ਤਾਜਾ ਖ਼ਬਰਾਂ


87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
. . .  36 minutes ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਉੜੀਸ਼ਾ : ਪਦਮਪੁਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੇ ਬਰਸਾ ਸਿੰਘ ਬਰੀਹਾ ਨੇ ਭਾਜਪਾ ਦੇ ਪ੍ਰਦੀਪ ਪੁਰੋਹਿਤ ਨੂੰ ਹਰਾਇਆ
. . .  about 1 hour ago
ਟਰੱਕ ਅਤੇ ਕਾਰ ਦੀ ਟੱਕਰ ਵਿਚ ਨੌਜਵਾਨ ਦੀ ਦਰਦਨਾਕ ਮੌਤ
. . .  about 1 hour ago
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਿਹਾਰ : ਕੁਰਹਾਨੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕੇਦਾਰ ਪ੍ਰਸਾਦ ਗੁਪਤਾ ਨੇ ਜਨਤਾ ਦਲ (ਯੂਨਾਈਟਿਡ) ਦੇ ਮਨੋਜ ਸਿੰਘ ਨੂੰ ਹਰਾਇਆ
. . .  about 1 hour ago
ਰਾਜਸਥਾਨ : ਸਰਦਾਰ ਸ਼ਹਿਰ ਤੋਂ ਕਾਂਗਰਸ ਦੇ ਅਨਿਲ ਕੁਮਾਰ ਸ਼ਰਮਾ ਨੇ ਭਾਜਪਾ ਦੇ ਅਸ਼ੋਕ ਕੁਮਾਰ ਨੂੰ ਹਰਾ ਕੇ ਜ਼ਿਮਨੀ ਚੋਣ ਜਿੱਤੀ
. . .  about 1 hour ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
. . .  about 2 hours ago
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪਿਛਲੇ 5 ਸਾਲਾਂ ਵਿਚ ਯੂ.ਪੀ.ਐਸ.ਸੀ, ਐਸ.ਐਸ.ਸੀ. ਦੁਆਰਾ 2.46 ਲੱਖ ਉਮੀਦਵਾਰਾਂ ਦੀ ਕੀਤੀ ਗਈ ਭਰਤੀ - ਜਤਿੰਦਰ ਸਿੰਘ
. . .  about 2 hours ago
ਲੋਕਤੰਤਰ ਵਿਚ ਜਿੱਤ ਹੁੰਦੀ ਹੈ ਤੇ ਹਾਰ ਵੀ ਹੁੰਦੀ ਹੈ , ਅਸੀਂ ਕਮੀਆਂ ਨੂੰ ਸੁਧਾਰਾਂਗੇ ਅਤੇ ਲੜਨਾ ਜਾਰੀ ਰੱਖਾਂਗੇ : ਕਾਂਗਰਸ ਪ੍ਰਧਾਨ ਐਮ.ਖੜਗੇ
. . .  about 2 hours ago
ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਜਿੱਤ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ
. . .  about 2 hours ago
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ)- ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਰਘਵੀਰ ਸਿੰਘ ਬਿੱਲਾ...
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਲਈ ਸ਼ਿਮਲਾ ਦੇ ਰਾਜ ਭਵਨ ਪਹੁੰਚੇ
. . .  about 2 hours ago
ਪੰਜਾਬ ਵਿਚ ਹਰ ਰੋਜ਼ ਹੋ ਰਹੇ ਕਤਲਾਂ ਕਰਕੇ ਸੂਬੇ ਦੇ ਲੋਕਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਿਆ - ਬਿਕਰਮਜੀਤ ਚੀਮਾ
. . .  about 2 hours ago
ਅਮਲੋਹ, 8 ਦਸੰਬਰ (ਕੇਵਲ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਜਰਨਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਅਮਲੋਹ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ...
ਅਮਿਤ ਸ਼ਾਹ ਨੇ ਗੁਜਰਾਤ ਵਿਚ ਭਾਜਪਾ ਦੀ ਹੂੰਝਾ ਫੇਰ ਜਿੱਤ 'ਤੇ ਲੋਕਾਂ ਦਾ ਕੀਤਾ ਦਿਲੋਂ ਧੰਨਵਾਦ
. . .  about 2 hours ago
ਗੁਜਰਾਤ 'ਚ ਭਾਜਪਾ ਦੀ ਜਿੱਤ ਤੇ ਪਾਏ ਭੰਗੜੇ
. . .  about 2 hours ago
ਸੰਗਰੂਰ, 8 ਦਸੰਬਰ (ਧੀਰਜ ਪਸ਼ੋਰੀਆ)- ਗੁਜਰਾਤ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਸੰਗਰੂਰ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਸਾਂਝੀ ਕੀਤੀ।
Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
. . .  about 3 hours ago
ਫਗਵਾੜਾ, 8 ਦਸੰਬਰ (ਤਰਨਜੀਤ ਸਿੰਘ ਕਿੰਨੜਾ)- Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
. . .  about 4 hours ago
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
. . .  about 4 hours ago
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਵਿਖੇ ਮਨਾਇਆ ਆਪਣੇ ਪਿਤਾ ਦਾ ਜਨਮਦਿਨ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਬਲਕਰਨ ਸਿੰਘ ਖਾਰਾ)- ਹਲਕਾ ਗਿੱਦੜਬਾਹਾ ਵਿਖੇ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸਮਾਰੋਹ...
ਕਾਂਸਟੇਬਲ ਮਨਦੀਪ ਸਿੰਘ ਨੂੰ ਇਕ ਕਰੋੜ ਦੀ ਵਾਧੂ ਗ੍ਰੇਸ਼ੀਆ ਅਦਾਇਗੀ ਕਰੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨ
. . .  about 5 hours ago
ਚੰਡੀਗੜ੍ਹ, 8 ਦਸੰਬਰ- ਬੀਤੀ ਰਾਤ ਜਲੰਧਰ ਦੇ ਨਕੋਦਰ 'ਚ ਕੱਪੜਾ ਵਪਾਰੀ ਦਾ 30 ਲੱਖ ਦੀ ਫਿਰੌਤੀ ਨਾ ਦੇਣ 'ਤੇ ਸ਼ਰੇਆਮ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਦੌਰਾਨ ਕੱਪੜਾ ਵਪਾਰੀ ਦਾ ਗੰਨਮੈਨ ਮਨਦੀਪ ਸਿੰਘ...
ਪਹਿਲੀਆਂ ਰਾਜ ਪੱਧਰੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀਆਂ ਖੇਡਾਂ ਸ਼ੁਰੂ
. . .  about 6 hours ago
ਲੁਧਿਆਣਾ, 8 ਦਸੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਪਹਿਲੀਆਂ ਰਾਜ ਪੱਧਰੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀਆਂ ਖੇਡਾਂ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਰੂ ਹੋ ਗਈਆਂ ਹਨ‌। ਖੇਡਾਂ ਦਾ ਉਦਘਾਟਨ...
ਹਿਮਾਚਲ ਚੋਣਾਂ: ਅਜੇ ਤੱਕ ਖ਼ਾਤਾ ਵੀ ਨਹੀਂ ਖੋਲ ਸਕੀ ‘ਆਪ’ ਕਾਂਗਰਸ ਵੱਡੀ ਧਿਰ ਬਣਕੇ ਉੱਭਰ ਰਹੀ
. . .  about 6 hours ago
ਹਿਮਾਚਲ ਚੋਣਾਂ: ਅਜੇ ਤੱਕ ਖ਼ਾਤਾ ਵੀ ਨਹੀਂ ਖੋਲ ਸਕੀ ‘ਆਪ’ ਕਾਂਗਰਸ ਵੱਡੀ ਧਿਰ ਬਣਕੇ ਉੱਭਰ ਰਹੀ
ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂਆਂ ਦੀ ਬੈਠਕ ਡੇਰਾ ਕਾਰ ਸੇਵਾ ਕਲੰਦਰੀ ਵਿਖੇ ਹੋਈ ਸ਼ੁਰੂ
. . .  about 6 hours ago
ਕਰਨਾਲ, 8 ਦਸੰਬਰ (ਗੁਰਮੀਤ ਸਿੰਘ ਸੱਗੂ)- ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂਆਂ ਦੀ ਬੈਠਕ ਕਿਸਾਨੀ ਮੰਗਾਂ ਅਤੇ ਮੁੱਦਿਆਂ ਨੂੰ ਲੈ ਕੇ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਸ਼ੁਰੂ ਹੋ ਗਈ ਹੈ। ਅਮਰਜੀਤ ਸਿੰਘ ਮੋਹੜੀ...
ਗੁਜਰਾਤ ਦੇ ਇਤਿਹਾਸ ’ਚ ਕਦੇ ਵੀ ਇੰਨੀ ਹੇਠਾਂ ਨਹੀਂ ਡਿੱਗੀ ਕਾਂਗਰਸ, ਹਿਮਾਚਲ ’ਚ ਬਚੀ ਇੱਜਤ
. . .  about 6 hours ago
ਗੁਜਰਾਤ ਦੇ ਇਤਿਹਾਸ ’ਚ ਕਦੇ ਵੀ ਇੰਨੀ ਹੇਠਾਂ ਨਹੀਂ ਡਿੱਗੀ ਕਾਂਗਰਸ, ਹਿਮਾਚਲ ’ਚ ਬਚੀ ਇੱਜਤ
ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਦੀ ਉੱਚ ਪੱਧਰੀ ਮੀਟਿੰਗ ਪਟਿਆਲਾ ’ਚ
. . .  about 6 hours ago
ਪਟਿਆਲਾ, 8 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੀਆਂ ਆਉਂਦੀਆਂ ਚੋਣਾਂ ਦੀਆਂ ਮਹੱਤਤਾ ਨੂੰ ਦੇਖਦਿਆਂ ਭਾਜਪਾ ਸੂਬਾਈ ਸੰਗਠਨ ਮੰਤਰੀ ਸ੍ਰੀ ਮੰਥਾਰੀ ਸ੍ਰੀਨਿਵਾਸਲੂ ਉਚੇਚੇ ਤੌਰ ’ਤੇ ਭਾਜਪਾਈ ਆਹੁਦੇਦਾਰਾਂ ਅਤੇ ਮੌਜੂਦਾ ਕੌਂਸਲਰਾਂ...
ਦੁਕਾਨ ਵਿਚ ਅੱਗ ਲੱਗਣ ਕਾਰਨ ਦੁਕਾਨਦਾਰ ਦੀ ਮੌਤ
. . .  about 7 hours ago
ਲੁਧਿਆਣਾ, 8 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਬਸਤੀ ਜੋਧੇਵਾਲ ਵਿਚ ਦੁਕਾਨ ਨੂੰ ਅੱਗ ਲੱਗਣ ਕਾਰਨ ਦੁਕਾਨਦਾਰ ਮਹਿੰਦਰਪਾਲ ਸਿੰਘ ਦੀ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਅਚਾਨਕ ਹੋਏ ਸ਼ਾਰਟ ਸਰਕਟ ਨਾਲ ਵਾਪਰੀ ਹੈ। ਸ਼ਾਰਟ...
ਹਿਮਾਚਲ ਦੇ ਹੁਣ ਤੱਕ ਦੇ ਰੁਝਾਨਾਂ ’ਚ ਕਾਂਗਰਸ ਅੱਗੇ
. . .  about 7 hours ago
ਹਿਮਾਚਲ ਦੇ ਹੁਣ ਤੱਕ ਦੇ ਰੁਝਾਨਾਂ ’ਚ ਕਾਂਗਰਸ ਅੱਗੇ
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਮਾਘ ਸੰਮਤ 551

ਖੇਡ ਸੰਸਾਰ

ਭਾਰਤ-ਨਿਊਜ਼ੀਲੈਂਡ ਟੀ-20 ਭਾਰਤ ਨੇ ਲਗਾਇਆ ਜਿੱਤ ਦਾ ਚੌਕਾ ਸੁਪਰ ਓਵਰ 'ਚ ਜਿੱਤਿਆ ਲਗਾਤਾਰ ਦੂਸਰਾ ਮੈਚ

ਵੈਿਲੰਗਟਨ, 31 ਜਨਵਰੀ (ਏਜੰਸੀ)- ਜੇਤੂ ਰਥ 'ਤੇ ਸਵਾਰ ਭਾਰਤ ਨੇ ਨਿਊਜ਼ੀਲੈਂਡ ਨੂੰ ਇਕ ਵਾਰ ਫਿਰ ਸੁਪਰ ਓਵਰ ਨਾਲ ਹਰਾਉਂਦਿਆਂ ਰੋਮਾਂਚਕ ਜਿੱਤ ਦਰਜ ਕਰਵਾਈ ਹੈ | ਭਾਰਤੀ ਟੀਮ ਨੇ ਅੱਜ ਚੌਥੇ ਟੀ-20 ਮੈਚ 'ਚ ਨਿਊਜ਼ੀਲੈਂਡ ਨੂੰ ਇਕ ਸੁਪਰ ਓਵਰ 'ਚ ਹਰਾ ਦਿੱਤਾ | ਨਿਊਜ਼ੀਲੈਂਡ ਨੂੰ ਸ਼ਾਰਦੂਲ ਠਾਕੁਰ ਵਲੋਂ ਕਰਵਾਏ ਜਾ ਰਹੇ ਮੈਚ ਦੇ ਆਖ਼ਰੀ ਓਵਰ 'ਚ ਸੱਤ ਵਿਕਟਾਂ ਬਾਕੀ ਰਹਿੰਦਿਆਂ ਜਿੱਤਣ ਲਈ ਸਿਰਫ਼ ਸੱਤ ਦੌੜਾਂ ਦੀ ਲੋੜ ਸੀ ਪਰ ਮੇਜ਼ਬਾਨ ਟੀਮ ਨੇ ਇਸ ਓਵਰ 'ਚ ਚਾਰ ਵਿਕਟਾਂ ਗੁਆ ਦਿੱਤੀਆਂ ਤੇ ਸਿਰਫ਼ 6 ਦੌੜਾਂ ਹੀ ਬਣ ਸਕੀਆਂ ਤੇ ਜਿਸ ਨਾਲ ਮੈਚ ਬਰਾਬਰੀ 'ਤੇ ਹੋ ਗਿਆ, ਇਸ ਤੋਂ ਬਾਅਦ ਨਤੀਜੇ ਲਈ ਸੁਪਰ ਓਵਰ ਦਾ ਸਹਾਰਾ ਲਿਆ ਗਿਆ | ਸੁਪਰ ਓਵਰ 'ਚ ਨਿਊਜ਼ੀਲੈਂਡ ਟੀਮ ਨੇ 13 ਦੌੜਾਂ ਬਣਾਈਆਂ ਤੇ ਭਾਰਤੀ ਟੀਮ ਨੇ ਇਕ ਗੇਂਦ ਬਾਕੀ ਰਹਿੰਦਿਆਂ ਹੀ ਟੀਚਾ ਹਾਸਲ ਕਰ ਲਿਆ | ਸ਼ਰਦੁਲ ਠਾਕੁਰ ਨੂੰ 'ਪਲੇਅਰ ਆਫ਼ ਦਾ ਮੈਚ' ਐਲਨਿਆ ਗਿਆ | ਪਿਛਲੇ ਮੈਚ 'ਚ ਵੀ ਭਾਰਤ ਨੇ ਸੁਪਰ ਓਵਰ 'ਚ ਜਿੱਤ ਦਰਜ ਕੀਤੀ ਸੀ | ਚੌਥੇ ਮੈਚ ਦੀ ਜਿੱਤ ਨਾਲ ਭਾਰਤ ਨੇ 5 ਮੈਚਾਂ ਦੀ ਟੀ-20 ਲੜੀ 'ਚ 4-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ | ਅੱਜ ਦੇ ਮੈਚ 'ਚ ਦੋਵੇਂ ਟੀਮਾਂ ਵੱਡੇ ਬਦਲਾਅ ਨਾਲ ਮੈਦਾਨ 'ਚ ਉੱਤਰੀਆਂ | ਭਾਰਤੀ ਟੀਮ ਨੇ ਤਿੰਨ ਬਦਲਾਅ ਕੀਤੇ ਜਿਸ 'ਚ ਰੋਹਿਤ ਸ਼ਰਮਾ, ਮੁਹੰਮਦ ਸ਼ਮੀ, ਰਵਿੰਦਰ ਜਡੇਜਾ ਨੂੰ ਆਰਾਮ ਦਿੱਤਾ ਗਿਆ | ਉਨ੍ਹਾਂ ਦੀ ਜਗ੍ਹਾ ਸੰਜੂ ਸੈਮਸਨ, ਨਵਦੀਪ ਸੈਣੀ ਤੇ ਵਾਸ਼ਿੰਗਟਨ ਸੁੰਦਰ ਨੂੰ ਉਤਾਰਿਆ ਗਿਆ | ਨਿਊਜ਼ੀਲੈਂਡ ਟੀਮ ਨੇ ਵੀ ਦੋ ਬਦਲਾਅ ਕੀਤੇ ਸਨ ਜਿਸ 'ਚ ਕਪਤਾਨ ਕੇਨ ਵਿਲੀਅਮਸਨ ਮੋਢੇ ਦੀ ਸੱਟ ਕਾਰਨ ਨਹੀਂ ਖੇਡੇ | ਨਿਊਜ਼ੀਲੈਂਡ ਟੀਮ ਵਲੋਂ ਵਿਲੀਅਮਸਨ ਦੀ ਜਗ੍ਹਾ ਡੈਰਲ ਮਿਸ਼ੇਲ ਤੇ ਟੋਮ ਬਰੂਸ ਦੀ ਜਗ੍ਹਾ ਕੋਲਿਨ ਡੀ ਗ੍ਰੈਂਡਹੋਮ ਨੂੰ ਖੇਡ ਰਹੇ 11 ਖਿਡਾਰੀਆਂ 'ਚ ਸ਼ਾਮਿਲ ਕੀਤਾ ਗਿਆ | ਨਿਊਜ਼ੀਲੈਂਡ ਨੇ ਅੱਜ ਖੇਡੇ ਗਏ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 165 ਦੌੜਾਂ ਬਣਾਈਆਂ | ਭਾਰਤ ਵਲੋਂ ਮਨੀਸ਼ ਪਾਂਡੇ ਨੇ 36 ਗੇਂਦਾਂ 'ਚ 50 ਦੌੜਾਂ ਤੇ ਕੇ.ਐਲ. ਰਾਹੁਲ ਨੇ 26 ਗੇਂਦਾਂ 'ਚ 39 ਦੌੜਾਂ ਦੀ ਪਾਰੀ ਖੇਡੀ | ਸ਼ਰਦੁਲ ਠਾਕੁਰ ਨੇ 15 ਗੇਂਦਾਂ 'ਚ 20 ਦੌੜਾਂ ਬਣਾਈਆਂ ਤੇ ਇਨ੍ਹਾਂ ਤਿੰਨੋ ਬੱਲੇਬਾਜ਼ਾਂ ਤੋਂ ਬਿਨਾਂ ਕੋਈ ਵੀ ਬੱਲੇਬਾਜ਼ 20 ਦੌੜਾਂ ਦਾ ਅੰਕੜਾ ਪਾਰ ਨਾ ਕਰ ਸਕਿਆ | ਨਿਊਜ਼ੀਲੈਂਡ ਵਲੋਂ ਈਸ਼ ਸੋਢੀ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਝਟਕਾਈਆਂ ਤੇ ਹੈਮੀਸ਼ ਬੇਨੇਟ ਨੇ 2 ਵਿਕਟਾਂ ਲਈਆਂ | ਟਿਮ ਸਾਉਦੀ, ਕੁਗਲਾਇਨ ਤੇ ਸੈਂਟਨਰ ਨੂੰ 1-1 ਵਿਕਟ ਹਾਸਲ ਹੋਈ | ਟੀਚੇ ਦਾ ਪਿੱਛਾ ਕਰਦਿਆਂ ਜਵਾਬ 'ਚ ਨਿਊਜ਼ੀਲੈਂਡ 19 ਓਵਰਾਂ ਤੱਕ ਜਿੱਤ ਦੇ ਕਰੀਬ ਸੀ | ਉਨ੍ਹਾਂ ਨੇ 19 ਓਵਰਾਂ ਤੋਂ ਬਾਅਦ ਤਿੰਨ ਵਿਕਟਾਂ ਗੁਆ ਕੇ 159 ਦੌੜਾਂ ਬਣਾ ਲਈਆਂ ਸਨ | ਪਰ ਆਖ਼ਰੀ ਓਵਰ 'ਚ 4 ਵਿਕਟਾਂ ਗੁਆ ਕੇ ਨਿਊਜ਼ੀਲੈਂਡ 20 ਓਵਰਾਂ 'ਚ 7 ਵਿਕਟਾਂ 'ਤੇ 165 ਦੌੜਾਂ ਹੀ ਬਣਾ ਸਕਿਆ ਤੇ ਮੈਚ ਬਰਾਬਰ ਹੋ ਗਿਆ | ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਕੋਲਿਨ ਮੁਨਰੋ ਨੇ 64 ਦੌੜਾਂ ਬਣਾਈਆਂ | ਇਸ ਤੋਂ ਬਾਅਦ ਸੁਪਰ ਓਵਰ ਖੇਡਿਆ ਗਿਆ | ਜਿਸ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 13 ਦੌੜਾਂ ਬਾਣੀਆਂ ਤੇ ਜਵਾਬ 'ਚ ਭਾਰਤ ਨੇ 5 ਗੇਂਦਾਂ 'ਚ 16 ਦੌੜਾਂ ਬਣਾ ਕੇ ਮੈਚ ਜਿੱਤ ਗਿਆ |
ਨਿਊਜ਼ੀਲੈਂਡ 7 ਵਾਰ ਖੇਡ ਚੁੱਕੀ ਹੈ ਸੁਪਰ ਓਵਰ
ਇਸ ਟੀ-20 ਕ੍ਰਿਕਟ ਦੇ ਇਤਿਹਾਸ 'ਚ ਸੱਤਵਾਂ ਮੌਕਾ ਸੀ ਜਦੋਂ ਨਿਊਜ਼ੀਲੈਂਡ ਦੀ ਟੀਮ ਸੁਪਰ ਓਵਰ ਖੇਡ ਰਹੀ ਸੀ | ਉਸ ਨੂੰ ਇਸ 'ਚ 6 ਵਿਚ ਹਾਰ ਦਾ ਸਾਹਮਣਾ ਕਰਨ ਪਿਆ ਹੈ ਤੇ ਨਿਊਜ਼ੀਲੈਂਡ ਟੀਮ ਸੱਤ 'ਚ ਸਿਰਫ਼ 1 ਮੁਕਾਬਲਾ ਹੀ ਜਿੱਤ ਸਕੀ ਹੈ |
ਸ਼ਾਰਦੂਲ ਦੇ ਆਖ਼ਰੀ ਓਵਰ ਨੇ ਨਿਊਜ਼ੀਲੈਂਡ ਤੋਂ ਜਿੱਤ ਖੋਹੀ
ਨਿਊਜ਼ੀਲੈਂਡ ਨੇ 19 ਓਵਰਾਂ ਤੋਂ ਬਾਅਦ ਤਿੰਨ ਵਿਕਟਾਂ ਗੁਆ ਕੇ 159 ਦੌੜਾਂ ਬਣਾ ਲਈਆਂ ਸਨ | ਉਸ ਸਮੇਂ ਟਿਮ ਸੀਫ਼ਟਰ 57 ਤੇ ਰੌਸ ਟੇਲਰ 24 ਦੌੜਾਂ ਬਣਾ ਕੇ ਕਰੀਜ਼ 'ਤੇ ਸਨ, 20ਵੇਂ ਓਵਰ ਸ਼ਾਰਦੂਲ ਠਾਕੁਰ ਨੇ ਕਰਵਾਇਆਂ ਤੇ ਸੀਫ਼ਟਰ ਤੇ ਟੇਲਰ ਦੋਵੇਂ ਹੀ ਇਸ ਓਵਰ 'ਚ ਬਿਨਾ ਕੋਈ ਦੌੜ ਬਣਾਏ ਆਊਟ ਹੋ ਗਏ | ਡੈਰਲ ਮਿਸ਼ੇਲ ਤੇ ਮਿਸ਼ੇਲ ਸੰਤਨਰ ਨੇ ਵੀ ਉਸੇ ਓਵਰ 'ਚ ਵਿਕਟਾਂ ਗੁਆ ਲਈਆਂ ਤੇ ਨਿਊਜ਼ੀਲੈਂਡ 20 ਓਵਰਾਂ 'ਚ 7 ਵਿਕਟਾਂ 'ਤੇ 165 ਦੌੜਾਂ ਹੀ ਬਣਾ ਸਕਿਆ ਤੇ ਮੈਚ ਬਰਾਬਰ ਹੋ ਗਿਆ |

ਮਹਿਲਾ ਟੀ-20: ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ

ਕੈਨਬਰਾ (ਆਸਟ੍ਰੇਲੀਆ), 31 ਜਨਵਰੀ (ਏਜੰਸੀ)- ਕਪਤਾਨ ਹਰਮਨਪ੍ਰੀਤ ਕੌਰ ਦੀਆਂ ਅਜੇਤੂ 42 ਦੌੜਾਂ ਅਤੇ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ ਮਹਿਲਾ ਟੀ-20 ਤਿਕੋਣੀ ਲੜੀ ਦੇ ਪਹਿਲੇ ਮੈਚ 'ਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ | ਰਾਜੇਸ਼ਵਰੀ ਗਾਇਕਵਾੜ, ਸ਼ਿਖਾ ...

ਪੂਰੀ ਖ਼ਬਰ »

ਲਾਹੌਰ ਵਿਖੇ ਵਿਸ਼ਵ ਕਬੱਡੀ ਕੱਪ 9 ਫਰਵਰੀ ਤੋਂ

ਜਲੰਧਰ, 31 ਜਨਵਰੀ (ਸਾਬੀ) ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ 2020 ਜੋ 9 ਤੋਂ 16 ਫਰਵਰੀ ਤੱਕ ਪਾਕਿਸਤਾਨ ਦੇ ਸ਼ਹਿਰ ਲਾਹੌਰ, ਲਾਇਲਪੁਰ ਤੇ ਗੁਜਰਾਤ ਵਿਖੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਵਲੋਂ ਕੈਨੇਡਾ ਕਬੱਡੀ ...

ਪੂਰੀ ਖ਼ਬਰ »

ਬੀ.ਸੀ.ਸੀ.ਆਈ. ਵਲੋਂ ਕ੍ਰਿਕਟ ਐਡਵਾਈਜ਼ਰੀ ਕਮੇਟੀ ਦਾ ਗਠਨ

ਨਵੀਂ ਦਿੱਲੀ, 31 ਜਨਵਰੀ (ਏਜੰਸੀ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅੱਜ ਕ੍ਰਿਕਟ ਐਡਵਾਈਜ਼ਰੀ ਕਮੇਟੀ (ਸੀ. ਏ. ਸੀ.) ਦੇ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ | ਇਸ ਤਿੰਨ ਮੈਂਬਰੀ ਕਮੇਟੀ 'ਚ ਸਾਬਕਾ ਭਾਰਤੀ ਕ੍ਰਿਕਟਰਾਂ ਮਦਨ ਲਾਲ, ਰੁਦਰਾ ਪ੍ਰਤਾਪ ਸਿੰਘ ਤੇ ...

ਪੂਰੀ ਖ਼ਬਰ »

ਆਸਟ੍ਰੇਲੀਆ ਓਪਨ ਡੋਮੀਨਿਕ ਪਹਿਲੀ ਵਾਰ ਫਾਈਨਲ 'ਚ, ਿਖ਼ਤਾਬ ਲਈ ਜੋਕੋਵਿਚ ਦਾ ਕਰੇਗਾ ਸਾਹਮਣਾ

ਮੈਲਬੌਰਨ, 31 ਜਨਵਰੀ (ਏਜੰਸੀ)- ਆਸਟ੍ਰੇਲੀਆ ਦੇ ਡੋਮੀ ਨਿਕ ਥੀਮ ਨੇ ਇਕ ਸੈੱਟ 'ਚ ਪਛੜਨ ਤੋਂ ਬਾਅਦ ਵਾਪਸੀ ਕਰਦਿਆਂ ਜਰਮਨੀ ਦੇ ਐਲਗਜੈਂਡਰ ਜ਼ਵੇਰੇਵ ਨੂੰ ਹਰਾ ਕੇ ਅੱਜ ਇੱਥੇ ਪਹਿਲੀ ਵਾਰ ਆਸਟ੍ਰੇਲੀਆ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ | ਹੁਣ ...

ਪੂਰੀ ਖ਼ਬਰ »

ਫ਼ਤਹਿਗੜ੍ਹ ਸਾਹਿਬ 'ਚ ਹੋਇਆ ਪਹਿਲਾ ਸਿੱਖ ਫੁੱਟਬਾਲ ਟੂਰਨਾਮੈਂਟ

ਫ਼ਤਹਿਗੜ੍ਹ ਸਾਹਿਬ, 31 ਜਨਵਰੀ (ਬਲਜਿੰਦਰ ਸਿੰਘ)-550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੇ ਸਿੱਖ ਫੁੱਟਬਾਲ ਕੱਪ ਦੀ ਲੜੀ ਤਹਿਤ ਅੱਜ ਮਾਤਾ ਗੁਜ਼ਰੀ ਕਾਲਜ ਫ਼ਤਹਿਗੜ੍ਹ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਜਿਸ ਦੌਰਾਨ ਪਹਿਲਾ ਮੈਚ ਰੋਪੜ ਅਤੇ ...

ਪੂਰੀ ਖ਼ਬਰ »

ਨਾਡਾ ਵਲੋਂ ਪਹਿਲਵਾਨ ਰਵਿੰਦਰ ਕੁਮਾਰ 'ਤੇ 4 ਸਾਲ ਦੀ ਪਾਬੰਦੀ

ਨਵੀਂ ਦਿੱਲੀ, 31 ਜਨਵਰੀ (ਏਜੰਸੀ)- ਪਿਛਲੇ ਸਾਲ ਅੰਡਰ-23 ਵਿਸ਼ਵ ਕੱਪ 'ਚ ਚਾਂਦੀ ਦਾ ਤਗਮਾ ਜੇਤੂ ਪਹਿਲਵਾਨ ਰਵਿੰਦਰ ਕੁਮਾਰ 'ਤੇ 'ਨਾਡਾ' ਨੇ ਪਾਬੰਦੀਸ਼ੁਦਾ ਦਵਾਈ ਦਾ ਸੇਵਨ ਕਰਨ ਦੇ ਦੋਸ਼ ਤਹਿਤ 4 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ | ਉਸਦਾ ਵਿਸ਼ਵ ਚੈਂਪੀਅਸ਼ਿਪ 'ਚ ਜਿੱਤਿਆ ...

ਪੂਰੀ ਖ਼ਬਰ »

ਸਾਈ ਨੇ ਰਾਣੀ ਰਾਮਪਾਲ ਨੂੰ ਦਿੱਤੀ ਤਰੱਕੀ

ਨਵੀਂ ਦਿੱਲੀ, 31 ਜਨਵਰੀ (ਏਜੰਸੀ)-ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਨੇ 'ਵਰਲਡ ਗੇਮਜ਼ ਅਥਲੀਟ ਆਫ਼ ਦੀ ਯੀਅਰ' ਪੁਰਸਕਾਰ ਲਈ ਚੁਣੀ ਜਾਣ ਵਾਲੀ ਪਹਿਲੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦੀ ਤਰੱਕੀ ਦਾ ਐਲਾਨ ਕੀਤਾ ਹੈ | ਰਾਣੀ ਜੋ ਕਿ 2015 'ਚ ਬਤੌਰ ਸਹਾਇਕ ਕੋਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX