ਤਾਜਾ ਖ਼ਬਰਾਂ


ਭਾਰਤੀ ਅਮਰੀਕੀ ਕਾਂਗਰਸੀ ਨੇ ਅਮਰੀਕਾ ਵਿਚ ਸਿੱਖਾਂ ਖਿਲਾਫ ਨਫ਼ਰਤੀ ਜੁਰਮ 'ਚ ਹੋਏ ਵਾਧੇ ਨੂੰ ਪ੍ਰੇਸ਼ਾਨਕੁਨ ਦੱਸਿਆ
. . .  7 minutes ago
ਵਾਸ਼ਿੰਗਟਨ, 21 ਅਪ੍ਰੈਲ - ਅਮਰੀਕਾ ਦੇ ਸੂਬੇ ਇਲੀਨਾਇਸ ਤੋਂ ਭਾਰਤੀ ਅਮਰੀਕੀ ਕਾਂਗਰਸੀ (ਸਦਨ ਵਿਚ ਨੁਮਾਇੰਦੇ) ਰਾਜਾ ਕ੍ਰਿਸ਼ਨਾਮੂਰਥੀ ਨੇ...
ਕਰਨਾਟਕ ਵਿਚ 4 ਮਈ ਤੱਕ ਰਾਤ ਦੇ ਕਰਫ਼ਿਊ ਦਾ ਐਲਾਨ
. . .  34 minutes ago
ਨਵੀਂ ਦਿੱਲੀ, 21 ਅਪ੍ਰੈਲ - ਦੇਸ਼ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਕਈ ਰਾਜਾਂ ਵਿਚ ਨਾਈਟ ਕਰਫ਼ਿਊ ਤੇ ਹਫ਼ਤਾਵਾਰ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ...
ਅੱਜ ਦਾ ਵਿਚਾਰ
. . .  55 minutes ago
ਇੰਡੀਅਨ ਪ੍ਰੀਮੀਅਰ ਲੀਗ 2021 : ਦਿੱਲੀ ਨੇ ਮੁੰਬਈ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਗੁਜਰਾਤ ਵਿਚ ਨਿੱਜੀ ਹਸਪਤਾਲ, ਕਲੀਨਿਕਾਂ ਨੂੰ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਦਿੱਤੀ ਮਨਜ਼ੂਰੀ
. . .  1 day ago
ਇੰਡੀਅਨ ਪ੍ਰੀਮੀਅਰ ਲੀਗ 2021 : ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20.0 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਬਣਾਈਆਂ
. . .  1 day ago
ਕੋਰੋਨਾ ਪਾਜ਼ੀਟਿਵ ਮਰੀਜ਼ ਨੇ ਸਿਵਲ ਹਸਪਤਾਲ ਵਿਚ ਕੀਤੀ ਖੁਦਕੁਸ਼ੀ
. . .  1 day ago
ਲੁਧਿਆਣਾ , 20 ਅਪ੍ਰੈਲ { ਪਰਮਿੰਦਰ ਸਿੰਘ ਆਹੂਜਾ}- ਸਥਾਨਕ ਸਿਵਲ ਹਸਪਤਾਲ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ ਵੱਲੋਂ ਅੱਜ ਦੇਰ ਰਾਤ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਕੋਰੋਨਾ ...
ਨਵੀਂ ਦਿੱਲੀ : ਜਾਗਰੂਕਤਾ ਨਾਲ ਤਾਲਾਬੰਦੀ ਦੀ ਜ਼ਰੂਰਤ ਨਹੀਂ ਪਵੇਗੀ-- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਰਕਾਰੀ ਹਸਪਤਾਲਾਂ ਵਿਚ ਮੁਫਤ ਟੀਕਾ ਜਾਰੀ ਰਹੇਗਾ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਨੌਜਵਾਨ ਅੱਗੇ ਹੋ ਕੇ ਦੁੱਖ ਦੀ ਘੜੀ 'ਚ ਸਾਥ ਦੇਣ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਾਡੇ ਸਮਾਜ ਸੇਵੀ ਜੋ ਮਦਦ ਕਰ ਰਹੇ ਹਨ ਮੇਰੇ ਵੱਲੋਂ ਉਨ੍ਹਾਂ ਨੂੰ ਸਲਾਮ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਕੋਰੋਨਾ ਲਈ ਸਾਡੇ ਡਾਕਟਰ ਨਿਪੁੰਨ ਹਨ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : 1 ਮਈ ਤੋਂ 18 ਸਾਲ ਤੋਂ ਉਪਰ ਲਗਾਇਆ ਜਾਵੇਗਾ ਕੋਰੋਨਾ ਵੈਕਸਿਨ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਾਡੇ ਕੋਲ ਦੁਨੀਆ ਤੋਂ ਸਸਤੀ ਕੋਰੋਨਾ ਵੈਕਸਿਨ ਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਸਾਡੇ ਦੇਸ਼ ਵਿਚ ਫ਼ਰਮਾ ਸੈਕਟਰ ਕਾਫ਼ੀ ਮਜ਼ਬੂਤ ਹੈ , ਦਵਾਈ ਦੀ ਘਾਟ ਨਹੀਂ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਹਰੇਕ ਰਾਜ ਵਿਚ ਆਕਸੀਜਨ ਪਲਾਂਟ ਲਗਾਏ ਜਾਣਗੇ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੀ ਸਥਿਤੀ ਖ਼ਤਰਨਾਕ , ਲੋਕ ਹਦਾਇਤਾਂ ਦਾ ਕਰਨ ਪਾਲਨ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ : ਕੋਰੋਨਾ ਦੀ ਚਣੌਤੀ ਵੱਡੀ ਹੈ , ਸਾਨੂੰ ਮੁਕਾਬਲਾ ਕਰਨਾ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਦੇਸ਼ ਵਿਚ ਕੋਰੋਨਾ ਦੀ ਖ਼ਤਰਨਾਕ ਸਥਿਤੀ 'ਤੇ ਬੋਲਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਸਬ ਜੇਲ੍ਹ ਪੱਟੀ ਬੰਦ ਨਹੀਂ ਕੀਤੀ ਜਾ ਰਹੀ ਤੇ ਗੋਇੰਦਵਾਲ ਸਾਹਿਬ ਵਾਲੀ ਜੇਲ੍ਹ ਵੀ ਸ਼ੁਰੂ ਕਰ ਦਿੱਤੀ ਜਾਵੇਗੀ
. . .  1 day ago
ਪੱਟੀ ,20 ਅਪ੍ਰੈਲ (ਕੁਲਵਿੰਦਰਪਾਲ ਸਿੰਘ ਬੋਨੀ)-ਸਬ ਜੇਲ੍ਹ ਪੱਟੀ ਬੰਦ ਨਹੀਂ ਕੀਤੀ ਜਾ ਰਹੀ ਅਤੇ ਨਾਲ ਹੀ ਗੋਇੰਦਵਾਲ ਸਾਹਿਬ ਵਾਲੀ ਜੇਲ੍ਹ ਵੀ ਮੁਕੰਮਲ ਹੋਣ ਉਪਰੰਤ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਪੱਟੀ ਦੇ ਵਿਧਾਇਕ ...
ਇੰਡੀਅਨ ਪ੍ਰੀਮੀਅਰ ਲੀਗ 2021 :ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
2 ਮਹੀਨੇ ਦੇ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਲੁਧਿਆਣਾ, 20 ਅਪ੍ਰੈਲ {ਸਲੇਮਪੁਰੀ} - ਲੁਧਿਆਣਾ ਸ਼ਹਿਰ ਵਿਚ ਇੱਕ ਮਾਸੂਮ ਬੱਚੇ ਵਿਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਸੀ. ਐੱਮ .ਸੀ. ਅਤੇ ਹਸਪਤਾਲ ਲੁਧਿਆਣਾ ਦੇ ਮੈਡੀਕਲ ਸੁਪਰਡੈਂਟ ਡਾ. ਅਨਿਲ ...
ਚਲਦੀ ਟਰੇਨ ਦੇ ਅੱਗਿਓਂ ਬੱਚੇ ਦੀ ਜਾਨ ਬਚਾਉਣ ਵਾਲੇ ਨੂੰ ਮਿਲੇਗਾ ਇਨਾਮ 'ਚ ਮੋਟਰਸਾਈਕਲ
. . .  1 day ago
ਮੁੰਬਈ , 20 ਅਪ੍ਰੈਲ -ਬੀਤੇ ਦਿਨੀਂ ਮੁੰਬਈ 'ਚ ਚਲਦੀ ਟਰੇਨ ਦੇ ਅੱਗੇ ਡਿੱਗੇ ਬੱਚੇ ਨੂੰ ਬਚਾਉਣ ਵਾਲੇ ਮਯੂਰ ਨੂੰ ਜਾਵਾ ਵੱਲੋਂ ਮੋਟਰ ਸਾਈਕਲ ਇਨਾਮ ਦਿਤਾ ਜਾਵੇਗਾ।
ਮੋਗਾ ਵਿਚ ਕੋਰੋਨਾ ਨਾਲ ਇਕ ਮੌਤ ਆਏ 23 ਹੋਰ ਨਵੇਂ ਮਾਮਲੇ
. . .  1 day ago
ਮੋਗਾ , 20 ਅਪ੍ਰੈਲ ( ਗੁਰਤੇਜ ਸਿੰਘ ਬੱਬੀ )- ਅੱਜ ਮੋਗਾ ਵਿਚ ਕੋਰੋਨਾ ਨਾਲ ਇਕ ਮੌਤ ਹੋ ਜਾਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ ਅਤੇ 23 ਨਵੇਂ ਮਾਮਲੇ ਆਏ ਹਨ । ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 114 ਹੋ ਗਿਆ ...
ਫ਼ਾਜ਼ਿਲਕਾ ਜ਼ਿਲੇ ਵਿਚ ਕੋਰੋਨਾ ਨਾਲ 3 ਮੌਤਾਂ, 165 ਨਵੇਂ ਕੇਸ ਆਏ
. . .  1 day ago
ਫ਼ਾਜ਼ਿਲਕਾ, 20 ਅਪ੍ਰੈਲ(ਦਵਿੰਦਰ ਪਾਲ ਸਿੰਘ) - ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ ਕੋਰੋਨਾ ਕਾਰਨ 3 ਮੌਤਾਂ ਹੋਈਆਂ ਹਨ, ਜਿਨਾਂ ਨਾਲ ਮੌਤਾਂ ਦੀ ਗਿਣਤੀ 102 ਹੋ ਗਈ ਹੈ। ਸਿਹਤ ਵਿਭਾਗ ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ

ਰਿਸ਼ਤੇ ਸੰਜੋਗ ਦੇ

ਬਾਜ਼ਾਰ ਵਿਚੋਂ ਵੱਖ-ਵੱਖ ਦੁਕਾਨਾਂ ਤੋਂ ਸਾਮਾਨ ਲੈਣ ਤੋਂ ਬਾਅਦ ਦੋਵੇਂ ਮਾਵਾਂ-ਧੀਆਂ ਆਪਣੇ ਪਿੰਡ ਦੇ ਲਾਲਾ ਭੂਸ਼ਣ ਦੀ ਕਰਿਆਨੇ ਦੀ ਦੁਕਾਨ 'ਤੇ ਪਹੁੰਚੀਆਂ। ਦੋਵਾਂ ਨੇ ਲਾਲੇ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਅੱਗੋਂ ਲਾਲੇ ਨੇ ਵੀ ਬੜੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਬੁਲਾ ਕੇ ਜਵਾਬ ਦਿੱਤਾ। ਫਿਰ ਲਾਲਾ ਕਹਿਣ ਲੱਗਾ, 'ਭੈਣ ਬਲਜੀਤ, ਅੱਜ ਬੜੇ ਦਿਨਾਂ ਬਾਅਦ ਆਏ ਹੋ। ਕੀ ਸੇਵਾ ਕਰੀਏ?' ਫਿਰ ਲੜਕੀ ਨੂੰ ਪਿਆਰ ਨਾਲ ਪੁੱਛਣ ਲੱਗਾ, 'ਮੇਰੀ ਸੋਨੀ ਧੀ ਕੀ ਖਾਏਂਗੀ?' 'ਬਸ, ਕੁਝ ਨੀ! ਲਾਲਾ ਜੀ ਥੋੜ੍ਹਾ ਪਾਣੀ ਪਿਲਾ ਦਿਓ ਤੇ ਸਾਨੂੰ ਛੇਤੀ ਤੋਰ ਦਿਓ। ਬਾਜ਼ਾਰ ਆਈਆਂ ਸੀ। ਥੋੜ੍ਹਾ ਸੌਦਾ ਲੈਣਾ ਸੀ, ਸੋਚਿਆ ਆਪਣੇ ਪਿੰਡ ਦੇ ਲਾਲਾ ਜੀ ਤੋਂ ਥੋੜ੍ਹਾ ਕਰਿਆਨਾ ਵੀ ਲੈ ਚੱਲੀਏ।' ਬਲਜੀਤ ਨੇ ਅੱਗੋਂ ਜਵਾਬ ਦਿੱਤਾ। ਲਾਲੇ ਨੇ ਸੌਦੇ ਦੀ ਲਿਸਟ ਫੜੀ ਤੇ ਨੌਕਰ ਨੂੰ ਆਵਾਜ਼ ਮਾਰ ਕੇ ਸੌਦਾ ਤੋਲਣ ਲਈ ਕਹਿ ਕੇ ਫਿਰ ਉਨ੍ਹਾਂ ਨਾਲ ਗੱਲ ਅੱਗੇ ਤੋਰਦਾ ਪੁੱਛਣ ਲੱਗਾ, 'ਹੋਰ ਸੁਣਾ ਭੈਣ, ਸਾਡੇ ਸਰਦਾਰ ਹੁਰਾਂ ਦਾ ਕੀ ਹਾਲ ਹੈ?' ਘਰ ਵਾਲੇ ਦਾ ਸੁਣਦੇ ਹੀ ਬਲਜੀਤ ਪਹਿਲਾਂ ਥੋੜ੍ਹੀ ਚੁੱਪ ਜਿਹੀ ਹੋ ਗਈ ਤੇ ਫਿਰ ਕਹਿਣ ਲੱਗੀ, 'ਲਾਲਾ ...

ਪੂਰਾ ਲੇਖ ਪੜ੍ਹੋ »

ਦੋਹੇ ਤੇ ਗ਼ਜ਼ਲ

* ਡਾ: ਹਰਨੇਕ ਸਿੰਘ ਕੋਮਲ * ਸੱਚਾ ਸਾਹਿਬ ਇਕ ਹੈ, ਸਭ ਦਾ ਸਿਰਜਣਹਾਰ, ਥਿੜਕੇ ਹੋਏ ਮਨੁੱਖ ਨੇ, ਸਿਰਜੇ ਰੱਬ ਹਜ਼ਾਰ। ਬਖ਼ਸ਼ੇ ਜਿਹੜਾ ਕੰਬਲੀ, ਬਖ਼ਸ਼ੇ ਜਿਹੜਾ ਤਾਜ, ਬਖ਼ਸ਼ੀ ਮੇਰੀ ਕਲਮ ਨੂੰ, ਉਸ ਨੇ ਹੈ ਪਰਵਾਜ਼। ਜਾਪੇ ਸ਼ਹਿਰ 'ਚ ਸੱਚ ਦਾ, ਹੁਣ ਤਾਂ ਮੰਦਾ ਹਾਲ, ਬੰਦਾ ਕੋਈ ਇਕ ਨਾ, ਤੁਰਦਾ ਉਸ ਦੇ ਨਾਲ। ਲੈਂਦੇ ਸਾਡੀ ਸੋਚ ਨੂੰ, ਪੁੱਠੇ ਪਾਸੇ ਤੋਰ, ਸਾਡੇ ਅੰਦਰ ਵਸਦੇ, ਨਿੱਕੇ ਨਿੱਕੇ ਚੋਰ। ਬਦਲ ਗਏ ਹਨ ਤਾਜ ਤਖ਼ਤ, ਰਾਜੇ ਅਤੇ ਵਜ਼ੀਰ, ਬਦਲੀ ਨਾ ਪਰ ਅਜੇ ਤੱਕ, ਲੋਕਾਂ ਦੀ ਤਕਦੀਰ। ਹਾਸਿਆਂ ਦੇ ਫੁੱਲ ਸਾਂਭ ਲੈ, ਭਰ ਲੈ ਆਪਣੀ ਝੋਲ, ਮੇਰੀ ਅੱਖ ਦੇ ਅੱਥਰੂ, ਰਹਿਣ ਦੇ ਮੇਰੇ ਕੋਲ। ਕਪਟ, ਫਰੇਬ, ਚਲਾਕੀਆਂ, ਨਾਲੇ ਝੂਠੀ ਦਿੱਖ, ਰਹਿਣਾ ਹੈ ਜੇ ਸ਼ਹਿਰ ਵਿਚ, ਕੁਝ ਤਾਂ ਕੋਮਲ ਸਿੱਖ। ਦਾਗ਼ੀ ਝੋਨਾ ਜੱਟ ਦਾ, ਰੁਲਦਾ ਵਿਚ ਬਾਜ਼ਾਰ, ਦਾਗ਼ੀ ਨੇਤਾ ਕੋਲ ਹੈ, ਝੰਡੀ ਵਾਲੀ ਕਾਰ। ਕੁਲ ਕਲੰਕਿਤ ਨਾ ਕਰੇ, ਮਨ ਦੇ ਆਖੇ ਲੱਗ, ਰੱਖੇ ਧੀ ਸੰਭਾਲ ਕੇ, ਪਿਓ ਦੀ ਚਿੱਟੀ ਪੱਗ। -ਮੋਬਾਈਲ : 93177-61414. * ਬਲਵਿੰਦਰ ਬਾਲਮ * ਹੌਲੀ ਹੌਲੀ ਸੁਖਦ ਹਵਾਵਾਂ ਮੁੜ ਆਈਆਂ ਨੇ, ਫੇਰ ਦੁਬਾਰਾ ਠੰਢੀਆਂ ਛਾਵਾਂ ਮੁੜ ਆਈਆਂ ਨੇ। ਵੇਖ ਕੇ ਮੇਰਾ ਸਿਦਕ ...

ਪੂਰਾ ਲੇਖ ਪੜ੍ਹੋ »

ਕਹਾਣੀ

ਸੁਪਨਿਆਂ ਦਾ ਸੌਦਾਗਰ

ਪਿਛਲੀ ਸਦੀ ਦਾ ਨੌਵਾਂ ਦਹਾਕਾ ਹਾਲਾਂ ਸ਼ੁਰੂ ਹੀ ਹੋਇਆ ਸੀ। ਮੇਰੀ ਉਦੋਂ ਨਵੀਂ-ਨਵੀਂ ਸ਼ਾਦੀ ਹੋਈ ਸੀ। ਪਤੀ ਦੇਵ ਫ਼ੌਜ ਵਿਚ ਅਫ਼ਸਰ ਸਨ ਤੇ ਕਸ਼ਮੀਰ ਦੀਆਂ ਬਰਫ਼ੀਲੀਆਂ ਚੋਟੀਆਂ 'ਤੇ ਡਿਊਟੀ ਦੇ ਰਹੇ ਸਨ, ਨਾਲੇ ਉਹ ਆਪਣੇ ਸਟਾਫ਼ ਕਾਲਜ ਦੇ ਇਮਤਿਹਾਨ ਦੀ ਤਿਆਰੀ ਵੀ ਕਰ ਰਹੇ ਸਨ। ਸਟਾਫ਼ ਕਾਲਜ ਦੇ ਇਮਤਿਹਾਨ ਬਾਬਤ ਸਿਰਫ਼ ਫ਼ੌਜੀ ਅਫ਼ਸਰ ਹੀ ਜਾਣਦੇ ਨੇ ਕਿ ਉਹ ਕਿਸੇ ਯੰਗ ਅਫ਼ਸਰ ਦੇ ਕੈਰੀਅਰ ਲਈ ਕਿੰਨਾ ਮਹੱਤਵਪੂਰਨ ਹੁੰਦਾ ਹੈ। ਉਸ ਦੇ ਫਾਈਨਲ ਇਮਤਿਹਾਨ ਤੋਂ ਪਹਿਲਾਂ ਅਫ਼ਸਰ ਨੂੰ ਕੁਝ ਦਿਨਾਂ ਲਈ ਪ੍ਰੀ-ਸਟਾਫ਼ ਲਈ ਪੂਨੇ ਜਾਂ ਹੈਦਰਾਬਾਦ ਭੇਜਿਆ ਜਾਂਦਾ ਹੈ। ਪਤੀ ਦੇਵ ਦਾ ਨੰਬਰ ਪੂਨੇ ਲਈ ਆਇਆ। ਉਹ ਬਹੁਤ ਖ਼ੁਸ਼ ਸਨ। ਇਕ ਤਾਂ ਪੂਨੇ ਵਰਗਾ ਸੁੰਦਰ ਸ਼ਹਿਰ ਤੇ ਨਵੀਂ ਵਿਆਹੀ ਬੀਵੀ ਦੇ ਨਾਲ ਕੁਝ ਸਮਾਂ ਇਕੱਠਿਆਂ ਰਹਿਣ ਦਾ ਮੌਕਾ ਮਿਲ ਰਿਹਾ ਸੀ। ਮੈਂ ਉਦੋਂ ਤਾਜ਼ੀ-ਤਾਜ਼ੀ ਹੀ ਯੂਨੀਵਰਸਿਟੀ ਤੋਂ ਐਮ.ਏ. ਕਰਕੇ ਨਿਕਲੀ ਸਾਂ। ਮੇਰੀ ਇਕ ਪੱਕੀ ਸਹੇਲੀ ਦੇ ਪਤੀ ਦੀ ਪੋਸਟਿੰਗ ਪੂਨੇ ਵਿਚ ਹੀ ਸੀ। ਉਸ ਨੇ ਮੈਨੂੰ ਬੜੀ ਹੀ ਸਿੱਕ ਨਾਲ ਕਿਹਾ, 'ਯਾਰ ਤੂੰ ਆਪਣੇ ਮੀਂਏ ਨੂੰ ਕਹਿ ਕਿ ਉਹ ਤੈਨੂੰ ਲੈ ਕੇ ਸਾਡੇ ਕੋਲ ਹੀ ਰਹੇ। ਅਸੀਂ ...

ਪੂਰਾ ਲੇਖ ਪੜ੍ਹੋ »

ਨਹਿਲੇ 'ਤੇ ਦਹਿਲਾ

ਵਾਹ ਉਸਤਾਦ

ਜਨਾਬ ਇਬਰਾਹੀਮ 'ਜ਼ੌਕ' ਸਾਹਿਬ ਭਾਰਤ ਦੇ ਆਖਰੀ ਬਾਦਸ਼ਾਹ ਦੇ ਉਸਤਾਦ ਸਨ। ਜਨਾਬ ਬਹਾਦਰ ਸ਼ਾਹ 'ਜ਼ਫ਼ਰ' ਤਖੱਲੁਸ ਰੱਖਦੇ ਸਨ ਅਤੇ ਚੰਗੀ ਸ਼ਾਇਰੀ ਦੇ ਸ਼ੌਕੀਨ ਸਨ। ਜ਼ੌਕ ਸਾਹਿਬ ਉਨ੍ਹਾਂ ਦੇ ਦਰਬਾਰੀ ਸ਼ਾਇਰ ਸਨ। ਜ਼ੌਕ ਸਾਹਿਬ ਦੇ ਕਈ ਸ਼ਾਗਿਰਦ ਸਨ ਜੋ ਉਨ੍ਹਾਂ ਤੋਂ ਆਪਣਾ ਕਲਾਮ ਠੀਕ ਕਰਾਉਂਦੇ ਸਨ। ਇਕ ਵਾਰੀ ਜਨਾਬ 'ਜ਼ੌਕ' ਸਾਹਿਬ ਘਰ ਦੇ ਬਾਹਰਲੇ ਦਰਵਾਜ਼ੇ 'ਤੇ ਖੜ੍ਹੇ ਸਨ ਕਿ ਉਨ੍ਹਾਂ ਦਾ ਇਕ ਸ਼ਾਗਿਰਦ ਆਪਣੀ ਤਰਹੀ ਗ਼ਜ਼ਲ ਠੀਕ ਕਰਾਉਣ ਲਈ ਆਇਆ ਪਰ 'ਜ਼ੌਕ' ਸਾਹਿਬ ਨੇ ਗ਼ਜ਼ਲ ਨੂੰ ਸੁਧਾਰਨ ਤੋਂ ਇਨਕਾਰ ਕਰਦੇ ਹੋਏ ਕਿਹਾ, 'ਮੈਂ ਇਸ ਵਕਤ ਇਕ ਤਰਹੀ ਮੁਸ਼ਾਇਰੇ 'ਤੇ ਜਾਣਾ ਹੈ ਤੂੰ ਇਸ ਸਮੇਂ ਗ਼ਜ਼ਲ ਠੀਕ ਕਰਾਉਣ ਆਇਆਂ ਹੈਂ, ਸਮੇਂ ਦਾ ਧਿਆਨ ਰੱਖਿਆ ਕਰੋ।' ਉਨ੍ਹਾਂ ਦਾ ਸ਼ਾਗਿਰਦ ਚੁੱਪਚਾਪ ਖੜ੍ਹਾ ਰਿਹਾ। ਜ਼ੌਕ ਸਾਹਿਬ ਨੇ ਆਪਣੀ ਸ਼ੇਰਵਾਨੀ ਦੀਵਾਰ 'ਤੇ ਲੱਗੀ ਕਿੱਲੀ 'ਤੇ ਟੰਗ ਦਿੱਤੀ ਅਤੇ ਆਪ ਲੋਟਾ ਲੈ ਕੇ ਪਿਸ਼ਾਬ ਕਰਨ ਲਈ ਚਲੇ ਗਏ। ਉਨ੍ਹਾਂ ਦੇ ਸ਼ਾਗਿਰਦ ਨੇ ਉਨ੍ਹਾਂ ਦੀ ਸ਼ੇਰਵਾਨੀ ਦੀ ਜੇਬ ਵਿਚ ਰੱਖੀ ਹੋਈ ਗ਼ਜ਼ਲ ਕੱਢ ਲਈ ਅਤੇ ਤੁਰ ਗਿਆ। ਜ਼ੌਕ ਸਾਹਿਬ ਨੇ ਵਾਪਸ ਆ ਕੇ ਜਦੋਂ ਆਪਣੀ ਗ਼ਜ਼ਲ ਆਪਣੀ ਸ਼ੇਰਵਾਨੀ ਵਿਚ ਨਾ ਮਿਲੀ ਤਾਂ ...

ਪੂਰਾ ਲੇਖ ਪੜ੍ਹੋ »

ਮੇਰਾ ਬਾਪੂ ਮੇਰਾ ਰੱਬ....

ਅੱਜ ਬਾਪੂ ਦੀ ਬਹੁਤ ਹੀ ਜ਼ਿਆਦਾ ਯਾਦ ਆ ਰਹੀ ਸੀ। ਬਾਪੂ ਦੀ ਘੂਰ ਨੂੰ ਕੰਨ ਤਰਸ ਰਹੇ ਸੀ, ਉਸ ਕੋਲ ਬੈਠਣ ਨੂੰ ਦਿਲ ਕਰ ਰਿਹਾ ਸੀ। ਮੈਂ ਬੈਠਾ ਵੀ ਸੀ , ਪਰ ਬਾਪੂ ਦੀ ਲਾਸ਼ ਕੋਲ । ਉਸ ਕੋਲੋਂ ਕੋਈ ਸਲਾਹ ਲੈਣ ਲਈ ਦਿਲ ਬੇਤਾਬ ਸੀ, ਪਰ ਮੈਂ ਆਪਣੇ ਬਾਪੂ ਦੀ ਲਾਸ਼ ਕੋਲ ਬੈਠਾ ਕੀਰਨੇ ਪਾ ਰਿਹਾ ਸੀ, ਬਾਪੂ ਕਿੱਥੇ ਚਲਾ ਗਿਆ, ਅਜੇ ਤਾਂ ਤੇਰੀ ਬਹੁਤ ਲੋੜ ਸੀ। ਮੈਂ ਬਾਪੂ ਨਾਲ ਕੀਤੀਆਂ ਗਈਆਂ ਆਪਣੀਆਂ ਭੁੱਲਾਂ ਦੀ ਮਾਫ਼ੀ ਮੰਗ ਰਿਹਾ ਸੀ ਤੇ ਬਾਪੂ ਅਰਾਮ ਦੀ ਨੀਂਦ ਸੁੱਤਾ ਪਿਆ ਸੀ। ਮੇਰੇ ਸਾਕ ਸਬੰਧੀ ਮੈਨੂੰ ਦਿਲਾਸੇ ਦੇ ਰਹੇ ਸੀ ਪਰ ਮੇਰੇ 'ਤੇ ਕਿਸੇ ਵੀ ਦਿਲਾਸੇ ਦਾ ਕੋਈ ਵੀ ਅਸਰ ਨਹੀ ਸੀ ਹੋ ਰਿਹਾ। ਜਿਊਂਦੇ ਦੀ ਭਾਵੇਂ ਮੈਨੂੰ ਪ੍ਰਵਾਹ ਨਹੀਂ ਸੀ ਪਰ ਅੱਜ ਉਸ ਦੇ ਤੁਰ ਜਾਣ ਤੇ ਮੈਨੂੰ ਰੱਬ ਦੇ ਤੁਰ ਜਾਣ ਦਾ ਘਾਟਾ ਮਹਿਸੂਸ ਹੋ ਰਿਹਾ ਸੀ। ਬਾਪੂ ਵਲੋਂ ਕਹੀਆਂ ਗਈਆਂ ਗੱਲਾਂ ਅੱਜ ਮੇਰੇ ਦਿਮਾਗ ਵਿਚ ਘੁੰਮ ਰਹੀਆਂ ਸੀ । ਅੱਜ ਬਾਪੂ ਦੀਆਂ ਝਿੜਕਾਂ ਸੁਣਨ ਨੂੰ ਦਿਲ ਕਰ ਰਿਹਾ ਸੀ। ਅੱਜ ਬਾਪੂ ਨਾਲ ਸਮਾਂ ਬਿਤਾਉਣ ਨੂੰ ਦਿਲ ਕਰ ਰਿਹਾ ਸੀ, ਪਰ ਮੇਰਾ ਬਾਪੂ ਦੁਨੀਆ ਨੂੰ ਅਲਵਿਦਾ ਆਖ ਗਿਆ ਸੀ। ਮੇਰੇ ਘਰਵਾਲੀ, ਮੇਰੇ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX