ਧੀ ਜੇ ਕਿਸੇ ਵੀ ਖੇਤਰ ਵਿਚ ਪੁੱਤਾਂ ਤੋਂ ਘੱਟ ਨਹੀਂ ਤਾਂ ਨਵੇਂ ਸਾਲ ਦੇ ਪਹਿਲੇ ਸਮਾਜਿਕ ਤਿਉਹਾਰ ਲੋਹੜੀ 'ਤੇ ਉਸ ਦਾ ਵੀ ਓਨਾ ਹੱਕ ਹੈ, ਜਿੰਨਾ ਪੁੱਤਾਂ ਦਾ। ਆਓ ਧੀਆਂ ਦੀ ਵੀ ਲੋਹੜੀ ਮਨਾਈਏ ਅਤੇ ਉਨ੍ਹਾਂ ਦਾ ਮਨੋਬਲ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਹੋਂਦ ਦਾ ਵੀ ਸਤਿਕਾਰ ਕਰੀਏ, ਕਿਉਂਕਿ ਉਹ ਸ੍ਰਿਸ਼ਟੀ ਦੀ ਸਿਰਜਣਹਾਰ ਹੈ। ਲੋਕ ਜਾਗਰੂਕ ਹੋ ਰਹੇ ਹਨ ਅਤੇ ਧੀਆਂ ਦੇ ਪ੍ਰਤੀ ਉਨ੍ਹਾਂ ਦੀ ਸੋਚ ਬਦਲ ਰਹੀ ਹੈ। ਧੀਆਂ-ਪੁੱਤਾਂ ਨੂੰ ਬਰਾਬਰ ਦਾ ਦਰਜਾ ਦਿੰਦਿਆਂ ਹੋਇਆਂ, ਨਵ-ਜੰਮੀ ਧੀ ਦੀ ਲੋਹੜੀ ਵੀ ਪੁੱਤਾਂ ਵਾਂਗ ਮਨਾਈ ਜਾਂਦੀ ਹੈ। ਬਹੁਤ ਸਾਰੇ ਲੋਕ ਵਿਦੇਸ਼ਾਂ 'ਚੋਂ ਆ ਕੇ ਆਪਣੇ ਘਰਾਂ ਵਿਚ ਧੀਆਂ ਦੀ ਲੋਹੜੀ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਤਰ੍ਹਾਂ ਦੇ ਸਾਂਝੇ ਤਿਉਹਾਰ ਅਤੇ ਰੀਤੀ ਰਿਵਾਜ ਜਿਥੇ ਲਿੰਗ ਭੇਦ ਖ਼ਤਮ ਕਰਨ ਵਿਚ ਮਦਦ ਕਰਦੇ ਹਨ, ਉਥੇ ਉਨ੍ਹਾਂ ਪਰਿਵਾਰਾਂ ਲਈ ਵੀ ਵਰਦਾਨ ਸਿੱਧ ਹੁੰਦੇ ਹਨ, ਜਿਨ੍ਹਾਂ ਘਰਾਂ ਵਿਚ ਸਿਰਫ਼ ਧੀਆਂ ਹੁੰਦੀਆਂ ਹਨ।
ਧੀ ਦੇ ਪ੍ਰਤੀ ਸਭ ਤੋਂ ਪਹਿਲਾਂ ਮਾਂ ਦੀ ਸੋਚ ਸਾਕਾਰਾਤਮਕ ਹੋਣੀ ਚਾਹੀਦੀ ਹੈ। ਜੇ ਮਾਂ ਧੀ ਨਾਲ ਖੜ੍ਹੀ ਹੈ ਤਾਂ ਸਾਰਾ ਸੰਸਾਰ ...
ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਵਾਲ ਲੰਮੇ ਤੇ ਸੰਘਣੇ ਹੋਣ, ਕਿਉਂਕਿ ਸਿਹਤਮੰਦ ਤੇ ਸੁੰਦਰ ਵਾਲ ਹਰ ਵਿਅਕਤੀ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਹਨ। ਪਰ ਸਰਦੀ ਦੀ ਰੁੱਤ ਦੇ ਆਉਂਦਿਆਂ ਵਾਲਾਂ ਦੀ ਸਮੱਸਿਆ ਵਧ ਜਾਂਦੀ ਹੈ। ਠੰਢੀਆਂ ਹਵਾਵਾਂ ਵਾਲਾਂ ਨੂੰ ਰੁੱਖਾ ਤੇ ਬੇਜਾਨ ਬਣਾ ਦਿੰਦੀਆਂ ਹਨ। ਵਾਲਾਂ ਵਿਚ ਸਿੱਕਰੀ ਦਾ ਹੋਣਾ ਵੀ ਸਰਦ ਰੁੱਤ ਦੀ ਦੇਣ ਹੈ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਸਰਦੀ ਦੀ ਰੁੱਤ ਵਿਚ ਵਾਲਾਂ ਦੀ ਦੇਖਭਾਲ ਸਹੀ ਤਰੀਕੇ ਨਾਲ ਕੀਤੀ ਜਾਵੇ, ਤਾਂ ਜੋ ਬੇਜਾਨ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ।
ਸਿੱਕਰੀ : ਆਮ ਤੌਰ 'ਤੇ ਲੋਕ ਠੰਢ ਕਾਰਨ ਆਪਣੇ ਵਾਲਾਂ ਨੂੰ ਬਹੁਤ ਘੱਟ ਧੋਂਦੇ ਹਨ ਅਤੇ ਜੇ ਵਾਲਾਂ ਨੂੰ ਧੋਂਦੇ ਵੀ ਹਨ ਤਾਂ ਪੂਰੇ ਗਰਮ ਪਾਣੀ ਨਾਲ, ਜਿਹੜਾ ਕਿ ਬਹੁਤ ਗ਼ਲਤ ਹੈ, ਕਿਉਂਕਿ ਗਰਮ ਪਾਣੀ ਨਾਲ ਤੇਲ ਗ੍ਰੰਥੀਆਂ 'ਚੋਂ ਜ਼ਿਆਦਾ ਮਾਤਰਾ ਵਿਚ ਤੇਲ ਨਿਕਲ ਆਉਂਦਾ ਹੈ ਜਿਸ ਕਾਰਨ ਵਾਲਾਂ ਵਿਚ ਸਿੱਕਰੀ ਹੋ ਜਾਂਦੀ ਹੈ।
ਸਿੱਕਰੀ ਤੋਂ ਬਚਾਅ : * ਵਾਲਾਂ ਵਿਚ ਜੈਤੂਨ ਦਾ ਤੇਲ ਲਗਾ ਕੇ ਸਟੀਮ ਟਾਵਲ ਦਾ ਵਰਤੋਂ ਕਰੋ। * ਵਾਲਾਂ ਵਿਚ ਨਾਰੀਅਲ ਦਾ ਤੇਲ ਸਰਦੀ ਦੀ ਰੁੱਤ ...
ਚਾਹੇ ਦਫ਼ਤਰ ਹੋਵੇ, ਪਾਰਟੀ ਹੋਵੇ, ਵਿਆਹ ਹੋਵੇ, ਇਥੋਂ ਤੱਕ ਕਿ ਚਾਹੇ ਗੱਡੀ ਅਤੇ ਹਵਾਈ ਜਹਾਜ਼ ਦੇ ਕੁਝ ਘੰਟਿਆਂ ਦਾ ਸਫ਼ਰ ਹੀ ਕਿਉਂ ਨਾ ਹੋਵੇ, ਮੋਤੀਆਂ ਜਿਹੇ ਚਮਕਦੀ ਮੁਸਕਰਾਹਟ ਦਾ ਜਲਵਾ ਹੀ ਕੁਝ ਹੋਰ ਹੁੰਦਾ ਹੈ। ਇਸ ਤਰ੍ਹਾਂ ਦੀ ਮੁਸਕਾਨ ਹਰ ਕਿਸੇ 'ਤੇ ਆਪਣੀ ਨਾ ਭੁੱਲਣ ਵਾਲੀ ਛਾਪ ਛੱਡਦੀ ਹੈ। ਇਸ ਤਰ੍ਹਾਂ ਦੀ ਮੁਸਕਰਾਹਟ ਕੋਈ ਰੱਬੀ ਦਾਤ ਨਹੀਂ ਹੁੰਦੀ ਸਗੋਂ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ, ਚਮਕਦੇ ਅਤੇ ਸਿਹਤਮੰਦ ਦੰਦਾਂ ਜ਼ਰੀਏ। ਸਵਾਲ ਹੈ ਦੰਦ ਸਿਹਤਮੰਦ ਹੋਣ ਅਤੇ ਚਮਕਦੇ ਹੋਣ ਇਸ ਬਾਰੇ ਤੁਸੀਂ ਕੀ ਜਾਣਦੇ ਹੋ? ਆਓ, ਇਸ ਕਵਿੱਜ਼ ਜ਼ਰੀਏ ਪਰਖਦੇ ਹਾਂ।
1. ਦੰਦਾਂ ਦੀ ਉਹ ਮੈਲ ਜੋ ਬੁਰਸ਼ ਨਾਲ ਨਹੀਂ ਨਿਕਲਦੀ, ਡਾਕਟਰ ਉਸ ਨੂੰ ਹਟਾਉਣ ਲਈ ਕੀ ਕਰਨ ਦੀ ਸਲਾਹ ਦਿੰਦੇ ਹਨ?
(ੳ) ਦਿਨ ਵਿਚ ਘੱਟ ਤੋਂ ਘੱਟ ਇਕ ਵਾਰ ਸਾਫ਼ ਕਰਨ ਦੀ। (ਅ) ਸ਼ਾਮ ਸਵੇਰੇ ਨਮਕ ਅਤੇ ਨਿੰਬੂ ਦੇ ਰਸ ਨਾਲ ਦੰਦ ਚਮਕਾਉਣ ਦੀ। (ੲ) ਹਰ ਖਾਣੇ ਤੋਂ ਬਾਅਦ ਕੁਰਲੀ ਕਰਨ ਦੀ।
2. ਡਾਕਟਰ, ਲੋਕਾਂ ਨੂੰ ਫਲੋਰਾਈਡ ਵਾਲੇ ਟੂਥਪੇਸਟ ਵਰਤੋਂ ਕਰਨ ਦੀ ਸਲਾਹ ਕਿਉਂ ਦਿੰਦੇ ਹਨ?
(ੳ) ਕਿਉਂਕਿ ਫਲੋਰਾਈਡ ਦੰਦਾਂ 'ਤੇ ਅਸਰ ਕਰਨ ਵਾਲੇ ਅਮਲ ਨੂੰ ਬੇਅਸਰ ...
ਸਪਾਇਸੀ ਰਾਈਸ ਸਮੋਸਿਆਂ ਨੂੰ ਤਿਆਰ ਕਰਨ ਲਈ ਸਮੱਗਰੀ : -ਪੌਣਾ ਕੱਪ ਮੈਦਾ, -ਇਕ ਚਮਚ ਪਿਘਲਿਆ ਹੋਇਆ ਘਿਓ, -ਸਮੋਸਾ ਭਰਨ ਲਈ ਸਮੱਗਰੀ, -1 ਚਮਚ ਪੱਕੇ ਚੌਲ, -ਅੱਧਾ ਚਮਚ ਮੱਖਣ, ਇਕ-ਚੌਥਾਈ ਕੱਪ ਚੰਗੀ ਤਰ੍ਹਾਂ ਕੱਟੇ ਹੋਏ ਪਿਆਜ਼ ਦੀਆਂ ਭੂਕਾਂ (ਪੱਤੇ), -ਦੋ ਅੱਧੇ ਚਮਚ ਸ਼ਿਚੂਐਨ ਸੌਸ, -ਸਵਾਦ ਅਨੁਸਾਰ ਲੂਣ, -ਹੋਰ ਸਮੱਗਰੀ, -ਤਲਣ ਲਈ ਤੇਲ।
ਵਿਧੀ : -ਇਕ ਵੱਡੇ ਭਾਂਡੇ ਵਿਚ ਉਕਤ ਸਾਰੀ ਸਮੱਗਰੀ ਨੂੰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਰਲਾ ਲਓ ਅਤੇ ਪਾਣੀ ਦੀ ਲੋੜ ਅਨੁਸਾਰ ਵਰਤੋਂ ਕਰਦਿਆਂ ਇਸ ਨੂੰ ਚੰਗੀ ਤਰ੍ਹਾਂ ਗੁੰਨ੍ਹ ਲਓ। ਹੁਣ ਇਸ ਨੂੰ ਢਕ ਕੇ 15 ਮਿੰਟ ਲਈ ਪਾਸੇ ਕਰ ਦਿਉ।
ਪਕਾਉਣ ਦਾ ਤਰੀਕਾ : -ਚੁੱਲ੍ਹੇ 'ਤੇ ਇਕ ਖੁੱਲ੍ਹੇ ਨਾਨ-ਸਟਿੱਕ ਪੈਨ ਨੂੰ ਟਿਕਾ ਕੇ ਉਸ ਵਿਚ ਮੱਖਣ ਪਾ ਲਓ। ਹੁਣ ਇਸ ਵਿਚ ਪਿਆਜ਼ ਦੀਆਂ ਭੂਕਾਂ (ਪੱਤੇ) ਪਾ ਦਿਓ ਅਤੇ ਇਕ ਮਿੰਟ ਲਈ ਮੱਠੀ ਅੱਗ 'ਤੇ ਤਲੋ।
-ਹੁਣ ਇਸ ਵਿਚ ਸ਼ਿਚੂਐਨ ਸੌਸ, ਚੌਲ ਅਤੇ ਲੂਣ ਪਾ ਦਿਓ, ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਲਾ ਲਓ ਅਤੇ ਇਕ ਤੋਂ ਦੋ ਮਿੰਟ ਤੱਕ ਮੱਠੀ ਅੱਗ 'ਤੇ ਪਕਾਓ। ਵਿਚੋਂ ਵਿਚ ਸਮੱਗਰੀ ਨੂੰ ਕੜਛੀ ਨਾਲ ਹਿਲਾਉਂਦੇ ਰਹੋ। -ਉਕਤ ਸਾਰੀ ਸਮੱਗਰੀ ਨੂੰ ...
ਕੁਲਵਿੰਦਰ ਬੁੱਟਰ, ਜਿਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਟੈਲੀਵਿਜ਼ਨ/ਰੇਡੀਓ ਐਵਾਰਡ 2016 ਨਾਲ ਭਾਸ਼ਾ ਵਿਭਾਗ ਪੰਜਾਬ ਵਲੋਂ ਨਿਵਾਜਿਆ ਗਿਆ ਹੈ, ਦੂਰਦਰਸ਼ਨ ਕੇਂਦਰ, ਜਲੰਧਰ ਦਾ ਇਕ ਜਾਣਿਆ-ਪਛਾਣਿਆ ਨਾਂਅ ਹੈ। ਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰੋਗਰਾਮਾਂ ਰਾਹੀਂ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਵਾਲੀ ਇਸ ਮਾਣਮੱਤੀ ਸ਼ਖ਼ਸੀਅਤ ਨੇ 35 ਵਰ੍ਹੇ ਦੂਰਦਰਸ਼ਨ ਦੀਆਂ ਸੇਵਾਵਾਂ ਦੌਰਾਨ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਕਾ ਦਿੱਤਾ ਅਤੇ ਪ੍ਰੋਡਿਊਸਰ ਡੀ.ਡੀ. ਪੰਜਾਬੀ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਹੋਣ ਦੇ ਨਾਤੇ ਪੰਜਾਬੀ ਸੱਭਿਆਚਾਰ ਦਾ ਸੁਨੇਹਾ ਘਰ-ਘਰ ਪਹੁੰਚਾਇਆ।
ਗ਼ਦਰੀ ਬਾਬਿਆਂ ਅਤੇ ਦੇਸ਼ ਭਗਤਾਂ ਦੇ ਪਿੰਡ ਬਿਲਗਾ ਵਿਚ ਬਾਬਾ ਭਗਤ ਸਿੰਘ ਬਿਲਗਾ ਤੋਂ ਪਿਆਰ ਅਤੇ ਸਨੇਹ ਦਾ ਨਿਘ ਅਤੇ ਆਸ਼ੀਰਵਾਦ ਲੈ ਕੇ ਬਚਪਨ ਬਿਤਾਉਣ ਵਾਲੀ ਕੁਲਵਿੰਦਰ ਨੇ ਮੁਢਲੀ ਪੜ੍ਹਾਈ ਬਾਬਾ ਭਗਤ ਸਿੰਘ ਸਰਕਾਰੀ ਕੰਨਿਆ ਸਕੂਲ, ਬਿਲਗਾ ਤੋਂ ਕੀਤੀ। ਉੱਚ ਸਿੱਖਿਆ ਗੁਰੂ ਨਾਨਕ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ ਤੋਂ ਪ੍ਰਾਪਤ ਕੀਤੀ। ਉਸ ਦੀ ਬੁਲੰਦ, ਮਧੁਰ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX