ਕਿਸ਼ਨਗੜ੍ਹ, 5 ਫਰਵਰੀ (ਹਰਬੰਸ ਸਿੰਘ ਹੋਠੀ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਬੁੱਧਵਾਰ ਸਵੇਰੇ ਪਈ ਸੰਘਣੀ ਧੁੰਦ ਕਾਰਨ ਕਾਹਨਪੁਰ ਪੁਲ 'ਤੇ ਵਾਪਰੇ ਸੜਕ ਹਾਦਸਿਆਂ 'ਚ ਇਕ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਤੇ ਕਈ ਵਾਹਨਾਂ ਦੇ ਆਪਸ 'ਚ ਟਕਰਾਏ ਜਾਣ ਨਾਲ ਨੁਕਸਾਨੇ ਜਾਣ 'ਤੇ ਕਾਫੀ ਦੇਰ ਤੱਕ ਰੋਡ ਜਾਮ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਾਹਨਪੁਰ ਪੁਲ 'ਤੇ ਸਰੂਪ ਨਗਰ ਸਾਹਮਣੇ ਸਵੇਰੇ ਕਰੀਬ 5 ਕੁ ਵਜੇ ਪਠਾਨਕੋਟ ਵਲੋਂ ਆ ਰਿਹਾ 10 ਟਾਇਰਾ ਟਰੱਕ ਨੰ: ਪੀ. ਬੀ. 07-ਏ. ਐਸ. 9872 ਜੋ ਕਿ ਰੇਤੇ ਨਾਲ ਲੱਦਿਆ ਹੋਇਆ ਸੀ, ਕਿਸੇ ਕਾਰਨ ਉਹ ਸੜਕ 'ਤੇ ਪਲਟ ਗਿਆ, ਜਿਸ ਕਾਰਨ ਰੋਡ 'ਤੇ ਟ੍ਰੈਫ਼ਿਕ ਦਾ ਲੰਘਣਾ ਮੁਸ਼ਕਿਲ ਹੋ ਗਿਆ | ਇਸੇ ਕਾਰਨ ਕਰੈਸ਼ਰ ਨਾਲ ਲੱਦਿਆ ਟਿੱਪਰ ਚਾਲਕ ਨੂੰ ਸੜਕ 'ਚ ਪਲਟੇ ਟਰੱਕ ਜਦ ਇਕਦਮ ਪਤਾ ਲੱਗਿਆ ਤਾਂ ਉਸ ਨੇ ਗੱਡੀ ਹੌਲੀ ਕੀਤੀ ਤਾਂ ਪਿੱਛੇ ਆ ਰਹੇ ਰੇਤਾ ਕੇਰੀ ਨਾਲ ਲੱਦੇ ਟਿੱਪਰ ਨੰ: ਪੀ. ਬੀ. 08-ਡੀ. ਜੀ. 5987 ਦੀ ਪਿੱਛਿਓਾ ਜ਼ੋਰਦਾਰ ਟੱਕਰ ਹੋ ਗਈ | ਟੱਕਰ ਏਨੀ ਜ਼ਬਰਦਸਤ ਸੀ ਕਿ ਡਰਾਈਵਰ ਸਾਈਡ ਦੇ ਪਰਖਚੇ ਉੱਡ ਗਏ ਤੇ ਡਰਾਈਵਰ ਸੀਟ ਤੇ ਸਟੇਅਰਿੰਗ ਵਿਚ ਘੁਟਿਆ ਗਿਆ | ਹਾਦਸੇ ਦਾ ਪਤਾ ਲੱਗਦਿਆਂ ਹੀ ਸਥਾਨਕ ਲੋਕ ਵੀ ਇਕੱਤਰ ਹੋ ਗਏ ਤੇ ਬੜੀ ਮੁਸ਼ਕਿਲ ਨਾਲ ਸਟੇਅਰਿੰਗ ਨੂੰ ਟੋਚਨ ਪਾ ਕੇ ਜਦੋਂ ਤੱਕ ਬਾਹਰ ਕੱਢਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ | ਉਕਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਕਸੂਦਾਂ ਤੋਂ ਏ. ਐਸ. ਆਈ. ਅੰਗਰੇਜ਼ ਸਿੰਘ ਤੇ ਏ. ਐਸ. ਆਈ. ਗੁਰਮੇਜ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੇ, ਜਿਨ੍ਹਾਂ ਨੇ ਮੁਢਲੀ ਜਾਂਚ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ | ਮਿ੍ਤਕ ਦੀ ਪਛਾਣ ਉਸ ਦੇ ਡਰਾਈਵਿੰਗ ਲਾਇਸੰਸ ਤੋਂ ਰਾਜਵੀਰ ਸਿੰਘ (ਉਰਫ ਕਾਲਾ) (36) ਪੁੱਤਰ ਜਰਨੈਲ ਸਿੰਘ ਵਾਸੀ ਹੁਸੈਨਪੁਰ ਲਾਲੋਵਾਲ, ਥਾਣਾ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਦੇ ਤੌਰ 'ਤੇ ਹੋਈ ਹੈ | ਉਕਤ ਹਾਦਸੇ ਕਾਰਨ ਰੋਡ ਜਾਮ ਹੋ ਗਿਆ ਤੇ ਵਾਹਨਾਂ ਦੀਆਂ ਕਾਫ਼ੀ ਲੰਮੀਆਂ ਲਾਈਨਾਂ ਲੱਗ ਗਈਆਂ | ਕਾਹਨਪੁਰ ਪਿੰਡ ਦੇ ਬਿਲਕੁਲ ਸਾਹਮਣੇ ਭਾਰ ਢੋਹਣ ਵਾਲਾ ਮਹਿੰਦਰਾ ਪਿੱਕਅਪ ਨੰ: ਪੀ. ਬੀ.-07-ਜ਼ੈੱਡ -6448 ਵੀ ਟਾਟਾ ਟਰੱਕ ਦੀ ਬਿਲਕੁਲ ਨਵੀਂ ਚੈਸੀ ਨਾਲ ਤੇ ਉਕਤ ਚੈਸੀ ਟਰੱਕ ਆਪ ਤੋਂ ਅੱਗੇ ਟਿੱਪਰ ਟਰੱਕ ਨੰ: ਪੀ. ਬੀ.-13-ਏ. ਆਰ. 7421 ਨਾਲ ਟਕਰਾ ਗਿਆ ਤੇ ਇਸ ਤੋਂ ਮਗਰ ਜੇ. ਜੇ. ਕਾਲੋਨੀ ਸਾਹਮਣੇ ਮਹਿੰਦਰਾ ਦੀ ਐਕਸ ਯੂ. ਵੀ. ਕਾਰ ਪੀ. ਬੀ.-08-ਸੀ. ਟੀ. 852 ਟਕਰਾ ਕੇ ਨੁਕਸਾਨੀ ਗਈ | ਇਸੇ ਤਰ੍ਹਾਂ ਉਕਤ ਦੇ ਪਿੱਛੇ ਤਿੰਨ ਟਰੱਕ ਹੋਰ ਨੰ: ਪੀ. ਬੀ.-11-ਬੀ. ਵਾਈ. 7409, ਟਰੱਕ ਨੰ: ਪੀ. ਬੀ. 08-ਏ. ਯੂ. 5138 ਤੇ ਪੀ. ਬੀ. 32-ਬੀ. 3013 ਆਦਿ ਵੀ ਆਪਸ ਵਿਚ ਪਿੱਛੇ ਟਕਰਾ ਕੇ ਨੁਕਸਾਨੇ ਗਏ | ਉਪਰੋਕਤ ਹਾਦਸਿਆਂ ਦਾ ਕਾਰਨ ਸੰਘਣੀ ਧੁੰਦ ਦੱਸਿਆ ਜਾ ਰਿਹਾ ਹੈ |
ਜਲੰਧਰ, 5 ਫਰਵਰੀ (ਸ਼ਿਵ)-ਸੂਰੀਆ ਐਨਕਲੇਵ ਐਕਸਟੈਨਸ਼ਨ 'ਚ 2 ਅਲਾਟੀਆਂ ਨੂੰ ਪਲਾਟ ਨਾ ਦੇਣ 'ਤੇ ਰਾਜ ਕਮਿਸ਼ਨ ਨੇ ਦੋ ਵੱਖ-ਵੱਖ ਕੇਸਾਂ ਵਿਚ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਤੇ ਈ.ਓ. ਸੁਰਿੰਦਰ ਕੁਮਾਰੀ ਦੇ 4 ਮਾਰਚ ਤੱਕ ਬਣਦੀ 1.32 ਕਰੋੜ ਦੀ ਰਕਮ ਨਾ ਦੇਣ 'ਤੇ ਅਲੱਗ-ਅਲੱਗ ...
ਜਲੰਧਰ, 5 ਫਰਵਰੀ (ਚੰਦੀਪ ਭੱਲਾ)ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਪਰਦੀਪ ਕੁਮਾਰ ਉਰਫ ਭੀਮਾ ਵਾਸੀ ਭਾਨੋਕੀ, ਕਪੂਰਥਲਾ ਨੂੰ 5 ਸਾਲ ਦੀ ਕੈਦ ਅਤੇ 15 ਹਜ਼ਾਰ ਰੁਪਏ ਜੁਰਮਾਨੇ ...
ਜਲੰਧਰ, 5 ਫਰਵਰੀ (ਹਰਵਿੰਦਰ ਸਿੰਘ ਫੁੱਲ)-ਜਲੰਧਰ ਵਿਖੇ ਗੁਰੂ ਰਵਿਦਾਸ ਦੇ ਪ੍ਰਕਾਸ਼ ਉਤਸਵ ਸਬੰਧੀ ਮਨਾਏ ਜਾ ਰਹੇ ਰਾਜ ਪੱਧਰੀ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ | ਇਹ ਫ਼ੈਸਲਾ ...
ਜਲੰਧਰ, 5 ਫਰਵਰੀ (ਐੱਮ.ਐੱਸ. ਲੋਹੀਆ) - 2 ਦਿਨ ਪਹਿਲਾਂ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਗੌਤਮ ਨਗਰ ਦੇ ਗੰਦੇ ਨਾਲੇ 'ਚੋਂ ਮਿਲੀ ਲਾਸ਼ ਦੀ ਪਹਿਚਾਣ ਯੂ.ਪੀ. ਦੇ ਰਹਿਣ ਵਾਲੇ ਤਿਲਕ ਰਾਮ ਦੇ ਰੂਪ 'ਚ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕਮਲਜੀਤ ...
ਜਲੰਧਰ, 5 ਫਰਵਰੀ (ਐੱਮ. ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਇਕ ਐਕਟਿਵਾ ਅਤੇ 3 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦਕਿ ਐਕਟਿਵਾ ਚਾਲਕ ਮੌਕੇ 'ਤੋਂ ਫਰਾਰ ਦੱਸਿਆ ਜਾ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਨੇ ਇਕਹਿਰੀ ਪੁਲੀ ...
ਜਲੰਧਰ, 5 ਫਰਵਰੀ (ਸ਼ਿਵ)- ਨਿਗਮ ਦੀ ਤਹਿਬਾਜ਼ਾਰੀ ਵਿਭਾਗ ਦੀ ਟੀਮ ਵਲੋਂ ਟਿੱਕੀ ਚੌਕ ਵਿਚ ਸਾਮਾਨ ਚੁੱਕਣ 'ਤੇ ਹੰਗਾਮਾ ਹੋਇਆ | ਲੋਕਾਂ ਨੇ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਪਰ ਇਸ ਦੇ ਬਾਵਜੂਦ ਨਿਗਮ ਦੀ ਟੀਮ ਨੇ ਕੁਝ ਸਾਮਾਨ ਆਪਣੇ ਕਬਜ਼ੇ 'ਚ ਲੈ ਲਿਆ | ਇਸ ਜਗਾ 'ਤੇ ...
ਜਲੰਧਰ, 5 ਫਰਵਰੀ (ਹਰਵਿੰਦਰ ਸਿੰਘ ਫੁੱਲ)-ਗੁਰੁ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਵਿਖੇ ਪ੍ਰਧਾਨ ਅਜੀਤ ਸਿੰਘ ਸੇਠੀ ਅਤੇ ਸਮੂਹ ਪ੍ਰਬੰਧਕ ਕਮੇਟੀ ਦੀ ਸੁਚੱਜੀ ਨਿਗਰਾਨੀ ਹੇਠ ਬਾਰਵੀਂ ਜਮਾਤ ਦੇ ਵਿਦਿਆਰਥੀਆਾ ਨੂੰ ਸੀ.ਬੀ.ਐਸ.ਈ. ਇਮਤਿਹਾਨਾਾ ਲਈ ਸ਼ੁੱਭ ਇੱਛਾਵਾਾ ...
ਜਲੰਧਰ, 5 ਫਰਵਰੀ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਦੇ ਇੰਟਰਨਲ ਕਵਾਲਿਟੀ ਇੰਸ਼ੋਰੈਂਸ ਸੈਲ ਵਲੋਂ ਸਾਇੰਸ ਐਾਡ ਟੈਕਨਾਲੋਜੀ ਵਿਚ ਪ੍ਰਗਤੀ ਵਿਸ਼ੇ 'ਤੇ ਪਿ੍ੰਸੀਪਲ ਪ੍ਰੋ. ਡਾ. ਅਜੈ ਸਰੀਨ ਦੇ ਦਿਸ਼ਾ-ਨਿਰਦੇਸ਼ ਅਤੇ ਕੋਆਰਡੀਨੇਟਰ ਡਾ. ...
ਜਲੰਧਰ, 5 ਫਰਵਰੀ (ਸ਼ਿਵ)-ਡਰਾਈਵਿੰਗ ਟਰੈਕ 'ਤੇ ਬੁੱਧਵਾਰ ਨੂੰ ਲਰਨਿੰਗ ਡਰਾਈਵਿੰਗ ਲਾਇਸੈਂਸ ਨਾ ਬਣਨ ਕਰਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ | ਜਿਹੜੇ ਲੋਕ ਅੱਜ ਲਰਨਿੰਗ ਲਾਇਸੈਂਸ ਤੇ ਅੰਤਰਰਾਸ਼ਟਰੀ ਲਾਇਸੈਂਸ ਬਣਵਾਉਣ ਲਈ ਆਏ ਸਨ, ਉਹ ਕਾਫ਼ੀ ਨਿਰਾਸ਼ਾ ਦਿਖਾਈ ...
ਜਲੰਧਰ, 5 ਫਰਵਰੀ (ਸ਼ਿਵ)-ਨਿਗਮ ਦੇ ਜੇ.ਸੀ. ਗੁਰਵਿੰਦਰ ਕੌਰ ਰੰਧਾਵਾ ਨੇ ਜਾਇਦਾਦ ਕਰ ਵਿਭਾਗ ਦੇ ਸੁਪਰਡੈਂਟ ਦੀ ਸੱਦੀ ਬੈਠਕ 'ਚ ਜਾਇਦਾਦ ਕਰ ਦੀ ਵਸੂਲੀ ਮੁਹਿੰਮ ਜਾਰੀ ਰੱਖਣ ਦੀ ਹਦਾਇਤ ਦਿੱਤੀ ਹੈ | ਸ੍ਰੀਮਤੀ ਰੰਧਾਵਾ ਨੇ ਸਟਾਫ਼ ਵਲੋਂ ਹੁਣ ਤੱਕ ਕੀਤੀ ਵਸੂਲੀ ਦੀ ...
ਜਲੰਧਰ, 5 ਫਰਵਰੀ (ਰਣਜੀਤ ਸਿੰਘ ਸੋਢੀ)-ਡੀ.ਏ.ਵੀ. ਯੂਨੀਵਰਸਿਟੀ 'ਚ ਰੇਡੀਉ ਟੀ.ਵੀ 'ਤੇ ਕੁਮੈਂਟਰੀ 'ਚ ਮੁਹਾਰਤ ਹਾਸਲ ਕਰਨ ਸਬੰਧੀ ਵਰਕਸ਼ਾਪ ਕਰਵਾਈ ਗਈ | ਜਿਸ 'ਚ ਰੇਡੀਉ ਕੁਮੈਂਟੇਟਰ ਮਾਹਿਰ ਕੁਲਵਿੰਦਰ ਮਹੇ ਹਾਜ਼ਰ ਹੋਏ | ਪ੍ਰੋਗਰਾਮ ਦੀ ਸ਼ੁਰੂਆਤ 'ਚ ਡੀ.ਏ.ਵੀ. ...
ਜਲੰਧਰ, 5 ਫਰਵਰੀ (ਰਣਜੀਤ ਸਿੰਘ ਸੋਢੀ)-ਡਿਪਸ ਢਿਲਵਾਂ 'ਚ 2 ਦਿਨਾਂ ਖੇਡ ਮੁਕਾਬਲੇ ਪਿ੍ੰਸੀਪਲ ਸ਼ਾਂਤੀ ਸ਼ਰਮਾ ਦੀ ਅਗਵਾਈ 'ਚ ਕਰਵਾਏ ਗਏ, ਜਿਸ 'ਚ ਪਹਿਲੇ ਦਿਨ ਪ੍ਰੀ-ਵਿੰਗ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਤੇ ਦੂਸਰੇ ਦਿਨ ਛੇਵੀਂ ਜਮਾਤ ਤੋਂ ਲੈ ਕੇ ...
ਜਲੰਧਰ, 5 ਫਰਵਰੀ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਡਲ ਹਾਊਸ ਬਰਾਂਚ ਵਿਚ ਸੀਨੀਅਰ ਵਿਦਿਆਰਥੀਆਂ ਲਈ ਜੂਨੀਅਰ ਅਤੇ ਸਟਾਫ਼ ਵਲੋਂ 'ਯਾਦੇਂ' ਵਿਦਾਇਗੀ ਪਾਰਟੀ ਦਿੱਤੀ ਗਈ, ਜਿਸ 'ਚ ਪਿ੍ੰਸੀਪਲ ਅਨੁਰਾਧਾ ਸ਼ਰਮਾ ਵਿਸ਼ੇਸ਼ ਰੂਪ 'ਚ ਮੌਜੂਦ ਸਨ | ...
ਜਲੰਧਰ, 5 ਫਰਵਰੀ (ਚੰਦੀਪ ਭੱਲਾ)-ਤਹਿਸੀਲ ਕੰਪਲੈਕਸ ਦੀ ਇਕਲੌਤੀ ਲਿਫਟ ਜੋ ਕਿ ਅਕਸਰ ਖਰਾਬ ਰਹਿੰਦੀ ਹੈ, ਨੂੰ ਠੀਕ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਅੱਜ ਵਕੀਲ ਹਰਮਿੰਦਰ ਸਿੰਘ ਸੰਧੂ, ਡੀ.ਐਸ.ਬਾਵਾ, ਓਮ ਗੰਗੋਤਰਾ, ਦੀਪਕ ਕੁਮਾਰ ਨੇ ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਨੂੰ ...
ਜਲੰਧਰ, 5 ਫਰਵਰੀ (ਰਣਜੀਤ ਸਿੰਘ ਸੋਢੀ)-ਵਾਸਲ ਐਜੂਕੇਸ਼ਨ ਸੁਸਾਇਟੀ ਵਲੋਂ ਚਲਾਏ ਜਾ ਰਹੇ ਆਈ.ਵੀ. ਵਰਲਡ ਸਕੂਲ, ਜਲੰਧਰ ਵਿਖੇ ਐੱਨ.ਐੱਸ.ਟੀ.ਐੱਸ.ਈ. ਅਤੇ ਯੂ.ਆਈ.ਈ.ਓ. ਮੁਕਾਬਲੇ ਕਰਵਾਏ ਗਏ, ਜਿਸ 'ਚ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ | ਇਸ ਵਿਚ ...
ਜਲੰਧਰ, 5 ਫਰਵਰੀ (ਰਣਜੀਤ ਸਿੰਘ ਸੋਢੀ)-ਸਮਾਜਿਕ ਨਾ ਬਰਾਬਰਤਾ ਅਤੇ ਗਰੀਬ ਤੇ ਅਮੀਰ ਦੇ ਪਾੜੇ ਨੂੰ ਖ਼ਤਮ ਕਰਨ ਤੇ ਦੇਸ਼ ਦੀ ਖ਼ੁਸ਼ਹਾਲੀ ਅਤੇ ਤਰੱਕੀ ਲਈ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ...
ਜਲੰਧਰ, 5 ਫਰਵਰੀ (ਰਣਜੀਤ ਸਿੰਘ ਸੋਢੀ)-ਖੇਡਾਂ ਦੇ ਖੇਤਰ 'ਚ ਇਤਿਹਾਸਕ ਪ੍ਰਾਪਤੀਆਂ ਕਰ ਰਹੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਖਿਡਾਰੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਖੇ ਚੱਲ ਰਹੇ ਅੰਤਰ ਕਾਲਜ ਮੁਕਾਬਲਿਆਂ ਵਿਚੋਂ ਕਯੈਕਿੰਗ ਅਤੇ ਕੈਨੋਇੰਗ ...
ਜਲੰਧਰ, 5 ਫਰਵਰੀ (ਸਾਬੀ)-ਜ਼ਿਲ੍ਹਾ ਖੇਡ ਅਫਸਰ ਜਲੰਧਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਪੋਰਟਸ ਸਕੂਲ ਜਲੰਧਰ ਦੇ ਸਾਲ 2020-21 ਦੇ ਰਿਹਾਇਸ਼ੀ ਖੇਡ ਵਿੰਗਾਂ ਦੇ ਚੋਣ ਟਰਾਇਲ 7 ਤੇ 8 ਫਰਵਰੀ ਨੂੰ ਕਰਵਾਏ ਜਾ ਰਹੇ ਹਨ | ਇਹ ਚੋਣ ਟਰਾਇਲ ਸਵੇਰੇ 8 ਵਜੇ ...
ਜਲੰਧਰ, 5 ਫਰਵਰੀ (ਚੰਦੀਪ ਭੱਲਾ)ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਣਜੀਤ ਕੌਰ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਵੱਸਨ ਸਿੰਘ ਵਾਸੀ ਲੋਹੀਆਂ ਨੂੰ 3 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ...
ਜਲੰਧਰ, 5 ਫਰਵਰੀ (ਸ਼ੈਲੀ)-ਬੀਤੀ ਦੇਰ ਰਾਤ ਮੁਹੱਲਾ ਗੋਬਿੰਦਗੜ੍ਹ 'ਚ ਕੁਝ ਵਿਅਕਤੀਆਂ ਨੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ | ਇਲਾਜ ਅਧੀਨ ਬਿਕਰਮ ਪੁੱਤਰ ਨਰਿੰਦਰ ਵਾਸੀ ...
ਜਲੰਧਰ, 5 ਫਰਵਰੀ (ਚੰਦੀਪ ਭੱਲਾ)ਜੇ.ਐਮ.ਆਈ.ਸੀ. ਮਿਅੰਕ ਮਰਵਾਹਾ ਦੀ ਅਦਾਲਤ ਨੇ ਚੋਰੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰਜਿੰਦਰ ਕੁਮਾਰ ਵਾਸੀ ਵਰਿਆਣਾ ਨੂੰ 2 ਮਹੀਨੇ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਦੋਸ਼ੀ ਿਖ਼ਲਾਫ਼ 29 ਮਈ ...
ਜਲੰਧਰ, 5 ਫਰਵਰੀ (ਜਸਪਾਲ ਸਿੰਘ)-ਰਾਜ ਦੇ ਕਈ ਜ਼ਿਲਿ੍ਹਆਂ 'ਚ ਕਣਕ 'ਤੇ ਪੀਲੀ ਕੁੰਗੀ ਦਾ ਹਮਲਾ ਹੋਣ ਕਾਰਨ ਫਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ | ਪਠਾਨਕੋਟ ਤੇ ਹੁਸ਼ਿਆਰਪੁਰ ਤੋਂ ਬਾਅਦ ਹੁਣ ਪੀਲੀ ਕੁੰਗੀ ਵਲੋਂ ਜਲੰਧਰ ਦੇ ਵੀ ਕਈ ਇਲਾਕਿਆਂ 'ਚ ਪੀਲੀ ...
ਜਲੰਧਰ, 5 ਫਰਵਰੀ (ਸ਼ਿਵ)-ਨਗਰ ਨਿਗਮ ਪ੍ਰਸ਼ਾਸਨ ਨੇ ਮਸਤ ਰਾਮ ਪਾਰਕ ਤੋਂ ਇਲਾਵਾ ਸਵਰਗੀ ਮਨਮੋਹਨ ਕਾਲੀਆ ਪਾਰਕ ਵਿਚ ਦਰਖਤਾਂ ਨੂੰ ਕੱਟਣ ਦੇ ਮਾਮਲੇ 'ਚ ਕੇਸ ਦਰਜ ਕਰਵਾਉਣ ਦੀ ਸਿਫ਼ਾਰਸ਼ ਕੀਤੀ ਹੈ | ਕੁਝ ਦਿਨ ਪਹਿਲਾਂ ਦੋਵਾਂ ਪਾਰਕਾਂ 'ਚੋਂ ਦਰਖ਼ਤ ਕੱਟ ਦਿੱਤੇ ਗਏ ਸਨ, ...
ਜਲੰਧਰ, 5 ਫਰਵਰੀ (ਚੰਦੀਪ ਭੱਲਾ)ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰਿੰਪੀ ਪੁੱਤਰ ਭਗਵਾਨ ਦਾਸ ਵਾਸੀ ਬਲਦੇਵ ਨਗਰ, ਜਲੰਧਰ ਨੂੰ 7 ਸਾਲ ਦੀ ਕੈਦ ਅਤੇ 70 ਹਜ਼ਾਰ ਰੁਪਏ ਜੁਰਮਾਨੇ ...
ਚੁਗਿੱਟੀ/ਜੰਡੂਸਿੰਘਾ, 5 ਫਰਵਰੀ (ਨਰਿੰਦਰ ਲਾਗੂ)-ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਕੰਗਣੀਵਾਲ ਦੇ ਵਸਨੀਕ ਪਿਛਲੇ ਕਈ ਦਿਨਾਂ ਤੋਂ ਅਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਉਨ੍ਹਾਂ ਮੁਤਾਬਿਕ ਇਸ ਸਬੰਧ 'ਚ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਦੇ ...
ਜਲੰਧਰ, 5 ਫਰਵਰੀ (ਐੱਮ.ਐੱਸ. ਲੋਹੀਆ) - ਪਟੇਲ ਹਸਪਤਾਲ ਦੇ ਕੈਂਸਰ ਵਿਭਾਗ 'ਚ ਬਤੌਰ ਕੀਮੋਥ੍ਰੈਪਿਸਟ ਸੇਵਾਵਾਂ ਦੇ ਰਹੀ ਡਾ. ਅਨੁਭਾ ਭਾਰûਆਰ ਨੇ ਜਾਣਕਾਰੀ ਦਿੱਤੀ ਕਿ ਜੇਕਰ ਸਮੇਂ 'ਤੇ ਕੈਂਸਰ ਦੀ ਜਾਂਚ ਕਰਵਾ ਲਈ ਜਾਵੇ ਅਤੇ ਕੈਂਸਰ ਹੋਣ ਦਾ ਪਤਾ ਲੱਗ ਜਾਵੇ ਤਾਂ ਬਹੁਤ ਹੀ ...
ਜਲੰਧਰ, 5 ਫਰਵਰੀ (ਜਤਿੰਦਰ ਸਾਬੀ)-ਖਾਲਸਾ ਫੁੱਟਬਾਲ ਕਲੱਬ (ਖਾਲਸਾ ਐੱਫ.ਸੀ.) ਵਲੋਂ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਭਰ 'ਚ ਸਾਬਤ ਸੂਰਤ ਟੀਮਾਂ ਦੇ ਕਰਵਾਏ ਜਾ ਰਹੇ ਸਿੱਖ ਫੁੱਟਬਾਲ ਕੱਪ ਦੇ ਕੁਆਰਟਰ ਫਾਈਨਲ ਮੈਚਾਂ ਦੌਰਾਨ ਅੱਜ 4 ਟੀਮਾਾ ਸੈਮੀ ...
ਜਲੰਧਰ, 5 ਫਰਵਰੀ (ਸ਼ਿਵ ਸ਼ਰਮਾ)- ਸਫ਼ਾਈ ਅਤੇ ਸਿਹਤ ਐਡਹਾਕ ਕਮੇਟੀ ਦੀ ਚੇਅਰਮੈਨ ਬਲਰਾਜ ਠਾਕੁਰ ਦੀ ਪ੍ਰਧਾਨਗੀ 'ਚ ਪਹਿਲੀ ਬੈਠਕ ਵਿਚ ਹੀ ਮੁੱਖ ਹੈਲਥ ਅਫ਼ਸਰ ਡਾ. ਸ੍ਰੀ ਕ੍ਰਿਸ਼ਨਾ ਵਾਰਡਾਂ ਵਿਚ ਸਫ਼ਾਈ ਸੇਵਕਾਂ ਦੀ ਸੂਚੀ ਲੈ ਕੇ ਨਹੀਂ ਆਏ ਜਿਸ ਕਰਕੇ ਬੈਠਕ ਵਿਚ ...
ਜਲੰਧਰ, 5 ਫਰਵਰੀ (ਸ਼ਿਵ ਸ਼ਰਮਾ)- ਮੇਅਰ ਜਗਦੀਸ਼ ਰਾਜਾ ਨੇ ਇਕ ਵਾਰ ਫਿਰ ਕਿਹਾ ਹੈ ਕਿ ਉਹ ਕਿਸੇ ਵੀ ਹਾਲਤ 'ਚ ਰੈਣਕ ਬਾਜ਼ਾਰ ਤੋਂ ਇਲਾਵਾ ਹੋਰ ਕਿਸੇ ਵੀ ਸੜਕ 'ਤੇ ਸੰਡੇ ਬਾਜ਼ਾਰ ਨਹੀਂ ਲੱਗਣ ਦੇਣਗੇ | ਮੇਅਰ ਦੀ ਪ੍ਰਧਾਨਗੀ ਵਿਚ ਕੀਤੀ ਬੈਠਕ 'ਚ ਪੁਲਿਸ ਅਤੇ ਜ਼ਿਲ੍ਹਾ ...
ਜਲੰਧਰ, 5 ਫਰਵਰੀ (ਹਰਵਿੰਦਰ ਸਿੰਘ ਫੁੱਲ)-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਹਾਕਾਰ ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਹੈ ਕਿ ਪਾਕਿਸਤਾਨ 'ਚ ਜ਼ੁਲਮ ਦਾ ਸ਼ਿਕਾਰ ਹੋ ਰਹੇ ਸਿੱਖਾਾ ਅਤੇ ਹਿੰਦੂਆਾ ਦੀ ਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...
ਜਲੰਧਰ, 5 ਫਰਵਰੀ (ਜਸਪਾਲ ਸਿੰਘ)-ਵਿਧਾਇਕ ਬਾਵਾ ਹੈਨਰੀ ਤੇ ਕਰਤਾਰਪੁਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਸਾਂਝੇ ਤੌਰ 'ਤੇ 4.80 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਧੋਗੜੀ ਰੋਡ ਦਾ ਉਦਘਾਟਨ ਕੀਤਾ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਿਕਰਮ ਸਿੰਘ ...
ਜਲੰਧਰ, 5 ਫਰਵਰੀ (ਚੰਦੀਪ ਭੱਲਾ)ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਜੀਵ ਕੁਮਾਰ ਗਰਗ ਦੀ ਅਦਾਲਤ ਨੇ ਤੜਕੇ ਸੈਰ ਤੋਂ ਆ ਰਹੀ ਮਹਿਲਾ ਨੂੰ ਦਾਤਰਾਂ ਮਾਰ ਕੇ ਉਸ ਦੀਆਂ ਵਾਲੀਆਂ ਖੋਹਣ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰਛਪਾਲ ਸਿੰਘ ਪੁੱਤਰ ਰਘੁਵੀਰ ਸਿੰਘ ਵਾਸੀ ...
ਜਲੰਧਰ, 5 ਫਰਵਰੀ (ਸ਼ਿਵ)-ਆਮਦਨ ਕਰ ਵਿਭਾਗ ਟੀ.ਡੀ.ਐੱਸ. ਵਲੋਂ ਪੇ੍ਰਮ ਜੌਹਰੀ, ਪ੍ਰਮੁੱਖ ਆਮਦਨ ਕਰ ਕਮਿਸ਼ਨਰ (ਟੀ.ਡੀ.ਐਸ.) ਚੰਡੀਗੜ੍ਹ ਦੀ ਹਦਾਇਤ 'ਤੇ ਸ੍ਰੀਮਤੀ ਬਲਵਿੰਦਰ ਕੌਰ ਸਹਾਇਕ ਆਮਦਨ ਕਰ ਕਮਿਸ਼ਨਰ ਲੁਧਿਆਣਾ ਦੇ ਮਾਰਗ ਦਰਸ਼ਨ ਅਧੀਨ ਅਸ਼ਵਨੀ ਕੁਮਾਰ ਆਮਦਨ ਕਰ ...
ਚੁਗਿੱਟੀ/ਜੰਡੂਸਿੰਘਾ, 5 ਫਰਵਰੀ (ਨਰਿੰਦਰ ਲਾਗੂ)-ਯੂਥ ਕਾਂਗਰਸੀ ਆਗੂ ਜਤਿੰਦਰ ਜੋਨੀ ਦੇ ਯਤਨਾਂ ਨਾਲ ਵਾਰਡ ਨੰ: 7 ਦੇ ਮੁਹੱਲਾ ਕੋਟ ਰਾਮਦਾਸ ਵਿਖੇ ਜ਼ਰੂਰਤਮੰਦਾਂ ਨੂੰ ਪੈਨਸ਼ਨਾਂ ਵੰਡੀਆਂ ਗਈਆਂ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰ ਵਰਗ ਦੇ ਲੋਕਾਂ ...
ਜਲੰਧਰ ਛਾਉਣੀ, 5 ਫਰਵਰੀ (ਪਵਨ ਖਰਬੰਦਾ)-ਰਾਮਾ ਮੰਡੀ ਅਤੇ ਪੀ.ਏ.ਪੀ, ਚੌਕ ਨੇੜੇ ਬੇਤਰਤੀਬ ਤਰੀਕੇ ਨਾਲ ਤਿਆਰ ਕੀਤੇ ਫਲਾਈ ਓਵਰਾਂ ਕਾਰਨ ਜਿੱਥੇ ਅੱਜ ਵੀ ਵਾਹਨ ਚਾਲਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਤੇ ਉਨ੍ਹਾਂ ਨੂੰ ਇਕ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਕੇ ...
ਜਲੰਧਰ, 5 ਫਰਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਰੈਵਨਿਊ ਅਫ਼ਸਰ ਐਸੋਸੀਏਸ਼ਨ ਦੇ ਇਕ ਵਫਦ ਜਿਸ 'ਚ ਸ਼ਿਸ਼ਪਾਲ ਸਿੰਘਲਾ ਤਹਿਸੀਲਦਾਰ ਜਲੰਧਰ-2, ਨਾਇਬ ਤਹਿਸੀਲਦਾਰ ਮਨੋਹਰ ਲਾਲ, ਮਨਦੀਪ ਸਿੰਘ ਨਾਇਬ ਤਹਿਸੀਲਦਾਰ ਭੋਗਪੁਰ ਵਰਿੰਦਰ ਸਿੰਘ ਭਾਟੀਆ, ਤਹਿਸੀਲਦੀਰ ਆਦਮਪੁਰ ...
ਜਲੰਧਰ, 5 ਫਰਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਚੰਨਪ੍ਰੀਤ ਯਾਦਗਾਰੀ ਚੈਰੀਟੇਬਲ ਹਸਪਤਾਲ ਵਿਖੇ ਸਕੂਲੀ ਬੱਚਿਆਂ ਦੀ ਡਾਕਟਰੀ ਜਾਂਚ ਲਈ ਮੁੱਫਤ ਡਾਕਟਰੀ ਕੈਂਪ ਲਗਾਇਆ ਗਿਆ | ...
ਜਲੰਧਰ, 5 ਫਰਵਰੀ (ਐੱਮ.ਐੱਸ. ਲੋਹੀਆ) - ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਸਰਕਾਰੀ ਨਰਸਿੰਗ ਸਕੂਲ਼ ਸਿਵਲ ਹਸਪਤਾਲ ਜਲੰਧਰ ਵਿਖੇ ਸਿਵਲ ਸਰਜਨ ਜਲੰਧਰ ਡਾ. ਗੁਰਿੰਦਰ ਕੌਰ ਚਾਵਲਾ ਦੀ ਪ੍ਰਧਾਨਗੀ ਹੇਠ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਲੰਧਰ ਦੇ ਸਹਿਯੋਗ ਨਾਲ ਵਿਸ਼ਵ ...
ਜਲੰਧਰ, 5 ਫਰਵਰੀ (ਜਸਪਾਲ ਸਿੰਘ)-ਫਾਸ਼ੀਵਾਦੀ ਹਮਲਿਆਂ ਵਿਰੋਧੀ ਫੋਰਮ ਵਲੋਂ ਕਾਮਰੇਡ ਮਨੋਹਰ ਸਿੰਘ ਗਿੱਲ, ਕਾਮਰੇਡ ਹੰਸ ਰਾਜ ਪੱਬਵਾਂ ਤੇ ਚਰਨਜੀਤ ਸਿੰਘ ਥੰਮੂਵਾਲ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਫਾਸ਼ੀ ਹਮਲਿਆਂ ਦੇ ਤਿੱਖੇ ਵਿਰੋਧ ਵਿੱਚ ...
ਆਦਮਪੁਰ, 5 ਫਰਵਰੀ (ਰਮਨ ਦਵੇਸਰ)-ਮੁੁੱਖ ਖੇਤੀਬਾੜੀ ਅਫਸਰ ਜਲੰਧਰ ਨਾਜ਼ਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਪੀਲੀ ਕੂੰਗੀ ਦੇ ਸਬੰਧ ਵਿਚ ਬਲਾਕ ਆਦਮਪੁਰ ਤੋਂ ਡਾ. ਅਮਰੀਕ ਸਿੰਘ (ਏ.ਡੀ.ਓ) ਦੀ ਅਗਵਾਈ 'ਚ ਸਟਾਫ ਨੂੰ ਨਾਲ ਲੈ ਕੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ¢ ਇਸ ...
ਫਿਲੌਰ, 5 ਫਰਵਰੀ (ਇੰਦਰਜੀਤ ਚੰਦੜ੍ਹ) ਸਥਾਨਕ ਨੂਰਮਹਿਲ ਰੋਡ 'ਤੇ ਸਥਿਤ ਗੁਰੂ ਰਵਿਦਾਸ ਮੰਦਰ ਵਿਖੇ 8 ਅਤੇ 9 ਫਰਵਰੀ ਨੂੰ ਮਨਾਏ ਜਾ ਰਹੇ ਪ੍ਰਕਾਸ਼ ਦਿਹਾੜੇ ਮੌਕੇ ਕਰਵਾਏ ਸ਼ਬਦ ਕੀਰਤਨ ਸਮਾਗਮ ਦੌਰਾਨ ਬਾਬਾ ਪੱਪਲ ਸ਼ਾਹ ਭਰੋਮਾਜਾਰੇ ਵਾਲੇ ਵਿਸ਼ੇਸ਼ ਤੋਰ 'ਤੇ ਹਾਜ਼ਰ ...
ਨਕੋਦਰ, 5 ਫਰਵਰੀ (ਗੁਰਵਿੰਦਰ ਸਿੰਘ)-ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਸਿੱਖਿਆ ਅਤੇ ਅਧਿਆਪਕ ਵਿਰੋਧੀ ਨੀਤੀਆਂ ਕਾਰਨ ਸਾਰੇ ਪੰਜਾਬ ਦੇ ਅਧਿਆਪਕਾਂ ਵਿਚ ਅਸ਼ਾਂਤੀ ਦਾ ਮਾਹੌਲ ਪੈਦਾ ਹੋਇਆ ਹੈ, ਜਿਸ ਦਾ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸਮੁੱਚੇ ...
ਨਕੋਦਰ, 5 ਫਰਵਰੀ (ਗੁਰਵਿੰਦਰ ਸਿੰਘ)-ਸ਼ਹੀਦ ਕਾਮਰੇਡ ਦੇਸ ਰਾਜ ਸਹੋਤਾ ਦੀ 30ਵੀਂ ਬਰਸੀ ਉਨ੍ਹਾਂ ਦੇ ਪਿੰਡ ਮਾਹੂਵਾਲ ਵਿਖੇ ਮਨਾਈ ਗਈ | ਸੀ. ਪੀ. ਆਈ. ਐਮ. ਦੀ ਤਹਿਸੀਲ ਕਮੇਟੀ ਵਲੋਂ ਇਸ ਬਰਸੀ ਦਾ ਆਯੋਜਨ ਕੀਤਾ ਗਿਆ | ਇਸ ਸ਼ਹੀਦੀ ਕਾਨਫਰੰਸ ਦੀ ਪ੍ਰਧਾਨਗੀ ਤਹਿਸੀਲ ਦੇ ...
ਨਕੋਦਰ, 5 ਫਰਵਰੀ (ਗੁਰਵਿੰਦਰ ਸਿੰਘ)-ਥਾਣਾ ਸਦਰ ਪੁਲਿਸ ਨੇ 36 ਬੋਤਲਾਂ ਸ਼ਰਾਬ ਠੇਕਾ ਅੰਗਰੇਜ਼ੀ ਅਤੇ 110 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਹੈ | ਥਾਣਾ ਸਦਰ ਮੁਖੀ ਸਿਕੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗਸ਼ਤ ...
ਨਕੋਦਰ, 5 ਫਰਵਰੀ (ਗੁਰਵਿੰਦਰ ਸਿੰਘ)-ਸ਼ਹੀਦ ਕਾਮਰੇਡ ਦੇਸ ਰਾਜ ਸਹੋਤਾ ਦੀ 30ਵੀਂ ਬਰਸੀ ਉਨ੍ਹਾਂ ਦੇ ਪਿੰਡ ਮਾਹੂਵਾਲ ਵਿਖੇ ਮਨਾਈ ਗਈ | ਸੀ. ਪੀ. ਆਈ. ਐਮ. ਦੀ ਤਹਿਸੀਲ ਕਮੇਟੀ ਵਲੋਂ ਇਸ ਬਰਸੀ ਦਾ ਆਯੋਜਨ ਕੀਤਾ ਗਿਆ | ਇਸ ਸ਼ਹੀਦੀ ਕਾਨਫਰੰਸ ਦੀ ਪ੍ਰਧਾਨਗੀ ਤਹਿਸੀਲ ਦੇ ...
ਮਹਿਤਪੁਰ, 5 ਫਰਵਰੀ (ਮਿਹਰ ਸਿੰਘ ਰੰਧਾਵਾ)-ਨਹਿਰੂ ਯੁਵਾ ਕੇਂਦਰ ਜਲੰਧਰ ਵਲੋਂ ਜ਼ਿਲ੍ਹਾ ਯੂਥ ਕੋਆਰਡੀਨਟਰ ਨੀਤਿਆਨੰਦ ਯਾਦਵ ਦੀ ਅਗਵਾਈ ਹੇਠ ਆਜ਼ਾਦ ਸਪੋਰਟਸ ਕਮ ਹੈਲਥ ਕਲੱਬ ਪੰਡੋਰੀ ਖ਼ਾਸ ਦੇ ਸਹਿਯੋਗ ਨਾਲ 2 ਰੋਜ਼ਾ ਖੇਡ ਮੇਲ ਕਰਵਾਇਆ ਗਿਆ ਜਿਸ 'ਚ ਕਬੱਡੀ, ...
ਫਿਲੌਰ, 5 ਫਰਵਰੀ (ਸੁਰਜੀਤ ਸਿੰਘ ਬਰਨਾਲਾ)-ਸ੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ 'ਚ ਇਕ ਸਾਦੇ ਸਮਾਰੋਹ ਦੌਰਾਨ ਸਾਲ 2019-20 'ਚ ਅਥਲੈਟਿਕ ਮੁਕਾਬਲਿਆਂ 'ਚ ਮੱਲ੍ਹਾਂ ਮਾਰਨ ਵਾਲਿਆਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਚਰਨਜੀਤ ਸਿੰਘ ਨੇ ਦੱਸਿਆ ਕਿ ...
ਮਹਿਤਪੁਰ, 5 ਫਰਵਰੀ (ਮਿਹਰ ਸਿੰਘ ਰੰਧਾਵਾ)-ਇੰਸਪੈਕਟਰ ਜੈਪਾਲ ਮੁੱਖ ਥਾਣਾ ਅਫਸਰ ਮਹਿਤਪੁਰ ਦੀ ਯੋਗ ਅਗਵਾਈ ਹੇਠ ਅਸਮਾਜਿਕ ਤੱਤਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਮਹਿਤਪੁਰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਨੂੰ ਫੜ੍ਹਨ 'ਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ...
ਸ਼ਾਹਕੋਟ, 5 ਫਰਵਰੀ (ਸਚਦੇਵਾ)-ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵਲੋਂ ਪ੍ਰਵਾਸੀ ਵੀਰਾਂ ਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ 6 ਤੋਂ 9 ਫਰਵਰੀ ਤੱਕ ਐਸ.ਡੀ.ਐਮ. ਦਫ਼ਤਰ ਸ਼ਾਹਕੋਟ ਦੀ ਗਰਾਊਾਡ 'ਚ ਕਰਵਾਇਆ ਜਾ ਰਿਹਾ ਪੰਜ ਰੋਜ਼ਾ 'ਸ਼ਾਹਕੋਟ ਫੁੱਟਬਾਲ ਕੱਪ' ਅੱਜ ਸ਼ੁਰੂ ...
ਲੋਹੀਆਂ ਖਾਸ, 5 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਹੜ੍ਹ ਰੋਕੂ ਲੋਕ ਕਮੇਟੀ ਇਲਾਕਾ ਗਿੱਦੜ ਪਿੰਡੀ ਰੇਲ ਪ੍ਰਸ਼ਾਸ਼ਨ ਅਤੇ ਸਿਵਲ ਪ੍ਰਸ਼ਾਸ਼ਨ ਦੀ ਪ੍ਰਵਾਨਗੀ ਤੋਂ ਬਾਅਦ ਸਤਲੁਜ ਦਰਿਆ ਅਤੇ ਰੇਲਵੇ ਪੁੱਲ ਹੇਠੋਂ ਮਿੱਟੀ ਚੁੱਕਣ ਦੀ ਚੱਲ ਰਹੀ ਕਾਰਸੇਵਾ ਦੇ ਕਾਰਜਾਂ ...
ਫਿਲੌਰ, 5 ਫਰਵਰੀ (ਸੁਰਜੀਤ ਸਿੰਘ ਬਰਨਾਲਾ)-ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬਣਾਏ ਗੁਰੂ ਰਵਿਦਾਸ ਗੇਟ ਦਾ ਉਦਘਾਟਨ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਸੰਤ ਨਿਰਮਲ ਦਾਸ ਜੌੜੇ ਵਾਲੇ, ਸੰਤ ਪਰਮਜੀਤ ਨਗਰ ਵਾਲੇ, ਸੰਤ ...
ਮਲਸੀਆਂ, 5 ਫਰਵਰੀ (ਸੁਖਦੀਪ ਸਿੰਘ)-ਮਲਸੀਆਂ ਦੀ ਪੱਤੀ ਲਕਸੀਆਂ ਵਿਖੇ ਇਕ ਘਰ 'ਚ ਬਜ਼ੁਰਗ ਤੇ ਉਸਦੇ ਪਰਿਵਾਰਕ ਮੈਂਬਰ ਟੁੱਟੀ ਛੱਤ ਹੇਠ ਗਰੀਬੀ ਦਾ ਸੰਤਾਪ ਹੰਢਾ ਰਹੇ ਹਨ | ਸਮਾਜ ਸੇਵਕ ਨਿਰਮਲ ਸਿੰਘ ਸਟੂਡੀਓ ਵਾਲਿਆਂ ਨੇ ਇਹ ਮਸਲਾ ਧਿਆਨ 'ਚ ਲਿਆਂਦਾ ਤਾਂ ਪੱਤੀ ਲਕਸੀਆਂ ...
ਆਦਮਪੁਰ, 5 ਫਰਵਰੀ (ਹਰਪ੍ਰੀਤ ਸਿੰਘ)-ਕਾਂਗਰਸ ਦੀ ਕੈਪਟਨ ਸਰਕਾਰ ਨੇ ਪੰਜਾਬ ਦੀ ਜਨਤਾ ਨੂੰ ਝੂਠੇ ਵਾਅਦੇ ਕਰਕੇ 2017 ਵਿਧਾਨ ਸਭਾ ਚੋਣਾਂ 'ਚ ਸੱਤਾ ਹਾਸਲ ਕੀਤੀ | ਬੀਤੇ ਦਿਨੀ ਵਿਧਾਨ ਸਭਾ ਹਲਕਾ ਆਦਮਪੁਰ ਦੇ ਬੀਡੀਪੀਓ ਦਫਤਰ ਵਿਖੇ ਕਾਂਗਰਸੀ ਹਲਕਾ ਇੰਚਾਰਜ਼ ਮਹਿੰਦਰ ...
ਲੋਹੀਆਂ ਖਾਸ, 5 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਬਲਵਿੰਦਰ ਸਿੰਘ ਵਿੱਕੀ)-ਲੋਹੀਆਂ ਅਤੇ ਸੁਲਤਾਨਪੁਰ ਲੋਧੀ ਸਮੇਤ ਵੱਖ-ਵੱਖ ਇਲਾਕਿਆਂ 'ਚ ਲਗਾਤਾਰ ਲੁੱਟਾਂ ਖੋਹਾਂ ਕਰ ਕੇ ਪੁਲਿਸ ਅਤੇ ਆਮ ਲੋਕਾਂ ਦੀ ਨੀਂਦ ਹਰਾਮ ਕਰਨ ਵਾਲੇ 10 ਮੈਂਬਰੀ ਗਿਰੋਹ 'ਚੋਂ 6 ਨੂੰ ਲੋਹੀਆਂ ...
ਮੱਲ੍ਹੀਆਂ ਕਲਾਂ, 5 ਫਰਵਰੀ (ਮਨਜੀਤ ਮਾਨ)-ਅਪੈਕਸ ਇੰਟਰਨੈਸ਼ਨਲ ਪਬਲਿਕ ਸੀਨੀ: ਸੈਕੰਡਰੀ ਸਕੂਲ ਵਿਖੇ ਜੇ. ਸੀ. ਆਈ. ਜਲੰਧਰ ਗਰੇਸ ਵਲੋਂ ਪ੍ਰੈਜੀਡੈਂਟ ਮਿਸ ਸ਼ਾਲੂ ਗੁਪਤਾ ਦੀ ਦੇਖ-ਰੇਖ ਹੇਠ ਨੈਸ਼ਨਲ ਇਟੀਗਰਿਟੀ ਡੇਅ ਮਨਾਇਆ ਗਿਆ | ਸਕੂਲ ਦੀ ਵਿਦਿਆਰਥਣ ਸ਼ਾਲਿਨੀ ਨੇ ...
ਰੁੜਕਾ ਕਲਾਂ, 5 ਫਰਵਰੀ (ਦਵਿੰਦਰ ਸਿੰਘ ਖ਼ਾਲਸਾ)-ਸਰਕਾਰੀ ਹਸਪਤਾਲ ਬੁੰਡਾਲਾ ਮੰਜਕੀ ਵਿਖੇ ਐਸ.ਐਮ.ਓ. ਡਾ. ਅਸ਼ੋਕ ਕੁਮਾਰ ਦੀ ਅਗਵਾਈ 'ਚ ਅੰਤਰ ਰਾਸ਼ਟਰੀ ਕੈਂਸਰ ਦਿਵਸ ਮੌਕੇ ਕੈਂਸਰ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ 'ਚ ਆਮ ਲੋਕਾਂ ਨੂੰ ਕੈਂਸਰ ਦੀਆਂ ਵੱਖ-ਵੱਖ ...
ਮਹਿਤਪੁਰ, 5 ਫਰਵਰੀ (ਮਿਹਰ ਸਿੰਘ ਰੰਧਾਵਾ)-ਸਰਪੰਚ ਜਗਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਬਘੇਲਾ ਦੀ ਸਮੂਹ ਪੰਚਾਇਤ ਨੇ ਪਿੰਡ ਦੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਦੀ ਵਧੀਆ ਦਿੱਖ ਅਤੇ ਹੋਰ ਕਾਰਜਾਂ ਲਈ ਇਕ ਲੱਖ ਦੀ ਰਾਸ਼ੀ ਸਕੂਲ ਦੀ ਨਵਨਿਯੁਕਤ ਪਿ੍ੰਸੀਪਲ ਕਮਲਜੀਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX