ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਪਿਤਾ ਪੁੱਤਰ ਦੀ ਮੌਤ, ਲੜਕੇ ਦੀ ਮਾਤਾ ਗੰਭੀਰ ਜ਼ਖ਼ਮੀ
. . .  58 minutes ago
ਅਜਨਾਲਾ ,13 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਭਿੰਡੀ ਸ਼ੈਦਾਂ ਮੁੱਖ ਮਾਰਗ ’ਤੇ ਪਿੰਡ ਕੋਟਲਾ ਨਜ਼ਦੀਕ ਅੱਜ ਇਕ ਗੱਡੀ ਅਤੇ ਮੋਟਰਸਾਈਕਲ ਦਰਮਿਆਨ ਹੋਈ ਟੱਕਰ ਦੌਰਾਨ ਪਿਤਾ ਪੁੱਤ ਦੀ ਮੌਤ ਹੋ ਗਈ ਜਦ...
ਜ਼ਿਲ੍ਹੇ ’ਚ 82 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 2 ਦੀ ਮੌਤ
. . .  about 1 hour ago
ਹੁਸ਼ਿਆਰਪੁਰ, 13 ਜੂਨ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ 82 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 27942 ਅਤੇ 2 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 946 ਹੋ ...
ਜ਼ਿਲ੍ਹੇ ਵਿਚ ਕੋਰੋਨਾ ਨਾਲ ਗਈ 3 ਹੋਰ ਜਾਨਾਂ ,ਆਏ 18 ਨਵੇਂ ਮਾਮਲੇ
. . .  about 2 hours ago
ਮੋਗਾ ,13 ਮਈ (ਗੁਰਤੇਜ ਸਿੰਘ ਬੱਬੀ) -ਅੱਜ ਮੋਗਾ ਵਿਚ ਕੋਰੋਨਾ ਨਾਲ 3 ਹੋਰ ਜਾਨਾਂ ਚਲੀਆਂ ਗਈਆਂ ਅਤੇ 18 ਨਵੇਂ ਮਾਮਲੇ ਹੋਰ ਸਾਹਮਣੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ 8409 ’ਚੋਂ ਸਰਗਰਮ ਮਾਮਲੇ...
ਮੋਦੀ ਸਰਕਾਰ ਡਰੋਨ ਰਾਹੀਂ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਪਹੁੰਚਾਏਗੀ ਵੈਕਸੀਨ
. . .  about 3 hours ago
ਨਵੀਂ ਦਿੱਲੀ, 13 ਜੂਨ -ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਜਲਦੀ ਹੀ ਡਰੋਨ ਦੇ ਜ਼ਰੀਏ ਟੀਕੇ ਪ੍ਰਦਾਨ ਕੀਤੇ ਜਾਣਗੇ। ਇਸ ਦੇ ਲਈ, ਇੰਡੀਆ ਕੌਂਸਲ ਆਫ ਮੈਡੀਕਲ ਰਿਸਰਚ ਦੀ ਤਰਫੋਂ ਐਚ.ਐਲ.ਐਲ...
ਦਿੱਲੀ 'ਚ ਕਾਬੂ 'ਚ ਆਇਆ ਕੋਰੋਨਾ
. . .  about 4 hours ago
ਨਵੀਂ ਦਿੱਲੀ, 13 ਜੂਨ - ਦਿੱਲੀ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 255 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 23 ਮਰੀਜ਼ਾਂ ਦੀ ਮੌਤ ਹੋਈ...
ਅਗਲੇ 48 ਘੰਟਿਆਂ ਦੌਰਾਨ ਦਿੱਲੀ-ਪੰਜਾਬ-ਹਰਿਆਣਾ 'ਚ ਮਾਨਸੂਨ ਦੇ ਪੁੱਜਣ ਦੀ ਸੰਭਾਵਨਾ
. . .  about 5 hours ago
ਨਵੀਂ ਦਿੱਲੀ, 13 ਜੂਨ - ਦੱਖਣੀ ਪੱਛਮੀ ਮਾਨਸੂਨ ਚੰਗੀ ਗਤੀ ਨਾਲ ਅੱਗੇ ਵੱਧ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਬਿਹਾਰ ਤੇ ਪੂਰਬੀ ਉਤਰ ਪ੍ਰਦੇਸ਼ ਤੋਂ ਬਾਅਦ ਹੁਣ ਮਾਨਸੂਨ ਦੇ ਅਗਲੇ 48...
ਚੀਨ ਵਿਚ ਵੱਡਾ ਹਾਦਸਾ, ਗੈਸ ਪਾਈਪ ਧਮਾਕੇ 'ਚ 11 ਲੋਕਾਂ ਦੀ ਮੌਤ, 37 ਜ਼ਖਮੀ
. . .  about 5 hours ago
ਬੀਜਿੰਗ, 13 ਜੂਨ - ਮੱਧ ਚੀਨ ਦੇ ਹੁਬੇਈ ਪ੍ਰਾਂਤ ਵਿਚ ਅੱਜ ਐਤਵਾਰ ਨੂੰ ਭਿਆਨਕ ਹਾਦਸਾ ਵਾਪਰਿਆ। ਭਿਆਨਕ ਗੈਸ ਪਾਈਪ ਧਮਾਕੇ ਵਿਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਜਦਕਿ 37 ਲੋਕ ਜ਼ਖਮੀ ਹੋਏ ਹਨ। ਇਸ ਹਾਦਸੇ...
ਸਰੀਰ 'ਤੇ ਗੁੱਝੇ ਜ਼ਖ਼ਮਾਂ ਦੇ ਨਿਸ਼ਾਨ ਸਾਹਮਣੇ ਆਉਣ 'ਤੇ ਪਰਿਵਾਰ ਵਲੋਂ ਜੈਪਾਲ ਭੁੱਲਰ ਦਾ ਸਸਕਾਰ ਰੋਕਿਆ
. . .  about 5 hours ago
ਫ਼ਿਰੋਜ਼ਪੁਰ, 13 ਜੂਨ (ਗੁਰਿੰਦਰ ਸਿੰਘ) - ਗੈਂਗਸਟਰ ਜੈਪਾਲ ਭੁੱਲਰ ਦੇ ਸਰੀਰ 'ਤੇ ਗੁੱਝੇ ਜ਼ਖ਼ਮਾਂ ਦੇ ਨਿਸ਼ਾਨ ਸਾਹਮਣੇ ਆਉਣ 'ਤੇ ਪਰਿਵਾਰ ਵਲੋਂ ਬੀਤੇ ਦਿਨੀਂ ਹੋਏ ਪੁਲਿਸ ਮੁਕਾਬਲੇ 'ਤੇ ਸਵਾਲ ਖੜੇ ਕਰਦਿਆਂ ਜੈਪਾਲ ਭੁੱਲਰ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜੈਪਾਲ ਭੁੱਲਰ ਦੇ ਪਿਤਾ ਵਲੋਂ ਜੈਪਾਲ...
ਕਾਂਗਰਸ ਦੀ ਸੀਨੀਅਰ ਆਗੂ ਡਾ. ਇੰਦਰਾ ਹਿਰਦੇਸ਼ ਦਾ ਹੋਇਆ ਦਿਹਾਂਤ
. . .  about 6 hours ago
ਨਵੀਂ ਦਿੱਲੀ, 13 ਜੂਨ - ਉਤਰਾਖੰਡ ਕਾਂਗਰਸ ਦੀ ਸੀਨੀਅਰ ਨੇਤਾ ਡਾ. ਇੰਦਰਾ ਹਿਰਦੇਸ਼ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਨੇ ਉਤਰਾਖੰਡ ਸਦਨ ਵਿਚ ਆਖ਼ਰੀ ਸਾਹ ਲਿਆ। ਉਨ੍ਹਾਂ ਦਾ ਦਿਹਾਂਤ ਦਿਲ...
ਨਾਲੀਆਂ ਵਿਚ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਸ਼ਿਵ ਸੈਨਾ ਦੇ ਵਿਧਾਇਕ ਨੇ ਠੇਕੇਦਾਰ ਨੂੰ ਜਬਰੀ ਗੰਦੇ ਪਾਣੀ 'ਚ ਬਿਠਾਇਆ
. . .  about 6 hours ago
ਮੁੰਬਈ, 13 ਜੂਨ - ਮੁੰਬਈ ਵਿਚ ਭਾਰੀ ਮਾਨਸੂਨ ਦੇ ਮੀਂਹ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਕੁਰਲਾ ਇਲਾਕੇ ਦਾ ਵੀ ਇਹੀ ਹਾਲ ਹੈ। ਜਿੱਥੇ ਨਾਲੀਆਂ ਜਾਮ ਹਨ ਤੇ ਸੜਕਾਂ 'ਤੇ ਪਾਣੀ ਵਹਿ ਰਿਹਾ ਹੈ। ਇਸ ਨੂੰ ਦੇਖ ਕੇ ਸ਼ਿਵ ਸੈਨਾ ਵਿਧਾਇਕ ਦਲੀਪ ਲਾਂਡੇ ਨੇ ਗੁੱਸੇ ਵਿਚ ਆਉਂਦੇ ਹੋਏ ਠੇਕੇਦਾਰ ਨੂੰ...
ਦਿੱਲੀ 'ਚ ਲੱਗੀਆਂ ਪਾਬੰਦੀਆਂ ਵਿਚ ਢਿੱਲ, 50 ਫ਼ੀਸਦੀ ਸਮਰਥਾ ਨਾਲ ਖੁੱਲ੍ਹ ਸਕਣਗੇ ਰੈਸਟੋਰੈਂਟ ਅਤੇ ਦੁਕਾਨਾਂ
. . .  about 7 hours ago
ਨਵੀਂ ਦਿੱਲੀ, 13 ਜੂਨ - ਦਿੱਲੀ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਕਮੀ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਅੱਜ ਪ੍ਰੈਸ ਕਾਨਫ਼ਰੰਸ ਕੀਤੀ ਗਈ। ਜਿਸ ਵਿਚ ਐਲਾਨ ਕੀਤਾ ਗਿਆ ਕਿ ਸੋਮਵਾਰ ਤੋਂ ਰੈਸਟੋਰੈਂਟ 50 ਫ਼ੀਸਦੀ 'ਤੇ ਕੰਮ ਕਰਨਗੇ। ਨਿੱਜੀ ਦਫ਼ਤਰ 50 ਫ਼ੀਸਦੀ ਦੇ ਸਮਰਥਾ ਦੇ ਨਾਲ ਸਵੇਰੇ...
ਘਰ ਬੁਲਾ ਕੇ ਨੌਜਵਾਨ ਨੂੰ ਬੰਨ੍ਹ ਕੇ ਡੰਡਿਆਂ ਨਾਲ ਕੁੱਟ-ਕੁੱਟ ਕੇ ਮੁਕਾਇਆ
. . .  about 7 hours ago
ਡੱਬਵਾਲੀ (ਹਰਿਆਣਾ) , 13 ਜੂਨ (ਇਕਬਾਲ ਸਿੰਘ ਸ਼ਾਂਤ) - ਚੌਟਾਲਾ ਵਿਖੇ ਵਿਆਹੁਤਾ ਔਰਤ ਨਾਲ ਕਥਿਤ ਨਾਜਾਇਜ਼ ਸੰਬੰਧਾਂ ਤਹਿਤ ਇਕ ਨੌਜਵਾਨ ਨੂੰ ਘਰ ਬੁਲਾ ਕੇ ਬੰਧਕ ਬਣਾ ਕੇ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰਨ ਦੀ ਘਟਨਾ ਵਾਪਰੀ ਹੈ। ਪੁਲਿਸ ਨੇ ਹੱਤਿਆ ਦੇ ਦੋਸ਼ਾਂ ਤਹਿਤ ਔਰਤ, ਉਸ ਦੇ ਪਤੀ ਸਮੇਤ...
ਦਿੱਲੀ 'ਚ ਰੋਹਿੰਗੀਆਂ ਸ਼ਰਨਾਰਥੀ ਕੈਂਪ 'ਚ ਭਿਆਨਕ ਅੱਗ, 50 ਤੋਂ ਉੱਪਰ ਝੌਂਪੜੀਆਂ ਸੜ ਕੇ ਸੁਆਹ
. . .  about 8 hours ago
ਨਵੀਂ ਦਿੱਲੀ, 13 ਜੂਨ - ਦੱਖਣੀ ਪੂਰਬੀ ਦਿੱਲੀ ਦੇ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਦੇ ਕੋਲ ਲੱਗੀ ਅੱਗ ਵਿਚ 53 ਝੌਂਪੜੀਆਂ ਸੜ ਕੇ ਰਾਖ ਹੋ ਗਈਆਂ ਹਨ। ਇਹ ਅੱਗ ਰਾਤ ਕਰੀਬ 11 ਵੱਜ ਕੇ 55 ਮਿੰਟ 'ਤੇ ਲੱਗੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਤੜਕੇ ਕਰੀਬ 3 ਵਜੇ ਅੱਗ 'ਤੇ ਕਾਬੂ ਪਾਇਆ ਗਿਆ। ਜਿੱਥੇ ਅੱਗ...
ਮੈਕਸੀਕੋ 'ਚ ਇਕ ਬਜ਼ੁਰਗ ਦੇ ਘਰ ਵਿਚੋਂ ਮਿਲੀਆਂ ਹਜ਼ਾਰਾਂ ਹੱਡੀਆਂ, 17 ਲੋਕਾਂ ਦੀਆਂ ਹੱਤਿਆਵਾਂ ਹੋਣ ਦਾ ਖ਼ਦਸ਼ਾ
. . .  about 9 hours ago
ਮੈਕਸੀਕੋ ਸਿਟੀ, 13 ਜੂਨ - ਮੈਕਸੀਕੋ ਸਿਟੀ ਦੇ ਬਾਹਰੀ ਇਲਾਕੇ ਵਿਚ ਇਕ ਬਜ਼ੁਰਗ ਸ਼ੱਕੀ ਹਤਿਆਰੇ ਦੇ ਘਰ ਦੀ ਖੁਦਾਈ ਦੌਰਾਨ ਜਾਂਚਕਰਤਾਵਾਂ ਨੂੰ ਹੁਣ ਤੱਕ ਹੱਡੀਆਂ ਦੇ 3 ਹਜ਼ਾਰ 787 ਟੁਕੜੇ ਮਿਲੇ ਹਨ ਅਤੇ ਇਹ ਹੱਡੀਆਂ 17 ਵੱਖ ਵੱਖ ਲੋਕਾਂ ਦੀਆਂ ਪ੍ਰਤੀਤ ਹੋ ਰਹੀਆਂ ਹਨ। ਇਹ ਖੁਦਾਈ ਅਜੇ ਵੀ ਰੁਕੀ ਨਹੀਂ ਹੈ...
ਮੁੰਬਈ ਵਿਚ ਤੇਜ਼ ਮੀਂਹ ਦਾ ਅਲਰਟ
. . .  about 9 hours ago
ਮੁੰਬਈ, 13 ਜੂਨ - ਮੌਸਮ ਵਿਭਾਗ ਵਲੋਂ ਮਾਨਸੂਨ ਦੇ ਚੱਲਦਿਆਂ ਮੁੰਬਈ ਵਿਚ ਤੇਜ਼ ਮੀਂਹ ਦਾ ਅਨੁਮਾਨ ਲਗਾਇਆ ਹੈ। ਉੱਥੇ ਹੀ, ਉਤਰ ਪ੍ਰਦੇਸ਼ ਤੇ ਦਿੱਲੀ ਵਿਚ ਜਲਦ ਮਾਨਸੂਨ ਦਸਤਕ...
ਕਿਰਤੀਆਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਰਹੇ ਮਾਲਵੇ ਦੇ ਲੋਕ ਆਗੂ ਸੁਖਦੇਵ ਸਿੰਘ ਬੜੀ ਨਮਿਤ ਸ਼ਰਧਾਂਜਲੀ ਸਮਾਗਮ ਅੱਜ
. . .  about 10 hours ago
ਸੰਗਰੂਰ, 13 ਜੂਨ (ਧੀਰਜ ਪਸ਼ੋਰੀਆ) - ਜੀਵਨ ਭਰ ਅਧਿਆਪਕਾਂ, ਮੁਲਾਜ਼ਮਾਂ ਅਤੇ ਕਿਰਤੀਆਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਰਹੇ ਮਾਲਵੇ ਦੇ ਲੋਕ ਆਗੂ ਸੁਖਦੇਵ ਸਿੰਘ ਬੜੀ ਨਮਿਤ ਸ਼ਰਧਾਂਜਲੀ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 80 ਹਜ਼ਾਰ ਤੋਂ ਉੱਤੇ ਆਏ ਕੋਰੋਨਾ ਕੇਸ, 3303 ਹੋਈਆਂ ਮੌਤਾਂ
. . .  about 10 hours ago
ਨਵੀਂ ਦਿੱਲੀ, 13 ਜੂਨ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 80 ਹਜ਼ਾਰ 834 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3 ਹਜ਼ਾਰ 303 ਮਰੀਜ਼ਾਂ ਦੀ...
ਹੁਣ ਦੇਸ਼ ਦੇ ਦੂਰ ਦਰਾਜ਼ ਇਲਾਕਿਆਂ 'ਚ ਡਰੋਨ ਨਾਲ ਕੋਰੋਨਾ ਵੈਕਸੀਨ ਪਹੁੰਚਾਏਗੀ ਸਰਕਾਰ
. . .  about 11 hours ago
ਨਵੀਂ ਦਿੱਲੀ, 13 ਜੂਨ - ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਹੁਣ ਲਗਾਤਾਰ ਘੱਟ ਹੋ ਰਹੇ ਹਨ। ਇਸ ਵਿਚਕਾਰ ਦੇਸ਼ ਵਿਚ ਵੱਡੇ ਪੱਧਰ 'ਤੇ ਵੈਕਸੀਨੇਸ਼ਨ ਦਾ ਅਭਿਆਨ ਵੀ ਚੱਲ ਰਿਹਾ...
ਪੰਜਾਬ ਵਿਚ ਪੈ ਰਹੀ ਗਰਮੀ ਤੋਂ ਮੀਂਹ ਨੇ ਦਿਵਾਈ ਰਾਹਤ, ਝੋਨੇ ਦੀ ਬਿਜਾਈ ਲਈ ਮਦਦਗਾਰ
. . .  about 11 hours ago
ਫ਼ਿਰੋਜ਼ਪੁਰ/ਸ੍ਰੀ ਮੁਕਤਸਰ ਸਾਹਿਬ/ਸੁਲਤਾਨਪੁਰ ਲੋਧੀ, 13 ਜੂਨ ( ਜਸਵਿੰਦਰ ਸਿੰਘ ਸੰਧੂ/ਰਣਜੀਤ ਸਿੰਘ ਢਿੱਲੋਂ/ਥਿੰਦ, ਲਾਡੀ) - ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਅੱਜ ਮੀਂਹ ਪੈਣ ਨਾਲ ਲੋਕਾਂ ਨੇ ਭਾਰੀ ਰਾਹਤ ਮਹਿਸੂਸ ਕੀਤੀ...
ਅੱਜ ਦਾ ਵਿਚਾਰ
. . .  about 12 hours ago
ਦਿੱਲੀ 'ਚ ਕੋਰੋਨਾ ਦੇ ਇਕ ਮਾਰਚ ਤੋਂ ਬਾਅਦ ਰਿਕਾਰਡ ਕੀਤੇ ਗਏ ਸਭ ਤੋਂ ਘੱਟ ਕੇਸ
. . .  1 day ago
ਨਵੀਂ ਦਿੱਲੀ, 12 ਜੂਨ - ਦਿੱਲੀ ਵਿਚ ਕੋਰੋਨਾ ਦੇ ਨਵੇਂ ਮਾਮਲੇ ਨਿਰੰਤਰ ਘੱਟ ਰਹੇ ਹਨ। ਦਿੱਲੀ ਵਿਚ ਅੱਜ 213 ਨਵੇਂ ਮਾਮਲੇ ਸਾਹਮਣੇ ਆਏ ਅਤੇ 28 ਮਰੀਜ਼ਾਂ ਦੀ ਮੌਤ ਹੋਈ ਹੈ। ਜੋ ਇਕ ਮਾਰਚ ਤੋਂ ਬਾਅਦ ਸਭ ਤੋਂ ਘੱਟ...
ਪ੍ਰੇਸ਼ਾਨ ਨੌਜਵਾਨ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ
. . .  1 minute ago
ਕਾਲਾ ਸੰਘਿਆਂ, 12 ਜੂਨ (ਬਲਜੀਤ ਸਿੰਘ ਸੰਘਾ) - ਨਜ਼ਦੀਕੀ ਪਿੰਡ ਸੰਧੂ ਚੱਠਾ ਜ਼ਿਲ੍ਹਾ ਕਪੂਰਥਲਾ ਦੇ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਭਰਾ ਅੱਛਰ ਸਿੰਘ ਹਾਲ ਵਾਸੀ ਲੁਧਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੀ ਮਾਂ...
ਲਾਸ਼ ਖਰੜ ਪੁੱਜਣ 'ਤੇ ਜੈਪਾਲ ਭੁੱਲਰ ਦੇ ਸਾਥੀ ਜਸਪ੍ਰੀਤ ਜੱਸੀ ਦਾ ਕੀਤਾ ਗਿਆ ਅੰਤਿਮ ਸਸਕਾਰ
. . .  about 1 hour ago
ਖਰੜ,12 ਜੂਨ (ਕੇਵਲ ਸਿੰਘ ਰਾਣਾ) - ਬੀਤੀ 9 ਜੂਨ ਨੂੰ ਕੋਲਕਾਤਾ ਵਿਖੇ ਜਗਰਾਉਂ ਪੁਲਿਸ ਕਤਲ ਕਾਂਡ ਦੇ ਦੋ ਮੁੱਖ ਦੋਸ਼ੀਆਂ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਖਰੜ ਦੇ ਹੋਏ ਐਨਕਾਊਂਟਰ...
ਅੰਮ੍ਰਿਤਸਰ ਵਿਚ 100 ਕੋਰੋਨਾ ਕੇਸ ਆਏ ਸਾਹਮਣੇ, 6 ਮੌਤਾਂ
. . .  about 1 hour ago
ਅੰਮ੍ਰਿਤਸਰ, 12 ਜੂਨ (ਜਸਵੰਤ ਸਿੰਘ ਜੱਸ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 100 ਕੇਸ ਸਾਹਮਣੇ ਆਏ ਹਨ ਅਤੇ 6 ਮਰੀਜ਼ਾਂ ਦੀ...
ਨਹਿਰ 'ਚ ਡੁੱਬਣ ਕਾਰਨ ਬੱਚੇ ਦੀ ਮੌਤ
. . .  1 day ago
ਜੋਗਾ,(ਮਾਨਸਾ) 12 ਜੂਨ (ਹਰਜਿੰਦਰ ਸਿੰਘ ਚਹਿਲ) - ਅੱਜ ਪਿੰਡ ਰੱਲਾ ਮਾਨਸਾ 'ਚ ਪਿੰਡ ਵਿਚ ਦੀ ਲੰਘਦੀ ਨਹਿਰ ਵਿਚ ਬੱਚਾ ਡੁੱਬਣ ਦੇ ਕਾਰਣ ਮੌਤ ਹੋਣ ਦਾ ਸਮਾਚਾਰ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਮਾਘ ਸੰਮਤ 551

ਅੰਮ੍ਰਿਤਸਰ

ਲੋਹੜੀ ਦੇ ਚਾਵਾਂ 'ਤੇ ਫਿਰਿਆ ਮੀਂਹ ਦਾ ਪਾਣੀ

ਅੰਮਿ੍ਤਸਰ, 13 ਜਨਵਰੀ (ਹਰਮਿੰਦਰ ਸਿੰਘ)-ਖੁਸ਼ੀਆਂ ਖੇੜਿਆਂ ਦੇ ਤਿਉਹਾਰ ਲੋਹੜੀ ਦਾ ਹਰ ਪੰਜਾਬੀ ਦੇ ਮਨ 'ਚ ਬੜਾ ਚਾਅ ਹੁੰਦਾ ਹੈ | ਪੁੱਤ ਦੇ ਜਨਮ, ਪੁੱਤ ਦੇ ਵਿਆਹ ਤੋਂ ਇਲਾਵਾ ਲੋਕਾਈ 'ਚ ਅਸਰਦਾਰ ਰੁਤਬਾ ਰੱਖਣ ਵਾਲੀਆਂ ਮੁਕਾਮੀ ਰੂਹਾਂ ਵਲੋਂ ਵੀ ਧੀ ਦੀ ਲੋਹੜੀ ਵੀ ਬੜੀ ਸਦਰ ਨਾਲ ਮਨਾਉਣ ਲਈ ਇਸ ਦਿਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ | ਇਸ ਤੋਂ ਇਲਾਵਾ ਪਤੰਗਬਾਜ਼ੀ ਕਰਨ ਵਾਲੇ ਵੀ ਕਈ ਮਹੀਨੇ ਪਹਿਲਾਂ ਦੀ ਇਸ ਦਿਨ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ ਪਰ ਅੱਜ ਦੇ ਲੋਹੜੀ ਦੇ ਤਿਉਹਾਰ ਦੇ ਚਾਅ ਤੇੇ ਮੀਂਹ ਦਾ ਪਾਣੀ ਫਿਰ ਗਿਆ | ਅੱਜ ਸਵੇਰ ਤੋਂ ਗਰਜ਼ ਚਮਕ ਦੇ ਨਾਲ ਬਰਸਾਤ ਸ਼ੁਰੂ ਹੋ ਗਈ, ਜੋ ਕਿ ਪਹਿਲਾਂ ਤਾਂ ਹਲਕੇ ਦਰਜ਼ੇ ਰਹੀ ਤੇ ਫਿਰ ਦੇਖਦਿਆਂ ਦੇਖਦਿਆਂ ਇਹ ਤੇਜ਼ ਹੋ ਗਈ ਤੇ ਇਸ ਦੌਰਾਨ ਕਈ ਜਗ੍ਹਾ ਦੇ ਗੜ੍ਹੇ ਵੀ ਪਏ | ਸਵੇਰੇ 9 ਵਜੇ ਤੋਂ 3 ਵਜੇੇ ਤੱਕ ਹਲਕੇ ਤੇ ਦਰਮਿਆਨੇ ਦਰਜ਼ੇ ਦੀ ਬਰਸਾਤ ਜਾਰੀ ਰਹੀ ਇਸ ਤੋਂ ਬਾਅਦ ਕਈ ਵਾਰ ਰੁਕ-ਰੁਕ ਕੇ ਬਰਸਾਤ ਹੁੰਦੀ ਰਹੀ | ਜਿਸ ਨਾਲ ਲੋਹੜੀ ਦੇ ਸਮਾਗਮ ਕਰਨ ਵਾਲਿਆਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਦੇ ਸਮਾਗਮਾਂ 'ਚ ਬੇਰਸੀ ਜਿਹੀ ਬਣੀ ਰਹੀ | ਬੇਤਾਬੀ ਨਾਲ ਲੋਹੜੀ ਦਾ ਇੰਤਜ਼ਾਰ ਕਰਨ ਵਾਲੇ ਖਾਸ ਕਰ ਕੇ ਪਤੰਗਬਾਜ਼ੀ ਕਰਨ ਵਾਲਿਆਂ ਦੇ ਸਾਰੇ ਚਾਵਾਂ 'ਤੇ ਮੀਂਹ ਦਾ ਪਾਣੀ ਫਿਰ ਗਿਆ | ਪਤੰਗਾਂ ਨਾਲ ਢੱਕੇ ਜਾਣ ਵਾਲੇ ਅਸਮਾਨ ਨੂੰ ਕਾਲੀਆਂ ਘਟਾਵਾਂ ਆਪਣੀ ਅਗੌਸ਼ 'ਚ ਲੁਕਾ ਲਿਆ | ਮੀਂਹ ਹਟਣ ਦੀ ਇੰਤਜ਼ਾਰ ਕਰਦੇ ਨੌਜਵਾਨਾਂ ਨੂੰ ਮੋਬਾਈਲ ਦਾ ਸਹਾਰਾ ਲੈਣਾ ਪਿਆ ਤੇ ਸੋਸ਼ਲ ਮੀਡੀਆ 'ਤੇ ਬਰਸਾਤ ਨੂੰ ਲੈ ਕੇ ਕਈ ਤਰ੍ਹਾਂ ਦੇ ਟਿੱਕ-ਟੋਕ 'ਤੇ ਸਨੇਹੇ ਚਲਦੇ ਰਹੇ | ਮੀਂਹ ਕਾਰਨ ਚੁਬਾਰਿਆਂ 'ਤੇ ਵੱਜਣ ਵਾਲੇ ਸਟੀਰੀਓ ਤੇ ਡੀ. ਜੇ. ਦੀਆਂ ਆਵਾਜ਼ਾਂ ਅਲੋਪ ਰਹੀਆਂ ਤੇ ਪਤੰਗਬਾਜ਼ਾਂ ਵਲੋਂ ਪੇਚੇ ਕੱਟਣ ਤੋਂ ਬਾਅਦ ਮਾਰੀਆਂ ਜਾਣ ਵਾਲੀਆਂ 'ਆਈ ਬੋਅ' ਦੀਆਂ ਬੜਕਾਂ ਨੂੰ ਵੀ ਮੀਂਹ ਨੇ ਸਲ੍ਹਾਬ ਕੇ ਰੱਖ ਦਿੱਤੀਆਂ |
ਬੱਚੀਵਿੰਡ, (ਬਲਦੇਵ ਸਿੰਘ ਕੰਬੋ)-ਬੱਚੀਵਿੰਡ ਤੇ ਇਸ ਦੇ ਆਸ-ਪਾਸ ਦੇ ਖੇਤਰ 'ਚ ਸਵੇਰ ਤੋਂ ਪੈ ਰਹੇ ਮੀਂਹ ਨੇ ਜਿਥੇ ਲੋਹੜੀ ਦੇ ਤਿਉਹਾਰ ਨੂੰ ਯਖ ਠੰਢਾ ਕਰ ਦਿੱਤਾ ਉੱਥੇ ਇਸ ਮੌਕੇ ਤੇ ਪਤੰਗਬਾਜ਼ੀ ਦਾ ਸ਼ੌਕ ਰੱਖਣ ਵਾਲੇ ਨੌਜਵਾਨ ਵੀ ਡਾਹਢੇ ਨਿਰਾਸ਼ ਹੋਏ ਰਹੇ | ਕੋਠਿਆਂ 'ਤੇ ਸਾਊਾਡ ਸਿਸਟਮ ਲਾ ਕੇ ਪਤੰਗਬਾਜ਼ੀ ਕਰਨਾ, ਤਿੱਖੀ ਤੋਂ ਤਿੱਖੀ ਡੋਰ ਲਿਆ ਕੇ ਵਿਰੋਧੀ ਦੀ ਪਤੰਗ ਕੱਟ ਕੇ ਹੋ-ਹੱਲਾ ਕਰਨਾ ਆਦਿ ਵਿਊਾਤਬੰਦੀਆਂ 'ਤੇ ਬਾਰਿਸ਼ ਨੇ ਪਾਣੀ ਫੇਰ ਦਿੱਤਾ ਹੈ | ਇਸ ਤੋਂ ਇਲਾਵਾ ਫੁੱਲੇ, ਰਿਓੜੀਆਂ, ਗੱਚਕਾਂ ਤੇ ਪਤੰਗਾਂ ਵੇਚਣ ਵਾਲੇ ਦੁਕਾਨਦਾਰ ਵੀ ਸਾਰਾ ਦਿਨ ਗਾਹਕਾਂ ਦੀ ਉਡੀਕ ਕਰਦੇ ਰਹੇ | ਚਿੱਕੜ-ਖੋਭਾ ਤੇ ਬਾਰਿਸ਼ ਕਰ ਕੇ ਸਾਰਾ ਦਿਨ ਬਾਜ਼ਾਰਾਂ ਵਿਚ ਬੇਰੌਣਕੀਆਂ ਛਾਈਆਂ ਰਹੀਆਂ | ਲੋਹੜੀ ਮੰਗਣ ਵਾਲੀਆਂ ਛੋਟੀਆਂ-ਵੱਡੀਆਂ ਬਾਲੜੀਆਂ ਸਾਰਾ ਦਿਨ ਮੀਂਹ ਕਾਰਨ ਘਰ ਵਿਚ ਰਹਿਣ ਲਈ ਮਜ਼ਬੂਰ ਰਹੀਆਂ |
ਗੱਗੋਮਾਹਲ, (ਬਲਵਿੰਦਰ ਸਿੰਘ ਸੰਧੂ)-ਅੱਜ ਸਵੇਰ ਤੋਂ ਹੋ ਰਹੀ ਮੋਹਲੇਧਾਰ ਵਰਖਾ ਨੇ ਲੋਹੜੀ ਦੇ ਰੰਗ ਨੂੰ ਫਿੱਕਾ ਕਰ ਦਿੱਤਾ ਹੈ ਉਥੇ ਪਤੰਗਬਾਜਾਂ ਦੀਆਂ ਆਸਾਂ 'ਤੇ ਵੀ ਪੂਰੀ ਤਰ੍ਹਾਂ ਪਾਣੀ ਫੇਰ ਕੇ ਰੱਖ ਦਿੱਤਾ ਹੈ | ਇਥੇ ਹੀ ਬੱਸ ਨਹੀਂ ਬਾਜ਼ਾਰਾਂ ਅੰਦਰ ਪੂਰੀ ਬੇਰੌਣਕੀ ਛਾਈ ਹੋਈ ਹੈ | ਪਤੰਗਾ ਉਡਾਉਣ ਦੇ ਸ਼ੌਕੀਨ ਜੋ ਦੁਕਾਨਾਂ, ਦਫਤਰਾਂ ਦੇ ਰੁਝੇਵਿਆਂ ਤੋਂ ਛੁੱਟੀ ਕਰ ਕੇ ਲੋਹੜੀ ਦੀ ਸਵੇਰ ਨੂੰ ਉਡੀਕ ਰਹੇ ਸਨ ,ਉਹ ਠੰਢ ਤੋਂ ਬਚਣ ਲਈ ਰਜਾਈਆਂ 'ਚ ਦਬ ਕੇ ਬੈਠੇ ਹਨ | ਲੋਹੜੀ ਮੰਗਣ ਵਾਲੇ ਗਲੀਆਂ ਬਾਜ਼ਾਰਾਂ 'ਚ ਨਜ਼ਰੀ ਨਹੀਂ ਪਏ | ਮੀਂਹ ਕਾਰਨ ਗੰਨੇ ਦੇ ਰਸ ਦੀ ਖੀਰ ਖਾਣ ਦੇ ਸ਼ੌਕੀਨਾਂ ਨੂੰ ਵੀ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਵਰਖਾ ਕਾਰਨ ਗੰਨੇ ਦਾ ਰਸ ਵੇਚਣ ਵਾਲੇ ਵੀ ਖਾਮੋਸ਼ ਹੀ ਨਜ਼ਰੀ ਆਏ | ਕੁਲ ਮਿਲਾ ਕੇ ਸਰਹੱਦੀ ਖੇਤਰ ਖੁਸ਼ੀਆਂ ਖੇੜਿਆਂ ਦਾ ਤਿਉਹਾਰ ਲੋਹੜੀ ਮਨਾਉਣ ਵਾਲਿਆਂ ਦੇ ਰੰਗ ਵਿਚ ਭੰਗ ਪਾ ਰਹੀ ਵਰਖਾ ਆਮ ਲੋਕਾਂ, ਦੁਕਾਨਦਾਰਾਂ, ਪਤੰਗਬਾਜ਼ਾਂ, ਲੋਹੜੀ ਮੰਗਣ ਵਾਲੀਆਂ ਲੜਕੀਆਂ ਤੇ ਬੱਚਿਆਂ ਲਈ ਪ੍ਰੇਸ਼ਾਨੀ ਪੈਦਾ ਕਰਨ ਵਾਲੀ ਸਾਬਤ ਹੋ ਰਹੀ ਹੈ |
ਚੇਤਨਪੁਰਾ, (ਮਹਾਂਬੀਰ ਸਿੰਘ ਗਿੱਲ)-ਲੋਹੜੀ ਵਾਲੇ ਦਿਨ ਚੇਤਨਪੁਰਾ ਤੇ ਆਸ-ਪਾਸ ਦੇ ਇਲਾਕਿਆਂ 'ਚ ਸਵੇਰ ਸਾਰ ਤੋਂ ਸ਼ੁਰੂ ਹੋਏ ਮੀਂਹ ਕਾਰਨ ਪਤੰਗਬਾਜ਼ਾਂ ਦੇ ਚਿਹਰੇ ਮੁਰਝਾਏ ਹੋਏ ਦਿਖਾਈ ਦਿੱਤੇ | ਤੜਕਸਾਰ ਤੋਂ ਆਰੰਭ ਹੋਈ ਬਾਰਿਸ਼ ਨੇ ਉਨ੍ਹਾਂ ਦੀਆਂ ਆਸਾਂ 'ਤੇ ਮੁੱਢੋਂ ਹੀ ਪਾਣੀ ਫੇਰ ਦਿੱਤਾ | ਪਤੰਗਾਂ ਉਡਾਉਣ ਦਾ ਆਨੰਦ ਮਾਨਣ ਲਈ ਕਈਆਂ ਨੇ ਪਹਿਲਾਂ ਤੋਂ ਹੀ ਡੀ. ਜੇ. ਵੀ ਬੁੱਕ ਕਰਵਾ ਰੱਖੇ ਸਨ ਪਰ ਬਾਰਿਸ਼ ਕਾਰਨ ਉਨ੍ਹਾਂ ਦਾ ਸਾਰਾ ਮਜ਼ਾ ਕਿਰਕਰਾ ਹੋ ਗਿਆ | ਬਾਰਿਸ਼ ਦੀ ਲਪੇਟ 'ਚ ਇਕੱਲੇ ਪਤੰਗਬਾਜ਼ ਹੀ ਨਹੀਂ ਆਏ ਬਲਕਿ ਮਠਿਆਈਆਂ ਦੀਆਂ ਦੁਕਾਨਾਂ ਵਾਲੇ, ਪਤੰਗਾਂ ਤੇ ਡੋਰਾਂ ਵੇਚਣ ਵਾਲੇ, ਮੀਟ ਦੀਆਂ ਦੁਕਾਨਾਂ ਵਾਲੇ, ਮੁੰਗਫਲੀ ਰਿਓੜੀਆਂ ਵੇਚਣ ਵਾਲੇ, ਫੁੱਲਿਆਂ ਵਾਲੇ, ਗੰਨੇ ਦਾ ਰਸ ਵੇਚਣ ਵਾਲਿਆਂ ਤੋਂ ਇਲਾਵਾ ਚੂੜੀਆਂ ਵੇਚਣ ਵਾਲੇ ਵੀ ਉਦਾਸ ਦਿਸ ਰਹੇ ਹਨ | ਹੋਰ ਦੂਸਰੇ ਦੁਕਾਨਦਾਰ ਵੀ ਬਿਲਕੁਲ ਵਿਹਲੇ ਬੈਠੇ ਦਿਸ ਰਹੇ ਹਨ, ਸਵੇਰ ਦਾ ਕੋਈ ਵੀ ਗਾਹਕ ਨਹੀਂ ਆਇਆ |
ਇਸ ਤੋਂ ਇਲਾਵਾ ਇਸ ਮੀਂਹ ਦਾ ਕਾਫੀ ਅਸਰ ਆਮ ਜਨ ਜੀਵਨ 'ਤੇ ਵੀ ਪਿਆ ਹੈ | ਮੌਸਮ ਦੀ ਕਰੋਪੀ ਦਾ ਪਹਿਲਾਂ ਤੋਂ ਹੀ ਸ਼ਿਕਾਰ ਹੋਇਆ ਕਿਸਾਨ ਇਸ ਨਾਲ ਫੇਰ ਝੰਬਿਆ ਗਿਆ ਹੈ | ਥੋੜਾ ਸਮਾਂ ਪਹਿਲਾਂ ਹੋਈ ਭਾਰੀ ਬਾਰਿਸ਼ ਕਰ ਕੇ ਉਨ੍ਹਾਂ ਦੀ ਝੋਨੇ ਦੀ ਫਸਲ ਖ਼ਰਾਬ ਹੋ ਗਈ ਸੀ ਤੇ ਜਿਸ ਕਾਰਨ ਕਣਕ ਦੀ ਬਿਜਾਈ ਵੀ ਲੇਟ ਹੋ ਗਈ ਸੀ | ਕਈ ਕਿਸਾਨਾਂ ਵਲੋਂ ਬੀਤੇ ਤਿੰਨ ਚਾਰ ਦਿਨ ਪਹਿਲਾਂ ਕਣਕ ਦੇ ਘੱਟ ਉੱਗਣ ਕਾਰਨ ਦੁਬਾਰਾ ਤੋਂ ਬਿਜਾਈ ਕੀਤੀ ਸੀ ਅਤੇ ਕਈਆਂ ਵਲੋਂ ਕਣਕ ਨੂੰ ਪਾਣੀ ਲਾਇਆ ਗਿਆ ਸੀ ਉਨ੍ਹਾਂ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ |
ਬੰਡਾਲਾ, (ਅੰਗਰੇਜ ਸਿੰਘ ਹੁੰਦਲ)- ਮੀਂਹ ਪੈਣ ਕਾਰਨ ਲੋਹੜੀ ਦੇ ਤਿਉਹਾਰ ਦੇ ਪ੍ਰੋਗਰਾਮ ਧਰੇ ਧਰਾਏ ਹੀ ਰਹਿ ਗਏ | ਬੱਚਿਆਂ ਵਲੋਂ ਇਸ ਤਿਉਹਾਰ 'ਤੇ ਪਤੰਗਬਾਜ਼ੀ ਲਈ ਬਣਾਏ ਪ੍ਰੋਗਰਾਮ ਸਭ ਰੱਦ ਹੋ ਗਏ | ਸ਼ਹਿਰਾਂ ਅਤੇ ਪਿੰਡਾਂ 'ਚ ਵੱਡੇ ਛੋਟੇ ਬੱਚਿਆਂ ਵਲੋਂ ਪਤੰਗਬਾਜ਼ੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ | ਲੋਹੜੀ ਦੇ ਤਿਉਹਾਰ ਤੇ ਗੰਨੇ ਦਾ ਰਸ (ਰੋਹ) ਵੇਚਣ ਲਈ ਬਹੁਤ ਵੇਲਣੇ ਲਗਾਏ ਜਾਂਦੇ ਹਨ ਪਰ ਅੱਜ ਦੇ ਖ਼ਰਾਬ ਮੌਸਮ 'ਚ ਉਨ੍ਹਾਂ ਦੁਕਾਨਦਾਰਾਂ ਵਿਚ ਨਿਰਾਸ਼ਾ ਦੇਖਣ ਨੂੰ ਮਿਲੀ | ਜ਼ਿਕਰਯੋਗ ਹੈ ਕਿ ਲੋਕਾਂ 'ਚ ਪੁਰਾਣੇ ਸਮੇਂ ਤੋਂ ਪ੍ਰਚਲਿਤ ਪ੍ਰਥਾ ਤੁਰੀ ਆ ਰਹੀ ਹੈ ਕਿ ਗੰਨੇ ਦੇ ਰਸ ਵਾਲੀ ਖੀਰ 'ਪੋਹ ਰਿੱਧੀ ਅਤੇ ਮਾਘ ਖਾਦੀ' ਜੋ ਲੋਕਾਂ ਵਲੋਂ ਲੋਹੜੀ ਵਾਲੇ ਦਿਨ ਰੋਹ ਦੀ ਖੀਰ ਤਿਆਰ ਕੀਤੀ ਜਾਂਦੀ ਹੈ ਤੇ ਅਗਲੇ ਦਿਨ ਬੜੇ ਹੀ ਸਵਾਦਾਂ ਨਾਲ ਦੇਸੀ ਮਹੀਨੇ ਮਾਘ 'ਚ ਖਾਦੀ ਜਾਂਦੀ ਹੈ |
ਟਾਹਲੀ ਸਾਹਿਬ, (ਪਲਵਿੰਦਰ ਸਿੰਘ ਸਰਹਾਲਾ)- ਲੋਹੜੀ ਵਾਲੇ ਦਿਨ ਸਵੇਰ ਤੋਂ ਸ਼ੁਰੂ ਹੋਈ ਦਰਮਿਆਨੀ ਤੇ ਭਾਰੀ ਬਾਰਿਸ਼ ਕਾਰਨ ਲੋਹੜੀ ਦਾ ਤਿਉਹਾਰ ਵੀ ਫਿੱਕਾ ਹੀ ਰਿਹਾ | ਬਾਰਿਸ਼ ਕਾਰਨ ਪਤੰਗਬਾਜ਼ੀ ਪੂਰਾ ਦਿਨ ਨਾ ਹੋ ਸਕੀ ਤੇ ਨੌਜਵਾਨਾਂ ਵਲੋਂ ਪਹਿਲਾਂ ਹੀ ਖਰੀਦੀਆਂ ਪਤੰਗਾਂ ਅਤੇ ਬਲੈਕ 'ਚ ਖਰੀਦੀ ਚਾਈਨਾਂ ਡੋਰ ਧਰੀ ਧਰਾਈ ਰਹਿ ਗਈ ਤੇ ਨੌਜਵਾਨ ਸਾਰਾ ਦਿਨ ਬਾਰਿਸ਼ ਦੇ ਥੰਮਣ ਦਾ ਇੰਤਜਾਰ ਕਰਦੇ ਰਹੇ | ਇਸ ਤੋਂ ਇਲਾਵਾ ਬਾਰਿਸ਼ ਕਾਰਨ ਲੋਹੜੀ ਪਿੰਡਾਂ 'ਚ ਲੋਹੜੀ ਮੰਗਣ ਵਾਲੇ ਬੱਚਿਆਂ ਦੀਆਂ ਟੋਲੀਆਂ ਵੀ ਨਜ਼ਰ ਨਹੀਂ ਆਈਆਂ | ਜਿਨ੍ਹਾਂ ਘਰਾਂ 'ਚ ਬੱਚਿਆਂ ਦੀ ਲੋਹੜੀ ਵੰਡਣ ਦੇ ਪ੍ਰੋਗਰਾਮ ਸਨ, ਬੀਤੀ ਰਾਤ ਤੋਂ ਹੀ ਉਨ੍ਹਾਂ ਨੇ ਟੈਂਟ ਲਗਾਏ ਸਨ | ਬਾਰਿਸ਼ ਕਾਰਨ ਗਿੱਲੇ ਤੇ ਉਖੜੇ ਟੈਂਟ, ਖੁਸ਼ੀਆਂ ਵੰਡਣ ਦੀ ਜਗ੍ਹਾ ਨਿਰਾਸ਼ਾ ਦਾ ਪ੍ਰਤੀਕ ਬਣੇ ਹੋਏ ਸਨ | ਕੁਲ ਮਿਲਾ ਕੇ ਬਾਜ਼ਾਰਾਂ ਤੇ ਪਿੰਡਾਂ 'ਚ ਬਾਰਿਸ਼ ਕਾਰਨ ਲੋਹੜੀ ਦਾ ਰੰਗ ਫਿੱਕਾ ਹੀ ਰਿਹਾ |
ਰਾਮ ਤੀਰਥ, (ਧਰਵਿੰਦਰ ਸਿੰਘ ਔਲਖ)- ਅੱਜ ਸਵੇਰ ਤੋਂ ਪੈ ਰਹੇ ਮੀਂਹ ਨੇ ਲੋਹੜੀ ਦੀਆਂ ਖੁਸ਼ੀਆਂ ਫਿੱਕੀਆਂ ਪਾ ਦਿੱਤੀਆਂ ਹਨ | ਪਤੰਗਾਂ ਉਡਾਉਣ ਦੇ ਸ਼ੌਕੀਨਾਂ ਨੇ ਪਤੰਗਾਂ ਤੇ ਡੋਰਾਂ ਦੇ ਪਿੰਨੇ ਪਹਿਲਾਂ ਹੀ ਖਰੀਦ ਕੇ ਰੱਖੇ ਸਨ ਪਰ ਅੱਜ ਤੇਜ਼ ਬਾਰਿਸ਼ ਨੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾਣ ਦਿੱਤੀ | ਕਰੀਬ 2.30 ਕੁ ਵਜੇ ਜਦੋਂ ਬਾਰਿਸ਼ ਕੁਝ ਰੁਕੀ ਤਾਂ ਨੌਜਵਾਨਾਂ ਤੇ ਬੱਚਿਆਂ ਦੇ ਮੂੰਹਾਂ 'ਤੇ ਖੇੜਾ ਆ ਗਿਆ ਤੇ ਤੁਰੰਤ ਉਹ ਪਤੰਗਾਂ ਲੈ ਕੇ ਕੋਠਿਆਂ 'ਤੇ ਚੜ੍ਹ ਗਏ ਪਰ ਖੁਸ਼ੀ ਵੀ ਬਹੁਤਾ ਚਿਰ ਨਾ ਰਹੀ ਕਿਉਂਕਿ ਬਾਰਿਸ਼ ਦੁਬਾਰਾ ਸ਼ੁਰੂ ਹੋ ਗਈ | ਇਸੇ ਤਰ੍ਹਾਂ ਸਵੇਰ ਤੋਂ ਹੀ ਲੋਕਾਂ ਦੇ ਘਰਾਂ 'ਚ ਲੋਹੜੀ ਮੰਗਣ ਜਾਣ ਵਾਲੇ ਬੱਚਿਆਂ ਲਈ ਵੀ ਅੱਜ ਦਾ ਦਿਨ ਮੰਦਾ ਰਿਹਾ, ਉਹ ਬਾਰਿਸ਼ ਕਾਰਨ ਘਰਾਂ ਤੋਂ ਹੀ ਨਹੀਂ ਨਿਕਲ ਸਕੇ | ਬਾਹਰ ਸੜਕਾਂ ਕਿਨਾਰੇ ਦੁਕਾਨਾਂ ਸਜਾਉਣ ਵਾਲੇ ਦੁਕਾਨਦਾਰਾਂ ਨੂੰ ਵੀ ਦੁਕਾਨਾਂ ਅੰਦਰ ਹੀ ਰਹਿਣਾ ਪਿਆ ਤੇ ਬਾਜ਼ਾਰ ਵਿਚ ਵੀ ਬੇਰੌਣਕੀ ਅਤੇ ਵਿਰਾਨੀ ਛਾਈ ਰਹੀ |

ਟਰੱਕ ਹਾਦਸੇ 'ਚ ਮਾਰੇ ਗਏ ਨੌਜਵਾਨਾਂ ਦੇ ਮਿ੍ਤਕ ਸਰੀਰਾਂ ਦੀ ਸ਼ਨਾਖ਼ਤ ਕਰਨ ਲਈ ਕੈਨੇਡਾ ਜਾਣਗੇ ਪਰਿਵਾਰਕ ਮੈਂਬਰ

ਅਜਨਾਲਾ, 13 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਕੈਨੇਡਾ ਦੇ ਥੰਡਰਬੇ ਹਾਈਵੇ ਨੰਬਰ 11 'ਤੇ ਹੋਏ ਭਿਆਨਕ ਟਰੱਕ ਹਾਦਸੇ ਦੌਰਾਨ ਮਾਰੇ ਗਏ ਦੋ ਪੰਜਾਬੀ ਨੌਜਵਾਨਾਂ ਦੇ ਮਿ੍ਤਕ ਸਰੀਰਾਂ ਦੀ ਸ਼ਨਾਖਤ ਕਰਨ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਭਾਰਤ ਤੋਂ ਕੈਨੇਡਾ ...

ਪੂਰੀ ਖ਼ਬਰ »

ਨਿਗਮ ਦੀ ਕਾਰਵਾਈ ਦੀ ਪ੍ਰੋ: ਚਾਵਲਾ ਨੇ ਕੀਤੀ ਨਿੰਦਾ

ਅੰਮਿ੍ਤਸਰ, 13 ਜਨਵਰੀ (ਹਰਮਿੰਦਰ ਸਿੰਘ)-ਸਾਬਕਾ ਸਿਹਤ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਨਗਰ ਨਿਗਮ ਵਲੋਂ ਸੁੰਦਰਤਾ ਦੇ ਨਾਂਅ 'ਤੇ ਗਰੀਬਾਂ ਕੋਲੋ ਰੋਟੀ ਰੋਜੀ ਖੋਈ ਜਾ ਰਹੀ ਹੈ | ਉਨ੍ਹਾਂ ਨੇ ਨਿਗਮ ਦੀ ਕਾਰਵਾਈ ਦੀ ਨਿੰਦਾ ਕਰਦੇ ਹੋਏ ਕਿਹਾ ਕਿ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਪੁਲਿਸ ਨੇ ਫੜੇ 100 ਤੋਂ ਵਧੇਰੇ ਚਾਈਨਾ ਡੋਰ ਦੇ ਗੱਟੂ

ਅੰਮਿ੍ਤਸਰ, 13 ਜਨਵਰੀ (ਰੇਸ਼ਮ ਸਿੰਘ)-ਸ਼ਹਿਰ 'ਚ ਸ਼ਰੇਆਮ ਚਲ ਰਹੀ ਚਾਈਨਾ ਡੋਰ ਿਖ਼ਲਾਫ਼ ਕੀਤੀ ਕਾਰਵਾਈ ਤਹਿਤ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਕੇ 100 ਤੋਂ ਵਧੇਰੇ ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਹਨ ਤੇ ਥਾਣਾ ਸਦਰ ਦੀ ਪੁਲਿਸ ਵਲੋਂ ਕਾਰਵਾਈ ਕਰਦਿਆਂ ...

ਪੂਰੀ ਖ਼ਬਰ »

ਗੈਸਟ ਹਾਊਸ 'ਚ ਠਹਿਰੇ ਨੌਜਵਾਨ ਦੀ ਹੋਈ ਸ਼ਨਾਖ਼ਤ

ਅੰਮਿ੍ਤਸਰ, 13 ਜਨਵਰੀ (ਰੇਸ਼ਮ ਸਿੰਘ)-ਬੀਤੇ ਦਿਨੀ ਇਕ ਗੈਸਟ ਹਾਊਸ 'ਚੋਂ ਮਿਲੀ ਇਕ ਅਣਪਛਾਤੀ ਲਾਸ਼ ਦੇ ਕਤਲ ਦੀ ਗੁੱਥੀ ਸੁਲਝ ਗਈ ਹੈ, ਜਿਸ ਦੇ ਨਾਲ ਠਹਿਰੇ ਨੌਜਵਾਨ ਜੋ ਉਸ ਦੀ ਮੌਤ ਹੋਣ 'ਤੇ ਲਾਸ਼ ਨੂੰ ਖੁਰਦਬੁਰਦ ਕਰਨ ਲਈ ਛੱਡ ਕੇ ਦੌੜ ਗਏ ਸਨ, 'ਚੋਂ ਇਕ ਨੂੰ ਪੁਲਿਸ ਨੂੰ ...

ਪੂਰੀ ਖ਼ਬਰ »

ਚੋਰੀ ਦੇ ਪੰਜ ਮੋਟਰਸਾਈਕਲ ਬਰਾਮਦ, ਇਕ ਕਾਬੂ

ਅੰਮਿ੍ਤਸਰ, 13 ਜਨਵਰੀ (ਰੇਸ਼ਮ ਸਿੰਘ)-ਚੋਰੀ ਦੇ ਪੰਜ ਮੋਟਰਸਾਈਕਲਾਂ ਸਣੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ 'ਚ ਪੁਲਿਸ ਨੇ ਸਫ਼ਲਤਾ ਹਾਸਿਲ ਕੀਤੀ ਹੈ | ਮਿਲੇ ਵੇਰਵਿਆਂ ਅਨੁਸਾਰ ਥਾਣਾ ਡੀ ਡਵੀਜ਼ਨ ਦੀ ਪੁਲਿਸ ਵਲੋਂ ਕੀਤੀ ਕਾਰਵਾਈ ਤਹਿਤ ਚਾਟੀਵਿੰਡ ਚੌਾਕ 'ਚ ਪੁਲਿਸ ...

ਪੂਰੀ ਖ਼ਬਰ »

ਮੀਂਹ ਕਾਰਨ ਚਾਈਨਾਂ ਡੋਰ ਤੋਂ ਹੋਣ ਵਾਲੇ ਹਾਦਸਿਆਂ ਤੋਂ ਹੋਇਆ ਬਚਾਅ

ਅੰਮਿ੍ਤਸਰ, 13 ਜਨਵਰੀ (ਰੇਸ਼ਮ ਸਿੰਘ)-ਸ਼ਹਿਰ 'ਚ ਵੱਡੀ ਤਾਦਾਦ 'ਚ ਚਾਈਨਾ ਡੋਰ ਦੇ ਗੱਟੂ ਵਿਕਣ ਕਾਰਨ ਆਮ ਲੋਕਾਂ ਤੇ ਰਾਹਗੀਰਾਂ ਦੇ ਜ਼ਖ਼ਮੀ ਹੋਣ ਤੋਂ ਉਸ ਵੇਲੇ ਬਚਾਅ ਹੋ ਗਿਆ ਜਦੋਂ ਕਿ ਸਾਰਾ ਦਿਨ ਮੀਂਹ ਨੇ ਪਤੰਗਬਾਜ਼ੀ ਦੇ ਸ਼ੌਕੀਨਾਂ ਦੀ ਕੋਈ ਵਾਹ ਪੇਸ਼ ਨਹੀਂ ਜਾਣ ...

ਪੂਰੀ ਖ਼ਬਰ »

ਬਾਬਾ ਸਿਧਾਣਾ ਪਬਲਿਕ ਸਕੂਲ ਸੇਰੋਂ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਤਰਨ ਤਾਰਨ, 13 ਜਨਵਰੀ (ਹਰਿੰਦਰ ਸਿੰਘ)-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਾਬਾ ਸਿਧਾਣਾ ਪਬਲਿਕ ਸਕੂਲ ਸੇਰੋਂ ਵਿਖੇ ਬੱਚਿਆਂ ਤੇ ਸਟਾਫ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ

ਗੋਇੰਦਵਾਲ ਸਾਹਿਬ, 13 ਜਨਵਰੀ (ਸਕੱਤਰ ਸਿੰਘ ਅਟਵਾਲ)-ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਪੰਜਾਬੀ ਵਿਰਸੇ ਨੂੰ ਮੁੱਖ ਰੱਖਦੇ ਹੋਏ ਲੋਹੜੀ ਨਾਲ ਸਬੰਧਤ ਗੀਤ, ਪੰਜਾਬੀ ਲੋਕ ਨਾਚ ਪੇਸ਼ ...

ਪੂਰੀ ਖ਼ਬਰ »

ਸਿੱਖ ਵਿਰਸੇ ਦੀ ਸੰਭਾਲ ਲਈ ਅੱਜ ਹਰ ਘਰ 'ਚ ਮਾਈ ਭਾਗੋ ਦੀ ਲੋੜ-ਜਥੇਦਾਰ ਹਵਾਰਾ ਕਮੇਟੀ

ਅੰਮਿ੍ਤਸਰ, 13 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਜਸ਼ੀਲ ਹਵਾਰਾ ਕਮੇਟੀ ਨੇ ਮਾਘੀ ਮੌਕੇ 'ਤੇ ਇਕ ਬਿਆਨ ਰਾਹੀ ਕੌਮ ਨੂੰ ਦਿੱਤੇ ਸੁਨੇਹੇ 'ਚ ਕਿਹਾ ਕਿ ਅੱਜ ਦੁਨਿਆਵੀ ਸ਼ੋਹਰਤ, ਪਦਵੀਆਂ ਦੀ ਲਾਲਸਾ ਤੇ ਰਾਜਸੀ ...

ਪੂਰੀ ਖ਼ਬਰ »

ਪੰਜਾਬ ਦੀ ਮੰਦਹਾਲੀ ਲਈ ਕਾਂਗਰਸ ਤੇ ਅਕਾਲੀ ਦਲ ਬਰਾਬਰ ਦੇ ਜ਼ਿੰਮੇਵਾਰ-ਕੁਲਦੀਪ ਧਾਲੀਵਾਲ

ਅੰਮਿ੍ਤਸਰ, 13 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਪੰਜਾਬ ਜਿਸ ਬਦਹਾਲੀ ਤੇ ਆਰਥਿਕ ਸੰਕਟ 'ਚੋਂ ਲੰਘ ਰਿਹਾ ਹੈ ਉਸ ਲਈ ਕਾਂਗਰਸ ਤੇ ਅਕਾਲੀ ਦਲ ਬਰਾਬਰ ਦੇ ਜ਼ਿੰਮੇਵਾਰ ਹਨ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ...

ਪੂਰੀ ਖ਼ਬਰ »

ਕੁਲਦੀਪ ਸਿੰਘ ਅਰਸ਼ੀ ਦੀ ਮੌਤ 'ਤੇ ਦੁੱਖ ਪ੍ਰਗਟ

ਬਾਬਾ ਬਕਾਲਾ ਸਾਹਿਬ, 13 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਇਥੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਮਰਹੂਮ ਪਿ੍ਥੀਪਾਲ ਸਿੰਘ ਅਠੌਲਾ ਯਾਦਗਾਰੀ ਲਾਇਬ੍ਰੇਰੀ ਬਾਬਾ ਬਕਾਲਾ ਸਾਹਿਬ ਵਿਖੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਦੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਹੀ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੀ ਹੈ-ਵਿਧਾਇਕ ਡੈਨੀ ਬੰਡਾਲਾ

ਜੰਡਿਆਲਾ ਗੁਰੂ, 13 ਜਨਵਰੀ-(ਰਣਜੀਤ ਸਿੰਘ ਜੋਸਨ)-ਪੰਜਾਬ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਰਾਜ ਕਰ ਰਹੀ ਮੌਜੂਦਾ ਕਾਂਗਰਸ ਸਰਕਾਰ ਹੀ ਅਸਲ 'ਚ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੀ ਹੈ | ਇਹ ਪ੍ਰਗਟਾਵਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸ. ...

ਪੂਰੀ ਖ਼ਬਰ »

ਕਾਂਗਰਸ ਨੇ ਵਿਕਾਸ ਕਾਰਜਾਂ 'ਤੇ ਰੋਕ ਲਗਾ ਕੇ ਪੰਜਾਬੀਆਂ ਨਾਲ ਵੱਡਾ ਧੋਖਾ ਕੀਤਾ-ਜੋਧ ਸਿੰਘ ਸਮਰਾ

ਅਜਨਾਲਾ, 13 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੀ ਵਿੱਤੀ ਹਾਲਤ ਖੁਰਾਬ ਹੋਣ ਦਾ ਬਹਾਨਾਂ ਬਣਾਉਂਦਿਆਂ ਕਾਂਗਰਸ ਸਰਕਾਰ ਵਲੋਂ ਸੂਬੇ 'ਚ ਵਿਕਾਸ ਕਾਰਜਾਂ 'ਤੇ ਰੋਕ ਲਗਾ ਕੇ ਪੰਜਾਬੀਆਂ ਨਾਲ ਵੱਡਾ ਧੋਖਾ ਕੀਤਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ...

ਪੂਰੀ ਖ਼ਬਰ »

ਖਸਤਾ ਹਾਲਤ ਲਿੰਕ ਸੜਕਾਂ ਤੇ ਸੀਵਰੇਜ ਮੇਨ ਹੋਲ ਢੱਕਣ ਬਣੇ ਲੋਕਾਂ ਲਈ ਹਾਦਸਿਆਂ ਦਾ ਸਬੱਬ

ਅਜਨਾਲਾ, 12 ਜਨਵਰੀ (ਐਸ. ਪ੍ਰਸ਼ੋਤਮ)-ਸਥਾਨਕ ਸ਼ਹਿਰ ਦੀਆਂ ਲਿੰਕ ਸੜਕਾਂ, ਸਫਾਈ ਤੇ ਸੀਵਰੇਜ ਵਿਛਾਉਣ ਮੌਕੇ ਰੱਖੇ ਗਏ ਮੇਨ ਹੋਲ ਢੱਕਣਾਂ, ਟ੍ਰੈਫਿਕ ਦਾ ਅਜਨਾਲਾ ਸਰਹੱਦੀ ਵਿਕਾਸ ਫਰੰਟ ਦੇ ਪ੍ਰਧਾਨ ਐਡਵੋਕੇਟ ਰਮਨਦੀਪ ਸ਼ਰਮਾ ਸਮੇਤ ਐਡਵੋਕੇਟ ਨਾਨਕ ਸਿੰਘ ਭੱਟੀ, ...

ਪੂਰੀ ਖ਼ਬਰ »

ਜਲ-ਸਪਲਾਈ ਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਨੇ ਪ੍ਰਕਾਸ਼ ਪੁਰਬ ਨੂੰ ਸਮਰਿਪਤ ਸਮਾਗਮ ਕਰਵਾਇਆ

ਅੰਮਿ੍ਤਸਰ, 13 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਜਲ ਸਪਲਾਈ ਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਰਾਮਬਾਗ ਫ਼ਾਟਕ ਸਥਿਤ ਮੁੱਖ ਦਫਤਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਯੂਥ ਕਾਂਗਰਸ ਅਜਨਾਲਾ ਤੇ ਕਾਂਗਰਸ ਆਗੂਆਂ ਦੀ ਮੀਟਿੰਗ

ਅਜਨਾਲਾ, 13 ਜਨਵਰੀ (ਐਸ. ਪ੍ਰਸ਼ੋਤਮ)-ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਤੇ ਹਲਕਾ ਅਜਨਾਲਾ ਪ੍ਰਧਾਨ ਸ: ਮਨਪ੍ਰੀਤ ਸਿੰਘ ਸਾਰੰਗਦੇਵ ਦੀ ਪ੍ਰਧਾਨਗੀ 'ਚ ਇਥੇ ਕਰਵਾਈ ਯੂਥ ਕਾਂਗਰਸ ਤੇ ਕਾਂਗਰਸ ਆਗੂਆਂ ਦੀ ਮੀਟਿੰਗ 'ਚ ਮੋਦੀ ...

ਪੂਰੀ ਖ਼ਬਰ »

ਸੜਕ ਸੁਰੱਖਿਆ ਹਫ਼ਤੇ ਤਹਿਤ ਲਗਾਇਆ ਮੈਡੀਕਲ ਕੈਂਪ

ਅੰਮਿ੍ਤਸਰ, 13 ਜਨਵਰੀ (ਰੇਸ਼ਮ ਸਿੰਘ)-ਟ੍ਰੈਫਿਕ ਪੁਲਿਸ ਵਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਹਫ਼ਤੇ ਤਹਿਤ ਪੁਲਿਸ ਮੁਲਾਜ਼ਮਾਂ ਲਈ ਮੈਡੀਕਲ ਕੈਂਪ ਲਾਇਆ ਗਿਆ, ਜਦ ਕਿ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਗਰੂਕ ਕਰਨ ਲਈ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਬਾਹਰ ...

ਪੂਰੀ ਖ਼ਬਰ »

ਜਲਿ੍ਹਆਂਵਾਲੇ ਬਾਗ ਨੂੰ ਵੇਖਣ ਲਈ ਟਿਕਟ ਲਾਉਣ ਦੀ ਸਖ਼ਤ ਨਿਖੇਧੀ

ਬਾਬਾ ਬਕਾਲਾ ਸਾਹਿਬ, 13 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਉੱਘੀ ਸਮਾਜ ਸੇਵਿਕਾ ਮੈਡਮ ਗੁਰਮੀਤ ਕੌਰ ਬੱਲ, ਕਿਸਾਨ ਆਗੂ ਰਾਜਵਿੰਦਰ ਸਿੰਘ ਗੋਲਡਨ ਬੇਦਾਦਪੁਰ, ਪੱਪੂ ਧਿਆਨਪੁਰ ਤੇ ਰੋਹਿਤ ਕੌਸ਼ਿਕ ਨੇ ਪੱਤਰਕਾਰਾਂ ਨੂੰ ਜਾਣਕਾਰੀ ...

ਪੂਰੀ ਖ਼ਬਰ »

ਗੁ: ਢਾਬਸਰ ਸਾਹਿਬ ਦੋਲੋਨੰਗਲ ਵਿਖੇ ਚਾਲੀ ਮੁਕਤਿਆਂ ਦੀ ਯਾਦ 'ਚ ਦਿਹਾੜਾ ਮਨਾਇਆ

ਬਾਬਾ ਬਕਾਲਾ ਸਾਹਿਬ, 13 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿੰਡ ਦੋਲੋਨੰਗਲ ਵਿਖੇ ਸਥਿਤ ਗੁਰਦੁਆਰਾ ਢਾਬਸਰ ਸਾਹਿਬ ਦੌਲੋ ਨੰਗਲ ਵਿਖੇ ਮੇਲਾ ਮਾਘੀ ਅਤੇ ਚਾਲੀ ਮੁਕਤਿਆਂ ਦੀ ਯਾਦ 'ਚ ਸ਼ਹੀਦੀ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ...

ਪੂਰੀ ਖ਼ਬਰ »

ਮਾਰਕੁੱਟ ਤੇ ਮੋਟਰਸਾਈਕਲ ਚੋਰੀ ਕਰਨ 'ਤੇ 10 ਵਿਅਕਤੀਆਂ ਖਿਲਾਫ਼ ਕੇਸ ਦਰਜ

ਤਰਨ ਤਾਰਨ, 13 ਜਨਵਰੀ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਹਥਿਆਰਾਂ ਨਾਲ ਲੈਸ ਹੋ ਕੇ ਇਕ ਵਿਅਕਤੀ ਅਤੇ ਉਸ ਦੀ ਭੈਣ ਨਾਲ ਮਾਰਕੁੱਟ ਕਰਦਿਆਂ ਗੰਭੀਰ ਸੱਟਾਂ ਮਾਰਨ ਅਤੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਤੋਂ ਇਲਾਵਾ ਪੰਜ ...

ਪੂਰੀ ਖ਼ਬਰ »

ਪਤੰਗ ਉਤਾਰਦਿਆਂ ਦਰੱਖਤ 'ਚ ਕਰੰਟ ਆਉਣ ਕਾਰਨ ਨੌਜਵਾਨ ਦੀ ਮੌਤ

ਪੱਟੀ, 13 ਜਨਵਰੀ (ਅਵਤਾਰ ਸਿੰਘ ਖਹਿਰਾ)-ਪਿੰਡ ਬੋਪਾਰਾਏ ਵਿਖੇ ਪਤੰਗ ਲੁੱਟਦਿਆਂ ਦਰੱਖਤ 'ਚ ਕਰੰਟ ਆਉਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੋਪਰਾਏ ਦੇ ਨਿਵਾਸੀ ਮੰਗਾ (22) ਪੁੱਤਰ ਸਤਨਾਮ ਸਿੰਘ ਜਦ ਦੇਰ ਸ਼ਾਮ ਦਰੱਖਤ ...

ਪੂਰੀ ਖ਼ਬਰ »

ਘਰ 'ਚ ਦਾਖ਼ਲ ਹੋ ਕੇ ਮਾਰਕੁੱਟ ਕਰਨ ਤੇ ਭੰਨਤੋੜ ਕਰਨ 'ਤੇ 6 ਖਿਲਾਫ਼ ਕੇਸ ਦਰਜ

ਤਰਨ ਤਾਰਨ, 13 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਘਰ ਵਿਚ ਦਾਖਲ ਹੋ ਕੇ ਪਿਓ-ਪੁੱਤ ਨਾਲ ਮਾਰਕੁੱਟ ਕਰਕੇ ਗੰਭੀਰ ਸੱਟਾਂ ਮਾਰਨ ਅਤੇ ਘਰ ਦੀ ਭੰਨਤੋੜ ਕਰਨ ਦੇ ਦੋਸ਼ ਹੇਠ 6 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਨਿੱਤ ਵਰਤੋਂ ਦੀਆਂ ਚੀਜ਼ਾਂ 'ਚ ਮਿਲਾਵਟ ਕਰਨ ਵਾਲੇ ਲੋਕਾਂ ਦੀ ਸਿਹਤ ਨਾਲ ਕਰ ਰਹੇ ਖਿਲਵਾੜ-ਭਰੋਵਾਲ

ਤਰਨ ਤਾਰਨ, 13 ਜਨਵਰੀ (ਹਰਿੰਦਰ ਸਿੰਘ)¸ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜਾਰੀ ਕਾਰਨ ਪੰਜਾਬ ਦੀ ਜਨਤਾ ਨੂੰ ਕਨੂੰਨ ਪੱਖੋਂ ਲਾਵਾਰਿਸ ਸਮਝ ਕੇ ਮਾੜੀ ਬਿਰਤੀ ਦੇ ਲੋਕ ਰਾਤੋ ਰਾਤ ਅਮੀਰ ਬਣਨ ਦੀ ਲਾਲਸਾ 'ਚ ਨਿਤ ਵਰਤੋਂ ਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਤੇ ਖਾਸਕਰ ...

ਪੂਰੀ ਖ਼ਬਰ »

ਅੰਮਿ੍ਤਸਰ-ਜਲੰਧਰ ਸ਼ੇਰ ਸ਼ਾਹ ਸੂਰੀ ਮਾਰਗ 'ਤੇ ਕਸਬਾ ਮਾਨਾਂਵਾਲਾ ਤੇ ਦਬੁਰਜੀ ਵਿਖੇ ਨਿੱਤ ਲੱਗਦੇ ਜਾਮ

ਮਾਨਾਂਵਾਲਾ, 13 ਜਨਵਰੀ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ (ਸ਼ੇਰ ਸ਼ਾਹ ਸੂਰੀ ਮਾਰਗ) 'ਤੇ ਕਸਬਾ ਮਾਨਾਂਵਾਲਾ, ਬੈਸਟ ਪ੍ਰਾਈਜ਼ ਮੋੜ, ਰਾਮਪੁਰਾ ਮੋੜ 'ਤੇ ਕਸਬਾ ਦਬੁਰਜੀ ਵਿਖੇ ਮੋਟਰ-ਗੱਡੀਆਂ ਦੇ ਨਿੱਤ ਲੱਗਦੇ ਜਾਮ ਕਰ ਕੇ ਚਾਰਮਾਰਗੀ ਸੜਕ ਦੀ ...

ਪੂਰੀ ਖ਼ਬਰ »

ਪੁਲਿਸ ਦੀ ਸਖ਼ਤੀ ਦੇ ਦਾਅਵਿਆਂ ਦੇ ਬਾਵਜੂਦ ਧੜੱਲੇ ਨਾਲ ਵਿਕੀ ਜ਼ਿਲ੍ਹੇ 'ਚ ਚਾਈਨਾ ਡੋਰ

ਤਰਨ ਤਾਰਨ, 13 ਜਨਵਰੀ (ਹਰਿੰਦਰ ਸਿੰਘ)-ਲੋਹੜੀ ਦੇ ਤਿਓਹਾਰ ਮੌਕੇ ਪਤੰਗਾਂ ਉਡਾਉਣ ਲਈ ਵਰਤੀ ਜਾ ਰਹੀ ਖ਼ੂਨੀ ਡੋਰ ਦੇ ਨਾਂਅ ਨਾਲ ਮਸ਼ਹੂਰ ਚਾਈਨਾ ਡੋਰ ਪੁਲਿਸ ਦੀ ਸਖ਼ਤੀ ਦੇ ਦਾਅਵਿਆਂ ਦੇ ਬਾਵਜੂਦ ਧੜੱਲੇ ਨਾਲ ਵਿਕੀ | ਭਾਵੇਂ ਲੋਹੜੀ ਦੇ ਦਿਨ ਭਾਰੀ ਮੀਂਹ ਕਾਰਨ ...

ਪੂਰੀ ਖ਼ਬਰ »

ਵੱਖ-ਵੱਖ ਥਾੲੀਂ ਲੋਹੜੀ ਦਾ ਤਿਉਹਾਰ ਮਨਾਇਆ

ਅੰਮਿ੍ਤਸਰ, 13 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਗ੍ਰੀਨ ਐਵੀਨਿਊ ਸਥਿਤ ਸ਼ਹਿਜ਼ਾਦਾਨੰਦ ਕਾਲਜ 'ਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਾਲਜ 'ਚ ਭੁੱਗਾ ਬਾਲਿਆ ਗਿਆ ਤੇ ਵਿਦਿਆਰਥੀਆਂ ਨੂੰ ਮੂੰਗਫਲੀ, ਰਿਓੜੀਆਂ ਤੇ ਹੋਰ ਸਾਮਾਨ ਵੰਡਿਆ ਗਿਆ | ...

ਪੂਰੀ ਖ਼ਬਰ »

ਚੇਲੇਕੇ 'ਚ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ

ਚੋਗਾਵਾਂ, 13 ਜਨਵਰੀ (ਗੁਰਬਿੰਦਰ ਸਿੰਘ ਬਾਗੀ)-ਪਿੰਡ ਚੇਲੇਕੇ ਵਿਖੇ ਸ੍ਰੀ ਗੁਰੁੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਮਾਘੀ ਨੂੰ ਸਮਰਪਿਤ ਇਕ ਦਿਨਾ ਮਹਾਨ ਗੁਰਮਤਿ ਸਮਾਗਮ ਸਮੂਹ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਢਾਡੀ ਗਿਆਨੀ ਪ੍ਰਦੀਪ ਸਿੰਘ ...

ਪੂਰੀ ਖ਼ਬਰ »

ਸੜਕ ਸੁਰੱਖਿਆ ਹਫ਼ਤੇ ਤਹਿਤ ਟ੍ਰੈਫਿਕ ਜਾਗਰੂਕਤਾ ਸੈਮੀਨਾਰ

ਅਜਨਾਲਾ, 13 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਵਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਹਫ਼ਤੇ ਤਹਿਤ ਡੀ. ਐੱਸ. ਪੀ. ਸੋਹਨ ਸਿੰਘ ਦੀ ਅਗਵਾਈ ਹੇਠ ਕਮਿਊਨਿਟੀ ਪੁਲਿਸ ਸਾਂਝ ਕੇਂਦਰ ਅਜਨਾਲਾ ...

ਪੂਰੀ ਖ਼ਬਰ »

ਕਣਕ ਦੀ ਫ਼ਸਲ ਲਈ ਲਾਹੇਵੰਦ ਹੋਵੇਗੀ ਇਹ ਬਾਰਿਸ਼-ਖੇਤੀਬਾੜੀ ਅਧਿਕਾਰੀ

ਅਜਨਾਲਾ, 13 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਸਵੇਰੇ ਤੜਕਸਾਰ ਤੋਂ ਸ਼ੁਰੂ ਹੋਏ ਬਾਰਿਸ਼ ਨੇ ਲੋਹੜੀ ਦੇ ਤਿਉਹਾਰ ਮੌਕੇ ਪਤੰਗਾਂ ਉਡਾਉਣ ਦੇ ਸ਼ੌਕੀਨਾਂ ਦਾ ਜਿਥੇ ਮਜ਼ਾ ਕਿਰਕਰਾ ਕਰ ਕੇ ਰੱਖ ਦਿੱਤਾ ਉਥੇ ਹੀ ਖੇਤੀਬਾੜੀ ਮਾਹਿਰਾਂ ਵਲੋਂ ਇਸ ਬਾਰਿਸ਼ ਨੂੰ ...

ਪੂਰੀ ਖ਼ਬਰ »

ਜਾਪਾਨੀ ਕੰਪਨੀਆਂ ਵਲੋਂ ਬਾਗ਼ਬਾਨੀ ਖੇਤਰ 'ਚ ਆਪਸੀ ਵਪਾਰ ਸ਼ੁਰੂ ਕਰਨ 'ਚ ਦਿਖਾਈ ਦਿਲਚਸਪੀ

ਅੰਮਿ੍ਤਸਰ, 13 ਜਨਵਰੀ (ਹਰਮਿੰਦਰ ਸਿੰਘ)-ਦਸੰਬਰ 2019 ਨੂੰ ਮੋਹਾਲੀ ਵਿਖੇ ਹੋਏ 'ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਿਮਟ' ਦੌਰਾਨ ਜਪਾਨ ਦੀਆਂ ਕੌਮਾਂਤਰੀ ਕੰਪਨੀਆਂ ਦੇ ਨੁਮਾਇੰਦਿਆਂ ਤੇ ਅਧਿਕਾਰੀਆਂ ਨੇ ਪੰਜਾਬ 'ਚ ਬਾਗ਼ਬਾਨੀ ਖੇਤਰ ਵਿਚ ਆਪਸੀ ਵਪਾਰ ਸ਼ੁਰੂ ਕਰਨ 'ਚ ...

ਪੂਰੀ ਖ਼ਬਰ »

ਪੰਜਾਬ ਗ੍ਰਾਮੀਣ ਬੈਂਕ ਨੇ ਲਗਾਇਆ ਵਿੱਤੀ ਸਾਖਰਤਾ ਕੈਂਪ

ਟਾਹਲੀ ਸਾਹਿਬ, 13 ਜਨਵਰੀ (ਪਲਵਿੰਦਰ ਸਿੰਘ ਸਰਹਾਲਾ)-ਪੰਜਾਬ ਗ੍ਰਾਮੀਣ ਬੈਂਕ ਟਾਹਲੀ ਸਾਹਿਬ ਦੇ ਮੈਨੇਜਰ ਤੇ ਸਟਾਫ਼ ਨੇ ਪਿੰਡ ਖਿਦੋਵਾਲੀ ਵਿਖੇ ਵਿੱਤੀ ਸਾਖਰਤਾ ਸਕੀਮ ਤਹਿਤ ਇਕ ਕੈਂਪ ਲਗਾਇਆ, ਜਿਸ 'ਚ ਦਰਜਨਾਂ ਪਿੰਡ ਵਾਸੀਆਂ ਕੈਂਪ 'ਚ ਹਿੱਸਾ ਲਿਆ | ਇਸ ਮੌਕੇ ਬੈਂਕ ...

ਪੂਰੀ ਖ਼ਬਰ »

ਨਵਾਂ ਪਿੰਡ ਵਾਸੀ ਕਤਲ ਹੋਏ ਨੌਜਵਾਨ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਏ. ਆਰ.

ਨਵਾਂ ਪਿੰਡ, 13 ਜਨਵਰੀ (ਜਸਪਾਲ ਸਿੰਘ)-ਨਵਾਂ ਪਿੰਡ ਨੌਜਵਾਨ ਵਾਸੀ (24) ਗੁਰਸਾਹਿਬ ਸਿੰਘ ਪੁੱਤਰ ਸਵਰਗੀ ਹਰਮੇਸ਼ ਸਿੰਘ ਜਿਸ ਦਾ ਕਿ ਬੀਤੇ ਦਿਨੀਂ ਅਣਪਛਾਤਿਆਂ ਵਲੋਂ ਫ਼ਤਹਿਪੁਰ ਰਾਜਪੂਤਾਂ ਵਿਖੇ ਇਕ ਸਕੂਲ ਦੇ ਨੇੜੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ | ...

ਪੂਰੀ ਖ਼ਬਰ »

ਕੰਵਰਪ੍ਰਤਾਪ ਵਲੋਂ ਨਗਰ ਪੰਚਾਇਤ ਅਜਨਾਲਾ ਦੀਆਂ ਚੋਣਾਂ ਸਬੰਧੀ ਮੀਟਿੰਗ

ਅਜਨਾਲਾ, 13 ਜਨਵਰੀ (ਐਸ. ਪ੍ਰਸ਼ੋਤਮ)-ਇਥੇ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਸ਼ਹਿਰੀ ਕਾਂਗਰਸ ਆਗੂਆਂ, ਨਗਰ ਪੰਚਾਇਤ ਦੀਆਂ 15 ਵਾਰਡਾਂ ਦੇ ਸਾਬਕਾ ਕੌਾਸਲਰਾਂ, ਕੌਾਸਲਰਾਂ, ਵਾਰਡ ਇੰਚਾਰਜਾਂ ਦੀ ਬੁਲਾਈ ਮੀਟਿੰਗ 'ਚ ਲੋਹੜੀ ਤੇ ਮਾਘੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX