ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ 'ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਪਏ ਸਮੂਹ ਬੈਂਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਅੱਜ ਮੁਕੰਮਲ ਹੜਤਾਲ ਕਰਦਿਆਂ ਸਥਾਨਕ ਬਠਿੰਡਾ ਰੋਡ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਏ.ਡੀ.ਬੀ. ਬਰਾਂਚ ਅੱਗੇ ਯੂ.ਐੱਫ.ਬੀ.ਯੂ. ਸ੍ਰੀ ਮੁਕਤਸਰ ਸਾਹਿਬ ਯੂਨਿਟ ਦੇ ਕਨਵੀਨਰ ਓ.ਪੀ. ਤਨੇਜਾ ਦੀ ਅਗਵਾਈ 'ਚ ਰੋਸ ਰੈਲੀ ਕਰਕੇ ਕੇਂਦਰ ਸਰਕਾਰ, ਆਈ.ਬੀ.ਏ. ਅਤੇ ਵਿੱਤ ਮੰਤਰੀ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਉਪਰੰਤ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਏ.ਡੀ.ਬੀ. ਬਰਾਂਚ ਤੋਂ ਕੋਟਕਪੂਰਾ ਚੌਾਕ, ਮਲੋਟ ਰੋਡ ਅਤੇ ਵਾਪਸ ਉਕਤ ਬਰਾਂਚ ਤੱਕ ਰੋਸ ਮਾਰਚ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਆਈ.ਬੀ.ਏ. ਦੇ ਅੜੀਅਲ ਵਤੀਰੇ ਦੇ ਕਾਰਨ ਹੀ ਯੂਨੀਅਨ ਨੂੰ ਹੜਤਾਲ ਦਾ ਰਸਤਾ ਅਖ਼ਤਿਆਰ ਕਰਨਾ ਪਿਆ ਹੈ | ਉਨ੍ਹਾਂ ਕਿਹਾ ਕਿ 1 ਫ਼ਰਵਰੀ ਨੂੰ ਵੀ ਇਸੇ ਤਰ੍ਹਾਂ ਸਮੂਹ ਬੈਂਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸਥਾਨਕ ਬੂੜਾ ਗੁੱਜਰ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਮੁੱਖ ਸ਼ਾਖਾ ਤੋਂ ਨਵੀਂ ਦਾਣਾ ਮੰਡੀ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ ਤੱਕ ਰੋਸ ਮਾਰਚ ਕੀਤਾ ਜਾਵੇਗਾ | ਵਰਨਣਯੋਗ ਹੈ ਕਿ ਬੈਂਕ ਕਰਮਚਾਰੀਆਂ ਦੀ ਦੋ ਦਿਨਾਂ ਹੜਤਾਲ ਤੋਂ ਬਾਅਦ ਐਤਵਾਰ ਹੋਣ ਕਾਰਨ ਲਗਾਤਾਰ ਤਿੰਨ ਦਿਨ ਬੈਂਕ ਬੰਦ ਰਹਿਣ ਦੇ ਚੱਲਦਿਆਂ ਬੈਂਕਾਂ ਰਾਹੀਂ ਆਪਣਾ ਕਾਰੋਬਾਰ ਕਰਨ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਸੈਂਟਰਲ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਾਡ ਸਿੰਧ ਬੈਂਕ, ਯੂਨੀਅਨ ਬੈਂਕ, ਬੈਂਕ ਆਫ਼ ਬੜੌਦਾ, ਦੇਨਾ ਬੈਂਕ, ਇਲਾਹਾਬਾਦ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਓਰੀਐਾਟਲ ਬੈਂਕ ਆਫ਼ ਕਾਮਰਸ, ਸਿੰਡੀਕੇਟ ਬੈਂਕ, ਮਹਾਰਸ਼ਟਰਾ ਬੈਂਕ ਦਾ ਸਮੂਹ ਸਟਾਫ਼ ਹਾਜ਼ਰ ਸੀ |
ਮਲੋਟ, 31 ਜਨਵਰੀ (ਗੁਰਮੀਤ ਸਿੰਘ ਮੱਕੜ)-ਸਥਾਨਕ ਥਾਣਾ ਸਿਟੀ ਪੁਲਿਸ ਨੇ ਚੋਰੀ ਦੇ ਚਾਰ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਥਾਣਾ ਸਿਟੀ ਦੇ ਮੁਖੀ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ...
ਮੰਡੀ ਬਰੀਵਾਲਾ, 31 ਜਨਵਰੀ (ਨਿਰਭੋਲ ਸਿੰਘ)-ਬੈਂਕ ਮੁਲਾਜ਼ਮਾਂ ਦੀ ਹੜਤਾਲ ਕਾਰਨ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਪਿੰਡਾਂ ਵਿਚੋਂ ਬੈਂਕ ਆਏ ਲੋਕਾਂ ਨੂੰ ਬੇਰੰਗ ਵਾਪਸ ਵਰਤਣਾ ਪਿਆ | ਬੈਂਕ ਮੁਲਾਜ਼ਮਾਂ ਦੀ ਹੜਤਾਲ ਕਾਰਨ ਬਾਜ਼ਾਰ ਵਿਚ ਵੀ ਮੰਦੇ ਦਾ ...
ਗਿੱਦੜਬਾਹਾ, 31 ਜਨਵਰੀ (ਬਲਦੇਵ ਸਿੰਘ ਘੱਟੋਂ)-ਥਾਣਾ ਗਿੱਦੜਬਾਹਾ ਪੁਲਿਸ ਨੇ ਗਸ਼ਤ ਦੌਰਾਨ 1380 ਬੋਤਲਾਂ ਸ਼ਰਾਬ ਚੰਡੀਗੜ੍ਹ ਮਾਰਕਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਗਿੱਦੜਬਾਹਾ ਦੇ ਮੁੱਖ ਅਫ਼ਸਰ ਕ੍ਰਿਸ਼ਨ ਕੁਮਾਰ ਨੇ ...
ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਰਵਿਦਾਸ ਦੇ ਜਨਮ ਅਸਥਾਨ ਕਾਂਸ਼ੀ ਨੂੰ ਜਾਣ ਵਾਲੀਆਂ ਟਰੇਨਾਂ ਰੱਦ ਕਰਕੇ ਜੋ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਮੋਦੀ ਸਰਕਾਰ ਨੇ ਕੀਤਾ ਹੈ, ਇਸ ਦਾ ਖ਼ਮਿਆਜ਼ਾ ਸਰਕਾਰ ...
ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਹਰਮਹਿੰਦਰ ਪਾਲ)-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 9 ਬੋਤਲਾਂ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਦਕਿ ਬਾਅਦ ਵਿਚ ਉਸਨੂੰ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਹੌਲਦਾਰ ਕੁਲਵੰਤ ਸਿੰਘ ਪੁਲਿਸ ਪਾਰਟੀ ਨਾਲ ...
ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਮੀਟਿੰਗ ਇੱਥੇ ਬਲਾਕ ਪ੍ਰਧਾਨ ਇਕਬਾਲ ਸਿੰਘ ਲੁੰਡੇਵਾਲਾ ਦੀ ਨਿਗਰਾਨੀ ਹੇਠ ਹੋਈ ਜਿਸ ਵਿਚ ਪਿੰਡ ਦੂਹੇਵਾਲਾ ਦੇ ਕਿਸਾਨਾਂ ਅਤੇ ਯੂਨੀਅਨ ਵਰਕਰਾਂ ਨੇ ਭਾਗ ਲਿਆ | ਇਸ ਮੌਕੇ ਆਗੂਆਂ ਨੇ ...
ਮਲੋਟ, 31 ਜਨਵਰੀ (ਮੱਕੜ)-ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਨਗਰ ਕੌਾਸਲ ਦੀ ਮਦਦ ਨਾਲ ਕਬਜ਼ਾਧਾਰਕਾਂ ਨੂੰ ਭਾਰੀ ਜੁਰਮਾਨੇ ਲਗਾਏਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਇੱਕ ਬਹੁਸੰਖਿਆ ਵਾਲੀ ਪੁਲਿਸ ...
ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਸ. ਰ.)-'ਲੋਕ ਸਾਹਿਤ ਅਕਾਦਮੀ ਮੋਗਾ' ਵਲੋਂ ਗੁਰਸੇਵਕ ਸਿੰਘ ਪ੍ਰੀਤ ਦੇ ਨਾਵਲ 'ਸਵਾਹਾ' ਉਪਰ ਗੋਸ਼ਟੀ ਕਰਵਾਈ ਗਈ | ਇਸ ਮੌਕੇ ਡਾ: ਸੁਰਜੀਤ ਬਰਾੜ ਘੋਲੀਆ ਨੇ ਕਿਹਾ ਕਿ ਨਾਵਲ 'ਸਵਾਹਾ' ਅਤੀਤ ਦੇ ਨਾਵਲਾਂ ਤੋਂ ਹਟਵਾਂ, ਵਿਲੱਖਣ ਤੇ ਵਿਅੰਗ ...
ਜੈਤੋ, 31 ਜਨਵਰੀ (ਭੋਲਾ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਜੈਤੋ ਵਿਖੇ ਸਵ. ਗੁਰਬਖ਼ਸ਼ ਸਿੰਘ ਜ਼ੈਲਦਾਰ ਸਾਬਕਾ ਪ੍ਰਧਾਨ ਨਗਰ ਕੌਾਸਲ ਜੈਤੋ ਦੀ ਮੌਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ...
ਕੋਟਕਪੂਰਾ, 31 ਜਨਵਰੀ (ਮੋਹਰ ਸਿੰਘ ਗਿੱਲ)-ਆਲ ਇੰਡੀਆ ਰਿਟੇਲ ਕਰਿਆਨਾ ਐਸੋਸੀਏਸ਼ਨ ਇਕਾਈ ਕੋਟਕਪੂਰਾ ਦੀ ਪ੍ਰਧਾਨ ਨਰੇਸ਼ ਕੁਮਾਰ ਮਿੱਤਲ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਦੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਹੋਈ | ...
ਫ਼ਰੀਦਕੋਟ, 31 ਜਨਵਰੀ (ਸਤੀਸ਼ ਬਾਗ਼ੀ)-ਪੰਜਾਬ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਸਥਾਨਕ ਮਹਾਤਮਾਂ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਮਹੀਨਾ ਜਨਵਰੀ ਵਿਚ ...
ਜੈਤੋ, 31 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਕੌਾਸਲਰ ਸੰਗੀਤ ਮਹਿੰਦਰ ਸਿੰਘ ਜ਼ੈਲਦਾਰ ਨੂੰ ਉਸ ਵਕਤ ਡੂੰਘਾ ਸਦਮਾ ਲੱਗਿਆ ਜਦ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ. ਗੁਰਬਖ਼ਸ ਸਿੰਘ ਜ਼ੈਲਦਾਰ (75) ਸਾਬਕਾ ਪ੍ਰਧਾਨ ਨਗਰ ਕੌਾਸਲ ਜੈਤੋ ਦਾ ਅੱਜ ਸਵੇਰੇ ਸੰਖੇਪ ਬਿਮਾਰੀ ਉਪਰੰਤ ...
ਕੋਟਕਪੂਰਾ, 31 ਜਨਵਰੀ (ਗਿੱਲ)-ਪਿੰਡ ਸੰਧਵਾਂ ਵਿਖੇ ਪੰਜਾਬ ਸਰਕਾਰ ਦੇ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਕਣਕ ਵੰਡੀ ਗਈ | ਇਸ ਮੌਕੇ ਦਰਸ਼ਨ ਸਿੰਘ ਸਹੋਤਾ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ, ਸ਼ਮ੍ਹਾ ਗੋਇਲ ਏ.ਐਫ.ਐਸ.ਓ, ਜਸਕਰਨ ਸਿੰਘ ਵਾੜਾ ਦਰਾਕਾ, ...
ਸਾਦਿਕ, 31 ਜਨਵਰੀ (ਆਰ.ਐਸ.ਧੰੁਨਾ)- ਪੰਜਾਬ ਦੀ ਕੈਪਟਨ ਸਰਕਾਰ ਹਰ ਵਰਗ ਨੂੰ ਬਣਦੀਆਂ ਸਹੂਲਤਾਂ ਦੇ ਰਹੀ ਹੈ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਪ੍ਰਤੀ ਜੀਅ ਪੰਜ ਕਿਲੋ ਪ੍ਰਤੀ ਮਹੀਨਾ ਕਣਕ ਦਿੱਤੀ ਜਾ ਰਹੀ ਹੈ | ਇਸ ਤੋਂ ਇਲਾਵਾ ਇਸ ਵਰਗ ਨੂੰ 200 ਯੂਨਿਟ ਬਿਜਲੀ ਵੀ ਮੁਫ਼ਤ ...
ਬਾਜਾਖਾਨਾ, 31 ਜਨਵਰੀ (ਜੀਵਨ ਗਰਗ)- ਹਰਜੀਤ ਯਾਦਗਾਰੀ ਸਪੋਰਟਸ ਕਲੱਬ ਬਾਜਾਖਾਨਾ ਵਲੋਂ ਕਲੱਬ ਦੇ ਚੇਅਰਮੈਨ ਹਰਪ੍ਰੀਤ ਬਾਬਾ ਦੀ ਅਗਵਾਈ 'ਚ ਟੁੱਟ ਬ੍ਰਦਰਜ਼ ਅਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ 20ਵਾਂ ਹਰਜੀਤ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਮੇਲਾ 1, 2, 3 ਫਰਵਰੀ ...
ਬਰਗਾੜੀ, 31 ਜਨਵਰੀ (ਲਖਵਿੰਦਰ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸਾਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਕਾਂਗਰਸੀ ਆਗੂ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ ਸਨ | ਸਮਾਗਮ ਦੌਰਾਨ 10ਵੀਂ ਕਲਾਸ ...
ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਪਾਲ)-ਪਿੰਡ ਨਜਾਮਤ ਕੁੱਕਰੀਆਂ 'ਚ ਬੁਰੀ ਨੀਅਤ ਨਾਲ ਘਰ 'ਚ ਦਾਖ਼ਲ ਹੋਏ ਵਿਅਕਤੀ ਦਾ ਵਿਰੋਧ ਕਰਨ ਤੇ ਉਸ ਨੇ ਔਰਤ ਦੀ ਕੁੱਟਮਾਰ ਕਰ ਦਿੱਤੀ, ਜਿਸ ਕਾਰਨ ਔਰਤ ਜ਼ਖ਼ਮੀ ਹੋ ਗਈ | ਪੁਲਿਸ ਨੇ ਉਕਤ ਔਰਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ਼ ਕਰ ਲਿਆ ਹੈ ...
ਮੰਡੀ ਕਿੱਲਿਆਂਵਾਲੀ, 31 ਜਨਵਰੀ (ਇਕਬਾਲ ਸਿੰਘ ਸ਼ਾਂਤ)-ਸੰਗਰੂਰ ਦੀ ਸੂਬਾ ਪੱਧਰੀ ਰੈਲੀ ਲਈ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਬਲਾਕ ਲੰਬੀ ਇਕਾਈ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਸਬੰਧੀ ਡੀ.ਟੀ.ਐੱਫ. ਦੀ ਬਲਾਕ ਇਕਾਈ ਦੀ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਗੁਰਮੇਲ ਸਿੰਘ ਐੱਸ.ਪੀ. (ਡੀ), ਜਸਮੀਤ ਸਿੰਘ ਉੱਪ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਅਤੇ ਤਲਵਿੰਦਰ ਸਿੰਘ ਗਿੱਲ ਉੱਪ ਕਪਤਾਨ ਪੁਲਿਸ ...
ਮਲੋਟ, 31 ਜਨਵਰੀ (ਗੁਰਮੀਤ ਸਿੰਘ ਮੱਕੜ)-ਗਣਤੰਤਰ ਦਿਵਸ ਦੇ ਸਮਾਗਮ ਮੌਕੇ ਜ਼ਿਲ੍ਹਾ ਮਾਨਸਾ ਵਿਖੇ ਫ਼ਰੀਡਮ ਫ਼ਾਈਟਰ ਪਰਿਵਾਰਾਂ ਦੀ ਪ੍ਰਸ਼ਾਸਨ ਵਲੋਂ ਕੀਤੀ ਖੱਜਲ-ਖੁਆਰੀ ਨੂੰ ਲੈ ਕੇ ਫ਼ਰੀਡਮ ਫ਼ਾਈਟਰ ਉੱਤਰਾਧਿਕਾਰੀ ਸੰਸਥਾ ਵਲੋਂ ਡੀ.ਸੀ. ਦਫ਼ਤਰ ਅੱਗੇ ਧਰਨਾ ਦਿੱਤਾ ...
ਮਲੋਟ, 31 ਜਨਵਰੀ (ਗੁਰਮੀਤ ਸਿੰਘ ਮੱਕੜ)-ਗਣਤੰਤਰ ਦਿਵਸ ਦੇ ਸਮਾਗਮ ਮੌਕੇ ਜ਼ਿਲ੍ਹਾ ਮਾਨਸਾ ਵਿਖੇ ਫ਼ਰੀਡਮ ਫ਼ਾਈਟਰ ਪਰਿਵਾਰਾਂ ਦੀ ਪ੍ਰਸ਼ਾਸਨ ਵਲੋਂ ਕੀਤੀ ਖੱਜਲ-ਖੁਆਰੀ ਨੂੰ ਲੈ ਕੇ ਫ਼ਰੀਡਮ ਫ਼ਾਈਟਰ ਉੱਤਰਾਧਿਕਾਰੀ ਸੰਸਥਾ ਵਲੋਂ ਡੀ.ਸੀ. ਦਫ਼ਤਰ ਅੱਗੇ ਧਰਨਾ ਦਿੱਤਾ ...
ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ)-ਭਾਰਤ ਸਰਕਾਰ ਵਲੋਂ ਕੁਸ਼ਟ ਰੋਗ ਨੂੰ ਖ਼ਤਮ ਲਈ ਚਲਾਏ ਜਾ ਰਹੇ ਸਪਰਸ਼ ਲੈਪਰੋਸੀ ਪ੍ਰੋਗਰਾਮ ਅਧੀਨ 30 ਜਨਵਰੀ ਤੋਂ 13 ਫ਼ਰਵਰੀ ਤੱਕ ਸਪੱਰਸ਼ ਲੈਪਰੋਸੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਸਿਹਤ ...
ਮਲੋਟ, 31 ਜਨਵਰੀ (ਗੁਰਮੀਤ ਸਿੰਘ ਮੱਕੜ)-ਯੂਨਾਈਟਡ ਫ਼ੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ 'ਤੇ ਅੱਜ ਸਮੂਹ ਬੈਂਕ ਕਰਮਚਾਰੀਆਂ ਨੇ ਇੰਡੀਅਨ ਬੈਂਕ ਐਸੋਸੀਏਸ਼ਨ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਵੀ ਕੀਤੀ | ...
ਮਲੋਟ, 31 ਜਨਵਰੀ (ਗੁਰਮੀਤ ਸਿੰਘ ਮੱਕੜ)-ਸਥਾਨਕ ਵਾਟਰ ਵਰਕਸ ਅਤੇ ਸੀਵਰੇਜ ਬੋਰਡ ਦੇ ਦਫ਼ਤਰ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਐਸ.ਡੀ.ਓ. ਰਾਕੇਸ਼ ਮੋਹਨ ਮੱਕੜ ਦੀ ਸੇਵਾ ਮੁਕਤੀ 'ਤੇ ਕਰਵਾਇਆ ਸਮਾਗਮ ਯਾਦਗਾਰੀ ਹੋ ਨਿੱਬੜਿਆ, ਜਿਸ ਵਿਚ ਵੱਖ-ਵੱਖ ਬੁਲਾਰਿਆਂ ...
ਗਿੱਦੜਬਾਹਾ, 31 ਜਨਵਰੀ (ਘੱਟੋਂ)-ਗਿੱਦੜਬਾਹਾ ਪੁਲਿਸ ਨੇ ਜਿੰਦਲ ਬ੍ਰਦਰਜ਼ ਏਜੰਸੀ ਦੇ ਯੋਗੇਸ਼ ਜਿੰਦਲ ਪੁੱਤਰ ਮੁਕੇਸ਼ ਕੁਮਾਰ ਜਿੰਦਲ ਦੇ ਬਿਆਨਾਂ ਦੇ ਅਧਾਰ 'ਤੇ ਟਰੈਕਟਰ ਚਾਲਕ ਬਹਾਦਰ ਪੁੱਤਰ ਬਨਵਾਰੀ ਲਾਲ, ਉਸ ਦੇ ਭਰਾ ਮੁਰਾਰੀ ਪੁੱਤਰ ਬਨਵਾਰੀ ਲਾਲ ਵਾਸੀ ...
ਗਿੱਦੜਬਾਹਾ, 31 ਜਨਵਰੀ (ਬਲਦੇਵ ਸਿੰਘ ਘੱਟੋਂ)-ਸਫ਼ਾਈ ਕਰਮਚਾਰੀ ਯੂਨੀਅਨ ਨਗਰ ਕੌਾਸਲ ਗਿੱਦੜਬਾਹਾ ਵਲੋਂ ਪ੍ਰਧਾਨ ਰਜੇਸ਼ ਕੁਮਾਰ ਬੌਬੀ ਦੀ ਅਗਵਾਈ ਵਿਚ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਸਥਾਨਕ ਘੰਟਾ ਘਰ ਚੌਾਕ ਵਿਖੇ ਕੂੜਾ ਸੁੱਟ ਕੇ ਪ੍ਰਦਰਸ਼ਨ ਕੀਤਾ ਗਿਆ | ਇਸ ...
ਲੰਬੀ, 31 ਜਨਵਰੀ (ਮੇਵਾ ਸਿੰਘ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੰਬੀ ਵਲੋਂ ਵਿਦਿਆਰਥੀਆਂ ਦਾ ਜੈਪੁਰ, ਪੁਸ਼ਕਰ ਤੇ ਸਾਲਾਸਰ ਵਿਖੇ ਚਾਰ ਦਿਨਾਂ ਟੂਰ ਲਿਜਾਇਆ ਗਿਆ | ਇਸ ਵਿਚ ਬੱਚਿਆਂ ਤੋਂ ਇਲਾਵਾ ਡਾ:ਰਵਿੰਦਰ ਸਿੰਘ ਮਾਨ (ਐਮ.ਡੀ.), ਪਿ੍ੰਸੀਪਲ ਮੈਡਮ ਮਨਪ੍ਰੀਤ ...
ਮਲੋਟ, 31 ਜਨਵਰੀ (ਗੁਰਮੀਤ ਸਿੰਘ ਮੱਕੜ)-ਸਹਿਕਾਰੀ ਸਭਾ ਕੋਲਿਆਂਵਾਲੀ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਸਥਾਨਕ ਦਾਣਾ ਮੰਡੀ ਵਿਖੇ ਸਭਾ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਗਟ ਕਰਦੇ ਹੋਏ ਬੀਤੇ ਦਿਨੀਂ ਹੋਈ ਸਹਿਕਾਰੀ ਸਭਾ ਕੋਲਿਆਂਵਾਲੀ ਦੀ ਚੋਣ ਨੂੰ ਸੱਤਾ ਪੱਖ ਦੇ ਦਬਾਅ ਹੇਠ ...
ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਕਣਕ ਦੇ ਪੀਲੀ ਕੁੰਗੀ ਤੋਂ ਬਚਾਅ ਲਈ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ | ਉਨ੍ਹਾਂ ...
ਮੰਡੀ ਕਿੱਲਿਆਂਵਾਲੀ, 31 ਜਨਵਰੀ (ਇਕਬਾਲ ਸਿੰਘ ਸ਼ਾਂਤ)-ਸਥਾਨਕ ਗੁਰੂ ਨਾਨਕ ਕਾਲਜ ਵਿਖੇ ਕਾਲਜ ਦੇ ਮਹਿਲਾ ਸੈੱਲ ਦੁਆਰਾ ਗਲੋਬਲ ਵੈੱਲਨੈੱਸ ਸੁਸਾਇਟੀ ਦੇ ਸਹਿਯੋਗ ਨਾਲ ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਵਿਸ਼ੇ 'ਤੇ ਵਿਸ਼ੇਸ਼ ਜਾਗਰੂਕਤਾ ਲੈਕਚਰ ਕਰਵਾਇਆ ਗਿਆ | ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX