ਫ਼ਰੀਦਕੋਟ, 31 ਜਨਵਰੀ (ਸਤੀਸ਼ ਬਾਗ਼ੀ)-ਸਟੇਟ ਬੈਂਕ ਆਫ਼ ਇੰਡੀਆ ਦੇ ਮੁਲਾਜ਼ਮਾਂ ਵਲੋਂ ਯੂਨਾਈਟਿਡ ਫ਼ੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ 'ਤੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸ਼ੁਰੂ ਕੀਤੀ ਗਈ ਦੋ ਰੋਜ਼ਾ ਹੜਤਾਲ ਦੇ ਪਹਿਲੇ ਦਿਨ ਮੇਨ ਬਰਾਂਚ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਮੁੁਜ਼ਾਹਰਾ ਕੀਤਾ ਗਿਆ | ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕੇਂਦਰ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਦੇਸ਼ ਆਰਥਿਕ ਮੰਦਹਾਲੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਅਨੁਸਾਰ ਵੱਖ-ਵੱਖ ਵਰਗਾਂ ਦੇ ਲੋਕ ਜੋ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦੇ ਰਾਹ ਤੁਰੇ ਹੋਏ ਹਨ, ਦਾ ਕੋਈ ਹੱਲ ਕਰਨ ਦੀ ਬਜਾਏ ਸਰਕਾਰ ਵਲੋਂ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇੰਡੀਅਨ ਬੈਂਕ ਐਸੋਸੀਏਸ਼ਨ ਪਿਛਲੇ ਕਾਫ਼ੀ ਸਮੇਂ ਤੋਂ ਬੈਂਕਾਂ ਦੇ ਘਾਟੇ ਵਿਚ ਚਲੇ ਜਾਣ ਦਾ ਬਹਾਨਾਂ ਬਣਾ ਕੇ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਮੁਨਕਰ ਹੁੰਦੀ ਆ ਰਹੀ ਹੈ | ਉਨ੍ਹਾਂ 11ਵੇਂ ਤਨਖਾਹ ਸਮਝੌਤੇ ਨੂੰ ਜਲਦ ਲਾਗੂ ਕਰਨ ਦੀ ਮੰਗ ਕੀਤੀ | ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਦੋ ਰੋਜ਼ਾ ਹੜਤਾਲ ਦੌਰਾਨ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਮੰਗਾਂ ਮੰਨਵਾਉਣ ਲਈ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ | ਇਸ ਮੌਕੇ ਰਾਜੀਵ ਕੁਮਾਰ ਗੌੜ, ਮਲਕੀਤ ਸਿੰਘ, ਦੀਪਕ ਕਾਲੀਆ, ਸ਼ੱਮੀ, ਅਲਕਾ, ਹਰਪ੍ਰੀਤ ਕੌਰ, ਅੰਜੂ, ਸੁਸ਼ੀਲ ਤੇਜੀ, ਹਰਪ੍ਰੀਤ ਸਿੰਘ, ਰਾਮ ਪਾਲ, ਰਾਜ ਸਿੰਘ, ਨਿਤਿਸ਼ ਕੁਮਾਰ, ਸਤੀਸ਼ ਕੁਮਾਰ, ਦੁਰਗਾਦਾਸ, ਰਾਕੇਸ਼, ਸੱਤਿਆ, ਗੁਰਵਿੰਦਰ ਸਿੰਘ, ਨਿਸ਼ਾਂਤ, ਮੰਜੂ, ਆਸ਼ਾ, ਮੰਨੂ, ਸੁਨੀਤਾ, ਮੁਨੀਸ਼, ਬਾਦਲ, ਨਰੇਸ਼, ਪਰਮਿੰਦਰ ਪਾਲ, ਜਸਵਿੰਦਰ ਸਿੰਘ, ਪਰਮਜੀਤ, ਸਿਮਰਣ, ਸ਼ਮਸ਼ੇਰ, ਗਗਨ, ਪ੍ਰਸ਼ੋਤਮ, ਰੂਪ, ਅਮਿਤ ਅਤੇ ਵੀਰੋ ਆਦਿ ਵੀ ਹਾਜ਼ਰ ਸਨ | ਰੋਸ ਮੁਜ਼ਾਹਰੇ ਉਪਰੰਤ ਬੈਂਕ ਯੂਨੀਅਨ ਦੇ ਆਗੂਆਂ ਵਲੋਂ ਕੇਂਦਰ ਸਰਕਾਰ ਨੂੰ ਜ਼ਿਲ੍ਹੇ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਰਾਹੀਂ ਆਪਣੀਆਂ ਮੰਗਾਂ ਪ੍ਰਤੀ ਮੰਗ-ਪੱਤਰ ਵੀ ਸੌਾਪਿਆ |
ਫ਼ਰੀਦਕੋਟ, 31 ਜਨਵਰੀ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਨੇ ਜੂਆ ਖੇਡਣ ਦੇ ਦੋਸ਼ਾਂ ਤਹਿਤ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਕਾਬੂ ਕੀਤੇ ਗਏ ਮੁਲਜ਼ਮਾਂ ਪਾਸੋਂ 15500 ਰੁਪਏ ਨਗਦ ਤੇ ਤਾਸ਼ ਬਰਾਮਦ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ...
ਫ਼ਰੀਦਕੋਟ, 31 ਜਨਵਰੀ (ਸਰਬਜੀਤ ਸਿੰਘ)-ਕੌਮੀ ਨਾਗਰਿਕਤਾ ਕਾਨੂੰਨ ਐਨ.ਆਰ. ਸੀ. ਅਤੇ ਐਨ.ਪੀ.ਆਰ. ਦੇ ਿਖ਼ਲਾਫ਼ ਦੇਸ਼ ਅੰਦਰ ਚੱਲ ਰਹੇ ਸੰਘਰਸ਼ 'ਤੇ ਸ਼ਾਹੀਨ ਬਾਗ ਵਿਚ ਔਰਤਾਂ ਵਲੋਂ ਕੀਤੀ ਇਕੱਤਰਤਾ ਦੀ ਹਮਾਇਤ ਕਰਦਿਆਂ ਅੱਜ ਜਨਵਾਦੀ ਇਸਤਰੀ ਸਭਾ ਪੰਜਾਬ ਅਤੇ ਸ਼ਹੀਦ ਭਗਤ ...
ਫ਼ਰੀਦਕੋਟ 31 ਜਨਵਰੀ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਨੇ ਸਥਾਨਕ ਟੀਚਰ ਕਾਲੋਨੀ ਵਿਖੇ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਦੇ ਹੋਏ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਵਲੋਂ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ | ...
ਕੋਟਕਪੂਰਾ, 31 ਜਨਵਰੀ (ਮੋਹਰ ਸਿੰਘ ਗਿੱਲ)-ਆਲ ਇੰਡੀਆ ਰਿਟੇਲ ਕਰਿਆਨਾ ਐਸੋਸੀਏਸ਼ਨ ਇਕਾਈ ਕੋਟਕਪੂਰਾ ਦੀ ਪ੍ਰਧਾਨ ਨਰੇਸ਼ ਕੁਮਾਰ ਮਿੱਤਲ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਦੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਹੋਈ | ...
ਫ਼ਰੀਦਕੋਟ, 31 ਜਨਵਰੀ (ਸਤੀਸ਼ ਬਾਗ਼ੀ)-ਪੰਜਾਬ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਸਥਾਨਕ ਮਹਾਤਮਾਂ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਮਹੀਨਾ ਜਨਵਰੀ ਵਿਚ ...
ਸਾਦਿਕ, 31 ਜਨਵਰੀ (ਆਰ.ਐਸ.ਧੰੁਨਾ)- ਪੰਜਾਬ ਦੀ ਕੈਪਟਨ ਸਰਕਾਰ ਹਰ ਵਰਗ ਨੂੰ ਬਣਦੀਆਂ ਸਹੂਲਤਾਂ ਦੇ ਰਹੀ ਹੈ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਪ੍ਰਤੀ ਜੀਅ ਪੰਜ ਕਿਲੋ ਪ੍ਰਤੀ ਮਹੀਨਾ ਕਣਕ ਦਿੱਤੀ ਜਾ ਰਹੀ ਹੈ | ਇਸ ਤੋਂ ਇਲਾਵਾ ਇਸ ਵਰਗ ਨੂੰ 200 ਯੂਨਿਟ ਬਿਜਲੀ ਵੀ ਮੁਫ਼ਤ ...
ਬਾਜਾਖਾਨਾ, 31 ਜਨਵਰੀ (ਜੀਵਨ ਗਰਗ)- ਹਰਜੀਤ ਯਾਦਗਾਰੀ ਸਪੋਰਟਸ ਕਲੱਬ ਬਾਜਾਖਾਨਾ ਵਲੋਂ ਕਲੱਬ ਦੇ ਚੇਅਰਮੈਨ ਹਰਪ੍ਰੀਤ ਬਾਬਾ ਦੀ ਅਗਵਾਈ 'ਚ ਟੁੱਟ ਬ੍ਰਦਰਜ਼ ਅਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ 20ਵਾਂ ਹਰਜੀਤ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਮੇਲਾ 1, 2, 3 ਫਰਵਰੀ ...
ਬਰਗਾੜੀ, 31 ਜਨਵਰੀ (ਲਖਵਿੰਦਰ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸਾਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਕਾਂਗਰਸੀ ਆਗੂ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ ਸਨ | ਸਮਾਗਮ ਦੌਰਾਨ 10ਵੀਂ ਕਲਾਸ ...
ਗੋਲੇਵਾਲਾ, 31 ਜਨਵਰੀ (ਅਮਰਜੀਤ ਬਰਾੜ)-ਪਿੰਡ ਗੋਲੇਵਾਲਾ ਵਿਖੇ ਰਿਜ਼ਨਲ ਸੈਕਟਰੀ ਬਠਿੰਡਾ ਬੱਲੀ ਬਾਦਲ ਦੀ ਅਗਵਾਈ ਹੇਠ ਬੈਂਕ ਕਰਮਚਾਰੀਆਂ ਵਲੋਂ ਕੇਂਦਰ ਸਰਕਾਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਬੱਲੀ ਬਾਦਲ ਨੇ ਕਿਹਾ ਕਿ ਕੇਂਦਰ ...
ਕੋਟਕਪੂਰਾ, 31 ਜਨਵਰੀ (ਮੋਹਰ ਸਿੰਘ ਗਿੱਲ)-ਆਲ ਇੰਡੀਆ ਰਿਟੇਲ ਕਰਿਆਨਾ ਐਸੋਸੀਏਸ਼ਨ ਇਕਾਈ ਕੋਟਕਪੂਰਾ ਦੀ ਪ੍ਰਧਾਨ ਨਰੇਸ਼ ਕੁਮਾਰ ਮਿੱਤਲ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਦੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਹੋਈ | ...
ਫ਼ਰੀਦਕੋਟ, 31 ਜਨਵਰੀ (ਸਤੀਸ਼ ਬਾਗ਼ੀ)-ਪੰਜਾਬ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਸਥਾਨਕ ਮਹਾਤਮਾਂ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਮਹੀਨਾ ਜਨਵਰੀ ਵਿਚ ...
ਕੋਟਕਪੂਰਾ, 31 ਜਨਵਰੀ (ਗਿੱਲ)-ਪਿੰਡ ਸੰਧਵਾਂ ਵਿਖੇ ਪੰਜਾਬ ਸਰਕਾਰ ਦੇ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਕਣਕ ਵੰਡੀ ਗਈ | ਇਸ ਮੌਕੇ ਦਰਸ਼ਨ ਸਿੰਘ ਸਹੋਤਾ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ, ਸ਼ਮ੍ਹਾ ਗੋਇਲ ਏ.ਐਫ.ਐਸ.ਓ, ਜਸਕਰਨ ਸਿੰਘ ਵਾੜਾ ਦਰਾਕਾ, ...
ਬਰਗਾੜੀ, 31 ਜਨਵਰੀ (ਲਖਵਿੰਦਰ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸਾਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਕਾਂਗਰਸੀ ਆਗੂ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ ਸਨ | ਸਮਾਗਮ ਦੌਰਾਨ 10ਵੀਂ ਕਲਾਸ ...
ਸਾਦਿਕ, 31 ਜਨਵਰੀ (ਆਰ.ਐਸ.ਧੰੁਨਾ)-ਸਰਕਾਰੀ ਹਾਈ ਸਕੂਲ ਮੁਮਾਰਾ ਦੇ ਸਾਲਾਨਾ ਸਮਾਗਮ ਸਮੇਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੋ ਭੋਗ ਪਾਏ ਗਏ | ਇਸ ਮੌਕੇ ਲੋੜਵੰਦ ਪਰਿਵਾਰਾਂ ਦੀ ਸੇਵਾ ਨੂੰ ਸਮਰਪਿਤ ਹੈਲਥ ਫ਼ਾਰ ਆਲ ਸੁਸਾਇਟੀ ਫ਼ਰੀਦਕੋਟ ਵਲੋਂ ਸਕੂਲ ਦੇ ਲੋੜਵੰਦ ...
ਕੋਟਕਪੂਰਾ, 31 ਜਨਵਰੀ (ਮੋਹਰ ਸਿੰਘ ਗਿੱਲ)-ਮੈਡੀਕਲ ਪ੍ਰੈਕਟੀਸ਼ਨਜ਼ ਐਸੋਸੀਏਸ਼ਨ ਬਲਾਕ ਖਾਰਾ ਦੀ ਇਕੱਤਰਤਾ ਪ੍ਰਧਾਨ ਡਾ. ਅੰਮਿ੍ਤਵੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ | ਇਕੱਤਰਤਾ 'ਚ ਬੀਤੇ ਦਿਨੀਂ ਮੈਡੀਕਲ ਪ੍ਰੈਕਟੀਸ਼ਨਜ਼ ਐਸੋਸੀਏਸ਼ਨ ਵਲੋਂ ਕਰਵਾਏ ਗਏ ...
ਕੋਟਕਪੂਰਾ, 31 ਜਨਵਰੀ (ਮੋਹਰ ਸਿੰਘ ਗਿੱਲ)-ਸ਼ਹਿਰ 'ਚੋਂ ਲੰਘਦੇ ਚੰਡੀਗੜ੍ਹ-ਅਬੋਹਰ ਮਾਰਗ 'ਤੇ ਲੰਬੀ ਜੱਦੋ-ਜਹਿਦ ਬਾਅਦ ਕਰੋੜਾਂ ਰੁਪਿਆਂ ਖ਼ਰਚ ਕੇ ਬਣਾਇਆ ਗਿਆ ਰੇਲਵੇ ਪੁਲ਼ ਕਿਸੇ ਸਮੇਂ ਵੀ ਵਾਹਨ ਚਾਲਕਾਂ, ਰਾਹਗੀਰਾਂ ਅਤੇ ਆਮ ਲੋਕਾਂ ਲਈ ਪੇ੍ਰਸ਼ਾਨੀ ਦਾ ਸਬੱਬ ਬਣ ...
ਬਾਜਾਖਾਨਾ, 31 ਜਨਵਰੀ (ਗਿੱਲ)-ਸਥਾਨਕ ਦਾਣਾ ਮੰਡੀ ਦਾ ਨਿਰੀਖਣ ਕਰਨ ਲਈ ਅਚਾਨਕ ਐਸ.ਡੀ.ਐਮ. ਜੈਤੋ ਡਾ. ਮਨਦੀਪ ਕੌਰ ਨੇ ਦੌਰਾ ਕੀਤਾ | ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਜੈਤੋ ਹੀਰਾ ਵੰਤੀ, ਐਸ.ਡੀ.ਐਮ. ਜੈਤੋ ਦੇ ਸੁਪਰਡੈਂਟ ਬਾਜ਼ ਸਿੰਘ ਵੀ ਹਾਜ਼ਰ ਸਨ | ਇਸ ਮੌਕੇ ਐਮ.ਡੀ.ਐਮ. ...
ਜੈਤੋ, 31 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਛੱਤਰ ਸਿੰਘ ਜੈਤੋ ਦੀ ਅਗਵਾਈ ਵਿਚ ਕਿਸਾਨਾਂ ਨੇ ਸਥਾਨਕ ਕੋਟਕਪੂਰਾ-ਬਠਿੰਡਾ ਰੋਡ 'ਤੇ ਸਥਿਤ ਬਿਜਲੀ ਗਰਿਡ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ...
ਫ਼ਰੀਦਕੋਟ, 31 ਜਨਵਰੀ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਗੋਬਿੰਦ ਸਿੰਘ ਹੋਰਸ ਬਰੀਡਰਜ਼ ਸੁਸਾਇਟੀ ਵਲੋਂ 31 ਜਨਵਰੀ ਤੋਂ 3 ਫਰਵਰੀ ਤੱਕ ਸਥਾਨਕ ਸ਼ੂਗਰ ਮਿੱਲ ਸਾਹਮਣੇ ਹਵੇਲੀ ਹੋਟਲ , ਕੋਟਕਪੂਰਾ ਰੋਡ ਵਿਖੇ ਕਰਵਾਏ ਜਾ ਰਹੇ 4 ਰੋਜ਼ਾ ਨੁਕਰੇ ਅਤੇ ਮਾਰਵਾੜੇ ਘੋੜਿਆਂ ਦੇ ...
ਸਾਦਿਕ, 31 ਜਨਵਰੀ (ਗੁਰਭੇਜ ਸਿੰਘ ਚੌਹਾਨ, ਆਰ.ਐਸ.ਧੁੰਨਾ)-ਐਸ.ਬੀ.ਆਰ.ਐਸ. ਕਾਲਜ ਫ਼ਾਰ ਵੂਮੈਨ ਘੁੱਦੂਵਾਲਾ ਵਿਖੇ ਪੰਜਾਬੀ ਵਿਭਾਗ ਵਲੋਂ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਪੰਜਾਬੀ ਅਧਿਆਪਕ ਮਲਕੀਤ ਸਿੰਘ ਕੋਟਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਤੇ ਜਗਸੀਰ ...
ਜੈਤੋ, 31 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਬਲਾਕ ਜੈਤੋ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਥਾਨਕ ਬੀ. ਡੀ. ਪੀ. ਓ. ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ | ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੋਰਾ ਸਿੰਘ ...
ਜੈਤੋ, 31 ਜਨਵਰੀ (ਭੋਲਾ ਸ਼ਰਮਾ, ਗੁਰਚਰਨ ਸਿੰਘ ਗਾਬੜੀਆ)-ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਨਗਰ ਕੌਾਸਲਰ ਸੰਗੀਤ ਮਹਿੰਦਰ ਸਿੰਘ ਜ਼ੈਲਦਾਰ ਦੇ ਸਤਿਕਾਰਯੋਗ ਪਿਤਾ ਅਤੇ ਅੰਗਤ ਸਿੰਘ ਬਰਾੜ ਦੇ ਦਾਦਾ ਜੀ ਸ: ਗੁਰਬਖ਼ਸ਼ ਸਿੰਘ ਜ਼ੈਲਦਾਰ ਸਾਬਕਾ ਪ੍ਰਧਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX