ਤਾਜਾ ਖ਼ਬਰਾਂ


ਫ਼ਾਜ਼ਿਲਕਾ 'ਚ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਲੁੱਟ ਦੀ ਕੋਸ਼ਿਸ਼ ਨਾਕਾਮ
. . .  47 minutes ago
ਫ਼ਾਜ਼ਿਲਕਾ, 1 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ 'ਚ ਅਣਪਛਾਤੀਆਂ ਵਲੋਂ ਇਕ ਨੌਜਵਾਨ ਤੋਂ ਲੁੱਟ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ...
ਦਿੱਲੀ ਦੇ ਸਦਰ ਬਜ਼ਾਰ ਖੇਤਰ ਦੇ ਬਾਰਾ ਟੁਟੀ ਚੌਕ ਨੇੜੇ ਦੋਪਹੀਆ ਵਾਹਨਾਂ ਸਮੇਤ 5-6 ਵਾਹਨਾਂ ਨੂੰ ਲੱਗੀ ਅੱਗ
. . .  about 3 hours ago
ਭਾਦਰਾ, ਅਹਿਮਦਾਬਾਦ : 30 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਆਮਦਨ ਕਰ ਵਿਭਾਗ ਦੇ ਵਧੀਕ ਕਮਿਸ਼ਨਰ ਸੰਤੋਸ਼ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
. . .  about 3 hours ago
ਗੁਜਰਾਤ ਚੋਣਾਂ ਦੇ ਪਹਿਲੇ ਪੜਾਅ ਵਿਚ ਸ਼ਾਮ 5 ਵਜੇ ਤੱਕ 59.96% ਹੋਈ ਵੋਟਿੰਗ
. . .  about 3 hours ago
ਪਹਿਲਾ ਪੜਾਅ ਪੂਰਾ ਹੋਣ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਅਤੇ ਵੀ.ਵੀ.ਪੀ.ਏ.ਟੀ. ਨੂੰ ਕੀਤਾ ਸੀਲ
. . .  about 3 hours ago
ਅਹਿਮਦਾਬਾਦ, 1 ਦਸੰਬਰ - ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਸਮਾਪਤੀ ਤੋਂ ਬਾਅਦ ਪੋਲਿੰਗ ਅਧਿਕਾਰੀਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੀ.ਏ.ਟੀ. ਨੂੰ ਸੀਲ ਕੀਤਾ ਗਿਆ ...
ਵਿਜੀਲੈਂਸ ਬਿਊਰੋ ਵਲੋਂ 1,15,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਸੇਵਾਮੁਕਤ ਐਸਐਮਓ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ
. . .  about 4 hours ago
ਅੰਮ੍ਰਿਤਸਰ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਵਿਜੀਲੈਂਸ ਬਿਊਰੋ (ਵਿਜੀਲੈਂਸ ਬਿਊਰੋ) ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਿਵਲ ਹਸਪਤਾਲ ਮਜੀਠਾ ਵਿਖੇ ਤਾਇਨਾਤ ਰਹੇ ਸੀਨੀਅਰ...
ਦਿੱਲੀ ਪੁਲਿਸ ਨੇ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿਚ ਸ਼ਸ਼ੀ ਥਰੂਰ ਦੀ ਰਿਹਾਈ ਦੇ ਖ਼ਿਲਾਫ਼ ਹਾਈਕੋਰਟ ਦਾ ਕੀਤਾ ਰੁਖ
. . .  about 5 hours ago
ਗੁਜਰਾਤ : ਨਵਸਾਰੀ ਤੋਂ ਭਾਜਪਾ ਉਮੀਦਵਾਰ ਪੀਯੂਸ਼ ਭਾਈ ਪਟੇਲ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ
. . .  about 6 hours ago
22 ਦਸੰਬਰ ਨੂੰ ਹੋਵੇਗੀ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ
. . .  about 6 hours ago
ਚੰਡੀਗੜ੍ਹ, 1 ਦਸੰਬਰ (ਰਾਮ ਸਿੰਘ ਬਰਾੜ)-ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ 22 ਦਸੰਬਰ ਤੋਂ ਹੋਵੇਗੀ। ਇਜਲਾਸ ਦੀ ਕਾਰਵਾਈ ਤਿੰਨ ਦਿਨ (22, 23 ਅਤੇ 26 ਦਸੰਬਰ) ਚੱਲ ਸਕਦੀ ਹੈ। ਇਹ ਫ਼ੈਸਲਾ...
ਕੈਬਨਿਟ ਮੰਤਰੀ ਮੀਤ ਹੇਅਰ ਦੀ ਆਮਦ ਪਿੱਛੋਂ ਆਪਸ 'ਚ ਭਿੜੇ 'ਆਪ' ਦੇ ਦੋ ਧੜੇ
. . .  about 6 hours ago
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਵਿਖੇ ਮਾਹੌਲ ਉਸ ਸਮੇਂ ਤਨਾਅਪੂਰਨ ਬਣ ਗਿਆ ਜਦੋਂ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਆਮਦ ਪਿੱਛੋਂ ਆਮ ਆਦਮੀ ਪਾਰਟੀ...
ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਕੀਤੀ ਗਈ ਆਰੰਭ
. . .  about 6 hours ago
ਅੰਮ੍ਰਿਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਆਰੰਭ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ...
ਛੇਹਰਟਾ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀ ਗੋਲੀ
. . .  about 6 hours ago
ਛੇਹਰਟਾ, 1 ਦਸੰਬਰ (ਸੁੱਖ ਵਡਾਲੀ)- ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਨਰਾਇਣਗੜ ਵਿਖੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ...
ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਐਲਾਨ
. . .  about 8 hours ago
ਅੰਮ੍ਰਿਤਸਰ, 1 ਦਸੰਬਰ - ਅੰਮ੍ਰਿਤਸਰ ਵਿਖੇ ਇਕ ਸਮਾਗਮ ਵਿਚ ਪਹੁੁੰਚੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਕਿ ਜਿਹੜਾ ਵੀ ਗੈਂਗਸਟਰ ਗੋਲਡੀ...
ਕੰਧ ਦੇ ਸੀਰ ਨੂੰ ਲੈ ਕੇ ਹੋਏ ਝਗੜੇ ’ਚ ਇਕ ਦੀ ਮੌਤ, ਕਤਲ ਦਾ ਮੁਕੱਦਮਾ ਦਰਜ
. . .  about 8 hours ago
ਲਹਿਰਾਗਾਗਾ, 1 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਲਹਿਰਾਗਾਗਾ ਦੇ ਨੇੜਲੇ ਪਿੰਡ ਖੋਖਰ ਕਲਾਂ ਵਿਖੇ 2 ਪਰਿਵਾਰਾਂ ਵਿਚ ਕੰਧ ਦੇ ਸੀਰ ਨੂੰ ਲੈ ਕੇ ਹੋਏ ਝਗੜੇ ਵਿਚ ਇਕ 65 ਸਾਲਾਂ ਬਜ਼ੁਰਗ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ...
ਜ਼ਬਰੀ ਵਸੂਲੀ ਤੇ ਹਥਿਆਰਬੰਦ ਲੁੱਟਾਂ ਖੋਹਾਂ ’ਚ ਸ਼ਾਮਲ 6 ਵਿਅਕਤੀ ਗਿ੍ਫ਼ਤਾਰ
. . .  about 8 hours ago
ਅੰਮ੍ਰਿਤਸਰ, 1 ਦਸੰਬਰ- ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ ਸਵਪਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਬਰੀ ਵਸੂਲੀ ਅਤੇ ਹਥਿਆਰਬੰਦ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਸ਼ਾਮਲ...
ਜੀ-20 ਦੀ ਪ੍ਰਧਾਨਗੀ ਭਾਰਤ ਦੀ ਮਹੱਤਵਪੂਰਨ ਮੌਕਾ- ਅਸਟ੍ਰੇਲੀਆਈ ਹਾਈ ਕਮਿਸ਼ਨਰ
. . .  about 9 hours ago
ਨਵੀਂ ਦਿੱਲੀ, 1 ਦਸੰਬਰ- ਭਾਰਤ ਵਿਚ ਅਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫੈਰਲ ਨੇ ਕਿਹਾ ਕਿ ਅੱਜ ਭਾਰਤ ਲਈ ਮਹੱਤਵਪੂਰਨ ਮੌਕਾ ਹੈ, ਕਿਉਂਕਿ ਉਹ ਜੀ-20...
ਬੀ.ਡੀ.ਪੀ.ਓ. ਦਫ਼ਤਰ ਦੀ ਕੰਧ ਅਤੇ ਸ਼ਟਰ 'ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ
. . .  about 10 hours ago
ਮਲੋਟ, 1 ਨਵੰਬਰ (ਅਜਮੇਰ ਸਿੰਘ ਬਰਾੜ)-ਮਲੋਟ ਦੇ ਬੀ.ਡੀ.ਪੀ.ਓ. ਦਫ਼ਤਰ ਦੀ ਇਕ ਕੰਧ ਅਤੇ ਸ਼ਟਰ ਉੱਪਰ ਬੀਤੀ ਰਾਤ ਕਿਸੇ ਵਲੋਂ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ ਲਿਖ ਦਿੱਤੇ ਗਏ। ਇਸ ਦਾ ਪਤਾ ਜਦੋਂ ਪੁਲਿਸ ਨੂੰ ਲੱਗਾ...
ਜੇਲ੍ਹਾਂ ’ਚੋਂ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ
. . .  about 11 hours ago
ਫ਼ਰੀਦਕੋਟ, 1 ਦਸੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ’ਚੋਂ ਮੋਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਇਕ ਵਾਰ ਫ਼ਿਰ ਤਲਾਸ਼ੀ ਦੌਰਾਨ 3 ਮੋਬਾਇਲ,...
ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਜਥੇਦਾਰ ਅਕਾਲ ਤਖ਼ਤ ਦੇ ਦਸਤਖਤਾਂ ਨਾਲ ਆਰੰਭ
. . .  about 11 hours ago
ਤਲਵੰਡੀ ਸਾਬੋ, 01 ਦਸੰਬਰ (ਰਣਜੀਤ ਸਿੰਘ ਰਾਜੂ)- ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਤੋਂ ਸ਼ੁਰੂ ਦਸਤਖ਼ਤੀ ਮੁਹਿੰਮ...
ਵਿਦੇਸ਼ੀ ਨਿਵੇਸ਼ਕਾਂ ਨੇ ਨਵੰਬਰ 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਕੀਤਾ ਨਿਵੇਸ਼
. . .  about 11 hours ago
ਮੁੰਬਈ, 1 ਦਸੰਬਰ-ਨਵੰਬਰ ਮਹੀਨੇ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਨਿਵੇਸ਼ ਕੀਤਾ...
ਗੁਜਰਾਤ ਚੋਣਾਂ:ਕ੍ਰਿਕਟਰ ਰਵਿੰਦਰ ਜਡੇਜਾ ਨੇ ਪਾਈ ਵੋਟ
. . .  about 12 hours ago
ਜਾਮਨਗਰ, 1 ਦਸੰਬਰ-ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਉਨ੍ਹਾਂ ਦੀ ਪਤਨੀ ਅਤੇ ਭਾਜਪਾ ਉਮੀਦਵਾਰ ਰਿਵਾਬਾ ਜਡੇਜਾ ਨੇ ਅੱਜ ਪਹਿਲਾਂ ਰਾਜਕੋਟ ਵਿਚ ਵੋਟ ਪਾਈ। ਇਸ ਮੌਕੇ ਰਵਿੰਦਰ ਜਡੇਜਾ ਨੇ ਕਿਹਾ ਕਿ "ਮੈਂ ਲੋਕਾਂ ਨੂੰ ਵੱਡੀ ਗਿਣਤੀ...
ਗੁਜਰਾਤ ਚੋਣਾਂ: ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਨੌਜਵਾਨਾਂ ਵਲੋਂ ਚਲਾਏ ਜਾ ਰਹੇ 33 ਪੋਲਿੰਗ ਸਟੇਸ਼ਨ
. . .  about 12 hours ago
ਨਵੀਂ ਦਿੱਲੀ, 1 ਦਸੰਬਰ -ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਪਹਿਲੀ ਵਾਰ 33 ਪੋਲਿੰਗ...
ਖਲਵਾੜਾ ਦੀ ਬੇਂਈ 'ਚ ਸ਼ਰਾਰਤੀ ਅਨਸਰਾਂ ਨੇ ਸੁੱਟੇ ਤੇਜ਼ਧਾਰ ਹਥਿਆਰ
. . .  about 13 hours ago
ਖਲਵਾੜਾ, 1 ਦਸੰਬਰ (ਮਨਦੀਪ ਸਿੰਘ ਸੰਧੂ)- ਫਗਵਾੜਾ-ਘੁੰਮਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਖਲਵਾੜਾ ਦੀ ਬੇਂਈ ਵਿਚ ਸ਼ਰਾਰਤੀ ਅਨਸਰਾਂ ਵਲੋਂ ਤੇਜ਼ਧਾਰ ਹਥਿਆਰ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੇਂਈ ਵਿਚ ਦੇਖੇ ਗਏ ਹਥਿਆਰਾਂ ਦੀ ਗਿਣਤੀ...
ਵਿਸ਼ਵ ਏਡਜ਼ ਦਿਵਸ
. . .  about 13 hours ago
ਵਿਸ਼ਵ ਏਡਜ਼ ਦਿਵਸ
ਰਾਹੁਲ ਗਾਂਧੀ ਨੇ ਅੱਜ ਉੱਜੈਨ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ
. . .  about 13 hours ago
ਉਜੈਨ, 1 ਦਸੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 85ਵਾਂ ਦਿਨ ਹੈ। ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 85ਵੇਂ ਦਿਨ ਦੀ ਸ਼ੁਰੂਆਤ ਮੱਧ ਪ੍ਰਦੇਸ਼ ਦੇ ਉੱਜੈਨ ਤੋਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਮਾਘ ਸੰਮਤ 551

ਪਹਿਲਾ ਸਫ਼ਾ

ਅੰਮਿ੍ਤਸਰ 'ਚ ਹੈਰੋਇਨ ਦੀ ਫੈਕਟਰੀ ਦਾ ਪਰਦਾਫਾਸ਼

• ਇਕ ਹਜ਼ਾਰ ਕਰੋੜ ਦੀ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ • ਅਫਗਾਨੀ ਨਾਗਰਿਕ ਤੇ ਇਕ ਲੜਕੀ ਸਣੇ 6 ਗਿ੍ਫ਼ਤਾਰ
ਅੰਮਿ੍ਤਸਰ, 31 ਜਨਵਰੀ (ਰੇਸ਼ਮ ਸਿੰਘ)-ਸੂਬਾ ਸਰਕਾਰ ਵਲੋਂ ਨਸ਼ਿਆਂ ਿਖ਼ਲਾਫ਼ ਗਠਿਤ ਕੀਤੀ ਵਿਸ਼ੇਸ਼ ਟਾਸਕ ਫੋਰਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਹੈਰੋਇਨ ਦੀ ਇਕ ਫ਼ੈਕਟਰੀ ਦਾ ਇਥੇ ਪਰਦਾਫਾਸ਼ ਕਰਦਿਆਂ ਉਥੋਂ 188.455 ਕਿਲੋਗਾ੍ਰਮ ਹੈਰੋਇਨ, ਛੇ ਡਰੰਮ ਕੈਮੀਕਲ, 38 ਕਿਲੋਗ੍ਰਾਮ ਤੋਂ ਵਧੇਰੇ ਡੈਕਸਟਰੋਮੈਥੋਫਾਰਮਨ ਪਾਊਡਰ ਤੇ ਸ਼ੱਕੀ ਕੈਮੀਕਲ, ਕੈਫੀਨ ਆਦਿ ਬਰਾਮਦ ਕਰਕੇ ਇਕ ਅਫਗਾਨੀ ਨਾਗਰਿਕ ਸਣੇ 6 ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਇਨ੍ਹਾਂ 'ਚ ਇਕ ਕੁੜੀ ਵੀ ਸ਼ਾਮਿਲ ਹੈ | ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਕਰਦਿਆਂ ਐਸ. ਟੀ. ਐਫ. ਦੇ ਮੁਖੀ ਤੇ ਏ. ਡੀ. ਜੀ. ਪੀ. ਹਰਪ੍ਰੀਤ
ਸਿੰਘ ਸਿੱਧੂ ਨੇ ਦੱਸਿਆ ਕਿ ਤਸਕਰਾਂ ਵਲੋਂ ਸੁਲਤਾਨਵਿੰਡ ਖੇਤਰ ਦੇ ਇਕ ਘਰ 'ਚ ਉਕਤ ਫ਼ੈਕਟਰੀ ਚਲਾਈ ਜਾ ਰਹੀ ਸੀ, ਜਿਸ ਦੀ ਤਲਾਸ਼ੀ ਦੌਰਾਨ ਉਥੋਂ ਉਕਤ ਹੈਰੋਇਨ ਤੇ ਹੋਰ ਸਮਾਨ ਬਰਾਮਦ ਹੋਇਆ ਹੈ | ਇਸ ਸਬੰਧੀ ਬੀਤੇ 29 ਜਨਵਰੀ ਨੂੰ ਅਜਨਾਲਾ ਰੋਡ ਤੋਂ ਬਰੀਜ਼ਾ ਕਾਰ ਸਵਾਰ ਵਿਅਕਤੀ ਨੂੰ 6 ਕਿਲੋਗਾ੍ਰਮ ਹੈਰੋਇਨ ਸਬੰਧੀ ਗਿ੍ਫ਼ਤਾਰ ਕੀਤਾ ਸੀ, ਜਿਸ ਦੀ ਸ਼ਨਾਖਤ ਸੁਖਬੀਰ ਸਿੰਘ ਹੈਪੀ ਵਾਸੀ ਅਜਨਾਲਾ ਰੋਡ ਵਜੋਂ ਹੋਈ ਸੀ, ਉਸ ਪਾਸੋਂ ਕੀਤੀ ਪੁੱਛਗਿੱਛ ਦੇ ਆਧਾਰ 'ਤੇ ਹੀ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਕਥਿਤ ਦੋਸ਼ੀ ਸੁਖਬੀਰ ਸਿੰਘ ਅਤੇ ਕੱਪੜਾ ਵਪਾਰੀ ਅੰਕੁਸ਼ ਨੂੰ ਗਿ੍ਫ਼ਤਾਰ ਕੀਤਾ ਗਿਆ, ਜੋ ਕਿ ਕੁਈਨਜ਼ ਰੋਡ 'ਤੇ ਕੱਪੜੇ ਦਾ ਸ਼ੋਅ ਰੂਮ ਚਲਾਉਂਦਾ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਅਫਗਾਨੀ ਨਾਗਰਿਕ ਦੀ ਸ਼ਨਾਖਤ ਅਰਮਾਨ ਬਸ਼ਾਰਮਲ ਆਚੀਨ ਨਗਰ ਅਫ਼ਗਾਨਿਸਤਾਨ ਵਜੋਂ ਹੋਈ ਹੈ, ਜੋ ਕਿ ਦਿੱਲੀ ਰਾਹੀਂ ਇਥੇ ਅੰਮਿ੍ਤਸਰ 'ਚ ਪੁੱਜਿਆ ਸੀ ਅਤੇ ਹੈਰੋਇਨ ਦੇ ਮਿਕਸਰ, ਗਰਾਈਾਡਰ ਅਤੇ ਰਿਫਾਇਨ ਦੇ ਮਾਹਿਰ ਵਜੋਂ ਕੰਮ ਕਰਦਾ ਸੀ, ਉਹ ਇਥੇ ਅਕਾਸ਼ ਐਵੀਨਿਊ ਸੁਲਤਾਨਵਿੰਡ ਵਿਖੇ ਕਿਰਾਏ ਦੇ ਘਰ 'ਚ ਰਹਿੰਦਾ ਸੀ | ਪੁਲਿਸ ਅਨੁਸਾਰ ਪਿਛਲੇ ਇਕ ਮਹੀਨੇ ਤੋਂ ਇਹ ਘਰ ਹੈਰੋਇਨ ਨੂੰ ਗੋਦਾਮ ਕਰਨ ਤੇ ਉਸਦੇ ਸੋਧੀਕਰਨ ਤੇ ਸਪਲਾਈ ਲਈ ਵਰਤਿਆ ਜਾ ਰਿਹਾ ਸੀ | ਪੁਲਿਸ ਨੇ ਇਸ ਘਰ 'ਚੋਂ ਗੈਸ ਬਰਨਰ, ਵਪਾਰਕ ਸਿਲੰਡਰ, ਵੱਡੀ ਤਾਦਾਦ 'ਚ ਸਟੀਲ ਅਤੇ ਐਲੂਮੀਨੀਅਨ ਦੇ ਭਾਂਡੇ ਵੀ ਬਰਾਮਦ ਹੋਏ ਹਨ ਅਤ ਹੁਣ ਤੱਕ ਕੁੱਲ 194 ਕਿਲੋਗ੍ਰਾਮ ਹੈਰੋਇਨ ਬਰਾਮਦ ਹੋ ਚੁੱਕੀ ਹੈ | ਇਸ ਮਾਮਲੇ 'ਚ ਪੁਲਿਸ ਨੇ ਤਿੰਨ ਹੋਰਾਂ ਨੂੰ ਵੀ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਸ਼ਨਾਖਤ ਸੁਖਵਿੰਦਰ ਸਿੰਘ ਤੇ ਮੇਜ਼ਰ ਸਿੰਘ ਵਾਸੀਆਨ ਪਿੰਡ ਨੌਸ਼ਹਿਰਾ ਖ਼ੁਰਦ ਮਜੀਠਾ ਰੋਡ, ਲੜਕੀ ਤੰਮਨਾ ਵਾਸੀ ਅੰਮਿ੍ਤਸਰ ਸ਼ਹਿਰ ਨੂੰ ਵੀ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ 'ਚੋਂ ਸੁਖਵਿੰਦਰ ਸਿੰਘ ਇਥੇ ਮਾਲ ਰੋਡ ਸਥਿਤ ਇਕ ਜਿੰਮ ਦਾ ਟਰੇਨਰ ਹੈ, ਜਿਥੇ ਉਕਤ ਸਾਰੇ ਅਭਿਆਸ ਲਈ ਜਾਂਦੇ ਸਨ | ਇਸ ਤੋਂ ਇਲਾਵਾ ਇਸ ਮਾਮਲੇ 'ਚ ਸਿਮਰਨਜੀਤ ਸਿੰਘ ਸੰਧੂ ਵਾਸੀ ਰਣਜੀਤ ਐਵੀਨਿਊ ਦੀ ਵੀ ਸ਼ਮੂਲੀਅਤ ਪਾਈ ਗਈ ਹੈ, ਜੋ ਕਿ ਗੁਜਰਾਤ ਵਿਖੇ 300 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ 'ਚ ਪੁਲਿਸ ਨੂੰ ਲੋੜੀਂਦਾ ਸੀ | ਉਨ੍ਹਾਂ ਦੱਸਿਆ ਕਿ ਮੀਡੀਆ ਰਿਪੋਰਟਾਂ ਅਨੁਸਾਰ ਉਸ ਨੂੰ ਇੰਟਰਪੋਲ ਰਾਹੀਂ ਇਟਲੀ ਤੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਦੂਜੇ ਪਾਸੇ ਇਕ ਅਕਾਲੀ ਦਲ ਦੇ ਆਗੂ ਦੇ ਘਰ ਚੱਲ ਰਹੀ ਇਸ ਫ਼ੈਕਟਰੀ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ | ਇਸ ਦੇ ਨਾਲ ਕਿਸੇ ਕਾਂਗਰਸੀ ਕੌਾਸਲਰ ਜਾ ਆਗੂ ਦੀ ਸ਼ਮੂਲੀਅਤ ਦੇ ਰੌਲੇ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕਿਸੇ ਨੇਤਾ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ | ਇਸ ਮਾਮਲੇ 'ਚ ਪੁਲਿਸ ਨੇ ਕਿਸੇ ਕਾਂਗਰਸੀ ਕੌਾਸਲਰ ਜਾਂ ਨੇਤਾ ਦੀ ਗਿ੍ਫ਼ਤਾਰੀ ਤੋਂ ਵੀ ਇਨਕਾਰ ਕੀਤਾ | ਇਸ ਮੌਕੇ ਆਈ. ਜੀ. ਕੌਸ਼ਤੂਭ ਸ਼ਰਮਾ, ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ, ਏ. ਆਈ. ਜੀ. ਰਛਪਾਲ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ |
ਪੁਲਿਸ ਕਮਿਸ਼ਨਰ ਦੇ ਚਿਹਰੇ ਤੋਂ ਝਲਕੀ ਨਮੋਸ਼ੀ
ਅੱਜ ਐਸ. ਟੀ. ਐਫ. ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਵਲੋਂ ਅੰਮਿ੍ਤਸਰ ਸ਼ਹਿਰ 'ਚ ਹੈਰੋਇਨ ਦੀ ਵੱਡੀ ਖੇਪ ਬਰਾਮਦਗੀ ਸਬੰਧੀ ਪੈ੍ਰਸ ਕਾਨਫ਼ਰੰਸ ਕੀਤੀ ਜਾ ਰਹੀ ਸੀ ਤਾਂ ਨੇੜੇ ਬੈਠੇ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਦੇ ਚਿਹਰੇ ਤੋਂ ਨਮੋਸ਼ੀ ਸਾਫ਼ ਝਲਕ ਰਹੀ ਸੀ | ਸ਼ਹਿਰੀ ਖੇਤਰ 'ਚ ਇਕ ਮਹੀਨੇ ਤੋਂ ਚੱਲ ਰਹੇ ਹੈਰੋਇਨ ਦੇ ਐਨੇ ਵੱਡੇ ਕਾਰੋਬਾਰ, ਬਰਾਮਦਗੀ ਤੇ ਵਿਦੇਸ਼ੀ ਨਾਗਰਿਕਾਂ ਦੀ ਰਿਹਾਇਸ਼ ਤੋਂ ਵੀ ਅੰਮਿ੍ਤਸਰ ਸ਼ਹਿਰੀ ਪੁਲਿਸ ਅਣਜਾਣ ਰਹੀ ਤੇ ਐਸ. ਟੀ. ਐਫ. ਇਸ ਦਾ ਸਿਹਰਾ ਲੈਣ 'ਚ ਕਾਮਯਾਬ ਰਹੀ | ਜਦੋਂ ਪੱਤਰਕਾਰਾਂ ਵਲੋਂ ਸ: ਸਿੱਧੂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਪੁਲਿਸ ਚੌਕੀ ਨੇੜੇ ਹੀ ਚੱਲ ਰਹੀ ਹੈ ਤੇ ਇਸ ਹੈਰੋਇਨ ਦੀ ਵੱਡੇ ਕਾਰੋਬਾਰ ਬਾਰੇ ਪੁਲਿਸ ਨੂੰ ਪਹਿਲਾਂ ਕਿਉਂ ਨਹੀਂ ਪਤਾ ਚੱਲ ਸਕਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾਵੇਗੀ | ਦੂਜੇ ਪਾਸੇ ਐਸ. ਟੀ. ਐਫ. ਦਾ ਰਾਤ ਸਮੇਂ ਹੋਇਆ ਇਹ ਏਨਾ ਗੁਪਤ ਅਪ੍ਰੇਸ਼ਨ ਸੀ ਕਿ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਵੀ ਅੱਜ ਸਵੇਰ ਤੱਕ ਇਹ ਪਤਾ ਨਹੀਂ ਲੱਗਿਆ ਸੀ ਕਿ ਕਿੰਨੀ ਹੈਰੋਇਨ ਦੀ ਬਰਾਮਦਗੀ ਹੋਈ ਹੈ ਅਤੇ ਇਸ 'ਚ ਕੌਣ-ਕੌਣ ਸ਼ਾਮਿਲ ਹਨ |
ਅਕਾਲੀ ਆਗੂ ਦੇ ਘਰ 'ਚ ਚੱਲ ਰਹੀ ਸੀ ਫ਼ੈਕਟਰੀ
ਇਕ ਅਕਾਲੀ ਆਗੂ ਤੋਂ ਕਿਰਾਏ ਦੇ ਘਰ 'ਚ ਚਲਾਈ ਜਾ ਰਹੀ ਹੈਰੋਇਨ ਦੀ ਫ਼ੈਕਟਰੀ ਸਬੰਧੀ ਜਦੋਂ ਸ੍ਰੀ ਸਿੱਧੂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਵੇਗੀ ਤੇ ਜੋ ਵੀ ਇਸ 'ਚ ਸ਼ਾਮਿਲ ਹੋਵੇਗਾ ਉਸ ਨੰੂ ਬਖ਼ਸ਼ਿਆ ਨਹੀਂ ਜਾਵੇਗਾ |
ਇਕ ਹਜ਼ਾਰ ਕਰੋੜ ਦੀ ਹੈਰੋਇਨ ਦੇ ਤਾਰ ਵਿਦੇਸ਼ਾਂ ਨਾਲ ਜੁੜੇ ਹੋਣ ਦਾ ਖ਼ੁਲਾਸਾ
ਅੰਮਿ੍ਤਸਰ, 31 ਜਨਵਰੀ (ਰੇਸ਼ਮ ਸਿੰਘ)-ਇਥੇ ਸੁਲਤਾਨਵਿੰਡ ਤੋਂ ਫੜੀ ਗਈ ਹੈਰੋਇਨ ਦੀ ਵੱਡੀ ਖੇਪ ਦੀਆਂ ਤਾਰਾਂ ਵਿਦੇਸ਼ਾਂ ਨਾਲ ਜੁੜੇ ਹੋਣ ਦਾ ਖ਼ੁਲਾਸਾ ਹੋਇਆ ਹੈ | ਇਸ ਮਾਮਲੇ 'ਚ ਪੁਲਿਸ ਵਲੋਂ ਗਿ੍ਫਤਾਰ ਕੀਤੇ ਗਏ ਅਫਗਾਨੀ ਨਾਗਰਿਕ ਵਲੋਂ ਹੈਰੋਇਨ ਮਿਕਸ ਕਰਨ ਦੇ ਮਾਹਿਰ ਵਜੋਂ ਇਥੇ ਆ ਕੇ ਕੰਮ ਕਰਨਾ ਇਸ ਦਾ ਪ੍ਰਤੱਖ ਸੰਕੇਤ ਹੈ ਕਿ ਇਹ ਹੈਰੋਇਨ ਸਰੱਹਦ ਪਾਰ ਤੋਂ ਹੀ ਆਈ ਹੈ ਅਤੇ ਇਸ ਨੂੰ ਇਥੇ ਸੋਧ ਕੇ ਅਤੇ ਇਸ 'ਚ ਹੋਰ ਰਸਾਇਣ ਮਿਲਾਵਟ ਕਰ ਕੇ ਅੱਗੇ ਸਪਲਾਈ ਕੀਤੀ ਜਾਣੀ ਸੀ | ਅੱਜ ਪੱਤਰਕਾਰ ਸੰਮੇਲਨ 'ਚ ਐਸ ਟੀ.ਐਫ. ਦੇ ਮੁਖੀ ਤੇ ਏ.ਡੀ.ਜੀ.ਪੀ. ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਦੀਆਂ ਤਾਰਾਂ ਗੁਜਰਾਤ ਦੇ 300 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ 'ਚ ਲੋੜੀਂਦੇ ਸਿਮਰਜੀਤ ਸਿੰਘ ਸੰਧੂ ਨਾਲ ਜੁੜੀਆਂ ਹੋਈਆਂ ਹਨ ਜਿਸ ਨੂੰ ਮੀਡੀਆ ਰਿਪੋਰਟਾਂ ਮੁਤਾਬਿਕ ਇਟਲੀ ਵਿਖੇ ਗਿ੍ਫਤਾਰ ਕਰ ਲਿਆ ਗਿਆ ਹੈ | ਤਸਕਰ ਸੰਧੂ ਗੁਜਰਾਤ 'ਚ ਹੈਰੋਇਨ ਦੀ ਖੇਪ ਫੜੇ ਜਾਣ ਉਪਰੰਤ ਇਟਲੀ ਭੱਜ ਗਿਆ ਸੀ | ਇਹ ਵੀ ਪਤਾ ਲਗਾ ਹੈ ਕਿ ਇਸ ਮਾਮਲੇ 'ਚ ਗਿ੍ਫਤਾਰ ਕੀਤੀ ਗਈ ਲੜਕੀ ਦੇ ਰੋਲ ਬਾਰੇ ਪੁਲਿਸ ਜਾਂਚ ਕਰ ਰਹੀ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਸਦਾ ਹੈਰੋਇਨ ਦੀ ਤਸਕਰੀ ਨਾਲ ਕੋਈ ਲੈਣਾ ਦੇਣਾ ਨਹੀਂ ਸਗੋਂ ਉਹ ਇਕ ਤਸਕਰ ਦੀ ਦੋਸਤ ਹੋਣ ਕਾਰਨ ਫੈਕਟਰੀ 'ਚ ਗਈ ਸੀ ਅਤੇ ਪੁਲਿਸ ਛਾਪੇ ਵੇਲੇ ਕਾਬੂ ਆ ਗਈ | ਸ: ਸਿੱਧੂ ਨੇ ਕਿਹਾ ਕਿ ਲੜਕੀ ਦੇ ਰੋਲ ਦੀ ਜਾਂਚ ਕੀਤੀ ਜਾਵੇਗੀ | ਇਸ ਸਬੰਧੀ ਹੈਰੋਇਨ ਦੇ ਦੋਵੇਂ ਮਾਮਲੇ ਮੁਹਾਲੀ ਵਿਸ਼ੇਸ਼ ਥਾਣੇ ਵਿਖੇ ਦਰਜ ਕੀਤੇ ਗਏ ਹਨ | ਦੂਜੇ ਪਾਸੇ ਜਿਸ ਘਰ 'ਚ ਇਹ ਫੈਕਟਰੀ ਚਲਾਈ ਜਾ ਰਹੀ ਸੀ ਉਹ ਅਕਾਲੀ ਆਗੂ ਦੀ ਦੱਸੀ ਗਈ ਹੈ ਜਿਸ ਨੇ ਕਿਹਾ ਕਿ ਉਸਨੇ ਇਹ ਕੋਠੀ ਵੇਚ ਦਿੱਤੀ ਸੀ ਪੁਲਿਸ ਵਲੋਂ ਅਕਾਲੀ ਆਗੂ ਦੇ ਨਾਂਅ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ |

ਅਕਾਲੀ ਆਗੂ ਅਨਵਰ ਮਸੀਹ ਨੂੰ ਹਿਰਾਸਤ 'ਚ ਲਿਆ

ਅੰਮਿ੍ਤਸਰ, 31 ਜਨਵਰੀ (ਰੇਸ਼ਮ ਸਿੰਘ)-ਇਥੇ ਸੁਲਤਾਨਵਿੰਡ ਖੇਤਰ ਦੇ ਇਕ ਘਰ 'ਚ ਫੜੀ ਗਈ ਇਕ ਹਜ਼ਾਰ ਕਰੋੜ ਦੀ ਹੈਰੋਇਨ ਦੇ ਚਰਚਿਤ ਮਾਮਲੇ 'ਚ ਸੂਬਾਰਡੀਨੇਟ ਸਰਵਿਸਜ਼ ਸਿਲੈਕਸ਼ਨ ਬੋਰਡ ਦੇ ਸਾਬਕਾ ਮੈਂਬਰ ਤੇ ਸੀਨੀ: ਅਕਾਲੀ ਆਗੂ ਅਨਵਰ ਮਸੀਹ ਨੂੰ ਹਿਰਾਸਤ 'ਚ ਲਿਆ ਗਿਆ ਹੈ | ਜਿਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਈ ਫੇਸਬੁੱਕ ਪੋਸਟ 'ਚ ਸਾਂਝੀ ਕੀਤੀ ਗਈ ਹੈ, ਭਾਵੇਂ ਕਿ ਐਸ. ਟੀ. ਐਫ. ਟੀਮ ਵਲੋਂ ਅਜਿਹੀ ਕੋਈ ਸੂਚਨਾ ਨਹੀਂ ਦਿੱਤੀ ਗਈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਪੇਜ਼ 'ਤੇ ਪਈ ਪੋਸਟ ਅਨੁਸਾਰ ਉਨ੍ਹਾਂ ਪੁਲਿਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਦਾ ਸਬੰਧ ਨਸ਼ਾ ਤਸਕਰੀ ਦੇ ਵੱਡੇ ਕਿੰਗ ਪਿੰਨ ਨਾਲ ਹੈ,
ਇਸ ਮਾਮਲੇ 'ਚ ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਨਿਯੁਕਤ ਕੀਤੇ ਗਏ ਸੁਬਾਰਡੀਨੇਟ ਸਰਵਿਸਜ਼ ਸਿਲੈਕਸ਼ਨ ਬੋਰਡ ਦੇ ਸਾਬਕਾ ਮੈਂਬਰ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਪੰਜਾਬ ਨੂੰ ਬਰਬਾਦ ਕਰਨ ਵਾਲੇ ਕਿਸੇ ਵੀ ਇਨਸਾਨ ਚਾਹੇ ਉਹ ਕਿਸੇ ਵੀ ਅਹੁਦੇ 'ਤੇ ਕਿਉਂ ਨਾ ਹੋਵੇ, ਉਸਨੂੰ ਬਖਸ਼ਣਗੇ ਨਹੀਂ | ਇਸ ਸਬੰਧੀ ਜਦੋਂ ਅਕਾਲੀ ਆਗੂ ਅਨਵਰ ਮਸੀਹ ਨਾਲ ਗਿ੍ਫ਼ਤਾਰੀ ਸਬੰਧੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਮੋਬਾਈਲ ਨੰਬਰ ਬੰਦ ਪਾਇਆ ਗਿਆ | ਜਦੋਂ ਐਸ.ਟੀ.ਐਫ. ਦੇ ਅਧਿਕਾਰੀ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਪਤਾ ਕਰਕੇ ਦਸ ਸਕਦੇ ਹਨ |

ਅਕਾਲੀ ਆਗੂ ਦੀ ਕੋਠੀ 'ਚ ਕਿਰਾਏ 'ਤੇ ਰਹਿ ਰਹੇ ਸਨ

ਸੁਲਤਾਨਵਿੰਡ, (ਗੁਰਨਾਮ ਸਿੰਘ ਬੁੱਟਰ)-ਪਿੰਡ ਸੁਲਤਾਨਵਿੰਡ ਦੇ ਇਲਾਕਾ ਅਕਾਸ਼ ਵਿਹਾਰ ਪੱਤੀ ਛੇ ਵਾਂਟ ਪੰਡੋਰਾ 'ਚ ਸਥਿਤ ਇਕ ਕੋਠੀ 'ਚੋਂ ਐਸ.ਟੀ.ਐਫ ਨੇ ਵਿਸ਼ੇਸ਼ ਅਪ੍ਰੇਸ਼ਨ ਦੌਰਾਨ ਇਕ ਹਜ਼ਾਰ ਕਰੋੜ ਤੋਂ ਵੱਧ ਕੀਮਤ ਦੀ ਹੈਰੋਇਨ ਬਰਾਮਦ ਕਰਨ ਨਾਲ, ਜਿਥੇ ਇਕ ਔਰਤ ਸਮੇਤ ਚਾਰ ਲੋਕਾਂ ਨੂੰ ਕਾਬੂ ਕੀਤਾ ਗਿਆ, ਉਥੇ ਹੀ ਇਹ ਕੋਠੀ ਅਕਾਲੀ ਦਲ ਨਾਲ ਸਬੰਧਿਤ ਕਿਸੇ ਆਗੂ ਦੀ ਦੱਸੀ ਜਾ ਰਹੀ ਹੈ |
ਪਿੰਡ ਸੁਲਤਾਨਵਿੰਡ ਦੇ ਵਾਸੀਆਂ ਨੇ ਦੱਸਿਆ ਕਿ ਅਕਾਲੀ ਦਲ ਨਾਲ ਸਬੰਧਿਤ ਅਨਵਰ ਮਸੀਹ ਨੇ ਇਹ ਕੋਠੀ ਕਿਸੇ ਵਿਅਕਤੀ ਨੂੰ ਕਿਰਾਏ 'ਤੇ ਦਿੱਤੀ ਹੋਈ ਸੀ | ਉਨ੍ਹਾਂ ਕਿਹਾ ਕਿ ਉਕਤ ਕੋਠੀ 'ਚ ਹੈਰੋਇਨ ਦੀ ਸਪਲਾਈ ਦਾ ਕਾਰੋਬਾਰ ਚਲਦਾ ਸੀ, ਛਾਪੇ ਤੋਂ ਬਾਅਦ ਉਕਤ ਕੋਠੀ ਨੂੰ ਸੀਲ ਕਰ ਦਿੱਤਾ ਗਿਆ | ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਸੁਲਤਾਨਵਿੰਡ ਇਸ ਤਰ੍ਹਾਂ ਦੇ ਅਨਸਰਾਂ ਕਰਕੇ ਨਸ਼ਿਆਂ ਦਾ ਗੜ੍ਹ ਮੰਨਿਆ ਜਾ ਰਿਹਾ ਤੇ ਇਥੋਂ ਦੇ ਅਨੇਕਾਂ ਨੌਜਵਾਨ ਨਸ਼ਿਆਂ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਅਨਵਰ ਮਸੀਹ ਨੇ ਕਿਹਾ ਕਿ ਹੈਰੋਇਨ ਸਮੇਤ ਫੜੇ ਵਿਅਕਤੀਆਂ ਨਾਲ ਮੇਰਾ ਕੋਈ ਸਬੰਧ ਨਹੀਂ ਹੈ | ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ ਸਬੰਧੀ ਹੋ ਰਹੀ ਜਾਂਚ 'ਚ ਪੁਲਿਸ ਦਾ ਸਾਥ ਦੇਣ ਲਈ ਤਿਆਰ ਹਾਂ |

ਫੜੇ ਗਏ ਦੋਸ਼ੀਆਂ ਦੇ ਕਈ ਵੱਡੇ ਲੋਕਾਂ ਨਾਲ ਸਬੰਧ-ਕੈਪਟਨ

ਕਿਹਾ, ਇਟਲੀ 'ਚ ਕਾਬੂ ਕੀਤੇ ਸੰਧੂ ਤੋਂ ਵੀ ਪੁੱਛਗਿੱਛ ਲਈ ਇਜਾਜ਼ਤ ਮੰਗਾਂਗੇ
ਚੰਡੀਗੜ੍ਹ, 31 ਜਨਵਰੀ (ਹਰਕਵਲਜੀਤ ਸਿੰਘ)-ਅੰਮਿ੍ਤਸਰ ਤੋਂ ਪੰਜਾਬ ਪੁਲਿਸ ਵਲੋਂ ਫੜੀ ਗਈ 194.15 ਕਿੱਲੋ ਹੈਰੋਇਨ ਤੇ ਹੋਰ ਨਸ਼ਿਆਂ ਦੀ ਖੇਪ ਸਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਇੰਕਸ਼ਾਫ਼ ਕੀਤਾ ਕਿ ਦੋਸ਼ੀਆਂ ਦੇ ਕਈ ਵੱਡੇ ਲੋਕਾਂ ਨਾਲ ਸਬੰਧਾਂ ਦੇ ਖ਼ੁਲਾਸੇ ਹੋ ਸਕਦੇ ਹਨ | ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸੁਲਤਾਨਵਿੰਡ ਦੇ ਜਿਸ ਘਰ 'ਚੋਂ ਇਹ ਹੈਰੋਇਨ ਦੀ ਖੇਪ ਅਤੇ ਉਸ ਨਾਲ ਹੋਰ ਕਈ ਨਸ਼ੀਲੇ ਕੈਮੀਕਲ ਤੇ ਸਾਜੋ ਸਮਾਨ ਫੜਿਆ ਗਿਆ ਹੈ, ਉਹ ਅਕਾਲੀ ਆਗੂ ਅਨਵਰ ਮਸੀਹ ਦਾ ਹੈ | ਉਨ੍ਹਾਂ ਕਿਹਾ ਕਿ ਮਸੀਹ ਵਲੋਂ ਭਾਵੇਂ ਵਿਸ਼ੇਸ਼ ਜਾਂਚ ਟੀਮ ਕੋਲ ਦਾਅਵਾ ਕੀਤਾ ਗਿਆ ਕਿ ਉਸ ਵਲੋਂ ਉਕਤ ਘਰ ਕਿਰਾਏ 'ਤੇ ਦਿੱਤਾ ਹੋਇਆ ਸੀ ਪਰ ਨਾ ਤਾਂ ਉਹ ਕੋਈ ਕਿਰਾਏਨਾਮਾ ਹੀ ਦਿਖਾ ਸਕਿਆ ਅਤੇ ਨਾ ਹੀ ਆਸ-ਪਾਸ ਕਿਸੇ ਨੂੰ ਰਹਿਣ ਵਾਲੇ ਕਿਰਾਏਦਾਰ ਸਬੰਧੀ ਪਤਾ ਸੀ | ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿਚ ਪਤਾ ਲੱਗਾ ਕਿ ਇਹ ਨਸ਼ਾ ਗਿਰੋਹ ਸਿਮਰਨਜੀਤ ਸਿੰਘ ਸੰਧੂ ਦੇ ਗੈਂਗ ਨਾਲ ਸਬੰਧਿਤ ਹੋ ਸਕਦਾ ਹੈ ਜੋ ਦੇਸ਼ ਵਿਚ ਸਭ ਤੋਂ ਵੱਡਾ ਨਸ਼ਾ ਤਸਕਰੀ ਦਾ ਗਿਰੋਹ ਹੈ ਅਤੇ ਉਸ ਨੂੰ ਇੰਟਰਪੋਲ ਵਲੋਂ ਕੁਝ ਦਿਨ ਪਹਿਲਾਂ ਇਟਲੀ 'ਚੋਂ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਉਸ ਕੋਲ ਆਸਟ੍ਰੇਲੀਅਨ ਪਾਸਪੋਰਟ ਦੱਸਿਆ ਜਾ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਇਸ ਨਸ਼ਾ ਤਸਕਰੀ ਦੇ ਗਿਰੋਹ ਨਾਲ ਸਬੰਧਿਤ ਹੋਰ ਵੱਡੇ ਲੋਕਾਂ ਨੂੰ ਵੀ ਕਾਬੂ ਕਰਨ ਦੀ ਕੋਸ਼ਿਸ਼ ਜਾਰੀ ਹੈ ਅਤੇ ਹੁਣ ਤੱਕ ਇਸ ਕੇਸ ਨਾਲ ਸਬੰਧਿਤ 6 ਲੋਕਾਂ ਦੀ ਪਹਿਚਾਣ ਹੋਈ ਹੈ, ਜਿਨ੍ਹਾਂ 'ਚੋਂ ਇਕ ਅਫ਼ਗਾਨ ਨਾਗਰਿਕ ਹੈ ਜਿਸ ਦਾ ਨਾਂਅ ਅਰਮਾਨ ਬਸ਼ਾਰਮਲ ਹੈ ਅਤੇ ਉਸ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ
ਜੋ ਇਕ ਹਫ਼ਤਾ ਪਹਿਲਾਂ ਹੀ ਪੰਜਾਬ ਪੁੱਜਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਇਟਲੀ 'ਚ ਫੜੇ ਗਏ ਸੰਧੂ ਦੀ ਵੀ ਪੁੱਛਗਿੱਛ ਲਈ ਇਜਾਜ਼ਤ ਮੰਗ ਰਹੀ ਹੈ | ਪੱਤਰਕਾਰ ਸੰਮੇਲਨ 'ਚ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਮਗਰਲੇ ਸਮੇਂ ਦੌਰਾਨ ਪੰਜਾਬ 'ਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਵਿਚ ਕਮੀ ਆਈ ਹੈ ਅਤੇ 2018 ਦੌਰਾਨ ਰਾਜ 'ਚ ਨਸ਼ੇ ਕਾਰਨ ਜੋ 114 ਮੌਤਾਂ ਹੋਈਆਂ ਸਨ ਉਹ 2019 ਵਿਚ ਘੱਟ ਕੇ 47 ਰਹਿ ਗਈਆਂ ਹਨ | ਉਨ੍ਹਾਂ ਕਿਹਾ ਕਿ ਜੋ ਪੰਚਾਇਤਾਂ ਆਪਣੇ ਪਿੰਡ ਨੂੰ 100 ਪ੍ਰਤੀਸ਼ਤ ਨਸ਼ੇ ਤੋਂ ਮੁਕਤ ਬਣਾ ਲੈਣਗੀਆਂ ਉਨ੍ਹਾਂ ਨੂੰ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਜਾਣਗੀਆਂ | ਮੁੱਖ ਮੰਤਰੀ ਨੇ ਕਿਹਾ ਕਿ ਮਗਰਲੇ ਕੁਝ ਸਮੇਂ ਤੋਂ ਨਸ਼ਾ ਤਸਕਰੀ ਲਈ ਡਰੋਨਾਂ ਦੀ ਹੋ ਰਹੀ ਵਰਤੋਂ ਖ਼ਤਰੇ ਦੀ ਘੰਟੀ ਹੈ ਅਤੇ ਇਸੇ ਲਈ ਰਾਜ ਸਰਕਾਰ ਵਲੋਂ ਕੇਂਦਰ ਤੋਂ ਡਰੋਨ ਦਾ ਪਤਾ ਲਗਾਉਣ ਅਤੇ ਡਰੋਨਾਂ ਨੂੰ ਰੋਕਣ ਲਈ ਤਕਨਾਲੋਜੀ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਵਲੋਂ ਸੂਬੇ 'ਚ ਨਸ਼ੇ ਧੱਕਣ ਦੀਆਂ ਕੋਸ਼ਿਸ਼ਾਂ ਹਮੇਸ਼ਾ ਹੁੰਦੀਆਂ ਰਹੀਆਂ ਹਨ ਅਤੇ ਰਾਜ ਸਰਕਾਰ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਵੀ ਨਸ਼ਾ ਤਸਕਰਾਂ ਦੀ ਇਕ ਸੂਚੀ ਸੌਾਪੀ ਸੀ ਜੋ ਪੰਜਾਬ 'ਚ ਨਸ਼ਾ ਤਸਕਰੀ ਲਈ ਦੋਸ਼ੀ ਹਨ ਅਤੇ ਹੁਣ ਕੈਨੇਡਾ 'ਚ ਸ਼ਰਨ ਲਈ ਬੈਠੇ ਹਨ |

ਫਿਰ ਟਲੀ ਨਿਰਭੈਆ ਦੇ ਦੋਸ਼ੀਆਂ ਦੀ ਫਾਂਸੀ

ਦਿੱਲੀ ਅਦਾਲਤ ਵਲੋਂ ਅਗਲੇ ਹੁਕਮਾਂ ਤੱਕ ਰੋਕ
ਨਵੀਂ ਦਿੱਲੀ, 31 ਜਨਵਰੀ (ਜਗਤਾਰ ਸਿੰਘ)-ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਨਿਰਭੈਆ ਦੇ ਦੋਸ਼ੀਆਂ ਦੇ ਮੌਤ ਦੇ ਵਰੰਟ 'ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ | ਅਦਾਲਤ ਨੇ ਫਾਂਸੀ ਦੀ ਕੋਈ ਤਰੀਕ ਨਿਰਧਾਰਤ ਨਹੀਂ ਕੀਤੀ ਹੈ | ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਦੀ ਫਾਂਸੀ ਇਕ ਵਾਰ ਫਿਰ ਟਲ ਗਈ ਹੈ | ਮਾਮਲੇ ਨਾਲ ਸਬੰਧਿਤ ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਫਾਂਸੀ ਦੇਣ ਦੀ ਤਰੀਕ ਤੈਅ ਕੀਤੀ ਗਈ ਸੀ ਪ੍ਰੰਤੂ ਇਸੇ ਮਾਮਲੇ ਸਬੰਧੀ ਸੁਣਵਾਈ ਉਪਰੰਤ ਅੱਜ ਪਟਿਆਲਾ ਹਾਊਸ ਅਦਾਲਤ ਨੇ ਦੋਸ਼ੀਆਂ ਨੂੰ 1 ਫਰਵਰੀ ਨੂੰ ਹੋਣ ਵਾਲੀ ਫਾਂਸੀ 'ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ | ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਦਾਲਤ ਨੇ ਚਾਰੇ ਦੋਸ਼ੀਆਂ ਦੇ ਮੌਤ ਦੇ ਵਰੰਟ ਨੂੰ ਰੱਦ ਕਰ ਦਿੱਤਾ | ਦੂਜੇ ਪਾਸੇ ਨਿਰਭੈਆ ਦੀ ਮਾਂ ਵਲੋਂ ਪੇਸ਼ ਵਕੀਲ ਨੇ ਦਲੀਲ ਦਿੱਤੀ ਕਿ ਦੋਸ਼ੀ ਫਾਂਸੀ ਤੋਂ ਬਚਣ ਲਈ ਹੱਥਕੰਡੇ ਅਪਣਾ ਰਹੇ ਹਨ | ਅੱਜ ਹੋਈ ਸੁਣਵਾਈ ਉਪਰੰਤ ਪਹਿਲਾਂ ਅਦਾਲਤ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਤੇ ਬਾਅਦ 'ਚ ਫ਼ੈਸਲਾ ਸੁਣਾਉਂਦੇ ਹੋਏ ਅਗਲੇ ਹੁਕਮਾਂ ਤੱਕ ਫਾਂਸੀ 'ਤੇ ਰੋਕ ਲਗਾ ਦਿੱਤੀ ਗਈ | ਅਦਾਲਤ ਨੇ ਫਾਂਸੀ ਟਾਲਣ ਲਈ ਨਿਯਮ 836 ਦਾ ਹਵਾਲਾ ਦਿੱਤਾ, ਇਸ ਨਿਯਮ ਮੁਤਾਬਿਕ ਜੇਕਰ ਰਹਿਮ ਦੀ ਪਟੀਸ਼ਨ ਲੰਬਿਤ ਹੈ ਤਾਂ ਦੋਸ਼ੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ | ਇਹ ਫ਼ੈਸਲਾ ਵਧੀਕ ਸੈਸ਼ਨ ਜੱਜ ਧਰਮੇਂਦਰ ਰਾਣਾ ਨੇ ਸੁਣਾਇਆ | ਚਾਰੇ ਦੋਸ਼ੀਆਂ ਪਵਨ ਗੁਪਤਾ, ਵਿਨੇ ਕੁਮਾਰ ਸ਼ਰਮਾ, ਅਕਸ਼ੈ ਕੁਮਾਰ ਅਤੇ ਮੁਕੇਸ਼ ਕੁਮਾਰ ਸਿੰਘ ਿਖ਼ਲਾਫ਼ 17 ਜਨਵਰੀ ਨੂੰ ਮੌਤ ਦੇ ਵਾਰੰਟ ਜਾਰੀ ਕੀਤੇ ਗਏ ਸਨ | ਇਹ ਦੂਜੀ ਵਾਰ ਹੋਇਆ ਹੈ ਜਦੋਂ ਦੋਸ਼ੀਆਂ ਦੀ ਫਾਂਸੀ ਟਲ ਗਈ ਹੈ | ਇਸ ਤੋਂ ਪਹਿਲਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦੇਣ ਦੀ ਤਰੀਕ ਤੈਅ ਕੀਤੀ ਗਈ ਸੀ |
ਦੋਸ਼ੀ ਪਵਨ ਗੁਪਤਾ ਦੀ ਮੁੜ ਸਮੀਖਿਆ ਪਟੀਸ਼ਨ ਖ਼ਾਰਜ

ਸੁਪਰੀਮ ਕੋਰਟ ਨੇ ਨਿਰਭੈਆ ਦੇ ਚਾਰ ਦੋਸ਼ੀਆਂ 'ਚੋਂ ਇਕ ਪਵਨ ਗੁਪਤਾ ਦੀ ਮੁੜ ਸਮੀਖਿਆ ਪਟੀਸ਼ਨ ਖ਼ਾਰਜ ਕਰ ਦਿੱਤੀ | ਪਟੀਸ਼ਨ ਵਿਚ ਉਸ ਨੇ ਉਸ ਦੇ ਨਾਬਾਲਗ ਹੋਣ ਦੇ ਦਾਅਵੇ ਨੂੰ ਖ਼ਾਰਜ ਕਰਨ ਦੇਣ ਦੇ ਫ਼ੈਸਲੇ ਦੀ ਸੁਪਰੀਮ ਕੋਰਟ ਤੋਂ ਮੁੜ ਸਮੀਖਿਆ ਦੀ ਮੰਗ ਕੀਤੀ ਸੀ | ਉਸ ਨੇ ਦਾਅਵਾ ਕੀਤਾ ਸੀ ਕਿ ਅਪਰਾਧ ਦੇ ਸਮੇਂ ਉਹ ਨਾਬਾਲਿਗ ਸੀ | ਉਸ ਨੇ ਅੱਜ ਹੀ ਇਹ ਪਟੀਸ਼ਨ ਦਾਖ਼ਲ ਕੀਤੀ ਸੀ |
ਲੜਾਈ ਜਾਰੀ ਰੱਖਾਂਗੀ-ਨਿਰਭੈਆ ਦੀ ਮਾਂ
ਅਦਾਲਤ ਦੇ ਫ਼ੈਸਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਨਿਰਭੈਆ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਨੇ ਮੈਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਕਦੀ ਵੀ ਫਾਂਸੀ ਨਹੀਂ ਦਿੱਤੀ ਜਾ ਸਕੇਗੀ | ਆਸ਼ਾ ਦੇਵੀ ਨੇ ਕਿਹਾ ਕਿ ਮੈਂ ਆਪਣੀ ਲੜਾਈ ਜਾਰੀ ਰੱਖਾਂਗੀ ਤੇ ਆਿਖ਼ਰਕਾਰ ਦੋਸ਼ੀਆਂ ਨੂੰ ਫਾਂਸੀ ਦੇਣੀ ਹੀ ਪਵੇਗੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਉਮੀਦਾਂ ਟੁੱਟੀਆਂ ਹਨ ਪਰ ਉਹ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਤੱਕ ਲੜਾਈ ਜਾਰੀ ਰੱਖੇਗੀ |

ਜੀ.ਡੀ.ਪੀ. 6 ਤੋਂ 6.5 ਫੀਸਦੀ ਰਹਿਣ ਦਾ ਅਨੁਮਾਨ

ਅਰਥਚਾਰੇ 'ਚ ਜਿੰਨੀ ਗਿਰਾਵਟ ਆਉਣੀ ਸੀ, ਆ ਚੁੱਕੀ ਹੈ, ਹੁਣ ਸੁਧਾਰ ਹੋਵੇਗਾ-ਆਰਥਿਕ ਸਰਵੇਖਣ
- ਉਪਮਾ ਡਾਗਾ ਪਾਰਥ -

ਨਵੀਂ ਦਿੱਲੀ, 31 ਜਨਵਰੀ -'ਬੇਰੁਜ਼ਗਾਰੀ, ਘਟਦੇ ਨਿਵੇਸ਼ ਅਤੇ ਡਿਗਦੀ ਕੁੱਲ ਘਰੇਲੂ ਉਤਪਾਦ ਦਰ (ਜੀ. ਡੀ. ਪੀ.) ਦੇ ਰੁਝਾਨ ਕਾਰਨ ਵਿਕਾਸ ਦਰ 'ਚ ਜਿੰਨੀ ਗਿਰਾਵਟ ਆਉਣੀ ਸੀ, ਆ ਚੁੱਕੀ ਹੈ, ਹੁਣ ਅਗਲੇ ਮਾਲੀ ਸਾਲ ਤੋਂ ਵਿਕਾਸ ਦਰ ਵਧਣ ਦੀ ਉਮੀਦ ਹੈ |' ਵਿਕਾਸ ਦੀ ਇਹ ਉਮੀਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸੰਸਦ 'ਚ ਸ਼ੁੱਕਰਵਾਰ ਨੂੰ ਪੇਸ਼ ਕੀਤੇ ਗਏ 2019-20 ਦੇ ਆਰਥਿਕ ਸਰਵੇਖਣ 'ਚ ਪ੍ਰਗਟਾਈ ਗਈ ਹੈ | ਆਰਥਿਕ ਸਰਵੇਖਣ ਮੁਤਾਬਿਕ ਚਾਲੂ ਮਾਲੀ ਸਾਲ 'ਚ ਆਰਥਿਕ ਵਿਕਾਸ ਦਰ 5 ਫੀਸਦੀ ਰਹਿਣ ਦਾ ਅਨੁਮਾਨ ਪ੍ਰਗਟਾਇਆ ਗਿਆ ਹੈ, ਜਦਕਿ ਅਗਲੇ ਮਾਲੀ ਸਾਲ 'ਚ ਇਹ ਦਰ 6 ਫੀਸਦੀ ਤੋਂ 6.5 ਫੀਸਦੀ ਹੋਣ ਦੀ ਸੰਭਾਵਨਾ ਹੈ | ਆਰਥਿਕਤਾ ਨੂੰ ਹੁਲਾਰਾ ਦੇਣ ਲਈ ਸਰਕਾਰ ਨੂੰ ਵਿਸਥਾਰਵਾਦੀ ਨੀਤੀ ਅਪਣਾਉਣ ਦਾ ਸੱਦਾ ਦਿੱਤਾ ਗਿਆ ਹੈ | 11 ਸਾਲਾਂ ਤੋਂ ਸਭ ਤੋਂ ਹੇਠਲੇ ਪੱਧਰ 5 ਫੀਸਦੀ 'ਤੇ ਪਹੁੰਚੀ ਵਿਕਾਸ ਦਰ ਲਈ ਸਰਵੇਖਣ 'ਚ ਜ਼ਿੰਮੇਵਾਰ ਕਾਰਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਮੁਤਾਬਿਕ ਆਲਮੀ ਵਿਕਾਸ ਦਰ 'ਚ ਆਈ ਕਮਜ਼ੋਰੀ ਕਾਰਨ ਵੀ ਭਾਰਤ ਪ੍ਰਭਾਵਿਤ
ਇਸ ਤੋਂ ਇਲਾਵਾ ਵਿੱਤੀ ਖੇਤਰ ਦੀਆਂ ਦਿੱਕਤਾਂ ਕਾਰਨ ਨਿਵੇਸ਼ 'ਚ ਹੋਈ ਕਮੀ ਵੀ ਇਕ ਕਾਰਨ ਰਹੀ ਹੈ | ਦਿੱਕਤਾਂ ਦੇ ਨਾਲ ਹੀ ਸਰਵੇਖਣ 'ਚ ਉਮੀਦ ਪ੍ਰਗਟਾਉਂਦਿਆਂ ਕਿਹਾ ਗਿਆ ਕਿ ਜਿੰਨੀ ਗਿਰਾਵਟ ਆਉਣੀ ਸੀ, ਉਹ ਆ ਚੁੱਕੀ ਹੈ, ਹੁਣ ਅਗਲੇ ਮਾਲੀ ਸਾਲ ਤੋਂ ਵਿਕਾਸ ਵਧਣ ਦੀ ਉਮੀਦ ਹੈ | ਜ਼ਿਕਰਯੋਗ ਹੈ ਕਿ ਚਾਲੂ ਮਾਲੀ ਸਾਲ ਦੀ ਸਤੰਬਰ ਤਿਮਾਹੀ 'ਚ ਵਿਕਾਸ ਦਰ ਘਟ ਕੇ 4.5 ਫੀਸਦੀ 'ਤੇ ਆ ਗਈ ਸੀ, ਜੋ ਕਿ ਪਿਛਲੇ 6 ਸਾਲਾਂ 'ਚੋਂ ਸਭ ਤੋਂ ਘੱਟ ਹੈ | ਸਰਵੇਖਣ 'ਚ ਪਿਛਲੇ ਸਾਲ ਜੁਲਾਈ 'ਚ ਮਾਲੀ ਸਾਲ 2019-20 ਲਈ ਪ੍ਰਗਟਾਈ ਸੰਭਾਵਿਤ ਵਿਕਾਸ ਦਰ ਨੂੰ 7 ਫੀਸਦੀ ਤੋਂ ਘਟਾ ਕੇ 5 ਫੀਸਦੀ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਰਾਸ਼ਟਰੀ ਅੰਕੜਿਆਂ ਸਬੰਧੀ ਸੰਸਥਾ ਐਨ. ਐਸ. ਓ. ਵਲੋਂ ਜਾਰੀ ਕੀਤੇ ਅਨੁਮਾਨਾਂ 'ਚ ਵਿਕਾਸ ਦਰ 11 ਸਾਲ ਦੇ ਹੇਠਲੇ ਪੱਧਰ 'ਤੇ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ |ਸਰਵੇਖਣ ਵਿਚ ਭੋਜਨ ਸਬਸਿਡੀ ਵਿਚ ਕਟੌਤੀ ਕਰਨ ਲਈ ਅਤੇ ਕਾਰੋਬਾਰੀਆਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਣ ਲਈ ਕਿਹਾ ਗਿਆ ਹੈ ਕਿਉਂਕਿ ਉਹ ਪੈਸਾ ਅਤੇ ਰੁਜ਼ਗਾਰ ਪੈਦਾ ਕਰਦੇ ਹਨ |
ਚੀਨ ਦੀ ਤਰਜ਼ 'ਤੇ ਉਸਾਰੇ ਜਾਣਗੇ ਰੁਜ਼ਗਾਰ ਦੇ ਮੌਕੇ
ਬੇਰੁਜ਼ਗਾਰੀ ਨੂੰ ਲੈ ਕੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆਈ ਕੇਂਦਰ ਸਰਕਾਰ ਨੂੰ ਹੁਣ 'ਅੱਛੇ ਦਿਨਾਂ' ਦੀ ਆਮਦ ਦੀ ਉਮੀਦ ਹੈ | ਸਰਕਾਰ ਦਾ ਅਨੁਮਾਨ ਹੈ ਕਿ ਅਗਲੇ 5 ਸਾਲਾਂ 'ਚ 4 ਕਰੋੜ, ਚੰਗੀਆਂ ਤਨਖਾਹਾਂ ਵਾਲੀਆਂ ਨੌਕਰੀਆਂ ਪੈਦਾ ਹੋਣਗੀਆਂ | ਸਰਕਾਰ ਨੂੰ ਇਹ ਗਿਣਤੀ 2030 ਤੱਕ 8 ਕਰੋੜ ਤੱਕ ਹੋਣ ਦੀ ਵੀ ਉਮੀਦ ਹੈ | ਸਰਵੇਖਣ ਮੁਤਾਬਿਕ ਭਾਰਤ ਕੋਲ ਕਿਰਤ ਆਧਾਰਿਤ ਦਰਾਮਦਾਂ ਨੂੰ ਉਤਸ਼ਾਹ ਦੇਣ ਲਈ ਚੀਨ ਵਾਂਗ ਬਿਹਤਰੀਨ ਮੌਕੇ ਹਨ | ਮੁੱਖ ਆਰਥਿਕ ਸਲਾਹਕਾਰ ਕੇ. ਵੀ. ਸੁਬਰਾਮਨੀਅਮ ਵਲੋਂ ਤਿਆਰ ਕੀਤੇ ਸਰਵੇਖਣ 'ਚ ਇਨ੍ਹਾਂ ਰੁਜ਼ਗਾਰਾਂ ਦੇ ਸਿਰਜਣ ਲਈ ਚੀਨੀ ਫਾਰਮੂਲਾ ਸੁਝਾਇਆ ਗਿਆ ਹੈ | ਸੁਬਰਾਮਨੀਅਮ ਨੇ ਚੀਨ ਅਤੇ ਭਾਰਤ ਦੀਆਂ ਦਰਾਮਦਾਂ ਦੇ ਅੰਕੜੇ 'ਚ ਫਰਕ ਦੱਸਦਿਆਂ ਕਿਹਾ ਕਿ ਚੀਨ ਕਿਰਤੀਆਂ ਨੂੰ ਉਤਸ਼ਾਹ ਦੇਣ 'ਤੇ ਵਿਸ਼ੇਸ਼ ਜ਼ੋਰ ਦਿੰਦਾ ਹੈ ਅਤੇ ਭਾਰਤ ਨੂੰ ਵੀ ਅਜਿਹਾ ਕਰਨ ਦੀ ਲੋੜ ਹੈ | ਸਰਵੇਖਣ ਮੁਤਾਬਿਕ ਭਾਰਤ 'ਚ 'ਅਸੈਂਬਲ ਇਨ ਇੰਡੀਆ' ਅਤੇ 'ਮੇਕ ਇਨ ਇੰਡੀਆ' ਪ੍ਰੋਗਰਾਮਾਂ ਰਾਹੀਂ ਦੁਨੀਆ ਦੇ ਦਰਾਮਦੀ ਬਾਜ਼ਾਰ 'ਚ ਭਾਰਤ ਦੀ ਹਿੱਸੇਦਾਰੀ 2025 ਤੱਕ 3.5 ਫੀਸਦੀ ਹੋ ਜਾਵੇਗੀ ਜੋ ਅੱਗੇ ਚੱਲ ਕੇ 2030 ਤੱਕ 6 ਫੀਸਦੀ ਹੋ ਜਾਵੇਗੀ |
5 ਲੱਖ ਕਰੋੜ ਡਾਲਰ ਦੇ ਅਰਥਚਾਰੇ ਦੇ ਟੀਚੇ ਨੂੰ ਹਾਸਲ ਕਰਨ ਲਈ ਦਿੱਤੇ ਸੁਝਾਅ
ਸਰਕਾਰ ਵਲੋਂ 2025 ਤੱਕ 5 ਲੱਖ ਕਰੋੜ ਡਾਲਰ ਦੇ ਅਰਥਚਾਰੇ ਦਾ ਟੀਚਾ ਹਾਸਲ ਕਰਨ ਲਈ ਵੀ ਸਰਵੇਖਣ 'ਚ ਕੁਝ ਸੁਝਾਅ ਦਿੱਤੇ ਗਏ, ਜਿਸ ਮੁਤਾਬਿਕ ਬੁਨਿਆਦੀ ਢਾਂਚੇ 'ਤੇ 1.4 ਟਿ੍ਲੀਅਨ ਡਾਲਰ ਖਰਚ ਕਰਨ, ਕਾਰੋਬਾਰ ਸ਼ੁਰੂ ਕਰਨ ਅਤੇ ਜਾਇਦਾਦ ਰਜਿਸਟ੍ਰੇਸ਼ਨ, ਟੈਕਸ ਭੁਗਤਾਨ ਜਿਹੇ ਨਿਯਮ ਸੁਖਾਲੇ ਕਰਨ ਅਤੇ ਸਰਕਾਰੀ ਬੈਂਕਾਂ ਦੇ ਕੰਮਕਾਜ 'ਚ ਸੁਧਾਰ ਲਈ ਵੱਧ ਤੋਂ ਵੱਧ ਜਾਣਕਾਰੀਆਂ ਜਨਤਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ |
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਖੇਤੀਬਾੜੀ ਖੇਤਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਲੋੜ
ਸਰਕਾਰ ਦੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਸਰਵੇਖਣ 'ਚ ਖੇਤੀਬਾੜੀ ਖੇਤਰ ਦੀਆਂ ਚੁਣੌਤੀਆਂ ਨਾਲ ਨਜਿੱਠਣਾ ਜ਼ਰੂਰੀ ਦੱਸਿਆ ਗਿਆ ਹੈ | ਸਰਵੇਖਣ ਮੁਤਾਬਿਕ ਸਰਕਾਰ ਦਾ ਦਖ਼ਲ ਪਿਆਜ਼ ਜਿਹੀਆਂ ਵਸਤਾਂ ਦੀਆਂ ਕੀਮਤਾਂ ਨੂੰ ਕਾਬੂ ਕਰਨ 'ਚ ਅਪ੍ਰਭਾਵੀ ਸਾਬਤ ਹੋਇਆ ਹੈ |
ਛੇ ਮਹੀਨੇ 'ਚ ਤਿਆਰ ਕੀਤਾ ਗਿਆ ਸਰਵੇਖਣ
ਇਸ ਵਾਰ ਆਰਥਿਕ ਸਰਵੇਖਣ 6 ਮਹੀਨੇ 'ਚ ਤਿਆਰ ਕੀਤਾ ਗਿਆ ਹੈ | ਪਿਛਲੇ ਸਾਲ 5 ਜੁਲਾਈ ਨੂੰ ਬਜਟ ਪੇਸ਼ ਕੀਤਾ ਗਿਆ ਸੀ, ਜਦਕਿ ਆਰਥਿਕ ਸਰਵੇਖਣ 4 ਜੁਲਾਈ ਨੂੰ ਪੇਸ਼ ਕੀਤਾ ਗਿਆ ਸੀ |
ਆਰਥਿਕ ਸਰਵੇਖਣ 'ਚ ਧਨ ਸਿਰਜਣ 'ਤੇ ਜ਼ੋਰ-ਮੋਦੀ
ਨਵੀਂ ਦਿੱਲੀ, 31 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਰਥਿਕ ਸਰਵੇਖਣ 'ਚ ਭਾਰਤੀਆਂ ਲਈ ਧਨ ਸਿਰਜਣ 'ਤੇ ਜ਼ੋਰ ਦਿੱਤਾ ਗਿਆ ਹੈ ਅਤੇ ਉੱਦਮ, ਨਿਰਯਾਤ ਅਤੇ ਕਾਰੋਬਾਰ ਦੇ ਅਨੁਕੂਲ ਮਾਹੌਲ ਬਣਾ ਕੇ 5 ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਬਹੁਪੱਖੀ ਰਣਤੀਨੀ ਦਾ ਖ਼ਾਕਾ ਪੇਸ਼ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਆਰਥਿਕ ਸਰਵੇਖਣ 2019-20 'ਚ ਆਰਥਿਕਤਾ ਵਿਚ ਸੁਧਾਰ ਦੇ ਸੰਕੇਤ ਦਿੰਦੇ ਹੋਏ ਅਗਲੇ ਵਿੱਤੀ ਸਾਲ ਵਿਚ ਆਰਥਿਕ ਵਾਧਾ ਦਰ 6 ਤੋਂ 6.5 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ | ਇਸ 'ਚ ਸਰਕਾਰ ਨੂੰ ਬਜਟ ਘਾਟੇ ਦੇ ਟੀਚੇ ਨੂੰ ਘੱਟ ਕਰਨ ਦਾ ਸੁਝਾਅ ਵੀ ਦਿੱਤਾ ਗਿਆ ਹੈ | ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਆਰਥਿਕ ਸਰਵੇਖਣ 2019-20 'ਚ ਭਾਰਤ ਦੇ 130 ਕਰੋੜ ਲੋਕਾਂ ਲਈ ਧਨ ਸਿਰਜਣ 'ਤੇ ਜ਼ੋਰ ਦਿੱਤਾ ਗਿਆ ਹੈ |

ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਵਲੋਂ 2 ਦਿਨਾਂ ਹੜਤਾਲ ਸ਼ੁਰੂ

ਨਵੀਂ ਦਿੱਲੀ, 31 ਜਨਵਰੀ (ਏਜੰਸੀਆਂ)- ਬੈਂਕ ਕਰਮਚਾਰੀਆਂ ਦੀ 2 ਦਿਨਾ ਦੇਸ਼ ਵਿਆਪੀ ਹੜਤਾਲ ਅੱਜ ਤੋਂ ਸ਼ੁਰੂ ਹੋ ਗਈ | ਜਿਸ ਕਾਰਨ ਸਰਕਾਰੀ ਬੈਂਕ ਖੇਤਰ ਦੀਆਂ ਬੈਂਕਾਂ 'ਚ ਨਕਦੀ ਨਿਕਾਸੀ ਅਤੇ ਜਮ੍ਹਾਂ ਸਮੇਤ ਵੱਖ-ਵੱਖ ਸੇਵਾਵਾਂ ਪ੍ਰਭਾਵਿਤ ਹੋਈਆਂ | ਬੈਂਕ ਕਰਮਚਾਰੀਆਂ ਦੇ ਸੰਗਠਨ ਤਨਖ਼ਾਹ 'ਚ ਵਾਧੇ ਦੀ ਮੰਗ ਨੂੰ ਲੈ ਕੇ ਅੱਜ ਤੋਂ 2 ਦਿਨ ਦੀ ਹੜਤਾਲ 'ਤੇ ਹਨ | ਹਾਲਾਂਕਿ ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਐਚ.ਡੀ.ਐਫ.ਸੀ. ਬੈਂਕ ਵਰਗੇ ਨਿੱਜੀ ਖੇਤਰ ਦੇ ਬੈਂਕ ਖੁੱਲੇ੍ਹ ਰਹੇ | ਭਾਰਤੀ ਸਟੇਟ ਬੈਂਕ ਸਮੇਤ ਵੱਖ-ਵੱਖ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਹੜਤਾਲ ਕਾਰਨ ਬੈਂਕਿੰਗ ਸੇਵਾਵਾਂ 'ਤੇ ਕੁਝ ਅਸਰ ਪਵੇਗਾ | ਵਰਨਣਯੋਗ ਹੈ ਕਿ ਬੈਂਕ ਐਤਵਾਰ ਸਮੇਤ 3 ਦਿਨ ਬੰਦ ਰਹਿਣਗੇ | ਸਰਕਾਰੀ ਬੈਂਕਾਂ ਦੀ ਹੜਤਾਲ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਬਜਟ ਇਜਲਾਸ ਸ਼ੁਰੂ ਹੋ ਰਿਹਾ ਹੈ ਅਤੇ ਸਨਿੱਚਰਵਾਰ ਨੂੰ ਵਿੱਤੀ ਸਾਲ 2020-21 ਦਾ ਬਜਟ ਪੇਸ਼ ਕੀਤਾ ਜਾਣਾ ਹੈ | ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂ. ਐਫ. ਬੀ. ਯੂ.) ਨੇ ਇਸ ਹੜਤਾਲ ਦਾ ਸੱਦਾ ਦਿੱਤਾ ਹੈ | ਇਹ ਆਲ ਇੰਡੀਆ ਬੈਂਕ ਆਫ਼ੀਸਰਜ਼ ਕਨਫੈਡਰੇਸ਼ਨ (ਏ. ਆਈ. ਬੀ. ਓ. ਸੀ.), ਆਲ ਇੰਡੀਆ ਬੈਂਕ ਇੰਪਲਾਈਜ਼ (ਏ. ਆਈ. ਬੀ. ਈ. ਏ.) ਅਤੇ ਨੈਸ਼ਨਲ ਆਰਗੇਨਾਈਜ਼ੇਸ਼ਨ ਆਫ਼ ਬੈਂਕ ਵਰਕਰਜ਼ ਸਮੇਤ 9 ਕਰਮਚਾਰੀ ਸੰਗਠਨਾਂ ਦਾ ਗੱਠਜੋੜ ਹੈ | ਯੂਨੀਅਨ ਦਾ ਦਾਅਵਾ ਹੈ ਕਿ ਸਰਕਾਰੀ ਬੈਂਕਾਂ ਅਤੇ ਨਿੱਜੀ ਖੇਤਰ ਦੇ ਕੁਝ ਬੈਂਕਾਂ ਦੇ ਲਗਪਗ 10 ਲੱਖ ਕਰਮਚਾਰੀ ਅਤੇ ਅਧਿਕਾਰੀਆਂ ਨੇ ਹੜਤਾਲ 'ਚ ਭਾਗ ਲਿਆ |

ਮਹਾਤਮਾ ਗਾਂਧੀ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਲਿਆਂਦਾ ਨਾਗਰਿਕਤਾ ਸੋਧ ਕਾਨੂੰਨ-ਰਾਸ਼ਟਰਪਤੀ

• ਕਿਹਾ-ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਾ ਨਾਲ ਕਮਜ਼ੋਰ ਹੁੰਦਾ ਹੈ ਲੋਕਤੰਤਰ • ਨਨਕਾਣਾ ਸਾਹਿਬ 'ਤੇ ਹੋਏ ਪਥਰਾਅ ਦਾ ਅਸਿੱਧੇ ਤੌਰ 'ਤੇ ਕੀਤਾ ਜ਼ਿਕਰ • ਕਰਤਾਰਪੁਰ ਲਾਂਘਾ ਰਿਕਾਰਡ ਸਮੇਂ 'ਚ ਪੂਰਾ ਹੋਇਆ ਨਵੀਂ ਦਿੱਲੀ, 31 ਜਨਵਰੀ (ਉਪਮਾ ਡਾਗਾ ਪਾਰਥ)-ਰਵਾਇਤਨ ...

ਪੂਰੀ ਖ਼ਬਰ »

ਪਾਕਿ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਕੈਨੇਡਾ ਦੇ ਰਾਜਦੂਤ ਨਿਯੁਕਤ

ਨਵੀਂ ਦਿੱਲੀ, 31 ਜਨਵਰੀ (ਏਜੰਸੀ)-ਭਾਰਤ ਦੇ ਪਾਕਿਸਤਾਨ 'ਚ ਮੌਜੂਦਾ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੂੰ ਸ਼ੁੱਕਰਵਾਰ ਨੂੰ ਦੇਸ਼ ਦਾ ਕੈਨੇਡਾ 'ਚ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ | ਅਧਿਕਾਰਤ ਐਲਾਨ ਵਿਚ ਕਿਹਾ ਗਿਆ ਕਿ 1987 ਬੈਚ ਦੇ ਆਈ. ਐਫ. ਐਸ. ਅਧਿਕਾਰੀ ਬਿਸਾਰੀਆ ...

ਪੂਰੀ ਖ਼ਬਰ »

ਨਹੀਂ ਰਹੇ ਡਾ: ਦਲੀਪ ਕੌਰ ਟਿਵਾਣਾ

ਪਟਿਆਲਾ 'ਚ ਅੰਤਿਮ ਸੰਸਕਾਰ ਅੱਜ ਐੱਸ. ਏ. ਐੱਸ. ਨਗਰ, 31 ਜਨਵਰੀ (ਕੇ. ਐੱਸ. ਰਾਣਾ)-ਪੰਜਾਬੀ ਸਾਹਿਤ ਦੇ ਖੇਤਰ 'ਚ ਵਿਲੱਖਣ ਨਾਮਣਾ ਖੱਟਣ ਵਾਲੀ ਪਦਮਸ੍ਰੀ ਪੁਰਸਕਾਰ ਅਤੇ ਪੰਜਾਬ ਸਰਕਾਰ ਵਲੋਂ ਪੰਜਾਬੀ ਸਾਹਿਤ ਰਤਨ ਪੁਰਸਕਾਰ ਸਮੇਤ ਸਰਸਵਤੀ ਪੁਰਸਕਾਰ ਹਾਸਲ ਕਰਨ ਵਾਲੀ ...

ਪੂਰੀ ਖ਼ਬਰ »

ਚਿਦੰਬਰਮ ਤੇ ਕਾਰਤੀ ਿਖ਼ਲਾਫ਼ ਅਦਾਲਤ ਨੇ ਏਅਰਸੈਲ-ਮੈਕਸਿਸ ਮਾਮਲਾ ਮੁੜ ਖੋਲਿ੍ਹਆ

ਨਵੀਂ ਦਿੱਲੀ, 31 ਜਨਵਰੀ (ਏਜੰਸੀ)- ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਨੇ ਸੀਨੀਅਰ ਕਾਂਗਰਸ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਲਈ ਤਾਜ਼ਾ ਮੁਸ਼ਕਿਲ ਖੜ੍ਹੀ ਕਰਦਿਆਂ ਏਅਰਸੈਲ-ਮੈਕਸਿਸ ਮਾਮਲੇ 'ਚ ਜਾਂਚ ਏਜੰਸੀਆਂ ...

ਪੂਰੀ ਖ਼ਬਰ »

ਮੰਤਰੀ ਮੰਡਲ ਵਲੋਂ ਆਉਂਦੇ ਵਿੱਤੀ ਸਾਲ ਲਈ ਆਬਕਾਰੀ ਨੀਤੀ ਨੂੰ ਪ੍ਰਵਾਨਗੀ

• 12 ਪ੍ਰਤੀਸ਼ਤ ਵਾਧੂ ਮਾਲੀਆ ਪ੍ਰਾਪਤ ਕਰਨ ਦਾ ਟੀਚਾ • ਸੂਬੇ 'ਚ  ਆਨਲਾਈਨ ਅਤੇ ਅਣ-ਅਧਿਕਾਰਤ ਲਾਟਰੀਆਂ 'ਤੇ ਪਾਬੰਦੀ ਦਾ ਫ਼ੈਸਲਾ ਹਰਕਵਲਜੀਤ ਸਿੰਘ ਚੰਡੀਗੜ੍ਹ, 31 ਜਨਵਰੀ -ਪੰਜਾਬ ਮੰਤਰੀ ਮੰਡਲ ਦੀ ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਪੰਜਾਬ 'ਚ ਠੰਢ ਨੇ ਮੁੜ ਛੇੜੀ ਕੰਬਣੀ

ਚੰਡੀਗੜ੍ਹ, 31 ਜਨਵਰੀ (ਏਜੰਸੀ)-ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ 'ਚ ਘੱਟੋ-ਘੱਟ ਤਾਪਮਾਨ ਦੇ ਤੇਜ਼ੀ ਨਾਲ ਡਿਗਣ ਕਾਰਨ ਠੰਢ ਨੇ ਫਿਰ ਜ਼ੋਰ ਫੜਿਆ | ਦੋਵੇਂ ਸੂਬਿਆਂ 'ਚ ਬਠਿੰਡਾ 2.9 ਡਿਗਰੀ ਸੈਲਸੀਅਸ ਦੇ ਨਾਲ ਸਭ ਤੋਂ ਠੰਢਾ ਸਥਾਨ ਰਿਹਾ | ਬਠਿੰਡਾ ਆਮ ਨਾਲੋਂ 5 ...

ਪੂਰੀ ਖ਼ਬਰ »

ਜੰਮੂ ਮੁਕਾਬਲੇ 'ਚ ਜੈਸ਼ ਦੇ ਤਿੰਨ ਅੱਤਵਾਦੀ ਹਲਾਕ

ਸ੍ਰੀਨਗਰ, 31 ਜਨਵਰੀ (ਮਨਜੀਤ ਸਿੰਘ)-ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ 'ਤੇ ਬਾਨ ਟੋਲ ਪਲਾਜ਼ਾ ਨੇੜੇ ਸ਼ੁੱਕਰਵਾਰ ਤੜਕੇ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਸੰਗਠਨ ਦੇ ਅੱਤਵਾਦੀਆਂ ਦੇ ਇਕ ਸਮੂਹ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ ਜਿਸ ਦੇ ਬਾਅਦ ਹੋਏ ਮੁਕਾਬਲੇ 'ਚ ...

ਪੂਰੀ ਖ਼ਬਰ »

ਲੈਫ਼. ਜਨ. ਜੋਸ਼ੀ ਉੱਤਰੀ ਕਮਾਨ ਦੇ ਮੁਖੀ ਵਜੋਂ ਅੱਜ ਸੰਭਾਲਣਗੇ ਅਹੁਦਾ

ਸ੍ਰੀਨਗਰ 31 ਜਨਵਰੀ (ਮਨਜੀਤ ਸਿੰਘ)-ਕਾਰਗਿਲ ਯੁੱਧ ਦੇ ਹੀਰੋ ਲੈਫ਼ਟੀਨੈਂਟ ਜਨਰਲ ਯੋਗੇਸ਼ ਕੁਮਾਰ ਜੋਸ਼ੀ ਇਕ ਫਰਵਰੀ ਤੋਂ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਦੀ ਥਾਂ 'ਤੇ ਉੱਤਰ ਕਮਾਨ ਦੇ ਨਵੇਂ ਆਰਮੀ ਕਮਾਂਡਰ ਦੀ ਜ਼ਿੰਮੇਵਾਰੀ ਸੰਭਾਲਣਗੇ | ਜ਼ਿਕਰਯੋਗ ਹੈ ਕਿ ਉੱਤਰੀ ...

ਪੂਰੀ ਖ਼ਬਰ »

ਫਾਂਸੀ ਦੀ ਸਜ਼ਾ 'ਚ ਦੇਰੀ 'ਤੇ ਕੇਂਦਰ ਦੀ ਪਟੀਸ਼ਨ 'ਤੇ ਵਿਚਾਰ ਕਰਨ ਲਈ ਸਹਿਮਤ ਹੋਈ ਸੁਪਰੀਮ ਕੋਰਟ

ਨਵੀਂ ਦਿੱਲੀ, 31 ਜਨਵਰੀ (ਏਜੰਸੀ)- ਸੁਪਰੀਮ ਕੋਰਟ ਮੌਤ ਦੀ ਸਜ਼ਾ ਮਾਮਲਿਆਂ 'ਚ ਪੀੜਤ ਤੇ ਸਮਾਜ ਕੇਂਦਰਿਤ ਦਿਸ਼ਾ-ਨਿਰਦੇਸ਼ ਬਣਾਉਣ ਲਈ ਕੇਂਦਰ ਦੀ ਪਟੀਸ਼ਨ 'ਤੇ ਵਿਚਾਰ ਕਰਨ ਲਈ ਸ਼ੁੱਕਰਵਾਰ ਨੂੰ ਆਪਣੀ ਸਹਿਮਤੀ ਦੇ ਦਿੱਤੀ ਹੈ | ਕੇਂਦਰ ਨੇ 22 ਜਨਵਰੀ ਨੂੰ ਪਟੀਸ਼ਨ ਦਾਇਰ ...

ਪੂਰੀ ਖ਼ਬਰ »

ਦਿੱਲੀ ਚੋਣਾਂ ਲਈ ਭਾਜਪਾ ਵਲੋਂ ਚੋਣ ਮਨੋਰਥ ਪੱਤਰ ਜਾਰੀ

ਨਵੀਂ ਦਿੱਲੀ, 31 ਜਨਵਰੀ (ਜਗਤਾਰ ਸਿੰਘ)-ਭਾਜਪਾ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ | ਕੇਂਦਰੀ ਮੰਤਰੀ ਨਿਤਿਨ ਗਡਕਰੀ, ਪ੍ਰਕਾਸ਼ ਜਾਵੜੇਕਰ, ਡਾ. ਹਰਸ਼ਵਰਧਨ ਅਤੇ ਦਿੱਲੀ ਦੇ ਪਾਰਟੀ ਪ੍ਰਧਾਨ ਮਨੋਜ ਤਿਵਾੜੀ ਵਲੋਂ 'ਦਿੱਲੀ ...

ਪੂਰੀ ਖ਼ਬਰ »

ਅਕਾਲੀ ਦਲ ਨਾਗਰਿਕਤਾ ਕਾਨੂੰਨ 'ਚ ਸਭ ਧਰਮਾਂ ਨੂੰ ਸ਼ਾਮਿਲ ਕਰਨ ਦੇ ਸਟੈਂਡ 'ਤੇ ਕਾਇਮ-ਨਰੇਸ਼ ਗੁਜਰਾਲ

ਨਵੀਂ ਦਿੱਲੀ, 31 ਜਨਵਰੀ (ਏਜੰਸੀ)- ਸ਼੍ਰੋਮਣੀ ਅਕਾਲੀ ਦਲ ਨੇ ਸ਼ੁੱਕਰਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) 'ਚ ਕਿਸੇ ਖਾਸ ਧਰਮ ਦਾ ਬਜਾਏ ਸਭ ਧਰਮਾਂ ਨੂੰ ਇਸ 'ਚ ਸ਼ਾਮਿਲ ਕਰਨ ਦੇ ਆਪਣੇ ਪਹਿਲੇ ਸਟੈਂਡ ਨੂੰ ਮੁੜ ਦੁਹਰਾਇਆ ਹੈ | ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ...

ਪੂਰੀ ਖ਼ਬਰ »

ਭਾਰਤ ਆਉਣ ਵਾਲੇ ਯਾਤਰੀਆਂ ਲਈ ਫ਼ੌਜ ਤੇ ਆਈ.ਟੀ.ਬੀ.ਪੀ. ਨੇ ਬਣਾਏ ਆਰਜ਼ੀ ਹਸਪਤਾਲ

ਨਵੀਂ ਦਿੱਲੀ, 31 ਜਨਵਰੀ (ਏਜੰਸੀਆਂ)-ਚੀਨ ਦੇ ਵੁਹਾਨ ਤੋਂ ਦੇਸ਼ ਪਰਤਣ ਵਾਲੇ ਭਾਰਤੀਆਂ ਦੀ ਜਾਂਚ ਲਈ ਫ਼ੌਜ ਅਤੇ ਆਈ.ਟੀ.ਬੀ.ਪੀ. ਨੇ ਵੱਡੀ ਤਿਆਰੀ ਕਰ ਲਈ ਹੈ | ਆਈ.ਟੀ.ਬੀ.ਪੀ. ਨੇ ਦੱਖਣੀ ਦਿੱਲੀ 'ਚ ਅਜਿਹੀ ਤਿਆਰੀ ਕੀਤੀ ਹੈ, ਜਿਥੇ 600 ਲੋਕਾਂ ਦੇ ਇਲਾਜ ਲਈ ਵੱਖਰੇ ਤੌਰ 'ਤੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨੂੰ ਕੌਮਾਂਤਰੀ ਸਿਹਤ ਐਮਰਜੈਂਸੀ ਐਲਾਨਿਆ

ਚੀਨ 'ਚ ਮਰਨ ਵਾਲਿਆਂ ਦੀ ਗਿਣਤੀ 213 ਹੋਈ ਬੀਜਿੰਗ, 31 ਜਨਵਰੀ (ਏਜੰਸੀਆਂ)-ਦੁਨੀਆ ਦੇ ਇਕ ਦਰਜਨ ਤੋਂ ਜ਼ਿਆਦਾ ਦੇਸ਼ਾਂ 'ਚ ਫੈਲੇ ਖ਼ਤਰਨਾਕ ਕੋਰੋਨਾ ਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ (ਡਬਲਿਊ. ਐਚ. ਓ.) ਨੇ ਕੌਮਾਂਤਰੀ ਸਿਹਤ ਐਮਰਜੈਂਸੀ ਐਲਾਨ ਦਿੱਤਾ ਹੈ | ਸੰਯੁਕਤ ਰਾਸ਼ਟਰ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮ ਦੀ ਚੌਕਸੀ ਨਾਲ ਟਲ਼ੀ ਅਣਹੋਣੀ

ਜੰਮੂ-ਅੱਜ ਇਕ ਪੁਲਿਸ ਮੁਲਾਜ਼ਮ ਦੀ ਚੌਕਸੀ ਕਾਰਨ ਵਾਦੀ 'ਚ ਉਦੋਂ ਕੋਈ ਵੱਡੀ ਅਣਹੋਣੀ ਹੋਣੋਂ ਟਲ਼ ਗਈ ਜਦੋਂ ਉਸ ਨੂੰ ਇਕ ਟੋਲ ਪਲਾਜ਼ਾ ਕੋਲ ਟਰੱਕ 'ਚ ਲੁਕੇ ਅੱਤਵਾਦੀਆਂ ਬਾਰੇ ਪਤਾ ਲੱਗਾ | ਇਸ ਦੌਰਾਨ ਇਹ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਇਆ ਹੈ ਪਰ ਉਸ ਦੀ ਚੌਕਸੀ ਨੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX