ਤਾਜਾ ਖ਼ਬਰਾਂ


ਜ਼ਹਿਰੀਲੀ ਚੀਜ਼ ਦੇ ਡੰਗਣ ਨਾਲ ਦੋ ਦੀ ਮੌਤ ਚੋਣਾਂ ਲਗਾਉਣ ਲਈ
. . .  4 minutes ago
ਗੁਰਾਇਆ,12 ਜੂਨ ( ਬਲਵਿੰਦਰ ਸਿੰਘ ) - ਗੁਰਾਇਆ ਦੇ ਨਜ਼ਦੀਕੀ ਬੜਾ ਪਿੰਡ ਵਿਖੇ ਇਕ ਮੋਟਰ 'ਤੇ ਸੁਤੇ ਪਏ ਦੋ ਪ੍ਰਵਾਸੀ ਮਜ਼ਦੂਰਾਂ ਦੇ ਜ਼ਹਿਰੀਲੀ ਚੀਜ਼ ਲੜਨ ਨਾਲ ਦੋਵਾਂ ਦੀ ਮੌਤ ਹੋ...
ਕਾਲੇ ਫੰਗਸ ਦੀ ਦਵਾਈ ਟੈਕਸ ਮੁਕਤ, ਕੋਰੋਨਾ ਟੀਕੇ 'ਤੇ 5% ਜੀ.ਐੱਸ.ਟੀ. ਬਰਕਰਾਰ
. . .  32 minutes ago
ਨਵੀਂ ਦਿੱਲੀ, 12 ਜੂਨ - ਜੀ.ਐੱਸ.ਟੀ. ਕੌਂਸਲ ਨੇ ਸਨਿਚਰਵਾਰ ਨੂੰ ਕੋਰੋਨਾ ਨਾਲ ਸਬੰਧਿਤ ਰਾਹਤ ਸਮਗਰੀ ਬਾਰੇ ਮੰਤਰੀਆਂ ਦੇ ਸਮੂਹ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ...
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ 14 ਜੂਨ ਨੂੰ ਜਨਤਕ ਛੁੱਟੀ
. . .  50 minutes ago
ਚੰਡੀਗੜ੍ਹ , 12 ਜੂਨ - ਚੰਡੀਗੜ੍ਹ ਵਿਚ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੱਦੇਨਜ਼ਰ 14 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ...
ਅੰਮ੍ਰਿਤਸਰ 'ਚ ਇਕ ਵਿਅਕਤੀ ਵਲੋਂ ਘਰਵਾਲੀ ਅਤੇ ਜਵਾਨ ਧੀ ਦਾ ਕਤਲ
. . .  about 1 hour ago
ਅੰਮ੍ਰਿਤਸਰ, 12 ਜੂਨ (ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਵਿਖੇ ਅੱਜ ਅਸ਼ੋਕ ਕੁਮਾਰ ਨਾਮਕ ਇਕ ਵਿਅਕਤੀ ਵਲੋਂ ਆਪਣੀ ਘਰਵਾਲੀ ਮਨਜੀਤ ਕੌਰ (45) ਅਤੇ ਜਵਾਨ ਧੀ ਪਾਇਲ ਦਾ ਕਤਲ ਕਰਕੇ...
ਕਾਬੁਲ ਵਿਚ ਹੋਏ ਬੰਬ ਧਮਾਕੇ
. . .  about 1 hour ago
ਕਾਬੂਲ (ਅਫਗਾਨਿਸਤਾਨ), 12 ਜੂਨ - ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਕਾਬੁਲ ਵਿਚ ਅੱਜ ਦੁਪਹਿਰ ਦੋ ਧਮਾਕੇ ਹੋਏ...
ਭਾਰਤੀ ਜਾਂਚ ਏਜੰਸੀਆਂ ਨੇ ਮੇਹੁਲ ਚੋਕਸੀ ਮਾਮਲੇ ਵਿਚ ਡੋਮੀਨਿਕਾ ਹਾਈ ਕੋਰਟ ਵਿਚ ਹਲਫਨਾਮਾ ਦਾਖ਼ਲ ਕੀਤਾ
. . .  26 minutes ago
ਨਵੀਂ ਦਿੱਲੀ ,12 ਜੂਨ -ਭਾਰਤੀ ਜਾਂਚ ਏਜੰਸੀਆਂ ਨੇ ਮੇਹੁਲ ਚੋਕਸੀ ਮਾਮਲੇ ਵਿਚ ਡੋਮੀਨਿਕਾ ਹਾਈ ਕੋਰਟ ਵਿਚ ਇਕ ਹਲਫਨਾਮਾ ਦਾਖ਼ਲ ਕੀਤਾ...
ਭਾਰਤ ਬਾਇਓਟੈਕ ਸੰਯੁਕਤ ਰਾਜ ਵਿਚ ਕਰੇਗਾ ਕੋਵੈਕਸਿਨ ਲਈ ਕਲੀਨਿਕਲ ਅਜ਼ਮਾਇਸ਼
. . .  about 1 hour ago
ਨਵੀਂ ਦਿੱਲੀ,12 ਜੂਨ - ਕੋਵੈਕਸਿਨ ਲਈ ਮਾਰਕੀਟਿੰਗ ਐਪਲੀਕੇਸ਼ਨ ਦਾ ਸਮਰਥਨ ਕਰਨ ਲਈ ਭਾਰਤ ਬਾਇਓਟੈਕ ਸੰਯੁਕਤ ਰਾਜ ਵਿਚ ਕਲੀਨਿਕਲ...
100 ਫ਼ੀਸਦੀ ਕੋਵਿਡ ਵੈਕਸੀਨੇਸ਼ਨ ਮਿਸ਼ਨ ਪ੍ਰਾਪਤੀ ਅਧੀਨ ਪਿੰਡ ਭੀਖੀ ਖੱਟੜਾ ਬਣਿਆ ਪੰਜਾਬ ਦਾ ਪਹਿਲਾ ਪਿੰਡ
. . .  about 1 hour ago
ਰਾੜਾ ਸਾਹਿਬ, 12 ਜੂਨ (ਸਰਬਜੀਤ ਸਿੰਘ ਬੋਪਾਰਾਏ) - ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਕਰਨ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਭੀਖੀ ਖੱਟੜਾ ਵਿਖੇ 100 ਫ਼ੀਸਦੀ...
ਤੇਜ਼ ਹਨੇਰੀ ਅਤੇ ਮੀਂਹ ਦੇ ਨਾਲ ਹਲਕੀ ਗੜੇਮਾਰੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 12 ਜੂਨ ( ਰਣਜੀਤ ਸਿੰਘ ਢਿੱਲੋਂ ) - ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਜਿੱਥੇ ਹਨੇਰੀ ਨਾਲ ਤੇਜ਼ ਬਾਰਸ਼ ਹੋ...
ਸ਼੍ਰੌਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠ-ਜੋੜ ਮਹਿਜ ਸੱਤਾ ਪ੍ਰਾਪਤ ਕਰਨ ਦੀ ਲਾਲਸਾ - ਜਸਵੀਰ ਸਿੰਘ ਡਿੰਪਾ
. . .  about 1 hour ago
ਸੁਲਤਾਨਪੁਰ ਲੋਧੀ, 12 ਜੂਨ (ਲਾਡੀ, ਹੈਪੀ, ਥਿੰਦ) - ਸੁਲਤਾਨਪੁਰ ਲੋਧੀ ਵਿਖੇ ਜਸਵੀਰ ਸਿੰਘ ਡਿੰਪਾ ਮੈਂਬਰ ਪਾਰਲੀਮੈਂਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ,ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ...
ਸਾਢੇ 6 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ
. . .  about 2 hours ago
ਲੁਧਿਆਣਾ,12 ਜੂਨ (ਪਰਮਿੰਦਰ ਸਿੰਘ ਆਹੂਜਾ) ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ...
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਪੰਜਾਬ ਵਿਚ ਨਵੀਂ ਰਾਜਨੀਤਿਕ ਅਤੇ ਸਮਾਜਿਕ ਸ਼ੁਰੂਆਤ : ਮਾਇਆਵਤੀ
. . .  about 2 hours ago
ਨਵੀਂ ਦਿੱਲੀ, 12 ਜੂਨ - ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਪੰਜਾਬ ਵਿਚ ਨਵੀਂ ਰਾਜਨੀਤਿਕ ਅਤੇ ਸਮਾਜਿਕ ਸ਼ੁਰੂਆਤ ਹੈ। ਇਸ ਇਤਿਹਾਸਕ ਕਦਮ ਲਈ...
ਸ੍ਰੀ ਮੁਕਤਸਰ ਸਾਹਿਬ ਵਿਚ ਬਾਰਸ਼ ਸ਼ੁਰੂ, ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ 12 ਜੂਨ (ਰਣਜੀਤ ਸਿੰਘ ਢਿੱਲੋਂ ) ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅਸਮਾਨ ਵਿਚ...
ਸਕਾਲਰਸ਼ਿਪ ਘੁਟਾਲੇ ਵਿਰੁੱਧ ਆਮ ਆਦਮੀ ਪਾਰਟੀ ਨੇ ਸਾਧੂ ਸਿੰਘ ਧਰਮਸੋਤ ਦਾ ਫੂਕਿਆ ਪੁਤਲਾ
. . .  about 2 hours ago
ਬਠਿੰਡਾ,12 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਪੰਜਾਬ ਦੇ ਐੱਸ.ਸੀ.ਐੱਸ.ਟੀ. ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ...
ਬਸਤੀ ਨਿਵਾਸੀਆਂ ਨੇ ਸੂਬਾ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਦਾ ਕੀਤਾ ਪਿੱਟ ਸਿਆਪਾ
. . .  about 2 hours ago
ਤਪਾ ਮੰਡੀ,12 ਜੂਨ (ਪ੍ਰਵੀਨ ਗਰਗ) ਸ਼ਹਿਰ ਦੀ ਅੰਬਰਸਰੀ ਅਤੇ ਯੋਗੀ ਬਸਤੀ ਨਿਵਾਸੀਆਂ ਵਲੋਂ....
ਹਨੇਰੀ ਨਾਲ ਡਿਗੇ ਰੁੱਖ ਹੇਠਾਂ ਆ ਕੇ ਕਿਸਾਨ ਦੀ ਮੌਤ
. . .  about 2 hours ago
ਪੰਜਗਰਾਈਆਂ,12 ਜੂਨ (ਬਲਵਿੰਦਰ ਸਿੰਘ) ઠਨਜ਼ਦੀਕੀ ਪਿੰਡ ਭੰਬੋਈ ਦੀ ਬਹਿਕ 'ਤੇ ਰਹਿਣ ਵਾਲੇ 55 ਸਾਲਾ ...
ਜੰਮੂ ਕਸ਼ਮੀਰ : ਅੱਤਵਾਦੀ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਅਤੇ ਦੋ ਨਾਗਰਿਕ ਆਪਣੀ ਜਾਨ ਗਵਾ ਬੈਠੇ
. . .  about 3 hours ago
ਸ੍ਰੀ ਨਗਰ, 12 ਜੂਨ - ਜੰਮੂ ਕਸ਼ਮੀਰ ਦੇ ਸੋਪੋਰ ਵਿਚ ਹੋਏ ਅੱਤਵਾਦੀ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਅਤੇ ਦੋ ਨਾਗਰਿਕ ਆਪਣੀ ਜਾਨ ਗਵਾ ਬੈਠੇ ਹਨ...
ਕਸਬੇ ਅੰਦਰ ਬਣੇ ਗੰਦੇ ਟੋਭਿਆਂ 'ਚ ਡੇਂਗੂ, ਮਲੇਰੀਆ ਦੀ ਰੋਕਥਾਮ ਲਈ ਗੰਬੂਜਾ ਮੱਛੀਆਂ ਛੱਡੀਆਂ
. . .  about 3 hours ago
ਲੌਂਗੋਵਾਲ,12 ਜੂਨ ( ਸ.ਸ.ਖੰਨਾ,ਵਿਨੋਦ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਸੰਗਰੂਰ...
ਸ਼੍ਰੋਮਣੀ ਅਕਾਲੀ ਦਲ - ਬਸਪਾ ਗੱਠਜੋੜ - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਾਇਆਵਤੀ ਨੂੰ ਫੋਨ 'ਤੇ ਦਿੱਤੀ ਮੁਬਾਰਕਬਾਦ
. . .  about 2 hours ago
ਚੰਡੀਗੜ੍ਹ,12 ਜੂਨ - ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਿਚਾਲੇ ਗੱਠਜੋੜ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਬਸਪਾ ਮੁਖੀ ...
ਆਮ ਆਦਮੀ ਪਾਰਟੀ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਕੀਤਾ ਪ੍ਰਦਰਸ਼ਨ
. . .  about 3 hours ago
ਫ਼ਾਜ਼ਿਲਕਾ, 12 ਜੂਨ (ਪ੍ਰਦੀਪ ਕੁਮਾਰ) - ਐੱਸ.ਸੀ./ ਐੱਸ.ਟੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਸੂਬੇ ਦੀ ਕਾਂਗਰਸ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ ...
ਪੰਜਾਬ ਦੇ ਸਰਕਾਰੀ ਸਕੂਲ ਬਹੁਤ ਤਰਸਯੋਗ ਹਾਲਤ ਵਿਚ - ਮਨੀਸ਼ ਸਿਸੋਦੀਆ (ਦਿੱਲੀ ਦੇ ਉਪ ਮੁੱਖ ਮੰਤਰੀ)
. . .  about 4 hours ago
ਨਵੀਂ ਦਿੱਲੀ , 12 ਜੂਨ - ਪੰਜਾਬ ਦੇ ਸਰਕਾਰੀ ਸਕੂਲ ਬਹੁਤ ਤਰਸਯੋਗ ਹਾਲਤ ਵਿਚ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਸਫਲਤਾ ਨੂੰ ਲੁਕਾਉਣ ਲਈ, ਪੀ.ਐਮ. ਮੋਦੀ ਨੇ ਇਕ ਰਿਪੋਰਟ...
ਆਰਥਿਕ ਤੰਗੀ ਕਾਰਨ ਖੇਤ ਮਜ਼ਦੂਰ ਨੇ ਕੀਤੀ ਖ਼ੁਦਕੁਸ਼ੀ
. . .  about 4 hours ago
ਚਾਉਕੇ ,12 ਜੂਨ (ਮਨਜੀਤ ਸਿੰਘ ਘੜੈਲੀ ) - ਅੱਜ ਪਿੰਡ ਜੇਠੂਕੇ ਦੇ ਖੇਤ ਮਜ਼ਦੂਰ ਮਿੱਠੂ ਸਿੰਘ ਪੁੱਤਰ ਜੀਤ ਸਿੰਘ ਉਮਰ ਕਰੀਬ 68 ਸਾਲ ਨੇ ਆਰਥਿਕ ਤੰਗੀ ਕਾਰਨ ...
ਫਿਲਹਾਲ ਕੋਵਿਸ਼ਿਲਡ ਦੀਆਂ ਖ਼ੁਰਾਕਾਂ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ
. . .  about 4 hours ago
ਨਵੀਂ ਦਿੱਲੀ , 12 ਜੂਨ - ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਫਿਲਹਾਲ ਕੋਵਿਸ਼ਿਲਡ ਦੀਆਂ ਖ਼ੁਰਾਕਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ...
ਕਾਂਗਰਸ ਸਰਕਾਰ ਦੇ ਮੰਤਰੀਆਂ ਵਲੋਂ ਕੀਤੇ ਸਕਾਲਰਸ਼ਿਪ ਮਾਮਲੇ ਵਿਚ ਘਪਲੇ ਦੇ ਵਿਰੋਧ ਵਿਚ ਜ਼ਿਲ੍ਹਾ ਪੱਧਰੀ ਆਗੂਆਂ ਵਲੋਂ ਧਰਨਾ
. . .  about 4 hours ago
ਫ਼ਿਰੋਜ਼ਪੁਰ, 12 ਜੂਨ (ਕੁਲਬੀਰ ਸਿੰਘ ਸੋਢੀ) - ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਹੜੱਪਣ ਵਾਲੇ ਮੰਤਰੀਆਂ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਜ਼ਿਲ੍ਹਾ...
ਬਸਪਾ 20 ਅਤੇ ਸ਼੍ਰੋਮਣੀ ਅਕਾਲੀ ਦਲ 97 ਸੀਟਾਂ 'ਤੇ ਲੜੇਗੀ 2022 ਦੀਆਂ ਚੋਣਾਂ
. . .  about 2 hours ago
ਚੰਡੀਗੜ੍ਹ ,12 ਜੂਨ ( ਸੁਰਿੰਦਰ ) - ਪੰਜਾਬ ਵਿਚ ਬਸਪਾ 20 ਸੀਟਾਂ 'ਤੇ ਚੋਣ ਲੜੇਗੀ ਜਿਸ ਵਿਚ ਕਰਤਾਰਪੁਰ , ਜਲੰਧਰ ਪੱਛਮੀ , ਜਲੰਧਰ ਉੱਤਰੀ , ਫਗਵਾੜਾ, ਕਪੂਰਥਲਾ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਮਾਘ ਸੰਮਤ 551

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਮੀਂਹ ਦੇ ਬਾਵਜੂਦ ਵੱਖ-ਵੱਖ ਥਾਈਾ ਧੂਮ-ਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਆਰ.ਕੇ.ਆਰੀਆ ਕਾਲਜ ਵਿਖੇ ਲੋਹੜੀ ਮਨਾਈ
ਨਵਾਂਸ਼ਹਿਰ, 13 ਜਨਵਰੀ (ਗੁਰਬਖਸ਼ ਸਿੰਘ ਮਹੇ)-ਲੋਹੜੀ ਦਾ ਤਿਉਹਾਰ ਆਰ ਕੇ ਆਰੀਆ ਕਾਲਜ ਦੇ ਵਿਹੜੇ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ | ਜਿਸ ਦੀ ਸ਼ੁਰੂਆਤ ਮੁੱਖ ਮਹਿਮਾਨ ਤਰਸੇਮ ਲਾਲ ਉੱਘੇ ਸਮਾਜ ਸੇਵਕ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਪਤਨੀ ਸ੍ਰੀਮਤੀ ਸੁਮਿੱਤਰਾ ਦੇਵੀ, ਬੇਟੀ ਰੋਹਿਤ, ਨੂੰ ਹ ਜੋਤੀ, ਪੋਤਾ ਸਹਾਏ ਦੁਆਰਾ ਕੀਤੀ ਗਈ | ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ, ਮੀਨਾ ਭਾਰਦਵਾਜ, ਲਲਿਤ ਮੋਹਨ ਪਾਠਕ ਪ੍ਰਧਾਨ ਨਗਰ ਕੌਾਸਲ, ਜੀਆ ਲਾਲ ਸ਼ਰਮਾ, ਸੋਹਣ ਸਿੰਘ ਆਦਿ ਵੀ ਹਾਜ਼ਰ ਸਨ | ਸਮਾਗਮ ਦੀ ਸ਼ੁਰੂਆਤ ਕਾਲਜ ਦੀ ਭੰਗੜਾ ਟੀਮ ਜੋ ਕਿ ਡਾ. ਜਸਵੀਰ ਕੌਰ ਬੈਂਸ ਦੁਆਰਾ ਯੂਥ ਫ਼ੈਸਟੀਵਲ ਲਈ ਤਿਆਰ ਕਰਵਾਈ ਗਈ ਸੀ ਅਤੇ ਕਈ ਸਾਲਾਂ ਤੋਂ ਲਗਾਤਾਰ ਜੇਤੂ ਚੱਲ ਰਹੀ ਹੈ ਨੇ ਆਪਣੀ ਪੇਸ਼ਕਾਰੀ ਕੀਤੀ | ਇਸ ਮੌਕੇ ਪਿ੍ੰ. ਡਾ. ਸੰਜੀਵ ਡਾਵਰ ਨੇ ਲੋਹੜੀ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਲੋਹੜੀ ਦੀ ਸ਼ੁਰੂਆਤ ਲੋਕ ਗਾਥਾ ਦੁੱਲਾ ਭੱਟੀ ਤੋਂ ਹੋਈ ਹੈ | ਲੋਹੜੀ ਸਾਡੇ ਦੇਸ਼ ਦੇ ਸਾਰੇ ਧਰਮਾਂ ਦਾ ਸਾਂਝਾ ਤਿਉਹਾਰ ਹੈ | ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਲੋਹੜੀ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਤੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਮੰੂਗਫਲੀ ਰਿਉੜੀਆਂ ਅਤੇ ਮਠਿਆਈਆਂ ਵੰਡੀਆਂ ਗਈਆਂ | ਇਸ ਮੌਕੇ ਡਾ: ਵਿਨੈ ਸੋਫਤ, ਪ੍ਰੋ: ਮਨੀਸ਼ ਮਾਨਿਕ, ਪ੍ਰੋ: ਮਰੁਦਿਲਾ, ਪ੍ਰੋ: ਵੀ.ਪੀ. ਸਿੰਘ, ਡਾ: ਰੇਨੰੂ ਕਾਰਾ, ਡਾ: ਅੰਬਿਕਾ ਗੌੜ, ਪ੍ਰੋ: ਕੇਵਲ ਕਿ੍ਸ਼ਨ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਮੈਂਬਰ ਹਾਜ਼ਰ ਸਨ |
ਰਛਮੀ ਵੈੱਲਫੇਅਰ ਸੁਸਾਇਟੀ ਨੇ ਪਾਈ 31 ਲੜਕੀਆਂ ਦੀ ਲੋਹੜੀ
ਰਾਹੋਂ, (ਬਲਬੀਰ ਸਿੰਘ ਰੂਬੀ)-ਰਛਮੀ ਵੈੱਲਫੇਅਰ ਸੁਸਾਇਟੀ ਵਲੋਂ ਬੇਟੀ ਪੜਾਓ, ਬੇਟੀ ਬਚਾਓ ਮੁਹਿੰਮ ਦੇ ਤਹਿਤ 31 ਲੜਕੀਆਂ ਦੀ ਲੋਹੜੀ ਸਥਾਨਕ ਰਾਧਾ ਕਿ੍ਸ਼ਨ ਮੰਦਿਰ ਵਿਖੇ ਪਾਈ ਗਈ | ਇਸ ਮੌਕੇ ਤੇ ਮੁੱਖ ਮਹਿਮਾਨ ਦੀ ਭੂਮਿਕਾ ਨਗਰ ਕੌਾਸਲ ਪ੍ਰਧਾਨ ਹੇਮੰਤ ਰਨਦੇਵ, ਸਾਬਕਾ ਪ੍ਰਧਾਨ ਨਗਰ ਕੌਾਸਲ ਦਿਨੇਸ਼ ਚੋਪੜਾ, ਰਛਮੀ ਵੈੱਲਫੇਅਰ ਸੁਸਾਇਟੀ ਸੰਸਥਾ ਦੀ ਪ੍ਰਧਾਨ ਰਛਮੀ ਰਨਦੇਵ ਨੇ ਨਿਭਾਈ | ਇਸ ਮੌਕੇ ਤੇ ਰਛਮੀ ਰਨਦੇਵ ਨੇ ਦੱਸਿਆਂ ਕਿ ਵੈੱਲਫੇਅਰ ਸੁਸਾਇਟੀ ਵਲੋੋਂ ਹਰ ਸਾਲ ਨਵੇਂ ਜੰਮੀਆਂ ਬੱਚੀਆਂ ਦੀ ਲੋਹੜੀ ਪਾਈ ਜਾਂਦੀ ਹੈ | ਉਨ੍ਹਾਂ ਕਿਹਾ ਕਿ ਬੇਟੀਆਂ ਨੂੰ ਬਚਾਉਣਾ ਤੇ ਪੜ੍ਹਾਉਣਾ ਅਹਿਮ ਫ਼ਰਜ਼ ਹੈ | ਇਸ ਮੌਕੇ 31 ਨਵ ਜੰਮੀਆਂ ਬੱਚੀਆਂ ਦੀ ਲੋਹੜੀ ਪਾਈ ਗਈ ਅਤੇ ਲੜਕੀਆਂ ਦੇ ਮਾਪ ਬਾਪ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਮੋਹਣ ਲਾਲ ਜਾਂਗੜਾ, ਡੈਜੀ ਭੱਟੀ, ਸੋਮਾ ਦੇਵੀ, ਸੋਨੀਆ ਚੋਪੜਾ, ਹਰਜੀਤ ਕਾਹਲੋਂ, ਮਨਦੀਪ ਕੌਰ ਚਾਹਲ, ਸੁਨੈਣਾ, ਮੰਜੂ ਰਨਦੇਵ, ਰੀਤੂ, ਨੀਤੂ ਸ਼ਰਮਾ ਆਦਿ ਹਾਜ਼ਰ ਸਨ |
ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਲੋਹੜੀ ਦਾ ਤਿਉਹਾਰ ਮਨਾਇਆ
ਨਵਾਂਸ਼ਹਿਰ, (ਹਰਮਿੰਦਰ ਸਿੰਘ ਪਿੰਟੂ)-ਅੱਜ ਡੀ.ਏ.ਵੀ. ਸੈਨਟੇਨਰੀ ਪਬਲਿਕ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਪਿ੍ੰਸੀਪਲ ਸੋਨਾਲੀ ਸ਼ਰਮਾ ਦੀ ਅਗਵਾਈ ਵਿਚ ਲੋਹੜੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਲੋਂ ਧੂਣੀ ਬਾਲ ਕੇ ੁਸ ਵਿਚ ਤਿਲ, ਮੂੰਗਫਲੀ ਪਾ ਕੇ ਸ਼ਰਧਾ ਨਾਲ ਮਥਾ ਟੇਕਣ ਉਪਰੰਤ ਬੱਚਿਆਂ ਵਲੋਂ ਬੋਲੀਆਂ ਅਤੇ ਗਿੱਧਾ ਪਾਇਆ ਗਿਆ | ਇਸ ਮੌਕੇ ਪਿ੍ੰਸੀਪਲ ਸੋਨਾਲੀ ਸ਼ਰਮਾ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਅਤੇ ਛੋਟੇ ਬੱਚਿਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਇਹ ਤਿਉਹਾਰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ | ਉਨ੍ਹਾਂ ਕਿਹਾ ਕਿ ਆਓ ਸਾਰੇ ਰੱਲ ਕੇ ਜਿਥੇ ਮੁੰਡੇ ਦੇ ਜਨਮ ਦਿਨ ਤੇ ਲੋਹੜੀ ਪਾਉਂਦੇ ਹਾਂ ਉਥੇ ਲੜਕੀਆਂ ਦੇ ਜਨਮ ਦਿਨ ਤੇ ਲੋਹੜੀ ਮਨਾ ਕੇ ਭਿੰਨ ਭੇਦ ਮਿਟਾਈਏ | ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਮੁੰਗਫਲੀ ਰਿਉੜੀਆਂ ਅਤੇ ਗਚਕ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ |
ਸਰਕਾਰੀ ਪ੍ਰਾਇਮਰੀ ਸਕੂਲ ਉਸਮਾਨਪੁਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
ਉਸਮਾਨਪੁਰ, (ਮਝੂਰ)- ਸਰਕਾਰੀ ਪ੍ਰਾਇਮਰੀ ਸਕੂਲ ਉਸਮਾਨਪੁਰ ਵਿਖੇ ਬਾਲ ਵਿਕਾਸ ਅਤੇ ਪ੍ਰਾਜੈਕਟ ਅਫ਼ਸਰ ਪਰਵਿੰਦਰ ਕੌਰ ਦੀ ਅਗਵਾਈ ਹੇਠ ਨਵਜੰਮੀਆਂ ਬੱਚੀਆਂ ਦੀ ਲੋਹੜੀ ਪਾਉਣ ਸਬੰਧੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ 17 ਨਵਜੰਮੀਆਂ ਬੱਚੀਆਂ ਨੂੰ ਬੇਬੀ ਕਿੱਟਾਂ, ਮੂੰਗਫਲੀ ਅਤੇ ਸ਼ਾਲ ਭੇਟ ਕੀਤੇ ਗਏ | ਉਨ੍ਹਾਂ ਕਿਹਾ ਕਿ ਸਾਨੂੰ ਲੜਕਿਆਂ ਵਾਂਗ ਲੜਕੀਆਂ ਨੂੰ ਵੀ ਹੱਸ ਕੇ ਅਪਣਾਉਣਾ ਚਾਹੀਦਾ ਹੈ ਅਤੇ ਕੁੜੀਆਂ ਦੀ ਵੀ ਲੋਹੜੀ ਪਾਉਣੀ ਚਾਹੀਦੀ ਹੈ, ਤਾਂ ਜੋ ਸਮਾਜ ਵਿਚ ਲੜਕੀਆਂ ਪ੍ਰਤੀ ਫੈਲੀ ਨਕਾਰਾਤਮਿਕ ਸੋਚ ਅਤੇ ਕੰਨਿਆ ਭਰੂਣ ਹੱਤਿਆ ਦਾ ਖ਼ਾਤਮਾ ਹੋ ਸਕੇ | ਇਸ ਮੌਕੇ ਸੁਪਰਵਾਈਜ਼ਰ ਜੋਗਿੰਦਰ ਕੌਰ, ਬਲਬੀਰ ਕੌਰ, ਆਸ਼ਾ ਰਾਣੀ ਜਲਵਾਹਾ, ਪਰਮਜੀਤ ਕੌਰ, ਸੁਰਿੰਦਰ ਕੌਰ ਆਦਿ ਵੀ ਹਾਜ਼ਰ ਸਨ |
ਸਤਿਗੁਰੂ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਮਨਸੋਵਾਲ ਵਿਖੇ ਮਨਾਈ ਲੋਹੜੀ
ਟੱਪਰੀਆਂ ਖ਼ੁਰਦ, (ਸ਼ਾਮ ਸੁੰਦਰ ਮੀਲੂ)-ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਜੀ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਤਿਗੁਰੂ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਮਨਸੋਵਾਲ ਵਿਖੇ ਲੋਹੜੀ ਦਾ ਤਿਉਹਾਰ ਪਿ੍ੰਸੀਪਲ ਮਧੂ ਕੰਵਰ ਦੀ ਦੇਖ ਰੇਖ ਹੇਠ ਉਤਸ਼ਾਹ ਨਾਲ ਮਨਾਇਆ ਗਿਆ | ਇਸ ਤਿਉਹਾਰ ਮੌਕੇ ਬੀ.ਐੱਡ. ਦੀਆਂ ਵਿਦਿਆਰਥਣਾਂ ਸਟਾਫ਼ ਨੇ ਮੰਗਲਾ ਚਰਣ ਸ਼ਬਦ ਦੀ ਅਰਦਾਸ ਉਪਰੰਤ ਲੋਹੜੀ ਬਾਲਣ ਦੀ ਰਸਮ ਅਦਾ ਕਰਕੇ ਪ੍ਰੋਗਰਾਮ ਦਾ ਆਰੰਭ ਕੀਤਾ | ਇਸ ਮੌਕੇ ਵਿਦਿਆਰਥਣਾਂ ਨੇ ਗਿੱਧਾ ਭੰਗੜਾ ਅਤੇ ਲੋਹੜੀ ਨਾਲ ਸਬੰਧਿਤ ਗੀਤ ਗਾ ਕੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆ | ਪ੍ਰੋ. ਪੂਨਮ ਵੱਲੋਂ ਵਿਦਿਆਰਥਣਾਂ ਨੂੰ ਲੋਹੜੀ ਦੇ ਇਤਿਹਾਸਿਕ ਮਹੱਤਵ ਬਾਰੇ ਦੱਸਿਆ ਗਿਆ ਅਤੇ ਵਰਤਮਾਨ ਸਮੇਂ ਮੁੰਡੇ ਕੁੜੀ ਦੀ ਇੱਕ-ਸਮਾਨ ਲੋਹੜੀ ਮਨਾਉਣ ਦੀ ਪ੍ਰਸ਼ੰਸਾ ਕਰਦੇ ਹੋਏ |
ਭਵਿੱਖ ਵਿਚ ਵੀ ਇਸ ਤਿਉਹਾਰ ਨੂੰ ਵਧ-ਚੜ ਕੇ ਮਨਾਉਣ ਲਈ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਪ੍ਰੋ : ਮਨਜੀਤ ਕੌਰ, ਪ੍ਰੋ: ਜਸਵੀਰ ਕੌਰ, ਪ੍ਰੋ: ਮਮਤਾ, ਸੋਨੀਆ ਸ਼ਰਮਾ ਅਤੇ ਆਸ਼ਾ ਰਾਣੀ ਮੌਜੂਦ ਸਨ |
ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਅਤੇ ਮੈਪਲ ਬੀਅਰ ਸਕੂਲ 'ਚ ਲੋਹੜੀ ਦਾ ਤਿਉਹਾਰ ਮਨਾਇਆ
ਮੁਕੰਦਪੁਰ, (ਸੁਖਜਿੰਦਰ ਸਿੰਘ ਬਖਲੌਰ)- ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਅਤੇ ਮੈਪਲ ਬੀਅਰ ਕੈਨੇਡੀਅਨ ਸਕੂਲ ਮੁਕੰਦਪੁਰ ਵਿਖੇ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਪਿ੍ੰਸੀਪਲ ਸ: ਭੁਪਿੰਦਰ ਸਿੰਘ ਦੀ ਅਗਵਾਈ ਅਧੀਨ ਲੋਹੜੀ ਦੀ ਮੁੱਖ ਰਸਮ ਧੂਣੀ ਬਾਲ ਕੇ ਮੱਥਾ ਟੇਕਣ ਉਪਰੰਤ ਸਮਾਗਮ ਦੀ ਸ਼ੁਰੂਆਤ ਕੀਤੀ ਗਈ | ਵਿਦਿਆਰਥੀਆਂ ਨੇ ਲੋਹੜੀ ਸਬੰਧੀ ਲੇਖ, ਕਵਿਤਾ ਅਤੇ ਪੰਜਾਬੀ ਵਿਰਸੇ ਸਬੰਧੀ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ | ਸਾਰੇ ਵਿਦਿਆਰਥੀਆਂ ਨੇ ਮੂੰਗਫਲੀ ਅਤੇ ਰਿਉੜੀਆਂ ਖਾਂਦੇ ਹੋਏ ਸਮਾਗਮ ਦਾ ਅਨੰਦ ਮਾਣਿਆ | ਪਿ੍ੰਸੀਪਲ ਨੇ ਦੱਸਿਆ ਕਿ ਲੋਹੜੀ ਪੰਜਾਬੀਆਂ ਦੀ ਸਾਂਝ ਅਤੇ ਪਿਆਰ ਦਾ ਪ੍ਰਤੀਕ ਹੈ ਅਤੇ ਸਾਨੂੰ ਧੀਆਂ ਦੀ ਲੋਹੜੀ ਵੀ ਪੁੱਤਰਾਂ ਦੀ ਤਰ੍ਹਾਂ ਬੜੇ ਜੋਸ਼ ਨਾਲ ਮਨਾਉਣੀ ਚਾਹੀਦੀ ਹੈ | ਅਕੈਡਮੀ ਦੀ ਮੈਨੇਜਿੰਗ ਕਮੇਟੀ, ਪਿ੍ੰਸੀਪਲ, ਮੈਡਮ ਮਮਤਾ ਰਾਣਾ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਲੋਹੜੀ ਅਤੇ ਮਾਘੀ ਦੀਆਂ ਵਧਾਈਆਂ ਦਿੱਤੀਆਂ ਅਤੇ ਸ਼ੁੱਭ-ਕਾਮਨਾਵਾਂ ਪੇਸ਼ ਕੀਤੀਆਂ |
ਸਰਕਾਰੀ ਮਿਡਲ ਸਕੂਲ ਹੀਉਂ 'ਚ ਹੋਇਆ ਲੋਹੜੀ ਸਮਾਗਮ
ਬੰਗਾ, (ਕਰਮ ਲਧਾਣਾ)- ਸਰਕਾਰੀ ਮਿਡਲ ਸਕੂਲ ਹੀਉਂ ਵਿਖੇ ਸੇਵਾ ਮੁਕਤ ਅਧਿਆਪਕ ਰਮੇਸ਼ ਚੰਦਰ ਦੀ ਅਗਵਾਈ ਵਿਚ ਨਗਰ ਨਿਵਾਸੀਆਂ ਵਲੋਂ ਬੱਚਿਆਂ ਅਤੇ ਅਧਿਆਪਕਾਂ ਨੂੰ ਲੋਹੜੀ ਦੇ ਤਿਉਹਾਰ ਦਾ ਮਹੱਤਵ ਦਿ੍ੜ ਕਰਵਾਉਣ ਲਈ ਸਮਾਗਮ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਹਰਭਜਨ ਕੌਰ ਰਾਣੋ ਮੈਂਬਰ ਬਲਾਕ ਸੰਮਤੀ ਬੰਗਾ, ਸਰਪੰਚ ਬਲਵੀਰ ਕੌਰ ਅਤੇ ਧਰਮਵੀਰ ਪਾਲ ਪੰਚਾਇਤ ਮੈਂਬਰ ਨੇ ਸਾਂਝੇ ਤੌਰ ਤੇ ਕੀਤੀ | ਜਿਸ ਦੌਰਾਨ ਬੱਚਿਆਂ ਵਲੋਂ ਰੰਗਾ-ਰੰਗਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਿੱਖਿਆ ਮਾਹਿਰ ਤਰਲੋਕ ਸਿੰਘ ਫਲੋਰਾ ਨੇ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਬਾਰੇ ਮਹੱਤਵ ਪੂਰਨ ਜਾਣਕਾਰੀ ਦਿੱਤੀ | ਮਾ: ਰਮੇਸ਼ ਚੰਦਰ ਵਲੋਂ ਮਿਡਲ ਸਕੂਲ ਦੀਆਂ 11 ਅਤੇ ਪ੍ਰਾਇਮਰੀ ਸਕੂਲ ਦੀਆਂ 10 ਲੜਕੀਆਂ ਦੀ ਲੋਹੜੀ ਪਾਈ ਗਈ | ਇਸੇ ਤਰ੍ਹਾਂ ਦੋਵੇਂ ਸਕੂਲਾਂ ਦੇ 150 ਬੱਚਿਆਂ ਨੂੰ ਉਨ੍ਹਾਂ ਵਲੋਂ ਸਰਦੀਆਂ ਵਿਚ ਪਾਉਣ ਵਾਲੇ ਗਰਮ ਕੱਪੜੇ ਭੇਟ ਕੀਤੇ | ਇਸ ਮੌਕੇ ਲੋਹੜੀ ਬਾਲਣ ਦੀ ਰਸਮ ਦੇ ਨਾਲ-ਨਾਲ ਮੂੰਗਫਲੀ ਅਤੇ ਰਿਉੜੀਆਂ ਵੀ ਵੰਡੀਆਂ ਗਈਆਂ | ਇਸ ਮੌਕੇ ਭਾਈ ਰਜਿੰਦਰ ਸਿੰਘ ਵਲੋਂ ਅਰਦਾਸ ਕੀਤੀ ਗਈ ਉਪਰੰਤ ਪ੍ਰਸ਼ਾਦ ਵੰਡਿਆ ਗਿਆ | ਸਕੂਲ ਦੇ ਇੰਚਾਰਜ ਮਾ: ਜੋਗਾ ਰਾਮ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸਰਪੰਚ ਤਰਸੇਮ ਲਾਲ ਝੱਲੀ, ਨਰੇਸ਼ ਕੁਮਾਰ ਪ੍ਰਧਾਨ, ਮਾਇਕਲ ਪੁੰਨ, ਸੁਰਿੰਦਰ ਦੇਵੀ, ਹਰਪ੍ਰੀਤ ਕੌਰ ਮੈਂਬਰ ਪੰਚਾਇਤ, ਮਨਜੀਤ ਕੌਰ, ਅਮਰੀਕ ਸਿੰਘ, ਜੈਦੀਪ ਸਿੰਘ ਫਲੋਰਾ, ਅੰਮਿ੍ਤਪਾਲ ਸਿੰਘ, ਜੈਸਮੀਨ ਕੌਰ ਆਦਿ ਹਾਜਰ ਸਨ |

ਮੀਂਹ ਨੇ ਲੋਹੜੀ ਕੀਤੀ ਫਿੱਕੀ, ਪਰ ਬੱਚਿਆਂ ਮੰਗੀ ਉਤਸ਼ਾਹ ਨਾਲ ਲੋਹੜੀ

ਜਾਡਲਾ, 13 ਜਨਵਰੀ (ਬੱਲੀ)-ਅੱਜ ਇਲਾਕੇ ਭਰ ਵਿਚ ਲੋਹੜੀ ਦਾ ਇਤਿਹਾਸਿਕ ਤਿਉਹਾਰ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ ਗਿਆ | ਪਰ ਸਵੇਰੇ ਤੋਂ ਹੀ ਅਸਮਾਨ ਵਿਚ ਛਾਏ ਬੱਦਲਾਂ ਅਤੇ ਬਾਅਦ ਦੁਪਹਿਰ ਤੋਂ ਹੋਈ ਲਗਾਤਾਰ ਵਰਖਾ ਨੇ ਲੋਹੜੀ ਮੰਗੀ | ਨਵ ਜਨਮੇ ਪੁੱਤਰਾਂ ਵਾਲੇ ਘਰਾਂ ...

ਪੂਰੀ ਖ਼ਬਰ »

ਖਾਨਖਾਨਾ ਵਿਖੇ ਮਾਘੀ ਦਾ ਸਾਲਾਨਾ ਮੇਲਾ ਅੱਜ

ਮੁਕੰਦਪੁਰ, 13 ਜਨਵਰੀ (ਦੇਸ ਰਾਜ ਬੰਗਾ)- ਦਰਬਾਰ ਮਸਤ ਜੋਗਿੰਦਰ ਭਾਜੀ ਜੋਤ ਬਾਸ਼ਲ ਗ੍ਰਹਿ ਖਾਨਖਾਨਾ ਵਿਖੇ ਮਿਤੀ 14 ਜਨਵਰੀ ਦਿਨ ਮੰਗਲਵਾਰ ਨੂੰ ਮੁੱਖ ਸੇਵਾਦਾਰ ਬਿੱਟੂ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਬਹਿਰਾਮ, 13 ਜਨਵਰੀ (ਨਛੱਤਰ ਸਿੰਘ ਬਹਿਰਾਮ)- ਬੀਤੀ ਰਾਤ ਮੁੱਖ ਮਾਰਗ ਫਗਵਾੜਾ-ਰੋਪੜ ਨੇੜੇ ਮੱਲ੍ਹਾ-ਸੋਢੀਆ ਵਿਖੇ ਇੱਕ ਕਾਰ ਅਤੇ ਟਰੱਕ ਦੀ ਟੱਕਰ ਹੋਣ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੱਕ ਟਰੱਕ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਹਰ ਪਾਸੇ ਹੋਇਆ ਜਲਥਲ

ਸਮੁੰਦੜਾ, 13 ਜਨਵਰੀ (ਤੀਰਥ ਸਿੰਘ ਰੱਕੜ)-ਕਸਬਾ ਸਮੁੰਦੜਾ ਅਤੇ ਆਸ ਪਾਸ ਦੇ ਪਿੰਡਾ 'ਚ ਅੱਜ ਸਵੇਰੇ ਕਰੀਬ 11 ਵਜੇ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਹਰ ਪਾਸੇ ਜਲਥਲ ਹੋਇਆ ਅਤੇ ਕਈ ਨੀਵੀਆਂ ਸੜਕਾਂ, ਗਲੀਆਂ ਅਤੇ ਕਈ ਘਰਾਂ 'ਚ ਪਾਣੀ ਭਰ ਗਿਆ | ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ...

ਪੂਰੀ ਖ਼ਬਰ »

ਗੜ੍ਹੇਮਾਰੀ ਅਤੇ ਭਾਰੀ ਮੀਂਹ ਕਾਰਨ ਲੋਹੜੀ ਦਾ ਤਿਉਹਾਰ ਫਿੱਕਾ ਰਿਹਾ

ਕਾਠਗੜ੍ਹ, 13 ਜਨਵਰੀ (ਬਲਦੇਵ ਸਿੰਘ ਪਨੇਸਰ)-ਅੱਜ ਦੁਪਹਿਰ ਤੋਂ ਬਾਅਦ ਸ਼ੁਰੂ ਹੋਈ ਗੜੇ ਮਾਰੀ ਅਤੇ ਭਾਰੀ ਬਾਰਸ਼ ਕਾਰਨ ਲੋਹੜੀ ਦਾ ਤਿਉਹਾਰ ਬਿਲਕੁਲ ਫਿੱਕਾ ਰਿਹਾ | ਕਸਬਾ ਕਾਠਗੜ੍ਹ ਵਿਚ ਮਾਰਕੀਟ ਦੀਆਂ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਪਰ ਕੋਈ ਵੀ ਗ੍ਰਾਹਕ ਨਾ ...

ਪੂਰੀ ਖ਼ਬਰ »

ਸਰਕਾਰੀ ਸਕੂਲ ਫਿਰਨੀ ਮਜਾਰਾ ਲਈ 22 ਲੱਖ 53 ਹਜ਼ਾਰ ਦੀ ਗ੍ਰਾਂਟ ਜਾਰੀ

ਭੱਦੀ, 13 ਜਨਵਰੀ (ਨਰੇਸ਼ ਧੌਲ)-ਪਿੰਡ ਫਿਰਨੀ ਮਜਾਰਾ ਦੇ ਸਰਕਾਰੀ ਸਕੂਲ ਦੀ ਇਮਾਰਤ ਜੋ ਪਿਛਲੇ ਲੰਬੇ ਸਮੇਂ ਤੋਂ ਅਣਸੁਰੱਖਿਅਤ ਐਲਾਨੀ ਜਾ ਚੁੱਕੀ ਸੀ ਦੀ ਉਸਾਰੀ ਲਈ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵਲੋਂ ਸਕੂਲ ਇਮਾਰਤ ਦੀ ...

ਪੂਰੀ ਖ਼ਬਰ »

ਵਿਦੇਸ਼ਾਂ ਵਿਚ ਸਿੱਖਾਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਠੋਸ ਕਦਮ ਚੁੱਕੇ-ਸਵਾਮੀ ਕਿ੍ਸ਼ਨਾ ਨੰਦ ਤੇ ਬਾਬਾ ਸੁੱਧ ਸਿੰਘ ਟੂਸੇਵਾਲੇ

ਪੋਜੇਵਾਲ ਸਰਾਂ, 13 ਜਨਵਰੀ (ਨਵਾਂਗਰਾਈਾ)- ਆਲ ਇੰਡੀਆ ਗਊ ਸੇਵਾ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਕਿ੍ਸ਼ਨਾ ਨੰਦ ਭੂਰੀਵਾਲਿਆਂ ਤੇ ਸੰਤ ਸੇਵਾ ਦਲ ਦੇ ਪ੍ਰਧਾਨ ਸੰਤ ਬਾਬਾ ਸੁੱਧ ਸਿੰਘ ਟੂਸੇ ਵਾਲਿਆਂ ਦੀ ਸਰਪ੍ਰਸਤੀ ਹੇਠ ਗੋਬਿੰਦ ਗੋ ਧਾਮ ਗਊਸ਼ਾਲਾ ਚਾਂਦਪੁਰ ...

ਪੂਰੀ ਖ਼ਬਰ »

ਮੀਂਹ ਅਤੇ ਠੰਢੀਆਂ ਹਵਾਵਾਂ ਨੇ ਵਧਾਈ ਠੰਢ, ਲੋਕ ਘਰਾਂ ਵਿਚ ਬੈਠਣ ਲਈ ਮਜਬੂਰ

ਕਟਾਰੀਆਂ, 13 ਜਨਵਰੀ (ਨਵਜੋਤ ਸਿੰਘ ਜੱਖੂ)- ਲਗਾਤਾਰ ਪਏ ਮੀਂਹ ਕਾਰਨ ਜਿੱਥੇ ਫਸਲਾਂ ਪ੍ਰਭਾਵਿਤ ਹੋ ਰਹੀਆਂ ਹਨ, ਉਸਦੇ ਨਾਲ ਹੀ ਠੰਢ ਦਾ ਪ੍ਰਕੋਪ ਵੀ ਵੱਧ ਗਿਆ ਹੈ | ਮੀਂਹ ਕਣਕ ਲਈ ਭਾਵੇਂ ਲਾਹੇਵੰਦ ਦੱਸੀ ਜਾ ਰਹੀ ਹੈੈ | ਬੀਤੇ ਕੱਲ੍ਹ ਇੱਕ ਵਾਰ ਫਿਰ ਬਦਲੇ ਮੌਸਮ ਦੇ ...

ਪੂਰੀ ਖ਼ਬਰ »

ਹਰ ਤਿਉਹਾਰ ਦੂਜਿਆਂ ਨਾਲ ਰਲ ਮਿਲ ਕੇ ਮਨਾਉਣ ਨਾਲ ਅਲੱਗ ਹੀ ਆਨੰਦ ਦੀ ਪ੍ਰਾਪਤੀ ਹੁੰਦੀ - ਆਚਾਰੀਆ ਚੇਤਨਾ ਨੰਦ ਭੂਰੀਵਾਲੇ

ਟੱਪਰੀਆਂ ਖ਼ੁਰਦ, 13 ਜਨਵਰੀ (ਸ਼ਾਮ ਸੁੰਦਰ ਮੀਲੂ)-ਸਤਿਗੁਰੂ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਅਧੀਨ ਚੱਲ ਰਹੇ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਗਰਲਜ਼ ਕਾਲਜ ਟੱਪਰੀਆਂ ਖ਼ੁਰਦ ਵਿਖੇ ਲੋਹੜੀ ਦਾ ਤਿਉਹਾਰ ਕਾਲਜ ਪਿ੍ੰਸੀਪਲ ...

ਪੂਰੀ ਖ਼ਬਰ »

ਕੁਵੈਤ ਵਿਚ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

ਮੁਕੰਦਪੁਰ, 13 ਜਨਵਰੀ (ਸੁਖਜਿੰਦਰ ਸਿੰਘ ਬਖਲੌਰ)- ਜਿੱਥੇ ਦੇਸ਼ ਵਿਚ ਵਸਦੇ ਪੰਜਾਬੀਆਂ ਵਲੋਂ ਸ਼ਹੀਦਾਂ, ਗੁਰੂਆਂ-ਪੀਰਾਂ ਅਤੇ ਯੋਧਿਆਂ ਦੇ ਪ੍ਰਕਾਸ਼ ਪੁਰਬ ਮਨਾਏ ਜਾਂਦੇ ਹਨ, ਉਥੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਲੋਂ ਅਰਬ ਦੇਸ਼ ਕੁਵੈਤ ਵਿਚ ਵੀ ਸ੍ਰੀ ਗੁਰੂ ...

ਪੂਰੀ ਖ਼ਬਰ »

ਸਿਵਲ ਹਸਪਤਾਲ਼ ਨਵਾਂਸ਼ਹਿਰ ਵਿਖੇ ਵੋਟਾਂ ਬਣਾਉਣ ਸਬੰਧੀ ਜਾਗਰੂਕਤਾ ਕੈਂਪ

ਨਵਾਂਸ਼ਹਿਰ, 13 ਜਨਵਰੀ (ਗੁਰਬਖ਼ਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਅੱਜ ਸਿਵਲ ਹਸਪਤਾਲ਼ ਨਵਾਂਸ਼ਹਿਰ ਵਿਖੇ ਵੋਟਾਂ ਬਣਾਉਣ ਤੇ ਸਰਸਰੀ ਸੁਧਾਈ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਤਰਸੇਮ ਲਾਲ ਬੀ.ਈ.ਈ. ਨੇ ਦੱਸਿਆ ਕਿ 15 ਜਨਵਰੀ 2020 ਤੱਕ ਵੋਟਾਂ ਬਣ ਰਹੀਆਂ ਹਨ ...

ਪੂਰੀ ਖ਼ਬਰ »

ਪਿੰਡ ਧੌਲ ਦੇ ਮਾਘੀ ਮੇਲੇ 'ਤੇ ਵਿਸ਼ੇਸ਼

ਭੱਦੀ-ਸਮੁੱਚੇ ਪੰਜਾਬ ਅੰਦਰ ਵੱਖ-ਵੱਖ ਗੁਰੂਆਂ, ਪੀਰਾਂ, ਸ਼ਹੀਦਾਂ ਅਤੇ ਮਹਾਨ ਸ਼ਖ਼ਸੀਅਤਾਂ ਦੀ ਯਾਦ ਨੰੂ ਸਮਰਪਿਤ ਸਾਲਾਨਾ ਵੱਡੇ-ਵੱਡੇ ਜੋੜ ਮੇਲੇ ਲਗਾਏ ਜਾਂਦੇ ਹਨ | ਇਸੇ ਤਰਾਂ ਹੀ ਲੰਬੇ ਸਮੇਂ ਤੋਂ ਪਿੰਡ ਧੌਲ ਵਿਖੇ ਵੀ ਬਾਬਾ ਜੋਗੀ ਪੀਰ ਸਾਹਿਬ ਦੇ ਸਥਾਨ 'ਤੇ ਮਾਘੀ ...

ਪੂਰੀ ਖ਼ਬਰ »

ਲੜਕੀਆਂ ਦੇ ਜਨਮ ਦਿਨ 'ਤੇ ਸਕੂਲ ਦੇ ਵਿਕਾਸ ਲਈ ਰਾਸ਼ੀ ਭੇਟ

ਮੱਲਪੁਰ ਅੜਕਾਂ, 13 ਜਨਵਰੀ (ਮਨਜੀਤ ਸਿੰਘ ਜੱਬੋਵਾਲ)- ਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਵਿਖੇ ਮਾਸਟਰ ਪਰਵਿੰਦਰ ਭੰਗਲ ਸਟੇਟ ਐਵਾਰਡੀ ਵਲੋਂ ਸਾਦਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮਾਸਟਰ ਪਰਵਿੰਦਰ ਭੰਗਲ ਵਲੋਂ ਆਪਣੀਆਂ ਬੇਟੀਆਂ ਹਰਸਿਮਰਨ ਹੈਰੀ ਤੇ ਜਪੁਜੀ ਬਾਂਸਲ ...

ਪੂਰੀ ਖ਼ਬਰ »

ਪੱਲੀ ਝਿੱਕੀ ਨੂੰ ਪਾਰਟੀ ਪ੍ਰਤੀ ਵਫ਼ਾਦਾਰੀ ਦਾ ਸਤਿਕਾਰ ਮਿਲਿਆ-ਆਗੂ

ਔੜ, 13 ਜਨਵਰੀ (ਜਰਨੈਲ ਸਿੰਘ ਖ਼ੁਰਦ)- ਇੱਥੋਂ ਦੇ ਜੋਗ ਰਾਜ ਸਰਪੰਚ ਗਰਾਮ ਪੰਚਾਇਤ ਔੜ ਨੇ ਆਪਣੇ ਸਾਥੀ ਪੰਚਾਂ ਤੇ ਹੋਰ ਪਿੰਡ ਵਾਸੀਆਂ ਸਮੇਤ ਪੰਚਾਇਤ ਦੀ ਮੀਟਿੰਗ ਮੌਕੇ ਆਖਿਆ ਕਿ ਵਿਧਾਨ ਸਭਾ ਬੰਗਾ ਦੇ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀ ਝਿੱਕੀ ਵਲੋਂ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਪਿੰਡ ਧੌਲ ਵਿਖੇ ਸਰਬੱਤ ਦੇ ਭਲੇ ਹਿਤ ਸਾਲਾਨਾ ਸਮਾਗਮ ਕਰਵਾਇਆ

ਭੱਦੀ, 13 ਜਨਵਰੀ (ਨਰੇਸ਼ ਧੌਲ)- ਬਾਬਾ ਜੋਗੀ ਪੀਰ ਦੇ ਸਥਾਨ 'ਤੇ ਸਥਾਪਿਤ ਗੁਰਦੁਆਰਾ ਸਾਹਿਬ ਪਿੰਡ ਧੌਲ ਵਿਖੇ ਸਰਬੱਤ ਦੇ ਭਲੇ ਨੂੰ ਸਮਰਪਿਤ ਸਾਲਾਨਾ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਗਿਆ | ਪਾਠ ਦੇ ਭੋਗ ਉਪਰੰਤ ਸੰਤ ਬਾਬਾ ਭੁਪਿੰਦਰ ...

ਪੂਰੀ ਖ਼ਬਰ »

ਲੱਖ ਦਾਤਾ ਕਾਦਰੀ ਦਰਬਾਰ ਕਟਾਰੀਆਂ 'ਚ ਲੋਹੜੀ ਅਤੇ ਮਾਘੀ ਸਬੰਧੀ ਧਾਰਮਿਕ ਸਮਾਗਮ

ਕਟਾਰੀਆਂ, 13 ਜਨਵਰੀ (ਨਵਜੋਤ ਸਿੰਘ ਜੱਖੂ)- ਕਟਾਰੀਆਂ 'ਚ ਪੀਰ ਸੁਲਤਾਨ ਲੱਖ ਦਾਤਾ ਕਾਦਰੀ ਦਰਬਾਰ ਵਿਖੇ ਲੋਹੜੀ ਅਤੇ ਮਾਘੀ ਦੇ ਤਿਉਹਾਰ ਸਬੰਧੀ ਧਾਰਮਿਕ ਸਮਾਗਮ ਮੌਜੂਦਾ ਗੱਦੀ ਨਸ਼ੀਨ ਸਾਈਾ ਲਖਵੀਰ ਸ਼ਾਹ ਕਾਦਰੀ ਦੀ ਅਗਵਾਈ 'ਚ ਕਰਵਾਇਆ ਗਿਆ | ਦਰਬਾਰ ਦੀਆਂ ਧਾਰਮਿਕ ...

ਪੂਰੀ ਖ਼ਬਰ »

ਡੀ.ਏ.ਐਨ ਕਾਲਜ ਆਫ਼ ਐਜੂਕੇਸ਼ਨ ਵਿਖੇ ਜ਼ਿਲ੍ਹਾ ਪੱਧਰੀ ਕੌਮੀ ਸੜਕ ਸੁਰੱਖਿਆ ਸਪਤਾਹ ਸੈਮੀਨਾਰ

ਨਵਾਂਸ਼ਹਿਰ, 13 ਜਨਵਰੀ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ 31ਵੇਂ ਕੌਮੀ ਸੜਕ ਸੁਰੱਖਿਆ ਸਪਤਾਹ ਮੌਕੇ ਡੀ.ਏ.ਐਨ ਕਾਲਜ ਆਫ਼ ਐਜੂਕੇਸ਼ਨ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੜਕਾਂ 'ਤੇ ਜਾਂਦੀਆਂ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ ਲੋਹੜੀ ਦਾ ਤਿਉਹਾਰ ਮਨਾਇਆ

ਸੰਧਵਾਂ, 13 ਜਨਵਰੀ (ਪ੍ਰੇਮੀ ਸੰਧਵਾਂ)- ਸਰਕਾਰੀ ਪ੍ਰਾਇਮਰੀ ਸਕੂਲ ਨਜਦੀਕ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪਿੰਡ ਸੰਧਵਾਂ ਵਿਖੇ ਸਕੂਲ ਮੁਖੀ ਮੈਡਮ ਭੁਪਿੰਦਰ ਕੌਰ ਦੀ ਅਗਵਾਈ 'ਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਸਕੂਲ ਦੇ ਬੱਚਿਆਂ ਵਲੋਂ ਲੋਹੜੀ ਨਾਲ ...

ਪੂਰੀ ਖ਼ਬਰ »

ਰਾਹੋਂ ਕੌਾਸਲ ਪਾਸ ਕਰੋੜਾਂ ਰੁਪਏ ਹੋਣ ਦੇ ਬਾਵਜੂਦ ਵੀ, ਸਾਨੂੰ ਇਕ ਪੈਸਾ ਖ਼ਰਚ ਕਰਨ ਦੀ ਇਜਾਜ਼ਤ ਨਹੀਂ-ਹੇਮੰਤ ਕੁਮਾਰ ਪ੍ਰਧਾਨ

ਰਾਹੋਂ, 13 ਜਨਵਰੀ (ਭਾਗੜਾ)- ਰਾਹੋਂ ਕੌਾਸਲ ਦੀ ਮਿਆਦ ਫਰਵਰੀ 2020 ਵਿਚ ਖ਼ਤਮ ਹੋ ਰਹੀ ਹੈ ਪਰ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਤਿੰਨ ਸਾਲ ਤੋਂ ਰਾਹੋਂ ਦੀ ਇਸ ਕੌਾਸਲ ਨੂੰ ਇਕ ਪੈਸਾ ਵੀ ਗਰਾਂਟ 'ਚ ਨਹੀਂ ਮਿਲਿਆ | ਕਾਂਗਰਸੀ ਵਿਧਾਇਕ ਵਲੋਂ ਵੀ ਕੌਾਸਲ 'ਤੇ 75 ਲੱਖ ਰੁਪਏ ਖ਼ਰਚ ...

ਪੂਰੀ ਖ਼ਬਰ »

ਡੀ.ਆਰ. ਓੁਮੇਸ਼ ਵਰਮਾ ਨੇ ਅਹੁਦਾ ਸੰਭਾਲਿਆ

ਨਵਾਂਸ਼ਹਿਰ, 13 ਜਨਵਰੀ (ਹਰਮਿੰਦਰ ਸਿੰਘ ਪਿੰਟੂ)- ਅੱਜ ਡੀ.ਆਰ.ਉਮੇਸ਼ ਵਰਮਾ ਨੇ ਦਫ਼ਤਰ ਰਜਿਸਟਰਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਚਾਰਜ ਸੰਭਾਲ ਕੇ ਕੰਮ ਆਰੰਭ ਕਰ ਦਿੱਤਾ ਹੈ | ਇਸ ਤੋਂ ਪਹਿਲਾ ਵਰਮਾ ਨੇ ਹੁਸ਼ਿਆਰਪੁਰ, ਵਿਖੇ ਵਧੀਆ ਸੇਵਾਵਾਂ ਕੀਤੀਆਂ ਹਨ | ...

ਪੂਰੀ ਖ਼ਬਰ »

ਪਿੰਡ ਮੁਜੱਫਰਪੁਰ ਵਿਖੇ ਜਥੇ. ਖ਼ਾਲਸਾ ਦਾ ਜੂਨੀਅਰ ਮੀਤ ਪ੍ਰਧਾਨ ਨਿਯੁਕਤ ਹੋਣ 'ਤੇ ਵਿਸ਼ੇਸ਼ ਸਨਮਾਨ

ਉਸਮਾਨਪੁਰ, 13 ਜਨਵਰੀ (ਮਝੂਰ)- ਅੱਜ ਪਿੰਡ ਮੁਜੱਫਰਪੁਰ ਸਥਿਤ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਬਲਾਚੌਰ ਰਾਖਵੇਂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਗੁਰਬਖ਼ਸ਼ ਸਿੰਘ ਖ਼ਾਲਸਾ ਨੂੰ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ...

ਪੂਰੀ ਖ਼ਬਰ »

ਪੰਚਾਇਤ ਨੇ ਬਲੌਣੀ ਦੇ ਸ਼ਮਸ਼ਾਨ ਘਾਟ ਨੂੰ ਜਾਂਦੇ ਕੱਚੇ ਰਸਤੇ ਨੂੰ ਪੱਕਾ ਕਰਨ ਦਾ ਕੰਮ ਕੀਤਾ ਸ਼ੁਰੂ

ਔੜ, 13 ਜਨਵਰੀ (ਜਰਨੈਲ ਸਿੰਘ ਖ਼ੁਰਦ)- ਪੰਜਾਬ ਦੀ ਕੈਪਟਨ ਸਰਕਾਰ ਵਲੋਂ ਪਿੰਡਾਂ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਧੜਾ-ਧੜ ਗਰਾਂਟਾਂ ਵੰਡੀਆਂ ਜਾ ਰਹੀਆਂ ਹਨ | ਇਨ੍ਹਾਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਗਰਾਮ ਪੰਚਾਇਤ ਗੜੁੱਪੜ (ਬਲਾਕ ਔੜ) ਦੇ ਸਰਪੰਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX