ਤਾਜਾ ਖ਼ਬਰਾਂ


ਅਸੀਂ ਸਾਕਾ ਨੀਲਾ ਤਾਰਾ ਕਾਰਨ ਕਾਂਗਰਸ ਨਾਲ ਨਹੀਂ ਜਾ ਸਕਦੇ- ਮਹੇਸ਼ਇੰਦਰ ਸਿੰਘ ਗਰੇਵਾਲ
. . .  about 1 hour ago
ਚੰਡੀਗੜ੍ਹ, 6 ਜੂਨ- 2024 ਦੀਆਂ ਚੋਣਾਂ ਸੰਬੰਧੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ....
ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿਚ ਹੋਇਆ ਜ਼ਬਰਦਸਤ ਹੰਗਾਮਾ
. . .  about 1 hour ago
ਚੰਡੀਗੜ੍ਹ, 6 ਜੂਨ- ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਜ਼ਬਰਦਸਤ ਹੰਗਾਮਾ ਹੋ ਗਿਆ। ਇਸ ਹੰਗਾਮੇ ਵਿਚ ਆਪ ਕੌਂਸਲਰ ਅਤੇ ਕਿਰਨ ਖ਼ੇਰ ਆਹਮੋ ਸਾਹਮਣੇ ਹੋ ਗਏ। ਕਿਰਨ ਖ਼ੇਰ ਨੇ ਪ੍ਰਧਾਨ ਮੰਤਰੀ ਵਿਰੁੱਧ....
ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ
. . .  about 1 hour ago
ਪਰਮਾਰੀਬੋ, 6 ਜੂਨ- ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੂਰੀਨਾਮ ਦੇ ਸਰਵਉਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਰੀਨਾਮ ਦੇ ਰਾਸ਼ਟਰਪਤੀ ਚੰਦਰਕੀਪ੍ਰਸਾਦ ਸੰਤੋਖੀ ਨੇ ਮਜ਼ਬੂਤ ​​ਦੁਵੱਲੇ ਸੰਬੰਧਾਂ ’ਤੇ ਰਾਸ਼ਟਰਪਤੀ ਮੁਰਮੂ ਨੂੰ ਵਧਾਈ ਦਿੱਤੀ। ਗ੍ਰਹਿ ਮੰਤਰਾਲੇ ਨੇ ਟਵੀਟ...
ਕਟਾਰੂਚੱਕ ਮਾਮਲੇ ਵਿਚ ਐਨ.ਸੀ.ਐਸ.ਸੀ. ਵਲੋਂ ਰਾਜ ਸਰਕਾਰ ਨੂੰ ਤੀਜਾ ਨੋਟਿਸ ਜਾਰੀ
. . .  about 2 hours ago
ਚੰਡੀਗੜ੍ਹ, 6 ਜੂਨ- ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ (ਐਨ.ਸੀ.ਐਸ.ਸੀ.) ਨੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਉਪਰ ਲਗਾਏ....
ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ- ਗਿਆਨੀ ਹਰਪ੍ਰੀਤ ਸਿੰਘ
. . .  about 2 hours ago
ਅੰਮ੍ਰਿਤਸਰ, 6 ਜੂਨ- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਘੱਲੂਘਾਰਾ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਸਾਡਾ ਏਕਾ ਹੀ ਸਾਡੀ ਤਾਕਤ ਹੈ। ਜਥੇਦਾਰ ਨੇ...
ਖ਼ਾਲਿਸਤਾਨ ਦਾ ਕੋਈ ਰੋਡਮੈਪ ਨਹੀਂ- ਰਾਜਾ ਵੜਿੰਗ
. . .  about 2 hours ago
ਅਮਰੀਕਾ, 6 ਜੂਨ- ਖ਼ਾਲਿਸਤਾਨ ਮੁੱਦੇ ਸੰਬੰਧੀ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਨਾ ਤਾਂ ਖ਼ਾਲਿਸਤਾਨ ਦਾ ਕੋਈ ਵਜੂਦ ਹੈ ਅਤੇ ...
ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ਕੀਤਾ ਜਾਮ
. . .  about 2 hours ago
ਕੁਰੂਕਸ਼ੇਤਰ, 6 ਜੂਨ- ਸੂਰਜਮੁਖੀ ਦੀ ਐਮ.ਐਸ. ਪੀ. ’ਤੇ ਖ਼ਰੀਦ ਦੇ ਮੁੱਦੇ ਨੂੰ ਲੈ ਕੇ ਅੱਜ ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ’ਤੇ ਜਾਮ ਲਗਾ ਦਿੱਤਾ ਅਤੇ ਸ਼ਾਹਬਾਦ ਮਾਰਕੰਡਾ ਹਾਈਵੇਅ...
ਅਸੀਂ ਹਮੇਸ਼ਾ ‘ਅਜੀਤ’ ਨਾਲ ਖੜ੍ਹੇ ਹਾਂ- ਬੂਟਾ ਸਿੰਘ ਸ਼ਾਦੀਪੁਰ
. . .  about 2 hours ago
ਪਟਿਆਲਾ, 6 ਜੂਨ (ਅਮਨਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਪ੍ਰਤੀ ਵਰਤੀ ਜਾ ਰਹੀ ਦਮਨਕਾਰੀ ਨੀਤੀ ਤਹਿਤ ‘ਅਜੀਤ’ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ....
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਲਈ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਵੀਜ਼ੇ ਜਾਰੀ
. . .  about 3 hours ago
ਨਵੀਂ ਦਿੱਲੀ, 6 ਜੂਨ- ਪਾਕਿਸਤਾਨੀ ਹਾਈ ਕਮਿਸ਼ਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 8 ਤੋਂ17 ਜੂਨ 2023 ਤੱਕ ਪਾਕਿਸਤਾਨ ਵਿਚ ਹੋਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਪੂਰਵ ਸੰਧਿਆ....
ਕਿਸਾਨਾਂ ਵਲੋਂ ਅੱਜ ਸ਼ਾਹਬਾਦ ਮਾਰਕੰਡਾ ਵਿਖੇ ਕੀਤੀਆਂ ਜਾ ਸਕਦੀਆਂ ਹਨ ਸੜਕਾਂ ਜਾਮ
. . .  about 3 hours ago
ਸ਼ਾਹਬਾਦ ਮਾਰਕੰਡਾ, 6 ਜੂਨ- ਸੂਰਜਮੁਖੀ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਵਲੋਂ ਅੱਜ ਇੱਥੇ ਸੜਕਾਂ ਜਾਮ ਕੀਤੀਆਂ ਜਾ ਸਕਦੀਆਂ ਹਨ। ਜਾਣਕਾਰੀ ਅਨੁਸਾਰ ਸ਼ਾਹਬਾਦ ਦਾ ਬਰਾੜਾ ਰੋਡ ਪੁਲਿਸ ਛਾਉਣੀ ਵਿਚ....
“MAURH” ਲਹਿੰਦੀ ਰੁੱਤ ਦੇ ਨਾਇਕ ਤਿੰਨ ਦਿਨਾਂ ਬਾਅਦ ਯਾਨੀ 9 ਜੂਨ 2023 ਨੂੰ ਦੇਖੋ ਸਿਨੇਮਾ ਘਰਾਂ ਵਿਚ, ਇਕ ਹੋਰ ਪੋਸਟਰ ਹੋਇਆ ਰਿਲੀਜ਼
. . .  about 3 hours ago
“MAURH” ਲਹਿੰਦੀ ਰੁੱਤ ਦੇ ਨਾਇਕ ਤਿੰਨ ਦਿਨਾਂ ਬਾਅਦ ਯਾਨੀ 9 ਜੂਨ 2023 ਨੂੰ ਦੇਖੋ ਸਿਨੇਮਾ ਘਰਾਂ ਵਿਚ, ਇਕ ਹੋਰ ਪੋਸਟਰ ਹੋਇਆ ਰਿਲੀਜ਼
ਬਾਲਾਸੋਰ ਹਾਦਸਾ: ਘਟਨਾ ਵਾਲੀ ਥਾਂ ’ਤੇ ਜਾਂਚ ਲਈ ਪੁੱਜੀ ਸੀ.ਬੀ.ਆਈ. ਟੀਮ
. . .  about 3 hours ago
ਭੁਵਨੇਸ਼ਵਰ, 6 ਜੂਨ- ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ’ਤੇ ਸੀ.ਬੀ.ਆਈ. ਦੀ 10 ਮੈਂਬਰੀ ਟੀਮ ਜਾਂਚ ਲਈ ਪੁੱਜ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਖਣੀ ਪੂਰਬੀ ਰੇਲਵੇ ਦੇ ਸੀ.ਪੀ.ਆਰ. ਓ.....
ਮਨੀਪੁਰ: ਸੁਰੱਖਿਆ ਬਲਾਂ ਤੇ ਵਿਦਰੋਹੀਆਂ ਵਿਚਕਾਰ ਹੋਈ ਗੋਲੀਬਾਰੀ
. . .  about 4 hours ago
ਇੰਫ਼ਾਲ, 6 ਜੂਨ- ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ 5-6 ਜੂਨ ਦੀ ਦਰਮਿਆਨੀ ਰਾਤ ਨੂੰ ਮਨੀਪੁਰ ਦੇ ਸੁਗਨੂ/ਸੇਰਾਉ ਖ਼ੇਤਰਾਂ ਵਿਚ ਅਸਾਮ ਰਾਈਫ਼ਲਜ਼, ਬੀ.ਐਸ.ਐਫ਼. ਅਤੇ ਪੁਲਿਸ ਵਲੋਂ ਇਕ....
ਐਨ.ਆਈ.ਏ. ਵਲੋਂ ਪੰਜਾਬ ਤੇ ਹਰਿਆਣਾ ਵਿਚ 10 ਥਾਵਾਂ ’ਤੇ ਛਾਪੇਮਾਰੀ
. . .  about 4 hours ago
ਨਵੀਂ ਦਿੱਲੀ, 6 ਜੂਨ- ਅੱਜ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖ਼ਾਲਿਸਤਾਨ ਟਾਈਗਰ ਫ਼ੋਰਸ ਨਾਲ ਜੁੜੇ ਇਕ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ’ਚ 10....
ਕੈਲੀਫ਼ੋਰਨੀਆ ’ਚ ਸੈਨਟ ਵਲੋਂ ਸਿੱਖਾਂ ਨੂੰ ਵੱਡੀ ਰਾਹਤ, ਬਿਨਾਂ ਹੈਲਮਟ ਬਾਈਕ ਚਲਾਉਣ ਸੰਬੰਧੀ ਬਿੱਲ ਪਾਸ
. . .  about 4 hours ago
ਸੈਕਰਾਮੈਂਟੋ,ਕੈਲੀਫੋਰਨੀਆ, 6 ਜੂਨ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿਚ ਸਟੇਟ ਸੈਨਟ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੰਦਿਆਂ ਇਕ ਬਿੱਲ ਉਪਰ ਮੋਹਰ ਲਾ ਦਿੱਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਿੱਖ....
ਬੰਦ ਦੇ ਦਿੱਤੇ ਸੱਦੇ ’ਤੇ ਓਠੀਆ ਕਸਬਾ ਪੂਰਨ ਤੌਰ ’ਤੇ ਬੰਦ
. . .  about 4 hours ago
ਓਠੀਆਂ, 6 ਜੂਨ (ਗੁਰਵਿੰਦਰ ਸਿੰਘ ਛੀਨਾ)- ਦਲ ਖ਼ਾਲਸਾ ਵਲੋਂ ਘੱਲੂਘਾਰੇ ਦਿਵਸ ’ਤੇ ਬੰਦ ਦੇ ਸੱਦੇ ’ਤੇ ਕਸਬੇ ਦੇ ਦੁਕਾਨਦਾਰਾਂ ਵਲੋਂ ਏਕਤਾ ਦਾ ਸਬੂਤ ਦਿੰਦਿਆਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਛੀਨਾ....
ਕਰਨਾਟਕ:ਸੜਕ ਹਾਦਸੇ ਚ 5 ਲੋਕਾਂ ਦੀ ਮੌਤ, 13 ਜ਼ਖ਼ਮੀ
. . .  about 5 hours ago
ਯਾਦਗਿਰੀ, 6 ਜੂਨ -ਕਰਨਾਟਕ ਦੇ ਯਾਦਗਿਰੀ ਜ਼ਿਲ੍ਹੇ ਵਿਚ ਇਕ ਕਾਰ ਦੇ ਸਟੇਸ਼ਨਰੀ ਟਰੱਕ ਨਾਲ ਟਕਰਾਉਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 13 ਗੰਭੀਰ ਰੂਪ ਵਿਚ ਜ਼ਖਮੀ...
ਐਨ.ਆਈ.ਏ. ਵਲੋਂ ਤਲਵੰਡੀ ਭਾਈ ਖੇਤਰ ਚ ਛਾਪੇਮਾਰੀ
. . .  about 5 hours ago
ਤਲਵੰਡੀ ਭਾਈ, 6 ਜੂਨ (ਕੁਲਜਿੰਦਰ ਸਿੰਘ ਗਿੱਲ)-ਕੌਮੀਂ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਤਲਵੰਡੀ ਭਾਈ ਖੇਤਰ ਵਿਚ ਅੱਜ ਮੁੜ ਦਸਤਕ ਦਿੰਦਿਆਂ ਤਲਵੰਡੀ ਭਾਈ, ਪਿੰਡ ਲੱਲੇ, ਘੱਲ ਖੁਰਦ,ਬੂਈਆਂ ਵਾਲਾ...
ਦਲ ਖ਼ਾਲਸਾ ਵਲੋਂ ਦਿੱਤੇ ਗਏ ਅੰਮ੍ਰਿਤਸਰ ਬੰਦ ਦੇ ਸੱਦੇ 'ਤੇ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ
. . .  about 5 hours ago
ਅੰਮ੍ਰਿਤਸਰ, 6 ਜੂਨ (ਜਸਵੰਤ ਸਿੰਘ ਜੱਸ)-ਅੱਜ ਘੱਲੂਘਾਰਾ ਦਿਵਸ ਮੌਕੇ ਦਲ ਖ਼ਾਲਸਾ ਵਲੋਂ ਦਿੱਤੇ ਗਏ ਅੰਮ੍ਰਿਤਸਰ ਬੰਦ ਦੇ ਸੱਦੇ 'ਤੇ ਸ਼ਹਿਰ ਦੇ ਕਰੀਬ ਸਾਰੇ ਬਾਜ਼ਾਰ ਬੰਦ...
ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ ਜਰਮਨੀ ਦੇ ਰੱਖਿਆ ਮੰਤਰੀ ਬੋਰਿਸ ਪਿਸਟੋਰੀਅਸ
. . .  about 5 hours ago
ਨਵੀਂ ਦਿੱਲੀ, 6 ਜੂਨ-ਜਰਮਨੀ ਦੇ ਰੱਖਿਆ ਮੰਤਰੀ ਬੋਰਿਸ ਪਿਸਟੋਰੀਅਸ ਅੱਜ ਦਿੱਲੀ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ।ਬੋਰਿਸ ਪਿਸਟੋਰੀਅਸ ਭਾਰਤ ਦੇ ਚਾਰ ਦਿਨਾਂ...
ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਜਾਰੀ ਕੀਤਾ ਕੌਮ ਦੇ ਨਾਂਅ ਸੰਦੇਸ਼
. . .  about 6 hours ago
ਅੰਮ੍ਰਿਤਸਰ, 6 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਦੀ ਸਮਾਪਤੀ ਉਪਰੰਤ ਅਕਾਲ ਤਖ਼ਤ ਸਕਤਰੇਤ ਦੇ ਬਾਹਰ ਸਰਬੱਤ ਖਾਲਸਾ ਵਲੋਂ ਥਾਪੇ ਕਾਰਜਕਾਰੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਐਨ.ਆਈ.ਏ. ਦੀ ਦਸਤਕ
. . .  about 6 hours ago
ਸ੍ਰੀ ਮੁਕਤਸਰ ਸਾਹਿਬ,6 ਜੂਨ (ਬਲਕਰਨ ਸਿੰਘ ਖਾਰਾ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਫਿਰ ਐਨ.ਆਈ.ਏ. ਦੀ ਟੀਮ ਨੇ ਅਬੋਹਰ ਰੋਡ ਬਾਈਪਾਸ 'ਤੇ ਰਹਿਣ ਵਾਲੇ ਇਕ ਵਿਅਕਤੀ ਤੋਂ ਪੁੱਛ-ਗਿੱਛ ਕੀਤੀ।ਫਿਲਹਾਲ ਐਨ.ਆਈ.ਏ. ਦੀ ਟੀਮ ਦੁਆਰਾ...
ਘੱਲੂਘਾਰਾ ਦਿਵਸ ਮੌਕੇ ਹੋਏ ਸਮਾਗਮ ਦੀ ਸਮਾਪਤੀ ਉਪਰੰਤ ਗੁਰਦੁਆਰਾ ਸ੍ਰੀ ਥੜਾ ਸਾਹਿਬ ਨੇੜੇ ਸੰਗਤਾਂ ਨੂੰ ਸਿਮਰਨਜੀਤ ਸਿੰਘ ਮਾਨ ਦਾ ਸੰਬੋਧਨ
. . .  about 6 hours ago
ਅੰਮ੍ਰਿਤਸਰ, 6 ਜੂਨ (ਜਸਵੰਤ ਸਿੰਘ ਜੱਸ)-ਘੱਲੂਘਾਰਾ ਦਿਵਸ ਮੌਕੇ ਹੋਏ ਸਮਾਗਮ ਦੀ ਸਮਾਪਤੀ ਉਪਰੰਤ ਗੁਰਦੁਆਰਾ ਸ੍ਰੀ ਥੜਾ ਸਾਹਿਬ ਨੇੜੇ ਸਿਮਰਨਜੀਤ ਸਿੰਘ ਮਾਨ ਨੇ ਸੰਗਤਾਂ...
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਸਮਾਗਮ ਸੰਪੂਰਨ
. . .  about 6 hours ago
ਅੰਮ੍ਰਿਤਸਰ, 6 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਸਮਾਗਮ ਸੰਪੂਰਨ ਹੋ ਗਿਆ ਹੈ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ...
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਘੱਲੂਘਾਰਾ ਦਿਵਸ ਮੌਕੇ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ ਕਰਦੇ ਹੋਏ ਨੌਜਵਾਨ
. . .  about 5 hours ago
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਘੱਲੂਘਾਰਾ ਦਿਵਸ ਮੌਕੇ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ ਕਰਦੇ ਹੋਏ ਨੌਜਵਾਨ
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 23 ਜੇਠ ਸੰਮਤ 555
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਪਹਿਲਾ ਸਫ਼ਾ

ਭਾਰਤ ਤੇ ਅਮਰੀਕਾ ਵਲੋਂ ਰੱਖਿਆ ਉਦਯੋਗਿਕ ਸਹਿਯੋਗ ਲਈ ਖਾਕਾ ਤਿਆਰ

ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਦਰਮਿਆਨ ਗੱਲਬਾਤ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 5 ਜੂਨ-ਭਾਰਤ ਤੇ ਅਮਰੀਕਾ ਨੇ ਵੱਖ-ਵੱਖ ਪ੍ਰਾਜੈਕਟਾਂ ਨੂੰ ਉੱਚ ਤਰਜੀਹ ਦੇਣ ਲਈ ਰੱਖਿਆ ਉਦਯੋਗਿਕ ਸਹਿਯੋਗ ਲਈ ਇਕ ਅਭਿਲਾਸ਼ੀ ਖਾਕਾ ਤਿਆਰ ਕੀਤਾ ਹੈ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਲੋਇਡ ਆਸਟਿਨ ਵਿਚਕਾਰ ਗੱਲਬਾਤ ਦੌਰਾਨ ਖਾਕੇ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਦੌਰਾਨ ਆਸਟਿਨ ਨੇ ਕਿਹਾ ਕਿ ਅਮਰੀਕਾ ਭਾਰਤ-ਪ੍ਰਸ਼ਾਂਤ ਖਿੱਤੇ 'ਚ ਨਾਟੋ ਦੀ ਸਥਾਪਨਾ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਅਮਰੀਕਾ ਦਾ ਮਕਸਦ ਇਸ (ਭਾਰਤ-ਪ੍ਰਸ਼ਾਂਤ) ਖਿੱਤੇ ਨੂੰ ਵਪਾਰ ਲਈ ਆਜ਼ਾਦ ਰੱਖਣਾ ਹੈ ਅਤੇ ਉਹ (ਅਮਰੀਕਾ) ਇਸ ਦੀ ਸੁਰੱਖਿਆ ਲਈ ਆਪਣੇ ਹਮਖਿਆਲ ਵਿਚਾਰਾਂ ਵਾਲੇ ਦੇਸ਼ਾਂ ਨਾਲ ਕੰਮ ਕਰੇਗਾ। ਆਸਟਿਨ ਦੇ ਇਸ ਬਿਆਨ ਨੂੰ ਚੀਨ ਦੇ ਦਾਅਵਿਆਂ 'ਤੇ ਦਿੱਤਾ ਜਵਾਬ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚੀਨੀ ਰੱਖਿਆ ਮੰਤਰੀ ਲੀ ਸ਼ਾਂਗਫੂ ਨੇ ਅਮਰੀਕੀ ਰੱਖਿਆ ਮੰਤਰੀ ਦੇ ਭਾਰਤ ਦੌਰੇ 'ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਅਮਰੀਕਾ ਭਾਰਤ-ਪ੍ਰਸ਼ਾਂਤ ਖਿੱਤੇ 'ਚ ਨਾਟੋ ਜਿਹਾ ਫ਼ੌਜੀ ਸੰਗਠਨ ਬਣਾਉਣ ਦੀ ਤਿਆਰੀ 'ਚ ਹੈ। ਰਾਜਨਾਥ ਸਿੰਘ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਨੇ ਨਵੀਂ ਦਿੱਲੀ 'ਚ ਹੋਈ ਮੁਲਾਕਾਤ ਦਰਮਿਆਨ ਰੱਖਿਆ ਉਦਯੋਗਿਕ ਸਹਿਯੋਗ ਨੂੰ ਹੋਰ ਬਿਹਤਰ ਬਣਾਉਣ ਲਈ ਇਕ ਖਾਕੇ 'ਤੇ ਰਜ਼ਾਮੰਦੀ ਪ੍ਰਗਟਾਈ। ਇਸ ਤਹਿਤ ਦੋਵੇਂ ਦੇਸ਼ ਨਵੀਆਂ ਤਕਨਾਲੋਜੀਆਂ ਦੇ ਸਹਿ-ਵਿਕਾਸ ਦੇ ਨਾਲ ਹੀ ਮੌਜੂਦਾ ਅਤੇ ਨਵੀਆਂ ਪ੍ਰਣਾਲੀਆਂ ਦੇ ਸਹਿ-ਉਤਪਾਦਨ 'ਤੇ ਕੰਮ ਕਰਨਗੇ, ਨਾਲ ਹੀ ਦੋਵੇਂ ਦੇਸ਼ ਰੱਖਿਆ ਸਟਾਰਟ ਅਪ ਤੰਤਰ 'ਚ ਸਹਿਯੋਗ ਨੂੰ ਵੀ ਉਤਸ਼ਾਹਿਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ-ਪ੍ਰਸ਼ਾਂਤ ਖਿੱਤੇ 'ਚ ਮੁਕਤ, ਖੁੱਲ੍ਹੇ ਅਤੇ ਨੇਮ ਆਧਾਰਤ ਅਮਲ ਯਕੀਨੀ ਬਣਾਉਣ ਲਈ ਭਾਰਤ-ਅਮਰੀਕੀ ਭਾਈਵਾਲੀ ਅਹਿਮ ਹੈ। ਦੋਵਾਂ ਆਗੂਆਂ ਨੇ ਗੱਲਬਾਤ ਤੋਂ ਬਾਅਦ ਜਾਰੀ ਬਿਆਨ 'ਚ ਕਿਹਾ ਕਿ ਭਾਰਤ-ਅਮਰੀਕਾ ਦਰਮਿਆਨ ਰੱਖਿਆ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ 'ਇੰਡਸ' ਨਾਂਅ ਦੀ ਨਵੀਂ ਪਹਿਲ ਕੀਤੀ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜੂਨ ਨੂੰ ਅਮਰੀਕਾ ਦੇ ਦੌਰੇ 'ਤੇ ਜਾ ਰਹੇ ਹਨ, ਜਿੱਥੇ ਉਹ ਅਮਰੀਕੀ ਸੰਸਦ ਨੂੰ ਸੰਬੋਧਨ ਵੀ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਤੋਂ ਤਕਰੀਬਨ 2 ਹਫ਼ਤੇ ਪਹਿਲਾਂ ਅਮਰੀਕੀ ਰੱਖਿਆ ਮੰਤਰੀ ਦੇ ਇਸ ਦੌਰੇ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਮੋਦੀ ਦੇ ਦੌਰੇ ਦੌਰਾਨ ਭਾਰਤ-ਅਮਰੀਕਾ ਆਲਮੀ ਰਣਨੀਤਕ ਭਾਈਵਾਲੀ ਦਾ ਵਿਸਥਾਰ ਕਰਨ ਲਈ ਪਹਿਲ ਦਾ ਐਲਾਨ ਕਰਨ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਭਾਰਤ ਆਪਣੇ ਜੰਗੀ ਜਹਾਜ਼ਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਤਕਨਾਲੋਜੀ ਤਬਾਦਲੇ ਦੀ ਰੂਪਰੇਖਾ ਤਹਿਤ ਭਾਰਤ 'ਚ ਲੜਾਕੂ ਜਹਾਜ਼ਾਂ ਦੇ ਇੰਜਣ ਦੇ ਨਿਰਮਾਣ 'ਤੇ ਵਿਚਾਰ ਕਰ ਰਿਹਾ ਹੈ। ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਜੋ.ਬਾਈਡਨ ਨਾਲ ਦੁਵੱਲੀ ਬੈਠਕ ਤੋਂ ਬਾਅਦ ਇਸ ਦਾ ਐਲਾਨ ਕੀਤਾ ਜਾਵੇਗਾ, ਜਿਸ ਦੇ ਤਹਿਤ ਹਿੰਦੁਸਤਾਨ ਏਰੋਨਾਟਿਕਸ ਲਿਮਟਿਡ (ਐੱਚ.ਏ.ਐੱਲ) ਅਤੇ ਜੈੱਟ ਇੰਜਣ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ 'ਜਨਰਲ ਇਲੈੱਕਟ੍ਰਿਕ' ਦਰਮਿਆਨ ਐੱਫ 414 ਇੰਜਣ ਦਾ ਸਾਂਝੇ ਤੌਰ 'ਤੇ ਨਿਰਮਾਣ ਕਰਨ ਦਾ ਸਮਝੌਤਾ ਹੋ ਸਕਦਾ ਹੈ।

ਅਫ਼ਗਾਨਿਸਤਾਨ 'ਚ 77 ਵਿਦਿਆਰਥਣਾਂ ਨੂੰ ਦਿੱਤਾ ਜ਼ਹਿਰ

ਸੁਰਿੰਦਰ ਕੋਛੜ
ਅੰਮ੍ਰਿਤਸਰ, 5 ਜੂਨ-ਅਫ਼ਗਾਨਿਸਤਾਨ 'ਚ ਦੋ ਵੱਖ-ਵੱਖ ਪ੍ਰਾਇਮਰੀ ਸਕੂਲ ਦੀਆਂ 77 ਵਿਦਿਆਰਥਣਾਂ ਨੂੰ ਜ਼ਹਿਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਰੀਆਂ ਵਿਦਿਆਰਥਣਾਂ ਨੂੰ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ। ਜਿਨ੍ਹਾਂ ਸਕੂਲਾਂ 'ਚ ਲੜਕੀਆਂ ਨੂੰ ਜ਼ਹਿਰ ਦਿੱਤਾ ਗਿਆ ਹੈ, ਉਹ ਅਫ਼ਗਾਨਿਸਤਾਨ ਦੇ ਸਰ-ਏ-ਪੁਲ ਸੂਬੇ 'ਚ ਹਨ। ਦੋਵੇਂ ਸਕੂਲ ਇਕੋ ਜ਼ਿਲ੍ਹੇ ਦੇ ਹਨ। ਇਨ੍ਹਾਂ ਸਕੂਲਾਂ ਨੂੰ ਇਕ ਤੋਂ ਬਾਅਦ ਇਕ ਨਿਸ਼ਾਨਾ ਬਣਾਇਆ ਗਿਆ। ਸਰ-ਏ-ਪੁਲ ਦੇ ਸਿੱਖਿਆ ਵਿਭਾਗ ਦੇ ਮੁਖੀ ਮੁਹੰਮਦ ਰਹਿਮਾਨੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੰਘਚਰਕ ਜ਼ਿਲ੍ਹੇ ਦੇ ਨਸਵਾਨ-ਏ-ਕਬੋਦ ਆਬ ਸਕੂਲ 'ਚ 60 ਵਿਦਿਆਰਥਣਾਂ ਅਤੇ ਨਸਵਾਨ-ਏ-ਫ਼ੈਜ਼ਾਬਾਦ ਸਕੂਲ 'ਚ 17 ਵਿਦਿਆਰਥਣਾਂ ਨੂੰ ਜ਼ਹਿਰ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਕਿਸੇ ਨਿੱਜੀ ਦੁਸ਼ਮਣੀ ਕਾਰਨ ਕਿਸੇ ਨੇ ਤੀਜੀ ਧਿਰ ਨੂੰ ਹਮਲੇ ਨੂੰ ਅੰਜਾਮ ਦੇਣ ਲਈ ਪੈਸੇ ਦਿੱਤੇ ਸਨ। ਹਾਲਾਂਕਿ, ਉਨ੍ਹਾਂ ਨੇ ਇਸ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਕਿ ਲੜਕੀਆਂ ਨੂੰ ਕਿਵੇਂ ਜ਼ਹਿਰ ਦਿੱਤਾ ਗਿਆ। ਰਹਿਮਾਨੀ ਨੇ ਵਿਦਿਆਰਥਣਾਂ ਦੀ ਉਮਰ ਨਹੀਂ ਦੱਸੀ ਅਤੇ ਸਿਰਫ਼ ਇਹੋ ਕਿਹਾ ਕਿ ਸਾਰੀਆਂ ਵਿਦਿਆਰਥਣਾਂ ਪਹਿਲੀ ਤੋਂ ਛੇਵੀਂ ਜਮਾਤ ਦੀਆਂ ਹਨ। ਦੱਸਣਯੋਗ ਹੈ ਕਿ ਅਫ਼ਗਾਨਿਸਤਾਨ 'ਚ ਸਾਲ 2015 'ਚ ਵੀ ਅਜਿਹੀ ਹੀ ਇਕ ਘਟਨਾ ਵਾਪਰੀ ਸੀ। ਉਦੋਂ ਹੇਰਾਤ ਸੂਬੇ 'ਚ 600 ਸਕੂਲੀ ਵਿਦਿਆਰਥਣਾਂ ਨੂੰ ਜ਼ਹਿਰ ਦਿੱਤਾ ਗਿਆ ਸੀ। ਉਦੋਂ ਵੀ ਕਿਸੇ ਜਥੇਬੰਦੀ ਨੇ ਮਾਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਸੀ। ਹਾਲਾਂਕਿ ਉਸ ਸਮੇਂ ਵੱਖ-ਵੱਖ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ ਘਟਨਾ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਪੰਜਾਬ ਯੂਨੀਵਰਸਿਟੀ ਦੇ ਮੁੱਦੇ 'ਤੇ ਦੂਸਰੀ ਮੀਟਿੰਗ ਵੀ ਰਹੀ ਬੇਸਿੱਟਾ

* ਰਾਜਪਾਲ ਮੁੜ 3 ਜੁਲਾਈ ਨੂੰ ਕਰਨਗੇ ਮੀਟਿੰਗ * ਮਾਮਲਾ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਨਾਲ ਜੋੜਨ ਦਾ

ਪ੍ਰੋ. ਅਵਤਾਰ ਸਿੰਘ
ਚੰਡੀਗੜ੍ਹ, 5 ਜੂਨ-ਪੰਜਾਬ ਯੂਨੀਵਰਸਿਟੀ 'ਚ ਹਰਿਆਣਾ ਦਾ ਹਿੱਸਾ ਦੁਬਾਰਾ ਬਹਾਲ ਕਰਨ ਦੇ ਮੁੱਦੇ 'ਤੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਵਲੋਂ ਸੱਦੀ ਗਈ ਅੱਜ ਦੂਸਰੀ ਮੀਟਿੰਗ ਵੀ ਬੇਸਿੱਟਾ ਰਹੀ। ਇਸ ਮੀਟਿੰਗ 'ਚ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਤੇ ਅਧਿਕਾਰੀ ਸ਼ਾਮਿਲ ਹੋਏ। ਹਰਿਆਣਾ, ਜੋ 1974 ਤੱਕ ਯੂਨੀਵਰਸਿਟੀ 'ਚ 20 ਫੀਸਦੀ ਦਾ ਹਿੱਸੇਦਾਰ ਸੀ, ਵਲੋਂ ਆਪਣਾ ਹਿੱਸਾ ਛੱਡਦਿਆਂ ਹਰਿਆਣਾ ਦੇ ਕਾਲਜ ਪੰਜਾਬ ਯੂਨੀਵਰਸਿਟੀ ਤੋਂ ਅਲੱਗ ਕਰਦਿਆਂ ਕੁਰੂਕਸ਼ੇਤਰ ਯੂਨੀਵਰਸਿਟੀ ਨਾਲ ਲਗਾ ਦਿੱਤੇ ਗਏ ਸਨ। ਪੰਜਾਬ ਪੁਨਰਗਠਨ ਐਕਟ 1966 ਮੌਕੇ ਯੂਨੀਵਰਸਿਟੀ ਨੂੰ ਕੇਂਦਰ ਤੋਂ 60 ਫੀਸਦੀ ਤੇ ਪੰਜਾਬ ਤੇ ਹਰਿਆਣਾ ਵਲੋਂ 20-20 ਫੀਸਦੀ ਗਰਾਂਟ ਦਿੱਤੇ ਜਾਣ ਦਾ ਫ਼ੈਸਲਾ ਹੋਇਆ ਸੀ, ਪਰ 1974 'ਚ ਯੂਨੀਵਰਸਿਟੀ 'ਚੋਂ ਹਿੱਸਾ ਖ਼ਤਮ ਹੋਣ ਤੋਂ ਬਾਅਦ ਹਰਿਆਣਾ ਨੇ ਆਪਣੀ ਗਰਾਂਟ ਦਾ ਹਿੱਸਾ ਵੀ ਬੰਦ ਕਰ ਦਿੱਤਾ ਸੀ। ਹਰਿਆਣਾ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹ ਯੂਨੀਵਰਸਿਟੀ 'ਚ ਆਪਣੀ ਪੁਰਾਣੀ ਹਿੱਸੇਦਾਰੀ ਵਾਪਸ ਚਾਹੁੰਦੇ ਹਨ ਤੇ ਆਪਣੇ ਹਿੱਸੇ ਦੀ ਗਰਾਂਟ ਦੇਣ ਲਈ ਵੀ ਤਿਆਰ ਹਨ ਜਦਕਿ ਯੂਨੀਵਰਸਿਟੀ ਪ੍ਰਸ਼ਾਸਨ ਮਗਰਲੇ ਕਾਫ਼ੀ ਸਮੇਂ ਤੋਂ ਹਰਿਆਣੇ ਦੇ ਹਿੱਸੇ ਦੀ ਗਰਾਂਟ ਪੰਜਾਬ ਨੂੰ ਦੇਣ ਲਈ ਕਹਿੰਦਾ ਆ ਰਿਹਾ ਹੈ, ਜਿਸ ਲਈ ਪੰਜਾਬ ਸਹਿਮਤ ਨਹੀਂ ਹੋਇਆ ਤੇ ਰਾਜਪਾਲ ਪੰਜਾਬ ਵਲੋਂ ਹੁਣ ਹਰਿਆਣੇ ਦੀ ਮੰਗ 'ਤੇ ਯੂਨੀਵਰਸਿਟੀ 'ਚ ਦੁਬਾਰਾ ਹਿੱਸੇਦਾਰੀ ਲਈ ਸੰਬੰਧਿਤ ਧਿਰਾਂ 'ਚ ਗੱਲਬਾਤ ਕਰਵਾਈ ਜਾ ਰਹੀ ਹੈ, ਪਰ ਅੱਜ ਦੀ ਮੀਟਿੰਗ 'ਚ ਪੰਜਾਬ ਵਲੋਂ ਯੂਨੀਵਰਸਿਟੀ ਦੇ ਮੌਜੂਦਾ ਸਿਸਟਮ 'ਚ ਕਿਸੇ ਤਰ੍ਹਾਂ ਦੀ ਵੀ ਤਬਦੀਲੀ ਕਰਨ ਦਾ ਤਿੱਖਾ ਵਿਰੋਧ ਕੀਤਾ ਗਿਆ। ਪੰਜਾਬ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨਾਲ ਹੁਣ ਕੇਵਲ ਪੰਜਾਬ ਤੇ ਚੰਡੀਗੜ੍ਹ ਦੇ ਕਾਲਜ ਹੀ ਜੁੜੇ ਰਹਿਣਗੇ ਤੇ ਇਸ 'ਚ ਹਰਿਆਣਾ ਦੇ ਕਾਲਜਾਂ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਪੰਜਾਬ ਵਲੋਂ ਲਏ ਗਏ ਸਖ਼ਤ ਰੁਖ਼ ਤੋਂ ਬਾਅਦ ਹਾਲਾਂਕਿ ਯੂਨੀਵਰਸਿਟੀ ਦੇ ਮੌਜੂਦਾ ਸਿਸਟਮ 'ਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀ ਗੁੰਜਾਇਸ਼ ਨਜ਼ਰ ਨਹੀਂ ਆ ਰਹੀ, ਪਰ ਰਾਜਪਾਲ ਪੰਜਾਬ ਵਲੋਂ ਅਜੇ ਵੀ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਲਈ 3 ਜੁਲਾਈ ਨੂੰ ਦੁਬਾਰਾ ਮੀਟਿੰਗ ਸੱਦੀ ਗਈ ਹੈ ਤੇ ਸੰਬੰਧਿਤ ਧਿਰਾਂ ਨੂੰ ਇਸ 'ਤੇ ਹੋਰ ਵਿਚਾਰ ਕਰਨ ਲਈ ਕਿਹਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਖੇਤਰ ਦੇ ਕਾਲਜਾਂ 'ਚ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ ਤੇ ਇਕ ਵਾਰ ਕਾਲਜਾਂ 'ਚ ਦਾਖ਼ਲੇ ਹੋਣ ਉਪਰੰਤ ਕਿਸੇ ਤਰ੍ਹਾਂ ਦੀ ਤਬਦੀਲੀ ਕਰਨੀ ਵੈਸੇ ਵੀ ਸੰਭਵ ਨਹੀਂ ਰਹਿ ਜਾਂਦੀ, ਜਿਸ ਤੋਂ ਸਪੱਸ਼ਟ ਹੈ ਕਿ ਇਸ ਮੁੱਦੇ 'ਤੇ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ।
ਪੰਜਾਬ ਦਾ ਕੇਸ ਕਮਜ਼ੋਰ ਨਾ ਕਰਨ ਮੁੱਖ ਮੰਤਰੀ-ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਹੈ ਕਿ ਉਹ ਹਰਿਆਣਾ ਨੂੰ ਨਿਸ਼ਾਨਾ ਬਣਾਉਣ ਤੇ ਉਸ ਨੂੰ ਪਿਛਲੇ ਦਰਵਾਜ਼ੇ ਤੋਂ ਪੰਜਾਬ ਯੂਨੀਵਰਸਿਟੀ 'ਤੇ ਕਬਜ਼ਾ ਕਰਨ ਦਾ ਯਤਨ ਕਰਨ ਲਈ ਬੇਨਕਾਬ ਕਰਨ ਦੀ ਥਾਂ ਪੰਜਾਬ ਯੂਨੀਵਰਸਿਟੀ ਦੇ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਬਦਨਾਮੀ ਕਰ ਕੇ ਪੰਜਾਬ ਦਾ ਕੇਸ ਕਮਜ਼ੋਰ ਨਾ ਕਰਨ। ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਭਗਵੰਤ ਮਾਨ ਨੇ ਸ. ਬਾਦਲ ਵਲੋਂ 2008 'ਚ ਕੇਂਦਰ ਨੂੰ ਲਿਖੇ ਪੱਤਰ ਦੇ ਚੋਣਵੇਂ ਹਿੱਸੇ ਨੂੰ ਲੀਕ ਕਰ ਕੇ, ਜਿਸ ਅਹੁਦੇ 'ਤੇ ਉਹ ਬੈਠੇ ਹਨ, ਉਸ ਦੀ ਮਰਿਆਦਾ ਨੂੰ ਖੋਰਾ ਲਗਾਇਆ ਹੈ। ਡਾ. ਚੀਮਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ, ਜੋ ਸੇਵਾਮੁਕਤੀ ਦੀ ਉਮਰ 'ਚ ਵਾਧੇ ਤੋਂ ਇਲਾਵਾ ਖੋਜ ਸਕਾਲਰਾਂ ਲਈ ਮਾਣਭੱਤੇ 'ਚ ਵਾਧੇ ਦੀ ਮੰਗ ਕਰ ਰਹੇ ਸਨ, ਦੀ ਮੰਗ ਦੇ ਮੱਦੇਨਜ਼ਰ ਪਿਛਲੀ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਦਾ ਰੁਤਬਾ ਦੇਣ ਲਈ 'ਇਤਰਾਜ਼ ਨਹੀਂ ਸਰਟੀਫਿਕੇਟ' ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਸ਼ਰਤ ਵੀ ਲਗਾਈ ਸੀ ਕਿ ਯੂਨੀਵਰਸਿਟੀ ਦਾ ਨਾਂਅ ਉਹੀ ਰਹੇਗਾ ਤੇ ਇਸ ਦੀ ਸੈਨੇਟ ਤੇ ਸਿੰਡੀਕੇਟ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ ਤੇ ਨਾ ਹੀ ਯੂਨੀਵਰਸਿਟੀ ਤੋਂ ਪੰਜਾਬ ਦੇ ਕਾਲਜਾਂ ਨੂੰ ਮਿਲੀ ਮਾਨਤਾ 'ਤੇ ਕੋਈ ਅਸਰ ਪਵੇਗਾ। ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਨੇ ਇਹ ਨਹੀਂ ਦੱਸਿਆ ਕਿ 2008 'ਚ ਜਿਸ ਦਿਨ ਇਹ ਪੱਤਰ ਲਿਖਿਆ ਸੀ, ਉਸ ਤੋਂ ਪੰਜ ਦਿਨ ਬਾਅਦ ਵਾਪਸ ਲੈ ਲਿਆ ਸੀ।

ਮੁਖ਼ਤਾਰ ਅੰਸਾਰੀ ਨੂੰ ਹੱਤਿਆ ਦੇ ਮਾਮਲੇ 'ਚ ਉਮਰ ਕੈਦ

ਲਖਨਊ, 5 ਜੂਨ (ਪੀ.ਟੀ.ਆਈ.)-ਵਾਰਾਣਸੀ ਦੀ ਇਕ ਅਦਾਲਤ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖ਼ਤਾਰ ਅੰਸਾਰੀ ਨੂੰ 32 ਸਾਲ ਤੋਂ ਵੱਧ ਪੁਰਾਣੇ ਹੱਤਿਆ ਦੇ ਇਕ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਅੰਸਾਰੀ ਨੂੰ ਕਾਂਗਰਸੀ ਆਗੂ ਦੇ ਭਰਾ ਅਵਧੇਸ਼ ਰਾਏ ਦੀ ਹੱਤਿਆ ਦੇ ਮਾਮਲੇ 'ਚ ਸਜ਼ਾ ਸੁਣਾਈ। ਦੱਸਣਯੋਗ ਹੈ ਕਿ ਸਾਬਕਾ ਵਿਧਾਇਕ ਅਜੇ ਰਾਏ ਦੇ ਭਰਾ ਅਵਧੇਸ਼ ਰਾਏ ਦੀ 3 ਅਗਸਤ 1991 ਨੂੰ ਵਾਰਾਣਸੀ 'ਚ ਉਸਦੀ ਲਹੂਰਾਬੀਰ ਰਿਹਾਇਸ਼ ਦੇ ਗੇਟ ਮੂਹਰੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੇ ਸੰਬੰਧ 'ਚ ਮੁਖ਼ਤਾਰ ਅੰਸਾਰੀ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਵਾਰਾਣਸੀ ਅਦਾਲਤ ਦੇ ਬਾਹਰ ਇਕ ਵਕੀਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਸਦ ਮੈਂਬਰਾਂ-ਵਿਧਾਇਕਾਂ ਦੀ ਅਦਾਲਤ ਦੇ ਵਿਸ਼ੇਸ਼ ਜੱਜ ਅਵਿਨਾਸ਼ ਗੌਤਮ ਨੇ ਇਸ ਕੇਸ 'ਚ ਅੰਸਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਵਧੇਸ਼ ਰਾਏ ਦੇ ਭਰਾ ਅਜੇ ਰਾਏ ਨੇ ਅੰਸਾਰੀ ਨੂੰ ਮਿਲੀ ਸਜ਼ਾ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਸਾਡੀ ਕਈ ਸਾਲਾਂ ਦੀ ਉਡੀਕ ਦਾ ਅੰਤ ਹੈ। ਅੰਸਾਰੀ ਦੇ ਵਕੀਲ ਨੇ ਕਿਹਾ ਕਿ ਉਹ ਫ਼ੈਸਲੇ ਨੂੰ ਪੂਰਾ ਪੜ੍ਹਨ ਤੋਂ ਬਾਅਦ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਦੱਸਣਯੋਗ ਹੈ ਕਿ ਮਊ ਸਦਰ ਸੀਟ ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕੇ ਮੁਖ਼ਤਾਰ ਅੰਸਾਰੀ ਨੇ 2022 ਵਿਧਾਨ ਸਭਾ ਚੋਣਾਂ ਨਹੀਂ ਲੜੀਆਂ ਸੀ ਅਤੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੀ ਟਿਕਟ 'ਤੇ ਅੰਸਾਰੀ ਦੇ ਬੇਟੇ ਅੱਬਾਸ ਅੰਸਾਰੀ ਨੇ ਚੋਣ ਲੜੀ ਸੀ ਅਤੇ ਉਸ ਨੇ ਜਿੱਤ ਹਾਸਲ ਕੀਤੀ ਸੀ।

ਇਨਸਾਫ਼ ਮਿਲਣ ਤੱਕ ਲੜਾਈ ਜਾਰੀ ਰਹੇਗੀ-ਸਾਕਸ਼ੀ, ਬਜਰੰਗ ਪੂਨੀਆ

ਅੰਦੋਲਨ ਤੋਂ ਪਿੱਛੇ ਹਟਣ ਦੀਆਂ ਖ਼ਬਰਾਂ ਨੂੰ ਦੱਸਿਆ ਅਫ਼ਵਾਹ

ਨਵੀਂ ਦਿੱਲੀ, 5 ਜੂਨ (ਏਜੰਸੀ)-ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਨੇ ਕਿਹਾ ਹੈ ਕਿ ਉਹ ਨਿਆਂ ਲਈ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਸੇ ਵੀ ਪਹਿਲਵਾਨ ਵਲੋਂ ਵਿਰੋਧ ਪ੍ਰਦਰਸ਼ਨ ਤੋਂ ਪਿੱਛੇ ਹਟਣ ਦੀਆਂ ਖਬਰਾਂ ਨੂੰ ਖਾਰਜ ਕੀਤਾ। ਸਾਕਸ਼ੀ ਤੇ ਪੂਨੀਆ ਨੇ ਕਿਹਾ ਕਿ ਸਾਡੇ ਅੰਦੋਲਨ ਤੋਂ ਪਿੱਛੇ ਹਟਣ ਦੀਆਂ ਖ਼ਬਰਾਂ ਸਿਰਫ਼ ਇਕ ਅਫ਼ਵਾਹ ਹੈ। ਉਨ੍ਹਾਂ ਕਿਹਾ ਕਿ ਮਹਿਲਾ ਪਹਿਲਵਾਨਾਂ ਵਲੋਂ ਐਫ.ਆਈ.ਆਰ. ਵਾਪਸ ਲੈਣ ਦੀ ਰਿਪੋਰਟ ਵੀ ਝੂਠੀ ਹੈ। ਸਾਕਸ਼ੀ ਮਲਿਕ ਨੇ ਟਵੀਟ ਕੀਤਾ ਕਿ ਇਹ ਖਬਰ ਪੂਰੀ ਤਰ੍ਹਾਂ ਨਾਲ ਗਲਤ ਹੈ। ਇਨਸਾਫ਼ ਦੀ ਲੜਾਈ 'ਚ ਸਾਡੇ 'ਚੋਂ ਕੋਈ ਵੀ ਪਿੱਛੇ ਨਹੀਂ ਹਟਿਆ ਤੇ ਨਾ ਹੀ ਅਸੀਂ ਪਿੱਛੇ ਹਟਾਂਗੇ। ਸੱਤਿਆਗ੍ਰਹਿ ਦੇ ਨਾਲ-ਨਾਲ ਮੈਂ ਰੇਲਵੇ 'ਚ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹਾਂ। ਸਾਡੀ ਲੜਾਈ ਇਨਸਾਫ਼ ਮਿਲਣ ਤੱਕ ਜਾਰੀ ਰਹੇਗੀ। ਕਿਰਪਾ ਕਰਕੇ ਗਲਤ ਖਬਰਾਂ ਦੀਆਂ ਅਫਵਾਹਾਂ ਨਾ ਫੈਲਾਓ। ਗਲਤ ਰਿਪੋਰਟਾਂ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਪੂਨੀਆ ਨੇ ਕਿਹਾ ਕਿ ਇਹ ਖ਼ਬਰ ਸਾਨੂੰ ਨੁਕਸਾਨ ਪਹੁੰਚਾਉਣ ਲਈ ਫੈਲਾਈ ਜਾ ਰਹੀ ਹੈ। ਅਸੀਂ ਨਾ ਤਾਂ ਪਿੱਛੇ ਹਟੇ ਤੇ ਨਾ ਹੀ ਅਸੀਂ ਅੰਦੋਲਨ ਤੋਂ ਪਿੱਛੇ ਹਟੇ ਹਾਂ। ਮਹਿਲਾ ਪਹਿਲਵਾਨਾਂ ਵਲੋਂ ਐਫ. ਆਈ. ਆਰ. ਵਾਪਸ ਲੈਣ ਦੀ ਖ਼ਬਰ ਵੀ ਝੂਠੀ ਹੈ। ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।

ਸ਼ਕੁਨੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੂਫੀ ਪੇਂਟਲ ਦਾ ਦਿਹਾਂਤ

ਮੁੰਬਈ, 5 ਜੂਨ (ਏਜੰਸੀ)-ਮਸ਼ਹੂਰ ਟੀ.ਵੀ. ਲੜੀਵਾਰ ਸੀਰੀਅਲ 'ਮਹਾਂਭਾਰਤ' 'ਚ 'ਸ਼ਕੁਨੀ ਮਾਮਾ' ਦਾ ਕਿਰਦਾਰ ਨਿਭਾਉਣ ਵਾਲੇ ਉੱਘੇ ਬਾਲੀਵੁੱਡ ਅਦਾਕਾਰ ਗੂਫੀ ਪੇਂਟਲ ਦਾ ਇਥੋਂ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ। ਉਹ 79 ਸਾਲ ਦੇ ਸਨ। ਉੱਘੇ ਬਾਲੀਵੁੱਡ ਅਦਾਕਾਰ, ਜਿਨ੍ਹਾਂ ਦਾ ਅਸਲੀ ਨਾਂਅ ਸਰਵਜੀਤ ਸਿੰਘ ਪੇਂਟਲ ਸੀ, ਨੂੰ ਮੁੰਬਈ ਦੇ ਅੰਧੇਰੀ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਸ ਸੰਬੰਧੀ ਉਨ੍ਹਾਂ ਦੇ ਭਤੀਜੇ ਹਿਤੇਨ ਨੇ ਦੱਸਿਆ ਕਿ ਬਦਕਿਸਮਤੀ ਨਾਲ ਉਹ ਹੁਣ ਨਹੀਂ ਰਹੇ। ਸਵੇਰੇ 9 ਵਜੇ ਦੇ ਕਰੀਬ ਹਸਪਤਾਲ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਹਿਤੇਨ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਕਾਫੀ ਚਿਰ ਤੋਂ ਉਮਰ ਨਾਲ ਸੰਬੰਧਿਤ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਸਮੱਸਿਆਵਾਂ ਸਨ। ਪੇਂਟਲ ਨੇ 1980 ਦੇ ਦਹਾਕੇ ਦੀਆਂ ਹਿੰਦੀ ਫਿਲਮਾਂ ਜਿਵੇਂ ਸੁਹਾਗ, ਦਿਲਲਗੀ, ਸੱਤੇ ਪੇ ਸੱਤਾ ਦੇ ਨਾਲ-ਨਾਲ ਟੈਲੀਵਿਜ਼ਨ ਸ਼ੋਅ ਸੀ.ਆਈ.ਡੀ. ਤੇ ਹੈਲੋ ਇੰਸਪੈਕਟਰ 'ਚ ਵੀ ਕੰਮ ਕੀਤਾ ਸੀ। ਗੂਫੀ ਪੇਂਟਲ ਆਪਣੇ ਪਿੱਛੇ ਬੇਟਾ, ਨੂੰਹ ਤੇ ਪੋਤਾ-ਪੋਤੀ ਛੱਡ ਗਏ ਹਨ। ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਉਕਤ ਲੜੀਵਾਰ 'ਚ ਭੀਸ਼ਮ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਮੁਕੇਸ਼ ਖੰਨਾ ਨੇ ਕਿਹਾ ਕਿ ਉਹ ਆਪਣੇ ਮਹਾਂਭਾਰਤ ਦੇ ਸਹਿ-ਕਲਾਕਾਰ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ। 'ਮਹਾਂਭਾਰਤ' ਤੋਂ ਮੇਰਾ ਉਨ੍ਹਾਂ ਨਾਲ ਲੰਬੇ ਸਮੇਂ ਤੋਂ ਰਿਸ਼ਤਾ ਸੀ ਤੇ ਬਾਅਦ 'ਚ 'ਸ਼ਕਤੀਮਾਨ' 'ਚ ਉਨ੍ਹਾਂ ਨੂੰ ਕਾਸਟ ਕੀਤਾ। ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਤੇ ਸਿਆਸੀ ਜਗਤ ਦੀਆਂ ਹਸਤੀਆਂ ਨੇ ਵੀ ਗੂਫੀ ਪੇਂਟਲ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।

ਹਾਈ ਕੋਰਟ ਵਲੋਂ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਖ਼ਾਰਜ

ਸ਼ਰਤਾਂ ਤਹਿਤ ਬਿਮਾਰ ਪਤਨੀ ਨੂੰ ਮਿਲਣ ਜਾਣ ਦੀ ਦਿੱਤੀ ਇਜਾਜ਼ਤ

ਨਵੀਂ ਦਿੱਲੀ, 5 ਜੂਨ (ਜਗਤਾਰ ਸਿੰਘ)-ਸ਼ਰਾਬ ਘੁਟਾਲਾ ਮਾਮਲੇ 'ਚ ਜੇਲ੍ਹ 'ਚ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਨੂੰ ਦਿੱਲੀ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਦਿੱਲੀ ਹਾਈ ਕੋਰਟ ਨੇ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਸਿਸੋਦੀਆ ਨੇ ਦਿੱਲੀ ਹਾਈ ਕੋਰਟ ਤੋਂ 6 ਹਫਤਿਆਂ ਦੀ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਅਦਾਲਤ ਨੇ ਇਕ ਰਾਹਤ ਦਿੰਦੇ ਹੋਏ ਸਿਸੋਦੀਆ ਨੂੰ ਬਿਮਾਰ ਪਤਨੀ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਬੀਤੇ ਸਨਿਚਰਵਾਰ ਹੋਈ ਸੁਣਵਾਈ ਦੌਰਾਨ ਜੱਜ ਦਿਨੇਸ਼ ਕੁਮਾਰ ਨੇ ਜ਼ਮਾਨਤ ਪਟੀਸ਼ਨ 'ਤੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਅਦਾਲਤ ਨੇ ਕਿਹਾ ਕਿ ਸਿਸੋਦੀਆ ਘਰ ਜਾਂ ਹਸਪਤਾਲ ਜਾਂ ਫਿਰ ਦੋਵੇਂ ਥਾਵਾਂ 'ਤੇ ਬਿਮਾਰ ਪਤਨੀ ਨੂੰ ਮਿਲਣ ਜਾ ਸਕਦੇ ਹਨ ਪਰ ਇਸ ਦੇ ਲਈ ਉਨ੍ਹਾਂ ਨੂੰ ਤੈਅ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਸਿਸੋਦੀਆ ਕਿਸੇ ਇਕ ਦਿਨ ਸਵੇਰੇ 10 ਵਜੇ ਤੋਂ ਸ਼ਾਮ 5 ਤੱਕ ਘਰ ਜਾਂ ਹਸਪਤਾਲ ਜਾ ਸਕਦੇ ਹਨ। ਇਸ ਦੌਰਾਨ ਪਟੀਸ਼ਨਕਰਤਾ ਨੂੰ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਕਿਸੇ ਨਾਲ ਵੀ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਮੀਡੀਆ ਨਾਲ ਗੱਲਬਾਤ ਦੀ ਮਨਾਹੀ ਅਤੇ ਮੋਬਾਈਲ ਦੀ ਵਰਤੋਂ ਵੀ ਨਹੀਂ ਕੀਤੀ ਜਾ ਸਕੇਗੀ। ਅਦਾਲਤ ਨੇ ਆਪਣੇ ਫ਼ੈਸਲੇ 'ਚ ਦਿੱਲੀ ਪੁਲਿਸ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਸਿਸੋਦੀਆ ਜਿੱਥੇ ਆਪਣੀ ਬਿਮਾਰ ਪਤਨੀ ਨਾਲ ਮਿਲਣ ਵਾਸਤੇ ਜਾਣ, ਉਥੇ ਮੀਡੀਆ ਦਾ ਇਕੱਠ ਨਾ ਹੋਵੇ।

ਹੇਮਕੁੰਟ ਸਾਹਿਬ ਵਿਖੇ ਬਰਫ਼ ਦੇ ਤੋਦੇ ਡਿਗਣ ਕਾਰਨ ਲਾਪਤਾ ਹੋਈ ਔਰਤ ਦੀ ਮੌਤ

ਅੰਮ੍ਰਿਤਸਰ, 5 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਬੀਤੇ ਦਿਨ ਸ੍ਰੀ ਹੇਮਕੁੰਟ ਸਾਹਿਬ ਤੋਂ ਵਾਪਸ ਪਰਤਦੇ ਸਮੇਂ ਅਟਲਾਕੋਟੀ ਨੇੜੇ ਬਰਫ਼ ਦੇ ਤੋਦੇ ਡਿੱਗਣ ਕਾਰਨ ਲਾਪਤਾ ਹੋਈ ਸ਼ਰਧਾਲੂ ਔਰਤ ਕਮਲਜੀਤ ਕੌਰ ਦੀ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ...

ਪੂਰੀ ਖ਼ਬਰ »

ਆਈ.ਆਈ.ਟੀ. ਮਦਰਾਸ 5ਵੀਂ ਵਾਰ ਦੇਸ਼ ਦੀ ਸਰਬੋਤਮ ਸੰਸਥਾ ਬਣੀ

ਮੈਡੀਕਲ ਅਦਾਰਿਆਂ 'ਚ ਪੀ.ਜੀ.ਆਈ. ਚੰਡੀਗੜ੍ਹ ਦੂਸਰੇ, ਫਾਰਮੇਸੀ 'ਚ ਪੰਜਾਬ ਯੂਨੀਵਰਸਿਟੀ 8ਵੇਂ ਅਤੇ ਪੀ.ਏ.ਯੂ. ਖੇਤੀਬਾੜੀ 'ਵਰਸਿਟੀਆਂ 'ਚ ਤੀਸਰੇ ਸਥਾਨ 'ਤੇ

ਨਵੀਂ ਦਿੱਲੀ, 5 ਜੂਨ (ਉਪਮਾ ਡਾਗਾ ਪਾਰਥ)-ਕੇਂਦਰੀ ਸਿੱਖਿਆ ਮੰਤਰਾਲੇ ਦੇ ਨੈਸ਼ਨਲ ਇੰਸਟੀਟਿਊਸ਼ਨ ਰੈਂਕਿੰਗ ਫਰੇਮਵਰਕ (ਐੱਨ. ਆਈ. ਆਰ. ਐੱਫ.) ਵਲੋਂ ਸੋਮਵਾਰ ਨੂੰ ਦੇਸ਼ ਦੇ ਬਿਹਤਰੀਨ ਕਾਲਜਾਂ, ਯੂਨੀਵਰਸਿਟੀਆਂ ਅਤੇ ਵਿੱਦਿਅਕ ਅਦਾਰਿਆਂ ਦੀ ਜਾਰੀ ਕੀਤੀ ਗਈ ਸੂਚੀ 'ਚ ਲਗਾਤਾਰ ...

ਪੂਰੀ ਖ਼ਬਰ »

ਪਾਕਿ 'ਚ ਵੰਡ ਤੋਂ ਪਹਿਲਾਂ ਦੀਆਂ ਲਾਇਬ੍ਰੇਰੀਆਂ 'ਚੋਂ ਗੁਰਮੁਖੀ ਕਿਤਾਬਾਂ ਇਕੱਠੀਆਂ ਕੀਤੀਆਂ ਜਾਣਗੀਆਂ-ਡਾ. ਸ਼ਾਹਿਦ

ਗੁਰਮੁਖੀ ਦਸਤਾਵੇਜ਼ਾਂ ਦੀ ਕੀਤੀ ਜਾਵੇਗੀ ਡਿਜੀਟਲਾਈਜ਼ੇਸ਼ਨ

ਅੰਮ੍ਰਿਤਸਰ, 5 ਜੂਨ (ਸੁਰਿੰਦਰ ਕੋਛੜ)-ਲਾਹੌਰ ਦੀ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਨੇ ਫ਼ੈਸਲਾ ਲਿਆ ਹੈ ਕਿ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ 'ਚ ਮੌਜੂਦ ਦੇਸ਼ ਦੀ ਵੰਡ ਤੋਂ ਪਹਿਲਾਂ ਦੀਆਂ ਲਾਇਬ੍ਰੇਰੀਆਂ, ਵੱਖੋ-ਵੱਖਰੀਆਂ ਯੂਨੀਵਰਸਿਟੀਆਂ ਤੇ ਹੋਰ ਸੰਸਥਾਵਾਂ 'ਚੋਂ ...

ਪੂਰੀ ਖ਼ਬਰ »

ਕੁਝ ਵਿਕਸਿਤ ਦੇਸ਼ਾਂ ਦੀਆਂ ਗ਼ਲਤ ਨੀਤੀਆਂ ਦੀ ਕੀਮਤ ਚੁਕਾ ਰਹੇ ਹਨ ਗ਼ਰੀਬ ਦੇਸ਼-ਮੋਦੀ

ਭਾਰਤ ਨੇ ਜਲਵਾਯੂ ਨਿਆਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ

ਨਵੀਂ ਦਿੱਲੀ, 5 ਜੂਨ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲਮੀ ਵਾਤਾਵਰਨ ਦਿਵਸ 'ਤੇ ਵਿਕਸਿਤ ਦੇਸ਼ਾਂ ਨੂੰ ਜ਼ਿੰਮੇਵਾਰ ਰਵੱਈਆ ਅਪਣਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਕੁਝ ਵਿਕਸਿਤ ਦੇਸ਼ਾਂ ਦੀ ਗ਼ਲਤ ਨੀਤੀਆਂ ਦਾ ਨੁਕਸਾਨ ਅੱਜ ਵੀ ਵਿਕਾਸਸ਼ੀਲ ਅਤੇ ...

ਪੂਰੀ ਖ਼ਬਰ »

ਖੜਗੇ ਨੇ ਰੇਲ ਹਾਦਸੇ ਦੀ ਸੀ.ਬੀ.ਆਈ. ਜਾਂਚ 'ਤੇ ਉਠਾਏ ਸਵਾਲ

ਕਿਹਾ, ਅਪਰਾਧਕ ਮਾਮਲਿਆਂ ਦੀ ਘੋਖ ਲਈ ਬਣੀ ਹੈ ਸੀ.ਬੀ.ਆਈ.

ਨਵੀਂ ਦਿੱਲੀ, 5 ਜੂਨ (ਉਪਮਾ ਡਾਗਾ ਪਾਰਥ)-ਓਡੀਸ਼ਾ 'ਚ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਜਵਾਬਦੇਹੀ ਤੈਅ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਅਤੇ ਧਿਆਨ ਭਟਕਾਉਣ ਖ਼ਿਲਾਫ਼ ਚਿਤਾਵਨੀ ਦਿੰਦਿਆਂ ਕਿਹਾ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵਲੋਂ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਨੂੰ ਭੁਲਾਇਆ ਨਹੀਂ ਜਾ ਸਕਦਾ-ਆਰ.ਪੀ. ਸਿੰਘ

ਨਵੀਂ ਦਿੱਲੀ, 5 ਜੂਨ (ਜਗਤਾਰ ਸਿੰਘ)-ਦਰਬਾਰ ਸਾਹਿਬ 'ਤੇ ਹੋਏ ਫੌਜੀ ਹਮਲੇ ਦੀ ਬਰਸੀ ਮੌਕੇ ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਕਿਹਾ ਹੈ ਕਿ ਸਾਕਾ ਨੀਲਾ ਤਾਰਾ ਰਾਹੀਂ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ 'ਤੇ ਤਤਕਾਲੀ ਕਾਂਗਰਸ ਸਰਕਾਰ ਵਲੋਂ ਕੀਤੇ ਫੌਜੀ ...

ਪੂਰੀ ਖ਼ਬਰ »

ਅਭਿਸ਼ੇਕ ਬੈਨਰਜੀ ਦੀ ਪਤਨੀ ਨੂੰ ਦੁਬਈ ਜਾਣ ਵਾਲੀ ਉਡਾਣ 'ਚ ਸਵਾਰ ਹੋਣ ਤੋਂ ਰੋਕਿਆ

ਕੋਲਕਾਤਾ, 5 ਜੂਨ (ਏਜੰਸੀ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਤੇ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜਿਰਾ ਬੈਨਰਜੀ ਨੂੰ ਜਾਂਚ ਏਜੰਸੀ 'ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.)' ਦੇ 'ਲੁੱਕਆਊਟ' ਨੋਟਿਸ ਦੇ ...

ਪੂਰੀ ਖ਼ਬਰ »

ਆਸਾਮ-ਅਰੁਣਾਚਲ ਸਰਹੱਦ 'ਤੇ ਗੋਲੀਬਾਰੀ ਦੌਰਾਨ 2 ਦੀ ਮੌਤ, 3 ਲਾਪਤਾ

ਲਖੀਮਪੁਰ, 5 ਜੂਨ (ਏਜੰਸੀ)-ਆਸਾਮ ਦੇ ਧੇਮਾਜੀ ਜ਼ਿਲ੍ਹੇ 'ਚ ਸੋਮਵਾਰ ਨੂੰ ਅਰੁਣਾਚਲ ਪ੍ਰਦੇਸ਼ ਦੀ ਸੂਬੇ ਨਾਲ ਲੱਗਦੀ ਸਰਹੱਦ 'ਤੇ ਹੋਈ ਗੋਲੀਬਾਰੀ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 3 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਸ਼ਵ ਵਾਤਾਵਰਨ ...

ਪੂਰੀ ਖ਼ਬਰ »

ਬਾਲਾਸੋਰ ਹਾਦਸੇ ਤੋਂ ਬਾਅਦ ਬਹਾਲ ਹੋਈ ਰੇਲ ਸੇਵਾ

ਬਾਲਾਸੋਰ, 5 ਜੂਨ (ਏਜੰਸੀ)-ਰੇਲ ਹਾਦਸੇ ਤੋਂ ਬਾਅਦ ਬਹਾਲ ਕੀਤੀਆਂ ਰੇਲ ਪਟੜੀਆਂ ਤੋਂ ਪਹਿਲੀ ਤੇਜ਼ ਰਫ਼ਤਾਰ ਯਾਤਰੀ ਰੇਲ ਹਾਵੜਾ-ਪੁਰੀ ਵੰਦੇ ਭਾਰਤ ਐਕਸਪ੍ਰੈੱਸ ਬਾਲਾਸੋਰ ਤੋਂ ਗੁਜ਼ਰੀ। ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਵੰਦੇ ਭਾਰਤ ਐਕਸਪ੍ਰੈੱਸ ਨੇ ਸੋਮਵਾਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX