ਤਾਜਾ ਖ਼ਬਰਾਂ


'ਆਪ' ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਹੋਏ ਸ਼ਾਮਲ
. . .  13 minutes ago
ਚੰਡੀਗੜ੍ਹ, 25 ਅਪ੍ਰੈਲ- ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ ਨਾਜ਼ਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ....
ਰਵਨੀਤ ਬਿੱਟੂ ਦੇ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
. . .  17 minutes ago
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਪੁਲਿਸ ਵੱਲੋਂ ਕਈ ਸੜਕਾਂ 'ਤੇ ਆਮ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ....
ਰਾਜਾ ਵੜਿੰਗ ਨੇ ਕੈਪਟਨ ਦੀ ਮੌਜੂਦਗੀ 'ਚ ਦਾਖਲ ਕਰਵਾਏ ਨਾਮਜ਼ਦਗੀ ਕਾਗ਼ਜ਼
. . .  28 minutes ago
ਬਠਿੰਡਾ, 25 ਅਪ੍ਰੈਲ (ਕੰਵਲਜੀਤ ਸਿੰਘ ਸੰਧੂ) - ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਠਿੰਡਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੇ ਨਾਮਜ਼ਦਗੀ ਕਾਗ਼ਜ਼ ਸਬੰਧਿਤ ਅਧਿਕਾਰੀ ਕੋਲ ਜਮਾਂ ....
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  43 minutes ago
ਚੰਡੀਗੜ੍ਹ, 25 ਅਪ੍ਰੈਲ- ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਚੰਡੀਗੜ੍ਹ 'ਚ ਰੋਡ ਸ਼ੋਅ ਕੀਤਾ ਸੀ। ਇਸ ਮੌਕੇ ਕਿਰਨ ਖੇਰ ਦੇ ਨਾਲ ਉਨ੍ਹਾਂ ਦੇ ਪਤੀ ਅਨੂਪਮ ਖੇਰ ਅਤੇ ਹੋਰ ....
ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਸਾਈਕਲ 'ਤੇ ਆਏ ਮਾਸਟਰ ਬਲਦੇਵ ਸਿੰਘ
. . .  54 minutes ago
ਫ਼ਰੀਦਕੋਟ, 25 ਅਪ੍ਰੈਲ- ਫ਼ਰੀਦਕੋਟ ਲੋਕ ਸਭਾ ਹਲਕੇ ਦੇ ਮਾਸਟਰ ਬਲਦੇਵ ਸਿੰਘ ਨੇ ਪੰਜਾਬ ਏਕਤਾ ਪਾਰਟੀ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਯੂਥ ਦੇ ਪ੍ਰਧਾਨ ਸਮਕਦੀਪ ਵੀ ਹਾਜ਼ਰ ਸਨ। ਜਾਣਕਾਰੀ ਲਈ ਦੱਸ ਦੇਈਏ ਕਿ .....
ਡਾ.ਧਰਮਵੀਰ ਗਾਂਧੀ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 1 hour ago
ਪਟਿਆਲਾ, 25 ਅਪ੍ਰੈਲ (ਅਮਨ)- ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਕਮ ਚੋਣ ਅਫ਼ਸਰ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਭਾਰੀ ....
ਸਟੈਟਿਕ ਸਰਵੀਲਾਂਸ ਟੀਮ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਸਮੇਤ ਕੀਤਾ ਕਾਬੂ
. . .  about 1 hour ago
ਨਾਭਾ 25 ਅਪ੍ਰੈਲ (ਕਰਮਜੀਤ ਸਿੰਘ ) - ਚੋਣ ਕਮਿਸ਼ਨ ਪੰਜਾਬ ਦੀਆਂ ਹਿਦਾਇਤਾਂ ਤੇ ਅਮਲ ਕਰਦਿਆਂ ਕਮਿਸ਼ਨ ਵਲੋਂ ਸ਼ੈਲੇੰਦ੍ਰ ਸ਼ਰਮਾ ਦੀ ਅਗਵਾਈ ਵਿੱਚ ਤੈਨਾਤ ਸਟੈਟਿਕ ਸਰਵੀਲਾਂਸ ਟੀਮ ਵਲੋਂ ਸਥਾਨਕ ਬੱਸ ਅੱਡਾ ਘਨੁੜਕੀ ਵਿੱਖੇ ਨਾਕਾਬੰਦੀ ਕਰ ਗੱਡੀਆਂ ਦੀ ਚੈਕਿੰਗ ....
ਵਾਰਾਨਸੀ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਕਾਂਗਰਸ ਦੇ ਅਜੈ ਰਾਏ ਲੜਨਗੇ ਚੋਣ
. . .  about 1 hour ago
ਨਵੀਂ ਦਿੱਲੀ, 25 ਅਪ੍ਰੈਲ- ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਲਈ ਵਾਰਾਨਸੀ ਅਤੇ ਗੋਰਖਪੁਰ ਲੋਕ ਸਭਾ ਸੀਟ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਵਾਰਾਨਸੀ ਤੋਂ ਅਜੈ ਰਾਏ ਅਤੇ ਗੋਰਖਪੁਰ ਤੋਂ ਮਧੂਸੁਦਨ ਤਿਵਾਰੀ ਨੂੰ ਟਿਕਟ ਦਿੱਤੀ....
'ਆਪ' ਉਮੀਦਵਾਰ ਨੀਨਾ ਮਿੱਤਲ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 1 hour ago
ਪਟਿਆਲਾ, 25 ਅਪ੍ਰੈਲ (ਅਮਨ)- ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੀਨਾ ਮਿੱਤਲ ਵੱਲੋਂ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਕਮ ਚੋਣ ਅਫ਼ਸਰ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ.....
ਆੜ੍ਹਤੀਆਂ ਵੱਲੋਂ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ 'ਤੇ ਧਰਨਾ
. . .  about 1 hour ago
ਟਾਂਡਾ ਉੜਮੁੜ, 25 ਅਪ੍ਰੈਲ (ਭਗਵਾਨ ਸਿੰਘ ਸੈਣੀ)- ਟਾਂਡਾ ਉੜਮੁੜ ਅਤੇ ਆਸ ਪਾਸ ਦੀਆਂ ਮੰਡੀਆਂ ਦੇ ਆੜ੍ਹਤੀਆਂ ਤੇ ਮਜ਼ਦੂਰਾਂ ਵੱਲੋਂ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ 'ਤੇ ਕਣਕ ਦੀ ਖ਼ਰੀਦ ਨਾ ਕਰਨ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ 'ਚ ਦਾਣਾ ....
ਸੁਖਪਾਲ ਸਿੰਘ ਖਹਿਰਾ ਵੱਲੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ
. . .  about 2 hours ago
ਤਰਨਤਾਰਨ, 25 ਅਪ੍ਰੈਲ(ਹਰਿੰਦਰ ਸਿੰਘ)- ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਵਿਧਾਇਕੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਤਰਨਤਾਰਨ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਖਹਿਰਾ ਨੇ ਕਿਹਾ ਕਿ ਭੁਲੱਥ ਹਲਕੇ ਦੇ ਲੋਕਾਂ ਨਾਲ ਸਲਾਹ ....
'ਆਪ' ਦੇ ਉਮੀਦਵਾਰ ਜਸਟਿਸ ਜੋਰਾ ਸਿੰਘ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 2 hours ago
ਜਲੰਧਰ, 25 ਅਪ੍ਰੈਲ (ਚਿਰਾਗ਼)- ਆਮ ਆਦਮੀ ਪਾਰਟੀ ਵਲੋਂ ਜਲੰਧਰ ਲੋਕ ਸਭਾ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਜਸਟਿਸ ਜੋਰਾ ਸਿੰਘ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਅਮਨ ਅਰੋੜਾ ਵੀ ਮੌਜੂਦ ...
ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਪਹਿਲਾਂ ਕਿਰਨ ਖੇਰ ਨੇ ਕੀਤਾ ਰੋਡ ਸ਼ੋਅ
. . .  about 2 hours ago
ਚੰਡੀਗੜ੍ਹ, 25 ਅਪ੍ਰੈਲ- ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਪਹਿਲਾਂ ਰੋਡ ਸ਼ੋਅ ਕੀਤਾ ਗਿਆ। ਇਸ ਮੌਕੇ ਕਿਰਨ ਖੇਰ ਦੇ ਨਾਲ ਉਨ੍ਹਾਂ ਦੇ ਪਤੀ ਅਨੂਪਮ ਖੇਰ ਅਤੇ ਉੱਤਰਾਖੰਡ....
ਲੰਗਾਹ ਦੀ ਮੀਟਿੰਗ ਨੂੰ ਲੈ ਕੇ ਕਲਾਨੌਰ ਪੁਲਿਸ ਛਾਉਣੀ 'ਚ ਤਬਦੀਲ
. . .  about 2 hours ago
ਕਲਾਨੌਰ, 25 ਅਪ੍ਰੈਲ (ਪੁਰੇਵਾਲ)- ਪੰਥ 'ਚੋਂ ਛੇਕੇ ਜਾਣ ਦੇ ਮਾਮਲੇ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਵੱਲੋਂ ਲੋਕਾਂ 'ਚ ਵਿਚਰਨ ਅਤੇ ਵਰਕਰ ਮੀਟਿੰਗਾਂ ਕਰਨ ਦੇ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਕੀਤੀ ਪਹੁੰਚ .....
ਸਿਹਤ ਵਿਭਾਗ ਨੇ ਮਲੇਰੀਆ ਬੁਖ਼ਾਰ ਖ਼ਿਲਾਫ਼ ਕੱਢੀ ਜਾਗਰੂਕ ਰੈਲੀ
. . .  about 3 hours ago
ਸੰਗਰੂਰ, 25 ਅਪ੍ਰੈਲ (ਧੀਰਜ ਪਸ਼ੋਰੀਆ)- ਵਿਸ਼ਵ ਮਲੇਰੀਆ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਕੱਢੀ ਜਾਗਰੂਕ ਰੈਲੀ ਨੂੰ ਜ਼ਿਲ੍ਹਾ ਸਿਹਤ ਅਫ਼ਸਰ ਪ੍ਰੇਮਪਾਲ ਗਿੱਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਉਪਾਸਨਾ ਬਿੰਦਰਾ ਨੇ ਕਿਹਾ ਕਿ ...
ਸੁਖਪਾਲ ਸਿੰਘ ਖਹਿਰਾ ਐਮ.ਐਲ.ਏ. ਦੇ ਅਹੁਦੇ ਤੋਂ ਜਲਦ ਦੇਣਗੇ ਅਸਤੀਫ਼ਾ
. . .  about 3 hours ago
ਦਿੱਲੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੇ ਜਹਾਜ਼ 'ਚ ਲੱਗੀ ਅੱਗ
. . .  about 3 hours ago
ਸ੍ਰੀਲੰਕਾ 'ਚ ਨਹੀਂ ਰੁਕ ਰਿਹਾ ਧਮਾਕਿਆਂ ਦਾ ਸਿਲਸਿਲਾ, ਹੁਣ ਪੁਗੋਡਾ ਟਾਊਨ ਦੇ ਨੇੜੇ ਹੋਇਆ ਧਮਾਕਾ
. . .  about 3 hours ago
ਨਾਬਾਲਗ ਲੜਕੀ ਨੂੰ ਸਾੜ ਕੇ ਮਾਰਨ 'ਤੇ ਮਾਹੌਲ ਤਣਾਅਪੂਰਨ, ਸਕੂਲ ਬੰਦ
. . .  about 4 hours ago
ਪੁਤਿਨ ਤੇ ਕਿਮ ਜੋਂਗ ਉਨ ਵਿਚਕਾਰ ਪਹਿਲੀ ਸਿਖਰ ਵਾਰਤਾ ਅੱਜ
. . .  about 4 hours ago
ਕਬਰ ਲਈ ਜ਼ਮੀਨ ਚਾਹੀਦੀ ਹੈ ਤਾਂ ਭਾਰਤ ਮਾਤਾ ਕੀ ਜੈ ਕਹਿਣਾ ਹੋਵੇਗਾ - ਭਾਜਪਾ ਲੀਡਰ ਗਿਰੀਰਾਜ
. . .  about 5 hours ago
ਅਨੰਤਨਾਗ 'ਚ ਦੋ ਅੱਤਵਾਦੀ ਢੇਰ
. . .  about 6 hours ago
ਵਾਰਾਨਸੀ 'ਚ ਮੋਦੀ ਦਾ ਅੱਜ ਹੋਵੇਗਾ ਸ਼ਕਤੀ ਪ੍ਰਦਰਸ਼ਨ, ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਜ਼ਬਰਦਸਤ ਹਨੇਰੀ ਤੂਫ਼ਾਨ ਨੇ ਕਿਸਾਨਾਂ ਨੂੰ ਪਾਇਆ ਚਿੰਤਾ 'ਚ
. . .  1 day ago
ਸੁਖਬੀਰ ਬਾਦਲ 26 ਨੂੰ ਦਾਖਲ ਕਰਨਗੇ ਨਾਮਜ਼ਦਗੀ
. . .  1 day ago
ਖਮਾਣੋਂ ਚ ਮੀਹ ਨਾਲ ਗੜੇਮਾਰੀ
. . .  1 day ago
ਹਫ਼ਤਾ ਪਹਿਲਾਂ ਪਏ ਮੀਂਹ ਨੇ ਗੁੰਮਟੀ ਖ਼ੁਰਦ ਦੇ ਸਕੂਲ ਦੀ ਪੁਰਾਣੀ ਬਿਲਡਿੰਗ 'ਚ ਪਈਆਂ ਤਰੇੜਾਂ
. . .  1 day ago
ਬੈਂਸ ਨੇ ਡਿਪਟੀ ਡਾਇਰੈਕਟਰ ਫੈਕਟਰੀ ਨੂੰ ਪੈਸਿਆਂ ਸਮੇਤ ਕੀਤਾ ਕਾਬੂ
. . .  1 day ago
ਕੈਪਟਨ ਦੇ ਬਗ਼ੈਰ ਹੀ ਮੁਹੰਮਦ ਸਦੀਕ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਸ੍ਰੀ ਮੁਕਤਸਰ ਸਾਹਿਬ : ਤੇਜ਼ ਹਵਾਵਾਂ ਨੇ ਫਿਰ ਫ਼ਿਕਰਮੰਦ ਕੀਤੇ ਕਿਸਾਨ
. . .  1 day ago
ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਸਕੱਤਰ ਅਤੇ ਪੁਲਿਸ ਮੁਖੀ ਤੋਂ ਮੰਗਿਆ ਅਸਤੀਫ਼ਾ
. . .  1 day ago
ਅੱਗ ਲੱਗਣ ਕਾਰਨ ਤਿੰਨ ਕਿਸਾਨਾਂ ਦੀ ਕਣਕ ਫ਼ਸਲ ਸੜ ਕੇ ਹੋਈ ਸੁਆਹ
. . .  1 day ago
'ਆਪ' ਵਲੋਂ ਪੰਜਾਬ 'ਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ
. . .  1 day ago
ਚੋਣਾਂ ਦੌਰਾਨ ਕਾਂਗਰਸ ਨੂੰ ਜਿਤਾਉਣ 'ਚ ਅਸਫ਼ਲ ਰਹਿਣ ਵਾਲੇ ਮੰਤਰੀਆਂ ਦੀ ਹੋਵੇਗੀ ਕੈਬਨਿਟ ਤੋਂ ਛੁੱਟੀ- ਕੈਪਟਨ
. . .  1 day ago
ਰਾਣਾ ਸੋਢੀ ਦੇ ਘਰ ਪੁੱਜੇ ਸ਼ੇਰ ਸਿੰਘ ਘੁਬਾਇਆ
. . .  1 day ago
ਭਾਰਤ ਸਰਕਾਰ ਨੇ ਕੁਝ ਚੀਨੀ ਵਸਤੂਆਂ 'ਤੇ ਲੱਗੀ ਪਾਬੰਦੀ ਨੂੰ ਅੱਗੇ ਵਧਾਇਆ
. . .  about 1 hour ago
ਡੀ. ਸੀ. ਕੰਪਲੈਕਸ ਮੋਗਾ 'ਚ ਸਥਿਤ ਬੈਂਕ 'ਚੋਂ ਨਕਦੀ ਅਤੇ ਸੋਨਾ ਚੋਰੀ ਕਰਨ ਵਾਲੇ ਆਏ ਪੁਲਿਸ ਦੇ ਅੜਿੱਕੇ
. . .  about 1 hour ago
ਅੱਗ ਲੱਗਣ ਕਾਰਨ 5 ਏਕੜ ਕਣਕ ਦੀ ਫ਼ਸਲ ਸੜੀ
. . .  about 1 hour ago
ਬਰਨਾਲਾ ਦੇ ਪਿੰਡ ਬੀਹਲਾ 'ਚ ਅੱਗ ਲੱਗਣ ਕਾਰਨ ਕਣਕ ਦੀ 100 ਏਕੜ ਫ਼ਸਲ ਸੜੀ
. . .  about 1 hour ago
ਅਣਅਧਿਕਾਰਤ ਉਸਾਰੀ ਢਾਹੁਣ ਗਏ ਇਮਾਰਤੀ ਸ਼ਾਖਾ ਸਟਾਫ਼ 'ਤੇ ਕੋਲੋਨਾਈਜ਼ਰ ਵਲੋਂ ਹਮਲਾ
. . .  about 1 hour ago
ਅੱਗ ਲੱਗਣ ਕਾਰਨ ਪਿੰਡ ਕਲਿਆਣਪੁਰ 'ਚ ਕਣਕ ਦੇ ਕਰੀਬ 12 ਖੇਤ ਸੜ ਕੇ ਹੋਏ ਸੁਆਹ
. . .  0 minutes ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਹਾੜ ਸੰਮਤ 549
ਿਵਚਾਰ ਪ੍ਰਵਾਹ: ਸੰਤੋਖ ਅਤੇ ਸੱਜਣਤਾ ਹੀ ਸ਼ਕਤੀ ਹੈ। -ਲੇਹਟ

ਧਰਮ ਤੇ ਵਿਰਸਾ

ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦਾ ਮਿਆਰ ਰੱਖਿਆ ਜਾਵੇ ਬਰਕਰਾਰ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅੱਜਕਲ੍ਹ ਪਰਵਰ-ਦਿਗਾਰ-ਏ-ਆਲਮ ਮੋਤੀਆਂ ਦੀ ਵਰਖਾ ਕਰ ਰਹੇ ਹਨ। ਅੱਜ ਤੋਂ ਤੇਤੀ ਸਾਲ ਪਹਿਲਾਂ ਜਦੋਂ ਇਥੇ ਕਹਿਰ ਵਰਤਾਇਆ ਗਿਆ ਸੀ, ਉਥੇ ਹੀ ਹੁਣ ਬਰਕਤਾਂ ਹੀ ਬਰਕਤਾਂ ਹਨ। ਈਸ਼ਵਰ ਚਾਹੇ ਤਾਂ ਵੀਰਾਨ ਵਿਚ ਵੀ ਜੱਨਤ ਦਾ ਮੰਜ਼ਰ ਪੇਸ਼ ਕਰ ਸਕਦਾ ਹੈ। ਉਂਜ ਭਾਵੇਂ ਅੰਮ੍ਰਿਤਸਰ ਦੇ ਬਹੁਤੇ ਉਦਯੋਗ ਖ਼ਾਕ ਵਿਚ ਮਿਲ ਚੁੱਕੇ ਹਨ, ਪਰ ਫਿਰ ਵੀ ਸ੍ਰੀ ਦਰਬਾਰ ਸਾਹਿਬ ਦੇ ਆਸਰੇ ਇਹ ਸ਼ਹਿਰ ਸੈਰ-ਸਪਾਟੇ ਦੀਆਂ ਬੁਲੰਦੀਆਂ ਸਰ ਕਰ ਰਿਹਾ ਹੈ। ਸਾਰੇ ਸ਼ਹਿਰ ਅੰਦਰ ਨਵਾਂ ਜੀਵਨ ਅੰਗੜਾਈਆਂ ਲੈ ਰਿਹਾ ਹੈ। ਇਸ ਸ਼ਹਿਰ ਦੇ ਦਰਸ਼ਨ ਦੀਦਾਰ ਕਰਕੇ ਸਕੂਨ ਮਿਲਦਾ ਹੈ।
ਸ੍ਰੀ ਦਰਬਾਰ ਸਾਹਿਬ ਦਾ ਇੰਤਜ਼ਾਮ ਬੜੇ ਸਨਿਮਰ ਅਤੇ ਸੁੱਘੜ ਹੱਥਾਂ ਵਿਚ ਹੈ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਬੜੇ ਹਲੀਮ ਅਤੇ ਗੁਰੂਪ੍ਰਸਤ ਇਨਸਾਨ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵੀ ਬੜੇ ਮਾਹਿਰ ਵਿਦਵਾਨ ਹਨ। ਸਾਰੇ ਪਾਸੇ ਕਾਬਿਲ-ਏ-ਮਿਸਾਲ ਸਫ਼ਾਈ ਹੈ। ਪਰ ਇਹ ਇਲਾਹੀ ਮੁਕੱਦਸ ਮੁਕਾਮ ਵੀ ਕੁਝ ਤਰੁੱਟੀਆਂ ਨਾਲ ਦੋ-ਚਾਰ ਹੈ।
ਇਹ ਬੜੀ ਫ਼ਖਰ ਵਾਲੀ ਗੱਲ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਪ੍ਰਮੁੱਖ ਦਰਬਾਰ ਹਾਲ ਵਿਚ ਕਥਾ ਕਰਨ ਦੀ ਮਨਾਹੀ ਹੈ। ਮੈਂ ਕਥਾਕਾਰਾਂ ਦੀ ਕਾਬਲੀਅਤ ਉੱਪਰ ਕਿੰਤੂ-ਪ੍ਰੰਤੂ ਨਹੀਂ ਕਰਦਾ, ਸਾਰੇ ਆਪਣੇ-ਆਪਣੇ ਹਿਸਾਬ ਨਾਲ ਵਿਦਵਾਨ ਹਨ, ਅਲਬੱਤਾ ਜਦੋਂ ਗੁਰਬਾਣੀ ਦੀ ਕਥਾ ਕੀਤੀ ਜਾਂਦੀ ਹੈ ਤਾਂ ਹਰ ਇਕ ਦਾ ਨਜ਼ਰੀਆ ਹਰ ਦੂਜੇ ਕਥਾਕਾਰ ਤੋਂ ਭਿੰਨ ਹੁੰਦਾ ਹੈ। ਇਸੇ ਕਾਰਨ ਨਿਰੋਲ ਬਾਣੀ ਪੜ੍ਹਨ ਦਾ ਨਿਰਦੇਸ਼ ਹੈ। ਬਾਣੀ ਦੀ ਕੋਈ ਲਗ-ਮਾਤਰ ਤਬਦੀਲ ਕਰਨ ਦਾ ਅਧਿਕਾਰ ਕਿਸੇ ਦੇ ਕੋਲ ਵੀ ਨਹੀਂ ਹੈ। ਇਸੇ ਹੀ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵਿਚ ਤਬਦੀਲੀਆਂ ਨਹੀਂ ਕੀਤੀਆਂ ਜਾਂਦੀਆਂ। ਬਾਣੀ ਦੇ ਗਾਇਨ ਵਾਸਤੇ ਵੀ ਗੁਰੂ ਸਾਹਿਬ ਨੇ ਰਾਗ ਤਰਤੀਬ ਨਿਰਧਾਰਤ ਕਰ ਛੱਡੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਪ੍ਰਿਥਮ ਕੀਰਤਨੀਏ ਭਾਈ ਮਰਦਾਨਾ ਰਬਾਬੀ ਸਨ। ਭਾਈ ਮਰਦਾਨਾ ਐਨੇ ਸ਼ਰਧਾਵਾਨ ਸਨ ਕਿ ਉਹ ਗਾਇਨ ਦੇ ਰਾਗ ਨੂੰ ਹੂ-ਬਹੂ ਉਸੇ ਹੀ ਤਰ੍ਹਾਂ ਗਾਇਨ ਕਰਦੇ ਸਨ। ਉਨ੍ਹਾਂ ਤੋਂ ਬਾਅਦ ਹੋਰ ਵੀ ਰਾਗੀ ਸਿੰਘ ਆਏ ਜੋ ਰਬਾਬੀ ਪ੍ਰੰਪਰਾ ਤੋਂ ਸਨ।
ਭਾਈ ਸੱਤਾ ਅਤੇ ਭਾਈ ਬਲਵੰਡ ਚੌਥੀ ਅਤੇ ਪੰਜਵੀਂ ਪਾਤਸ਼ਾਹੀ ਦੇ ਸਮੇਂ ਗੁਰਬਾਣੀ ਦਾ ਕੀਰਤਨ ਕਰਿਆ ਕਰਦੇ ਸਨ। ਗੁਰੂ ਸਾਹਿਬਾਨ ਉਨ੍ਹਾਂ ਦਾ ਸਤਿਕਾਰ ਵੀ ਕਰਿਆ ਕਰਦੇ ਸਨ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅੰਮ੍ਰਿਤਸਰ ਅਤੇ ਲਾਹੌਰ ਵਿਚ ਭਾਰੀ ਉਥਲ-ਪੁਥਲ ਸੀ। ਉਸ ਸਮੇਂ ਗੁਰਮਤਿ ਸੰਗੀਤ ਦਾ ਕੇਂਦਰ ਗੁਰੂ ਸਾਹਿਬ ਦੀ ਕਰਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਬਣ ਗਿਆ ਸੀ। ਤਰਾਨਾ ਗਾਇਨ ਗੁਰੂ ਸਾਹਿਬ ਨੂੰ ਬੜਾ ਪਸੰਦ ਸੀ। ਖ਼ਿਆਲ ਗਾਇਕੀ ਉਨ੍ਹਾਂ ਦੇ ਸਮੇਂ ਪੁੰਗਰ ਰਹੀ ਸੀ ਪਰ ਰਾਗ ਦੇ ਬੋਲਬਾਲੇ ਤੋਂ ਕੋਈ ਮੁਨਕਰ ਨਹੀਂ ਸੀ।
ਦਸਵੇਂ ਪਾਤਸ਼ਾਹ ਦੇ ਦੱਖਣੀ ਭਾਰਤ ਵੱਲ ਰਵਾਨਾ ਹੋਣ ਅਤੇ ਉਥੇ ਜੋਤੀ-ਜੋਤਿ ਸਮਾਉਣ ਅਤੇ ਅੱਠ ਸਾਲਾਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਪੰਜਾਬ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ। ਸ੍ਰੀ ਦਰਬਾਰ ਸਾਹਿਬ ਵਿਖੇ ਵੀ ਗੁਰਮਤਿ ਸੰਗੀਤ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਸੀ। ਰਬਾਬੀ ਕੀਰਤਨੀਏ ਵੀ ਲੁਕ-ਛਿਪ ਕੇ ਰਹਿ ਰਹੇ ਸਨ। ਉਹ ਆਪਣੇ ਬੱਚਿਆਂ ਨੂੰ ਕੀਰਤਨ ਕਲਾ ਵੀ ਵੀਰਾਨ ਥਾਵਾਂ 'ਤੇ ਸਿਖਾਇਆ ਕਰਦੇ ਸਨ। ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਦੇ ਹਮਲਿਆਂ ਨੇ ਸਾਰੇ ਉੱਤਰੀ ਭਾਰਤ ਵਿਚ ਦਹਿਸ਼ਤ ਫੈਲਾਅ ਦਿੱਤੀ ਸੀ। ਔਰਤਾਂ ਘਰਾਂ ਤੋਂ ਬਾਹਰ ਨਹੀਂ ਸਨ ਨਿਕਲਦੀਆਂ। ਇਸ 1716 ਤੋਂ 1766 ਦੇ ਦੌਰ ਵਿਚ ਸਿੱਖ ਮਿਸਲਾਂ ਮੈਦਾਨ ਵਿਚ ਨਿੱਤਰੀਆਂ। ਨਵਾਬ ਜੱਸਾ ਸਿੰਘ ਆਹਲੂਵਾਲੀਆ ਵਰਗਿਆਂ ਯੋਧਿਆਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਦੰਦ ਖੱਟੇ ਕੀਤੇ ਤੇ ਬਹੁਤਾ ਪੰਜਾਬ ਅਫ਼ਗਾਨੀਆਂ ਤੋਂ ਆਜ਼ਾਦ ਕਰਵਾ ਲਿਆ।
ਸ਼ੁਕਰਚੱਕੀਆ ਮਿਸਲ ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਵਿਚ 1793 ਤੋਂ ਪੂਰਬ ਵੱਲ ਵਧਣੀ ਸ਼ੁਰੂ ਹੋਈ। ਉਸ ਸਮੇਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਇਕ ਨਵਾਂ ਗੁਰਮਤਿ ਸੰਗੀਤ ਦਾ ਸੋਮਾ ਉਸਰਨ ਲੱਗਾ। ਵੱਡੇ-ਵੱਡੇ ਨਾਮੀ-ਗਰਾਮੀ ਰਬਾਬੀਏ ਕੀਰਤਨੀਏ ਸ੍ਰੀ ਨਨਕਾਣਾ ਸਾਹਿਬ ਇਕੱਤਰ ਹੋਣੇ ਸ਼ੁਰੂ ਹੋ ਗਏ। ਸਿੱਖ ਕੌਮ ਉਨ੍ਹਾਂ ਦੀ ਸੇਵਾ ਵੀ ਦਿਲ ਖੋਲ੍ਹ ਕੇ ਕਰਦੀ ਸੀ। ਦੂਜੇ ਪਾਸੇ ਭੰਗੀ ਮਿਸਲ ਦੇ ਸਮੇਂ ਤਕਰੀਬਨ 1770 ਤੋਂ ਸ੍ਰੀ ਦਰਬਾਰ ਸਾਹਿਬ ਵਿਚ ਵੀ ਰੌਣਕਾਂ ਮੁੜ ਪਰਤ ਆਈਆਂ ਸਨ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਫ਼ਤਹਿ ਕੀਤਾ, ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਗੁਰਮਤਿ ਸੰਗੀਤ ਦਾ ਸਭ ਤੋਂ ਅਹਿਮ ਸੋਮਾ ਬਣ ਕੇ ਉਭਰਿਆ।
ਬਾਦਸ਼ਾਹ ਰਣਜੀਤ ਸਿੰਘ ਦੇ ਸਮੇਂ ਸ੍ਰੀ ਦਰਬਾਰ ਸਾਹਿਬ ਵਿਚ ਸ਼ਬਦ ਕੀਰਤਨ ਦਾ ਪ੍ਰਵਾਹ ਤੜਕੇ ਚਾਰ ਵਜੇ ਤੋਂ ਰਾਤੀਂ ਦਸ ਵਜੇ ਤਾਈਂ ਨਿਰਵਿਘਨ ਸ਼ੁਰੂ ਕੀਤਾ ਗਿਆ। ਹਰ ਇਕ ਚੌਕੀ ਸਮੇਂ ਦੇ ਰਾਗ ਅਨੁਸਾਰ ਰੱਖੀ ਜਾਂਦੀ ਸੀ, ਇਸ ਸਮੇਂ ਵਿਚ ਕਪੂਰਥਲਾ, ਸੁਲਤਾਨਪੁਰ ਲੋਧੀ, ਸ੍ਰੀ ਗੋਇੰਦਵਾਲ ਸਾਹਿਬ (ਵੈਰੋਵਾਲ), ਜਲਾਲਾਬਾਦ, ਸ੍ਰੀ ਖਡੂਰ ਸਾਹਿਬ ਅਤੇ ਤਰਨ ਤਾਰਨ ਤੋਂ ਰਬਾਬੀ ਕੀਰਤਨੀਏ ਅੰਮ੍ਰਿਤਸਰ ਪਹੁੰਚਣੇ ਸ਼ੁਰੂ ਹੋ ਗਏ। ਬਹੁਤਿਆਂ ਨੇ ਮਕਾਨ ਵੀ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਵਿਚ ਖਰੀਦ ਲਏ। ਤਾਊਸ, ਸਾਰੰਦੇ ਅਤੇ ਰਬਾਬ ਬਣਾਉਣ ਦੀ ਸਨਅਤ ਵੀ ਅੰਮ੍ਰਿਤਸਰ ਵਿਚ ਵਧਣ ਲੱਗੀ। ਇਸ ਦੌਰ ਵਿਚ ਰਬਾਬੀ ਇਕ-ਦੂਜੇ ਨਾਲ ਮੁਕਾਬਲਾ ਕਰਿਆ ਕਰਦੇ ਸਨ। ਵੱਧ ਤੋਂ ਵੱਧ ਗੁਰਬਾਣੀ ਕੰਠ ਕਰਨ ਅਤੇ ਰਾਗ ਵਿੱਦਿਆ ਦੀ ਮੁਕਾਬਲੇਬਾਜ਼ੀ ਚਲਦੀ ਸੀ।
1849 ਵਿਚ ਅੰਗਰੇਜ਼ਾਂ ਦਾ ਪੰਜਾਬ ਉੱਪਰ ਕਬਜ਼ਾ ਹੋ ਗਿਆ। ਪਰ ਅੰਗਰੇਜ਼ ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਵਾਂਗੂੰ ਕੋਮਲ ਹੁਨਰਾਂ ਦੇ ਵੈਰੀ ਨਹੀਂ ਸਨ। ਉਨ੍ਹਾਂ ਨੇ ਅੰਮ੍ਰਿਤਸਰ ਅਤੇ ਸ੍ਰੀ ਨਨਕਾਣਾ ਸਾਹਿਬ ਵਿਚ ਰਾਗ ਕਲਾ ਨੂੰ ਪੂਰੀ ਖੁੱਲ੍ਹ ਦਿੱਤੀ, ਜਿਸ ਦੇ ਫਲਸਰੂਪ ਅੰਮ੍ਰਿਤਸਰ ਰਾਗ ਵਿੱਦਿਆ ਦਾ ਸੋਮਾ ਬਣ ਗਿਆ। ਅੰਗਰੇਜ਼ ਦੇ ਵਕਤ ਵਿਚ ਪਖਾਵਜ ਅਤੇ ਮਰਦੰਗ ਦਾ ਰਿਵਾਜ ਘਟ ਗਿਆ ਅਤੇ ਤਬਲਾ ਵਧਣ-ਫੁੱਲਣ ਲੱਗਾ। ਪਿੰਡਾਂ ਵਿਚ ਢੋਲਕੀਆਂ ਅਤੇ ਛੈਣਿਆਂ ਨਾਲ ਕੀਰਤਨ ਦੀ ਪ੍ਰਥਾ ਵਧਣ ਲੱਗੀ।
ਮੈਂ 19ਵੀਂ ਸਦੀ ਦੇ ਆਖਰੀ ਸਾਲਾਂ ਵਿਚ ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਅੰਮ੍ਰਿਤਸਰ ਦੇ ਚੰਦ ਸਿਰਮੌਰ ਰਬਾਬੀ ਕੀਰਤਨੀਆਂ ਸਬੰਧੀ ਕੁਝ ਖੋਜ ਕਰਨ ਵਿਚ ਸਫਲ ਹੋਇਆ ਹਾਂ। ਇਸ ਦੌਰ ਦਾ ਸਿਰਮੌਰ ਕੀਰਤਨੀਆ ਭਾਈ ਆਗ਼ਾ ਫ਼ੈਜ਼ ਅੰਮ੍ਰਿਤਸਰੀ ਸੀ। ਉਸ ਦੇ ਸਮਕਾਲੀਆਂ ਵਿਚੋਂ ਇਕ ਭਾਈ ਛੈਲਾ ਪਟਿਆਲੇ ਵਾਲਾ ਸੀ। ਉਹ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ ਵਿਖੇ ਕੀਰਤਨ ਕਰਦਾ ਸੀ। ਕਦੀ-ਕਦੀ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਵੀ ਕੀਰਤਨ ਕਰਦਾ ਸੀ। ਇਨ੍ਹਾਂ ਦੇ ਸਮਕਾਲੀ ਭਾਈ ਰੂੜਾ ਅਤੇ ਭਾਈ ਬੂੜਾ ਵੀ ਸਨ, ਜਿਨ੍ਹਾਂ ਦੇ ਅਲੱਗ-ਅਲੱਗ ਜਥੇ ਸਨ, ਉਹ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਦੇ ਸਨ। ਭਾਈ ਲਾਲ ਪਹਿਲਾਂ ਵੀ 19ਵੀਂ ਸਦੀ ਦੇ ਅਖੀਰ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਦਾ ਸੀ। ਉਹ ਕੀਰਤਨ ਕਲਾ ਦੀ ਇਕ ਜਾਣੀ-ਪਹਿਚਾਣੀ ਸ਼ਖ਼ਸੀਅਤ ਸੀ। ਭਾਈ ਚਾਂਦ ਵੀ ਉਨ੍ਹਾਂ ਦੀ ਸਕੀਰੀ ਵਿਚੋਂ ਹੀ ਸਨ। ਭਾਈ ਮਿਹਰ ਵੀ ਸ੍ਰੀ ਦਰਬਾਰ ਸਾਹਿਬ ਦੇ ਹਰਮਨ-ਪਿਆਰੇ ਕੀਰਤਨੀਏ ਸਨ। ਉਨ੍ਹਾਂ ਦੇ ਫਰਜੰਦ ਭਾਈ ਗੁਲਾਮ ਵੀ ਉਨ੍ਹਾਂ ਦੇ ਨਾਲ ਹੀ ਕੀਰਤਨ ਕਰਿਆ ਕਰਦੇ ਸਨ। ਬਾਅਦ ਵਿਚ ਭਾਈ ਗੁਲਾਮ ਸੰਗੀਤ ਨਿਰਦੇਸ਼ਕ ਬਣ ਗਿਆ ਅਤੇ ਮਾਸਟਰ ਗੁਲਾਮ ਹੈਦਰ ਦੇ ਨਾਂਅ ਨਾਲ ਫ਼ਿਲਮੀ ਦੁਨੀਆ ਵਿਚ ਮਕਬੂਲ ਹੋ ਗਿਆ। ਪਾਕਿਸਤਾਨ ਦੇ ਇਕ ਮਸ਼ਹੂਰ ਸੰਗੀਤ ਨਿਰਦੇਸ਼ਕ ਰਸ਼ੀਦ ਅਤਰੇ ਵੀ ਇਕ ਗੁਰੂ ਘਰ ਦੇ ਕੀਰਤਨੀਏ ਦੇ ਫਰਜੰਦ ਸਨ। ਭਾਈ ਦੇਸਾ ਅਤੇ ਭਾਈ ਤਾਬਾ ਵੀ ਗੁਰੂ ਘਰ ਦੇ ਕੀਰਤਨੀਏ ਸਨ। ਭਾਈ ਗੁਲਾਮ ਹਸਨ ਸਗਨ ਵੀ ਕੀਰਤਨੀਏ ਸਨ ਜੋ ਬਾਅਦ ਵਿਚ ਰੇਡੀਓ, ਪਾਕਿਸਤਾਨ ਲਾਹੌਰ ਦੇ ਸੰਗੀਤ ਦੇ ਵਿਭਾਗ ਦੇ ਇੰਚਾਰਜ ਬਣੇ। ਸ੍ਰੀ ਨਨਕਾਣਾ ਸਾਹਿਬ ਦੇ ਕੀਰਤਨੀਆਂ ਵਿਚੋਂ ਭਾਈ ਪਾਲ ਸਿੰਘ, ਭਾਈ ਜਸਵੰਤ ਸਿੰਘ ਰਬਾਬੀ ਅਤੇ ਭਾਈ ਸਰਮੁਖ ਸਿੰਘ ਤੇ ਗੁਰਮੁਖ ਸਿੰਘ ਰਬਾਬੀ ਬੜੇ ਮਕਬੂਲ ਸਨ। ਭਾਈ ਹਜ਼ੂਰਾ ਸਿੰਘ, ਤਾਨਾ ਸਿੰਘ ਵੀ ਬੜੇ ਸਿਰ-ਕੱਢਵੇਂ ਕੀਰਤਨੀਏ ਸਨ। ਤੁਫੈਲ ਨਿਆਜ਼ੀ ਦੇ ਵਡੇੇਰੇ ਕਪੂਰਥਲੇ ਕੀਰਤਨ ਕਰਦੇ ਸਨ।
1925 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਤੋਂ ਬਾਅਦ ਗੁਰਸਿੱਖ ਕੀਰਤਨੀਆਂ ਦਾ ਪ੍ਰਭਾਵ ਵਧਦਾ ਗਿਆ ਅਤੇ ਰਬਾਬੀ ਕੀਰਤਨੀਆਂ ਦੀ ਵੁਕਤ ਘਟਦੀ ਗਈ। ਗੁਰਸਿੱਖ ਕੀਰਤਨੀਆਂ ਵਿਚੋਂ ਭਾਈ ਸ਼ਾਮ ਸਿੰਘ, ਭਾਈ ਹੀਰਾ ਸਿੰਘ, ਭਾਈ ਸੰਤੋਖ ਸਿੰਘ, ਭਾਈ ਸੰਤਾ ਸਿੰਘ ਅਤੇ ਭਾਈ ਸਮੁੰਦ ਸਿੰਘ ਬਹੁਤ ਮਕਬੂਲ ਹੋਏ ਹਨ। ਭਾਈ ਆਗ਼ਾ ਫ਼ੈਜ਼, ਭਾਈ ਛੈਲਾ, ਮਾਸਟਰ ਮਦਨ, ਭਾਈ ਸੰਤਾ ਸਿੰਘ, ਭਾਈ ਸਮੁੰਦ ਸਿੰਘ, ਭਾਈ ਬਲਬੀਰ ਸਿੰਘ, ਭਾਈ ਪ੍ਰਿਥੀਪਾਲ ਸਿੰਘ, ਮੋਹਨ ਪਾਲ ਸਿੰਘ, ਭਾਈ ਧਰਮ ਸਿੰਘ ਜਖ਼ਮੀ, ਭਾਈ ਜੁਗਿੰਦਰ ਸਿੰਘ ਅਤੇ ਮਹਿੰਦਰ ਸਿੰਘ ਦੀਆਂ ਚੰਦ ਰਿਕਾਰਡਿੰਗਜ਼ ਤਾਈਂ ਮੇਰੀ ਪਹੁੰਚ ਹੋਈ ਹੈ।
1960 ਤੋਂ ਬਾਅਦ ਮੈਂ ਅਨੁਭਵ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਗੁਰਮਤਿ ਸੰਗੀਤ ਦਾ ਮਿਆਰ ਬੜੀ ਤੇਜ਼ੀ ਨਾਲ ਡਿਗਿਆ ਹੈ। ਜਦੋਂ ਗੁਰੂ ਦੀ ਬੇਅੰਤ ਕਿਰਪਾ ਹੋਵੇ, ਉਸ ਸਮੇਂ ਗੁਰਮਤਿ ਸੰਗੀਤ ਦਾ ਮਿਆਰ ਘਟਣ ਦੀ ਕੋਈ ਵਜ੍ਹਾ ਨਜ਼ਰ ਨਹੀਂ ਆ ਰਹੀ। ਸਾਨੂੰ ਭਾਈ ਨਿਰਮਲ ਸਿੰਘ ਖ਼ਾਲਸਾ, ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਸਰਬਜੀਤ ਸਿੰਘ ਰੰਗੀਲਾ ਦੁਰਘ ਛੱਤੀਸਗੜ੍ਹ, ਹਰਜੀਤ ਸਿੰਘ, ਗੁਰਦੀਪ ਸਿੰਘ ਨਵੀਂ ਦਿੱਲੀ, ਦਵਿੰਦਰ ਸਿੰਘ ਬੋਦਲ ਅਤੇ ਕਰਮਜੀਤ ਸ਼ਾਂਤ ਸਿੰਘ ਨਿਊਯਾਰਕ ਵਰਗੇ ਕੀਰਤਨੀਆਂ ਦੀ ਲੋੜ ਹੈ। ਜ਼ਰੂਰਤ ਹੋਵੇ ਤਾਂ ਮੈਂ ਮਹਾਨ ਪੁਰਾਤਨ ਕੀਰਤਨੀਆਂ ਦਾ ਸੰਗੀਤ ਲੱਭ ਕੇ ਨਵੇਂ ਰਾਗੀ ਸਿੰਘਾਂ ਨੂੰ ਸੁਣਾ ਸਕਦਾ ਹਾਂ।


-harjapaujla@gmail.com

ਇਤਿਹਾਸਕ ਯਾਦਾਂ ਨਾਲ ਭਰਪੂਰ ਰੁੱਖ

ਗੁਰੂ ਪਾਤਸ਼ਾਹ ਜੀ ਮਿਹਰਾਂ ਦੇ ਬੱਦਲ ਬਣ ਕੇ ਪਿਆਸੀਆਂ ਧਰਤੀਆਂ, ਸੁੱਕੇ ਹਿਰਦਿਆਂ ਅਤੇ ਮੁਰਝਾਏ ਬਿਰਖਾਂ-ਬਗੀਚਿਆਂ ਨੂੰ ਭਾਗ ਲਾਉਂਦੇ ਰਹੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨੌਖੰਡ ਪ੍ਰਿਥਵੀ ਦਾ ਭ੍ਰਮਣ ਕਰਕੇ ਸੁੱਕੇ ਬਾਗਾਂ ਨੂੰ ਹਰਿਆਵਲਾਂ ਬਖਸ਼ੀਆਂ, ਕੌੜੇ ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

ਧੜੱਲੇਦਾਰ ਸਿੱਖ ਆਗੂ ਸਨ ਮਾਸਟਰ ਤਾਰਾ ਸਿੰਘ

20ਵੀਂ ਸਦੀ ਦੇ ਮਹਾਨ ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ ਬਖਸ਼ੀ ਗੋਪੀ ਚੰਦ ਮਲਹੋਤਰਾ (ਜੋ ਕਿੱਤੇ ਵਜੋਂ ਪਟਵਾਰੀ ਸਨ) ਦੇ ਘਰ 24 ਜੂਨ, 1885 ਈ: ...

ਪੂਰੀ ਖ਼ਬਰ »

ਮੀਆਂ ਹਦਾਇਤ ਉੱਲਾ

ਉਰਦੂ ਮੁਸ਼ਾਇਰਿਆਂ ਦੀ ਵੇਖਾ-ਵੇਖੀ ਪੰਜਾਬੀ ਵਿਚ ਕਵੀ ਦਰਬਾਰਾਂ ਦੀ ਪ੍ਰਥਾ ਸ਼ੁਰੂ ਹੋਈ, ਜਿਸ ਨੇ ਪੰਜਾਬੀ ਨੂੰ ਕਈ ਬਿਹਤਰੀਨ ਕਵੀ ਦਿੱਤੇ। ਇਨ੍ਹਾਂ ਕਵੀਆਂ ਵਿਚ ਇਕ ਮੀਆਂ ਹਦਾਇਤ ਉੱਲਾ ਵੀ ਸੀ। ਮੀਆਂ ਹਦਾਇਤ ਉੱਲਾ ਦਾ ਜਨਮ 1838 ਈ: ਵਿਚ ਗਲੀ ਚਾਬਕ ਸਵਾਰਾਂ, ਲਾਹੌਰ ਵਿਚ ...

ਪੂਰੀ ਖ਼ਬਰ »

ਸਿੱਖ ਇਤਿਹਾਸ ਗਾਉਣ ਵਾਲਾ ਕਵੀਸ਼ਰ ਗਿਆਨੀ ਰਘਵੀਰ ਸਿੰਘ ਖੀਵਾ

ਵੱਖ-ਵੱਖ ਤਰ੍ਹਾਂ ਦੇ ਇਤਿਹਾਸ 'ਤੇ ਚਾਨਣਾ ਪਾਉਣ ਤੇ ਉਨ੍ਹਾਂ ਵਿਚ ਰਸ ਭਰਨ ਦੀ ਕਲਾ ਨੂੰ ਕਵੀਸ਼ਰੀ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਸਾਰੇ ਕਵੀਸ਼ਰੀ ਜਥੇ ਮਿਹਨਤ ਕਰ ਰਹੇ ਹਨ, ਜਿਨ੍ਹਾਂ ਵਿਚੋਂ ਇਕ ਨਾਂਅ ਹੈ ਕਵੀਸ਼ਰ ਗਿਆਨੀ ਰਘਵੀਰ ਸਿੰਘ ਖੀਵਾ। ਰਘਵੀਰ ਸਿੰਘ ...

ਪੂਰੀ ਖ਼ਬਰ »

ਇਤਿਹਾਸ ਵਿਚੋਂ ਆਪਣਾ ਅਤੀਤ ਘੋਖ ਰਿਹਾ ਕਿਲ੍ਹਾ ਦਲੀਪਗੜ੍ਹ

ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖ਼ਵਾਹ ਦੇ ਸ਼ਹਿਰ ਬੰਨੂੰ ਵਿਚ ਮੌਜੂਦ ਕਿਲ੍ਹਾ ਦਲੀਪਗੜ੍ਹ ਦੀ ਅਜਾਇਬ-ਘਰ ਵਿਚ ਤਬਦੀਲ ਹੋ ਚੁੱਕੀ ਇਮਾਰਤ ਅੱਜ ਇਤਿਹਾਸ ਵਿਚੋਂ ਆਪਣਾ ਅਤੀਤ ਘੋਖ ਰਹੀ ਪ੍ਰਤੀਤ ਹੋ ਰਹੀ ਹੈ। ਦੁੱਖ ਇਸ ਗੱਲ ਦਾ ਹੈ ਕਿ ਪਾਕਿਸਤਾਨ ਵਿਚ ਪ੍ਰਕਾਸ਼ਿਤ ਹੋ ...

ਪੂਰੀ ਖ਼ਬਰ »

ਖ਼ਲੀਲ ਜਿਬਰਾਨ

ਇਕ ਜੀਵਨੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) 'ਪੈਗ਼ੰਬਰ' ਪੁਸਤਕ ਦੇ ਪ੍ਰਕਾਸ਼ਨ ਤੋਂ ਪਹਿਲਾਂ ਜਿਬਰਾਨ ਨੇ ਇਸ ਦਾ ਖਰੜਾ ਮੈਨੂੰ ਪੜ੍ਹਨ ਲਈ ਭੇਜਿਆ। ਉਸ ਦੀ ਇੱਛਾ ਸੀ ਕਿ ਪੁਸਤਕ ਦੇ ਪ੍ਰਕਾਸ਼ਨ ਤੋਂ ਪਹਿਲਾਂ ਮੈਂ ਉਸ 'ਤੇ ਇਕ ਵਿਸਥਾਰਪੂਰਬਕ ਲੇਖ ਲਿਖਾਂ। ...

ਪੂਰੀ ਖ਼ਬਰ »

ਸ਼ੇਰਦਿਲ ਔਰਤ ਰਾਣੀ ਸਦਾ ਕੌਰ

ਪੰਜਾਬ ਵਿਚ ਸਿੱਖ ਮਿਸਲਾਂ ਦੇ ਸਮੇਂ 12 ਮਿਸਲਾਂ ਵਿਚ ਘਨੱਈਆ ਮਿਸਲ ਇਕ ਵਿਸ਼ੇਸ਼ ਅਸਥਾਨ ਰੱਖਦੀ ਸੀ, ਜਿਸ ਦਾ ਬਾਨੀ ਸ: ਜੈ ਸਿੰਘ ਸੀ। ਸ: ਜੈ ਸਿੰਘ ਲਾਹੌਰ ਤੋਂ 24 ਕਿਲੋਮੀਟਰ ਦੂਰ ਕਾਨਾਕਾਛਾ ਪਿੰਡ ਦਾ ਵਸਨੀਕ ਸੀ। ਇਸ ਲਈ ਉਸ ਨੇ ਆਪਣੀ ਮਿਸਲ ਦਾ ਨਾਂਅ ਆਪਣੇ ਜੱਦੀ ਪਿੰਡ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ॥

ਸਿਰੀਰਾਗੁ ਮਹਲਾ ੩ ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ॥ ਗੁਰ ਪਰਸਾਦੀ ਮਨਿ ਵਸੈ ਨਾਮੇ ਰਹੈ ਸਮਾਇ॥ ਗੁਰ ਸਬਦੀ ਹਰਿ ਪਾਈਐ ਬਿਨੁ ਸਬਦੈ ਭਰਮਿ ਭੁਲਾਇ॥ ੧॥ ਮਨ ਰੇ ਨਿਜ ਘਰਿ ਵਾਸਾ ਹੋਇ॥ ਰਾਮ ਨਾਮੁ ਸਾਲਾਹਿ ਤੂ ਫਿਰਿ ਆਵਣ ਜਾਣੁ ਨ ਹੋਇ॥ ੧॥ ਰਹਾਉ॥ ਹਰਿ ਇਕੋ ...

ਪੂਰੀ ਖ਼ਬਰ »

ਪ੍ਰੇਰਨਾ-ਸਰੋਤ

ਸਾਡੇ ਕਰਮ ਹੀ ਸਾਡੀ ਸਫ਼ਲਤਾ ਜਾਂ ਅਸਫ਼ਲਤਾ ਦਾ ਨਿਰਧਾਰਨ ਕਰਦੇ ਹਨ

ਸਾਡਾ ਵਰਤਮਾਨ ਸਾਡੇ ਭੂਤਕਾਲ ਵਿਚ ਕੀਤੇ ਗਏ ਕਰਮਾਂ ਅਤੇ ਕੋਸ਼ਿਸ਼ਾਂ ਦਾ ਹੀ ਪ੍ਰਗਟਾਵਾ ਹੈ। ਸਵਾਮੀ ਵਿਵੇਕਾਨੰਦ ਜੀ ਕਰਮਯੋਗ ਵਿਚ ਲਿਖਦੇ ਹਨ ਕਿ ਆਪਣੀ ਸਫਲਤਾ ਜਾਂ ਅਸਫਲਤਾ ਲਈ ਅਸੀਂ ਆਪ ਹੀ ਜ਼ਿੰਮੇਵਾਰ ਹੁੰਦੇ ਹਾਂ। ਸਾਡੀ ਮਨਚਾਹੀ ਵਸਤੂ ਜਾਂ ਮੰਜ਼ਿਲ ਜਿੰਨੀ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਅੰਮ੍ਰਿਤ ਫਲ

ਅਸ਼ਵਨੀ ਗੁਪਤਾ ਦੀ ਇਹ ਪੁਸਤਕ ਪੌਰਾਣਿਕ, ਇਤਿਹਾਸਕ, ਮਿਥਿਹਾਸਕ ਅਤੇ ਲੋਕ ਕਥਾਵਾਂ ਉੱਤੇ ਆਧਾਰਿਤ ਹੈ। 'ਅੰਮ੍ਰਿਤ ਫਲ' ਅਧਿਆਤਮ ਨਾਲ ਜੁੜੀਆਂ ਰਸ ਤੇ ਗਿਆਨ ਭਰਪੂਰ 16 ਕਥਾਵਾਂ ਉੱਤੇ ਆਧਾਰਿਤ ਵਧੀਆ ਪੁਸਤਕ ਹੈ। ਕਥਾਵਾਚਕ/ਵਕਤਾ ਇਨ੍ਹਾਂ ਤੋਂ ਬਹੁਤ ਕੁਝ ਪ੍ਰਾਪਤ ਕਰ ...

ਪੂਰੀ ਖ਼ਬਰ »

ਯਾਤਰਾ ਪੁਰਾਤਨ ਰਿਆਸਤਾਂ ਦੀ

ਰਿਆਸਤ ਵਿਜੈਨਗਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਤੁੰਗਭਦਰਾ ਦਰਿਆ ਕਿਨਾਰੇ ਵਸੀ ਰਿਆਸਤ ਵਿਜੈਨਗਰ ਵੀ ਆਪਣੇ-ਆਪ ਵਿਚ ਵਡਮੁੱਲਾ ਇਤਿਹਾਸ ਸਾਂਭੀ ਬੈਠੀ ਹੈ। ਰਿਆਸਤ ਵਿਜੈਨਗਰ ਨੂੰ ਵਿਜੈਨਗਰ ਇੰਮਪਾਇਰ ਅਤੇ ਵਿਜੈਨਗਰ ਸਾਮਰਾਜ ਵੀ ਕਹਿੰਦੇ ਹਨ। ਕਿਹਾ ਜਾਂਦਾ ਹੈ ਕਿ 1336 ...

ਪੂਰੀ ਖ਼ਬਰ »

ਅਮਰੀਕਾ ਦੇ ਗੁਰੂ-ਘਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਗੁਰਦੁਆਰਾ ਸਾਹਿਬ ਸਾਨ ਜੋਸ, ਕੈਲੀਫੋਰਨੀਆ : ਇਹ ਗੁਰੂ-ਘਰ ਅਮਰੀਕਾ ਦਾ ਸਭ ਤੋਂ ਵੱਡਾ ਗੁਰੂ-ਘਰ ਹੈ। ਇਸ ਦੀ ਸਥਾਪਨਾ ਸਾਂਤਾ ਕਲਾਰਾ ਵਾਦੀ ਦੀ ਸੰਗਤ ਦੀਆਂ ਧਾਰਮਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਸਥਾਨਕ ਸਿੱਖ ਸੰਗਤ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX