ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021: ਬੈਂਗਲੁਰੂ ਬੈਂਗਲੌਰ ਦੀਆਂ 13 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 102 ਦੌੜਾਂ
. . .  9 minutes ago
ਗੁਰੂਹਰਸਹਾਏ ਕਤਲ ਕੇਸ ਦੀ ਗੁੱਥੀ ਸੁਲਝੀ, ਪੰਜ ਦੋਸ਼ੀ ਕਾਬੂ, ਹਥਿਆਰ ਬਰਾਮਦ
. . .  59 minutes ago
ਫ਼ਿਰੋਜ਼ਪੁਰ, 18 ਅਪ੍ਰੈਲ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਪੁਲਿਸ ਵੱਲੋਂ 14 ਅਪ੍ਰੈਲ ਨੂੰ ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਪੰਜੇ ਕੇ ਉਤਾੜ ਵਿਖੇ ਹੋਏ ਕਤਲ ਦੇ ਮਾਮਲੇ ਵਿਚ...
ਕੋਰੋਨਾ ਕਾਰਨ ਦਿੱਲੀ ਦੇ ਵਿਗੜੇ ਹਾਲਾਤ, ਕੇਜਰੀਵਾਲ ਨੇ ਮੋਦੀ ਨੂੰ ਮਦਦ ਦੀ ਕੀਤੀ ਅਪੀਲ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਦਿੱਲੀ ਵਿਚ ਕੋਰੋਨਾ ਦੇ ਬੇਕਾਬੂ ਹੋਏ ਹਾਲਾਤ ਨੂੰ ਮੁੱਖ ਰੱਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਦਿੱਲੀ ਦੀ ਮਦਦ ਲਈ ਅਪੀਲ...
ਬਾਰਦਾਨੇ ਦੀ ਘਾਟ ਤੇ ਕਣਕ ਦੀ ਖ਼ਰੀਦ ਘੱਟ ਹੋਣ ਕਾਰਨ ਕਿਸਾਨ ਪ੍ਰੇਸ਼ਾਨ
. . .  about 1 hour ago
ਮੰਡੀ ਲਾਧੂਕਾ (ਫਾਜ਼ਿਲਕਾ), 18 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ) - ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਬਾਰਦਾਨਾ ਨਾ ਮਿਲਣ ਕਾਰਨ ਅਤੇ ਖ਼ਰੀਦ ਏਜੰਸੀਆਂ ਵਲੋਂ ਬਹੁਤ ਘੱਟ ਖ਼ਰੀਦ ਲਿਖਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣਾ ਪੈ ਰਿਹਾ ਹੈ। ਜਦੋਂ ਦਾਣਾ ਮੰਡੀ ਚੱਕ ਖੇੜੇ ਵਾਲਾ (ਜੈਮਲਵਾਲਾ)...
ਅੱਗ ਨਾਲ ਸਾਢੇ 10 ਏਕੜ ਖੜ੍ਹੀ ਕਣਕ ਸੜਕੇ ਹੋਈ ਸੁਆਹ
. . .  about 1 hour ago
ਠੱਠੀ ਭਾਈ (ਮੋਗਾ), 18 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਮੋਗਾ ਜ਼ਿਲ੍ਹੇ ਦੇ ਪਿੰਡ ਢਿਲਵਾਂ ਵਾਲਾ ਵਿਖੇ ਕਣਕ ਨੂੰ ਅੱਗ ਲੱਗਣ ਕਾਰਨ ਲਗਭਗ ਸਾਢੇ 10 ਏਕੜ ਖੜ੍ਹੀ ਕਣਕ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਕਾਰਨ ਇਕ ਗ਼ਰੀਬ ਕਿਸਾਨ ਅਜਮੇਰ ਸਿੰਘ ਵਾਸੀ ਪਿੰਡ ਥਰਾਜ ਜੋ ਠੇਕੇ 'ਤੇ...
 
ਆਈ.ਪੀ.ਐਲ. 2021 : ਬੈਂਗਲੁਰੂ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਮਹਾਂ ਰੈਲੀ ਵਿਚ ਵੱਡੀ ਪੱਧਰ 'ਤੇ ਕਿਸਾਨਾਂ ਮਜ਼ਦੂਰਾਂ ਵਲੋਂ ਸ਼ਮੂਲੀਅਤ
. . .  about 1 hour ago
ਅੰਮ੍ਰਿਤਸਰ, 18 ਅਪ੍ਰੈਲ (ਹਰਮਿੰਦਰ ਸਿੰਘ) - ਕਿਸਾਨਾਂ ਵਲੋਂ ਭਗਤਾਂ ਵਾਲਾ ਅਨਾਜ ਮੰਡੀ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਸੰਬੋਧਨ ਕਰਦੇ ਕਿਸਾਨ ਆਗੂਆਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ...
ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼ 1 ਤੇ ਫ਼ੇਜ਼ 2 ਵਿਚ ਮੁਕੰਮਲ ਲਾਕਡਾਊਨ ਦੇ ਨਿਰਦੇਸ਼
. . .  about 2 hours ago
ਲੁਧਿਆਣਾ, 18 ਅਪ੍ਰੈਲ (ਪੁਨੀਤ ਬਾਵਾ) - ਕੋਰੋਨਾ ਪਾਜ਼ੀਟਿਵ ਦੇ ਮਾਮਲੇ ਵਧਣ ਕਰਕੇ ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼-1 ਅਤੇ ਅਰਬਨ ਅਸਟੇਟ ਦੁੱਗਰੀ ਫ਼ੇਜ਼-2 ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ...
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅਤੇ ਨੀਲ ਨਿਤਿਨ ਮੁਕੇਸ਼ ਕੋਰੋਨਾ ਪਾਜ਼ੀਟਿਵ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਬਾਲੀਵੁੱਡ ਦੇ ਕਈ ਸਟਾਰ ਕੋਰੋਨਾ ਤੋਂ ਪੀੜਤ ਹੋ ਗਏ ਹਨ। ਇਸ ਵਿਚਕਾਰ ਅਰਜੁਨ ਰਾਮਪਾਲ ਤੇ ਨੀਲ ਨਿਤਿਨ ਮੁਕੇਸ਼ ਵੀ ਕੋਰੋਨਾ ਪਾਜ਼ੀਟਿਵ...
ਮੰਡੀਆਂ ਵਿਚ ਬਾਰਦਾਨੇ ਦੀ ਕੋਈ ਕਮੀ ਨਹੀਂ - ਭਰਤ ਭੂਸ਼ਨ ਆਸ਼ੂ
. . .  about 3 hours ago
ਲੁਧਿਆਣਾ, 18 ਅਪ੍ਰੈਲ - ਮੰਡੀਆਂ ਵਿਚ ਬਾਰਦਾਨੇ ਦੀ ਕਮੀ ਦੀਆਂ ਸ਼ਿਕਾਇਤਾਂ ਵਿਚਕਾਰ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਮੰਡੀਆਂ ਵਿਚ ਬਾਰਦਾਨੇ ਦੀ ਕਮੀ...
ਸਰਬੱਤ ਦਾ ਭਲਾ ਟਰੱਸਟ ਜੇਲ੍ਹਾਂ 'ਚ ਖੋਲ੍ਹੇਗਾ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀਆਂ
. . .  about 3 hours ago
ਅੰਮ੍ਰਿਤਸਰ,18 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ )- ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤਿਆਂ ਆਪਣੀ ਜੇਬ ਵਿਚੋਂ ਹੀ ਹਰ ਸਾਲ ਕਰੋੜਾਂ ਰੁਪਏ ਖ਼ਰਚ ਕਰ ਕੇ ਦੇਸ਼ ਵਿਦੇਸ਼ ਅੰਦਰ ਲੋੜਵੰਦਾਂ ਦੀ ਔਖੇ ਵੇਲੇ ਬਾਂਹ...
ਹਲਕਾ ਰਾਜਾਸਾਂਸੀ ਤੋਂ ਸੈਂਕੜੇ ਕਿਸਾਨ ਮਹਾਂ ਰੈਲੀ ਲਈ ਹੋਏ ਰਵਾਨਾ
. . .  about 4 hours ago
ਲੋਪੋਕੇ, 18 ਅਪ੍ਰੈਲ ( ਗੁਰਵਿੰਦਰ ਸਿੰਘ ਕਲਸੀ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਾਣਾ ਮੰਡੀ ਭਗਤਾ ਵਾਲਾ ਵਿਖੇ ਕਰਵਾਈ ਜਾ ਰਹੀ ਮਹਾਂ ਰੈਲੀ ਵਿਚ...
ਕੋਰੋਨਾ ਕਾਰਨ ਪੱਛਮੀ ਬੰਗਾਲ ਵਿਚ ਰਾਹੁਲ ਨੇ ਰੱਦ ਕੀਤੀਆਂ ਆਪਣੀਆਂ ਚੋਣ ਰੈਲੀਆਂ, ਦੂਸਰਿਆ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਆ
. . .  about 4 hours ago
ਨਵੀਂ ਦਿੱਲੀ, 18 ਅਪ੍ਰੈਲ - ਕੋਰੋਨਾ ਲਾਗ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਕਾਂਗਰਸ ਦੇ ਮੁੱਖ ਲੀਡਰ ਤੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਨੇ ਬੰਗਾਲ ਵਿਚ ਆਪਣੀਆਂ ਚੋਣ ਰੈਲੀਆਂ ਰੱਦ ਕਰਨ ਦਾ...
ਸੈਂਕੜੇ ਕਿਸਾਨ ਤੇ ਮਜ਼ਦੂਰ ਦਿੱਲੀ ਦੇ ਬਾਰਡਰ 'ਚ ਧਰਨੇ 'ਚ ਸ਼ਾਮਲ ਹੋਣ ਲਈ ਰਵਾਨਾ
. . .  about 5 hours ago
ਚੋਗਾਵਾਂ, 18 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਚੋਗਾਵਾਂ ਦੇ ਪ੍ਰਧਾਨ ਪ੍ਰਗਟ ਸਿੰਘ, ਮੇਜਰ ਸਿੰਘ, ਯੂਥ ਵਿੰਗ ਦੇ ਪ੍ਰਧਾਨ...
ਹੁਣ ਕੋਰੋਨਾ ਦੀ ਨਵੀਂ ਲਹਿਰ ਕਾਰਨ ਜੇ.ਈ.ਈ. ਮੇਨ 2021 ਪ੍ਰੀਖਿਆ ਮੁਲਤਵੀ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਦੇਸ਼ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਮੁੱਖ ਰੱਖਦੇ ਹੋਏ ਨੈਸ਼ਨਲ ਟੈਸਟਿੰਗ ਏਜੰਸੀ ਐਨ.ਟੀ.ਏ. ਨੇ ਜੇ.ਈ.ਈ. ਮੇਨ 2021 ਅਪ੍ਰੈਲ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ...
ਦਰਦਨਾਕ ਸੜਕ ਹਾਦਸੇ 'ਚ 52 ਸਾਲਾ ਔਰਤ ਦੀ ਮੌਤ
. . .  about 5 hours ago
ਮੁਕੰਦਪੁਰ, 18 ਅਪ੍ਰੈਲ (ਸੁਖਜਿੰਦਰ ਸਿੰਘ ਬਖਲੌਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਮੇਨ ਸੜਕ 'ਤੇ ਤਲਵੰਡੀ ਫੱਤੂ ਨਹਿਰ ਦੇ ਨਜ਼ਦੀਕ ਟਰੱਕ ਤੇ ਮੋਟਰ ਸਾਈਕਲ ਦੀ ਟੱਕਰ 'ਚ ਇਕ 52 ਸਾਲਾ...
ਬਿਜਲੀ ਦੀਆਂ ਕੇਬਲ ਤੇ ਤਾਰਾਂ ਵਿਚ ਫਸਿਆ ਟਰੱਕ, ਆਵਾਜਾਈ ਠੱਪ, ਵੱਡਾ ਹਾਦਸਾ ਹੋਣੋਂ ਟਲਿਆ
. . .  about 6 hours ago
ਖਰੜ, 18 ਅਪ੍ਰੈਲ (ਗੁਰਮੁੱਖ ਸਿੰਘ ਮਾਨ) - ਖਰੜ ਲਾਡਰਾ ਸੜਕ 'ਤੇ ਬਿਜਲੀ ਦੀਆਂ ਸਪਲਾਈ ਵਾਲੀਆਂ ਕੇਬਲ ਅਤੇ ਤਾਰਾਂ ਇਕ ਵੱਡੇ ਟਰੱਕ ਵਿਚ ਫਸ ਗਈਆਂ। ਜਿਸ ਕਾਰਨ ਸਥਾਨਕ ਰੋਡ 'ਤੇ ਆਵਾਜਾਈ ਮੁਕੰਮਲ ਰੂਪ ਵਿਚ ਬੰਦ ਹੋ ਗਈ। ਪਾਵਰਕਾਮ ਦੀ ਟੀਮ ਮੌਕੇ 'ਤੇ...
ਬੀ.ਐਸ.ਐਫ. ਨੇ ਹਿੰਦ-ਪਾਕਿ ਸਰਹੱਦ ਤੋਂ ਫੜੀ 11 ਕਰੋੜ ਦੀ ਹੈਰੋਇਨ
. . .  about 6 hours ago
ਫ਼ਿਰੋਜ਼ਪੁਰ, 18 ਅਪ੍ਰੈਲ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਸੀਮਾ ਸੁਰੱਖਿਆ ਬਲ ਦੀ 29 ਬਟਾਲੀਅਨ ਨੇ ਹਿੰਦ-ਪਾਕਿ ਸਰਹੱਦ ਤੋਂઠਦੋ ਕਿੱਲੋ ਡੇਢ ਸੌ ਗਰਾਮ ਹੈਰੋਇਨ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ...
ਭਾਰਤ ਵਿਚ ਨਿੱਤ ਨਵੇਂ ਬਣ ਰਹੇ ਕੋਰੋਨਾ ਦੇ ਰਿਕਾਰਡ, ਪ੍ਰਧਾਨ ਮੰਤਰੀ ਵਾਰਾਨਸੀ ਦੀ ਸਥਿਤੀ ਦਾ ਅੱਜ ਲੈਣਗੇ ਜਾਇਜ਼ਾ
. . .  about 7 hours ago
ਨਵੀਂ ਦਿੱਲੀ, 18 ਅਪ੍ਰੈਲ - ਭਾਰਤ ਵਿਚ ਕੋਰੋਨਾ ਦੀ ਨਵੀਂ ਲਹਿਰ ਕਾਰਨ ਪਿਛਲੇ 24 ਘੰਟਿਆਂ ਵਿਚ ਰਿਕਾਰਡ 2 ਲੱਖ 61 ਹਜ਼ਾਰ 500 ਨਵੇਂ ਮਾਮਲੇ ਦਰਜ ਹੋਏ ਹਨ ਅਤੇ 1501 ਮੌਤਾਂ ਦਰਜ ਕੀਤੀਆਂ ਗਈਆਂ ਹਨ...
ਕੁੰਭ ਮੇਲੇ ਵਿਚ ਗਏ ਦਿੱਲੀ ਵਾਸੀਆਂ ਲਈ ਕੇਜਰੀਵਾਲ ਸਰਕਾਰ ਵਲੋਂ ਵਿਸ਼ੇਸ਼ ਹਦਾਇਤਾਂ
. . .  about 7 hours ago
ਨਵੀਂ ਦਿੱਲੀ, 18 ਅਪ੍ਰੈਲ - ਦਿੱਲੀ ਸਰਕਾਰ ਵਲੋਂ ਉਨ੍ਹਾਂ ਦਿੱਲੀ ਵਾਸੀਆਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ 4 ਅਪ੍ਰੈਲ ਤੋਂ ਹਰਿਦੁਆਰ ਵਿਖੇ ਕੁੰਭ ਮੇਲੇ ਵਿਚ ਗਏ, ਉਨ੍ਹਾਂ ਨੂੰ ਆਪਣੇ ਵੇਰਵੇ ਦਿੱਲੀ ਸਰਕਾਰ ਦੇ ਪੋਰਟਲ ਵਿਚ ਜਮਾਂ ਕਰਾਉਣ ਲਈ...
ਹਸਪਤਾਲ ਵਿਚ ਅੱਗ ਲੱਗਣ ਕਾਰਨ 5 ਮਰੀਜ਼ਾਂ ਦੀ ਮੌਤ
. . .  about 8 hours ago
ਰਾਏਪੁਰ, 18 ਅਪ੍ਰੈਲ - ਛਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਪਚਪੇੜੀ ਨਾਕਾ ਦੇ ਕੋਲ ਸਥਿਤ ਰਾਜਧਾਨੀ ਹਸਪਤਾਲ ਵਿਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਇਸ ਹਸਪਤਾਲ...
ਕਰਤਾਰਪੁਰ ਥਾਣੇ ਵਿਚ ਚੋਰੀ ਦੇ ਦੋਸ਼ ਵਿਚ ਫੜੇ ਨੌਜਵਾਨ ਨੇ ਲਿਆ ਫਾਹਾ
. . .  about 8 hours ago
ਜਲੰਧਰ, 18 ਅਪ੍ਰੈਲ - ਕਰਤਾਰਪੁਰ ਥਾਣਾ ਦੀ ਪੁਲਿਸ ਵਲੋਂ ਚੋਰੀ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਸੀ ਜਿਸ ਨੇ ਥਾਣਾ ਕਰਤਾਰਪੁਰ ਦੀ ਹਵਾਲਾਤ ਵਿਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ...
ਇੰਡੀਆਨਾ ਗੋਲੀਬਾਰੀ 'ਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ
. . .  about 9 hours ago
ਸਿਆਟਲ, 18 ਅਪ੍ਰੈਲ - ਅਮਰੀਕਾ ਦੇ ਇੰਡਅਨ ਐਪਲਸ ਵਿਖੇ ਇਕ ਸਿਰਫਿਰੇ 19 ਸਾਲਾ ਗੋਰੇ ਵਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿਚ 8 ਵਿਅਕਤੀ ਮਾਰੇ ਗਏ ਸਨ ਜਿਨ੍ਹਾਂ ਵਿਚ...
ਅੱਜ ਦਾ ਵਿਚਾਰ
. . .  about 9 hours ago
ਆਈ.ਪੀ.ਐਲ. 2021 : ਮੁੰਬਈ ਨੇ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾਇਆ
. . .  1 day ago
ਆਈ.ਪੀ.ਐਲ. 2021 : ਮੁੰਬਈ ਨੇ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾਇਆ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਮੈਂ ਕਿੱਥੇ ਗੁਜ਼ਾਰਾਂ ਝੱਟ ਸਾਈਆਂ

ਆਪਣੇ ਪਿੰਡ ਵਾਲੇ ਫ਼ੌਜੀ ਰਤਨ ਸਿਹੁੰ ਦੇ ਮਰਨ ਦੀ ਸਾਰੇ ਪਿੰਡ 'ਚ ਬੜੀ ਚਰਚਾ ਛਿੜੀ ਸੀ। ਸਿਖ਼ਰ ਦੁਪਹਿਰੇ ਉਪਲਾਂ ਦੇ ਮੈਰੇ 'ਚ ਝੋਨਾ ਲਾਉਂਦਿਆਂ ਦਿਮਾਗ਼ ਦੀ ਨਾੜੀ ਫਟਣ ਨਾਲ ਮਰਿਆ ਸੀ ਉਹ। ਪਿੰਡ 'ਚ ਜਿਹੜਾ ਵੀ ਸੁਣਦਾ ਯਕੀਨ ਨਾ ਕਰਦਾ। ਸੁਣ ਕੇ ਹੱਕਾ-ਬੱਕਾ ਰਹਿ ਜਾਂਦਾ ਤੇ ਆਪਣੇ ਲਾਗਲੇ ਨੂੰ ਹੈਰਾਨੀ ਜਿਹੀ 'ਚ ਕਹਿੰਦਾ 'ਕਿਤੇ ਲੋਕ ਖੰਭਾਂ ਦੀਆਂ ਡਾਰਾਂ ਤਾਂ ਨਹੀਂ ਬਣਾਈ ਜਾਂਦੇ।' ਫ਼ੌਜੀ ਆਪਣਾ ਤਾਂ ਕੱਲ੍ਹ ਸਾਡੇ ਨਾਲ ਗਿਆ ਸੀ ਟਰੱਕ 'ਚ ਬੈਠ ਕੇ। ਗੁਰੂ ਘਰਾਂ ਦੇ ਦਰਸ਼ਨ ਕਰਨ। ਸਾਰੇ ਰਾਹ ਆਪ ਢੋਲਕੀ ਵਜਾ ਕੇ ਸ਼ਬਦ ਪੜ੍ਹਦਾ ਰਿਹਾ। ਫਿਰ ਰਾਜ਼ੀ-ਖ਼ੁਸ਼ੀ ਰਾਤੀਂ ਪਿੰਡ ਆਇਆ। ਇਹ ਕਿੱਦਾਂ ਹੋ ਸਕਦਾ। ਹਰ ਕੋਈ ਸੋਚ ਰਿਹਾ ਸੀ। ਪਿੰਡ ਦੀ ਲਹਿੰਦੀ ਗੁੱਠੇ, ਛੱਪੜ ਦੇ ਪਾਰਲੇ ਕੰਢੇ ਕੰਮੀਆਂ ਦੇ ਮਸਾਣਾਂ 'ਚ ਟੀਨ ਦੇ ਸ਼ੈੱਡ ਹੇਠਾਂ ਫ਼ੌਜੀ ਰਤਨ ਸਿਹੁੰ ਦੇ ਲਟ-ਲਟ ਮੱਚਦੇ ਸਿਵੇ ਨੂੰ ਮੈਂ ਪਰ੍ਹਾਂ ਹਟਵਾਂ ਖਲੋਤਾ ਵੇਖ ਰਿਹਾ ਸਾਂ। ਚਿਖਾ 'ਚੋਂ ਉੱਠਦਾ ਘਸਮੈਲੇ ਜਿਹੇ ਰੰਗ ਦਾ ਧੂੰਆਂ ਵਿੰਗੇ-ਟੇਢੇ ਰਾਹ ਬਣਾਉਂਦਾ ਦੂਰ ਨੀਲੇ ਅੰਬਰਾਂ ਦੇ ਖੁੱਲ੍ਹੇ ਖਲਾਅ ਜਾ ਕੇ ਖਿੰਡ-ਪੁੰਡ ਰਿਹਾ ਸੀ। ਮੇਰੇ ਆਸ-ਪਾਸ ਖੜ੍ਹੇ ...

ਪੂਰਾ ਲੇਖ ਪੜ੍ਹੋ »

ਦੋ ਗ਼ਜ਼ਲਾਂ

* ਡਾ: ਸਰਬਜੀਤ ਕੌਰ ਸੰਧਾਵਾਲੀਆ * ਹੁਣ ਤਾਂ ਮੇਰੇ ਦਿਲ ਨੂੰ ਕੁਝ ਭਾਉਂਦਾ ਨਹੀਂ ਤੇਰੇ ਬਿਨਾਂ, ਹੁਣ ਤਾਂ ਕੁਝ ਵੀ ਮਨ ਨੂੰ ਪਰਚਾਉਂਦਾ ਨਹੀਂ ਤੇਰੇ ਬਿਨਾਂ। ਹਰ ਦਿਸ਼ਾ ਵਿਚ, ਹਰ ਤਰਫ਼, ਧਰਤੀ ਅਤੇ ਅਸਮਾਨ ਤੇ, ਹੁਣ ਨਜ਼ਰ ਨੂੰ ਕੁਝ ਨਜ਼ਰ ਆਉਂਦਾ ਨਹੀਂ ਤੇਰੇ ਬਿਨਾਂ। ਹਰ ਤਰਫ਼ ਬਿਖਰੇ ਨੇ ਜਲਵੇ ਹਰ ਤਰਫ਼ ਰੰਗੀਨੀਆਂ, ਪਰ ਕੋਈ ਵੀ ਰੰਗ ਹੁਣ ਭਾਉਂਦਾ ਨਹੀਂ ਤੇਰੇ ਬਿਨਾਂ। ਜਿੰਦ ਹੈ ਫੁੱਲਾਂ ਜਿਹੀ ਮਾਰੂਥਲਾਂ ਦਾ ਸਫ਼ਰ ਹੈ, ਸਿਰ ਤੇ ਕੋਈ ਮੇਘਨਾ ਛਾਉਂਦਾ ਨਹੀਂ ਤੇਰੇ ਬਿਨਾਂ। ਉਮਰ ਭਰ ਦੀ ਪਿਆਸ ਨੂੰ ਜੋ ਜਾਮ ਹੈ ਤੂੰ ਬਖ਼ਸ਼ਿਆ, ਹੁਣ ਤਾਂ ਹਿਰਦਾ ਹੋਰ ਕੁਝ ਚਾਹੁੰਦਾ ਨਹੀਂ ਤੇਰੇ ਬਿਨਾਂ। ਤੇਰਿਆਂ ਗੀਤਾਂ ਦੇ ਪਾਰਸ ਨੇ ਜੋ ਸਾਨੂੰ ਛੋਹ ਲਿਆ, ਹੁਣ ਨਸ਼ਾ ਕੋਈ ਵੀ ਨਸ਼ਿਆਉਂਦਾ ਨਹੀਂ ਤੇਰੇ ਬਿਨਾਂ। ਜਿੰਦ ਦੇ ਦੀਵੇ 'ਚ ਤੇਰਾ ਪਿਆਰ ਲਟਲਟ ਬਲ ਰਿਹਾ, ਹੋਰ ਕੋਈ ਨੂਰ ਰੁਸ਼ਨਾਉਂਦਾ ਨਹੀਂ ਤੇਰੇ ਬਿਨਾਂ। ਇਸ਼ਕ ਤੇਰੇ ਨੇ ਜੋ ਸਾਰੀ ਜ਼ਿੰਦਗੀ ਨੂੰ ਵਲ ਲਿਆ, ਹੋਰ ਕੁਝ ਅੰਦਰ ਨੂੰ ਛਲਕਾਉਂਦਾ ਨਹੀਂ ਤੇਰੇ ਬਿਨਾਂ। ਤਿਸ਼ਨਗੀ ਮੇਰੀ ਨੂੰ ਤੇਰੀ ਦੀਦ ਦੀ ਹੀ ਪਿਆਸ ਹੈ, ਹੋਰ ਕੁਝ ਵੀ ਰੂਹ ਨੂੰ ਮਹਿਕਾਉਂਦਾ ਨਹੀਂ ...

ਪੂਰਾ ਲੇਖ ਪੜ੍ਹੋ »

ਯਾਦਾਂ ਦੇ ਝਰੋਖੇ 'ਚੋਂ

ਹਾਏ ਨੀ ਤਾਰ ਆਈ ਏ

ਟੈਲੀਫੋਨ ਅਤੇ ਮੋਬਾਈਲ ਫ਼ੋਨ ਤੋਂ ਪਹਿਲਾਂ ਚਿੱਠੀ ਪੱਤਰੀ ਦੇ ਨਾਲ ਟੈਲੀਗ੍ਰਾਮ ਦਾ ਜ਼ਿੰਦਗੀ ਵਿਚ ਬੜਾ ਅਹਿਮ ਰੋਲ ਹੁੰਦਾ ਸੀ। ਚਿੱਠੀ, ਪੋਸਟ ਕਾਰਡ ਆਦਿ ਡਾਕ ਰਾਹੀਂ ਆਉਣ ਵਾਲੀ ਸੂਚਨਾ ਨੂੰ ਟੈਲੀਕਾਮ ਨੇ ਪਿੱਛੇ ਕਰ ਦਿੱਤਾ ਹੈ। ਟੈਲੀਗ੍ਰਾਮ ਨੂੰ ਪੰਜਾਬੀ ਵਿਚ ਤਾਰ ਆਖਦੇ ਸਨ। ਇਹ ਤਾਰ ਭਾਵੇਂ ਕਿੰਨੀ ਦੂਰ ਤੋਂ ਭੇਜੀ ਗਈ ਹੋਵੇ, ਇਹ ਆਪਣੀ ਮੰਜ਼ਿਲ 'ਤੇ ਪੰਜ ਦਸ ਮਿੰਟ ਵਿਚ ਪਹੁੰਚ ਜਾਂਦੀ ਹੈ। ਸਾਡੇ ਪਿੰਡ ਦੇ ਹਰ ਚੌਥੇ-ਪੰਜਵੇਂ ਘਰ ਵਿਚੋਂ ਇਕ ਮੁੰਡਾ ਫ਼ੌਜ ਵਿਚ ਭਰਤੀ ਹੁੰਦਾ ਸੀ। ਫ਼ੌਜ ਵਲੋਂ ਜੇਕਰ ਉਨ੍ਹਾਂ ਦੇ ਘਰ ਕੋਈ ਤਾਰ ਭੇਜੀ ਜਾਏ ਤਾਂ ਉਹ ਔਸਤਨ ਉਸ ਫ਼ੌਜੀ ਦੇ ਸ਼ਹੀਦ ਹੋਣ ਦੀ ਸੂਚਨਾ ਹੁੰਦੀ ਸੀ। ਇਸ ਲਈ ਕਿਸੇ ਘਰ ਤਾਰ ਦਾ ਆਉਣਾ ਬੜਾ ਮਾੜਾ ਸਮਝਿਆ ਜਾਂਦਾ ਸੀ। ਸਾਡੇ ਪਿੰਡ ਡਾਕੀਆ ਡਾਕ ਵੰਡ ਜਾਂਦਾ ਤਾਂ ਜਿਸ ਘਰ ਚਿੱਠੀ ਆਉਂਦੀ ਉਸ ਘਰ ਦੀ ਬੇਬੇ ਕਿਸੇ ਤੋਂ ਪੜ੍ਹਾਉਣ ਲਈ ਕਾਹਲੀ ਪੈ ਜਾਂਦੀ। ਸਕੂਲ ਤੋਂ ਛੁੱਟੀ ਹੁੰਦੇ ਹੀ ਉਹ ਬੂਹੇ ਦਾ ਦਰਵਾਜ਼ਾ ਖੋਲ੍ਹ ਕੇ ਮੰਜਾ ਡਾਹ ਲੈਂਦੀ ਅਤੇ ਕਿਸੇ ਮੁੰਡੇ ਦਾ ਇੰਤਜ਼ਾਰ ਕਰਦੀ ਤਾਂ ਕਿ ਚਿੱਠੀ ਪੜ੍ਹਾ ਲਏ। ਮੈਂ ਕਈ ਵਾਰੀ ਉਹਦੀ ਚਿੱਠੀ ਪੜ੍ਹ ...

ਪੂਰਾ ਲੇਖ ਪੜ੍ਹੋ »

ਕਹਾਣੀ

ਜਿਵ ਲਿਖਿਆ ਕਰਤਾਰ

ਸਤਬੀਰ ਸਿੰਘ 22 ਸਾਲ ਦਾ ਸੋਹਣਾ-ਸੁਨੱਖਾ ਜਵਾਨ ਸੀ। ਉਹ ਜ਼ਿਆਦਾ ਪੜ੍ਹਿਆ-ਲਿਖਿਆ ਨਹੀਂ ਸੀ, ਇਸ ਕਰਕੇ ਉਹ ਕਿਸੇ ਕੰਪਨੀ ਦੀ ਟੈਕਸੀ ਚਲਾਉਂਦਾ ਸੀ। ਉਹ ਮਾਂ ਦਾ ਇਕੱਲਾ ਪੁੱਤਰ ਸੀ, ਬਾਪ ਨਹੀਂ ਸੀ। ਦੋਵੇਂ ਜੀਅ ਇਕ ਕਮਰੇ ਦੇ ਮਕਾਨ ਵਿਚ ਗੁਜ਼ਾਰਾ ਕਰਦੇ ਸਨ। ਮਾਂ ਦੀ ਕੋਸ਼ਿਸ਼ ਸੀ ਕਿ ਉਸ ਦੀ ਜਲਦੀ ਸ਼ਾਦੀ ਹੋ ਜਾਵੇ ਤੇ ਉਹ ਘਰ ਨੂੰ ਸੰਭਾਲੇ, ਪਰ ਕੋਈ ਸਬੱਬ ਬਣ ਨਹੀਂ ਸੀ ਰਿਹਾ। ਲੋਕ ਟੈਕਸੀ ਡਰਾਈਵਰ ਨੂੰ ਵਧੀਆ ਕਿੱਤਾ ਨਹੀਂ ਮੰਨਦੇ। ਅੱਜ ਸਵੇਰੇ ਉਸ ਨੂੰ ਸੁਪਨਾ ਆਇਆ ਸੀ ਕਿ ਕੋਈ ਕੁੜੀ ਉਸ ਦੇ ਗਲ ਵਿਚ ਹਾਰ ਪਾ ਹੀ ਏ। ਭਾਵੇਂ ਉਸ ਨੂੰ ਇਸ ਵਿਚ ਵਿਸ਼ਵਾਸ ਨਹੀਂ ਸੀ ਕਿ ਉਹ ਸਵੇਰ ਵੇਲੇ ਆਇਆ ਸੁਪਨਾ ਸੱਚ ਹੁੰਦਾ ਹੈ, ਪਰ ਫਿਰ ਵੀ ਉਹ ਖੁਸ਼ ਸੀ। ਘਰੋਂ ਨਿਕਲਣ ਵੇਲੇ ਉਸ ਨੇ ਘਰ ਵਿਚ ਰੱਖੀ ਇਕ ਗੁਰੂ ਸਾਹਿਬਾਨ ਦੀ ਤਸਵੀਰ ਅੱਗੇ ਮੱਥਾ ਟੇਕਿਆ, ਇਹ ਉਸ ਦਾ ਰੋਜ਼ ਦਾ ਨਿਯਮ ਸੀ। ਜਦੋਂ ਉਹ ਸੜਕ 'ਤੇ ਚੱਲ ਰਿਹਾ ਸੀ ਤਾਂ ਉਸ ਨੇ ਇਕ ਰਿਕਸ਼ੇ ਨੂੰ ਹਾਦਸਾਗ੍ਰਸਤ ਦੇਖਿਆ। ਉਸ ਵਿਚ ਇਕ ਵਿਦੇਸ਼ੀ ਲੜਕੀ ਸਵਾਰ ਸੀ। ਰਿਕਸ਼ਾ ਚਾਲਕ ਇਕ ਉਬੜ-ਖਾਬੜ ਰਸਤੇ ਵਿਚੋਂ ਗੁਜ਼ਰ ਰਿਹਾ ਸੀ ਕਿ ਅਚਾਨਕ ਰਿਕਸ਼ਾ ਉਲਟ ਗਿਆ। ਲਾਗੇ ਇਕ ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀਆਂ

ਖੋਪੇ ਆਪਣੀ ਚੌਧਰ ਕਾਇਮ ਰੱਖਣ ਲਈ ਉਹ ਹੁਣ ਵੀ ਸਦੀਆਂ ਪੁਰਾਣਾ ਰਾਗ ਅਲਾਪਦਾ ਹੈ। ਆਪਣੀ ਮਰਜ਼ੀ ਮੁਤਾਬਿਕ ਕਾਨੂੰਨ ਘੜਦਾ ਹੈ। ਭਾਵੇਂ ਉਹ ਦੇਸ਼ ਦੀ ਵੱਡੀ ਕੁਰਸੀ 'ਤੇ ਬੈਠਾ ਹੋਵੇ ਜਾਂ ਪਿੰਡ ਦੀ ਧਾਰਮਿਕ ਜਾਂ ਸਮਾਜਿਕ ਸੇਵਾ ਕਰਨ ਵਾਲੀ ਸੰਸਥਾ ਦੀ ਕੁਰਸੀ 'ਤੇ। ਉਹ ਉੱਚੇ-ਸੁੱਚੇ ਧਰਮ ਦੇ ਅਰਥ ਵੀ ਆਪਣੀ ਸੌੜੀ ਸੋਚ ਅਨੁਸਾਰ ਬਦਲ ਦਿੰਦਾ ਹੈ। ਆਪਣੇ ਸਵਾਰਥ ਪੂਰੇ ਕਰਨ ਲਈ ਜਾਂ ਆਪਣੀ ਹਉਮੈ ਤੇ ਹੰਕਾਰ ਦੀ ਸੰਤੁਸ਼ਟੀ ਲਈ ਨਵੀਆਂ ਘਾੜਤਾਂ ਘੜਦਾ ਹੈ। ਇਹ ਚੌਧਰੀ ਹਰ ਰੋਜ਼ ਤੁਹਾਨੂੰ ਖੱਬੇ-ਸੱਜੇ ਮਿਲੇਗਾ। ਸਾਡੇ 'ਤੇ ਸ਼ਾਸਨ ਕਰਨ ਲਈ ਅਤੇ ਆਪਣੇ ਆਕਾ ਨੂੰ ਖ਼ੁਸ਼ ਕਰਨ ਲਈ ਸਾਡੇ 'ਤੇ ਆਪਣੀਆਂ ਮਨਮਰਜ਼ੀਆਂ ਥੋਪੇਗਾ। ਕੋਈ ਉਸ ਦੀ ਮਨਮਾਨੀ ਅਤੇ ਗ਼ਲਤ ਕੰਮ 'ਤੇ ਸਵਾਲ ਕਰੇਗਾ ਤਾਂ ਹੋਰ ਲੋਕਾਂ ਨੂੰ ਉਸ ਦੇ ਖਿਲਾਫ਼ ਭੜਕਾਏਗਾ। ਯਾਦ ਆਇਆ ਇਕ ਕਿੱਸਾ ਜੋ ਬਜ਼ੁਰਗ ਸੁਣਾਉਂਦੇ ਹੁੰਦੇ ਸਨ, ਜੋ ਅੱਜ ਦੇ ਅਜਿਹੇ ਚੌਧਰੀਆਂ 'ਤੇ ਪੂਰਾ ਢੁਕਦਾ ਹੈ। ਪੁਰਾਤਨ ਸਮੇਂ ਬਲਦਾਂ ਦੇ ਖੂਹ ਗਿੜਨ ਵੇਲੇ ਉਨ੍ਹਾਂ ਦੀਆਂ ਅੱਖਾਂ 'ਤੇ ਖੋਪੇ ਲਗਾ ਦਿੱਤੇ ਜਾਂਦੇ ਸਨ। ਇੰਜ ਕਰਨ ਨਾਲ ਬਲਦਾਂ ਨੂੰ ਆਸੇ-ਪਾਸੇ ਦਿਸਦਾ ਨਹੀਂ ਸੀ। ਦੂਰ ...

ਪੂਰਾ ਲੇਖ ਪੜ੍ਹੋ »

ਤੁਰ ਗਿਆ ਗੀਤਾਂ ਦਾ ਵਣਜਾਰਾ : ਬਹਾਦਰ ਡਾਲਵੀ

ਇਸ ਧਰਤੀ ਉੱਤੇ ਮਨੁੱਖਾਂ ਦਾ ਜਨਮ ਰਾਹੀਂ ਆਉਣਾ ਤੇ ਮੌਤ ਰਾਹੀਂ ਜਾਣਾ ਰੇਲ ਗੱਡੀ ਦੇ ਆਉਣ-ਜਾਣ ਤਰ੍ਹਾਂ ਦਾ ਕਾਰਜ ਹੈ। ਇਕ ਮਨੁੱਖ ਦੇ ਰੂਪ ਵਿਚ ਸਾਲ 1956 ਵਿਚ ਪਿੰਡ ਡਾਲਾ ਜ਼ਿਲ੍ਹਾ ਮੋਗਾ ਵਿਖੇ ਜਨਮਿਆ ਮੇਰਾ ਵੱਡਾ ਵੀਰ ਬਹਾਦਰ ਡਾਲਵੀ ਸਾਲ 2021 ਵਿਚ ਸਰੀਰਕ ਤੌਰ ਉੱਤੇ 65 ਸਾਲਾਂ ਦਾ ਜੀਵਨ ਜਿਉਂ ਕੇ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਖੇ ਵਿਛੋੜਾ ਦੇ ਗਿਆ ਹੈ, ਪਰ! ਉਹ ਗੀਤਕਾਰ ਤੇ ਬਾਲ-ਸਾਹਿਤਕਾਰ ਹੋਣ ਕਰਕੇ ਪੰਜਾਬੀ ਸਾਹਿਤ-ਸੰਸਾਰ ਦੇ ਜੀਵਨ ਅੰਦਰ ਆਪਣੀਆਂ ਰਚਨਾਵਾਂ ਨਾਲ ਜਿਊਂਦਾ ਹੈ। ਪਿੰਡ ਡਾਲੇ ਦੇ ਮਿਸਤਰੀ ਪਰਿਵਾਰ ਦਾ ਚਿਰਾਗ ਬਹਾਦਰ ਡਾਲਵੀ ਆਪਣੇ ਬਚਪਨ ਦੇ ਸਮੇਂ ਇਕ ਆਟਾ ਚੱਕੀ ਦੇ ਪਟੇ ਦੀ ਲਪੇਟ ਵਿਚ ਆ ਗਿਆ ਤਾਂ ਇਕ ਬਾਂਹ ਵੱਢੀ ਗਈ ਸੀ। ਇਕ ਬਾਂਹ ਦੇ ਨਾਲ ਹੀ ਆਪਣੀ ਸਕੂਲ ਪੜ੍ਹਾਈ ਤੋਂ ਅੱਗੇ ਸ਼ਹਿਰ ਮੋਗਾ ਵਿਖੇ ਬੀ.ਏ. ਅਤੇ ਸ਼ਹਿਰ ਪਟਿਆਲਾ ਵਿਚ ਪੰਜਾਬੀ ਯੂਨੀਵਰਸਿਟੀ ਅੰਦਰ ਰਹਿ ਕੇ ਐਮ.ਏ. ਪੰਜਾਬੀ ਪਾਸ ਕੀਤੀ ਤੇ ਇਸ ਉੱਚ-ਵਿੱਦਿਆ ਦੀ ਪ੍ਰਾਪਤੀ ਦੇ ਸੁਨਹਿਰੀ ਸਮੇਂ ਬਾਰੇ ਜਾਣਕਾਰੀ ਦਿੰਦਿਆਂ ਬਹਾਦਰ ਡਾਲਵੀ ਨੇ ਮੈਨੂੰ ਦੱਸਿਆ , '...ਮੇਰੀ ਅਧਿਆਪਕਾ ਦਲੀਪ ਕੌਰ ਟਿਵਾਣਾ ਸੀ। ਉਸ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX