ਤਾਜਾ ਖ਼ਬਰਾਂ


ਕਣਕ ਦੇ ਸੀਜ਼ਨ ਵਿਚ ਫੇਲ੍ਹ ਸਾਬਿਤ ਹੋਈ ਸਰਕਾਰ - ਬਰਜਿੰਦਰ ਸਿੰਘ ਮੱਖਣ ਬਰਾੜ
. . .  7 minutes ago
ਮੋਗਾ 19 ਅਪ੍ਰੈਲ ( ਗੁਰਤੇਜ ਸਿੰਘ ਬੱਬੀ) - ਕਣਕ ਦੇ ਸੀਜ਼ਨ ਵਿਚ ਪੰਜਾਬ ਦੀ ਕੈਪਟਨ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਿਤ ਹੋਈ ਹੈ ਅਤੇ ਇਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਦੀ ਮਾਰ ਝੱਲ ਰਿਹਾ ਹੈ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ...
ਦਿੱਲੀ ਮੋਰਚੇ ਤੋਂ ਪਿੰਡ ਪਰਤੇ ਕਿਸਾਨ ਦੀ ਮੌਤ
. . .  16 minutes ago
ਬਰਨਾਲਾ, 19 ਅਪ੍ਰੈਲ (ਧਰਮਪਾਲ ਸਿੰਘ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਟਿਕਰੀ ਬਾਰਡਰ ’ਤੇ ਚੱਲ ਰਹੇ ਮੋਰਚੇ ਵਿਚ ਗਏ ਕਿਸਾਨ...
ਪ੍ਰਬੰਧਾਂ ਦੀ ਘਾਟ ਕਾਰਨ ਮੰਡੀਆਂ ਵਿਚ ਫ਼ਸਲ ਸਮੇਤ ਰੁਲ ਰਹੇ ਕਿਸਾਨ - ਨਿੱਝਰ, ਮੱਲ
. . .  21 minutes ago
ਲਾਂਬੜਾ, 19 ਅਪ੍ਰੈਲ (ਪਰਮੀਤ ਗੁਪਤਾ) - ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਵਾਸਤੇ ਚੰਗੇ ਪ੍ਰਬੰਧ ਕਰਨ ਦੇ ਜੋ ਵੱਡੇ - ਵੱਡੇ ...
ਵਾਪਰਿਆ ਹਾਦਸਾ ਤਿੰਨ ਨੌਜਵਾਨਾਂ ਦੀ ਮੌਤ
. . .  29 minutes ago
ਕਲਾਯਤ ( ਕੈਥਲ ) - 19 ਅਪ੍ਰੈਲ - ਕੈਥਲ ਜ਼ਿਲ੍ਹੇ ਦੇ ਕਸਬਾ ਕਲਾਯਤ ਵਿਚ 6 ਨੌਜਵਾਨਾਂ ਦਾ ਸਨਸ਼ਾਇਨ ਸਕੂਲ ਦੇ ਨੇੜੇ ਐਕਸੀਡੈਂਟ ਹੋ ਗਿਆ ਹੈ | ਇਸ ਘਟਨਾ ਵਿਚ ਤਿੰਨ ਨੌਜਵਾਨਾਂ...
ਨਗਰ ਕੌਂਸਲ ਖਰੜ ਚੋਣ ਪ੍ਰਕਿਰਿਆ ਦੌਰਾਨ ਹੋਈ ਭੰਨਤੋੜ
. . .  38 minutes ago
ਖਰੜ,19 ਅਪ੍ਰੈਲ ( ਗੁਰਮੁੱਖ ਸਿੰਘ ਮਾਨ) - ਨਗਰ ਕੌਂਸਲ ਖਰੜ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਨੂੰ ਸਹੁੰ ਚੁਕਵਾਉਣ ਤੋਂ ਬਾਅਦ ਉਸ ਸਮੇਂ ਸਥਿਤੀ ਖ਼ਰਾਬ ਹੋ ਗਈ ਜਦੋਂ ਮੀਟਿੰਗ ਹਾਲ ਵਿਚ ਕਾਂਗਰਸ ਤੇ ਅਕਾਲੀ ਦਲ ਤੇ...
ਜਗਜੀਤ ਸਿੰਘ ਨੋਨੀ ਨਗਰ ਪੰਚਾਇਤ ਲੋਹੀਆਂ ਖਾਸ ਦੇ ਪ੍ਰਧਾਨ ਨਿਯੁਕਤ
. . .  about 1 hour ago
ਲੋਹੀਆਂ ਖਾਸ, 19 ਅਪ੍ਰੈਲ (ਬਲਵਿੰਦਰ ਸਿੰਘ ਵਿਕੀ) - ਨਗਰ ਪੰਚਾਇਤ ਲੋਹੀਆਂ ਖਾਸ ਦੀ ਪ੍ਰਧਾਨਗੀ ਪਦ ਲਈ ਹੋਈ ਚੋਣ ਦੌਰਾਨ ਕਾਂਗਰਸ ਪਾਰਟੀ ਨਾਲ ਸਬੰਧਿਤ ਜਗਜੀਤ ਸਿੰਘ ਨੋਨੀ ਨੂੰ ਪ੍ਰਧਾਨ...
ਆਮ ਆਦਮੀ ਪਾਰਟੀ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ
. . .  58 minutes ago
ਚੰਡੀਗੜ੍ਹ ,19 ਅਪ੍ਰੈਲ( ਗੁਰਿੰਦਰ ) - ਆਮ ਆਦਮੀ ਪਾਰਟੀ ਪੰਜਾਬ ਵਲੋਂ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ
ਡੀ.ਆਰ. ਸਹਿਕਾਰੀ ਸਭਾਵਾਂ ਨੇ ਸਹਿਕਾਰੀ ਸਭਾ ਠੱਠੀ ਭਾਈ ਵਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬੰਦ ਕਰਨ ਦਾ ਲਿਆ ਗੰਭੀਰ ਨੋਟਿਸ
. . .  about 1 hour ago
ਠੱਠੀ ਭਾਈ, 19 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਠੱਠੀ ਭਾਈ ਅਤੇ ਪਿੰਡ ਮੌੜ ਨੌਂ ਅਬਾਦ ਦੋਹਾਂ ਪਿੰਡਾਂ ਦੀ ਸਾਂਝੀ ਦੀ ਠੱਠੀ ਭਾਈ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਵਲੋਂ ਕਿਸਾਨਾਂ ...
ਬਾਰਦਾਨੇ ਦੀ ਕਮੀ ਨੂੰ ਲੈ ਕੇ ਸਾਬਕਾ ਮੰਤਰੀ ਸੇਖੋਂ ਦਾ ਕੈਪਟਨ ਸਰਕਾਰ 'ਤੇ ਫੇਲ੍ਹ ਹੋਣ ਦਾ ਦੋਸ਼
. . .  about 1 hour ago
ਲਖੋ ਕੇ ਬਹਿਰਾਮ, 19 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ ) - ਕਣਕ ਦੀ ਖ਼ਰੀਦ ਲਈ ਬਾਰਦਾਨੇ ਦੀ ਕਮੀ ਕਾਰਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਅਕਾਲੀ ਦਲ ਦੇ...
ਰਾਜਧਾਨੀ ਦਿੱਲੀ ਵਿਚ ਸੱਤ ਦਿਨਾਂ ਦੀ ਤਾਲਾਬੰਦੀ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਰਾਜਧਾਨੀ ਦਿੱਲੀ ਵਿਚ ਸੱਤ ਦਿਨਾਂ ਦੀ ਤਾਲਾਬੰਦੀ , ਅੱਜ ਸੋਮਵਾਰ ਤੋਂ ਅਗਲੇ ਸੋਮਵਾਰ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਗਿਆ...
ਕੋਹਾਲਾ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਦਿੱਲੀ ਧਰਨੇ ਲਈ ਰਵਾਨਾ
. . .  about 2 hours ago
ਚੋਗਾਵਾ, 19 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਬਲਾਕ ਚੋਗਾਵਾ ਦੇ ਪ੍ਰਧਾਨ ਹਰਵੰਤ ਸਿੰਘ ਅੋਲਖ, ਨੰਬਰਦਾਰ ਸੁਰਜੀਤ ਸਿੰਘ, ਬਲਵਿੰਦਰ ਸਿੰਘ ਅੋਲਖ, ਤਰਲੋਕ ਸਿੰਘ, ਸਤਨਾਮ ਸਿੰਘ ਦੀ ਅਗਵਾਈ ਹੇਠ ਅੱਜ...
ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ
. . .  about 2 hours ago
ਮੁੰਬਈ , 19 ਅਪ੍ਰੈਲ - ਮਹਾਰਾਸ਼ਟਰ ਦੇ ਮੁੰਬਈ ਡਿਵੀਜ਼ਨ ਦੀ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਵੇਖ ਹਰੇਕ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਏਗੀ ਤੇ ਇਕ ਪਲ ਲਈ ਮੂੰਹ 'ਚੋਂ ਇਹ ਜ਼ਰੂਰ ਨਿਕਲੇਗਾ ਜਾ...
ਬਲਾਕ ਅਮਲੋਹ ਦੇ ਪਿੰਡ ਟਿੱਬੀ ਵਿਖੇ ਹੋਇਆ ਜ਼ਬਰਦਸਤ ਧਮਾਕਾ
. . .  about 2 hours ago
ਅਮਲੋਹ, 19 ਅਪ੍ਰੈਲ (ਰਿਸ਼ੂ ਗੋਇਲ) - ਬਲਾਕ ਅਮਲੋਹ ਦੇ ਅਧੀਨ ਆਉਂਦੇ ਪਿੰਡ ਟਿੱਬੀ ਵਿਖੇ ਅੱਜ ਸਵੇਰੇ 6 ਵਜੇ ਇਕ ਪਟਾਕਿਆਂ ਨਾਲ਼ ਭਰੀ ਰਿਕਸ਼ਾ ਰੇਹੜੀ ਵਿਚ ਜ਼ਬਰਦਸਤ ...
ਕੰਨੜ ਦੇ ਲੇਖਕ, ਸੰਪਾਦਕ ਜੀ ਵੈਂਕਟਸੁਬਬੀਆ ਦਾ 107 ਸਾਲ ਦੀ ਉਮਰ ਵਿਚ ਦਿਹਾਂਤ
. . .  about 3 hours ago
ਬੰਗਲੁਰੂ, 19 ਅਪ੍ਰੈਲ - ਕੰਨੜ ਦੇ ਲੇਖਕ, ਸੰਪਾਦਕ ਜੀ ਵੈਂਕਟਸੁਬਬੀਆ ਦਾ 107 ਸਾਲ ਦੀ ਉਮਰ...
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਆਏ ਕੋਰੋਨਾ ਪਾਜ਼ੀਟਿਵ
. . .  about 4 hours ago
ਲੁਧਿਆਣਾ, 19 ਅਪ੍ਰੈਲ (ਪਰਮਿੰਦਰ ਅਹੂਜਾ,ਰੁਪੇਸ਼ ਕੁਮਾਰ) - ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਹੋਏ ਕੋਰੋਨਾ ਦੇ ਸ਼ਿਕਾਰ...
ਕਿਸਾਨ ਆਗੂ, ਅਦਾਕਾਰਾ ਸੋਨੀਆ ਮਾਨ ਤੇ ਰਾਕੇਸ਼ ਟਿਕੈਤ ਦੇ ਬੇਟੇ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 3 hours ago
ਅੰਮ੍ਰਿਤਸਰ, 19 ਅਪ੍ਰੈਲ - ਕਿਸਾਨ ਆਗੂ ,ਅਦਾਕਾਰਾ ਸੋਨੀਆ ਮਾਨ ਅਤੇ ਰਾਕੇਸ਼ ਟਿਕੈਤ ਦੇ ਬੇਟੇ ਗੌਰਵ ਟਿਕੈਤ ਨੇ...
ਬਿਹਾਰ: 2 ਕੈਦੀ ਜੇਲ੍ਹ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ 'ਚ
. . .  about 4 hours ago
ਬਿਹਾਰ, 19 ਅਪ੍ਰੈਲ - ਬੀਤੀ ਰਾਤ ਦੋ ਕੈਦੀ ਮੁਜ਼ੱਫਰਪੁਰ ਦੀ ਸ਼ਹੀਦ ਖੂਦੀਰਾਮ ਬੋਸ ਕੇਂਦਰੀ ਜੇਲ੍ਹ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼...
ਲੁਧਿਆਣਾ : ਚੌੜਾ ਬਾਜ਼ਾਰ ਖੇਤਰ 'ਚ ਲੋਕ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਾ ਕਰਦੇ ਦਿਖਾਈ ਦਿੱਤੇ
. . .  about 4 hours ago
ਲੁਧਿਆਣਾ, 19 ਅਪ੍ਰੈਲ - ਚੌੜਾ ਬਾਜ਼ਾਰ ਖੇਤਰ 'ਚ ਲੋਕ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਾ ਕਰਦੇ ਦਿਖਾਈ ਦਿੱਤੇ ...
ਪੱਛਮੀ ਬੰਗਾਲ: ਪਾਣੀਹਾਟੀ 'ਚ ਭਾਜਪਾ ਦੇ ਕੈਂਪ ਦਫ਼ਤਰ ਤੇ ਪਾਰਟੀ ਵਰਕਰਾਂ ਦੇ ਘਰ 'ਤੇ ਸੁੱਟੇ ਬੰਬ
. . .  about 4 hours ago
ਪੱਛਮੀ ਬੰਗਾਲ, 19 ਅਪ੍ਰੈਲ - ਪਾਣੀਹਾਟੀ 'ਚ ਭਾਜਪਾ ਦੇ ਕੈਂਪ ਦਫ਼ਤਰ ਤੇ ਪਾਰਟੀ ਵਰਕਰਾਂ ਦੇ ਘਰ 'ਤੇ ਬੰਬ ਸੁੱਟੇ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,73,810 ਨਵੇਂ ਮਾਮਲੇ, 1,619 ਮੌਤਾਂ
. . .  about 4 hours ago
ਨਵੀਂ ਦਿੱਲੀ, 19 ਅਪ੍ਰੈਲ - ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਕੋਰੋਨਾ ਦੇ 2,73,810 ਨਵੇਂ ਮਾਮਲੇ ...
ਦਿੱਲੀ ਵਿਚ ਵੀਕੈਂਡ ਕਰਫ਼ਿਊ ਵਧਣ ਦੇ ਸੰਕੇਤ
. . .  about 4 hours ago
ਨਵੀਂ ਦਿੱਲੀ, 19 ਅਪ੍ਰੈਲ - ਪਿਛਲੇ ਦਿਨ ਦਿੱਲੀ ਵਿਚ ਕੋਰੋਨਾ ਦੇ 25 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਪਾਏ ...
ਜੰਮੂ ਕਸ਼ਮੀਰ 'ਚ ਕੰਮ ਕਰਨ ਵਾਲੇ ਕਾਮਿਆਂ ਵਲੋਂ ਗ਼ੁੱਸੇ 'ਚ ਆ ਕੇ ਇਕ ਵਾਰ ਫਿਰ ਤੋਂ ਧਰਨਾ ਪ੍ਰਦਰਸ਼ਨ ਤੇ ਚੱਕਾ ਜਾਮ ਕੀਤਾ ਸ਼ੁਰੂ
. . .  about 5 hours ago
ਮਾਧੋਪੁਰ,19 ਅਪ੍ਰੈਲ (ਨਰੇਸ਼ ਮਹਿਰਾ):- ਜੰਮੂ ਕਸ਼ਮੀਰ ਵਿਚ ਕੰਮ ਕਰਦੇ ਕਾਮਿਆਂ ਨੂੰ ਜੰਮੂ ਕਸ਼ਮੀਰ ਪ੍ਰਸ਼ਾਸਨ ਵਲੋਂ ਲਖਨਪੁਰ ਪ੍ਰਵੇਸ਼ ਦਵਾਰ 'ਚ ਦਾਖ਼ਲ ਨਾ ਹੋਣ ਦੇਣ ਦੇ ...
ਰਾਜਸਥਾਨ 'ਚ ਅੱਜ ਤੋਂ 3 ਮਈ ਤੱਕ ਲਾਕਡਾਊਨ
. . .  about 5 hours ago
ਜੈਪੁਰ, 19 ਅਪ੍ਰੈਲ - ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਵਿਚਾਲੇ ਰਾਜ ਸਰਕਾਰ ਦੀ ਨਵੀਂ ਗਾਈਡ ਲਾਈਨ ਜਾਰੀ ਹੋਈ...
ਬਿਹਾਰ: ਲਾਲੂ ਦੀ ਅੱਜ ਜੇਲ੍ਹ ਤੋਂ ਰਿਹਾਈ, ਪਰ ਪੂਰੀ ਤਰ੍ਹਾਂ ਸਿਹਤਮੰਦ ਹੋਣ 'ਤੇ ਜਾਣਗੇ ਪਟਨਾ
. . .  about 3 hours ago
ਬਿਹਾਰ, 19 ਅਪ੍ਰੈਲ - ਰਾਜਦ ਮੁੱਖ ਲਾਲੂ ਯਾਦਵ ਚਾਰਾ ਘੋਟਾਲੇ ਨਾਲ ਜੁੜੇ ਦੁਮਕਾ ਕੋਸ਼ਾਗਰ ਮਾਮਲੇ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਜੇਲ੍ਹ ਤੋਂ....
ਦਰਦਨਾਕ ਹਾਦਸਾ: ਮਿਸਰ 'ਚ ਟਰੇਨ ਪਟੜੀ ਤੋਂ ਉਤਰੀ, 11 ਵਿਅਕਤੀਆਂ ਦੀ ਮੌਤ
. . .  about 5 hours ago
ਕਾਹੀਰਾ, 19 ਅਪ੍ਰੈਲ - ਮਿਸਰ ਦੀ ਰਾਜਧਾਨੀ ਕਾਹੀਰਾ ਵਿਚ ਇਕ ਟਰੇਨ ਪਟੜੀ ਤੋਂ ਹੇਠਾਂ ਉਤਰੀ ਜਿਸ ਨਾਲ 11 ਲੋਕਾਂ ਦੀ ਮੌਤ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰਬਾਣੀ ਗਿਆਨ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ ਪਾਠ ਬੋਧ ਸਮਾਗਮ

ਪਿਛਲੇ ਸਮੇਂ ਦੌਰਾਨ ਧਰਮ ਪ੍ਰਚਾਰ ਦੀ ਅਜੋਕੇ ਪ੍ਰਸੰਗ 'ਚ ਪਿੰਡਾਂ-ਸ਼ਹਿਰਾਂ ਵਿਚ ਸਹੀ ਪਹੁੰਚ ਨਾ ਹੋ ਸਕਣ ਕਾਰਨ ਜਿੱਥੇ ਜਾਤਾਂ-ਪਾਤਾਂ ਅਤੇ ਰਾਜਨੀਤਕ ਧੜਿਆਂ ਦੇ ਆਧਾਰ 'ਤੇ ਇਕ-ਇਕ ਪਿੰਡ 'ਚ ਕਈ-ਕਈ ਗੁਰਦੁਆਰਾ ਸਾਹਿਬ ਉਸਾਰੇ ਗਏ, ਉਥੇ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਅਸਿੱਖਿਅਤ, ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਗੁਰਬਾਣੀ ਦੇ ਚਾਨਣ ਨੂੰ ਸਹੀ ਰੂਪ ਵਿਚ ਮਨੁੱਖਤਾ ਵਿਚ ਵੰਡਣ ਦੀਆਂ ਅਹਿਮ ਜ਼ਿੰਮੇਵਾਰੀਆਂ ਤੋਂ ਅਣਜਾਣ ਦੇਖੇ ਜਾਂਦੇ ਰਹੇ ਹਨ। ਹਾਲਾਂਕਿ ਰਵਾਇਤੀ ਤੌਰ 'ਤੇ ਟਕਸਾਲਾਂ, ਨਿਰਮਲੇ ਅਤੇ ਉਦਾਸੀ ਸਿੱਖ ਸੰਪਰਦਾਵਾਂ ਦੀ ਸਿੱਖਿਅਤ ਅਤੇ ਨਿਪੁੰਨ ਗ੍ਰੰਥੀ-ਭਾਈ ਤਿਆਰ ਕਰਨ ਅਤੇ ਪੰਜਾਬੀ ਮਾਂ-ਬੋਲੀ ਦੇ ਪ੍ਰਸਾਰ ਵਿਚ ਵੱਡੀ ਦੇਣ ਰਹੀ ਹੈ। ਕੁਝ ਅਰਸੇ ਤੋਂ ਬੇਰੁਜ਼ਗਾਰੀ ਦੇ ਪ੍ਰਭਾਵ ਕਾਰਨ ਸਭ ਤੋਂ ਸੌਖਾ ਕੰਮ ਗ੍ਰੰਥੀ ਸਿੰਘ ਬਣਨਾ ਸਮਝ ਲਿਆ ਗਿਆ ਅਤੇ ਪੰਜਾਬੀ ਲਿਖਣ, ਪੜ੍ਹਨ ਦੀ ਥੋੜ੍ਹੀ ਜਿਹੀ ਸੋਝੀ ਨੂੰ ਹੀ ਗ੍ਰੰਥੀ ਸਿੰਘ ਬਣਨ ਦੀ ਯੋਗਤਾ ਸਮਝ ਲਿਆ ਜਾਂਦਾ ਹੈ, ਜਦੋਂਕਿ ਗੁਰਬਾਣੀ ਦੀ ਇਕ ਆਪਣੀ ਸ਼ੈਲੀ ਅਤੇ ਵਿਆਕਰਨ ਹੈ। ਗੁਰਬਾਣੀ ਪਾਠ ਬੋਧ ਤੇ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਕੋਊ ਮਾਈ ਭੂਲਿਓ ਮਨੁ ਸਮਝਾਵੈ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ) ਰਾਗੁ ਗਉੜੀ ਵਿਚ ਆਪ ਜੀ ਇਸ ਗੱਲ ਦਾ ਨਿਸਤਾਰਾ ਕਰ ਰਹੇ ਹਨ ਕਿ ਜਿਸ ਦੀ ਪ੍ਰੀਤ ਪਰਮਾਤਮਾ ਨਾਲ ਪੈ ਜਾਂਦੀ ਹੈ, ਉਸ ਦੇ ਸਾਰੇ ਦੁੱਖ-ਦਰਦ ਅਤੇ ਮਨ ਵਿਚਲੇ ਭਰਮ-ਭੁਲੇਖੇ ਸਭ ਦੂਰ ਹੋ ਜਾਂਦੇ ਹਨ : ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ ੧ ਰਹਾਉ (ਅੰਗ : 186) ਸਿਉ-ਨਾਲ। ਤਾ ਕਾ-ਉਸ ਦੇ। ਆਪ ਜੀ ਦੇ ਹੋਰ ਬਚਨ ਹਨ ਕਿ ਜਿਹੜਾ ਪ੍ਰਾਣੀ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਨੂੰ ਆਪਣੇ ਹਿਰਦੇ ਵਿਚ ਜਾਪਦਾ ਹੈ ਉਸ ਨੂੰ ਕਿਸੇ ਪ੍ਰਕਾਰ ਦੇ ਦੁੱਖ, ਰੋਗ ਅਤੇ ਡਰ ਨਹੀਂ ਵਿਆਪਦੇ : ਦੂਖੁ ਰੋਗੁ ਕਛੁ ਭਉ ਨ ਬਿਆਪੈ ਅੰਮ੍ਰਿਤ ਨਾਮੁ ਰਿਦੈ ਹਰਿ ਜਾਪੈ ੧ (ਅੰਗ : 184) ਰਿਦੈ-ਹਿਰਦੇ ਵਿਚ। ਆਪ ਜੀ ਰਾਗੁ ਥਿਤੀ ਗਉੜੀ ਵਿਚ ਸੇਧ ਬਖ਼ਸ਼ਿਸ਼ ਕਰ ਰਹੇ ਹਨ ਕਿ ਜਿਹੜਾ ਜਗਿਆਸੂ ਅੱਠੇ ਪਹਿਰ ਭਾਵ ਹਰ ਵੇਲੇ ਪਰਮਾਤਮਾ ਦੇ ਨਾਮ ਦਾ ਸਿਮਰਨ ਆਪਣੇ ਮਨ ਵਿਚ ਕਰਦਾ ਹੈ, ਉਸ ਦਾ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ ਅਤੇ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਪਰਵਾਨ ਚੜ੍ਹ ਜਾਂਦਾ ਹੈ : ਆਠ ਪਹਰ ਮਨਿ ਹਰਿ ਜਪੈ ਸਫਲੁ ਜਨਮੁ ਪਰਵਾਣੁ (ਰਾਗੁ ਥਿਤੀ ਗਉੜੀ ਮਹਲਾ ੫, ਅੰਗ : ...

ਪੂਰਾ ਲੇਖ ਪੜ੍ਹੋ »

ਸ਼ੁੱਕਰਵਾਰ ਰਾਹੀਂ ਗੁਰ ਉਪਦੇਸ਼

ਵਾਰ ਸਤ ਬਾਣੀ ਅਨੁਸਾਰ ਸ਼ੁਕ੍ਰਵਾਰਿ (ਸ਼ੁੱਕਰਵਾਰ) ਛੇਵਾਂ ਦਿਨ ਹੈ। ਸ਼ੁੱਕਰ 'ਵੀਨਸ' (VENUS) ਗ੍ਰਹਿ ਦੇ ਨਾਂਅ 'ਤੇ ਇਸ ਦਿਨ ਦਾ ਨਾਮਕਰਨ ਮੰਨਿਆ ਜਾਂਦਾ ਹੈ। ਕੁਝ ਸੱਭਿਆਤਾਵਾਂ ਵਿਚ ਵੀਨਸ ਨੂੰ ਪਿਆਰ ਤੇ ਖ਼ੂਬਸੂਰਤੀ ਦੀ ਦੇਵੀ ਮੰਨਿਆ ਗਿਆ ਹੈ। ਅੰਗਰੇਜ਼ੀ/ਪੰਜਾਬੀ ਕੋਸ਼ ਵਿਚ VENUS ਤੋਂ ਭਾਵ ਪਿਆਰ ਤੇ ਖ਼ੂਬਸੂਰਤੀ ਦੀ ਦੇਵੀ, ਸੁੰਦਰੀ, ਰੂਪਵਤੀ, ਹੁਸੀਨਾ ਤੇ ਸ਼ੁੱਕਰ ਗ੍ਰਹਿ ਹੈ। ਕੁਝ ਮਾਨਤਾਵਾਂ ਅਨੁਸਾਰ FRIGGA ਅਤੇ FREYA ਖ਼ੂਬਸੂਰਤੀ ਦੀ ਦੇਵੀ ਦੇ ਨਾਂਅ ਉੱਪਰ FRIDAY (ਸ਼ੁੱਕਰਵਾਰ) ਨਾਂਅ ਰੱਖਿਆ ਗਿਆ। ਮਿੱਥ ਅਨੁਸਾਰ ਸ਼ੁੱਕਰਵਾਰ ਨੂੰ ਦੈਂਤਾ ਦੇ ਗੁਰੂ ਸ਼ੁਕਰਾਚਾਰੀਆ ਨਾਲ ਵੀ ਜੋੜਿਆ ਜਾਂਦਾ ਹੈ। ਸਮਅਰਥ ਕੋਸ਼ ਵਿਚ ਇਸ ਦੇ ਸਮਾਨਅਰਥੀ ਸ਼ਬਦ- ਉਸਨ, ਉਸਨਸ, ਅਸੁਰ ਗੁਰ, ਅਸੁਰ ਪ੍ਰ੍ਰੋਹਿਤ ਆਦਿ ਦੇਵ ਗੁਰ, ਕਾਲ, ਦੈਂਤ ਗੁਰੂ, ਦੈਤਯਰਾਜ ਤੇ ਭਾਰਗਵ ਆਦਿ ਵੀ ਹਨ। ਸੰਸਕ੍ਰਿਤ ਵਿਚ ਸ਼ੁਕਰ ਨੂੰ ਸਾਫ, ਸਪੱਸ਼ਟ, ਚਮਕੀਲਾ, ਲਿਸ਼ਕਦਾ, ਚਮਕਦਾਰ ਆਦਿ ਅਰਥਾਂ ਵਿਚ ਲਿਆ ਜਾਂਦਾ ਹੈ। ਸ਼ੁੱਕਰ ਨੂੰ ਅੰਗਰੇਜ਼ੀ ਵਿਚ 'ਫਰਾਈਡੇ' ਅਤੇ ਅਰਬੀ ਵਿਚ 'ਜੁਮਾਂ' ਕਿਹਾ ਜਾਂਦਾ ਹੈ। 'ਸ਼ੁੱਕਰਵਾਰ' ਸਬੰਧੀ ਅਨੇਕਾਂ ਭਰਮ ਤੇ ਲੋਕ-ਵਿਸ਼ਵਾਸ ਹਨ। ...

ਪੂਰਾ ਲੇਖ ਪੜ੍ਹੋ »

ਅੱਜ ਔਰਤ ਦਿਵਸ 'ਤੇ ਵਿਸ਼ੇਸ਼

ਸਮੁੱਚੇ ਔਰਤ ਵਰਗ ਲਈ ਪ੍ਰੇਰਨਾ ਸਰੋਤ ਮਾਤਾ ਗੁਜਰੀ

ਸਮਾਜ ਅਤੇ ਪਰਿਵਾਰ 'ਚ ਔਰਤ ਦੀ ਪ੍ਰਭਾਵਸ਼ਾਲੀ ਭੂਮਿਕਾ ਨੂੰ ਸਮਰਪਿਤ 8 ਮਾਰਚ ਕੌਮਾਂਤਰੀ ਔਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਉਨ੍ਹਾਂ ਮਹਾਨ ਔਰਤਾਂ ਨੂੰ ਯਾਦ ਕੀਤਾ ਜਾਣਾ ਸੁਭਾਵਿਕ ਹੈ ਜਿਨ੍ਹਾਂ ਨੇ ਤਤਕਾਲੀ ਸਮਾਜ 'ਤੇ ਹੀ ਪ੍ਰਭਾਵ ਨਹੀਂ ਬਲਕਿ ਆਪਣੇ ਗੁਣਾਂ ਦਾ ਭਰਪੂਰ ਮੁਜ਼ਾਹਰਾ ਕਰਦੇ ਹੋਏ ਭਵਿੱਖ ਦੇ ਇਤਿਹਾਸ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸੰਸਾਰ ਦੇ ਇਤਿਹਾਸ 'ਚ ਇਕ ਐਸੀ ਹੀ ਮਹਾਨ ਔਰਤ ਮਾਤਾ ਗੁਜਰੀ ਜੀ ਹੋਏ ਹਨ, ਜਿਨ੍ਹਾਂ ਨੂੰ ਸ਼ਹੀਦ ਦੀ ਮਾਂ, ਸ਼ਹੀਦ ਦੀ ਪਤਨੀ, ਸ਼ਹੀਦ ਦੀ ਭੈਣ, ਸ਼ਹੀਦਾਂ ਦੀ ਦਾਦੀ ਤੇ ਖ਼ੁਦ ਸ਼ਹੀਦ ਹੋਣ ਦਾ ਮਾਣ ਮਿਲਿਆ ਹੈ। ਸੇਵਾ, ਸਿਮਰਨ, ਸਹਿਣਸ਼ੀਲਤਾ ਅਤੇ ਸਹਿਜ ਦੇ ਪੁੰਜ ਅਮਰ ਸ਼ਹੀਦ ਮਾਤਾ ਗੁਜਰੀ ਜੀ ਦਾ ਜਨਮ ਨਗਰ ਕਰਤਾਰਪੁਰ ਵਿਖੇ ਗੁਰੂ-ਘਰ ਦੇ ਅਨਿੰਨ ਸੇਵਕ ਭਾਈ ਲਾਲ ਚੰਦ ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖੋਂ 1619 ਈ: ਨੂੰ ਹੋਇਆ। ਉਨ੍ਹਾਂ ਦਾ ਪਰਿਵਾਰ ਅਜੋਕੇ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਨਗਰ ਲਖਨੌਰ (ਹੁਣ ਲਖਨੌਰ ਸਾਹਿਬ) ਤੋਂ ਜਲੰਧਰ ਨਜ਼ਦੀਕ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਵਸਾਏ ਨਗਰ ਕਰਤਾਰਪੁਰ ਆ ਵਸਿਆ ਸੀ। ਕਰਤਾਰਪੁਰ ਸਾਹਿਬ ...

ਪੂਰਾ ਲੇਖ ਪੜ੍ਹੋ »

ਅਕਾਲੀ ਲਹਿਰ-32

ਬਾਬਾ ਵਿਸਾਖਾ ਸਿੰਘ ਦਦੇਹਰ (ਅੰਮ੍ਰਿਤਸਰ)

(ਲੜੀ ਜੋੜਨ ਲਈ 22 ਫਰਵਰੀ ਦਾ ਅੰਕ ਦੇਖੋ) ਰਾਜਸੀ ਕੈਦੀਆਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਬਾਬਾ ਜੀ ਨੇ 'ਰਾਜਸੀ ਕੈਦੀ ਪਰਿਵਾਰ ਸਹਾਇਕ ਫੰਡ' ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਬਾਬਾ ਜੀ ਦੀ ਲਗਨ, ਦ੍ਰਿੜ੍ਹਤਾ ਅਤੇ ਸਮਰਪਣ ਭਾਵਨਾ ਨੂੰ ਵੇਖਦਿਆਂ ਹੋਰ ਆਗੂ ਵੀ ਉਨ੍ਹਾਂ ਨਾਲ ਆ ਰਲੇ। ਕਮੇਟੀ ਦਾ ਕਾਰਜ ਖੇਤਰ ਵਧਾਉਣ ਲਈ ਇਸ ਦਾ ਨਉਂ 'ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ' ਕਰ ਦਿੱਤਾ ਗਿਆ। ਬਾਬਾ ਜੀ ਨੇ ਦੇਸ਼ ਦੀਆਂ ਵਿਭਿੰਨ ਜੇਲ੍ਹਾਂ ਵਿਚ ਬੰਦ ਦੇਸ਼ਭਗਤਾਂ ਨਾਲ ਮੁਲਾਕਾਤਾਂ ਕਰਨ ਉਪਰੰਤ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤਾਂ ਕਰਨੀਆਂ ਸ਼ੁਰੂ ਕੀਤੀਆਂ ਅਤੇ ਨਾਲ ਹੀ ਦੇਸ਼ ਭਗਤਾਂ ਨੂੰ ਜੇਲ੍ਹਾਂ ਵਿਚ ਦਿੱਤੀਆਂ ਜਾ ਰਹੀਆਂ ਤਕਲੀਫ਼ਾਂ ਬਾਰੇ ਭਾਸ਼ਨਾਂ ਅਤੇ ਅਖ਼ਬਾਰਾਂ ਰਾਹੀਂ ਜਨਤਾ ਨੂੰ ਦੱਸਣ ਲੱਗੇ। ਬਾਬਾ ਜੀ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਠੱਲ੍ਹਣ ਵਾਸਤੇ ਸਰਕਾਰ ਨੇ ਨਵੰਬਰ 1923 ਵਿਚ ਉਨ੍ਹਾਂ ਉੱਤੇ ਇਕ ਸਾਲ ਲਈ ਜੂਹਬੰਦੀ ਦਾ ਹੁਕਮ ਲਾ ਦਿੱਤਾ। ਜੂਹਬੰਦੀ ਖ਼ਤਮ ਹੋਈ ਤਾਂ ਆਪ ਨੇ ਪਹਿਲਾਂ ਵਿੱਢੇ ਕੰੰਮ ਨੂੰ ਹੋਰ ਵੀ ਤੇਜ਼ੀ ਨਾਲ ਕਰਨਾ ਸ਼ੁਰੂ ਕਰ ਦਿੱਤਾ। 1922 ਵਿਚ ਲੱਗੇ ਗੁਰੂ ਕਾ ਬਾਗ਼ ਦੇ ...

ਪੂਰਾ ਲੇਖ ਪੜ੍ਹੋ »

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -36

ਗਾਥਾ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ) ਨਨਕਾਣਾ ਸਾਹਿਬ ਸਾਕੇ ਦੀ ਖ਼ਬਰ ਸਾਰੇ ਦੇਸ਼ ਵਿਚ ਅੱਗ ਦੀ ਤਰ੍ਹਾਂ ਫੈਲ ਗਈ ਤੇ ਸਿੰਘਾਂ ਦੇ ਅੰਦਰ ਏਨਾ ਜੋਸ਼ ਪੈਦਾ ਹੋਇਆ ਕਿ ਗੱਡੀਆਂ ਬੰਦ ਹੋ ਜਾਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਸ੍ਰੀ ਨਨਕਾਣਾ ਸਾਹਿਬ ਪਹੁੰਚ ਗਈਆਂ। ਜਿਸ ਦਿਨ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ, ਉਸ ਦਿਨ ਭਾਈ ਹੀਰਾ ਸਿੰਘ ਗਲੋਟੀਆ (ਸਿਆਲਕੋਟ) ਦੀਵਾਨ ਵਿਚ ਕੀਰਤਨ ਕਰ ਰਹੇ ਸਨ। ਉਥੇ ਜਦੋਂ ਖ਼ਬਰ ਪਹੁੰਚੀ ਕਿ ਪੰਥਕ ਸ਼ਮ੍ਹਾਂ ਦੇ ਪਰਵਾਨੇ ਆਪਣੀਆਂ ਜਿੰਦੜੀਆਂ ਵਾਰ ਗਏ ਹਨ ਤਾਂ ਆਪ ਦੇ ਖੂਨ ਨੇ ਉਬਾਲਾ ਖਾਧਾ। ਜਥਾ ਉਥੇ ਹੀ ਛੱਡਿਆ ਤੇ ਆਪ ਸਿੱਧੇ ਨਨਕਾਣੇ ਸਾਹਿਬ ਆ ਪੁੱਜੇ। ਅੱਗੋਂ ਬੇਅੰਤ ਸੰਗਤਾਂ ਜਨਮ ਅਸਥਾਨ ਵਲ ਜਾ ਰਹੀਆਂ ਸਨ। ਆਪ ਵੀ ਸੰਗਤਾਂ ਦੇ ਨਾਲ ਤੁਰੇ ਗਏ ਤੇ ਅੱਗੇ-ਅੱਗੇ ਆਪ ਤੇ ਪਿੱਛੇ-ਪਿੱਛੇ ਸੰਗਤਾਂ 'ਮਰਉ ਤਾਂ ਹਰਿ ਕੇ ਦੁਆਰ...' ਤੇ ਹੋਰ ਐਨੇ ਵੈਰਾਗਮਈ ਸ਼ਬਦ ਪੜ੍ਹਦੇ ਗਏ। ਜਦੋਂ ਜਨਮ ਅਸਥਾਨ 'ਤੇ ਪਹੁੰਚੇ ਤਾਂ ਅੱਗੋਂ ਦਰਸ਼ਨੀ ਡਿਓੜੀ 'ਤੇ ਪਹਿਰਾ ਸੀ, ਪਰ ਸੰਗਤਾਂ ਧੜਾਧੜ ਪਹੁੰਚ ਰਹੀਆਂ ਸਨ। ਅਗਲੇ ਦਿਨ 22 ਫਰਵਰੀ 1921 ਈ: ਨੂੰ 11 ਵਜੇ ਦਰਵਾਜ਼ਾ ...

ਪੂਰਾ ਲੇਖ ਪੜ੍ਹੋ »

ਕਵੀਸ਼ਰੀ

ਕਿਤੇ ਗੁੰਮ ਨਾ ਹੋ ਜਾਵੇ ਪੰਜਾਬ 'ਚ ਕਵੀਸ਼ਰੀ, ਸਿੱਖ ਇਤਿਹਾਸ ਦੀ ਇਹ, ਮਿੱਠੀ ਮਿਸ਼ਰੀ। ਢਾਡੀਆਂ ਦੀਆਂ ਵਾਰਾਂ ਵਿਚ ਸੰਗਤਾਂ ਹਜ਼ਾਰਾਂ, ਮੇਲੀਆਂ 'ਚ ਰੌਣਕਾਂ ਤੇ ਹਵਾਵਾਂ 'ਚ ਬਹਾਰਾਂ। ਯੋਧਿਆਂ ਤੇ ਸੂਰਬੀਰਾਂ ਦੀਆਂ ਕਹਾਣੀਆਂ, ਡਰ ਲੱਗੇ ਕਿਤੇ ਹੋ ਨਾ ਜਾਣ ਅਣਜਾਣੀਆਂ। ਨੌਜਵਾਨ ਪੀੜ੍ਹੀ ਕਿਤੇ ਕੁਰਾਹੇ ਨਾ ਪੈ ਜਾਵੇ, ਭਵਿੱਖ ਪੰਜਾਬ ਦਾ ਜਹਾਜ਼ਾਂ ਵਿਚ ਨਾ ਬਹਿ ਜਾਵੇ। ਪਰਿੰਦਿਆਂ ਦੇ ਵਾਂਗ ਜੇ ਉਹ ਮਾਰ ਗਏ ਉਡਾਰੀਆਂ, ਫਿਰ ਸਾਡੇ ਬਾਬਿਆਂ ਦੀਆਂ ਰੂਹਾਂ ਕੁਰਲਾਣੀਆਂ। ਕਿਉਂ ਭੁੱਲ ਗਏ ਅਸੀਂ ਉਨ੍ਹਾਂ ਦੀਆਂ ਕੁਰਬਾਨੀਆਂ, ਸੱਚ ਦੀਆਂ ਕੌਮਾਂ ਅੱਜ ਹੋ ਗਈਆਂ ਨਿਮਾਣੀਆਂ, ਮਾਰੀਏ ਜੇ ਹੰਭਲਾ ਸੁਧਾਰੀਏ ਪੰਜਾਬ ਨੂੰ, ਰਲ ਮਿਲ ਪੂਰਾ ਕਰੀਏ ਰਣਜੀਤ ਸਿੰਘ ਦੇ ਖੁਆਬ ਨੂੰ। ਕਿਤੇ ਦੁਨੀਆ ਦੇ ਨਕਸ਼ੇ 'ਤੇ ਪੰਜਾਬ ਮੇਰਾ ਚਮਕੇ, ਸਵਾ ਲੱਖ ਨਾਲ ਲੜੇ ਸਿੰਘ ਤੇਰਾ ਖੜ੍ਹ ਕੇ। ਮੇਰੇ ਦੇਸ਼ ਵਿਚ ਹੋ ਜਾਣ ਖ਼ੁਸ਼ੀਆਂ ਦੇ ਖੇੜੇ, ਪਾਪ ਦੇ ਹੋ ਜਾਣ ਜੜ੍ਹ ਤੋਂ ਨਿਬੇੜੇ। ਹਰ ਇਕ ਗੱਭਰੂ ਪ੍ਰਣ ਜਿਹਾ ਕਰਲੇ, ਮਸਲਾ ਨਹੀਂ ਕੋਈ ਬੱਸ ਹਿੱਕ ਤਾਣ ਖੜਜੇ, ਪੰਜਾਬੀਆਂ ਦਾ ਮਾਣ ਪੰਜਾਬ ਫਿਰ ਵਸਜੇ। -ਐਡਵੋਕੇਟ ਹਰਜੀਤ ...

ਪੂਰਾ ਲੇਖ ਪੜ੍ਹੋ »

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ ਨਵਾਬ ਸੈਫ਼ ਖਾਂ

ਇਸ਼ਕ ਦੇ ਰਾਹ ਵਿਚ ਜਾਤ ਧਰਮ ਨਹੀਂ ਆਉਂਦੇ। ਗੁਰੂ ਸਾਹਿਬਾਨ ਦੇ ਇਲਾਹੀ ਨੂਰ ਨੂੰ ਪਿਆਰ ਕਰਨ ਵਾਲਿਆਂ ਵਿਚ ਹੋਰਾਂ ਧਰਮਾਂ, ਵਿਸ਼ਵਾਸਾਂ ਅਤੇ ਕੌਮਾਂ ਦੇ ਲੋਕ ਵੀ ਸਨ। ਜਿਥੇ ਔਰੰਗਜ਼ੇਬ ਨੇ ਕੱਟੜਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ, ਉਥੇ ਹੀ ਉਸ ਦੇ ਇਕ ਕਰੀਬੀ ਰਿਸ਼ਤੇਦਾਰ ਨਵਾਬ ਸੈਫ਼ ਖਾਂ ਨੇ ਆਪਣੀ ਜ਼ਿੰਦਗੀ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸੁੱਚੀ ਮੁਹੱਬਤ ਵਿਚ ਰੰਗ ਲਈ ਸੀ। ਇਹ ਸ਼ਾਹਜਹਾਂ ਦਾ ਸਾਂਢੂ ਸੀ। ਇਹ ਆਗਰੇ ਅਤੇ ਕਸ਼ਮੀਰ ਦਾ ਸੂਬੇਦਾਰ ਰਿਹਾ। ਆਪਣੇ ਨਰਮ ਵਿਚਾਰਾਂ, ਧਾਰਮਿਕ ਸਹਿਣਸ਼ੀਲਤਾ ਅਤੇ ਚੰਗੇ ਵਿਹਾਰ ਕਾਰਨ ਇਹ ਲੋਕਾਂ ਵਿਚ ਬੁਹਤ ਅਜ਼ੀਜ਼ ਸੀ। ਔਰੰਗਜ਼ੇਬ ਨੇ ਇਸ ਨੂੰ ਸੂਬੇਦਾਰੀ ਤੋਂ ਅਲੱਗ ਕਰਕੇ ਗੁਜ਼ਾਰੇ ਲਈ ਇਕ ਖੁਸ਼ਕ ਜਿਹਾ ਇਲਾਕਾ ਦੇ ਦਿੱਤਾ, ਜਿਸ ਨੂੰ ਆਬਾਦ ਕਰਕੇ ਇਸ ਨੇ ਸੈਫ਼ਾਬਾਦ ਕਸਬਾ ਵਸਾਇਆ, ਜਿਸ ਦਾ ਨਾਂਅ ਹੁਣ ਬਹਾਦਰਗੜ੍ਹ ਸਾਹਿਬ ਹੈ। ਅਕਤੂਬਰ 1665 ਈ: ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਸਮੇਤ ਮਾਲਵੇ ਵੱਲ ਆਏ ਅਤੇ ਇਕ ਬਾਗ਼ ਵਿਚ ਆਸਣ ਲਾਇਆ ਜਿਥੇ ਹੁਣ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਹੈ। ਸੈਫ਼ ਖਾਂ ਨੇੜੇ ਹੀ ਇਕ ਕਿਲ੍ਹੇ ਵਿਚ ਰਹਿੰਦਾ ਸੀ। ...

ਪੂਰਾ ਲੇਖ ਪੜ੍ਹੋ »

ਸੂਚਨਾ

ਕੁਝ ਕਾਰਨਾਂ ਕਰਕੇ ਇਸ ਸਪਲੀਮੈਂਟ ਵਿਚ ਪ੍ਰਕਾਸ਼ਿਤ ਕੀਤਾ ਜਾਂਦਾ ਨੂਰ ਮੁਹੰਮਦ ਨੂਰ ਦਾ ਲੜੀਵਾਰ ਕਾਲਮ ਨਹੀਂ ਛਪ ਰਿਹਾ। ਅਗਲੀ ਵਾਰ ਤੋਂ ਇਹ ਬਾਕਾਇਦਾ ਛਾਪਿਆ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX