ਤਾਜਾ ਖ਼ਬਰਾਂ


ਜੰਮੂ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿਚ ਗਰਨੇਡ ਹਮਲਾ, ਜਵਾਨ ਜ਼ਖ਼ਮੀ
. . .  13 minutes ago
ਸ੍ਰੀਨਗਰ, 30 ਜੁਲਾਈ - ਜੰਮੂ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿਚ ਗਰਨੇਡ ਹਮਲੇ ਵਿਚ ਸੀ.ਆਰ.ਪੀ.ਐਫ. ...
ਪੰਜਾਬ ਦੇ 700 ਪਿੰਡਾਂ ਨੂੰ ਮਿਲੇਗਾ ਪੀਣ ਯੋਗ ਪਾਣੀ
. . .  40 minutes ago
ਚੰਡੀਗੜ੍ਹ, 30 ਜੁਲਾਈ - ਆਰ.ਆਈ.ਡੀ.ਐਫ. ਦੇ ਅਧੀਨ ਨਾਬਾਰਡ (ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਰਾਸ਼ਟਰੀ ਬੈਂਕ) ਦੇ ਨਾਲ 445.89 ਕਰੋੜ ਰੁਪਏ ਦੇ ਪ੍ਰੋਜੈਕਟਾਂ ਤਹਿਤ...
ਗੁਰੂ ਹਰ ਸਹਾਏ : ਸਰਹੱਦੀ ਖੇਤਰ ਦੇ ਤਿੰਨ ਪਿੰਡ ਆਏ ਮੀਂਹ ਦੇ ਪਾਣੀ ਦੀ ਲਪੇਟ 'ਚ
. . .  about 1 hour ago
ਗੁਰੂ ਹਰ ਸਹਾਏ, 30 ਜੁਲਾਈ (ਹਰਚਰਨ ਸਿੰਘ ਸੰਧੂ) - ਸਥਾਨਕ ਇਲਾਕੇ 'ਚ ਪਈ ਜ਼ੋਰਦਾਰ ਬਾਰਸ਼ ਕਾਰਨ ਭਾਵੇ ਗਰਮੀ ਤੋਂ ...
ਬੱਸ ਨਾ ਰੋਕਣ ਦੇ ਕਾਰਨ ਖੜ੍ਹੇ ਯਾਤਰੀਆਂ ਨੇ ਬੱਸ ਦੇ ਸ਼ੀਸ਼ੇ 'ਤੇ ਮਾਰੀ ਇੱਟ, ਰੋਡਵੇਜ਼ ਦੇ ਕਰਮਚਾਰੀਆਂ ਨੇ ਕੀਤਾ ਰੋਡ ਜਾਮ
. . .  about 1 hour ago
ਮੰਡੀ ਲਾਧੂਕਾ, 30 ਜੁਲਾਈ (ਮਨਪ੍ਰੀਤ ਸਿੰਘ ਸੈਣੀ) - ਅੱਜ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਜਾਣ ਵਾਲੀ ਰੋਡਵੇਜ਼ ਬੱਸ ਦੇ ਡਰਾਈਵਰ...
2022 ਦੀਆਂ ਚੋਣਾਂ ਵਿਚ ਲੋਕ ਅਕਾਲੀ-ਬਸਪਾ ਗੱਠਜੋੜ ਦਾ ਸਾਥ ਦੇਣਗੇ - ਜਸਵੀਰ ਸਿੰਘ ਗੜ੍ਹੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 30 ਜੁਲਾਈ (ਰਣਜੀਤ ਸਿੰਘ ਢਿੱਲੋਂ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅੱਜ ਸਵੇਰੇ ਸ੍ਰੀ ਮੁਕਤਸਰ...
ਲੋਕ ਸਭਾ ਦੀ ਕਾਰਵਾਈ 2 ਅਗਸਤ ਸਵੇਰੇ 11 ਵਜੇ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 30 ਜੁਲਾਈ - ਸੰਸਦ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਹੈ | ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ...
ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੀ ਲੜਕੀ ਨੂੰ ਢਾਈ ਘੰਟੇ ਦੀ ਮਸ਼ੱਕਤ ਤੋਂ ਬਾਅਦ ਪਾਣੀ 'ਚੋਂ ਬਾਹਰ ਕੱਢਿਆ
. . .  about 1 hour ago
ਪਠਾਨਕੋਟ, 30 ਜੁਲਾਈ (ਸੰਧੂ ) - ਪਠਾਨਕੋਟ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਮੀਨੀ ਦੇ ਨੇੜੇ ਅੱਜ ਸਵੇਰੇ 9 ਵਜੇ ਇਕ ਹਾਦਸਾ ਵਾਪਰ...
ਵਰਕਰਾਂ ਅਤੇ ਹੈਲਪਰਾਂ ਨੇ ਮੁੜ ਮਲਿਆ ਵਿੱਤ ਮੰਤਰੀ ਦਾ ਬੂਹਾ
. . .  about 1 hour ago
ਮੰਡੀ ਕਿੱਲ੍ਹਿਆਂਵਾਲੀ, 30 ਜੁਲਾਈ (ਇਕਬਾਲ ਸਿੰਘ ਸ਼ਾਂਤ) - ਆਂਗਣਵਾੜੀ ਵਰਕਰਾਂ/ਹੈਲਪਰਾਂ ਨੇ ਅੱਜ ਮੁੜ ਵਜੀਰ-ਏ-ਖਜ਼ਾਨਾ...
ਸੜਕ ਹਾਦਸੇ ਵਿਚ ਦਾਦੇ ਪੋਤੇ ਦੀ ਮੌਤ, ਇੱਕ ਜ਼ਖ਼ਮੀ
. . .  about 2 hours ago
ਪੱਟੀ,30 ਜੁਲਾਈ - (ਅਵਤਾਰ ਸਿੰਘ ਖਹਿਰਾ,ਬੋਨੀ ਕਾਲੇਕੇ) - ਇੱਥੇ ਇੱਕ ਕਾਰ ਅਤੇ ਜੁਗਾੜੂ ਮੋਟਰਸਾਈਕਲ ਵਿਚ ਹੋਈ ਟੱਕਰ ਦੇ...
ਕਾਂਗਰਸ ਦੇ ਸੰਸਦ ਮੈਂਬਰਾਂ ਦਾ ਸੰਸਦ ਵਿਚ ਪ੍ਰਦਰਸ਼ਨ
. . .  about 2 hours ago
ਨਵੀਂ ਦਿੱਲੀ, 30 ਜੁਲਾਈ - ਲੋਕ ਸਭਾ ਦੇ ਵਿਹੜੇ ਵਿਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਕਾਂਗਰਸ ਦੇ ...
ਰਾਜ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 30 ਜੁਲਾਈ - ਰਾਜ ਸਭਾ ਦੁਪਹਿਰ 12 ਵਜੇ ਤੱਕ ...
ਭਾਰਤੀ ਮਹਿਲਾ ਹਾਕੀ ਟੀਮ ਦੀ ਜਿੱਤ, ਆਇਰਲੈਂਡ ਨੂੰ ਦਿੱਤੀ ਮਾਤ
. . .  about 3 hours ago
ਟੋਕੀਓ, 30 ਜੁਲਾਈ - ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ...
ਸਬ-ਡਵੀਜ਼ਨ ਤਪਾ ਦੇ ਜਤਿੰਦਰਪਾਲ ਸਿੰਘ ਹੋਣਗੇ ਨਵੇਂ ਡੀ. ਐੱਸ. ਪੀ.
. . .  about 3 hours ago
ਤਪਾ ਮੰਡੀ, 30 ਜੁਲਾਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਚੱਲਦਿਆਂ ਡੀ. ਐੱਸ. ਪੀ. ਦੀਆਂ ਹੋਈਆਂ ਬਦਲੀਆਂ ਤਹਿਤ ਸਬ-ਡਵੀਜ਼ਨ ...
ਅੱਜ ਦੁਪਹਿਰ 2 ਵਜੇ ਸੀ.ਬੀ.ਐੱਸ.ਈ. 12 ਵੀਂ ਜਮਾਤ ਦਾ ਆਵੇਗਾ ਨਤੀਜਾ
. . .  about 3 hours ago
ਨਵੀਂ ਦਿੱਲੀ, 30 ਜੁਲਾਈ - ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) 12 ਵੀਂ ਜਮਾਤ ਦਾ...
ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਰਾਜਮਾਰਗ ਜਾਮ
. . .  about 3 hours ago
ਸ਼ਿਮਲਾ (ਹਿਮਾਚਲ ਪ੍ਰਦੇਸ਼),30 ਜੁਲਾਈ - ਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ...
ਭਾਰਤ ਦੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਟੋਕੀਓ ਉਲੰਪਿਕ ਦੇ ਸੈਮੀਫਾਈਨਲ 'ਚ ਪੁੱਜੀ, ਇਕ ਹੋਰ ਤਗਮਾ ਹੋਇਆ ਪੱਕਾ
. . .  about 4 hours ago
ਟੋਕੀਓ, 30 ਜੁਲਾਈ - ਟੋਕੀਓ ਉਲੰਪਿਕ 'ਚ ਮੁੱਕੇਬਾਜ਼ੀ ਮੁਕਾਬਲੇ ਵਿਚ ਭਾਰਤ ਦੀ ਲਵਲੀਨਾ ਬੋਰਗੋਹੇਨ ਨੇ ਇਤਿਹਾਸ ਰਚਦੇ ਹੋਏ ਸੈਮੀਫਾਈਨਲ ਵਿਚ ਸਥਾਨ ਬਣਾ ਲਿਆ ਹੈ। ਲਵਲੀਨਾ ਨੇ 69 ਕਿੱਲੋ ਵਰਗ ਕੁਆਟਰ ਫਾਈਨਲ ਮੁਕਾਬਲੇ ਵਿਚ ਚੀਨੀ ਤਾਈਪੇ ਦੀ ਨਿਐਨ ਚਿਨ ਚੇਨ ਨੂੰ ਮਾਤ ਦਿੱਤੀ ਹੈ...
ਜੰਮੂ ਕਸ਼ਮੀਰ 'ਚ ਸ਼ੱਕੀ ਪਾਕਿਸਤਾਨੀ ਡਰੋਨਾਂ ਦੇ ਵਿਖਾਈ ਦੇਣ ਦਾ ਸਿਲਸਿਲਾ ਜਾਰੀ
. . .  about 4 hours ago
ਸ੍ਰੀਨਗਰ, 30 ਜੁਲਾਈ - ਜੰਮੂ-ਕਸ਼ਮੀਰ ਵਿਚ ਸ਼ੱਕੀ ਡਰੋਨ ਵਿਖਾਈ ਦੇਣ ਦਾ ਸਿਲਸਿਲਾ ਜਾਰੀ ਹੈ। ਵੀਰਵਾਰ ਦੇਰ ਰਾਤ ਵੀ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਤਿੰਨ ਵੱਖ-ਵੱਖ ਸਥਾਨਾਂ 'ਤੇ ਸ਼ੱਕੀ ਪਾਕਿਸਤਾਨੀ ਡਰੋਨ ਵੇਖੇ ਗਏ। ਜਿਨ੍ਹਾਂ 'ਤੇ ਸੁਰੱਖਿਆ ਬਲਾਂ ਵਲੋਂ ਫਾਈਰਿੰਗ ਕੀਤੀ ਗਈ...
ਲਾਹੌਲ-ਸਪਿਤੀ 'ਚ ਫਸੇ ਹੋਏ ਹਨ ਕੁੱਲ 204 ਸੈਲਾਨੀ
. . .  about 5 hours ago
ਸ਼ਿਮਲਾ, 30 ਜੁਲਾਈ - ਹਿਮਾਚਲ ਪ੍ਰਦੇਸ਼ ਆਫ਼ਤ ਇੰਤਜ਼ਾਮੀਆਂ ਅਥਾਰਿਟੀ ਮੁਤਾਬਿਕ ਭਾਰੀ ਮੀਂਹ ਕਾਰਨ ਆਈਆਂ ਆਫ਼ਤਾਂ ਦੇ ਚੱਲਦਿਆਂ ਲਾਹੌਲ-ਸਪਿਤੀ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ 'ਤੇ ਕੁੱਲ 204 ਸੈਲਾਨੀ ਫਸੇ ਹੋਏ ਹਨ...
ਦੀਪਿਕਾ ਕੁਮਾਰੀ ਉਲੰਪਿਕ ਕੁਆਟਰ ਫਾਈਨਲ ਵਿਚ ਪਹੁੰਚਣ ਵਾਲੀ ਬਣੀ ਪਹਿਲੀ ਭਾਰਤੀ ਤੀਰਅੰਦਾਜ਼
. . .  about 6 hours ago
ਨਵੀਂ ਦਿੱਲੀ, 30 ਜੁਲਾਈ - ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਸਾਬਕਾ ਵਿਸ਼ਵ ਚੈਂਪੀਅਨ ਰੂਸੀ ਉਲੰਪਿਕ ਕਮੇਟੀ ਦੀ ਸੇਨੀਆ ਪੇਰੋਵਾ ਨੂੰ ਰੋਮਾਂਚਕ ਸ਼ੂਟ ਆਫ਼ ਵਿਚ ਹਰਾ ਕੇ ਟੋਕੀਓ ਉਲੰਪਿਕ ਮਹਿਲਾ ਸਿੰਗਲਜ਼ ਦੇ...
ਅੱਜ ਦਾ ਵਿਚਾਰ
. . .  about 6 hours ago
ਭਾਰਤ ਬਨਾਮ ਸ੍ਰੀਲੰਕਾ : ਸ੍ਰੀਲੰਕਾ ਨੇ ਭਾਰਤ ਨੂੰ ਤੀਸਰੇ ਟੀ20 ਮੈਚ 'ਚ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ
. . .  1 day ago
ਭਾਰਤ ਬਨਾਮ ਸ੍ਰੀਲੰਕਾ : ਭਾਰਤ ਨੇ ਤੀਸਰੇ ਟੀ20 'ਚ ਸ੍ਰੀਲੰਕਾ ਨੂੰ ਮਹਿਜ਼ 82 ਦੌੜਾਂ ਦਾ ਦਿੱਤਾ ਟੀਚਾ
. . .  1 day ago
ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ ਭਰਾਵਾਂ ਖ਼ਿਲਾਫ਼ ਕੇਸ ਦਰਜ
. . .  1 day ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਸ਼ਿਮਲਾਪੁਰੀ ਇਲਾਕੇ 'ਚ ਨਾਬਾਲਗ ਭੈਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਤਿੰਨ...
ਪੰਜਾਬ 'ਚ 130 ਉਪ ਪੁਲਿਸ ਕਪਤਾਨਾਂ ਦੇ ਤਬਾਦਲੇ
. . .  1 day ago
ਲੁਧਿਆਣਾ, 29 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਸਰਕਾਰ ਵਲੋਂ ਅੱਜ ਦੇਰ ਸ਼ਾਮ ਪੁਲਿਸ ਮਹਿਕਮੇ ਵਿਚ ਵੱਡੀ ਰੱਦੋਬਦਲ ਕਰਦਿਆਂ 130 ਉਪ ਪੁਲੀਸ ਕਪਤਾਨਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ...
ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਮਿਲੀ ਵੱਡੀ ਰਾਹਤ
. . .  1 day ago
ਅੰਮ੍ਰਿਤਸਰ, 29 ਜੁਲਾਈ (ਗਗਨਦੀਪ ਸ਼ਰਮਾ) - ਕੈਪਟਨ ਸਰਕਾਰ ਵਲੋਂ ਔਰਤਾਂ ਦੀ ਫ਼ਰੀ ਬੱਸ ਸੇਵਾ ਸਕੀਮ ਦੇ ਕਰੀਬ 23 ਕਰੋੜ ਰੁਪਏ ਪਾਸ ਕਰਕੇ ਪੰਜਾਬ ਰੋਡਵੇਜ਼/ਪਨ ਬੱਸ ਤੇ ਪੈਪਸੂ ਨੂੰ ਵੱਡੀ ਰਾਹਤ ਦਿੱਤੀ ਹੈ। ਨਹੀਂ ਤਾਂ ਮਹਿਕਮੇ ਦੀ ਸਥਿਤੀ ਅਜਿਹੀ ਬਣ ਗਈ ਸੀ ਕਿ ਤਨਖ਼ਾਹਾਂ ਸਮੇਤ ਹੋਰ ਵਿਭਾਗੀ ਖ਼ਰਚੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਮਾਘ ਸੰਮਤ 551

ਸੰਪਾਦਕੀ

ਇਕ ਚੰਗੀ ਪਹਿਲ

ਪਾਣੀਆਂ ਦੇ ਮਸਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਨੂੰ ਇਕ ਚੰਗਾ ਯਤਨ ਕਿਹਾ ਜਾ ਸਕਦਾ ਹੈ। ਬਹੁਤੀਆਂ ਪਾਰਟੀਆਂ ਦੇ ਆਗੂਆਂ ਦਾ ਇਸ ਪ੍ਰਤੀ ਵਤੀਰਾ ਹਾਂ-ਪੱਖੀ ਰਿਹਾ ਹੈ। ਇਸ ਵਿਚ ਦਿੱਤੇ ਗਏ ਬਹੁਤੇ ਸੁਝਾਅ ਠੋਸ ਹਕੀਕਤਾਂ ਦੀ ਗਵਾਹੀ ਭਰਦੇ ਹਨ। ਇਸ ਦਾ ਇਕ ਅਹਿਮ ਕਾਰਨ ਇਹ ਵੀ ਹੈ ਕਿ ਅੱਜ ਸਾਰੇ ਹੀ ਲੋਕ, ਨੁਮਾਇੰਦੇ ਪਾਣੀ ਦੀ ਹਰ ਪੱਖੋਂ ਮਾੜੀ ਸਥਿਤੀ 'ਤੇ ਚਿੰਤਤ ਦਿਖਾਈ ਦਿੰਦੇ ਹਨ।
ਕਦੇ ਇਸ ਧਰਤੀ 'ਤੇ ਪੰਜ ਦਰਿਆ ਵਗਦੇ ਸਨ। ਅੱਜ ਇਥੇ ਸਿਰਫ਼ ਢਾਈ ਕੁ ਦਰਿਆ ਹੀ ਵਗ ਰਹੇ ਹਨ। ਇਨ੍ਹਾਂ ਦਾ ਵਹਿਣ ਵੀ ਮੱਠਾ ਪੈਣ ਲੱਗਾ ਹੈ। ਇਨ੍ਹਾਂ ਦਰਿਆਵਾਂ ਦੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਦਿਖਾਈ ਦੇ ਰਿਹਾ ਹੈ। ਪੰਜਾਬ ਅਤੇ ਹਰਿਆਣਾ ਦੇ ਪੁਨਰਗਠਨ ਤੋਂ ਬਾਅਦ ਦੋਵਾਂ ਰਾਜਾਂ ਦੇ ਦਰਿਆਵਾਂ ਦੇ ਪਾਣੀਆਂ ਦੀ ਵੰਡ ਸਬੰਧੀ ਜੋ ਝਗੜਾ ਉਠਿਆ ਸੀ, ਉਸ ਸਬੰਧੀ ਕੇਸ ਪੰਜਾਬ ਸੁਪਰੀਮ ਕੋਰਟ ਵਿਚ ਹਾਰ ਗਿਆ ਹੈ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਮੀਟਿੰਗ ਵਿਚ ਵੀ ਇਸ ਕੇਸ ਸਬੰਧੀ ਪੁਨਰ-ਵਿਚਾਰ ਕਰਨ ਦੀ ਗੱਲ ਉੱਠਦੀ ਰਹੀ ਹੈ। ਇਸ ਤੋਂ ਪਹਿਲਾਂ ਨਵਾਂ ਟ੍ਰਿਬਿਊਨਲ ਬਣਾਉਣ ਦੀ ਵੀ ਗੱਲ ਕੀਤੀ ਗਈ ਹੈ। ਵਿਧਾਨ ਸਭਾ ਦੇ ਪਿਛਲੇ ਇਜਲਾਸ ਦੌਰਾਨ ਪੰਜਾਬ ਜਲ ਸ੍ਰੋਤ ਬਿੱਲ ਵੀ ਪੇਸ਼ ਕੀਤਾ ਗਿਆ ਸੀ। ਸਾਰੇ ਸਿਆਸੀ ਨੁਮਾਇੰਦਿਆਂ ਦਾ ਇਹ ਵਿਚਾਰ ਰਿਹਾ ਹੈ ਕਿ ਇਸ ਸਮੁੱਚੇ ਕੰਮ ਦੀ ਮੁੜ ਜਾਂਚ ਕੀਤੀ ਜਾਏ, ਕਿਉਂਕਿ ਪੰਜਾਬ ਵਿਚ ਵਹਿੰਦੇ ਦਰਿਆਵਾਂ ਵਿਚ ਸੂਬੇ ਦੀ ਆਪਣੀ ਖਪਤ ਜਿੰਨਾ ਹੀ ਪਾਣੀ ਹੈ। ਦਰਿਆ ਰਾਵੀ ਅਤੇ ਸਤਲੁਜ ਦੇ ਪਾਕਿਸਤਾਨ ਨੂੰ ਜਾਂਦੇ ਪਾਣੀ ਦੀ ਯੋਜਨਾਬੰਦੀ ਵੀ ਇਸ ਲਈ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਾਣੀ ਸੂਬੇ ਲਈ ਵਰਤਿਆ ਜਾ ਸਕੇ। ਇਸੇ ਲਈ ਹੀ ਰਣਜੀਤ ਸਾਗਰ ਡੈਮ ਦੇ ਦੂਸਰੇ ਯੂਨਿਟ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ ਵੀ ਛੇਤੀ ਮੁਕੰਮਲ ਕੀਤੇ ਜਾਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿਗ ਰਹੇ ਪੱਧਰ 'ਤੇ ਵੀ ਚਿੰਤਾ ਕੀਤੀ ਜਾਣੀ ਬਣਦੀ ਹੈ। ਅੱਜ ਇਸ ਪੱਖੋਂ ਹਾਲਤ ਬੇਹੱਦ ਤਰਸਯੋਗ ਹੈ, ਕਿਉਂਕਿ ਇਕ ਤਾਜ਼ਾ ਸਰਵੇਖਣ ਅਨੁਸਾਰ ਸੂਬੇ ਦੇ 138 ਬਲਾਕਾਂ ਵਿਚੋਂ 109 ਬਲਾਕਾਂ ਨੂੰ 'ਡਾਰਕ ਜ਼ੋਨ' ਕਰਾਰ ਦੇ ਦਿੱਤਾ ਗਿਆ ਹੈ, ਜਿਸ ਨੇ ਇਸ ਚਿੰਤਾ ਨੂੰ ਹੋਰ ਵੀ ਵਧਾਇਆ ਹੈ। ਪਿਛਲੇ ਤਿੰਨ ਦਹਾਕਿਆਂ ਵਿਚ ਖੇਤੀਬਾੜੀ ਦੇ ਖੇਤਰ ਵਿਚ ਪਾਣੀ ਦੀ ਰੱਜ ਕੇ ਦੁਰਵਰਤੋਂ ਕੀਤੀ ਗਈ ਹੈ। ਇਸ ਵਿਚ ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਦੇਣਾ ਵੀ ਸ਼ਾਮਿਲ ਹੈ। ਅੱਜ ਸੂਬੇ ਵਿਚ 14 ਲੱਖ, 76 ਹਜ਼ਾਰ ਟਿਊਬਵੈੱਲ ਲੱਗੇ ਹੋਏ ਹਨ, ਜਦੋਂ ਕਿ ਸਾਲ 1980 ਵਿਚ ਇਨ੍ਹਾਂ ਦੀ ਗਿਣਤੀ 6 ਲੱਖ ਦੇ ਕਰੀਬ ਸੀ। ਨਹਿਰੀ ਪਾਣੀ ਦੀ ਵਰਤੋਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਦਾ ਇਕ ਚੌਥਾਈ ਹੀ ਕਹੀ ਜਾ ਸਕਦੀ ਹੈ। ਪਿਛਲੇ ਦਹਾਕਿਆਂ ਵਿਚ ਝੋਨੇ ਦੀ ਕਾਸ਼ਤ ਬਹੁਤ ਵਧੀ ਹੈ, ਜਿਸ ਲਈ ਪਾਣੀ ਦੀ ਵਧੇਰੇ ਲੋੜ ਪੈਂਦੀ ਹੈ। ਝੋਨਾ ਅਤੇ ਕਣਕ ਦੀਆਂ ਰਵਾਇਤੀ ਫ਼ਸਲਾਂ ਨੂੰ ਤਰਜੀਹ ਦਿੱਤੇ ਜਾਣ ਕਾਰਨ ਪਾਣੀ ਦੀ ਵਧੇਰੇ ਖ਼ਪਤ ਹੋਈ ਹੈ। ਫ਼ਸਲੀ ਵਿਭਿੰਨਤਾ ਨੂੰ ਅਮਲੀ ਰੂਪ ਵਿਚ ਲਾਗੂ ਨਹੀਂ ਕੀਤਾ ਜਾ ਸਕਿਆ, ਜਿਸ ਕਾਰਨ ਅੱਜ ਕਿਸਾਨ ਇਨ੍ਹਾਂ ਦੋਵਾਂ ਫ਼ਸਲਾਂ 'ਤੇ ਹੀ ਵਧੇਰੇ ਨਿਰਭਰ ਹਨ। ਇਸ ਤੋਂ ਇਲਾਵਾ ਸਨਅਤੀ ਖੇਤਰ ਵਿਚ ਵੀ ਪਾਣੀ ਦੀ ਬੇਬਹਾ ਵਰਤੋਂ ਕੀਤੀ ਜਾ ਰਹੀ ਹੈ, ਜਿਸ ਵਿਚ ਕਿਸੇ ਦਾ ਕੋਈ ਕੰਟਰੋਲ ਦਿਖਾਈ ਨਹੀਂ ਦਿੰਦਾ। ਘਰਾਂ ਅਤੇ ਹੋਰ ਥਾਵਾਂ 'ਤੇ ਟੁੱਲੂ ਪੰਪ ਅਤੇ ਸਬਮਰਸੀਬਲ ਪੰਪਾਂ ਨੇ ਧਰਤੀ ਹੇਠਲੇ ਪਾਣੀ ਨੂੰ ਪਾਤਾਲ ਤੱਕ ਪਹੁੰਚਾ ਦਿੱਤਾ ਹੈ।
ਜਿੰਨਾ ਪਾਣੀ ਕੱਢਿਆ ਜਾ ਰਿਹਾ ਹੈ, ਓਨਾ ਪਾਣੀ ਧਰਤੀ ਅੰਦਰ ਨਹੀਂ ਜਾ ਰਿਹਾ। ਨਾ ਹੀ ਇਸ ਸਬੰਧੀ ਕੋਈ ਯੋਜਨਬੱਧ ਢੰਗ ਨਾਲ ਪ੍ਰਾਜੈਕਟ ਬਣਾਏ ਗਏ ਹਨ। ਇਕ ਅੰਦਾਜ਼ੇ ਅਨੁਸਾਰ ਜੇ ਹਾਲਾਤ ਇਸੇ ਤਰ੍ਹਾਂ ਬਣੀ ਰਹੀ ਤਾਂ ਆਉਂਦੇ ਢਾਈ ਦਹਾਕਿਆਂ ਵਿਚ ਸੂਬੇ ਦਾ ਰੇਗਿਸਤਾਨ ਵਿਚ ਬਦਲ ਜਾਣਾ ਲਾਜ਼ਮੀ ਹੈ। ਸਰਕਾਰ ਵਲੋਂ ਬਣਾਈ ਰੈਗੂਲੇਟਰੀ ਅਥਾਰਟੀ ਅਮਲੀ ਰੂਪ ਵਿਚ ਕਿੰਨਾ ਕੁ ਸਫ਼ਲ ਹੁੰਦੀ ਹੈ, ਇਸ ਬਾਰੇ ਅਜੇ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਮੀਟਿੰਗ ਵਿਚ ਸਭ ਵਲੋਂ ਪ੍ਰਗਟ ਕੀਤੀ ਗਈ ਚਿੰਤਾ ਅਤੇ ਪਾਣੀਆਂ ਨੂੰ ਸੰਭਾਲਣ ਲਈ ਦਿਖਾਈ ਗਈ ਪ੍ਰਤੀਬੱਧਤਾ ਆਉਂਦੇ ਸਮੇਂ ਵਿਚ ਜ਼ਰੂਰ ਕੁਝ ਠੋਸ ਨਤੀਜੇ ਕੱਢਣ ਵਿਚ ਸਹਾਈ ਹੋ ਸਕੇਗੀ। ਅੱਜ ਪੈਦਾ ਹੋਏ ਇਸ ਸੰਕਟ ਦਾ ਕੋਈ ਠੋਸ ਹੱਲ ਕੱਢਣਾ ਸਭ ਦੀ ਜ਼ਿੰਮੇਵਾਰੀ ਹੈ।


-ਬਰਜਿੰਦਰ ਸਿੰਘ ਹਮਦਰਦ

ਸਮਝੌਤਾ ਟੁੱਟਣ ਦੇ ਬਾਵਜੂਦ ਭਾਜਪਾ ਪ੍ਰਤੀ ਨਰਮ ਹੀ ਰਹੇਗਾ ਅਕਾਲੀ ਦਲ

ਦਿੱਲੀ ਵਿਧਾਨ ਸਭਾ ਚੋਣਾਂ ਵਿਚੋਂ ਅਕਾਲੀ ਦਲ ਬਾਦਲ ਦੇ ਬਾਹਰ ਹੋ ਜਾਣ ਨਾਲ ਅਕਾਲੀ ਦਲ ਬੜੀ ਗੁੰਝਲਦਾਰ ਸਥਿਤੀ ਵਿਚ ਫਸ ਗਿਆ ਹੈ। ਇਕ ਪਾਸੇ ਤਾਂ ਉਸ ਨੂੰ ਹਰਿਆਣਾ ਤੋਂ ਬਾਅਦ ਫਿਰ ਦੁਬਾਰਾ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਲਈ ਹੁਣ ਅਕਾਲੀ ਦਲ ਦੀ ਕੋਈ ਖ਼ਾਸ ਮਹੱਤਤਾ ਨਹੀਂ ...

ਪੂਰੀ ਖ਼ਬਰ »

ਸਵਾਲਾਂ ਦੇ ਘੇਰੇ ਵਿਚ ਹੈ ਸਿੱਖਿਆ ਵਿਭਾਗ ਵਲੋਂ ਲਿਆ ਗਿਆ ਟੈਸਟ

ਪੰਜਾਬ ਸਰਕਾਰ ਵਲੋਂ ਹਰ ਸਾਲ ਅਧਿਆਪਕ ਯੋਗਤਾ ਟੈਸਟ ਲੈਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਸਰਕਾਰ ਇਹ ਟੈਸਟ ਨਿਰੰਤਰ ਹਰ ਸਾਲ ਸਮੇਂ ਉੱਤੇ ਲੈਣ ਵਿਚ ਅਸਫਲ ਰਹੀ ਹੈ। ਅਧਿਆਪਕ ਯੋਗਤਾ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਦਾ ਲਿਆ ਜਾਂਦਾ ਹੈ ਜੋ ਕਿ ਬੀ.ਐੱਡ ਜਾਂ ਈ.ਟੀ.ਟੀ. ਦੇ ...

ਪੂਰੀ ਖ਼ਬਰ »

ਕਿਸ ਤਰ੍ਹਾਂ ਦੀ ਨਹਿਰ ਚਾਹੁੰਦੇ ਸਨ ਲੋਕ ?

(ਕੱਲ੍ਹ ਤੋਂ ਅੱਗੇ) ਕੰਢੀ ਨਹਿਰ ਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਕਢਵਾਉਣ ਲਈ ਇਲਾਕੇ ਦੇ ਲੋਕਾਂ ਨੇ ਕੰਢੀ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਾਫੀ ਲੰਬੇ ਸਮੇਂ ਤੋਂ ਸੂਬੇ ਅੰਦਰ ਰਾਜ ਕਰਦੀਆਂ ਰਹੀਆਂ ਹਾਕਮ ਧਿਰਾਂ ਤੋਂ ਕੰਢੀ ਨਹਿਰ ਨੂੰ ਬੁਰਜੀ 112 ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX