ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021: ਦਿੱਲੀ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਹਰਿਦੁਆਰ ਦੇ ਕੁੰਭ ਮੇਲੇ ਵਿਚ ਸ਼ਾਮਲ ਹੋਣ ਤੋਂ ਬਾਅਦ ਗੁਜਰਾਤ ਪਰਤ ਰਹੇ 49 ਲੋਕ ਕੋਰੋਨਾ ਪਾਜ਼ੀਟਿਵ
. . .  1 day ago
ਇੰਡੀਅਨ ਪ੍ਰੀਮੀਅਰ ਲੀਗ 2021: ਪੰਜਾਬ ਨੇ ਦਿੱਲੀ ਨੂੰ 196 ਦੌੜਾਂ ਦਾ ਦਿੱਤਾ ਟੀਚਾ
. . .  1 day ago
ਜ਼ਿਲ੍ਹਾ ਗੁਰਦਾਸਪੁਰ ਅੰਦਰ 96 ਨਵੇਂ ਮਾਮਲੇ ਆਏ ਸਾਹਮਣੇ,9 ਮਰੀਜ਼ਾਂ ਦੀ ਹੋਈ ਮੌਤ
. . .  1 day ago
ਗੁਰਦਾਸਪੁਰ, 18 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਗੁਰਦਾਸਪੁਰ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਅੰਦਰ 96 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 9 ਮਰੀਜ਼ਾਂ ਦੀ ...
ਬੁਢਲਾਡਾ 'ਚ ਕੋਰੋਨਾ ਨਾਲ 4 ਮੌਤਾਂ
. . .  1 day ago
ਬੁਢਲਾਡਾ , 18 ਅਪ੍ਰੈਲ (ਸਵਰਨ ਸਿੰਘ ਰਾਹੀ)- ਬੁਢਲਾਡਾ ਖੇਤਰ ਅੰਦਰ ਵੀ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਸਥਾਨਕ ਸ਼ਹਿਰ ਅੰਦਰ 3 ਕੋਰੋਨਾ ਪਾਜ਼ੀਟਿਵ ਬਜ਼ੁਰਗਾਂ ਅਤੇ ਪਿੰਡ ਹਸਨਪੁਰ ਦੇ ਇਕ ਵਿਅਕਤੀ ਸਮੇਤ 4 ...
 
ਮੋਗਾ ਵਿਚ ਟੁਟਿਆ ਕਰੋਨਾ ਦਾ ਕਹਿਰ ਇਕ ਮੌਤ , 91 ਆਏ ਨਵੇਂ ਮਾਮਲੇ
. . .  1 day ago
ਮੋਗਾ , 18 ਅਪ੍ਰੈਲ ( ਗੁਰਤੇਜ ਸਿੰਘ ਬੱਬੀ )- ਅੱਜ ਮੋਗਾ ਵਿਚ ਕੋਰੋਨਾ ਕਹਿਰ ਬਣ ਕੇ ਟੁਟਿਆ ਹੈ ਅਤੇ ਕੋਰੋਨਾ ਨਾਲ ਇਕ ਮੌਤ ਹੋ ਜਾਣ ਦੇ ਨਾਲ ਇਕੋ ਦਿਨ 91 ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ 4371 ਹੋਣ ਦੇ ਨਾਲ ਸਰਗਰਮ ...
ਅੰਮ੍ਰਿਤਸਰ 'ਚ ਕੋਰੋਨਾ ਦੇ 742 ਨਵੇਂ ਮਾਮਲੇ ਆਏ ਸਾਹਮਣੇ, 11 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 1 ਅਪ੍ਰੈਲ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 742 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 27023 ਹੋ ਗਏ ...
ਇੰਡੀਅਨ ਪ੍ਰੀਮੀਅਰ ਲੀਗ 2021: ਬੈਂਗਲੌਰ ਨੇ ਕੋਲਕਾਤਾ ਨੂੰ 38 ਦੌੜਾਂ ਨਾਲ ਹਰਾਇਆ
. . .  1 day ago
ਪਟਿਆਲਾ 'ਚ ਗ਼ੈਰ ਕਾਨੂੰਨੀ ਮਾਈਨਿੰਗ 'ਤੇ ਵੱਡੀ ਕਾਰਵਾਈ
. . .  1 day ago
ਚੰਡੀਗੜ੍ਹ ,18 ਅਪ੍ਰੈਲ -ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਅਤੇ ਨਵੇਂ ਬਣੇ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਪਟਿਆਲਾ 'ਚ ਗ਼ੈਰ ਕਾਨੂੰਨੀ ਮਾਈਨਿੰਗ 'ਤੇ ਵੱਡੀ ਕਾਰਵਾਈ ਕੀਤੀ ...
ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ , 8 ਕਿਸਾਨ ਨੂੰ ਗ੍ਰਿਫਤਾਰ
. . .  1 day ago
ਚੰਡੀਗੜ੍ਹ , 18 ਅਪ੍ਰੈਲ -ਹਰਿਆਣਾ ਦੇ ਹਿਸਾਰ ਵਿਚ ਭਾਜਪਾ ਨੇਤਾਵਾਂ ਰਣਬੀਰ ਗੰਗਵਾ ਅਤੇ ਸੋਨਾਲੀ ਫੋਗਾਟ ਦਾ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ ਅਤੇ 8 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ...
ਐਕਸਾਈਜ਼ ਵਿਭਾਗ ਵੱਲੋਂ ਸ਼ਰਾਬ ਤਸਕਰਾਂ ਖਿਲਾਫ ਕਾਰਵਾਈ ,28000 ਲੀਟਰ ਲਾਹਣ ਬਰਾਮਦ
. . .  1 day ago
ਹਰੀਕੇ ਪੱਤਣ , 18 ਅਪ੍ਰੈਲ (ਸੰਜੀਵ ਕੁੰਦਰਾ)- ਐਕਸਾਈਜ਼ ਵਿਭਾਗ ਤਰਨਤਾਰਨ, ਫਿਰੋਜ਼ਪੁਰ ਅਤੇ ਹਰੀਕੇ ਪੁਲਿਸ ਨੇ ਜੰਗਲੀ ਜੀਵ ਤੇ ਵਣ ਵਿਭਾਗ ਹਰੀਕੇ ਦੇ ਸਹਿਯੋਗ ਨਾਲ ਹਰੀਕੇ ਮੰਡ ਖੇਤਰ ਵਿਚ ਛਾਪੇਮਾਰੀ ਦੌਰਾਨ 28000 ...
ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਹੋਇਆ ਕੋਰੋਨਾ
. . .  1 day ago
ਮਾਨਸਾ, 18 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ 'ਚ ਕੋਰੋਨਾ ਦੇ ਕੇਸਾਂ ਦੀ ਗਿਣਤੀ 'ਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਅੱਜ ਮਹਿੰਦਰ ਪਾਲ ਡਿਪਟੀ ਕਮਿਸ਼ਨਰ ਮਾਨਸਾ ਦੀ ਰਿਪੋਰਟ ਵੀ ਪਾਜ਼ੀਟਿਵ ਆਈ ...
ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ
. . .  1 day ago
ਅੰਮ੍ਰਿਤਸਰ, 18 ਅਪ੍ਰੈਲ {ਜੱਸ}-ਸਰਬੰਸਦਾਨੀ, ਹਿੰਦ ਦੀ ਚਾਦਰ, ਸਰਬ ਕਲਾ ਸੰਪੂਰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ...
ਮੋਗਾ ਵਿਚ ਆਮ ਆਦਮੀ ਪਾਰਟੀ ਦੇ ਸੁਬਾਈ ਆਗੂ ਦੀ ਕੁੱਟ ਮਾਰ
. . .  1 day ago
ਮੋਗਾ , 18 ਅਪ੍ਰੈਲ ( ਗੁਰਤੇਜ ਸਿੰਘ ਬੱਬੀ)- ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸੁਬਾਈ ਆਗੂ ਜੋਇੰਟ ਸੈਕਟਰੀ ਯੂਥ ਅਮਿਤ ਪੁਰੀ ਜਦ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਸੇ ਕੰਮ ਧੰਦੇ ਦਾ ਰਿਹਾ ਸੀ ਤਾਂ ਸਥਾਨਕ ਸ਼ਹਿਰ ਦੇ ਸਾਂਈ ...
ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼
. . .  1 day ago
ਫਰੀਦਕੋਟ , 18 ਅਪ੍ਰੈਲ -ਪਿੰਡ ਗੋਲੇਵਾਲਾ ਦੇ ਇੱਕ ਫਾਰਮ ਵਿਚ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਲਾਸ਼ ਇੱਕ ਦਰੱਖਤ ਨਾਲ ਲਟਕਦੀ ਮਿਲੀ ਹੈ । ਮ੍ਰਿਤਕ ਸਤਨਾਮ ਸਿੰਘ ਸਾਦਿਕ ਵਿਖੇ ਟ੍ਰੈਫਿਕ ਪੁਲਿਸ ਵਿਚ ਤਾਇਨਾਤ ਸੀ। ਪੁਲਿਸ ਨੇ ਲਾਸ਼ ...
ਇੰਡੀਅਨ ਪ੍ਰੀਮੀਅਰ ਲੀਗ 2021: ਬੈਂਗਲੌਰ ਦੀਆਂ 13 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 102 ਦੌੜਾਂ
. . .  1 day ago
ਕੋਰੋਨਾ ਕਾਰਨ ਦਿੱਲੀ ਦੇ ਵਿਗੜੇ ਹਾਲਾਤ, ਕੇਜਰੀਵਾਲ ਨੇ ਮੋਦੀ ਨੂੰ ਮਦਦ ਦੀ ਕੀਤੀ ਅਪੀਲ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਦਿੱਲੀ ਵਿਚ ਕੋਰੋਨਾ ਦੇ ਬੇਕਾਬੂ ਹੋਏ ਹਾਲਾਤ ਨੂੰ ਮੁੱਖ ਰੱਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਦਿੱਲੀ ਦੀ ਮਦਦ ਲਈ ਅਪੀਲ...
ਬਾਰਦਾਨੇ ਦੀ ਘਾਟ ਤੇ ਕਣਕ ਦੀ ਖ਼ਰੀਦ ਘੱਟ ਹੋਣ ਕਾਰਨ ਕਿਸਾਨ ਪ੍ਰੇਸ਼ਾਨ
. . .  1 day ago
ਮੰਡੀ ਲਾਧੂਕਾ (ਫਾਜ਼ਿਲਕਾ), 18 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ) - ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਬਾਰਦਾਨਾ ਨਾ ਮਿਲਣ ਕਾਰਨ ਅਤੇ ਖ਼ਰੀਦ ਏਜੰਸੀਆਂ ਵਲੋਂ ਬਹੁਤ ਘੱਟ ਖ਼ਰੀਦ ਲਿਖਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣਾ ਪੈ ਰਿਹਾ ਹੈ। ਜਦੋਂ ਦਾਣਾ ਮੰਡੀ ਚੱਕ ਖੇੜੇ ਵਾਲਾ (ਜੈਮਲਵਾਲਾ)...
ਅੱਗ ਨਾਲ ਸਾਢੇ 10 ਏਕੜ ਖੜ੍ਹੀ ਕਣਕ ਸੜਕੇ ਹੋਈ ਸੁਆਹ
. . .  1 day ago
ਠੱਠੀ ਭਾਈ (ਮੋਗਾ), 18 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਮੋਗਾ ਜ਼ਿਲ੍ਹੇ ਦੇ ਪਿੰਡ ਢਿਲਵਾਂ ਵਾਲਾ ਵਿਖੇ ਕਣਕ ਨੂੰ ਅੱਗ ਲੱਗਣ ਕਾਰਨ ਲਗਭਗ ਸਾਢੇ 10 ਏਕੜ ਖੜ੍ਹੀ ਕਣਕ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਕਾਰਨ ਇਕ ਗ਼ਰੀਬ ਕਿਸਾਨ ਅਜਮੇਰ ਸਿੰਘ ਵਾਸੀ ਪਿੰਡ ਥਰਾਜ ਜੋ ਠੇਕੇ 'ਤੇ...
ਆਈ.ਪੀ.ਐਲ. 2021 : ਬੈਂਗਲੁਰੂ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਮਹਾਂ ਰੈਲੀ ਵਿਚ ਵੱਡੀ ਪੱਧਰ 'ਤੇ ਕਿਸਾਨਾਂ ਮਜ਼ਦੂਰਾਂ ਵਲੋਂ ਸ਼ਮੂਲੀਅਤ
. . .  1 day ago
ਅੰਮ੍ਰਿਤਸਰ, 18 ਅਪ੍ਰੈਲ (ਹਰਮਿੰਦਰ ਸਿੰਘ) - ਕਿਸਾਨਾਂ ਵਲੋਂ ਭਗਤਾਂ ਵਾਲਾ ਅਨਾਜ ਮੰਡੀ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਸੰਬੋਧਨ ਕਰਦੇ ਕਿਸਾਨ ਆਗੂਆਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ...
ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼ 1 ਤੇ ਫ਼ੇਜ਼ 2 ਵਿਚ ਮੁਕੰਮਲ ਲਾਕਡਾਊਨ ਦੇ ਨਿਰਦੇਸ਼
. . .  1 day ago
ਲੁਧਿਆਣਾ, 18 ਅਪ੍ਰੈਲ (ਪੁਨੀਤ ਬਾਵਾ) - ਕੋਰੋਨਾ ਪਾਜ਼ੀਟਿਵ ਦੇ ਮਾਮਲੇ ਵਧਣ ਕਰਕੇ ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼-1 ਅਤੇ ਅਰਬਨ ਅਸਟੇਟ ਦੁੱਗਰੀ ਫ਼ੇਜ਼-2 ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ...
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅਤੇ ਨੀਲ ਨਿਤਿਨ ਮੁਕੇਸ਼ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਬਾਲੀਵੁੱਡ ਦੇ ਕਈ ਸਟਾਰ ਕੋਰੋਨਾ ਤੋਂ ਪੀੜਤ ਹੋ ਗਏ ਹਨ। ਇਸ ਵਿਚਕਾਰ ਅਰਜੁਨ ਰਾਮਪਾਲ ਤੇ ਨੀਲ ਨਿਤਿਨ ਮੁਕੇਸ਼ ਵੀ ਕੋਰੋਨਾ ਪਾਜ਼ੀਟਿਵ...
ਮੰਡੀਆਂ ਵਿਚ ਬਾਰਦਾਨੇ ਦੀ ਕੋਈ ਕਮੀ ਨਹੀਂ - ਭਰਤ ਭੂਸ਼ਨ ਆਸ਼ੂ
. . .  1 day ago
ਲੁਧਿਆਣਾ, 18 ਅਪ੍ਰੈਲ - ਮੰਡੀਆਂ ਵਿਚ ਬਾਰਦਾਨੇ ਦੀ ਕਮੀ ਦੀਆਂ ਸ਼ਿਕਾਇਤਾਂ ਵਿਚਕਾਰ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਮੰਡੀਆਂ ਵਿਚ ਬਾਰਦਾਨੇ ਦੀ ਕਮੀ...
ਸਰਬੱਤ ਦਾ ਭਲਾ ਟਰੱਸਟ ਜੇਲ੍ਹਾਂ 'ਚ ਖੋਲ੍ਹੇਗਾ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀਆਂ
. . .  1 day ago
ਅੰਮ੍ਰਿਤਸਰ,18 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ )- ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤਿਆਂ ਆਪਣੀ ਜੇਬ ਵਿਚੋਂ ਹੀ ਹਰ ਸਾਲ ਕਰੋੜਾਂ ਰੁਪਏ ਖ਼ਰਚ ਕਰ ਕੇ ਦੇਸ਼ ਵਿਦੇਸ਼ ਅੰਦਰ ਲੋੜਵੰਦਾਂ ਦੀ ਔਖੇ ਵੇਲੇ ਬਾਂਹ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸ਼ਤਾਬਦੀ ਮਹਾਂ-ਪੁਸਤਕ

ਰਬਾਬ ਤੋਂ ਨਗਾਰੇ ਤੱਕ : ਗੁਰੂ ਨਾਨਕ : ਜੀਵਨ ਤੇ ਵਿਰਸਾ

ਅਮਰੀਕਾ ਦਾ ਤੀਜਾ ਰਾਸ਼ਟਰਪਤੀ ਥਾਮਸ ਜੈਫ਼ਰਸਨ ਕਹਿੰਦਾ ਹੈ 'ਮੈਂ ਕਿਤਾਬਾਂ ਤੋਂ ਬਿਨਾਂ ਜੀ ਨਹੀਂ ਸਕਦਾ।' ਇਕ ਹੋਰ ਆਵਾਜ਼ ਆਉਂਦੀ ਹੈ 'ਜਿਊਂਦੇ ਮਨੁੱਖ ਨੂੰ ਛੱਡ ਕੇ ਇਸ ਸੰਸਾਰ ਵਿਚ ਪੁਸਤਕ ਨਾਲੋਂ ਅਸਚਰਜ ਤੇ ਅਦਭੁੱਤ ਹੋਰ ਕੋਈ ਚੀਜ਼ ਨਹੀਂ ਹੈ।' ਰੱਫੱਸ ਚੋਟ ਕਹਿੰਦਾ ਹੈ, 'ਇਸ ਸੰਸਾਰ ਵਿਚ ਸਿਰਫ਼ ਪੁਸਤਕ ਹੀ ਅਮਰ ਹੈ।' ਸੱਚ-ਮੁੱਚ ਇਕ ਚੰਗੀ ਪੁਸਤਕ ਦਾ ਆਗਮਨ ਸੂਰਜ ਚੜ੍ਹਨ ਤੋਂ ਘੱਟ ਨਹੀਂ ਹੁੰਦਾ। ਪੁਸਤਕ ਜਿੱਥੇ ਵੀ ਪਹੁੰਚਦੀ ਹੈ, ਸਤਰੰਗੀਆਂ ਬਿਖੇਰ ਦਿੰਦੀ ਹੈ; ਕਣ-ਕਣ ਨੂੰ ਰੁਸ਼ਨਾ ਦਿੰਦੀ ਹੈ। ਅਜਿਹੀ ਹੀ ਇਕ ਪੁਸਤਕ ਹੈ Rabab to Nagara : Guru Nanak : Life and Legacy(ਰਬਾਬ ਤੋਂ ਨਗਾਰੇ ਤੱਕ : ਗੁਰੂ ਨਾਨਕ : ਜੀਵਨ ਤੇ ਵਿਰਸਾ) ਜਿਸ ਨੂੰ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵਲੋਂ ਡਾ: ਮਹਿੰਦਰ ਸਿੰਘ ਨੇ ਲਿਖਿਆ ਤੇ ਸੰਪਾਦਿਤ ਕੀਤਾ ਹੈ। ਵੱਡੇ ਸਾਈਜ਼ ਵਿਚ ਵਧੀਆ ਆਰਟ ਪੇਪਰ ਦੇ ਸਜਾਏ-ਸ਼ਿੰਗਾਰੇ 194 ਪੰਨਿਆਂ 'ਤੇ ਜਗਤ-ਪ੍ਰਸਿੱਧ ਚਿੱਤਰਕਾਰਾਂ ਅਤੇ ਫੋਟੋਗਰਾਫ਼ਰਾਂ ਦੇ ਸਤਰੰਗੇ ਚਿੱਤਰ ਅਤੇ ਫੋਟੋਆਂ ਸੁਸ਼ੋਭਤ ਹਨ। ਚਿੱਤਰਾਂ ਦੇ ਨਾਲ-ਨਾਲ ਡਾ: ਮਹਿੰਦਰ ਸਿੰਘ ਵਲੋਂ ਸਿੱਖ ਇਤਿਹਾਸ ਦੀਆਂ ਚੋਣਵੀਆਂ ਘਟਨਾਵਾਂ ...

ਪੂਰਾ ਲੇਖ ਪੜ੍ਹੋ »

ਜੇ ਔਰੰਗਜ਼ੇਬ ਦਿੱਲੀ ਤਖ਼ਤ ਉੱਤੇ ਨਾ ਬੈਠਦਾ!

ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀ ਪਤਨੀ ਮੁਮਤਾਜ਼ ਮਹਿਲ ਤੋਂ ਕੁੱਲ 14 ਬੱਚੇ ਪੈਦਾ ਹੋਏ। ਔਰੰਗਜ਼ੇਬ, ਮੁਮਤਾਜ਼ ਦੀ ਕੁੱਖੋਂ ਜਨਮ ਲੈਣ ਵਾਲਾ ਛੇਵਾਂ ਬੱਚਾ ਸੀ। ਦਾਰਾ ਸ਼ਿਕੋਹ ਸਭ ਤੋਂ ਵੱਡਾ ਸੀ ਅਤੇ ਸਭ ਤੋਂ ਆਖ਼ਰੀ ਗੌਹਰ ਬੇਗ਼ਮ ਨਾਂਅ ਦੀ ਲੜਕੀ ਸੀ, ਜਿਸ ਦੇ ਜਨਮ ਵੇਲੇ ਜ਼ਿਆਦਾ ਖ਼ੂਨ ਪੈਣ ਕਰਕੇ ਮੁਮਤਾਜ਼ ਦੀ ਮੌਤ ਹੋ ਗਈ। ਫਿਰ ਉਸੇ ਮੁਮਤਾਜ਼ ਦੀ ਯਾਦ ਵਿਚ ਸ਼ਾਹਜਹਾਂ ਨੇ ਆਗਰਾ ਵਿਚ ਤਾਜ ਮਹੱਲ ਬਣਵਾਇਆ ਜੋ ਅੱਜ ਦੁਨੀਆ ਦੀ ਬਹੁਤ ਹੀ ਪ੍ਰਸਿੱਧ ਇਮਾਰਤ ਹੈ ਅਤੇ ਪਿਆਰ-ਮੁਹੱਬਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੁਮਤਾਜ਼ ਦਾ ਅਸਲੀ ਨਾਂਅ ਆਰਜ਼ੁਮੰਦ ਬਾਨੋ ਬੇਗ਼ਮ ਸੀ ਅਤੇ ਉਹ ਨੂਰਜਹਾਂ ਦੀ ਭਤੀਜੀ ਸੀ। ਔਰੰਗਜ਼ੇਬ ਦੀਆਂ ਦੋ ਭੈਣਾਂ ਜਹਾਨ ਆਰਾ ਅਤੇ ਰੌਸ਼ਨ ਆਰਾ ਦਾ ਵੀ ਇਤਿਹਾਸ ਵਿਚ ਬਹੁਤ ਜ਼ਿਕਰ ਆਉਂਦਾ ਹੈ। ਦਾਰਾ ਸ਼ਿਕੋਹ ਅਤੇ ਜਹਾਨ ਆਰਾ ਦੋਵੇਂ ਹੀ ਸ਼ਾਹਜਹਾਂ ਦੇ ਸਭ ਤੋਂ ਵੱਧ ਲਾਡਲੇ ਸਨ। ਉਨ੍ਹਾਂ ਦੋਵਾਂ ਭੈਣ-ਭਰਾਵਾਂ ਦੀ ਆਪਸ ਵਿਚ ਵੀ ਬਹੁਤ ਬਣਦੀ ਸੀ। ਜਹਾਨ ਆਰਾ ਵੀ ਦਾਰਾ ਸ਼ਿਕੋਹ ਦਾ ਹੀ ਸਮਰਥਨ ਕਰਦੀ ਸੀ। ਭਾਵੇਂ ਕਿ ਸ਼ਾਹਜਹਾਂ ਦੀਆਂ, ਕੰਧਾਰੀ ਬੇਗ਼ਮ ਸਮੇਤ ਅੱਠ ਹੋਰ ਰਾਣੀਆਂ ਸਨ ਪਰ ਮੁਮਤਾਜ਼ ਦੀ ਮੌਤ ...

ਪੂਰਾ ਲੇਖ ਪੜ੍ਹੋ »

ਸਾਡੇ ਮਹਿਮਾਨ ਪਰਿੰਦੇ

ਡੋਈ

ਡੋਈ (Eurasian Spoonbill) ਆਈਬਿਸ ਪਰਿਵਾਰ ਦਾ ਇਕ ਵੈਡਿੰਗ ਪੰਛੀ ਹੈ। ਇਸ ਦਾ ਨਾਂਅ ਆਪਣੀ ਚਮਚ ਦੇ ਆਕਾਰ (ਸਪੂਨ) ਵਰਗੀ ਚੁੰਝ ਤੋਂ ਪਿਆ ਹੈ। ਇਹ ਪੰਛੀ ਗਹਿਰੇ ਰੰਗ ਦੀਆਂ ਲੱਤਾਂ, ਕਾਲੇ ਰੰਗ ਦੀ ਚੁੰਝ ਉਤੇ ਪੀਲੇ ਟਿਪ ਨੂੰ ਛੱਡ ਕੇ ਸਾਰਾ ਚਿੱਟਾ ਹੈ। ਇਹ ਪੱਛਮੀ ਯੂਰਪ ਤੋਂ ਜਾਪਾਨ ਅਤੇ ਉੱਤਰੀ ਅਫਰੀਕਾ ਵਿਚ ਪੈਦਾ ਹੁੰਦੀਆਂ ਹਨ। ਜ਼ਿਆਦਾਤਰ ਪੰਛੀ ਸਰਦੀਆਂ ਵਿਚ ਗਰਮ ਦੇਸ਼ਾਂ ਵਿਚ ਪ੍ਰਵਾਸ ਕਰਦੇ ਹਨ। ਭਾਰਤੀ ਉਪ-ਮਹਾਂਦੀਪ 'ਚ ਇਹ ਸਰਦੀਆਂ ਬਿਤਾਉਣ ਆਉਂਦੇ ਹਨ। ਇਹ ਚਿੱਕੜ, ਮਿੱਟੀ ਜਾਂ ਦਲਦਲੀ ਗਿੱਲੇ ਖੇਤਰਾਂ ਵਿਚ ਦੇਖੇ ਜਾ ਸਕਦੇ ਹਨ। ਇਹ ਕਿਸੇ ਵੀ ਕਿਸਮ ਦੇ ਚਾਹੇ ਤਾਜ਼ੇ ਜਾਂ ਖਾਰੇ ਪਾਣੀ ਦੇ ਸਰੋਤ 'ਚ ਵਸ ਸਕਦੇ ਹਨ, ਜਿਥੇ ਇਹ ਆਪਣੀ ਵਿਸ਼ੇਸ਼ ਆਕਾਰ ਦੀ ਚੁੰਝ ਨਾਲ ਛੋਟੀਆਂ-ਛੋਟੀਆਂ ਮੱਛੀਆਂ-ਡੱਡੀਆਂ ਆਦਿ ਲੱਭ ਕੇ ਖਾਂਦੇ ਹਨ। -ਫ਼ਿਰੋਜ਼ਪੁਰ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਸਦਾ ਦੰਦ ਕਥਾ ਬਣਿਆ ਰਿਹਾ ਕਮੇਡੀ ਕਿੰਗ

ਚਾਰਲੀ ਚੈਪਲਿਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਉਹ ਇਕ ਸੁਪਰ ਸਟਾਰ ਸੀ। ਆਪਣੇ ਤਾਂ ਕੁਝ ਗਾਇਕ-ਰਫ਼ੀ, ਮੁਕੇਸ਼ ਜਾਂ ਕਿਸ਼ੋਰ ਕੁਮਾਰ ਦੀ ਆਵਾਜ਼ ਦੀ ਨਕਲ ਕਰਕੇ ਆਪਣਾ ਅਸਲੀ ਗਲਾ ਵਿਗਾੜ ਕੇ ਪੇਟ ਸੁਧਾਰ ਲੈਂਦੇ ਹਨ। ਉਸੇ ਤਰ੍ਹਾਂ ਬਾਬੀਡਾਨ ਅਤੇ ਰੇ ਹਿਊਜ ਜਿਹੇ ਅਭਿਨੇਤਾ ਬਿਨਾਂ ਸ਼ਰਮ ਤੋਂ ਚਾਰਲੀ ਦੀ ਨਕਲ ਕਰਦੇ ਸਨ। ਉਸ ਜ਼ਮਾਨੇ ਵਿਚ ਵਧੇਰੇ ਕਾਮੇਡੀਅਨ ਨਾ ਸਿਰਫ਼ ਉਸ ਦੀ ਨਕਲ ਕਰਦੇ ਸੀ, ਸਗੋਂ ਉਸ ਦੇ ਲਤੀਫੇ ਚੁਰਾ ਕੇ ਆਪਣੇ ਨਾਂਅ ਨਾਲ ਪੇਸ਼ ਕਰ ਦਿੰਦੇ ਸਨ। ਮੈਕਸੀਕਨ ਐਕਟਰ ਚਾਰਲਸ ਐਮੇਡੋਰ ਚਾਰਲਸ ਚੈਪਲਿਨ ਦੇ ਨਾਂਅ ਨਾਲ ਚਾਰਲੀ ਦੀ ਨਕਲ ਕਰਦਾ ਸੀ। ਕੁਝ ਨਕਲਚੀ ਤਾਂ ਆਪਣੇ-ਆਪ ਨੂੰ 'ਚਾਰਲਸ ਚੈਪਲਿਨ ਦਾ ਜੂਨੀਅਰ' ਕਹਾਉਣ ਵਿਚ ਆਪਣੀ ਸ਼ਾਨ ਸਮਝਦੇ ਸਨ ਅਤੇ ਫ਼ਿਲਮ ਵਾਲੇ ਵੀ ਅਸਲੀ ਚਾਰਲੀ ਦੀ ਬਜਾਏ ਨਕਲੀ ਚਾਰਲੀਆਂ ਮਤਲਬ ਕਿ ਸਸਤੇ ਪੈਣ ਵਾਲੇ ਨਕਲਖੋਰਾਂ ਨੂੰ ਹੱਲਾਸ਼ੇਰੀ ਦਿੰਦੇ ਸਨ। ਭਲਾ ਚਾਰਲੀ ਕਿਹੜੇ-ਕਿਹੜੇ ਲੋਕਾਂ ਨੂੰ ਰੋਕਦਾ। ਸਭ ਤੋਂ ਵੱਧ ਚਾਰਲੀ ਚੈਪਲਿਨ ਇਸ ਤਰ੍ਹਾਂ ਪੇਸ਼ ਆਉਂਦਾ ਸੀ ਜਿਵੇਂ ਉਹ ਆਪ ਹੀ ਚਾਰਲੀ ਹੋਵੇ, ਉਹ ਹੋਰ ਅਗਾਂਹ ਨਾ ਵਧੇ, ਇਸ ਦੇ ਲਈ ਚਾਰਲੀ ਨੂੰ ਕਚਹਿਰੀ ਜਾਣਾ ...

ਪੂਰਾ ਲੇਖ ਪੜ੍ਹੋ »

ਅਨਜਾਣ ਕਿੱਸੇ ਬਾਲੀਵੁੱਡ ਦੇ

ਪੈਰੋਡੀ ਦੀ ਵੀ ਆਪਣੀ ਹੀ ਪਰੰਪਰਾ ਰਹੀ ਹੈ

ਸਾਡੇ ਫ਼ਿਲਮੀ ਸੰਸਾਰ ਨੂੰ 1931 ਵਿਚ ਇਸ ਤਰ੍ਹਾਂ ਜ਼ੁਬਾਨ ਮਿਲੀ ਕਿ ਇਸ ਨੇ ਵਿਭਿੰਨ ਅਤੇ ਭਰਪੂਰ ਅੰਦਾਜ਼ 'ਚ ਬੋਲਣਾ ਸ਼ੁਰੂ ਕਰ ਦਿੱਤਾ। ਦਿਲਕਸ਼ ਸੰਗੀਤ, ਚੁਟਕੀਲੇ ਸੰਵਾਦ ਅਤੇ ਤੇਜ਼ ਗਤੀ ਦਾ ਬੈਕ-ਗਰਾਊਂਡ ਸੰਗੀਤ ਸਾਡੀਆਂ ਫ਼ਿਲਮਾਂ ਦਾ ਅਟੁੱਟ ਹਿੱਸਾ ਬਣ ਗਏ। ਹਰੇਕ ਨਿਰਮਾਤਾ ਦੀ ਕੋਸ਼ਿਸ਼ ਹੁੰਦੀ ਕਿ ਉਹ ਦਰਸ਼ਕਾਂ ਦਾ ਮਨੋਰੰਜਨ ਇਸ ਤਰੀਕੇ ਨਾਲ ਕਰੇ ਕਿ ਘੜੀ-ਮੁੜੀ ਫ਼ਿਲਮ ਨੂੰ ਦੇਖਣ ਲਈ ਉਹ ਸਿਨੇਮਾ ਘਰ ਵੱਲ ਜਾਣ ਲਈ ਮਜਬੂਰ ਹੋ ਜਾਣ। ਇਸ ਦ੍ਰਿਸ਼ਟੀਕੋਣ ਤੋਂ ਨਿਰਮਾਤਾਵਾਂ ਦਾ ਪਹਿਲਾ ਉਪਰਾਲਾ ਤਾਂ ਇਹ ਸੀ ਕਿ ਫ਼ਿਲਮਾਂ 'ਚ ਵਧ ਤੋਂ ਵਧ ਗੀਤ ਸ਼ਾਮਿਲ ਕੀਤੇ ਜਾਣ। ਲਿਹਾਜ਼ਾ, 'ਇੰਦਰ ਸਭਾ' ਵਰਗੀਆਂ ਫ਼ਿਲਮਾਂ 'ਚ 70 ਤੋਂ ਵੀ ਵੱਧ ਗੀਤ ਸ਼ਾਮਿਲ ਸਨ। ਇਹ ਗੀਤ ਪ੍ਰੇਮ, ਬਿਰਹਾ, ਦੁਖਾਂਤ, ਸੁਖਾਂਤ ਅਤੇ ਵਿਅਕਤੀ ਦੇ ਹਰੇਕ ਸਮਾਜਿਕ, ਵਿਅਕਤੀਗਤ ਅਤੇ ਰਾਜਨੀਤਕ ਅਨੁਭਵਾਂ ਨੂੰ ਵਿਭਿੰਨ ਸੁਰਾਂ ਰਾਹੀਂ ਪ੍ਰਤੀਬਿੰਬਤ ਕਰਦੇ ਸਨ। ਸਦਾਬਹਾਰ ਗੀਤਾਂ ਨੇ ਹੀ ਇਸ ਦਿਸ਼ਾ 'ਚ ਪੈਰੋਡੀ ਨੂੰ ਜਨਮ ਦਿੱਤਾ। ਪੈਰੋਡੀ ਦਾ ਮਤਲਬ ਹੁੰਦਾ ਹੈ ਕਿ ਪ੍ਰਚਲਿਤ ਗੀਤਾਂ ਦੀ ਵਿਅੰਗਾਤਮਿਕ ਢੰਗ ਨਾਲ ਨਕਲ ਕਰਨਾ। ਪਰ ਇਹ ਨਕਲ ਰਚਨਾਤਮਿਕ ...

ਪੂਰਾ ਲੇਖ ਪੜ੍ਹੋ »

ਜ਼ਿੰਦਗੀ ਦਾ ਹੁਸਨ-ਧੁੱਪ

ਸੂਰਜ ਦੀ ਜਾਈ ਧੁੱਪ ਜ਼ਿੰਦਗੀ ਦੀ ਧੜਕਣ ਹੈ। ਜੀਵਨ ਦਾਤੀ ਹੈ। ਸੂਰਜ ਉਦੈ ਹੁੰਦੇ ਹੀ ਧੁੱਪ ਲਿਸ਼ਕਾਰੇ ਮਾਰਨ ਲੱਗ ਪੈਂਦੀ ਹੈ। ਅਸਲ ਵਿਚ ਧੁੱਪ ਜਾਗਣ ਵੇਲੇ ਦਾ ਨਾਂਅ ਹੈ। ਤਦੇ ਤਾਂ ਮਾਵਾਂ ਆਪਣੇ ਲਾਡਲਿਆਂ ਨੂੰ ਸਵੇਰ ਵੇਲੇ ਜਗਾਉਂਦਿਆਂ ਕਹਿੰਦੀਆਂ ਨੇ, 'ਬੀਬਾ ਉੱਠ ਹੁਣ ਤਾਂ ਧੁੱਪ ਵੀ ਚੜ੍ਹ ਆਈ ਹੈ।' ਸਿਆਲ ਦੀ ਨਿੱਘੀ ਧੁੱਪ ਕਿਸ ਨੂੰ ਪਿਆਰੀ ਨਹੀਂ ਲਗਦੀ। ਆਓ, ਧੁੱਪੇ ਬੈਠੀਏ, ਨਿੱਘ ਮਾਣੀਏ। ਚੰਗਾ-ਚੰਗਾ ਲਗਦਾ ਹੈ। ਧੁੱਪ ਸ਼ਬਦ ਦੀ ਜੇਕਰ ਮਹਿਮਾ ਜਾਣੀਏ ਤਾਂ ਆਪਣੀ ਮਾਂ-ਬੋਲੀ ਪੰਜਾਬੀ ਦੀ ਸ਼ਬਦ ਵਿਭਿੰਨਤਾ ਤੇ ਭਾਸ਼ਾ ਦੇ ਗੁਣਾਂ ਦੀ ਜਾਣਕਾਰੀ ਬੜੀ ਦਿਲਚਸਪ ਹੈ। ਅੰਗਰੇਜ਼ੀ ਵਿਚ ਸੂਰਜ ਲਈ ਸ਼ਬਦ 'ਸਨ' (sun) ਹੈ ਅਤੇ ਧੁੱਪ ਲਈ ਵੀ 'ਸਨ' (sun) ਸ਼ਬਦ ਹੀ ਵਰਤਿਆ ਜਾਂਦਾ ਹੈ, ਜਿਵੇਂ The sun is rising, let us sit in the sun. ਅੰਗਰੇਜ਼ ਲੋਕ ਸਮੁੰਦਰ ਕੰਢੇ ਧੁੱਪ ਸੇਕ ਕੇ ਬੜਾ ਅਨੰਦ ਮਾਣਦੇ ਹਨ, ਜਿਸਨੂੰ ਉਹ 'ਸਨ ਬਾਥ' (Sun Bath) ਕਹਿੰਦੇ ਹਨ। ਪੰਜਾਬੀ ਭਾਸ਼ਾ ਵਿਚ ਧੁੱਪ, ਧੁੱਪਾਂ, ਧੁੱਪੜੀ, ਧੁੱਪੇ ਜਾਂ ਧੁਪਿਆਲਾ ਵੱਖੋ-ਵੱਖ ਪ੍ਰਭਾਵਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਹਨ। ਡਾ: ਹਰਿਭਜਨ ਸਿੰਘ ਦੀ ਕਵਿਤਾ ਯਾਦ ਆਉਣ ਲਗਦੀ ਹੈ। ਉਹ ...

ਪੂਰਾ ਲੇਖ ਪੜ੍ਹੋ »

ਸੁਫ਼ਨੇ ਦੇਖਣ ਦਾ ਹੱਕ ਸਭ ਨੂੰ ਹੈ

ਹਰ ਇਕ ਆਦਮੀ ਆਪਣੇ ਭਵਿੱਖ ਬਾਰੇ ਸੁਫ਼ਨੇ ਲੈਂਦਾ ਹੈ ਭਾਵ ਬੁਣਦਾ ਹੈ। ਬਹੁਤ ਸਾਰੇ ਲੋਕੀਂ ਆਪਣੇ ਸੁਫ਼ਨਿਆਂ ਨੂੰ ਹਕੀਕਤ 'ਚ ਬਦਲਣ ਲਈ ਮੁਸ਼ਕਲਾਂ ਨੂੰ ਅੜਿੱਕਾ ਨਹੀਂ ਬਣਨ ਦਿੰਦੇ ਅਤੇ ਬਹੁਤ ਸਾਰੇ ਲੋਕ ਸੁਫ਼ਨਾ ਤਾਂ ਲੈਂਦੇ ਹਨ ਪਰ ਉਸ ਨੂੰ ਪੂਰਾ ਕਰਨ ਵਾਲੇ ਔਖੇ ਰਸਤੇ 'ਤੇ ਚੱਲਣ ਤੋਂ ਪਹਿਲਾਂ ਹੀ ਰੁਕਾਵਟਾਂ ਤੋਂ ਡਰ ਜਾਂਦੇ ਹਨ। ਉਪਰੋਕਤ ਦੋਨੋਂ ਸਥਿਤੀਆਂ 'ਚ ਜਿੱਥੇ ਇਨਸਾਨ ਦੀ ਮਨੋਅਵਸਥਾ ਵੱਡੀ ਭੂਮਿਕਾ ਨਿਭਾਉਂਦੀ ਹੈ, ਉੱਥੇ ਉਸ ਦੇ ਸੁਫ਼ਨਿਆਂ ਦੀ ਪੂਰਤੀ ਲਈ ਚੁਣੇ ਜਾਣ ਵਾਲੇ ਰਸਤੇ ਭਾਵ ਯੋਜਨਾਬੰਦੀ ਤੇ ਕਾਰਜਸ਼ੈਲੀ ਵੀ ਅਹਿਮ ਹੁੰਦੀ ਹੈ। ਦੁਨੀਆ 'ਤੇ ਬਹੁਤ ਸਾਰੀਆਂ ਅਜਿਹੀਆਂ ਮਿਸਾਲਾਂ ਮਿਲਦੀਆਂ ਹਨ, ਜਿਨ੍ਹਾਂ 'ਚ ਢੁਕਵੀਆਂ ਪ੍ਰਸਥਿਤੀਆਂ ਨਾ ਹੋਣ ਦੇ ਬਾਵਜੂਦ ਵੀ ਅਨੇਕ ਇਨਸਾਨਾਂ ਨੇ ਵੱਡੀਆਂ ਮੰਜ਼ਿਲਾਂ ਸਰ ਕੀਤੀਆਂ ਹਨ। ਕਲਾ, ਖੇਡਾਂ, ਰਾਜਨੀਤੀ, ਵਿਗਿਆਨ ਤੇ ਕਾਰੋਬਾਰੀ ਖੇਤਰਾਂ 'ਚ ਬਹੁਤ ਸਾਰੇ ਅਜਿਹੇ ਸ਼ਖ਼ਸ ਸਿਖਰਾਂ ਨੂੰ ਛੂਹ ਜਾਂਦੇ ਹਨ, ਜਿਨ੍ਹਾਂ ਕੋਲ ਸਿਰਫ ਸੁਫ਼ਨੇ ਹੀ ਨਹੀਂ ਹੁੰਦੇ ਸਗੋਂ ਉਨ੍ਹਾਂ ਕੋਲ ਸੁਫ਼ਨਿਆਂ ਨੂੰ ਹਕੀਕਤਾਂ 'ਚ ਬਦਲਣ ਲਈ ਜੁਗਤਬੰਦੀ ਵੀ ਹੁੰਦੀ ਹੈ। ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX