ਕਪੂਰਥਲਾ, 31 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਯੂਨਾਇਟਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ 'ਤੇ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਜ਼ਿਲ੍ਹੇ ਵਿਚ 120 ਤੋਂ ਵੱਧ ਸਰਕਾਰੀ ਬੈਂਕ ਬੰਦ ਰਹੇ | ਬੰਦ ਦੌਰਾਨ ਕਿਸੇ ਵੀ ਬੈਂਕ ਵਿਚ ਕਿਸੇ ਵੀ ਤਰ੍ਹਾਂ ਦਾ ਲੈਣ ਦੇਣ ਨਹੀਂ ਹੋਇਆ | ਬੈਂਕ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸੇ ਦੌਰਾਨ ਸਟੇਟ ਬੈਂਕ ਆਫ਼ ਇੰਡੀਆ ਮਾਲ ਰੋਡ ਕਪੂਰਥਲਾ ਦੇ ਸਾਹਮਣੇ ਬੈਂਕ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਵਿਰੁੱਧ ਧਰਨਾ ਦੇ ਕੇ ਰੋਸ ਵਿਖਾਵਾ ਕੀਤਾ | ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਟੇਟ ਬੈਂਕ ਆਫ਼ ਸਟਾਫ਼ ਐਸੋਸੀਏਸ਼ਨ ਦੇ ਰਿਜ਼ਨਲ ਸਕੱਤਰ ਰਾਜਨ ਬਾਬੂ, ਸੈਂਟਰਲ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਦੇ ਆਗੂ ਜੇ.ਐਸ. ਟੋਹਰਾ, ਐਸ.ਬੀ.ਆਈ. ਦੇ ਆਗੂ ਅਸ਼ਵਨੀ ਭੱਲਾ, ਯੂਕੋ ਬੈਂਕ ਦੇ ਆਗੂ ਸ਼ਾਮ ਸੁੰਦਰ ਗੁਪਤਾ ਤੇ ਪੀ.ਐਨ.ਬੀ. ਦੇ ਆਗੂ ਪੀ.ਕੇ ਜੈਨ ਨੇ ਬੈਂਕ ਮੁਲਾਜ਼ਮਾਂ ਦੀ ਹੜਤਾਲ ਨੂੰ ਜਾਇਜ਼ ਠਹਿਰਾਇਆ ਤੇ ਕਿਹਾ ਕਿ ਬੈਂਕ ਮੁਲਾਜ਼ਮਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਤਨਖ਼ਾਹ ਵਿਚ ਘੱਟੋ ਘੱਟ 20 ਪ੍ਰਤੀਸ਼ਤ ਵਾਧਾ ਕਰਨ ਦੇ ਨਾਲ-ਨਾਲ ਕੰਮ ਦਾ 5 ਦਿਨ ਦਾ ਹਫ਼ਤਾ ਕਰਨ, ਨਵੀਂ ਪੈਨਸ਼ਨ ਸਕੀਮ ਖ਼ਤਮ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਸਮੇਤ ਹੋਰ ਮੰਗਾਂ ਮੰਨੀਆ ਜਾਣ | ਬੁਲਾਰੇ ਨੇ ਕਿਹਾ ਕਿ ਯੂਨਾਇਟਡ ਫੋਰਮ ਆਫ਼ ਬੈਂਕ ਯੂਨੀਅਨ ਵਲੋਂ ਸਰਕਾਰ ਸਾਹਮਣੇ ਪਹਿਲਾਂ ਵੀ ਕੁੱਝ ਮੰਗਾਂ ਰੱਖੀਆਂ ਗਈਆਂ ਸਨ ਪ੍ਰੰਤੂ ਇਨ੍ਹਾਂ ਮੰਗਾਂ ਪ੍ਰਤੀ ਸਰਕਾਰ ਵਲੋਂ ਕੋਈ ਠੋਸ ਹੁੰਗਾਰਾ ਨਾ ਦੇਣ 'ਤੇ ਬੈਂਕ ਮੁਲਾਜ਼ਮ ਹੜਤਾਲ ਕਰਨ ਲਈ ਮਜਬੂਰ ਹੋਏ ਹਨ | ਉਨ੍ਹਾਂ ਕਿਹਾ ਕਿ ਹੜਤਾਲ 1 ਤੇ 2 ਫਰਵਰੀ ਤੱਕ ਜਾਰੀ ਰਹੇਗੀ, ਜੇ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਸ ਤੋਂ ਅੱਗੇ ਤਿੰਨ ਦਿਨ ਹੋਰ ਹੜਤਾਲ ਕੀਤੀ ਜਾਵੇਗੀ ਤੇ 1 ਅਪ੍ਰੈਲ ਤੋਂ ਬੈਂਕ ਅਧਿਕਾਰੀ ਤੇ ਕਰਮਚਾਰੀ ਅਣਮਿਥੇ ਸਮੇਂ ਦੀ ਹੜਤਾਲ 'ਤੇ ਜਾਣ ਲਈ ਮਜਬੂਰ ਹੋਣਗੇ | ਰੋਸ ਵਿਖਾਵੇ ਮੌਕੇ ਰੂਬਲ, ਜਸਕਿਰਨ, ਵਰਿੰਦਰ ਕੌਰ, ਹਰਜਿੰਦਰ ਕੌਰ, ਨਿਸ਼ਾ ਸੂਦ, ਆਸ਼ਾ ਭਾਟੀਆ, ਰਾਣੀ, ਸੱਤਿਆ, ਸਵੀਟੀ, ਆਰਤੀ ਚੌਹਾਨ, ਸੈਫਾਲੀ ਭਗਤ, ਅਨੀਤਾ, ਨੀਲਮ, ਸ਼ਵੇਤਾ ਰਾਣਾ, ਮੰਗਲ ਸਿੰਘ, ਅਸ਼ੋਕ ਕੁਮਾਰ ਥਾਪਰ, ਅਨਿਲ ਕੁਮਾਰ ਬਰਨਾ, ਰੂਬਨ, ਵਿਸ਼ਾਲ ਗਿੱਲ, ਬਲਕਾਰ ਰਾਮ, ਓਮ ਪ੍ਰਕਾਸ਼, ਅੰਕੁਸ਼ ਗੁਪਤਾ, ਸਤਪਾਲ ਸਿੰਘ, ਜਤਿੰਦਰ ਕਸ਼ਯਪ, ਸੁਰਜੀਤ ਸਿੰਘ, ਬੀ.ਬੀ.ਐਸ. ਮਿਨਹਾਸ, ਯਸ਼ਪਾਲ, ਖੇਮਦੀਪ ਖੁੱਲਰ, ਰਜਿੰਦਰ ਪਾਂਡੇ, ਮੁਨੀਸ਼, ਸ਼ਾਸਵਤ ਸਿਨਹਾ, ਮੁਕੇਸ਼ ਸ਼ਰਮਾ, ਰਾਜਪ੍ਰੀਤ ਸਿੰਘ, ਕੁਲਦੀਪ ਲਾਲ, ਹਰਜੀਤ ਸਿੰਘ, ਜ.ਕੇ. ਤਲਵਾੜ, ਵਿਜੇ ਕੁਮਾਰ, ਦਮਨਪ੍ਰੀਤ ਸਿੰਘ, ਸ਼ਰਨਪਾਲ ਸਿੰਘ, ਜਸਬੀਰ ਸਿੰਘ, ਸੇਵਕ ਸਿੰਘ, ਹਰਦੇਵ ਸਿੰਘ, ਕਿਸ਼ੋਰ ਕੁਮਾਰ, ਐਸ.ਕੇ. ਜਸਵਾਲ, ਐਮ.ਡੀ. ਨਾਗਪਾਲ, ਅਸ਼ਵਨੀ ਸ਼ਰਮਾ, ਵੀ.ਕੇ. ਫ਼ੁਲ, ਅਸ਼ੋਕ ਕੁਮਾਰ ਭਗਤ ਆਦਿ ਹਾਜ਼ਰ ਸਨ |
ਹੜਤਾਲ ਕਾਰਨ ਰਹੇ ਬੈਂਕ ਬੰਦ
ਢਿਲਵਾਂ, (ਸੁਖੀਜਾ, ਪ੍ਰਵੀਨ, ਪਲਵਿੰਦਰ)-ਕਸਬਾ ਢਿਲਵਾਂ ਅਤੇ ਨਜ਼ਦੀਕੀ ਪਿੰਡਾਂ ਦੇ ਸਰਕਾਰੀ ਬੈਂਕ ਮੁਕੰਮਲ ਤੌਰ 'ਤੇ ਬੰਦ ਰਹੇ | ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਲੋਕਾਂ ਨੇ ਦੱਸਿਆ ਕਿ 1 ਫਰਵਰੀ ਨੂੰ ਵੀ ਬੈਂਕਾਂ ਦੀ ਹੜਤਾਲ ਹੈ ਅਤੇ ਅੱਗੇ ਫਿਰ ਐਤਵਾਰ ਹੈ | ਜਿਸ ਕਾਰਨ ਲੋਕਾਂ ਨੂੰ ਦੋ ਦਿਨ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |
ਕਪੂਰਥਲਾ, 31 ਜਨਵਰੀ (ਸਡਾਨਾ)-ਥਾਣਾ ਸਦਰ ਮੁਖੀ ਇੰਸਪੈਕਟਰ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਬਲਵਿੰਦਰ ਕੁਮਾਰ ਨੇ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੇ ਪਿੰਡ ਬਡਿਆਲ ਨੇੜੇ ਨਾਕਾਬੰਦੀ ...
ਕਾਲਾ ਸੰਘਿਆਂ, 31 ਜਨਵਰੀ (ਸੰਘਾ)-ਕਸਬੇ ਦੀ ਪੁਲਿਸ ਵਲੋਂ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਨੂੰ 230 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਸਮਾਚਾਰ ਹੈ | ਪੁਲਿਸ ਚੌਾਕੀ ਕਾਲਾ ਸੰਘਿਆਂ ਦੇ ਇੰਚਾਰਜ ਬਲਵੀਰ ਸਿੰਘ ਸਿੱਧੂ ਨੇ ਦੱਸਿਆ ਕੇ ਇਲਾਕੇ 'ਚ ਮਾੜੇ ਅਨਸਰਾਂ ...
ਕਪੂਰਥਲਾ, 31 ਜਨਵਰੀ (ਸਡਾਨਾ)-ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗਾਂ ਦੌਰਾਨ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੇਵਾ ਅਧਿਕਾਰ ਕਾਨੂੰਨ ਤਹਿਤ ...
ਕਪੂਰਥਲਾ, 31 ਜਨਵਰੀ (ਸਡਾਨਾ)-ਇਕ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਸਦਰ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਲੜਕੀ ਦੀ ਮਾਤਾ ਨੇ ਦੱਸਿਆ ਕਿ ਬੀਤੀ 26 ਜਨਵਰੀ ਨੂੰ ਉਸ ਦੀ ਲੜਕੀ ਪਿੰਡ ...
ਕਪੂਰਥਲਾ, 31 ਜਨਵਰੀ (ਵਿ.ਪ੍ਰ.)-ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਚ ਵਿਦਿਆਰਥੀ ਉਤਸਵ 2 ਫਰਵਰੀ ਨੂੰ ਸਵੇਰੇ ਸਾਢੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਪਿ੍ੰਸੀਪਲ ਡਾ: ਅਰਚਨਾ ਗਰਗ ਨੇ ਦੱਸਿਆ ਕਿ ਇਸ ਵਿਦਿਆਰਥੀ ...
ਨਡਾਲਾ, 31 ਜਨਵਰੀ (ਮਾਨ)-ਜੀ.ਐਨ.ਪੀ.ਕੇ. ਪਬਲਿਕ ਸਕੂਲ ਨਡਾਲਾ ਵਿਚ 'ਬਸੰਤ ਪੰਚਮੀ' ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਪੀਲੇ ਕੱਪੜਿਆਂ ਵਿਚ ਰੰਗੇ ਸਰੋਂ੍ਹ ਦੇ ਫੁੱਲਾਂ ਵਰਗੇ ਸੋਹਣੇ ਲੱਗ ਰਹੇ ਸਨ | ਇਸ ਮੌਕੇ ਕਰਵਾਏ ਸਮਾਗਮ ਸਮੇਂ ਬੱਚਿਆਂ ਨੇ ...
ਢਿਲਵਾਂ, 31 ਜਨਵਰੀ (ਪ੍ਰਵੀਨ ਕੁਮਾਰ, ਪਲਵਿੰਦਰ ਸਿੰਘ, ਗੋਬਿੰਦ ਸੁਖੀਜਾ)-ਸਿਵਲ ਸਰਜਨ ਕਪੂਰਥਲਾ ਡਾ: ਜਸਮੀਤ ਕੌਰ ਬਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ ਢਿਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਜਸਵਿੰਦਰ ਕੁਮਾਰੀ ਦੀ ਅਗਵਾਈ ਹੇਠ ਸਪਰਸ਼ ...
ਫਗਵਾੜਾ, 31 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਅਕਾਲ ਸਟੂਡੈਂਟਸ ਫੈਡਰੇਸ਼ਨ ਫਗਵਾੜਾ ਵਲੋਂ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਿੱਖ ਨੌਜਵਾਨਾਂ ਦੀਆਂ ਟੀਮਾਂ ਦਾ 2 ਦਿਨਾਂ ਪਹਿਲਾ ਮੀਰੀ ਪੀਰੀ ਕ੍ਰਿਕਟ ਟੂਰਨਾਮੈਂਟ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ...
ਫਗਵਾੜਾ, 31 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਪਿੰਡ ਸਾਹਨੀ ਵਿਖੇ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਵਿਚ 50ਵਾਂ ਸਾਲਾਨਾ ਖੇਡ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ...
ਢਿਲਵਾਂ, 31 ਜਨਵਰੀ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)ਸਮੂਹ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਢਿਲਵਾਂ ਵਲੋਂ ਸਮੂਹ ਇਲਾਕਾ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 16ਵਾਂ ...
ਸੁਲਤਾਨਪੁਰ ਲੋਧੀ, 31 ਜਨਵਰੀ (ਪੱਤਰ ਪ੍ਰੇਰਕਾਂ ਰਾਹੀਂ)-ਸੁਲਤਾਨਪੁਰ ਲੋਧੀ ਖੇਤਰਾਂ ਵਿਚ ਚੋਰਾਂ ਵਲੋਂ ਮੋਟਰਾਂ ਤੋਂ ਸਟਾਰਟਰ, ਤੇਲ, ਤਾਰਾਂ ਆਦਿ ਚੋਰੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸੇ ਤਰ੍ਹਾਂ ਬੀਤੀ ਰਾਤ ਚੋਰਾਂ ਵਲੋਂ ਜੱਬੋਵਾਲ ਖੇਤਰ ਦੇ 4 ਕਿਸਾਨਾਂ ...
ਸੁਲਤਾਨਪੁਰ ਲੋਕਾਂ, 31 ਜਨਵਰੀ (ਹੈਪੀ, ਥਿੰਦ)-ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸ਼ੁਰੂਆਤ ਪਹਿਲੀ ਪਾਤਸ਼ਾਹੀ ਸ੍ਰੀ ...
ਫਗਵਾੜਾ, 31 ਜਨਵਰੀ (ਚਾਵਲਾ)-ਸੀਨੀਅਰ ਸਿਟੀਜ਼ਨ ਖੈੜਾ ਰੋਡ ਦੇ ਆਗੂ ਦਲਜੀਤ ਸਿੰਘ ਢਡਵਾਲ ਨੇ ਦੱਸਿਆ ਕਿ ਧਰਮਸ਼ਾਲਾ ਖੁਰਦ ਲੱਖਪੁਰ ਦੀ ਪ੍ਰਬੰਧਕ ਕਮੇਟੀ ਦੀ ਚੋਣ 2 ਫਰਵਰੀ ਨੂੰ 11 ਵਜੇ ਧਰਮਸ਼ਾਲਾ ਵਿਚ ਹੋਵੇਗੀ | ਉਨ੍ਹਾਂ ਲੱਖਪੁਰ ਧਰਮਸ਼ਾਲਾ ਪ੍ਰਬੰਧਕ ਕਮੇਟੀ ਦੇ ...
ਸੁਲਤਾਨਪੁਰ ਲੋਧੀ, 31 ਜਨਵਰੀ (ਨਰੇਸ਼ ਹੈਪੀ, ਥਿੰਦ)-ਕਾਨੂੰਨ ਤੋੜਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਵਿਸ਼ੇਸ਼ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਵਨਿਯੁਕਤ ਸਿਟੀ ...
ਫਗਵਾੜਾ, 31 ਜਨਵਰੀ (ਹਰੀਪਾਲ ਸਿੰਘ)-ਫਗਵਾੜਾ ਵਿਚ ਇਕ ਮਹੀਨੇ ਵਿਚ ਲੁੱਟ ਦੀਆਂ ਵੱਡੀਆਂ ਦੋ ਵਾਰਦਾਤਾਂ ਹੋਣ 'ਤੇ ਵੀ ਪੁਲਿਸ ਦੇ ਹੱਥ ਖ਼ਾਲੀ ਹਨ ਹਾਲਾਂਕਿ ਸੂਤਰ ਦੱਸਦੇ ਹਨ ਕਿ ਇਹ ਦੋਵੇਂ ਵਾਰਦਾਤਾਂ ਦੋ ਵੱਖ-ਵੱਖ ਗੈਂਗਸਟਰਾਂ ਵਲੋਂ ਅੰਜਾਮ ਦਿੱਤੀਆਂ ਗਈਆਂ ਹਨ | ਬੀਤੇ ...
ਕਪੂਰਥਲਾ, 31 ਜਨਵਰੀ (ਸਡਾਨਾ)-ਰੇਲ ਕੋਚ ਫ਼ੈਕਟਰੀ ਦੇ ਸੁਰੱਖਿਆ ਕਰਮਚਾਰੀਆਂ ਨੇ ਫ਼ੈਕਟਰੀ ਅੰਦਰੋਂ ਸਾਮਾਨ ਚੋਰੀ ਕਰਨ ਦੇ ਕਥਿਤ ਦੋਸ਼ ਹੇਠ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਕਮਲਜੋਤ ਬਰਾੜ ਸੀਨੀਅਰ ਸਕਿਉਰਿਟੀ ਕਮਿਸ਼ਨਰ ਰੇਲਵੇ ਸੁਰੱਖਿਆ ਫੋਰਸ ਦੇ ...
ਫਗਵਾੜਾ, 31 ਜਨਵਰੀ (ਹਰੀਪਾਲ ਸਿੰਘ)-ਫਗਵਾੜਾ ਵਿਚ ਇਕ ਮਹੀਨੇ ਵਿਚ ਲੁੱਟ ਦੀਆਂ ਵੱਡੀਆਂ ਦੋ ਵਾਰਦਾਤਾਂ ਹੋਣ 'ਤੇ ਵੀ ਪੁਲਿਸ ਦੇ ਹੱਥ ਖ਼ਾਲੀ ਹਨ ਹਾਲਾਂਕਿ ਸੂਤਰ ਦੱਸਦੇ ਹਨ ਕਿ ਇਹ ਦੋਵੇਂ ਵਾਰਦਾਤਾਂ ਦੋ ਵੱਖ-ਵੱਖ ਗੈਂਗਸਟਰਾਂ ਵਲੋਂ ਅੰਜਾਮ ਦਿੱਤੀਆਂ ਗਈਆਂ ਹਨ | ਬੀਤੇ ...
ਕਪੂਰਥਲਾ, 31 ਜਨਵਰੀ (ਸਡਾਨਾ)-ਸਥਾਨਕ ਰੇਲਵੇ ਸਟੇਸ਼ਨ 'ਤੇ ਤਾਇਨਾਤ ਕਰਮਚਾਰੀਆਂ ਵਲੋਂ ਡਿਊਟੀ ਦੌਰਾਨ ਉਨ੍ਹਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਦੇ ਰੋਸ ਵਜੋਂ ਨਾਰਦਨ ਰੇਲਵੇ ਮੈਨਜ਼ ਯੂਨੀਅਨ ਦੇ ਝੰਡੇ ਹੇਠ ਰੇਲਵੇ ਸਟੇਸ਼ਨ 'ਤੇ ਗੇਟ ਮੀਟਿੰਗ ਕੀਤੀ ਗਈ ਤੇ ਰੇਲਵੇ ...
ਕਪੂਰਥਲਾ, 31 ਜਨਵਰੀ (ਸਡਾਨਾ)-ਮਾਡਰਨ ਜੇਲ੍ਹ ਦੇ ਕੈਦੀਆਂ ਤੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਤੇ ਨਗਦੀ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ 6 ਹਵਾਲਾਤੀਆਂ ਤੇ ਕੈਦੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਕੇਂਦਰੀ ਜੇਲ੍ਹ ਦੇ ਸਹਾਇਕ ...
ਧਰਨਾਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਐਸ.ਡੀ.ਐਮ. ਵਰਿੰਦਰਪਾਲ ਸਿੰਘ ਬਾਜਵਾ, ਸੱਜੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਇਫਟੂ ਦੇ ਸੂਬਾਈ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨਾਲ ਹੋਰ ਆਗੂ | ਤਸਵੀਰ: ਜੱਜ ਸੁਭਾਨਪੁਰ, 31 ਜਨਵਰੀ (ਜੱਜ)-ਜਗਤਜੀਤ ਇੰਡਸਟਰੀਜ਼ ...
ਪਾਂਸ਼ਟਾ, 31 ਜਨਵਰੀ (ਸਤਵੰਤ ਸਿੰਘ) ਬੀਤੇ ਕੱਲ੍ਹ ਪਾਂਸ਼ਟਾ 'ਚ ਕਾਲੀਆ ਜਿਊਲਰਜ਼ ਨਾਮੀ ਦੁਕਾਨ 'ਤੇ ਹੋਈ ਲੁੱਟ ਦੀ ਵਾਰਦਾਤ ਕਾਰਨ ਪਾਂਸ਼ਟਾ ਅਤੇ ਨੇੜਲੇ ਪਿੰਡਾਂ ਵਿਚ ਪੂਰੀ ਤਰ੍ਹਾਂ ਸਹਿਮ ਦਾ ਮਾਹੌਲ ਹੈ | ਛੋਟੀਆਂ-ਮੋਟੀਆਂ ਚੋਰੀਆਂ ਨੂੰ ਛੱਡ ਕੇ, ਪੂਰੀ ਤਰ੍ਹਾਂ ...
ਸਹਿਕਾਰੀ ਸਭਾਵਾਂ ਕਪੂਰਥਲਾ ਦੇ ਸਹਾਇਕ ਰਜਿਸਟਰਾਰ ਵਜੋਂ ਅਹੁਦਾ ਸੰਭਾਲਣ ਮੌਕੇ ਯੋਧਵੀਰ ਸਿੰਘ ਨੂੰ ਗੁਲਦਸਤਾ ਦੇ ਕੇ ਸਵਾਗਤ ਕਰਦੇ ਹੋਏ ਮਨਮੀਤ ਸਿੰਘ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ ਖ਼ਾਲਸਾ | ਤਸਵੀਰ ਵਿਚ ਬਿਕਰਮਜੀਤ ਸਿੰਘ ਤੇ ਸਹਿਕਾਰੀ ਸਭਾਵਾਂ ਦੇ ਹੋਰ ...
ਪਾਂਸ਼ਟਾ, 31 ਜਨਵਰੀ (ਸਤਵੰਤ ਸਿੰਘ) ਬੀਤੇ ਕੱਲ੍ਹ ਪਾਂਸ਼ਟਾ 'ਚ ਕਾਲੀਆ ਜਿਊਲਰਜ਼ ਨਾਮੀ ਦੁਕਾਨ 'ਤੇ ਹੋਈ ਲੁੱਟ ਦੀ ਵਾਰਦਾਤ ਕਾਰਨ ਪਾਂਸ਼ਟਾ ਅਤੇ ਨੇੜਲੇ ਪਿੰਡਾਂ ਵਿਚ ਪੂਰੀ ਤਰ੍ਹਾਂ ਸਹਿਮ ਦਾ ਮਾਹੌਲ ਹੈ | ਛੋਟੀਆਂ-ਮੋਟੀਆਂ ਚੋਰੀਆਂ ਨੂੰ ਛੱਡ ਕੇ, ਪੂਰੀ ਤਰ੍ਹਾਂ ...
ਕਪੂਰਥਲਾ, 31 ਜਨਵਰੀ (ਅਮਰਜੀਤ ਕੋਮਲ)-ਸਹਿਕਾਰੀ ਸਭਾਵਾਂ ਕਪੂਰਥਲਾ ਦੇ ਸਹਾਇਕ ਰਜਿਸਟਰਾਰ ਵਜੋਂ ਯੋਧਵੀਰ ਸਿੰਘ ਨੇ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਨੇ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਉਹ ਸਹਿਕਾਰਤਾ ਵਿਭਾਗ ਵਲੋਂ ਸਹਿਕਾਰੀ ਸਭਾਵਾਂ ...
ਭੰਡਾਲ ਬੇਟ, 31 ਜਨਵਰੀ (ਜੋਗਿੰਦਰ ਸਿੰਘ ਜਾਤੀਕੇ)-ਡੈਮੋਕਰੈਟਿਕ ਟੀਚਰ ਫ਼ਰੰਟ ਜਥੇਬੰਦਕ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਜਾਤੀਕੇ ਦੀ ਹੈੱਡ ਟੀਚਰ ਅਜੀਤ ਕੌਰ ਦੀ ਸੇਵਾ ਮੁਕਤੀ 'ਤੇ ਉਨ੍ਹਾਂ ਦੇ ਸਨਮਾਨ ਵਿਚ ਇਕ ਸਮਾਗਮ ...
ਨਡਾਲਾ, 31 ਜਨਵਰੀ (ਮਾਨ)-ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਮਤਦਾਨ ਜਾਗਰੂਕਤਾ ਮੁਹਿੰਮ ਵਿਚ ਹਿੱਸਾ ਲੈਂਦੇ ਹੋਏ ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਪ੍ਰੋ. ਜਗਬੀਰ ਸਿੰਘ ...
ਫਗਵਾੜਾ, 31 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ 5 ਫਰਵਰੀ ਤੋਂ 8 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਤਿੰਦਰਪਾਲ ਸਿੰਘ ਪਲਾਹੀ ਨੇ ਦੱਸਿਆ ਕਿ 5 ...
ਕਪੂਰਥਲਾ, 31 ਜਨਵਰੀ (ਵਿ.ਪ੍ਰ.)-ਜੀ.ਟੀ.ਬੀ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ 9ਵੀਂ ਜਮਾਤ ਦੇ ਵਿਦਿਆਰਥੀ ਅਸ਼ੀਸ਼ ਸ਼ਰਮਾ ਨੇ ਸ਼ਿਵਾਪੁਰੀ ਪ੍ਰਬੰਧਕ ਕਮੇਟੀ ਅਖਾੜਾ ਹਰਨਾਮਦਾਸਪੁਰ ਜਲੰਧਰ ਵਲੋਂ ਬਸੰਤ ਮੇਲੇ 'ਤੇ ਕਰਵਾਏ ਗਏ ਕੁਸ਼ਤੀ ਮੁਕਾਬਲੇ ਵਿਚ ਦੂਜਾ ...
ਕਪੂਰਥਲਾ, 31 ਜਨਵਰੀ (ਅਮਰਜੀਤ ਕੋਮਲ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਪੂਰਥਲਾ ਕਰਨਲ ਅਮਰਬੀਰ ਸਿੰਘ ਚਾਹਲ ਆਪਣੀ 60 ਸਾਲ ਦੀ ਉਮਰ ਉਪਰੰਤ ਸੇਵਾ ਮੁਕਤ ਹੋ ਗਏ | ਭਾਰਤੀ ਫ਼ੌਜ ਵਿਚ ਉਨ੍ਹਾਂ 28 ਸਾਲ ਦੀ ਸੇਵਾ ਮੁਕਤੀ ਉਪਰੰਤ 2012 ਵਿਚ ਡਾਇਰੈਕਟਰ ਰੱਖਿਆ ਸੇਵਾਵਾਂ ...
ਕਪੂਰਥਲਾ, 31 ਜਨਵਰੀ (ਅਮਰਜੀਤ ਕੋਮਲ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਪੂਰਥਲਾ ਕਰਨਲ ਅਮਰਬੀਰ ਸਿੰਘ ਚਾਹਲ ਆਪਣੀ 60 ਸਾਲ ਦੀ ਉਮਰ ਉਪਰੰਤ ਸੇਵਾ ਮੁਕਤ ਹੋ ਗਏ | ਭਾਰਤੀ ਫ਼ੌਜ ਵਿਚ ਉਨ੍ਹਾਂ 28 ਸਾਲ ਦੀ ਸੇਵਾ ਮੁਕਤੀ ਉਪਰੰਤ 2012 ਵਿਚ ਡਾਇਰੈਕਟਰ ਰੱਖਿਆ ਸੇਵਾਵਾਂ ...
ਪਾਂਸ਼ਟਾ, 31 ਜਨਵਰੀ (ਸਤਵੰਤ ਸਿੰਘ)ਇਲਾਕੇ ਵਿਚ ਫੁੱਟਬਾਲ ਦੀ ਖੇਡ ਨੂੰ ਜਿਊਾਦਾ ਰੱਖਣ ਲਈ ਯਤਨਸ਼ੀਲ ਸ੍ਰੀ ਬਾਬਾ ਯੱਖ ਸਪੋਰਟਸ ਟਰੱਸਟ ਨਰੂੜ ਵਲੋਂ ਕਰਵਾਇਆ ਜਾ ਰਿਹਾ 27ਵਾਂ ਸ੍ਰੀ ਬਾਬਾ ਯੱਖ ਫੁੱਟਬਾਲ ਟੂਰਨਾਮੈਂਟ ਗੁਰੂ ਨਾਨਕ ਨਵ ਭਾਰਤ ਕਾਲਜ ਨਰੂੜ-ਪਾਂਸ਼ਟਾ ਦੀ ...
ਕਪੂਰਥਲਾ, 31 ਜਨਵਰੀ (ਵਿ.ਪ੍ਰ.)-ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਚ ਮੈਗਾ ਟੈਲੇਂਟ ਹੰਟ 2020 ਕਰਵਾਇਆ ਗਿਆ | ਸਮਾਗਮ ਵਿਚ ਪ੍ਰੋ: ਗੋਰਖ ਪੁਸ਼ਕਰਨਾ ਤੇ ਮਿਸਟਰ ਅਸ਼ੀਸ਼ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਕੂਲ ਦੇ ...
ਕਪੂਰਥਲਾ, 31 ਜਨਵਰੀ (ਵਿ.ਪ੍ਰ.)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਾਡ ਮੈਨੇਜਮੈਂਟ ਕਪੂਰਥਲਾ ਵਿਚ ਬਸੰਤ ਪੰਚਮੀ ਦੇ ਸਬੰਧ ਵਿਚ ਸਮਾਗਮ ਕਰਵਾਇਆ ਗਿਆ | ਕਾਲਜ ਦੇ ਡਾਇਰੈਕਟਰ ਪ੍ਰਸ਼ਾਸਨ ਅਰਵਿੰਦਰ ਸਿੰਘ ਸੇਖੋਂ ਤੇ ਪਿ੍ੰਸੀਪਲ ਡਾ: ਜੀ.ਐਸ. ਬਰਾੜ ਦੀ ਅਗਵਾਈ ਵਿਚ ਕਰਵਾਏ ...
ਹੁਸੈਨਪੁਰ, 31 ਜਨਵਰੀ (ਸੋਢੀ)-ਦਸਮੇਸ਼ ਸਪੋਰਟਸ ਐਾਡ ਕਲਚਰਲ ਕਲੱਬ ਕੜਾਲ੍ਹ ਕਲਾਂ ਕਪੂਰਥਲਾ ਵਲੋਂ ਪ੍ਰਵਾਸੀ ਭਾਰਤੀਆਂ, ਖੇਡ ਪ੍ਰੇਮੀਆਂ ਅਤੇ ਇਲਾਕੇ ਭਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰਵਾਏ ਗਏ 7ਵੇਂ ਗੋਲਡ ਕਬੱਡੀ ਕੱਪ ਵਿਚ ਵੱਧ-ਚੜਕੇ ਸਹਿਯੋਗ ਕਰਨ ਵਾਲੇ ...
ਕਪੂਰਥਲਾ, 31 ਜਨਵਰੀ (ਵਿ.ਪ੍ਰ.)-ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਚ ਮੈਗਾ ਟੈਲੇਂਟ ਹੰਟ 2020 ਕਰਵਾਇਆ ਗਿਆ | ਸਮਾਗਮ ਵਿਚ ਪ੍ਰੋ: ਗੋਰਖ ਪੁਸ਼ਕਰਨਾ ਤੇ ਮਿਸਟਰ ਅਸ਼ੀਸ਼ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਕੂਲ ਦੇ ...
ਕਪੂਰਥਲਾ, 31 ਜਨਵਰੀ (ਸਡਾਨਾ)-ਪੀ.ਡਬਲਯੂ.ਡੀ. ਫ਼ੀਲਡ ਐਾਡ ਵਰਕਸ਼ਾਪ ਵਰਕਰ ਯੂਨੀਅਨ ਦੀ ਮੀਟਿੰਗ ਅਮਰੀਕ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਡੀ.ਸੀ. ਦਫ਼ਤਰ ਦੇ ਟਰੀਟਮੈਂਟ ਪਲਾਂਟ ਵਿਖੇ ਹੋਈ | ਇਸ ਮੌਕੇ ਯੂਨੀਅਨ ਵਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ | ਮੀਟਿੰਗ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX