ਅੰਮਿ੍ਤਸਰ, 31 ਜਨਵਰੀ (ਸੁਰਿੰਦਰ ਕੋਛੜ)-ਸਰਕਾਰੀ ਬੈਂਕਾਂ ਦੀ ਅੱਜ ਸ਼ੁਰੂ ਹੋਈ 2 ਦਿਨਾ ਹੜਤਾਲ ਦੇ ਚੱਲਦਿਆਂ ਬੈਂਕਿੰਗ ਕੰਮਕਾਜ ਪ੍ਰਭਾਵਿਤ ਰਿਹਾ | ਹੜਤਾਲ ਦਾ ਸੱਦਾ ਬੈਂਕ ਯੂਨੀਅਨਾਂ ਦੁਆਰਾ ਤਨਖ਼ਾਹ ਵਾਧੇ ਸਮੇਤ ਹੋਰ ਮੰਗਾਂ ਨੂੰ ਲੈ ਕੇ ਪ੍ਰਬੰਧਕਾਂ ਨਾਲ ਸਹਿਮਤੀ ਨਾ ਬਣਨ 'ਤੇ ਲਿਆ ਗਿਆ | ਯੂਨਾਈਟਿਡ ਫ਼ੋਰਮ ਆਫ਼ ਬੈਂਕ ਯੂਨੀਅਨਾਂ (ਯੂ. ਐਫ਼. ਬੀ. ਯੂ.) ਦੇ ਸੱਦੇ 'ਤੇ ਬੈਂਕਾਂ ਦੀ ਹੜਤਾਲ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਸੰਸਦ ਦਾ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ | ਵਿੱਤੀ ਸਾਲ 2020-21 ਲਈ ਬਜਟ ਸਨਿਚਰਵਾਰ ਨੂੰ ਪੇਸ਼ ਕੀਤਾ ਜਾਣਾ ਹੈ | ਹੜਤਾਲ 'ਚ ਆਲ ਇੰਡੀਆ ਬੈਂਕ ਆਫ਼ੀਸਰਜ਼ ਕਨਫ਼ੈਡਰੇਸ਼ਨ (ਏ. ਆਈ. ਬੀ. ਓ. ਸੀ.), ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ. ਆਈ. ਬੀ. ਈ. ਏ.) ਤੇ ਨੈਸ਼ਨਲ ਆਰਗੇਨਾਈਜ਼ੇਸ਼ਨ ਆਫ਼ ਬੈਂਕ ਵਰਕਰਜ਼ (ਐਨ. ਓ. ਬੀ. ਡਬਲਯੂ.) ਸਮੇਤ ਕੁਲ 9 ਯੂਨੀਅਨਾਂ ਸ਼ਾਮਿਲ ਹੋਈਆਂ | ਇਸ ਮਾਮਲੇ ਨੂੰ ਲੈ ਕੇ ਪੰਜਾਬ ਬੈਂਕ ਕਰਮਚਾਰੀ ਫ਼ੈਡਰੇਸ਼ਨ ਦੇ ਪ੍ਰਧਾਨ ਰੂਪ ਲਾਲ ਮਹਿਰਾ ਦੀ ਅਗਵਾਈ 'ਚ ਸਥਾਨਕ ਹਾਲ ਬਾਜ਼ਾਰ 'ਚ ਇਕ ਰੋਸ ਰੈਲੀ ਵੀ ਕੱਢੀ ਗਈ ਜਿਸ 'ਚ ਸਕੱਤਰ ਰਵੀ ਰਾਜ਼ਦਾਨ, ਕਿਸ਼ੋਰ ਸਰੀਨ, ਸੁਰੇਸ਼ ਭਾਟੀਆ, ਰਾਕੇਸ਼ ਬਜਾਜ, ਰਮਨ ਮਦਾਨ, ਮਨਪ੍ਰੀਤ ਸਿੰਘ ਤੇ ਸੰਜੀਵ ਸ਼ਰਮਾ ਨੇ ਸੰਬੋਧਨ ਕੀਤਾ |
ਸ੍ਰੀ ਮਹਿਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਲੇਬਰ ਕਮਿਸ਼ਨਰ ਨਾਲ ਮੁਲਾਕਾਤ ਨਿਰਵਿਘਨ ਰਹੀ ਸੀ | ਜਨਤਕ ਖੇਤਰ ਦੇ ਬੈਂਕ ਕਰਮਚਾਰੀਆਂ ਦੀ ਤਨਖ਼ਾਹ ਨਵੰਬਰ 2017 ਤੋਂ ਬਕਾਇਆ ਹੈ ਤੇ ਬੈਂਕਾਂ ਦੇ ਕਰਮਚਾਰੀ ਉਦੋਂ ਤੋਂ ਹੀ ਤਨਖ਼ਾਹ 'ਚ ਵਾਧੇ ਦੀ ਮੰਗ ਕਰ ਰਹੇ ਹਨ, ਪਰ ਹੁਣ ਤੱਕ ਸਰਕਾਰ ਵਲੋਂ ਤਨਖ਼ਾਹ 'ਚ 12.25 ਫ਼ੀਸਦੀ ਵਾਧਾ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ ਜੋ ਕਿ ਯੂਨੀਅਨਾਂ ਨੂੰ ਮਨਜ਼ੂਰ ਨਹੀਂ ਹੈ | ਉਨ੍ਹਾਂ ਕਿਹਾ ਕਿ ਇਸ 2 ਦਿਨਾ ਹੜਤਾਲ 'ਚ 10 ਲੱਖ ਬੈਂਕ ਕਰਮਚਾਰੀ ਤੇ ਅਧਿਕਾਰੀ ਹਿੱਸਾ ਲੈ ਰਹੇ ਹਨ | ਸ੍ਰੀ ਮਹਿਰਾ ਅਨੁਸਾਰ ਇਸ ਹੜਤਾਲ ਤੋਂ ਬਾਅਦ ਬੈਂਕ ਕਰਮਚਾਰੀ ਇਕ ਵਾਰ ਫ਼ਿਰ ਤਨਖ਼ਾਹ ਵਧਾਉਣ ਦੀ ਗੱਲ ਕਰਨਗੇ ਤੇ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 11, 12 ਤੇ 13 ਮਾਰਚ ਨੂੰ ਫ਼ਿਰ ਤੋਂ ਹੜਤਾਲ ਕੀਤੀ ਜਾਵੇਗੀ | ਉਸ ਤੋਂ ਬਾਅਦ ਵੀ ਸ਼ਰਤ ਨੂੰ ਸਵੀਕਾਰ ਨਾ ਕੀਤਾ ਗਿਆ ਤਾਂ 1 ਅਪ੍ਰੈਲ 2020 ਤੋਂ ਅਣਮਿਥੇ ਸਮੇਂ ਲਈ ਹੜਤਾਲ ਦੀ ਚੇਤਾਵਨੀ ਦਿੱਤੀ ਗਈ ਹੈ |
ਹੜਤਾਲ ਕਾਰਨ ਅਜਨਾਲਾ 'ਚ ਵੀ ਬੰਦ ਰਹੇ ਸਰਕਾਰੀ ਬੈਂਕ
ਅਜਨਾਲਾ, (ਗੁਰਪ੍ਰੀਤ ਸਿੰਘ ਢਿੱਲੋਂ)-ਹੜਤਾਲ ਦੌਰਾਨ ਅਜਨਾਲਾ ਸ਼ਹਿਰ 'ਚ ਸਥਿਤ ਸਰਕਾਰੀ ਬੈਂਕ ਬੰਦ ਰਹੇ ਜਿਸ ਕਾਰਨ ਇਨ੍ਹਾਂ ਬੈਂਕਾਂ 'ਚ ਲੈਣ-ਦੇਣ ਕਰਨ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਜਾਣਕਾਰੀ ਅਨੁਸਾਰ ਆਲ ਇੰਡੀਆ ਬੈਂਕ ਕਰਮਚਾਰੀ ਐਸੋਸੀਏਸ਼ਨ ਦੇ ਸੱਦੇ 'ਤੇ ਦੇਸ਼ ਭਰ 'ਚ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ ਜੋ ਕਿ ਕੱਲ੍ਹ 1 ਫਰਵਰੀ ਨੂੰ ਵੀ ਜਾਰੀ ਰਹੇਗੀ | ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਨਰਿੰਦਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਜੇਕਰ ਬੈਂਕ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ |
ਅੰਮਿ੍ਤਸਰ ਟ੍ਰੈਫ਼ਿਕ ਪੁਲਿਸ ਮੁੜ ਚਰਚਾ 'ਚ
ਅੰਮਿ੍ਤਸਰ, 31 ਜਨਵਰੀ (ਰੇਸ਼ਮ ਸਿੰਘ)-ਅੰਮਿ੍ਤਸਰ ਸ਼ਹਿਰ ਦੀ ਟ੍ਰੈਫ਼ਿਕ ਪੁਲਿਸ ਮੁੜ ਚਰਚਾ 'ਚ ਹੈ ਜਿਥੇ ਵਾਹਨਾਂ ਤੋਂ ਸਟਿੱਕਰ ਤੇ ਹੋਰ ਪਲੇਟਾਂ ਉਤਾਰੇ ਜਾਣ ਦੇ ਅਦਾਲਤੀ ਹੁਕਮ ਜੋ ਕਿ ਕੇਵਲ ਚੰਡੀਗੜ੍ਹ ਲਈ ਸਨ ...
ਅੰਮਿ੍ਤਸਰ, 31 ਜਨਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਬਿਲਡਿੰਗ ਵਿਭਾਗ ਦੇ ਕੰਮ 'ਚ ਚੁਸਤੀ-ਫ਼ੁਰਤੀ ਲਿਆਉਣ ਤੇ ਨਾਜਾਇਜ਼ ਉਸਾਰੀਆਂ ਸਬੰਧੀਆਂ ਆਈਆਂ ਸ਼ਿਕਾਇਤਾਂ ਨੂੰ ਲੈ ਕੇ ਕੀਤੀ ਕਾਰਵਾਈ ਜਾਣਨ ਲਈ ਵਧੀਕ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਵਿਭਾਗ ਦੇ ਅਧਿਕਾਰੀਆਂ ਨਾਲ ...
ਅੰਮਿ੍ਤਸਰ, 31 ਜਨਵਰੀ (ਰੇਸ਼ਮ ਸਿੰਘ)-ਸ਼ਹਿਰੀ ਪੁਲਿਸ 'ਚ ਬੀਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਥਾਣਾ ਮੁਖੀਆਂ ਤੇ ਚੌਕੀ ਇੰਚਾਰਜਾਂ ਤੇ ਹੋਰ ਸੈਲਾਂ 'ਚ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਵਲੋਂ ਤਬਾਦਲਿਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਤਹਿਤ ਬੀਤੇ ...
ਅੰਮਿ੍ਤਸਰ, 31 ਜਨਵਰੀ (ਰੇਸ਼ਮ ਸਿੰਘ)-ਸ਼ਹਿਰ 'ਚ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤਹਿਤ ਇਥੇ ਮਜੀਠਾ ਰੋਡ ਬਾਈਪਾਸ ਵਿਖੇ ਇਕ ਵਿਅਕਤੀ ਪਾਸੋਂ ਲੁਟੇਰੇ ਪਿਸਤੌਲ ਵਿਖਾ ਕੇ ਉਸ ਦੀ ਕਾਰ ਖੋਹ ਕੇ ਲੈ ਗਏ ਤੇ ਇਕ ਸਟੈਨੋਗ੍ਰਾਫਰ ਪਾਸੋਂ ਉਸ ਦਾ ਮੋਬਾਈਲ ਫੋਨ ਖੋਹ ...
ਅੰਮਿ੍ਤਸਰ, 31 ਜਨਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਹਾਊਸ ਦੀ ਬੈਠਕ 3 ਫ਼ਰਵਰੀ ਨੂੰ ਸ਼ਾਮ 3 ਵਜੇ ਨਿਗਮ ਦਫ਼ਤਰ ਸਥਿਤ ਮੀਟਿੰਗ ਹਾਲ ਵਿਖੇ ਮੇਅਰ ਸ. ਕਰਮਜੀਤ ਸਿੰਘ ਰਿੰਟੂ ਦੀ ਪ੍ਰਧਾਨਗੀ ਹੇਠ ਹੋਵੇਗੀ | ਬੈਠਕ ਦੀਆਂ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ | ਮੀਟਿੰਗ 'ਚ ...
ਅੰਮਿ੍ਤਸਰ, 31 ਜਨਵਰੀ (ਹਰਮਿੰਦਰ ਸਿੰਘ)-ਗੁਰੂਆਂ ਦੀ ਨਗਰੀ ਵਜੋਂ ਜਾਣੀ ਜਾਂਦੀ ਅੰਮਿ੍ਤਸਰ ਦੀ ਪਵਿੱਤਰ ਧਰਤੀ ਦਾ ਇਤਿਹਾਸ ਨਾਲ ਬਹੁਤ ਹੀ ਗਹਿਰਾ ਸਬੰਧ ਹੈ | ਗੁਰਧਾਮਾਂ ਤੋਂ ਇਲਾਵਾ ਕਈ ਯਾਦਗਾਰਾਂ ਇਥੇ ਬਣੀਆਂ ਹਨ ਜਿਨ੍ਹਾਂ ਦੇ ਦਰਸ਼ਨ-ਦੀਦਾਰੇ ਕਰਨ ਲਈ ...
ਅੰਮਿ੍ਤਸਰ, 31 ਜਨਵਰੀ (ਜੱਸ)-ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਵਜੋਂ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ ਗਿਆ | ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਨਿਭਾ ਰਹੇ ਅਵਤਾਰ ਸਿੰਘ ਸੈਂਪਲਾ ਅੱਜ ਸੇਵਾ ...
ਜੰਡਿਆਲਾ ਗੁਰੂ, 31 ਜਨਵਰੀ (ਪ੍ਰਮਿੰਦਰ ਸਿੰਘ ਜੋਸਨ)-ਅੱਜ ਤੜਕੇ ਸਬਜ਼ੀ ਮੰਡੀ ਨੂੰ ਜਾ ਰਹੇ ਜੰਡਿਆਲਾ ਗੁਰੂ ਦੇ ਵਸਨੀਕ ਬਜ਼ੁਰਗ ਆੜ੍ਹਤੀ ਗੁਰਦਿਆਲ ਚੰਦ ਨੂੰ ਬਲਾਕ ਵਿਕਾਸ ਦਫ਼ਤਰ ਦੇ ਨੇੜੇ ਦੋ ਹਥਿਆਰਬੰਦ ਲੁਟੇਰਿਆਂ ਨੇ ਰੋਕ ਕੇ ਅਗਵਾ ਕਰ ਕੇ ਪਾਸੇ ਲਿਜਾ ਕੇ ਉਸ ...
ਅੰਮਿ੍ਤਸਰ, 31 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਪੰਜਾਬ ਸਰਕਾਰ ਦੇ ਮਾਲ ਵਿਭਾਗ ਵਲੋਂ ਹੁਣ ਤਹਿਸੀਲਾਂ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਫ਼ੀਸ ਨਿਰਧਾਰਿਤ ਕਰ ਦਿੱਤੀ ਹੈ | ਪਹਿਲਾਂ ਆਨਲਾਈਨ ਤਰੀਕੇ ਰਾਹੀਂ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਅਪਾਇੰਟਮੈਂਟ ਲੈਣ ਲਈ ...
ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਕੁਝ ਦਿਨ ਪਹਿਲਾਂ ਅਜਨਾਲਾ ਵਿਖੇ ਰਹਿ ਰਹੇ ਕਸ਼ਮੀਰੀ ਵਿਅਕਤੀਆਂ ਦੇ ਘਰੋਂ 3.16 ਲੱਖ ਰੁਪਏ ਚੋਰੀ ਦੇ ਮਾਮਲੇ 'ਚ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਥਾਣਾ ...
ਅੰਮਿ੍ਤਸਰ, 31 ਜਨਵਰੀ (ਹਰਮਿੰਦਰ ਸਿੰਘ)-ਕੇਂਦਰੀ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਉਪਲੱਬਧ ਕਰਵਾਉਣ 'ਚ ਨਗਰ ਨਿਗਮ ਅੰਮਿ੍ਤਸਰ ਦੇ ਪੈਮਾਨੇ ਦੀ ਜਾਣਕਾਰੀ ਹਾਸਲ ਕਰਨ ਲਈ ਕਰਵਾਏ ਜਾ ਰਹੇ 'ਈਜ ਆਫ਼ ਲਿਵਿੰਗ ਇੰਡੈਕਸ ਐਾਡ ...
ਹੁਸ਼ਿਆਰਪੁਰ, 31 ਜਨਵਰੀ (ਬਲਜਿੰਦਰਪਾਲ ਸਿੰਘ)-ਦਲ ਖ਼ਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਨ੍ਹਾਂ ਧੜਿਆਂ ਜਿਨ੍ਹਾਂ ਨੇ ਸਿੱਧੇ ਜਾਂ ਅਸਿੱਧੇ ਰੂਪ 'ਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੂੰ ਹਮਾਇਤ ਦਿੱਤੀ, ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਪੰਥ ਦੇ ...
ਰਮਦਾਸ, 31 ਜਨਵਰੀ (ਜਸਵੰਤ ਸਿੰਘ ਵਾਹਲਾ)-ਸਾਬਕਾ ਸੰਸਦੀ ਸਕੱਤਰ ਸ: ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਇਕ ਨਿੱਜੀ ਪੈਲਸ ਰਮਦਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੈਪਟਨ ਸਰਕਾਰ ਦੇ ਰਾਜ 'ਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਤੇ ਨੌਜਵਾਨ ਨਸ਼ੇ ਦੀ ਗਲਤਾਨ ...
ਅੰਮਿ੍ਤਸਰ, 31 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਲਈ ਜਾਰੀ ਕੀਤੇ ਗਏ ਨਵੇਂ ਫ਼ੁਰਮਾਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਜਿਸ 'ਚ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਰੋਜ਼ਾਨਾ ਰਾਤ 8 ਤੋਂ 9 ਵਜੇ ਤੱਕ ਆਪਣੀ ...
ਅੰਮਿ੍ਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)-ਇਤਿਹਾਸਕ ਖ਼ਾਲਸਾ ਕਾਲਜ ਵਿਖੇ ਕੌਮਾਂਤਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ 4 ਦਿਨਾ ਪੁਸਤਕ ਮੇਲਾ ਤੇ ਸਾਹਿਤ ਉਤਸਵ ਕਰਵਾਇਆ ਜਾ ਰਿਹਾ ਹੈ, ਜਿਸ 'ਚ ਦੇਸ਼ ਭਰ 'ਚੋਂ ਨਾਮਵਰ ਸਾਹਿਤਕਾਰ ਤੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੇ 50 ...
ਨਵਾਂ ਪਿੰਡ, 31 ਜਨਵਰੀ (ਜਸਪਾਲ ਸਿੰਘ)-ਐਨ. ਵੀ. ਸੀ. ਟੀ. (ਨੈਸ਼ਨਲ ਕੌਾਸ਼ਲ ਫਾਰ ਵੋਕੈਸ਼ਨਲ ਟ੍ਰੇਨਿੰਗ) ਨਵੀਂ ਦਿੱਲੀ ਵਲੋਂ ਐਲਾਨੇ ਗਏ ਉਦਯੋਗਿਕ ਸਿਖਲਾਈ ਸਿੱਖਿਆਵਾਂ ਦੇ ਸਾਲਾਨਾ ਨਤੀਜਿਆਂ 'ਚ ਯੂਨਾਈਟਿਡ ਆਈ. ਟੀ. ਆਈ. ਤੀਰਥਪੁਰ ਦਾ ਨਤੀਜਾ ਸੌ ਫੀਸਦੀ ਰਿਹਾ, ਦੇ ਸਬੰਧ ...
ਜਗਦੇਵ ਕਲਾਂ, 31 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਗੁਰਮਤਿ ਪ੍ਰਚਾਰ ਸਭਾ ਜਗਦੇਵ ਕਲਾਂ ਦੇ ਨੁਮਾਇੰਦਿਆਂ ਦੀ ਅਹਿਮ ਇਕੱਤਰਤਾ ਹੋਈ | ਜਿਸ 'ਚ ਜਗਦੇਵ ਕਲਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਅਨੇਕਾਂ ਗੁਰੂ ਦੁਲਾਰੇ ...
ਰਮਦਾਸ, 31 ਜਨਵਰੀ (ਜਸਵੰਤ ਸਿੰਘ ਵਾਹਲਾ)-ਔਰਤਾਂ ਦੇ ਸਸ਼ਕਤੀਕਰਨ ਕਰਨ ਨਾਲ ਹੀ ਸਮਾਜਿਕ ਤਬਦੀਲੀ ਸੰਭਵ ਹੈ, ਇਨ੍ਹਾਂ ਨੂੰ ਆਰਥਿਕ, ਸਮਾਜਿਕ ਤੌਰ 'ਤੇ ਵਿਕਸਿਤ ਕਰਨ ਲਈ ਯੂਥ ਕਲੱਬਾਂ ਤੇ ਸਵੈ ਸਹਾਇਤਾ ਗਰੁੱਪਾਂ ਦਾ ਗਠਨ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ | ਜਿਥੇ ...
ਅੰਮਿ੍ਤਸਰ, 31 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਵਿਖੇ ਕੈਰੀਅਰ ਕਾਊਾਸਲਿੰਗ ਸਮਾਗਮ ਕਰਵਾਇਆ ਗਿਆ ਜਿਸ 'ਚ ਵੱਖ-ਵੱਖ ਮੁਲਕਾਂ ਦੇ ਕੌਾਸਲਰਾਂ ਨੇ ਸ਼ਿਰਕਤ ਕੀਤੀ | ਇਸ ਦੌਰਾਨ ਵਿਦਿਆਰਥੀਆਂ ਨੇ ਰੁਚੀ ਮੁਤਾਬਕ ਚੁਣੇ ਵਿਸ਼ਿਆਂ ...
ਚੌਾਕ ਮਹਿਤਾ, 31 ਜਨਵਰੀ (ਜਗਦੀਸ਼ ਸਿੰਘ ਬਮਰਾਹ)-ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਤੇ ਪ੍ਰਧਾਨ ਸੰਤ ਸਮਾਜ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਅਕੈਡਮੀ ਮਹਿਤਾ ਚੌਾਕ ਵਿਖੇ ਪਹਿਲੀ ਪਾਤਸ਼ਾਹੀ ...
ਬਾਬਾ ਬਕਾਲਾ ਸਾਹਿਬ, 31 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਇਥੇ ਗੁਰੂ ਤੇਗ ਬਹਾਦਰ ਸਟੇਡੀਅਮ ਬਾਬਾ ਬਕਾਲਾ ਵਿਖੇ ਗੁਰੂ ਤੇਗ ਬਹਾਦਰ ਹਾਕੀ ਸਪੋਰਟਸ ਕਲੱਬ ਬਾਬਾ ਬਕਾਲਾ ਸਾਹਿਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਬਾਬਾ ...
ਸਠਿਆਲਾ, 31 ਜਨਵਰੀ (ਸਫਰੀ)-ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ ਵਿਦਿਆਰਥੀ ਭਾਸ਼ਣ ਪ੍ਰਤੀਯੋਗਤਾ 'ਚੋਂ ਅੱਵਲ ਆਉਣ ਬਾਰੇ ਖ਼ਬਰ ਹੈ | ਇਸ ਬਾਰੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ ਓ. ਐਸ. ਡੀ. ਡਾ: ਜੀ. ਐਸ. ਵਿਰਕ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਗੁਰੂ ...
ਬੱਚੀਵਿੰਡ, 31 ਜਨਵਰੀ (ਬਲਦੇਵ ਸਿੰਘ ਕੰਬੋ)-ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਨਾਲ ਜਖ ਠੰਢੇ ਮੌਸਮ 'ਚ ਵੀ ਸਮੁੱਚੇ ਦੇਸ਼ ਦਾ ਸਿਆਸੀ ਪਾਰਾ ਸਿਖ਼ਰਾਂ ਛੂਹ ਰਿਹਾ ਹੈ | ਕੇਜਰੀਵਾਲ ਦੀ ਟੀਮ ਨੂੰ ਮਾਤ ਦੇਣ ਲਈ ਜਿਥੇ ਭਾਜਪਾ ਤੇ ਉਸ ਦੀਆਂ ਹਮਖਿਆਲ ਪਾਰਟੀਆਂ ...
ਅੰਮਿ੍ਤਸਰ, 31 ਜਨਵਰੀ (ਹਰਮਿੰਦਰ ਸਿੰਘ)-ਸਾਹਿਤਕ ਤੇ ਅਕਾਦਮਿਕ ਖੇਤਰ ਦੇ ਬਹੁ ਵਕਾਰੀ ਪਦਮਸ਼੍ਰੀ ਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪ੍ਰਮੁੱਖ ਨਾਵਲਕਾਰਾ ਡਾ: ਦਲੀਪ ਕੌਰ ਟਿਵਾਣਾ ਦਿਹਾਂਤ ਤੇ ਸਮੁੱਚੇ ਲੇਖਕ ਭਾਈਚਾਰੇ 'ਚ ਸੋਗ ਦੀ ਲਹਿਰ ਫੈਲ ਗਈ | ਦੁੱਖ ਦਾ ...
ਅੰਮਿ੍ਤਸਰ, 31 ਜਨਵਰੀ (ਹਰਮਿੰਦਰ ਸਿੰਘ)-ਸਵੱਛ ਭਾਰਤ ਮਿਸ਼ਨ ਤਹਿਤ ਨਗਰ ਨਿਗਮ ਦੇ ਸਿਹਤ ਵਿਭਾਗ ਵਲੋਂ ਕੰਪਨੀ ਬਾਗ਼ ਸਥਿਤ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵਿਖੇ ਸਵੱਛ ਸਕੂਲ ਪ੍ਰੋਗਰਾਮ ਕਰਵਾਇਆ, ਜਿਸ 'ਚ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਮੈਡਮ ਕੋਮਲ ...
ਰਈਆ, 31 ਜਨਵਰੀ (ਸ਼ਰਨਬੀਰ ਸਿੰਘ ਕੰਗ)-ਪਿੰਡ ਖੋਜਕੀਪੁਰ ਵਿਖੇ ਸ਼ਹੀਦ ਬਾਬਾ ਦੀਵਾਨ ਸਿੰਘ ਦੀ ਯਾਦ 'ਚ 3 ਰੋਜ਼ਾ ਖੇਡ ਤੇ ਜੋੜ ਮੇਲਾ ਸ਼ਹੀਦ ਬਾਬਾ ਦੀਵਾਨ ਸਿੰਘ ਸਪੋਰਟਸ ਕਲੱਬ ਤੇ ਮੇਲਾ ਪ੍ਰਬੰਧਕ ਕਮੇਟੀ ਵਲੋਂ ਸ਼ਰਧਾ ਨਾਲ ਕਰਵਾਇਆ ਗਿਆ | ਮੇਲੇ ਨੂੰ ਕਰਵਾਉਣ ਲਈ ਜੋਗਾ ...
ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਆਪਣੇ ਸੁਨਿਹਰੇ ਭਵਿੱਖ ਦੇ ਸੁਪਨੇ ਦਿਲ 'ਚ ਸਜਾ ਕੇ ਕੈਨੇਡਾ ਗਏ ਦੋ ਪੰਜਾਬੀ ਨੌਜਵਾਨਾਂ ਕਰਮਬੀਰ ਸਿੰਘ ਕਰਮ ਕਾਹਲੋਂ ਤੇ ਗੁਰਪ੍ਰੀਤ ਸਿੰਘ ਜੌਹਲ ਜਿਨ੍ਹਾਂ ਦੀ ਪਿਛਲੇ ਦਿਨੀਂ ਕੈਨੇਡਾ 'ਚ ਹੋਏ ਇਕ ਦਰਦਨਾਕ ਹਾਦਸੇ ਵਿਚ ...
ਰਈਆ, 31 ਜਨਵਰੀ (ਸ਼ਰਨਬੀਰ ਸਿੰਘ ਕੰਗ)-ਪਿੰਡ ਖੋਜਕੀਪੁਰ ਵਿਖੇ ਸ਼ਹੀਦ ਬਾਬਾ ਦੀਵਾਨ ਸਿੰਘ ਦੀ ਯਾਦ 'ਚ 3 ਰੋਜ਼ਾ ਖੇਡ ਤੇ ਜੋੜ ਮੇਲਾ ਸ਼ਹੀਦ ਬਾਬਾ ਦੀਵਾਨ ਸਿੰਘ ਸਪੋਰਟਸ ਕਲੱਬ ਤੇ ਮੇਲਾ ਪ੍ਰਬੰਧਕ ਕਮੇਟੀ ਵਲੋਂ ਸ਼ਰਧਾ ਨਾਲ ਕਰਵਾਇਆ ਗਿਆ | ਮੇਲੇ ਨੂੰ ਕਰਵਾਉਣ ਲਈ ਜੋਗਾ ...
ਅੰਮਿ੍ਤਸਰ, 31 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਵਲੋਂ ਸਰੂਪ ਰਾਣੀ ਸਰਕਾਰੀ ਕਾਲਜ (ਇਸਤਰੀਆਂ) ਵਿਖੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਤੇ ਵਿਦਿਆਰਥੀਆਂ ਨੂੰ ਸਰਵੋਤਮ (ਉਤਮ ਸੇਵਾ) ਜਨ ਹਿੱਤ ਲਈ ਪ੍ਰਦਾਨ ਤੇ ਸੂਚਨਾ ਦਾ ...
ਅੰਮਿ੍ਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)-ਪੁੰਡੂਚੇਰੀ ਦੀ ਉਪ ਰਾਜਪਾਲ, ਭਾਰਤ ਦੀ ਪਹਿਲੀ ਮਹਿਲਾ ਆਈ. ਪੀ. ਐੱਸ. (ਸੇਵਾ-ਮੁਕਤ) ਅਧਿਕਾਰੀ, ਮੈਗਸਾਸੇ ਪੁਰਸਕਾਰ ਜੇਤੂ ਅਤੇ ਸਮਾਜ ਸੇਵੀ ਸ਼ਖ਼ਸੀਅਤ ਕਿਰਨ ਬੇਦੀ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ...
ਮਾਨਾਂਵਾਲਾ, 31 ਜਨਵਰੀ (ਗੁਰਦੀਪ ਸਿੰਘ ਨਾਗੀ)-ਸਮੂਹਿਕ ਸਿਹਤ ਕੇਂਦਰ ਮਾਨਾਂਵਾਲਾ ਵਿਖੇ ਬਲਾਕ ਪੱਧਰੀ 'ਮਾਨਸਿਕ ਰੋਗ ਤੇ ਇਲਾਜ' ਵਿਸ਼ੇ 'ਤੇ ਵਰਕਸ਼ਾਪ ਲਗਾਈ ਗਈ, ਜਿਸ 'ਚ ਸਿਵਲ ਹਸਪਤਾਲ ਅੰਮਿ੍ਤਸਰ ਤੋਂ ਆਏ ਮਨੋਰੋਗਾਂ ਦੇ ਮਾਹਿਰ ਡਾ: ਸੰਦੀਪ ਕੌਰ ਅਤੇ ਅਮਨਪ੍ਰੀਤ ...
ਚੇਤਨਪੁਰਾ, 31 ਜਨਵਰੀ (ਮਹਾਂਬੀਰ ਸਿੰਘ ਗਿੱਲ)-ਨੇੜਲੇ ਪਿੰਡ ਕੋਟਲਾ ਗੁੱਜਰਾਂ ਵਿਖੇ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਕੋਟਲਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ | ...
ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਸੂਬੇ ਦਾ ਵਿਕਾਸ ਤਾਂ ਕੀ ਕਰਵਾਉਣਾਂ ਸੀ ਸਗੋਂ ਪਿਛਲੀ ਅਕਾਲੀ ਸਰਕਾਰ ਵਲੋਂ ਚਲਾਏ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੀ ਬਜਾਏ ਬੰਦ ਕਰ ਕੇ ਸੂਬੇ ਦੀ ਸਥਿਤੀ ਨੂੰ ਡਾਵਾਂਡੋਲ ਕਰਕੇ ਰੱਖ ...
ਲੋਪੋਕੇ, 31 ਜਨਵਰੀ (ਗੁਰਵਿੰਦਰ ਸਿੰਘ ਕਲਸੀ)-ਸਤਿਗੁਰੂ ਰਾਮ ਸਿੰਘ ਦਾ ਜਨਮ ਦਿਨ ਤੇ ਬਸੰਤ ਪੰਚਮੀ ਦਾ ਦਿਹਾੜਾ ਕਸਬਾ ਲੋਪੋਕੇ ਦੇ ਗੁਰਦੁਆਰਾ ਭਾਈ ਲਾਲੋ ਜੀ ਵਿਖੇ ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ...
ਰਾਜਾਸਾਂਸੀ, 31 ਜਨਵਰੀ (ਹਰਦੀਪ ਸਿੰਘ ਖੀਵਾ)-ਪੰਜਾਬ 'ਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀਆਂ ਕਿਸਾਨਾਂ ਪੱਖੀ ਮਾਰੂ ਨੀਤੀਆਂ ਤੇ ਨਲਾਇਕੀ ਕਾਰਨ ਪਹਿਲਾਂ ਹੀ ਪੰਜਾਬ ਸੂਬੇ ਭਰ 'ਚ ਕਿਸਾਨੀ ਦੀ ਹਾਲਤ ਬਹੁਤ ਪਤਲੀ ਹੋ ਚੁੱਕੀ ਹੈ ਤੇ ਕਰਜ਼ੇ ਦੀ ਮਾਰ ਹੇਠ ਦੱਬਿਆ ...
ਮੱਤੇਵਾਲ, 31 ਜਨਵਰੀ (ਗੁਰਪ੍ਰੀਤ ਸਿੰਘ ਮੱਤੇਵਾਲ)-ਭਾਰਤ ਸਰਕਾਰ ਵਲੋਂ 'ਬੇਟੀ ਬਚਾਓ ਬੇਟੀ ਪੜ੍ਹਾਓ' ਸਪਤਾਹ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੇ ਨਿਰਦੇਸ਼ਾਂ ਅਨੁਸਾਰ ਮੈਡਮ ਡਾ: ਤਨੂਜਾ ਗੋਇਲ ਦੀ ਅਗਵਾਈ ਹੇਠ ਪਿੰਡ ਮੱਤੇਵਾਲ ਵਿਚ 'ਨੈਸ਼ਨਲ ਗਰਲ ਚਾਇਲਡ ਡੇ' ਮਨਾਇਆ ...
ਚਵਿੰਡਾ ਦੇਵੀ, 31 ਜਨਵਰੀ (ਸਤਪਾਲ ਸਿੰਘ ਢੱਡੇ)-ਸਥਾਨਕ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਚ ਹੋਏ 'ਸਾਇੰਸ ਫਾਰ ਪੀਪਲ ਐਡ ਪੀਪਲ ਫਾਰ ਸਾਇੰਸ' ਮੁਕਾਬਲੇ 'ਚ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਨੇ ਮੱਲਾਂ ਮਾਰੀਆਂ | ਰੰਗੋਲੀ ਮੁਕਾਬਲੇ 'ਚ ਅੰਮਿ੍ਤ ਸੋਹੀ ...
ਅੰਮਿ੍ਤਸਰ, 31 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਸਰੂਪ ਰਾਣੀ ਸਰਕਾਰੀ ਕਾਲਜ (ਇਸਤਰੀਆਂ) ਦੇ ਫ਼ਾਈਨ ਆਰਟਸ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ 'ਬੈਸਟ ਆਊਟ ਆਫ਼ ਵੇਸਟ' ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ 'ਚ ਫ਼ਾਈਨ ਆਰਟਸ ਦੀਆਂ ਵਿਦਿਆਰਥਣਾਂ ਵਲੋਂ ਵਿਭਿੰਨ ਪ੍ਰਕਾਰ ਦੀ ...
ਬੰਡਾਲਾ, 31 ਜਨਵਰੀ (ਅੰਗਰੇਜ਼ ਸਿੰਘ ਹੁੰਦਲ)-ਪਠਾਨਕੋਟ ਤੋਂ ਬਠਿੰਡਾ ਜਾਣ ਵਾਲੇ ਰਾਸ਼ਟਰੀ ਮਾਰਗ ਨੰ. 54 ਹਾਈਵੇ ਦੇ ਨਾਲ ਸਥਿਤ ਵੱਖ-ਵੱਖ ਕਸਬਿਆਂ ਤੇ ਪਿੰਡਾਂ ਕੋਲ ਨੈਸ਼ਨਲ ਹਾਈਵੇ ਅਥਾਰਟੀ ਦੇ ਸਬੰਧਿਤ ਵਿਭਾਗ ਵਲੋਂ ਪੁਲ ਨਾ ਬਣਾਏ ਜਾਣ ਕਾਰਨ ਲੋਕਾਂ ਵਲੋਂ ਆਪਣੇ ...
ਅਜਨਾਲਾ, 31 ਜਨਵਰੀ (ਸੁੱਖ ਮਾਹਲ)-ਪਿਛਲੇ 4 ਦਹਾਕਿਆਂ ਤੋਂ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਚੜ੍ਹਤ ਬਰਕਰਾਰ ਰੱਖਣ ਵਾਲੇ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਡਾ: ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਸਪੁੱਤਰ ਸਾਬਕਾ ...
ਮਜੀਠਾ, 31 ਜਨਵਰੀ (ਮਨਿੰਦਰ ਸਿੰਘ ਸੋਖੀ)-ਡੀ. ਐੱਸ. ਪੀ. ਮਜੀਠਾ ਯੋਗੇਸ਼ਵਰ ਸਿੰਘ ਗੋਰਾਇਆ ਦੀ ਅਗਵਾਈ 'ਚ ਪੁਲਿਸ ਸਾਂਝ ਕੇਂਦਰ ਮਜੀਠਾ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਵਲੋਂ ਪੰਜਾਬ 'ਚ ਵਗਦੇ ਛੇਵੇਂ ਦਰਿਆ ਨਸ਼ਿਆਂ ਵਿਰੱੁਧ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ...
ਅਜਨਾਲਾ, 31 ਜਨਵਰੀ (ਐਸ. ਪ੍ਰਸ਼ੋਤਮ)-ਇਥੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਜੱਸੜ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਸੀਨੀਅਰ ਆਗੂਆਂ ਤੇ ਸਰਗਰਮ ਕਾਰਕੁਨਾਂ ਦੀ ਕਰਵਾਈ ਗਈ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰੈੱਸ ਸਕੱਤਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX