ਸ਼ਿਵ ਸ਼ਰਮਾ
ਜਲੰਧਰ, 31 ਜਨਵਰੀ-ਸ਼ੁਕਰਵਾਰ ਨੂੰ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਨੇ ਦਿਨ ਵੇਲੇ ਪੁਲਿਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਵਿਧਾਇਕ ਪਰਗਟ ਸਿੰਘ ਤੇ ਸੁਸ਼ੀਲ ਰਿੰਕੂ ਦੇ ਹਲਕੇ 'ਚ ਨਾਜਾਇਜ ਇਮਾਰਤਾਂ ਿਖ਼ਲਾਫ਼ ਕਾਰਵਾਈ ਕਰਦੇ ਹੋਏ 18 ਨਾਜਾਇਜ ਦੁਕਾਨਾਂ ਨੂੰ ਤੋੜਨ ਤੋਂ ਇਲਾਵਾ ਇਕ ਕਾਲੋਨੀ ਨੂੰ ਤੋੜ ਦਿੱਤਾ ਹੈ ਜਦਕਿ ਇਕ ਇਮਾਰਤ ਵੀ ਸੀਲ ਕਰ ਦਿੱਤੀ ਹੈ | ਨਿਗਮ ਦਾ ਕਹਿਣਾ ਸੀ ਕਿ ਜਿਨ੍ਹਾਂ ਇਮਾਰਤਾਂ ਿਖ਼ਲਾਫ਼ ਕਾਰਵਾਈ ਕੀਤੀ ਗਈ ਹੈ, ਉਹ ਹਾਈਕੋਰਟ 'ਚ ਚੱਲ ਰਹੇ ਕੇਸਾਂ ਦੀ ਸੂਚੀ ਵਿਚ ਸ਼ਾਮਿਲ ਹਨ | ਸੰਯੁਕਤ ਕਮਿਸ਼ਨਰ ਹਰਚਰਨ ਸਿੰਘ ਦੀ ਹਦਾਇਤ 'ਤੇ ਨਿਗਮ ਦੀ ਬਿਲਡਿੰਗ ਵਿਭਾਗ ਦੀ ਟੀਮ ਨੇ ਇਹ ਕਾਰਵਾਈ ਕੀਤੀ ਹੈ | ਨਿਗਮ ਦੀ ਟੀਮ ਵਲੋਂ ਜਿਨ੍ਹਾਂ ਥਾਵਾਂ 'ਤੇ ਕਾਰਵਾਈ ਕੀਤੀ ਗਈ ਹੈ, ਜਿਨ੍ਹਾਂ ਨੇ ਦੱਸਿਆ ਕਿ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ | ਨਿਗਮ ਦੀ ਟੀਮ ਨੇ ਜਿਨ੍ਹਾਂ ਥਾਵਾਂ 'ਤੇ ਕਾਰਵਾਈ ਕੀਤੀ ਹੈ, ਉਨਾਂ ਵਿਚ ਮਿੱਠਾਪੁਰ ਵਿਚ ਇਕ ਨਾਜਾਇਜ਼ ਕਾਲੋਨੀ ਤੋੜਨ ਤੋਂ ਇਲਾਵਾ ਗੋਲ ਮਾਰਕੀਟ ਵਿਚ ਦੋ ਨਾਜਾਇਜ਼ ਦੁਕਾਨਾਂ ਤੋੜਨ ਤੋਂ ਇਲਾਵਾ ਗਰੀਨ ਮਾਡਲ ਟਾਊਨ 'ਚ ਇਕ ਇਮਾਰਤ ਿਖ਼ਲਾਫ਼ ਕਾਰਵਾਈ ਕੀਤੀ ਜਾਣੀ ਸੀ ਪਰ ਇਕ ਕਿਰਾਏਦਾਰ ਦੀ ਦੁਕਾਨ ਕਰਕੇ ਇਮਾਰਤ ਨਹੀਂ ਤੋੜੀ ਜਾ ਸਕੀ ਜਿਸ ਕਰਕੇ ਉਕਤ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ | ਵੈਸਟ ਹਲਕੇ ਦੇ ਘਾਹ ਮੰਡੀ 'ਚ 6 ਦੁਕਾਨ ਤੋਂ ਇਲਾਵਾ ਕੇ.ਪੀ. ਨਗਰ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਦੋਵੇਂ ਮੰਜ਼ਿਲਾਂ 'ਤੇ 5-5 ਦੁਕਾਨਾਂ ਬਣੀਆਂ ਹੋਈਆਂ ਸਨ। ਹਾਈਕੋਰਟ ਦੇ ਆਦੇਸ਼ ਮੁਤਾਬਕ ਨਾਲ ਪੁਲਿਸ ਵੀ ਲਗਾਈ ਗਈ ਸੀ ਜਿਸ ਵਿਚ ਥਾਣਾ ਨੰਬਰ 6 ਦੇ ਐੱਸ.ਐੱਚ.ਓ. ਸੁਰਜੀਤ ਸਿੰਘ ਤੇ ਹੋਰ ਮੁਲਾਜ਼ਮ ਸਨ। ਇਸ ਕਾਰਵਾਈ ਦੌਰਾਨ ਬਿਲਡਿੰਗ ਵਿਭਾਗ ਦੀ ਟੀਮ ਵਿਚ ਏ.ਟੀ.ਪੀ. ਵਿਕਾਸ ਦੂਆ, ਰਵਿੰਦਰ ਕੁਮਾਰ, ਰਜਿੰਦਰ ਸ਼ਰਮਾ, ਬਿਲਡਿੰ ਇੰਸਪੈਕਟਰ ਹਰਪ੍ਰੀਤ ਕੌਰ, ਨਿਰਮਲਜੀਤ ਵਰਮਾ, ਅਜੀਤ ਸ਼ਰਮਾ ਵੀ ਸ਼ਾਮਿਲ ਸਨ।
ਵਿਧਾਇਕਾਂ ਦੀ ਜੋਨਿੰਗ ਪ੍ਰਣਾਲੀ ਵੀ ਕੰਮ ਨਾ ਆਈ
ਇਕ ਪਾਸੇ ਤਾਂ ਜਿੱਥੇ ਨਿਗਮ ਵਲਨਾਜਾਇਜ਼ ਇਮਾਰਤਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਲਗਾਤਾਰ ਹੋ ਰਹੇ ਨੁਕਸਾਨ ਕਰਕੇ ਲੋਕਾਂ ਵਿਚ ਵੀ ਰੋਸ ਹੈ ਕਿ ਜੇਕਰ ਵਿਧਾਇਕ ਸਮੇਂ ਸਿਰ ਇਮਾਰਤਾਂ ਨੂੰ ਰੈਗੂਲਰਾਈਜ ਕਰਵਾਉਣ ਲਈ ਯਕ ਮੁਸ਼ਤ ਨੀਤੀ ਬਣਾ ਲੈਂਦੇ ਤਾਂ ਲੋਕਾਂ ਦਾ ਇਹ ਨੁਕਸਾਨ ਨਹੀਂ ਹੋਣਾ ਸੀ। ਵਿਧਾਇਕ ਸੁਸ਼ੀਲ ਰਿੰਕੂ ਲੰਬੇ ਸਮੇਂ ਤੋਂ ਤੰਗ ਬਾਜ਼ਾਰਾਂ 'ਚ ਦੁਕਾਨਾਂ ਦੇ ਨਕਸ਼ੇ ਪਾਸ ਕਰਨ ਲਈ ਜੋਨਿੰਗ ਪ੍ਰਣਾਲੀ ਲਾਗੂ ਕਰਨ ਦੀ ਮੰਗ ਕਰਦੇ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਸਿਫ਼ਾਰਸ਼ 'ਤੇ ਕਿਸੇ ਨੇ ਵੀ ਧਿਆਨ ਨਹੀਂ ਕੀਤਾ ਹੈ। ਹਾਈਕੋਰਟ ਵਿਚ ਇਸ ਵੇਲੇ 478 ਨਾਜਾਇਜ ਇਮਾਰਤਾਂ ਬਾਰੇ ਕੇਸ ਚੱਲ ਰਿਹਾ ਹੈ। ਜੇ.ਸੀ. ਹਰਚਰਨ ਸਿੰਘ ਦਾ ਕਹਿਣਾ ਹੈ ਕਿ ਆਉਂਦੇ ਸਮੇਂ 'ਚ ਹੋਰ ਇਮਾਰਤਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਨਿਗਮ ਨੇ ਹੁਣ 27 ਫਰਵਰੀ ਨੂੰ ਕਾਰਵਾਈ ਕਰ ਕੇ ਹਾਈਕੋਰਟ 'ਚ ਜਵਾਬ ਦੇਣਾ ਹੈ।
ਸੁਦਾਮਾ ਮਾਰਕੀਟ ਦੀ ਜਗਾ ਨਿਗਮ ਨੂੰ ਦੇਣ ਲਈ ਡੀ.ਸੀ. ਨੂੰ ਮੇਅਰ ਨੇ ਲਿਖੀ ਚਿੱਠੀ
ਜਲੰਧਰ, ਮੇਅਰ ਜਗਦੀਸ਼ ਰਾਜਾ ਨੇ ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਨੂੰ ਇਕ ਚਿੱਠੀ ਲਿਖ ਕੇ ਪੁਰਾਣੇ ਡੀ.ਸੀ. ਦਫਤਰ ਅਤੇ ਸੁਦਾਮਾ ਮਾਰਕੀਟ ਦੀ ਜਗਾ ਨਿਗਮ ਨੂੰ ਟਰਾਂਸਫ਼ਰ ਕਰਨ ਲਈ ਕਿਹਾ ਹੈ। ਮੇਅਰ ਦਾ ਕਹਿਣਾ ਸੀ ਕਿ ਪੁਰਾਣੇ ਡੀ. ਸੀ.ਦਫਤਰ ਲਈ ਉਨਾਂ ਦਾ ਸੁਝਾਅ ਹੈ ਕਿ ਇਥੇ ਪਾਰਕਿੰਗ ਥਾਂ ਅਤੇ ਲੋਕਾਂ ਦੀਆਂ ਸਹੂਲਤਾਂ ਲਈ ਜਗਾ ਬਣਾਉਣ ਵਾਸਤੇ ਜਗਾ ਨਿਗਮ ਨੂੰ ਸੌਂਪੀ ਜਾਵੇ ਤੇ ਭਗਵਾਨ ਵਾਲਮੀਕੀ ਚੌਕ ਨੇੜੇ ਪੁਰਾਣੀ ਤਹਿਸੀਲ ਏਰੀਆ ਦੇ ਨਾਲ ਲੱਗਦੀ ਸੁਦਾਮਾ ਮਾਰਕੀਟ ਦੇ ਦੁਕਾਨਦਾਰਾਂ ਨੂੰ ਐਡਜਸਟ ਕਰਨ ਉਪਰੰਤ ਪਾਰਕਿੰਗ ਸਥਲ ਅਤੇ ਦੂਜੀਆਂ ਜ਼ਰੂਰੀ ਸੇਵਾਵਾਂ ਉਪਲਬਧ ਕਰਵਾਉਣ ਹਿਤ ਡੀ.ਸੀ. ਤੇ ਕਮਿਸ਼ਨਰ ਨਗਰ ਨਿਗਮ ਦੀ ਕਮੇਟੀ ਦਾ ਗਠਨ ਹੋਵੇ। ਜ਼ਮੀਨ ਦੀ ਮਲਕੀਅਤ ਨੂੰ ਸਪਸ਼ਟ ਕਰਕੇ ਜਗਾ ਨਿਗਮ ਨੂੰ ਟਰਾਂਸਫ਼ਰ ਕੀਤੀ ਜਾਵੇ।
ਕਬਜ਼ੇ ਹਟਾਉਣ ਗਈ ਟੀਮ ਤੋਂ ਪਹਿਲਾਂ ਹੀ ਕਈ ਹੋ ਗਏ ਗ਼ਾਇਬ
ਜਲੰਧਰ, ਮੇਅਰ ਜਗਦੀਸ਼ ਰਾਜਾ ਦੀ ਨਾਰਾਜ਼ਗੀ ਤੋਂ ਬਾਅਦ ਟਰੈਫ਼ਿਕ ਪੁਲਿਸ ਤੇ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੀ ਇਕ ਸਾਂਝੀ ਟੀਮ ਨੇ ਜੋਤੀ ਚੌਕ ਤੋਂ ਇਲਾਵਾ ਨਕੋਦਰ ਰੋਡ ਅਤੇ ਜੋਤੀ ਚੌਕ ਤੋਂ ਬਸਤੀ ਅੱਡੇ ਤੱਕ ਕਾਰਵਾਈ ਕੀਤੀ ਤੇ ਕਈਆਂ ਦਾ ਸਾਮਾਨ ਚੁੱਕ ਲਿਆ। ਦੱਸਿਆ ਜਾਂਦਾ ਹੈ ਕਿ ਟੀਮ ਵਲੋਂ ਕਾਰਵਾਈ ਕਰਨ ਤੋਂ ਪਹਿਲਾਂ ਹੀ ਜੋਤੀ ਚੌਕ ਦੇ ਆਲ਼ੇ ਦੁਆਲੇ ਕਈ ਫੜੀਆਂ ਵਾਲੇ ਗ਼ਾਇਬ ਹੋ ਗਏ ਸਗੋਂ ਕਈ ਬੂਟ ਵਾਲੇ ਵੀ ਗ਼ਾਇਬ ਹੋ ਗਏ। ਪਰ ਇਸ ਦੇ ਬਾਵਜੂਦ ਟੀਮ ਨੇ ਕਾਫ਼ੀ ਸਾਮਾਨ ਆਪਣੇ ਕਬਜ਼ੇ 'ਚ ਲੈ ਲਿਆ। ਟਰੈਫ਼ਿਕ ਪੁਲਿਸ ਨੇ ਨਾਜਾਇਜ਼ ਕਬਜ਼ੇ ਕਰ ਕੇ ਸਾਮਾਨ ਲਗਾਉਣ ਵਾਲੇ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਇਸ ਤਰਾਂ ਸਾਮਾਨ ਲਗਾਉਣਾ ਜਾਰੀ ਰੱਖਿਆ ਤਾਂ ਉਨਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣਗੇ।
ਜਮਸ਼ੇਰ ਖਾਸ, 31 ਜਨਵਰੀ (ਰਾਜ ਕਪੂਰ)-ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ 2 ਐਕਟਿਵਾ ਸਵਾਰਾਂ ਨੂੰ 48 ਬੋਤਲਾਂ ਚੰਡੀਗੜ੍ਹ ਮਾਆਰਕਾ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਮੁਖਬਰ ...
ਗੁਰਾਇਆ, 31 ਜਨਵਰੀ (ਬਲਵਿੰਦਰ ਸਿੰਘ)-ਇੱਥੇ ਹਾਈਵੇ 'ਤੇ ਬੱਸ ਸਟੈਂਡ ਵਾਲੇ ਪੁਲ ਉੱਤੇ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਮੁਤਾਬਿਕ ਕੁਲਦੀਪ (26) ਪੁੱਤਰ ਰੇਸ਼ਮ ਗਲੀ ਨੰਬਰ ਇਕ ਦੁੱਗਲ ਮੁਹੱਲਾ ਹਦੀਆਬਾਦ ਫਗਵਾੜਾ ਆਪਣੇ ਮੋਟਰਸਾਈਕਲ ਨੰਬਰ ਪੀ ਬੀ36 ...
ਆਦਮਪੁਰ, 31 ਜਨਵਰੀ (ਹਰਪ੍ਰੀਤ ਸਿੰਘ)-ਜਬਰ ਜਨਾਹ ਪੀੜਤ ਲੜਕੀ ਨੇ ਪੱਤਰਕਾਰਾਂ ਰਾਹੀ ਉੱਚ ਅਧਿਕਾਰੀਆਂ ਅੱਗੇ ਇਨਸਾਫ ਦੀ ਗੁਹਾਰ ਲਗਾਉਦਿਆਂ ਦੱਸਿਆ ਕਿ ਉਸ ਦਾ ਵਿਆਹ 28 ਸਤੰਬਰ 2014 ਨੂੰ ਮਨਪ੍ਰੀਤ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਨੰਦਨਪੁਰ ਕਲੋਨੀ ਮਕਸੂਦਾਂ ਨਾਲ ਹੋਇਆ ...
ਜਲੰਧਰ, 31 ਜਨਵਰੀ (ਸਾਬੀ)-ਪੰਜਾਬ ਐਾਡ ਸਿੰਧ ਬੈਂਕ ਜਲੰਧਰ ਜੋਨ ਵਲੋਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਆਓ ਖੇਲੋ ਦੇ ਵਿਸ਼ੇ 'ਤੇ ਖੇਡ ਦਿਵਸ ਦਾ ਸਫਲਤਾ ਪੂਰਬਕ ਆਯੋਜਨ ਕੀਤਾ ਗਿਆ | ਇਸ ਦਾ ਮੁੱਖ ਮਕਸਦ ਤੰਦਰੁਸਤ ਜੀਵਨ ਸ਼ੈਲੀ ਤੇ ਤਣਾਅ ਨੂੰ ਘੱਟ ਕਰਨ ਤੇ ਲੋਕਾਂ ...
ਜਲੰਧਰ, 31 ਜਨਵਰੀ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਮੰਦ-ਬੁੱਧੀ ਬੱਚਿਆਂ ਲਈ ਕਾਨੰੂਨੀ ਸਰਪ੍ਰਸਤੀ ਦਾ ਸਰਟੀਫ਼ਿਕੇਟ ਪ੍ਰਾਪਤ ਕਰਨ ਲਈ ਇਕ ਆਨਲਾਈਨ ਪ੍ਰਣਾਲੀ ...
ਜਲੰਧਰ, 31 ਜਨਵਰੀ (ਸ਼ਿਵ)-ਪ੍ਰਮੁੱਖ ਆਮਦਨ ਕਰ ਕਮਿਸ਼ਨਰ-1 ਡਾ. ਸਿੰਮੀ ਗੁਪਤਾ ਦੀ ਹਦਾਇਤ 'ਤੇ ਆਮਦਨ ਕਰ ਵਿਭਾਗ ਨੇ ਜਲੰਧਰ ਅਤੇ ਹੁਸ਼ਿਆਰਪੁਰ ਦੇ ਵਪਾਰਕ ਅਦਾਰਿਆਂ ਜਿਨ੍ਹਾਂ ਵਿਚ ਲਹਿੰਗਾ ਹਾਊਸ, ਚਿਕਨ ਸ਼ਾਪ ਤੇ ਸਬਜ਼ੀ ਦੀ ਦੁਕਾਨ 'ਤੇ ਆਮਦਨ ਕਰ ਦੇ ਸਰਵੇਖਣ ਕੀਤੇ ਹਨ | ...
ਜਲੰਧਰ ਛਾਉਣੀ, 31 ਜਨਵਰੀ (ਪਵਨ ਖਰਬੰਦਾ)- ਵੱਖ-ਵੱਖ ਥਾਣਿਆਂ ਸਮੇਤ ਜਲੰਧਰ ਹਾਈਟ ਪੁਲਿਸ ਚੌਾਕੀ, ਪੁਲਿਸ ਚੌਾਕੀ ਦਕੋਹਾ ਤੇ ਥਾਣਾ ਰਾਮਾ ਮੰਡੀ ਵਿਖੇ ਆਪਣੀਆਂ ਸੇਵਾਵਾਂ ਦੇ ਚੁੱਕੇ ਏ.ਐਸ.ਆਈ. ਸੁਰਿੰਦਰਪਾਲ ਸਿੰਘ ਦੀਆਂ ਕਾਰਗੁਜਾਰੀਆਂ ਨੂੰ ਦੇਖਦੇ ਹੋਏ ਪੁਲਿਸ ...
ਜਲੰਧਰ, 31 ਜਨਵਰੀ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਨ ਨਗਰ ਦੇ ਵਿਦਿਆਰਥੀਆਂ ਵਲੋਂ ਦਿਨ ਪ੍ਰਤੀ ਦਿਨ ਚਾਈਨਾ ਡੋਰ ਤੋਂ ਵੱਧ ਰਹੇ ਖ਼ਤਰੇ ਨੂੰ ਰੋਕਣ ਦਾ ਸੁਨੇਹਾ ਦਿੰਦੇ ਹੋਏ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਸੜਕਾਂ-ਗਲੀਆਂ ਵਿਚ ਪਈ ਡੋਰ ...
ਜਲੰਧਰ, 31 ਜਨਵਰੀ (ਐੱਮ.ਐੱਸ. ਲੋਹੀਆ) - ਅੱਡਾ ਟਾਂਡਾ ਨੇੜੇ ਪੈਦਲ ਜਾ ਰਹੀ ਔਰਤ ਦਾ 2 ਮੋਟਰਸਾਈਕਲ ਸਵਾਰ ਪਰਸ ਲੁੱਟ ਕੇ ਫਰਾਰ ਹੋ ਗਏ | ਪਰਸ 'ਚ ਹੀਰਿਆਂ ਦਾ ਸੈੱਟ ਸੀ, ਜਿਸ ਦੀ ਕੀਮਤ 3 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ | ਇਸ ਦੇ ਨਾਲ ਹੀ ਪਰਸ 'ਚ ਇਕ ਕੀਮਤੀ ਮੋਬਾਈਲ ਫੋਨ, 15 ...
ਜਲਦ ਸ਼ੁਰੂ ਕਰ ਰਹੇ ਹਾਂ ਸੜਕ ਦਾ ਨਵਾਂ ਨਿਰਮਾਣ-ਵਿਧਾਇਕ ਬੇਰੀ ਇਸ ਸਬੰਧ 'ਚ ਜਦੋਂ ਹਲਕਾ ਵਿਧਾਇਕ ਰਜਿੰਦਰ ਬੇਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਰਗ ਦਾ ਨਵ-ਨਿਰਵਾਣ ਅਗਲੇ ਕੁਝ ਹੀ ਦਿਨਾਂ ਤੱਕ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ...
ਚੁਗਿੱਟੀ/ਜੰਡੂਸਿੰਘਾ, 31 ਜਨਵਰੀ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਕਿਸ਼ਨਪੁਰਾ ਦੇ ਵਸਨੀਕ ਇਕ ਵਿਅਕਤੀ ਵਲੋਂ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਦਾਜ ਜੇ ਲਾਲਚ 'ਚ ਆਪਣੀ ਪਤਨੀ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧ ਵਿਚ ਉਕਤ ਥਾਣੇ ਦੀ ...
ਜਲੰਧਰ, 31 ਜਨਵਰੀ (ਸ਼ਿਵ)-ਸਰਕਾਰੀ ਬੈਂਕਾਂ ਦੇ ਚਾਰ ਅਧਿਕਾਰੀ ਜਥੇਬੰਦੀਆਂ ਦੇ ਸੱਦੇ 'ਤੇ ਜਲੰਧਰ ਵਿਚ ਵੀ ਸੈਂਕੜੇ ਬੈਂਕ ਮੁਲਾਜ਼ਮ, ਅਫ਼ਸਰ ਹੜਤਾਲ 'ਤੇ ਰਹੇ ਤੇ ਉਨਾਂ ਨੇ ਇਕ ਮਾਰਚ ਕੱਢ ਕੇ ਕੇਂਦਰ ਦੀਆਂ ਨੀਤੀਆਂ ਿਖ਼ਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਜ਼ਾਹਰ ਕੀਤਾ | ...
ਚੁਗਿੱਟੀ/ਜੰਡੂਸਿੰਘਾ, 31 ਜਨਵਰੀ (ਨਰਿੰਦਰ ਲਾਗੂ)-ਸਥਾਨਕ ਲਾਲੇਵਾਲੀ-ਨੰਗਲ ਸ਼ਾਮਾ ਚੌਕ ਮਾਰਗ ਦੀ ਪਿਛਲੇ ਕਈ ਮਹੀਨਿਆਂ ਤੋਂ ਬਣੀ ਹੋਈ ਤਰਸਯੋਗ ਹਾਲਤ ਕਾਰਨ ਇਲਾਕਾ ਵਾਸੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਜਿਸ ਸਬੰਧੀ ਉਨ੍ਹਾਂ ਵਲੋਂ ਕਈ ਵਾਰ ਇਲਾਕਾ ...
ਜਲੰਧਰ, 31 ਜਨਵਰੀ (ਐੱਮ.ਐੱਸ. ਲੋਹੀਆ) - ਸਥਾਨਕ ਮੁਹੱਲਾ ਗਨੇਸ਼ ਨਗਰ, ਬਸਤੀ ਨੌ 'ਚ ਆਪਣੇ ਘਰ ਦੇ ਬਾਹਰ 2 ਸਾਲ ਦੇ ਬੱਚੇ ਨੂੰ ਲੈ ਕੇ ਖੜ੍ਹੀ ਔਰਤ 'ਤੇ ਕੁੱਤੇ ਨੇ ਹਮਲਾ ਕਰ ਦਿੱਤਾ | ਇਸ ਦੌਰਾਨ ਬੱਚੇ ਦੇ ਸਿਰ 'ਤੇ ਕਈ ਜ਼ਖ਼ਮ ਹੋ ਗਏ | ਬੱਚੇ ਨੂੰ ਬਚਾਉਂਦੇ ਸਮੇਂ ਔਰਤ ਦੇ ਹੱਥਾਂ ...
ਜਲੰਧਰ, 31 ਜਨਵਰੀ (ਚੰਦੀਪ ਭੱਲਾ)-ਭਾਰਤ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੌਰਾਨ ਵਧੀਆਂ ਚੋਣ ਪ੍ਰਬੰਧਨ ਅਤੇ ਸਵੀਪ ਪੋ੍ਰਗਰਾਮ ਤਹਿਤ ਸ਼ਾਨਦਾਰ ਕਾਰਗੁਜਾਰੀ ਲਈ ਡੀ.ਸੀ. ਅਤੇ ਏ.ਡੀ.ਸੀ. ਨੰੂ ਜ਼ਿਲ੍ਹਾ ਪੱਧਰੀ ਐਵਾਰਡ ਨਾਲ ਸਨਮਾਨਿਤ ਕਰਨ 'ਤੇ ਡੀ.ਸੀ. ਦਫ਼ਤਰ ਦੇ ...
ਜਲੰਧਰ, 31 ਜਨਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਅਮਰਜੀਤ ਸਿੰਘ ਵਾਸੀ ਹੁਸੈਨਪੁਰ, ਨਕੋਦਰ ਅਤੇ ਗਗਨਦੀਪ ਉਰਫ ਗਗਨ ...
ਜਲੰਧਰ, 31 ਜਨਵਰੀ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ | ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ...
ਜਲੰਧਰ, 31 ਜਨਵਰੀ (ਸਾਬੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪਿ੍ੰਸੀਪਲ ਅਤੇ ਪਿ੍ੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਸਮੂਹ ਪਿ੍ੰਸੀਪਲ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਸ ਵਿੱਚ ਕਾਲਜਾਂ ...
ਜਲੰਧਰ, 31 ਜਨਵਰੀ (ਸਾਬੀ)-ਐਲ.ਪੀ.ਯੂ ਵਿਖੇ ਬਾਇਓ ਟੈਕਨਾਲੋਜੀ ਦੇ ਵਿਦਿਆਰਥੀਆਂ ਲਈ ਇੱਕ ਜਾਗਰੂਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਇੰਡੀਆ ਗੋਜ ਗਲੋਬਲ ਤੇ ਸੰਸਥਾਪਕ ਅਮਿਤ ਅਗਰਵਾਲ ਨੇ ਉਧੀਮਸ਼ੀਲ ਦੇ ਇੱਛੁਕ ਐਲ.ਪੀ.ਯੂ ਦੇ ਵਿਦਿਆਰਥੀਆਂ ਨੂੰ ਸੰਬੋਧਨ ...
ਜਲੰਧਰ, 31 ਜਨਵਰੀ (ਸਾਬੀ)-ਲਾਇਲਪੁਰ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਕੇ.ਸੀ.ਐਲ ਇੰਸਟੀਚਿਓਟ ਆਫ ਮੈਨੇਜਮੈਂਟ ਐਾਡ ਟੈਕਨੋਲੋਜੀ ਨੇ ਬਸੰਤ ਪੰਚਮੀ ਨੂੰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ¢ ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਕੇ.ਸੀ.ਐਲ-ਆਈਐਮਟੀ ਡਾ: ਐਸ ਕੇ ...
ਜਲੰਧਰ, 31 ਜਨਵਰੀ (ਸਾਬੀ)-ਦੋਆਬਾ ਕਾਲਜ ਦੇ ਐਨ.ਐੱਸ.ਐੱਸ ਵਿਭਾਗ ਵਲੋਂ ਚਲਾਏ ਜਾ ਰਹੇ 7 ਦਿਨਾ ਕੈਂਪ ਦੇ ਵਿਚ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਤੇ ਇਸ ਮੌਕੇ ਪਿ੍ੰਸੀਪਲ ਡਾ ਨਰੇਸ਼ ਧੀਮਾਨ, ਪ੍ਰੋਗਰਾਮ ਅਫ਼ਸਰ ਪ੍ਰੋ. ਰਣਜੀਤ ਸਿੰਘ, ਪ੍ਰੋ. ਮਨਜਿੰਦਰ ਸੂਦ, ਡਾ. ਰਾਕੇਸ਼ ...
ਜਲੰਧਰ, 31 ਜਨਵਰੀ (ਚੰਦੀਪ ਭੱਲਾ)-ਡਾਇਰੈਕਟਰ ਲੈਂਡ ਰਿਕਾਰਡ ਵਿਖੇ ਨਿਸ਼ਾਨਦੇਹੀ ਦੇ ਕੰਮ ਨੂੰ ਨਵੀਂ ਤਕਨੀਕ ਯਾਨੀ ਇਲੈਕਟ੍ਰੋਨਿਕ ਤਰੀਕੇ ਨਾਲ ਕੀਤੇ ਜਾਣ ਸਬੰਧੀ ਕਾਨੂੰਨਗੋਆਂ ਨੂੰ ਸਿਖਲਾਈ ਈ.ਟੀ.ਐਸ. ਇੰਸਪੈਕਟਰ ਸੁਖਦੇਵ ਸਿੰਘ ਵਲੋਂ ਦਿੱਤੀ ਜਾ ਰਹੀ ਹੈ | ਇਸ ...
ਜਲੰਧਰ, 31 ਜਨਵਰੀ (ਸਾਬੀ) - ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੋਮੈਨ ਦੀਆਂ ਹਾਕੀ ਖਿਡਾਰਨਾਂ ਜਸਮੀਨ ਕੌਰ, ਜਸਪਿੰਦਰ ਕੋਰ, ਚੰਦਨਪ੍ਰੀਤ ਕੋਰ, ਸੁਨੀਤਾ, ਅਰਸ਼ਦੀਪ ਕੌਰ, ਨਵਜੋਤ ਕੌਰ, ਗੁਰ ਕਮਲਪ੍ਰੀਤ ਕੌਰ, ਰਸ਼ਨਪ੍ਰੀਤ ਕੌਰ ਦਾ ਕੇਰਲ ਦੇ ਕੋਹਲਮ ਵਿਚ ਹੋਣ ਵਾਲੇ ਦਸਵੇਂ ...
ਜਲੰਧਰ, 31 ਜਨਵਰੀ (ਰਣਜੀਤ ਸਿੰਘ ਸੋਢੀ)-ਸੀ.ਟੀ. ਪਬਲਿਕ ਸਕੂਲ ਵਿਖੇ 12 ਵੀਂ ਜਮਾਤ ਦੇ ਵਿਦਿਆਰਥੀਆਂ ਲਈ 11 ਵੀਂ ਜਮਾਤ ਦੇ ਵਿਦਿਆਰਥੀਆਂ ਨੇ 'ਸਇਓਨਾਰਾ' ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਸਮਾਗਮ 'ਚ ਸੀ.ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਤਾਨਿਕਾ ਸਿੰਘ, ...
ਜਲੰਧਰ, 31 ਜਨਵਰੀ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ 'ਚ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਕਰਨ ਲਈ ਪਿ੍ੰਸੀਪਲ ਪ੍ਰੋ. ਡਾ. ਅਜੈ ਸਰੀਨ ਦੀ ਯੋਗ ਦਿਸ਼ਾ-ਨਿਰਦੇਸ਼ ਹੇਠ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ...
ਜਲੰਧਰ, 31 ਜਨਵਰੀ (ਸ਼ਿਵ)-ਪੰਜਾਬ ਦੀਆਂ ਪ੍ਰਮੁੱਖ ਵਾਲਮੀਕਿ ਜਥੇਬੰਦੀਆਂ ਭਗਵਾਨ ਵਾਲਮੀਕਿ ਕਰਾਂਤੀ ਸੈਨਾ ਰਜਿ. ਪੰਜਾਬ ਅਤੇ ਭਗਵਾਨ ਵਾਲਮੀਕਿ ਸ਼ਕਤੀ ਸੈਨਾ ਰਜਿ. ਪੰਜਾਬ ਵਲੋਂ ਜਲੰਧਰ ਵਿਖੇ ਕੇਂਦਰ ਸਰਕਾਰ ਵਲੋਂ ਬੀਤੇ ਦਿਨੀਂ ਪਾਸ ਕੀਤੇ ਗਏ ਨਾਗਰਿਕਤਾ ਸੋਧ ...
ਸ਼ਿਵ ਸ਼ਰਮਾ ਜਲੰਧਰ, 31 ਜਨਵਰੀ- ਦੋ ਸਾਲ ਬਾਅਦ ਕੌਾਸਲਰਾਂ ਦੇ ਪੈ ਰਹੇ ਦਬਾਅ ਤੋਂ ਬਾਅਦ ਮੇਅਰ ਜਗਦੀਸ਼ ਰਾਜਾ ਨੇ ਨਿਗਮ ਦਾ ਕੰਮਕਾਜ ਚਲਾਉਣ ਲਈ ਸਾਰੇ ਵਿਭਾਗਾਂ ਦੀਆਂ 14 ਐਡਹਾਕ ਕਮੇਟੀਆਂ ਦਾ ਗਠਨ ਕਰ ਦਿੱਤਾ ਹੈ | ਮੇਅਰ ਨੇ ਅੱਜ ਜਿਨ੍ਹਾਂ ਐਡਹਾਕ ਕਮੇਟੀਆਂ ਦਾ ਗਠਨ ...
ਜਲੰਧਰ ਛਾਉਣੀ, 31 ਜਨਵਰੀ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਾਮਾਰੀ ਕਰਦੇ ਹੋਏ ਬੜਿੰਗ ਖੇਤਰ ਚੋਂ ਇਕ ਵਿਅਕਤੀ ਨੂੰ ਚੰਡੀਗੜ੍ਹ ਮਾਰਕਾ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ, ਜਿਸ ਿਖ਼ਲਾਫ਼ ਧੋਖਾਧੜੀ ਤੇ ਐਕਸਾਈਜ਼ ਐਕਟ ਦੇ ...
ਜਲੰਧਰ, 31 ਜਨਵਰੀ (ਸ਼ਿਵ)-ਨਗਰ ਨਿਗਮ ਦੀ ਜੇ.ਸੀ. ਗੁਰਵਿੰਦਰ ਕੌਰ ਰੰਧਾਵਾ ਤੇ ਸੁਪਰਡੈਂਟ ਮੁਨੀਸ਼ ਦੁੱਗਲ ਦੀ ਅਗਵਾਈ ਵਿਚ ਸ਼ਾਸਤਰੀ ਮਾਰਕੀਟ ਲਾਗੇ ਵਾਸ਼ਿੰਗ ਸੈਂਟਰਾਂ ਦੀ ਜਾਂਚ ਕੀਤੀ ਗਈ | ਜੋਨ ਨੰਬਰ 5 ਵਿਚ ਆਉਂਦੇ ਸ਼ਾਸਤਰੀ ਚੌਕ ਤੋਂ ਸਟੇਸ਼ਨ ਰੋਡ ਤੱਕ ਸਥਿਤ ...
ਜਲੰਧਰ, 31 ਜਨਵਰੀ (ਜਸਪਾਲ ਸਿੰਘ)-ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਅੰਗਦ ਦੱਤਾ ਨੇ ਦੇਸ਼ ਭਰ 'ਚ ਵਧ ਰਹੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਮੰਗ ਕੀਤੀ ਹੈ ਕਿ ਰਾਸ਼ਟਰੀ ਨਾਗਰਿਕ ਰਜਿਸਟਰ (ਐਨ.ਆਰ.ਸੀ.) ਦੀ ਥਾਂ ਕੇਂਦਰ ਸਰਕਾਰ ਨੂੰ ...
ਜਲੰਧਰ, 31 ਜਨਵਰੀ (ਐੱਮ.ਐੱਸ. ਲੋਹੀਆ) - ਅਕਸਰ ਪੇਟ ਖ਼ਰਾਬ ਰਹਿਣ ਨਾਲ ਵੱਡੀ ਸਮੱਸਿਆ ਹੋ ਸਕਦੀ ਹੈ, ਇਸ ਦਾ ਸਮੇਂ 'ਤੇ ਕਰਵਾਏ ਸਹੀ ਇਲਾਜ ਨਾਲ ਹੀ ਇਸ ਤੋਂ ਬਚਿਆ ਜਾ ਸਕਦਾ ਹੈ | ਇਹ ਜਾਣਕਾਰੀ ਸਥਾਨਕ ਲਿੰਕ ਰੋਡ 'ਤੇ ਚੱਲ ਰਹੇ ਨਿਊ ਰੂਬੀ ਹਸਪਤਾਲ ਦੇ ਪ੍ਰਬੰਧਕ ਡਾ. ਐਸ.ਪੀ.ਐਸ. ...
ਜਲੰਧਰ, 31 ਜਨਵਰੀ (ਰਣਜੀਤ ਸਿੰਘ ਸੋਢੀ)-ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਜਲੰਧਰ ਵਿਖੇ ਆਪਣੇ-ਆਪ ਦੇ ਭੌਤਿਕ ਮਾਪ ਨੂੰ ਸਮਝਣ ਲਈ ਇਕ ਰੋਜਾ ਸੈਮੀਨਾਰ ਕਰਵਾਇਆ ਗਿਆ¢ ਇਸ ਸੈਮੀਨਾਰ 'ਚ ਮੁੱਖ ਬੁਲਾਰੇ ਵਜੋਂ ਸਿੰਮੀ ਜੋਸ਼ੀ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ...
ਜਲੰਧਰ ਛਾਉਣੀ, 31 ਜਨਵਰੀ (ਪਵਨ ਖਰਬੰਦਾ)-ਬੀਤੇ ਸਮੇਂ 'ਚ ਜਲੰਧਰ ਸ਼ਹਿਰ ਨਾਲ ਲੱਗਦੇ ਜਲੰਧਰ ਕੈਂਟ ਹਲਕੇ ਦੇ 11 ਪਿੰਡਾਂ ਨੂੰ ਨਗਰ ਨਿਗਮ 'ਚ ਸ਼ਾਮਿਲ ਕੀਤਾ ਗਿਆ ਸੀ, ਦੇ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਨ੍ਹਾਂ 11 ਪਿੰਡਾਂ 'ਚ 66 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX