀ ਬਾਸਕਿਟਬਾਲ ਟੀਮ ਦੇ ਸਭ ਤੋਂ ਸੀਨੀਅਰ ਖਿਡਾਰੀਆਂ ਵਿਚੋਂ ਇਕ ਹੈ ਜਿਸ ਨੇ 2 ਏਸ਼ੀਆਈ ਖੇਡਾਂ, 2 ਰਾਸ਼ਟਰਮੰਡਲ ਖੇਡਾਂ, 4 ਵਾਰ ਏਸ਼ੀਆਈ ਚੈਂਪੀਅਨਸ਼ਿਪ ਵਿਚ ਭਾਰਤੀ ਬਾਸਕਿਟਬਾਲ ਟੀਮ ਦੀ ਪ੍ਰਤੀਨਿਧਤਾ ਕੀਤੀ। ਯਾਦਵਿੰਦਰ ਦੱਖਣੀ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜੇਤੂ ਟੀਮ ਦਾ ਅਹਿਮ ਖਿਡਾਰੀ ਸੀ। ਯਾਦਵਿੰਦਰ ਅਥਲੈਟਿਕਸ ਦੇ ਡਿਸਕਸ ਥਰੋਅਰ ਈਵੈਂਟਾਂ ਦੀ ਤਿਆਰੀ ਲਈ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX