ਤਾਜਾ ਖ਼ਬਰਾਂ


ਨਿਹੰਗ ਜਥੇਬੰਦੀਆਂ ਵਲੋਂ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ’ਤੇ ਕੱਢਿਆ ਜਾਵੇਗਾ ਬਾਬਾ ਬਕਾਲਾ ਤੋਂ ਵਿਸ਼ਾਲ ਨਗਰ ਕੀਰਤਨ - ਗਿਆਨੀ ਹਰਪ੍ਰੀਤ ਸਿੰਘ
. . .  35 minutes ago
ਸ੍ਰੀ ਅਨੰਦਪੁਰ ਸਾਹਿਬ , 19 ਅਪ੍ਰੈਲ (ਜੇ ਐੱਸ ਨਿੱਕੂਵਾਲ/ਕਰਨੈਲ ਸਿੰਘ )-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਸਮਾਗਮਾਂ ਤੇ 29 ਅਪ੍ਰੈਲ ਨੂੰ ਬਾਬਾ ਬਕਾਲਾ ਤੋਂ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ...
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਸਜਾਇਆ ਨਗਰ ਕੀਰਤਨ ਡੇਰਾ ਬਾਬਾ ਨਾਨਕ ਸਰਹੱਦ 'ਤੇ ਪਹੁੰਚਿਆ - ਪਾਕਿਸਤਾਨ ਗਏ ਸਿੱਖ ਯਾਤਰੂ ਵੀ ਆਏ ਨਜ਼ਰ
. . .  47 minutes ago
ਬਟਾਲਾ, 19 ਅਪ੍ਰੈਲ (ਕਾਹਲੋਂ)-ਵਿਸਾਖੀ ਦਿਹਾੜੇ 'ਤੇ ਪਾਕਿਸਤਾਨੀ ਗਿਆ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਿਆ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਸਰਹੱਦ ਤੱਕ ਕਾਰੀਡੋਰ ਸੜਕ 'ਤੇ ਨਗਰ ਕੀਰਤਨ ...
ਵਿਦਿਆਰਥਣ ਦੇ ਥੱਪੜ ਮਾਰਨ ਦੇ ਮਾਮਲੇ 'ਚ ਪ੍ਰਿੰਸੀਪਲ ਨੂੰ 15 ਦਿਨਾਂ 'ਚ ਰਿਪੋਰਟ ਦੇਣ ਨੂੰ ਕਿਹਾ
. . .  51 minutes ago
ਚੰਡੀਗੜ੍ਹ , 19 ਅਪ੍ਰੈਲ - ਸਿੱਖਿਆ ਵਿਭਾਗ ਵੱਲੋਂ ਨੋਟਿਸ ਲੈਂਦਿਆਂ ਵਿਦਿਆਰਥਣ ਨੂੰ ਥੱਪੜ ਦੇ ਮਾਮਲੇ 'ਚ ਪ੍ਰਿੰਸੀਪਲ ਨੂੰ 15 ਦਿਨਾਂ 'ਚ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ ।
ਨਵੀਂ ਦਿੱਲੀ :18 ਸਾਲ ਤੋਂ ਵੱਧ ਉਮਰ ਦਾ ਹਰ ਕੋਈ 1 ਮਈ ਤੋਂ ਕੋਵਿਡ -19 ਟੀਕਾ ਲਗਵਾਉਣ ਦੇ ਯੋਗ
. . .  about 1 hour ago
ਮਸ਼ਹੂਰ ਫਿਲਮ ਨਿਰਦੇਸ਼ਕ ਸੁਮਿੱਤਰਾ ਭਾਵੇ ਦਾ ਦਿਹਾਂਤ
. . .  about 1 hour ago
ਪੁਣੇ, 19 ਅਪ੍ਰੈਲ - ਮਰਾਠੀ ਸਿਨੇਮਾ ਅਤੇ ਥੀਏਟਰ ਵਿਚ ਕੰਮ ਕਰਨ ਲਈ ਮਸ਼ਹੂਰ ਫਿਲਮ ਦੀ ਮਸ਼ਹੂਰ ਨਿਰਦੇਸ਼ਕ ਅਤੇ ਲੇਖਕ ਸੁਮਿੱਤਰਾ ਭਾਵੇ ਦੀ ਇਕ ਹਸਪਤਾਲ ਵਿਚ ਫੇਫੜਿਆਂ ਨਾਲ ਸੰਬੰਧਤ ਬਿਮਾਰੀ ਦੇ ਬਾਅਦ ਦਿਹਾਂਤ ਹੋ ...
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ​ਕੋਰੋਨਾ ਕਾਰਨ ਏਮਜ਼ ਵਿਚ ਦਾਖਲ
. . .  about 2 hours ago
ਲੱਖਾ ਸਿਧਾਨਾ ਦੇ ਭਰਾ ਗੁਰਦੀਪ ਦਾ ਕੇਸ ਦਿੱਲੀ ਕਮੇਟੀ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਕੀਤਾ ਦਾਇਰ
. . .  about 2 hours ago
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ -768 ਵਿਅਕਤੀ ਕੋਰੋਨਾ ਪਾਜ਼ੀਟਿਵ, 14 ਨੇ ਦਮ ਤੋੜਿਆ
. . .  about 2 hours ago
ਲੁਧਿਆਣਾ, 19 ਅਪ੍ਰੈਲ {ਸਲੇਮਪੁਰੀ} - ਲੁਧਿਆਣਾ ਵਿਚ ਅੱਜ ਫਿਰ ਕੋਰੋਨਾ ਦਾ ਪਹਾੜ ਟੁੱਟ ਗਿਆ ਹੈ, ਜਿਸ ਕਰਕੇ ਲੁਧਿਆਣਾ ਬੁਰੀ ਤਰ੍ਹਾਂ ਦਹਿਲ ਚੁੱਕਿਆ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ 768 ...
ਮੋਗਾ ਵਿਚ ਕੋਰੋਨਾ ਦਾ ਕਹਿਰ, ਆਏ 92 ਨਵੇਂ ਮਾਮਲੇ
. . .  about 2 hours ago
ਮੋਗਾ , 19 ਅਪ੍ਰੈਲ ( ਗੁਰਤੇਜ ਸਿੰਘ ਬੱਬੀ ) - ਮੋਗਾ ਵਿਚ ਕੋਰੋਨਾ ਦਾ ਕਹਿਰ, ਅੱਜ ਇਕੋ ਦਿਨ 92 ਨਵੇਂ ਮਾਮਲੇ ਆਏ ਹਨ ਅਤੇ ਮਰੀਜ਼ਾਂ ਦੀ ਕੁੱਲ ਗਿਣਤੀ 4463 ਹੋਣ ਦੇ ਨਾਲ ਸਰਗਰਮ ਮਾਮਲੇ 619 ਹੋ ਗਏ ...
ਘੁਡਾਣੀ ਕਲਾਂ 'ਚ ਅੱਗ ਲੱਗਣ ਨਾਲ 4 ਏਕੜ ਕਣਕ ਦੀ ਫ਼ਸਲ ਤੇ 10 ਏਕੜ ਨਾੜ ਸੜਿਆ
. . .  about 3 hours ago
ਰਾੜਾ ਸਾਹਿਬ, 19 ਅਪ੍ਰੈਲ (ਸਰਬਜੀਤ ਸਿੰਘ ਬੋਪਾਰਾਏ)-ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਵਿਖੇ ਦੁਪਹਿਰ ਬਾਅਦ 2 ਵਜੇ ਦੇ ਕਰੀਬ ਅੱਗ ਲੱਗਣ ਨਾਲ 4 ਏਕੜ ਕਣਕ ਦੀ ਖੜੀ ਫ਼ਸਲ ਤੇ 10 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ...
ਕੌਂਸਲਰ ਰਮੇਸ਼ ਮਹੇ ਬਣੇ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ
. . .  about 3 hours ago
ਮਹਿਤਪੁਰ, 19ਅਪ੍ਰੈਲ (ਲਖਵਿੰਦਰ ਸਿੰਘ) - ਨਗਰ ਪੰਚਾਇਤ ਮਹਿਤਪੁਰ ਦੇ ਕੌਂਸਲਰ ਰਮੇਸ਼ ਮਹੇ ਸਰਬਸੰਮਤੀ ਨਾਲ ਪ੍ਰਧਾਨ ਬਣੇ ਤੇ ਉਪ ...
ਦੀਪ ਸਿੱਧੂ ਦੀ ਪੁਲਿਸ ਰਿਮਾਂਡ ਦੀ ਅਰਜ਼ੀ ਰੱਦ ਹੋਈ
. . .  about 2 hours ago
ਨਵੀਂ ਦਿੱਲੀ , 19 ਅਪ੍ਰੈਲ - ਦੀਪ ਸਿੱਧੂ ਦੀ ਪੁਲਿਸ ਰਿਮਾਂਡ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ , ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿੰਘ ਸਿਰਸਾ ਵਲੋਂ ਦੱਸਿਆ ਗਿਆ ਹੈ ਕਿ, ਉਨ੍ਹਾਂ ਨੂੰ ਉਮੀਦ ਹੈ...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਕੀਤੀ ਟੀਕਿਆਂ ਦੀ ਤੁਰੰਤ ਸਪਲਾਈ ਭੇਜਣ ਦੀ ਅਪੀਲ
. . .  about 3 hours ago
ਚੰਡੀਗੜ੍ਹ , 19 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਿਆਂ ਦੀ ਤੁਰੰਤ ਸਪਲਾਈ ਭੇਜਣ ਅਤੇ ਦੋਵਾਂ ਦੇ ਭੰਡਾਰਾਂ ਦੇ ...
ਪ੍ਰਾਈਵੇਟ ਲੈਬਾਂ ਦੁਆਰਾ ਆਰ.ਟੀ. - ਪੀ.ਸੀ.ਆਰ. ਅਤੇ ਰੈਪਿਡ ਐਂਟੀਜੇਨ ਟੈਸਟਿੰਗ (ਰੈਟ) ਦੀਆਂ ਕੀਮਤਾਂ ਕ੍ਰਮਵਾਰ 450 ਅਤੇ 300 ਰੁਪਏ ਕਰ ਦਿੱਤੀਆਂ ਗਈਆਂ
. . .  about 4 hours ago
ਚੰਡੀਗੜ੍ਹ , 19 ਅਪ੍ਰੈਲ - ਪ੍ਰਾਈਵੇਟ ਲੈਬਾਂ ਦੁਆਰਾ ਆਰ.ਟੀ. - ਪੀ.ਸੀ.ਆਰ. ਅਤੇ ਰੈਪਿਡ ਐਂਟੀਜੇਨ ਟੈਸਟਿੰਗ (ਰੈਟ) ਦੀਆਂ ਕੀਮਤਾਂ ਕ੍ਰਮਵਾਰ 450 ਅਤੇ 300 ਰੁਪਏ ਕਰ...
ਪੰਜਾਬ ਵਿਚ ਰਾਤ ਦੇ ਕਰਫ਼ਿਊ ਦਾ ਸਮਾਂ ਵਧਿਆ
. . .  about 3 hours ago
ਚੰਡੀਗੜ੍ਹ , 19 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਨੇ ਕੋਵਿਡ 19 ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਇਹ ਐਲਾਨ ਕੀਤਾ ਹੈ ਕਿ ਰਾਤ ਦੇ ਕਰਫ਼ਿਊ ਦਾ ਸਮਾਂ (ਸ਼ਾਮ 8 ਵਜੇ ਤੋਂ ਸਵੇਰੇ 5 ਵਜੇ) ...
ਮੋਹਾਲੀ ਵਿਚ ਬੁੱਧਵਾਰ ਨੂੰ ਰਾਮ ਨਵਮੀ ਦੇ ਮੌਕੇ 'ਤੇ ਪੂਰੀ ਤਰ੍ਹਾਂ ਨਾਲ ਤਾਲਾਬੰਦੀ
. . .  about 4 hours ago
ਚੰਡੀਗੜ੍ਹ , 19 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਇਕ ਉੱਚ ਪੱਧਰੀ ਕੋਵਿਡ 19 ਦੀ ਸਮੀਖਿਆ ਬੈਠਕ ਦੌਰਾਨ ਕੀਤਾ ਇਹ ਐਲਾਨ...
ਕਿਸਾਨ ਮਹਾ ਪੰਚਾਇਤ ਦੌਰਾਨ ਹਜ਼ਾਰਾਂ ਕਿਸਾਨਾਂ ਵਜਾਇਆ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗਲ
. . .  about 4 hours ago
ਹਰਸਾ ਛੀਨਾ, ਅਜਨਾਲਾ 19 ਅਪ੍ਰੈਲ (ਕੜਿਆਲ , ਢਿੱਲੋਂ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ...
ਕਿਸਾਨਾਂ ਦੀ ਕਣਕ ਵੱਧ ਤੋਲਣ 'ਤੇ 21 ਆੜ੍ਹਤੀਆਂ ਦੇ ਲਾਇਸੰਸ ਮੁਅੱਤਲ
. . .  about 4 hours ago
ਡੱਬਵਾਲੀ, 19 ਅਪ੍ਰੈਲ (ਇਕਬਾਲ ਸਿੰਘ ਸ਼ਾਂਤ) - ਡੱਬਵਾਲੀ ਦਾਣਾ ਮੰਡੀ ਵਿਖੇ ਫ਼ਸਲ ਖ਼ਰੀਦ ਵਿਚ ਵੱਧ ਕਣਕ ਤੋਲ ਕੇ ਕਿਸਾਨਾਂ ਨੂੰ ਕੁੰਡੀ ਲਗਾਉਣ ਵਾਲੇ 21 ਆੜ੍ਹਤੀਆਂ ਦੇ ਲਾਇਸੰਸ ਸਸਪੈਂਡ ਕੀਤੇ ਗਏ...
12 ਨਾਮੀ ਫੁੱਟਬਾਲ ਕਲੱਬਾਂ ਦੁਆਰਾ '' ਯੂਰਪੀਅਨ ਸੁਪਰ ਲੀਗ " ਦੇ ਗਠਨ ਨਾਲ ਫੁੱਟਬਾਲ ਖੇਡ ਕਲੱਬਾਂ ਵਿਚ ਆਇਆ ਭੂਚਾਲ
. . .  about 2 hours ago
ਵੈਨਿਸ ( ਇਟਲੀ ), 19 ਅਪ੍ਰੈਲ (ਹਰਦੀਪ ਸਿੰਘ ਕੰਗ) - ਯੂਰਪ ਦੇ 12 ਪ੍ਰਸਿੱਧ ਫੁੱਟਬਾਲ ਖੇਡ ਕਲੱਬਾਂ ਦੁਆਰਾ ਅੱਜ ਯੂਰਪੀਅਨ ਸੁਪਰ ਲੀਗ ਦਾ ਗਠਨ ਕੀਤਾ ਗਿਆ ...
30 ਸਾਲਾਂ ਵਾਲੇ ਹੋ ਰਹੇ ਨੇ ਕੋਰੋਨਾ ਪਾਜ਼ੀਟਿਵ
. . .  about 5 hours ago
ਨਵੀਂ ਦਿੱਲੀ , 19 ਅਪ੍ਰੈਲ - ਪਿਛਲੀ ਮਹਾਂਮਾਰੀ ਦੀ ਲਹਿਰ ਵਿਚ, 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ 31% ਸਕਾਰਾਤਮਕ ਕੇਸ ਪਾਏ ਗਏ ਸਨ...
ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਫਿਰ ਇਕ ਵਾਰ ਇਕੱਠੇ ਹੋ ਕੇ ਚੋਣ ਲੜਨਗੇ
. . .  about 5 hours ago
ਚੰਡੀਗੜ੍ਹ ,19 ਅਪ੍ਰੈਲ - (ਸੁਰਿੰਦਰਪਾਲ ) - ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਫਿਰ ਇਕ ...
ਲੁਧਿਆਣਾ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ਤੋਂ ਇਲਾਵਾ ਸਾਰੇ ਵਿਦਿਅਕ ਅਦਾਰੇ ਬੰਦ
. . .  about 5 hours ago
ਲੁਧਿਆਣਾ,19 ਅਪ੍ਰੈਲ - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ...
ਨਗਰ ਕੌਂਸਲ ਮਜੀਠਾ ਦੇ ਸਲਵੰਤ ਸਿੰਘ ਸੇਠ ਪ੍ਰਧਾਨ, ਪ੍ਰਿੰਸ ਨਈਅਰ ਤੇ ਮਨਜੀਤ ਕੌਰ ਉਪ ਪ੍ਰਧਾਨ ਨਿਯੁਕਤ
. . .  about 6 hours ago
ਮਜੀਠਾ, 19 ਅਪ੍ਰੈਲ (ਜਗਤਾਰ ਸਿੰਘ ਸਹਿਮੀ) ਅੱਜ ਐੱਸ.ਡੀ.ਐਮ ਮਜੀਠਾ ਅਲਕਾ ਕਾਲੀਆ ਵਲੋਂ ਨਗਰ ਕੌਂਸਲ ਮਜੀਠਾ ਦੇ ਅਕਾਲੀ ਦਲ ਨਾਲ ਸਬੰਧਿਤ...
ਕਾਂਗੜਾ 'ਚ ਮਿਲੀ ਇਕ ਵਿਅਕਤੀ ਦੀ ਲਾਸ਼
. . .  about 6 hours ago
ਡਮਟਾਲ,19 ਅਪ੍ਰੈਲ (ਰਾਕੇਸ਼ ਕੁਮਾਰ) ਕਾਂਗੜਾ ਸ਼ਹਿਰ ਦੀ ਹਾਊਸਿੰਗ ਬੋਰਡ ਕਲੋਨੀ ਨੇੜੇ ਇਕ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲਣ...
ਪ੍ਰਧਾਨ ਮੰਤਰੀ ਬੌਰਿਸ ਜੋਹਨਸਨ ਦਾ ਭਾਰਤ ਦੌਰਾ ਰੱਦ
. . .  about 6 hours ago
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਭਾਰਤ ਵਿਚ ਕੋਰੋਨਾ ਵਾਇਰਸ ਦੀ ਮੁੜ ਉੱਠੀ ਵੱਡੀ ਲਹਿਰ ਨੂੰ...
ਹੋਰ ਖ਼ਬਰਾਂ..

ਬਾਲ ਸੰਸਾਰ

ਵਿਗਿਆਨੀਆਂ ਦਾ ਬਚਪਨ

ਭਾਫ਼ ਇੰਜਣ ਨੂੰ ਸਮਰੱਥ ਬਣਾਉਣ ਵਾਲਾ ਜੇਮਜ਼ ਵਾਟ

ਪਹਿਲੇ ਭਾਫ਼ ਇੰਜਣ ਦੀ ਖੋਜ ਸੰਨ 1698 ਵਿਚ ਥਾਮਸ ਸਾਵੇਰੀ ਨੇ ਕੀਤੀ ਸੀ ਪਰ ਉਸ ਦਾ ਤਿਆਰ ਕੀਤਾ ਇੰਜਣ ਬਹੁਤਾ ਉਪਯੋਗੀ ਨਹੀਂ ਸੀ। ਇਸ ਤੋਂ ਬਾਅਦ ਪਹਿਲਾ ਉਪਯੋਗੀ ਭਾਫ਼ ਇੰਜਣ ਨਿਊਕੋਮੈਨ ਨੇ ਸੰਨ 1712 ਵਿਚ ਬਣਾਇਆ ਸੀ। ਜੇਮਜ਼ ਵਾਟ ਨੇ ਸੰਨ ਉਸ ਇੰਜਣ ਦੀ ਮੁਰੰਮਤ ਅਤੇ ਸੋਧ ਕਰਨ ਵੇਲੇ, ਉਸ ਵਿਚ ਤਾਪ ਦੀ ਹੋ ਰਹੀ ਹਾਨੀ ਨੂੰ ਦੇਖਦਿਆਂ, ਉਸ ਵਿਚ ਇਕ ਵੱਖਰਾ ਕੰਡੈਂਸਰ ਲਗਾ ਕੇ ਸੋਧ ਕੀਤੀ। ਇਸ ਖੋਜ ਨੂੰ ਉਸ ਨੇ 'ਅਗਨ ਇੰਜਣਾਂ ਵਿਚ ਭਾਫ਼ ਅਤੇ ਬਾਲਣ ਦੀ ਖਪਤ ਘਟਾਉਣ ਦਾ ਇਕ ਨਵਾਂ ਢੰਗ' ਦੇ ਨਾਂਅ ਅਧੀਨ ਪੇਟੈਂਟ ਕਰਾ ਲਿਆ ਸੀ। ਇੰਗਲੈਂਡ ਵਿਚ ਉਦਯੋਗਿਕ ਕ੍ਰਾਂਤੀ ਨੂੰ ਰਫ਼ਤਾਰ ਦੇਣ ਵਿਚ, ਜੇਮਜ਼ ਵਾਟ ਦੇ ਸੋਧੇ ਇੰਜਣ ਨੇ ਲਾਜਵਾਬ ਭੂਮਿਕਾ ਨਿਭਾਈ ਸੀ। ਜੇਮਜ਼ ਵਾਟ ਦਾ ਜਨਮ ਗਰੀਨੋਕ, ਸਕਾਟਲੈਂਡ (ਇੰਗਲੈਂਡ) ਵਿਚ ਸੰਨ 1736 ਵਿਚ ਹੋਇਆ। ਜਨਮ ਤੋਂ ਹੀ ਉਸ ਦੀ ਸਿਹਤ ਕੁਝ ਢਿੱਲੀ ਮੱਠੀ ਹੀ ਰਹਿੰਦੀ ਸੀ। ਇਸੇ ਕਰਕੇ ਸ਼ੁਰੂ-ਸ਼ੁਰੂ ਵਿਚ ਉਸ ਨੂੰ ਘਰ ਵਿਚ, ਉਸ ਦੀ ਮਾਂ ਨੇ ਹੀ ਪੜ੍ਹਾਇਆ ਸੀ। ਬਾਅਦ ਵਿਚ ਉਸ ਨੇ ਗਰਾਮਰ ਸਕੂਲ ਵਿਚ ਪੜ੍ਹਾਈ ਦੌਰਾਨ ਲਾਤੀਨੀ, ਯੂਰਪੀਨ ਭਾਸ਼ਾ ਅਤੇ ਗਣਿਤ ਦੀ ਸਿੱਖਿਆ ਲਈ। ਉਸ ਦਾ ਪਿਤਾ ਲੱਕੜੀ ...

ਪੂਰਾ ਲੇਖ ਪੜ੍ਹੋ »

ਸੰਸਾਰ ਦੀ ਸਰਵਉੱਚ ਪਰਬਤ ਚੋਟੀ ਮਾਊਂਟ ਐਵਰੈਸਟ

ਪਿਆਰੇ ਬੱਚਿਓ, ਧਰਤੀ ਦੇ ਥਲ ਭਾਗ ਨੂੰ ਮੈਦਾਨਾਂ, ਜੰਗਲਾਂ ਅਤੇ ਪਹਾੜਾਂ ਨੇ ਢਕਿਆ ਹੋਇਆ ਹੈ। ਧਰਤੀ ਤੇ ਬਹੁਤ ਉੱਚੀਆਂ ਪਹਾੜੀ ਚੋਟੀਆਂ ਹਨ ਜਿਵੇਂ ਭਾਰਤ ਸਥਿਤ ਗੋਡਵਿਨ ਆਸਟਿਨ (ਕੇ 2), ਮਾਊਂਟ ਐਵਰੈਸਟ, ਕੰਚਨ ਜੰਗਾ, ਲਹੋਤਸੇ, ਮਕਾਲੂ, ਚੋ-ਓਜੂ, ਧੋਲਾਗਿਰੀ, ਅੰਨਾਪੂਰਨਾ ਆਦਿ। ਸੋ, ਬੱਚਿਓ, ਅੱਜ ਆਪਾਂ ਸੰਸਾਰ ਦੀ ਸਰਵਉੱਚ ਪਰਬਤ ਚੋਟੀ ਮਾਊਂਟ ਐਵਰੈਸਟ ਬਾਰੇ ਜਾਣਾਂਗੇ। ਬੱਚਿਓ ਮਾਊਂਟ ਐਵਰੈਸਟ ਪਰਬਤ ਚੋਟੀ ਨਿਪਾਲ ਦੇਸ਼ ਵਿਚੋਂ ਤਿੱਬਤ (ਚੀਨ) ਨਾਲ ਲਗਦੀ ਹੱਦ 'ਤੇ ਸਥਿਤ ਹੈ। ਮਾਊਂਟ ਐਵਰੈਸਟ ਚੋਟੀ ਦੀ ਉਚਾਈ 8848 ਮੀਟਰ (29031 ਫੁੱਟ) ਹੈ, ਜੋ ਹਿਮਾਲਿਆ ਸ਼੍ਰੇਣੀ ਅਧੀਨ ਆਉਂਦੀ ਹੈ। ਬੱਚਿਓ 1841 ਈ: ਵਿਚ ਸਰ ਚਾਰਜ ਐਵਰੈਸਟ ਦੀ ਅਗਵਾਈ ਵਾਲੀ ਬ੍ਰਿਟਿਸ਼ ਸਰਵੇ ਟੀਮ ਨੇ ਇਸ ਪਰਬਤ ਸਿਖਰ ਮਾਊਂਟ ਐਵਰੈਸਟ ਨੂੰ ਸੰਸਾਰ ਦੀ ਸਭ ਤੋਂ ਉੱਚੀ ਹੋਣ ਦਾ ਐਲਾਨ ਕੀਤਾ। ਬੱਚਿਓ, 1865 ਤੱਕ ਇਸ ਚੋਟੀ ਨੂੰ ਪੀਕ ਐਕਸ. ਵੀ. ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। 1865 ਤੋਂ ਅੰਗੇਰਜ਼ੀ ਰਾਜ ਸਮੇਂ ਇਸ ਚੋਟੀ ਦਾ ਨਾਂਅ ਬਰਤਾਨਵੀ ਭਾਰਤ ਦੇ ਅੰਗਰੇਜ਼ ਅਫਸਰ 'ਸਰ ਜਾਜ ਐਵਰੈਸਟ' ਦੇ ਨਾਂਅ 'ਮਾਊਂਟ ਐਵਰੈਸਟ' ਰੱਖਿਆ ਗਿਆ ਹੈ ਜੋ ਕਿ 1830 ਤੋਂ ...

ਪੂਰਾ ਲੇਖ ਪੜ੍ਹੋ »

ਰੌਚਿਕ ਜਾਣਕਾਰੀ

* ਵਿਟਾਮਿਨ ਬੀ-12 ਦੀ ਕਮੀ ਨਾਲ ਵਾਲ ਸਫੈਦ ਹੋ ਜਾਂਦੇ ਹਨ। * ਭਾਰਤੀ ਮੁਦਰਾ ਦਾ ਨਾਂਅ ਰੁਪਈਆ ਮੁਗਲ ਬਾਦਸ਼ਾਹ ਸ਼ੇਰਸਾਹ ਸੂਰੀ ਨੇ ਰੱਖਿਆ। * ਵਿਸ਼ਵ ਦਾ ਸਭ ਤੋਂ ਲੰਬਾ ਤੇ ਲਿਖਤੀ ਸੰਵਿਧਾਨ ਭਾਰਤ ਦਾ ਹੈ। * ਨੈਲਸਨ ਮੰਡੇਲਾ ਨੂੰ ਦੂਜਾ ਮਹਾਤਮਾ ਗਾਂਧੀ ਕਿਹਾ ਜਾਂਦਾ ਹੈ। * ਹਲਦੀ ਘਾਟ ਦਾ ਯੁੱਧ 18 ਜੂਨ, 1576 ਈ: ਨੂੰ ਮਹਾਰਾਣਾ ਪ੍ਰਤਾਪ (ਰਾਣਾ ਆਫ਼ ਮੇਵਾੜ) ਅਤੇ ਮੁਗਲ ਬਾਦਸ਼ਾਹ ਅਕਬਰ ਵਿਚਕਾਰ ਹੋਇਆ। * ਸਭ ਤੋਂ ਪਹਿਲਾਂ ਪੋਲੀਓ ਟੀਕੇ (ਇੰਜੈਕਸ਼ਨ) ਦੀ ਖੋਜ ਜੋਨਸ ਸਾਲਕ ਨੇ ਕੀਤੀ। * ਭਾਰਤ ਦਾ ਰਾਸ਼ਟਰੀ ਰੁੱਖ ਬਰਗਦ (ਬਰੋਟਾ) ਹੈ। * ਭਾਰਤ ਦਾ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ ਹੈ। * ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਰਾਜਪਾਲ ਦੀ ਗੱਡੀ ਉਤੇ ਨੰਬਰ ਪਲੇਟ ਨਹੀਂ ਲੱਗੀ ਹੁੰਦੀ। * ਨਹਿਰੂ ਟਰਾਫੀ ਦਾ ਸਬੰਧ ਹਾਕੀ ਖੇਡ ਨਾਲ ਹੈ। * ਪ੍ਰਿਥਵੀ ਦੀ ਸੂਰਜ ਤੋਂ ਦੂਰੀ ਲਗਪਗ 1496 ਲੱਖ ਕਿਲੋਮੀਟਰ/1519 ਲੱਖ ਕਿਲੋਮੀਟਰ ਹੈ। * ਵਿਸ਼ਵ ਦੀ ਅਮੀਰਾਂ ਦੀ ਸੂਚੀ ਵਿਚੋਂ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ਼ ਪਹਿਲੇ ਨੰਬਰ 'ਤੇ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 197 ਅਰਬ ਡਾਲਰ ਹੈ। -ਜਗਦੀਸ਼ ਰਾਏ ਗੋਇਲ ਐਮ.ਏ., ਐਮ.ਐੱਡ., 212, ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ

ਝੂਠ ਦਾ ਅਸਰ

ਮੈਂਖਿਆ ਨਿੱਕੂ ਦੇ ਦਾਦਾ ਜੀ, ਆਹ ਜ਼ਰਾ ਸੌ ਰੁਪਏ ਦਿਉ ਨਿੱਕੂ ਨੂੰ ਦੇਣਾ ਏ, ਇਹਦੀ ਮੈਡਮ ਨੇ ਸਕੂਲ 'ਚ ਮੰਗਵਾਇਆ ਏ। ਭਾਗਵਾਨੇ ਇਹ ਤਾਂ ਅਜੇ ਪਰਸੋਂ ਮੈਥੋਂ ਵੀ ਲੈ ਕੇ ਗਿਆ ਸੀ...। 'ਬਾਪੂ ਜੀ... ਬਾਪੂ ਜੀ... ਤੁਹਾਡੇ ਤੋਂ ਹੀ ਨਹੀਂ, ਤਿੰਨ-ਚਾਰ ਦਿਨ ਪਹਿਲਾਂ ਆਪਣੇ ਡੈਡੀ ਤੋਂ ਅਤੇ ਉਦੂੰ ਪਹਿਲਾਂ ਮੈਥੋਂ ਵੀ ਇਹੀ ਕਹਿ ਕੇ ਲੈ ਕੇ ਗਿਆ ਸੀ ਕਿ ਮੈਡਮ ਨੇ ਮੰਗਵਾਇਆ ਹੈ। ' ਨਿੱਕੂ ਦੀ ਮੰਮੀ ਨੇ ਕਿਹਾ। 'ਤੁਸੀਂ ਸਾਰੇ ਜਣੇ ਰੁਕੋ ਮੈਂ ਹੁਣੇ ਫੋਨ ਕਰ ਕੇ ਇਹਦੀ ਮੈਡਮ ਤੋਂ ਪੁੱਛਦੈਂ...। ' (ਫੋਨ ਤੋਂ ਬਾਅਦ) 'ਉਏ ਨਿੱਕੂ ਆਹ ਤੇਰੀ ਮੈਡਮ ਨੇ ਫੋਨ 'ਤੇ ਦੱਸਿਆ ਕਿ ਉਸ ਨੇ ਤਾਂ ਕਦੇ ਵੀ ਕੋਈ ਸਕੂਲ 'ਚ ਪੈਸਾ ਨਹੀਂ ਮੰਗਵਾਇਆ... ਮੈਨੂੰ ਲਗਦੈ ਸਕੂਲ 'ਚ ਤੇਰੇ ਦੋਸਤ-ਆੜੀਆਂ ਦੀ ਕੰਪਨੀ ਮਾੜੀ ਹੋਵੇਗੀ, ਜਿਹੜੀ ਮਾੜੀ ਸੁਸਾਇਟੀ ਦੇ ਝੂਠਾਂ ਦਾ ਅਸਰ ਤੇਰੇ 'ਤੇ ਹੁੰਦਾ ਜਾ ਰਿਹਾ ਹੈ। ਹੁਣ ਤੋਂ ਪਹਿਲਾਂ ਤੂੰ ਕਦੇ ਵੀ ਅਜਿਹੇ ਡਰਾਮੇ ਕਰ ਕੇ ਫਾਲਤੂ ਪੈਸਿਆਂ ਦੀ ਮੰਗ ਨਹੀਂ ਸੀ ਕਰਦਾ। ' 'ਦਾਦਾ ਜੀ, ਸਕੂਲ 'ਚ ਮੇਰਾ ਕੋਈ ਵੀ ਅਜਿਹਾ ਸਾਥੀ ਨਹੀਂ ਹੈ, ਜੋ ਝੂਠ ਬੋਲਦਾ ਹੋਵੇ। ' 'ਪਰ ਪੁੱਤ, ਤੈਨੂੰ ਹੁਣ ਤੋਂ ਹੀ ਝੂਠ ਬੋਲਣ ਦੀ ਆਦਤ ...

ਪੂਰਾ ਲੇਖ ਪੜ੍ਹੋ »

ਬਾਲ ਸਾਹਿਤ

ਜਲ੍ਹਿਆਂਵਾਲੇ ਬਾਗ਼ ਦਾ ਸਾਕਾ

(ਇਤਿਹਾਸਕ ਕਵਿਤਾਵਾਂ ਅਤੇ ਗੀਤ)

ਸੰਪਾਦਕ : ਗੁਰਦੇਵ ਸਿੰਘ ਸਿੱਧੂ ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ ਮੁੱਲ : 100, ਪੰਨੇ : 64 ਸੰਪਰਕ : 0172-4027552 ਸਮੇਂ-ਸਮੇਂ 'ਤੇ ਦੇਸ਼ ਭਗਤੀ ਅਤੇ ਸੂਰਬੀਰਤਾ ਸਬੰਧੀ ਕਾਵਿ ਸਿਰਜਣਾ ਹੁੰਦੀ ਆਈ ਹੈ। ਸੰਪਾਦਕ ਗੁਰਦੇਵ ਸਿੰਘ ਸਿੱਧੂ ਨੇ ਅਜਿਹਾ ਹੀ ਸਾਰਥਿਕ ਉੱਦਮ ਕਾਵਿ-ਪੁਸਤਕ 'ਜਲ੍ਹਿਆਂਵਾਲੇ ਬਾਗ਼ ਦਾ ਸਾਕਾ' ਦੇ ਰੂਪ ਵਿਚ ਕੀਤਾ ਹੈ ਜਿਸ ਵਿਚ ਭਾਈ ਸੂਰਜ ਸਿੰਘ, ਭਾਈ ਨਾਨਕ ਸਿੰਘ, ਭਾਈ ਹਰਨਾਮ ਸਿੰਘ, ਗਿਆਨੀ ਮਾਨ ਸਿੰਘ ਫਿਰੋਜ਼ਪੁਰੀ, ਮੁਹੰਮਦ ਹੁਸੈਨ ਅਰਸ਼ਦ ਅੰਮ੍ਰਿਤਸਰੀ, ਮੁਹੰਮਦ ਹੁਸੈਨ ਖ਼ੁਸ਼ਨੂਦ, ਗ਼ੁਲਾਮ ਰਸੂਲ ਲੁਧਿਆਣਵੀ, ਜਾਚਕ, ਅਮੀਰ ਅਲੀ ਅਮਰ, ਅਬਦੁਲ ਕਾਦਰ ਬੇਗ਼ ਅਤੇ ਈਸ਼ਰ ਦਾਸ ਪੁਰੀ ਦੀਆਂ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਨਾਲ ਜੁੜੀਆਂ ਕਵਿਤਾਵਾਂ ਨੂੰ ਸੰਕਲਿਤ ਕੀਤਾ ਗਿਆ ਹੈ। ਇਸ ਪੁਸਤਕ ਵਿਚ ਕਵੀਆਂ ਨੇ ਜਲ੍ਹਿਆਂਵਾਲੇ ਬਾਗ਼ ਦੀ ਖ਼ੌਫ਼ਨਾਕ ਘਟਨਾ ਨੂੰ ਵੱਖ-ਵੱਖ ਹਿਰਦੇਵੇਧਕ ਦ੍ਰਿਸ਼ਾਂ ਦੇ ਰੂਪ ਵਿਚ ਉਲੀਕਿਆ ਹੈ ਜਿਵੇਂ ਜਨਰਲ ਡਾਇਰ ਵਲੋਂ ਆ ਕੇ ਗੋਲੀ ਚਲਾਉਣੀ, ਲੋਕਾਂ ਵਲੋਂ ਆਪਣੇ ਸਬੰਧੀਆਂ ਦੀਆਂ ਲਾਸ਼ਾ ਲਿਆਉਣੀਆਂ ਤੇ ਵਿਰਲਾਪ ਕਰਨੇ, ਮਾਪਿਆਂ ਦਾ ਆਪਣੇ ਮੁਰਦਾ ਬੱਚਿਆਂ ਨੂੰ ...

ਪੂਰਾ ਲੇਖ ਪੜ੍ਹੋ »

ਬਾਲ ਨਾਵਲ-65

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) ਨਾਨਾ ਜੀ ਨੇ ਇਕ ਮਿਹਨਤੀ ਅਤੇ ਇਮਾਨਦਾਰ ਲੜਕੇ ਦੀ ਕਹਾਣੀ ਸੁਣਾਈ, ਜਿਸ ਨੇ ਇਕ ਕਾਰਖ਼ਾਨੇ ਵਿਚ ਛੋਟੀ ਜਿਹੀ ਨੌਕਰੀ ਕਰਕੇ ਨਾਲ-ਨਾਲ ਪੜ੍ਹਾਈ ਕੀਤੀ। ਉਹ ਸਖ਼ਤ ਮਿਹਨਤ ਅਤੇ ਆਪਣੀ ਇਮਾਨਦਾਰੀ ਸਦਕਾ ਅੱਜ ਉਸੇ ਹੀ ਕਾਰਖ਼ਾਨੇ ਦਾ ਮੈਨੇਜਰ ਹੈ, ਜਿਥੇ ਉਸ ਨੇ ਮਜ਼ਦੂਰੀ ਕਰਨ ਦਾ ਕੰਮ ਸ਼ੂਰੂ ਕੀਤਾ ਸੀ। ਨਾਨਾ ਜੀ ਦਾ ਕਹਾਣੀ ਸੁਣਾਉਣ ਦਾ ਤਰੀਕਾ ਐਨਾ ਵਧੀਆ ਸੀ ਕਿ ਨਾਨੀ ਜੀ ਤੋਂ ਲੈ ਕੇ ਪੰਮੀ ਤੱਕ ਸਾਰੇ ਕਹਾਣੀ ਵਿਚ ਗੁਆਚ ਗਏ ਲੱਗਦੇ ਸਨ। ਰਹਿਮਤ ਅਤੇ ਅਸੀਸ ਨੇ ਤਾਂ ਅੱਜ ਬਹੁਤ ਸਾਲਾਂ ਬਾਅਦ ਪਾਪਾ ਜੀ ਕੋਲੋਂ ਕਹਾਣੀ ਸੁਣੀ ਸੀ। ਉਨ੍ਹਾਂ ਨੂੰ ਕਹਾਣੀ ਸੁਣ ਕੇ ਆਪਣਾ ਬਚਪਨ ਯਾਦ ਆ ਗਿਆ। 'ਨਾਨਾ ਜੀ, ਤੁਹਾਨੂੰ ਇਕ ਗੱਲ ਪੁੱਛਾਂ?' ਸੁਖਮਨੀ ਨੇ ਕਿਹਾ। 'ਹਾਂ ਬੇਟਾ, ਜ਼ਰੂਰ ਪੁੱਛੋ।' 'ਤੁਸੀਂ ਸਵੇਰੇ ਜਿਹੜੀ ਕਹਾਣੀ ਸੁਣਾਈ ਸੀ, ਉਸ ਵਿਚ ਵੀ ਇਕ ਲੜਕਾ ਮਿਹਨਤ ਕਰਨ ਦੇ ਨਾਲ-ਨਾਲ ਬੜੀ ਜ਼ਿਆਦਾ ਪੜ੍ਹਾਈ ਕਰਦੈ ਅਤੇ ਉਹ ਡਾਕਟਰ ਬਣ ਜਾਂਦੈ। ਇਸ ਕਹਾਣੀ ਵਿਚ ਲੜਕਾ ਇਕ ਕਾਰਖ਼ਾਨੇ ਦਾ ਮੈਨੇਜਰ ਬਣ ਜਾਂਦੈ। ਗੱਲ ਤਾਂ ਇਕੋ ਜਿਹੀ ਹੋਈ।' 'ਸੁਖਮਨੀ, ਤੂੰ ਬੜਾ ਹੀ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX