ਉਹ ਸਰਕਾਰੀ ਨੌਕਰੀ ਕਰਦੀ ਸੀ, ਘਰਵਾਲਾ ਪ੍ਰਾਈਵੇਟ ਨੌਕਰੀ ਕਰਦਾ ਸੀ, ਸਹੁਰੇ ਪਰਿਵਾਰ 'ਚ ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਬਿਨਾਂ ਕੁਝ ਲਏ, ਜ਼ਮੀਨ-ਜਾਇਦਾਦ ਨੂੰ ਲੱਤ ਮਾਰ ਕੇ ਦੋਵਾਂ ਨੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ... ਪਲਾਟ ਲੈ ਕੇ ਉਸ ਦੇ ਆਧਾਰ 'ਤੇ ਕਰਜ਼ਾ ਲੈ ਕੇ ਪਿਛਲੇ ਸਾਲ ਮਕਾਨ ਵੀ ਬਣਾ ਲਿਆ ਸੀ। ਇਕੋ ਇਕ ਲੜਕਾ ਸੀ, ਛੋਟਾ ਸੀ ਪਰ ਸਮਝਦਾਰ ਸੀ। ਤਿੰਨੋਂ ਜੀਅ ਵਧੀਆ ਜ਼ਿੰਦਗੀ ਗੁਜ਼ਾਰ ਰਹੇ ਸਨ।
ਪਰਸੋੋਂ ਉਨ੍ਹਾਂ ਦੀ ਵਿਆਹ ਦੀ ਵਰ੍ਹੇਗੰਢ ਸੀ, ਬਹੁਤ ਖੁਸ਼ ਸਨ ਆਉਣ ਵਾਲੇ ਦਿਨ ਲਈ, ਮਾਂ-ਬੇਟੇ ਨੇ ਪ੍ਰੋਗਰਾਮ ਬਣਾਇਆ ਸੀ ਕਿ ਬਾਹਰ ਰੋਟੀ ਖਾਣ ਜਾਵਾਂਗੇ। ਉਨ੍ਹਾਂ ਦੋਵਾਂ ਨੇ ਬਾਜ਼ਾਰ ਜਾ ਕੇ ਘਰਵਾਲੇ ਲਈ ਮਹਿੰਗੀ ਪੈਂਟ-ਸ਼ਰਟ ਵੀ ਲਿਆਂਦੀ ਸੀ। ਬੇਸ਼ੱਕ ਕਮੀ ਤੇ ਉਨ੍ਹਾਂ ਕੋਲ ਨਹੀਂ ਸੀ ਪਰ ਤਨਖਾਹ ਦਾ ਵੱਡਾ ਹਿੱਸਾ ਕਰਜ਼ੇ ਦੀ ਕਿਸ਼ਤ ਵਿਚ ਜਾਣ ਕਰਕੇ ਥੋੜ੍ਹਾ ਕਿਰਸ ਨਾਲ ਹੀ ਚਲਦੇ ਸਨ। ਦਿਨ ਤਿਉਹਾਰਾਂ ਦੇ ਮੌਕੇ 'ਤੇ ਮਾਂ-ਬੇਟਾ ਚਾਅ ਜ਼ਰੂਰ ਲਾਹੁੰਦੇ ਸਨ। ਇਹ ਦਿਨ ਤਿਉਹਾਰ ਦੇ ਮੌਕੇ ਹੀ ਉਨ੍ਹਾਂ ਦੀ ਜ਼ਿੰਦਗੀ ਦੇ ਖ਼ੁਸ਼ਨੁਮਾ ਮੌਕੇ ਹੁੰਦੇ ਸਨ ਜਿਸ ਵੇਲੇ ਉਹ ਬੇਫਿਕਰੀ ਨਾਲ ਅਨੰਦ ਲੈਂਦੇ ਸਨ।
ਉਸ ...
ਯਾਰ ਤੇਰੇ ਮਹਿਫ਼ਿਲਾਂ ਜਦ ਵੀ ਸਜਾਇਆ ਕਰਨਗੇ,
ਪੀੜ ਤੇਰੇ ਜਾਣ ਦੀ ਦਿਲ 'ਤੇ ਹੰਢਾਇਆ ਕਰਨਗੇ।
ਤੂੰ ਵਿਦਾ ਕਹਿ ਕੇ ਜੇ ਜਾਂਦਾ, ਰੋਕ ਲੈਂਦੇ ਹਾਣੀਆਂ,
ਦੋਸਤਾਂ ਨੂੰ ਬਿਨ ਤੇਰੇ ਹੁਣ ਮਹਿਫ਼ਿਲਾਂ ਨਾ ਭਾਣੀਆਂ,
ਯਾਦ ਤੇਰੀ ਨੂੰ ਸਦਾ ਹਿੱਕ ਨਾਲ ਲਾਇਆ ਕਰਨਗੇ,
ਪੀੜ ਤੇਰੇ ਜਾਣ ਦੀ ਦਿਲ 'ਤੇ ਹੰਢਾਇਆ ਕਰਨਗੇ...।
ਤੂੰ ਗ਼ਜ਼ਲ ਦਾ ਸ਼ਹਿਨਸ਼ਾਹ, ਤੇ ਗ਼ਜ਼ਲ ਤੇਰੀ ਸ਼ਾਨ ਸੀ,
ਗ਼ਜ਼ਲ ਸੀ ਜਿੰਦਜਾਨ ਤੇਰੀ, ਗ਼ਜ਼ਲ ਹੀ ਈਮਾਨ ਸੀ,
ਸ਼ੇਅਰ, ਮਿਸਰੇ ਗ਼ਜ਼ਲ ਦੇ, ਅੱਥਰੂ ਵਹਾਇਆ ਕਰਨਗੇ,
ਪੀੜ ਤੇਰੇ ਜਾਣ ਦੀ ਦਿਲ 'ਤੇ ਹੰਢਾਇਆ ਕਰਨਗੇ...।
ਤੂੰ ਗ਼ਜ਼ਲ ਦਾ ਪਾਰਖੂ ਉਸਤਾਦ ਸੈਂ, ਸਭ ਜਾਣਦੇ,
ਸ਼ਿਸ਼ ਤੇ ਮਿੱਤਰ ਰਹੇ ਮਿੱਤਰਾ ਤੇਰਾ ਸੰਗ ਮਾਣਦੇ,
ਹਿਜ਼ਰ ਤੇਰੇ ਵਿਚ, ਵਸਲ ਦੇ ਪਲ ਸਤਾਇਆ ਕਰਨਗੇ,
ਪੀੜ ਤੇਰੇ ਜਾਣ ਦੀ ਦਿਲ 'ਤੇ ਹੰਢਾਇਆ ਕਰਨਗੇ...।
ਕੌਣ ਸਿੱਖਣ ਵਾਲਿਆਂ ਨੂੰ ਗੁਰ ਸਿਖਾਊ ਗ਼ਜ਼ਲ ਦੇ,
ਕੌਣ ਬੰਦਿਸ਼, ਬਹਿਰ ਦੇ ਨੁਕਤੇ ਪੜ੍ਹਾਊ ਗ਼ਜ਼ਲ ਦੇ,
ਤੈਥੋਂ ਮਿਲੀਆਂ ਦੌਲਤਾਂ ਰੋ-ਰੋ ਲੁਟਾਇਆ ਕਰਨਗੇ,
ਪੀੜ ਤੇਰੇ ਜਾਣ ਦੀ ਦਿਲ 'ਤੇ ਹੰਢਾਇਆ ਕਰਨਗੇ...।
ਯਾਰ ਕਿਰ ਜਾਣਾ ਸੀ ਜੋ ਮੁੱਠੀਆਂ 'ਚੋਂ ਰੇਤਾ ਵਾਂਗ ਤੂੰ,
ਕਿਉਂ ਰਚਾਇਆ ਨਾਲ ਸਾਡੇ ਮੋਹ ...
ਕਿਹੋ ਜਿਹੀਆਂ ਨੇ ਸ਼ਕਲਾਂ ਤੇਰੇ ਸ਼ਹਿਰ ਦੀਆਂ,
ਕਿਸੇ ਵੀ ਮੁੱਖ 'ਤੇ ਨਜ਼ਰਾਂ ਨਹੀਉਂ ਠਹਿਰ ਦੀਆਂ।
ਜਦ ਕਦਮਾਂ ਨੇ ਮਨ ਦੀ ਗੱਲ ਨੂੰ ਮੰਨਿਆ ਨਾ,
ਚੇਤੇ ਆਈਆਂ ਯਾਦਾਂ ਦੂਜੇ ਪਹਿਰ ਦੀਆਂ।
ਬੋਦੀ ਛੱਤ ਨੇ ਕਿੰਨਾ ਚਿਰ ਹੋਰ ਕੱਟਣਾ ਹੈ?
ਫਿਰ ਘਟਾਵਾਂ ਚੜ੍ਹੀਆਂ ਹੋਈਆਂ ਕਹਿਰ ਦੀਆਂ।
ਉਹਦੇ ਨੈਣਾਂ ਵੱਲ ਭਲਾ ਕਿੰਜ ਤੱਕ ਲੈਂਦਾ?
ਉਹਦੀਆਂ ਨਜ਼ਰਾਂ, ਕਿਰਨਾਂ ਸਿਖਰ ਦੁਪਹਿਰ ਦੀਆਂ।
ਹੱਸਦਿਆਂ, ਹੱਸਦਿਆਂ ਬੋਲ ਜੋ ਸਾਂਝੇ ਕੀਤੇ ਸਨ,
ਹੁਣ ਉਹ ਗੱਲਾਂ ਬਣੀਆਂ ਪੁੜੀਆਂ ਜ਼ਹਿਰ ਦੀਆਂ।
-ਮੋਬਾਈਲ : ...
ਇਹ ਔਰਤ ਸ੍ਰਿਸ਼ਟੀ ਦੀ ਜਨਨੀ ਦਾ ਨਾਂਅ ਹੈ।
ਜੋ ਸੰਘਣੀ ਬਿਰਖ ਦੀ ਬਹੁਤ ਠੰਢੀ ਛਾਂ ਹੈ।
ਇਹਦੀ ਗੋਦ ਸੁਰਗਾਂ ਤੋਂ ਵੀ ਮਿੱਠੀ ਥਾਂ ਹੈ।
ਇਹ ਧੀ ਭੈਣ ਪਤਨੀ ਅਤੇ ਪਿਆਰੀ ਮਾਂ ਹੈ।
ਇਹ ਔਰਤ ਹੈ ਗੁਰੂਆਂ ਤੇ ਪੀਰਾਂ ਦੀ ਜਨਨੀ।
ਸ਼ਹੀਦਾਂ ਅਤੇ ਸੂਰਬੀਰਾਂ ਦੀ ਜਨਨੀ।
ਗ੍ਰਹਿਸਥੀ ਦੀ ਮਿੱਟੀ 'ਚ ਇਹ ਬੂਟੇ ਲਾਏ।
ਤੇ ਪਾ ਪਾ ਕੇ ਮੁੜ੍ਹਕਾ ਇਨ੍ਹਾਂ ਨੂੰ ਵਧਾਏ।
ਜਦੋਂ ਬੂਟੇ ਉਤੇ ਕੋਈ ਫੁੱਲ ਆਏ।
ਇਹਦਾ ਆਪਣਾ ਮੁਖੜਾ ਵੀ ਖਿੜ ਖਿੜ ਹੈ ਜਾਏ।
ਹਮੇਸ਼ਾ ਉਸਾਰੂ ਹੈ ਕੰਮ ਇਸ ਨੇ ਕਰਨਾ।
ਅਤੇ ਦੂਜੇ ਖ਼ਾਤਿਰ ਹੈ ਜੀਣਾ ਤੇ ਮਰਨਾ।
ਹੈ ਇਕ ਦੇਵੀ ਵਾਂਗੂੰ ਹੀ ਪਹਿਚਾਨ ਇਸ ਦੀ।
ਤੇ ਮੁਰਦੇ 'ਚ ਜਿੰਦ ਪਾਵੇ ਮੁਸਕਾਨ ਇਸ ਦੀ।
ਖ਼ਜ਼ਾਨਾ ਹੈ ਮਮਤਾ ਦਾ ਜਿੰਦ ਜਾਨ ਇਸ ਦੀ।
ਇਹਦੀ ਤਾਂ ਵਿਰਾਸਤ ਹੈ ਸੰਤਾਨ ਇਸ ਦੀ।
ਹੈ ਮਮਤਾ ਦੀ ਰੰਗੀਨ ਤਸਵੀਰ ਔਰਤ।
ਦੁਆਵਾਂ ਦੇ ਲਫ਼ਜ਼ਾਂ ਦੀ ਤਾਸੀਰ ਔਰਤ।
ਜਦੋਂ ਇਸ ਦਾ ਜੀਵਨ ਹੈ ਮੰਝਧਾਰ ਬਣਦਾ।
ਇਰਾਦਾ ਹੀ ਬੇੜੀ ਦਾ ਪਤਵਾਰ ਬਣਦਾ।
ਇਹਦੇ ਹੀ ਲਹੂ ਨਾਲ ਪਰਿਵਾਰ ਬਣਦਾ।
ਇਹਦਾ ਦੁੱਧ ਪੀ ਕੇ ਹੀ ਸਰਦਾਰ ਬਣਦਾ।
ਜਦੋਂ ਸਬਰ ਤੇ ਸਹਿਣ ਸ਼ਕਤੀ ਹੈ ਮੁੱਕਦੀ।
ਇਹ ਲਾਹ ਸੁੱਟਦੀ ਵੰਗਾਂ ਤੇ ...
'ਤੂੰ ਸੁਬ੍ਹਾ ਤੋਂ ਸ਼ਾਮ ਤੱਕ ਕੰਮ ਕਰਦੀ ਰਹੇਂ, ਤੇਰੇ ਚਿਹਰੇ 'ਤੇ ਜ਼ਰਾ ਜਿੰਨੀ ਵੀ ਸ਼ਿਕਨ ਨਹੀਂ ਆਉਂਦੀ। ਇਥੇ ਇਕ ਕੰਮ ਵੀ ਕਰੀਏ, ਉਸ ਵੇਲੇ ਥੱਕ ਕੇ ਚੂਰਹੋ ਜਾਈਦਾ ਐ। ਮੈਂ ਤਾਂ ਤੈਨੂੰ ਸਦਾ ਕੰਮ ਕਰਦੇ ਹੱਸਦੇ ਹੀ ਵੇਖਿਆ ਐ ਕੁੜੀਏ।' 'ਕੀ ਕਰੀਏ? ਅੰਕਲ ਜੀ, ਮਜਬੂਰੀ ਐ। ਬੱਚੇ ਜਿਉਂ ਪਾਲਣੇ ਹੋਏ।' 'ਆਖ ਤਾਂ ਤੂੰ ਸਹੀ ਰਹੀ ਹੈਂ, ਕਈ ਵਾਰ ਤੈਨੂੰ ਵੇਖ ਕੇ ਮੈਨੂੰ ਮੇਰਾ ਆਪਣਾ ਬੀਤਿਆ ਕੱਲ੍ਹ ਯਾਦ ਆ ਜਾਂਦਾ ਹੈ।' -ਡਾ: ਮਨੋਹਰ ਸਿੰਗਲ ਬਰੀਵਾਲਾ, ਸ੍ਰੀ ਮੁਕਤਸਰ ਸਾਹਿਬ। ਮੋਬਾਈਲ : ...
ਸਮਾਂ ਕਿਵੇਂ ਲੰਘ ਜਾਂਦੈ, ਪਤਾ ਹੀ ਨਹੀਂ ਲੱਗਦਾ। ਅੱਜ ਵੀ ਦੀਵਾਲੀ ਹੈ, ਪਰ ਬਿਲਕੁੱਲ ਅਲੱਗ, ਠਾ ਠਾ ਪਟਾਕੇ ਵੱਜ ਰਹੇ ਨੇ, ਅਜੇ ਅੱਠ ਹੀ ਵੱਜੇ ਨੇ, ਪਰ ਮੈਂ ਸੌਣ ਦੀ ਤਿਆਰੀ ਕਰਨ ਲੱਗ ਪਿਆ, ਪਟਾਕਿਆਂ ਦੀ ਆਵਾਜ਼ ਦੇ ਮਾਰੇ ਕਿੰਨੀ ਦੇਰ ਸੌਂ ਹੀ ਨਹੀਂ ਸਕਿਆ। ਪਟਾਕਿਆਂ ਦੀ ਗੜ ਗੜ ਖ਼ਤਮ ਹੋਈ, ਤਾਂ ਮੇਰੀ ਨੀਂਦ ਹੀ ਉੱਡਗੀ, ਤਰਸੇਮ ਵੀ ਕੋਲ ਨਹੀਂ ਸੀ, ਚਿੱਠੀ ਆ 'ਗੀ ਸੀ, ਹੁਣ ਤਾਂ ਉਹ ਵੱਡੇ ਦਿਨਾਂ ਦੀਆਂ ਛੁੱਟੀਆਂ ਵਿਚ ਆਵੇਗਾ, ਦੀਵਾਲੀ ਦਾ ਤਾਂ ਉਹਨੇ ਜ਼ਿਕਰ ਤੱਕ ਨਹੀਂ ਸੀ ਕੀਤਾ। ਕਿਰਾਏ ਭਾੜੇ ਵਜੋਂ ਸੋਚਿਆ ਹੋਊ ਦੋ ਮਹੀਨੇ ਬਾਅਦ ਜਾਵਾਂਗਾ, ਹੁਣ ਜਾ ਕੇ ਕੀ ਕਰਨੈ? ਹਾਲਾਤ ਕੀ ਕੁਝ ਸਮਝਾ ਦਿੰਦੇ ਨੇ, ਪ੍ਰਾਈਵੇਟ ਕੰਪਨੀ ਵਿਚ ਮਾਮੂਲੀ ਜਿਹੀ ਨੌਕਰੀ ਮਿਲੀ, ਤਾਂ ਮੈਂ ਕਿਹਾ ਸੀ, 'ਪੁੱਤ! ਹੋਰ ਪੜ੍ਹ ਲੈ, ਚੰਗੀ ਨੌਕਰੀ 'ਤੇ ਲੱਗ ਜਾਏਂਗਾ।' 'ਦਲੀਲ ਕਿੰਨੀ ਵਧੀਆ ਦੇਂਦੈ, ਬਾਪੂ! ਨੌਕਰੀ ਦੇ ਨਾਲ ਪੜ੍ਹਾਈ ਵੀ ਕਰ ਲਵਾਂਗਾ, ਇਹਨੂੰ ਹੱਥੋਂ ਨਹੀਂ ਜਾਣ ਦੇਣਾ, ਤੇਰੀ ਉਮਰ ਹੁਣ ਕੰਮ ਕਰਨ ਦੀ ਨਹੀਂ, ਤੂੰ ਆਰਾਮ ਕਰ।'
'ਸੱਚਮੁੱਚ, ਮੈਨੂੰ ਇੰਜ ਲੱਗਿਆ ਜਿਵੇਂ ਮੇਰਾ ਬਾਪ ਮਰਿਆ ਈ ਨਾ ਹੋਵੇ।'
'ਉਹ ਜਾਣ ਲੱਗਿਆ ਤਾਂ ...
ਜਿਉਂ ਹੀ ਮੋਤੀਆਂ ਵਾਲੀ ਸਰਕਾਰ ਦਾ ਫ਼ੁਰਮਾਨ ਜਾਰੀ ਹੋਇਆ ਕਿ ਪੁਲਿਸ ਮਹਿਕਮੇ ਵਿਚ 24 ਸਾਲ ਨੌਕਰੀ ਪੂਰੀ ਕਰ ਚੁੱਕੇ ਸਿਪਾਹੀ, ਹੌਲਦਾਰ ਸਾਰਿਆਂ ਨੂੰ ਤਰੱਕੀ ਦੇ ਕੇ ਏ.ਐਸ.ਆਈ. ਬਣਾਇਆ ਜਾਵੇਗਾ, ਉਹ ਵੀ ਬਿਨਾਂ ਫਿਲੌਰ ਪਾਸ ਕੀਤਿਆਂ। ਮਹਿਕਮੇ ਵਿਚ ਲਾਲ ਬੂਟ ਅਤੇ ਲਾਲ ਲੈਦਰ ਦੀਆਂ ਬੈਲਟਾਂ ਦੀ ਇਕ ਵਾਰ ਤਾਂ ਘਾਟ ਜਿਹੀ ਪੈ ਗਈ। ਕੋੋਕੇ ਲੱਭਣੇ ਮੁਸ਼ਕਿਲ ਹੋ ਗਏ। ਪਰ ਇਸ ਮਹਿਕਮੇ ਵਾਸਤੇ ਕੁਝ ਵੀ ਪੈਦਾ ਕਰਨਾ ਕੋਈ ਮੁਸ਼ਕਿਲ ਨਹੀਂ, ਬੇਸ਼ੱਕ 80 ਰੁਪਏ ਦਾ ਮਿਲਣ ਵਾਲਾ ਕੋਕਿਆਂ ਦਾ ਜੋੜਾ 200 ਦਾ ਹੀ ਕਿਉਂ ਨਾ ਮਿਲਿਆ ਹੋਵੇ। ਚੌਕਾਂ-ਚੁਰਾਹਿਆਂ ਅਤੇ ਬੱਸਾਂ ਵਿਚ ਚਮਕਦੇ ਸਟਾਰ ਹੀ ਚਮਕਾਂ ਮਾਰਨ ਲੱਗੇ। ਇਸ ਤਰੱਕੀ ਦੇ ਦਾਇਰੇ ਵਿਚ ਨਾ-ਚੀਜ਼ ਵੀ ਆ ਗਿਆ। ਹੁਣ ਸਾਡੀ ਭੈਣ ਹਿੱਕ 'ਤੇ ਹੱਥ ਰੱਖ ਕੇ ਬੋਲੀ ਪਾ ਸਕੇਗੀ, 'ਠਾਣੇਦਾਰਨੀ ਬਣੀ ਭਰਜਾਈ ਵੀਰ ਠਾਣੇਦਾਰ ਬਣਿਆ' ਜੋ ਕਦੀ ਸਿਪਾਹੀ ਭਰਤੀ ਹੋਣ ਤੋਂ ਬਾਅਦ ਸਾਡੇ ਵਿਆਹ ਵੇਲੇ ਉਸ ਨੇ ਪਾਈ ਸੀ।
ਆਮ ਵੇਖਣ ਵਿਚ ਆਉਂਦਾ ਹੈ ਕਿ ਮੁਲਾਜ਼ਮ ਪਤੀ ਦੀ ਤਰੱੱਕੀ ਦੇ ਨਾਲ ਹੀ ਪਤਨੀ ਦਾ ਰੁਤਬਾ ਆਪਣੇ-ਆਪ ਹੀ ਵਧ ਜਾਂਦਾ ਹੈ। ਕਿਸੇ ਫ਼ੌਜੀ ਦੀ ਪਤਨੀ ਜਿੰਨਾ ਮਰਜ਼ੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX