ਤਾਜਾ ਖ਼ਬਰਾਂ


ਸੀ.ਬੀ.ਐਸ.ਈ. ਡੇਟ ਸ਼ੀਟ- 2022 : ​10ਵੀਂ -12ਵੀਂ ਟਰਮ -1 ਪ੍ਰੀਖਿਆ ਦੀ ਡੇਟਸ਼ੀਟ ਜਾਰੀ ,ਪ੍ਰੀਖਿਆ 30 ਨਵੰਬਰ ਤੋਂ
. . .  1 day ago
ਰਾਸ਼ਟਰੀ ਸੁਰੱਖਿਆ ਰਣਨੀਤੀ ਕਾਨਫਰੰਸ 'ਚ ਅੰਦਰੂਨੀ ਸੁਰੱਖਿਆ ਚੁਣੌਤੀਆਂ 'ਤੇ ਅਮਿਤ ਸ਼ਾਹ ਨੇ ਕੀਤਾ ਵਿਚਾਰ ਵਟਾਂਦਰਾ
. . .  1 day ago
ਕੇਂਦਰੀ ਮੰਤਰੀ ਪ੍ਰੀਸ਼ਦ ਦੀ ਬੈਠਕ 21 ਅਕਤੂਬਰ ਨੂੰ ਦਿੱਲੀ ਵਿਚ ਹੋਵੇਗੀ
. . .  1 day ago
ਸਾਂਪਲਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਅਪੀਲ, ਸਿੱਖ ਧਰਮ ਦੀ ਮਰਿਆਦਾ ਮੁਤਾਬਿਕ ਪਵੇ ਲਖਬੀਰ ਸਿੰਘ ਦਾ ਭੋਗ
. . .  1 day ago
ਨਵੀਂ ਦਿੱਲੀ , 18 ਅਕਤੂਬਰ-ਵਿਜੇ ਸਾਂਪਲਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸਿੰਘੂ ਬਾਰਡਰ 'ਤੇ ਕਿਸਾਨ ਸੰਗਠਨਾਂ ਦੇ ਅੰਦੋਲਨ ਵਾਲੀ ਥਾਂ 'ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ...
ਆਰ.ਬੀ.ਆਈ. ਨੇ ਭਾਰਤੀ ਸਟੇਟ ਬੈਂਕ 'ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਭਾਰਤੀ ਰਿਜ਼ਰਵ ਬੈਂਕ ਨੇ ਅੱਜ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ 'ਤੇ ਰੈਗੂਲੇਟਰੀ ਪਾਲਣਾ 'ਚ ਕਮੀਆਂ ਲਈ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ...
ਲਖੀਮਪੁਰ ਹਿੰਸਾ: ਕ੍ਰਾਈਮ ਬ੍ਰਾਂਚ ਸਵਾਟ ਟੀਮ ਵਲੋਂ ਤਿੰਨ ਮੁਲਜ਼ਮ ਗ੍ਰਿਫਤਾਰ, ਰਿਵਾਲਵਰ ਅਤੇ ਗੋਲੀਆਂ ਜ਼ਬਤ
. . .  1 day ago
ਅਜੇ ਮਿਸ਼ਰਾ ਟੇਨੀ ਦੀ ਗ੍ਰਿਫਤਾਰੀ ਅਤੇ ਅਸਤੀਫੇ ਤੱਕ ਵਿਰੋਧ ਜਾਰੀ ਰਹੇਗਾ - ਰਾਕੇਸ਼ ਟਿਕੈਤ
. . .  1 day ago
ਚੰਡੀਗੜ੍ਹ, 18 ਅਕਤੂਬਰ - ਰਾਕੇਸ਼ ਟਿਕੈਤ ਨੇ ਘੋਸ਼ਣਾ ਕੀਤੀ ਕਿ ਜਦੋਂ ਤੱਕ ਅਜੇ ਮਿਸ਼ਰਾ ਟੇਨੀ ਅਸਤੀਫਾ ਨਹੀਂ ਦੇ ਦਿੰਦੇ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਵਿਰੋਧ ਜਾਰੀ ਰਹੇਗਾ। ਕੇਂਦਰ ਸਰਕਾਰ ਨੂੰ ਅਜੇ ਮਿਸ਼ਰਾ ...
ਟਰਾਂਸਪੋਰਟ ਵਿਭਾਗ ਵਲੋਂ ਨਿੱਜੀ ਕੰਪਨੀਆਂ ਦੀਆਂ 5 ਬੱਸਾਂ ਕੀਤੀਆਂ ਜ਼ਬਤ
. . .  1 day ago
ਫ਼ਿਰੋਜ਼ਪੁਰ ,18 ਅਕਤੂਬਰ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਟਰਾਂਸਪੋਰਟ ਵਿਭਾਗ ਵਲੋਂ ਅੱਜ ਫਿਰੋਜ਼ਪੁਰ ਜਿਲ੍ਹੇ ਵਿਚ ਬਿਨਾਂ ਟੈਕਸ ਤੋਂ ਚੱਲ ਰਹੀਆਂ ਵੱਖ ਵੱਖ ਕੰਪਨੀਆਂ ਦੀਆਂ ਪੰਜ ਹੋਰ ਬੱਸਾਂ ਜ਼ਬਤ- ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ...
ਭਾਰਤੀ ਜਲ ਸੈਨਾ ਨੇ 11ਵੀਂ ਪੀ-8 ਆਈ. ਦੇ ਨਾਲ ਸਮੁੰਦਰੀ ਸਮਰੱਥਾ ਦਾ ਕੀਤਾ ਵਿਸਥਾਰ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਸਾੜੇ ਬਿਜਲੀ ਦੇ ਬਿੱਲ
. . .  1 day ago
ਚੰਡੀਗੜ੍ਹ, 18 ਅਕਤੂਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਬਿਜਲੀ ਦਾ ਬਿੱਲ ਸਾੜਿਆ ਅਤੇ ਟਵੀਟ ਕੀਤਾ ਕਿ, "ਅਸੀਂ ਵਾਅਦਾ ਕੀਤਾ ਸੀ ਅਤੇ ਅਸੀਂ ਇਸ ਨੂੰ ਨਿਭਾਇਆ ਹੈ। ਪੰਜਾਬ ਦੇ ਲੋਕਾਂ ਨਾਲ ਵਾਅਦੇ ਅਨੁਸਾਰ ...
ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਕੋਲਿਨ ਪਾਵੇਲ ਦੀ ਕੋਰੋਨਾ ਨਾਲ ਮੌਤ
. . .  1 day ago
ਵਾਸ਼ਿੰਗਟਨ, 18 ਅਕਤੂਬਰ - ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਕੋਲਿਨ ਪਾਵੇਲ ਦੀ ਅੱਜ 84 ਸਾਲ ਦੀ ਉਮਰ ਵਿਚ ਕੋਰੋਨਾ ਵਾਇਰਸ ਕਾਰਨ ...
ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੋਰਾਹਾ ਵਿਚ ਰੋਕਿਆ ਰੇਲ ਟਰੈਕ
. . .  1 day ago
ਦੋਰਾਹਾ, 18 ਅਕਤੂਬਰ (ਜਸਵੀਰ ਝੱਜ) - ਸੰਯੁਕਤ ਕਿਸਾਨ ਮੋਰਚੇ ਦੀ ਕਾਲ ‘ਤੇ ਦੋਰਾਹਾ ਵਿਖੇ ਰੇਲ ਟਰੈਕ ਰੋਕ ਕੇ ਹਾਜ਼ਰੀਨ ਨੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ...
ਬਟਾਲਾ ਦੇ ਅਕਾਲ ਹਸਪਤਾਲ ਤੋਂ 3 ਦਿਨ ਦਾ ਬੱਚਾ ਅਗਵਾ
. . .  1 day ago
ਬਟਾਲਾ, 18 ਅਕਤੂਬਰ (ਕਾਹਲੋਂ)-ਬਟਾਲਾ ਦੇ ਗੁਰਦਾਸਪੁਰ ਰੋਡ ’ਤੇ ਸਥਿਤ ਅਕਾਲ ਹਸਪਤਾਲ ’ਚੋਂ 2 ਔਰਤਾਂ 3 ਦਿਨ ਦਾ ਬੱਚਾ ਚੁੱਕ ਕੇ ਸਕੂਟੀ ’ਤੇ ਫਰਾਰ ਹੋ ਗਈਆਂ। ਇਹ ਔਰਤਾਂ ਨਰਸ ਬਣ ਕੇ ਟੀਕਾਕਰਨ ਕਰਵਾਉਣ ...
ਉਤਰਾਖੰਡ : ਗੰਗੋਤਰੀ ਬਰਫ ਦੀ ਚਾਦਰ ਨਾਲ ਢਕੀ ,ਤਾਜ਼ਾ ਹੋਈ ਬਰਫ਼ਬਾਰੀ
. . .  1 day ago
ਸ਼੍ਰੋਮਣੀ ਕਮੇਟੀ ਮੱਧ ਪ੍ਰਦੇਸ਼ ਦੇ ਉਜੈਨ ਵਿਖੇ ਖੋਲ੍ਹੇਗੀ ਸਿੱਖ ਮਿਸ਼ਨ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 18 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਮੱਧ ਪ੍ਰਦੇਸ਼ ਵਿਖੇ ਸਿੱਖ ਧਰਮ ਦੇ ਪ੍ਰਚਾਰ ਲਈ ਪਹਿਲੇ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਵਿਖੇ ਸਿੱਖ ਮਿਸ਼ਨ ਸਥਾਪਿਤ ...
ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਖੁਦਕਸ਼ੀ ਕੀਤੀ
. . .  1 day ago
ਕੌਹਰੀਆਂ, 18 ਅਕਤੂਬਰ-(ਮਾਲਵਿੰਦਰ ਸਿੰਘ ਸਿੱਧੂ , ਹਰਬੰਸ ਸਿੰਘ ਛਾਜਲੀ)-ਕਰਜ਼ੇ ਕਾਰਨ ਨੌਜਵਾਨ ਦਾ ਖੁਦਕਸ਼ੀ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨਸਾਰ ਹਲਕਾ ਦਿੜਬਾ ਪਿੰਡ ਰੋਗਲਾ ਦੇ ਨੌਜਵਾਨ ...
ਰਾਮ ਰਹੀਮ ਸਮੇਤ ਸਾਰੇ ਦੋਸ਼ੀਆਂ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  1 day ago
ਚੰਡੀਗੜ੍ਹ ,18 ਅਕਤੂਬਰ {ਰਾਣਾ }-ਸੀ.ਬੀ.ਆਈ. ਅਦਾਲਤ ਨੇ ਪੰਚਕੂਲਾ ਡੇਰਾ ਸੱਚਾ ਸੌਦਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਕੇਸ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ । ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ...
ਰਾਮ ਰਹੀਮ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  1 day ago
ਐਮ.ਪੀ. ਤਿਵਾੜੀ ਨੇ ਮੁੱਖ ਮੰਤਰੀ ਚੰਨੀ ਨੂੰ ਲਿਖੀ ਚਿੱਠੀ, ਨੂਰਪੁਰ ਬੇਦੀ ਨੂੰ ਵੱਖਰੀ ਤਹਿਸੀਲ ਬਣਾਏ ਜਾਣ ਦੀ ਕੀਤੀ ਮੰਗ
. . .  1 day ago
ਨੂਰਪੁਰਬੇਦੀ, 18 ਅਕਤੂਬਰ (ਹਰਦੀਪ ਸਿੰਘ ਢੀਂਡਸਾ )-ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਇਕ ਚਿੱਠੀ ਲਿਖ ਕੇ ਰੂਪਨਗਰ ...
ਸ੍ਰੀ ਮੁਕਤਸਰ ਸਾਹਿਬ : ਹੁਣ ਤੱਕ 200 ਪ੍ਰਾਈਵੇਟ ਬੱਸਾਂ ਕੀਤੀਆਂ ਜ਼ਬਤ-ਰਾਜਾ ਵੜਿੰਗ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਦੀ ਚੈਕਿੰਗ ਕਰਨ ਤੋਂ ਬਾਅਦ ‘ਅਜੀਤ’ ਉੱਪ-ਦਫ਼ਤਰ ...
ਜਲੰਧਰ-ਫਗਵਾੜਾ ਹਾਈਵੇ 'ਤੇ ਆਵਾਜਾਈ ਮੁੜ ਹੋਈ ਸ਼ੁਰੂ
. . .  1 day ago
ਜਲੰਧਰ, 18 ਅਕਤੂਬਰ - ਜਲੰਧਰ-ਫਗਵਾੜਾ ਹਾਈਵੇ 'ਤੇ ਅੱਜ ਪੁਲਿਸ ਮੁਲਾਜ਼ਮ ਵਲੋਂ ਕਾਰ ਚੜ੍ਹਾ ਕੇ ਦਰੜੀਆਂ ਦੋ ਲੜਕੀਆਂ ਵਿਚੋਂ ਇਕ ਲੜਕੀ ਦੇ ਮਾਰੇ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਮੇਤ ਇਲਾਕਾ ਵਾਸੀਆਂ ਵਲੋਂ ਹਾਈਵੇ 'ਤੇ ਧਰਨਾ ਲੱਗਾ ਦਿੱਤਾ ਗਿਆ ਸੀ ਤੇ ਹਾਈਵੇ 'ਤੇ ਆਵਾਜਾਈ ਠੱਪ ਕਰ ਦਿੱਤੀ...
ਡੇਂਗੂ ਦੇ ਟੈਸਟ ਲਈ ਨਿੱਜੀ ਹਸਪਤਾਲ 600 ਰੁਪਏ ਤੋਂ ਵਾਧੂ ਚਾਰਜ ਨਹੀਂ ਕਰ ਸਕਦੇ - ਪੰਜਾਬ ਸਰਕਾਰ ਨੇ ਦਿੱਤੇ ਆਦੇਸ਼
. . .  1 day ago
ਚੰਡੀਗੜ੍ਹ, 18 ਅਕਤੂਬਰ (ਸੁਰਿੰਦਰਪਾਲ) - ਪੰਜਾਬ 'ਚ ਡੇਂਗੂ ਅਤੇ ਮਲੇਰੀਆ ਦੇ ਮਾਮਲਿਆਂ ਦੀ ਰੋਕਥਾਮ ਲਈ ਸਰਕਾਰ ਵਲੋਂ ਕਦਮ ਚੁੱਕੇ ਗਏ ਹਨ। ਨਿੱਜੀ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਤਹਿਤ ਡੇਂਗੂ ਟੈਸਟ ਲਈ 600 ਰੁਪਏ ਤੋਂ ਵੱਧ ਚਾਰਜ ਨਹੀਂ ਕਰਨਗੇ। ਸਰਕਾਰੀ ਹਸਪਤਾਲਾਂ 'ਚ...
ਮੇਰੇ ਕਾਰਜਕਾਲ ਦੌਰਾਨ ਅੱਤਵਾਦੀ ਸ੍ਰੀਨਗਰ 'ਚ ਦਾਖਲ ਨਹੀਂ ਹੋ ਸਕਦੇ ਸਨ - ਸਤਿਆਪਾਲ ਮਾਲਿਕ ਸਾਬਕਾ ਰਾਜਪਾਲ ਜੰਮੂ-ਕਸ਼ਮੀਰ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਾਲਿਕ ਨੇ ਕਿਹਾ ਹੈ ਕਿ ਕਸ਼ਮੀਰ ਵਿਚ ਜੋ ਹਾਲਾਤ ਹਨ, ਉਹ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਹੀਂ ਸਨ। ਮਲਿਕ ਇਸ ਵਕਤ ਮੇਘਾਲਿਆ ਦੇ ਰਾਜਪਾਲ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਾ ਤਾਂ ਪੱਥਰਬਾਜ਼ੀ...
ਹਾਦਸੇ ਦੌਰਾਨ ਬੱਬੂ ਮਾਨ ਦੇ ਦੋਸਤ ਦੀ ਮੌਤ
. . .  1 day ago
ਸੰਘੋਲ (ਫਤਹਿਗੜ੍ਹ ਸਾਹਿਬ) ,18 ਅਕਤੂਬਰ (ਗੁਰਨਾਮ ਸਿੰਘ ਚੀਨਾ) - ਸੰਸਾਰ ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਸਾਥੀ ਪਿੰਡ ਖੰਟ ਵਾਸੀ ਜਿੰਦਰ ਖੰਟ ਦੀ ਇਕ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਿੰਦਰ ਖੰਟ ਆਪਣੇ ਸਾਥੀ ਨਾਲ ਸਕੂਟਰ ਤੇ ਸਵਾਰ ਹੋ ਕੇ ਪਿੰਡ ਖੰਟ ਤੋਂ ਮੋਰਿੰਡੇ...
ਉੱਤਰ ਪ੍ਰਦੇਸ਼ 'ਚ ਵਕੀਲ ਦੀ ਅਦਾਲਤ 'ਚ ਗੋਲੀ ਮਾਰ ਕੇ ਹੱਤਿਆ
. . .  1 day ago
ਸ਼ਾਹਜਹਾਂ ਪੁਰ, 18 ਅਕਤੂਬਰ - ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਚ ਇਕ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਚ ਇਕ ਵਕੀਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਕੀਲ ਦੀ ਲਾਸ਼ ਕੋਰਟ ਦੀ ਤੀਸਰੀ ਮੰਜ਼ਿਲ 'ਤੇ ਮਿਲੀ ਹੈ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮਾਘ ਸੰਮਤ 551

ਪੰਜਾਬ / ਜਨਰਲ

ਅੱਜ ਲੋੜ ਪਾਰਟੀ ਦੇ ਸਿਧਾਂਤ ਅਤੇ ਸੋਚ ਨੂੰ ਬਚਾਉਣ ਦੀ ਹੈ ਨਾ ਕਿ ਸੱਤਾ ਹਾਸਲ ਕਰਨ ਦੀ- ਢੀਂਡਸਾ

ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਮੁੜ ਬਹਾਲ ਕਰਨ, ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੀਹਾਂ 'ਤੇ ਲਿਆਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸੁਧਾਰ ਲਿਆਉਣ ਲਈ ਗੁਰਦੁਆਰਾ ਤੰਬੂ ਮਾਲ ਸਾਹਿਬ ਪਿੰਡ ਡਗਰੂ (ਮੋਗਾ) ਵਿਖੇ ਆਗੂਆਂ, ਵਰਕਰਾਂ ਤੇ ਹਲਕੇ ਦੇ ਲੋਕਾਂ ਨਾਲ ਇਕ ਭਰਵੀਂ ਮੀਟਿੰਗ ਕੀਤੀ ਗਈ | ਮੀਟਿੰਗ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਾਬਕਾ ਮੀਤ ਪ੍ਰਧਾਨ ਪੰਜਾਬ ਜਗਰੂਪ ਸਿੰਘ ਘੱਲ ਕਲਾਂ ਤੇ ਅਕਾਲੀ ਆਗੂ ਰਛਪਾਲ ਸੁਰਜੀਤ ਸਿੰਘ ਦੇ ਪ੍ਰਬੰਧਾਂ ਹੇਠ ਹੋਈ ਜੋ ਵਿਸ਼ਾਲ ਇਕੱਠ ਦਾ ਰੂਪ ਧਾਰ ਗਈ | ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੂੰ ਮੋਗਾ ਬਾਈਪਾਸ ਤੋਂ ਬਹੁਤ ਮਾਣ ਸਤਿਕਾਰ ਨਾਲ ਮੋਟਰਸਾਈਕਲਾਂ ਅਤੇ ਕਾਰਾਂ ਗੱਡੀਆਂ ਦੇ ਕਾਫ਼ਲੇ ਨਾਲ ਗੁਰਦੁਆਰਾ ਤੰਬੂ ਮਾਲ ਸਾਹਿਬ ਵਿਖੇ ਲਿਜਾਇਆ ਗਿਆ | ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਲੋੜ ਪਾਰਟੀ ਦੇ ਸਿਧਾਂਤ ਅਤੇ ਸੋਚ ਨੂੰ ਬਚਾਉਣ ਦੀ ਹੈ ਨਾ ਕਿ ਸੱਤਾ ਹਾਸਲ ਕਰਨ ਦੀ | ਉਨ੍ਹਾਂ ਕਿਹਾ ਪੰਜਾਬ ਵਾਸੀਆਂ ਦੀਆਂ ਆਸਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਨੂੰ ਲੀਹਾਂ 'ਤੇ ਲਿਆਉਣ ਲਈ ਇਹ ਫ਼ੈਸਲਾ ਲਿਆ ਹੈ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ | ਢੀਂਡਸਾ ਨੇ ਕਿਹਾ ਕਿ ਜਦੋਂ ਵੀ ਕਿਤੇ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਸੰਘਰਸ਼ ਵਿੱਢਿਆ ਤਾਂ ਮੈਂ ਪੰਥ ਤੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਸਦਾ ਮੋਹਰੀ ਰੋਲ ਅਦਾ ਕੀਤਾ ਤੇ ਲੰਮਾ ਸਮਾਂ ਉਦੋਂ ਜੇਲ੍ਹ ਕੱਟੀ ਜਦੋਂ ਕਿਸੇ ਨੂੰ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਜਾਂਦੀ ਸੀ | ਸ. ਢੀਂਡਸਾ ਨੇ ਕਿਹਾ ਕਿ ਬਹਿਬਲ ਗੋਲੀ ਕਾਂਡ ਵਿਚ ਜਦੋਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਬਦਲਣ ਲਈ ਕਿਹਾ ਸੀ ਕਿ ਸਭ ਕੁਝ ਗ਼ਲਤ ਹੋ ਰਿਹਾ ਹੈ ਤਾਂ ਇਸ ਮੌਕੇ ਸੁਖਬੀਰ ਸਿੰਘ ਬਾਦਲ ਅਤੇ ਬਲਵਿੰਦਰ ਸਿੰਘ ਭੂੰਦੜ ਵੀ ਹਾਜ਼ਰ ਸਨ ਪਰ ਉਸ ਸਮੇਂ ਸੁਖਬੀਰ ਸਿੰਘ ਬਾਦਲ ਤੇ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਡੀ.ਜੀ.ਪੀ. ਬਦਲਣ ਨਾਲ ਪੁਲਿਸ ਵਿਚ ਬਗ਼ਾਵਤ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਮੈਂ ਪ੍ਰਕਾਸ਼ ਸਿੰਘ ਬਾਦਲ ਕੋਲ ਰੇਤਾ, ਬਜਰੀ ਅਤੇ ਚਿੱਟੇ ਆਦਿ ਬਾਰੇ ਵੀ ਬਹੁਤ ਜ਼ੋਰ ਨਾਲ ਆਵਾਜ਼ ਉਠਾਈ ਪਰ ਉਨ੍ਹਾਂ ਇਸ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ | ਉਨ੍ਹਾਂ ਕਿਹਾ ਕਿ ਸ. ਬਾਦਲ ਤੋਂ ਮਿਲੀ ਨਿਰਾਸ਼ਤਾ ਕਾਰਨ ਹੀ ਮੈਂ ਪਾਰਟੀ ਤੋਂ ਅਸਤੀਫ਼ਾ ਦਿੱਤਾ ਹੈ | ਸ. ਢੀਂਡਸਾ ਨੇ ਸਪਸ਼ਟ ਕੀਤਾ ਕਿ ਉਹ ਚੋਣ ਨਹੀਂ ਲੜਨਗੇ ਤੇ ਚੋਣ ਲੜਨ ਦਾ ਮੌਕਾ ਨੌਜਵਾਨਾਂ ਨੂੰ ਦਿੱਤਾ ਜਾਵੇਗਾ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਾਡਾ ਮਿਸ਼ਨ ਹੈ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਕ ਪਰਿਵਾਰ ਤੋਂ ਖਹਿੜਾ ਛਡਵਾ ਕੇ ਉਸ ਦੀ ਹਸਤੀ ਨੂੰ ਆਜ਼ਾਦ ਕਰਵਾ ਸਕੀਏ | ਪਾਰਟੀ ਵਿਚ ਪਿੱਠ ਵਿਚ ਛੁਰਾ ਮਾਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕਿਹੜੀ ਕੁਰਬਾਨੀ ਕੀਤੀ ਹੈ, ਜਿਹੜੇ ਅੱਜ ਮੇਰੇ 'ਤੇ ਸਵਾਲ ਉਠਾ ਰਹੇ ਹਨ | ਇਸ ਮੌਕੇ ਉੱਘੇ ਵਿਦਵਾਨ ਭਾਈ ਹਰਵਿੰਦਰ ਸਿੰਘ ਖ਼ਾਲਸਾ ਨੇ ਵੀ ਸੰਬੋਧਨ ਕੀਤਾ | ਸਟੇਜ ਦਾ ਸੰਚਾਲਨ ਦਵਿੰਦਰ ਸਿੰਘ ਹਰੀਏਵਾਲਾ ਨੇ ਕੀਤਾ | ਇਸ ਮੌਕੇ ਰੂੜ੍ਹ ਸਿੰਘ ਮੋਠਾਂ ਵਾਲੀ ਸਾਬਕਾ ਚੇਅਰਮੈਨ, ਕਾਰਜ ਸਿੰਘ ਧਰਮ ਸਿੰਘ ਵਾਲਾ, ਅਨਮੋਲ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਚਰਨ ਸਿੰਘ ਚੰਨੀ ਜਲੰਧਰ, ਗੁਰਮੁਖ ਸਿੰਘ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਟਕਸਾਲੀ, ਅੰਗਰੇਜ਼ ਸਿੰਘ ਮੈਂਬਰ, ਮਹਿੰਦਰ ਸਿੰਘ ਰਾਉਕੇ ਕਲਾਂ ਐਨ.ਆਰ.ਆਈ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |

ਨਾਬਾਲਗ ਬੱਚੀ ਨਾਲ ਜਬਰ-ਜਨਾਹ ਕਰਨ ਵਾਲੇ ਨੂੰ ਉਮਰ ਕੈਦ

ਬਠਿੰਡਾ, 25 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਨਾਬਾਲਗ 13 ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ ਵਧੀਕ ਸੈਸ਼ਨ ਜੱਜ ਮੈਡਮ ਕਿਰਨ ਬਾਲਾ ਦੀ ਅਦਾਲਤ ਨੇ ਉਦੇੜ ਉਮਰ ਦੇ ਕੱਪੜਾ ਵਪਾਰੀ ਨੂੰ ਉਮਰ ਕੈਦ ਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ...

ਪੂਰੀ ਖ਼ਬਰ »

ਗੈਂਗਸਟਰਾਂ ਨਾਲ ਨਜਿੱਠਣ ਲਈ ਪੁਲਿਸ ਕੋਲ ਆਧੁਨਿਕ ਹਥਿਆਰਾਂ ਦੀ ਘਾਟ ਨਹੀਂ- ਦਿਨਕਰ ਗੁਪਤਾ

ਨਵਾਂਸ਼ਹਿਰ/ਕਾਠਗੜ੍ਹ, 25 ਜਨਵਰੀ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ, ਬਲਦੇਵ ਸਿੰਘ ਪਨੇਸਰ)-ਆਧੁਨਿਕ ਸਹੂਲਤਾਂ ਨਾਲ ਲੈਸ ਜ਼ਿਲ੍ਹੇ ਦੇ ਕਸਬਾ ਕਾਠਗੜ੍ਹ ਵਿਖੇ ਥਾਣੇ ਦਾ ਉਦਘਾਟਨ ਡੀ.ਜੀ.ਪੀ. ਪੰਜਾਬ ਸ੍ਰੀ ਦਿਨਕਰ ਗੁਪਤਾ, ਡੀ.ਜੀ.ਪੀ. ਸ੍ਰੀ ਐੱਮ.ਕੇ. ਤਿਵਾੜੀ ...

ਪੂਰੀ ਖ਼ਬਰ »

ਜਾਇਦਾਦਾਂ ਖ਼ਾਲੀ ਨਹੀਂ ਕਰਵਾ ਸਕਦਾ ਮੈਂਟੇਨੈਂਸ ਟਿ੍ਬਿਊਨਲ- ਹਾਈਕੋਰਟ

ਚੰਡੀਗੜ੍ਹ, 25 ਜਨਵਰੀ (ਸੁਰਜੀਤ ਸਿੰਘ ਸੱਤੀ)- ਪੰਜਾਬ ਸਰਕਾਰ ਵਲੋਂ ਐਕਸ਼ਨ ਪਲਾਨ ਤਹਿਤ ਜ਼ਿਲ੍ਹਾ ਮਜਿਸਟ੍ਰੇਟਾਂ ਨੂੰ ਮੈਂਟੇਨੈਂਸ ਟਿ੍ਬਿਊਨਲ ਤਹਿਤ ਜਾਇਦਾਦਾਂ ਦੇ ਵਿਵਾਦਾਂ ਦੇ ਨਿਬੇੜੇ ਦੌਰਾਨ ਜਾਇਦਾਦਾਂ ਖ਼ਾਲੀ ਕਰਵਾਉਣ ਦੀਆਂ ਸ਼ਕਤੀਆਂ ਪੰਜਾਬ ਅਤੇ ਹਰਿਆਣਾ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਆਤਮ-ਹੱਤਿਆ

ਅਬੋਹਰ, 25 Ñਦਸੰਬਰ (ਕੁਲਦੀਪ ਸਿੰਘ ਸੰਧੂ)-ਪਿੰਡ ਰਾਜਪੁਰਾ ਨਿਵਾਸੀ ਇਕ ਵਿਅਕਤੀ ਨੇ ਆਰਥਿਕ ਪ੍ਰੇਸ਼ਾਨੀ ਦੇ ਚਲਦੇ ਬੀਤੀ ਸ਼ਾਮ ਸਪਰੇਅ ਪੀ ਕੇ ਆਤਮ ਹੱਤਿਆ ਕਰ ਲਈ | ਨਸੀਬ ਸਿੰਘ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਗੁਰਜੀਤ ਸਿੰਘ ਪੁੱਤਰ ਜਗਸੀਰ ਸਿੰਘ (35) ਸਾਲ ਪਿਛਲੇ ...

ਪੂਰੀ ਖ਼ਬਰ »

ਜੇ.ਜੇ.ਪੀ. ਨੇ ਬਾਗ਼ੀ ਵਿਧਾਇਕ ਗੌਤਮ ਨੂੰ ਦਿੱਤਾ ਨੋਟਿਸ

ਚੰਡੀਗੜ੍ਹ, 25 ਜਨਵਰੀ (ਐਨ.ਐਸ. ਪਰਵਾਨਾ)- ਜਨ ਨਾਇਕ ਜਨਤਾ ਪਾਰਟੀ ਦੇ ਨਾਰਨੋਦ ਤੋਂ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਾਮ ਕੁਮਾਰ ਗੌਤਮ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਵਿਚ ਹਿੱਸਾ ਲੈਣ ਦੇ ਦੋਸ਼ ਵਿਚ 15 ਦਿਨਾਂ ਦਾ ਨੋਟਿਸ ਜਾਰੀ ਕੀਤਾ ਹੈ ਕਿ ''ਤੁਸੀਂ ਉੱਤਰ ਦਿਓ ਕਿ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ 'ਚ ਪ੍ਰਵਾਸੀ ਸਿੱਖਾਂ ਦੀ ਸ਼ਮੂਲੀਅਤ ਕਰਵਾਉਣ ਲਈ ਰਾਮੂਵਾਲੀਆ ਨੇ ਢੀਂਡਸਾ ਨੂੰ ਲਿਖੀ ਚਿੱਠੀ

ਲੁਧਿਆਣਾ, 25 ਜਨਵਰੀ (ਪੁਨੀਤ ਬਾਵਾ)-ਸਾਬਕਾ ਕੇਂਦਰੀ ਮੰਤਰੀ ਤੇ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਮੈਂਬਰ ਬਲਵੰਤ ਸਿੰਘ ਰਾਮੂਵਾਲੀਆ ਨੇ ਅੱਜ ਰਾਜ ਸਭਾ ਮੈਂਬਰ ਤੇ ਸਿੱਖ ਕੌਮ ਦੀਆਂ ਤਿੰਨ ਸੰਸਥਾਵਾਂ ਦਾ ਸਰੂਪ ਪਹਿਲਾਂ ਵਰਗਾ ਬਣਾਉਣ ਲਈ ਲਹਿਰ ਚਲਾਉਣ ਵਾਲੇ ...

ਪੂਰੀ ਖ਼ਬਰ »

ਚਿੱਟੇ ਨਾਲ ਦੋ ਨੌਜਵਾਨਾਂ ਦੀ ਮੌਤ

ਗਿੱਦੜਬਾਹਾ, 25 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਇਲਾਕੇ ਵਿਚ ਚਿੱਟੇ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਪਰਿਵਾਰਾਂ ਤੇ ਪੁਲਿਸ ਪ੍ਰਸ਼ਾਸਨ ਨੇ ਇਨ੍ਹਾਂ ਮੌਤਾਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ | ਦੂਜੇ ਪਾਸੇ ਡਾਕਟਰਾਂ ਨੇ ਇਨ੍ਹਾਂ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਲੋਕ ਦੋਖੀ ਕਾਨੂੰਨਾਂ ਵਿਰੁੱਧ ਦਿੱਤਾ ਧਰਨਾ ਅਤੇ ਕੱਢੀ ਰੈਲੀ

ਚੰਡੀਗੜ੍ਹ, 25 ਜਨਵਰੀ (ਅਜਾਇਬ ਸਿੰਘ ਔਜਲਾ)-ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਵਿਸ਼ਾਲ ਰੋਸ ਧਰਨਾ ਚੰਡੀਗੜ੍ਹ ਵਿਖੇ ਸਭਾ ਦੇ ਪ੍ਰਧਾਨ ਡਾ. ਦਰਸ਼ਨ ਬੁੱਟਰ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ | ਪ੍ਰਧਾਨਗੀ ਮੰਡਲ 'ਚ ਉਨ੍ਹਾਂ ਨਾਲ ਡਾ. ਸੁਖਦੇਵ ਸਿੰਘ ਸਿਰਸਾ (ਜਨਰਲ ਸਕੱਤਰ), ...

ਪੂਰੀ ਖ਼ਬਰ »

3 ਸਾਲਾਂ 'ਚ 7700 ਕਰੋੜ ਦਾ ਆਪਣਾ ਘਾਟਾ ਪੂਰਾ ਕਰੇਗਾ ਪਾਵਰਕਾਮ

ਜਲੰਧਰ, 25 ਜਨਵਰੀ (ਸ਼ਿਵ ਸ਼ਰਮਾ)-ਪਿਛਲੇ ਸਾਲਾਂ ਦਾ ਕਰੀਬ 7700 ਕਰੋੜ ਦਾ ਘਾਟਾ ਪਾਵਰਕਾਮ ਵਲੋਂ ਤਿੰਨ ਸਾਲਾਂ ਵਿਚ ਵਸੂਲ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਕਮਿਸ਼ਨ ਕੋਲ ਪਾਵਰਕਾਮ ਦੀ ਪਾਈ ਪਟੀਸ਼ਨ ਮੰਗ ਕੀਤੀ ਗਈ ਹੈ ਕਿ ਉਸ ਦਾ ਪਿਛਲੇ ਸਾਲਾਂ ਸਮੇਤ ਅਲੱਗ-ਅਲੱਗ ...

ਪੂਰੀ ਖ਼ਬਰ »

ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਡੇਰੇ ਸਿਰਸਾ 'ਚ ਹੋਇਆ ਵੱਡਾ ਧਾਰਮਿਕ ਸਮਾਗਮ

ਸਿਰਸਾ, 25 ਜਨਵਰੀ (ਭੁਪਿੰਦਰ ਪੰਨੀਵਾਲੀਆ)-ਡੇਰਾ ਸਿਰਸਾ ਦੇ ਦੂਜੇ ਗੱਦੀਨਸ਼ੀਨ ਰਹੇ ਸ਼ਾਹ ਸਤਨਾਮ ਦੇ ਜਨਮ ਦਿਨ 'ਤੇ ਡੇਰੇ 'ਚ ਅੱਜ ਵੱਡਾ ਧਾਰਮਿਕ ਸਮਾਗਮ ਹੋਇਆ ਹੈ | ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਜੇਲ੍ਹ ਜਾਣ ਤੋਂ ਪਹਿਲੀ ਵਾਰ ਵੱਡੀ ਗਿਣਤੀ 'ਤੇ ਡੇਰਾ ...

ਪੂਰੀ ਖ਼ਬਰ »

ਰਾਜਸਥਾਨ ਵਲੋਂ ਮੌਜੂਦਾ ਟਿੱਡੀ ਦਲ ਹਮਲੇ ਦਾ ਖ਼ਦਸ਼ਾ ਘਟਿਆ ਪਰ ਸੁਚੇਤ ਰਹਿਣ ਦੀ ਲੋੜ

ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਸਾਨਾਂ ਲਈ ਟਿੱਡੀ ਦਲ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ | ਇਸ ਵਿਚ ਦੱਸਿਆ ਗਿਆ ਹੈ ਕਿ ਭਾਰਤ 'ਚ ਟਿੱਡੀ ਦਲ ਦੀ ਪਲੇਗ ਸਾਲ 1962-63 ਤੱਕ ਹੀ ਵੇਖੀ ਗਈ ਹੈ ਜਦ ਕਿ ...

ਪੂਰੀ ਖ਼ਬਰ »

ਸੁਖਪਾਲ ਸਿੰਘ ਦੀ ਗੱਲ ਮੇਰੇ ਹਿਰਦੇ ਨੂੰ ਤੀਰ ਵਾਂਗੂੰ ਚੁੱਭੀ- ਬੀਬੀ ਜਗੀਰ ਕੌਰ

ਜੰਡਿਆਲਾ ਗੁਰੂ, 25 ਜਨਵਰੀ (ਰਣਜੀਤ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੱਥੇ 'ਅਜੀਤ' ਵੈਬ ਟੀ. ਵੀ. ਨਾਲ ਗੱਲਬਾਤ ਦੌਰਾਨ ਸ: ਸੁਖਪਾਲ ਸਿੰਘ ...

ਪੂਰੀ ਖ਼ਬਰ »

ਕਸ਼ਮੀਰੀਆਂ ਦੇ ਸਮਰਥਨ 'ਚ ਇਕਜੁੱਟ ਹੋਣ ਪਾਕਿਸਤਾਨੀ-ਇਮਰਾਨ

ਅੰਮਿ੍ਤਸਰ, 25 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਕਸ਼ਮੀਰ ਦੇ ਲੋਕਾਂ ਦੀ ਹਮਾਇਤ 'ਚ 5 ਫਰਵਰੀ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ | ਪਾਕਿ 'ਚ 5 ਫਰਵਰੀ ਨੂੰ ਕਸ਼ਮੀਰ ਦਿਵਸ ਵਜੋਂ ਮਨਾਇਆ ...

ਪੂਰੀ ਖ਼ਬਰ »

ਭਾਰਤੀ ਸਫ਼ਾਰਤਖ਼ਾਨੇ ਵਲੋਂ ਮਨਾਏ ਗਣਤੰਤਰ ਦਿਵਸ ਸਮਾਰੋਹ ਦਾ ਪਾਕਿ ਰਾਜਨੀਤਿਕਾਂ ਨੇ ਕੀਤਾ ਬਾਈਕਾਟ

ਅੰਮਿ੍ਤਸਰ, 25 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਇਸਲਾਮਾਬਾਦ ਸਥਿਤ ਹੋਟਲ 'ਚ ਭਾਰਤੀ ਸਫ਼ਾਰਤਖ਼ਾਨੇ ਵਲੋਂ ਮਨਾਏ 71ਵੇਂ ਗਣਤੰਤਰ ਸਮਾਰੋਹ ਦਾ ਪਾਕਿ ਦੀਆਂ ਵੱਡੀਆਂ ਰਾਜਨੀਤਿਕ ਅਤੇ ਧਾਰਮਿਕ ਪਾਰਟੀਆਂ ਸਮੇਤ ਸਿਵਲ ਸੁਸਾਇਟੀ ਦੇ ਅਧਿਕਾਰੀਆਂ ਵਲੋਂ ਬਾਈਕਾਟ ...

ਪੂਰੀ ਖ਼ਬਰ »

'ਚਾਈਲਡ ਪੋਰਨੋਗ੍ਰਾਫ਼ੀ' ਿਖ਼ਲਾਫ਼ ਦੇਸ਼ਾਂ ਨੂੰ ਇਕਜੁੱਟ ਕਰਨ ਮੋਦੀ-ਸੰਸਦੀ ਕਮੇਟੀ

ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਇੰਟਰਨੈ ੱਟ ਰਾਹੀਂ ਅਸ਼ਲੀਲਤਾ ਖ਼ਾਸਕਰ ਸੋਸ਼ਲ ਮੀਡੀਆ 'ਤੇ 'ਚਾਈਲਡ ਪੋਰਨੋਗ੍ਰਾਫ਼ੀ' ਦੇ ਵੱਡੇ ਪੱਧਰ 'ਤੇ ਪ੍ਰਸਾਰ ਦੀ ਸਮੱਸਿਆ ਨਾਲ ਨਜਿੱਠਣ ਲਈ ਰਾਜ ਸਭਾ ਮੈਂਬਰਾਂ ਦੀ ਇਕ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ...

ਪੂਰੀ ਖ਼ਬਰ »

ਨਿਪਾਲ ਵਲੋਂ ਭਾਰਤ-ਪਾਕਿ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼

ਕਾਠਮੰਡੂ, 25 ਜਨਵਰੀ (ਏਜੰਸੀ)-ਨਿਪਾਲ ਨੇ ਸਨਿਚਰਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਤੇ ਸਰਹੱਦ ਪਾਰੋਂ ਅੱਤਵਾਦ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਵਿਚੋਲਾ ਬਣਨ ਦੀ ਪੇਸ਼ਕਸ਼ ਕੀਤੀ ਹੈ ਜੋ ਅਜਿਹਾ ਕਰਨ ਵਾਲਾ ਦੱਖਣੀ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ | ...

ਪੂਰੀ ਖ਼ਬਰ »

ਪਾਕਿ ਹਿੰਦੂ ਕੌ ਾਸਲ ਅੱਜ ਕਰਵਾਏਗੀ ਮੁਸਲਿਮ ਤੇ ਹਿੰਦੂ ਜੋੜਿਆਂ ਦੇ ਸਮੂਹਿਕ ਵਿਆਹ

ਅੰਮਿ੍ਤਸਰ, 25 ਜਨਵਰੀ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਸੂਬਾ ਸਿੰਧ ਦੀ ਪਾਕਿਸਤਾਨ ਹਿੰਦੂ ਕੌਾਸਲ ਸੰਸਥਾ ਵਲੋਂ ਕਰਾਚੀ ਸ਼ਹਿਰ ਦੇ ਰੇਲਵੇ ਸਟੇਸ਼ਨ ਗਰਾਊਾਡ 'ਚ 26 ਜਨਵਰੀ ਨੂੰ ਸਮੂਹਿਕ ਵਿਆਹ ਸਮਾਰੋਹ ਦੌਰਾਨ ਇਕੋ ਪੰਡਾਲ 'ਚ ਗਰੀਬ ਮੁਸਲਿਮ ਅਤੇ ਹਿੰਦੂ ਜੋੜਿਆਂ ਦੇ ...

ਪੂਰੀ ਖ਼ਬਰ »

ਸ੍ਰੀ ਨਨਕਾਣਾ ਸਾਹਿਬ ਦੀ ਜਗਜੀਤ ਕੌਰ ਦੇ ਮਾਮਲੇ ਦੀ ਸੁਣਵਾਈ 10 ਫਰਵਰੀ ਨੂੰ

ਅੰਮਿ੍ਤਸਰ, 25 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਦੀ ਪੁੱਤਰੀ ਜਗਜੀਤ ਕੌਰ ਦੇ ਕਥਿਤ ਅਗਵਾ ਅਤੇ ਧਰਮ ਪਰਿਵਰਤਨ ਦੇ ਮਾਮਲੇ ਦੀ ਸੁਣਵਾਈ 10 ਫਰਵਰੀ ਤੱਕ ...

ਪੂਰੀ ਖ਼ਬਰ »

ਸੂਬੇ 'ਚ ਬਿਜਲੀ ਦੀ ਮੰਗ 5 ਹਜ਼ਾਰ ਮੈਗਾਵਾਟ 'ਤੇ ਪਹੁੰਚੀ

ਪਟਿਆਲਾ, 25 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਸੂਬੇ 'ਚ ਬਿਜਲੀ ਦੀ ਮੰਗ 5200 ਮੈਗਾਵਾਟ ਰਹੀ | ਜੇਕਰ ਬਿਜਲੀ ਦੀ ਮੰਗ 'ਤੇ ਝਾਤ ਮਾਰੀਏ ਤਾਂ ਇਹ 3 ਤੋਂ 5 ਹਜ਼ਾਰ ਮੈਗਾਵਾਟ ਦੇ ਵਿਚਕਾਰ ਹੀ ਚਲਦੀ ਆ ਰਹੀ ਹੈ | ਸੂਬੇ ਵਿਚਲੀ ਬਿਜਲੀ ਦੀ ਮੰਗ ਦਾ ਸਾਰਾ ਦਾਰੋਮਦਾਰ ਨਿੱਜੀ ਖੇਤਰ ਦੇ ...

ਪੂਰੀ ਖ਼ਬਰ »

ਟਰੈਕਟਰ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ

ਪਟਿਆਲਾ, 25 ਜਨਵਰੀ (ਮਨਦੀਪ ਸਿੰਘ ਖਰੋੜ)-ਸਥਾਨਕ ਪਿੰਡ ਪੰਜੇਟਾ ਨੇੜੇ ਖੜੇ ਦੋ ਨੌਜਵਾਨਾਂ ਨੂੰ ਇਕ ਅਣਪਛਾਤੇ ਟਰੈਕਟਰ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ | ਮਿ੍ਤਕ ਦੀ ਪਹਿਚਾਣ ਬੰਟੀ (18) ਵਾਸੀ ਪੂਨੀਆਂ ਵਜੋਂ ...

ਪੂਰੀ ਖ਼ਬਰ »

ਬੈਂਕ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਲਗਾਇਆ ਧਰਨਾ

ਪਟਿਆਲਾ, 25 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ ਵਲੋਂ ਦਿੱਤੇ ਗਏ ਸੱਦੇ 'ਤੇ ਅੱਜ ਲੰਬੇ ਸਮੇਂ ਤੋਂ ਬਕਾਇਆ ਵੇਜ਼ ਰਿਵੀਜ਼ਨ, 5 ਦਿਨਾ ਬੈਂਕਿੰਗ ਦੀਆਂ ਮੰਗਾਂ ਦੇ ਹੱਕ 'ਚ ਸਰਕਲ ਦਫ਼ਤਰ, ਓਰੀਐਾਟਲ ਬੈਂਕ ਆਫ਼ ਕਾਮਰਸ, ਛੋਟੀ ਬਾਰਾਦਰੀ ...

ਪੂਰੀ ਖ਼ਬਰ »

ਦਹੇਜ ਮੰਗਣ ਵਾਲਿਆਂ ਵਿਰੁੱਧ ਲਗਾਇਆ ਧਰਨਾ

ਭਾਦਸੋਂ, 25 ਜਨਵਰੀ (ਪ੍ਰਦੀਪ ਦੰਦਰਾਲਾ, ਗੁਰਬਖ਼ਸ਼ ਸਿੰਘ ਵੜੈਚ)-ਪਿੰਡ ਦੰਦਰਾਲਾ ਖਰੌਡ ਦੀ ਲੜਕੀ ਦੇ ਪਰਿਵਾਰ ਪਾਸੋਂ ਦਾਜ ਮੰਗਣ ਵਾਲਿਆਂ ਵਿਰੁੱਧ ਅੱਜ ਬੱਸ ਸਟੈਂਡ ਭਾਦਸੋਂ ਵਿਖੇ ਲੜਕੀ ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਜ਼ੋਰਦਾਰ ਧਰਨਾ ਲਗਾਇਆ ਗਿਆ, ਜਿਸ 'ਚ ...

ਪੂਰੀ ਖ਼ਬਰ »

ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ (ਯੂ.ਐਫ.ਬੀ.ਯੂ.) ਵਲੋਂ ਦੇਸ਼ ਭਰ ਦੇ ਬੈਂਕਾਂ 'ਚ ਹੜਤਾਲ ਦਾ ਐਲਾਨ

ਪਟਿਆਲਾ, 25 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ (ਯੂ.ਐਫ.ਬੀ.ਯੂ.) ਜਿਸ 'ਚ 10 ਲੱਖ ਤੋਂ ਵੱਧ ਬੈਂਕ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਹਨ ਨੇ 31 ਜਨਵਰੀ ਅਤੇ 1 ਫਰਵਰੀ ਨੂੰ ਹੜਤਾਲ 'ਤੇ ਜਾਣ ਦਾ ਫ਼ੈਸਲਾ ਕੀਤਾ ਹੈ | ਅੱਜ ਆਪਣੇ ਅੰਦੋਲਨ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨਾਂ ਬਚਾਓ ਐਕਸ਼ਨ ਕਮੇਟੀ ਨੇ ਰੋਸ ਮਾਰਚ ਕਰ ਦਿੱਤਾ ਮੰਗ-ਪੱਤਰ

ਪਟਿਆਲਾ, 25 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਪੰਚਾਇਤੀ ਜ਼ਮੀਨਾਂ ਬਚਾਓ ਐਕਸ਼ਨ ਕਮੇਟੀ ਵਲੋਂ ਪੰਜਾਬ ਸਰਕਾਰ ਦੇ ਸ਼ਾਮਲਾਟ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੇ ਉਜਾੜਾ ਕਰੂ ਫ਼ੈਸਲੇ ਿਖ਼ਲਾਫ਼ ਫੁਹਾਰਾ ਚੌਕ ਤੋਂ ਇਕੱਠੇ ਹੋ ਕੇ ਸ਼ਹਿਰ 'ਚ ਰੋਸ ਮਾਰਚ ...

ਪੂਰੀ ਖ਼ਬਰ »

ਸ਼ਾਨਦਾਰ ਉਪਲਬਧੀਆਂ ਨਾਲ ਮੋਹਰੀ ਬਣੇ ਮਾਈਾਡ ਮੇਕਰ ਦੇ ਵਿਦਿਆਰਥੀ

ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-'ਮਾਈਾਡ ਮੇਕਰ' ਦੇ ਮੈਨੇਜਿੰਗ ਡਾਇਰੈਕਟਰ ਰਣਜੋਧ ਸਿੰਘ ਮਾਣਕੀ ਨੇ ਦੱਸਿਆ ਕਿ ਪੀਅਰਸਨ ਟੈੱਸਟ ਆਫ਼ ਇੰਗਲਿਸ਼ (ਪੀ.ਟੀ.ਈ.) ਇਕ ਕੰਪਿਊਟਰ ਬੇਸਡ ਟੈੱਸਟ ਹੈ ਜਿਸ 'ਚ ਵਿਦਿਆਰਥੀ ਦੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨੂੰ ਪਰਖਿਆ ...

ਪੂਰੀ ਖ਼ਬਰ »

ਪੱਛਮੀ ਹਵਾਵਾਂ ਨੇ ਠਾਰਿਆ ਪੰਜਾਬ-ਹਰਿਆਣਾ

ਚੰਡੀਗੜ੍ਹ, 25 ਜਨਵਰੀ (ਏਜੰਸੀ)- ਹਰਿਆਣਾ ਦੇ ਕਰਨਾਲ ਸ਼ਹਿਰ 'ਚ ਸਨਿਚਰਵਾਰ ਨੂੰ ਉੱਤਰ-ਪੱਛਮੀ ਹਵਾਵਾਂ ਨੇ ਸਰਦੀ 'ਚ ਭਾਰੀ ਵਾਧਾ ਕੀਤਾ ਹੈ। ਇੱਥੋਂ ਦਾ ਨਿਊਨਤਮ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਇਸ ਗੱਲ ਦੀ ਜਾਣਕਾਰੀ ...

ਪੂਰੀ ਖ਼ਬਰ »

ਮੁਹਾਲੀ ਵਿਖੇ ਤਿੰਨ ਰੋਜ਼ਾ ਇੰਡੀਆ ਐਗਰੀ ਪ੍ਰੋਗਰੈੱਸ ਐਕਸਪੋ ਸਮਾਪਤ

ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਜੇਕਰ ਪੰਜਾਬ ਅਤੇ ਹਰਿਆਣਾ ਨੂੰ ਭਾਰਤ ਦੀ ਅੰਨ ਦੀ ਮੰਗ ਨੂੰ ਪੂਰਾ ਕਰਨ ਦੇ ਸਮਰੱਥ ਹੋਣਾ ਹੈ ਤਾਂ ਖੇਤੀਬਾੜੀ ਵਿਚ ਮਸ਼ੀਨੀਕਰਨ ਨੂੰ ਹੁਲਾਰਾ ਦੇਣਾ ਪਵੇਗਾ | ਮਸ਼ੀਨੀਕਰਨ ਰਾਹੀਂ ਹੀ ਕਿਸਾਨਾਂ ਦੀ ਆਰਥਿਤ ਹਾਲਤ 'ਚ ਸੁਧਾਰ ...

ਪੂਰੀ ਖ਼ਬਰ »

ਸ਼ੁਰੂ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਕਸ਼ਮੀਰ 'ਚ ਮੋਬਾਈਲ ਇੰਟਰਨੈੱਟ ਸੇਵਾ ਅਸਥਾਈ ਤੌਰ 'ਤੇ ਮੁਅੱਤਲ

ਸ੍ਰੀਨਗਰ, 25 (ਏਜੰਸੀ)-ਕਸ਼ਮੀਰ 'ਚ ਸਨਿਚਰਵਾਰ ਨੂੰ ਘੱਟ-ਰਫ਼ਤਾਰ ਵਾਲੀ ਮੋਬਾਈਲ ਇੰਟਰਨੈੱਟ ਸੇਵਾ ਨੂੰ ਸ਼ੁਰੂ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ | ਅਧਿਕਾਰੀਆਂ ਨੇ ਕਿਹਾ ਕਿ ਇਹ ਫ਼ੈਸਲਾ ਗਣਤੰਤਰ ਦਿਵਸ ਦੇ ਮੱਦੇਨਜ਼ਰ ...

ਪੂਰੀ ਖ਼ਬਰ »

ਰਾਜਪਾਲ ਤੇ ਮੁੱਖ ਮੰਤਰੀ ਵਲੋਂ ਗਣਤੰਤਰ ਦਿਵਸ ਦੀ ਵਧਾਈ

ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)-71ਵੇਂ ਗਣਤੰਤਰ ਦਿਵਸ ਮੌਕੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਧਾਈ ਦਿੱਤੀ ਗਈ | ਰਾਜਪਾਲ ਬਦਨੌਰ ਨੇ ਕਿਹਾ ਕਿ ਮੈਂ ਦੇਸ਼ ਵਾਸੀਆਂ ਸਮੇਤ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਜਵਾਨਾਂ ...

ਪੂਰੀ ਖ਼ਬਰ »

ਡਾ. ਓਬਰਾਏ ਦੇ ਖਰਚ 'ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹਿਲਾ ਜਥਾ ਰਵਾਨਾ

ਜਲੰਧਰ, 25 ਜਨਵਰੀ (ਜਸਪਾਲ ਸਿੰਘ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ. ਪੀ. ਸਿੰਘ ਓਬਰਾਏ ਵਲੋਂ ਮਿਸਾਲੀ ਪਹਿਲਕਦਮੀ ਕਰਦਿਆਂ ਗੁਰੂ ਸਾਹਿਬ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚ 'ਤੇ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX