ਤਾਜਾ ਖ਼ਬਰਾਂ


ਐਂਟੀ ਨਾਰਕੋਟਿਕਸ ਸੈੱਲ ਨੇ ਗਾਂਜਾ ਵੇਚਣ ਵਾਲੇ ਦੋ ਵਿਅਕਤੀ ਕੀਤੇ ਕਾਬੂ
. . .  7 minutes ago
ਪੁਣੇ (ਮਹਾਰਾਸ਼ਟਰ), 23 ਅਕਤੂਬਰ - ਪੁਣੇ ਸਿਟੀ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਗਾਂਜਾ ਨੂੰ ਆਪਣੇ ਖੇਤ ਵਿਚ ਪੈਦਾ ਕਰ ਕੇ ਵਪਾਰਕ ਤੌਰ 'ਤੇ ਵੇਚਣ ਵਿਚ ਸ਼ਾਮਿਲ ਸਨ। 11 ਲੱਖ ਰੁਪਏ ਦੀ ਕੀਮਤ ਦੇ ਗਾਂਜੇ ਦੇ ਕੁੱਲ ...
ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਅਮਿਤ ਸ਼ਾਹ ਪਹੁੰਚੇ ਸ੍ਰੀਨਗਰ
. . .  32 minutes ago
ਸ੍ਰੀਨਗਰ, 23 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ 'ਤੇ ਸ੍ਰੀਨਗਰ...
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਮ੍ਰਿਤਕ ਆਸ਼ਰਿਤ ਦੀ ਪਾਲਿਸੀ ਲਾਗੂ ਕਰਨ ਸਬੰਧੀ ਕਮੇਟੀ ਦਾ ਗਠਨ
. . .  41 minutes ago
ਮਲੌਦ, 23 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਚਰਨਜੀਤ ਸਿੰਘ ਦਿਉਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਬਿਜਲੀ ਬੋਰਡ ਵਿਚ ਤਰਸ ਦੇ ਆਧਾਰ 'ਤੇ ਨੌਕਰੀਆਂ ਦੀ ਮੰਗ ਬਾਰੇ ਸਾਲ 2004 ਤੋਂ 2011 ਦੌਰਾਨ ਮ੍ਰਿਤਕ...
ਅਦਾਕਾਰਾ ਮੀਨੂੰ ਮੁਮਤਾਜ਼ ਦਾ 79 ਸਾਲ ਦੀ ਉਮਰ ਦਿਹਾਂਤ
. . .  53 minutes ago
ਮੁੰਬਈ, 23 ਅਕਤੂਬਰ - ਹਿੰਦੀ ਫਿਲਮਾਂ ਦੀ ਉੱਘੀ ਅਦਾਕਾਰਾ ਮੀਨੂੰ ਮੁਮਤਾਜ਼ ਦਾ 79 ਸਾਲ ਦੀ ਉਮਰ ਵਿਚ ਕੈਨੇਡਾ ਵਿਚ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੇ ਭਰਾ ...
ਸੀ.ਆਈ.ਐੱਸ.ਸੀ.ਈ.ਨੇ ਆਈ.ਸੀ.ਐੱਸ.ਈ. 10 ਵੀਂ ਅਤੇ ਆਈ.ਐੱਸ.ਸੀ. ਕਲਾਸ 12 ਸਮੈਸਟਰ 1 ਦੀਆਂ ਪ੍ਰੀਖਿਆਵਾਂ ਦੀ ਤਾਰੀਖ਼ ਕੀਤੀ ਜਾਰੀ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ - ਆਈ.ਸੀ.ਐੱਸ.ਈ. 10 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਹੁਣ 29 ਨਵੰਬਰ ਤੋਂ 16 ਦਸੰਬਰ ਦਰਮਿਆਨ ਹੋਣਗੀਆਂ ਅਤੇ 12 ਵੀਂ ਦੀਆਂ ਆਈ.ਐੱਸ.ਸੀ. ਦੀਆਂ ਪ੍ਰੀਖਿਆਵਾਂ 22 ਨਵੰਬਰ ਤੋਂ 20 ਦਸੰਬਰ ਤੱਕ ਹੋਣਗੀਆਂ...
ਦਿੱਲੀ ਪੁਲਿਸ ਨੇ ਕੀਤਾ ਅੰਤਰਰਾਜੀ 'ਜਬਰ-ਜਨਾਹ' ਗਿਰੋਹ ਦਾ ਮਾਸਟਰਮਾਈਂਡ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ - ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਅੰਤਰਰਾਜੀ 'ਜਬਰ-ਜਨਾਹ' ਗਿਰੋਹ ਦੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕੀਤਾ ਹੈ। ਕ੍ਰਾਈਮ ਬਰਾਂਚ ਨੇ ਕਿਹਾ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਈ ਲੋਕਾਂ ਤੋਂ ਕਥਿਤ ਤੌਰ 'ਤੇ ਉਨ੍ਹਾਂ ਦੇ 'ਇਤਰਾਜ਼ਯੋਗ ਵੀਡੀਓ' ਨੂੰ ਪ੍ਰਸਾਰਿਤ...
ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ
. . .  about 1 hour ago
ਫਗਵਾੜਾ, 23 ਅਕਤੂਬਰ (ਹਰਜੋਤ ਸਿੰਘ ਚਾਨਾ) - ਫਗਵਾੜਾ ਹੁਸ਼ਿਆਰਪੁਰ ਸੜਕ 'ਤੇ ਸਥਿਤ ਪਿੰਡ ਖੁਰਮਪੁਰ ਵਿਖੇ ਇਕ 67 ਸਾਲਾ ਵਿਅਕਤੀ ਨੇ ਪਿੱਲਰ ਨਾਲ ਲਟਕ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਮ੍ਰਿਤਕ ਦੀ ਪਛਾਣ ਸਰਵਨ ਸਿੰਘ ਪੁੱਤਰ ਰਤਨ ਸਿੰਘ ਵਜੋਂ ...
ਪਿਛਲੇ 24 ਘੰਟਿਆਂ ਵਿਚ 16,326 ਨਵੇਂ ਕੇਸ, 666 ਮੌਤਾਂ
. . .  about 2 hours ago
ਨਵੀਂ ਦਿੱਲੀ, 23 ਅਕਤੂਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 16,326 ਨਵੇਂ ਕੇਸ ਅਤੇ 666 ਮੌਤਾਂ ਹੋਈਆਂ ਹਨ | ਸਰਗਰਮ ਮਾਮਲੇ ਇਸ ਸਮੇਂ 1,73,728 ...
ਜੰਮੂ-ਕਸ਼ਮੀਰ : ਭਾਰੀ ਬਰਫ਼ਬਾਰੀ ਕਾਰਨ ਮੁਗਲ ਰੋਡ ਬੰਦ
. . .  about 2 hours ago
ਸ੍ਰੀਨਗਰ, 23 ਅਕਤੂਬਰ - ਪੀਰ ਕੀ ਗਲੀ ਖੇਤਰ ਵਿਚ ਭਾਰੀ ਬਰਫ਼ਬਾਰੀ ਕਾਰਨ ਮੁਗਲ ਰੋਡ ਬੰਦ ਕਰ ਦਿੱਤਾ ਗਿਆ ਹੈ | ਜੰਮੂ ਅਤੇ ਕਸ਼ਮੀਰ ਟ੍ਰੈਫਿਕ ਪੁਲਿਸ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਇਹ ਸੜਕ ਸ਼ੋਪੀਆਂ ਜ਼ਿਲ੍ਹੇ ...
ਜੰਮੂ -ਕਸ਼ਮੀਰ ਪਹਿਲਗਾਮ 'ਚ ਸੀਜ਼ਨ ਦੀ ਪਹਿਲੀ ਬਰਫ਼ ਪਈ
. . .  about 2 hours ago
ਜੰਮੂ -ਕਸ਼ਮੀਰ, 23 ਅਕਤੂਬਰ - ਜੰਮੂ -ਕਸ਼ਮੀਰ ਪਹਿਲਗਾਮ 'ਚ ਸੀਜ਼ਨ ਦੀ ਪਹਿਲੀ ਬਰਫ਼ ....
ਹਰਸੀਲ 'ਚ ਲਾਪਤਾ ਹੋਏ 11 ਟ੍ਰੈਕਰਾਂ ਦੇ ਸਮੂਹ ਵਿਚੋਂ 7 ਟ੍ਰੈਕਰਾਂ ਦੀਆਂ ਲਾਸ਼ਾਂ ਬਰਾਮਦ
. . .  about 2 hours ago
ਉੱਤਰਾਖੰਡ, 23 ਅਕਤੂਬਰ - ਉੱਤਰਾਖੰਡ ਦੇ ਡੀ.ਜੀ.ਪੀ. ਅਸ਼ੋਕ ਕੁਮਾਰ ਨੇ ਦੱਸਿਆ ਕਿ ਹਰਸੀਲ ਵਿਚ ਲਾਪਤਾ ਹੋਏ 11 ਟ੍ਰੈਕਰਾਂ ਦੇ ਸਮੂਹ ਵਿਚੋਂ 7 ਟ੍ਰੈਕਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, 2 ਨੂੰ ਬਚਾਇਆ ਗਿਆ ਅਤੇ 2 ਲਾਪਤਾ ਹਨ। ਲਮਖਾਗਾ ਪਾਸ ਦੇ ਨੇੜੇ....
ਸਵਰਨੀਮ ਵਿਜੇ ਮਸ਼ਾਲ ਕੱਲ੍ਹ ਮਨੀਪੁਰ ਦੇ ਕੇਥਲਮਨਬੀ ਪਹੁੰਚੀ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ - 1971 ਦੀ ਜੰਗ ਵਿਚ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੀ 50 ਵੀਂ ਵਰ੍ਹੇਗੰਢ ਦੇ ਜਸ਼ਨਾਂ ਦੀ ਸ਼ੁਰੂਆਤ ਦੇ ਸਿਲਸਿਲੇ ਵਿਚ ਪਿਛਲੇ ਸਾਲ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪ੍ਰਕਾਸ਼ਿਤ....
ਬਰਨਾਲਾ ਬੱਸ ਸਟੈਂਡ ਪਹੁੰਚੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ
. . .  about 3 hours ago
ਬਰਨਾਲਾ 23 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ) - ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਬੱਸ ਸਟੈਂਡ ਬਰਨਾਲਾ ਵਿਖੇ ਪਹੁੰਚੇ ਹਨ। ਜਿਨ੍ਹਾਂ ਵਲੋਂ ਬੱਸ ਸਟੈਂਡ ਵਿਚ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ....
ਮਮਤਾ ਬੈਨਰਜੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 28 ਅਕਤੂਬਰ ਨੂੰ ਗੋਆ ਦਾ ਦੌਰਾ ਕਰੇਗੀ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ....
ਸੀਰੀਆ 'ਚ ਅਮਰੀਕੀ ਡਰੋਨ ਹਮਲੇ 'ਚ ਅਲ-ਕਾਇਦਾ ਦਾ ਸੀਨੀਅਰ ਆਗੂ ਮਾਰਿਆ ਗਿਆ
. . .  about 3 hours ago
ਸੀਰੀਆ, 23 ਅਕਤੂਬਰ - ਸੀਰੀਆ ਵਿਚ ਅਮਰੀਕੀ ਡਰੋਨ ਹਮਲੇ ਵਿਚ ਅਲ-ਕਾਇਦਾ ਦਾ ਸੀਨੀਅਰ ਆਗੂ ਮਾਰਿਆ ....
22 ਅਕਤੂਬਰ ਪਾਕਿਸਤਾਨ ਦੇ ਅੱਤਿਆਚਾਰਾਂ ਦੀ ਯਾਦ ਦਿਵਾਉਂਦਾ ਹੈ ਅਤੇ ਹਮੇਸ਼ਾ ਕਾਲਾ ਦਿਨ ਰਹੇਗਾ - ਉਪ ਰਾਜਪਾਲ
. . .  about 3 hours ago
ਜੰਮੂ-ਕਸ਼ਮੀਰ, 23 ਅਕਤੂਬਰ - ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦਾ ਕਹਿਣਾ ਹੈ ਕਿ ਪਾਕਿਸਤਾਨੀ ਅੱਤਵਾਦੀ ਹਮਲੇ ਦਾ ਜ਼ਖ਼ਮ ਅਜੇ ਵੀ ਤਾਜ਼ਾ ਹੈ। 22 ਅਕਤੂਬਰ ਪਾਕਿਸਤਾਨ ਦੇ ਅੱਤਿਆਚਾਰਾਂ ਦੀ ਯਾਦ ਦਿਵਾਉਂਦਾ ਹੈ ਅਤੇ....
ਪੁਣੇ : ਨਾਵਲ ਪੁਲ ਦੇ ਕੋਲ ਹੋਏ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਅਤੇ ਲਗਭਗ 12 ਜ਼ਖਮੀ ਹੋਏ
. . .  about 4 hours ago
ਮਹਾਰਾਸ਼ਟਰ, 23 ਅਕਤੂਬਰ - ਬੀਤੀ ਰਾਤ ਪੁਣੇ ਦੇ ਨਾਵਲ ਪੁਲ ਦੇ ਕੋਲ ਹੋਏ ਇਕ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਪੰਜਾਬ ਕੈਬਨਿਟ ਦੀ 25 ਅਕਤੂਬਰ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ
. . .  1 day ago
ਜੰਮੂ -ਕਸ਼ਮੀਰ: ਐਨ.ਆਈ.ਏ. ਨੇ 6 ਥਾਵਾਂ 'ਤੇ ਕੀਤੀ ਛਾਪੇਮਾਰੀ, 8 ਲੋਕਾਂ ਨੂੰ ਕੀਤਾ
. . .  1 day ago
ਪੋਲੈਂਡ ਨੇ ਭਾਰਤ ਦੀ ਕੋਵੀਸ਼ੀਲਡ ਵੈਕਸੀਨ ਨੂੰ ਦਿੱਤੀ ਮਾਨਤਾ
. . .  1 day ago
ਨਵੀਂ ਦਿੱਲੀ : ਬ੍ਰਿਟੇਨ ਦੀ ਵਿਦੇਸ਼ ਸਕੱਤਰ ਐਲਿਜ਼ਾਬੈਥ ਟਰੱਸ ਨੇ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  1 day ago
ਡੇਂਗੂ ਕਾਰਨ ਇਕੋ ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ
. . .  1 day ago
ਲੌਂਗੋਵਾਲ, 22 ਅਕਤੂਬਰ (ਵਿਨੋਦ, ਖੰਨਾ) - ਲੌਂਗੋਵਾਲ ਵਿਖੇ ਡੇਂਗੂ ਦੇ ਕਹਿਰ ਕਾਰਨ ਇਕੋ ਪਰਿਵਾਰ ਦੇ ਤਿੰਨ ਜੀਆਂ ਦੀਆਂ ਮੌਤਾਂ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੋਂ ਦੀ ਦੁੱਲਟ ਪੱਤੀ ਦੇ ਵਸਨੀਕ ਬਜ਼ੁਰਗ ਪ੍ਰੇਮ ਸਿੰਘ ਦੀ 15 ਅਕਤੂਬਰ ਨੂੰ ਡੇਂਗੂ ਕਾਰਨ ਮੌਤ ਹੋ ਗਈ ਸੀ। ਇਸ ਬਜ਼ੁਰਗ ਦਾ ਅਜੇ...
ਐਨ.ਸੀ.ਬੀ. ਨੇ ਅੱਜ ਫਿਰ ਅਨੰਨਿਆ ਪਾਂਡੇ ਨੂੰ ਸੱਦਿਆ, 4 ਘੰਟੇ ਤੱਕ ਚੱਲੀ ਪੁੱਛਗਿੱਛ
. . .  1 day ago
ਨਵੀਂ ਦਿੱਲੀ, 22 ਅਕਤੂਬਰ - ਆਰੀਅਨ ਖਾਨ ਨਾਲ ਅਨੰਨਿਆ ਪਾਂਡੇ ਦੀ ਚੈਟ ਸਾਹਮਣੇ ਆਉਣ ਤੋਂ ਬਾਅਦ ਅਦਾਕਾਰਾ ਕੋਲੋਂ ਐਨ.ਸੀ.ਬੀ. ਨੇ ਪੁੱਛ ਪੜਤਾਲ ਕੀਤੀ। ਪਹਿਲੇ ਦਿਨ ਤੋਂ ਬਾਅਦ ਵੀ ਅੱਜ ਦੂਸਰੇ ਦਿਨ ਵੀ ਅਨੰਨਿਆ ਪਾਂਡੇ ਨੂੰ ਐਨ.ਸੀ.ਬੀ. ਨੇ ਪੁੱਛਗਿੱਛ ਲਈ ਸੱਦਿਆ। ਜਿੱਥੇ ਕਰੀਬ 4 ਘੰਟਿਆਂ ਤੱਕ ਉਸ ਕੋਲੋਂ ਜਾਂਚ ਹੋਈ ਹੈ...
ਪੀ.ਪੀ.ਐਸ.ਸੀ. ਦੇ ਨਵੇਂ ਨਿਯੁਕਤ ਚੇਅਰਮੈਨ ਨੂੰ ਰਾਜਪਾਲ ਨੇ ਮੁੱਖ ਮੰਤਰੀ ਦੀ ਮੌਜੂਦਗੀ 'ਚ ਚੁਕਾਈ ਸਹੁੰ
. . .  1 day ago
ਚੰਡੀਗੜ੍ਹ, 22 ਅਕਤੂਬਰ - ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਅੱਜ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨ ਜਗਬੰਸ ਸਿੰਘ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿਚ ਅਹੁਦੇ ਦੀ ਸਹੁੰ ਚੁਕਾਈ ਗਈ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਮਾਘ ਸੰਮਤ 551

ਪਹਿਲਾ ਸਫ਼ਾ

ਰੱਖਿਆ ਬਰਾਮਦ ਨੂੰ 5 ਅਰਬ ਡਾਲਰ ਤੱਕ ਲੈ ਕੇ ਜਾਣ ਦਾ ਟੀਚਾ-ਮੋਦੀ

ਲਖਨਊ, 5 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਾਡਾ ਨਿਸ਼ਾਨਾ ਰੱਖਿਆ ਨਿਰਯਾਤ ਨੂੰ ਅਗਲੇ ਪੰਜ ਸਾਲਾਂ ਵਿਚ 5 ਅਰਬ ਡਾਲਰ ਕਰਨ ਦਾ ਹੈ ਅਤੇ ਇਸ ਲਈ ਅਸੀਂ ਦੇਸ਼ 'ਚ ਨਿਰਮਾਣ ਅਤੇ ਨਿਵੇਸ਼ਕਾਂ ਨੂੰ ਦੇਸ਼ 'ਚ ਆਧਾਰ ਸਥਾਪਿਤ ਕਰਨ ਲਈ ਲੁਭਾਉਣ ਲਈ ਕੰਮ ਕਰ ਰਹੇ ਹਾਂ | ਇੱਥੇ 11ਵੇਂ ਡਿਫੈਂਸ ਐਕਸਪੋ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਵਰਗਾ ਵੱਡਾ ਦੇਸ਼ ਵਿਦੇਸ਼ 'ਚੋਂ ਮੰਗਵਾਏ ਰੱਖਿਆ ਸਾਮਾਨ 'ਤੇ ਨਿਰਭਰ ਨਹੀਂ ਰਹਿ ਸਕਦਾ | ਉਨ੍ਹਾਂ ਕਿਹਾ ਕਿ ਸਾਡੇ ਸੱਤਾ 'ਚ ਆਉਣ ਤੋਂ ਬਾਅਦ ਪਿਛਲੇ 5 ਸਾਲਾਂ 'ਚ ਜਾਰੀ ਕੀਤੇ ਗਏ ਲਾਇਸੈਂਸਾਂ ਦੀ ਗਿਣਤੀ ਸਾਲ 2014 'ਚ 210 ਤੋਂ ਵੱਧ ਕੇ 460 ਹੋ ਗਈ ਹੈ | ਭਾਰਤ ਨੇ ਤੋਪਾਂ, ਸਮੁੰਦਰੀ ਬੇੜੇ, ਪਣਡੁੱਬੀਆਂ, ਲੜਾਕੂ ਜਹਾਜ਼ ਤੇ ਹੈਲੀਕਾਪਟਰਾਂ ਸਮੇਤ ਬਹੁਤ ਸਾਰੇ ਰੱਖਿਆ ਉਪਕਰਨ ਬਣਾਏ ਹਨ | ਸਾਡਾ ਮੰਤਰ 'ਮੇਕ ਇਨ ਇੰਡੀਆ', 'ਮੇਨ ਫ਼ਾਰ ਇੰਡੀਆ' ਤੇ 'ਮੇਕ ਫ਼ਾਰ ਵਰਲਡ' ਹੈ | ਸਾਲ 2014 'ਚ ਭਾਰਤ ਦਾ ਰੱਖਿਆ ਨਿਰਯਾਤ ਕਰੀਬ 2000 ਕਰੋੜ ਦਾ ਸੀ ਪਰ ਪਿਛਲੇ ਦੋ ਸਾਲਾਂ ਵਿਚ ਇਹ 17000 ਕਰੋੜ ਤੋਂ ਵੱਧ ਗਿਆ ਹੈ | ਅਗਲੇ ਪੰਜ ਸਾਲਾਂ 'ਚ ਸਾਡਾ ਨਿਸ਼ਾਨਾ ਰੱਖਿਆ ਨਿਰਯਾਤ ਨੂੰ 5 ਅਰਬ ਡਾਲਰ ਕਰਨਾ ਹੈ ਜੋ ਕਿ ਕਰੀਬ 35000 ਕਰੋੜ ਰੁਪਏ ਹਨ | ਭਾਰਤ ਨਾ ਸਿਰਫ਼ ਵਿਸ਼ਵ ਪੱਧਰ 'ਤੇ ਇਕ ਪ੍ਰਮੁੱਖ ਬਾਜ਼ਾਰ ਹੈ ਸਗੋਂ ਦੁਨੀਆ ਲਈ ਵੀ ਇਕ ਵੱਡਾ ਮੌਕਾ ਵੀ ਹੈ | ਉਨ੍ਹਾਂ ਨਾਲ ਹੀ ਕਿਹਾ ਕਿ ਉੱਤਰ ਪ੍ਰਦੇਸ਼ ਭਾਰਤ ਦੇ ਸਭ ਤੋਂ ਵੱਡੇ ਰੱਖਿਆ ਨਿਰਮਾਣ ਕੇਂਦਰਾਂ 'ਚੋਂ ਇਕ ਬਣਨ ਜਾ ਰਿਹਾ ਹੈ | ਪਿਛਲੇ ਦਹਾਕਿਆਂ 'ਚ ਸਹੀ ਨੀਤੀਆਂ ਦੀ ਘਾਟ ਨੇ ਭਾਰਤ ਨੂੰ ਸਭ ਤੋਂ ਵੱਡਾ ਰੱਖਿਆ ਆਯਾਤਕ ਬਣਾ ਦਿੱਤਾ | ਨਵੇਂ ਖ਼ਤਰਿਆਂ ਦੇ ਮੱਦੇਨਜ਼ਰ ਰੱਖਿਆ ਬਲ ਨਵੀਆਂ ਤਕਨੀਕਾਂ ਵੱਲ ਦੇਖ ਰਹੇ ਹਨ | ਉਨ੍ਹਾਂ ਕਿਹਾ ਕਿ ਰੱਖਿਆ ਖੇਤਰ 'ਚ 'ਆਰਟੀਫਿਸ਼ਲ ਇੰਟੈਲੀਜੈਂਸ' ਦੀ ਵਰਤੋਂ ਲਈ ਇਕ ਰੋਡਮੈਪ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ | ਅਸੀਂ ਆਉਂਦੇ ਸਾਲਾਂ 'ਚ ਪੁਲਾੜ 'ਚ ਵੀ ਆਪਣੀ ਮੌਜੂਦਗੀ ਵਧਾਵਾਂਗੇ | ਰੱਖਿਆ ਤੇ ਖੋਜ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਇਸਰੋ ਵਲੋਂ ਪੁਲਾੜ 'ਚ ਬਣਾਈ ਗਈ ਭਾਰਤ ਦੀ ਸੰਪਤੀ ਨੂੰ ਪ੍ਰਭਾਵੀ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ | ਇਸ ਤੋਂ ਪਹਿਲਾਂ ਮੋਦੀ ਨੇ ਲਖਨਊ ਦੇ ਵਿੰ੍ਰਦਾਵਨ ਇਲਾਕੇ 'ਚ ਕਰਵਾਏ ਜਾ ਰਹੇ ਹੁਣ ਤੱਕ ਦੇ ਸਭ ਤੋਂ ਵੱਡੇ ਡਿਫੈਂਸ ਐਕਸਪੋ ਦਾ ਉਦਘਾਟਨ ਕੀਤਾ | ਇਸ 'ਚ 70 ਦੇਸ਼ਾਂ ਤੇ 172 ਵਿਦੇਸ਼ੀ ਰੱਖਿਆ ਉਪਕਰਨ ਨਿਰਮਾਤਾ ਕੰਪਨੀਆਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ, ਉੱਥੇ ਐਕਸਪੋ 'ਚ 100 ਤੋਂ ਵੱਧ ਕੰਪਨੀਆਂ ਆਪਣੇ ਹਥਿਆਰਾਂ ਦੀ ਨੁਮਾਇਸ਼ ਕਰਨਗੀਆਂ |
2021 ਦੇ ਅੰਤ ਤੱਕ ਭਾਰਤ ਨੂੰ ਮਿਲੇਗੀ ਐਸ-400 ਮਿਜ਼ਾਈਲ ਪ੍ਰਣਾਲੀ
ਰੂਸ ਦੇ ਉੱਚ ਅਧਿਕਾਰੀ ਨੇ ਦੱਸਿਆ ਹੈ ਕਿ ਰੂਸ ਸਾਲ 2021 ਦੇ ਅੰਤ ਤੱਕ ਭਾਰਤ ਨੂੰ ਐਸ-400 ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਸੌਾਪਣ ਦਾ ਕੰਮ ਸ਼ੁਰੂ ਕਰ ਦੇਵੇਗਾ | ਰੂਸ ਦੇ ਸੰਘੀ ਸੇਵਾਵਾਂ ਫ਼ੌਜੀ ਤਕਨੀਕੀ ਸਹਿਯੋਗ (ਐਫ਼. ਐਸ. ਐਮ. ਟੀ. ਸੀ.) ਦੇ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨ 'ਚ ਕੋਈ ਦੇਰੀ ਨਹੀਂ ਹੋਵੇਗੀ | ਜ਼ਿਕਰਯੋਗ ਹੈ ਕਿ ਅਕਤੂਬਰ 2018 'ਚ ਭਾਰਤ ਨੇ ਰੂਸ ਨਾਲ ਐਸ-400 ਏਅਰ ਡਿਫੈਂਸ ਮਿਜ਼ਾਈਲ ਪ੍ਰਣਾਲੀ ਦੀਆਂ ਪੰਜ ਯੂਨਿਟਾਂ ਖ਼ਰੀਦਣ ਲਈ 5 ਅਰਬ ਅਮਰੀਕੀ ਡਾਲਰ ਦਾ ਸਮਝੌਤਾ ਕੀਤਾ ਸੀ | ਬੀਤੇ ਸਾਲ ਭਾਰਤ ਵਲੋਂ ਇਸ ਲਈ ਰੂਸ ਨੂੰ 80 ਕਰੋੜ ਅਮਰੀਕੀ ਡਾਲਰ ਦੀ ਪਹਿਲੀ ਕਿਸ਼ਤ ਦਾ ਭੁਗਤਾਨ ਵੀ ਕੀਤਾ ਗਿਆ ਹੈ |

ਸ੍ਰੀਨਗਰ ਨੇੜੇ ਹਮਲੇ 'ਚ 2 ਅੱਤਵਾਦੀ ਹਲਾਕ-1 ਗੰਭੀਰ

ਸੀ. ਆਰ. ਪੀ. ਐੱਫ਼. ਦਾ ਜਵਾਨ ਸ਼ਹੀਦ
ਮਨਜੀਤ ਸਿੰਘ
ਸ੍ਰੀਨਗਰ, 5 ਫਰਵਰੀ -ਸ੍ਰੀਨਗਰ ਦੇ ਬਾਹਰਵਾਰ ਅੱਜ ਦੁਪਹਿਰ ਵੇਲੇ ਸ੍ਰੀਨਗਰ-ਬਾਰਾਮੁਲਾ ਕੌਮੀ ਮਾਰਗ 'ਤੇ ਇਕ ਨਾਕੇ 'ਤੇ ਸ਼ੂਟ-ਅਪ 'ਚ ਇਸਲਾਮਿਕ ਸਟੇਟ (ਜੇ.ਕੇ) ਦੇ 2 ਅੱਤਵਾਦੀ ਮਾਰੇ ਗਏ ਜਦਕਿ ਕਾਰਵਾਈ ਦੌਰਾਨ ਸੀ.ਆਰ.ਪੀ.ਐੱਫ਼. ਦਾ ਇਕ ਜਵਾਨ ਸ਼ਹੀਦ ਹੋ ਗਿਆ, ਅਤੇ ਇਕ ਅੱਤਵਾਦੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ | ਸੂਤਰਾਂ ਅਨੁਸਾਰ ਸੀ. ਆਰ. ਪੀ. ਐੱਫ਼ ਦੀ 73ਵੀਂ ਬਟਾਲੀਅਨ ਨੇ (ਸ਼ਾਲੀਟੇਂਸ) ਸੜਕ 'ਤੇ ਇਕ ਨਾਕਾ ਲਗਾਇਆ ਸੀ, ਜਿਸ ਦੌਰਾਨ ਮੋਟਰ-ਸਾਈਕਲ 'ਤੇ ਸਵਾਰ 3 ਅੱਤਵਾਦੀਆਂ ਨੇ ਜਿਹੜੇ ਅਸਲੇ੍ਹ ਨਾਲ ਲੈਸ ਸਨ, ਜਵਾਨਾਂ ਦੇ ਤਲਾਸ਼ੀ ਵਾਲੇ ਇਸ਼ਾਰੇ ਦੀ ਪ੍ਰਵਾਹ ਨਾ ਕਰਦੇ ਹੋਏ ਜਵਾਨਾਂ 'ਤੇ ਫਾਇਰਿੰਗ ਕਰ ਦਿੱਤੀ, ਜਿਸ 'ਚ ਸੀ.ਆਰ.ਪੀ.ਐੱਫ਼. ਦਾ ਇਕ ਜਵਾਨ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ, ਜਿਸ ਦੀ ਬਾਅਦ 'ਚ ਮੌਤ ਹੋ ਗਈ | ਬਾਕੀ ਜਵਾਨਾਂ ਨੇ ਜਵਾਬੀ ਕਾਰਵਾਈ 'ਚ 2 ਅੱਤਵਾਦੀਆਂ ਨੂੰ ਮੌਕੇ 'ਤੇ ਢੇਰ ਕਰ ਦਿੱਤਾ ਜਦਕਿ ਇਕ ਜ਼ਖ਼ਮੀ ਹਾਲਤ 'ਚ ਨੇੜੇ ਬਸਤੀ 'ਚ ਲੁਕ ਗਿਆ | ਤਕਰੀਬਨ 1 ਘੰਟੇ ਚਲਾਈ ਤਲਾਸ਼ੀ ਦੌਰਾਨ ਉਸ ਨੂੰ ਗੰਭੀਰ ਹਾਲਤ 'ਚ ਸ੍ਰੀਨਗਰ ਦੇ ਹਸਪਤਾਲ ਪਹੁੰਚਾਇਆ ਗਿਆ | ਪੁਲਿਸ ਅਨੁਸਾਰ ਇਨ੍ਹਾਂ ਦਾ ਸਬੰਧ ਇਸਲਾਮਿਕ ਸਟੇਟ (ਜੇ.ਕੇ) ਨਾਲ ਸੀ | ਇਨ੍ਹਾਂ ਦੀ ਪਛਾਣ ਖਤੀਬ-ਉਲ-ਰਹਿਮਾਨ ਵਾਸੀ ਵਾਹਗਾਮਾ (ਅਨੰਤਨਾਗ), ਜ਼ਿਆਉਲ ਰਹਿਮਾਨ ਵਾਸੀ ਅਰਥ (ਬਡਗਾਮ) ਅਤੇ ਉਮਰ ਫ਼ਿਆਜ਼ ਅਹਿਮਦ ਸ੍ਰੀਨਗਰ ਪਾਰਮਪੋਰਾ ਵਜੋਂ ਹੋਈ ਹੈ | ਫ਼ਿਆਜ਼ ਸੰਗਠਨ ਲਈ ਓਵਰ ਗਰਾਂਊਡ ਵਜੋਂ ਕੰਮ ਕਰਦਾ ਸੀ | ਸੁਰੱਖਿਆ ਬਲਾਂ ਨੇ ਇਨ੍ਹਾਂ ਦੇ ਕਬਜ਼ੇ ਤੋਂ 2 ਪਿਸਤੌਲਾਂ ਅਤੇ ਭਾਰੀ ਮਾਤਰਾ 'ਚ ਅਸਲ੍ਹਾ ਤੇ ਗੋਲਾ-ਬਾਰੂਦ ਜ਼ਬਤ ਕੀਤਾ ਹੈ | ਸ਼ਹੀਦ ਸੀ.ਆਰ.ਪੀ.ਐੱਫ਼. ਜਵਾਨ ਦੀ ਪਛਾਣ ਕਾਂਸਟੇਬਲ ਜੇ.ਪੀ.ਰਮੇਸ਼ ਵਾਸੀ ਆਗ (ਬਿਹਾਰ) ਵਜੋਂ ਹੋਈ ਹੈ | ਇਲਾਕੇ 'ਚ ਆਖ਼ਰੀ ਖ਼ਬਰ ਤੱਕ ਤਲਾਸ਼ੀ ਦਾ ਸਿਲਸਿਲਾ ਜਾਰੀ ਸੀ | ਡੀ.ਜੀ.ਪੀ. ਪੁਲਿਸ ਦਿਲਬਾਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਾਦੀ 'ਚ ਅੱਤਵਾਦੀ ਸੰਗਠਨ ਆਪਸੀ ਤਾਲਮੇਲ ਨਾਲ ਕੰਮ ਕਰ ਰਹੇ ਹਨ |
ਗਰਮੀਆਂ 'ਚ ਕਸ਼ਮੀਰ 'ਚ ਸ਼ਾਂਤੀਪੂਰਨ ਮਾਹੌਲ ਬਣਨ ਦੀ ਆਸ-ਡੀ.ਜੀ.ਪੀ. ਦਿਲਬਾਗ ਸਿੰਘ
ਸ੍ਰੀਨਗਰ, 5 ਫਰਵਰੀ (ਏਜੰਸੀਆਂ)-ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਇਸ ਸਾਲ ਗਰਮੀਆਂ 'ਚ ਘਾਟੀ 'ਚ ਸ਼ਾਂਤੀਪੂਰਨ ਮਾਹੌਲ ਬਣਨ ਦੀ ਪੂਰੀ ਆਸ ਪ੍ਰਗਟਾਈ ਹੈ | ਇਸ ਸਬੰਧੀ ਅੱਜ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਸਥਿਤੀ ਸ਼ਾਂਤੀਪੂਰਨ ਰਹੇਗੀ | ਉਹ ਕਸ਼ਮੀਰ 'ਚ ਗਰਮੀਆਂ ਦੌਰਾਨ ਕਿਸੇ ਗੜਬੜੀ ਦੇ ਸ਼ੱਕ ਨੂੰ ਲੈ ਕੇ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ | ਉਨ੍ਹਾਂ ਨੇ ਜਨਵਰੀ 'ਚ ਘਾਟੀ ਅਤੇ ਜੰਮੂ 'ਚ ਸਫਲ ਅੱਤਵਾਦ ਰੋਕੂ ਮੁਹਿੰਮਾਂ ਦਾ ਵਰਣਨ ਕੀਤਾ | ਪੁਲਿਸ ਮੁਖੀ ਨੇ ਕਿਹਾ ਕਿ ਅਸੀਂ ਪਿਛਲੇ ਮਹੀਨੇ ਅੱਤਵਾਦੀਆਂ ਦੀਆਂ ਕਈ ਸਾਜ਼ਿਸ਼ਾਂ ਦਾ ਪਰਦਾਫਾਸ਼ ਕੀਤਾ ਪਰ ਲਾਲ ਚੌਕ 'ਤੇ ਗ੍ਰਨੇਡ ਹਮਲਾ ਇਹ ਦਰਸਾਉਂਦਾ ਹੈ ਕਿ ਅਜੇ ਇਸ ਦਾ ਕੁਝ ਹਿੱਸਾ ਬਾਕੀ ਹੈ ਪਰ ਸੁਰੱਖਿਆ ਬਲ ਚੌਕਸ ਹਨ ਅਤੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਰਹੇ ਹਨ |
ਸ਼ਹੀਦ ਹੋਏ ਰੰਜਨ ਦਾ ਤਿੰਨ ਸਾਲ ਪਹਿਲਾਂ ਹੋਇਆ ਸੀ ਵਿਆਹ
ਨਵੀਂ ਦਿੱਲੀ, (ਏਜੰਸੀਆਂ)-ਸ੍ਰੀਨਗਰ-ਬਾਰਾਮੁਲਾ ਕੌਮੀ ਮਾਰਗ 'ਤੇ ਹੋਏ ਅੱਤਵਾਦੀ ਹਮਲੇ 'ਚ ਆਰਾ ਦਾ ਇਕ ਜਵਾਨ ਸ਼ਹੀਦ ਹੋ ਗਿਆ | ਸ਼ਹੀਦ ਸੀ.ਆਰ.ਪੀ.ਐਫ. ਦਾ ਸਿਪਾਹੀ ਜੀ.ਡੀ. ਰਮੇਸ਼ ਰੰਜਨ ਭੋਜਪੁਰ ਜ਼ਿਲ੍ਹੇ ਦੇ ਜਗਦੀਸ਼ਪੁਰ ਥਾਣਾ ਖੇਤਰ ਦੇ ਦੇਵ ਟੋਲਾ ਆਰਾ ਦਾ ਨਿਵਾਸੀ ਸੀ | 3 ਸਾਲ ਪਹਿਲਾਂ ਬੜੀ ਧੂਮ-ਧਾਮ ਨਾਲ ਸੀ.ਆਰ.ਪੀ. ਐਫ. ਸਿਪਾਹੀ ਰਮੇਸ਼ ਰੰਜਨ ਦਾ ਵਿਆਹ ਹੋਇਆ ਸੀ | ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਦੇ ਦੋ ਵੱਡੇ ਭਰਾ ਦਿੱਲੀ 'ਚ ਇੰਜੀਨੀਅਰ ਹਨ | ਉਨ੍ਹਾਂ ਦੇ ਪਿਤਾ ਰਾਧਾ ਮੋਹਨ ਸਿੰਘ ਸੇਵਾ ਮੁਕਤ ਸਬ-ਇੰਸਪੈਕਟਰ ਹਨ | ਸੀ.ਆਰ.ਪੀ.ਐਫ. ਦੀ 73 ਬਟਾਲੀਅਨ ਦੇ ਬਹਾਦਰ ਜਵਾਨਾਂ ਨੇ ਵੀ ਤੁਰੰਤ ਹਰਕਤ 'ਚ ਆਉਂਦੇ ਹੀ ਭੱਜ ਰਹੇ ਅੱਤਵਾਦੀਆਂ 'ਚੋਂ 2 ਨੂੰ ਮਾਰ ਦਿੱਤਾ | ਤੀਸਰੇ ਅੱਤਵਾਦੀ ਨੂੰ ਵੀ ਗੋਲੀ ਲੱਗੀ ਹੈ |

ਨਿਰਭੈਆ ਮਾਮਲਾ

ਦੋਸ਼ੀਆਂ ਨੂੰ ਹਫ਼ਤੇ 'ਚ ਸਾਰੇ ਕਾਨੂੰਨੀ ਬਦਲ ਅਜ਼ਮਾਉਣ ਦੇ ਨਿਰਦੇਸ਼

ਇਕੱਲੇ-ਇਕੱਲੇ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ-ਹਾਈਕੋਰਟ
ਨਵੀਂ ਦਿੱਲੀ, 5 ਫਰਵਰੀ (ਜਗਤਾਰ ਸਿੰਘ)-ਨਿਰਭੈਆ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫਾਂਸੀ 'ਤੇ ਲਟਕਾਉਣ ਦੀ ਮੰਗ ਕਰਨ ਵਾਲੀ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਦੀ ਪਟੀਸ਼ਨ ਖ਼ਾਰਜ ਕਰਦੇ ਹੋਏ ਦਿੱਲੀ ਹਾਈਕੋਰਟ ਨੇ ਕਿਹਾ ਕਿ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ ਇਕੱਠੇ ਹੀ ਫਾਂਸੀ ਹੋਵੇਗੀ | ਇਸ ਦੇ ਨਾਲ ਹੀ ਹਾਈਕੋਰਟ ਨੇ ਸਾਰੇ ਦੋਸ਼ੀਆਂ ਨੂੰ 7 ਦਿਨਾਂ ਦੇ ਅੰਦਰ ਸਾਰੇ ਕਾਨੂੰਨੀ ਵਿਕਲਪਾਂ ਨੂੰ ਅਜ਼ਮਾਉਣ ਦੀ ਸਮਾਂ ਹੱਦ ਵੀ ਤੈਅ ਕਰ ਦਿੱਤੀ ਹੈ | ਕੇਂਦਰ ਸਰਕਾਰ ਨੇ ਇਸ ਮਾਮਲੇ 'ਚ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਸੀ ਕਿ ਚਾਰੇ ਦੋਸ਼ੀ ਨਿਆਇਕ ਪ੍ਰਣਾਲੀ ਦਾ ਗਲਤ ਫਾਇਦਾ ਚੁੱਕ ਕੇ ਫਾਂਸੀ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੇ ਹਨ | ਇਸ ਲਈ ਜਿਨ੍ਹਾਂ ਦੋਸ਼ੀਆਂ ਦੀ ਰਹਿਮ ਅਪੀਲ ਰੱਦ ਹੋ ਚੁੱਕੀ ਹੈ, ਉਨ੍ਹਾਂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ | ਇਕ ਦੋਸ਼ੀ ਦੀ ਅਪੀਲ ਲੰਬਿਤ ਹੋਣ ਕਰਕੇ ਬਾਕੀ ਤਿੰਨ ਦੋਸ਼ੀਆਂ ਨੂੰ ਫਾਂਸੀ ਤੋਂ ਰਾਹਤ ਨਹੀਂ ਦਿੱਤੀ ਜਾ ਸਕਦੀ ਪਰ ਅਦਾਲਤ ਨੇ ਇਹ ਪਟੀਸ਼ਨ ਖਾਰਜ ਕਰਦੇ ਹੋਏ ਕਿ ਸਾਰੇ ਦੋਸ਼ੀਆਂ ਨੂੰ ਇਕੱਠੇ ਹੀ ਫਾਂਸੀ ਹੋਵੇਗੀ | ਦੱਸਣਯੋਗ ਹੈ ਕਿ ਨਿਰਭੈਆ ਕੇਸ ਦੇ ਦੋਸ਼ੀਆਂ ਦੇ ਮੌਤ ਦੇ ਵਰੰਟ ਦੋ ਵਾਰ ਟਲ ਚੁੱਕੇ ਹਨ, ਕਿਉਂਕਿ ਵੱਖ-ਵੱਖ ਮਾਮਲੇ 'ਚ ਕਾਨੂੰਨੀ ਵਿਕਲਪਾਂ ਦੀ ਵਰਤੋਂ ਕਰਦੇ ਹੋਏ ਲਗਾਤਾਰ 2 ਵਾਰੀ ਮੌਤ ਦੇ ਵਰੰਟ ਟਲਵਾਉਣ 'ਚ ਸਫਲ ਰਹੇ ਹਨ ਪ੍ਰੰਤੂ ਹੁਣ ਹਾਈਕੋਰਟ ਨੇ ਉਨ੍ਹਾਂ ਨੂੰ 7 ਦਿਨਾਂ ਅੰਦਰ ਹੀ ਸਾਰੇ ਵੈਕਲਪਿਕ ਉਪਾਅ ਅਜ਼ਮਾਉਣ ਦੇ ਨਿਰਦੇਸ਼ ਦੇ ਦਿੱਤੇ ਹਨ | ਦੱਸਣਯੋਗ ਹੈ ਕਿ ਬੀਤੀ 17 ਜਨਵਰੀ ਨੂੰ ਹੇਠਲੀ ਅਦਾਲਤ ਨੇ ਦੋਸ਼ੀ ਮੁਕੇਸ਼ ਕੁਮਾਰ ਸਿੰਘ, ਪਵਨ ਗੁਪਤਾ, ਵਿਨੈ ਸ਼ਰਮਾ ਅਤੇ ਅਕਸ਼ੇ ਕੁਮਾਰ ਵਿਰੁੱਧ 1 ਫਰਵਰੀ ਲਈ ਦੂਜੀ ਵਾਰ ਮੌਤ ਦੇ ਵਰੰਟ ਜਾਰੀ ਕੀਤੇ ਗਏ ਸਨ ਅਤੇ ਬਾਅਦ 'ਚ ਇਨ੍ਹਾਂ ਵਰੰਟਾਂ 'ਤੇ ਵੀ ਰੋਕ ਲਗ ਗਈ ਸੀ | ਮੌਤ ਦੇ ਵਰੰਟਾਂ 'ਤੇ ਰੋਕ ਲਗਾਉਣ ਦੇ ਫ਼ੈਸਲੇ ਨੂੰ ਗ੍ਰਹਿ ਮੰਤਰਾਲੇ ਨੇ ਹਾਈਕੋਰਟ 'ਚ ਚੁਣੌਤੀ ਦਿੱਤੀ ਸੀ | ਹਾਈਕੋਰਟ ਨੇ 2 ਫਰਵਰੀ ਨੂੰ ਗ੍ਰਹਿ ਮੰਤਰਾਲੇ ਦੀ ਪਟੀਸ਼ਨ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ | ਪਟੀਸ਼ਨ ਦੀ ਸੁਣਵਾਈ ਦੌਰਾਨ ਕੇਂਦਰ ਵਲੋਂ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਦੋਸ਼ੀ ਕਾਨੂੰਨ ਦੀ ਦੁਰਵਰਤੋਂ ਕਰ ਰਹੇ ਹਨ | ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ 'ਚ ਹੋਰ ਦੇਰੀ ਨਹੀਂ ਹੋਣੀ ਚਾਹੀਦੀ | ਦਿੱਲੀ ਹਾਈਕੋਰਟ ਦੇ ਫ਼ੈਸਲੇ ਦਾ ਨਿਰਭੈਆ ਦੀ ਮਾਂ ਆਸ਼ਾ ਦੇਵੀ ਨੇ ਸਵਾਗਤ ਕੀਤਾ ਅਤੇ ਕਿਹਾ ਕਿ ਹੁਣ ਕਾਨੂੰਨੀ ਵਿਕਲਪ ਅਜ਼ਮਾਉਣ ਲਈ ਸਾਰੇ ਦੋਸ਼ੀਆਂ ਕੋਲ 7 ਦਿਨ ਦਾ ਸਮਾਂ ਹੈ | ਇਸ ਦੇ ਬਾਅਦ ਦੋਸ਼ੀਆਂ ਨੂੰ ਤੁਰੰਤ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ |
ਨਿਰਭੈਆ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫਾਂਸੀ ਹੋਣੀ ਚਾਹੀਦੀ ਹੈ-ਪ੍ਰਸਾਦ
ਨਵੀਂ ਦਿੱਲੀ, (ਏਜੰਸੀਆਂ)-ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਲੋਕ ਸਭਾ 'ਚ ਕਿਹਾ ਕਿ ਨਿਰਭੈਆ ਮਾਮਲੇ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫਾਂਸੀ ਹੋਣੀ ਚਾਹੀਦੀ ਹੈ | ਮਹਾਰਾਸ਼ਟਰ 'ਚ ਦੋ ਔਰਤਾਂ ਨੂੰ ਜ਼ਿੰਦਾ ਸਾੜਨ ਦੀਆਂ ਘਟਨਾਵਾਂ ਅਤੇ ਨਿਰਭੈਆ ਮਾਮਲੇ ਨੂੰ ਲੈ ਕੇ ਕੁਝ ਮੈਂਬਰਾਂ ਵਲੋਂ ਲੋਕ ਸਭਾ 'ਚ ਸਿਫਰ ਕਾਲ ਦੌਰਾਨ ਉਠਾਏ ਜਾਣ ਤੋਂ ਬਾਅਦ ਪ੍ਰਸਾਦ ਨੇ ਇਹ ਟਿੱਪਣੀ ਕੀਤੀ |

ਇਕ ਹੋਰ ਦੋਸ਼ੀ ਦੀ ਰਹਿਮ ਦੀ ਅਪੀਲ ਖਾਰਜ

ਨਵੀਂ ਦਿੱਲੀ, 5 ਫਰਵਰੀ (ਏਜੰਸੀ)-ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਿਰਭੈਆ ਜਬਰ ਜਨਾਹ ਅਤੇ ਹੱਤਿਆ ਮਾਮਲੇ 'ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਅੱਜ ਇਕ ਹੋਰ ਦੋਸ਼ੀ ਅਕਸ਼ੇ ਕੁਮਾਰ ਸਿੰਘ ਦੀ ਰਹਿਮ ਦੀ ਅਪੀਲ ਖ਼ਾਰਜ ਕਰ ਦਿੱਤੀ ਗਈ | ਅਕਸ਼ੇ ਨੇ ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕੀਤੀ ਸੀ | ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਉਸ ਦੀ ਰਹਿਮ ਦੀ ਅਪੀਲ ਖ਼ਾਰਜ ਕਰ ਦਿੱਤੀ ਹੈ | ਰਾਸ਼ਟਰਪਤੀ ਨੇ ਇਸ ਮਾਮਲੇ ਦੇ ਚਾਰ ਦੋਸ਼ੀਆਂ 'ਚੋਂ ਮੁਕੇਸ਼ ਸਿੰਘ ਤੇ ਵਿਨੇ ਕੁਮਾਰ ਸ਼ਰਮਾ ਦੀ ਰਹਿਮ ਦੀ ਅਪੀਲ ਪਹਿਲਾਂ ਹੀ ਖ਼ਾਰਜ ਕਰ ਦਿੱਤੀ ਸੀ | ਜ਼ਿਕਰਯੋਗ ਹੈ ਕਿ ਨਿਰਭੈਆ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੁਕੇਸ਼, ਵਿਨੇ, ਅਕਸ਼ੇ, ਪਵਨ ਗੁਪਤਾ, ਰਾਮ ਸਿੰਘ ਅਤੇ ਇਕ ਨਾਬਾਲਗ ਲੜਕੇ ਨੂੰ ਮੁਲਜ਼ਮ ਬਣਾਇਆ ਗਿਆ ਸੀ | ਇਨ੍ਹਾਂ 'ਚੋਂ 5 ਬਾਲਗਾਂ 'ਤੇ ਮਾਰਚ 2013 ਵਿਚ ਵਿਸ਼ੇਸ਼ ਫਾਸਟ ਟਰੈਕ ਅਦਾਲਤ 'ਚ ਮੁਕੱਦਮਾ ਚਲਾਇਆ ਗਿਆ ਪਰ ਮੁੱਖ ਦੋਸ਼ੀ ਰਾਮ ਸਿੰਘ ਨੇ ਤਿਹਾੜ ਜੇਲ੍ਹ 'ਚ ਕੁਝ ਦਿਨ ਬਾਅਦ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ | ਮੁਕੇਸ਼, ਵਿਨੇ, ਅਕਸ਼ੇ ਤੇ ਪਵਨ ਨੂੰ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਸਤੰਬਰ 2013 'ਚ ਮੌਤ ਦੀ ਸਜ਼ਾ ਸੁਣਾਈ ਗਈ ਸੀ |

ਫ਼ੈਸਲੇ ਿਖ਼ਲਾਫ਼ ਕੇਂਦਰ ਸਰਕਾਰ ਪੁੱਜੀ ਸੁਪਰੀਮ ਕੋਰਟ

ਨਵੀਂ ਦਿੱਲੀ, (ਏਜੰਸੀਆਂ)-ਨਿਰਭੈਆ ਮਾਮਲੇ 'ਚ ਹਾਈਕੋਰਟ ਦੇ ਫ਼ੈਸਲੇ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਚੁਣੌਤੀ ਦੇ ਦਿੱਤੀ ਹੈ | ਨਿਰਭੈਆ ਮਾਮਲੇ 'ਚ ਕੇਂਦਰ ਸਰਕਾਰ ਵਲੋਂ ਸੁਪਰੀਮ ਕੋਰਟ 'ਚ ਜਾਣ ਦਾ ਕਾਰਨ ਇਹ ਹੈ ਕਿ ਦਿੱਲੀ ਹਾਈਕੋਰਟ ਨੇ ਚਾਰੋਂ ਦੋਸ਼ੀਆਂ ਨੂੰ ਵੱਖ-ਵੱਖ ਤੌਰ 'ਤੇ ਫਾਂਸੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਅਦਾਲਤ ਨੇ ਕੇਂਦਰ ਸਰਕਾਰ ਦੀ ਅਰਜ਼ੀ 'ਤੇ ਹੀ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਕ ਅਪਰਾਧ ਲਈ ਸਾਰੇ ਦੋਸ਼ੀਆਂ ਨੂੰ ਵੱਖ-ਵੱਖ ਸਜ਼ਾ ਨਹੀਂ ਦਿੱਤੀ ਜਾ ਸਕਦੀ | ਇਸ ਮਾਮਲੇ 'ਚ ਹਾਈਕੋਰਟ ਦੇ ਫ਼ੈਸਲੇ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਚੁਣੌਤੀ ਦੇ ਦਿੱਤੀ ਹੈ | ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ 'ਚ ਵਿਸ਼ੇਸ਼ ਸੁਣਵਾਈ ਲਈ ਇਕ ਐਸ.ਐਲ.ਪੀ. ਦਾਇਰ ਕੀਤੀ ਹੈ |

ਅੰਮਿ੍ਤਸਰ ਪੁਲਿਸ ਤੇ ਤਸਕਰਾਂ ਵਿਚਾਲੇ ਚੱਲੀਆਂ ਗੋਲੀਆਂ-ਤਿੰਨ ਗਿ੍ਫ਼ਤਾਰ

ਅੰਮਿ੍ਤਸਰ, 5 ਫਰਵਰੀ (ਰੇਸ਼ਮ ਸਿੰਘ)-ਅੱਜ ਦੇਰ ਰਾਤ ਸ਼ਹਿਰ ਦੇ ਬਾਹਰਵਾਰ ਪੈਂਦੀ ਇਕ ਕਾਲੋਨੀ 'ਚ ਕਿਰਾਏ ਦੇ ਘਰ 'ਚ ਰਹਿ ਰਹੇ ਨਸ਼ਾ ਤਸਕਰਾਂ ਨੂੰ ਜਦੋਂ ਪੁਲਿਸ ਫੜਨ ਗਈ ਤਾਂ ਉਨ੍ਹਾਂ ਨੇ ਅੰਮਿ੍ਤਸਰ ਸ਼ਹਿਰੀ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ 'ਚ ਪੁਲਿਸ ਨੇ ਵੀ ਤਸਕਰਾਂ 'ਤੇ ਗੋਲੀਆਂ ਚਲਾਈਆਂ | ਉਪਰੰਤ ਪੁਲਿਸ ਵਲੋਂ ਮੌਕੇ ਤੋਂ ਤਿੰਨ ਤਸਕਰਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਦੀ ਸ਼ਨਾਖਤ ਮਨੀ, ਪਾਰਸ ਤੇ ਜਾਵੇਦ ਵਜੋਂ ਹੋਈ ਹੈ, ਜੋ ਕਿ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਹਨ | ਪੁਲਿਸ ਨੇ ਇਨ੍ਹਾਂ ਪਾਸੋਂ ਅੱਧਾ ਕਿੱਲੋ (500 ਗ੍ਰਾਮ) ਹੈਰੋਇਨ ਤੇ ਇਕ ਫਾਰਚੂਨਰ ਗੱਡੀ ਵੀ ਬਰਾਮਦ ਕੀਤੀ ਹੈ, ਜਦੋਂਕਿ ਤਸਕਰਾਂ ਦੇ ਦੋ ਸਾਥੀ ਹੈਰੋਇਨ ਦਾ ਭਰਿਆ ਬੈਗ ਲੈ ਕੇ ਮੌਕੇ ਤੋਂ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ | ਡੀ.ਸੀ.ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਵਲੋਂ ਫ਼ਰਾਰ ਹੋਏ ਤਸਕਰਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ |

ਮੋਦੀ ਨੇ ਧਾਰਾ 370 ਹਟਾ ਕੇ ਘਾਤਕ ਗ਼ਲਤੀ ਕੀਤੀ-ਇਮਰਾਨ ਖ਼ਾਨ

ਹਿੰਦੂ ਰਾਸ਼ਟਰਵਾਦ ਦਾ ਜਿੰਨ ਬੋਤਲ 'ਚੋਂ ਨਿਕਲਿਆ ਬਾਹਰ, ਹੁਣ ਵਾਪਸ ਨਹੀਂ ਜਾਵੇਗਾ
ਅੰਮਿ੍ਤਸਰ, 5 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਕ ਵਾਰ ਫਿਰ ਤੋਂ ਕਸ਼ਮੀਰ ਦਾ ਰਾਗ ਅਲਾਪਦਿਆਂ ਕਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਾ 370 ਹਟਾ ਕੇ ਘਾਤਕ ਗ਼ਲਤੀ ਕੀਤੀ ਹੈ, ਜੰਮੂ-ਕਸ਼ਮੀਰ ਬਾਰੇ ਇਹ ਅਜਿਹੀ ਗ਼ਲਤੀ ਹੈ ਕਿ ਮੋਦੀ ਹੁਣ ਆਪਣੇ ਕਦਮ ਪਿੱਛੇ ਨਹੀਂ ਖਿੱਚ ਸਕਦੇ | ਉਨ੍ਹਾਂ ਕਿਹਾ ਭਾਰਤ 'ਚ ਹਿੰਦੂ ਰਾਸ਼ਟਰਵਾਦ ਦਾ ਜਿੰਨ ਬੋਤਲ 'ਚੋਂ ਬਾਹਰ ਆ ਗਿਆ ਹੈ ਅਤੇ ਇਹ ਹੁਣ ਵਾਪਸ ਉਸ 'ਚ ਨਹੀਂ ਜਾ ਸਕੇਗਾ | ਕਸ਼ਮੀਰ ਏਕਤਾ ਦਿਵਸ 'ਤੇ ਮਕਬੂਜ਼ਾ ਕਸ਼ਮੀਰ ਦੀ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਇਮਰਾਨ ਖ਼ਾਨ ਨੇ ਕਿਹਾ ਕਿ ਮੋਦੀ ਨੇ ਜੰਮੂ-ਕਸ਼ਮੀਰ 'ਚ ਅਜਿਹਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਪਾਕਿ ਦਾ ਵਿਰੋਧ ਕਰ ਕੇ ਚੋਣਾਂ ਜਿੱਤਣੀਆਂ ਸਨ | ਇਮਰਾਨ ਖ਼ਾਨ ਨੇ ਦਾਅਵੇ ਨਾਲ ਕਿਹਾ ਕਿ ਅਜਿਹੇ ਫ਼ੈਸਲਿਆਂ ਦਾ ਅੰਤਿਮ ਨਤੀਜਾ ਕਸ਼ਮੀਰ ਦੀ ਆਜ਼ਾਦੀ ਹੋਵੇਗਾ ਅਤੇ ਮੋਦੀ ਦੇ 5 ਅਗਸਤ 2019 ਦੇ ਕਦਮ ਨੇ ਕਸ਼ਮੀਰ ਨੂੰ ਆਜ਼ਾਦੀ ਵੱਲ ਅੱਗੇ ਵਧਾਇਆ ਹੈ | ਉਨ੍ਹਾਂ ਕਿਹਾ ਕਿ ਜੇਕਰ ਮੋਦੀ ਇਹ ਕਦਮ ਨਾ ਚੁੱਕਦੇ ਤਾਂ ਅਸੀਂ ਕਸ਼ਮੀਰ ਮੁੱਦੇ ਨੂੰ ਇੰਨੀ ਜ਼ੋਰ ਨਾਲ ਦੁਨੀਆ ਦੇ ਸਾਹਮਣੇ ਨਹੀਂ ਰੱਖ ਸਕਦੇ ਸੀ ਅਤੇ ਹੁਣ ਇਸ ਮਾਮਲੇ ਤੋਂ ਪੂਰੇ ਵਿਸ਼ਵ ਨੂੰ ਜਾਣੂ ਕਰਵਾਉਣਾ ਪਾਕਿ ਦੀ ਜ਼ਿੰਮੇਵਾਰੀ ਬਣ ਗਈ ਹੈ | ਮੋਦੀ ਦੇ 7 ਤੋਂ 10 ਦਿਨਾਂ ਅੰਦਰ ਪਾਕਿਸਤਾਨ ਨੂੰ ਜਿੱਤਣ ਦੇ ਬਿਆਨ 'ਤੇ ਇਮਰਾਨ ਖ਼ਾਨ ਨੇ ਕਿਹਾ ਕਿ ਕੋਈ ਵੀ ਆਮ ਵਿਅਕਤੀ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦਾ | ਅਸੀਂ ਕਸ਼ਮੀਰ ਤੋਂ ਦੁਨੀਆ ਦਾ ਧਿਆਨ ਹਟਾਉਣ ਦਾ ਕੋਈ ਮੌਕਾ ਨਹੀਂ ਦੇਵਾਂਗੇ | ਉਨ੍ਹਾਂ ਕਿਹਾ ਕਿ ਇਹ ਇਕ ਰਾਜਨੀਤਿਕ ਤੇ ਕੂਟਨੀਤਕ ਲੜਾਈ ਹੈ ਅਤੇ ਪਾਕਿਸਤਾਨ, ਭਾਰਤ ਦੇ ਜਾਲ 'ਚ ਨਹੀਂ ਫਸੇਗਾ |
ਪਾਕਿ ਨੇ ਮਨਾਇਆ ਕਸ਼ਮੀਰ ਏਕਤਾ ਦਿਵਸ
ਪਾਕਿਸਤਾਨ 'ਚ ਮਨਾਏ ਗਏ 'ਕਸ਼ਮੀਰ ਏਕਤਾ ਦਿਵਸ' ਮੌਕੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੇ ਕਸ਼ਮੀਰੀਆਂ ਨੂੰ ਉਨ੍ਹਾਂ ਦੇ ਮੁੱਦਿਆਂ ਦਾ ਸਹੀ ਤੇ ਸ਼ਾਂਤੀਪੂਰਨ ਹੱਲ ਲੱਭਣ ਦਾ ਭਰੋਸਾ ਦਿੱਤਾ ਹੈ, ਪਾਕਿਸਤਾਨ 'ਚ 5 ਫਰਵਰੀ ਨੂੰ 'ਕਸ਼ਮੀਰ ਏਕਤਾ ਦਿਵਸ' ਮਨਾਇਆ ਜਾਂਦਾ ਹੈ | ਇਸ ਮੌਕੇ ਪਾਕਿ ਰਾਸ਼ਟਰਪਤੀ ਆਰਿਫ਼ ਅਲਵੀ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਧਾਰਾ 370 ਨੂੰ ਰੱਦ ਕਰ ਕੇ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦੀ ਉਲੰਘਣਾ ਕੀਤੀ ਹੈ | ਜਦਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣਾ ਪੁਰਾਣਾ ਬਿਆਨ ਦੁਹਰਾਉਂਦਿਆਂ ਕਿਹਾ ਕਿ ਭਾਰਤ ਨੇ 9 ਲੱਖ ਤੋਂ ਵਧੇਰੇ ਸੈਨਿਕਾਂ ਦੀ ਤਾਇਨਾਤੀ ਕਰਕੇ 80 ਲੱਖ ਕਸ਼ਮੀਰੀਆਂ ਨੂੰ ਆਪਣੇ ਹੀ ਰਾਜ 'ਚ ਕੈਦੀ ਬਣਾ ਰੱਖਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਭਾਰਤ ਸਰਕਾਰ ਵਲੋਂ ਕਸ਼ਮੀਰੀਆਂ 'ਤੇ ਲਗਾਈਆਂ ਵੱਖ-ਵੱਖ ਪਾਬੰਦੀਆਂ ਨੇ ਭਾਰਤ ਦੇ ਲੋਕਤੰਤਰ ਤੇ ਬੁਨਿਆਦੀ ਮਨੁੱਖੀ ਮਾਪਦੰਡਾਂ ਦੀ ਸੱਚਾਈ ਉਜਾਗਰ ਕਰ ਦਿੱਤੀ ਹੈ | ਅਸੀਂ ਸੰਚਾਰ ਮਾਧਿਅਮਾਂ ਸਮੇਤ ਇਨ੍ਹਾਂ ਸਭ ਪਾਬੰਦੀਆਂ ਨੂੰ ਤੁਰੰਤ ਹਟਾਉਣ ਦੀ ਮੰਗ ਕਰਦੇ ਹਾਂ | ਇਸ ਮੌਕੇ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵਲੋਂ ਕਸ਼ਮੀਰੀ ਲੋਕਾਂ ਨੂੰ ਰਾਜਨੀਤਕ, ਕੂਟਨੀਤਕ ਤੇ ਨੈਤਿਕ ਸਮਰਥਨ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ ਹੈ |

ਰਾਮ ਜਨਮ ਭੂਮੀ ਮੰਦਰ ਟਰੱਸਟ ਦੇ ਗਠਨ ਦਾ ਐਲਾਨ

• 67 ਏਕੜ ਜ਼ਮੀਨ ਵੀ ਕੀਤੀ ਟਰੱਸਟ ਦੇ ਸਪੁਰਦ - ਉਪਮਾ ਡਾਗਾ ਪਾਰਥ - ਨਵੀਂ ਦਿੱਲੀ, 5 ਫਰਵਰੀ -ਦਿੱਲੀ ਵਿਧਾਨ ਸਭਾ ਚੋਣਾਂ ਤੋਂ 3 ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੀ ਉਸਾਰੀ ਲਈ 15 ਮੈਂਬਰੀ 'ਸ੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਟਰੱਸਟ' ਬਣਾਉਣ ...

ਪੂਰੀ ਖ਼ਬਰ »

ਟਰੱਸਟ 'ਚ ਸ਼ਾਮਿਲ ਹੋਵੇਗਾ ਦਲਿਤ ਭਾਈਚਾਰੇ ਦਾ ਇਕ ਪ੍ਰਤੀਨਿਧ

15 ਮੈਂਬਰੀ ਟਰੱਸਟ 'ਚ ਇਕ ਮੈਂਬਰ ਦਲਿਤ ਭਾਈਚਾਰੇ ਤੋਂ ਹੋਵੇਗਾ | ਇਹ ਐਲਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵਿੱਟਰ 'ਤੇ ਕੀਤਾ | ਅਮਿਤ ਸ਼ਾਹ ਨੇ ਟਵਿੱਟਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਸਾਰੀ ਲਈ ਵਚਨਬੱਧਤਾ ...

ਪੂਰੀ ਖ਼ਬਰ »

ਅੰਮਿ੍ਤਸਰ ਜੇਲ੍ਹ 'ਚੋਂ ਫ਼ਰਾਰ ਦੋ ਭਰਾਵਾਂ ਤੇ ਇਕ ਹੋਰ ਨੂੰ ਪਨਾਹ ਦੇਣ 'ਤੇ ਭੈਣ ਸਮੇਤ 2 ਗਿ੍ਫ਼ਤਾਰ

ਹਰਿੰਦਰ ਸਿੰਘ, ਬਲਵਿੰਦਰ ਸਿੰਘ ਤਰਨ ਤਾਰਨ/ਚੋਹਲਾ ਸਾਹਿਬ, 5 ਫਰਵਰੀ -1 ਅਤੇ 2 ਫਰਵਰੀ ਦੀ ਦਰਮਿਆਨੀ ਰਾਤ ਨੂੰ ਕੇਂਦਰੀ ਜੇਲ੍ਹ ਅੰਮਿ੍ਤਸਰ ਵਿਚ ਵੱਖ-ਵੱਖ ਕੇਸਾਂ 'ਚ ਬੰਦ ਹਵਾਲਾਤੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਉਸ ਦੇ ਭਰਾ ਜਰਨੈਲ ਸਿੰਘ ਦੇ ਨਾਲ ਵਿਸ਼ਾਲ ਨਾਮਕ ...

ਪੂਰੀ ਖ਼ਬਰ »

ਦਿੱਲੀ 'ਚ ਨਹੀਂ ਚੱਲ ਰਹੀ ਭਾਜਪਾ ਦੀ ਧਰੁਵੀਕਰਨ ਦੀ ਨੀਤੀ

• ਕੇਜਰੀਵਾਲ ਚੱਲ ਰਿਹੈ ਦੋ ਧਾਰੀ ਤਲਵਾਰ ਉੱਪਰ  • ਸਿੱਖ ਭਾਈਚਾਰੇ ਦਾ 'ਆਪ' ਵੱਲ ਉਲਾਰ ਨਵੀਂ ਦਿੱਲੀ ਤੋਂ ਮੇਜਰ ਸਿੰਘ ਦੀ ਵਿਸ਼ੇਸ਼ ਰਿਪੋਰਟ ਨਵੀਂ ਦਿੱਲੀ, 5 ਫਰਵਰੀ-ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦਾ ਆਖ਼ਰੀ ਦਿਨ ਹੈ ਤੇ ਭਾਜਪਾ ਵਲੋਂ ਪੂਰੀ ਤਾਕਤ ...

ਪੂਰੀ ਖ਼ਬਰ »

ਪੀਪਲਜ਼ ਕਾਨਫ਼ਰੰਸ ਨੇਤਾ ਸਜਾਦ ਲੋਨ ਅਤੇ ਪੀ.ਡੀ.ਪੀ. ਨੇਤਾ 6 ਮਹੀਨੇ ਬਾਅਦ ਰਿਹਾਅ

ਸ੍ਰੀਨਗਰ, 5 ਫਰਵਰੀ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਕਸ਼ਮੀਰ ਦੇ ਨਜ਼ਰਬੰਦ ਕੀਤੇ ਮੁੱਖ ਧਾਰਾ ਦੇ ਆਗੂਆਂ ਦੀ ਰਿਹਾਈ ਦਾ ਸਿਲਸਿਲਾ ਜਾਰੀ ਰੱਖਦੇ ਪੀਪਲਜ਼ ਕਾਨਫ਼ਰੰਸ ਚੇਅਰਮੈਨ ਸਜਾਦ ਗਨੀ ਲੋਨ ਅਤੇ ਪੀ.ਡੀ.ਪੀ. ਯੂਥ ਨੇਤਾ ਵਹੀਦ ਪਰਾ ਨੂੰ ...

ਪੂਰੀ ਖ਼ਬਰ »

ਅਮਰੀਕਾ ਮੇਰੀ ਦੇਖ-ਰੇਖ 'ਚ 'ਪ੍ਰਫੁੱਲਿਤ' ਹੋ ਕੇ 'ਮੁੜ ਸਤਿਕਾਰਯੋਗ' ਬਣਿਆ-ਟਰੰਪ

ਵਾਸ਼ਿੰਗਟਨ, 5 ਫਰਵਰੀ (ਏਜੰਸੀ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਿਖ਼ਲਾਫ਼ ਮਹਾਂਦੋਸ਼ ਦੇ ਮਤੇ ਦੇ ਦਰਮਿਆਨ ਆਪਣੇ ਲਈ ਹੋਰ 4 ਸਾਲਾਂ ਵਾਸਤੇ ਮਜ਼ਬੂਤ ਦਾਅਵੇਦਾਰੀ ਪੇਸ਼ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਅਗਵਾਈ 'ਚ ਅਮਰੀਕਾ ਨੇ 'ਸ਼ਾਨਦਾਰ ਵਾਪਸੀ' ਕੀਤੀ ਹੈ, ...

ਪੂਰੀ ਖ਼ਬਰ »

ਕਿਰਾਏ ਦੀ ਕੁੱਖ ਲਈ ਕਰੀਬੀ ਰਿਸ਼ਤੇਦਾਰ ਦਾ ਹੋਣਾ ਜ਼ਰੂਰੀ ਨਹੀਂ-ਸੰਸਦੀ ਕਮੇਟੀ

ਨਵੀਂ ਦਿੱਲੀ, 5 ਫਰਵਰੀ (ਏਜੰਸੀ)- ਸੰਸਦੀ ਕਮੇਟੀ ਨੇ ਬੱਚਾ ਜੰਮਣ ਤੋਂ ਅਸਮਰੱਥ ਜੋੜਿਆਂ ਦੀ ਖਾਤਰ 'ਸਰੋਗੇਟ ਮਦਰ' (ਕਿਰਾਏ ਦੀ ਕੁੱਖ) ਦੀ ਭੂਮਿਕਾ ਨਿਭਾਉਣ ਵਾਲੀ ਔਰਤ ਦਾ ਕਰੀਬੀ ਰਿਸ਼ਤੇਦਾਰ ਹੋਣ ਦੀ ਸ਼ਰਤ ਨੂੰ ਹਟਾਉਣ ਦੀ ਸਿਫਾਰਸ਼ ਕਰਦਿਆਂ ਕਿਹਾ ਕਿ ਇੱਛਕ ਔਰਤ ਨੂੰ ...

ਪੂਰੀ ਖ਼ਬਰ »

ਜੇ.ਐੱਨ.ਯੂ. ਹਮਲੇ ਦੌਰਾਨ 51 ਲੋਕ ਹੋਏ ਸਨ ਜ਼ਖ਼ਮੀ-ਗ੍ਰਹਿ ਰਾਜ ਮੰਤਰੀ

ਨਵੀਂ ਦਿੱਲੀ, 5 ਫਰਵਰੀ (ਉਪਮਾ ਡਾਗਾ ਪਾਰਥ)-ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) 'ਚ 5 ਜਨਵਰੀ ਨੂੰ ਹੋਏ ਹਮਲੇ ਦੌਰਾਨ 51 ਵਿਅਕਤੀ ਜ਼ਖ਼ਮੀ ਹੋਏ ਸਨ ਜਦਕਿ ਕੁਝ ਨਿੱਜੀ ਕਾਰਾਂ ਅਤੇ ਸੰਪਤੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀ | ਇਹ ਜਾਣਕਾਰੀ ਲੋਕ ਸਭਾ 'ਚ ...

ਪੂਰੀ ਖ਼ਬਰ »

ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਤਕਰੀਬਨ 7 ਲੱਖ ਅਸਾਮੀਆਂ ਖ਼ਾਲੀ-ਕੇਂਦਰ ਸਰਕਾਰ

ਨਵੀਂ ਦਿੱਲੀ, 5 ਫਰਵਰੀ (ਉਪਮਾ ਡਾਗਾ ਪਾਰਥ)-ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਤਕਰੀਬਨ 7 ਲੱਖ ਅਸਾਮੀਆਂ ਖ਼ਾਲੀ ਹਨ | ਕੇਂਦਰ ਸਰਕਾਰ ਵਲੋਂ 6.83 ਲੱਖ ਖ਼ਾਲੀ ਅਸਾਮੀਆਂ ਹੋਣ ਦੀ ਇਹ ਜਾਣਕਾਰੀ ਲੋਕ ਸਭਾ 'ਚ ਇਕ ਸਵਾਲ ਦੇ ਲਿਖ਼ਤੀ ਜਵਾਬ 'ਚ ਦਿੱਤੀ ਗਈ | ਇਹ ਅੰਕੜੇ ਅਮਲੇ ਬਾਰੇ ...

ਪੂਰੀ ਖ਼ਬਰ »

ਦਿੱਲੀ 'ਚ 5 ਸਾਲ ਦੀ ਬੱਚੀ ਨਾਲ ਜਬਰ ਜਨਾਹ

ਨਵੀਂ ਦਿੱਲੀ, 5 ਫਰਵਰੀ (ਏਜੰਸੀ)- ਇਥੋਂ ਦੇ ਚਾਣਕਿਆਪੁਰੀ ਖੇਤਰ 'ਚ ਇਕ ਪੰਜ ਸਾਲਾ ਬੱਚੀ ਨਾਲ ਜਬਰ ਜਨਾਹ ਹੋਣ ਦਾ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਜੋ ਕਿ ਲੜਕੀ ਦਾ ਗੁਆਂਢੀ ਹੈ, ਨੂੰ ਗਿ੍ਫ਼ਤਾਰ ਕਰ ਲਿਆ ...

ਪੂਰੀ ਖ਼ਬਰ »

ਹੁਣ ਸਹਿਕਾਰੀ ਬੈਂਕਾਂ 'ਚ ਨਹੀਂ ਡੁੱਬਣਗੇ ਪੈਸੇ

ਨਵੀਂ ਦਿੱਲੀ, 5 ਫਰਵਰੀ (ਉਪਮਾ ਡਾਗਾ ਪਾਰਥ)-ਮਹਾਰਾਸ਼ਟਰ 'ਚ ਪੀ. ਐਮ. ਸੀ. ਬੈਂਕ ਸੰਕਟ ਤੋਂ ਬਾਅਦ ਮੋਦੀ ਸਰਕਾਰ ਨੇ ਅਹਿਮ ਫ਼ੈਸਲਾ ਲੈਂਦਿਆਂ ਹੁਣ ਸਾਰੇ ਸਹਿਕਾਰੀ ਬੈਂਕਾਂ ਦੇ ਪ੍ਰਬੰਧਨ ਦਾ ਕੰਮ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਪੁਰਦ ਕਰ ਦਿੱਤਾ ਹੈ | ਇਹ ...

ਪੂਰੀ ਖ਼ਬਰ »

ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਨਵੀਂ ਦਿੱਲੀ, 5 ਫਰਵਰੀ (ਏਜੰਸੀ)- ਸਰ ਗੰਗਾ ਰਾਮ ਹਸਪਤਾਲ ਦੇ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਦੱਸਿਆ ਕਿ ਪੇਟ ਦੀ ਇਨਫੈਕਸ਼ਨ ਤੋਂ ਇਲਾਜ਼ ਕਰਵਾ ਰਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਹੈ | ਸਰ ਗੰਗਾ ਰਾਮ ਹਸਪਤਾਲ ਦੀ ਬੋਰਡ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX