ਕਿੱਸਾ ਕੇਹਰ ਸਿੰਘ ਸੁਣੀਏ ਤਾਂ ਉਹ ਸਮਾਂ ਯਾਦ ਆਉਦੈਂ ਜਦੋਂ ਲੋਕਾਂ ਦੀ ਜ਼ਮੀਰ ਜ਼ਿੰਦਾ ਸੀ। ਪੈਸਾ ਬਾਅਦ 'ਚ ਪਹਿਲਾਂ ਇਨਸਾਨ ਅਤੇ ਰਿਸ਼ਤਿਆਂ ਦੀ ਕਦਰ ਅਤੇ ਆਦਰ ਕੀਤਾ ਜਾਂਦਾ ਸੀ। ਲਾਲਚ ਵੱਸ ਪਈ ਸੱਸ ਜਦੋਂ ਘਰ ਆਏ ਆਪਣੇ ਜਵਾਈ ਕੋਲ ਸੋਨਾ ਦੇਖਦੀ ਹੈ ਤਾਂ ਉਹ ਆਪਣੇ ਪੁੱਤਰ ਨਾਲ ਮਿਲ ਕੇ ਆਪਣੇ ਜਵਾਈ ਨੂੰ ਮਾਰਨ ਦੀ ਵਿਉਂਤ ਬਣਾਉਂਦੀ ਹੈ। ਜੱਟੀ ਰਾਮ ਕੌਰ ਆਪਣੀ ਮਾਂ ਨੂੰ ਵਾਸਤਾ ਪਾਉਂਦੀ ਹੈ ਕਿ ਉਹ ਉਸ ਦੇ ਪਤੀ ਨੂੰ ਨਾ ਮਾਰੇ ਉਹ ਵਿਧਵਾ ਹੋ ਜਾਵੇਗੀ। ਸੱਸ ਦੇ ਲਾਲਚ ਦਾ ਬੁਣਿਆ ਤਾਣਾ ਦਲੇਰ ਅਤੇ ਉੱਚੇ ਇਖਲਾਕ ਵਾਲੀ ਧੀ ਜੱਟੀ ਰਾਮ ਕੌਰ ਉਧੇੜਦੀ ਹੈ ਅਤੇ ਆਪਣੇ ਸਦਾ ਸੁਹਾਗਣ ਰਹਿਣ ਲਈ ਆਪਣੀ ਮਾਂ ਅੱਗੇ ਮਿਨਤ ਤਰਲਾ ਕਰਦੀ ਹੈ।
ਜੱਟੀ ਰਾਮ ਕੌਰ ਦਾ ਨਾਂਅ ਸਦਾ ਲਈ ਇਤਿਹਾਸ ਪੜ੍ਹਨ ਵਾਲਿਆਂ ਦੇ ਲੂੰ ਕੰਡੇ ਖੜ੍ਹਾ ਕਰਦਾ ਰਹੇਗਾ ਪਰ ਦੂਜੇ ਪਾਸੇ ਉਸ ਦੀ ਮਾਂ ਦੇ ਲਾਲਚ ਨੂੰ ਸਦਾ ਫਿੱਟ ਲਾਹਨਤਾਂ ਪੈਂਦੀਆਂ ਰਹਿਣਗੀਆਂ। ਗੱਲ ਸਿਰਫ ਮਨ ਦੇ ਵਿਚਾਰਾਂ ਦੀ ਹੁੰਦੀ ਹੈ, ਜੇਕਰ ਉਨ੍ਹਾਂ ਉੱਤੇ ਕਾਬੂ ਪਾ ਲਿਆ ਜਾਵੇੇ ਤਾਂ ਨਤੀਜਾ ਬਹੁਤ ਵਧੀਆ ਮਿਲਦਾ ਹੈ ਵਰਨਾ ਗੱਲ ਕਤਲਾਂ ਤੱਕ ਪਹੁੰਚ ਜਾਂਦੀ ਹੈ ਅਤੇ ...
ਜਦ ਕੋਠੀ ਬਣ ਕੇ ਤਿਆਰ ਹੋ ਗਈ ਤਾਂ ਨੂੰਹ ਪੁੱਤ ਨੇ ਬਾਹਰਲੀ ਬੈਠਕ ਬਾਪੂ ਨੂੰ ਅਲਾਟ ਕਰ ਦਿੱਤੀ। ਨਵੇਂ ਘਰ ਵਿਚ ਪੁਰਾਣੀਆਂ ਤਸਵੀਰਾਂ ਦਾ ਕੀ ਕੰਮ, ਸੋਚ ਕੇ ਉਹ ਵੀ ਬਾਪੂ ਦੀ ਬੈਠਕ ਵਿਚ ਟੰਗਵਾ ਦਿੱਤੀਆਂ। ਨੂੰਹ ਦੇ ਕਹੇ ਇਹ ਬੋਲ, 'ਜੀ, ਆਹ ਬੇਬੇ ਦੀ ਫੋਟੋ ਵੀ ਉੱਥੇ ਹੀ ਟੰਗਵਾ ਦੋ, ਬਾਪੂ ਦਾ ਜੀ ਪਰਚਿਆ ਰਹੂ' ਉਸ ਦਾ ਕਾਲਜਾ ਤਾਂ ਸਾੜਦੇ ਪਰ ਉਹ ਇਸ ਦਰਦ ਨੂੰ ਅੰਦਰ ਹੀ ਅੰਦਰ ਪੀ ਜਾਂਦਾ। ਹੋਰ ਕਰਦਾ ਵੀ ਕੀ? ਉਹ ਸੋਚਦਾ ਗੁੱਸਾ ਵੀ ਤਾਂ ਬੰਦਾ ਆਪਣਿਆਂ 'ਤੇ ਹੀ ਕਰ ਸਕਦਾ ਹੈ। ਪਰ ਇਥੇ ਤਾਂ ਉਹ ਬੇਗਾਨਾ ਹੀ ਨਹੀਂ ਫਾਲਤੂ ਵੀ ਸੀ। ਰੋਟੀ ਪਾਣੀ ਨੌਕਰ ਨੇ ਸਮੇਂ ਸਿਰ ਦੇ ਦਿੱਤਾ ਤਾਂ ਖਾ ਲਿਆ। ਨਹੀਂ ਤਾਂ ਰੱਬ ਭਲੀ ਕਰੇ ਕਹਿ ਕੇ ਢਿੱਡ 'ਤੇ ਹੱਥ ਫੇਰ ਲੈਂਦਾ। ਕਦੇ ਕਦੇ ਮੰਜੇ 'ਤੇ ਪਿਆ ਉਹ ਆਪਣੇ ਅਤੀਤ ਵਿਚ ਗੁਆਚ ਜਾਂਦਾ। ਬੈਠਕ ਦੀ ਛੱਤ ਉਸ ਲਈ ਪਰਦੇ ਦਾ ਕੰਮ ਕਰਦੀ। ਅੱਜ ਉਸ ਨੂੰ ਆਪਣੇ ਬਚਪਨ ਵੇਲੇ ਪਾਲ਼ਿਆ ਕੁੱਤਾ ਬੀਸੀ ਯਾਦ ਆਇਆ ਜਿਸ ਨੂੰ ਉਹ ਨਿੱਕੇ ਜਿਹੇ ਨੂੰ ਸਕੂਲੋਂ ਵਾਪਸ ਆਉਂਦਿਆਂ ਚੁੱਕ ਲਿਆਇਆ ਸੀ। ਉਹ ਆਪਣੀ ਮਾਂ ਦੇ ਰੋਕਦਿਆਂ-ਰੋਕਦਿਆਂ ਵੀ ਆਪਣੇ ਹਿੱਸੇ ਦਾ ਦੁੱਧ ਉਸ ਨੂੰ ਪਿਆ ਦਿੰਦਾ। ...
ਪਿਛਲੇ ਐਤਵਾਰ ਨੂੰ ਮੇਰੇ ਦੋਸਤ ਦੇ ਭਰਾ ਦੀ ਮੌਤ ਹੋ ਗਈ ਸੀ। ਮੈਂ ਵੀ ਦੋਸਤ ਦੇ ਘਰ ਅਫਸੋਸ ਕਰਨ ਲਈ ਉਸ ਦੇ ਘਰ ਗਿਆ ਤਾਂ ਉਸ ਵਕਤ ਕਾਫੀ ਲੋਕ ਅਫਸੋਸ 'ਚ ਗ਼ਮਗੀਨ ਬੈਠੇ ਹੋਏ ਸਨ। ਮੇਰਾ ਦੋਸਤ ਆਪਣੇ ਹੀ ਭਰਾ ਦੀ ਮੌਤ ਦਾ ਕਾਰਨ ਦੱਸ ਰਿਹਾ ਸੀ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਮੌਤ ਹੋਣ ਦੀਆਂ ਗੱਲਾਂ ਸੁਣ ਰਹੇ ਸਨ। ਕੁਝ ਆਦਮੀਆਂ ਨੇ ਆਪਣੀ ਪਾਰਟੀ ਦੇ ਆਗੂਆਂ ਦੀ ਰਾਮ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ ਤੇ ਫਿਰ ਹੋਰ ਪਾਰਟੀਆਂ ਦੇ ਆਗੂ ਆਏ ਤੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਅਫਸੋਸ ਕਰਨ ਸਮੇਂ ਆਪਣੇ ਨੇਤਾ ਦੀਆਂ ਗੱਲਾਂ ਦੀ ਚਰਚਾ ਕਰਕੇ ਤੁਰਦੇ ਬਣੇ। ਮੇਰਾ ਦੋਸਤ ਪਾਰਟੀ ਆਗੂਆਂ ਨੂੰ ਭੋਗ 'ਤੇ ਆਉਣ ਲਈ ਨਾਲੋ-ਨਾਲ ਕਹੀ ਜਾਂਦਾ ਸੀ ਤੇ ਪਾਰਟੀ ਆਗੂ ਮੇਰੇ ਦੋੋਸਤ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦੇ ਦੋ ਸ਼ਬਦ ਬੋਲ ਕੇ ਆਪਣੀ ਪਾਰਟੀ ਦੀ ਰਾਮ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੰਦੇ। ਕਿਸੇ ਨੇ ਮ੍ਰਿਤਕ ਭਰਾ ਦੇ ਬੱਚਿਆਂ ਅਤੇ ਉਸ ਦੀ ਪਤਨੀ ਦੇ ਭਲੇ ਦੀ ਗੱਲ ਨਾ ਕਹੀ ਪਰ ਉਸ 'ਤੇ ਬੋਝ ਪੈਣ ਦੀ ਗੱਲ ਜ਼ਰੂਰ ਕਰ ਦਿੰਦੇ। ਇਸ ਤਰ੍ਹਾਂ ਸਿਲਸਿਲਾ ਚਲਦਾ ਰਿਹਾ ਤੇ ਮੈਂ ਆਪਣੇ ਦੋਸਤ ਦੀਆਂ ਨਜ਼ਰਾਂ ਨਾਲ ਨਜ਼ਰ ...
ਵਾਹਗਿਉਂ ਪੈਂਦੀ ਕੰਧ
* ਗੁਰਦੀਪ ਗਿੱਲ *
ਲੰਮੀ ਸੜਕ ਲਾਹੌਰ ਦੀ,
ਆਸੇ ਪਾਸੇ ਰੁੱਖ
ਰੁੱਖਾਂ ਦੇ ਨਾਲ ਸਹਿ ਕਦੇ
ਮੇਰੇ ਸਾਰੇ ਦੁੱਖ।
ਲੰਮੀ ਸੜਕ ਲਾਹੌਰ ਦੀ,
ਲੰਘਦੀ ਉਤੋਂ ਦੀ ਵਾਅ,
ਵਾਅ ਦੇ ਵਿਚ ਹਟਕੋਰੇ,
ਹਟਕੋਰਿਆਂ ਦੇ ਵਿਚ ਸਾਹ।
ਲੰਮੀ ਸੜਕ ਲਾਹੌਰ ਦੀ
ਲੰਮਾ ਇਹਦਾ ਪੰਧ
ਜਾਹ ਰੱਬਾ ਕਦੇ ਡੇਗ ਦੇ,
ਵਾਹਗਿਉਂ ਪੈਂਦੀ ਕੰਧ।
-ਮੋਬਾਈਲ : 98770-33644.
ਦੋਸਤੀ ਦੇ ਨਾਂਅ
* ਰਵਿੰਦਰ ਸਿੰਘ ਲਾਲਪੁਰੀ *
ਇਕ ਦੋਸਤ ਖ਼ੁਦਾ ਦੇ ਨਾਂਅ ਵਰਗਾ,
ਇਕ ਦੋਸਤ ਸੰਘਣੀ ਛਾਂ ਵਰਗਾ।
ਇਕ ਦੋਸਤ ਪੋਹ ਦੀ ਧੁੱਪ ਵਰਗਾ,
ਇਕ ਦੋਸਤ ਬੋਲਦੀ ਚੁੱਪ ਵਰਗਾ।
ਇਕ ਦੋਸਤ ਹਨੇਰ 'ਚ ਲੋਅ ਵਰਗਾ,
ਇਕ ਦੋਸਤ ਰੂਹਾਨੀ ਛੋਹ ਵਰਗਾ।
ਇਕ ਦੋਸਤ ਮੰਜ਼ਿਲ ਦੇ ਰਾਹ ਵਰਗਾ,
ਇਕ ਦੋਸਤ ਨੇਕ ਸਲਾਹ ਵਰਗਾ।
ਇਕ ਦੋਸਤ ਨਿਆਣੀ ਰੁੱਸ ਵਰਗਾ,
ਇਕ ਦੋਸਤ ਸਿਆਣੀ ਜੁੱਸ ਵਰਗਾ।
ਇਕ ਦੋਸਤ ਸ਼ੀਸ਼ੇ ਦੇ ਅਕਸ ਵਰਗਾ,
ਇਕ ਦੋਸਤ ਨੇੜੇ ਦੇ ਸ਼ਖ਼ਸ ਵਰਗਾ।
ਇਕ ਦੋਸਤ ਰੂਹ ਦੇ ਲਿਬਾਸ ਵਰਗਾ,
ਇਕ ਦੋਸਤ ਪੱਕੇ ਧਰਵਾਸ ਵਰਗਾ।
ਇਕ ਦੋਸਤ ਆਪਣੇ ਵਿਕਲਪ ਵਰਗਾ,
ਇਕ ਦੋਸਤ ਦ੍ਰਿੜ੍ਹ ਸੰਕਲਪ ਵਰਗਾ।
ਇਕ ਦੋਸਤ ਬੁੱਲ੍ਹਾਂ 'ਤੇ ਦੁਆ ਵਰਗਾ,
ਇਕ ਦੋਸਤ ਖ਼ੁਦਾ ਦੀ ਰਜ਼ਾ ...
ਵੰਡ ਸਮੇਂ ਲਾਇਲਪੁਰ ਤੇ ਲਾਹੌਰ ਸ਼ਹਿਰ 'ਚ ਦੰਗੇ-ਫਸਾਦ ਸ਼ੁਰੂ ਹੋ ਗਏ ਸਨ। ਉਧਰ ਜਸਵੰਤ ਸਿੰਘ ਆਪਣੇ ਲੜਕੇ ਦੇ ਵਿਆਹ ਦੀ ਖ਼ੁਸ਼ੀ ਵਿਚ ਪਾਰਟੀ ਕਰ ਰਿਹਾ ਸੀ। ਸਾਰੇ ਪਰਿਵਾਰ ਨਾਲ ਖ਼ੁਸ਼ੀਆਂ ਮਨਾ ਰਿਹਾ ਸੀ। ਸਪੀਕਰ ਦਾ ਕਾਫ਼ੀ ਸ਼ੋਰ ਸੀ, ਉਸ ਨੂੰ ਕੋਈ ਪਤਾ ਨਾ ਲੱਗਾ ਕਿ ਕਿਹੜੇ ਵੇਲੇ ਸ਼ਹਿਰ 'ਚ ਦੰਗੇ-ਫਸਾਦ ਸ਼ੁਰੂ ਹੋ ਗਏ ਸਨ। ਹਮਲਾਵਰ ਕਿਰਪਾਨਾਂ, ਟਕੂਏ ਲੈ ਕੇ ਇੱਧਰ-ਉੱਧਰ ਹਮਲਾ ਕਰੀ ਜਾ ਰਹੇ ਸਨ। ਉਹ ਕਤਲੇਆਮ ਕਰਦੇ-ਕਰਦੇ ਜਸਵੰਤ ਸਿੰਘ ਦੇ ਭਰਾ ਬਲਵੰਤ ਸਿੰਘ ਦੀ ਹਵੇਲੀ ਆ ਗਏ। ਬਲਵੰਤ ਸਿੰਘ ਤੇ ਉਸ ਦੇ ਪਰਿਵਾਰ ਨੂੰ ਕੋਈ ਚਿਤ-ਚੇਤਾ ਵੀ ਨਹੀਂ ਸੀ ਕਿ ਇਹ ਭਾਣਾ ਵਰਤ ਜਾਵੇਗਾ। ਉਹ ਹਮਲਾਵਰਾਂ ਨੂੰ ਵੇਖ ਕੇ ਸਹਿਮ ਗਏ। ਸਭ ਬਚਣ ਲਈ ਇਧਰ-ਉਧਰ ਲੁਕਣ ਲੱਗੇ ਪਰ ਹਮਲਾਵਰਾਂ ਨੇ ਬਿਨਾਂ ਕਸੂਰ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਸਾਰੇ ਆਪਣਾ ਬਚਾਅ ਕਰਨ ਲੱਗੇ ਪਰ ਹਮਲਾਵਰਾਂ ਅੱਗੇ ਕਿਸੇ ਦੀ ਪੇਸ਼ ਨਾ ਗਈ ਤੇ ਕਈਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਵੇਖ ਕੇ ਸਾਰਾ ਪਰਿਵਾਰ ਉੱਚੀ-ਉੱਚੀ ਬਚਾਓ-ਬਚਾਓ ਦਾ ਰੌਲਾ ਪਾਉਣ ਲੱਗ ਪਿਆ। ਹਮਲਾਵਰ ਰੋਂਦੇ-ਕੁਰਲਾਉਂਦੇ ਪਰਿਵਾਰ ਨਾਲ ਖ਼ੂਨ ਦੀ ਹੋਲੀ ਖੇਡ ਕੇ ਚਲੇ ...
ਕੀ ਆਖੀਏ ਉਨ੍ਹਾਂ ਨਿਕੰਮਿਆਂ ਨੂੰ,
ਦੇਸ਼ ਕੌਮ ਦਾ ਜਿਨ੍ਹਾਂ ਨੁਕਸਾਨ ਕੀਤਾ।
ਸਦਾ ਆਪਣੀ ਗਰਜ਼ ਵਿਚ ਰਹੇ ਉਲਝੇ,
ਪੈਰ ਪੈਰ 'ਤੇ ਮੂੜ੍ਹ ਅਭਿਮਾਨ ਕੀਤਾ।
ਤੁੰਨ ਤੁੰਨ ਤਜੌਰੀਆਂ ਰਹੇ ਭਰਦੇ,
ਦਮੜਾ ਇਕ ਨਾ ਭੁੱਲ ਕੇ ਦਾਨ ਕੀਤਾ।
ਦੀਨ ਦੁਖੀ ਦੀ ਸਾਰ ਨਾ ਲਈ ਮੂਲੋਂ,
ਉੱਚੀ ਸੋਚਦਾ ਨਿੱਠ ਕੇ ਘਾਣ ਕੀਤਾ।
-ਫਰੀਦਕੋਟ। ਮੋਬਾਈਲ : ...
ਬਿੰਦਰ ਨੇ ਭਾਵੇਂ ਛੋਟੇ ਹੁੰਦਿਆਂ ਤੋਂ ਹੀ ਆਪਣੇ ਪਿਤਾ ਅਤੇ ਦਾਦੇ ਤੋਂ ਆਪਣੇ ਖੇਤ ਨੇੜਲੇ ਨਾਲੇ ਵਿਚ ਆਉਂਦੇ ਹੜ੍ਹਾਂ ਕਾਰਨ ਖੇਤਾਂ, ਪਸ਼ੂਆਂ ਤੇ ਘਰਾਂ ਦੀ ਤਬਾਹੀ ਬਾਰੇ ਸੁਣਿਆ ਸੀ, ਪਰ ਅੱਜ ਆਪਣੀ ਉਮਰ ਦੇ ਸਤਾਰ੍ਹਵੇਂ ਵਰ੍ਹੇ ਵਿਚ ਪੈਰ ਧਰਦਿਆਂ ਉਸ ਨੇ ਖੁਦ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਨਾਲੇ ਦੇ ਪਾਣੀ ਦੇ ਵਧ ਰਹੇ ਚੜ੍ਹਾਅ, ਤੇਜ਼ ਵਗਦੇ ਪਾਣੀ ਦੀਆਂ ਭਿਆਨਕ ਆਵਾਜ਼ਾਂ ਆਪਣੇ ਕੰਨੀਂ ਸੁਣੀਆਂ ਸੀ, ਖੇਤੋਂ ਘਰ ਆ ਕੇ ਉਦਾਸੀ ਭਰੇ ਮਨ ਨਾਲ ਉਹ ਬਾਪੂ ਦੇ ਮੰਜੇ ਦੀਆਂ ਪੈਂਦਾਂ 'ਤੇ ਬੈਠ ਗਿਆ, ਤਾਂ ਬਾਪੂ ਨੇ ਚੁੱਪ ਤੋੜਦਿਆਂ ਪੁੱਛਿਆ, 'ਕਿਉਂ ਬਈ ਸ਼ੇਰਾ ਕੀ ਗੱਲ ਐ।
'ਬਾਪੂ, ਬਸ ਉਹੀ ਗੱਲ ਹੋਊ, ਜੋ ਛੋਟੇ ਹੁੰਦਿਆਂ ਸੁਣਦਾ ਸੀ।'
'ਕੀ ਬੁਝਾਰਤਾਂ ਜਿਹੀਆਂ ਪਾਈ ਜਾਨੈ',
ਬੁਝਾਰਤਾਂ ਨਹੀਂ ਬਾਪੂ ਸਾਡੇ ਖੇਤਾਂ ਵਾਲਾ ਨਾਲਾ ਰਾਤ ਤੱਕ ਉਛਲ ਕੇ ਸਾਡੀਆਂ ਮਿਹਨਤਾਂ ਨਾਲ ਉਗਾਈਆਂ ਫਸਲਾਂ ਬਰਬਾਦ ਕਰ ਦੇਵੇਗਾ। ਬਸ ਏਨੀ ਕੁ ਗੱਲ ਆ ਪੁੱਤਰਾ, ਧੀਰਜ ਰੱਖ, ਇਸ ਨਾਲੇ ਦੀ ਤੇ ਆਪਣਿਆਂ ਖੇਤਾਂ ਦੀ ਵੀ ਅਨੋਖੀ ਦਾਸਤਾਨ ਆ ਪੁੱਤਰਾ, ਜਦੋਂ ਵੀ ਇਹ ਆਪਣੇ ਪੂਰੇ ਤਾਣ ਨਾਲ ਉਛਲਦੈ, ਸਾਡੀਆਂ ਫਸਲਾਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX