ਰੂਪਨਗਰ, 31 ਜਨਵਰੀ (ਪੱਤਰ ਪ੍ਰੇਰਕ)-ਯੂਨਾਈਟੇਡ ਫੋਰਮ ਆਫ਼ ਬੈਂਕ ਯੂਨੀਅਨ ਵਲੋਂ ਦਿੱਤੇ ਗਏ ਦੋ ਦਿਨ ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਦੇਸ਼ ਭਰ ਵਿਚ ਸਰਕਾਰੀ ਬੈਂਕਾਂ ਦੇ ਮੁਲਾਜ਼ਮ ਅਤੇ ਅਫ਼ਸਰ ਦੋ ਦਿਨ ਦੀ ਮੁਕੰਮਲ ਹੜਤਾਲ 'ਤੇ ਹਨ | ਬੈਂਕ ਇੰਪਲਾਈਜ਼ ਦੀ ਰੋਪੜ ਇਕਾਈ ਵਲੋਂ ਇਸ ਹੜਤਾਲ ਦੇ ਪਹਿਲੇ ਦਿਨ ਪੰਜਾਬ ਨੈਸ਼ਨਲ ਬੈਂਕ ਦੀ ਰੋਪੜ ਬਰਾਂਚ ਦੇ ਸਾਹਮਣੇ ਸਰਕਾਰ ਦੇ ਅੜੀਅਲ ਵਤੀਰੇ ਿਖ਼ਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਤਰਲੋਚਨ ਸਿੰਘ ਸਕੱਤਰ ਪੰਜਾਬ ਬੈਂਕ ਇੰਪਲਾਈਜ਼ ਫੈੱਡਰੇਸ਼ਨ ਰੋਪੜ ਯੂਨਿਟ ਨੇ ਕਿਹਾ ਕਿ ਬੈਂਕ ਕਰਮਚਾਰੀਆਂ ਦੀਆਂ ਤਨਖ਼ਾਹਾਂ ਤੇ ਭੱਤੇ 1 ਨਵੰਬਰ 2017 ਤੋਂ ਵਧਾਏ ਜਾਣੇ ਸਨ ਅਤੇ ਇਸ ਬਾਰੇ ਬੈਂਕਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਤੇ ਇੰਡੀਅਨ ਬੈਂਕ ਐਸੋਸੀਏਸ਼ਨ ਵਿਚਕਾਰ ਗੱਲਬਾਤ ਚੱਲ ਰਹੀ ਸੀ ਜੋ ਕਿ ਇੰਡੀਅਨ ਬੈਂਕ ਐਸੋਸੀਏਸ਼ਨ ਦੇ ਅੜੀਅਲ ਵਤੀਰੇ ਦੇ ਚੱਲਦਿਆਂ ਕਿਸੇ ਸਿੱਟੇ 'ਤੇ ਨਹੀਂ ਪਹੰੁਚ ਸਕੀ | ਉਨ੍ਹਾਂ ਕਿਹਾ ਕਿ ਜਿੱਥੇ ਦਿਨ ਪ੍ਰਤੀ ਦਿਨ ਬੈਂਕ ਮੁਲਾਜ਼ਮਾਂ ਸਿਰ ਕੰਮ ਦਾ ਬੋਝ ਵਧ ਰਿਹਾ ਹੈ ਉੱਥੇ ਸਹੂਲਤਾਂ ਘੱਟ ਰਹੀਆਂ ਹਨ | ਰੈਲੀ ਨੂੰ ਨਿਰਮਲ ਸਿੰਘ ਯੂਕੋ ਬੈਂਕ, ਹਰਮੀਤ ਸਿੰਘ ਐਸ. ਬੀ. ਆਈ, ਅਵਤਾਰ ਸਿੰਘ ਪੀ. ਐਨ. ਬੀ, ਮਨਮੋਹਨ ਲਾਲ ਪੀ. ਐਨ. ਬੀ, ਭੀਮ ਸਿੰਘ ਬੈਂਕ ਆਫ਼ ਬੜੌਦਾ, ਦਵਿੰਦਰ ਸਿੰਘ ਕਾਰਪੋਰੇਸ਼ਨ ਬੈਂਕ, ਵਰਿੰਦਰ ਜੈਨ ਜ਼ਿਲ੍ਹਾ ਸੈਕੇਟਰੀ ਪੀ. ਐਨ. ਬੀ, ਸੋਨ ਦੇਵ ਚੌਰਸੀਆ ਐਸ. ਬੀ. ਆਈ, ਮੇਗਾ ਭੱਟੀ, ਪੀ. ਐਸ. ਬੀ. ਸਫਦਰ ਅਲੀ ਰਜ਼ਾ ਨੇ ਦੱਸਿਆ ਕਿ ਤਨਖ਼ਾਹ ਵਿਚ 20 ਫ਼ੀਸਦੀ ਦਾ ਵਾਧਾ, 5 ਦਿਨਾਂ ਕੰਮਕਾਜ਼, ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਨਾ, ਕੰਮ ਦੇ ਘੰਟਿਆਂ ਦੀ ਇਕਸਾਰ ਪਰਿਭਾਸ਼ਾ ਆਦਿ ਮੰਗਾਂ ਹਨ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ | ਮੁਜ਼ਾਹਰੇ ਵਿਚ ਉੱਤਰੀ ਭਾਰਤ ਬੈਂਕ ਰਿਟਾਇਰੀਜ਼ ਫੈਡਰੇਸ਼ਨ ਦੇ ਮੈਂਬਰਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਪਰਦੁਮਨ ਸਿੰਘ, ਹਰਨੇਕ ਸਿੰਘ, ਮੇਹਰ ਸਿੰਘ, ਰਾਕੇਸ਼ ਅਗਰਵਾਲ, ਜੀ. ਐਸ. ਲੌਾਗੀਆ, ਸੋਹਣ ਸਿੰਘ, ਜਸਵੰਤ ਸਿੰਘ ਭਾਟੀਆ, ਦਿਲਬਾਗ ਸਿੰਘ, ਤੀਰਥ ਸਿੰਘ, ਬੀ. ਐਸ. ਸਰੋਆ, ਸੰਤੋਖ ਸਿੰਘ ਵਾਲੀਆ ਨੇ ਆਪਣੀਆਂ ਮੰਗਾਂ ਜਿਸ ਵਿਚ ਪੈਨਸ਼ਨ ਅਪਡੇਸ਼ਨ ਅਤੇ ਫੈਮਿਲੀ ਪੈਨਸ਼ਨ ਵਿਚ ਵਾਧੇ ਆਦਿ ਮੰਗਾਂ ਨਾ ਮੰਨੇ ਜਾਣ ਦੀ ਸਰਕਾਰ ਦੀ ਨੀਤੀ ਦੀ ਨਿੰਦਾ ਕੀਤੀ | ਇਸ ਮੌਕੇ ਦਵਿੰਦਰ ਸਿੰਘ ਜਟਾਣਾ ਜਨਰਲ ਸਕੱਤਰ, ਉੱਤਰ ਭਾਰਤ ਬੈਂਕ ਰਿਟਾਇਰੀਜ਼ ਫੈੱਡਰੇਸ਼ਨ ਅਤੇ ਜਥੇਬੰਦਕ ਸਕੱਤਰ ਆਲ ਇੰਡੀਆ ਬੈਂਕ ਰਿਟਾਇਰੀਜ਼ ਫੈਡਰੇਸ਼ਨ ਨੇ ਵੀ ਯੂਨਾਈਟੇਡ ਫੋਰਮ ਆਫ਼ ਬੈਂਕ ਯੂਨੀਅਨ ਨੂੰ ਮੁਕੰਮਲ ਹਮਾਇਤ ਦਾ ਭਰੋਸਾ ਦਿੰਦਿਆਂ ਰਿਟਾਇਰਡ ਬੈਂਕ ਕਰਮਚਾਰੀਆਂ ਨੂੰ ਸੰਘਰਸ਼ ਵਿਚ ਜ਼ੋਰਦਾਰ ਸ਼ਮੂਲੀਅਤ ਦਾ ਸੱਦਾ ਦਿੱਤਾ ਹੈ | ਬੁਲਾਰਿਆਂ ਨੇ ਦੱਸਿਆ ਕਿ ਜੇਕਰ ਦੋ ਦਿਨ ਦੀ ਹੜਤਾਲ ਤੋਂ ਬਾਅਦ ਵੀ ਸਰਕਾਰ ਨੇ ਕੁਝ ਨਾ ਕੀਤਾ ਤਾਂ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਮਾਰਚ ਦੇ ਮਹੀਨੇ 'ਚ 11, 12 ਅਤੇ 13 ਮਾਰਚ ਨੂੰ ਵੀ ਹੜਤਾਲ ਕੀਤੀ ਜਾਵੇਗੀ ਅਤੇ 1 ਅਪ੍ਰੈਲ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ |
ਨੂਰਪੁਰ ਬੇਦੀ, 31 ਜਨਵਰੀ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਦੀ ਮੁੱਖ ਸੜਕ 'ਤੇ ਸੜਕ ਵਿਭਾਗ ਵਲੋਂ ਬਣਾਏ ਜਾ ਰਹੇ ਡਿਵਾਈਡਰ ਦੇ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਕੀਤੇ ਗਏ ਆਰਜ਼ੀ ਤਜਰਬੇ ਨੂੰ ਸਫਲ ਮੰਨਦਿਆਂ ਹੁਣ ਇਸ ਸੜਕ 'ਤੇ ਬਾਕੀ ਰਹਿੰਦੇ 7 ਸੌ ਮੀਟਰ ਪੱਕੇ ...
ਮੋਰਿੰਡਾ, 31 ਜਨਵਰੀ (ਕੰਗ)-ਸਵਾਮੀ ਸ਼ਿਵਨੰਦਾ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਅਟਲ ਟਿੰਕਰਿੰਗ ਲੈਬ ਦਾ ਉਦਘਾਟਨ ਰਮੇਸ਼ ਅਗਨੀਹੋਤਰੀ ਵਲੋਂ ਕੀਤਾ ਗਿਆ | ਇਸ ਮੌਕੇ ਰਮੇਸ਼ ਅਗਨੀਹੋਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਟਲ ਟਿੰਕਰਿੰਗ ਲੈਬ ...
ਨੂਰਪੁਰ ਬੇਦੀ, 31 ਜਨਵਰੀ (ਵਿੰਦਰਪਾਲ ਝਾਂਡੀਆਂ)-ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਮਾਸਟਰ ਰਾਮਪਾਲ ਅਬਿਆਣਾ ਨੇ ਦੱਸਿਆ ਕਿ ਬਸਪਾ ਵਲੋਂ ਪਾਰਟੀ ਵਰਕਰ ਕੁਲਦੀਪ ਸਿੰਘ ਪਪਰਾਲੀ ਦੇ ਿਖ਼ਲਾਫ਼ ਪੁਲਿਸ ਵਲੋਂ ਨਾਜਾਇਜ਼ ਪਰਚਾ ਦਰਜ ਕਰਨ ਦੇ ਰੋਸ ...
ਸ੍ਰੀ ਅਨੰਦਪੁਰ ਸਾਹਿਬ, 31 ਜਨਵਰੀ (ਕਰਨੈਲ ਸਿੰਘ, ਨਿੱਕੂਵਾਲ)-ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਬੀਤੇ ਦਿਨ ਭਾਜਪਾ ਯੁਵਾ ਆਗੂ ਐਡਵੋਕੇਟ ਸਤਵੀਰ ਸਿੰਘ ਰਾਣਾ ਿਖ਼ਲਾਫ਼ ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਦਰਜ ਕੀਤੇ ਪਰਚੇ ਦੇ ਰੋਸ ਵਜੋਂ ਅੱਜ ਭਾਜਪਾ ਦੀ ਜ਼ਿਲ੍ਹਾ ...
ਭਰਤਗੜ੍ਹ, 31 ਜਨਵਰੀ (ਜਸਬੀਰ ਸਿੰਘ ਬਾਵਾ)-ਗਰਦਲੇ ਬੱਸ ਅੱਡੇ ਨੇੜੇ ਕੋਈ ਅਜਨਬੀ ਵਿਅਕਤੀ 2 ਦੁਕਾਨਦਾਰਾਂ ਤੋਂ 4 ਹਜ਼ਾਰ ਰੁ: ਦੀ ਨਕਦੀ ਲੈ ਕੇ ਫ਼ਰਾਰ ਹੋ ਗਏ¢ ਗਰਦਲੇ ਦੇ ਵਸਨੀਕ ਅਸ਼ੋਕ ਕੁਮਾਰ ਪੁੱਤਰ ਪੰਡਤ ਪ੍ਰੇਮ ਲਾਲ ਨੇ ਦੱਸਿਆ ਕਿ 29 ਜਨਵਰੀ ਨੂੰ ਸਵੇਰੇ ਸਾਢੇ ਦਸ ਵਜੇ ...
ਸ੍ਰੀ ਅਨੰਦਪੁਰ ਸਾਹਿਬ, 31 ਜਨਵਰੀ (ਨਿੱਕੂਵਾਲ, ਕਰਨੈਲ ਸਿੰਘ)-ਸਥਾਨਕ ਪੁਲਿਸ ਨੇ ਇਕ ਵਿਅਕਤੀ ਿਖ਼ਲਾਫ਼ ਜਾਅਲੀ ਬੀਮਾ ਕਰ ਕੇ ਠੱਗੀ ਮਾਰਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਜਾਂਚ ਅਧਿਕਾਰੀ ਏ.ਐਸ.ਆਈ ਪ੍ਰੀਤਮ ਸਿੰਘ ਨੇ ਦੱਸਿਆ ਕੇ ਅੰਮਿ੍ਤ ਲਾਲ ਪੁੱਤਰ ਖ਼ੁਸ਼ੀ ਰਾਮ ...
ਨੰਗਲ, 31 ਜਨਵਰੀ (ਪ੍ਰੋ.ਅਵਤਾਰ ਸਿੰਘ)-ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੇਲਵੇ ਰੋਡ ਨੰਗਲ ਹਮੇਸ਼ਾ ਹੀ ਦਾਨੀ ਸੱਜਣਾਂ ਲਈ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ ਕਿਉਂਕਿ ਇਸ ਸਕੂਲ ਦੇ ਵਿਦਿਆਰਥੀ ਬਲਾਕ, ਜ਼ਿਲ੍ਹਾ ਅਤੇ ਸਟੇਟ ਪੱਧਰ 'ਤੇ ...
ਘਨੌਲੀ, 31 ਜਨਵਰੀ (ਜਸਵੀਰ ਸਿੰਘ ਸੈਣੀ)-ਸਿਵਲ ਸਰਜਨ ਰੂਪਨਗਰ ਡਾ. ਐਚ. ਐਨ. ਸ਼ਰਮਾ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਅਤੇ ਐਸ. ਐਮ. ਓ. ਭਰਤਗੜ੍ਹ ਡਾ. ਰਜਿੰਦਰ ਕੁਮਾਰ ਦੀ ਅਗਵਾਈ 'ਚ ਅੰਬੂਜਾ ਫਾਊਾਡੇਸ਼ਨ ਦੇ ਸਹਿਯੋਗ ਨਾਲ ਘਨੌਲੀ ਸਬਜ਼ੀ ਮੰਡੀ 'ਚ ਬੱਚਿਆਂ ਦੀਆਂ ਬਿਮਾਰੀਆਂ ...
ਮੋਰਿੰਡਾ, 31 ਜਨਵਰੀ (ਪਿ੍ਤਪਾਲ ਸਿੰਘ)-ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋਮਾਜਰਾ ਵਾਲਿਆਂ ਦੀ ਮਿੱਠੀ ਯਾਦ ਵਿਚ 2 ਫਰਵਰੀ ਨੂੰ ਗੁਰਦੁਆਰਾ ਸਤਿ ਕਰਤਾਰ ਸਾਹਿਬ ਪਿੰਡ ਕਲਾਰਾਂ ਤੋਂ ਭੈਰੋਮਾਜਰਾ ਤੱਕ ਸਾਲਾਨਾ 22ਵਾਂ ਵਿਸ਼ਾਲ ਨਗਰ ਕੀਰਤਨ ਕੱਢਿਆ ...
ਨੰਗਲ, 31 ਜਨਵਰੀ (ਪ੍ਰੋ.ਅਵਤਾਰ ਸਿੰਘ)-ਪੰਜਾਬੀ ਜਗਤ ਦੀ ਮਾਣਮੱਤੀ ਸ਼ਖ਼ਸੀਅਤ ਤੇ ਉੱਘੀ ਲੇੇਖਕਾ ਡਾ. ਦਲੀਪ ਕੌਰ ਟਿਵਾਣਾ ਦੇ ਦਿਹਾਂਤ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਪਿ੍ੰ: ਜਸਵੀਰ ਸਿੰਘ, ਉੱਘੇ ਸ਼ਾਇਰ ਬਲਵੀਰ ਸਿੰਘ ਸੈਣੀ, ਭਾਰਤ ...
ਨੂਰਪੁਰ ਬੇਦੀ, 31 ਜਨਵਰੀ (ਵਿੰਦਰਪਾਲ ਝਾਂਡੀਆਂ)-ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪਿੰਡ ਸੁੱਖੇਮਾਜਰਾ ਵਿਖੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਦੇ ਡਾ. ਅਨੰਤ ਰਾਮ ਦੇ ਪਿਤਾ ਚੌਧਰੀ ਪ੍ਰੇਮ ਚੰਦ ਜਿਨ੍ਹਾਂ ਦੀ ਬੀਤੇ ...
ਸੰਤੋਖਗੜ੍ਹ, 31 ਜਨਵਰੀ (ਮਲਕੀਅਤ ਸਿੰਘ)-ਇਥੋਂ ਨਜ਼ਦੀਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗੜਾਂ (ਊਨਾ) ਦੇ ਵਿਦਿਆਰਥੀਆਂ ਨੇ ਹਿਮ ਗੌਰਵ ਆਈ. ਟੀ. ਆਈ. ਸੰਤੋਖਗੜ੍ਹ (ਊਨਾ) ਵਿਖੇ ਤਕਨੀਕੀ ਗਿਆਨ ਦੀ ਸਿੱਖਿਆ ਲਈ ਇਕ ਰੋਜ਼ਾ ਯਾਤਰਾ ਦੌਰਾਨ ਆਧੁਨਿਕ ਮਸ਼ੀਨਰੀ ਬਾਰੇ ...
ਕੀਰਤਪੁਰ ਸਾਹਿਬ, 31 ਜਨਵਰੀ (ਬੀਰਅੰਮਿ੍ਤਪਾਲ ਸਿੰਘ ਸੰਨੀ)-ਭਾਜਪਾ ਵਲੋਂ ਸੀ. ਏ. ਏ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮਰਥਨ ਦੇ ਮੰਤਵ ਨਾਲ ਚਲਾਏ ਮਿਸ ਕਾਲ ਅਭਿਆਨ ਦੀ ਮੰਡਲ ਕੀਰਤਪੁਰ ਸਾਹਿਬ ਵਿਖੇ ਸ਼ੁਰੂਆਤ ਕੀਤੀ ਗਈ | ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ...
ਗੁਰੂ ਕਾ ਲਾਹੌਰ, 31 ਜਨਵਰੀ (ਸ਼ਿਵ ਕੁਮਾਰ ਕਾਲੀਆ)-ਸ੍ਰੀ ਗੁਰੂ ਕਾ ਲਾਹੌਰ ਗੁਰੂ ਘਰਾਂ ਦੀ ਦੇਖ-ਰੇਖ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਜਿਸ ਲਈ ਇਥੇ ਹੋਣ ਵਾਲੇ ਸਾਰੇ ਹੀ ਸਮਾਗਮਾਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਸ਼ੋ੍ਰਮਣੀ ਕਮੇਟੀ ਦੀ ...
ਭਰਤਗੜ੍ਹ, 31 ਜਨਵਰੀ (ਜਸਬੀਰ ਸਿੰਘ ਬਾਵਾ)-ਸਚਖੰਡਵਾਸੀ ਬ੍ਰਹਮ ਗਿ. ਸੰਤ ਅਜੀਤ ਸਿੰਘ ਹੰਸਾਲੀ ਸਾਹਿਬ ਦੀ ਪੰਜਵੀਂ ਬਰਸੀ ਨੂੰ ਸਮਰਪਿਤ ਉਨ੍ਹਾਂ ਦੀ ਜਨਮ ਭੂਮੀ ਭਰਤਗੜ੍ਹ ਵਿਖੇ ਅੱਜ ਕਰਵਾਏ ਧਾਰਮਿਕ ਸਮਾਗਮ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ...
ਢੇਰ, 31 ਜਨਵਰੀ (ਸ਼ਿਵ ਕੁਮਾਰ ਕਾਲੀਆ)-ਪਿੰਡ ਭਨੂਪਲੀ ਦਾ ਵਾਸੀ ਤਜਿੰਦਰ ਸਿੰਘ ਉਰਫ਼ ਅਸ਼ੋਕ ਕੁਮਾਰ ਜੋ ਕਿ 2008 ਵਿਚ ਘਰੋਂ ਵਿਦੇਸ਼ ਲੀਬੀਆ ਲਈ ਰਵਾਨਾ ਹੋਇਆ ਸੀ ਅੱਜ ਤੱਕ ਘਰ ਨਹੀਂ ਪਰਤਿਆ | ਇਸ ਸਬੰਧ ਵਿਚ ਉਸ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਵਿਆਹ ਤਜਿੰਦਰ ਸਿੰਘ ਉਰਫ਼ ...
ਨੂਰਪੁਰ ਬੇਦੀ, 31 ਜਨਵਰੀ (ਹਰਦੀਪ ਸਿੰਘ ਢੀਂਡਸਾ)-ਆਬਾਦੀ ਘਰਾਠੀਆਂ (ਬਾਲੇਵਾਲ) ਦੇ ਪੜ੍ਹੇ ਲਿਖੇ ਸੂਝਵਾਨ ਨੌਜਵਾਨ ਸਰਪੰਚ ਗੁਰਚੈਨ ਸਿੰਘ ਨੇ ਪਿੰਡ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਦੇ ਬੱਸ ਸਟੈਂਡ, ਪਿੰਡ ਦੇ ਐਾਟਰੀ ਪੁਆਇੰਟਾਂ 'ਤੇ ਸਕੂਲ ਦੇ ਲਾਗੇ ...
ਨੂਰਪੁਰ ਬੇਦੀ, 31 ਜਨਵਰੀ (ਰਾਜੇਸ਼ ਚੌਧਰੀ ਤਖਤਗੜ੍ਹ, ਵਿੰਦਰਪਾਲ ਝਾਂਡੀਆਂ)-ਐੱਸ. ਐੱਮ. ਓ. ਡਾ. ਸ਼ਿਵ ਕੁਮਾਰ ਸਰਕਾਰੀ ਹਸਪਤਾਲ ਨੂਰਪੁਰ ਬੇਦੀ ਦੀ ਅਗਵਾਈ ਹੇਠ ਸਬ-ਸੈਂਟਰ ਮੁਕਾਰੀ ਦੇ ਸਿਹਤ ਅਧਿਕਾਰੀਆਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮੁਕਾਰੀ ਵਿਖੇ ਬੱਚਿਆਂ ਤੇ ...
ਢੇਰ, 31 ਜਨਵਰੀ (ਸ਼ਿਵ ਕੁਮਾਰ ਕਾਲੀਆ)-ਮਾਸਟਰ ਹਰਭਿੰਦਰ ਸਿੰਘ ਪਿੰਡ ਢਾਹੇ ਨੂੰ ਅੱਜ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਸਕੂਲ ਜਨਡੋਰੀ ਅਤੇ ਗ੍ਰਾਮ ਪੰਚਾਇਤ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਮਾਸਟਰ ਹਰਭਿੰਦਰ ਸਿੰਘ ਦਾ ਪਿੰਡ ਢਾਹੇ ਵਿਖੇ ਪਹੰੁਚਣ 'ਤੇ ਨਿੱਘਾ ...
ਰੂਪਨਗਰ, 31 ਜਨਵਰੀ (ਸਤਨਾਮ ਸਿੰਘ ਸੱਤੀ)-ਸਾਬਕਾ ਸਿੱਖਿਆ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਡਾ: ਦਲਜੀਤ ਸਿੰਘ ਚੀਮਾ ਨੇ ਅੱਜ ਕਾਂਗਰਸ ਸਰਕਾਰ ਉੱਤੇ ਰੂਪਨਗਰ ਸ਼ਹਿਰ ਦੇ ਵਿਕਾਸ ਕਾਰਜ ਠੱਪ ਕਰਨ ਦੇ ਦੋਸ਼ ਲਾਏ ਹਨ | ਉਹ ਰੂਪਨਗਰ ਪ੍ਰੈਸ ਕਲੱਬ 'ਚ ਇਕ ...
ਬੇਲਾ, 31 ਜਨਵਰੀ (ਮਨਜੀਤ ਸਿੰਘ ਸੈਣੀ)-ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਤੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਐਾਡ ਐਜੂਕੇਸ਼ਨ ਸੁਸਾਇਟੀ ਬੇਲਾ ਵਲੋਂ ਮਨਿਸਟ੍ਰੀ ਆਫ਼ ਰੂਰਲ ਡਿਵੈਲਪਮੈਂਟ ਭਾਰਤ ਸਰਕਾਰ ਦੀ ਦੀਨ ਦਿਆਲ ਉਪਾਧਿਆ ਗਰਾਮੀਣ ਕੌਸ਼ਲ ਯੋਜਨਾ ਤਹਿਤ ...
ਨੰਗਲ, 31 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਤਹਿਸੀਲ ਕੰਪਲੈਕਸ ਨੰਗਲ ਵਿਚ ਨਗਰ ਕੌਾਸਲ ਨੰਗਲ ਵਲੋਂ ਜਨਤਾ ਦੀ ਸਹੂਲਤ ਲਈ 17 ਲੱਖ ਦੀ ਲਾਗਤ ਨਾਲ ਕੱਚਾ ਵਿਹੜਾ ਪੱਕਾ ਕਰਾਉਣ ਲਈ ਪੇਵਰ ਲਗਾਉਣ ਅਤੇ ਪਖਾਨੇ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਦਾ ਰਸਮੀ ਆਗਾਜ਼ ਅੱਜ ...
ਸ੍ਰੀ ਅਨੰਦਪੁਰ ਸਾਹਿਬ, 31 ਜਨਵਰੀ (ਕਰਨੈਲ ਸਿੰਘ, ਨਿੱਕੂਵਾਲ)-ਸਥਾਨਕ ਐੱਸ. ਜੀ. ਐੱਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ | ਪਿ੍ੰ: ਸੁਖਪਾਲ ਕੌਰ ਵਾਲੀਆ ਨੇ ਇਸ ਤਿਉਹਾਰ ਬਾਰੇ ਜਾਣਕਾਰੀ ਦਿੱਤੀ | ਵਿਦਿਆਰਥੀਆਂ ਦੇ ਸਕੂਲ ...
ਰੂਪਨਗਰ, 31 ਜਨਵਰੀ (ਸਟਾਫ ਰਿਪੋਰਟਰ)-ਪੰਜਾਬ ਭਰ ਵਿਚੋਂ ਕੇਜਰੀਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਆਮ ਆਦਮੀ ਪਾਰਟੀ ਦੀਆਂ ਟੀਮਾਂ ਦਿੱਲੀ ਵੱਲ ਕੂਚ ਕਰ ਰਹੀਆਂ ਹਨ | ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਪਾਰਟੀ ਆਗੂ ਬਲਵਿੰਦਰ ਸੈਣੀ ਦੀ ਅਗਵਾਈ ਹੇਠ ...
ਘਨੌਲੀ, 31 ਜਨਵਰੀ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਮਕੌੜੀ ਕਲਾਂ ਦੇ ਆਂਗਣਵਾੜੀ ਸੈਂਟਰ 'ਚ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਰਜਿੰਦਰ ਕੁਮਾਰ ਦੀ ਅਗਵਾਈ ਹੇਠ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਦੌਰਾਨ ਹੈਲਥ ...
ਨੰਗਲ, 31 ਜਨਵਰੀ (ਅਵਤਾਰ ਸਿੰਘ)-ਬਾਹਤੀ ਮਹਾਂ ਸਭਾ (ਰਜਿ.) ਰੂਪਨਗਰ ਦੀ ਮੀਟਿੰਗ ਪਿੰਡ ਪੱਟੀ ਲੋਅਰ ਵਿਖੇ ਜ਼ਿਲ੍ਹਾ ਪ੍ਰਧਾਨ ਚਰਨ ਦਾਸ ਸਲੂਰੀਆ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬਾਹਤੀ ਬਰਾਦਰੀ ਦੇ ਵੱਖ-ਵੱਖ ਪਿੰਡਾਂ ਤੋਂ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿਚ ...
ਨੰਗਲ, 31 ਜਨਵਰੀ (ਅਵਤਾਰ ਸਿੰਘ)-ਸੀ. ਏ. ਏ. ਦੇ ਕਾਨੰੂਨ ਨੰੂ ਲੈ ਕੇ ਦੇਸ਼ ਅੰਦਰ ਭਰਮ ਪੈਦਾ ਕੀਤਾ ਜਾ ਰਿਹਾ ਹੈ¢ ਜਦੋਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਥਿਤੀ ਨੰੂ ਸਪਸ਼ਟ ਕਰ ਦਿੱਤਾ ਹੈ ਕਿ ਇਸ ਕਾਨੰੂਨ ਨਾਲ ਨਾਗਰਿਕਤਾ ਕੋਈ ਖ਼ਤਰਾ ਨਹੀਂ ਹੈ¢ ...
ਮੋਰਿੰਡਾ, 31 ਜਨਵਰੀ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਨਥਮਲਪੁਰ ਵਿਖੇ ਦੀ ਨਥਮਲਪੁਰ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਦੁੱਧ ਉਤਪਾਦਕਾਂ ਨੂੰ 2 ਲੱਖ 55 ਹਜ਼ਾਰ ਰੁਪਏ ਦਾ ਮੁਨਾਫ਼ਾ ਵੰਡਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਮੀਤ ਪ੍ਰਧਾਨ ਬਲਿਹਾਰ ...
ਨੂਰਪੁਰ ਬੇਦੀ, 31 ਜਨਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਨੂਰਪੁਰ ਬੇਦੀ ਦੀ ਇਕ ਬੈਠਕ ਵਿਸ਼ਵਕਰਮਾ ਮੰਦਰ ਨੂਰਪੁਰ ਬੇਦੀ ਵਿਖੇ ਹੋਈ | ਇਸ ਦੌਰਾਨ ਵੱਖ-ਵੱਖ ਵਿਚਾਰ ਵਟਾਂਦਰੇ ਉਪਰੰਤ ਬਲਾਕ ਇਕਾਈ ਦੇ ਅਹੁਦੇਦਾਰਾਂ ਦੀ ...
ਸ੍ਰੀ ਚਮਕੌਰ ਸਾਹਿਬ, 31 ਜਨਵਰੀ (ਜਗਮੋਹਣ ਸਿੰਘ ਨਾਰੰਗ)-ਭੈਰੋਮਾਜਰਾ ਵਾਲੇ ਮਹਾਂਪੁਰਸ਼ਾਂ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਅਤੇ ਸੰਤ ਬਾਬਾ ਸਰਦੂਲ ਸਿੰਘ ਦੀ ਯਾਦ ਵਿਚ 22ਵਾਂ ਤਿੰਨ ਦਿਨਾ ਸਾਲਾਨਾ ਗੁਰਮਤਿ ਸਮਾਗਮ ਮਿਤੀ 1-2-3 ਫਰਵਰੀ ਨੂੰ ਗੁ: ਸ੍ਰੀ ...
ਨੂਰਪੁਰ ਬੇਦੀ, 31 ਜਨਵਰੀ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਪੰਜਾਬ ਸਰਕਾਰ ਦਾ ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਕੈਂਪ ਸੰਮਤੀ ਰੈਸਟ ਹਾਊਸ ਨੂਰਪੁਰ ਬੇਦੀ ਦੇ ਕਮਿਊਨਿਟੀ ...
ਰੂਪਨਗਰ, 31 ਜਨਵਰੀ (ਪੱਤਰ ਪ੍ਰੇਰਕ)-ਨਗਰ ਕੌਾਸਲ ਰੂਪਨਗਰ ਵਲੋਂ ਕੀਤੇ ਗਏ ਗਣਤੰਤਰ ਦਿਵਸ ਸਮਾਗਮ ਵਿਚ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰੋਪੜ ਦੀ ਲੜਕੀਆਂ ਦੀ ਬਾਲ ਹਾਕੀ ਇੰਡੀਆ ਟੀਮ ਦੀਆਂ ਖਿਡਾਰਨਾਂ ਨੂੰ ਕਾਠਮਾਂਡੂ ਵਿਖੇ ਹੋਈ ਇੰਡੋ-ਨੇਪਾਲ ਸੀਰੀਜ਼ ਵਿਚ ...
ਨੰਗਲ, 31 ਜਨਵਰੀ (ਪ੍ਰੋ. ਅਵਤਾਰ ਸਿੰਘ)-ਨੰਗਲ ਤਹਿਸੀਲ ਦੇ ਪਿੰਡ ਬ੍ਰਹਮਪੁਰ ਵਿਚ ਸਟਾਰ ਯੂਥ ਅਤੇ ਵੈੱਲਫੇਅਰ ਕਲੱਬ ਵਲੋਂ ਅੱਖਾਂ ਦਾ ਕੈਂਪ 2 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ | ਕਲੱਬ ਦੇ ਆਗੂ ਹਰਿੰਦਰ ਸੈਣੀ ਅਤੇ ਸੰਦੀਪ ਕਪਿਲ ਨੇ ਦੱਸਿਆ ਕਿ ਸੀ.ਐਮ.ਸੀ. ਲੁਧਿਆਣਾ ਦੇ ...
ਰੂਪਨਗਰ, 31 ਜਨਵਰੀ (ਪੱਤਰ ਪ੍ਰੇਰਕ)-ਰੂਪਨਗਰ ਦੇ ਹੋਲੀ ਫੈਮਲੀ ਸਕੂਲ ਦੇ ਸਾਹਮਣੇ ਚੜ੍ਹਦੇ ਵਾਲੇ ਪਾਸੇ ਹੁਸੈਨਪੁਰ ਸੜਕ ਉੱਤੇ ਗੋਲਡਨ ਸਿਟੀ ਕਲੋਨੀ ਦੇ ਮੁੱਖ ਗੇਟ ਦੇ ਸਾਹਮਣੇ ਲਗਭਗ 20 ਫੁੱਟ ਚੌੜੇ ਵੱਡੇ ਨਾਲੇ ਉੱਤੇ ਪੁਲੀ ਬਣੀ ਹੋਈ ਸੀ, ਜੋ ਕਿ ਕਲੋਨੀ ਦੇ ਅੰਦਰ ਜਾਣ ...
ਮੋਰਿੰਡਾ, 31 ਜਨਵਰੀ (ਕੰਗ)-ਮੋਰਿੰਡਾ ਨਜ਼ਦੀਕੀ ਪਿੰਡ ਚੱਕਲਾਂ ਦੇ ਸੇਵਾ ਕੇਂਦਰ ਵਿਚ ਇੰਟਰਨੈੱਟ ਸੇਵਾ ਬੰਦ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਹਰਮਨਜੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਸਬੰਧੀ ...
ਰੂਪਨਗਰ, 31 ਜਨਵਰੀ (ਸਟਾਫ ਰਿਪੋਰਟਰ)-ਜੇਲ੍ਹ ਪ੍ਰਸ਼ਾਸਨ ਵਲੋਂ ਕੈਦੀਆਂ ਅਤੇ ਵਿਚਾਰ ਅਧੀਨ ਬੰਦੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਹੋਰ ਜੇਲ੍ਹ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ ਮਾਣਯੋਗ ਜ਼ਿਲ੍ਹਾ ਅਤੇ ਸ਼ੈਸ਼ਨ ...
ਸ੍ਰੀ ਚਮਕੌਰ ਸਾਹਿਬ, 31 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਅਕਾਲੀ ਦਲ ਸਰਕਲ ਸ੍ਰੀ ਚਮਕੌਰ ਸਾਹਿਬ ਵਲੋਂ ਅੱਜ ਖੇਤਰ ਵਿਚਲੇ ਸਤਲੁਜ ਦਰਿਆ ਕਿਨਾਰੇ ਕਈ ਥਾਵਾਂ 'ਤੇ ਚੱਲ ਰਹੀ ਨਾਜਾਇਜ਼ ਮਾਈਨਿੰਗ ਬੰਦ ਕਰਵਾਉਣ ਲਈ ਸਥਾਨਕ ਗੁਰਦੁਆਰਾ ਟੀ-ਪੁਆਇੰਟ 'ਤੇ ਬਲਾਕ ...
ਪੁਰਖਾਲੀ, 31 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਸਿੱਖਿਆ ਵਿਭਾਗ ਪੰਜਾਬ 'ਚ ਜਿੱਥੇ ਨਿੱਤ ਨਵੇਂ ਤਜਰਬੇ ਹੋ ਰਹੇ ਹਨ ਉਥੇ ਹੀ ਵਿਭਾਗ 'ਚ ਨਿੱਕੇ ਬਾਲਾਂ ਦੀ ਜ਼ਿੰਦਗੀ ਨਾਲ ਖੇਡਣ ਦਾ ਵੀ ਤਜਰਬਾ ਹੋ ਰਿਹਾ ਹੈ ¢ ਕਈ ਪਿੰਡਾਂ ਦੇ ਸੰਪਰਕ ਨੂੰ ਜੋੜਦੀ ਸੜਕ ਮਾਰਗ ਦੇ ਬਿਲਕੁਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX