ਤਾਜਾ ਖ਼ਬਰਾਂ


ਲੁਧਿਆਣਾ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ਤੋਂ ਇਲਾਵਾ ਸਾਰੇ ਵਿਦਿਅਕ ਅਦਾਰੇ ਬੰਦ
. . .  11 minutes ago
ਲੁਧਿਆਣਾ,19 ਅਪ੍ਰੈਲ - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ...
ਨਗਰ ਕੌਂਸਲ ਮਜੀਠਾ ਦੇ ਸਲਵੰਤ ਸਿੰਘ ਸੇਠ ਪ੍ਰਧਾਨ, ਪ੍ਰਿੰਸ ਨਈਅਰ ਤੇ ਮਨਜੀਤ ਕੌਰ ਉਪ ਪ੍ਰਧਾਨ ਨਿਯੁਕਤ
. . .  22 minutes ago
ਮਜੀਠਾ, 19 ਅਪ੍ਰੈਲ (ਜਗਤਾਰ ਸਿੰਘ ਸਹਿਮੀ) ਅੱਜ ਐੱਸ.ਡੀ.ਐਮ ਮਜੀਠਾ ਅਲਕਾ ਕਾਲੀਆ ਵਲੋਂ ਨਗਰ ਕੌਂਸਲ ਮਜੀਠਾ ਦੇ ਅਕਾਲੀ ਦਲ ਨਾਲ ਸਬੰਧਿਤ...
ਕਾਂਗੜਾ 'ਚ ਮਿਲੀ ਇਕ ਵਿਅਕਤੀ ਦੀ ਲਾਸ਼
. . .  36 minutes ago
ਡਮਟਾਲ,19 ਅਪ੍ਰੈਲ (ਰਾਕੇਸ਼ ਕੁਮਾਰ) ਕਾਂਗੜਾ ਸ਼ਹਿਰ ਦੀ ਹਾਊਸਿੰਗ ਬੋਰਡ ਕਲੋਨੀ ਨੇੜੇ ਇਕ ਅਧਖੜ ਉਮਰ ਦੇ ਵਿਅਕਤੀ ਦੀ ਲਾਸ਼ ਮਿਲਣ...
ਪ੍ਰਧਾਨ ਮੰਤਰੀ ਬੌਰਿਸ ਜੋਹਨਸਨ ਦਾ ਭਾਰਤ ਦੌਰਾ ਰੱਦ
. . .  40 minutes ago
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਭਾਰਤ ਵਿਚ ਕੋਰੋਨਾ ਵਾਇਰਸ ਦੀ ਮੁੜ ਉੱਠੀ ਵੱਡੀ ਲਹਿਰ ਨੂੰ...
ਅਕਾਲੀ ਆਗੂਆਂ ਵਲੋਂ ਭਗਤਾਂ ਵਾਲਾ ਅਨਾਜ ਮੰਡੀ ਦਾ ਕੀਤਾ ਦੌਰਾ
. . .  52 minutes ago
ਅੰਮ੍ਰਿਤਸਰ,19 ਅਪ੍ਰੈਲ (ਹਰਮਿੰਦਰ ਸਿੰਘ ) ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ...
ਸੁਰ ਸਿੰਘ ਵਿਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
. . .  57 minutes ago
ਸੁਰ ਸਿੰਘ, 19 ਅਪ੍ਰੈਲ (ਧਰਮਜੀਤ ਸਿੰਘ) - ਦਾਣਾ ਮੰਡੀ ਸੁਰ ਸਿੰਘ ਵਿਚ ਅੱਜ ਮਾਰਕੀਟ ਕਮੇਟੀ ਭਿੱਖੀਵਿੰਡ ਦੇ ਚੇਅਰਮੈਨ ਰਾਜਵੰਤ ਸਿੰਘ ਰਾਜ ਪਹੁੰਵਿੰਡ ਨੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਾਰਵਾਈ...
ਕਣਕ ਦੇ ਸੀਜ਼ਨ ਵਿਚ ਫੇਲ੍ਹ ਸਾਬਿਤ ਹੋਈ ਸਰਕਾਰ - ਬਰਜਿੰਦਰ ਸਿੰਘ ਮੱਖਣ ਬਰਾੜ
. . .  about 1 hour ago
ਮੋਗਾ 19 ਅਪ੍ਰੈਲ ( ਗੁਰਤੇਜ ਸਿੰਘ ਬੱਬੀ) - ਕਣਕ ਦੇ ਸੀਜ਼ਨ ਵਿਚ ਪੰਜਾਬ ਦੀ ਕੈਪਟਨ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਿਤ ਹੋਈ ਹੈ ਅਤੇ ਇਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਦੀ ਮਾਰ ਝੱਲ ਰਿਹਾ ਹੈ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ...
ਦਿੱਲੀ ਮੋਰਚੇ ਤੋਂ ਪਿੰਡ ਪਰਤੇ ਕਿਸਾਨ ਦੀ ਮੌਤ
. . .  about 1 hour ago
ਬਰਨਾਲਾ, 19 ਅਪ੍ਰੈਲ (ਧਰਮਪਾਲ ਸਿੰਘ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਟਿਕਰੀ ਬਾਰਡਰ ’ਤੇ ਚੱਲ ਰਹੇ ਮੋਰਚੇ ਵਿਚ ਗਏ ਕਿਸਾਨ...
ਪ੍ਰਬੰਧਾਂ ਦੀ ਘਾਟ ਕਾਰਨ ਮੰਡੀਆਂ ਵਿਚ ਫ਼ਸਲ ਸਮੇਤ ਰੁਲ ਰਹੇ ਕਿਸਾਨ - ਨਿੱਝਰ, ਮੱਲ
. . .  about 1 hour ago
ਲਾਂਬੜਾ, 19 ਅਪ੍ਰੈਲ (ਪਰਮੀਤ ਗੁਪਤਾ) - ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਵਾਸਤੇ ਚੰਗੇ ਪ੍ਰਬੰਧ ਕਰਨ ਦੇ ਜੋ ਵੱਡੇ - ਵੱਡੇ ...
ਵਾਪਰਿਆ ਹਾਦਸਾ ਤਿੰਨ ਨੌਜਵਾਨਾਂ ਦੀ ਮੌਤ
. . .  about 1 hour ago
ਕਲਾਯਤ ( ਕੈਥਲ ) - 19 ਅਪ੍ਰੈਲ - ਕੈਥਲ ਜ਼ਿਲ੍ਹੇ ਦੇ ਕਸਬਾ ਕਲਾਯਤ ਵਿਚ 6 ਨੌਜਵਾਨਾਂ ਦਾ ਸਨਸ਼ਾਇਨ ਸਕੂਲ ਦੇ ਨੇੜੇ ਐਕਸੀਡੈਂਟ ਹੋ ਗਿਆ ਹੈ | ਇਸ ਘਟਨਾ ਵਿਚ ਤਿੰਨ ਨੌਜਵਾਨਾਂ...
ਨਗਰ ਕੌਂਸਲ ਖਰੜ ਚੋਣ ਪ੍ਰਕਿਰਿਆ ਦੌਰਾਨ ਹੋਈ ਭੰਨਤੋੜ
. . .  about 1 hour ago
ਖਰੜ,19 ਅਪ੍ਰੈਲ ( ਗੁਰਮੁੱਖ ਸਿੰਘ ਮਾਨ) - ਨਗਰ ਕੌਂਸਲ ਖਰੜ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਨੂੰ ਸਹੁੰ ਚੁਕਵਾਉਣ ਤੋਂ ਬਾਅਦ ਉਸ ਸਮੇਂ ਸਥਿਤੀ ਖ਼ਰਾਬ ਹੋ ਗਈ ਜਦੋਂ ਮੀਟਿੰਗ ਹਾਲ ਵਿਚ ਕਾਂਗਰਸ ਤੇ ਅਕਾਲੀ ਦਲ ਤੇ...
ਜਗਜੀਤ ਸਿੰਘ ਨੋਨੀ ਨਗਰ ਪੰਚਾਇਤ ਲੋਹੀਆਂ ਖਾਸ ਦੇ ਪ੍ਰਧਾਨ ਨਿਯੁਕਤ
. . .  about 2 hours ago
ਲੋਹੀਆਂ ਖਾਸ, 19 ਅਪ੍ਰੈਲ (ਬਲਵਿੰਦਰ ਸਿੰਘ ਵਿਕੀ) - ਨਗਰ ਪੰਚਾਇਤ ਲੋਹੀਆਂ ਖਾਸ ਦੀ ਪ੍ਰਧਾਨਗੀ ਪਦ ਲਈ ਹੋਈ ਚੋਣ ਦੌਰਾਨ ਕਾਂਗਰਸ ਪਾਰਟੀ ਨਾਲ ਸਬੰਧਿਤ ਜਗਜੀਤ ਸਿੰਘ ਨੋਨੀ ਨੂੰ ਪ੍ਰਧਾਨ...
ਆਮ ਆਦਮੀ ਪਾਰਟੀ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ
. . .  about 1 hour ago
ਚੰਡੀਗੜ੍ਹ ,19 ਅਪ੍ਰੈਲ( ਗੁਰਿੰਦਰ ) - ਆਮ ਆਦਮੀ ਪਾਰਟੀ ਪੰਜਾਬ ਵਲੋਂ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ
ਡੀ.ਆਰ. ਸਹਿਕਾਰੀ ਸਭਾਵਾਂ ਨੇ ਸਹਿਕਾਰੀ ਸਭਾ ਠੱਠੀ ਭਾਈ ਵਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬੰਦ ਕਰਨ ਦਾ ਲਿਆ ਗੰਭੀਰ ਨੋਟਿਸ
. . .  about 2 hours ago
ਠੱਠੀ ਭਾਈ, 19 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਠੱਠੀ ਭਾਈ ਅਤੇ ਪਿੰਡ ਮੌੜ ਨੌਂ ਅਬਾਦ ਦੋਹਾਂ ਪਿੰਡਾਂ ਦੀ ਸਾਂਝੀ ਦੀ ਠੱਠੀ ਭਾਈ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਵਲੋਂ ਕਿਸਾਨਾਂ ...
ਬਾਰਦਾਨੇ ਦੀ ਕਮੀ ਨੂੰ ਲੈ ਕੇ ਸਾਬਕਾ ਮੰਤਰੀ ਸੇਖੋਂ ਦਾ ਕੈਪਟਨ ਸਰਕਾਰ 'ਤੇ ਫੇਲ੍ਹ ਹੋਣ ਦਾ ਦੋਸ਼
. . .  about 2 hours ago
ਲਖੋ ਕੇ ਬਹਿਰਾਮ, 19 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ ) - ਕਣਕ ਦੀ ਖ਼ਰੀਦ ਲਈ ਬਾਰਦਾਨੇ ਦੀ ਕਮੀ ਕਾਰਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਅਕਾਲੀ ਦਲ ਦੇ...
ਰਾਜਧਾਨੀ ਦਿੱਲੀ ਵਿਚ ਸੱਤ ਦਿਨਾਂ ਦੀ ਤਾਲਾਬੰਦੀ
. . .  about 2 hours ago
ਨਵੀਂ ਦਿੱਲੀ, 19 ਅਪ੍ਰੈਲ - ਰਾਜਧਾਨੀ ਦਿੱਲੀ ਵਿਚ ਸੱਤ ਦਿਨਾਂ ਦੀ ਤਾਲਾਬੰਦੀ , ਅੱਜ ਸੋਮਵਾਰ ਤੋਂ ਅਗਲੇ ਸੋਮਵਾਰ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਗਿਆ...
ਕੋਹਾਲਾ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਦਿੱਲੀ ਧਰਨੇ ਲਈ ਰਵਾਨਾ
. . .  about 3 hours ago
ਚੋਗਾਵਾ, 19 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਬਲਾਕ ਚੋਗਾਵਾ ਦੇ ਪ੍ਰਧਾਨ ਹਰਵੰਤ ਸਿੰਘ ਅੋਲਖ, ਨੰਬਰਦਾਰ ਸੁਰਜੀਤ ਸਿੰਘ, ਬਲਵਿੰਦਰ ਸਿੰਘ ਅੋਲਖ, ਤਰਲੋਕ ਸਿੰਘ, ਸਤਨਾਮ ਸਿੰਘ ਦੀ ਅਗਵਾਈ ਹੇਠ ਅੱਜ...
ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ
. . .  about 3 hours ago
ਮੁੰਬਈ , 19 ਅਪ੍ਰੈਲ - ਮਹਾਰਾਸ਼ਟਰ ਦੇ ਮੁੰਬਈ ਡਿਵੀਜ਼ਨ ਦੀ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਵੇਖ ਹਰੇਕ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਏਗੀ ਤੇ ਇਕ ਪਲ ਲਈ ਮੂੰਹ 'ਚੋਂ ਇਹ ਜ਼ਰੂਰ ਨਿਕਲੇਗਾ ਜਾ...
ਬਲਾਕ ਅਮਲੋਹ ਦੇ ਪਿੰਡ ਟਿੱਬੀ ਵਿਖੇ ਹੋਇਆ ਜ਼ਬਰਦਸਤ ਧਮਾਕਾ
. . .  about 3 hours ago
ਅਮਲੋਹ, 19 ਅਪ੍ਰੈਲ (ਰਿਸ਼ੂ ਗੋਇਲ) - ਬਲਾਕ ਅਮਲੋਹ ਦੇ ਅਧੀਨ ਆਉਂਦੇ ਪਿੰਡ ਟਿੱਬੀ ਵਿਖੇ ਅੱਜ ਸਵੇਰੇ 6 ਵਜੇ ਇਕ ਪਟਾਕਿਆਂ ਨਾਲ਼ ਭਰੀ ਰਿਕਸ਼ਾ ਰੇਹੜੀ ਵਿਚ ਜ਼ਬਰਦਸਤ ...
ਕੰਨੜ ਦੇ ਲੇਖਕ, ਸੰਪਾਦਕ ਜੀ ਵੈਂਕਟਸੁਬਬੀਆ ਦਾ 107 ਸਾਲ ਦੀ ਉਮਰ ਵਿਚ ਦਿਹਾਂਤ
. . .  about 4 hours ago
ਬੰਗਲੁਰੂ, 19 ਅਪ੍ਰੈਲ - ਕੰਨੜ ਦੇ ਲੇਖਕ, ਸੰਪਾਦਕ ਜੀ ਵੈਂਕਟਸੁਬਬੀਆ ਦਾ 107 ਸਾਲ ਦੀ ਉਮਰ...
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਆਏ ਕੋਰੋਨਾ ਪਾਜ਼ੀਟਿਵ
. . .  about 5 hours ago
ਲੁਧਿਆਣਾ, 19 ਅਪ੍ਰੈਲ (ਪਰਮਿੰਦਰ ਅਹੂਜਾ,ਰੁਪੇਸ਼ ਕੁਮਾਰ) - ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਹੋਏ ਕੋਰੋਨਾ ਦੇ ਸ਼ਿਕਾਰ...
ਕਿਸਾਨ ਆਗੂ, ਅਦਾਕਾਰਾ ਸੋਨੀਆ ਮਾਨ ਤੇ ਰਾਕੇਸ਼ ਟਿਕੈਤ ਦੇ ਬੇਟੇ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 4 hours ago
ਅੰਮ੍ਰਿਤਸਰ, 19 ਅਪ੍ਰੈਲ - ਕਿਸਾਨ ਆਗੂ ,ਅਦਾਕਾਰਾ ਸੋਨੀਆ ਮਾਨ ਅਤੇ ਰਾਕੇਸ਼ ਟਿਕੈਤ ਦੇ ਬੇਟੇ ਗੌਰਵ ਟਿਕੈਤ ਨੇ...
ਬਿਹਾਰ: 2 ਕੈਦੀ ਜੇਲ੍ਹ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ 'ਚ
. . .  about 5 hours ago
ਬਿਹਾਰ, 19 ਅਪ੍ਰੈਲ - ਬੀਤੀ ਰਾਤ ਦੋ ਕੈਦੀ ਮੁਜ਼ੱਫਰਪੁਰ ਦੀ ਸ਼ਹੀਦ ਖੂਦੀਰਾਮ ਬੋਸ ਕੇਂਦਰੀ ਜੇਲ੍ਹ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼...
ਲੁਧਿਆਣਾ : ਚੌੜਾ ਬਾਜ਼ਾਰ ਖੇਤਰ 'ਚ ਲੋਕ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਾ ਕਰਦੇ ਦਿਖਾਈ ਦਿੱਤੇ
. . .  about 5 hours ago
ਲੁਧਿਆਣਾ, 19 ਅਪ੍ਰੈਲ - ਚੌੜਾ ਬਾਜ਼ਾਰ ਖੇਤਰ 'ਚ ਲੋਕ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਾ ਕਰਦੇ ਦਿਖਾਈ ਦਿੱਤੇ ...
ਪੱਛਮੀ ਬੰਗਾਲ: ਪਾਣੀਹਾਟੀ 'ਚ ਭਾਜਪਾ ਦੇ ਕੈਂਪ ਦਫ਼ਤਰ ਤੇ ਪਾਰਟੀ ਵਰਕਰਾਂ ਦੇ ਘਰ 'ਤੇ ਸੁੱਟੇ ਬੰਬ
. . .  about 5 hours ago
ਪੱਛਮੀ ਬੰਗਾਲ, 19 ਅਪ੍ਰੈਲ - ਪਾਣੀਹਾਟੀ 'ਚ ਭਾਜਪਾ ਦੇ ਕੈਂਪ ਦਫ਼ਤਰ ਤੇ ਪਾਰਟੀ ਵਰਕਰਾਂ ਦੇ ਘਰ 'ਤੇ ਬੰਬ ਸੁੱਟੇ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਨਹੀਂ, ਨਿਰਾਸ਼ ਨਹੀਂ ਹੋਣਾ

ਆਸ਼ਾਵਾਦੀ ਨਜ਼ਰੀਆ ਹੀ ਹੈ ਜੋ ਕੁਝ ਚੰਗਾ ਅਤੇ ਨਵਾਂ ਸਿਰਜਣ ਦਾ ਜ਼ਰੀਆ ਬਣਦਾ ਹੈ। ਪੱਥਰ ਯੁੱਗ ਤੋਂ ਅੱਜ ਤੱਕ ਦੀ ਦੁਨੀਆ ਵਿਚ ਪ੍ਰਵੇਸ਼ ਲਈ ਮਨੁੱਖ ਦੇ ਆਸ਼ਾਵਾਦੀ ਨਜ਼ਰੀਏ ਦੀ ਸਭ ਤੋਂ ਵੱਧ ਭੂਮਿਕਾ ਹੈ। ਡਾਕਟਰੀ ਵਿਗਿਆਨ ਨੇ ਹੁਣ ਇਹ ਸਾਬਤ ਕਰ ਦਿੱਤਾ ਹੈ ਕਿ ਆਸ਼ਾਵਾਦੀ ਲੋਕ ਲੰਮੀ ਉਮਰ ਜਿਊਂਦੇ ਹਨ। ਕੋਰੋਨਾ ਦੇ ਇਸ ਦੌਰ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਦੇ ਕਾਰਗਰ ਢੰਗ ਦੱਸਣ ਦੇ ਨਾਲ-ਨਾਲ ਮਾਹਿਰ ਇਹ ਵੀ ਕਹਿ ਰਹੇ ਹਨ ਕਿ ਆਸ਼ਾਵਾਦੀ ਬਣੇ ਰਹੋ। ਜਲਦੀ ਹੀ ਧੁੰਦ ਦੇ ਬੱਦਲ ਛਟ ਜਾਣਗੇ। ਆਸ਼ਾਵਾਦੀ ਨਜ਼ਰੀਏ ਨਾਲ ਅਸੀਂ ਜ਼ਿੰਦਗੀ ਦੀ ਹਰ ਮੁਸ਼ਕਿਲ ਪਾਰ ਕਰ ਸਕਦੇ ਹਾਂ। ਵੱਡੀ ਤੋਂ ਵੱਡੀ ਮੁਸ਼ਕਿਲ ਤੋਂ ਬਾਹਰ ਨਿਕਲਣ ਦਾ ਵੀ ਕੋਈ ਨਾ ਕੋਈ ਰਾਹ ਜ਼ਰੂਰ ਹੁੰਦਾ ਹੈ। ਆਸ ਜ਼ਿੰਦਗੀ ਦਾ ਸੁਨੇਹਾ ਹੈ। ਪੰਜਾਬੀ ਲੋਕਧਾਰਾ ਆਖਦੀ ਹੈ 'ਜੀਵੇ ਆਸਾ ਮਰੇ ਨਿਰਾਸਾ।' ਜਿਨ੍ਹਾਂ ਦੇ ਉਦੇਸ਼ ਵੱਡੇ ਹੁੰਦੇ ਹਨ ਉਨ੍ਹਾਂ ਦੇ ਨਿਰਾਸ਼ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੋ ਮਹਾਨ ਜਜ਼ਬਿਆਂ ਨੂੰ ਪ੍ਰਣਾਏ ਜਾਂਦੇ ਹਨ ਉਨ੍ਹਾਂ ਲਈ ਫਾਂਸੀਆਂ ਦੇ ਫੰਦੇ ਖੌਫ਼ ਪੈਦਾ ਨਹੀਂ ਕਰਦੇ। ਜਦੋਂ ਗੁਰੂ ਗੋਬਿੰਦ ...

ਪੂਰਾ ਲੇਖ ਪੜ੍ਹੋ »

ਜਦੋਂ ਟੈਗੋਰ ਨੂੰ ਮਿਲੀ ਇਕ ਤਾਰ ਨੇ ਹਿੰਦੁਸਤਾਨੀਖ਼ੁਸ਼ ਕੀਤੇ

'ਗੀਤਾਂਜਲੀ' ਦੇ 110 ਸਾਲ ਪੂਰੇ ਹੋਣ 'ਤੇ ਵਿਸ਼ੇਸ਼

ਦਿਨ ਦੇ ਕਰੀਬ 11 ਵੱਜ ਰਹੇ ਸਨ। ਰਾਬਿੰਦਰਨਾਥ ਟੈਗੋਰ ਕੁਝ ਪ੍ਰੇਸ਼ਾਨ ਜਿਹੇ ਚਹਿਲ-ਕਦਮੀ ਕਰ ਰਹੇ ਸਨ। ਦਰਅਸਲ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਲੈ ਕੇ ਇਕ ਸਿਖਲਾਈ ਟ੍ਰਿੱਪ 'ਤੇ ਸਵੇਰੇ-ਸਵੇਰੇ ਹੀ ਨਿਕਲਣਾ ਪੈਣਾ ਸੀ, ਪਰ ਕਾਫ਼ੀ ਦੇਰ ਹੋ ਚੁੱਕੀ ਸੀ। ਇਸ ਲਈ ਉਨ੍ਹਾਂ ਦਾ ਪੂਰਾ ਧਿਆਨ ਜਲਦੀ ਤੋਂ ਜਲਦੀ ਜਾਣ ਵੱਲ ਸੀ। ਉਸੇ ਸਮੇਂ ਇਕ ਸ਼ਖ਼ਸ ਦੌੜਦਾ-ਦੌੜਦਾ ਉਨ੍ਹਾਂ ਕੋਲ ਆਇਆ। ਉਹ ਤਾਰ-ਘਰ ਦਾ ਮੁਲਾਜ਼ਮ ਸੀ। ਉਸ ਨੇ ਟੈਗੋਰ ਨੂੰ ਇਕ ਤਾਰ (ਟੈਲੀਗ੍ਰਾਮ) ਦਿੱਤੀ। ਪਰ ਉਲਝਣ ਵਿਚ ਉਲਝੇ ਟੈਗੋਰ ਨੇ ਤਾਰ ਲਈ ਅਤੇ ਆਪਣੇ ਕੁੜਤੇ ਦੀ ਜੇਬ ਵਿਚ ਪਾ ਲਈ। ਉਨ੍ਹਾਂ ਨੇ ਜਲਦੀ ਤੋਂ ਜਲਦੀ ਬੱਚਿਆਂ ਨੂੰ ਲੈ ਕੇ ਟ੍ਰਿੱਪ 'ਤੇ ਜਾਣਾ ਸੀ। ਹੁਣ ਤੱਕ ਸਾਰੇ ਬੱਚੇ ਤਿਆਰ ਹੋ ਕੇ ਆ ਗਏ ਸਨ। ਟੈਗੋਰ ਛੇਤੀ-ਛੇਤੀ ਬੱਘੀ ਵਿਚ ਬੈਠੇ ਅਤੇ ਕਾਰਵਾਂ ਚੱਲ ਪਿਆ। ਬੱਘੀ ਵਿਚ ਉਨ੍ਹਾਂ ਨਾਲ ਉਨ੍ਹਾਂ ਦੇ ਇਕ ਅੰਗਰੇਜ਼ ਦੋਸਤ ਵੀ ਬੈਠੇ ਸਨ। ਟੈਗੋਰ ਨੇ ਹਾਲੇ ਤੱਕ ਜੇਬ ਵਿਚੋਂ ਕੱਢ ਕੇ ਉਸ ਤਾਰ ਨੂੰ ਨਹੀਂ ਦੇਖਿਆ ਸੀ। ਇਸ ਗੱਲ ਨੇ ਉਨ੍ਹਾਂ ਦੇ ਅੰਗਰੇਜ਼ ਦੋਸਤ ਨੂੰ ਬੇਚੈਨ ਕੀਤਾ ਸੀ। ਪਰ ਟੈਗੋਰ ਸ਼ਾਇਦ ਤਾਰ ਨੂੰ ਭੁੱਲ ਗਏ ਸਨ ਜਾਂ ਫਿਰ ...

ਪੂਰਾ ਲੇਖ ਪੜ੍ਹੋ »

ਸਾਡੇ ਮਹਿਮਾਨ ਪਰਿੰਦੇ

ਪੁਠਚੁੰਝਾ (Pied Avocets)

ਪੁਠਚੁੰਝਾ ( Pied Avocets) ਇਕ ਵੱਡਾ ਕਾਲੇ ਅਤੇ ਚਿੱਟੇ ਰੰਗ ਦਾ ਵੱਡੇ ਆਕਾਰ ਦਾ ਲੰਮੀਆਂ ਨੀਲੇ ਰੰਗ ਦੀਆਂ ਲੱਤਾਂ ਵਾਲਾ ਖੂਬਸੂਰਤ ਪ੍ਰਵਾਸੀ ਪੰਛੀ ਹੈ, ਜੋ ਸਰਦੀਆਂ ਬਿਤਾਉਣ ਭਾਰਤੀ ਉਪ ਮਹਾਂਦੀਪ ਵਿਚ ਆਉਂਦਾ ਹੈ। ਇਸ ਦੀ ਵਿਸ਼ੇਸ਼ ਪ੍ਰਕਾਰ ਦੀ ਉੱਪਰ ਉੱਠੀ ਹੋਈ ਚੁੰਝ ਇਸ ਨੂੰ ਵਿਲੱਖਣ ਬਣਾਉਂਦੀ ਹੈ। ਇਹ ਪੰਛੀ ਪਾਣੀ ਜਾਂ ਦਲਦਲ ਵਾਲੇ ਇਲਾਕਿਆਂ ਦੇ ਨੇੜੇ-ਤੇੜੇ ਦੇਖਿਆ ਜਾਂਦਾ ਹੈ। ਇਹ ਆਪਣੀ ਖ਼ਾਸ ਤਰ੍ਹਾਂ ਦੀ ਉੱਪਰ ਉੱਠੀ ਹੋਈ ਚੁੰਝ ਦੀ ਮਦਦ ਨਾਲ ਚਿੱਕੜ ਨੂੰ ਪਾਸੇ ਕਰਦਿਆਂ ਉਸ 'ਚੋਂ ਕੀੜੇ-ਮਕੌੜੇ ਜਾਂ ਛੋਟੀਆਂ ਮੱਛੀਆਂ ਲੱਭ ਕੇ ਖਾਂਦਾ ਹੈ। ਇਹ ਪੰਛੀ ਛੋਟੇ ਸਮੂਹਾਂ 'ਚ ਜ਼ਮੀਨ 'ਤੇ ਖੁੱਲ੍ਹੇ ਮੈਦਾਨਾਂ ਵਿਚ ਆਪਣੇ ਆਲ੍ਹਣੇ ਬਣਾਉਂਦੇ ਹਨ। ਪੰਜਾਬ ਵਿਚ ਇਹ ਹਰੀਕੇ, ਕੇਸ਼ੋਪੁਰ ਜਾਂ ਹੋਰ ਛੋਟੀਆਂ-ਛੋਟੀਆਂ ਝੀਲਾਂ ਜਾਂ ਛੱਪੜਾਂ ਲਾਗੇ ਦੇਖਿਆ ਜਾ ਸਕਦਾ ਹੈ। -ਫਿਰੋਜ਼ਪੁਰ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਤਬਲਾ ਵਾਦਨ ਦੇ ਖੇਤਰ ਵਿਚ ਨਵੀਆਂ ਪੈੜਾਂ ਪਾਉਣ ਵਾਲੀਆਂ ਔਰਤਾਂ

ਸੰਗੀਤ ਦੇ ਖੇਤਰ ਵਿਚ 'ਅਬਲਾ ਤਬਲਾ ਨਹੀਂ ਵਜਾ ਸਕਦੀ' ਕਹਾਵਤ ਹੁਣ ਪੁਰਾਣੀ ਹੋ ਚੁੱਕੀ ਹੈ। ਅੱਜ ਹਰ ਖੇਤਰ ਵਿਚ ਔਰਤਾਂ, ਮਰਦ ਦੇ ਬਰਾਬਰ ਵੱਡੀਆਂ ਮੱਲਾਂ ਮਾਰ ਰਹੀਆਂ ਹਨ ਅਤੇ ਆਪਣੇ ਉੱਤੇ ਲੱਗੇ ਅਬਲਾ ਦੇ ਦੋਸ਼ ਨੂੰ ਨਕਾਰ ਚੁੱਕੀਆਂ ਹਨ। ਦੇਸ਼ ਨਹੀਂ ਦੁਨੀਆ ਪੱਧਰ 'ਤੇ ਇੱਥੋਂ ਤੱਕ ਕਿ ਪੁਲਾੜ ਵਿਚ ਵੀ ਔਰਤਾਂ ਆਪਣੀ ਸਫਲਤਾ ਦੇ ਝੰਡੇ ਗੱਡ ਚੁੱਕੀਆਂ ਹਨ ਅਤੇ ਹੋਰ ਵੀ ਅਹਿਮ ਪ੍ਰਾਪਤੀਆਂ ਕਰਨ ਲਈ ਯਤਨਸ਼ੀਲ ਹਨ। ਇਹ ਵਿਚਾਰ ਅੱਜ ਵੀ ਕਾਇਮ ਹੈ ਕਿ ਤਬਲਾ ਮਰਦਾਂ ਦਾ ਸਾਜ਼ ਹੈ, ਇਸ ਕਰਕੇ ਔਰਤਾਂ ਤਬਲਾ ਵਾਦਨ ਦੇ ਖੇਤਰ ਵਿਚ ਕਦਮ ਨਹੀਂ ਰੱਖਦੀਆਂ ਪਰ ਇਹ ਸੱਚ ਨਹੀਂ। ਗਾਇਨ ਖੇਤਰ ਵਿਚ ਇਸਤਰੀਆਂ ਦੀ ਪ੍ਰਾਪਤੀ ਕਿਸੇ ਤੋਂ ਲੁਕੀ ਨਹੀਂ ਹੈ। ਬਹੁਤ ਸਾਰੀਆਂ ਗਾਇਕਾਵਾਂ ਨੇ ਆਪਣੀ ਆਵਾਜ਼ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਹੈ ਅਤੇ ਕਰ ਰਹੀਆਂ ਹਨ। ਸਕੂਲਾਂ-ਕਾਲਜਾਂ ਵਿਚ ਸੰਗੀਤ ਜਦੋਂ ਤੋਂ ਵਿਸ਼ੇ ਦੇ ਤੌਰ 'ਤੇ ਪੜ੍ਹਾਇਆ ਜਾ ਰਿਹਾ ਹੈ, ਉਦੋਂ ਤੋਂ ਇਸਤਰੀਆਂ ਵਲੋਂ ਤਾਨਪੁਰਾ, ਦਿਲਰੁਬਾ, ਵੀਣਾ, ਸਿਤਾਰ, ਸਰੋਦ, ਵਾਇਲਿਨ, ਹਰਮੋਨੀਅਮ ਆਦਿ ਸਾਜ਼ਾਂ ਦੀ ਸਿੱਖਿਆ ਲਗਾਤਾਰ ਪ੍ਰਾਪਤ ਕੀਤੀ ਜਾ ਰਹੀ ਹੈ। ਉਹ ...

ਪੂਰਾ ਲੇਖ ਪੜ੍ਹੋ »

ਮੇਰੀ ਤੇ ਮੇਰੇ ਕਿਸਾਨ ਭਰਾਵਾਂ ਦੀ ਖੇਤੀ ਦੇ ਪੰਜ ਪੜਾਅ

ਚੌਥਾ ਪੜਾਅ 'ਕੁਦਰਤੀ ਸੋਮਿਆਂ ਦਾ ਉਜਾੜਾ ਅਤੇ ਖੇਤੀ 'ਚ ਨਿਰਾਸ਼ਤਾ' (1990 ਤੋਂ 2005) ਖੇਤੀ ਦੇ ਇਸ ਚੌਥੇ ਦੌਰ ਵਿਚ ਵੀ ਖੇਤੀ ਦੇ ਖੇਤਰ ਵਿਚ ਨਵੀਆਂ ਤਕਨੀਕਾਂ ਤੇ ਨਵੀਂ ਖੇਤੀ ਵੱਲ ਜਾਂਦੇ ਮਾਰਗਾਂ ਦੇ ਬਾਵਜੂਦ ਪੰਜਾਬ ਦੀ ਖੇਤੀ ਵਿਚ ਕੋਈ ਨਵੀਂ ਤਬਦੀਲੀ ਨਾ ਆਈ। ਹਾਂ ਕੁਝ ਕਿਸਾਨਾਂ ਨੇ ਖ਼ੁਸ਼ਹਾਲੀ ਵੱਲ ਲਿਜਾਣ ਵਾਲੀ ਖੇਤੀ ਵੰਨ-ਸੁਵੰਨਤਾ ਦੀ ਮੁਹਿੰਮ ਰਾਹੀਂ ਖੇਤੀਬਾੜੀ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਜ਼ਰੂਰ ਪ੍ਰਦਾਨ ਕੀਤਾ। ਅਸਲ ਵਿਚ ਇਹ ਕਿਸਾਨ ਹੀ ਸਮਾਜ ਦੇ ਨਾਇਕ ਸਾਬਤ ਹੋਏ। ਆਮ ਕਿਸਾਨਾਂ ਦੇ ਸਾਹਮਣੇ ਮੁੱਖ ਫ਼ਸਲ ਝੋਨਾ ਹੀ ਰਹੀ। ਉਹ ਜਦੋਂ ਵੀ ਝੋਨੇ ਦਾ ਬੀਜ ਲੈਣ ਜਾਂਦੇ ਕੇਵਲ ਦੋ ਸਵਾਲ ਕਰਦੇ- 'ਝੋਨੇ ਦੀ ਨਵੀਂ ਕਿਹੜੀ ਕਿਸਮ ਆਈ ਆ' ਦੂਜਾ ਸਵਾਲ ਫ਼ਸਲ ਦੇ ਹੋਰ ਗੁਣਾਂ ਨੂੰ ਛੱਡ ਕੇ ਇਹੋ ਕਰਦੇ ਕਿ 'ਝੋਨੇ ਦਾ ਵੱਧ ਝਾੜ ਦੇਣ ਵਾਲੀ ਕਿਹੜੀ ਕਿਸਮ ਆਈ ਆ'? ਕਣਕ ਝੋਨੇ ਦੀ ਰਵਾਇਤੀ ਖੇਤੀ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਸਨ। ਜ਼ਮੀਨ ਦੀ ਉਪਜਾਊ ਸ਼ਕਤੀ ਖੁੱਸ ਰਹੀ ਸੀ। ਧਰਤੀ ਹੇਠਲੇ ਪਾਣੀ ਦਾ ਭੰਡਾਰ ਨਿਰੰਤਰ ਊਣਾ ਹੋ ਰਿਹਾ ਸੀ ਤੇ ਕਿਸਾਨਾਂ ਨੂੰ ਭਾਰੀ ਰਕਮਾਂ ਖਰਚ ਕੇ ...

ਪੂਰਾ ਲੇਖ ਪੜ੍ਹੋ »

ਸਦਾ ਦੰਦ ਕਥਾ ਬਣਿਆ ਰਿਹਾ ਕਮੇਡੀ ਕਿੰਗ

ਚਾਰਲੀ ਚੈਪਲਿਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਇਸ ਵਧੇ ਹੋਏ ਮਾਣ-ਸਤਿਕਾਰ ਨਾਲ ਚਾਰਲੀ ਵੀ ਆਪਣਾ ਮਹੱਤਵ ਤੇ ਹੈਸੀਅਤ ਸਮਝਣ ਲੱਗਿਆ। ਕੀ-ਸਟੋਨ ਨਾਲ ਉਸ ਦਾ ਇਕਰਾਰ ਪੂਰਾ ਹੁੰਦੇ ਹੀ ਮੈਕ ਸੇਨੇਟ ਨੇ ਉਸ ਨੂੰ ਪੁੱਛਿਆ, 'ਨਵਾਂ ਇਕਰਾਰ ਕਰਨੈ?' 'ਕਰ ਲੈਨੇ ਹਾਂ'... ਚਾਰਲੀ ਨੇ ਬੇਫ਼ਿਕਰੀ ਨਾਲ ਜਵਾਬ ਦਿੱਤਾ। 'ਕੀ ਲਵੋਗੇ?' ਮੈਕ ਨੇ ਰਕਮ ਬਾਰੇ ਪੁੱਛਿਆ। 'ਹਫ਼ਤੇ ਦੇ ਇਕ ਹਜ਼ਾਰ ਡਾਲਰ...' 'ਏਨੇ?... ਪਰ ਏਨੇ ਤਾਂ ਮੈਨੂੰ ਵੀ ਨਹੀਂ ਮਿਲਦੇ...' ਮੈਕ ਸੇਨੇਟ ਮਜ਼ਾਕ ਵਿਚ ਪਰ ਸੱਚ ਕਿਹਾ। 'ਮੈਨੂੰ ਪਤੈ...' ਚਾਰਲੀ ਨੇ ਗੰਭੀਰਤਾ ਨਾਲ ਕਿਹਾ, 'ਪਰ ਥੀਏਟਰ ਵਿਚ ਟਿਕਟਾਂ ਵਾਲੀ ਬਾਰੀ ਦੇ ਸਾਹਮਣੇ ਜਿਹੜੀਆਂ ਲੰਬੀਆਂ ਕਤਾਰਾਂ ਲਗਦੀਆਂ ਹਨ, ਉਹ ਤੇਰੇ ਨਹੀਂ ਮੇਰੇ ਨਾਂਅ ਦੇ ਕਾਰਨ...।' 'ਹੋ ਸਕਦਾ ਹੈ, ਪਰ ਸਾਰਿਆਂ ਦੀ ਸਾਂਝੀ ਮਿਹਨਤ ਕਰਕੇ ਹੀ ਇਹ ਸੰਭਵ ਹੋਇਆ ਹੈ। ਇਕੱਲਾ ਤੂੰ ਹੀ ਚਲਦਾ ਹੈਂ, ਇਹ ਮੰਨਣਾ ਸੰਭਵ ਨਹੀਂ ਹੈ। ਦੇਖ, ਉਹ ਫੋਰਡ ਸਟਰਲਿੰਗ ਘੁਮੰਡ ਵਿਚ ਰਹਿੰਦਾ ਸੀ, ਤਾਂ ਉਸ ਦਾ ਕੀ ਹਾਲ ਹੋਇਆ।' ਇਹ ਬੋਲਣ ਦੇ ਬਾਵਜੂਦ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਅੱਜਕਲ੍ਹ ਚੱਲਣ ਵਾਲੇ ਸਿੱਕੇ ਦਾ ਦੂਸਰਾ ਨਾਂਅ ਚਾਰਲੀ ...

ਪੂਰਾ ਲੇਖ ਪੜ੍ਹੋ »

ਕਦੇ ਧੰਨਵਾਦ ਵੀ ਕਰਿਆ ਕਰੋ

ਜ਼ਿੰਦਗੀ ਦੇ ਖ਼ੂਬਸੂਰਤ ਪਲਾਂ ਦਾ ਆਨੰਦ ਲੈਣ ਲਈ ਰਿਸ਼ਤੇ ਅਹਿਮ ਰੋਲ ਅਦਾ ਕਰਦੇ ਹਨ। ਇਕ ਬਹੁਤ ਹੀ ਮਹੱਤਵਪੂਰਨ ਰਿਸ਼ਤਾ ਜੋ ਇਕ-ਦੂਜੇ ਦੇ ਵਿਚਾਰਾਂ ਦੀ ਸਾਂਝ ਤੋਂ ਅਣਜਾਨ, ਵੱਖੋ-ਵੱਖਰੇ ਸੰਸਕਾਰਾਂ ਦੇ ਪਾਲਣ-ਪੋਸ਼ਣ ਨਾਲ ਜਵਾਨ ਹੋਏ ਦੋ ਵਿਅਕਤੀਆਂ ਵਿਚਕਾਰ, ਜ਼ਿੰਦਗੀ ਦੀ ਹੁਸੀਨ ਉਮਰ ਵਿਚ ਵਿਆਹ ਰੂਪੀ ਸਮਾਗਮ ਨਾਲ ਸਿਰਜਦਾ ਹੈ, ਉਸ ਨੂੰ ਪਤੀ-ਪਤਨੀ ਦੇ ਰਿਸ਼ਤੇ ਵਜੋਂ ਜਾਣਿਆ ਜਾਂਦਾ ਹੈ। ਕਿਸੇ ਵੀ ਲਿਖਤ-ਪੜ੍ਹਤ ਦੀ ਅਣਹੋਂਦ ਵਿਚ ਵੀ ਕਈ ਸਮਾਜਿਕ ਬੰਧਨਾਂ ਵਿਚ ਬੱਝਾ ਹੋਇਆ ਇਹ ਰਿਸ਼ਤਾ ਜੀਵਨ ਨੂੰ ਖ਼ੁਸ਼ਹਾਲ ਅਤੇ ਅਰਥ ਭਰਪੂਰ ਬਣਾਉਣ ਲਈ ਇਕ ਮੀਲ ਪੱਥਰ ਸਿੱਧ ਹੁੰਦਾ ਹੈ। ਸਮਾਜਿਕ ਬੰਧਨ ਵਿਚ ਬੱਝੇ ਇਸ ਰਿਸ਼ਤੇ ਵਿਚ ਦੋਵਾਂ ਲਈ ਕੰਮ ਨਿਸਚਿਤ ਹਨ। ਜਿਥੇ ਪਤਨੀ ਲਈ ਘਰ ਦੀ ਸਾਂਭ-ਸੰਭਾਲ, ਬੱਚਿਆਂ ਦਾ ਪਾਲਣ-ਪੋਸ਼ਣ ਆਦਿ ਹਨ, ਉਥੇ ਪਤੀ ਲਈ ਘਰ ਨੂੰ ਚਲਾਉਣ ਲਈ ਕਮਾਈ ਕਰਨਾ ਅਤੇ ਬਾਹਰ ਦੇ ਕੰਮ ਦੀ ਜ਼ਿੰਮੇਵਾਰੀ ਹੈ। ਇਸ ਸਮਾਜ ਵਿਚ ਵਿਚਰਦਿਆਂ ਹਰ ਵਿਅਕਤੀ ਨੂੰ ਇਕ ਅਜਿਹੇ ਦੋਸਤ ਦੀ ਜ਼ਰੂਰਤ ਹੁੰਦੀ ਹੈ ਜੋ ਕੁਝ ਨਾ ਕਹਿਣ 'ਤੇ ਵੀ ਤੁਹਾਨੂੰ ਸਮਝ ਸਕੇ। ਚਿਹਰੇ 'ਤੇ ਮੁਸਕਰਾਹਟ ਦੀ ਮੌਜੂਦਗੀ ਵਿਚ ਵੀ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX