ਤਾਜਾ ਖ਼ਬਰਾਂ


ਕਰਨਾਟਕ ਵਿਚ 4 ਮਈ ਤੱਕ ਰਾਤ ਦੇ ਕਰਫ਼ਿਊ ਦਾ ਐਲਾਨ
. . .  12 minutes ago
ਨਵੀਂ ਦਿੱਲੀ, 21 ਅਪ੍ਰੈਲ - ਦੇਸ਼ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਕਈ ਰਾਜਾਂ ਵਿਚ ਨਾਈਟ ਕਰਫ਼ਿਊ ਤੇ ਹਫ਼ਤਾਵਾਰ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ...
ਅੱਜ ਦਾ ਵਿਚਾਰ
. . .  33 minutes ago
ਇੰਡੀਅਨ ਪ੍ਰੀਮੀਅਰ ਲੀਗ 2021 : ਦਿੱਲੀ ਨੇ ਮੁੰਬਈ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਗੁਜਰਾਤ ਵਿਚ ਨਿੱਜੀ ਹਸਪਤਾਲ, ਕਲੀਨਿਕਾਂ ਨੂੰ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਦਿੱਤੀ ਮਨਜ਼ੂਰੀ
. . .  1 day ago
ਇੰਡੀਅਨ ਪ੍ਰੀਮੀਅਰ ਲੀਗ 2021 : ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20.0 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਬਣਾਈਆਂ
. . .  1 day ago
ਕੋਰੋਨਾ ਪਾਜ਼ੀਟਿਵ ਮਰੀਜ਼ ਨੇ ਸਿਵਲ ਹਸਪਤਾਲ ਵਿਚ ਕੀਤੀ ਖੁਦਕੁਸ਼ੀ
. . .  1 day ago
ਲੁਧਿਆਣਾ , 20 ਅਪ੍ਰੈਲ { ਪਰਮਿੰਦਰ ਸਿੰਘ ਆਹੂਜਾ}- ਸਥਾਨਕ ਸਿਵਲ ਹਸਪਤਾਲ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ ਵੱਲੋਂ ਅੱਜ ਦੇਰ ਰਾਤ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਕੋਰੋਨਾ ...
ਨਵੀਂ ਦਿੱਲੀ : ਜਾਗਰੂਕਤਾ ਨਾਲ ਤਾਲਾਬੰਦੀ ਦੀ ਜ਼ਰੂਰਤ ਨਹੀਂ ਪਵੇਗੀ-- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਰਕਾਰੀ ਹਸਪਤਾਲਾਂ ਵਿਚ ਮੁਫਤ ਟੀਕਾ ਜਾਰੀ ਰਹੇਗਾ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਨੌਜਵਾਨ ਅੱਗੇ ਹੋ ਕੇ ਦੁੱਖ ਦੀ ਘੜੀ 'ਚ ਸਾਥ ਦੇਣ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਾਡੇ ਸਮਾਜ ਸੇਵੀ ਜੋ ਮਦਦ ਕਰ ਰਹੇ ਹਨ ਮੇਰੇ ਵੱਲੋਂ ਉਨ੍ਹਾਂ ਨੂੰ ਸਲਾਮ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਕੋਰੋਨਾ ਲਈ ਸਾਡੇ ਡਾਕਟਰ ਨਿਪੁੰਨ ਹਨ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : 1 ਮਈ ਤੋਂ 18 ਸਾਲ ਤੋਂ ਉਪਰ ਲਗਾਇਆ ਜਾਵੇਗਾ ਕੋਰੋਨਾ ਵੈਕਸਿਨ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਾਡੇ ਕੋਲ ਦੁਨੀਆ ਤੋਂ ਸਸਤੀ ਕੋਰੋਨਾ ਵੈਕਸਿਨ ਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਾਡੇ ਦੇਸ਼ ਵਿਚ ਫ਼ਰਮਾ ਸੈਕਟਰ ਕਾਫ਼ੀ ਮਜ਼ਬੂਤ ਹੈ , ਦਵਾਈ ਦੀ ਘਾਟ ਨਹੀਂ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਹਰੇਕ ਰਾਜ ਵਿਚ ਆਕਸੀਜਨ ਪਲਾਂਟ ਲਗਾਏ ਜਾਣਗੇ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੀ ਸਥਿਤੀ ਖ਼ਤਰਨਾਕ , ਲੋਕ ਹਦਾਇਤਾਂ ਦਾ ਕਰਨ ਪਾਲਨ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਕੋਰੋਨਾ ਦੀ ਚਣੌਤੀ ਵੱਡੀ ਹੈ , ਸਾਨੂੰ ਮੁਕਾਬਲਾ ਕਰਨਾ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਦੇਸ਼ ਵਿਚ ਕੋਰੋਨਾ ਦੀ ਖ਼ਤਰਨਾਕ ਸਥਿਤੀ 'ਤੇ ਬੋਲਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਸਬ ਜੇਲ੍ਹ ਪੱਟੀ ਬੰਦ ਨਹੀਂ ਕੀਤੀ ਜਾ ਰਹੀ ਤੇ ਗੋਇੰਦਵਾਲ ਸਾਹਿਬ ਵਾਲੀ ਜੇਲ੍ਹ ਵੀ ਸ਼ੁਰੂ ਕਰ ਦਿੱਤੀ ਜਾਵੇਗੀ
. . .  1 day ago
ਪੱਟੀ ,20 ਅਪ੍ਰੈਲ (ਕੁਲਵਿੰਦਰਪਾਲ ਸਿੰਘ ਬੋਨੀ)-ਸਬ ਜੇਲ੍ਹ ਪੱਟੀ ਬੰਦ ਨਹੀਂ ਕੀਤੀ ਜਾ ਰਹੀ ਅਤੇ ਨਾਲ ਹੀ ਗੋਇੰਦਵਾਲ ਸਾਹਿਬ ਵਾਲੀ ਜੇਲ੍ਹ ਵੀ ਮੁਕੰਮਲ ਹੋਣ ਉਪਰੰਤ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਪੱਟੀ ਦੇ ਵਿਧਾਇਕ ...
ਇੰਡੀਅਨ ਪ੍ਰੀਮੀਅਰ ਲੀਗ 2021 :ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
2 ਮਹੀਨੇ ਦੇ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਲੁਧਿਆਣਾ, 20 ਅਪ੍ਰੈਲ {ਸਲੇਮਪੁਰੀ} - ਲੁਧਿਆਣਾ ਸ਼ਹਿਰ ਵਿਚ ਇੱਕ ਮਾਸੂਮ ਬੱਚੇ ਵਿਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਸੀ. ਐੱਮ .ਸੀ. ਅਤੇ ਹਸਪਤਾਲ ਲੁਧਿਆਣਾ ਦੇ ਮੈਡੀਕਲ ਸੁਪਰਡੈਂਟ ਡਾ. ਅਨਿਲ ...
ਚਲਦੀ ਟਰੇਨ ਦੇ ਅੱਗਿਓਂ ਬੱਚੇ ਦੀ ਜਾਨ ਬਚਾਉਣ ਵਾਲੇ ਨੂੰ ਮਿਲੇਗਾ ਇਨਾਮ 'ਚ ਮੋਟਰਸਾਈਕਲ
. . .  1 day ago
ਮੁੰਬਈ , 20 ਅਪ੍ਰੈਲ -ਬੀਤੇ ਦਿਨੀਂ ਮੁੰਬਈ 'ਚ ਚਲਦੀ ਟਰੇਨ ਦੇ ਅੱਗੇ ਡਿੱਗੇ ਬੱਚੇ ਨੂੰ ਬਚਾਉਣ ਵਾਲੇ ਮਯੂਰ ਨੂੰ ਜਾਵਾ ਵੱਲੋਂ ਮੋਟਰ ਸਾਈਕਲ ਇਨਾਮ ਦਿਤਾ ਜਾਵੇਗਾ।
ਮੋਗਾ ਵਿਚ ਕੋਰੋਨਾ ਨਾਲ ਇਕ ਮੌਤ ਆਏ 23 ਹੋਰ ਨਵੇਂ ਮਾਮਲੇ
. . .  1 day ago
ਮੋਗਾ , 20 ਅਪ੍ਰੈਲ ( ਗੁਰਤੇਜ ਸਿੰਘ ਬੱਬੀ )- ਅੱਜ ਮੋਗਾ ਵਿਚ ਕੋਰੋਨਾ ਨਾਲ ਇਕ ਮੌਤ ਹੋ ਜਾਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ ਅਤੇ 23 ਨਵੇਂ ਮਾਮਲੇ ਆਏ ਹਨ । ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 114 ਹੋ ਗਿਆ ...
ਫ਼ਾਜ਼ਿਲਕਾ ਜ਼ਿਲੇ ਵਿਚ ਕੋਰੋਨਾ ਨਾਲ 3 ਮੌਤਾਂ, 165 ਨਵੇਂ ਕੇਸ ਆਏ
. . .  1 day ago
ਫ਼ਾਜ਼ਿਲਕਾ, 20 ਅਪ੍ਰੈਲ(ਦਵਿੰਦਰ ਪਾਲ ਸਿੰਘ) - ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ ਕੋਰੋਨਾ ਕਾਰਨ 3 ਮੌਤਾਂ ਹੋਈਆਂ ਹਨ, ਜਿਨਾਂ ਨਾਲ ਮੌਤਾਂ ਦੀ ਗਿਣਤੀ 102 ਹੋ ਗਈ ਹੈ। ਸਿਹਤ ਵਿਭਾਗ ...
ਪ੍ਰੋਫ਼ੈਸਰ ਅਰਵਿੰਦ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨਿਯੁਕਤ
. . .  1 day ago
ਪਟਿਆਲਾ,20 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼ੈਸਰ ਅਰਵਿੰਦ ਨੂੰ ਨਿਯੁਕਤ ਕੀਤਾ ਗਿਆ ਹੈ।ਪ੍ਰੋਫ਼ੈਸਰ ਅਰਵਿੰਦ ਦੀ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵਜੋਂ ਇਹ ਨਿਯੁਕਤੀ ਅਗਲੇ ...
ਹੋਰ ਖ਼ਬਰਾਂ..

ਦਿਲਚਸਪੀਆਂ

ਅਭੁੱਲ ਯਾਦਾਂ

ਮਾਸੂਮੀਅਤ ਭਰੇ ਦਿਨ

1980 ਵਿਚ ਮੇਰੇ ਸਤਿਕਾਰਯੋਗ ਪਿਤਾ ਜੀ ਸਰਕਾਰੀ ਅਧਿਆਪਨ ਦਾ ਕਿੱਤਾ ਛੱਡ ਚੰਡੀਗੜ੍ਹ ਦੇ 17 ਸੈਕਟਰ ਵਿਚ ਬਤੌਰ ਕਲਰਕ ਬੈਂਕ ਵਿਚ ਨਿਯੁਕਤ ਹੋ ਗਏ ਸਨ। ਸ਼ੁਰੂਆਤੀ ਦੌਰ ਵਿਚ ਚੰਡੀਗੜ੍ਹ ਰਹਿਣੀ-ਸਹਿਣੀ ਵਿਚ ਵਿਚਰਦਿਆਂ ਕੁਝ ਕੁ ਮੁਸ਼ਕਿਲਾਂ ਦਾ ਸਾਹਮਣਾ ਤਾਂ ਜ਼ਰੂਰ ਕਰਨਾ ਪਿਆ ਪ੍ਰੰਤੂ ਹੌਲੀ-ਹੌਲੀ ਇਸ ਸੁੰਦਰ ਸ਼ਹਿਰ ਦੇ ਵਹਿਣ ਨਾਲ ਹੋ ਤੁਰੇ। ਨੌਕਰੀ ਤੋਂ ਲਗਪਗ ਇਕ ਸਾਲ ਬਾਅਦ ਉਹ ਸਾਨੂੰ ਵੀ ਆਪਣੇ ਨਾਲ ਹੀ ਲੈ ਗਏ। ਇਥੋਂ ਹੀ ਮੇਰੀ ਪੜ੍ਹਾਈ ਦੀ ਸ਼ੁਰੂਆਤ ਹੋਈ। ਸਮਾਂ ਬੀਤਦਾ ਗਿਆ ਤੇ ਅਸੀਂ ਸਾਰਾ ਪਰਿਵਾਰ ਜਿਸ ਵਿਚ ਛੋਟੀ ਭੈਣ ਤੇ ਭਰਾ, ਮਾਂ-ਬਾਪ ਦੀ ਨੇਕ ਰਹਿਨੁਮਾਈ ਸਦਕਾ ਚੰਡੀਗੜ੍ਹ ਦੀ ਆਬੋ-ਹਵਾ ਨਾਲ ਇਕ-ਮਿਕ ਹੁੰਦੇ ਗਏ। ਜਲਦ ਹੀ ਪਿਤਾ ਜੀ ਸਾਨੂੰ ਸੈਕਟਰ 15 ਤੋਂ ਸੈਕਟਰ 47 ਦੇ ਹਾਊਸਿੰਗ ਬੋਰਡ ਤਹਿਤ ਬਣੇ ਕੁਆਰਟਰ ਵਿਚ ਲੈ ਆਏ। ਉਨ੍ਹਾਂ ਦਿਨਾਂ ਵਿਚ ਬੈਂਕ ਮੁਲਾਜ਼ਮਾਂ ਦੀ ਤਨਖਾਹ ਅੰਦਾਜ਼ਨ 300 ਤੋਂ 400 ਰੁਪਏ ਵਿਚਕਾਰ ਹੁੰਦੀ ਹੋਵੇਗੀ, ਪ੍ਰੰਤੂ ਸਾਦੀ ਜ਼ਿੰਦਗੀ ਜਿਊਂਦਿਆਂ ਅਸੀਂ ਆਰਥਿਕ ਪੱਖ ਨਾਲ ਸਫਲ ਸੰਘਰਸ਼ ਕਰਨ ਵਿਚ ਕਾਮਯਾਬ ਹੁੰਦੇ ਰਹੇ। ਲਗਪਗ ਡੇਢ ਕੁ ਸਾਲ ਬੀਤ ਜਾਣ ਤੋਂ ਬਾਅਦ ਮੇਰੇ ...

ਪੂਰਾ ਲੇਖ ਪੜ੍ਹੋ »

ਕਾਵਿ-ਵਿਅੰਗ

ਈਦ ਦਾ ਚੰਦ

* ਨਵਰਾਹੀ ਘੁਗਿਆਣਵੀ *

ਮਹਾਂਮਾਰੀ ਦੇ ਬੁਰੇ ਪ੍ਰਭਾਵ ਹੇਠਾਂ, ਕਾਰੋਬਾਰ ਜਹਾਨ ਦੇ ਬੰਦ ਹੋ ਗਏ। ਕੀ ਸਮਝੀਏ, ਮਾਰੀ ਗਈ ਮੱਤ ਸਾਡੀ, ਜਾਂ ਕਿ ਲੋਕ ਜ਼ਿਆਦਾ ਅਕਲਮੰਦ ਹੋ ਗਏ। ਕੁਝ ਇਕ ਡਿਗ ਪਏ ਕੁੱਤੇ ਦੇ ਕੰਨ ਵਾਂਗੂੰ, ਕੁਝ ਦੇ ਹੌਸਲੇ ਹੋਰ ਬੁਲੰਦ ਹੋ ਗਏ। ਜਿਹੜੇ ਮਿਲਦੇ ਸਨ ਬੜੇ ਤਪਾਕ ਨਾਲ, ਨਹੀਂ ਲੱਭਦੇ ਈਦ ਦੇ ਚੰਦ ਹੋ ਗਏ। -ਫਰੀਦਕੋਟ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਕਾਵਿ-ਵਿਅੰਗ

ਜੈਕਾਰੇ ਪੰਜਾਬੀਆਂ ਦੇ

* ਹਰਦੀਪ ਢਿੱਲੋਂ *

ਮੰਗਣ ਵੇਲੇ ਨਾ ਜਦੋਂ ਵੀ ਹੱਕ ਮਿਲਦੇ, ਕੌਮਾਂ ਰਾਹ ਸੰਘਰਸ਼ ਦੇ ਚਲਦੀਆਂ ਨੇ। ਝੱਖੜ ਝੁਲਦੇ ਜ਼ੁਲਮ ਤੇ ਜਬਰ ਵਾਲੇ, ਹੱਕ ਹਕੂਮਤਾਂ ਲੋਕਾਂ ਦੇ ਛਲਦੀਆਂ ਨੇ। ਮਰਦ ਸੂਰਮੇ ਜਾਬਰਾਂ ਨਾਲ ਭਿੜਦੇ, ਮਸ਼ਾਲਾਂ ਰੋਹ ਦੀਆਂ ਥਾਂ-ਥਾਂ ਬਲਦੀਆਂ ਨੇ। ਗੂੰਜਣ ਜਦੋਂ ਜੈਕਾਰੇ ਪੰਜਾਬੀਆਂ ਦੇ, ਕੰਧਾਂ ਦਿੱਲੀ ਦਰਬਾਰ ਦੀਆਂ ਹਲਦੀਆਂ ਨੇ। -ਅਬੋਹਰ। ਸੰਪਰਕ : ...

ਪੂਰਾ ਲੇਖ ਪੜ੍ਹੋ »

ਅਫ਼ਸਰ

ਅੱਜ ਜੇ ਜੱਸੇ ਕੋਲ ਕੋਠੀਆਂ ਕਾਰਾਂ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹਨੇ ਲੋਕਾਂ ਨੂੰ ਗੁੰਮਰਾਹ ਕਰਕੇ ਕਾਲੇ ਧਨ ਨਾਲ ਇਹ ਸਭ ਕਮਾਇਆ। ਜੱਸਾ ਦੱਸਿਆ ਕਰਦਾ ਸੀ ਕਿ ਅਫਸਰ ਬਣਨ 'ਤੇ ਜਿੱਥੇ ਲੋਕਾਂ ਨੇ ਵਧਾਈਆਂ ਦਿੱਤੀਆਂ ਉੱਥੇ ਲੋਕਾਂ ਨੇ ਨਿੰਦਿਆ ਵੀ ਬਹੁਤ। ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਅਕਸਰ ਹੀ ਪਿੱਠ ਪਿੱਛੇ ਕਿਹਾ ਕਰਦੇ ਸੀ ਕਿ 'ਚੈੱਕ ਤੇ ਜੈੱਕ' ਤੋਂ ਬਿਨਾਂ ਇਹ ਕਦੇ ਅਫਸਰ ਨਹੀਂ ਬਣ ਸਕਦਾ। ਇਸ ਵਿੱਚ ਉਨ੍ਹਾਂ ਦਾ ਵੀ ਕੋਈ ਕਸੂਰ ਨਹੀਂ ਅਸਲ ਵਿੱਚ ਸਮਾਜ ਵਿੱਚ ਜ਼ਿਆਦਾਤਰ ਇਹੀ ਚਲਦਾ ਹੈ। ਪਰ ਜੱਸਾ ਆਪਣੀ ਮਿਹਨਤ ਤੇ ਲਗਨ ਸਦਕਾ ਹੀ ਪੈਰਾਂ 'ਤੇ ਖੜ੍ਹਾ ਹੋਇਆ। ਜੱਸੇ ਘਰ ਦੋ ਡੰਗ ਦੀ ਰੋਟੀ ਮਸਾਂ ਬਣਦੀ ਹੁੰਦੀ ਸੀ। ਇਸ ਸੰਘਰਸ਼ਸ਼ੀਲ ਸਮੇਂ 'ਚ ਪੜ੍ਹਾਈ ਦੇ ਨਾਲ ਨਾਲ ਉਸ ਨੂੰ ਹੱਥੀਂ ਕਾਰ ਵੀ ਕਰਨੀ ਪਈ। ਦੱਸਦਾ ਸੀ ਕਿ 'ਮੇਰੇ ਨਿੱਜੀ ਕੰਮ ਕਰਨ ਨਾਲ ਘਰ ਦੀਆਂ ਲੋੜਾਂ ਤਾਂ ਪੂਰੀਆਂ ਹੋ ਜਾਂਦੀਆਂ ਸਨ ਪਰ ਮੈਂ ਆਪਣੇ ਟੀਚੇ ਤੋਂ ਦੂਰ ਹੋ ਗਿਆ ਸੀ। ' ਬੇਬੇ ਅਕਸਰ ਹੀ ਫਿਕਰ ਕਰਿਆ ਕਰਦੀ ਤੇ ਬਾਪੂ ਨਾਲ ਲੜਦੀ ਸੀ ਕਿ 'ਮੁੰਡਾ ਤੂੰ ਫਾਹੇ ਲਾ ਦਿੱਤਾ ਐ, ਆਪ ਤਾਂ ਤੂੰ ਪੜ੍ਹਿਆ ਨਹੀਂ ਮੁੰਡੇ ਨੂੰ ...

ਪੂਰਾ ਲੇਖ ਪੜ੍ਹੋ »

ਕਾਵਿ ਮਹਿਫ਼ਲ

ਮਾਂ... * ਪ੍ਰਭਦੀਪ ਸਿੰਘ ਨੱਥੋਵਾਲ * ਵੱਡਾ ਹੁੰਦੈ ਮਾਂ ਦਾ ਜ਼ੇਰਾ, ਸਾਗਰਾਂ ਤੋਂ ਵੀ ਵਿਸ਼ਾਲ ਘੇਰਾ। ਭੌਇੰ ਖਾਤਰ ਪੁੱਤਰ ਲੜਦੇ, ਮਾਂ ਨਾ ਸਮਝਿਆ ਤੇਰਾ ਮੇਰਾ। ਬੁੱਢੀ ਉਮਰੇ ਫਿਰਦੀ ਰੁਲਦੀ, ਉਂਝ ਜੰਮਿਆਂ 'ਤੇ ਮਾਣ ਬਥੇਰਾ। ਪੁੱਤਾਂ ਦੁਆਲੇ ਅਫ਼ਸਰ ਨੇਤਾ, ਮਾਂ ਦੁਆਲੇ ਦੁੱਖਾਂ ਦਾ ਘੇਰਾ। ਗੁਰੂ ਕਿਹਾ! ਮਾਂ ਮੇਰੀ ਮੂਰਤ, ਵਿਰਲਾ ਹੀ ਪਛਾਣੇ ਚਿਹਰਾ। ਲੱਖ ਰੁਸ਼ਨਾਈਏ ਚਾਰ ਚੁਫ਼ੇਰਾ, ਮਾਵਾਂ ਬਾਝੋਂ ਹੁੰਦੈ ਘੁੱਪ ਹਨੇਰਾ। ਜੇਕਰ ਸ਼ਾਮ ਮਾਂ ਦੀ ਢਲ਼ ਗਈ, 'ਦੀਪ' ਨਾ ਹੋਣਾ ਮੁੜ ਸਵੇਰਾ। -ਮੋਗਾ। ਮੋਬਾਈਲ : 94639-91401 ਬਾਪੂ... * ਬਲਜਿੰਦਰ ਜੌੜਕੀਆਂ * ਪਿੰਡ 'ਕੱਲਾ ਰਹਿੰਦਾ ਬਾਪੂ ਬਿਮਾਰ ਸੀ ਓਹੜ ਪੋਹੜ ਤੇ ਦਵਾਈਆਂ ਬੇਅਸਰ ਰਹੀਆਂ ਸ਼ਹਿਰ 'ਚ ਰਹਿੰਦੇ ਫਰਜ਼ੰਦ ਨੇ ਬਾਪ ਦੀਆਂ ਪੈਂਦਾਂ 'ਤੇ ਬੈਠ ਚਾਰ ਗੱਲਾਂ ਕੀ ਕੀਤੀਆਂ ਕਰਮ ਸਿੰਘ ਟਹਿਕ ਉਠਿਆ ਸੀ ਬਜ਼ੁਰਗ ਦੀ ਤੰਦਰੁਸਤੀ ਗੋਲੀਆਂ ਨਾਲ ਨਹੀਂ ਗੱਲਾਂਬਾਤਾਂ ਨਾਲ ਜੁੜੀ ਹੈ ਜੜ੍ਹਾਂ ਨਾਲ ਜੁੜੀ ਹੈ ਬਿਰਖਾਂ ਦੀ ਲੰਬੀ ਉਮਰ ਲਈ ਮੁਹੱਬਤ ਦਾ ਪਾਣੀ ਪਾਉਂਦੇ ਰਹੋ...। -ਮੋਬਾਈਲ : ...

ਪੂਰਾ ਲੇਖ ਪੜ੍ਹੋ »

ਇੱਛਾਵਾਂ ਦੀ ਭੁੱਖ

ਇਕ ਵਾਰ ਇਕ ਆਦਮੀ ਨੇ ਆਪਣੇ ਖਾਲੀ ਪਲਾਟ 'ਤੇ ਇਕ ਵਾਕ ਲਿਖ ਕੇ ਟੰਗ ਦਿੱਤਾ, 'ਇਹ ਜ਼ਮੀਨ ਉਸ ਦੇ ਲਈ ਰਾਖਵੀਂ ਹੈ, ਜਿਹੜਾ ਆਪਣੀ ਜ਼ਿੰਦਗੀ ਤੋਂ ਅਸਲ ਵਿਚ ਸੰਤੁਸ਼ਟ ਹੈ।' ਇਕ ਅਮੀਰ ਆਦਮੀ ਜਦ ਉਸ ਪਾਸਿਓਂ ਲੰਘਿਆ ਤਾਂ ਉਸ ਨੇ ਸੋਚਿਆ ਕਿਉਂ ਨਾ ਮੈਂ ਇਸ ਥਾਂ ਦੇ ਲਈ ਦਾਅਵਾ ਪੇਸ਼ ਕਰਾਂ? ਮੈਂ ਅਮੀਰ ਹਾਂ, ਮੇਰੇ ਕੋਲ ਸਭ ਕੁਝ ਹੈ ਅਤੇ ਮੈਨੂੰ ਕਦੀ ਬਹੁਤ ਜ਼ਿਆਦਾ ਦੀ ਜ਼ਰੂਰਤ ਵੀ ਨਹੀਂ ਰਹੀ। ਇਸੇ ਕਾਰਨ ਮੈਂ ਨਿਸਚਿਤ ਰੂਪ ਨਾਲ ਇਸ ਥਾਂ ਦਾ ਅਸਲੀ ਹੱਕਦਾਰ ਹਾਂ।' ਇਹ ਸਭ ਸੋਚਦਾ ਹੋਇਆ ਉਹ ਆਦਮੀ ਉਸ ਆਦਮੀ ਦੇ ਕੋਲ ਪੁੱਜਿਆ, ਜਿਸ ਦੀ ਉਹ ਜ਼ਮੀਨ ਸੀ ਅਤੇ ਉਸ ਆਦਮੀ ਨੇ ਉਹੀ ਗੱਲਾਂ ਕਹੀਆਂ ਜਿਨ੍ਹਾਂ ਦਾ ਜ਼ਿਕਰ ਹੋ ਚੁੱਕਿਆ ਹੈ। ਜ਼ਮੀਨ ਦੇ ਮਾਲਕ ਨੇ ਕਿਹਾ, 'ਤਾਂ ਤੁਸੀਂ ਆਪਣੀ ਜ਼ਿੰਦਗੀ ਵਿਚ ਸੰਤੁਸ਼ਟ ਹੋ? 'ਨਿਸਚਿਤ ਰੂਪ ਨਾਲ, ਕਿਉਂਕਿ ਮੇਰੇ ਕੋਲ ਉਹ ਸਭ ਕੁਝ ਹੈ, ਜੋ ਮੈਨੂੰ ਲੋੜੀਂਦਾ ਹੈ', ਉਸ ਆਦਮੀ ਨੇ ਜਵਾਬ ਦਿੱਤਾ। ਇਸ 'ਤੇ ਜ਼ਮੀਨ ਦੇ ਮਾਲਕ ਨੇ ਮੁਸਕਰਾਉਂਦੇ ਹੋਏ ਕਿਹਾ, 'ਦੋਸਤ, ਜੇਕਰ ਸੱਚਮੁੱਚ ਤੁਹਾਡੇ ਕੋਲ ਸਭ ਕੁਝ ਹੈ ਜੋ ਤੁਹਾਨੂੰ ਚਾਹੀਦਾ ਹੈ, ਤਾਂ ਫਿਰ ਇਹ ਜ਼ਮੀਨ ਤੁਹਾਨੂੰ ਕਾਹਦੇ ਲਈ ਚਾਹੀਦੀ ਹੈ।' ਸਾਰ ਇਹ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX