ਮੋਗਾ, 31 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਮੋਗੇ ਨੂੰ ਸਵੱਛ ਭਾਰਤ ਅਭਿਆਨ ਹੇਠ ਸਾਫ਼-ਸਫ਼ਾਈ ਵਿਚ ਦੇਸ਼ ਭਰ ਦੇ ਮੋਹਰੀ ਜ਼ਿਲਿ੍ਹਆਂ ਵਿਚ ਲਿਆਉਣ ਲਈ ਮੋਗਾ ਵਾਸੀਆਂ ਨੂੰ ਰਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ | ਅੱਜ ਇੰਡੋ ਸੋਵੀਅਤ ਫਰੈਂਡਸ਼ਿਪ ਕਾਲਜ ਫ਼ਾਰ ਫਾਰਮੇਸੀ ਵਿਚ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦੇ ਫ਼ੀਲਡ ਆਊਟਰੀਚ ਬਿਊਰੋ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਵੱਛਤਾ ਐਕਸ਼ਨ ਪਲਾਨ, ਪਾਣੀ ਦੀ ਸੰਭਾਲ, ਇਕ ਵਾਰ ਵਰਤੋਂ ਵਿਚ ਆਉਣ ਵਾਲੇ ਪਲਾਸਟਿਕ ਦੀ ਵਰਤੋਂ ਬੰਦ ਕਰਨ ਲਈ ਕਰਵਾਏ ਗਏ ਇਕ ਵਿਸ਼ੇਸ਼ ਜਾਗਰੂਕਤਾ ਸਮਾਗਮ ਵਿਚ ਬੋਲਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਪੰਜਾਬ ਸਮੇਤ ਹੋਰਨਾਂ ਸ਼ਹਿਰਾਂ ਵਿਚ ਵੀ ਗੰਦਗੀ ਕਾਰਨ ਹੁੰਦੇ ਪ੍ਰਦੂਸ਼ਣ ਲਈ ਅਸੀਂ ਸਭ ਹੀ ਜ਼ਿੰਮੇਵਾਰ ਹਾਂ | ਉਨ੍ਹਾਂ ਕਿਹਾ ਕਿ ਅਜਿਹੇ ਗੈਰ ਜ਼ਿੰਮੇਵਾਰਾਨਾ ਰਵੱਈਏ ਤੇ ਸੋਚ ਤੋਂ ਸਾਨੂੰ ਉੱਪਰ ਉੱਠ ਕੇ ਆਪਣੇ ਸ਼ਹਿਰ ਦੀ ਸਾਫ਼ ਸਫ਼ਾਈ ਤੇ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਚੰਗਾ ਅਤੇ ਪ੍ਰਦੂਸ਼ਣ ਮੁਕਤ ਆਲਾ ਦੁਆਲਾ ਦੇ ਸਕੀਏ | ਇਸ ਪ੍ਰੋਗਰਾਮ ਦੌਰਾਨ ਮੌਜੂਦ ਨੌਜਵਾਨ ਵਿਦਿਆਰਥੀਆਂ, ਐੱਨ.ਸੀ.ਸੀ. ਕੈਡਟਾਂ, ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ ਤੇ ਪੰਚਾਂ ਸਮੇਤ ਗਾਰਡੀਅਨ ਆਫ਼ ਗਵਰਨੈਂਸ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸੰਦੀਪ ਹੰਸ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਘਰਾਂ ਵਿਚ ਹੀ ਗਿੱਲੇ ਕੂੜੇ ਨੂੰ ਅਲੱਗ ਕਰਕੇ ਖਾਦ ਬਣਾ ਲਈਏ ਅਤੇ ਸੁੱਕੇ ਕੂੜੇ ਨੂੰ ਵੱਖਰਾ ਕਰ ਦਈਏ ਤਾਂ ਕੂੜੇ ਦੇ ਨਿਪਟਾਰੇ ਦੀ ਸਮੱਸਿਆ ਤੋਂ ਨਿਜਾਤ ਮਿਲ ਸਕਦੀ ਹੈ | ਉਨ੍ਹਾਂ ਐੱਨ.ਸੀ.ਸੀ. ਕੈਡਟਾਂ ਅਤੇ ਨੌਜਵਾਨਾਂ ਨੂੰ ਇਸ ਵੱਲ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ | ਇਸ ਮੌਕੇ ਸਵੱਛ ਭਾਰਤ ਅਭਿਆਨ ਹੇਠ ਮੋਗੇ ਵਿਚ ਸਾਫ਼ ਸਫ਼ਾਈ ਲਈ ਬਹੁਤ ਵਧੀਆ ਕੰਮ ਕਰਨ ਵਾਲੀਆਂ ਦੋ ਮਹਿਲਾਵਾਂ ਸਮੇਤ ਨਗਰ ਨਿਗਮ ਦੇ 10 ਸਫ਼ਾਈ ਸੇਵਕਾਂ ਨੂੰ ਮੰਤਰਾਲੇ ਦੇ ਵਿਭਾਗ ਦੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਪੰਜਾਬ ਵਿਚ ਵਧ ਰਹੇ ਨਸ਼ਿਆਂ ਦੀ ਲਾਹਨਤ ਤੋਂ ਬਚਾਓ ਲਈ ਗਾਰਡੀਅਨ ਆਫ਼ ਗਵਰਨੈਂਸ ਦੇ ਲੈਫ਼ਟੀਨੈਂਟ ਬਲਵਿੰਦਰ ਸਿੰਘ ਨੇ ਭਰਪੂਰ ਜਾਣਕਾਰੀ ਸਾਂਝੀ ਕੀਤੀ | ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਬ ਡਵੀਜ਼ਨਲ ਇੰਜੀਨੀਅਰ ਕਾਰਤਿਕ ਜਿੰਦਲ ਨੇ ਪਾਣੀ ਦੀ ਸੰਭਾਲ ਬਾਰੇ ਜਲ ਸਕਤੀ ਅਭਿਆਨ ਵਿਸ਼ੇ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸੈਂਟਰਲ ਅੰਡਰ-ਗਰਾੳਾੂਡ ਵਾਟਰ ਬੋਰਡ ਵਲੋਂ ਪੰਜਾਬ ਦੇ 142 ਬਲਾਕਾਂ ਵਿਚੋਂ 110 ਬਲਾਕ ਡਾਰਕ ਜ਼ਨ ਘੋਸ਼ਿਤ ਕੀਤੇ ਜਾ ਚੁੱਕੇ ਹਨ |
ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸੰਦੀਪ ਹੰਸ | ਤਸਵੀਰਾਂ: ਹਰਜੀਤ ਸਿੰਘ/ਜਸਪਾਲ ਸਿੰਘ ਬੱਬੀ
ਮੋਗਾ, 31 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ 'ਤੇ ਜਿੱਥੇ ਦੇਸ਼ ਭਰ ਦੇ ਬੈਂਕ ਅਧਿਕਾਰੀ ਤੇ ਕਰਮਚਾਰੀ ਦੋ ਦਿਨਾਂ ਹੜਤਾਲ 'ਤੇ ਬੈਠ ਗਏ ਹਨ ਉੱਥੇ ਅੱਜ ਮੋਗਾ ਸ਼ਹਿਰ ਵਿਚ ਵੀ ਬੈਂਕ ਦੇ ਅਧਿਕਾਰੀਆਂ ਤੇ ਕਰਮਚਾਰੀਆਂ ...
ਮੋਗਾ, 31 ਜਨਵਰੀ (ਸ਼ਿੰਦਰ ਸਿੰਘ ਭੁਪਾਲ)-ਹੌਲਦਾਰ ਚਮਕੌਰ ਸਿੰਘ ਅਤੇ ਉਸ ਦੀ ਗਸ਼ਤ ਕਰਦੀ ਪੁਲਿਸ ਪਾਰਟੀ ਨੂੰ ਮੁਖ਼ਬਰ ਖ਼ਾਸ ਨੇ ਗੁਪਤ ਸੂਚਨਾ ਦਿੱਤੀ ਕਿ ਧਰਮਿੰਦਰ ਸਿੰਘ ਉਰਫ਼ ਸੋਨੀ ਪੁੱਤਰ ਗੁਰਦੀਪ ਸਿੰਘ ਵਾਸੀ ਦੌਧਰ ਸ਼ਰਕੀ ਅਤੇ ਉਸ ਦੇ ਸਾਥੀ ਮੇਲਿਆਂ ਵਿਚ ...
ਮੋਗਾ, 31 ਜਨਵਰੀ (ਗੁਰਤੇਜ ਸਿੰਘ)-ਵਿਜੀਲੈਂਸ ਬਿਊਰੋ ਮੋਗਾ ਵਲੋਂ ਇਕ ਵਿਅਕਤੀ ਨੂੰ ਰਿਸ਼ਵਤ ਰਾਸ਼ੀ ਸਮੇਤ ਰੰਗੇ ਹੱਥੀ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਡੀ.ਐੱਸ.ਪੀ. ਅਸ਼ਵਨੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕ੍ਰਿਸ਼ਨ ਸਿੰਘ ...
ਬਾਘਾ ਪੁਰਾਣਾ, 31 ਜਨਵਰੀ (ਬਲਰਾਜ ਸਿੰਗਲਾ)-ਸਥਾਨਕ ਪੁਲਿਸ ਥਾਣੇ ਵਿਚ ਇਲਾਕੇ ਦੇ ਧਾਰਮਿਕ ਅਸਥਾਨ ਮੰਦਰ, ਗੁਰਦੁਆਰੇ ਆਦਿ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਡੀ.ਐੱਸ.ਪੀ. ਕੇਸਰ ਸਿੰਘ ਵਲੋਂ ਮੀਟਿੰਗ ਕੀਤੀ ਗਈ, ਜਿਸ ਵਿਚ ਬਾਘਾ ਪੁਰਾਣਾ ਇਲਾਕੇ ਦੇ ਗੁਰਦੁਆਰੇ, ਮੰਦਰ ਅਤੇ ...
ਕਿਸ਼ਨਪੁਰਾ ਕਲਾਂ, 31 ਜਨਵਰੀ (ਅਮੋਲਕ ਸਿੰਘ ਕਲਸੀ)-ਸੰਤ ਸਿਪਾਹੀ ਸੰਤ ਬਾਬਾ ਵਿਸਾਖਾ ਸਿੰਘ ਦੀ ਮਿੱਠੀ ਯਾਦ ਵਿਚ ਖ਼ੂਨਦਾਨ ਵੈੱਲਫੇਅਰ ਕਮੇਟੀ, ਗਰਾਮ ਪੰਚਾਇਤ, ਐੱਨ.ਆਰ.ਆਈ. ਵੀਰ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 19ਵਾਂ ...
ਮੋਗਾ, 31 ਜਨਵਰੀ (ਅਮਰਜੀਤ ਸਿੰਘ ਸੰਧੂ)-ਦੇਸ਼ ਭਗਤ ਕਾਲਜ ਵਿਖੇ ਯੁਗਾਂਡਾ ਦੇ ਵਿਦਿਆਰਥੀਆਂ ਨੇ ਦੌਰਾ ਕੀਤਾ ਅਤੇ ਉਨ੍ਹਾਂ ਨੇ ਕਾਲਜ ਦੇ ਸਾਰੇ ਵਿਭਾਗ ਦੇਖੇ | ਵਿਦਿਆਰਥੀਆਂ ਨੇ ਕਾਲਜ ਦੀ ਕੰਪਿਊਟਰ ਲੈਬ, ਲਾਇਬ੍ਰੇਰੀ, ਫ਼ੈਸ਼ਨ ਟੈਕਨੌਲਜੀ ਦੀ ਲੈਬ, ਏ.ਟੀ.ਐੱਚ.ਐੱਮ. ਦੀ ...
ਮੋਗਾ, 31 ਜਨਵਰੀ (ਜਸਪਾਲ ਸਿੰਘ ਬੱਬੀ)-ਲਿਖਾਰੀ ਸਭਾ ਮੋਗਾ ਪ੍ਰਧਾਨ ਪ੍ਰੋ. ਸੁਰਜੀਤ ਸਿੰਘ ਕਾਉਂਕੇ ਤੇ ਜਨਰਲ ਸਕੱਤਰ ਜੰਗੀਰ ਸਿੰਘ ਖੋਖਰ ਨੇ ਪੰਜਾਬੀ ਸਾਹਿਤ ਦਾ ਮਾਣ ਲੇਖਕਾ ਡਾ. ਦਲੀਪ ਕੌਰ ਟਿਵਾਣਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ | ਸਭਾ ਦੇ ਮੈਂਬਰਾਂ ਅਤੇ ...
ਸਮਾਧ ਭਾਈ, 31 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)-ਅਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ ਵਿਖੇ ਯੁਵਕ ਸੇਵਾਵਾਂ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ¢ ਇਹ ਦਿਵਸ ਪ੍ਰੋਗਰਾਮ ਅਫ਼ਸਰ ਸਾਧੂ ਸਿੰਘ ਦੀ ਅਗਵਾਈ ਅਧੀਨ ਰਾਸ਼ਟਰੀ ਯੁਵਾ ...
ਧਰਮਕੋਟ, 31 ਜਨਵਰੀ (ਪਰਮਜੀਤ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਅਗਵਾੜ ਕਾਲੂ ਕਾ ਨੂੰ ਮਾਰਕੀਟ ਕਮੇਟੀ ਧਰਮਕੋਟ ਦੇ ਨਵੇਂ ਚੁਣੇ ਗਏ ਚੇਅਰਮੈਨ ਸੁਧੀਰ ਕੁਮਾਰ ਗੋਇਲ ਵਲੋਂ ਸਕੂਲ ਅੰਦਰ ਫ਼ਰਸ਼ ਲਗਾਉਣ ਲਈ 1 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਉਨ੍ਹਾਂ ...
ਮੋਗਾ, 31 ਜਨਵਰੀ (ਸੁਰਿੰਦਰਪਾਲ ਸਿੰਘ)-ਮਾਲਵਾ ਿਖ਼ੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਨੇ ਦਰਸ਼ਨ ਸਿੰਘ ਗਿੱਲ ਮੋਗਾ ਨਿਵਾਸੀ ਦਾ ਕੈਨੇਡਾ ਦਾ ...
ਮੋਗਾ, 31 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸਮੁੱਚੇ ਪੰਜਾਬ ਵਿਚ ਸਿੱਖਿਆ ਸਕੱਤਰ/ ਸਿੱਖਿਆ ਮੰਤਰੀ ਪੰਜਾਬ/ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜ ਕੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ¢ਇਸ ਕੜੀ ਤਹਿਤ ...
ਸਮਾਲਸਰ, 31 ਜਨਵਰੀ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਸਾਹੋਕੇ ਦੇ ਮੌਜੂਦਾ ਸਰਪੰਚ ਗੋਬਿੰਦ ਸਿੰਘ ਬਰਾੜ ਦੇ ਪਿਤਾ, ਸੰਦੀਪ ਸਿੰਘ ਸੰਨ੍ਹੀ ਬਰਾੜ ਓ.ਐੱਸ.ਡੀ. ਮੁੱਖ ਮੰਤਰੀ ਪੰਜਾਬ ਦੇ ਚਾਚਾ ਤੇ ਜ਼ੈਲਦਾਰ ਬਲਵਿੰਦਰ ਸਿੰਘ ਵਾਂਦਰ ਦੇ ਤਾਇਆ ਜਗਦੇਵ ਸਿੰਘ ਬਰਾੜ ਸਾਬਕਾ ...
ਮੋਗਾ, 31 ਜਨਵਰੀ (ਸੁਰਿੰਦਰਪਾਲ ਸਿੰਘ)-ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਦੇ ਸੀਨੀ. ਮੀਤ ਪ੍ਰਧਾਨ, ਉੱਘੇ ਸਮਾਜ ਸੇਵੀ ਤੇ ਸਾਬਕਾ ਪੰਚਾਇਤ ਅਫ਼ਸਰ ਅਵਤਾਰ ਸਿੰਘ ਦੇ ਛੋਟੇ ਭਰਾਤਾ ਤੇ ਜਸਪ੍ਰੀਤ ਸਿੰਘ, ਚੰਨਪ੍ਰੀਤ ਸਿੰਘ ਦੇ ਪੂਜਨੀਕ ਪਿਤਾ ਸੁਰਜੀਤ ਸਿੰਘ ਜੋ ਬੀਤੇ ਦਿਨ ...
ਹਰਬੰਸ ਸਿੰਘ ਬਾਬਾ ਮਾਸਟਰ ਕਿਸ਼ਨਪੁਰਾ ਕਲਾਂ, 31 ਜਨਵਰੀ (ਅਮੋਲਕ ਸਿੰਘ ਕਲਸੀ)-ਅਗਾਂਹਵਧੂ ਕਿਸਾਨ ਸਰਬਜੀਤ ਸਿੰਘ ਮਾਨ ਅਤੇ ਸਰਬਦੀਪ ਸਿੰਘ ਮਾਨ ਅਮਰੀਕਾ ਨੂੰ ਉਸ ਮੌਕੇ ਭਾਰੀ ਸਦਮਾ ਲੱਗਾ ਜਦੋਂ ਕਿ ਉਨ੍ਹਾਂ ਦੇ ਪਿਤਾ ਉੱਘੇ ਸਮਾਜ ਸੇਵਕ ਸਾਬਕਾ ਬਲਾਕ ਪ੍ਰਾਇਮਰੀ ...
ਮੋਗਾ, 31 ਜਨਵਰੀ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਬਾਸਕਟ ਬਾਲ ਅਕੈਡਮੀ ਮੋਗਾ ਦੇ ਇੰਟਰਨੈਸ਼ਨਲ ਬਾਸਕਟ ਖਿਡਾਰੀ ਏਕਨੂਰ ਜੌਹਲ ਪੁੱਤਰ ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਏ ਪੰਜਾਬ ਰਾਜ ਯੁਵਕ ਮੇਲੇ 'ਤੇ ਰਾਣਾ ...
ਕੋਟ ਈਸੇ ਖਾਂ, 31 ਜਨਵਰੀ (ਨਿਰਮਲ ਸਿੰਘ ਕਾਲੜਾ/ਗੁਰਮੀਤ ਸਿੰਘ ਖ਼ਾਲਸਾ)-ਖ਼ਾਲਸਾ ਫੁੱਟਬਾਲ ਕਲੱਬ ਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਸੰਤ ...
ਕੋਟ ਈਸੇ ਖਾਂ, 31 ਜਨਵਰੀ (ਨਿਰਮਲ ਸਿੰਘ ਕਾਲੜਾ)-ਸੰਤ ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਦੇ ਤਪ ਅਸਥਾਨ ਦੌਲੇਵਾਲਾ ਵਿਖੇ ਕਰਵਾਏ ਜਾ ਰਹੇ ਮਹੀਨਾਵਾਰ ਧਾਰਮਿਕ ਜੋੜ ਮੇਲੇ ਦੇ ਸਬੰਧ 'ਚ ਅੱਜ ਸਤਾਰਾਂ ਸ੍ਰੀ ਅਖੰਡ ਪਾਠ ਪ੍ਰਕਾਸ਼ ਕੀਤੇ ਗਏ | ਇਸ ਮੌਕੇ ਮੁੱਖ ਸੇਵਾਦਾਰ ਭਾਈ ...
ਮੋਗਾ, 31 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਓਮ ਪ੍ਰਕਾਸ਼ ਗਾਸੋ ਵਲੋਂ ਨਾਵਲਕਾਰ ਹਰਿੰਦਰ ਸਿੰਘ ਰਾਏ ਦਾ ਲਿਖਿਆ ਨਵਾਂ ਨਾਵਲ ਪੋਸਟਮਾਰਟਮ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਹਰਿੰਦਰ ਸਿੰਘ ਰਾਏ ਨੇ ਦੱਸਿਆ ਕਿ ਉਨ੍ਹਾਂ ਦਾ ...
ਸਮਾਲਸਰ, 31 ਜਨਵਰੀ (ਕਿਰਨਦੀਪ ਸਿੰਘ ਬੰਬੀਹਾ)-ਵਾਤਾਵਰਣ ਦੀ ਸੰਭਾਲ, ਨੈਤਿਕ ਸਿੱਖਿਆ, ਸਮਾਜਿਕ ਕੁਰੀਤੀਆਂ ਦਾ ਖ਼ਾਤਮਾ, ਨਸ਼ਿਆਂ ਵਰਗੀ ਬੁਰਾਈ ਪ੍ਰਤੀ ਜਾਗਰੂਕਤਾ ਤੇ ਵਿੱਦਿਅਕ ਖੇਤਰ ਦੇ ਨਾਲ-ਨਾਲ ਹੋਰ ਖੇਤਰਾਂ 'ਚ ਵੀ ਮਾਰੀਆਂ ਗਈਆਂ ਮੱਲ੍ਹਾਂ ਤੁਹਾਡੇ ਮਾਪਿਆਂ ਅਤੇ ...
ਕੋਟ ਈਸੇ ਖਾਂ, 31 ਜਨਵਰੀ (ਗੁਰਮੀਤ ਸਿੰਘ ਖਾਲਸਾ/ਨਿਰਮਲ ਸਿੰਘ ਕਾਲੜਾ)-ਪੰਚਾਇਤਾਂ ਤੇ ਮਨਰੇਗਾ ਰਾਹੀਂ ਹੋਣ ਵਾਲੇ ਕੰਮਾਂ 'ਚ ਸੁਧਾਰ ਲਿਆਉਣ ਲਈ ਬਲਾਕ ਕੋਟ ਈਸੇ ਖਾਂ ਵਿਖੇ ਬੀ. ਡੀ. ਓ. ਸੁਖਵਿੰਦਰ ਸਿੰਘ ਦੀ ਅਗਵਾਈ 'ਚ ਪਿੰਡਾਂ ਦੇ ਪੰਚਾਂ ਸਰਪੰਚਾਂ, ਬਲਾਕ ਸੰਮਤੀ, ...
ਮੋਗਾ, 31 ਜਨਵਰੀ (ਸ਼ਿੰਦਰ ਸਿੰਘ ਭੁਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੀ ਸੂਬਾ ਕਮੇਟੀ ਦੀ ਮੀਟਿੰਗ ਪ੍ਰੇਮ ਸਾਗਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ 'ਚ ਆਗੂਆਂ ਨੇ ਹਿੱਸਾ ਲਿਆ | ਇਸ ਜਥੇਬੰਦੀ ਦੇ ਪ੍ਰੈੱਸ ਸਕੱਤਰ ਸੁਰਿੰਦਰ ...
ਮੋਗਾ, 31 ਜਨਵਰੀ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਭਾਰਤੀ ਕਿਸਾਨ ਯੂਨੀਅਨ (ਮਾਨ) ਜ਼ਿਲ੍ਹਾ ਮੋਗਾ ਦੀ ਮੀਟਿੰਗ ਬਲਾਕ ਪ੍ਰਧਾਨ ਸਵਰਨ ਸਿੰਘ ਕੋਟ ਈਸੇ ਖਾਂ ਦੀ ਅਗਵਾਈ ਹੇਠ ਹੋਈ | ਇਸ ਮੌਕੇ ਬਲਾਕ ਪ੍ਰਧਾਨ ਸਵਰਨ ਸਿੰਘ ਨੇ ਮੰਗ ਕੀਤੀ ਕਿ ...
ਕੋਟ ਈਸੇ ਖਾਂ, 31 ਜਨਵਰੀ (ਗੁਰਮੀਤ ਸਿੰਘ ਖਾਲਸਾ)-ਨਹਿਰੂ ਯੁਵਾ ਕੇਂਦਰ ਮੋਗਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਯੂਥ ਵੈੱਲਫੇਅਰ ਕਲੱਬ ਕੋਟ ਈਸੇ ਖਾਂ ਵਲੋਂ ਸਥਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਸਟੇਡੀਅਮ ਸੁੰਦਰ ਨਗਰ ਵਿਖੇ ਬੱਚਿਆਂ ਦੀਆਂ ਐਥਲੈਟਿਕਸ ਖੇਡਾਂ ਕਰਵਾਈਆਂ ...
ਮੋਗਾ, 31 ਜਨਵਰੀ (ਜਸਪਾਲ ਸਿੰਘ ਬੱਬੀ)-ਖੱਤਰੀ ਭਵਨ ਮੋਗਾ ਵਿਖੇ ਖੱਤਰੀ ਸਭਾ ਦੇ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੀ ਅਗਵਾਈ ਹੇਠ ਧਰਮਵੀਰ ਹਕੀਕਤ ਰਾਏ ਦਾ ਬਲੀਦਾਨ ਦਿਵਸ ਮਨਾਇਆ ਅਤੇ ਸਭਾ ਮੈਂਬਰਾਂ ਨੇ ਅਮਰ ਬਲੀਦਾਨੀ ਵੀਰ ਹਕੀਕਤ ਰਾਏ ਦੀ ਤਸਵੀਰ 'ਤੇ ਫੁਲ ਮਾਲਾਵਾਂ ...
ਅਜੀਤਵਾਲ, 31 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਅਜੀਤਵਾਲ ਬਿਜਲੀ ਗਰਿੱਡ ਦੇ ਨਾਲ ਮੇਰੀ ਸਾਢੇ ਛੇ ਏਕੜ ਜ਼ਮੀਨ ਲਗਦੀ ਹੈ ਉਸ ਵਿਚ ਮਹਿਕਮੇ ਨੇ ਜਬਰੀ ਮੈਨੰੂ ਪੁਲਿਸ ਨੂੰ ਫੜਾ ਕੇ ਮੇਰੇ ਖੇਤ 'ਚ ਟਾਵਰ ਲਗਾਏ ਹਨ | ਮੈਨੰੂ ਇਕ ਰੁਪਇਆ ਮੁਆਵਜ਼ਾ ਨਹੀ ਦਿੱਤਾ | ਇਨ੍ਹਾਂ ...
ਧਰਮਕੋਟ,31 ਜਨਵਰੀ (ਪਰਮਜੀਤ ਸਿੰਘ)-ਨਵਯੁੱਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਵਿਖੇ 12ਵੀ ਕਲਾਸ ਦੇ ਵਿਦਿਆਰਥੀਆਂ ਨੂੰ 11ਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਪਿੰ੍ਰਸੀਪਲ ...
ਨੱਥੂਵਾਲਾ ਗਰਬੀ, 31 ਜਨਵਰੀ (ਨੱਥੂਵਾਲਾ ਗਰਬੀ)-ਕੋਆਪੇ੍ਰਟਿਵ ਸੁਸਾਇਟੀ ਲੰਗੇਆਣਾ ਪੁਰਾਣੀ ਦੀ ਅੱਜ ਹੋਣ ਵਾਲੀ ਤਿੰਨ ਸਾਲਾਂ ਕਮੇਟੀ ਮੈਂਬਰਾਂ ਦੀ ਚੋਣ ਅਣਮਿਥੇ ਸਮੇਂ ਲਈ ਮੁਲਤਵੀ ਹੋ ਗਈ ਹੈ ਅਤੇ ਕਮੇਟੀ ਮੈਂਬਰਾਂ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਜੋ ਕਾਂਗਰਸ ...
ਮੋਗਾ, 31 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸ਼੍ਰੋਮਣੀ ਅਕਾਲੀ ਦਲ 1920 ਵਲੋਂ ਸਵਰਗੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਵਲੋਂ ਬਣਾਈ ਗਈ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਨੂੰ ਸਨਮਾਨਿਤ ਕਰਨ ਲਈ ਅੱਜ 1 ਫਰਵਰੀ ਨੂੰ ਸਥਾਨਕ ਸ਼ਹਿਰ ਦੇ ਗੁਰਦੁਆਰਾ ...
ਮੋਗਾ, 31 ਜਨਵਰੀ (ਗੁਰਤੇਜ ਸਿੰਘ)-ਟਾਈਮ ਚੁੱਕਣ ਦੇ ਮਾਮਲੇ ਨੂੰ ਲੈ ਕੇ ਨਿੱਜੀ ਬੱਸਾਂ ਦੇ ਚਾਲਕ ਹਮੇਸ਼ਾ ਹੀ ਵਿਵਾਦਾਂ ਵਿਚ ਰਹਿੰਦੇ ਹਨ ਅਤੇ ਕਈ ਵਾਰ ਇਹ ਵਿਵਾਦ ਇਕ ਦੂਜੇ 'ਤੇ ਜਾਨਲੇਵਾ ਹਮਲੇ ਵਿਚ ਬਦਲ ਜਾਂਦੇ ਹਨ | ਅੱਜ ਜੁਝਾਰ ਕੰਪਨੀ ਦੀ ਬੱਸ ਜੋ ਤੇਜ ਰਫ਼ਤਾਰ ਆ ਰਹੀ ...
ਬਾਘਾ ਪੁਰਾਣਾ, 31 ਜਨਵਰੀ (ਬਲਰਾਜ ਸਿੰਗਲਾ)-ਇਤਿਹਾਸਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਦੇ ਜਿੱਥੇ ਅਨੇਕਾਂ ਹੀ ਸਮਾਜ ਭਲਾਈ ਕਾਰਜ ਜ਼ਰੂਰਤਮੰਦਾਂ ਦੇ ਲਈ ਵਰਦਾਨ ਸਾਬਤ ਹੋ ਰਹੇ ਹਨ ਉੱਥੇ ਬਾਬਾ ...
ਮੋਗਾ, 31 ਜਨਵਰੀ (ਗੁਰਤੇਜ ਸਿੰਘ)-ਪਿਛਲੇ ਕਈ ਮਹੀਨਿਆਂ ਤੋਂ ਜਿੱਥੇ ਨਵੇਂ ਪੰਜਾਬੀ ਗਾਇਕ ਆਪਣੇ ਗੀਤਾਂ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਹੋਏ ਹਨ ਉੱਥੇ ਨੌਜਵਾਨ ਪ੍ਰਸਿੱਧ ਗਾਇਕ ਸਿੱਪੀ ਗਿੱਲ ਵੀ ਆਪਣੇ ਗੀਤ ਗੰੁਡਾ ਗਰਦੀ ਨਾਲ ਵਿਵਾਦਾਂ ਵਿਚ ਘਿਰਦਾ ਨਜ਼ਰ ਆ ਰਿਹਾ ਹੈ ...
ਮੋਗਾ, 31 ਜਨਵਰੀ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਭਾਈ ਹਿੰਮਤ ਸਿੰਘ ਪੱਤੀ ਓਸੰਘ ਉੱਚਾ ਵਿਹੜਾ ਪੁਰਾਣਾ ਮੋਗਾ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਬਾਜ ਸਿੰਘ ਪ੍ਰਧਾਨ, ਰਜਿੰਦਰ ਸਿੰਘ ਜਨਰਲ ਸਕੱਤਰ, ਬਲਦੇਵ ਸਿੰਘ ਮੀਤ ਪ੍ਰਧਾਨ, ਬਲਵਿੰਦਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX