ਮਿਲਾਨ (ਇਟਲੀ), 31 ਜਨਵਰੀ (ਇੰਦਰਜੀਤ ਸਿੰਘ ਲੁਗਾਣਾ)- ਵਾਤਾਵਰਨ 'ਚ ਆ ਰਹੀ ਨਿਰੰਤਰ ਗਿਰਾਵਟ ਨੇ ਪੂਰੀ ਦੁਨੀਆ ਦੀ ਜੀਭ ਕਢਾ ਰੱਖੀ ਹੈ ਅਤੇ ਹਰ ਅਗਾਂਹ ਵਧੂ ਸੋਚ ਵਾਲਾ ਦੇਸ਼ ਵਾਤਾਵਰਨ ਦੀ ਸ਼ੁੱਧਤਾ ਲਈ ਹਰ ਉਹ ਪਾਪੜ ਵੇਲਣ ਵਿਚ ਲੱਗਾ ਹੈ, ਜਿਸ ਨਾਲ ਕਿ ਉਨ੍ਹਾਂ ਦੇ ਦੇਸ਼ ਦਾ ਵਾਤਾਵਰਨ ਸ਼ੁੱਧ ਹੋ ਸਕੇ | ਵਾਤਾਵਰਨ ਦੀ ਅਸ਼ੁੱਧਤਾ ਨਾਲ ਹੀ ਮਨੁੱਖੀ ਜੀਵਨ ਨੂੰ ਨਿੱਤ ਨਵੀਆਂ ਬਿਮਾਰੀਆਂ ਜੱਫਾ ਮਾਰ ਕੇ ਖ਼ਤਮ ਕਰਨ ਵੱਲ ਤੁਰੀਆਂ ਹੋਈਆਂ ਹਨ | ਪੂਰੀ ਦੁਨੀਆ 'ਚ ਸਾਲ 2017 ਦੌਰਾਨ 83 ਲੱਖ ਤੋਂ ਵੱਧ ਲੋਕ ਸਿਰਫ਼ ਵਾਤਾਵਰਨ ਦੀ ਅਸ਼ੁੱਧਤਾ ਕਾਰਨ ਹੀ ਮੌਤ ਦੇ ਮੂੰਹ 'ਚ ਚੱਲੇ ਗਏ | ਪ੍ਰਦੂਸ਼ਿਤ ਵਾਤਾਵਰਨ ਏਡਜ਼, ਟੀ.ਬੀ. ਅਤੇ ਮਲੇਰੀਆ ਨਾਲੋਂ 3 ਗੁਣਾ ਜ਼ਿਆਦਾ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋ ਰਿਹਾ ਹੈ | ਯੂਰਪੀਅਨ ਦੇਸ਼ ਵੀ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਵਿਚ ਲੱਗੇ ਹੋਏ ਹਨ, ਇਟਲੀ ਵੀ ਇਨ੍ਹਾਂ 'ਚੋਂ ਇਕ ਹੈ | ਇਟਲੀ ਸਰਕਾਰ ਨੇ ਕਈ ਸ਼ਹਿਰਾਂ 'ਚ ਦਿਨ ਸਮੇਂ ਅਣਮਿੱਥੇ ਸਮੇਂ ਲਈ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੇ ਪਬਲਿਕ ਡੀਜ਼ਲ ਗੱਡੀਆਂ ਉੱਪਰ ਪਾਬੰਦੀ ਲਗਾਈ ਹੋਈ ਹੈ | ਇਟਲੀ ਸਰਕਾਰ ਦੇ ਇਸ ਫ਼ੈਸਲੇ ਨਾਲ ਇਕੱਲੀ ਰਾਜਧਾਨੀ 'ਚ ਹੀ ਕਰੀਬ 10 ਲੱਖ ਜਨਤਕ ਡੀਜ਼ਲ ਗੱਡੀਆਂ ਪ੍ਰਭਾਵਿਤ ਹੋ ਰਹੀਆਂ ਹਨ | ਆਉਣ ਵਾਲੇ ਸਮੇਂ 'ਚ ਇਟਲੀ ਸਰਕਾਰ ਕਈ ਹੋਰ ਵੀ ਡੀਜ਼ਲ ਮਸ਼ੀਨਾਂ ਉੱਪਰ ਪਾਬੰਦੀ ਲਗਾ ਸਕਦੀ ਹੈ | ਸੰਨ 2012 'ਚ ਸਥਾਪਿਤ ਹੋਈ ਵਾਤਾਵਰਨ ਨਾਲ ਸਬੰਧਿਤ ਅੰਤਰਰਾਸ਼ਟਰੀ ਸੰਸਥਾ 'ਗਲੋਬਲ ਅਲਾਇੰਸ ਆਨ ਹੈਲਥ ਐਾਡ ਪਲਿਊਸ਼ਨ' ਦੀ ਵਿਸ਼ੇਸ਼ ਰਿਪੋਰਟ ਅਨੁਸਾਰ ਯੂਰਪ 'ਚ ਇਸ ਸਮੇਂ ਜਿਹੜੇ ਦੇਸ਼ਾਂ 'ਚ ਸਭ ਤੋਂ ਵੱਧ ਵਾਤਾਵਰਨ ਅਸ਼ੁੱਧ ਹੈ, ਉਨ੍ਹਾਂ 'ਚੋਂ ਸਰਬੀਆ ਪਹਿਲੇ ਅਤੇ ਵਿਸ਼ਵ ਵਿਚ 9ਵੇਂ ਸਥਾਨ 'ਤੇ ਆਉਂਦਾ ਹੈ | ਰਿਪੋਰਟ ਅਨੁਸਾਰ ਸਰਬੀਆ 'ਚ ਹਰ ਸਾਲ ਪ੍ਰਦੂਸ਼ਣ ਨਾਲ 100,000 ਲੋਕਾਂ 'ਚੋਂ 175 ਲੋਕ ਮਰਦੇ ਹਨ | ਰਿਪੋਰਟ 'ਚ ਇਸ ਗੱਲ ਦਾ ਖ਼ੁਲਾਸਾ ਵੀ ਕੀਤਾ ਹੈ ਕਿ ਸੰਨ 2017 ਵਿਚ ਸਰਬੀਆ 'ਚ ਪ੍ਰਦੂਸ਼ਣ ਨਾਲ 12,317 ਦੀ ਮੌਤ ਹੋਈ, ਜਿਨ੍ਹਾਂ 'ਚ 9902 ਲੋਕ ਹਵਾ ਪ੍ਰਦੂਸ਼ਣ ਕਾਰਨ, 1366 ਲੋਕ ਜ਼ਹਿਰ ਕਾਰਨ ਅਤੇ 37 ਲੋਕ ਪ੍ਰਦੂਸ਼ਿਤ ਪਾਣੀ ਕਾਰਨ ਬੇਵਕਤ ਮੌਤ ਦਾ ਸ਼ਿਕਾਰ ਹੋਏ ਹਨ |
ਮਿਲਾਨ (ਇਟਲੀ), 31 ਜਨਵਰੀ (ਇੰਦਰਜੀਤ ਸਿੰਘ ਲੁਗਾਣਾ)- ਇਟਲੀ ਦੀ ਸਰਕਾਰ ਨੇ ਰੋਮ 'ਚ ਦੋ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਦੀ ਪੁਸ਼ਟੀ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਸ਼ 'ਚ ਐਮਰਜੈਂਸੀ ਐਲਾਨ ਦਿੱਤੀ ਤਾਂ ਕਿ ਇਸ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਦੇ ਲਈ ...
ਸੈਨ ਡਿਆਗੋ, 31 ਜਨਵਰੀ (ਇੰਟ.)-ਅਮਰੀਕੀ ਅਧਿਕਾਰੀਆਂ ਨੇ ਤਸਕਰੀ ਲਈ ਇਸਤੇਮਾਲ ਕੀਤੀ ਜਾਣ ਵਾਲੀ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਲੱਭਣ ਦਾ ਦਾਅਵਾ ਕੀਤਾ ਹੈ | ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕਾ-ਮੈਕਸਿਕੋ ਦੇ ਸਾਊਥ-ਵੈਸਟ ਬਾਰਡਰ 'ਤੇ ਇਹ ਸੁਰੰਗ ਮਿਲੀ ਹੈ | ...
ਦੁਬਈ, 31 ਜਨਵਰੀ (ਏਜੰਸੀ)- ਪਨਾਮਾ-ਝੰਡੇ ਵਾਲੇ ਟੈਂਕਰ 'ਚ ਸੰਯੁਕਤ ਅਰਬ ਅਮੀਰਾਤ ਦੇ ਤਟ ਦੇ ਕੋਲ ਅੱਗ ਲੱਗਣ ਨਾਲ ਦੋ ਭਾਰਤੀ ਜਹਾਜ਼ਰਾਨਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ | 'ਖ਼ਲੀਜ ਟਾਈਮਜ਼' ਦੀ ਖ਼ਬਰ ਅਨੁਸਾਰ 'ਦ ਫੈਡਰਲ ਅਥਾਰਿਟੀ ਫ਼ਾਰ ਲੈਂਡ ਐਾਡ ...
ਕੈਲਗਰੀ, 31 ਜਨਵਰੀ (ਹਰਭਜਨ ਸਿੰਘ ਢਿੱਲੋਂ) ਕੈਲਗਰੀ ਪੁਲਿਸ ਵਲੋਂ ਆਪਣੇ ਲਾਜ਼ਮੀ ਅਲਕੋਹਲ ਸਕਰੀਨਿੰਗ ਪ੍ਰੋਗਰਾਮ ਵਿਚ ਵਿਸਥਾਰ ਕਰਨ ਦੇ ਫ਼ੈਸਲੇ ਮਗਰੋਂ ਕੈਲਗਰੀ ਵਿਚ ਪੁਲਿਸ ਅਧਿਕਾਰੀ ਹੁਣ ਨਾਕਿਆਂ ਜਾਂ ਕਿਤੇ ਵੀ ਰੋਕਣ ਮਗਰੋਂ ਰੋਡ-ਸਾਈਡ ਡਿਵਾਈਸ ਵਿਚ ਕਿਸੇ ਵੀ ...
ਕੈਲੀਫੋਰਨੀਆ, 31 ਜਨਵਰੀ (ਇੰਟ.)-ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਿੱਲ ਗੇਟਸ ਦੀ ਵੱਡੀ ਬੇਟੀ ਜੈਨੀਫਰ ਗੇਟਸ ਨੇ ਮੰਗਣੀ ਕਰ ਲਈ ਹੈ | 23 ਸਾਲ ਦੀ ਜੈਨੀਫਰ ਨੇ 28 ਸਾਲ ਦੇ ਮਿਸਰ ਦੇ ਘੋੜਸਵਾਰ ਅਤੇ ਅਰਬਪਤੀ ਨਾਇਲ ਨਸਾਰ ਨਾਲ ਮੰਗਣੀ ਕਰ ਲਈ, ਜਿਸ ਦੀ ਘੋਸ਼ਣਾ ਉਨ੍ਹਾਂ ...
ਲੰਡਨ, 31 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- 19 ਜਨਵਰੀ ਨੂੰ ਇਲਫੋਰਡ ਵਿਚ ਕਤਲ ਹੋਏ ਤਿੰਨ ਪੰਜਾਬੀਆਂ ਮਲਕੀਤ ਸਿੰਘ ਢਿੱਲੋਂ, ਨਰਿੰਦਰ ਸਿੰਘ ਲੁਬਾਇਆ ਅਤੇ ਹਰਿੰਦਰ ਕੁਮਾਰ ਦੀ ਮੌਤ ਸਬੰਧੀ ਵਾਲਥਮਸਟੋਅ ਕੋਰੋਨਰ ਅਦਾਲਤ ਵਿਚ ਸੁਣਵਾਈ ਹੋਈ, ਜਿਸ ਵਿਚ ਕਿਹਾ ਗਿਆ ਕਿ ...
ਐਬਟਸਫੋਰਡ, 31 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਸਰੀ ਨਿਵਾਸੀ ਸਿੱਖ ਵਿਦਿਆਰਥੀ ਗੋਬਿੰਦ ਸਿੰਘ ਦਿਓਲ 'ਲੋਰਨ ਐਵਾਰਡ' ਭਾਵ ਵਜ਼ੀਫੇ ਲਈ ਫਾਈਨਲ ਵਿਚ ਪਹੁੰਚ ਚੁੱਕਾ ਹੈ | 'ਲੋਰਨ ਐਵਾਰਡ' ਲਈ ਕੈਨੇਡਾ ਭਰ ਤੋਂ 5194 ਵਿਦਿਆਰਥੀਆਂ ਨੇ ਅਰਜ਼ੀ ਦਿੱਤੀ ਸੀ, ...
ਸਿਆਟਲ, 31 ਜਨਵਰੀ (ਹਰਮਨਪ੍ਰੀਤ ਸਿੰਘ)- ਜਦੋਂ ਇਨਸਾਨ ਤੱਕ ਲਵੇ ਕਿ ਅਸੀਂ ਕਿਸੇ ਦਾ ਹੱਕ ਨਹੀਂ ਖਾਣਾ ਤੇ ਇਮਾਨਦਾਰੀ ਨਾਲ ਹੀ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ ਤਾਂ ਦੁਨੀਆ ਦੀ ਕੋਈ ਤਾਕਤ ਵੀ ਉਸ ਨੂੰ ਹਿਲਾ ਨਹੀਂ ਸਕਦੀ | ਅਸੀਂ ਗੱਲ ਕਰਦੇ ਹਾਂ ਸਿਆਟਲ ਦੇ ਪੰਜਾਬੀ ...
ਲੰਡਨ, 31 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਨਵੰਬਰ 2017 'ਚ ਪੰਜਾਬ ਵਿਖੇ ਵਿਆਹ ਕਰਵਾਉਣ ਗਏ ਜਗਤਾਰ ਸਿੰਘ ਜੱਗੀ ਜੌਹਲ ਦੀ ਗਿ੍ਫ਼ਤਾਰੀ ਤੋਂ ਬਾਅਦ ਪਿਛਲੇ ਸਾਲ ਬਰਤਾਨੀਆ ਪੁੱਜੀ ਉਸ ਦੀ ਪਤਨੀ ਗੁਰਪ੍ਰੀਤ ਕੌਰ ਵਲੋਂ ਪੱਕੇ ਰਹਿਣ ਲਈ ਦਿੱਤੀ ਗਈ ਅਰਜ਼ੀ ਗ੍ਰਹਿ ...
ਸਿਡਨੀ, 31 ਜਨਵਰੀ (ਹਰਕੀਰਤ ਸਿੰਘ ਸੰਧਰ)-ਪੈਰਾਮੈਟਾ ਅਦਾਲਤ ਨੇ 41 ਸਾਲਾ ਵਿਜੇ ਕੁਮਾਰ ਨੂੰ ਖ਼ਤਰਨਾਕ ਅਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਅਤੇ ਔਰਤ ਨੂੰ ਗੱਡੀ ਹੇਠ ਮਾਰਨ ਦਾ ਦੋਸ਼ੀ ਮੰਨਿਆ ਹੈ | ਇਹ ਘਟਨਾ 4 ਦਸੰਬਰ ਦੀ ਹੈ, ਜਦ ਵਿਜੇ ਆਪਣੀ ਹੋਂਡਾ ਸਿਵਕ ਕਾਰ ਵਿਚ ...
ਵਿੱਦਿਅਕ ਅਦਾਰੇ 2 ਮਾਰਚ ਤੱਕ ਬੰਦ ਹਾਂਗਕਾਂਗ, (ਜੰਗ ਬਹਾਦਰ ਸਿੰਘ)-ਹਾਂਗਕਾਂਗ 'ਚ ਕੋਰੋਨਾ ਵਾਇਰਸ ਤੋਂ ਪੀੜਤ ਪੁਸ਼ਟੀਜਨਕ ਮਰੀਜ਼ਾਂ ਦੀ ਗਿਣਤੀ ਵਧ ਕੇ 12 ਹੋ ਚੁੱਕੀ ਹੈ। ਸਰਕਾਰ ਵਲੋਂ ਮਹਾਮਾਰੀ ਦੇ ਫੈਲਾਅ ਦੀ ਗੰਭੀਰਤਾ ਨੂੰ ਵੇਖਦਿਆਂ ਹਾਂਗਕਾਂਗ ਦੇ ਸਕੂਲ, ...
ਲੰਡਨ, 31 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬੀਤੇ ਕਈ ਵਰਿ੍ਹਆਂ ਤੋਂ ਬਰਤਾਨੀਆ ਦੀ ਆਰਥਿਕਤਾ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਿਸ ਕਰਕੇ ਬੈਂਕ ਆਫ਼ ਇੰਗਲੈਂਡ ਵਲੋਂ ਵਿਆਜ਼ ਦਰ ਨੂੰ ਬਹੁਤ ਹੀ ਘਟਾਇਆ ਹੋਇਆ ਹੈ | ਬ੍ਰੈਗਜ਼ਿਟ ਦੇ ਮੱਦੇਨਜ਼ਰ ...
ਲੰਡਨ, 31 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਮਜ਼ਦੂਰ ਸਭਾ ਗ੍ਰੇਟ ਬਿ੍ਟੇਨ ਦੇ ਸਰਗਰਮ ਆਗੂ ਅਤੇ ਸ਼ਹੀਦ ਊਧਮ ਸਿੰਘ ਵੈੱਲਫੇਅਰ ਟਰੱਸਟ ਬਰਮਿੰਘਮ ਦੇ ਸਕੱਤਰ ਕਾਮਰੇਡ ਸਰਵਣ ਸਿੰਘ ਸੰਘਵਾਲ ਸੋਮਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ | ਸਰਵਣ ਸੰਘਵਾਲ ਪਿਛਲੇ ...
ਲੰਡਨ, 31 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਵਲੋਂ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਭਾਰਤ ਦੇ 71ਵੇਂ ਗਣਤੰਤਰ ਓਸਟਰਲੇਅ ਪਾਰਕ ਹੋਟਲ ਆਈਜ਼ਲਵਰਥ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਐਮ. ਪੀ. ...
ਕੈਲਗਰੀ, 31 ਜਨਵਰੀ (ਹਰਭਜਨ ਸਿੰਘ ਢਿੱਲੋਂ) ਐਲਬਰਟਾ ਦੀ ਐਜੂਕੇਸ਼ਨ ਮਨਿਸਟਰ ਐਡ੍ਰੀਐਨਾ ਲਾਗ੍ਰਾਂਜ ਨੇ ਕਿਹਾ ਹੈ ਕਿ ਕੈਲਗਰੀ ਬੋਰਡ ਆਫ਼ ਐਜੂਕੇਸ਼ਨ (ਸੀ.ਬੀ.ਈ.) ਦੀ ਇਕ ਟਰੱਸਟੀ ਲੀਸਾ ਡੇਵੀਜ਼ ਵਲੋਂ ਦਿੱਤੇ ਗਏ ਅਸਤੀਫ਼ੇ ਕਾਰਨ ਸਕੂਲ ਬੋਰਡ ਦੇ ਚੱਲ ਰਹੇ ਮੁੜ ...
ਲੰਡਨ, 31 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬੇਕਨਜ਼ਫੀਲਡ ਦੀ ਐਮ. ਪੀ. ਜੋਏ ਮੌਰਸੀ ਸਿੱਖਾਂ ਦੇ ਮਸਲਿਆਂ ਬਾਰੇ ਬਣੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫ਼ਾਰ ਸਿੱਖਸ ਦੀ ਨਵੀਂ ਵਾਈਸ ਚੇਅਰਪਰਸਨ ਬਣਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਛੋਕਰ ਐਾਡ ਕੋ ਦੇ ...
ਐਡੀਲੇਡ, 31 ਜਨਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੱਖਣੀ ਆਸਟ੍ਰੇਲੀਆ ਦੇ ਵੱਡੇ ਹਿੱਸੇ 'ਚ ਭਾਰੀ ਬਾਰਿਸ਼, ਤੂਫਾਨ ਤੇ ਤੇਜ਼ ਹਵਾਵਾਂ ਨੇ ਇਲਾਕੇ ਨੂੰ ਪ੍ਰਭਾਵਿਤ ਕੀਤਾ | ਜੰਗਲਾਂ ਦੀ ਅੱਗ ਕਾਰਨ ਹੋਈ ਤਬਾਹੀ ਨਾਲ ਹਰ ਕੋਈ ਲੰਬੇ ਸਮੇਂ ਤੋਂ ਚਿੰਤਤ ਹੈ ਤੇ ਲੋਕਾਂ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX