ਤਾਜਾ ਖ਼ਬਰਾਂ


ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼
. . .  11 minutes ago
ਫਰੀਦਕੋਟ , 18 ਅਪ੍ਰੈਲ -ਪਿੰਡ ਗੋਲੇਵਾਲਾ ਦੇ ਇੱਕ ਫਾਰਮ ਵਿਚ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਲਾਸ਼ ਇੱਕ ਦਰੱਖਤ ਨਾਲ ਲਟਕਦੀ ਮਿਲੀ ਹੈ । ਮ੍ਰਿਤਕ ਸਤਨਾਮ ਸਿੰਘ ਸਾਦਿਕ ਵਿਖੇ ਟ੍ਰੈਫਿਕ ਪੁਲਿਸ ਵਿਚ ਤਾਇਨਾਤ ਸੀ। ਪੁਲਿਸ ਨੇ ਲਾਸ਼ ...
ਇੰਡੀਅਨ ਪ੍ਰੀਮੀਅਰ ਲੀਗ 2021: ਬੈਂਗਲੁਰੂ ਬੈਂਗਲੌਰ ਦੀਆਂ 13 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 102 ਦੌੜਾਂ
. . .  32 minutes ago
ਗੁਰੂਹਰਸਹਾਏ ਕਤਲ ਕੇਸ ਦੀ ਗੁੱਥੀ ਸੁਲਝੀ, ਪੰਜ ਦੋਸ਼ੀ ਕਾਬੂ, ਹਥਿਆਰ ਬਰਾਮਦ
. . .  about 1 hour ago
ਫ਼ਿਰੋਜ਼ਪੁਰ, 18 ਅਪ੍ਰੈਲ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਪੁਲਿਸ ਵੱਲੋਂ 14 ਅਪ੍ਰੈਲ ਨੂੰ ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਪੰਜੇ ਕੇ ਉਤਾੜ ਵਿਖੇ ਹੋਏ ਕਤਲ ਦੇ ਮਾਮਲੇ ਵਿਚ...
ਕੋਰੋਨਾ ਕਾਰਨ ਦਿੱਲੀ ਦੇ ਵਿਗੜੇ ਹਾਲਾਤ, ਕੇਜਰੀਵਾਲ ਨੇ ਮੋਦੀ ਨੂੰ ਮਦਦ ਦੀ ਕੀਤੀ ਅਪੀਲ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਦਿੱਲੀ ਵਿਚ ਕੋਰੋਨਾ ਦੇ ਬੇਕਾਬੂ ਹੋਏ ਹਾਲਾਤ ਨੂੰ ਮੁੱਖ ਰੱਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਦਿੱਲੀ ਦੀ ਮਦਦ ਲਈ ਅਪੀਲ...
ਬਾਰਦਾਨੇ ਦੀ ਘਾਟ ਤੇ ਕਣਕ ਦੀ ਖ਼ਰੀਦ ਘੱਟ ਹੋਣ ਕਾਰਨ ਕਿਸਾਨ ਪ੍ਰੇਸ਼ਾਨ
. . .  about 1 hour ago
ਮੰਡੀ ਲਾਧੂਕਾ (ਫਾਜ਼ਿਲਕਾ), 18 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ) - ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਬਾਰਦਾਨਾ ਨਾ ਮਿਲਣ ਕਾਰਨ ਅਤੇ ਖ਼ਰੀਦ ਏਜੰਸੀਆਂ ਵਲੋਂ ਬਹੁਤ ਘੱਟ ਖ਼ਰੀਦ ਲਿਖਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣਾ ਪੈ ਰਿਹਾ ਹੈ। ਜਦੋਂ ਦਾਣਾ ਮੰਡੀ ਚੱਕ ਖੇੜੇ ਵਾਲਾ (ਜੈਮਲਵਾਲਾ)...
 
ਅੱਗ ਨਾਲ ਸਾਢੇ 10 ਏਕੜ ਖੜ੍ਹੀ ਕਣਕ ਸੜਕੇ ਹੋਈ ਸੁਆਹ
. . .  about 2 hours ago
ਠੱਠੀ ਭਾਈ (ਮੋਗਾ), 18 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਮੋਗਾ ਜ਼ਿਲ੍ਹੇ ਦੇ ਪਿੰਡ ਢਿਲਵਾਂ ਵਾਲਾ ਵਿਖੇ ਕਣਕ ਨੂੰ ਅੱਗ ਲੱਗਣ ਕਾਰਨ ਲਗਭਗ ਸਾਢੇ 10 ਏਕੜ ਖੜ੍ਹੀ ਕਣਕ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਕਾਰਨ ਇਕ ਗ਼ਰੀਬ ਕਿਸਾਨ ਅਜਮੇਰ ਸਿੰਘ ਵਾਸੀ ਪਿੰਡ ਥਰਾਜ ਜੋ ਠੇਕੇ 'ਤੇ...
ਆਈ.ਪੀ.ਐਲ. 2021 : ਬੈਂਗਲੁਰੂ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 2 hours ago
ਮਹਾਂ ਰੈਲੀ ਵਿਚ ਵੱਡੀ ਪੱਧਰ 'ਤੇ ਕਿਸਾਨਾਂ ਮਜ਼ਦੂਰਾਂ ਵਲੋਂ ਸ਼ਮੂਲੀਅਤ
. . .  about 2 hours ago
ਅੰਮ੍ਰਿਤਸਰ, 18 ਅਪ੍ਰੈਲ (ਹਰਮਿੰਦਰ ਸਿੰਘ) - ਕਿਸਾਨਾਂ ਵਲੋਂ ਭਗਤਾਂ ਵਾਲਾ ਅਨਾਜ ਮੰਡੀ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਸੰਬੋਧਨ ਕਰਦੇ ਕਿਸਾਨ ਆਗੂਆਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ...
ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼ 1 ਤੇ ਫ਼ੇਜ਼ 2 ਵਿਚ ਮੁਕੰਮਲ ਲਾਕਡਾਊਨ ਦੇ ਨਿਰਦੇਸ਼
. . .  about 2 hours ago
ਲੁਧਿਆਣਾ, 18 ਅਪ੍ਰੈਲ (ਪੁਨੀਤ ਬਾਵਾ) - ਕੋਰੋਨਾ ਪਾਜ਼ੀਟਿਵ ਦੇ ਮਾਮਲੇ ਵਧਣ ਕਰਕੇ ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼-1 ਅਤੇ ਅਰਬਨ ਅਸਟੇਟ ਦੁੱਗਰੀ ਫ਼ੇਜ਼-2 ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ...
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅਤੇ ਨੀਲ ਨਿਤਿਨ ਮੁਕੇਸ਼ ਕੋਰੋਨਾ ਪਾਜ਼ੀਟਿਵ
. . .  about 3 hours ago
ਨਵੀਂ ਦਿੱਲੀ, 18 ਅਪ੍ਰੈਲ - ਬਾਲੀਵੁੱਡ ਦੇ ਕਈ ਸਟਾਰ ਕੋਰੋਨਾ ਤੋਂ ਪੀੜਤ ਹੋ ਗਏ ਹਨ। ਇਸ ਵਿਚਕਾਰ ਅਰਜੁਨ ਰਾਮਪਾਲ ਤੇ ਨੀਲ ਨਿਤਿਨ ਮੁਕੇਸ਼ ਵੀ ਕੋਰੋਨਾ ਪਾਜ਼ੀਟਿਵ...
ਮੰਡੀਆਂ ਵਿਚ ਬਾਰਦਾਨੇ ਦੀ ਕੋਈ ਕਮੀ ਨਹੀਂ - ਭਰਤ ਭੂਸ਼ਨ ਆਸ਼ੂ
. . .  about 3 hours ago
ਲੁਧਿਆਣਾ, 18 ਅਪ੍ਰੈਲ - ਮੰਡੀਆਂ ਵਿਚ ਬਾਰਦਾਨੇ ਦੀ ਕਮੀ ਦੀਆਂ ਸ਼ਿਕਾਇਤਾਂ ਵਿਚਕਾਰ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਮੰਡੀਆਂ ਵਿਚ ਬਾਰਦਾਨੇ ਦੀ ਕਮੀ...
ਸਰਬੱਤ ਦਾ ਭਲਾ ਟਰੱਸਟ ਜੇਲ੍ਹਾਂ 'ਚ ਖੋਲ੍ਹੇਗਾ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀਆਂ
. . .  about 4 hours ago
ਅੰਮ੍ਰਿਤਸਰ,18 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ )- ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤਿਆਂ ਆਪਣੀ ਜੇਬ ਵਿਚੋਂ ਹੀ ਹਰ ਸਾਲ ਕਰੋੜਾਂ ਰੁਪਏ ਖ਼ਰਚ ਕਰ ਕੇ ਦੇਸ਼ ਵਿਦੇਸ਼ ਅੰਦਰ ਲੋੜਵੰਦਾਂ ਦੀ ਔਖੇ ਵੇਲੇ ਬਾਂਹ...
ਹਲਕਾ ਰਾਜਾਸਾਂਸੀ ਤੋਂ ਸੈਂਕੜੇ ਕਿਸਾਨ ਮਹਾਂ ਰੈਲੀ ਲਈ ਹੋਏ ਰਵਾਨਾ
. . .  about 4 hours ago
ਲੋਪੋਕੇ, 18 ਅਪ੍ਰੈਲ ( ਗੁਰਵਿੰਦਰ ਸਿੰਘ ਕਲਸੀ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਾਣਾ ਮੰਡੀ ਭਗਤਾ ਵਾਲਾ ਵਿਖੇ ਕਰਵਾਈ ਜਾ ਰਹੀ ਮਹਾਂ ਰੈਲੀ ਵਿਚ...
ਕੋਰੋਨਾ ਕਾਰਨ ਪੱਛਮੀ ਬੰਗਾਲ ਵਿਚ ਰਾਹੁਲ ਨੇ ਰੱਦ ਕੀਤੀਆਂ ਆਪਣੀਆਂ ਚੋਣ ਰੈਲੀਆਂ, ਦੂਸਰਿਆ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਆ
. . .  about 4 hours ago
ਨਵੀਂ ਦਿੱਲੀ, 18 ਅਪ੍ਰੈਲ - ਕੋਰੋਨਾ ਲਾਗ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਕਾਂਗਰਸ ਦੇ ਮੁੱਖ ਲੀਡਰ ਤੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਨੇ ਬੰਗਾਲ ਵਿਚ ਆਪਣੀਆਂ ਚੋਣ ਰੈਲੀਆਂ ਰੱਦ ਕਰਨ ਦਾ...
ਸੈਂਕੜੇ ਕਿਸਾਨ ਤੇ ਮਜ਼ਦੂਰ ਦਿੱਲੀ ਦੇ ਬਾਰਡਰ 'ਚ ਧਰਨੇ 'ਚ ਸ਼ਾਮਲ ਹੋਣ ਲਈ ਰਵਾਨਾ
. . .  about 5 hours ago
ਚੋਗਾਵਾਂ, 18 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਚੋਗਾਵਾਂ ਦੇ ਪ੍ਰਧਾਨ ਪ੍ਰਗਟ ਸਿੰਘ, ਮੇਜਰ ਸਿੰਘ, ਯੂਥ ਵਿੰਗ ਦੇ ਪ੍ਰਧਾਨ...
ਹੁਣ ਕੋਰੋਨਾ ਦੀ ਨਵੀਂ ਲਹਿਰ ਕਾਰਨ ਜੇ.ਈ.ਈ. ਮੇਨ 2021 ਪ੍ਰੀਖਿਆ ਮੁਲਤਵੀ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਦੇਸ਼ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਮੁੱਖ ਰੱਖਦੇ ਹੋਏ ਨੈਸ਼ਨਲ ਟੈਸਟਿੰਗ ਏਜੰਸੀ ਐਨ.ਟੀ.ਏ. ਨੇ ਜੇ.ਈ.ਈ. ਮੇਨ 2021 ਅਪ੍ਰੈਲ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ...
ਦਰਦਨਾਕ ਸੜਕ ਹਾਦਸੇ 'ਚ 52 ਸਾਲਾ ਔਰਤ ਦੀ ਮੌਤ
. . .  about 6 hours ago
ਮੁਕੰਦਪੁਰ, 18 ਅਪ੍ਰੈਲ (ਸੁਖਜਿੰਦਰ ਸਿੰਘ ਬਖਲੌਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਮੇਨ ਸੜਕ 'ਤੇ ਤਲਵੰਡੀ ਫੱਤੂ ਨਹਿਰ ਦੇ ਨਜ਼ਦੀਕ ਟਰੱਕ ਤੇ ਮੋਟਰ ਸਾਈਕਲ ਦੀ ਟੱਕਰ 'ਚ ਇਕ 52 ਸਾਲਾ...
ਬਿਜਲੀ ਦੀਆਂ ਕੇਬਲ ਤੇ ਤਾਰਾਂ ਵਿਚ ਫਸਿਆ ਟਰੱਕ, ਆਵਾਜਾਈ ਠੱਪ, ਵੱਡਾ ਹਾਦਸਾ ਹੋਣੋਂ ਟਲਿਆ
. . .  about 6 hours ago
ਖਰੜ, 18 ਅਪ੍ਰੈਲ (ਗੁਰਮੁੱਖ ਸਿੰਘ ਮਾਨ) - ਖਰੜ ਲਾਡਰਾ ਸੜਕ 'ਤੇ ਬਿਜਲੀ ਦੀਆਂ ਸਪਲਾਈ ਵਾਲੀਆਂ ਕੇਬਲ ਅਤੇ ਤਾਰਾਂ ਇਕ ਵੱਡੇ ਟਰੱਕ ਵਿਚ ਫਸ ਗਈਆਂ। ਜਿਸ ਕਾਰਨ ਸਥਾਨਕ ਰੋਡ 'ਤੇ ਆਵਾਜਾਈ ਮੁਕੰਮਲ ਰੂਪ ਵਿਚ ਬੰਦ ਹੋ ਗਈ। ਪਾਵਰਕਾਮ ਦੀ ਟੀਮ ਮੌਕੇ 'ਤੇ...
ਬੀ.ਐਸ.ਐਫ. ਨੇ ਹਿੰਦ-ਪਾਕਿ ਸਰਹੱਦ ਤੋਂ ਫੜੀ 11 ਕਰੋੜ ਦੀ ਹੈਰੋਇਨ
. . .  about 7 hours ago
ਫ਼ਿਰੋਜ਼ਪੁਰ, 18 ਅਪ੍ਰੈਲ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਸੀਮਾ ਸੁਰੱਖਿਆ ਬਲ ਦੀ 29 ਬਟਾਲੀਅਨ ਨੇ ਹਿੰਦ-ਪਾਕਿ ਸਰਹੱਦ ਤੋਂઠਦੋ ਕਿੱਲੋ ਡੇਢ ਸੌ ਗਰਾਮ ਹੈਰੋਇਨ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ...
ਭਾਰਤ ਵਿਚ ਨਿੱਤ ਨਵੇਂ ਬਣ ਰਹੇ ਕੋਰੋਨਾ ਦੇ ਰਿਕਾਰਡ, ਪ੍ਰਧਾਨ ਮੰਤਰੀ ਵਾਰਾਨਸੀ ਦੀ ਸਥਿਤੀ ਦਾ ਅੱਜ ਲੈਣਗੇ ਜਾਇਜ਼ਾ
. . .  about 7 hours ago
ਨਵੀਂ ਦਿੱਲੀ, 18 ਅਪ੍ਰੈਲ - ਭਾਰਤ ਵਿਚ ਕੋਰੋਨਾ ਦੀ ਨਵੀਂ ਲਹਿਰ ਕਾਰਨ ਪਿਛਲੇ 24 ਘੰਟਿਆਂ ਵਿਚ ਰਿਕਾਰਡ 2 ਲੱਖ 61 ਹਜ਼ਾਰ 500 ਨਵੇਂ ਮਾਮਲੇ ਦਰਜ ਹੋਏ ਹਨ ਅਤੇ 1501 ਮੌਤਾਂ ਦਰਜ ਕੀਤੀਆਂ ਗਈਆਂ ਹਨ...
ਕੁੰਭ ਮੇਲੇ ਵਿਚ ਗਏ ਦਿੱਲੀ ਵਾਸੀਆਂ ਲਈ ਕੇਜਰੀਵਾਲ ਸਰਕਾਰ ਵਲੋਂ ਵਿਸ਼ੇਸ਼ ਹਦਾਇਤਾਂ
. . .  about 8 hours ago
ਨਵੀਂ ਦਿੱਲੀ, 18 ਅਪ੍ਰੈਲ - ਦਿੱਲੀ ਸਰਕਾਰ ਵਲੋਂ ਉਨ੍ਹਾਂ ਦਿੱਲੀ ਵਾਸੀਆਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ 4 ਅਪ੍ਰੈਲ ਤੋਂ ਹਰਿਦੁਆਰ ਵਿਖੇ ਕੁੰਭ ਮੇਲੇ ਵਿਚ ਗਏ, ਉਨ੍ਹਾਂ ਨੂੰ ਆਪਣੇ ਵੇਰਵੇ ਦਿੱਲੀ ਸਰਕਾਰ ਦੇ ਪੋਰਟਲ ਵਿਚ ਜਮਾਂ ਕਰਾਉਣ ਲਈ...
ਹਸਪਤਾਲ ਵਿਚ ਅੱਗ ਲੱਗਣ ਕਾਰਨ 5 ਮਰੀਜ਼ਾਂ ਦੀ ਮੌਤ
. . .  about 8 hours ago
ਰਾਏਪੁਰ, 18 ਅਪ੍ਰੈਲ - ਛਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਪਚਪੇੜੀ ਨਾਕਾ ਦੇ ਕੋਲ ਸਥਿਤ ਰਾਜਧਾਨੀ ਹਸਪਤਾਲ ਵਿਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਇਸ ਹਸਪਤਾਲ...
ਕਰਤਾਰਪੁਰ ਥਾਣੇ ਵਿਚ ਚੋਰੀ ਦੇ ਦੋਸ਼ ਵਿਚ ਫੜੇ ਨੌਜਵਾਨ ਨੇ ਲਿਆ ਫਾਹਾ
. . .  about 8 hours ago
ਜਲੰਧਰ, 18 ਅਪ੍ਰੈਲ - ਕਰਤਾਰਪੁਰ ਥਾਣਾ ਦੀ ਪੁਲਿਸ ਵਲੋਂ ਚੋਰੀ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਸੀ ਜਿਸ ਨੇ ਥਾਣਾ ਕਰਤਾਰਪੁਰ ਦੀ ਹਵਾਲਾਤ ਵਿਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ...
ਇੰਡੀਆਨਾ ਗੋਲੀਬਾਰੀ 'ਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ
. . .  about 9 hours ago
ਸਿਆਟਲ, 18 ਅਪ੍ਰੈਲ - ਅਮਰੀਕਾ ਦੇ ਇੰਡਅਨ ਐਪਲਸ ਵਿਖੇ ਇਕ ਸਿਰਫਿਰੇ 19 ਸਾਲਾ ਗੋਰੇ ਵਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿਚ 8 ਵਿਅਕਤੀ ਮਾਰੇ ਗਏ ਸਨ ਜਿਨ੍ਹਾਂ ਵਿਚ...
ਅੱਜ ਦਾ ਵਿਚਾਰ
. . .  about 9 hours ago
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸਦਾ ਯਾਦ ਰਹੇਗਾ

ਸੁਰਾਂ ਦਾ ਸਿਕੰਦਰ

ਪੰਜਾਬੀ ਗਾਇਕੀ ਦੇ ਸਭ ਤੋਂ ਸੁਰੀਲੇ ਗਾਇਕ ਸਰਦੂਲ ਸਿਕੰਦਰ ਦੀ ਮੌਤ ਨੇ ਹਰ ਉਸ ਇਨਸਾਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਸ ਨੂੰ ਗੀਤ ਸੰਗੀਤ ਨਾਲ ਪਿਆਰ ਹੈ, ਜਿਹਨੂੰ ਇਹ ਫ਼ਿਕਰ ਹੈ ਕਿ ਪੰਜਾਬੀ ਗਾਇਕੀ 'ਚੋਂ ਕਦਰਾਂ-ਕੀਮਤਾਂ ਮੁੱਕ ਰਹੀਆਂ ਹਨ ਤੇ ਜਿਸ ਨੂੰ ਇਹ ਝੋਰਾ ਹੈ ਕਿ ਪੰਜਾਬੀ ਗਾਇਕੀ ਦੇ ਵਿਹੜੇ 'ਚੋਂ ਇਕ ਉਹ ਸੁਰ ਉੱਠ ਗਈ ਹੈ ਜਿਸ ਨਾਲ ਸਭ ਕੁਝ ਵਿਰਾਨ ਜਾਂ ਸੁੰਨਾ ਹੀ ਨਹੀਂ ਹੋਇਆ ਸਗੋਂ ਬਹੁਤ ਕੁਝ ਲੁੱਟਿਆ-ਪੁੱਟਿਆ ਗਿਆ ਹੈ। ਮੌਤ ਜ਼ਿੰਦਗੀ ਦਾ ਸਦੀਵੀ ਸੱਚ ਹੈ ਪਰ ਬੇਵਕਤੀ ਮੌਤ ਤੇ ਉਹ ਵੀ ਸੁਰਾਂ ਦੇ ਸਿਕੰਦਰ ਦੀ, ਇਹ ਝੱਲਣੀ ਔਖੀ ਹੀ ਨਹੀਂ ਅਸਹਿ ਵੀ ਹੈ। ਸੰਗੀਤ ਸਮਰਾਟ ਚਰਨਜੀਤ ਅਹੂਜਾ ਦਾ ਧਾਅ ਮਾਰ ਕੇ ਇਹ ਕਹਿਣਾ ਕਿ 'ਮੇਰਿਆ ਪੰਜਵਿਆਂ ਪੁੱਤਰਾ ਤੂੰ ਮੇਰੀ ਅਰਥੀ ਨੂੰ ਮੋਢਾ ਦਿੰਦਾ ਤਾਂ ਕਿੰਨਾ ਚੰਗਾ ਹੁੰਦਾ, ਮੈਂ ਕਿਹੜੇ ਹੌਸਲੇ ਨਾਲ, ਕਿਨ੍ਹਾਂ ਹੱਥਾਂ ਨਾਲ, ਕਿਹੜੇ ਜਿਗਰੇ ਨਾਲ ਤੈਨੂੰ ਸਪੁਰਦ-ਏ-ਖ਼ਾਕ ਕਰਾਂ।' ਅਸਲ 'ਚ 15 ਜਨਵਰੀ, 1961 ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਖੇੜੀ ਨੌਧ ਸਿੰਘ 'ਚ ਪਿਤਾ ਸਾਗਰ ਮਸਤਾਨਾ ਦੇ ਘਰ ਮੀਰ ਆਲਮ ਘਰਾਣੇ 'ਚ ਮਾਤਾ ਲੀਲ੍ਹਾਵਤੀ ਦੇ ਘਰ ...

ਪੂਰਾ ਲੇਖ ਪੜ੍ਹੋ »

ਬੇਮਿਸਾਲ ਫ਼ਨਕਾਰ ਸਨ

ਜਗਜੀਤ ਜ਼ੀਰਵੀ

ਪੰਜਾਬ ਦੀ ਮਿੱਟੀ ਦੇ ਜ਼ਰੇ-ਜ਼ਰੇ ਵਿਚ ਸੰਗੀਤ ਵਸਿਆ ਹੋਇਆ ਹੈ। ਇਹ ਸੰਗੀਤ ਹੀ ਹੈ ਜਿਹੜਾ ਸਾਨੂੰ ਫਿਰਕੂ, ਮਜ਼੍ਹਬੀ ਤੇ ਭੜਕਾਊ ਹਥਕੰਡਿਆਂ ਤੋਂ ਬਚਾਉਣ ਲਈ ਆਪਸੀ ਪਿਆਰ, ਲਗਨ ਤੇ ਸਦਭਾਵਨਾ ਨਾਲ ਜਿਊਣ ਦਾ ਜ਼ਰੀਆ ਬਣਦਾ ਹੈ। ਪੰਜਾਬ ਦੀ ਧਰਤੀ 'ਤੇ ਵੱਡੇ-ਵੱਡੇ ਕਲਾਕਾਰਾਂ ਤੇ ਫਨਕਾਰਾਂ ਨੇ ਜਨਮ ਲਿਆ ਤੇ ਆਪਣੀ ਕਲਾ ਦੀ ਮਹਿਕ ਵੰਡਦਿਆਂ ਦੇਸਾਂ ਵਿਦੇਸ਼ਾਂ ਤੀਕ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਅਜਿਹੇ ਕਲਾਕਾਰਾਂ ਦੀ ਲੰਬੀ ਕਤਾਰ ਦੀਆਂ ਮੂਹਰਲੀਆਂ ਸਫ਼ਾਂ ਵਿਚ ਵਿਚਰਨ ਵਾਲੇ ਕਲਾਕਾਰਾਂ ਵਿਚ ਉੱਘੇ ਪੰਜਾਬੀ ਗਾਇਕ ਜਗਜੀਤ ਜ਼ੀਰਵੀ ਦਾ ਨਾਂਅ ਆਉਂਦਾ ਹੈ। ਜਗਜੀਤ ਜ਼ੀਰਵੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਵਿਖੇ ਮਾਤਾ ਹਰਨਾਮ ਕੌਰ ਤੇ ਪਿਤਾ ਸ: ਬਲਵੰਤ ਸਿੰਘ ਦੇ ਘਰ 4 ਅਪ੍ਰੈਲ 1936 ਨੂੰ ਪੈਦਾ ਹੋਏ। ਮੁਢਲੀ ਪੜ੍ਹਾਈ ਸਥਾਨਕ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਗ੍ਰੈਜੂਏਸ਼ਨ ਦੀ ਪੜ੍ਹਾਈ ਜ਼ੀਰਾ (ਫ਼ਿਰੋਜ਼ਪੁਰ) ਤੋਂ ਹਾਸਲ ਕੀਤੀ। ਬਚਪਨ ਤੋਂ ਹੀ ਉਨ੍ਹਾਂ ਨੂੰ ਗਾਇਕੀ ਦਾ ਸ਼ੌਂਕ ਸੀ। ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੀਆਂ ਬਾਰੀਕੀਆਂ ਜਾਨਣ ਲਈ ਲੁਧਿਆਣਾ ਸਥਿਤ 'ਨੈਸ਼ਨਲ ਮਿਊਜ਼ਿਕ ਕਾਲਜ' ...

ਪੂਰਾ ਲੇਖ ਪੜ੍ਹੋ »

ਮੰਗਲ 'ਤੇ ਜ਼ਿੰਦਗੀ ਦੀਆਂ ਸੰਭਾਵਨਾਵਾਂ ਲੱਭੇਗਾ

ਪਰਸੀਵਰੈਂਸ ਰੋਵਰ

ਅਮਰੀਕਨ ਪੁਲਾੜ ਏਜੰਸੀ ਨਾਸਾ ਵਲੋਂ, ਲਾਲ ਗ੍ਰਹਿ ਮੰਗਲ ਦੀ ਸਤ੍ਹਾ 'ਤੇ 18 ਫ਼ਰਵਰੀ 2021 ਦੇ ਦਿਨ ਪਰਸੀਵਰੈਂਸ ਰੋਵਰ (Perseverance Rover) ਨੂੰ ਸਫਲਤਾ ਸਹਿਤ ਉਤਾਰ ਕੇ ਇਕ ਇਤਿਹਾਸ ਸਿਰਜ ਦਿੱਤਾ ਗਿਆ ਹੈ। ਜੈੱਟ ਪ੍ਰੋਪਲਸ਼ਨ ਲੈਬਾਰਟਰੀ ਵਿਚ ਤਿਆਰ ਕੀਤੇ ਗਏ। ਇਸ ਰੋਵਰ ਨੂੰ 30 ਜੁਲਾਈ 2020 ਨੂੰ ਕੇਪ ਕੈਨਾਵਰਲ ਫਲੋਰੀਡਾ ਦੇ ਪੁਲਾੜ ਸਟੇਸ਼ਨ ਤੋਂ ਰਵਾਨਾ ਕੀਤਾ ਗਿਆ ਸੀ। ਇਸ ਨੇ ਤਕਰੀਬਨ ਸੱਤ ਮਹੀਨਿਆਂ ਵਿਚ ਮੰਗਲ ਦਾ ਸਫਰ ਤੈਅ ਕੀਤਾ ਹੈ। ਨਾਸਾ ਨੇ ਇਹ ਵੱਡੀ ਕਾਮਯਾਬੀ ਭਾਰਤੀ ਮੂਲ ਦੀ ਅਮਰੀਕਨ ਵਿਗਿਆਨਕ ਡਾ: ਸਵਾਤੀ ਮੋਹਨ ਦੀ ਸੁਯੋਗ ਰਹਿਨੁਮਾਈ ਸਦਕਾ ਹਾਸਲ ਕੀਤੀ ਹੈ। ਮੰਗਲ ਉੱਤੇ ਰੋਵਰ ਪਰਸੀਵਰੈਂਸ ਦੇ ਸਹੀ ਸਲਾਮਤ ਉਤਰਨ ਦੀ ਪੁਸ਼ਟੀ ਵੀ ਡਾ: ਸਵਾਤੀ ਮੋਹਨ ਨੇ ਹੀ ਕੀਤੀ ਸੀ। ਵਿਗਿਆਨਕ ਹਲਕਿਆਂ ਵਿਚ ਇਸ ਰੋਵਰ ਦਾ ਨਿੱਕਾ ਨਾਂਅ 'ਪਰਸੀ' ਵੀ ਲਿਆ ਜਾਣ ਲੱਗਾ ਹੈ। ਸਪੋਰਟਸ ਯੁਟੀਲਿਟੀ ਕਾਰ ਦੇ ਆਕਾਰ ਦਾ, 1026 ਕਿੱਲੋਗ੍ਰਾਮ ਵਜ਼ਨੀ , ਇਹ ਰੋਵਰ, ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਨਾਸਾ ਮੰਗਲ ਮਿਸ਼ਨ-2020 ਦੇ ਤਹਿਤ, ਇਹ ਰੋਵਰ ਮੰਗਲ ਗ੍ਰਹਿ ਉੱਤੇ ਜੇੇਜ਼ੀਰੋ ਡੂੰਘੇ ਟੋਏ (Jezero Crater) ਦੀ ਘੁੰਮ ਫਿਰ ਕੇ ਟੋਹ ...

ਪੂਰਾ ਲੇਖ ਪੜ੍ਹੋ »

ਸਾਡੇ ਮਹਿਮਾਨ ਪਰਿੰਦੇ

ਤਿਲੀਅਰ (Common Starling)

ਤਿਲੀਅਰ (Common Starling) ਇਕ ਦਰਮਿਆਨੇ ਆਕਾਰ ਦਾ ਰਾਹਗੀਰ ਪੰਛੀ ਹੈ। ਧਾਤੂ ਦੀ ਤਰ੍ਹਾਂ ਚਮਕਦਾਰ ਜਾਮਣੀ ਅਤੇ ਗੂੜ੍ਹੇ ਹਰੇ ਰੰਗ ਦੇ ਸਰੀਰ 'ਤੇ ਚਿੱਟੇ ਧੱਬੇ ਇਸ ਨੂੰ ਆਕਰਸ਼ਕ ਬਣਾਉਂਦੇ ਹਨ। ਔਸਤਨ 2-3 ਸਾਲ ਤੱਕ ਜਿਊਣ ਵਾਲੇ ਇਹ ਪੰਛੀ ਜ਼ਿਆਦਾਤਰ ਬਾਹਰਲੇ ਇਲਾਕਿਆਂ 'ਚ ਵੱਡੇ-ਵੱਡੇ ਝੁੰਡਾਂ ਦੇ ਰੂਪ ਵਿਚ ਦਿਖਾਈ ਦੇ ਜਾਂਦੇ ਹਨ। ਇਹ ਇਕ ਸਮਾਜਿਕ ਪੰਛੀ ਹੈ ਤੇ ਜੋੜੇ ਬਣਾ ਕੇ ਰਹਿੰਦੇ ਹਨ। ਇਹ ਬਹੁਤ ਰੌਲਾ ਪਾਉਣ ਵਾਲੇ ਪੰਛੀ ਹਨ, ਖ਼ਾਸ ਕਰ ਕੇ ਜੋ ਕਿਤੇ ਕਿਸੇ ਸ਼ਿਕਾਰੀ ਨੂੰ ਦੇਖ ਲੈਣ ਤਾਂ ਇਹ ਰੌਲਾ ਪਾ ਕੇ ਸਭ ਨੂੰ ਸੁਚੇਤ ਕਰ ਦਿੰਦੇ ਹਨ। ਤਿਲੀਅਰ ਕਾਫ਼ੀ ਹੱਦ ਤੱਕ ਕੀੜੇ ਮਾਰ ਕੇ ਹੀ ਖਾਂਦੇ ਹਨ ਪਰ ਮੌਕਾ ਮਿਲਣ ਤਾਂ ਇਹ ਦਾਣੇ, ਬੀਜ, ਫਲ ਅਤੇ ਭੋਜਨ ਦੀ ਰਹਿੰਦ-ਖੂੰਹਦ ਵੀ ਖਾ ਲੈਂਦੇ ਹਨ। ਇਹ ਪੰਛੀ ਖ਼ਾਸ ਤੌਰ 'ਤੇ ਵੱਡੇ ਝੁੰਡ ਕੀੜਿਆਂ ਨੂੰ ਨਿਯੰਤਰਨ ਕਰਕੇ ਖੇਤੀ ਲਈ ਲਾਭਕਾਰੀ ਹੋ ਸਕਦੇ ਹਨ। ਇਨ੍ਹਾਂ ਦੀ ਵਿਸ਼ਵਵਿਆਪੀ ਆਬਾਦੀ 2004 ਵਿਚ 310 ਮਿਲੀਅਨ ਹੋਣ ਦਾ ਅਨੁਮਾਨ ਲਗਾਈ ਗਈ ਸੀ, ਜੋ ਕਿ 8,870,000 ਕਿਲੋਮੀਟਰ ਦੇ ਖੇਤਰਫਲ 'ਚ ਫੈਲੀ ਹੋਈ ਸੀ। ਕਿਸੇ ਸਮੇਂ ਇਹ ਪੰਛੀ ਪੰਜਾਬ 'ਚ ਬਹੁਤ ਵੱਡੀ ਗਿਣਤੀ ਵਿਚ ਵੇਖਿਆ ...

ਪੂਰਾ ਲੇਖ ਪੜ੍ਹੋ »

ਦੁਨੀਆ ਭਰ 'ਚ ਮਸ਼ਹੂਰ ਹੈ

ਦਾਰਜੀਲਿੰਗ ਦੀ ਚਾਹ

ਭਾਰਤੀ ਲੋਕ ਆਪਣੇ ਖਾਣ-ਪੀਣ ਨੂੰ ਲੈ ਕੇ ਪੂਰੀ ਦੁਨੀਆ ਵਿਚ ਆਪਣੀ ਵੱਖਰੀ ਪਹਿਚਾਣ ਰੱਖਦੇ ਹਨ। ਭਾਰਤ ਦੇ ਹਰੇਕ ਰਾਜ ਵਿਚ ਭੋਜਨ ਦਾ ਆਪਣਾ ਵੱਖਰਾ ਸੁਆਦ ਹੈ। ਪਿਛਲੇ ਕਾਫੀ ਸਾਲਾਂ ਤੋਂ ਆਪਣੇ ਭੋਜਨ ਵਿਚ ਪੂਰੇ ਭਾਰਤ ਦੇ ਲੋਕਾਂ ਨੇ ਚਾਹ ਨੂੰ ਅਤਿ ਮਹੱਤਤਾ ਦੇਣੀ ਸ਼ੁਰੂ ਕਰ ਦਿੱਤੀ ਹੈ। ਸਰਦੀਆਂ ਦਾ ਤੋਹਫ਼ਾ ਮੰਨੀ ਜਾਂਦੀ ਚਾਹ ਘਰਾਂ ਵਿਚ ਮਹਿਮਾਨ ਨਿਵਾਜ਼ੀ ਦਾ ਕੰਮ ਕਰਦੀ ਹੈ। ਪੰਜਾਬੀਆਂ ਦੀ ਤਾਂ ਸਵੇਰ ਹੀ ਚਾਹ ਤੋਂ ਬਗੈਰ ਨਹੀਂ ਹੁੰਦੀ। ਭਾਵੇਂ ਭਾਰਤੀ ਲੋਕਾਂ ਦੇ ਭੋਜਨ ਵਿਚ ਚਾਹ ਨੂੰ ਸ਼ਾਮਿਲ ਈਸਟ ਇੰਡੀਆ ਕੰਪਨੀ ਨੇ ਕੀਤਾ ਪਰ ਚਾਹ ਦੇ ਪੌਦੇ ਪਹਿਲਾਂ ਤੋਂ ਹੀ ਭਾਰਤ ਵਿਚ ਪਾਏ ਜਾਂਦੇ ਸਨ। ਚਾਹ ਦੀ ਖੋਜ ਸਦੀਆਂ ਪਹਿਲਾਂ ਚੀਨ ਰਾਜ ਵਿਚ ਹੋਈ। ਚੀਨ ਦਾ ਰਾਜਾ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਵੇਰੇ ਉੱਠ ਕੇ ਗਰਮ ਪਾਣੀ ਪੀਂਦਾ ਸੀ। ਇਕ ਦਿਨ ਸਵੇਰੇ ਜਦੋਂ ਰਾਜਾ ਪਾਣੀ ਪੀਣ ਲੱਗਾ ਤਾਂ ਹਵਾ ਨਾਲ ਉੱਡ ਕੇ ਇਕ ਪੱਤੀ ਪਾਣੀ ਵਿਚ ਡਿਗ ਪਈ ਜਿਸ ਨਾਲ ਪਾਣੀ ਦਾ ਰੰਗ ਬਦਲ ਗਿਆ ਅਤੇ ਖੁਸ਼ਬੂ ਆਉਣ ਲੱਗ ਪਈ। ਰਾਜੇ ਦੇ ਅਦੇਸ਼ਾਂ ਨਾਲ ਉਸ ਪੱਤੀ ਵਾਲੇ ਪੌਦੇ ਨੂੰ ਲੱਭਿਆ ਗਿਆ। ਇਸ ਤਰ੍ਹਾਂ ਰਾਜ ...

ਪੂਰਾ ਲੇਖ ਪੜ੍ਹੋ »

ਮੇਰੀ ਤੇ ਮੇਰੇ ਕਿਸਾਨ ਭਰਾਵਾਂ ਦੀ ਖੇਤੀ ਦੇ ਪੰਜ ਪੜਾਅ

ਤੀਜਾ ਪੜਾਅ 'ਰਵਾਇਤੀ ਖੇਤੀ ਤੇ ਦੁਚਿੱਤੀ ਵਾਲਾ ਮਾਹੌਲ' (1975 ਤੋਂ 1990) ਖੇਤੀ ਦੇ ਇਸ ਤੀਜੇ ਪੜਾਅ ਵਿਚ ਖੇਤੀ ਲਈ ਕਈ ਨਵੀਆਂ ਤਕਨੀਕਾਂ ਤੇ ਕਈ ਨਵੇਂ ਮਾਰਗ ਸਾਹਮਣੇ ਆਏ ਪਰ ਪੰਜਾਬ ਦੇ ਬਹੁਤੇ ਕਿਸਾਨਾਂ ਨੇ ਨਾ ਇਨ੍ਹਾਂ ਤਕਨੀਕਾਂ ਵੱਲ ਧਿਆਨ ਦਿੱਤਾ ਤੇ ਨਾ ਹੀ ਇਨ੍ਹਾਂ ਤੋਂ ਲਾਭ ਲੈਣ ਦਾ ਯਤਨ ਕੀਤਾ। ਕਦੇ ਤੜਕੇ ਨੂੰ ਉੱਠ ਕੇ ਚੜਸ ਚਲਾਉਣ ਤੇ ਸਖ਼ਤ ਗਰਮੀ ਵਿਚ ਮਹੀਨਾ ਮਹੀਨਾ ਕਣਕ ਦੀ ਕਟਾਈ ਤੇ ਗਹਾਈ ਕਰਨ ਵਾਲੇ ਕਿਸਾਨਾਂ ਲਈ ਤਾਂ ਇਹੋ ਗਨੀਮਤ ਸੀ ਕਿ ਉਹ ਮੋਟਰਸਾਈਕਲ 'ਤੇ ਜਾ ਕੇ ਦੂਰੋਂ ਹੀ ਟਿਊਬਵੈੱਲ 'ਤੇ ਬੱਲਬ ਜਗਦਾ ਵੇਖ ਕੇ ਮੁੜ ਆਉਂਦੇ ਤੇ ਮੋਟਰ ਚੱਲਣ ਦੀ ਤਸੱਲੀ ਕਰ ਲੈਂਦੇ, ਦੋ ਦੋ ਏਕੜ ਦੇ ਕਿਸਾਨ ਝੋਨੇ ਲਈ ਕਿਆਰੇ ਬਣਾਉਂਦੇ ਤੇ ਏਡੇ ਕਿਆਰੇ 'ਚ ਕੋਈ ਧਲੀ ਸੁੱਕੀ ਰਹਿ ਜਾਂਦੀ ਤਾਂ ਸਾਰੇ ਰਕਬੇ ਨੂੰ ਦੁਬਾਰਾ ਤੇ ਕਈ ਵਾਰ ਤਿੰਨ ਵਾਰ ਭਰਦੇ ਤੇ ਇਊਂ ਪਾਣੀ ਦੀ ਖੂਬ ਬਰਬਾਦੀ ਹੁੰਦੀ ਤੇ ਫਿਰ ਵਾਢੀ ਸਮੇਂ ਕੁਝ ਘੰਟਿਆਂ ਵਿਚ ਹੀ ਅਨਾਜ ਦੀ ਕਟਾਈ ਕਰ ਕੇ ਟਰਾਲੀਆਂ ਮੰਡੀ ਨੂੰ ਹੱਕ ਲੈਂਦੇ। ਕੇਵਲ ਕਣਕ-ਝੋਨਾ ਲਾਉਣ ਵਾਲੇ ਰਾਜ ਦੇ ਲਗਪਗ ਅੱਸੀ ਫੀਸਦੀ ਕਿਸਾਨ ਇਨ੍ਹਾਂ ਫ਼ਸਲਾਂ ਦੀ ਲਵਾਈ ਤੇ ਕਟਾਈ ...

ਪੂਰਾ ਲੇਖ ਪੜ੍ਹੋ »

ਸਦਾ ਦੰਦ ਕਥਾ ਬਣਿਆ ਰਿਹਾ ਕਮੇਡੀ ਕਿੰਗ

ਚਾਰਲੀ ਚੈਪਲਿਨ

(ਲੜੀ ਜੋੜਨ ਲਈ 21 ਫਰਵਰੀ ਦਾ ਅੰਕ ਦੇਖੋ) ਜਿਵੇਂ ਅਭਿਮੰਨਿਊ ਨੇ ਚੱਕਰਵਿਊ ਤੋੜਨ ਦੀ ਕਲਾ ਮਾਂ ਦੇ ਪੇਟ ਵਿਚੋਂ ਹੀ ਸਿੱਖ ਲਈ ਸੀ, ਉਸੇ ਤਰ੍ਹਾਂ ਚਾਰਲੀ ਨੂੰ ਜਨਮ ਤੋਂ ਹੀ ਕਾਮੇਡੀ ਦਾ ਗਿਆਨ ਨਹੀਂ ਸੀ। ਉਸ ਗਿਆਨ ਨੂੰ ਪ੍ਰਾਪਤ ਕਰਨ ਲਈ ਚਾਰਲੀ ਨੇ ਬਹੁਤ ਕੁਝ ਬਰਦਾਸ਼ਤ ਕੀਤਾ-ਅਸਫਲਤਾ, ਬੇਇੱਜ਼ਤੀ, ਈਰਖਾ ਆਦਿ। ਉਸ ਨੇ ਇਹ ਵੀ ਮਹਿਸੂਸ ਕੀਤਾ ਹੋਵੇਗਾ ਕਿ ਮਸਖਰਾ ਬਣਨਾ ਬਹੁਤ ਜਿਗਰੇ ਵਾਲਾ ਕੰਮ ਹੈ। ਸਤਾਰਾਂ ਸਾਲ ਦੀ ਉਮਰ ਵਿਚ ਜਦੋਂ ਉਹ ਇੰਗਲੈਂਡ ਦੀ ਕਾਰਨੋ ਕੰਪਨੀ ਵਿਚ ਕੰਮ ਕਰਨ ਲਈ ਗਿਆ ਤਾਂ ਉਸ ਨੂੰ ਕਿਹਾ ਗਿਆ, 'ਹਫ਼ਤੇ ਵਿਚ ਤੈਨੂੰ ਤਿੰਨ ਪੌਂਡ ਦਸ ਸ਼ਲਿੰਗ ਮਿਲਣਗੇ... ਤੇਰਾ ਕੰਮ ਠੀਕ ਲੱਗਿਆ ਤਾਂ ਸਾਰੇ ਸਾਲ ਲਈ ਰੱਖ ਲਵਾਂਗੇ।' ਪਰ ਅਮਰੀਕਾ ਦੀ 'ਕੀ ਸਟੋਨ ਕੰਪਨੀ' ਵਿਚ ਉਸ ਨੂੰ ਹਫ਼ਤੇ ਦੇ 25 ਡਾਲਰ ਤਨਖਾਹ ਮਿਲਣ ਲੱਗੇ। ਬਿਨਾਂ ਸਿੱਖੇ ਅਦਾਕਾਰ ਨੂੰ ਏਨੀ ਵੱਡੀ ਰਕਮ ਦੇਣ ਦੀ ਹਿੰਮਤ ਸੇਨੇਟ ਨੇ ਕੀਤੀ। ਉਸ ਨੇ ਕਬੂਲ ਕੀਤਾ ਕਿ 'ਮੈਂ ਉਸ ਨੂੰ ਇੰਨੇ ਪੈਸੇ ਕਿਉਂ ਦਿੱਤੇ, ਇਸ ਦਾ ਮੈਨੂੰ ਆਪ ਵੀ ਪਤਾ ਨਹੀਂ। ਉਸ ਦੀ ਸਫਲਤਾ ਬਾਰੇ ਵੀ ਮੈਂ ਆਸ਼ਾਵਾਦੀ ਨਹੀਂ ਸੀ ਪਰ ਉਹ ਉਦੋਂ ਤੱਕ ਹਸਾਉਂਦਾ ਰਹਿੰਦਾ ਹੈ ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀ

ਅਖ਼ਬਾਰ

'ਤਪਾਕ'... ਅਖ਼ਬਾਰ ਵਾਲਾ ਰਾਜੂ ਜੋ ਇਕ ਮਾਮੂਲੀ ਜਿਹਾ ਚੋਰ ਹੈ, ਸੜਕ 'ਤੇ ਤੁਰਿਆ ਜਾਂਦਾ ਦੂਰੋਂ ਵੇਖਦਾ ਹੈ ਕਿ ਅਖ਼ਬਾਰ ਵਾਲਾ ਕਿਸੇ ਦੇ ਘਰ ਦੇ ਅੰਦਰ ਦੀ ਬਜਾਇ ਅਖ਼ਬਾਰ ਬਾਹਰ ਸੁੱਟ ਜਾਂਦਾ ਹੈ। ਅਨਪੜ੍ਹ ਰਾਜੂ ਅਖ਼ਬਾਰ ਚੁੱਕ ਲੈਂਦਾ ਹੈ, ਚਲਦਾ-ਚਲਦਾ ਸੋਚਦਾ ਹੈ ਕਿ ਏਸ ਨੂੰ ਵੇਚ ਕੇ ਵੀ ਕੁਝ ਖਾਸ ਨਹੀਂ ਮਿਲਣਾ। ਏਨੇ ਨੂੰ ਇਕ ਸਕੂਲ ਜਾਂਦਾ ਬੱਚਾ ਉਸ ਦੀ ਬਾਂਹ ਹਲੂਣ ਕੇ... ਅੰਕਲ ਇਕ ਮਿੰਟ ਅਖ਼ਬਾਰ ਦਿਓ... ਰਾਜੂ ਤੋਂ ਅਖ਼ਬਾਰ ਫੜ ਕੇ ਕੁਝ ਪੜ੍ਹ ਕੇ ਖੁਸ਼ ਹੁੰਦਾ ਹੋਇਆ 'ਵਾਹ' ਅੱਜ ਤਾਂ ਲਾਲਾ ਲਾਜਪਤ ਰਾਏ ਜੀ ਦਾ ਸ਼ਹੀਦੀ ਦਿਵਸ ਹੈ, 'ਛੁੱਟੀ ਹੈ, ਬਈ ਛੁੱਟੀ ਹੈ', ਬੱਚਾ ਦੌੜ ਕੇ ਘਰ ਵਾਪਿਸ ਚਲਾ ਜਾਂਦਾ ਹੈ। ਥੋੜ੍ਹਾ ਅੱਗੇ (ਰਾਜੂ) ਵਧਦਾ ਹੈ ਇਕ ਸੂਟ-ਬੂਟ ਵਿਚ ਆਦਮੀ 'ਕੀ ਇਕ ਸੈਕਿੰਡ ਲਈ ਅਖ਼ਬਾਰ ਤੱਕ ਸਕਦਾ ਹਾਂ' ਅਖ਼ਬਾਰ ਨੂੰ ਉਲਟ-ਪਲਟ ਕਰਕੇ ਸ਼ੇਅਰ ਮਾਰਕੀਟ ਦੀਆਂ ਖ਼ਬਰਾਂ 'ਤੇ ਨਜ਼ਰ ਮਾਰਦਾ ਹੋਇਆ 'ਬਾਜ਼ਾਰ 'ਚ ਤੇਜ਼ੀ ਹੈ' ਉਹ ਆਦਮੀ ਮਨ 'ਚ ਫੁਸਫੁਸਾਉਂਦਾ ਹੈ, ਫੇਰ ਰਾਜੂ ਨੂੰ ਅਖ਼ਬਾਰ ਵਾਪਿਸ ਦੇ ਕੇ ਅੱਗੇ ਲੰਘ ਜਾਂਦਾ ਹੈ... ਫਿਰ ਇਕ ਔਰਤ ਕੋਲ ਦੀ ਲੰਘਦੀ ਹੋਈ ਕਹਿੰਦੀ ਹੈ, ਭਾਈ ਸਾਹਿਬ... ਆਹ ਅਖ਼ਬਾਰ ਫੜਾਇਓ। ਲਓ ਜੀ, ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX