ਤਾਜਾ ਖ਼ਬਰਾਂ


ਸ਼ਰਧਾ ਕਤਲ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ
. . .  1 day ago
ਨਵੀਂ ਦਿੱਲੀ, 28 ਨਵੰਬਰ - ਤਲਵਾਰਾਂ ਨਾਲ ਲੈਸ ਘੱਟੋ-ਘੱਟ ਦੋ ਵਿਅਕਤੀਆਂ ਨੇ ਸ਼ਰਧਾ ਕਤਲ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ ਕਰ ਦਿੱਤਾ । ਹਮਲਾਵਰ ਹਿੰਦੂ ਸੈਨਾ ਦੇ ਹੋਣ ਦਾ ਦਾਅਵਾ ...
ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਜ਼ੀਰਕਪੁਰ ਪਹੁੰਚੀ
. . .  1 day ago
ਜ਼ੀਰਕਪੁਰ, 28 ਨਵੰਬਰ (ਹੈਪੀ ਪੰਡਵਾਲਾ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਚਾਂਦਨੀ ਚੌਕ ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਦੇਰ ਸ਼ਾਮ ਇੱਥੇ ਪਹੁੰਚੀ । ਦਿੱਲੀ ਤੋਂ ਵਾਇਆ ...
ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਅਰਬਾਂ ਦੀ ਜ਼ਮੀਨ ਧੋਖੇ ਨਾਲ ਜੰਗਲਾਤ ਵਿਭਾਗ ਨੂੰ ਟਰਾਂਸਫਰ ਕਰਨ ਸੰਬੰਧੀ ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ
. . .  1 day ago
ਪਠਾਨਕੋਟ, 28 ਨਵੰਬਰ (ਸੰਧੂ )- ਪੰਜਾਬ ਸਰਕਾਰ ਦੇ ਮਾਲ ਮਹਿਕਮੇ ਦੀ ਮਿਲੀਭੁਗਤ ਨਾਲ ਪਠਾਨਕੋਟ ਦੇ ਧਾਰਕਲਾ ਬਲਾਕ ਅਤੇ ਤਹਿਸੀਲ ਵਿਚ ਪੈਂਦੀ ਅਰਬਾਂ ਰੁਪਏ ਦੀ ਜ਼ਮੀਨ ਨੂੰ ਜੰਗਲਾਤ ਵਿਭਾਗ ਦੇ ਨਾਂਅ ’ਤੇ ਧੋਖੇ ਨਾਲ ਕੀਤੇ ...
ਸਾਈਬਰਨਿਊਜ਼ 'ਤੇ ਲਿਖਿਆ ਦਾਅਵਾ ਬੇਬੁਨਿਆਦ , ਵਟਸਐਪ ਤੋਂ 'ਡੇਟਾ ਲੀਕ' ਦਾ ਕੋਈ ਸਬੂਤ ਨਹੀਂ ਹੈ : ਬੁਲਾਰਾ ਵਟਸਐਪ
. . .  1 day ago
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ ਦੇ ਮੰਤਰੀ ਸੇਬੇਸਟੀਅਨ ਨਾਲ ਭਾਰਤ-ਫਰਾਂਸ ਸਾਲਾਨਾ ਰੱਖਿਆ ਵਾਰਤਾ ਦੀ ਪ੍ਰਧਾਨਗੀ ਕੀਤੀ
. . .  1 day ago
300 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫ਼ਤਾਰ
. . .  1 day ago
ਅਟਾਰੀ, 28 ਨਵੰਬਰ (ਗੁਰਦੀਪ ਸਿੰਘ ਅਟਾਰੀ)- ਪੁਲਿਸ ਥਾਣਾ ਲੋਪੋਕੇ ਨੇ ਇਕ ਵਿਅਕਤੀ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸਦੀ ਪਛਾਣ ਅੰਗਰੇਜ ਸਿੰਘ ਵਾਸੀ ਪਿੰਡ ਛਿਡਨ ਵਜੋਂ ਹੋਈ ਹੈ। ਪੁਲਿਸ ਥਾਣਾ...
ਘਨੌਰ ’ਚ ਹੋਈ 18 ਲੱਖ ਦੀ ਲੁੱਟ
. . .  1 day ago
ਘਨੌਰ, 28 ਨਵੰਬਰ (ਸ਼ੁਸ਼ੀਲ ਸ਼ਰਮਾ)- ਘਨੌਰ ਦੇ ਮੇਨ ਰੋਡ ’ਤੇ ਸਥਿਤ ਥਾਣਾ ਘਨੌਰ ਤੋਂ ਕੁਝ ਹੀ ਦੂਰੀ ਤੇ ਯੂਕੋ ਬੈਂਕ...
ਜੁੱਤੀਆਂ ਦੀ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ
. . .  1 day ago
ਨਵੀਂ ਦਿੱਲੀ, 28 ਨਵੰਬਰ - ਲਾਰੈਂਸ ਰੋਡ ਇੰਡਸਟਰੀਅਲ ਏਰੀਆ ’ਚ ਜੁੱਤੀਆਂ ਬਣਾਉਣ ਵਾਲੀ ਫ਼ੈਕਟਰੀ ’ਚ ਭਿਆਨਕ ਅੱਗ ਲੱਗਣ ਤੋਂ ਬਾਅਦ ਅੱਗ ਬੁਝਾਉਣ ਦਾ ਕੰਮ ਜਾਰੀ ਹੈ । ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ...
ਪੀ.ਟੀ. ਊਸ਼ਾ ਭਾਰਤੀ ਓਲੰਪਿਕ ਸੰਘ ਦੀ ਚੁਣੀ ਗਈ ਪ੍ਰਧਾਨ
. . .  1 day ago
ਇਨੋਵਾ ਦੀ ਟਰੱਕ ਨਾਲ ਸਿੱਧੀ ਟੱਕਰ 'ਚ 2 ਔਰਤਾ ਦੀ ਮੌਤ, 3 ਗੰਭੀਰ ਜ਼ਖ਼ਮੀ
. . .  1 day ago
ਫਿਲੌਰ, 28 ਨਵੰਬਰ (ਵਿਪਨ ਗੈਰੀ)-ਅੱਜ ਸਵੇਰੇ 11 ਵਜੇ ਦੇ ਕਰੀਬ ਫਿਲੌਰ ਤੋਂ ਨੂਰਮਹਿਲ ਮਾਰਗ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 2 ਔਰਤਾ ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖ਼ਮੀ ਹੋ ਗਏ।ਵੇਰਵੇ ਅਨੁਸਾਰ ਨਕੋਦਰ ਤੋਂ ਵਿਆਹ ਦੇਖ ਕੇ ਆ ਰਹੀ ਇਕ ਇਨੋਵਾ ਗੱਡੀ ਦੀ ਇਕ ਟਰੱਕ...
ਪੈਰਾ-ਉਲੰਪਿਕ ਖਿਡਾਰੀਆਂ ਦਾ ਮੁਜ਼ਾਹਰਾ, ਐਨ. ਐਸ. ਯੂ.ਆਈ. ਨੇਤਾ ਵੀ ਪੁੱਜੇ ਮੌਕੇ ’ਤੇ
. . .  1 day ago
ਚੰਡੀਗੜ੍ਹ, 28 ਨਵੰਬਰ- ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੈਰਾ-ਉਲੰਪਿਕ ਖਿਡਾਰੀਆਂ ਨੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਪੁਲਿਸ ਵਲੋਂ ਪ੍ਰਦਰਸ਼ਨਕਾਰੀ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ...
ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ
. . .  1 day ago
ਗੁਰੂ ਹਰ ਸਹਾਏ, 28 ਨਵੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਦੇ ਸਰਹੱਦੀ ਪਿੰਡ ਚਾਂਦੀ ਵਾਲਾ ਕੋਲ ਇਕ ਨੋਜਵਾਨ ਸੜਕ ਉਪਰ ਭੇਦਭਰੀ ਹਾਲਤ ਵਿਚ ਮਿ੍ਤਕ ਪਾਇਆ ਗਿਆ। ਨੌਜਵਾਨ...
ਕਸਬਾ ਸ਼ੁਤਰਾਣਾ ਨੇੜੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਸ਼ੁਤਰਾਣਾ, 28 ਨਵੰਬਰ (ਬਲਦੇਵ ਸਿੰਘ ਮਹਿਰੋਕ)-ਕਸਬਾ ਸ਼ੁਤਰਾਣਾ ਦੇ ਨੇੜੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਪਰ ਬੀਤੀ ਰਾਤ ਕਾਰ ਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਉਸ ਦਾ ਸਾਥੀ ਹਸਪਤਾਲ ਵਿਚ ਜੇਰੇ ਇਲਾਜ਼ ਹੈ।ਮ੍ਰਿਤਕ ਨੌਜਵਾਨ...
ਬੈਲਜੀਅਮ:ਬ੍ਰਸੇਲਜ਼ 'ਚ ਦੰਗਿਆਂ ਤੋਂ ਬਾਅਦ 10 ਲੋਕ ਲਏ ਗਏ ਹਿਰਾਸਤ 'ਚ
. . .  1 day ago
ਬ੍ਰਸੇਲਜ਼, 28 ਨਵੰਬਰ -ਬ੍ਰਸੇਲਜ਼ ਵਿਚ ਘੱਟੋ-ਘੱਟ 10 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿੱਥੇ ਮੋਰੋਕੋ ਵਲੋਂ ਫੀਫਾ ਫੁੱਟਬਾਲ ਵਿਸ਼ਵ ਕੱਪ ਵਿਚ ਬੈਲਜੀਅਮ ਨੂੰ 2-0 ਨਾਲ ਹਰਾਉਣ ਤੋਂ ਬਾਅਦ ਦੰਗੇ ਭੜਕ...
ਸ਼ਰਧਾ ਕਤਲ ਕੇਸ: ਪੋਲੀਗ੍ਰਾਫ ਟੈਸਟ ਲਈ ਦੋਸ਼ੀ ਆਫਤਾਬ ਨੂੰ ਲਿਆਂਦਾ ਗਿਆ ਐਫ.ਐਸ.ਐਲ. ਰੋਹਿਣੀ
. . .  1 day ago
ਨਵੀਂ ਦਿੱਲੀ, 28 ਨਵੰਬਰ-ਸ਼ਰਧਾ ਕਤਲ ਕੇਸ 'ਚ ਦੋਸ਼ੀ ਆਫਤਾਬ ਨੂੰ ਪੋਲੀਗ੍ਰਾਫ ਟੈਸਟ ਲਈ ਐਫ.ਐਸ.ਐਲ. ਰੋਹਿਣੀ ਲਿਆਂਦਾ ਗਿਆ। ਆਫਤਾਬ ਦਾ ਪੋਲੀਗ੍ਰਾਫ ਟੈਸਟ ਅੱਜ ਵੀ ਜਾਰੀ...
ਅਗਵਾ ਹੋਇਆ ਬੱਚਾ ਡੇਰਾਬੱਸੀ ਪੁਲਿਸ ਨੇ ਦੋ ਦਿਨਾਂ 'ਚ ਕੀਤਾ ਬਰਾਮਦ
. . .  1 day ago
ਡੇਰਾਬੱਸੀ, 28 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਮਿਉਂਸੀਪਲ ਪਾਰਕ ਚੋਂ ਅਗਵਾ ਹੋਏ ਦੋ ਸਾਲਾ ਬੱਚੇ ਦੇ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਦੇਰ ਰਾਤ ਡੇਰਾਬੱਸੀ ਪੁਲਿਸ ਨੇ ਬੱਚੇ ਨੂੰ ਸੋਹਾਣਾ ਸਾਹਿਬ ਗੁਰਦੁਆਰੇ ਨੇੜੇ ਅਗਵਾਕਾਰ ਸਮੇਤ ਕਾਬੂ ਕਰ ਲਿਆ। ਅਗਵਾਕਾਰ ਦੀ ਪਛਾਣ ...
ਫੀਫਾ ਵਿਸ਼ਵ ਕੱਪ ‘ਚ ਬੈਲਜੀਅਮ ਦੀ ਹਾਰ ਤੋਂ ਬਾਅਦ ਬ੍ਰਸੇਲਜ਼ ’ਚ ਦੰਗੇ
. . .  1 day ago
ਬ੍ਰਸੇਲਜ਼, 28 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਮੈਚ ਵਿਚ ਬੈਲਜੀਅਮ ਉੱਪਰ ਮੋਰੋਕੋ ਦੀ ਜਿੱਤ ਤੋਂ ਬਾਅਦ ਬ੍ਰਸੇਲਜ਼ ਵਿਚ ਦੰਗੇ ਹੋਏ ਜਦਕਿ ਇਕ ਕਾਰ ਅਤੇ ਕੁਝ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਵਲੋਂ ਇਸ...
ਡੀ.ਆਰ.ਆਈ. ਵਲੋਂ ਮੁੰਬਈ ਹਵਾਈ ਅੱਡੇ ਤੋਂ 40 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  1 day ago
ਮੁੰਬਈ, 28 ਨਵੰਬਰ-ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਮੁੰਬਈ ਹਵਾਈ ਅੱਡੇ 'ਤੇ 8 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਦੋ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ...
ਦਿੱਲੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬੇਹੱਦ ਖਰਾਬ' ਸ਼੍ਰੇਣੀ 'ਚ
. . .  1 day ago
ਨਵੀਂ ਦਿੱਲੀ, 28 ਨਵੰਬਰ-ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬੇਹੱਦ ਖਰਾਬ' ਸ਼੍ਰੇਣੀ 'ਚ ਹੈ। ਹਵਾ ਦੀ ਗੁਣਵੱਤਾ ਅਤੇ ਮੌਸਮ ਦੀ ਭਵਿੱਖਬਾਣੀ ਅਤੇ ਖੋਜ ਦੀ ਪ੍ਰਣਾਲੀ ਅਨੁਸਾਰ ਸਮੁੱਚਾ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 317 ਦਰਜ ਕੀਤਾ ਗਿਆ...
ਚੋਣ ਡਿਊਟੀ ਦੌਰਾਨ ਗੋਲੀ ਮਾਰ ਕੇ ਮਾਰੇ ਗਏ ਸੀ.ਆਰ.ਪੀ.ਐੱਫ. ਦੇ ਦੋ ਜਵਾਨਾਂ ਦੇ ਵਾਰਸਾਂ ਨੂੰ ਚੋਣ ਕਮਿਸ਼ਨ ਵਲੋਂ 15 ਲੱਖ ਰੁਪਏ ਐਕਸ ਗ੍ਰੇਸ਼ੀਆ ਦਾ ਐਲਾਨ
. . .  1 day ago
ਪੋਰਬੰਦਰ, 28 ਨਵੰਬਰ -ਚੋਣ ਕਮਿਸ਼ਨ ਨੇ ਗੁਜਰਾਤ ਦੇ ਪੋਰਬੰਦਰ ਵਿਚ ਚੋਣ ਡਿਊਟੀ ਦੌਰਾਨ ਅੰਦਰੂਨੀ ਝੜਪ ਦੇ ਬਾਅਦ ਗੋਲੀ ਮਾਰ ਕੇ ਮਾਰੇ ਗਏ ਨੀਮ ਫੌਜੀ ਬਲਾਂ ਦੇ ਦੋ ਜਵਾਨਾਂ ਦੇ ਵਾਰਸਾਂ ਨੂੰ 15 ਲੱਖ ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ...
ਅਮਰੀਕਾ: ਬਿਜਲੀ ਦੀਆਂ ਲਾਈਨਾਂ ਨਾਲ ਟਕਰਾਇਆ ਛੋਟਾ ਜਹਾਜ਼
. . .  1 day ago
ਵਾਸ਼ਿੰਗਟਨ, 28 ਨਵੰਬਰ-ਵਾਸ਼ਿੰਗਟਨ ਪੋਸਟ ਨੇ ਸਥਾਨਕ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਐਤਵਾਰ ਰਾਤ ਨੂੰ ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਮੋਂਟਗੋਮਰੀ ਕਾਉਂਟੀ ਦੀਆਂ ਪਾਵਰ ਲਾਈਨਾਂ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਟਕਰਾ ਗਿਆ। ਹਾਦਸੇ ਵਿਚ ਕਿਸੇ ਕਿਸਮ ਦਾ...
ਫੀਫਾ ਵਿਸ਼ਵ ਕੱਪ 'ਚ ਅੱਜ ਕੈਮਰੂਨ-ਸਰਬੀਆ, ਦੱਖਣੀ ਕੋਰੀਆ-ਘਾਨਾ, ਬ੍ਰਾਜ਼ੀਲ-ਸਵਿਟਜ਼ਰਲੈਂਡ ਤੇ ਪੁਰਤਗਾਲ-ਉਰੂਗਵੇ ਦੇ ਮੈਚ
. . .  1 day ago
ਦੋਹਾ, 28 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਕੈਮਰੂਨ ਅਤੇ ਸਰਬੀਆ ਦਾ ਮੈਚ ਸ਼ਾਮ 3.30, ਦੱਖਣੀ ਕੋਰੀਆ ਅਤੇ ਘਾਨਾ ਦਾ ਸ਼ਾਮ 6.30, ਬ੍ਰਾਜ਼ੀਲ ਅਤੇ ਸਵਿਟਜ਼ਰਲੈਂਡ ਦਾ ਰਾਤ 9.30 ਅਤੇ ਪੁਰਤਗਾਲ-ਉਰੂਗਵੇ ਦਾ ਮੈਚ ਅੱਧੀ ਰਾਤ...
ਲੋਕਾਂ ਕੋਲ ਹੁਣ ਮੌਕਾ ਹੈ ਕੇਜਰੀਵਾਲ ਸਰਕਾਰ ਨੂੰ ਜਵਾਬ ਦੇਣ ਦਾ-ਪਿਊਸ਼ ਗੋਇਲ
. . .  1 day ago
ਨਵੀਂ ਦਿੱਲੀ, 28 ਨਵੰਬਰ-ਕੇਂਦਰੀ ਮੰਤਰੀ ਪਿਊਸ਼ ਗੋਇਲ ਦਿੱਲੀ ਦੇ ਆਨੰਦ ਵਿਹਾਰ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕਾਂ ਕੋਲ ਹੁਣ ਮੌਕਾ ਹੈ ਕੇਜਰੀਵਾਲ ਸਰਕਾਰ ਨੂੰ...
ਈਰਾਨ ਦੇ ਅਧਿਕਾਰੀਆਂ ਨੇ ਈਰਾਨੀ ਫਿਲਮ ਨਿਰਮਾਤਾ ਨੂੰ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦਾ ਦੌਰਾ ਕਰਨ ਤੋਂ ਰੋਕਿਆ
. . .  1 day ago
ਨਵੀਂ ਦਿੱਲੀ, 28 ਨਵੰਬਰ-ਈਰਾਨੀ ਅਧਿਕਾਰੀਆਂ ਨੇ ਫਿਲਮ ਨਿਰਮਾਤਾ ਰੇਜ਼ਾ ਡੋਰਮਿਸ਼ਿਅਨ ਨੂੰ ਗੋਆ ਵਿਚ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦਾ ਦੌਰਾ ਕਰਨ ਤੋਂ ਰੋਕ ਦਿੱਤਾ ਹੈ, ਜਿੱਥੇ ਉਸ ਦੁਆਰਾ...
ਰਾਹੁਲ ਗਾਂਧੀ ਨੇ ਇੰਦੌਰ ਦੇ ਵੱਡੇ ਗਣਪਤੀ ਚੌਰਾਹਾ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੇ 82ਵੇਂ ਦਿਨ ਦੀ ਸ਼ੁਰੂਆਤ
. . .  1 day ago
ਇੰਦੌਰ, 28 ਨਵੰਬਰ-ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 82ਵਾਂ ਦਿਨ ਹੈ। 'ਭਾਰਤ ਜੋੜੋ ਯਾਤਰਾ' ਦੇ 82ਵੇਂ ਦਿਨ ਦੀ ਸ਼ੁਰੂਆਤ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਇੰਦੌਰ ਦੇ ਵੱਡੇ ਗਣਪਤੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਮਾਘ ਸੰਮਤ 551

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪੁਸਤਕ ਮੇਲੇ ਦੇ 5ਵੇਂ ਦਿਨ ਭਗਤ ਸਿੰਘ, ਫੈਜ਼, ਪਾਸ਼ ਤੇ ਦਲੀਪ ਕੌਰ ਟਿਵਾਣਾ ਦੀਆਂ ਕਿਤਾਬਾਂ ਨੌਜਵਾਨ ਨੇ ਵੱਧ ਖਰੀਦੀਆਂ

ਚੰਡੀਗੜ੍ਹ, 5 ਫਰਵਰੀ (ਮਨਜੋਤ ਸਿੰਘ ਜੋਤ)-ਨੈਸ਼ਨਲ ਬੁੱਕ ਟਰੱਸਟ ਭਾਰਤ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਕੈਂਪਸ ਵਿਚ ਲਗਾਏ ਗਏ ਇਸ 9 ਰੋਜ਼ਾ ਕਿਤਾਬ ਮੇਲੇ ਵਿਚ ਵੱਡੀ ਗਿਣਤੀ ਵਿਚ ਪਾਠਕ ਅੱਪੜ ਰਹੇ ਹਨ | ਵੱਖੋ-ਵੱਖ ਪਬਲਿਸ਼ਰਾਂ ਨਾਲ ਕੀਤੀ ਗੱਲਬਾਤ ਤੋਂ ਬਾਅਦ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਕਿਤਾਬਾਂ ਨੂੰ ਜ਼ਿਆਦਾ ਪਸੰਦ ਕਰ ਰਹੀ ਹੈ, ਉੱਥੇ ਭਗਤ ਸਿੰਘ ਦੀ ਡਾਇਰੀ ਤੇ ਜਸਵੰਤ ਕੰਵਲ ਦੇ ਨਾਵਲ ਵੀ ਵੱਡੀ ਤਾਦਾਦ ਵਿਚ ਖ਼ਰੀਦੇ ਜਾ ਰਹੇ ਹਨ | ਪੰਜਾਬੀ ਪਬਲਿਸ਼ਰ, ਚੇਤਨਾ ਪ੍ਰਕਾਸ਼ਨ, ਲੋਕ ਗੀਤ ਪ੍ਰਕਾਸ਼ਨ ਤੇ ਸਪਤਰਿਸ਼ੀ ਆਦਿ ਨਾਲ ਹੋਈ ਗੱਲਬਾਤ ਤੋਂ ਇਹ ਵੀ ਤੱਥ ਸਾਹਮਣੇ ਆਏ ਕਿ ਇਨ੍ਹਾਂ 5 ਦਿਨਾਂ ਦੌਰਾਨ ਦਲੀਪ ਕੌਰ ਟਿਵਾਣਾ ਦੀਆਂ ਲਿਖਤਾਂ ਖ਼ਾਸ ਕਰ, 'ਇਹੋ ਹਮਾਰਾ ਜੀਵਣਾ' ਦੀ ਭਾਲ ਨੌਜਵਾਨ ਪੀੜ੍ਹੀ ਵਲੋਂ ਸਭ ਤੋਂ ਵੱਧ ਖਰੀਦ ਕੀਤੀ ਜਾ ਰਹੀ ਹੈ | ਕਵਿਤਾ, ਸ਼ਾਇਰੀ ਨੂੰ ਪਸੰਦ ਕਰਨ ਵਾਲੇ ਪਾਠਕਾਂ ਵਿਚ ਵੀ ਵੱਡੀ ਗਿਣਤੀ ਨੌਜਵਾਨ ਮੁੰਡੇ-ਕੁੜੀਆਂ ਦੀ ਹੀ ਹੈ, ਜਿਹੜੇ ਪਾਸ਼, ਫੈਜ਼ ਅਹਿਮਦ ਫੈਜ਼, ਸ਼ਿਵ ਬਟਾਲਵੀ ਤੇ ਸੁਰਜੀਤ ਪਾਤਰ ਦੀਆਂ ਕਿਤਾਬਾਂ ਵੱਡੀ ਤਾਦਾਦ ਵਿਚ ਖ਼ਰੀਦ ਰਹੇ ਹਨ | ਇਸ ਤੋਂ ਇਲਾਵਾ ਜਿੱਥੇ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਦੇ ਨਾਵਲ ਵੀ ਵੱਡੀ ਗਿਣਤੀ ਵਿਚ ਵਿਕ ਰਹੇ ਹਨ, ਉੱਥੇ ਹੀ ਉਰਦੂ ਅਕੈਡਮੀਆਂ ਨਾਲ ਸਬੰਧਤ ਸਟਾਲਾਂ 'ਤੇ ਉਰਦੂ ਲਿਖਣ ਤੇ ਪੜ੍ਹਨ ਦੇ ਚਾਹਵਾਨ ਨੌਜਵਾਨ ਉਰਦੂ ਦੇ ਕੈਦੇ ਆਮ ਖ਼ਰੀਦਦੇ ਦੇਖੇ ਗਏ, ਜਦੋਂ ਕਿ ਭਾਸ਼ਾ ਵਿਭਾਗ ਵਲੋਂ ਲਗਾਈ ਗਈ ਕਿਤਾਬਾਂ ਦੀ ਸਟਾਲ 'ਤੇ ਭਾਈ ਕਾਹਨ ਸਿੰਘ ਨਾਭਾ ਦੀ ਖ਼ੋਜੀ ਰਚਨਾ 'ਮਹਾਨਕੋਸ਼' ਸਭ ਤੋਂ ਵੱਧ ਪਾਠਕਾਂ ਦੇ ਹੱਥਾਂ ਵਿਚ ਵੇਖਿਆ ਗਿਆ | ਵੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀ ਜਿੱਥੇ ਸਕੂਲ ਅਧਿਆਪਕਾਂ ਦੀ ਨਿਗਰਾਨੀ ਵਿਚ ਕਿਤਾਬ ਮੇਲੇ ਵਿਚ ਪਹੁੰਚ ਰਹੇ ਹਨ, ਉੱਥੇ ਹੀ ਮਾਪਿਆਂ ਨਾਲ ਕਿਤਾਬ ਮੇਲੇ ਵਿਚ ਵੀ ਬਾਲ ਪਾਠਕ ਬਾਲ ਸਾਹਿਤ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ | ਜਿਨ੍ਹਾਂ ਵਿਚ ਤਸਵੀਰਾਂ ਨਾਲ ਕਹਾਣੀਆਂ, ਕਵਿਤਾਵਾਂ, ਕੌਮਿਕਸ ਆਦਿ ਸ਼ਾਮਿਲ ਹੈ |

ਚੰਡੀਗੜ੍ਹ 'ਚ ਯੂ. ਟੀ. ਪਾਵਰਮੈਨ ਯੂਨੀਅਨ ਵਲੋਂ ਮੰਗਾਂ ਸਬੰਧੀ ਰੋਸ ਰੈਲੀ

ਚੰਡੀਗੜ੍ਹ, 5 ਫਰਵਰੀ (ਅਜਾਇਬ ਸਿੰਘ ਔਜਲਾ)- ਯੂ.ਟੀ ਪਾਵਰਮੈਨ ਯੂਨੀਅਨ ਦੇ ਸੱਦੇ 'ਤੇ ਚੰਡੀਗੜ੍ਹ ਦੇ ਬਿਜਲੀ ਕਰਮਚਾਰੀਆਂ ਵਲੋਂ ਅੱਜ ਬਿਜਲੀ ਦਫ਼ਤਰ ਸੈਕਟਰ 19 ਚੰਡੀਗੜ੍ਹ ਵਿਖੇ ਰੋਸ ਰੈਲੀ ਕੀਤੀ ਗਈ | ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਕਾਰਜਕਾਰੀ ...

ਪੂਰੀ ਖ਼ਬਰ »

ਹਰਿਆਣਾ ਤਰਜ਼ 'ਤੇ ਚੰਡੀਗੜ੍ਹ ਦੇ ਪਿੰਡਾਂ ਦੀਆਂ ਰਜਿਸਟਰੀਆਂ ਕਰਨ ਦੀ ਯੋਜਨਾ ਵਿਚਾਰ ਅਧੀਨ

ਚੰਡੀਗੜ੍ਹ, 5 ਫਰਵਰੀ (ਆਰ.ਐਸ.ਲਿਬਰੇਟ)-ਚੰਡੀਗੜ੍ਹ ਪ੍ਰਸ਼ਾਸਨ ਜਲਦ ਪਿੰਡ ਦੀ ਲਾਲ ਡੋਰੇ ਤੋਂ ਬਾਹਰ ਦੀ ਜ਼ਮੀਨਾਂ ਦੀਆਂ ਰਜਿਸਟਰੀਆਂ ਹਰਿਆਣਾ ਦੀ ਤਰਜ਼ 'ਤੇ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ | ਹਰਿਆਣੇ ਦੀ ਇਸ ਪਹਿਲਕਦਮੀ 'ਤੇ ਯੂ ਟੀ ਪ੍ਰਸ਼ਾਸਨ ਵੀ ਅਧਿਐਨ ਕਰ ...

ਪੂਰੀ ਖ਼ਬਰ »

ਰਵਨੀਤ ਕੌਰ ਵਲੋਂ ਜੱਜ ਲਈ ਐਚ. ਸੀ. ਐਸ. (ਜੁਡੀਸ਼ੀਅਲ ਬਰਾਂਚ) 'ਚ ਹਾਸਲ ਕੀਤਾ 12ਵਾਂ ਰੈਂਕ

ਚੰਡੀਗੜ੍ਹ, 5 ਫਰਵਰੀ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਦੀ ਰਵਨੀਤ ਕੌਰ ਨੇ ਐਚ.ਸੀ.ਐਸ (ਜੁਡੀਸ਼ੀਅਲ ਬਰਾਂਚ) ਵਿਚ 12ਵਾਂ ਰੈਂਕ ਹਾਸਲ ਕਰਕੇ ਆਪਣੇ ਮਾਤਾ-ਪਿਤਾ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ | ਰਵਨੀਤ ਨੇ ਪਹਿਲੀ ਕੋਸ਼ਿਸ਼ ਵਿਚ ਹੀ ਪ੍ਰੀਖਿਆ ਪਾਸ ਕੀਤੀ ਹੈ | ਜਿਸ ...

ਪੂਰੀ ਖ਼ਬਰ »

ਵਿਜੀਲੈਂਸ ਵਲੋਂ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਗਿ੍ਫ਼ਤਾਰ

ਚੰਡੀਗੜ੍ਹ, 5 ਫਰਵਰੀ (ਅਜੀਤ ਬਿਊਰੋ)-ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਥਾਣਾ ਡਵੀਜ਼ਨ -1, ਜਲੰਧਰ ਸ਼ਹਿਰ ਵਿੱਚ ਤਾਇਨਾਤ ਏ.ਐਸ.ਆਈ. ਸਤਪਾਲ ਨੂੰ ਰਿਸ਼ਵਤ ਦੇ ਕੇਸ ਵਿੱਚ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਮਾਮਲੇ ਵਿੱਚ ਵਿਚੋਲੇ ਵਜੋਂ ਕੰਮ ਕਰ ਰਹੇ ...

ਪੂਰੀ ਖ਼ਬਰ »

ਦਿੱਲੀ 'ਚ ਕਮਲ ਖਿੜਾਉਣ ਲਈ ਚੰਡੀਗੜ੍ਹ ਭਾਜਪਾ ਸੂਦ ਦੀ ਅਗਵਾਈ 'ਚ ਸਰਗਰਮ

ਚੰਡੀਗੜ੍ਹ, 5 ਫਰਵਰੀ (ਅਜੀਤ ਬਿਊਰੋ)-ਦਿੱਲੀ 'ਚ ਕਮਲ ਖਿਲਾਉਣ ਲਈ ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਨ ਸੂਦ ਦੀ ਅਗਵਾਈ 'ਚ ਸਰਗਰਮ ਨਜ਼ਰ ਆ ਰਹੀ ਹੈ | ਅੱਜ ਅਰਵਿੰਦ ਕੇਜਰੀਵਾਲ ਨੂੰ ਢਾਹ ਲਾਉਂਦੇ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਅਰੁਣ ਸੂਦ ਨੇ ਪ੍ਰਜਾਪਤੀ ਭਾਈਚਾਰਾ ...

ਪੂਰੀ ਖ਼ਬਰ »

ਸੈਕਟਰ 17 'ਚ ਲਗਜ਼ਰੀ ਬੀ. ਐਮ. ਡਬਲਯੂ. ਕਾਰ ਨੂੰ ਲੱਗੀ ਅੱਗ

ਚੰਡੀਗੜ੍ਹ, 5 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਬੀਤੇ ਦਿਨ ਸੈਕਟਰ 17 ਵਿਚ ਇਕ ਬੀ.ਐਮ.ਡਬਲਯੂ. ਕਾਰ ਅੰਦਰ ਅਚਾਨਕ ਅੱਗ ਲੱਗ ਗਈ | ਕਾਰ ਚਾਲਕ ਨੇ ਤੁਰੰਤ ਇਸ ਦੀ ਜਾਣਕਾਰੀ ਫਾਇਰ ਬ੍ਰੀਗੇਡ ਨੂੰ ਦਿੱਤੀ ਜਿਸ ਦੇ ਬਾਅਦ ਕਾਰ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ | ਅੱਗ ...

ਪੂਰੀ ਖ਼ਬਰ »

ਗੈਂਗਸਟਰ ਦਾ ਭਰਾ ਦੇਸੀ ਪਿਸਤੌਲ ਤੇ ਤਿੰਨ ਜਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ

ਚੰਡੀਗੜ੍ਹ, 5 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਅਪਰਾਧਿਕ ਮਾਮਲੇ ਵਿਚ ਭਗੌੜੇ ਇਕ ਮੁਲਜ਼ਮ ਨੂੰ ਪੁਲਿਸ ਸਟੇਸ਼ਨ ਸੈਕਟਰ 31 ਦੀ ਟੀਮ ਨੇ .9 ਐਮ.ਐਮ. ਦੇ ਦੇਸੀ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਵਿਪਨ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਲਈ ਹੈਲਪਲਾਇਨ ਨੰਬਰ ਜਾਰੀ

ਚੰਡੀਗੜ੍ਹ, 5 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਤੋਂ ਵਾਪਸ ਆਏ 136 ਲੋਕਾਂ ਵਿਚੋਂ 3 ਨੂੰ ਵੱਖ-ਵੱਖ ਜ਼ਿਲਿ੍ਹਆਂ ਦੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਹੈ | ਇਨ੍ਹਾਂ ਵਿਚੋਂ 2 ਲੋਕਾਂ ਦਾ ਕੋਰੋਨਾ ਵਾਇਰਸ ਨਹੀਂ ਪਾਇਆ ...

ਪੂਰੀ ਖ਼ਬਰ »

ਸੋਸ਼ਲ ਵੈੱਲਫੇਅਰ ਤੇ ਡਿਵੈਲਪਮੈਂਟ ਐਸੋਸੀਏਸ਼ਨ ਸੈਕਟਰ-79 ਨੇ ਸਮਾਗਮ ਕਰਵਾਇਆ

ਐੱਸ. ਏ. ਐੱਸ. ਨਗਰ, 5 ਫਰਵਰੀ (ਕੇ. ਐੱਸ. ਰਾਣਾ)-ਸੋਸ਼ਲ ਵੈਲਫੇਅਰ ਅਤੇ ਡਿਵੈਲਪਮੈਂਟ ਐਸੋਸੀਏਸ਼ਨ (ਰਜਿ:) ਸੈਕਟਰ-79 ਮੁਹਾਲੀ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਹਰਦਿਆਲ ਸਿੰਘ ਬਡਬਰ ਦੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ...

ਪੂਰੀ ਖ਼ਬਰ »

ਐਨ. ਜੀ. ਓ. ਨੇ ਖੇਡਾਂ ਦੇ ਲਈ ਅੰਗਹੀਣ ਬੱਚਿਆਂ ਦਾ ਉਤਸ਼ਾਹ ਵਧਾਇਆ

ਲਾਲੜੂ, 5 ਫਰਵਰੀ (ਰਾਜਬੀਰ ਸਿੰਘ)-ਜ਼ੀਰਕਪੁਰ ਦੀ ਐਨ. ਜੀ. ਓ. ਗਰੇਸ ਦੇ ਨੌਜਵਾਨ ਮੈਂਬਰਾਂ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਜਿਊਲੀ ਦੇ ਅੰਗਹੀਣ ਬੱਚਿਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਸਬੰਧੀ ਪ੍ਰੇਰਿਤ ਕਰਨ ਦੇ ਉਦੇਸ਼ ਤਹਿਤ ਵਿਸ਼ੇਸ਼ ਕੈਂਪ ਲਗਾ ਕੇ ਇਨ੍ਹਾਂ ...

ਪੂਰੀ ਖ਼ਬਰ »

ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਦੀ ਸਕੱਤਰ ਸਕੂਲ ਸਿੱਖਿਆ ਨਾਲ ਮੀਟਿੰਗ

ਐੱਸ. ਏ. ਐੱਸ. ਨਗਰ, 5 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ ਦੀ ਅਗਵਾਈ ਹੇਠ ਮੁਹਾਲੀ ਵਿਖੇ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਨਾਲ ਅਹਿਮ ਮੀਟਿੰਗ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਦਸਮੇਸ਼ ਵੇਲਫੇਅਰ ਕੌਾਸਲ ਨੇ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

ਐੱਸ. ਏ. ਐੱਸ. ਨਗਰ, 5 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਦਸਮੇਸ਼ ਵੈਲਫੇਅਰ ਕੌਾਸਲ ਮੁਹਾਲੀ ਵਲੋਂ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਾਸਲ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਕੌਾਸਲ ਵਲੋਂ ਜਾਰੀ ...

ਪੂਰੀ ਖ਼ਬਰ »

ਦੇਸ਼ ਦੇ 11,064 ਏ. ਆਈ. ਸੀ. ਟੀ. ਈ. ਤੋਂ ਮਾਨਤਾ ਪ੍ਰਾਪਤ ਕਾਲਜਾਂ ਲਈ ਅਪਰੂਵਲ ਪ੍ਰੋਸੈੱਸ ਹੈਂਡਬੁੱਕ ਜਾਰੀ

ਐੱਸ. ਏ. ਐੱਸ. ਨਗਰ, 5 ਫਰਵਰੀ (ਕੇ. ਐੱਸ. ਰਾਣਾ)-ਆਲ ਇੰਡੀਆਂ ਕੌਾਸਲ ਫਾਰ ਟੈਕਨੀਕਲ ਐਜੂਕੇਸ਼ਨ (ਏ. ਆਈ. ਸੀ. ਟੀ. ਈ.) ਮਨਿਸਟਰੀ ਆਫ਼ ਹਿਊਮਨ ਰਿਸੋਰਸ ਡਿਵੈਲਪਮੈਂਟ (ਐਮ. ਐਚ. ਆਰ. ਡੀ.) ਨਵੀਂ ਦਿੱਲੀ ਨੇ ਅਕਾਦਮਿਕ ਸੈਸ਼ਨ 2020-21 ਲਈ ਦੇਸ਼ ਅੰਦਰ ਮੌਜੂਦ 11,064 ਤਕਨੀਕੀ ...

ਪੂਰੀ ਖ਼ਬਰ »

ਵਿਦਿਆ ਜੋਤੀ ਕਾਲਜ ਹੋਟਲ ਮੈਨੇਜਮੈਂਟ ਦਾ ਵਿਦਿਆਰਥੀ 9 ਦਿਨਾਂ ਤੋਂ ਲਾਪਤਾ

ਡੇਰਾਬੱਸੀ, 5 ਫਰਵਰੀ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਪਿੰਡ ਘੋਲੂਮਾਜਰਾ ਨੇੜੇ ਸਥਿਤ ਵਿਦਿਆ ਜੋਤੀ ਕਾਲਜ ਵਿਖੇ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ 19 ਸਾਲਾ ਵਿਸ਼ਨੂੰ ਪ੍ਰਸ਼ਾਦ ਪਿਛਲੇ 9 ਦਿਨਾਂ ਤੋਂ ਲਾਪਤਾ ਹੈ | ਮਾਮਲੇ ਦੀ ਜਾਂਚ ਕਰ ਰਹੇ ਏ. ...

ਪੂਰੀ ਖ਼ਬਰ »

ਕੌਾਸਲਰ ਤਸਿੰਬਲੀ ਨੇ ਸੈਕਟਰ-67 ਵਿਖੇ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ

ਐੱਸ. ਏ. ਐੱਸ. ਨਗਰ, 5 ਫਰਵਰੀ (ਕੇ. ਐੱਸ. ਰਾਣਾ)-ਨਗਰ ਨਿਗਮ ਮੁਹਾਲੀ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਗਈ ਹੈ ਅਤੇ ਲੋਕਾਂ ਦੀ ਸਲਾਹ ਨਾਲ ਵੱਖ-ਵੱਖ ਕਾਰਜ ਕਰਵਾਏ ਜਾ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੌਾਸਲਰ ਪਰਵਿੰਦਰ ਸਿੰਘ ਤਸਿੰਬਲੀ ਨੇ ...

ਪੂਰੀ ਖ਼ਬਰ »

ਇੰਡੋ ਗਲੋਬਲ ਕਾਲਜਿਜ਼ ਵਿਖੇ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਜ਼ਿੰਦਗੀ 'ਚ ਸਫ਼ਲਤਾ ਦੇ ਗੁਰ ਸਮਝਾਏ

ਐੱਸ. ਏ. ਐੱਸ. ਨਗਰ, 5 ਫਰਵਰੀ (ਕੇ. ਐੱਸ. ਰਾਣਾ)-ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ਼ ਵਿਖੇ ਵਿਦਿਆਰਥੀਆਂ ਨੂੰ ਸਫ਼ਲ ਇਨਸਾਨ ਬਣਨ ਅਤੇ ਤਰੱਕੀ ਦੇ ਰਸਤਿਆਂ ਨੂੰ ਲੱਭਣ ਦੇ ਤਰੀਕੇ ਦੱਸਣ ਦੇ ਉਦੇਸ਼ ਤਹਿਤ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿਚ ਪ੍ਰਸਿੱਧ ...

ਪੂਰੀ ਖ਼ਬਰ »

ਦੀ ਹੋਲੀ ਵੰਡਰਜ਼ ਸਕੂਲ ਵਿਖੇ ਵਿਦਿਆਰਥੀਆਂ ਲਈ ਵਰਕਸ਼ਾਪ ਲਗਾਈ

ਖਰੜ, 5 ਫਰਵਰੀ (ਜੰਡਪੁਰੀ)-ਦੀ ਹੋਲੀ ਵੰਡਰਜ਼ ਸਮਾਰਟ ਸਕੂਲ ਵਲੋਂ ਆਧੁਨਿਕਤਾ ਦੇ ਦੌਰ 'ਚ ਗੁਆਚ ਰਹੇ ਪੁਰਾਣੇ ਵਿਰਸੇ ਨਾਲ ਆਪਣੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਅਤੇ ਉਨ੍ਹ•ਾਂ ਨੂੰ ਰੰਗ-ਬਿਰੰਗੇ ਕਾਗ਼ਜ਼ਾਂ ਨਾਲ ਕਲਾਕਿ੍ਤੀਆਂ, ਡਿਜ਼ਾਈਨ, ਫੱੁਲ ਅਤੇ ਰੰਗੋਲੀ ...

ਪੂਰੀ ਖ਼ਬਰ »

ਸੇਕਰਡ ਸੋਲਜ਼ ਸਕੂਲ ਦੇ 6 ਵਿਦਿਆਰਥੀਆਂ ਦੀ ਕੌਮੀ ਰੀਡਿੰਗ ਚੈਲੇਂਜ ਲਈ ਚੋਣ

ਖਰੜ, 5 ਫਰਵਰੀ (ਜੰਡਪੁਰੀ)-ਸੈਕਰਡ ਸੋਲਜ਼ ਸਕੂਲ ਦੇ 6 ਵਿਦਿਆਰਥੀਆਂ ਨੇ ਸੀ. ਬੀ. ਐੱਸ. ਈ. ਦੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਦੇ ਦੂਜੇ ਰਾਊਾਡ ਲਈ ਕੁਆਲੀਫ਼ਾਈ ਕੀਤਾ ਹੈ | ਸੀ. ਬੀ. ਐੱਸ. ਈ. ਵਲੋਂ ਦੇਸ਼ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਦੀ ਕਿਤਾਬਾਂ ਨੂੰ ਪੜ੍ਹਨ ਦੀ ...

ਪੂਰੀ ਖ਼ਬਰ »

ਰਿਆਤ-ਬਾਹਰਾ ਯੂਨੀਵਰਸਿਟੀ ਦੇ ਲਾਈਫ਼ ਸਾਇੰਸਿਜ਼ ਵਿਭਾਗ ਵਲੋਂ 'ਵਰਲਡ ਵੱਟਲੈਂਡਜ਼ ਡੇ' ਮਨਾਇਆ

ਐੱਸ. ਏ. ਐੱਸ. ਨਗਰ, 5 ਫਰਵਰੀ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਦੇ ਲਾਈਫ਼ ਸਾਇੰਸਿਜ਼ ਵਿਭਾਗ ਵਲੋਂ 'ਵੇਟਲੈਂਡਜ਼ ਅਤੇ ਬਾਇਓ ਡਾਇਵਰਸਿਟੀ-2020' ਵਿਸ਼ੇ ਤਹਿਤ 'ਵਰਲਡ ਵੈਟਲੈਂਡਜ਼ ਡੇ' ਮਨਾਇਆ ਗਿਆ | ਇਸ ਮੌਕੇ ਜੀਵ-ਵਿਭਿੰਨਤਾ ਦੀ ਸਾਂਭ-ਸੰਭਾਲ, ਮਨੁੱਖਤਾ ਅਤੇ ...

ਪੂਰੀ ਖ਼ਬਰ »

ਆਲ ਇੰਡੀਆ ਪ੍ਰੋਵੀਡੈਂਟ ਫ਼ੰਡ ਦੀ ਸੇਵਾਮੁਕਤ ਪੈਨਸ਼ਨਰ ਵਰਕਰ ਫੈਡਰੇਸ਼ਨ ਵਲੋਂ ਭੁੱਖ ਹੜਤਾਲ ਸ਼ੁਰੂ

ਚੰਡੀਗੜ੍ਹ, 5 ਫਰਵਰੀ (ਅਜਾਇਬ ਸਿੰਘ ਔਜਲਾ)-ਆਲ ਇੰਡੀਆ ਪ੍ਰੋਵੀਡੈਂਟ ਫ਼ੰਡ ਦੇ ਸੇਵਾਮੁਕਤ ਪੈਨਸ਼ਨਰ ਵਰਕਰ ਫੈਡਰੇਸ਼ਨ ਪੰਜਾਬ ਵਲੋਂ ਅੱਜ ਸੈਕਟਰ 17 ਵਿਖੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਇਕ ਰੋਸ ਧਰਨਾ ਦਿੱਤਾ ਗਿਆ | ਇਸ ਧਰਨੇ ਦੌਰਾਨ ਮੁਲਾਜ਼ਮ ਮੰਗਾਂ ਦੀ ਪੂਰਤੀ ਨਾ ...

ਪੂਰੀ ਖ਼ਬਰ »

ਮਾਈਨਿੰਗ ਿਖ਼ਲਾਫ਼ ਕਾਰਵਾਈ 'ਤੇ ਇੱਕ ਵਕੀਲ ਨੇ ਉਠਾਏ ਸਵਾਲ

ਚੰਡੀਗੜ੍ਹ, 5 ਫਰਵਰੀ (ਅਜੀਤ ਬਿਊਰੋ)-ਬੀਤੇ ਦਿਨੀਂ ਪੰਜਾਬ ਦੇ ਖਣਨ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਗ਼ੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਅਨਸਰਾਂ ਿਖ਼ਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਦੇਣ ਦੇ ਬਿਆਨ 'ਤੇ ਅੱਜ ਦਿਨੇਸ਼ ਚੱਢਾ ਵਕੀਲ ਨੇ ਸਵਾਲ ਉਠਾਉਂਦੇ ਕਿਹਾ ...

ਪੂਰੀ ਖ਼ਬਰ »

ਓਲਡ ਯਾਦਵਿੰਦਰੀਅਨ ਐਸੋਸੀਏਸ਼ਨ (ਓਇਆ) ਵਲੋਂ ਆਪਣੇ ਸਾਲਾਨਾ ਮੁਕਾਬਲੇ 8 ਫਰਵਰੀ ਤੋਂ- ਕੁਸ਼ਲਪਾਲ ਸਿੰਘ ਮਾਨ

ਚੰਡੀਗੜ੍ਹ, 5 ਫਰਵਰੀ (ਅਜਾਇਬ ਸਿੰਘ ਔਜਲਾ)-ਓਲਡ ਯਾਦਵਿੰਦਰੀਅਨ ਐਸੋਸੀਏਸ਼ਨ (ਓਇਆ) ਵਲੋਂ ਪੁੱਡਾ ਗਰਾੳਾੂਡ ਮੋਹਾਲੀ ਵਿਖੇ 9ਵੀਂ ਆਟੋਕ੍ਰਾਸ, ਮੋਟੋਕ੍ਰਾਸ ਅਤੇ ਆਫ-ਰੋਡਿੰਗ ਚੁਨੌਤੀ 2020 (ਚੌਹ-ਪਹੀਆ ਵਾਹਨ, ਦੋ-ਪਹੀਆ ਵਾਹਨ ਅਤੇ 4 ਬਾਈ 4 ਵਾਹਨ) ਮੁਕਾਬਲੇ ਕਰਵਾਏ ਜਾਣਗੇ | ...

ਪੂਰੀ ਖ਼ਬਰ »

ਹਰਿਆਣਾ ਸਕੂਲ ਸਿੱਖਿਆ ਵਿਭਾਗ ਬੋਰਡ ਪ੍ਰੀਖਿਆ 'ਚ ਸੁਧਾਰ ਲਈ ਯਤਨਸ਼ੀਲ

ਚੰਡੀਗੜ੍ਹ, 5 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਨੇ ਨਿਰਦੇਸ਼ ਦਿੱਤੇ ਹਨ ਕਿ 10 ਫਰਵਰੀ ਨੂੰ ਰਾਜ ਦੇ ਸਾਰੇ ਜ਼ਿਲਿ੍ਹਆਂ ਵਿਚ ਡਿਪਟੀ ਕਮਿਸ਼ਨਰ ਉਕਤ ਸਿੱਖਿਆ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਮੁਬਾਰਿਕਪੁਰ ਵਿਖੇ ਹੋ ਰਹੀ ਨਾਜਾਇਜ਼ ਮਾਈਨਿੰਗ ਿਖ਼ਲਾਫ਼ ਕਾਰਵਾਈ ਕੇਵਲ ਖਾਨਾਪੂਰਤੀ
ਡੇਰਾਬੱਸੀ ਖੇਤਰ 'ਚ ਅੱਜ ਵੀ ਚਲਦੇ ਰਹੇ ਨਾਜਾਇਜ਼ ਮਾਈਨਿੰਗ ਦੇ ਕੰਮ 'ਚ ਲੱਗੇ ਟਿੱਪਰ

ਡੇਰਾਬੱਸੀ, 5 ਫਰਵਰੀ (ਗੁਰਮੀਤ ਸਿੰਘ)-ਅੱਜ ਮੁਬਾਰਿਕਪੁਰ ਵਿਖੇ ਚਲਦੀ ਨਾਜਾਇਜ਼ ਮਾਈਨਿੰਗ ਿਖ਼ਲਾਫ਼ ਕਾਰਵਾਈ ਦੇ ਨਾਂਅ 'ਤੇ ਕੇਵਲ ਖਾਨਾਪੂਰਤੀ ਹੀ ਕੀਤੀ ਗਈ | ਭਾਵੇਂ ਇਸ ਕਾਰਵਾਈ ਦੌਰਾਨ ਨਾਜਾਇਜ਼ ਮਾਈਨਿੰਗ ਦੇ ਕੰਮ 'ਚ ਲੱਗੇ ਲੋਕ ਤਾਂ ਮੌਕੇ ਤੋਂ ਫ਼ਰਾਰ ਹੋਣ 'ਚ ...

ਪੂਰੀ ਖ਼ਬਰ »

ਖਰੜ-ਲੁਧਿਆਣਾ ਹਾਈਵੇ 'ਚ ਕਿਉਂ ਹੋ ਰਹੀ ਹੈ ਦੇਰੀ - ਹਾਈਕੋਰਟ

ਚੰਡੀਗੜ੍ਹ, 5 ਫਰਵਰੀ (ਸੁਰਜੀਤ ਸਿੰਘ ਸੱਤੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖਰੜ-ਲੁਧਿਆਣਾ ਬਹੁਮਾਰਗੀ ਸੜਕ ਬਨਾਉਣ ਦੇ ਕੰਮ ਦੀ ਮੱਧਮ ਰਫ਼ਤਾਰ 'ਤੇ ਕਰੜਾ ਨੋਟਿਸ ਲੈਂਦਿਆਂ ਐਨ.ਐਚ.ਏ.ਆਈ ਤੋਂ ਜਵਾਬ ਤਲਬ ਕਰ ਲਿਆ ਹੈ ਕਿ ਆਖ਼ਰ ਇਸ ਕੰਮ ਵਿਚ ਦੇਰੀ ਕਿਉਂ ਹੋ ਰਹੀ ਹੈ | ...

ਪੂਰੀ ਖ਼ਬਰ »

ਇਗਨੂ 'ਚ ਦਾਖ਼ਲੇ ਦੀ ਆਖ਼ਰੀ ਤਾਰੀਖ਼ 15 ਫਰਵਰੀ ਤੱਕ ਵਧਾਈ

ਚੰਡੀਗੜ੍ਹ, 5 ਫਰਵਰੀ (ਆਰ.ਐਸ.ਲਿਬਰੇਟ)-ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਨੇ ਸਾਰੇ ਮਾਸਟਰ, ਗ੍ਰੈਜੂਏਟ, ਡਿਪਲੋਮਾ ਅਤੇ ਸਰਟੀਫਿਕੇਟ ਪ੍ਰੋਗਰਾਮਾਂ ਦੇ ਆਨਲਾਈਨ ਦਾਖ਼ਲੇ ਲਈ ਜਨਵਰੀ 2020 ਦੇ ਸੈਸ਼ਨ ਲਈ ਆਨਲਾਈਨ ਆਖ਼ਰੀ ਤਾਰੀਖ਼ 15 ਫਰਵਰੀ, 2020 ਤੱਕ ਵਧਾ ...

ਪੂਰੀ ਖ਼ਬਰ »

ਸਰਕਾਰ ਵਲੋਂ ਆਨਲਾਈਨ ਜਾਇਦਾਦ ਰਜਿਸਟਰ ਕਰਵਾਉਣ ਤੇੇ ਫ਼ਰਦ ਪ੍ਰਾਪਤੀ ਲਈ ਫ਼ੀਸ 'ਚ ਵਾਧਾ

ਡੇਰਾਬੱਸੀ, 5 ਫਰਵਰੀ (ਸ਼ਾਮ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ 1 ਫਰਵਰੀ ਤੋਂ ਆਨਲਾਈਨ ਜਾਇਦਾਦ ਰਜਿਸਟ੍ਰੇਸ਼ਨ ਕਰਵਾਉਣ ਅਤੇੇ ਫ਼ਰਦ ਪ੍ਰਾਪਤੀ ਲਈ ਫ਼ੀਸ 'ਚ ਵਾਧਾ ਕੀਤਾ ਗਿਆ ਹੈ | ਜਾਇਦਾਦ ਦੀ ਰਜਿਸਟ੍ਰੇਸ਼ਨ ਕਰਵਾਉਣ 'ਤੇ ਹੁਣ 'ਸਹੂਲਤ ਖ਼ਰਚ' ਵਜੋਂ 500 ਰੁਪਏ ਅਤੇ ਫ਼ਰਦ ...

ਪੂਰੀ ਖ਼ਬਰ »

ਪੁੱਡਾ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਦੀ ਹੰਗਾਮੀ ਮੀਟਿੰਗ

ਐੱਸ. ਏ. ਐੱਸ. ਨਗਰ, 5 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਪੁੱਡਾ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਦੀ ਹੰਗਾਮੀ ਮੀਟਿੰਗ ਪੁੱਡਾ ਦੀ ਪਾਰਕ 'ਚ ਕਮੇਟੀ ਦੇ ਚੇਅਰਮੈਨ ਮਹਿੰਦਰ ਸਿੰਘ ਮਲੋਆ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਪੁੱਡਾ ਅਤੇ ਗਮਾਡਾ ਦੇ ਸਮੂਹ ...

ਪੂਰੀ ਖ਼ਬਰ »

ਸੀ. ਪੀ. ਆਈ. (ਐੱਮ) ਵਲੋਂ 31 ਮਾਰਚ ਦੀ ਚੰਡੀਗੜ੍ਹ ਰੈਲੀ ਸਬੰਧੀ ਤਹਿਸੀਲ ਪੱਧਰੀ ਮੀਟਿੰਗ

ਡੇਰਾਬੱਸੀ, 5 ਫਰਵਰੀ (ਸ਼ਾਮ ਸਿੰਘ ਸੰਧੂ)-ਸੀ. ਪੀ. ਆਈ. (ਐੱਮ) ਦੀ ਤਹਿਸੀਲ ਡੇਰਾਬੱਸੀ ਇਕਾਈ ਵਲੋਂ ਪਾਰਟੀ ਦੇ ਦਫ਼ਤਰ ਕਾਮਰੇਡ ਰਤਨ ਸਿੰਘ ਚੇਤਨਾ ਟਰੱਸਟ ਗੁਲਾਬਗੜ੍ਹ ਰੋਡ ਡੇਰਾਬੱਸੀ ਵਿਖੇ 31 ਮਾਰਚ ਨੂੰ ਚੰਡੀਗੜ੍ਹ ਵਿਖੇ ਕੀਤੀ ਜਾਣ ਵਾਲੀ ਰੈਲੀ ਸਬੰਧੀ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਕਰਵਾਈ ਕਿਸਾਨ ਗੋਸ਼ਟੀ

ਖਰੜ, 5 ਫਰਵਰੀ (ਗੁਰਮੁੱਖ ਸਿੰਘ ਮਾਨ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਚੱਪੜਚਿੜੀ ਖੁਰਦ ਵਿਖੇ ਕਿਸਾਨ ਗੋਸ਼ਟੀ ਕਰਵਾਈ ਗਈ | ਇਸ ਮੌਕੇ ਡਾ: ਸੰਦੀਪ ਕੁਮਾਰ ਰਿਣਵਾਂ ਖੇਤੀਬਾੜੀ ਅਫ਼ਸਰ ਖਰੜ ਨੇ ਕਿਸਾਨਾਂ ਨੂੰ ਘੱਟ ਖ਼ਰਚਾ ਕਰਕੇ ਵੱਧ ...

ਪੂਰੀ ਖ਼ਬਰ »

ਪਿੰਡ ਬਡਾਲਾ ਵਿਖੇ ਸਾਬਕਾ ਕੈਬਨਿਟ ਮੰਤਰੀ ਕੰਗ ਵਲੋਂ ਖੇਡ ਮੇਲੇ ਦਾ ਉਦਘਾਟਨ

ਖਰੜ, 5 ਫਰਵਰੀ (ਗੁਰਮੁੱਖ ਸਿੰਘ ਮਾਨ)-ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਵੈਲਫੇਅਰ ਕਲੱਬ ਪਿੰਡ ਬਡਾਲਾ ਵਲੋਂ ਕਰਵਾਏ ਗਏ ਖੇਡ ਮੇਲੇ ਦੌਰਾਨ ਇੰਡੀਅਨ ਕੁੱਤਿਆਂ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਐੱਸ. ਏ. ਐੱਸ. ਨਗਰ, 5 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਮੁਹਾਲੀ ਵਿਖੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਅੱਜ ...

ਪੂਰੀ ਖ਼ਬਰ »

ਡੇਰਾਬੱਸੀ ਪੁਲਿਸ ਵਲੋਂ ਜਾਅਲੀ ਡਰਾਈਵਿੰਗ ਲਾਇਸੰਸ ਬਣਾਉਣ ਵਾਲੇ ਗਰੋਹ ਦਾ ਮੈਂਬਰ ਕਾਬੂ

ਡੇਰਾਬੱਸੀ, 5 ਫਰਵਰੀ (ਗੁਰਮੀਤ ਸਿੰਘ)-ਡੇਰਾਬੱਸੀ ਪੁਲਿਸ ਵਲੋਂ 3 ਹਜ਼ਾਰ ਰੁਪਏ 'ਚ ਜਾਅਲੀ ਡਰਾਈਵਿੰਗ ਲਾਇਸੰਸ ਬਣਾ ਕੇ ਦੇਣ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ | ਇਸ ਮੁਲਜ਼ਮ ਦੀ ਪਛਾਣ ਮਨੀਸ਼ ਕੁਮਾਰ ਗੁਪਤਾ (24) ਪੁੱਤਰ ਹਰੀਸ਼ ...

ਪੂਰੀ ਖ਼ਬਰ »

ਜ਼ਿਲ੍ਹਾ ਮੁਹਾਲੀ ਦੇ ਫ਼ੌਜ 'ਚ ਭਰਤੀ ਹੋਣ ਦੇ ਚਾਹਵਾਨਾਂ ਨੂੰ ਮਿਲੇਗੀ ਮੁਫ਼ਤ ਸਿਖਲਾਈ

ਲਾਲੜੂ, 5 ਫਰਵਰੀ (ਰਾਜਬੀਰ ਸਿੰਘ)-ਜ਼ਿਲ੍ਹਾ ਮੁਹਾਲੀ ਦੇ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਸੀ-ਪਾਈਟ ਲਾਲੜੂ ਵਿਖੇ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ-ਪਾਈਟ ਕੈਂਪ ਲਾਲੜੂ ਦੇ ਕੈਂਪ ਕਮਾਂਡਰ ਕਰਨਲ ਸਾਹਨਜੀਤ ਸਿੰਘ ...

ਪੂਰੀ ਖ਼ਬਰ »

ਡੀ. ਐੱਸ. ਪੀ. ਵਲੋਂ ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਮੀਟਿੰਗ

ਖਰੜ, 5 ਫਰਵਰੀ (ਜੰਡਪੁਰੀ)-ਖਰੜ ਦੇ ਡੀ. ਐੱਸ. ਪੀ. ਪਾਲ ਸਿੰਘ ਵਲੋਂ ਅੱਜ ਥਾਣਾ ਸਦਰ ਅਧੀਨ ਆਉਂਦੇ ਪਿੰਡਾਂ ਦੇ ਪੰਚਾਂ-ਸਰਪੰਚਾਂ ਤੇ ਹੋਰਨਾਂ ਮੁਹਤਬਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਡੀ. ਐੱਸ. ਪੀ. ਨੇ ਪਿੰਡਾਂ ਦੇ ਪੰਚਾਂ-ਸਰਪੰਚਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ...

ਪੂਰੀ ਖ਼ਬਰ »

ਹਾਰਡਵੇਅਰ ਦੀ ਦੁਕਾਨ 'ਚੋਂ 5 ਹਜ਼ਾਰ ਦੀ ਨਕਦੀ ਸਮੇਤ ਸਾਮਾਨ ਚੋਰੀ

ਲਾਲੜੂ, 5 ਫਰਵਰੀ (ਰਾਜਬੀਰ ਸਿੰਘ)-ਲਾਲੜੂ-ਹੰਡੇਸਰਾ ਸੰਪਰਕ ਸੜਕ ਨੇੜੇ ਸਰਦਾਰਪੁਰਾ ਮੋੜ 'ਤੇ ਸਥਿਤ ਇਕ ਹਾਰਡਵੇਅਰ ਦੀ ਦੁਕਾਨ ਵਿਚੋਂ ਚੋਰ 5 ਹਜ਼ਾਰ ਰੁਪਏ ਦੀ ਨਕਦੀ ਅਤੇ ਦੁਕਾਨ ਵਿਚ ਪਈਆਂ ਟੂਟੀਆਂ, ਐਲ. ਸੀ. ਡੀ. ਅਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਥਾਣਾ ...

ਪੂਰੀ ਖ਼ਬਰ »

ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸਟੇਟ ਬਾਡੀ ਦਾ ਗਠਨ

ਕੁਰਾਲੀ, 5 ਫਰਵਰੀ (ਹਰਪ੍ਰੀਤ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਇਜਲਾਸ ਦੌਰਾਨ ਯੂਨੀਅਨ ਦੀ ਸਟੇਟ ਬਾਡੀ ਦਾ ਗਠਨ ਕੀਤਾ ਗਿਆ | ਇਸ ਮੌਕੇ ਬਲਦੇਵ ਸਿੰਘ ਬੁੱਟਰ ਨੂੰ ਸਰਬਸੰਮਤੀ ਨਾਲ ਮੁੜ ਤੋਂ ਯੂਨੀਅਨ ਦਾ ਸੂਬਾ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਰਿਆੜ ਨੂੰ ਸੂਬਾ ...

ਪੂਰੀ ਖ਼ਬਰ »

ਪੰਚਕੂਲਾ ਵਿਖੇ ਮੋਟਰਾਈਜ਼ ਟ੍ਰੈਫ਼ਿਕ ਕੋਰੀਡੋਰ ਪ੍ਰਾਜੈਕਟ ਲਗਾਉਣ ਨੂੰ ਮਿਲੀ ਹਰੀ ਝੰਡੀ

ਪੰਚਕੂਲਾ, 5 ਫਰਵਰੀ (ਕਪਿਲ)-ਪੰਚਕੂਲਾ ਸ਼ਹਿਰ ਅੰਦਰ ਮੋਟਰਾਈਜ਼ ਟ੍ਰੈਫ਼ਿਕ ਕੋਰੀਡੋਰ ਪ੍ਰਾਜੈਕਟ ਲਗਾਉਣ ਨੂੰ ਨਗਰ ਨਿਗਮ ਦੀ ਪ੍ਰਸ਼ਾਸਕ ਸੁਮੇਧਾ ਕਟਾਰੀਆ ਵਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ | ਇਹ ਡਿਜ਼ਾਇਨ ਦੀਨਬੰਧੂ ਛੋਟੂ ਰਾਮ ਯੂਨੀਵਰਸਿਟੀ ਆਫ਼ ਸਾਇੰਸ ਐਾਡ ...

ਪੂਰੀ ਖ਼ਬਰ »

ਸੈਕਟਰ 56 'ਚ ਗਟਰ ਅੰਦਰ ਮਿਲੀ ਨਵਜੰਮੀ ਬੱਚੀ ਦੀ ਲਾਸ਼

ਚੰਡੀਗੜ੍ਹ, 5 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 56 ਵਿਚ ਪੈਂਦੇ ਇਕ ਗਟਰ ਅੰਦਰ ਇਕ ਨਵਜੰਮੀ ਬੱਚੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਲੜਕੀ ਵਲੋਂ ਆਪਣੇ ਦੋਸਤ 'ਤੇ ਜਬਰ-ਜਨਾਹ ਕਰਨ ਦਾ ਦੋਸ਼, ਮਾਮਲਾ ਦਰਜ

ਡੇਰਾਬੱਸੀ, 5 ਫਰਵਰੀ (ਗੁਰਮੀਤ ਸਿੰਘ)-ਹਰਿਆਣਾ ਦੇ ਫ਼ਤਿਆਬਾਦ ਦੀ ਰਹਿਣ ਵਾਲੀ ਇਕ ਲੜਕੀ ਨੇ ਜੱਗੀ ਕਾਲੋਨੀ ਅੰਬਾਲਾ ਵਿਖੇ ਰਹਿਣ ਵਾਲੇ ਆਪਣੇ ਇਕ ਦੋਸਤ 'ਤੇ ਡੇਰਾਬੱਸੀ ਦੇ ਹੋਟਲ 'ਚ ਉਸ ਨਾਲ ਜਬਰ-ਜਨਾਹ ਕਰਨ ਦਾ ਦੋਸ਼ ਲਗਾਇਆ ਹੈ | ਇਸ ਸਬੰਧੀ ਲੜਕੀ ਨੇ ਪਹਿਲਾਂ ਮਹਿਲਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀਆਂ 24 ਬੋਤਲਾਂ ਸਮੇਤ ਇਕ ਕਾਬੂ

ਖਰੜ, 5 ਫਰਵਰੀ (ਜੰਡਪੁਰੀ)-ਖਰੜ ਦੀ ਸਦਰ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀਆਂ 24 ਬੋਤਲਾਂ ਸਮੇਤ ਕਾਬੂ ਕੀਤਾ ਹੈ, ਜਿਸ ਦੀ ਪਛਾਣ ਲਾਲ ਚੰਦ ਵਾਸੀ ਪਿੰਡ ਨਿਆਂ ਸ਼ਹਿਰ ਬਡਾਲਾ ਵਜੋਂ ਹੋਈ | ਇਸ ਸਬੰਧੀ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 8 ਵਜੇ ...

ਪੂਰੀ ਖ਼ਬਰ »

ਸ਼ੈਲਟਰ ਟਰੱਸਟ ਵਲੋਂ ਸਰਕਾਰੀ ਸਕੂਲ ਡਹਿਰ ਨੂੰ ਐਲ. ਈ. ਡੀ. ਭੇਟ

ਲਾਲੜੂ, 5 ਫਰਵਰੀ (ਰਾਜਬੀਰ ਸਿੰਘ)-ਸਮਾਜ ਸੇਵੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਡਹਿਰ ਨੂੰ ਇਕ ਐਲ. ਈ. ਡੀ. ਭੇਟ ਕੀਤੀ ਗਈ ਹੈ | ਇਸ ਮੌਕੇ ਟਰੱਸਟ ਦੇ ਪ੍ਰਧਾਨ ਡਾ: ਦਲੇਰ ਸਿੰਘ ਮੁਲਤਾਨੀ ਨੇ ਕਿਹਾ ਕਿ ਬੱਚਿਆਂ ਦੀ ਸਮਾਰਟ ਸਕੂਲਾਂ ਵਿਚ ...

ਪੂਰੀ ਖ਼ਬਰ »

ਹੁਣ ਚੰਡੀਗੜ੍ਹ 'ਚ ਘਰ ਲੈਣ ਦਾ ਸੁਪਨਾ ਸਿਰਫ ਸੁਪਨਾ ਹੀ ਬਣਿਆ ਰਹੇਗਾ

ਚੰਡੀਗੜ੍ਹ, 5 ਫਰਵਰੀ (ਆਰ.ਐਸ.ਲਿਬਰੇਟ)-ਚੰਡੀਗੜ੍ਹ ਵਿਚ ਘਰ ਲੈਣ ਦਾ ਸੁਪਨਾ ਹੁਣ ਸੁਪਨਾ ਹੀ ਬਣਿਆ ਰਹੇਗਾ ਕਿਉਂਕਿ ਯੂ ਟੀ ਪ੍ਰਸ਼ਾਸਨ ਨਵੇਂ ਹਾਊਸਿੰਗ ਪ੍ਰਾਜੈਕਟਾਂ 'ਤੇ ਪਾਬੰਦੀ ਲਗਾ ਸਕਦਾ ਹੈ | ਇਸ ਸਬੰਧੀ ਪ੍ਰਕਿਰਿਆ 'ਤੇ ਕੰਮ ਸ਼ੁਰੂ ਹੋ ਗਿਆ ਹੈ | ਹਾਊਸਿੰਗ ਬੋਰਡ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX