ਤਾਜਾ ਖ਼ਬਰਾਂ


ਦਿੜ੍ਹਬਾ ਵਿਖੇ ਤੇਲ ਕੀਮਤਾਂ ਅਤੇ ਟੈਕਸਾਂ ਵਿਚ ਭਾਰੀ ਵਾਧੇ ਖ਼ਿਲਾਫ਼ ਟਰੱਕ ਅਪਰੇਟਰਾਂ ਨੇ ਕੀਤੀ ਹੜਤਾਲ
. . .  1 minute ago
ਦਿੜ੍ਹਬਾ ਮੰਡੀ (ਸੰਗਰੂਰ), 22 ਜੂਨ (ਹਰਬੰਸ ਸਿੰਘ ਛਾਜਲੀ) - ਤੇਲ ਕੀਮਤਾਂ ਵਿਚ ਭਾਰੀ ਵਾਧੇ ਖ਼ਿਲਾਫ਼ ਦਿੜ੍ਹਬਾ ਵਿਖੇ ਟਰੱਕ ਅਪਰੇਟਰਾਂ ਨੇ...
ਖੇਤਾਂ ਤੇ ਘਰਾਂ ਲਈ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਕਟੋਰਾ ਅੱਡੇ 'ਤੇ ਲਗਾਇਆ ਧਰਨਾ
. . .  6 minutes ago
ਆਰਿਫ਼ਕੇ, 22 ਜੂਨ (ਬਲਬੀਰ ਸਿੰਘ ਜੋਸਨ) - ਕਿਸਾਨਾਂ ਨੂੰ ਖੇਤਾਂ ਵਾਸਤੇ ਅੱਠ ਘੰਟੇ ਬਿਜਲੀ ਦੀ ਸਪਲਾਈ ਨਾ ਮਿਲਣ ਕਾਰਨ ਮਜਬੂਰਨ ਕਿਸਾਨਾਂ ਨੇ ਆਰਿਫਕੇ ਫ਼ਿਰੋਜ਼ਪੁਰ ਮੇਨ ਰੋਡ ਜਾਮ ਕਰ ਕੇ ...
ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵਿਨਿਊ ਨੇੜੇ ਮਿਲੀ ਅਣਪਛਾਤੀ ਲਾਸ਼
. . .  13 minutes ago
ਜਲੰਧਰ, 22 ਜੂਨ - ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵਿਨਿਊ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ...
ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਲੜੀ ਜਾਵੇਗੀ ਚੋਣ - ਖੜਗੇ
. . .  23 minutes ago
ਨਵੀਂ ਦਿੱਲੀ, 22 ਜੂਨ - ਕਾਂਗਰਸ ਦੇ ਸੰਸਦ ਮੈਂਬਰ ਅਤੇ ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੇ ਪੈਨਲ ਦੇ ਪ੍ਰਧਾਨ ਮੱਲੀਕਾਰਜੁਨ ਖੜਗੇ ਦਾ ਕਹਿਣਾ ਹੈ ...
ਕੋਵਿਡ19 'ਤੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦਾ ਵ੍ਹਾਈਟ ਪੇਪਰ
. . .  36 minutes ago
ਨਵੀਂ ਦਿੱਲੀ, 22 ਜੂਨ - ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕੋਵਿਡ19 'ਤੇ ਵ੍ਹਾਈਟ ਪੇਪਰ ਜਾਰੀ ਕੀਤਾ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਸੰਸਦ, ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਤ
. . .  50 minutes ago
ਨਵੀਂ ਦਿੱਲੀ, 22 ਜੂਨ - ਵਿਰੋਧੀ ਧਿਰ ਦੇ ਨੇਤਾ ਮੱਲੀਕਾਰਜੁਨ ਖੜਗੇ ਦੇ ਦਫ਼ਤਰ ਵਿਚ ਤਿੰਨ ਮੈਂਬਰੀ ਏ.ਆਈ.ਸੀ.ਸੀ. ਪੈਨਲ ਨੂੰ ਮਿਲਣ ...
ਐਸ.ਆਈ.ਟੀ.ਪਹੁੰਚੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਕਰਨ
. . .  34 minutes ago
ਚੰਡੀਗੜ੍ਹ, 22 ਜੂਨ (ਸੁਰਿੰਦਰਪਾਲ ਸਿੰਘ) - ਕੋਟਕਪੂਰਾ ਪੁਲਿਸ ਗੋਲੀਬਾਰੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਸ਼੍ਰੋਮਣੀ ਅਕਾਲੀ ਦਲ ਦੇ...
ਭਾਰਤ ਬਾਇਓਟੈਕ ਦੇ ਕੋਵੈਕਸਿਨ ਫੇਜ਼ 3 ਦੇ ਅੰਕੜਿਆਂ ਦੀ ਹੋਵੇਗੀ ਅੱਜ ਸਮੀਖਿਆ
. . .  about 1 hour ago
ਨਵੀਂ ਦਿੱਲੀ, 22 ਜੂਨ - ਭਾਰਤ ਬਾਇਓਟੈਕ ਦੇ ਕੋਵੈਕਸਿਨ ਦੇ ਫੇਜ਼ 3 ਦੇ ਅੰਕੜਿਆਂ ਦੀ ਸਮੀਖਿਆ ਕਰਨ ਲਈ ਵਿਸ਼ਾ ਮਾਹਰ ਕਮੇਟੀ ...
ਕੈਪਟਨ ਅੱਜ ਮੁੜ ਤਿੰਨ ਮੈਂਬਰੀ ਏ.ਆਈ.ਸੀ.ਸੀ. ਪੈਨਲ ਨੂੰ ਮਿਲਣਗੇ
. . .  about 1 hour ago
ਨਵੀਂ ਦਿੱਲੀ, 22 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਰਾਜ ਸਭਾ ਵਿਚ ਤਿੰਨ ਮੈਂਬਰੀ ਏ.ਆਈ.ਸੀ.ਸੀ. ਪੈਨਲ...
91 ਦਿਨਾਂ ਬਾਅਦ 50 ਹਜ਼ਾਰ ਤੋਂ ਹੇਠਾਂ ਆਇਆ ਨਵੇਂ ਕੋਵਿਡ19 ਕੇਸਾਂ ਦਾ ਅੰਕੜਾ
. . .  about 2 hours ago
ਨਵੀਂ ਦਿੱਲੀ, 22 ਜੂਨ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 42 ਹਜ਼ਾਰ 640 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਜੋ ਪਿਛਲੇ 91 ਦਿਨਾਂ ਬਾਅਦ ਘੱਟ ਕੇਸ...
ਗਲੀ 'ਚ ਗੱਡੀਆਂ ਲੰਘਾਉਣ ਤੋਂ ਹੋਏ ਝਗੜੇ 'ਚ ਇਕ ਨੌਜਵਾਨ ਦਾ ਕਤਲ, ਦੋ ਗੰਭੀਰ
. . .  about 3 hours ago
ਸੁਲਤਾਨਵਿੰਡ (ਅੰਮ੍ਰਿਤਸਰ), 22 ਜੂਨ (ਗੁਰਨਾਮ ਸਿੰਘ ਬੁੱਟਰ) - ਪੁਲਿਸ ਥਾਣਾ ਸੁਲਤਾਨਵਿੰਡ ਦੇ ਇਲਾਕਾ ਕੋਟ ਮਿੱਤ ਸਿੰਘ ਵਿਖੇ ਬੀਤੀ ਦੇਰ ਰਾਤ ਸ਼ਰਾਬੀ ਹੋਏ ਕੁਝ ਨੌਜਵਾਨਾਂ ਵਲੋਂ ਗਲੀ ਵਿਚੋਂ ਗੱਡੀਆਂ ਲੰਘਾਉਣ ਲਈ ਰਸਤੇ ਨੂੰ ਲੈ ਕੇ ਹੋਈ ਲੜਾਈ 'ਚ ਇਕ ਨੌਜਵਾਨ ਦਾ ਕਤਲ ਹੋ ਗਿਆ ਤੇ ਦੋ ਜਣੇ ਗੰਭੀਰ...
ਅੱਜ ਗੈਰ ਕਾਂਗਰਸੀ ਵਿਰੋਧੀ ਦਲਾਂ ਨਾਲ ਬੈਠਕ ਦੀ ਮੇਜ਼ਬਾਨੀ ਕਰਨਗੇ ਸ਼ਰਦ ਪਵਾਰ
. . .  about 3 hours ago
ਨਵੀਂ ਦਿੱਲੀ, 22 ਜੂਨ - ਨੈਸ਼ਨਲ ਕਾਂਗਰਸ ਪਾਰਟੀ ਦੇ ਪ੍ਰਮੁੱਖ ਸ਼ਰਦ ਪਵਾਰ ਅੱਜ ਮੰਗਲਵਾਰ ਨੂੰ ਗੈਰ ਕਾਂਗਰਸੀ ਵਿਰੋਧੀ ਦਲਾਂ ਦੀ ਬੈਠਕ ਦੀ ਮੇਜ਼ਬਾਨੀ ਕਰਨਗੇ। ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਖ਼ਿਲਾਫ਼ ਇਕਜੁੱਟ ਹੋਣ...
ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆ ਰਹੇ ਲੋਕ
. . .  about 3 hours ago
ਨਵੀਂ ਦਿੱਲੀ, 22 ਜੂਨ - ਕੋਰੋਨਾ ਦੀ ਪ੍ਰਚੰਡ ਦੂਸਰੀ ਲਹਿਰ ਦੇ ਮੱਧਮ ਪੈਣ ਨਾਲ ਜਿੱਥੇ ਸਰਕਾਰਾਂ ਵਲੋਂ ਕੋਰੋਨਾ ਨਿਯਮਾਂ ਵਿਚ ਢਿੱਲ ਦਿੱਤੀ ਜਾ ਰਹੀ ਹੈ। ਇਸ ਵਿਚਕਾਰ ਲੋਕਾਂ ਵਿਚਾਲੇ ਕੋਰੋਨਾ ਖ਼ੌਫ਼ ਨਦਾਰਦ ਹੁੰਦਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਦਿੱਲੀ ਵਿਚ ਉਸ ਵਕਤ ਵੇਖਣ ਨੂੰ ਮਿਲੀ, ਜਦੋਂ ਵੱਡੀ ਗਿਣਤੀ...
ਅੱਜ ਦਾ ਵਿਚਾਰ
. . .  about 3 hours ago
'ਆਪ' ਅਤੇ 'ਕਾਂਗਰਸ' ਦੋਵਾਂ ਨੇ ਮਿਲ ਕੇ ਕੁੰਵਰ ਵਿਜੇ ਪ੍ਰਤਾਪ ਦੀਆਂ ਸੇਵਾਵਾਂ ਦੀ ਕੀਤੀ ਕੋਝੀ ਵਰਤੋਂ - ਹਰਸਿਮਰਤ
. . .  1 day ago
ਚੰਡੀਗੜ੍ਹ , 21 ਜੂਨ - ਸਾਬਕਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ! ਜੋ ਅਸੀਂ ਪਹਿਲਾਂ ਤੋਂ ਦਾਅਵਾ ਕਰਦੇ ਆ ਰਹੇ ਹਾਂ, ਉਹ ਹੁਣ ਸਾਬਤ ਹੋ ਗਿਆ ਹੈ। 'ਆਪ' ਅਤੇ 'ਕਾਂਗਰਸ' ਦੋਵਾਂ ਨੇ ਮਿਲ ਕੇ ...
ਬ੍ਰੇਕਰ ਧਮਾਕਾ ਹੋਣ ਨਾਲ ਦੱਸ ਪਿੰਡਾਂ ’ਚ ਬਲੈਕ ਆਊਟ
. . .  1 day ago
ਅਮਰਕੋਟ, 21ਜੂਨ( ਗੁਰਚਰਨ ਸਿੰਘ ਭੱਟੀ)- ਸਥਾਨਕ ਬਿਜਲੀ ਘਰ ਵਿਖੇ ਬ੍ਰੇਕਰ ਲਾਉਣ ਸਮੇਂ ਬਹੁਤ ਵੱਡਾ ਧਮਾਕਾ ਹੋਇਆ ਜਿਸ ਨਾਲ ਜਾਨੀ ਨੁਕਸਾਨ ਹੋਣ ਤਾਂ ਬਚਾਅ ਹੋ ਗਿਆ ਪਰ ਲੱਗਭਗ ਦੱਸ ਪਿੰਡਾਂ ਦੀ ਬਿਜਲੀ ਸਪਲਾਈ ...
ਨਕਲੀ ਚਾਂਦੀ ਦੇ ਕੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ
. . .  1 day ago
ਘੋਗਰਾ, 21ਜੂਨ (ਆਰ. ਐੱਸ. ਸਲਾਰੀਆ)- ਅੱਡਾ ਘੋਗਰਾ ਦੇ ਨਜ਼ਦੀਕ ਪੇਂਦੇ ਤੋਏ ਮੌੜ ਤੇ ਰਵੀਦਾਸ ਮਾਰਕੀਟ ਵਿਚ ਸਿੱਧੀ ਜਿਊਲਰਜ਼ ਦੇ ਮਾਲਕ ਸੰਨੀ ਵਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਅਣਪਛਾਤੀਆਂ ...
ਕਿਸ਼ਨਪੁਰਾ ਇਲਾਕੇ 'ਚ ਨੌਜਵਾਨ ਨੂੰ ਮਾਰੀ ਗੋਲੀ
. . .  1 day ago
ਜਲੰਧਰ , 21 ਜੂਨ - ਕਿਸ਼ਨਪੁਰਾ ਇਲਾਕੇ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁੱਝ ਨੌਜਵਾਨਾ ਨੇ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਹਸਪਤਾਲ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ ।ਕੁੱਝ ਸਮਾਂ ਪਹਿਲਾਂ ਇਸ ਨੌਜਵਾਨ ...
ਬਜ਼ੁਰਗ ਔਰਤ ਦੀ ਨਹਿਰ ਵਿਚ ਡਿੱਗਣ ਨਾਲ ਮੌਤ
. . .  1 day ago
ਕੋਟ ਫ਼ਤੂਹੀ, 21 ਜੂਨ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਵਾਲੀ ਸੜਕ ਉੱਪਰ ਸੈਰ ਕਰਨ ਆਈ ਪੰਡੋਰੀ ਲੱਧਾ ਸਿੰਘ ਦੀ ਇਕ 80 ਕੁ ਸਾਲਾ ਬਜ਼ੁਰਗ ਔਰਤ ਦੇ ਨਹਿਰ ਵਿਚ ਡਿੱਗਣ ਨਾਲ ਉਸ ਦੀ ਮੌਤ ਹੋ ...
ਯੂਥ ਅਕਾਲੀ ਦਲ ਵਲੋਂ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਦਾ ਘਿਰਾਓ
. . .  1 day ago
ਲੁਧਿਆਣਾ, 21 ਜੂਨ( ਪੁਨੀਤ ਬਾਵਾ)-ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਤੇ ਕੌਮੀ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ ਦੀ ਅਗਵਾਈ ਵਿਚ ...
ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਦੂਜਾ ਪੋਸਟਮਾਰਟਮ ਜਲਦੀ
. . .  1 day ago
ਚੰਡੀਗੜ੍ਹ , 21 ਜੂਨ -{ਗੌਰ}-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇੱਕ ਬੋਰਡ ਗਠਿਤ ਕਰੇ ...
ਸ੍ਰੀ ਅਮਰਨਾਥ ਯਾਤਰਾ ਹੋਈ ਰੱਦ
. . .  1 day ago
ਸ੍ਰੀ ਨਗਰ, 21 ਜੂਨ - ਜੰਮੂ ਕਸ਼ਮੀਰ ਸਰਕਾਰ ਨੇ ਸ੍ਰੀ ਅਮਰਨਾਥ ਯਾਤਰਾ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਲੈ ਗਿਆ 2 ਹੋਰ ਜਾਨਾਂ, ਆਏ 2 ਨਵੇਂ ਮਾਮਲੇ
. . .  1 day ago
ਮੋਗਾ, 21 ਜੂਨ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦੋ ਹੋਰ ਜਾਨਾਂ ਲੈਅ ਗਿਆ ਅਤੇ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 226 ਹੋ...
ਜ਼ਿਲ੍ਹਾ ਅੰਮ੍ਰਿਤਸਰ ਵਿਚ 29 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ, 21 ਜੂਨ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 29 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲੇ...
ਰਸ਼ਪਾਲ ਸਿੰਘ ਕਰਮੂਵਾਲਾ ਅਕਾਲੀ ਦਲ ਜ਼ਿਲ੍ਹਾ ਫ਼ਿਰੋਜਪੁਰ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  1 day ago
ਖੋਸਾ ਦਲ ਸਿੰਘ,21 ਜੂਨ (ਮਨਪ੍ਰੀਤ ਸਿੰਘ ਸੰਧੂ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫ਼ਿਰੋਜ਼ਪੁਰ ਦੇ ਅਬਜ਼ਰਵਰ ਜਨਮੇਜਾ ਸਿੰਘ ਸੇਖੋਂ, ਜ਼ਿਲ੍ਹਾ ਜਥੇਦਾਰ ਵਰਦੇਵ ਸਿੰਘ ਨੋਨੀ ਮਾਨ ਵਲੋਂ ਜ਼ਿਲ੍ਹਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਮਾਘ ਸੰਮਤ 551

ਸੰਪਾਦਕੀ

ਹੁਣ ਨਜ਼ਰਾਂ ਦਿੱਲੀ ਵੱਲ

ਦਿੱਲੀ ਵਿਚ ਵਿਧਾਨ ਸਭਾ ਦੀਆਂ ਚੋਣਾਂ ਸਿਰ 'ਤੇ ਹਨ। ਇਸ ਦੇ ਨਾਲ ਹੀ ਸਿਆਸੀ ਪਾਰਾ ਪੂਰੀ ਤਰ੍ਹਾਂ ਚੜ੍ਹਿਆ ਨਜ਼ਰ ਆ ਰਿਹਾ ਹੈ। ਇਸ ਸਮੇਂ ਤਿੰਨ ਵੱਡੀਆਂ ਪਾਰਟੀਆਂ ਚੋਣ ਮੈਦਾਨ ਵਿਚ ਹਨ। ਪਿਛਲੇ ਪੰਜ ਸਾਲ ਤੋਂ ਪ੍ਰਸ਼ਾਸਨ ਚਲਾ ਰਹੀ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਨੇ ਚੋਣ ਮੈਦਾਨ ਵਿਚ ਆਪਣਾ ਪੂਰਾ ਜ਼ੋਰ ਲਗਾਇਆ ਜਾਪਦਾ ਹੈ। ਦਿੱਲੀ ਇਕ ਛੋਟਾ ਰਾਜ ਹੈ। ਇਥੇ ਚੁਣੀ ਹੋਈ ਸਰਕਾਰ ਦੀਆਂ ਪ੍ਰਸ਼ਾਸਨਿਕ ਸੀਮਾਵਾਂ ਹਨ, ਕਿਉਂਕਿ ਇਹ ਮੁਲਕ ਦੀ ਰਾਜਧਾਨੀ ਹੈ। ਪਰ ਇਸ ਸਮੇਂ ਇੰਜ ਲੱਗ ਰਿਹਾ ਹੈ ਕਿ ਜਿਵੇਂ ਇਸ ਚੋਣ ਨੂੰ ਜਿੱਤਣਾ ਇਕ ਤਰ੍ਹਾਂ ਨਾਲ ਲਾਲ ਕਿਲ੍ਹੇ ਨੂੰ ਜਿੱਤਣ ਬਰਾਬਰ ਹੈ।
ਜਿਥੋਂ ਤੱਕ ਇਸ ਰਾਜ ਦੇ ਚੋਣ ਨਤੀਜਿਆਂ ਦਾ ਸਬੰਧ ਹੈ, ਇਸ ਰਾਜ ਦੀਆਂ ਕੁੱਲ 70 ਸੀਟਾਂ ਹਨ। ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਇਥੇ ਨਮੋਸ਼ੀਜਨਕ ਹਾਰ ਮਿਲਦੀ ਰਹੀ ਹੈ ਪਰ ਇਸ ਤੋਂ ਪਹਿਲਾਂ 15 ਸਾਲ ਤੱਕ ਭਾਵ ਸਾਲ 1998 ਤੋਂ ਲੈ ਕੇ 2013 ਤੱਕ ਕਾਂਗਰਸ ਨੇ ਸ਼ੀਲਾ ਦੀਕਸ਼ਤ ਦੀ ਅਗਵਾਈ ਵਿਚ ਦਿੱਲੀ ਦਾ ਪ੍ਰਸ਼ਾਸਨ ਚਲਾਇਆ ਸੀ। ਉਸ ਸਮੇਂ ਦਿੱਲੀ ਵਿਚ ਸੜਕਾਂ, ਪੁਲਾਂ, ਬਿਜਲੀ ਅਤੇ ਹੋਰ ਸੇਵਾਵਾਂ ਵਿਚ ਵੱਡਾ ਸੁਧਾਰ ਹੋਇਆ ਸੀ। ਇਸ ਲਈ ਸ਼ੀਲਾ ਦੀਕਸ਼ਤ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਇਥੇ ਆਮ ਆਦਮੀ ਪਾਰਟੀ ਇਕ ਲਹਿਰ ਦੇ ਰੂਪ ਵਿਚ ਉੱਭਰੀ ਸੀ। ਪਹਿਲਾਂ-ਪਹਿਲ ਕੇਜਰੀਵਾਲ ਨੇ ਹਰ ਪੱਖ ਤੋਂ ਟਕਰਾਅ ਦੀ ਰਾਜਨੀਤੀ ਜਾਰੀ ਰੱਖੀ। ਪ੍ਰਸ਼ਾਸਨਿਕ ਤੌਰ 'ਤੇ ਵੀ, ਸਿਆਸੀ ਤੌਰ 'ਤੇ ਵੀ ਆਪਣੀਆਂ ਦੂਜੀਆਂ ਵਿਰੋਧੀ ਪਾਰਟੀਆਂ ਨੂੰ ਭੰਡਣ ਲਈ ਵੀ ਉਸ ਨੇ ਕਾਫੀ ਬਿਆਨਬਾਜ਼ੀ ਕੀਤੀ ਜਿਸ ਕਰਕੇ ਉਸ ਨੂੰ ਬਹੁਤ ਵਾਰ ਨਮੋਸ਼ੀ ਵੀ ਝੱਲਣੀ ਪਈ ਸੀ। ਅਖ਼ੀਰ ਉਸ ਨੂੰ ਆਪਣੀ ਕਾਰਜਸ਼ੈਲੀ ਨੂੰ ਪੂਰੀ ਤਰ੍ਹਾਂ ਬਦਲਣਾ ਪਿਆ। ਉਸ ਨੇ ਦਿੱਲੀ ਵਾਸੀਆਂ ਦੀਆਂ ਮੁਢਲੀਆਂ ਲੋੜਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਇਸ ਲਈ ਵਿਸ਼ੇਸ਼ ਤੌਰ 'ਤੇ ਉਸ ਦੀ ਸਰਕਾਰ ਦੀਆਂ ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਖੇਤਰ ਵਿਚ ਕੀਤੇ ਕੰਮਾਂ ਦਾ ਜ਼ਿਕਰ ਹੁੰਦਾ ਹੈ। ਇਸ ਦਾ ਅਸਰ ਵੀ ਦਿੱਲੀ ਵਾਸੀਆਂ 'ਤੇ ਪ੍ਰਤੱਖ ਪਿਆ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਬਿਜਲੀ ਮੁਫ਼ਤ ਕਰਨ, ਔਰਤਾਂ ਨੂੰ ਬੱਸਾਂ ਵਿਚ ਸਫ਼ਰ ਦੀ ਸਹੂਲਤ ਦੇਣਾ ਆਦਿ, ਬਿਨਾਂ ਸ਼ੱਕ ਉਸ 'ਤੇ ਲੋਕਾਂ ਨੂੰ ਲੁਭਾਉਣ ਵਾਲੇ ਕੰਮ ਹੀ ਕਹੇ ਜਾ ਸਕਦੇ ਹਨ। ਕਾਂਗਰਸ ਨੇ ਵੀ ਪਿਛਲੇ ਦਿਨੀਂ ਆਪਣੇ ਜਾਰੀ ਚੋਣ ਮਨੋਰਥ ਪੱਤਰ ਵਿਚ ਅਜਿਹੀਆਂ ਹੀ ਗੱਲਾਂ ਦਾ ਜ਼ਿਕਰ ਕੀਤਾ, ਜਿਸ ਵਿਚ ਬੇਰੁਜ਼ਗਾਰੀ ਘਟਾਉਣ, 300 ਯੂਨਿਟ ਤੱਕ ਬਿਜਲੀ ਮੁਫ਼ਤ ਦੇਣ, 15 ਰੁਪਏ ਦੀ ਭੋਜਨ ਦੀ ਥਾਲੀ ਦੇਣ ਆਦਿ ਦੇ ਵਾਅਦੇ ਇਸੇ ਤਰਜ਼ 'ਤੇ ਕੀਤੇ ਗਏ ਹਨ। ਭਾਜਪਾ ਦਾ ਆਮ ਆਦਮੀ ਪਾਰਟੀ ਨਾਲ ਪਹਿਲਾਂ ਤੋਂ ਹੀ ਸਖ਼ਤ ਮੁਕਾਬਲਾ ਰਿਹਾ ਹੈ। ਪੰਜ ਸਾਲ ਪਹਿਲਾਂ ਇਥੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕੇਜਰੀਵਾਲ ਨੂੰ ਵੱਡੀ ਸਫ਼ਲਤਾ ਮਿਲੀ ਸੀ। ਪਰ ਉਸ ਤੋਂ ਬਾਅਦ ਹੋਈਆਂ ਦਿੱਲੀ ਲੋਕ ਸਭਾ ਦੀਆਂ ਸਾਰੀਆਂ ਹੀ 7 ਸੀਟਾਂ ਭਾਜਪਾ ਨੇ ਜਿੱਤ ਲਈਆਂ ਸਨ।
ਇਸ ਵਾਰ ਵੀ ਚੋਣ ਪ੍ਰਚਾਰ ਸ਼ੁਰੂ ਹੋਣ ਸਮੇਂ ਆਮ ਆਦਮੀ ਪਾਰਟੀ ਦਾ ਹੱਥ ਉੱਪਰ ਜਾਪਦਾ ਸੀ ਅਤੇ ਉਸ ਦਾ ਜੇਤੂ ਪ੍ਰਭਾਵ ਬਣਿਆ ਹੋਇਆ ਸੀ। ਪਰ ਹੁਣ ਜਿਥੇ ਕਾਂਗਰਸ ਨੇ ਇਕ ਤਰ੍ਹਾਂ ਨਾਲ ਇਨ੍ਹਾਂ ਚੋਣਾਂ ਵਿਚ ਹੌਸਲਾ ਛੱਡ ਦਿੱਤਾ ਜਾਪਦਾ ਹੈ, ਉਥੇ ਭਾਜਪਾ 'ਆਪ' ਦੇ ਮੁਕਾਬਲੇ ਵਿਚ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਕੇ ਸਖ਼ਤ ਟੱਕਰ ਦੇਣ ਦੀ ਸਥਿਤੀ ਵਿਚ ਆ ਗਈ ਹੈ। ਦੇਸ਼ ਭਰ ਵਿਚ ਭਾਜਪਾ ਦਾ ਵਿਰੋਧੀ ਪਾਰਟੀਆਂ ਵਲੋਂ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਆਬਾਦੀ ਰਜਿਸਟਰ ਆਦਿ ਮੁੱਦਿਆਂ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਸ਼ਾਹੀਨ ਬਾਗ਼ ਦੀਆਂ ਘਟਨਾਵਾਂ ਆਮ ਵੋਟਰ 'ਤੇ ਕਿਸ ਤਰ੍ਹਾਂ ਦਾ ਅਸਰ ਪਾਉਂਦੀਆਂ ਹਨ, ਇਸ ਦਾ ਇਸ ਸਮੇਂ ਪੂਰਾ-ਪੂਰਾ ਅੰਦਾਜ਼ਾ ਲਾਇਆ ਜਾਣਾ ਮੁਸ਼ਕਿਲ ਜਾਪਦਾ ਹੈ। ਭਾਜਪਾ ਨੇ ਵੀ ਗ਼ੈਰ-ਨਿਯਮਤ ਕਾਲੋਨੀਆਂ ਨੂੰ ਮਾਨਤਾ ਦੇਣ ਅਤੇ ਗ਼ਰੀਬ ਪਰਿਵਾਰਾਂ ਨੂੰ ਸਾਲ 2022 ਤੱਕ ਪੱਕੇ ਘਰ ਬਣਾ ਕੇ ਦੇਣ ਦੀਆਂ ਗੱਲਾਂ ਕਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਚੋਣ ਪ੍ਰਚਾਰ ਲਈ ਆਪ ਮੈਦਾਨ ਵਿਚ ਆਏ ਹਨ।
ਬਿਨਾਂ ਸ਼ੱਕ ਮੋਦੀ ਦਿੱਲੀ ਦੀਆਂ ਚੋਣਾਂ ਨੂੰ ਆਪਣੇ ਵੱਕਾਰ ਦਾ ਸਵਾਲ ਬਣਾ ਕੇ ਲੜ ਰਹੇ ਜਾਪਦੇ ਹਨ। ਇਸ ਲਈ ਅੱਜ ਸਮੁੱਚੇ ਦੇਸ਼ ਦੀਆਂ ਨਜ਼ਰਾਂ ਦਿੱਲੀ ਵਿਧਾਨ ਸਭਾ ਚੋਣਾਂ 'ਤੇ ਲੱਗੀਆਂ ਹੋਈਆਂ ਹਨ। ਇਨ੍ਹਾਂ ਚੋਣਾਂ ਤੋਂ ਇਸ ਗੱਲ ਦਾ ਵੀ ਕੁਝ ਅੰਦਾਜ਼ਾ ਹੋ ਸਕੇਗਾ ਕਿ ਪਿਛਲੇ ਸਮੇਂ ਵਿਚ ਭਾਜਪਾ ਵਲੋਂ ਅਪਣਾਈਆਂ ਗਈਆਂ ਵਿਵਾਦਿਤ ਨੀਤੀਆਂ ਦਾ ਆਮ ਵਿਅਕਤੀ ਦੀ ਮਾਨਸਿਕਤਾ 'ਤੇ ਕੀ ਪ੍ਰਭਾਵ ਪਿਆ ਹੈ? ਚਾਹੇ ਇਨ੍ਹਾਂ ਚੋਣਾਂ ਨੂੰ ਸਮੁੱਚੇ ਦੇਸ਼ ਦੇ ਸਿਆਸੀ ਦ੍ਰਿਸ਼ ਨਾਲ ਤਾਂ ਨਹੀਂ ਜੋੜਿਆ ਜਾ ਸਕਦਾ ਪਰ ਇਨ੍ਹਾਂ ਚੋਣਾਂ ਦੇ ਨਤੀਜੇ ਭਵਿੱਖ ਦੀ ਸਿਆਸੀ ਆਹਟ ਬਣਨ ਦੇ ਸਮਰੱਥ ਜ਼ਰੂਰ ਹੋਣਗੇ। ਇਸੇ ਲਈ ਦਿਨ-ਪ੍ਰਤੀਦਿਨ ਇਨ੍ਹਾਂ ਚੋਣਾਂ ਵਿਚ ਲੋਕਾਂ ਦੀ ਦਿਲਚਸਪੀ ਵਧਦੀ ਦਿਖਾਈ ਦੇ ਰਹੀ ਹੈ।


-ਬਰਜਿੰਦਰ ਸਿੰਘ ਹਮਦਰਦ

ਕਿੰਨੀਆਂ ਹੋਰ ਮੌਤਾਂ ਤੋਂ ਬਾਅਦ ਜਾਗਣਗੀਆਂ ਸਰਕਾਰਾਂ ?

ਅਵਾਰਾ ਪਸ਼ੂਆਂ ਨਾਲ ਟਕਰਾ ਕੇ ਲੋਕਾਂ ਦਾ ਮਰਨਾ ਹੁਣ ਆਮ ਵਰਤਾਰਾ ਬਣ ਗਿਆ ਹੈ। ਇਹ ਦੁਰਘਟਾਵਾਂ ਨਹੀਂ ਹਨ ਇਹ ਉਸ ਵਿਵਸਥਾ ਵਲੋਂ ਲੋਕਾਂ ਦੇ ਹੋਣ ਦਿੱਤੇ ਜਾ ਰਹੇ ਕਤਲ ਹਨ ਜੋ ਵਿਵਸਥਾ ਇਸ ਦੇਸ਼ ਨੂੰ ਚਲਾ ਰਹੀ ਹੈ। ਅਵਾਰਾ ਪਸ਼ੂ ਹੁਣ ਸੜਕਾਂ ਤੋਂ ਇਲਾਵਾ ਬਾਜ਼ਾਰਾਂ ਗਲੀਆਂ ...

ਪੂਰੀ ਖ਼ਬਰ »

ਤਿਹਾਏ ਕੋਲ ਖੂਹ ਆਪ ਆਇਆ ਕਰੇਗਾ

'ਅੱਜ ਦਾ ਅਖ਼ਬਾਰ ਪੜ੍ਹਿਆ?' ਮੈਂ ਆਪਣੇ ਇਕ ਦੋਸਤ ਨੂੰ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ, 'ਅੱਜ ਕਿਸੇ ਨੇ ਸਾਡਾ ਅਖ਼ਬਾਰ ਹੀ ਚੁੱਕ ਲਿਆ।' 'ਭਲਕੇ ਦੇਖ ਲਈਂ, ਅਖ਼ਬਾਰ ਦੀ ਥਾਂ ਸ਼ਰਾਬ ਦਾ ਅਧੀਆ ਪਿਆ ਹੋਊ।' ਮੇਰਾ ਇਹ ਜਵਾਬ ਸੁਣ ਕੇ ਉਹ ਹੱਕਾ-ਬੱਕਾ ਜਿਹਾ ਹੋਇਆ ਮੇਰੇ ਮੂੰਹ ਵੱਲ ...

ਪੂਰੀ ਖ਼ਬਰ »

ਟੇਢੇ ਢੰਗ ਨਾਲ ਪੰਚਾਇਤੀ ਜ਼ਮੀਨਾਂ ਦੱਬਣ ਦੀ ਫ਼ਿਰਾਕ ਵਿਚ ਹੈ ਪੰਜਾਬ ਸਰਕਾਰ

ਕੁਝ ਹਫ਼ਤੇ ਪਹਿਲਾਂ ਪੰਜਾਬ ਸਰਕਾਰ ਨੇ ਇਕ ਕੈਬਨਿਟ ਮੀਟਿੰਗ 'ਚ ਰਾਜਪੁਰਾ ਤਹਿਸੀਲ ਦੇ ਤਕਰੀਬਨ ਅੱਧੀ ਦਰਜਨ ਪਿੰਡਾਂ ਦੀ ਸੈਂਕੜੇ ਏਕੜ ਪੰਚਾਇਤੀ ਜ਼ਮੀਨ ਉੱਤੇ ਛੋਟੇ ਉਦਯੋਗ ਅਤੇ ਕਾਰਖਾਨੇ ਸਥਾਪਤ ਕਰ ਕੇ ਪੰਜਾਬ ਨੂੰ ਇਕ ਉਦਯੋਗਿਕ ਹੱਬ ਬਣਾਉਣ ਦੇ ਨਾਲ-ਨਾਲ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX