ਨਵਾਂਸ਼ਹਿਰ, 31 ਜਨਵਰੀ (ਹਰਵਿੰਦਰ ਸਿੰਘ)- ਅੱਜ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਜ਼ (ਯੂ.ਐਫ.ਬੀ.ਯੂ.) ਦੇ ਸੱਦੇ 'ਤੇ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਦੀ ਦੋ ਰੋਜ਼ਾ ਕੌਮੀ ਪੱਧਰ ਦੀ ਹੜਤਾਲ ਸ਼ੁਰੂ ਹੋ ਗਈ | ਤਨਖ਼ਾਹਾਂ ਦੇ ਵਾਧੇ ਦੀ ਮੰਗ ਨੂੰ ਲੈ ਕੇ ਨਵਾਂਸ਼ਹਿਰ ਦੇ ਸਰਕਾਰੀ ਬੈਂਕ ਦੇ ਮੁਲਾਜ਼ਮਾਂ ਦਾ ਇਕੱਠ ਓਰੀਐਾਟਲ ਬੈਂਕ ਆਫ਼ ਕਾਮਰਸ ਬੰਗਾ ਰੋਡ ਵਿਖੇ ਹੋਇਆ ਜਿਸ ਵਿਚ ਨਵਾਂਸ਼ਹਿਰ ਦੀਆਂ 19 ਸਰਕਾਰੀ ਬੈਂਕਾਂ ਦੇ ਮੁਲਾਜ਼ਮ ਸ਼ਾਮਿਲ ਹੋਏ ਅਤੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਗੁਰਮੇਜ ਸਿੰਘ, ਹਰਜਿੰਦਰ ਸਿੰਘ, ਮਹਿੰਦਰ ਪਾਲ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਬੈਂਕ ਮੁਲਾਜ਼ਮਾਂ ਨਾਲ ਕੀਤਾ ਤਨਖ਼ਾਹ ਸਬੰਧੀ ਸਮਝੌਤਾ ਇਕ ਨਵੰਬਰ 2017 ਤੋਂ ਠੰਢੇ ਬਸਤੇ 'ਚ ਪਿਆ ਹੈ | ਇਸ ਸਮਝੌਤੇ ਨੂੰ ਲਾਗੂ ਕਰਾਉਣ ਲਈ ਯੂਨੀਅਨ ਦੇ ਆਗੂਆਂ ਵਲੋਂ ਕਈ ਵਾਰ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਉਹ ਵੀ ਬੇਸਿੱਟਾ ਹੀ ਰਹੀਆਂ | ਉਨ੍ਹਾਂ ਦੱਸਿਆ ਕਿ ਸੁੱਤੀ ਪਈ ਸਰਕਾਰ ਨੰੂ ਜਗਾਉਣ ਲਈ ਉਨ੍ਹਾਂ ਵਲੋਂ ਦੋ ਦਿਨਾਂ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਮੌਕੇ ਪਰਮਜੀਤ ਸਿੰਘ, ਅਵਤਾਰ ਸਿੰਘ, ਸ਼ੰਕਰ ਦਾਸ, ਗੁਰਜੱਜ ਸਿੰਘ, ਹਰਵਿੰਦਰ ਸੰਘ, ਮੱਖਣ ਸਿੰਘ, ਰਾਮ ਪਾਲ, ਸੁਸ਼ੀਲ ਕੁਮਾਰ, ਮਹਿੰਦਰ ਪਾਲ ਸਿੰਘ ਵੀ ਹਾਜ਼ਰ ਸਨ |
ਬਲਾਚੌਰ, (ਦੀਦਾਰ ਸਿੰਘ ਬਲਾਚੌਰੀਆ)- ਤਨਖ਼ਾਹਾਂ ਵਿਚ ਵਾਧਾ ਕਰਨ ਦੇ ਨਾਲ ਚਿਰਾਂ ਤੋਂ ਲਟਕਦੀਆਂ ਮੰਗਾਂ ਦੇ ਸਬੰਧ ਵਿਚ ਬੈਂਕ ਕਰਮਚਾਰੀ ਸੰਗਠਨਾਂ/ਫੈਡਰੇਸ਼ਨਾਂ ਵਲੋਂ 31 ਜਨਵਰੀ ਅਤੇ 1 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਤਹਿਤ ਅੱਜ ਬਲਾਚੌਰ ਸ਼ਹਿਰ ਅਤੇ ਇਲਾਕੇ ਅੰਦਰ ਸਥਿਤ ਪੰਜਾਬ ਨੈਸ਼ਨਲ ਬੈਂਕ, ਓਰੀਐਾਟਲ ਬੈਂਕ ਆਫ਼ ਕਾਮਰਸ ਸਣੇ ਸਾਰੇ ਬੈਂਕਾਂ ਵਿਚ ਪਹਿਲੇ ਦਿਨ ਹੜਤਾਲ ਰਹੀ | ਬੈਂਕ ਬੰਦ ਜਾਂ ਬੈਂਕਾਂ ਵਿਚ ਕਾਰੋਬਾਰ ਨਾ ਹੋਣ ਕਾਰਨ ਵੱਖ-ਵੱਖ ਬੈਂਕਾਂ ਦੇ ਖਾਤਾ ਧਾਰਕ ਨਿਰਾਸ਼ ਹੋ ਕੇ ਵਾਪਸ ਪਰਤਦੇ ਦੇਖੇ ਗਏ ਅਤੇ ਇਸੇ ਤਰਾਂ ਵੱਖ-ਵੱਖ ਕੈਟਾਗਰੀਆਂ ਨਾਲ ਸਬੰਧਿਤ ਪੈਨਸ਼ਨਰ ਵੀ ਐਾਟਰੀਆਂ ਕਰਾਉਣ ਲਈ ਆਏ ਪਰ ਬੈਂਕ ਬੰਦ ਹੋਣ ਕਾਰਨ ਉਹ ਵੀ ਮੁੜ ਆਪੋ ਆਪਣੇ ਘਰਾਂ ਨੰੂ ਪਰਤ ਗਏ | ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਪੰਜਾਬ ਪ੍ਰਦੇਸ਼ ਦੇ ਜ਼ੋਨਲ ਸਕੱਤਰ ਗੁਰਚਰਨ ਸਿੰਘ ਖ਼ਾਲਸਾ ਜੋ ਕਿ ਓਰੀਐਾਟਲ ਬੈਂਕ ਇੰਪਲਾਈਜ਼ ਯੂਨੀਅਨ ਉੱਤਰ ਭਾਰਤ ਦੇ ਸੰਯੁਕਤ ਸਕੱਤਰ ਅਤੇ ਸੈਂਟਰਲ ਕਮੇਟੀ ਮੈਂਬਰ ਆਲ ਇੰਡੀਆ ਦੇ ਮੈਂਬਰ ਵੀ ਹਨ, ਨੇ ਦੱਸਿਆ ਕਿ ਕੇਂਦਰ ਸਰਕਾਰ ਜਾਣਬੱੁਝ ਕੇ ਬੈਂਕ ਕਰਮਚਾਰੀਆਂ ਦੀਆਂ ਮੰਗਾਂ ਨੂੰ ਲਟਕਾਉਂਦੇ ਚੱਲੇ ਆ ਰਹੇ ਹਨ ਪਰ ਉਹ ਹੱਕ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣਗੇ |
ਨਵਾਂਸ਼ਹਿਰ, 31 ਜਨਵਰੀ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਲਗਾਤਾਰ ਕੀਤੇ ਜਾ ਰਹੇ ਸਿੱਖਿਆ ਅਤੇ ਅਧਿਆਪਕ ਵਿਰੋਧੀ ਫ਼ੈਸਲਿਆਂ ਦਾ ਵਿਰੋਧ ਕਰਨ, ਸਿੱਖਿਆ ਸੁਧਾਰਾਂ ਦੇ ਨਾਂਅ 'ਤੇ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨ ਦੇ ਖਿਲਾਫ ਗੌਰਮਿੰਟ ...
ਭੱਦੀ, 31 ਜਨਵਰੀ (ਨਰੇਸ਼ ਧੌਲ)-ਪਿੰਡ ਰਾਜੂ ਮਾਜਰਾ ਦੇ ਜੰਗਲ ਅੰਦਰ ਖੜ੍ਹੇ ਖੈਰ ਦੇ 4317 ਦਰੱਖਤਾਂ ਦੀ ਬੋਲੀ ਡਿਪਟੀ ਡਾਇਰੈਕਟ ਸੰਜੀਵ ਗਰਗ, ਅਵਤਾਰ ਸਿੰਘ ਭੁੱਲਰ ਜੁਆਇੰਟ ਡਿਪਟੀ ਡਾਇਰੈਕਟਰ, ਦਵਿੰਦਰ ਕੁਮਾਰ ਸ਼ਰਮਾ ਡੀ.ਡੀ.ਪੀ.ਓ. ਨਵਾਂਸ਼ਹਿਰ, ਸੁਖਦੇਵ ਸਿੰਘ ...
ਬੰਗਾ, 31 ਜਨਵਰੀ (ਲਾਲੀ ਬੰਗਾ) - ਦਿੱਲੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਜਥਾ ਬੰਗਾ ਤੋਂ ਦਿੱਲੀ ਵਾਸਤੇ ਆਪ ਆਗੂ ਮਨੋਹਰ ਲਾਲ ਗਾਬਾ ਅਤੇ ਸ਼ਿਵ ਕੌੜਾ ਦੀ ਅਗਵਾਈ ਹੇਠ ਰਵਾਨਾ ਹੋਇਆ | ਇਸ ਮੌਕੇ ਮਨੋਹਰ ਲਾਲ ਗਾਬਾ ਨੇ ਦੱਸਿਆ ਕਿ ਜਥੇ ...
ਔੜ, ਝਿੰਗੜਾਂ, 31 ਜਨਵਰੀ (ਕੁਲਦੀਪ ਸਿੰਘ ਝਿੰਗੜ)-ਪਿੰਡ ਰਾਏਪੁਰ ਡੱਬਾ ਵਿਖੇ ਮਾਲਿਕ ਸਾਹਿਬ ਜੋਤ ਮਹਾਰਾਜ ਕਾਈਆਂ ਸ਼ਰੀਫ ਵਾਲਿਆਂ ਦਾ 5ਵਾਂ ਸਾਲਾਨਾ ਸਤਿਸੰਗ ਸਮਾਗਮ 2 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਸਤਿਸੰਗ ਸਮਾਗਮ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਪ੍ਰਬੰਧਕ ...
ਸਮੁੰਦੜਾ, 31 ਜਨਵਰੀ (ਤੀਰਥ ਸਿੰਘ ਰੱਕੜ)- ਸਮੁੰਦੜਾ ਪੁਲਿਸ ਵਲੋਂ ਸਤੀਸ਼ ਕੁਮਾਰ ਡੀ.ਐੱਸ.ਪੀ. ਗੜ੍ਹਸ਼ੰਕਰ ਵਲੋਂ ਜਾਰੀ ਹਦਾਇਤਾਂ ਅਤੇ ਬਲਵਿੰਦਰ ਸਿੰਘ ਐੱਸ.ਐੱਚ.ਓ. ਗੜ੍ਹਸ਼ੰਕਰ ਦੀ ਅਗਵਾਈ ਹੇਠ 100 ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕਰ ਲਏ ਜਾਣ ਦੀ ...
ਬੰਗਾ, 31 ਜਨਵਰੀ (ਜਸਬੀਰ ਸਿੰਘ ਨੂਰਪੁਰ) - ਜ਼ਿਲ੍ਹਾ ਅਥਲੈਟਿਕਸ ਮੀਟ (ਪੇਂਡੂ ਖੇਡਾਂ) ਜੋ ਕਿ ਗੁਣਾਚੌਰ ਵਿਖੇ ਐਨ. ਆਰ. ਆਈ ਉਂਕਾਰ ਸਿੰਘ ਰਾਏ ਦੁਆਰਾ ਕਰਵਾਈਆਂ ਗਈਆਂ | ਜਿਸ ਵਿਚ ਸਤਲੁਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 5 ...
ਔੜ/ਝਿੰਗੜਾਂ, 31 ਜਨਵਰੀ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਝਿੰਗੜ ਬੱਬਰ ਅਕਾਲੀ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ...
ਨਵਾਂਸ਼ਹਿਰ, 31 ਜਨਵਰੀ (ਗੁਰਬਖਸ਼ ਸਿੰਘ ਮਹੇ)- ਨੇਤਰਦਾਨ ਸੰਸਥਾ ਨਵਾਂਸ਼ਹਿਰ ਵਲੋਂ ਚਲਾਈ ਜਾ ਰਹੀ ਮਰਨ ਉਪਰੰਤ ਨੇਤਰਦਾਨ ਮੁਹਿੰਮ ਤਹਿਤ ਸਵ. ਗੁਲਸ਼ਨ ਜੈਨ ਦੀਆਂ ਅੱਖਾਂ ਨੂੰ ਪੁਨਰਜੋਤ ਆਈ ਬੈਂਕ ਸੁਸਾਇਟੀ ਲੁਧਿਆਣਾ ਵਿਖੇ ਭਿਜਵਾ ਦਿੱਤਾ ਗਿਆ ਹੈ | ਜਿੱਥੇ ਇਨ੍ਹਾਂ ...
ਬੰਗਾ, 31 ਜਨਵਰੀ (ਲਾਲੀ ਬੰਗਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਭੰਗੜਾ ਅਨੰਤ-2 ਪ੍ਰੋਗਰਾਮ 1 ਫਰਵਰੀ ...
ਮੁਕੰਦਪੁਰ, 31 ਜਨਵਰੀ (ਸੁਖਜਿੰਦਰ ਸਿੰਘ ਬਖਲੌਰ) - ਬਲਾਕ ਔੜ ਦੇ ਪਿੰਡ ਸਰਹਾਲ ਕਾਜ਼ੀਆਂ ਵਿਖੇ ਬਾਬਾ ਜਵਾਹਰ ਸਿੰਘ ਝੰਡਾ ਦੇ ਅਸਥਾਨ 'ਤੇ ਮਾਘੀ ਮੇਲਾ ਸ਼ਰਧਾ ਨਾਲ ਮਨਾਇਆ | ਇਸ ਮੌਕੇ ਸ੍ਰ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ...
ਔੜ, 31 ਜਨਵਰੀ (ਜਰਨੈਲ ਸਿੰਘ ਖ਼ੁਰਦ)- ਇਲਾਕੇ ਦੇ ਗੰਨਾ ਕਾਸ਼ਤਕਾਰ ਕਿਸਾਨਾਂ ਦੀ ਮੀਟਿੰਗ ਪਿੰਡ ਵਜੀਦਪੁਰ ਵਿਖੇ ਕਿਸਾਨ ਕੁਲਦੀਪ ਸਿੰਘ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਉਪਰੰਤ ਕੁਲਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਨੰਬਰ ਇਕ 'ਤੇ ਮੰਨੀ ਜਾਂਦੀ ਖੰਡ ਮਿੱਲ ...
ਮਜਾਰੀ/ਸਾਹਿਬਾ, 31 ਜਨਵਰੀ (ਨਿਰਮਲਜੀਤ ਸਿੰਘ ਚਾਹਲ)- ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦਪੁਰ ਵਿਖੇ ਪੜ੍ਹਦੇ ਬੱਚਿਆਾ ਨੂੰ ਐਨ.ਆਰ.ਆਈ. ਸਾਧੂ ਸਿੰਘ ਨਾਗਰਾ ਕੈਨੇਡਾ ਵਲੋਂ 25 ਹਜ਼ਾਰ ਰੁਪਏ ਖ਼ਰਚ ਕਰ ਕੇ ਸਮਾਰਟ ਯੂਨੀਫ਼ਾਰਮ ਬਲੇਜਰ ਕੋਟ ਵੰਡੇ ਗਏ | ਜਿਨ੍ਹਾਂ ਦਾ ਸਕੂਲ ...
ਸੰਧਵਾਂ, 31 ਜਨਵਰੀ (ਪ੍ਰੇਮੀ ਸੰਧਵਾਂ) - ਨਸ਼ਿਆਂ ਦੇ ਰਾਹ ਪੈ ਕੇ ਆਪਣੀ ਤੇ ਆਪਣੇ ਮਾਪਿਆਂ ਦੀ ਜਿੰਦਗੀ ਉਜਾੜਨ ਦੀ ਬਜਾਏ ਮਾਪਿਆਂ ਦਾ ਹਿਰਦਾ ਠੰਢਾ ਰੱਖਣ ਲਈ ਖੇਡਾਂ ਖੇਡਣੀਆਂ ਜਰੂਰੀ ਹਨ | ਕਿਉਂਕਿ ਨਸ਼ਿਆਂ ਦੀ ਮੌਤ ਰੂਪੀ ਬਿਮਾਰੀ ਨੇ ਅਨੇਕਾਂ ਹੱਸਦੇ-ਵਸਦੇ ਘਰਾਂ ਨੂੰ ...
ਮੁਕੰਦਪੁਰ, 31 ਜਨਵਰੀ (ਸੁਖਜਿੰਦਰ ਸਿੰਘ ਬਖਲੌਰ) - ਗੁਰੂ ਰਵਿਦਾਸ ਅੰਮਿ੍ਤਬਾਣੀ ਵਰਲਡ ਵਾਈਡ ਆਰਗੇਨਾਈਜ਼ੇਸਨ ਵਲੋਂ ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰਾਂ ਅਤੇ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਦੇ ਸਹਿਯੋਗ ਨਾਲ ਰਵਿਦਾਸੀਆ ਧਰਮ ਦਾ 11ਵਾਂ ਸਥਾਪਨਾ ਦਿਵਸ ਬੜੇ ...
ਬੰਗਾ, 31 ਜਨਵਰੀ (ਕਰਮ ਲਧਾਣਾ)-ਪਿੰਡ ਹੀਉਂ ਦੇ ਸਰਕਾਰੀ ਮਿਡਲ ਸਕੂਲ ਦੇ ਵਿਹੜੇ ਵਿਚ ਸਾਲਾਨਾ ਵਿੱਦਿਅਕ ਮੇਲਾ ਕਰਵਾਇਆ ਗਿਆ | ਇਸ ਮੇਲੇ ਦਾ ਉਦਘਾਟਨ ਸ੍ਰੀਮਤੀ ਹਰਭਜਨ ਕੌਰ ਮੈਂਬਰ ਪੰਚਾਇਤ ਸੰਮਤੀ ਵਲੋਂ ਮੁੱਖ ਅਧਿਆਪਕ ਜੋਗਾ ਰਾਮ, ਤਰਲੋਕ ਸਿੰਘ ਫਲੋਰਾ, ਮਲਕੀਅਤ ...
ਸੰਧਵਾਂ, 31 ਜਨਵਰੀ (ਪ੍ਰੇਮੀ ਸੰਧਵਾਂ) - ਗੁਰਦੁਆਰਾ ਸ਼ਹੀਦਾਂ ਸਿੰਘਾਂ ਮਕਸੂਦਪੁਰ ਸੂੰਢ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਸੇਵਾਦਾਰ ਜਥੇ. ਮਨਜੀਤ ਸਿੰਘ ਬੋਇਲ ਮਕਸੂਦਪੁਰ ਦੀ ਅਗਵਾਈ 'ਚ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ 'ਚ 11ਵਾਂ ਸਾਲਾਨਾ ਵਿਸ਼ਾਲ ...
ਬੰਗਾ, 31 ਜਨਵਰੀ (ਜਸਬੀਰ ਸਿੰਘ ਨੂਰਪੁਰ) - ਕੈਪਟਨ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਸਮਾਰਟ ਵਿਲੇਜ ਯੋਜਨਾ ਲਿਆਂਦੀ | ਇਹ ਪ੍ਰਗਟਾਵਾ ਅੰਗਦ ਸਿੰਘ ਸੈਣੀ ਵਿਧਾਇਕ ਹਲਕਾ ਨਵਾਂਸ਼ਹਿਰ ਨੇ ਸੁਰਿੰਦਰ ਕੁਮਾਰ ਚੱਢਾ ਪ੍ਰਧਾਨ ...
ਬੰਗਾ, 31 ਜਨਵਰੀ (ਜਸਬੀਰ ਸਿੰਘ ਨੂਰਪੁਰ)- ਪਿੰਡ ਖਮਾਚੋਂ ਵਿਖੇ ਮੈਡਮ ਸਵਿਤਾ ਦੇਵੀ ਸੀ. ਡੀ. ਪੀ. ਓ. ਬੰਗਾ ਦੀ ਪ੍ਰਧਾਨਗੀ ਹੇਠ 'ਬੇਟੀ ਬਚਾਓ-ਬੇਟੀ ਪੜ੍ਹਾਓ' ਦਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਨਵਜੰਮੀਆਂ ਬੱਚੀਆਂ ਨੂੰ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਗਿਆ | ਮੈਡਮ ...
ਬੰਗਾ, 31 ਜਨਵਰੀ (ਜਸਬੀਰ ਸਿੰਘ ਨੂਰਪੁਰ) - ਦਿੱਲੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੇ ਭਾਜਪਾ ਨੂੰ ਜੋ ਹਮਾਇਤ ਦਿੱਤੀ ਹੈ ਇਹ ਸਾਡੀ ਮੁੱਦਿਆਂ ਦੀ ਸਾਂਝ ਕਰਕੇ ਹੈ | ਇਹ ਪ੍ਰਗਟਾਵਾ ਪੋ੍ਰ. ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ ਹਲਕਾ ਸ੍ਰੀ ਅਨੰਦਪੁਰ ...
ਟੱਪਰੀਆਂ ਖ਼ੁਰਦ,31 ਜਨਵਰੀ (ਸ਼ਾਮ ਸੁੰਦਰ ਮੀਲੂ)-ਫੋਰਟਿਸ ਗਰੁੱਪ ਦੇ ਰਿਜ਼ਨਲ ਹੈੱਡ ਐਨ.ਸੀ.ਆਰ.ਸਮਾਜ ਸੇਵੀ ਨਵੀਨ ਭਾਟੀਆ ਦੁਆਰਾ ਸੀ. ਐੱਸ. ਆਰ. ਫਾਊਾਡੇਸ਼ਨ ਫੋਰਟਿਸ ਦੇ ਵਡਮੁੱਲੇ ਸਹਿਯੋਗ ਸਦਕਾ ਸਰਕਾਰੀ ਪ੍ਰਾਇਮਰੀ ਮਿਡਲ ਸਮਾਰਟ ਸਕੂਲ ਕਟਵਾਰਾ ਕਲਾਂ ਵਿਖੇ ਲਗਾਏ ...
ਨਵਾਂਸ਼ਹਿਰ, 31 ਜਨਵਰੀ (ਗੁਰਬਖਸ਼ ਸਿੰਘ ਮਹੇ)-ਡਾ: ਰਾਜਿੰਦਰ ਪ੍ਰਸਾਦ ਭਾਟੀਆ ਸਿਵਲ ਸਰਜਨ ਵਲੋਂ ਅੱਜ ਨੋਵਲ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਇਕ ਪੈਂਫਲੈਟ ਜਾਰੀ ਕੀਤਾ ਗਿਆ, ਜਿਸ 'ਚ ਇਸ ਵਾਇਰਸ ਦੇ ਕਾਰਨ, ਲੱਛਣ, ਸਾਵਧਾਨੀਆਂ ਤੇ ਇਲਾਜ ਸਬੰਧੀ ਵਿਸਥਾਰ ਪੂਰਵਕ ...
ਬੰਗਾ, 31 ਜਨਵਰੀ (ਕਰਮ ਲਧਾਣਾ) - ਪੰਜਾਬ ਸਰਕਾਰ ਦੇ ਸੈਕੰਡਰੀ ਸਿੱਖਿਆ ਵਿਭਾਗ ਵਿਚ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਸ਼ਾਨਦਾਰ ਪ੍ਰਬੰਧਕੀ ਅਤੇ ਅਧਿਆਪਨ ਸੇਵਾਵਾਂ ਨਿਭਾਉਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰ ਦੇ ਪਿ੍ੰਸੀਪਲ ਡਾ. ਸੁਰਿੰਦਰਪਾਲ ...
ਬੰਗਾ, 31 ਜਨਵਰੀ (ਕਰਮ ਲਧਾਣਾ) - ਪੰਜਾਬ ਸਰਕਾਰ ਦੇ ਵਾਟਰ ਸਪਲਾਈ ਸੀਵਰੇਜ਼ ਬੋਰਡ ਦੇ ਬੰਗਾ ਦਫ਼ਤਰ ਤੋਂ 35 ਸਾਲ ਦੀਆਂ ਬੇਦਾਗ ਸੇਵਾਵਾਂ ਨਿਭਾਉਣ ਵਾਲੇ ਜੂਨੀਅਰ ਤਕਨੀਸ਼ੀਅਨ ਮੋਹਣ ਸਿੰਘ ਦੀ ਸੇਵਾ ਮੁਕਤੀ 'ਤੇ ਬੰਗਾ ਸਟੇਸ਼ਨ ਦੇ ਕਰਮਚਾਰੀਆਂ ਵਲੋਂ ਵਿਦਾਇਗੀ ਸਮਾਗਮ ...
ਬਹਿਰਾਮ, 31 ਜਨਵਰੀ (ਨਛੱਤਰ ਸਿੰਘ ਬਹਿਰਾਮ) - ਚਿਲਡਰਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੱਸੋਮਜਾਰਾ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਅਤੇ 29ਵਾਂ ਇਨਾਮ ਵੰਡ ਸਮਾਗਮ 4 ਫਰਵਰੀ ਦਿਨ ਮੰਗਲਵਾਰ ਨੂੰ ਗੁਰਦੁਆਰਾ ਬਾਬਾ ਸੰਗੂਆਣਾ ਸਾਹਿਬ ਜੱਸੋਮਜਾਰਾ ਵਿਖੇ ...
ਬਹਿਰਾਮ, 31 ਜਨਵਰੀ (ਨਛੱਤਰ ਸਿੰਘ ਬਹਿਰਾਮ)-ਮਾਂ ਦਾ ਕਰਜ਼ ਇਨਸਾਨ ਕਦੇ ਵੀ ਚੁਕਾ ਨਹੀਂ ਸਕਦਾ, ਕਿਉਕਿ ਮਾਂ ਰੱਬ ਦਾ ਦੂਸਰਾ ਰੂਪ ਹੁੰਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਸ੍ਰੀ ...
ਨਵਾਂਸ਼ਹਿਰ, 31 ਜਨਵਰੀ (ਹਰਵਿੰਦਰ ਸਿੰਘ)-ਪਿਛਲੇ ਕੁੱਝ ਦਿਨਾਂ ਤੋਂ ਰਾਤ ਨੂੰ ਬਿਸਤ ਦੋਆਬ ਕੈਨਾਲ 'ਚ ਅਣਪਛਾਤੇ ਲੋਕਾਂ ਵਲੋਂ ਬੇਸਹਾਰਾ ਪਸ਼ੂਆਂ ਨੂੰ ਛੱਡਣ ਦੀਆਂ ਘਟਨਾਵਾਂ ਦੇ ਸਾਹਮਣੇ ਆਉਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਜ਼ਬਾਨ ਪਸ਼ੂਆਂ ਦੀ ਸਾਂਭ-ਸੰਭਾਲ ਲਈ ...
ਨਵਾਂਸ਼ਹਿਰ, 31 ਜਨਵਰੀ (ਗੁਰਬਖਸ਼ ਸਿੰਘ ਮਹੇ)- ਭਾਰਤ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਫ਼ੀਲਡ ਆਊਟਰੀਚ ਬਿਊਰੋ ਵੱਲੋਂ ਨਵਾਾ ਸ਼ਹਿਰ ਦੇ ਆਰ.ਕੇ.ਆਰੀਆ ਕਾਲਜ ਵਿਚ ਸਵੱਛ ਭਾਰਤ ਅਭਿਆਨ, ਫਿਟ ਇੰਡੀਆ, ਬੇਟੀ ਬਚਾਓ ਬੇਟੀ ਪੜ੍ਹਾਓ ਦਾ ਸੁਨੇਹਾ ਦਿੰਦਿਆਂ ਇਕ ...
ਔੜ, 31 ਜਨਵਰੀ (ਜਰਨੈਲ ਸਿੰਘ ਖ਼ੁਰਦ)-ਥਾਣਾ ਔੜ ਦੇ ਥਾਣਾ ਮੁਖੀ ਇੰਸਪੈਕਟਰ ਗੌਰਵ ਧੀਰ ਵਲੋਂ ਔੜ ਵਿਖੇ ਭਾਰੀ ਪੁਲਿਸ ਪਾਰਟੀ ਸਮੇਤ ਨਸ਼ੇ ਦੀ ਵਿੱਕਰੀ ਸਬੰਧੀ ਬਾਰੀਕੀ ਨਾਲ ਤਫ਼ਤੀਸ਼ ਕੀਤੀ ਗਈ | ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਕਤ ਪਿੰਡ ਵਿਚ ਨਸ਼ਾ ਤਸਕਰ ਬਹੁਤ ...
ਨਵਾਂਸ਼ਹਿਰ, 31 ਜਨਵਰੀ (ਹਰਮਿੰਦਰ ਸਿੰਘ ਪਿੰਟੂ)- ਡੀ.ਏ.ਵੀ. ਸੈਨਟੇਨਰੀ ਪਬਲਿਕ ਸਕੂਲ ਨਵਾਂਸ਼ਹਿਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ 1 ਫਰਵਰੀ ਨੰੂ ਕਰਵਾਇਆ ਜਾਵੇਗਾ | ਜਿਸ ਵਿਚ ਮੁੱਖ ਮਹਿਮਾਨ ਅਰਵਿੰਦ ਘਈ ਸੈਕਟਰੀ ਡੀ.ਏ.ਵੀ. ਸੀ. ਐਮ.ਸੀ. ਨਵੀਂ ਦਿੱਲੀ ਚੇਅਰਮੈਨ ਮੁੱਖ ...
ਬੰਗਾ, 31 ਜਨਵਰੀ ( ਨੂਰਪੁਰ) - ਪਿੰਡ ਰਾਏਪੁਰ ਡੱਬਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 2 ਫਰਵਰੀ ਦਿਨ ਐਤਵਾਰ ਨੂੰ ਮਾਲਿਕ ਸਾਹਿਬ ਜੋਤ ਕਾਂਟੀਆਂ ਸ਼ਰੀਫ਼ ਵਾਲਿਆਂ ਦਾ ਪੰਜਵਾਂ ਸਾਲਾਨਾ ਸਤਿਸੰਗ ਕਰਵਾਇਆ ਜਾ ਰਿਹਾ ਹੈ | ਇਸ ਦੌਰਾਨ ਮਾਲਿਕ ਸਾਹਿਬ ਜੋਤ ਆਪਣੇ ...
ਪੱਲੀ ਝਿੱਕੀ, 31 ਜਨਵਰੀ (ਕੁਲਦੀਪ ਸਿੰਘ ਪਾਬਲਾ) - ਬਾਬਾ ਕਾਬਲੀ ਦੇ ਅਸਥਾਨ ਪਿੰਡ ਪੱਲੀ ਝਿੱਕੀ ਵਿਖੇ ਸਵ. ਬੁੱਧ ਸਿੰਘ ਤੇ ਸੁੱਧ ਸਿੰਘ ਪਾਬਲਾ ਦੇ ਪਰਿਵਾਰ ਰਜਿੰਦਰ ਸਿੰਘ ਐਨ. ਆਰ. ਆਈ, ਭੁਪਿੰਦਰ ਸਿੰਘ ਭਿੰਦਾ, ਕਿਰਪਾਲ ਸਿੰਘ ਪਾਬਲਾ ਵਲੋਂ ਬੜੀ ਸ਼ਰਧਾ ਪੂਰਵਕ ਭੰਡਾਰਾ ...
ਘੁੰਮਣਾਂ, 31 ਜਨਵਰੀ (ਮਹਿੰਦਰਪਾਲ ਸਿੰਘ) - ਪਿੰਡ ਮੇਹਲੀਆਣਾ 'ਚ ਗੁਰੂ ਰਵਿਦਾਸ ਦਾ ਜਨਮ ਦਿਹਾੜਾ 9 ਫਰਵਰੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਜਿਸ 'ਚ 8 ਫਰਵਰੀ ਨੂੰ ਰਾਤ ਦੇ ਦੀਵਾਨਾਂ 'ਚ ਜਥੇਦਾਰ ਭੁਪਿੰਦਰ ...
ਨਵਾਂਸ਼ਹਿਰ, 31 ਜਨਵਰੀ (ਹਰਮਿੰਦਰ ਸਿੰਘ ਪਿੰਟੂ)- ਅੱਜ ਯੂ.ਕੇ. ਮਾਡਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਲੰਗੜੋਆ ਵਿਖੇ ਪਿ੍ੰਸੀਪਲ ਕੁਲਦੀਪ ਕੌਰ ਅਤੇ ਚੇਅਰਮੈਨ ਉਜਾਗਰ ਸਿੰਘ ਦੀ ਅਗਵਾਈ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ...
ਬਹਿਰਾਮ, 31 ਜਨਵਰੀ (ਨਛੱਤਰ ਸਿੰਘ ਬਹਿਰਾਮ) - ਸ਼੍ਰੋਮਣੀ ਅਕਾਲੀ ਦਲ ਪਾਰਟੀ ਮਿਹਨਤੀ, ਵਫਾਦਾਰ ਅਤੇ ਪੰਥ ਹਿਤੈਸ਼ੀ ਵਰਕਰਾਂ ਦਾ ਹਮੇਸ਼ਾ ਸਤਿਕਾਰ ਕਰਦੀ ਆ ਰਹੀ ਹੈ ਤੇ ਭਵਿੱਖ ਵਿਚ ਕਰਦੀ ਰਹੇਗੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ...
ਬੰਗਾ, 31 ਜਨਵਰੀ (ਕਰਮ ਲਧਾਣਾ) - ਸਰਕਾਰੀ ਮਿਡਲ ਸਕੂਲ ਸੁੱਜੋਂ ਨੂੰ ਪਿੰਡ ਦੇ ਸਰਪੰਚ ਤਰਨਜੀਤ ਸਿੰਘ ਦੇ ਯਤਨਾਂ ਸਦਕਾ ਪਿੰਡ ਦੇ ਵਿਦੇਸ਼ਾਂ 'ਚ ਵਸਦੇ ਦਾਨੀ ਸੱਜਣਾਂ ਨੇ ਪ੍ਰੋਜੈਕਟਰ ਭੇਟ ਕੀਤਾ | ਇਨ੍ਹਾਂ ਦਾਨੀਆਂ ਵਿਚ ਰਛਪਾਲ ਸਿੰਘ ਯੂ. ਐਸ. ਏ, ਸੁਰਿੰਦਰ ਸਿੰਘ ...
ਨਵਾਂਸ਼ਹਿਰ, 31 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਨਵਾਂਸ਼ਹਿਰ ਦੇ ਮੱੁਖ ਦਫ਼ਤਰ ਨਵਾਂਸ਼ਹਿਰ ਵਿਖੇ 2 ਮੁਲਾਜ਼ਮਾਂ ਅਲਾਚੌਰ ਬਰਾਂਚ ਦੇ ਮੈਨੇਜਰ ਦੇਸ ਰਾਜ ਅਤੇ ਜਾਡਲਾ ਬਰਾਂਚ ਦੇ ਸੇਵਾਦਾਰ ਪਿਆਰੇ ਲਾਲ ਦੀ ਸੇਵਾ ਮੁਕਤੀ 'ਤੇ ...
ਔੜ, ਝਿੰਗੜਾ, 31 ਜਨਵਰੀ (ਕੁਲਦੀਪ ਸਿੰਘ ਝਿੰਗੜ)-ਡਾ: ਰਵਿੰਦਰ ਸਿੰਘ ਐੱਸ.ਐਮ.ਓ. ਮੁਕੰਦਪੁਰ ਦੀ ਅਗਵਾਈ ਹੇਠ ਪਿੰਡ ਰਾਏਪੁਰ ਡੱਬਾ ਦੇ ਪ੍ਰਾਇਮਰੀ ਸਕੂਲ ਵਿਖੇ ਐਾਟੀ ਲੈਪਰੋਸੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਡਾ. ਕੁਲਵਰਨ ਦੀਪ ਸਿੰਘ ਸੀ.ਐੱਚ.ਓ. ਨੇ ਇਕੱਤਰ ਪਿੰਡ ...
ਬੰਗਾ, 31 ਜਨਵਰੀ (ਜਸਬੀਰ ਸਿੰਘ ਨੂਰਪੁਰ, ਲਾਲੀ ਬੰਗਾ) - ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੇਸਾਧਾਰੀ ਖਿਡਾਰੀਆਂ ਦਾ ਸਿੱਖ ਫੁੱਟਬਾਲ ਕੱਪ ਕਰਵਾਇਆ ਗਿਆ | ਸਿੱਖ ਗਲੋਬਲ ਸਪੋਰਟਸ ਫੈੱਡਰੇਸ਼ਨ ਅਤੇ ...
ਭੱਦੀ, 31 ਜਨਵਰੀ (ਨਰੇਸ਼ ਧੌਲ)-ਜ਼ਿਲ੍ਹਾ ਸਿੱਖਿਆ ਅਫ਼ਸਰ ਸ: ਹਰਚਰਨ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਛੌੜੀ ਵਿਖੇ ਅਚਨਚੇਤ ਦੌਰਾ ਕੀਤਾ ਗਿਆ | ਜਿਸ ਦੌਰਾਨ ਉਨ੍ਹਾਂ ਪਿ੍ੰਸੀਪਲ, ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਇਸ ਵਾਰ ਸੌ ਪ੍ਰਤੀਸ਼ਤ ਨਤੀਜਾ ਪ੍ਰਾਪਤ ...
ਬੰਗਾ, 31 ਜਨਵਰੀ (ਸੁਰਿੰਦਰ ਸਿੰਘ ਕਰਮ) - ਖੇਡ ਸਟੇਡੀਅਮ ਲਧਾਣਾ ਉੱਚਾ ਵਿਖੇ ਦਸ਼ਮੇਸ਼ ਸਪੋਰਟਸ ਕਲੱਬ ਵਲੋਂ ਕਰਾਏ ਜਾ ਰਹੇ 12ਵੇਂ ਸੱਤ ਰੋਜ਼ਾ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਵੱਖ-ਵੱਖ ਟੀਮਾਂ ਦੇ ਹੋਏ ਗਹਿਗੱਚ ਮੁਕਾਬਲਿਆਂ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ...
ਨਵਾਂਸ਼ਹਿਰ, 31 ਜਨਵਰੀ (ਗੁਰਬਖਸ਼ ਸਿੰਘ ਮਹੇ)- ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2020 ਦੇ ਆਧਾਰ 'ਤੇ ਚੱਲ ਰਹੀ ਵੋਟਰ ਸੂਚੀਆਂ ਦੀ ਸੁਧਾਈ ਦੇ ਸਬੰਧ ਵਿਚ ਪ੍ਰਾਪਤ ਹੋਏ ਫਾਰਮਾਂ ਦੀ ਪੜਤਾਲ ਲਈ ਕਮਿਸ਼ਨਰ, ਰੂਪਨਗਰ ਡਵੀਜ਼ਨ ਵਲੋਂ ਮਿਤੀ ...
ਨਵਾਂਸ਼ਹਿਰ, 31 ਜਨਵਰੀ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖੇਤੀ ਖੇਤਰ ਵਿਚ ਵਿਭਿੰਨਤਾ ਲਿਆਉਣ ਦੇ ਮਕਸਦ ਨਾਲ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਨ ਲਈ ਚਲਾਈ ਗਈ ਸਕੀਮ ਫ਼ਾਰ ...
ਮਜਾਰੀ/ਸਾਹਿਬਾ, 31 ਜਨਵਰੀ (ਨਿਰਮਲਜੀਤ ਸਿੰਘ)- ਪਿੰਡ ਕਰਾਵਰ ਦੇ ਨੌਜਵਾਨਾਂ ਵਲੋਂ ਫੋਰਟਿਸ ਗਰੱੁਪ ਦੇ ਐਨ.ਸੀ.ਆਰ. ਫਾਊਾਡੇਸ਼ਨ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਕਰਾਵਰ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਜਿਸ ਵਿਚ ਅੱਖਾਂ ਦੇ ਮਾਹਿਰ ਡਾਕਟਰਾਂ ਦੀ ...
ਮੁਕੰਦਪੁਰ, 31 ਜਨਵਰੀ (ਸੁਖਜਿੰਦਰ ਸਿੰਘ ਬਖਲੌਰ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਦੇ ਸਕਿਉਰਟੀ ਟ੍ਰੇਡ ਦੇ ਵਿਦਿਆਰਥੀਆਂ ਵਲੋਂ ਸਿਵਲ ਹਸਪਤਾਲ ਅਤੇ ਬਲੱਡ ਬੈਂਕ ਨਵਾਂਸ਼ਹਿਰ ਦਾ ਦੌਰਾ ਕੀਤਾ ਗਿਆ | ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ...
ਪੱਲੀ ਝਿੱਕੀ, 31 ਜਨਵਰੀ (ਕੁਲਦੀਪ ਸਿੰਘ ਪਾਬਲਾ)-ਸੰਤ ਬਾਬਾ ਸੇਵਾ ਸਿੰਘ ਦੀ ਯਾਦ ਨੂੰ ਸਮਰਪਿਤ 37ਵਾਂ ਅਤੇ 54ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਸੰਤ ਬਾਬਾ ਸੇਵਾ ਸਿੰਘ ਯੂਥ ਵੈਲਫੇਅਰ ਕਲੱਬ, ਕਲਗੀਧਰ ਸੇਵਕ ਜਥਾ ਨੌਰਾ, ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX