ਤਾਜਾ ਖ਼ਬਰਾਂ


ਮਨੀਸ਼ ਸਿਸੋਦੀਆ ਸਮੇਤ 15 ਵਿਅਕਤੀਆਂ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਸੀ.ਬੀ.ਆਈ .ਐਫ.ਆਈ.ਆਰ. ਵਿਚ ਕੀਤਾ ਨਾਮਜ਼ਦ
. . .  9 minutes ago
ਪੁਰੀ ਦੇ ਡੇਲੰਗਾ 'ਚ ਹੜ੍ਹ ਵਰਗੀ ਸਥਿਤੀ
. . .  16 minutes ago
ਉਡੀਸ਼ਾ, 19 ਅਗਸਤ - ਪੁਰੀ ਦੇ ਡੇਲੰਗਾ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਹੜ੍ਹ ਦਾ ਪਾਣੀ ਘਰਾਂ 'ਚ ਦਾਖ਼ਲ ਹੋ ਗਿਆ
ਨਿਊਯਾਰਕ ਸਿਟੀ: ਮਹਾਤਮਾ ਗਾਂਧੀ ਦੇ ਬੁੱਤ ਦੀ ਦੋ ਹਫ਼ਤਿਆਂ ਵਿਚ ਦੂਜੀ ਵਾਰ ਕੀਤੀ ਗਈ ਭੰਨਤੋੜ
. . .  1 minute ago
ਸ੍ਰੀ ਮੁਕਤਸਰ ਸਾਹਿਬ: ਜਲ ਨਿਕਾਸੀ ਮਹਿਕਮੇ ਦੇ ਸਰਕਲ ਦਫ਼ਤਰ ਬੰਦ ਕਰਨ ਨਾਲ ਹੋਰ ਸੰਕਟ ਪੈਦਾ ਹੋਵੇਗਾ - ਸੁਖਬੀਰ ਸਿੰਘ ਬਾਦਲ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ, ਲੰਬੀ, ਮਲੋਟ, ਅਬੋਹਰ ਅਤੇ ਗਿੱਦੜਬਾਹਾ ਦੇ ਇਲਾਕਿਆਂ ਵਿਚ ਸੇਮ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਏ ਹੜ੍ਹਾਂ ਨਾਲ ...
ਰਾਵੀ ਦਰਿਆ ਵਿਚ ਪਾਣੀ ਵਧਣ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਪੰਜਾਬ ਸਰਕਾਰ ਵਲੋਂ ਦਿੱਤਾ ਜਾਵੇਗਾ ਮੁਆਵਜ਼ਾ - ਧਾਲੀਵਾਲ
. . .  about 1 hour ago
ਰਮਦਾਸ, ਅਜਨਾਲਾ, 19 ਅਗਸਤ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ,ਜਸਵੰਤ ਸਿੰਘ ਵਾਹਲਾ, ਅਵਤਾਰ ਸਿੰਘ ਰੰਧਾਵਾ)-ਪਿਛਲੇ ਦਿਨੀਂ ਰਾਵੀ ਦਰਿਆ ਵਿਚ ਅਚਾਨਕ ਪਾਣੀ ਵਧਣ ਕਾਰਨ ਖ਼ਰਾਬ ਹੋਈਆਂ ਫ਼ਸਲਾਂ ...
ਪੱਛਮੀ ਬੰਗਾਲ : ਵਿਸ਼ੇਸ਼ ਟਾਸਕ ਫੋਰਸ ਨੇ ਅਲ ਕਾਇਦਾ ਨਾਲ ਸ਼ਮੂਲੀਅਤ ਲਈ 2 ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਆਂਧਰਾ ਦੇ ਕਾਕੀਨਾਡਾ 'ਚ ਖੰਡ ਫੈਕਟਰੀ 'ਚ ਲੱਗੀ ਅੱਗ, ਦੋ ਦੀ ਮੌਤ
. . .  about 1 hour ago
ਲਸ਼ਕਰ-ਏ- ਤਾਇਬਾ ਦੀ ਫੰਡਿੰਗ 'ਚ ਸ਼ਾਮਿਲ ਜੰਮੂ-ਕਸ਼ਮੀਰ ਦਾ ਹਵਾਲਾ ਸੰਚਾਲਕ ਅਲ ਬਦਰ ਗ੍ਰਿਫ਼ਤਾਰ
. . .  about 2 hours ago
ਆਪਣੀ ਪਤਨੀ ਦੀ ਕਹੀ ਮਾਰ ਕੇ ਹੱਤਿਆ ਕਰਨ ਵਾਲੇ ਬਲਵੰਤ ਸਿੰਘ ਨੇ ਕੀਤੀ ਆਤਮ ਹੱਤਿਆ
. . .  about 2 hours ago
ਫ਼ਰੀਦਕੋਟ, 19 ਅਗਸਤ ( ਜਸਵੰਤ ਪੁਰਬਾ ) – ਸਾਦਿਕ ਦੇ ਪਿੰਡ ਬੁੱਟਰ 'ਚ ਆਪਣੀ ਪਤਨੀ ਦੀ ਕਹੀ ਮਾਰ ਕੇ ਹੱਤਿਆ ਕਰਨ ਵਾਲੇ ਬਲਵੰਤ ਸਿੰਘ ਨੇ ਅੱਜ ਦੁਪਹਿਰ ਕਰੀਬ 2:30 ਵਜੇ ਬੁੱਟਰ ਵਿਖੇ ਨਹਿਰ ਕੋਲ ਖੜ੍ਹੇ ਸਫੈਦੇ ਦੇ ...
ਸੰਯੁਕਤ ਕਿਸਾਨ ਮੋਰਚੇ ਵਲੋਂ ਪਾਣੀਆਂ ਅਤੇ ਪੰਜਾਬ ਨਾਲ ਸੰਬੰਧਿਤ ਹੋਰ ਮੁੱਦਿਆਂ ਨੂੰ ਲੈ ਕੇ ਰੈਲੀਆਂ ਕਰਨ ਦਾ ਐਲਾਨ
. . .  about 2 hours ago
ਚੰਡੀਗੜ੍ਹ, 19 ਅਗਸਤ (ਅਜਾਇਬ ਸਿੰਘ ਔਜਲਾ) - ਸੰਯੁਕਤ ਕਿਸਾਨ ਮੋਰਚੇ ਵਲੋਂ ਪਾਣੀਆਂ ਅਤੇ ਪੰਜਾਬ ਨਾਲ ਸੰਬੰਧਿਤ ਹੋਰ ਮੁੱਦਿਆਂ ਨੂੰ ਲੈ ਕੇ ਵੱਖ ਵੱਖ ਥਾਵਾਂ 'ਤੇ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਚੰਡੀਗੜ੍ਹ ਵਿਖੇ ਇਹ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ...
ਕਿਸਾਨਾਂ ਨੇ ਨੰਗੇ ਧੜ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  about 3 hours ago
ਅਬੋਹਰ,19 ਅਗਸਤ (ਸੰਦੀਪ ਸੋਖਲ) - ਕੌਮੀ ਮਾਰਗ 'ਤੇ ਰਾਜਸਥਾਨ ਸਰਹੱਦ ਦੇ ਨਾਲ ਪੈਂਦੇ ਪਿੰਡ ਗੁੰਮਜਾਲ ’ਤੇ ਕਿਸਾਨਾਂ ਵਲੋਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪੱਕੇ ਤੌਰ ’ਤੇ ਲਗਾਏ ਗਏ ਧਰਨੇ ਨੂੰ 48 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵਲੋਂਂ ਕੋਈ ਸੁਣਵਾਈ...
ਮੁੱਖ ਮੰਤਰੀ ਭਗਵੰਤ ਮਾਨ ਨੇ ਵਾਲਮੀਕਿ ਭਾਈਚਾਰੇ ਦੀਆਂ ਸਾਰੀਆਂ ਮੰਗਾਂ ਕੀਤੀਆਂ ਪੂਰੀਆਂ
. . .  about 4 hours ago
ਚੰਡੀਗੜ੍ਹ, 19 ਅਗਸਤ - ਵਾਲਮੀਕਿ ਭਾਈਚਾਰੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਸਮਾਪਤ ਹੋ ਗਈ ਹੈ ਤੇ ਮੁੱਖ ਮੰਤਰੀ ਨੇ ਵਾਲਮੀਕਿ ਭਾਈਚਾਰੇ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰ ਦਿੱਤਾ ਹੈ।ਇਸ ਮੌਕੇ ਵਾਲਮੀਕਿ ਭਾਈਚਾਰੇ ਨੇ ਭਗਵੰਤ ਮਾਨ ਦੀ ਤਾਰੀਫ਼ ਕਰਦਿਆ ਕਿਹਾ ਕਿ ਅਜਿਹਾ ਮੁੱਖ ਮੰਤਰੀ ਪਹਿਲੀ ਵਾਰ...
ਭਗਵੰਤ ਮਾਨ ਵਲੋਂ ਪੀ.ਏ.ਯੂ. ਦੇ ਨਵਨਿਯੁਕਤ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੂੰ ਸ਼ੁੱਭਕਾਮਨਾਵਾਂ
. . .  about 4 hours ago
ਚੰਡੀਗੜ੍ਹ, 19 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਨਵਨਿਯੁਕਤ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੂੰ ਸ਼ੁੱਭਕਾਮਨਾਵਾਂ...
ਹਨੀਟ੍ਰੈਪ 'ਚ ਫਸਾ ਕੇ ਇਕ ਨੌਜਵਾਨ ਨੂੰ ਅਗਵਾ ਕਰਨ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ
. . .  about 4 hours ago
ਐਸ.ਏ.ਐਸ. ਨਗਰ, 19 ਅਗਸਤ (ਜਸਬੀਰ ਸਿੰਘ ਜੱਸੀ) - ਖਰੜ ਨਜ਼ਦੀਕ ਇਕ ਯੂਨੀਵਰਸਿਟੀ ਵਿਚ ਪੜ੍ਹਦੇ ਇਕ ਵਿਦਿਆਰਥੀ ਨੂੰ ਹਨੀਟ੍ਰੈਪ 'ਚ ਫਸਾ ਕੇ ਅਗਵਾ ਕਰਨ ਵਾਲੀ ਇਕ ਲੜਕੀ ਸਮੇਤ ਤਿੰਨ ਮੁਲਜ਼ਮਾਂ ਨੂੰ ਮੁਹਾਲੀ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵਲੋਂ ਇਸ...
ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੌਲਾਂਗ ਟੋਲ ਪਲਾਜ਼ੇ 'ਤੇ ਧਰਨਾ
. . .  about 4 hours ago
ਚੌਲਾਂਗ, 19 ਅਗਸਤ (ਸੁਖਦੇਵ ਸਿੰਘ) - ਅੱਜ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਚੌਲਾਂਗ ਟੋਲ ਪਲਾਜ਼ੇ 'ਤੇ ਧਰਨਾ ਦਿੱਤਾ ਗਿਆ। ਇਸ ਸੰਬੰਧੀ ਨੰਬਰਦਾਰ ਦਲੀਪ ਸਿੰਘ ਮੁੱਖ ਬੁਲਾਰਾ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਦੱਸਿਆ ਕਿ ਕੱਲ੍ਹ ਮੈਂ ਚੌਲਾਂਗ ਟੋਲ ਪਲਾਜ਼ਾ ਤੋਂ ਲੰਘਿਆ...
ਡਾ. ਐਸ.ਐਸ.ਗੋਸਲ ਪੀ.ਏ.ਯੂ. ਦੇ ਉਪ ਕੁਲਪਤੀ ਨਿਯੁਕਤ
. . .  about 5 hours ago
ਲੁਧਿਆਣਾ, 19 ਅਗਸਤ (ਪੁਨੀਤ ਬਾਵਾ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਖੋਜ ਅਤੇ ਪੀ.ਏ.ਯੂ. ਦੀ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਐਸ.ਐਸ. ਗੋਸਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਉਪ ਕੁਲਪਤੀ...
ਪੰਚਾਇਤ ਮੰਤਰੀ ਧਾਲੀਵਾਲ ਵਲੋਂ ਨਸ਼ਿਆਂ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲੀ ਸਰਪੰਚ ਦਾ ਸਨਮਾਨ
. . .  about 5 hours ago
ਮੁੱਲਾਂਪੁਰ-ਦਾਖਾ, 19 ਅਗਸਤ (ਨਿਰਮਲ ਸਿੰਘ ਧਾਲੀਵਾਲ)- ਅੱਜ ਪੰਜਾਬ ਦੇ ਪੰਚਾਇਤ ਤੇ ਪੇਂਡੂ ਵਿਕਾਸ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਨੇੜਲੇ ਪਿੰਡ ਮੰਡਿਆਣੀ ਪਹੁੰਚ ਕੇ ਪਿਛਲੇ ਸਮੇਂ ਨਸ਼ਿਆਂ ਖ਼ਿਲਾਫ਼...
ਵਿਜੀਲੈਂਸ ਵਲੋਂ ਆਰ.ਟੀ.ਏ. ਦਫ਼ਤਰ ’ਚ ਵਾਹਨਾਂ ਦੇ ਫਿਟਨੈਸ ਸਰਟੀਫਿਕੇਟ ਘੁਟਾਲੇ ਦਾ ਪਰਦਾਫਾਸ਼
. . .  about 5 hours ago
ਸੰਗਰੂਰ, 19 ਅਗਸਤ (ਧੀਰਜ ਪਸ਼ੋਰੀਆ) - ਵਿਜੀਲੈਂਸ ਬਿਊਰੋ ਨੇ ਸੂਬੇ ਵਿਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦਫ਼ਤਰ ਸੰਗਰੂਰ ਵਿਚ ਇਕ ਵੱਡੇ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਆਰ.ਟੀ.ਏ. ਮੋਟਰ ਵਹੀਕਲ ਇੰਸਪੈਕਟਰ...
ਆਬਕਾਰੀ ਨੀਤੀ ਮਾਮਲੇ 'ਚ ਸੀ.ਬੀ.ਆਈ. ਵਲੋਂ ਤਤਕਾਲੀ ਆਬਕਾਰੀ ਕਮਿਸ਼ਨਰ ਦੇ ਘਰ ਵੀ ਛਾਪੇਮਾਰੀ
. . .  about 6 hours ago
ਨਵੀਂ ਦਿੱਲੀ, 19 ਅਗਸਤ - ਆਬਕਾਰੀ ਨੀਤੀ ਮਾਮਲੇ 'ਚ ਸੀ.ਬੀ.ਆਈ. ਵਲੋਂ ਮਨੀਸ਼ ਸਿਸੋਦੀਆ ਦੇ ਘਰ ਅਤੇ ਠਿਕਾਣਿਆਂ 'ਤੇ ਛਾਪੇਮਾਰੀ ਦੇ ਨਾਲ ਨਾਲ ਤਤਕਾਲੀ ਆਬਕਾਰੀ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਨਾ ਦੇ ਘਰ ਵੀ ਛਾਪੇਮਾਰੀ ਕੀਤੀ...
ਮੁੰਬਈ 'ਚ ਡਿਗੀ 4 ਮੰਜ਼ਿਲਾਂ ਇਮਾਰਤ
. . .  about 6 hours ago
ਮੁੰਬਈ, 19 ਅਗਸਤ - ਮੁੰਬਈ ਦੇ ਬੋਰੀਵਲੀ ਪੱਛਮ 'ਚ ਸਾਈ ਬਾਬਾ ਨਗਰ ਵਿਖੇ ਇਕ 4 ਮੰਜ਼ਿਲਾਂ ਇਮਾਰਤ ਡਿਗ...
ਧਰਮਸ਼ਾਲਾ 'ਚ ਖਿਸਕੀ ਜ਼ਮੀਨ
. . .  about 6 hours ago
ਧਰਮਸ਼ਾਲਾ, 19 ਅਗਸਤ - ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਭਾਰੀ ਬਰਸਾਤ ਦੇ ਚੱਲਦਿਆਂ ਜ਼ਮੀਨ ਖਿਸਕਣ ਦਾ ਮਾਮਲਾ ਸਾਹਮਣੇ ਆਇਆ...
ਆਜ਼ਾਦ ਭਾਰਤ ਦੇ ਸਭ ਤੋਂ ਵਧੀਆ ਸਿੱਖਿਆ ਮੰਤਰੀ ਹਨ ਮਨੀਸ਼ ਸਿਸੋਦੀਆ - ਭਗਵੰਤ ਮਾਨ
. . .  about 6 hours ago
ਚੰਡੀਗੜ੍ਹ, 19 ਅਗਸਤ - ਮਨੀਸ਼ ਸਿਸੋਦੀਆਂ ਦੇ ਘਰ ਅਤੇ ਠਿਕਾਣਿਆਂ ਉੱਪਰ ਸੀ.ਬੀ.ਆਈ. ਛਾਪੇਮਾਰੀ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਮਨੀਸ਼ ਸਿਸੋਦੀਆ ਆਜ਼ਾਦ ਭਾਰਤ...
ਨਸ਼ੇੜੀ ਪਤੀ ਦਾ ਦਿਲ ਦਹਿਲਾ ਦੇਣ ਵਾਲਾ ਕਾਰਨਾਮਾ, 7 ਧੀਆਂ ਦੀ ਮਾਂ ਨੂੰ ਕਹੀ ਨਾਲ ਵੱਢਿਆ
. . .  about 6 hours ago
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਜਿਲ੍ਹੇ ਦੇ ਪਿੰਡ ਬੁੱਟਰ ਵਿਚ ਨਸ਼ੇੜੀ ਪਤੀ ਨੇ ਕਹੀ ਨਾਲ ਵਾਰ ਕਰ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੀ ਪਹਿਚਾਣ ਪਰਮਜੀਤ ਕੌਰ...
ਸੀ.ਬੀ.ਆਈ. ਦੀ ਛਾਪੇਮਾਰੀ 'ਚ ਬਹੁਤ ਕੁਝ ਨਿਕਲੇਗਾ - ਬਿਕਰਮ ਸਿੰਘ ਮਜੀਠੀਆ
. . .  about 6 hours ago
ਬਾਬਾ ਬਕਾਲਾ, 19 ਅਗਸਤ - ਮਨੀਸ਼ ਸਿਸੋਦੀਆ ਦੇ ਘਰ ਸੀ.ਬੀ.ਆਈ. ਦੀ ਛਾਪੇਮਾਰੀ 'ਤੇ ਪ੍ਰੈੱਸ ਵਾਰਤਾ ਦੌਰਾਨ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੀ.ਬੀ.ਆਈ. ਦੀ ਛਾਪੇਮਾਰੀ 'ਚ ਬਹੁਤ ਕੁਝ...
ਦਿੱਲੀ ਦੇ ਸਿੱਖਿਆ ਮਾਡਲ ਤੋਂ ਕੇਂਦਰ ਪ੍ਰੇਸ਼ਾਨ - ਕੇਜਰੀਵਾਲ
. . .  about 7 hours ago
ਨਵੀਂ ਦਿੱਲੀ, 19 ਅਗਸਤ - ਮਨੀਸ਼ ਸਿਸੋਦੀਆ ਦੇ ਘਰ ਅਤੇ ਠਿਕਾਣਿਆਂ ਉੱਪਰ ਸੀ.ਬੀ.ਆਈ. ਦੀ ਛਾਪੇਮਾਰੀ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਵਾਰਤਾ ਦੌਰਾਨ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਮਾਘ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਬੈਂਕਾਂ 'ਚ ਹੜਤਾਲ ਕਾਰਨ ਖ਼ਾਤਾਧਾਰਕ ਹੋਏ ਖੱਜਲ-ਖ਼ੁਆਰ

ਬਟਾਲਾ, 31 ਜਨਵਰੀ (ਕਾਹਲੋਂ)- ਯੂਨਾਈਟਡ ਬੈਂਕ ਯੂਨੀਅਨ ਵਲੋਂ ਬੈਂਕ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਦੇਸ਼-ਵਿਆਪੀ ਦੋ ਦਿਨਾਂ ਦਿੱਤੇ ਹੜਤਾਲ ਦੇ ਸੱਦੇ ਤਹਿਤ ਸਥਾਨਕ ਸ਼ਹਿਰ ਵਿਚ ਸਰਕਾਰੀ ਬੈਂਕ ਬੰਦ ਰਹਿਣ ਕਰਕੇ ਖ਼ਾਤਾਧਾਰਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਜ਼ਿਕਰਯੋਗ ਹੈ ਕਿ ਸਰਕਾਰੀ ਬੈਂਕਾਂ ਦੇ ਕਰਮਚਾਰੀ ਬੈਂਕਾਂ ਦੇ ਮਰਜ਼ ਹੋਣ, ਤਨਖ਼ਾਹਾਂ ਤੇ ਪੈਨਸ਼ਨਾਂ ਵਿਚ ਵਾਧੇ ਦੀ ਮੰਗ ਨੂੰ ਲੈ ਕੇ 2 ਦਿਨਾਂ ਹੜਤਾਲ 'ਤੇ ਹਨ | ਇਸ ਹੜਤਾਲ ਤਹਿਤ ਅੱਜ ਬੈਂਕ ਕਰਮਚਾਰੀਆਂ ਨੇ ਬੈਂਕਾਂ 'ਚ ਕੰਮਕਾਜ ਠੱਪ ਰੱਖਿਆ ਤੇ ਬੈਂਕਾਂ ਨੂੰ ਜਿੰਦੇ ਲਗਾਈ ਰੱਖੇ, ਜਿਸ ਕਾਰਨ ਬੈਂਕ 'ਚ ਕੰਮ ਕਰਾਉਣ ਆਏ ਖ਼ਾਤਾਧਾਰਕ ਬੈੈਂਕਾਂ ਨੂੰ ਤਾਲੇ ਲੱਗੇ ਵੇਖ ਕੇ ਘਰਾਂ ਨੂੰ ਮੁੜਦੇ ਨਜ਼ਰ ਆਏ |
ਕਾਹਨੂੰਵਾਨ 'ਚ ਬੈਂਕ ਬੰਦ
ਕਾਹਨੂੰਵਾਨ, (ਹਰਜਿੰਦਰ ਸਿੰਘ ਜੱਜ)-ਸਰਕਾਰੀ ਬੈਂਕਾਂ ਦੀ ਹੜਤਾਲ ਹੋਣ ਕਰਕੇ ਬੈਂਕਾਂ ਨੂੰ ਲੱਗੇ ਜਿੰਦੇ ਵੇਖ ਕੇ ਬੈਂਕ ਗਾਹਕਾਂ ਨੂੰ ਸਾਰਾ ਦਿਨ ਖੱਜਲ-ਖੁਆਰ ਹੋਣਾ ਪਿਆ | ਜ਼ਿਆਦਾਤਰ ਅੱਜ ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਉਸ ਵਕਤ ਨਿਰਾਸ਼ਾ ਮਿਲੀ, ਜਦ ਉਹ ਮਹੀਨੇ ਬਾਅਦ ਆਪਣੀ ਪੈਨਸ਼ਨ ਲੈਣ ਲਈ ਪੰਜਾਬ ਐਾਡ ਸਿੰਧ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਵਿਚ ਪਹੰੁਚੇ ਤਾਂ ਅੱਗੋਂ ਬੈਂਕਾਂ ਨੂੰ ਤਾਲੇ ਲੱਗੇ ਹੋਏ ਸਨ | ਇਸ ਮੌਕੇ ਸਾਬਕਾ ਫ਼ੌਜੀਆਂ ਅਤੇ ਬਜ਼ੁਰਗ ਪੈਨਸ਼ਨਧਾਰਕਾਂ ਨੇ ਆਪਣਾ ਰੋਸ ਜਾਹਿਰ ਕਰਦੇ ਹੋਏ ਦੱਸਿਆ ਕਿ ਅਸੀਂ ਹਰ ਮਹੀਨੇ ਦੀ ਤਰ੍ਹਾਂ ਆਪਣੀਆਂ ਮਹੀਨੇ ਦੇ ਆਖਰੀ ਦਿਨ ਪੈਨਸ਼ਨਾਂ ਲੈਣ ਆਉਂਦੇ ਹਾਂ, ਪਰ ਅੱਜ ਬੈਂਕ ਬੰਦ ਹੋਣ ਕਰ ਕੇ ਸਾਨੂੰ ਵੱਡੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ | ਉਨ੍ਹਾਂ ਦੱਸਿਆ ਕਿ ਸਾਨੂੰ ਪਤਾ ਲੱਗਾ ਕਿ ਦੋ ਦਿਨ ਬੈਂਕ ਹੜਤਾਲ ਤੇ ਤੀਸਰਾ ਦਿਨ ਐਤਵਾਰ ਹੋਣ ਕਰ ਕੇ ਚੌਥੇ ਦਿਨ ਸਾਨੂੰ ਪੈਸੇ ਲੈਣੇ ਪੈਣੇ ਹਨ, ਜਿਸ ਕਰ ਕੇ ਸਾਨੂੰ ਬਹੁਤ ਮੁਸ਼ਕਿਲ ਵਿਚ ਗੁਜਰਨਾ ਪਵੇਗਾ |
ਕਾਦੀਆਂ 'ਚ ਖ਼ਾਤਾਧਾਰਕ ਸਾਰਾ ਦਿਨ ਹੋਏ ਖੱਜਲ-ਖੁਆਰ
ਕਾਦੀਆਂ, (ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ)-ਬੈਂਕ ਕਰਮਚਾਰੀਆਂ ਵਲੋਂ ਦੇਸ਼ ਵਿਆਪੀ ਦੋ ਦਿਨ ਹੜਤਾਲ ਦੇ ਸੱਦੇ 'ਤੇ ਅੱਜ ਸਥਾਨਕ ਕਸਬਾ ਕਾਦੀਆਂ ਦੇ ਸਰਕਾਰੀ ਬੈਂਕਾਂ ਅੰਦਰ ਲੈਣ-ਦੇਣ ਨਾ ਹੋਣ ਕਾਰਨ ਖਾਤਾਧਾਰਕ ਬੇਹੱਦ ਪ੍ਰੇਸ਼ਾਨ ਰਹੇ ਤੇ ਕੋਈ ਕੰਮ-ਕਾਜ ਨਾ ਹੋਇਆ | ਬੈਂਕ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਤੇ ਤਨਖਾਹਾਂ ਦੇ ਵਾਧੇ ਕਾਰਨ ਲੋਕ ਬੈਂਕਾਂ ਦੇ ਬਾਹਰ ਆ ਕੇ ਫਿਰ ਵਾਪਸ ਮੁੜਦੇ ਦੇਖੇ ਗਏ | ਸਰਕਾਰੀ ਬੈਂਕ ਦੇ ਬਾਹਰ ਬੈਂਕ ਕਰਮਚਾਰੀਆਂ ਵਲੋਂ ਬੈਂਕ ਬੰਦ ਹੋਣ ਦੇ ਲਿਖੇ ਪੋਸਟਰ ਚਿਪਕਾਏ ਹੋਏ ਸਨ | ਨਿੱਜੀ ਬੈਂਕਾਂ ਅੰਦਰ ਪਹਿਲਾਂ ਵਾਂਗ ਕੰਮਕਾਜ ਹੁੰਦਾ ਰਿਹਾ | ਆਮ ਲੋਕਾਂ ਦਾ ਕੰਮ ਸਾਰਾ ਦਿਨ ਕਾਫੀ ਪ੍ਰਭਾਵਿਤ ਹੋਇਆ |

ਬੁੱਢਾ ਦਲ 96 ਕਰੋੜੀ ਦੇ ਬਾਬਾ ਬਲਬੀਰ ਸਿੰਘ 15 ਨੂੰ ਗੁਰਮਤਿ ਸਮਾਗਮਾਂ 'ਚ ਮਲਕਪੁਰ ਪਹੁੰਚਣਗੇ-ਬਾਬਾ ਸੁਖਵਿੰਦਰ ਸਿੰਘ

ਬਟਾਲਾ, 31 ਜਨਵਰੀ (ਕਾਹਲੋਂ)- ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲੇ ਤੇ ਉਨ੍ਹਾਂ ਦੇ ਚਰਨ ਸੇਵਕ ਸੰਤ ਬਾਪੂ ਸੰਪੂਰਨ ਸਿੰਘ ਮਲਕਪੁਰ ਵਾਲਿਆਂ ਦੀ ਯਾਦ ਵਿਚ ਗੁਰਦੁਆਰਾ ਤਪ ਸਥਾਨ ਸਾਹਿਬ ਮਲਕਪੁਰ ਵਿਖੇ 14 ਤੇ 15 ਫਰਵਰੀ ਨੂੰ ਕਰਵਾਏ ਜਾ ਰਹੇ ਮਹਾਨ ਗੁਰਮਤਿ ...

ਪੂਰੀ ਖ਼ਬਰ »

ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ 6 ਮੈਂਬਰ ਗਿ੍ਫ਼ਤਾਰ

ਗੁਰਦਾਸਪੁਰ, 31 ਜਨਵਰੀ (ਭਾਗਦੀਪ ਸਿੰਘ ਗੋਰਾਇਆ)-ਬੀਤੀ ਦਿਨੀਂ ਗੁਰਦਾਸਪੁਰ ਦੇ ਤਿੱਬੜੀ ਬਾਈਪਾਸ 'ਤੇ ਅਰੀਨਾ ਇੰਨਕਲੇਵ ਵਿਖੇ ਇਕ ਘਰ ਵਿਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੰੂ ਅੰਜਾਮ ਦੇਣ ਵਾਲੇ ਗਰੋਹ ਦੇ 6 ਮੈਂਬਰਾਂ ਨੰੂ ਗਿ੍ਫ਼ਤਾਰ ਕਰਨ 'ਚ ਪੁਲਿਸ ਨੰੂ ਕਾਮਯਾਬੀ ...

ਪੂਰੀ ਖ਼ਬਰ »

ਕੂੜੇ ਨੂੰ ਲੈ ਕੇ ਹੋਏ ਝਗੜੇ 'ਚ ਦੁਕਾਨਦਾਰ ਦੀ ਮੌਤ

ਦੀਨਾਨਗਰ, 31 ਜਨਵਰੀ (ਸ਼ਰਮਾ/ਸੰਧੂ/ਸੋਢੀ)- ਦੀਨਾਨਗਰ ਦੇ ਸ਼ਿਵਾਲਾ ਰੋਡ 'ਤੇ ਦੁਕਾਨ ਦੇ ਬਾਹਰ ਕੂੜੇ ਨੂੰ ਲੈ ਕੇ ਹੋਏ ਝਗੜੇ ਨੂੰ ਸ਼ਾਂਤ ਕਰਨ ਦੇ ਯਤਨ ਦੌਰਾਨ ਮਹਿਲਾ ਵਲੋਂ ਨਜ਼ਦੀਕੀ ਦੁਕਾਨਦਾਰ ਦੀ ਛਾਤੀ 'ਤੇ ਜ਼ੋਰਦਾਰ ਧੱਫੇ ਮਾਰਨ ਨਾਲ ਪਏ ਦਿਲ ਦੇ ਦੌਰੇ ਕਾਰਨ ...

ਪੂਰੀ ਖ਼ਬਰ »

ਖੇਤਰੀ ਸਰਸ ਮੇਲਾ-2020 ਦੀਆਂ ਤਿਆਰੀਆਂ ਜ਼ੋਰਾਂ 'ਤੇ

ਗੁਰਦਾਸਪੁਰ, 31 ਜਨਵਰੀ (ਆਰਿਫ਼)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੁਰਦਾਸਪੁਰ ਦੀ ਦਾਣਾ ਮੰਡੀ ਵਿਖੇ 4 ਤੋਂ 15 ਫਰਵਰੀ ਤੱਕ ਲੱਗਣ ਵਾਲੇ 'ਖੇਤਰੀ ਸਰਸ ਮੇਲਾ-2020' ਸਬੰਧੀ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਵਿੱਢ ਦਿੱਤੀਆਂ ਗਈਆਂ ਹਨ ਤੇ ਸ਼ਾਨਦਾਰ ਪੰਡਾਲ ਅਤੇ ਸਟਾਲ ਲਗਾਉਣ ਦਾ ...

ਪੂਰੀ ਖ਼ਬਰ »

ਕਿਸਾਨ ਮੋਰਚਾ ਔਲਖ ਵਲੋਂ ਚੱਢਾ ਖੰਡ ਮਿੱਲ ਦੇ ਘਿਰਾਓ ਦੀ ਚਿਤਾਵਨੀ

ਹਰਚੋਵਾਲ, 31 ਜਨਵਰੀ (ਰਣਜੋਧ ਸਿੰਘ ਭਾਮ)-ਕਿਸਾਨ ਮੋਰਚਾ ਔਲਖ ਦੀ ਇਕ ਅਹਿਮ ਮੀਟਿੰਗ ਕਿਸਾਨ ਮੋਰਚਾ ਔਲਖ ਦੇ ਪ੍ਰਧਾਨ ਸੋਨੂੰ ਔਲਖ ਦੀ ਅਗਵਾਈ ਹੇਠ ਗੁਰਦੁਆਰਾ ਬੋਹੜੀ ਸਾਹਿਬ ਪਿੰਡ ਔਲਖ ਕਲਾਂ ਵਿਖੇ ਹੋਈ | ਪ੍ਰਧਾਨ ਸੋਨੂੰ ਔਲਖ ਤੇ ਹੋਰ ਬੁਲਾਰਿਆਂ ਨੇ ਚੱਢਾ ਖੰਡ ਮਿੱਲ ...

ਪੂਰੀ ਖ਼ਬਰ »

ਵੀਡੀਓ ਨਾਲ ਨੂਰ ਹਸਪਤਾਲ ਦਾ ਕੋਈ ਵਾਸਤਾ ਨਹੀਂ-ਨਾਸਿਮ ਖ਼ਾਨ

ਕਾਦੀਆਂ, 31 ਜਨਵਰੀ (ਪ੍ਰਦੀਪ ਸਿੰਘ ਬੇਦੀ)-ਬੀਤੇ ਦਿਨ ਤੋਂ ਸੋਸ਼ਲ ਮੀਡੀਆ 'ਤੇ ਇਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਕਾਦੀਆਂ ਦੇ ਇਕ ਨਿੱਜੀ ਹਸਪਤਾਲ ਦਾ ਨਾਂਅ ਦੇ ਕੇ ਇਹ ਵੀਡੀਓ ਨੂੰ ਬੜੀ ਤੇਜ਼ੀ ਨਾਲ ਵਾਇਰਲ ਕੀਤਾ ਜਾ ਰਿਹਾ ਹੈ | ਇਸ ਵੀਡੀਓ ...

ਪੂਰੀ ਖ਼ਬਰ »

ਨੌਸ਼ਹਿਰਾ ਮੱਝਾ ਸਿੰਘ ਦੇ ਹਸਪਤਾਲ 'ਚ ਕੁਸ਼ਟ ਰੋਗ ਵਿਰੋਧੀ ਦਿਵਸ ਮਨਾਇਆ

ਬਟਾਲਾ, 31 ਜਨਵਰੀ (ਕਾਹਲੋਂ)- ਜ਼ਿਲ੍ਹਾ ਸਿਵਲ ਸਰਜਨ ਡਾ. ਕਿਸ਼ਨ ਚੰਦ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨੌਸ਼ਹਿਰਾ ਮੱਝਾ ਸਿੰਘ ਦੇ ਹਸਪਤਾਲ ਵਿਖੇ ਡਾ. ਲਖਬੀਰ ਸਿੰਘ ਭਾਗੋਵਾਲੀਆ ਦੀ ਅਗਵਾਈ 'ਚ ਕੁਸ਼ਟ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣਾਂ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਮਨਰੇਗਾ ਮਜ਼ਦੂਰਾਂ ਵਲੋਂ ਬੀ. ਡੀ. ਪੀ. ਓ. ਦਫ਼ਤਰ ਅੱਗੇ ਧਰਨਾ

ਬਟਾਲਾ, 31 ਜਨਵਰੀ (ਕਾਹਲੋਂ)-ਮਜ਼ਦੂਰ ਮੁਕਤੀ ਮੋਰਚਾ ਅਤੇ ਏਕਟੂ ਯੂਨੀਅਨ ਦੇ ਸਹਿਯੋਗ ਨਾਲ ਮਨਰੇਗਾ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਮਾਝਾ ਜ਼ੋਨ ਦੇ ਸਕੱਤਰ ਕਾਮਰੇਡ ਅਸ਼ਵਨੀ ਕੁਮਾਰ ਦੀ ਅਗਵਾਈ 'ਚ ਰੋਸ ਧਰਨਾ ਦਿੱਤਾ ਗਿਆ ...

ਪੂਰੀ ਖ਼ਬਰ »

ਚੋਰਾਂ ਨੇ ਇਕੋ ਰਾਤ 2 ਘਰਾਂ 'ਚ ਸੰਨ੍ਹ ਲਗਾ ਕੇ ਕੀਤੀ ਚੋਰੀ

ਧਾਰੀਵਾਲ, 31 ਜਨਵਰੀ (ਜੇਮਸ ਨਾਹਰ)-ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਫੱਜੂਪੁਰ ਵਿਖੇ ਚੋਰਾਂ ਵੱਲੋਂ ਬੀਤੀ ਰਾਤ ਇੱਕੋ ਮੁਹੱਲੇ ਵਿਚ ਸਥਿਤ 2 ਘਰਾਂ ਵਿਚ ਸੰਨ੍ਹ ਲਾ ਕੇ ਚੋਰੀ ਕੀਤੇ ਜਾਣ ਦੀ ਖਬਰ ਹੈ | ਇਸ ਸਬੰਧੀ ਰਾਜ ਰਾਣੀ ਪਤਨੀ ਸਵ: ਪ੍ਰੀਤਮ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬੱਸ ਦੇ ਟਾਇਰ ਹੇਠਾਂ ਆਉਣ ਕਾਰਨ ਸਕੂਟਰੀ ਸਵਾਰ ਲੜਕੀ ਦੀ ਮੌਤ

ਡਮਟਾਲ, 31 ਜਨਵਰੀ (ਰਾਕੇਸ਼ ਕੁਮਾਰ)-ਜਸੂਰ-ਤਲਵਾੜਾ ਮੁੱਖ ਮਾਰਗ 'ਤੇ ਸ਼ੁੱਕਰਵਾਰ ਦੇਰ ਸ਼ਾਮ ਇਕ ਸਕੂਟਰੀ ਸਵਾਰ ਲੜਕੀ ਦੀ ਬੱਸ ਦੇ ਟਾਇਰ ਹੇਠਾਂ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਔਰਤ ਦੀ ਪਹਿਚਾਣ ਧੀਮਾਨ ਪੁੱਤਰੀ ਸੁਰਿੰਦਰ ਧੀਮਾਨ ਦੇ ਰੂਪ ...

ਪੂਰੀ ਖ਼ਬਰ »

ਨਾਬਾਲਗਾ ਨਾਲ ਜਬਰ ਜਨਾਹ ਕਰਨ ਵਾਲੇ 'ਤੇ ਮਾਮਲਾ ਦਰਜ

ਸ਼ਾਹਪੁਰ ਕੰਢੀ, 31 ਜਨਵਰੀ (ਰਣਜੀਤ ਸਿੰਘ)-ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਇਕ ਵਿਅਕਤੀ ਿਖ਼ਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਨਜ਼ਦੀਕ ਪਿੰਡ ਦੀ ਇਕ ਲੜਕੀ ਨੰੂ ਰਵਿੰਦਰ ਸਿੰਘ ਨਿਵਾਸੀ ਕਾਦੀਆਂ ਵਾਲੀ ਜੋ ਅੰਮਿ੍ਤਸਰ ਕਿਸੇ ਥਾਂ 'ਤੇ ਕੈਦ ...

ਪੂਰੀ ਖ਼ਬਰ »

ਖਾਲੀ ਪਲਾਟ 'ਚੋਂ ਲਾਸ਼ ਮਿਲੀ

ਦੀਨਾਨਗਰ, 31 ਜਨਵਰੀ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਪੁਲਿਸ ਨੂੰ ਮਗਰਾਲਾ ਰੋਡ ਸ਼ਾਾਤੀ ਦੇਵੀ ਆਰੀਆ ਮਹਿਲਾ ਕਾਲਜ ਦੇ ਪਿਛਲੇ ਪਾਸੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਜਾਣਕਾਰੀ ਦਿੰਦੇ ਹੋਏ ਦੀਨਾਨਗਰ ਥਾਣੇ ਦੇ ਐਸ.ਐੱਚ.ਓ. ਬਲਦੇਵ ਰਾਜ ਸ਼ਰਮਾ ਨੇ ...

ਪੂਰੀ ਖ਼ਬਰ »

ਪ੍ਰਤਾਪ ਸਿੰਘ ਬਾਜਵਾ ਤੇ ਬੀਬੀ ਚਰਨਜੀਤ ਕੌਰ ਬਾਜਵਾ ਨਾਲ ਦੁੱਖ ਸਾਂਝਾ

ਧਾਰੀਵਾਲ, 31 ਜਨਵਰੀ (ਸਵਰਨ ਸਿੰਘ)-ਪੰਜਾਬ ਪ੍ਰਦੇਸ਼ ਕਾਂਰਗਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਮੈਂਬਰ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਦੀ ਸੱਸ ਅਤੇ ਸਾਬਕਾ ਵਿਧਾਇਕ ਬੀਬੀ ਚਰਨਜੀਤ ਕੌਰ ਬਾਜਵਾ ਦੀ ਮਾਤਾ ਸਰਦਾਰਨੀ ਗੁਰਚਰਨ ਕੌਰ ਚਾਹਲ ਦੀ ਮੌਤ ਹੋ ਜਾਣ 'ਤੇ ਉਨ੍ਹਾਂ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਦੇ ਅੱਵਲ ਬੱਚਿਆਂ ਦਾ ਸਨਮਾਨ

ਕੋਟਲੀ ਸੂਰਤ ਮੱਲ੍ਹੀ, 31 ਜਨਵਰੀ (ਕੁਲਦੀਪ ਸਿੰਘ ਨਾਗਰਾ)-ਦਸ਼ਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਸੂਰਤ ਮੱਲ੍ਹੀ ਦੇ ਅੱਵਲ ਰਹੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਜਾਣਕਾਰੀ ਦਿੰਦਿਆਂ ਪਿ੍ੰ. ਦਵਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਬਟਾਲਾ ...

ਪੂਰੀ ਖ਼ਬਰ »

ਪੰਚਾਇਤੀ ਰਾਜ ਦੀ ਸਥਾਪਤੀ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੋਈ-ਕਾਂਗਰਸੀ ਆਗੂ

ਡੇਰਾ ਬਾਬਾ ਨਾਨਕ, 31 ਜਨਵਰੀ (ਵਿਜੇ ਸ਼ਰਮਾ)-ਸਿਆਸੀ ਸੂਚਨਾ ਸੱੈਲ ਪੰਜਾਬ ਦੇ ਉਪ ਚੇਅਰਮੈਨ ਦਵਿੰਦਰਪਾਲ ਸਿੰਘ ਪਾਲੀ, ਕੌਾਸਲਰ ਤਰਲੋਚਨ ਸਿੰਘ, ਸੁਖਜੀਤ ਸਿੰਘ ਨੇਕੀ ਅਤੇ ਹਰਦੀਪ ਸਿੰਘ ਜੌੜੀਆਂ ਨੇ ਸਾਂਝੇ ਤੌਰ 'ਤੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ...

ਪੂਰੀ ਖ਼ਬਰ »

ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਦੇ ਸਰਕਾਰੀ ਬੈਂਕ ਰਹੇ ਬੰਦ

ਗੁਰਦਾਸਪੁਰ, 31 ਜਨਵਰੀ (ਭਾਗਦੀਪ ਸਿੰਘ ਗੋਰਾਇਆ)-ਕੇਂਦਰ ਸਰਕਾਰ ਵਲੋਂ ਬੈਂਕ ਕਰਮਚਾਰੀਆਂ ਦੀਆਂ ਤਨਖ਼ਾਹਾਂ ਵਿਚ ਵਾਧੇ ਨੰੂ ਲੈ ਕੇ ਲਟਕਦੀਆਂ ਆ ਰਹੀਆਂ ਮੰਗਾਂ ਨਾ ਮੰਨਣ ਦੇ ਵਿਰੋਧ ਵਿਚ ਅੱਜ ਬੈਂਕ ਕਰਮਚਾਰੀਆਂ ਵਲੋਂ ਕੀਤੀ ਗਈ ਹੜਤਾਲ ਤਹਿਤ ਜ਼ਿਲ੍ਹਾ ਗੁਰਦਾਸਪੁਰ ...

ਪੂਰੀ ਖ਼ਬਰ »

ਮੁੱਖ ਮੰਤਰੀ ਪੰਜਾਬ ਵਲੋਂ ਗਠਿਤ ਲੋਕ ਨਿਰਮਾਣ ਵਿਭਾਗ ਦੀ ਟੀਮ ਬੇਰਿੰਗ ਕਾਲਜ ਪੁੱਜੀ

ਬਟਾਲਾ, 31 ਜਨਵਰੀ (ਕਾਹਲੋਂ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਮੱੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੁਆਰਾ ਗਠਿਤ ਕੀਤੀ ਲੋਕ ਨਿਰਮਾਣ ਵਿਭਾਗ ਦੀ ਟੀਮ ਪਹੰੁਚੀ | ਇਸ ਟੀਮ ਵਿਚ ਸ: ਜੇ.ਐਸ. ਮਾਨ (ਚੀਫ਼ ਇੰਜੀ: ਪੀ.ਡਬਲਯੂ.ਡੀ. ਬੀ.ਐਾਡ.ਆਰ. ...

ਪੂਰੀ ਖ਼ਬਰ »

ਗੁੱਡਵਿਲ ਸਕੂਲ ਦੇ ਵਿਦਿਆਰਥੀਆਂ ਨੇ ਗਣਿਤ ਤੇ ਵਿਗਿਆਨ ਉਲੰਪੀਆਡ 'ਚ ਮੈਰਿਟ ਸਰਟੀਫਿਕੇਟ ਹਾਸਲ ਕੀਤੇ

ਬਟਾਲਾ, 31 ਜਨਵਰੀ (ਕਾਹਲੋਂ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ (ਸੀ.ਬੀ.ਐੱਸ.ਈ.) ਵਲੋਂ ਸਿੱਖਿਆ ਦੀ ਗੁਣਵੱਤਾ ਲਈ ਠੋਸ ਉਪਰਾਲੇ ਕਰਦਿਆਂ ਸਕੂਲ 'ਚ ਤੀਸਰੀ ਤੋਂ ਦਸਵੀਂ ਜਮਾਤ ਤੱਕ ਅੰਗਰੇਜ਼ੀ, ਵਿਗਿਆਨ ਅਤੇ ਗਣਿਤ ਉਲੰਪੀਆਡ ਪ੍ਰੀਖਿਆ ਦੀ ਵਿਸ਼ੇਸ਼ ਤਿਆਰੀ ...

ਪੂਰੀ ਖ਼ਬਰ »

ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ 'ਚ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮਨਾਇਆ

ਗੁਰਦਾਸਪੁਰ, 31 ਜਨਵਰੀ (ਸੁਖਵੀਰ ਸਿੰਘ ਸੈਣੀ)- ਸਥਾਨਕ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ ਜਿਸ ਵਿਚ ਡਵੀਜ਼ਨਲ ਕਮਿਸ਼ਨਰ ਜਲੰਧਰ ਬੀ. ਪੁਰੂਸ਼ਾਰਥਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਸਕੱਤਰ ਵਿਜੇ ਕੁਮਾਰ ਦੀ ਅਗਵਾਈ 'ਚ ਡੈਪੋ ਕੈਂਪ ਲਗਾਇਆ

ਕਲਾਨੌਰ, 31 ਜਨਵਰੀ (ਪੁਰੇਵਾਲ)-ਪੰਜਾਬ ਸਰਕਾਰ ਤੇ ਡਿਪਟੀ ਕਮਿਸਨਰ ਗੁਰਦਾਸਪੁਰ ਦੀਆਂ ਹਦਾਇਤਾਂ 'ਤੇ ਸਥਾਨਕ ਮਾਰਕੀਟ ਕਮੇਟੀ ਦੇ ਸਕੱਤਰ ਸ੍ਰੀ ਵਿਜੇ ਕੁਮਾਰ ਵਲੋਂ ਬਲਾਕ ਅਧੀਨ ਪੈਂਦੇ ਪਿੰਡਾਂ 'ਚ ਸਰਕਾਰ ਦੀ ਨਸ਼ਿਆਂ ਿਖ਼ਲਾਫ ਚਲਾਈ ਜਾ ਰਹੀ ਡੈਪੋ ਮੁਹਿੰਮ ਤਹਿਤ ...

ਪੂਰੀ ਖ਼ਬਰ »

2 ਸਾਲ ਦੇ ਗੈਪ ਵਾਲੇ ਵਿਦਿਆਰਥੀ ਦਾ ਔਜ਼ੀ ਹੱਬ ਨੇ ਲਵਾਇਆ ਆਸਟ੍ਰੇਲੀਆ ਦਾ ਵੀਜ਼ਾ

ਗੁਰਦਾਸਪੁਰ, 31 ਜਨਵਰੀ (ਆਰਿਫ਼)-ਔਜੀ ਹੱਬ ਗੁਰਦਾਸਪੁਰ ਨੇ ਇਕ ਹੋਰ ਗੈਪ ਵਾਲੇ ਵਿਦਿਆਰਥੀ ਦਾ ਆਸਟ੍ਰੇਲੀਆ ਦਾ ਵੀਜ਼ਾ ਲਗਵਾ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ | ਜਾਣਕਾਰੀ ਦਿੰਦੇ ਹੋਏ ਵੀਜ਼ਾ ਪ੍ਰਾਪਤ ਵਿਦਿਆਰਥੀ ਹਰਪ੍ਰੀਤ ਸਿੰਘ ਵਾਸੀ ਗੁਰਦਾਸਪੁਰ ਨੇ ...

ਪੂਰੀ ਖ਼ਬਰ »

ਸ਼ਿਵਾਲਿਕ ਡਿਗਰੀ ਕਾਲਜ 'ਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਗੁਰਦਾਸਪੁਰ, 31 ਜਨਵਰੀ (ਆਰਿਫ਼)-ਸ਼ਿਵਾਲਿਕ ਡਿਗਰੀ ਕਾਲਜ ਵਿਖੇ ਸ਼ਿਵਾਲਿਕ ਆਈ.ਟੀ.ਆਈ ਅਤੇ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਉਪਰਾਲੇ ਸਦਕਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਸਰਪ੍ਰਸਤ ਹਰਦਿਆਲ ਸਿੰਘ, ਸਟਾਫ਼ ਅਤੇ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ 'ਚ ਸਿਖਲਾਈ ਕੈਂਪ

ਧਾਰੀਵਾਲ, 31 ਜਨਵਰੀ (ਸਵਰਨ ਸਿੰਘ)-ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਵਿਖੇ ਆਤਮ ਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਨੰੂ ਰਾਈਫਲ ਸ਼ੂਟਿੰਗ ਅਤੇ ਪਿਸਟਲ ਸ਼ੂਟਿੰਗ ਦੇਣ ਲਈ ਕੈਂਪ ਲਗਾਇਆ ਗਿਆ ਹੈ | ਇਸ ਸਬੰਧ ਵਿਚ ਪ੍ਰਬੰਧਕ ਅਮਰਜੀਤ ਸਿੰਘ ਚਾਹਲ ...

ਪੂਰੀ ਖ਼ਬਰ »

ਕੈਲਾਸ਼ ਇਨਕਲੇਵ ਦੇ ਸੀਵਰੇਜ ਦੀ ਸਫ਼ਾਈ ਕਰਵਾਈ

ਗੁਰਦਾਸਪੁਰ, 31 ਜਨਵਰੀ (ਸੁਖਵੀਰ ਸਿੰਘ ਸੈਣੀ)- ਸਥਾਨਕ ਬਟਾਲਾ ਰੋਡ ਸਥਿਤ ਕੈਲਾਸ਼ ਇਨਕਲੇਵ ਵਿਖੇ ਬੰਦ ਪਏ ਸੀਵਰੇਜ ਦੀ ਸਫ਼ਾਈ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਅਤੇ ਚੇਅਰਮੈਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵਲੋਂ ਕਰਵਾਈ ਗਈ | ਇਸ ਮੌਕੇ ਚੇਅਰਮੈਨ ਬਲਜੀਤ ਸਿੰਘ ...

ਪੂਰੀ ਖ਼ਬਰ »

ਗਲੋਬਲ ਮਾਈਗਰੇਸ਼ਨ ਨੇ ਰਿਫਿਊਜ਼ਲ ਤੋਂ ਬਾਅਦ ਲਵਾਇਆ ਯੂ. ਕੇ. ਦਾ ਸਟੂਡੈਂਟ ਵੀਜ਼ਾ

ਗੁਰਦਾਸਪੁਰ, 31 ਜਨਵਰੀ (ਸੁਖਵੀਰ ਸਿੰਘ ਸੈਣੀ)-ਸਥਾਨਕ ਬਟਾਲਾ ਰੋਡ ਸਥਿਤ ਗਲੋਬਲ ਮਾਈਗਰੇਸ਼ਨ ਵਲੋਂ ਕੁਝ ਹੀ ਦਿਨਾਂ ਵਿਚ ਰਿਫਿਊਜ ਹੋਏ ਨੌਜਵਾਨ ਦਾ ਯੂ.ਕੇ ਦਾ ਸਟੱਡੀ ਵੀਜ਼ਾ ਲਵਾਇਆ ਗਿਆ ਹੈ | ਸੰਸਥਾ ਐਮ.ਡੀ ਤੇ ਇਮੀਗਰੇਸ਼ਨ ਐਡਵੋਕੇਟ ਗਗਨ ਘੁੰਮਣ ਨੇ ਦੱਸਿਆ ਕਿ ...

ਪੂਰੀ ਖ਼ਬਰ »

ਝੂਲਣਾ ਮਹਿਲ ਵਿਖੇ ਵਿਧਾਇਕ ਪਾਹੜਾ ਵਲੋਂ ਮੁਹੱਲਾ ਵਾਸੀਆਂ ਨਾਲ ਮੀਟਿੰਗ

ਗੁਰਦਾਸਪੁਰ, 31 ਜਨਵਰੀ (ਸੁਖਵੀਰ ਸਿੰਘ ਸੈਣੀ)-ਸਥਾਨਕ ਝੂਲਣਾ ਮਹਿਲ ਵਿਖੇ ਮੁਹੱਲਾ ਵਾਸੀਆਂ ਦੀਆਂ ਮੁਸ਼ਕਿਲਾਂ ਨੰੂ ਲੈ ਕੇ ਹਲਕਾ ਵਿਧਾਇਕ ਪਾਹੜਾ ਵਲੋਂ ਮੁਹੱਲਾ ਵਾਸੀਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਵਿਧਾਇਕ ਪਾਹੜਾ ਨੇ ਮੁਹੱਲੇ ਦੇ ਲੋਕਾਂ ਦੀਆਂ ...

ਪੂਰੀ ਖ਼ਬਰ »

ਬੀ. ਜੀ. ਬਲਾਜ਼ਮ ਸਕੂਲ ਭਾਗੋਵਾਲ 'ਚ ਸਾਲਾਨਾ ਸਮਾਗਮ

ਕਿਲ੍ਹਾ ਲਾਲ ਸਿੰਘ, 31 ਜਨਵਰੀ (ਬਲਬੀਰ ਸਿੰਘ)-ਸ੍ਰੀਮਤੀ ਲੀਲਾਵੰਤੀ ਬੀ.ਜੀ. ਬਲਾਜ਼ਮ ਸਕੂਲ ਭਾਗੋਵਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਡਾ. ਅਨਿਲ ਮਰਵਾਹਾ, ਬੱਚਿਆਂ ਦੇ ਮਾਹਿਰ ਡਾ. ਅਮਨਦੀਪ ਸਿੰਘ ਅਤੇ ਡਾ. ਮੋਨਿਕਾ ਮੁੱਖ ਮਹਿਮਾਨਾਂ ਵਜੋਂ ...

ਪੂਰੀ ਖ਼ਬਰ »

ਰਿਆਲੀ ਕਲਾਂ ਦੀ ਵਿਕਾਸ ਕਲੱਬ ਨੇ 40 ਲੱਖ ਖ਼ਰਚ ਕੇ ਪਿੰਡ ਦੀ ਨੁਹਾਰ ਬਦਲੀ

ਅਲੀਵਾਲ, 31 ਜਨਵਰੀ (ਅਵਤਾਰ ਸਿੰਘ ਰੰਧਾਵਾ)- ਨਜ਼ਦੀਕੀ ਪਿੰਡ ਰਿਆਲੀ ਕਲਾਂ ਦੀ ਵਿਕਾਸ ਕਲੱਬ ਵਲੋਂ ਐਨ.ਆਰ.ਆਈ. ਸੱਜਣਾਂ ਦੇ ਸਹਿਯੋਗ ਸਦਕਾ ਵੱਡੇ ਵਿਕਾਸ ਕਾਰਜ ਕਰਵਾ ਕੇ ਪਿੰਡ ਦੀ ਨੁਹਾਰ ਬਦਲੀ ਅਤੇ ਪਿੰਡ ਰਿਆਲੀ ਕਲਾਂ ਨੂੰ ਆਉਣ ਵਾਲੇ ਸਮੇਂ 'ਚ ਸੂਬੇ ਦਾ ਮੋਹਰੀ ਪਿੰਡ ...

ਪੂਰੀ ਖ਼ਬਰ »

ਮੰਗਾਂ ਪ੍ਰਤੀ ਅੜੀਅਲ ਵਤੀਰਾ ਅਪਣਾ ਰਹੀ ਕੈਪਟਨ ਸਰਕਾਰ-ਸੈਣੀ

ਗੁਰਦਾਸਪੁਰ, 31 ਜਨਵਰੀ (ਗੁਰਪ੍ਰਤਾਪ ਸਿੰਘ)-ਸੀਟੂ ਨਾਲ ਸਬੰਧਿਤ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਸੂਬਾਈ ਆਗੂ ਤੇ ਸੀ.ਪੀ.ਆਈ. (ਐਮ) ਤਹਿਸੀਲ ਗੁਰਦਾਸਪੁਰ ਕਮੇਟੀ ਮੈਂਬਰ ਕਾਮਰੇਡ ਅਮਰਜੀਤ ਸਿੰਘ ਸੈਣੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ...

ਪੂਰੀ ਖ਼ਬਰ »

ਏ. ਡੀ. ਸੀ. ਮੂਧਲ ਵਲੋਂ ਪਿੰਡ ਪੇਰੋਸ਼ਾਹ 'ਚ ਵਿਕਾਸ ਕਾਰਜਾਂ ਦਾ ਜਾਇਜ਼ਾ

ਘੁਮਾਣ, 31 ਜਨਵਰੀ (ਬੰਮਰਾਹ)-ਏ.ਡੀ.ਸੀ. ਵਿਕਾਸ ਰਣਬੀਰ ਸਿੰਘ ਮੂਧਲ ਅਤੇ ਬੀ.ਡੀ.ਓ. ਸੁਰੇਸ਼ ਕੁਮਾਰ ਸ੍ਰੀ ਹਰਿਗੋਬਿੰਦਪੁਰ ਵਲੋਂ ਆਪਣੇ ਅਮਲੇ ਸਮੇਤ ਗ੍ਰਾਮ ਪੰਚਾਇਤ ਪੇਰੋਸ਼ਾਹ ਵਿਖੇ ਆਰੰਭੇ ਗਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ | ਇਸ ਸਬੰਧੀ ਅਧਿਆਪਕ ਆਗੂ ...

ਪੂਰੀ ਖ਼ਬਰ »

3 ਨੂੰ ਵਿਸ਼ੇਸ਼ ਕੈਂਪ ਦਾ ਲੋਕ ਲਾਭ ਲੈਣ-ਐੱਸ. ਡੀ. ਐਮ.

ਕਲਾਨੌਰ, 31 ਜਨਵਰੀ (ਪੁਰੇਵਾਲ, ਕਾਹਲੋਂ)-3 ਫਰਵਰੀ ਨੂੰ ਪਿੰਡ ਦੋਸਤਪੁਰ 'ਚ ਨਾਲ ਲਗਦੇ 15 ਪਿੰਡਾਂ ਦੇ ਲੋਕਾਂ ਨੂੰ ਇੱਕੋਂ ਥਾਂ 'ਤੇ ਲੋਕ ਭਲਾਈ ਦੀਆਂ ਸਹੂਲਤਾਂ ਮੁਹੱਈਆ ਕਰਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ...

ਪੂਰੀ ਖ਼ਬਰ »

2015 'ਚ ਅਕਾਲੀ-ਭਾਜਪਾ ਸਰਕਾਰ ਸਮੇਂ ਮੈਂ ਪਾਸ ਕਰਵਾਈ ਸੀ ਅੰਮਿ੍ਤ ਯੋਜਨਾ-ਸੇਖੜੀ

ਬਟਾਲਾ, 31 ਜਨਵਰੀ (ਬੁੱਟਰ)-ਅਕਾਲੀ-ਭਾਜਪਾ ਸਰਕਾਰ ਸਮੇਂ 2015 ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੰਮਿ੍ਤ ਯੋਜਨਾ ਪਾਸ ਕੀਤੀ ਸੀ | ਇਹ ਪ੍ਰਗਟਾਵਾ ਬਟਾਲਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਕੀਤਾ | ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ 25ਵਾਂ ਗੁਰਮਤਿ ਸਮਾਗਮ

ਬਟਾਲਾ, 31 ਜਨਵਰੀ (ਹਰਦੇਵ ਸਿੰਘ ਸੰਧੂ)- ਦਸਮੇਸ਼ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਬੀ.ਜੇ. ਫੌਾਡਰੀ ਐਾਡ ਆਇਰਨ ਵਰਕਸ ਵਿਖੇ 25ਵਾਂ ਗੁਰਮਤਿ ਸਮਾਗਮ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਟਾਲਾ ਦੇ ਮੈਂਬਰਾਂ ਤੇ ...

ਪੂਰੀ ਖ਼ਬਰ »

ਐੱਸ. ਡੀ. ਕਾਲਜ 'ਚ ਵੋਟਰ ਦਿਵਸ ਮਨਾਇਆ

ਗੁਰਦਾਸਪੁਰ, 31 ਜਨਵਰੀ (ਸੁਖਵੀਰ ਸਿੰਘ ਸੈਣੀ)- ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਵਿਖੇ ਯੂਥ ਕਲੱਬ ਵਲੋਂ ਰਾਸ਼ਟਰੀ ਵੋਟਰ ਦਿਵਸ ਕਾਲਜ ਪਿ੍ੰ. ਡਾ: ਨੀਰੂ ਸ਼ਰਮਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਇਸ ਮੌਕੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਭਾਸ਼ਣ ਪ੍ਰਤੀਯੋਗਤਾ ਕਰਵਾਈ ...

ਪੂਰੀ ਖ਼ਬਰ »

ਸੇਂਟ ਸੋਲਜਰ ਸਕੂਲ ਨੂੰ ਮਿਲਿਆ ਪਹਿਲਾ ਸਥਾਨ

ਬਟਾਲਾ, 31 ਜਨਵਰੀ (ਹਰਦੇਵ ਸਿੰਘ ਸੰਧੂ)-ਸਥਾਨਕ ਵੀਰ ਹਕੀਕਤ ਰਾਏ ਦੀ ਸਮਾਧ 'ਤੇ ਦੈਨਿਕ ਪ੍ਰਾਰਥਨਾ ਸਭਾ ਵਲੋਂ ਬਸੰਤ ਪੰਚਮੀ ਮੌਕੇ ਕਰਵਾਏ ਜਾਂਦੇ ਸਮਾਗਮ 'ਚ ਬਟਾਲਾ ਦੇ ਵੱਖ-ਵੱਖ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ ਵਿਚ ਸੇਂਟ ਸੋਲਜਰ ਮਾਡਰਨ ਸਕੂਲ ਕਾਹਨੂੰਵਾਨ ...

ਪੂਰੀ ਖ਼ਬਰ »

ਗੁਰੂ ਹਰਿਕ੍ਰਿਸ਼ਨ ਸਕੂਲ ਨੰਗਲ-ਘੁਮਾਣ ਦਾ ਸ਼ਾਨਦਾਰ ਪ੍ਰਦਰਸ਼ਨ

ਘੁਮਾਣ, 31 ਜਨਵਰੀ (ਬੰਮਰਾਹ)-ਗੁਰੂ ਨਾਨਕ ਕਾਲਜ ਬਟਾਲਾ ਵਿਖੇ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਮੁਕਾਬਲਿਆਂ 'ਚ ਗੁਰੂ ਹਰਿਕ੍ਰਿਸ਼ਨ ਸਕੂਲ ਨੰਗਲ-ਘੁਮਾਣ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਵਿਤਾ ਉਚਾਰਨ ਮੁਕਾਬਲੇ ਵਿਚ ਕਾਜਲਪ੍ਰੀਤ ਕੌਰ ...

ਪੂਰੀ ਖ਼ਬਰ »

ਪੁਰਾਣਾ ਸ਼ਾਲਾ ਦੇ ਦੁਕਾਨਦਾਰਾਂ ਵਲੋਂ ਪੰਜਾਬ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਪੁਰਾਣਾ ਸ਼ਾਲਾ, 31 ਜਨਵਰੀ (ਗੁਰਵਿੰਦਰ ਸਿੰਘ ਗੋਰਾਇਆ)- ਸਥਾਨਕ ਕਸਬੇ ਦੇ ਬਾਜ਼ਾਰ ਅੰਦਰ ਚੱਕ ਸ਼ਰੀਫ਼ ਮੁੱਖ ਮਾਰਗ ਦੀ ਪਿਛਲੇ ਕਈ ਸਾਲਾਂ ਤੋਂ ਬਦ ਤੋਂ ਬਦਤਰ ਬਣੀ ਹਾਲਾਤ 'ਤੇ ਸੜਕ ਵਿਚਕਾਰ ਦੁਕਾਨਾਂ ਅੱਗੇ ਪਏ ਡੂੰਘੇ ਟੋਇਆਂ ਕਾਰਨ ਅਕਸਰ ਵਾਪਰ ਰਹੇ ਹਾਦਸਿਆਂ ਨੂੰ ਲੈ ...

ਪੂਰੀ ਖ਼ਬਰ »

ਯੂਨੀਵਰਸਲ ਸਕੂਲ ਵਿਖੇ ਧਾਰਮਿਕ ਕਵਿਤਾ ਉਚਾਰਨ ਸੰਮੇਲਨ

ਧਾਰੀਵਾਲ, 31 ਜਨਵਰੀ (ਸਵਰਨ ਸਿੰਘ)-ਇੱਥੋਂ ਨਜ਼ਦੀਕ ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਲੇਹਲ (ਧਾਰੀਵਾਲ) ਵਿਖੇ ਧਾਰਮਿਕ ਕਵਿਤਾ ਉਚਾਰਨ ਸੰਮੇਲਨ ਚੇਅਰਮੈਨ ਡਾ: ਐੱਸ. ਐੱਸ. ਛੀਨਾ ਦੇ ਪ੍ਰਬੰਧਾਂ ਹੇਠ ਕਰਵਾਇਆ ਗਿਆ, ਜਿਸ ਵਿਚ ਧਾਰਮਿਕ ਕਵਿਤਾ ਲੇਖਕ ਡਾ: ਦਲਬੀਰ ...

ਪੂਰੀ ਖ਼ਬਰ »

ਭਾਜਪਾ ਪਾਰਟੀ ਮੰਡਲ ਬਹਿਰਾਮਪੁਰ ਦੀ ਮੀਟਿੰਗ

ਬਹਿਰਾਮਪੁਰ, 31 ਜਨਵਰੀ (ਬਲਬੀਰ ਸਿੰਘ ਕੋਲਾ)-ਭਾਜਪਾ ਪਾਰਟੀ ਮੰਡਲ ਬਹਿਰਾਮਪੁਰ ਦੀ ਜ਼ਰੂਰੀ ਮੀਟਿੰਗ ਮੰਡਲ ਪ੍ਰਧਾਨ ਭੀਸ਼ਮ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ ਕਾਜੀਚੱਕ ਵਿਖੇ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਕਾਰਜਕਾਰਨੀ ਦੇ ਮੈਂਬਰ ਰਵੀ ਮੋਹਨ ਨੇ ਉਚੇਚੇ ਤੌਰ 'ਤੇ ...

ਪੂਰੀ ਖ਼ਬਰ »

ਸਰਹੱਦੀ ਸਕੂਲਾਂ 'ਚ ਸਾਇੰਸ ਲੈਕਚਰਾਰਾਂ ਦੀ ਘਾਟ ਕਰਕੇ ਪੜ੍ਹਾਈ ਦਾ ਹੋ ਰਿਹੈ ਨੁਕਸਾਨ-ਮਾਪੇ ਪੇ੍ਰਸ਼ਾਨ

ਕੋਟਲੀ ਸੂਰਤ ਮੱਲ੍ਹੀ, 31 ਜਨਵਰੀ (ਕੁਲਦੀਪ ਸਿੰਘ ਨਾਗਰਾ)-ਸਰਹੱਦੀ ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ 'ਚ ਪਿਛਲੇ ਲੰਮੇ ਸਮੇਂ ਤੋਂ ਸਾਇੰਸ ਗਰੁੱਪ ਦੇ ਲੈਕਚਰਾਰ ਦੀ ਘਾਟ ਕਰਕੇ ਜਿਥੇ ਬੱਚਿਆਂ ਦੀ ਪੜ੍ਹਾਈ ਦਾ ਭਾਰੀ ਨੁਕਸਾਨ ਹੋ ...

ਪੂਰੀ ਖ਼ਬਰ »

ਅੰਤਰ ਸਕੂਲ ਸੱਭਿਆਚਾਰਕ ਮੁਕਾਬਲੇ ਗੁਰੂ ਹਰਿਰਾਇ ਇੰਟੈਲੀਜੈਂਟ ਸਕੂਲ ਪਹਿਲੇ ਸਥਾਨ 'ਤੇ

ਪੰਜਗਰਾਈਆਂ, 31 ਜਨਵਰੀ (ਬਲਵਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ ਸਕੂਲ ਸੱਭਿਆਚਾਰਕ ਮੁਕਾਬਲੇ ਦੌਰਾਨ ਕਸਬਾ ਪੰਜਗਰਾਈਆਂ ਦੇ ਗੁਰੂ ਹਰਿ ਰਾਏ ਇੰਟੈਲੀਜੈਂਟ ਟ੍ਰੇਯਰ ਸਕੂਲ ਦੇ ਵਿਦਿਆਰਥੀਆਂ ਨੇ ਪਹਿਲੀ ਪੁਜੀਸ਼ਨ ...

ਪੂਰੀ ਖ਼ਬਰ »

ਪ੍ਰਧਾਨ ਜਾਂਗਲਾ ਦੀ ਅਗਵਾਈ 'ਚ ਨੰਬਰਦਾਰਾਂ ਦੀ ਇਕੱਤਰਤਾ

ਅਲੀਵਾਲ, 31 ਜਨਵਰੀ (ਅਵਤਾਰ ਸਿੰਘ ਰੰਧਾਵਾ)- ਨਜ਼ਦੀਕੀ ਬਾਬਾ ਸ੍ਰੀਚੰਦ ਜੀ ਐੱਚ.ਪੀ. ਆਟੋ ਕਾਦੀਆਂ ਰਾਜੂਪਤਾਂ ਵਿਖੇ ਨੰਬਰਦਾਰਾਂ ਦੀ ਇਕੱਤਰਤਾ ਬਲਾਕ ਪ੍ਰਧਾਨ ਕੁਲਵੰਤ ਸਿੰਘ ਜਾਂਗਲਾ ਦੀ ਅਗਵਾਈ 'ਚ ਹੋਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਨਵਦੀਪ ਸਿੰਘ ਸ਼ੇਰਾ ...

ਪੂਰੀ ਖ਼ਬਰ »

ਪੰਡਿਤ ਮੋਹਨ ਲਾਲ ਕਾਲਜ 'ਚ ਇਕ ਰੋਜ਼ਾ ਵਰਕਸ਼ਾਪ

ਫਤਹਿਗੜ੍ਹ ਚੂੜੀਆਂ, 31 ਜਨਵਰੀ (ਐਮ.ਐਸ. ਫੁੱਲ)-ਸਥਾਨਕ ਪੰਡਿਤ ਮੋਹਨ ਲਾਲ ਕਾਲਜ ਵਿਖੇ ਪਿ੍ੰ: ਡਾ. ਅਲਕਾ ਵਿਜ ਦੀ ਰਹਿਨੁਮਾਈ ਹੇਠ ਪੰਜਾਬੀ ਵਿਭਾਗ ਵਲੋਂ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ, ਜਿਸ ਵਿਚ ਉੱਘੇ ਰੰਗਕਰਮੀ ਸ੍ਰੀ ਕੇਵਲ ਧਾਲੀਵਾਲ ਤੇ ਗਲਪਕਾਰ ਬਲਬੀਰ ਪਰਵਾਨਾ ...

ਪੂਰੀ ਖ਼ਬਰ »

ਬੇਬੁਨਿਆਦ ਦੋਸ਼ ਲਾ ਕੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼

ਸਠਿਆਲੀ, 31 ਜਨਵਰੀ (ਜਸਪਾਲ ਸਿੰਘ)-ਇੱਥੋਂ ਨਜ਼ਦੀਕ ਪੈਂਦੇ ਪਿੰਡ ਛੀਨਾ ਰੇਤ ਵਾਲਾ ਦੇ ਵਾਸੀ ਗੋਪਾਲ ਸਿੰਘ ਪੁੱਤਰ ਤਾਰਾ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਤੰਗ-ਪ੍ਰੇਸ਼ਾਨ ਹੋਣ ਦੇ ਦੋਸ਼ ਲਗਾਏ ਹਨ | ਉਨ੍ਹਾਂ ਕਿਹਾ ਕਿ 8 ਮਹੀਨੇ ਪਹਿਲਾਂ ਮੈਂ ਮਲਕੀਤ ਸਿੰਘ ਪੁੱਤਰ ...

ਪੂਰੀ ਖ਼ਬਰ »

139 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ

ਗੁਰਦਾਸਪੁਰ, 31 ਜਨਵਰੀ (ਆਰਿਫ਼)- ਸ੍ਰੀ ਕਲਗ਼ੀਧਰ ਅੰਮਿ੍ਤ ਸੰਚਾਰ ਸੁਸਾਇਟੀ ਵਲੋਂ ਪਿੰਡ-ਪਿੰਡ, ਘਰ ਘਰ ਜਾ ਕੇ ਸੰਗਤਾਂ ਨੰੂ ਨਸ਼ਿਆਂ ਦਾ ਤਿਆਰ ਕਰਕੇ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜਥੇ ਵਲੋਂ ਜਨਵਰੀ ਮਹੀਨੇ ਵਿਚ ...

ਪੂਰੀ ਖ਼ਬਰ »

ਪਿੰਡ ਰਣੀਆਂ ਦੇ ਘਰ 'ਚ ਹੋਈ ਚੋਰੀ

ਧਾਰੀਵਾਲ, 31 ਜਨਵਰੀ (ਜੇਮਸ ਨਾਹਰ)-ਨਜ਼ਦੀਕ ਪਿੰਡ ਰਣੀਆਂ ਵਿਖੇ ਚੋਰਾਂ ਵਲੋਂ ਇਕ ਪੰਚਾਇਤ ਮੈਂਬਰ ਦੇ ਘਰ ਚੋਰੀ ਕਰਨ ਦੀ ਖਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਵਿਧਵਾ ਦਲਬੀਰੋ ਪਤਨੀ ਸਵ: ਜੱਸੂ ਚਰਨ ਦੇ ਪੁੱਤਰ ਪੰਚ ਸੁਰਜੀਤ ਮਸੀਹ ਲਾਡੀ ਰਣੀਆਂ ਨੇ ਦੱਸਿਆ ...

ਪੂਰੀ ਖ਼ਬਰ »

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਹਿ ਸਿੰਘ ਸਕੂਲ 'ਚ ਧਾਰਮਿਕ ਸਮਾਗਮ

ਕਲਾਨੌਰ, 31 ਜਨਵਰੀ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਸਾਹਿਬਜ਼ਾਦਾ ਜੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ 'ਚ ਚੇਅਰਮੈਨ ਅਜੀਤ ਸਿੰਘ ਮੱਲ੍ਹੀ ਤੇ ਡਾਇਰੈਕਟਰ ਅਮਰਿੰਦਰ ਸਿੰਘ ਮੱਲ੍ਹੀ ਦੀ ਯੋਗ ਅਗਵਾਈ ਅਤੇ ਪਿ੍ੰ: ਮੀਨਾ ਪਰਾਸ਼ਰ ਦੀ ਦੇਖ-ਰੇਖ ...

ਪੂਰੀ ਖ਼ਬਰ »

ਸੁਸਾਇਟੀ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਤੇ ਮਿੱਲ 'ਚ ਘਪਲਿਆਂ ਦੀ ਜਾਂਚ ਸਬੰਧੀ ਮੰਗ ਪੱਤਰ

ਗੁਰਦਾਸਪੁਰ, 31 ਜਨਵਰੀ (ਭਾਗਦੀਪ ਸਿੰਘ ਗੋਰਾਇਆ)- ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਨੇ ਖੰਡ ਮਿੱਲ ਪਨਿਆੜ ਵਲੋਂ ਪਿਛਲੇ ਸੀਜ਼ਨਾਂ ਅਤੇ ਚਾਲੂ ਸੀਜ਼ਨ ਦੀ ਬਕਾਇਆ ਰਾਸ਼ੀ ਵਿਆਜ ਸਮੇਤ ਅਤੇ ਮਿੱਲ ਵਿਚ ਹੋਏ ਘਪਲਿਆਂ ਸਬੰਧੀ ਜਾਂਚ ਕਰਵਾਉਣ ਲਈ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਅੰਤਰ ਸਕੂਲ ਮੁਕਾਬਲੇ 'ਚ ਆਰ. ਡੀ. ਖੋਸਲਾ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਬਟਾਲਾ, 31 ਜਨਵਰੀ (ਕਾਹਲੋਂ)-ਗੁਰੂ ਨਾਨਕ ਕਾਲਜ ਬਟਾਲਾ 'ਚ ਕਰਵਾਏ ਅੰਡਰ ਸਕੂਲ ਮੁਕਾਬਲਿਆਂ 'ਚ ਆਰ.ਡੀ. ਖੋੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਲੋਕ ਗੀਤ, ਦੁਮਾਲਾ, ਗੀਤ-ਗਜ਼ਲ, ਰੰਗੋਲੀ 'ਚ ਪਹਿਲਾ, ...

ਪੂਰੀ ਖ਼ਬਰ »

ਸਬ ਡਵੀਜ਼ਨ ਤੇ ਤਹਿਸੀਲ ਦਫ਼ਤਰ ਧਾਰ ਕਲਾਂ ਿਖ਼ਲਾਫ਼ ਪ੍ਰਦਰਸ਼ਨ

ਧਾਰ ਕਲਾਂ, 31 ਜਨਵਰੀ (ਨਰੇਸ਼ ਪਠਾਨੀਆ)- ਪੰਜਾਬ ਸਰਕਾਰ ਵਲੋਂ ਸਰਕਾਰੀ ਅਧਿਕਾਰੀਆਂ ਦੀ ਆਪਣੇ ਦਫ਼ਤਰਾਂ ਵਿਚ ਸੌ ਫ਼ੀਸਦੀ ਹਾਜ਼ਰੀ ਯਕੀਨੀ ਬਣਾਉਣ ਦੇ ਲੱਖ ਦਾਅਵੇ ਕਰਨ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਦੀ ਦਫ਼ਤਰਾਂ ਵਿਚ ਨਾਂਹ ਦੇ ਬਰਾਬਰ ਹਾਜ਼ਰੀ ਹੈ | ਲੋਕਾਂ ਦੀਆਂ ...

ਪੂਰੀ ਖ਼ਬਰ »

ਫ਼ਤਹਿਪੁਰ ਪੰਚਾਇਤ ਤੋਂ ਲਾਪਤਾ ਦੂਸਰੇ ਨਾਬਾਲਗ ਦੀ ਲਾਸ਼ ਮਿਲੀ

ਡਮਟਾਲ, 31 ਜਨਵਰੀ (ਰਾਕੇਸ਼ ਕੁਮਾਰ)-ਉਪ ਮੰਡਲ ਫਤਿਹਪੁਰ ਦੀ ਪੰਚਾਇਤ ਠੇਹਡ ਦਾ ਲਾਪਤਾ ਹੋਏ ਦੂਸਰੇ ਬੱਚੇ ਦੀ ਲਾਸ਼ ਅੱਜ ਪੁਲਿਸ ਨੇ ਬਰਾਮਦ ਕਰ ਲਈ ਹੈ | ਪਿੰਡ ਗੰਡੀਰੀ ਦੇ ਦੋ ਨਾਬਾਲਗ ਬੱਚੇ 26 ਜਨਵਰੀ ਨੰੂ ਆਪਣੇ ਘਰ ਤੋਂ ਲਾਪਤਾ ਸਨ, ਜਿਨ•ਾਂ ਵਿਚੋਂ ਇਕ ਨਾਬਾਲਗ ਲੜਕਾ 11 ...

ਪੂਰੀ ਖ਼ਬਰ »

ਡਾ: ਕੇ. ਡੀ. ਸਿੰਘ ਤੇ ਉਨ੍ਹਾਂ ਦੀ ਪਤਨੀ ਨੂੰ ਕੀਤਾ ਸਨਮਾਨਿਤ

ਪਠਾਨਕੋਟ, 31 ਜਨਵਰੀ (ਆਸ਼ੀਸ਼ ਸ਼ਰਮਾ)-ਲਾਈਨ ਕਲੱਬ ਪਠਾਨਕੋਟ ਵਲੋਂ ਸਾਬਕਾ ਜ਼ਿਲ੍ਹਾ ਗਵਰਨਰ ਸਤੀਸ਼ ਮਹਿੰਦਰੂ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਕਲੱਬ ਵਲੋਂ ਅੱਖਾਂ ਦੇ ਲਗਾਏ ਕੈਂਪਾਂ ਵਿਚ ਮੁਫ਼ਤ ਸੇਵਾ ਦੇਣ ਵਾਲੇ ਡਾ: ਕੇ.ਡੀ. ਸਿੰਘ ...

ਪੂਰੀ ਖ਼ਬਰ »

ਕਾਂਗਰਸ ਹਲਕਾ ਇੰਚਾਰਜ ਮੰਟੂ ਨੇ ਧਾਰ ਕਲਾਂ ਦੀਆਂ ਪੰਚਾਇਤਾਂ ਨੂੰ ਚੈੱਕ ਵੰਡੇ

ਧਾਰ ਕਲਾਂ, 31 ਜਨਵਰੀ (ਨਰੇਸ਼ ਪਠਾਨੀਆ)-ਕਾਂਗਰਸ ਹਲਕਾ ਇੰਚਾਰਜ ਸੁਜਾਨਪੁਰ ਅਮਿਤ ਸਿੰਘ ਮੰਟੂ ਨੇ ਬੀ.ਡੀ.ਪੀ.ਓ. ਧਾਰ ਕਲਾਂ ਵਿਚ 52 ਲੱਖ 80 ਹਜ਼ਾਰ ਦੀ ਰਾਸ਼ੀ ਦੇ ਚੈੱਕ ਪੰਚਾਇਤਾਂ ਨੰੂ ਵੰਡੇ | ਅਮਿਤ ਮੰਟੂ ਨੇ ਕਿਹਾ ਕਿ ਇਲਾਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ...

ਪੂਰੀ ਖ਼ਬਰ »

ਐਨ. ਸੀ. ਸੀ. ਕੈਡਿਟਾਂ ਦੀ ਏ-ਸਰਟੀਫਿਕੇਟ ਦੀ ਪ੍ਰੀਖਿਆ ਕਰਵਾਈ

ਪਠਾਨਕੋਟ, 31ਜਨਵਰੀ (ਆਸ਼ੀਸ਼ ਸ਼ਰਮਾ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਮੀਨੀ ਪਠਾਨਕੋਟ ਵਿਖੇ ਕਮਾਂਡਿੰਗ ਅਫ਼ਸਰ ਸੱਤਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ. ਗੁਰਦਾਸਪੁਰ ਦੇ ਕਰਨਲ ਡੀ.ਐੱਸ. ਢਾਕਾ ਦੀ ਪ੍ਰਧਾਨਗੀ ਹੇਠ ਐਨ.ਸੀ.ਸੀ. ਕੈਡਟਾਂ ਦੀ ਏ-ਸਰਟੀਫਿਕੇਟ ...

ਪੂਰੀ ਖ਼ਬਰ »

ਤੰਬਾਕੂ ਦੇ ਬੁਰੇ ਪ੍ਰਭਾਵਾਂ ਦੀ ਜਾਣਕਾਰੀ ਸਬੰਧੀ ਜਾਗਰੂਕਤਾ ਸੈਮੀਨਾਰ

ਪਠਾਨਕੋਟ, 31 ਜਨਵਰੀ (ਆਸ਼ੀਸ਼ ਸ਼ਰਮਾ)-ਜ਼ਿਲ੍ਹਾ ਤੰਬਾਕੂ ਰੋਕਥਾਮ ਪ੍ਰੋਗਰਾਮ ਅਧੀਨ ਇਕ ਦਿਨ ਦੀ ਟ੍ਰੇਨਿੰਗ ਕਮ ਸੈਸਟਾਈਜੇਸ਼ਨ ਵਰਕਸ਼ਾਪ ਡਿਪਟੀ ਕਮਿਸ਼ਨਰ ਪਠਾਨਕੋਟ (ਚੇਅਰਮੈਨ ਜ਼ਿਲ੍ਹਾ ਤੰਬਾਕੂ ਕੰਟਰੋਲ ਸੈੱਲ) ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਸਿਵਲ ਸਰਜਨ, ਡਾ: ...

ਪੂਰੀ ਖ਼ਬਰ »

ਯੂ. ਐੱਫ. ਬੀ. ਯੂ. ਦੇ ਸੱਦੇ 'ਤੇ ਮੰਗਾਂ ਨੂੰ ਲੈ ਕੇ ਸਰਕਾਰੀ ਬੈਂਕਾਂ 'ਚ ਕੰਮ-ਕਾਜ ਰਿਹਾ ਠੱਪ

ਪਠਾਨਕੋਟ, 31 ਜਨਵਰੀ (ਸੰਧੂ)-ਯੂ.ਐੱਫ.ਬੀ.ਯੂ. ਦੇ ਸੱਦੇ 'ਤੇ ਤਨਖ਼ਾਹ ਵਿਚ ਸੋਧ ਨੂੰ ਲੈ ਕੇ ਪ੍ਰਬੰਧਕ ਅਤੇ ਯੂਨੀਅਨ ਆਗੂਆਂ ਦੀ ਗੱਲਬਾਤ ਦਾ ਕੋਈ ਸਿੱਟਾ ਨਾ ਨਿਕਲਣ ਤੋਂ ਬਾਅਦ ਅੱਜ ਸਰਕਾਰੀ ਬੈਂਕਾਂ ਦੇ ਮੁਲਾਜ਼ਮ ਵਲੋਂ ਕੰਮ-ਕਾਜ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਗਿਆ ਤੇ ...

ਪੂਰੀ ਖ਼ਬਰ »

ਜੇ. ਪੀ. ਨੱਢਾ ਨੂੰ ਪ੍ਰਧਾਨ ਥਾਪਣਾ ਸਹੀ ਫ਼ੈਸਲਾ-ਮਹਾਜਨ

ਪਠਾਨਕੋਟ, 31 ਜਨਵਰੀ (ਆਰ. ਸਿੰਘ)-ਭਾਜਪਾ ਹਾਈਕਮਾਨ ਇਕ ਦੇ ਬਾਅਦ ਇਕ ਨਿਯੁਕਤੀਆਂ ਪਾ ਕੇ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ਕਰਦੀ ਜਾ ਰਹੀ ਹੈ ਤੇ ਜੇ.ਪੀ. ਨੱਢਾ ਦੇ ਆਲ ਇੰਡੀਆ ਭਾਜਪਾ ਦੇ ਕੌਮੀ ਪ੍ਰਧਾਨ ਬਣਨ ਨਾਲ ਭਾਜਪਾ ਨੂੰ ਭਾਰੀ ਬਲ ਮਿਲੇਗਾ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

ਸੀ. ਏ. ਏ. ਦੇ ਸਮਰਥਨ 'ਚ ਭਾਜਪਾ ਆਗੂਆਂ ਵਲੋਂ ਕੈਂਪ

ਪਠਾਨਕੋਟ, 31 ਜਨਵਰੀ (ਆਰ. ਸਿੰਘ)-ਸੀ.ਏ.ਏ. ਦੇ ਸਮਰਥਨ ਵਿਚ ਗਾੜ੍ਹੀ ਅਹਾਤਾ ਚੌਾਕ ਪਠਾਨਕੋਟ ਦੇ ਵਾਰਡ ਨੰਬਰ 16 ਵਿਚ ਰਾਮਪਾਲ ਵਿਕੀ ਦੀ ਅਗਵਾਈ ਹੇਠ ਇਕ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਲੋਕਾਂ ਨੂੰ ਸੀ.ਏ.ਏ. ਨਾਗਰਿਕਤਾ ਸੋਧ ਕਾਨੂੰਨ 2019 ਦੇ ...

ਪੂਰੀ ਖ਼ਬਰ »

ਐਨ. ਸੀ. ਡੀ. ਪ੍ਰੋਗਰਾਮ ਅਧੀਨ ਸਕਰੀਨਿੰਗ ਕੈਂਪ ਲਗਾਇਆ

ਪਠਾਨਕੋਟ, 31 ਜਨਵਰੀ (ਆਸ਼ੀਸ਼ ਸ਼ਰਮਾ)-ਸਿਵਲ ਸਰਜਨ ਡਾ: ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ. ਪ੍ਰੋਗਰਾਮ ਅਧੀਨ ਹਨੂਮਾਨ ਮੰਦਿਰ ਮੁਹੱਲਾ ਆਨੰਦਪੁਰ ਰੜਾ ਪਠਾਨਕੋਟ ਵਿਖੇ ਸਕਰੀਨਿੰਗ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਮਾਹਿਰ ਡਾਕਟਰਾਂ ਵਲੋਂ ਲੋਕਾਂ ਦਾ ...

ਪੂਰੀ ਖ਼ਬਰ »

ਕੋਹੜ ਦੀ ਬਿਮਾਰੀ ਪ੍ਰਤੀ ਜਾਗਰੂਕ ਕਰਨ ਦੀ ਸਹੰੁ ਚੁੱਕੀ

ਪਠਾਨਕੋਟ, 31 ਜਨਵਰੀ (ਆਸ਼ੀਸ਼ ਸ਼ਰਮਾ)-ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਕੋਹੜ ਿਖ਼ਲਾਫ਼ ਸਹੁੰ ਚੁੱਕੀ ਗਈ | ਇਸ ਸਮਾਗਮ ਵਿਚ ਸਿਵਲ ਸਰਜਨ ਡਾ: ਵਿਨੋਦ ਸਰੀਨ, ਸਹਾਇਕ ਸਿਵਲ ਸਰਜਨ ਡਾ: ਆਦਿਤੀ ਸਲਾਰੀਆ, ਸੀਨੀਅਰ ਮੈਡੀਕਲ ਅਫ਼ਸਰ ...

ਪੂਰੀ ਖ਼ਬਰ »

ਰਮਾ ਚੋਪੜਾ ਕਾਲਜ 'ਚ ਪ੍ਰਸ਼ਨੋਤਰੀ ਮੁਕਾਬਲੇ

ਪਠਾਨਕੋਟ, 31 ਜਨਵਰੀ (ਆਰ. ਸਿੰਘ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਕਾਲਜ ਪਠਾਨਕੋਟ ਵਿਖੇ ਕੰਪਿਊਟਰ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਿਭਾਗ ਮੁਖੀ ਰੀਤੀ ਮਹਾਜਨ ਦੀ ਅਗਵਾਈ ਵਿਚ ਕੰਪਿਊਟਰ ਵਿਸ਼ਾ ਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਕਾਲਜ ...

ਪੂਰੀ ਖ਼ਬਰ »

15 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਪਠਾਨਕੋਟ, 31 ਜਨਵਰੀ (ਆਸ਼ੀਸ਼ ਸ਼ਰਮਾ)-ਐਸ.ਐਸ.ਪੀ. ਦੀਪਕ ਹਿਲੋਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ 'ਤੇ ਨਕੇਲ ਪਾਉਣ ਦੀ ਕੜੀ ਤਹਿਤ ਅੱਜ ਪੁਲਿਸ ਵਲੋਂ ਇਕ ਨੌਜਵਾਨ ਨੰੂ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX