ਲੁਧਿਆਣਾ, 10 ਫਰਵਰੀ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਲੁਧਿਆਣਾ ਦੀ ਦੋ ਦਿਨਾ ਫ਼ੇਰੀ ਦੌਰਾਨ ਗੁਰੂ ਨਾਨਕ ਭਵਨ ਵਿਖੇ ਵਰਕਰਾਂ 'ਚ ਜੋਸ਼ ਭਰਦਿਆਂ ਆਪਣੇ ਭਾਸ਼ਣ ਦੀ ਸ਼ੁਰੂਆਤ ਵਿਚ ਕਈ ਨਾਅਰੇ ਲਗਾਏ, ਉਨ੍ਹਾਂ ਨੇ ਜਿੱਥੇ ਵਰਕਰਾਂ ਨੂੰ ਤਕੜੇ ਹੋਣ 'ਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ, ਉੱਥੇ ਕੰਮ ਦੀ ਬਜਾਏ ਸਿਰਫ਼ ਚੌਧਰ ਤੱਕ ਸੀਮਿਤ ਰਹਿਣ ਵਾਲੇ ਆਗੂਆਂ ਦੀ ਬਿਨਾਂ ਨਾਂਅ ਲਏ ਕਲਾਸ ਵੀ ਲਗਾਈ | ਸ੍ਰੀ ਸ਼ਰਮਾ ਨੇ ਕਿਹਾ ਕਿ ਉਹ ਕੰਮ ਦੇਖ ਕੇ ਮਾਣ ਤੇ ਸਤਿਕਾਰ ਦੇਣਗੇ | ਉਨ੍ਹਾਂ ਸਾਰੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਗੁੱਟਬਾਜ਼ੀ, ਲੜਾਈ ਤੇ ਨਫ਼ਰਤ ਛੱਡ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਤਾਂ ਜੋ 2022 ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਾਗਰਿਕਤਾ ਸੋਧ ਕਾਨੂੰਨ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਜਦਕਿ ਇਹ ਕਾਨੂੰਨ ਹਰ ਕਿਸੇ ਵੀ ਭਲਾਈ ਵਿਚ ਹੈ | ਉਨ੍ਹਾਂ ਕਿਹਾ ਕਿ ਜੇਕਰ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਸਾਨੂੰ ਇਸ ਦੇ ਹੱਕ ਵਿਚ ਹੋਰ ਵੀ ਤਕੜੇ ਹੋ ਕੇ ਖੜ੍ਹਨਾ ਚਾਹੀਦਾ ਹੈ |
ਸੂਬਾ ਸੰਗਠਨ ਮੰਤਰੀ ਦਿਨੇਸ਼ ਕੁਮਾਰ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਪਾਰਟੀ ਦੇ ਇਕ ਸਿਰੜੀ ਤੇ ਪਾਰਟੀ ਦੀ ਤਰੱਕੀ ਲਈ ਕੰਮ ਕਰਨ ਵਾਲੇ ਆਗੁੂ ਹਨ, ਜਿਨ੍ਹਾਂ ਨੇ ਮੰਡਲ ਤੋਂ ਲੈ ਕੇ ਸੂਬਾ ਪ੍ਰਧਾਨ ਤੱਕ ਆਪਣੀਆ ਸੇਵਾਵਾਂ ਬੜੀ ਬਾਖੂਬੀ ਨਿਭਾਈਆਂ ਹਨ | ਉਨ੍ਹਾਂ ਕਿਹਾ ਕਿ ਸ੍ਰੀ ਸ਼ਰਮਾ ਦੀ ਅਗਵਾਈ ਵਿਚ ਭਾਜਪਾ ਪੰਜਾਬ ਅੰਦਰ ਅੱਗੇ ਵਧੇਗੀ | ਵਰਕਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਸਾਥੀਆਂ ਨਾਲ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅਤੇ ਸ੍ਰੀ ਦੁਰਗਾ ਮੰਦਿਰ ਵਿਖੇ ਮੱਥਾ ਟੇਕਿਆ |
ਮੈਨੂੰ ਕੋਈ ਵੀ ਰੋਂਦੂ ਪ੍ਰਧਾਨ ਨਹੀਂ ਚਾਹੀਦਾ
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਈ ਜ਼ਿਲ੍ਹਾ ਜਾਂ ਬਲਾਕ ਪ੍ਰਧਾਨ ਰੋਂਦੂ ਹਨ ਪਰ ਉਨ੍ਹਾਂ ਨੂੰ ਭਵਿੱਖ ਵਿਚ ਕੋਈ ਵੀ ਰੋਂਦੂ ਪ੍ਰਧਾਨ ਨਹੀਂ ਚਾਹੀਦਾ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਵਾਲਾ, ਵਰਕਰਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਅਤੇ ਲੋਕਾਂ ਦੀ ਆਵਾਜ਼ ਚੁੱਕ ਕੇ ਉਨ੍ਹਾਂ ਨੂੰ ਸਰਕਾਰ ਦਰਬਾਰੇ ਪੂਰਾ ਕਰਵਾਉਣ ਵਾਲੇ ਪ੍ਰਧਾਨ ਹੀ ਚਾਹੀਦੇ ਹਨ |
ਬੋਰਡ ਘੱਟ ਲਗਾ ਕੇ ਮੈਨੂੰ ਥੈਲੀ ਵੱਡੀ ਭੇਟ ਕਰ ਦਿੰਦੇ !
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਸਵਾਗਤ 'ਚ ਸਾਰੇ ਆਗੂਆਂ ਤੇ ਵਰਕਰਾਂ ਨੇ ਸਾਰੇ ਸ਼ਹਿਰ ਵਿਚ ਸਵਾਗਤੀ ਬੋਰਡ ਲਗਾਏ ਹਨ | ਉਨ੍ਹਾਂ ਕਿਹਾ ਕਿ ਬੋਰਡ ਭਾਵੇਂ ਘੱਟ ਲਗਾ ਦਿੰਦੇ ਪਰ ਉਹ ਪਹਿਲੀ ਵਾਰ ਲੁਧਿਆਣਾ ਆਏ ਹਨ, ਉਨ੍ਹਾਂ ਨੂੰ ਪਾਰਟੀ ਫੰਡ ਲਈ ਥੈਲੀ ਭੇਟ ਕਰ ਦਿੰਦੇ | ਸ੍ਰੀ ਸ਼ਰਮਾ ਨੇ ਕਿਹਾ ਕਿ ਇਕ ਉਹ ਪਹਿਲੀ ਵਾਰ ਆਏ ਹਨ ਅਤੇ ਦੂਸਰਾ ਉਹ ਬ੍ਰਾਹਮਣ ਹਨ, ਇਸ ਲਈ ਥੈਲੀ ਤਾਂ ਦੇਣੀ ਚਾਹੀਦੀ ਹੈ | ਕਈ ਵਾਰ ਆਖਣ 'ਤੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਮਿੱਤਲ ਨੇ ਸ੍ਰੀ ਸ਼ਰਮਾ ਦੇ ਕੰਨ ਵਿਚ ਥੈਲੀ ਦੇਣ ਦੀ ਗੱਲ ਆਖੀ | ਇਸ ਮੌਕੇ ਦਿਨੇਸ਼ ਕੁਮਾਰ ਸੂਬਾ ਸੰਗਠਨ ਮੰਤਰੀ, ਪ੍ਰੋ. ਰਾਜਿੰਦਰ ਭੰਡਾਰੀ ਸਾਬਕਾ ਸੂਬਾ ਪ੍ਰਧਾਨ, ਜੀਵਨ ਗੁਪਤਾ, ਰੇਨੂੰ ਥਾਪਰ ਦੋਵੇਂ ਮੀਤ ਪ੍ਰਧਾਨ, ਅਨਿਲ ਸਰੀਨ ਸੂਬਾ ਬੁਲਾਰੇ, ਦਯਾਲ ਸਿੰਘ ਸੋਢੀ, ਪ੍ਰਵੀਨ ਬਾਂਸਲ ਦੋਵੇਂ ਜਨਰਲ ਸਕੱਤਰ, ਗੁਰਦੇਵ ਸ਼ਰਮਾ ਦੇਬੀ ਖਜ਼ਾਨਚੀ, ਕਮਲ ਚੇਤਲੀ ਹਲਕਾ ਇੰਚਾਰਜ ਲੁਧਿਆਣਾ ਪੱਛਮੀ, ਬੌਬੀ ਜਿੰਦਲ ਖਜ਼ਾਨਚੀ, ਸੰਤੋਸ਼ ਕਾਲੜਾ, ਰਾਕੇਸ਼ ਕਪੂਰ ਸੂਬਾ ਪ੍ਰਧਾਨ ਭਾਜਪਾ ਸਨਅਤੀ ਸੈਲ, ਜਤਿੰਦਰ ਮਿੱਤਲ ਜ਼ਿਲ੍ਹਾ ਪ੍ਰਧਾਨ, ਸ਼ਕਤੀ ਸ਼ਰਮਾ, ਰਵਿੰਦਰ ਅਰੋੜਾ ਸਾਬਕਾ ਜ਼ਿਲ੍ਹਾ ਪ੍ਰਧਾਨ, ਅਸ਼ੋਕ ਜੁਨੇਜਾ, ਜਨਾਰਦਨ ਸ਼ਰਮਾ ਸੂਬਾ ਮੀਡੀਆ ਸਹਿ ਇੰਚਾਰਜ, ਸਤਪਾਲ ਸੱਗੜ, ਰਜਨੀਸ਼ ਧੀਮਾਨ ਮੀਤ ਪ੍ਰਧਾਨ, ਸੰਤੋਸ਼ ਵਿੱਜ, ਰਮੇਸ਼ ਸ਼ਰਮਾ, ਡਾ. ਸੁਭਾਸ਼, ਰਾਜੀਵ ਕਤਨਾ, ਪੁਸ਼ਪਿੰਦਰ ਸਿੰਘਲ, ਯੋਗੇਂਦਰ ਮਕੌਲ, ਰਾਮ ਗੁਪਤਾ, ਰਾਜੇਸ਼ਵਰੀ ਗੋਸਾਈਾ, ਕਤੇਂਦੂ ਸ਼ਰਮਾ, ਡਾ.ਨਿਰਮਲ ਨਈਅਰ, ਯਸ਼ਪਾਲ ਜਨੋਤਰਾ, ਮਨਮੀਤ ਚਾਵਲਾ, ਸੁਮਨ ਵਰਮਾ, ਲੱਕੀ ਚੋਪੜਾ, ਸੰਜੇ ਗੋਸਾਈਾ, ਨੀਰਜ ਵਰਮਾ, ਡਾ.ਸਤੀਸ਼, ਪੰਕਜ ਜੈਨ, ਸੰਜੇ ਕਪੂਰ, ਦਵਿੰਦ ਜੱਗੀ, ਮਹੇਸ਼ ਦੱਤ ਸ਼ਰਮਾ, ਸਿਮਰਨ ਚੰਡੋਕ, ਦਮਨ ਕਪੂਰ, ਅਮਿਤ ਨਾਗੀ, ਕੁਸ਼ਾਗਰ, ਅੰਕਿਤ ਸੈਣੀ, ਦਵਿੰਦਰ ਸਿੰਘ ਘੁੰਮਣ, ਸੰਜੀਵ ਧੀਮਾਨ, ਉਮੇਸ਼ ਬਦੋਰੀਆ, ਕਿਰਨ ਸ਼ਰਮਾ, ਭੁਪਿੰਦਰ ਕੌਰ, ਰੇਖਾ, ਪ੍ਰਾਥਨਾ, ਵੰਦਨਾ, ਕਵਿਤਾ, ਜਤਿੰਦਰ ਗੌਰੀਆ, ਅੰਕਿਤ ਬੱਤਰਾ, ਸੁਭਾਸ਼ ਡਾਬਰ, ਦਿਨੇਸ਼ ਸਰਪਾਲ, ਅਰੁਣੇਸ਼ ਮਿਸ਼ਰਾ, ਸੰਜੇ ਸ਼ਰਮਾ, ਧਰਮਿੰਦਰ ਸ਼ਰਮਾ, ਅਜੈ ਅਰੋੜਾ ਆਦਿ ਹਾਜ਼ਰ ਸਨ |
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ 'ਚ ਅਧਿਕਾਰੀਆਂ ਵਲੋਂ ਚੈਕਿੰਗ ਦੌਰਾਨ ਬੰਦੀਆਂ ਪਾਸੋਂ 11 ਮੋਬਾਈਲ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਬੀਤੇ ਦਿਨ ਜੇਲ੍ਹ ਅਧਿਕਾਰੀਆਂ ਵਲੋਂ ਵੱਖ-ਵੱਖ ਬੈਰਕਾਂ ਵਿਚ ਛਾਪੇਮਾਰੀ ਕੀਤੀ ਗਈ ਸੀ | ...
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਫੋਕਲ ਪੁਆਇੰਟ 'ਚ ਅੱਜ ਰਾਤ ਸ਼ੱਕੀ ਹਾਲਾਤ 'ਚ ਇਕ ਪ੍ਰਵਾਸੀ ਨੌਜਵਾਨ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖ਼ਤ ਅੰਕਿਤ ਕੁਮਾਰ ਵਜੋਂ ਕੀਤੀ ਗਈ ਹੈ, ਜਿਸ ਦੀ ਉਮਰ 21 ਸਾਲ ਦੇ ...
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ) - ਥਾਣਾ ਪੀ. ਏ. ਯੂ. ਦੇ ਘੇਰੇ ਅੰਦਰ ਪੈਂਦੇ ਇਲਾਕੇ ਕਿਚਲੂ ਨਗਰ 'ਚ ਅੱਜ ਦੇਰ ਰਾਤ 10 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਕਿਚਲੂ ਨਗਰ ਵਿਚ ਰਹਿੰਦੇ ...
ਲੁਧਿਆਣਾ, 10 ਫਰਵਰੀ (ਪੁਨੀਤ ਬਾਵਾ, ਅਮਰੀਕ ਸਿੰਘ ਬੱਤਰਾ)-ਰੇਹੜੀ ਫੜ੍ਹੀ ਯੂਨੀਅਨ ਵਲੋਂ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਵਿਖੇ ਆਪਣੀ ਹੱਕੀ ਮੰਗਾਂ ਦੀ ਪੂਰਤੀ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਪ੍ਰਦਰਸ਼ਨ ਉਪਰੰਤ ਯੂਨੀਅਨ ਦੇ ਵਫ਼ਦ ਨੇ ਡਿਪਟੀ ...
ਡੇਹਲੋਂ, 10 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਪੁਲਿਸ ਕਮਸ਼ਿਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-2-ਲੁਧਿਆਣਾ ਜਸਕਰਨਜੀਤ ਸਿੰਘ ਤੇਜਾ ਪੀ. ਪੀ. ਐੱਸ. ਅਤੇ ਏ. ਸੀ. ਪੀ. ...
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਬਜ਼ੀ ਮੰਡੀ ਨੇੜੇ ਇਕ ਵਿਦਿਆਰਥਣ ਨਾਲ ਛੇੜਖ਼ਾਨੀ ਕਰਨ ਵਾਲੇ ਨੌਜਵਾਨ ਿਖ਼ਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ, ਜਿਸ ਕਾਰਨ ਉੱਥੇ ਸਥਿਤੀ ਤਣਾਅਪੂਰਨ ਹੋ ਗਈ | ਜਾਣਕਾਰੀ ...
ਲੁਧਿਆਣਾ, 10 ਫ਼ਰਵਰੀ (ਪੁਨੀਤ ਬਾਵਾ)-ਖੇਤਰੀ ਟਰਾਂਸਪੋਰਟ ਦਫ਼ਤਰ ਲੁਧਿਆਣਾ 'ਚ ਬਣਨ ਵਾਲੀਆਂ ਵਾਹਨਾਂ ਦੀਆਂ ਆਰ. ਸੀਜ਼ 'ਤੇ ਕਈ ਮਹੀਨੇ ਪਹਿਲਾਂ ਬਦਲੇ ਜਾ ਚੁੱਕੇ ਏ. ਆਰ. ਟੀ. ਓ. ਦੇ ਦਸਤਖ਼ਤ ਕਰਨ ਦਾ ਮਾਮਲੇ ਸਬੰਧੀ 'ਅਜੀਤ' ਵਲੋਂ ਖ਼ਬਰ ਪ੍ਰਕਾਸ਼ਿਤ ਕਰਨ ਉਪਰੰਤ ਲੁਧਿਆਣਾ ...
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ-8 ਦੀ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦਾ ਪਰਦਾਫਾਸ਼ ਕਰਦਿਆਂ ਉਸ ਦੇ ਦੋ ਮੈਂਬਰਾਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਇਹ ਦੋਵੇਂ ਕਥਿਤ ਦੋਸ਼ੀ ਹਾਲ ਦੀ ਘੜੀ ਫ਼ਰਾਰ ਦੱਸੇ ਜਾਂਦੇ ਹਨ | ਪੁਲਿਸ ਵਲੋਂ ...
ਲੁਧਿਆਣਾ, 10 ਫਰਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਸ਼ਹਿਰ ਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕੀਤੀ ਜਾ ਰਹੀ ਕਾਰਵਾਈ ਤਹਿਤ ਸੋਮਵਾਰ ਨੂੰ ਤਹਿਬਾਜ਼ਾਰੀ ਸ਼ਾਖਾ ਵਲੋਂ ਕਰੀਮਪੁਰਾ ਬਾਜ਼ਾਰ, ਸੁਭਾਨੀ ...
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕਿਲ੍ਹਾ ਮੁਹੱਲਾ ਵਿਚ ਅੱਜ ਦੁਪਹਿਰ ਇਕ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਵਲੋਂ ਕੀਤੇ ਹਮਲੇ ਵਿਚ ਪਿਓ-ਪੁੱਤਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ਜਾਣਕਾਰੀ ਅਨੁਸਾਰ ...
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਗਰਾਉਂ ਪੁਲ ਨੇੜੇ ਜਾਂਦੀ ਰੇਲਵੇ ਲਾਈਨ 'ਤੇ ਇਕ ਨੌਜਵਾਨ ਵਲੋਂ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਦੇਰ ਸ਼ਾਮ ਤੱਕ ਸ਼ਨਾਖਤ ਨਹੀਂ ਹੋ ਸਕੀ ਸੀ | ਪੁਲਿਸ ...
ਲੁਧਿਆਣਾ, 10 ਫਰਵਰੀ (ਅਮਰੀਕ ਸਿੰਘ ਬੱਤਰਾ)-ਕੌਾਸਲ ਆਫ਼ ਆਰ. ਟੀ. ਆਈ. ਦੇ ਸਕੱਤਰ ਅਰਵਿੰਦ ਸ਼ਰਮਾ ਨੇ ਨਗਰ ਨਿਗਮ ਜ਼ੋਨ ਡੀ ਅਧੀਨ ਪੈਂਦੇ ਇਲਾਕਿਆਂ 'ਚ ਕਰੀਬ ਇਕ ਦਰਜਨ ਅਣ-ਅਧਿਕਾਰਤ ਉਸਾਰੀਆਂ ਿਖ਼ਲਾਫ਼ ਸਥਾਨਕ ਸਰਕਾਰਾਂ ਵਿਭਾਗ ਦੇ ਪਿ੍ੰਸੀਪਲ ਸਕੱਤਰ ਕਮਿਸ਼ਨਰ ...
ਲੁਧਿਆਣਾ, 10 ਫਰਵਰੀ (ਸਲੇਮਪੁਰੀ)-ਦੇਸ਼ ਦੀ ਮਾਣਯੋਗ ਸਰਵਉੱਚ ਅਦਾਲਤ ਨਵੀਂ ਦਿੱਲੀ ਵਲੋਂ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਲਈ ਭਾਰਤੀ ਸੰਵਿਧਾਨ ਅਨੁਸਾਰ ਜੋ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ, ਨੂੰ ਖ਼ਤਮ ਕਰਨ ਲਈ ਹੌਲੀ-ਹੌਲੀ ਕਾਰਵਾਈ ਚਲਾਈ ਜਾ ਰਹੀ ...
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੇਹਰਬਾਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਹਰਕਿ੍ਸ਼ਨ ਵਿਹਾਰ ਵਿਚ ਮੰਦਬੁੱਧੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਕਥਿਤ ...
ਢੰਡਾਰੀ ਕਲਾਂ, 10 ਫਰਵਰੀ (ਪਰਮਜੀਤ ਸਿੰਘ ਮਠਾੜੂ)-ਵਾਰਡ ਨੰਬਰ-28 ਢੰਡਾਰੀ ਖੁਰਦ ਤੇ ਗੋਬਿੰਦਗੜ੍ਹ ਨਿਵਾਸੀ ਘਰਾਂ ਵਿਚ ਫੈਲੇ ਪ੍ਰਦੂਸ਼ਣ ਪਾਣੀ ਵਿਚ ਆਪਣੀ ਜਿੰਦਗੀ ਬਸਰ ਕਰਨ ਲਈ ਮਜਬੂਰ ਹਨ | ਸੀਵਰੇਜ ਦਾ ਗੰਦਾ ਪਾਣੀ, ਪੀਣ ਵਾਲੀਆਂ ਟੂਟੀਆਂ ਵਿਚ ਮਿਕਸ ਹੋ ਕੇ ਆ ਰਿਹਾ ...
ਮੁੱਲਾਂਪੁਰ/ਗੁਰੂਸਰ ਸੁਧਾਰ, 10 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਸੂਬੇ ਅੰਦਰ ਵਿਕਾਸ ਰੁਕਿਆ ਪਿਆ ਲੋਕਾਂ 'ਤੇ ਬਿਜਲੀ ਦਾ ਵਾਧੂ ਬੋਝ ਪਾਇਆ ਜਾ ਰਿਹਾ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆ ...
ਲੁਧਿਆਣਾ, 10 ਫਰਵਰੀ (ਬੀ.ਐੱਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਮੌਸਮੀ ਤਬਦੀਲੀਆਂ 'ਚ ਮੱਕੀ ਦਾ ਖੇਤੀ ਵਿਭਿੰਨਤਾ ਵਿਚ ਯੋਗਦਾਨ ਸਬੰਧੀ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਭਾਰਤੀ ਮੱਕੀ ਖੋਜ ਕੇਂਦਰ ਦੇ ਛੇਵੇਂ ਸਥਾਪਨਾ ਦਿਵਸ 'ਤੇ ਕਰਵਾਇਆ ...
ਹੰਬੜਾਂ, 10 ਫਰਵਰੀ (ਹਰਵਿੰਦਰ ਸਿੰਘ ਮੱਕੜ)-ਪਿੰਡ ਭੱਟੀਆਂ ਢਾਹਾ ਦੇ ਸਰਕਾਰੀ ਪ੍ਰਇਮਰੀ ਸਕੂਲ ਲਈ ਕੀਤੇ ਸਹਿਯੋਗ ਲਈ ਸਕੂਲ ਅਧਿਆਪਕਾਂ ਵਲੋਂ ਸਮੁੱਚੀ ਗਰਾਮ ਪੰਚਾਇਤ ਤੇ ਦਾਨ ਕਰਨ ਵਾਲੇ ਸਮਾਜ ਸੇਵਕਾਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਗਿਆ, ਜਿਸ 'ਚ ਡੀ. ਈ. ਓ. ...
ਲੁਧਿਆਣਾ, 10 ਫਰਵਰੀ (ਕਵਿਤਾ ਖੁੱਲਰ)-ਮਾਘ ਮਹੀਨੇ ਦੀ ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਭਾਈ ਘੱਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇ: ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਸੰਤ ਬਾਬਾ ਲੱਖਾ ਸਿੰਘ ...
ਆਲਮਗੀਰ, 10 ਫਰਵਰੀ (ਜਰਨੈਲ ਸਿੰਘ ਪੱਟੀ)-ਬੀਤੇ ਦਿਨੀਂ ਤਰਨਤਾਰਨ ਨਜ਼ਦੀਕ ਨਗਰ ਕੀਰਤਨ ਦੌਰਾਨ ਹੋਈ ਦੁਰਘਟਨਾ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਿੰਘ ਯੂਥ ਵੈੱਲਫੇਅਰ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਰੰਗੀ, ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ...
ਆਲਮਗੀਰ, 10 ਫਰਵਰੀ (ਜਰਨੈਲ ਸਿੰਘ ਪੱਟੀ)-ਪ੍ਰੋਲਾਈਫ ਹਸਪਤਾਲ ਸੁਪਰ ਸਪੈਸ਼ਲਿਟੀ ਐਾਡ ਟਰੋਮਾਂ ਕੇਅਰ ਸੈਂਟਰ ਮਾਲੇਰਕੋਟਲਾ ਰੋਡ ਪਿੰਡ ਗਿੱਲ ਵਿਖੇ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਜੌਲੀ ਦੀ ਅਗਵਾਈ ਹੇਠ ਗੋਡਿਆਂ ਦਾ ਮੁਫ਼ਤ ਜਾਂਚ ਕੈਂਪ ...
ਲੁਧਿਆਣਾ, 10 ਜਨਵਰੀ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਹਲਕਾ ਆਤਮ ਨਗਰ ਦੇ ਲੋਕਾਂ ਦੀਆਂ ਮੰਗਾਂ ਪ੍ਰਵਾਨ ਕਰਨ ਲਈ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਉਣ ਲਈ ਹਰ ਯਤਨ ਕੀਤਾ ਜਾਵੇਗਾ | ਉਨ੍ਹਾਂ ਇਹ ...
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਨਗਰ ਸੁਧਾਰ ਟਰੱਸਟ ਦੀ ਕਰੋੜਾਂ ਰੁਪਏ ਮੁੱਲ ਦੀ ਜਾਇਦਾਦ ਨੂੰ ਹੜੱਪਣ ਦੇ ਮਾਮਲੇ 'ਚ ਚੇਅਰਮੈਨ ਰਮਨ ਸੁਬਰਾਮਨੀਅਮ ਨੇ ਪੁਲਿਸ ਕਮਿਸ਼ਨਰ ਪਾਸ ਸ਼ਿਕਾਇਤ ਕਰਕੇ ਦੋਸ਼ੀਆਂ ਿਖ਼ਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਇਸ ਸਬੰਧੀ ...
ਲੁਧਿਆਣਾ, 10 ਫਰਵਰੀ (ਕਵਿਤਾ ਖੁੱਲਰ)-ਮਾਂ ਬਗਲਾਮੁਖੀ ਧਾਮ ਵਿਖੇ ਚੱਲ ਰਹੇ ਅਖੰਡ ਮਹਾਂਯੱਗ ਵਿਚ ਸ਼ਾਮਿਲ ਹੋ ਕੇ ਲੱਖਾਂ ਲੋਕ ਆਹੂਤੀਆਂ ਪਾ ਰਹੇ ਹਨ | ਅੱਜ ਚੌਥੇ ਦਿਨ ਵੀ ਵੱਡੀ ਗਿਣਤੀ ਵਿਚ ਲੋਕ ਯੱਗ ਵਿਚ ਸ਼ਾਮਿਲ ਹੋਏ | ਇਕ ਗੱਲਬਾਤ ਦੌਰਾਨ ਧਾਮ ਮੁਖੀ ਸ੍ਰੀ ਪ੍ਰਵੀਨ ...
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ-3 ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿੰਮ ਵਾਲਾ ਚੌਕ 'ਚ ਹੈਂਡਲੂਮ ਦੀ ਦੁਕਾਨ 'ਚੋਂ ਸਾਮਾਨ ਚੋਰੀ ਕਰਨ ਦੇ ਮਾਮਲੇ 'ਚ ਪੁੁਲਿਸ ਨੇ ਮਾਂ-ਪੁੱਤਰ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ...
ਲੁਧਿਆਣਾ, 10 ਫਰਵਰੀ (ਕਵਿਤਾ ਖੁੱਲਰ)-ਐੱਸ. ਜੀ. ਪੀ. ਸੀ. ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਪ੍ਰਧਾਨ ਪਿ੍ਤਪਾਲ ਸਿੰਘ ਨੇ ਗੁਰਦੁਆਰਾ ਤਖਤਖੰਡ ਸਾਹਿਬ ਸਿੰਘ ਸਭਾ, ਸਰੂਪ ਨਗਰ ਸਲੇਮਟਾਬਰੀ ਲੁਧਿਆਣਾ ਨੂੰ ਨਿਰਮਾਣ ਕਾਰਜ ਲਈ ...
ਲੁਧਿਆਣਾ, 10 ਫਰਵਰੀ (ਪੁਨੀਤ ਬਾਵਾ)-ਪੰਜਾਬ ਤੇ ਕੇਂਦਰ ਸਰਕਾਰ ਵੱਲ ਸਨਅਤਕਾਰਾਂ ਤੇ ਵਪਾਰੀਆਂ ਦਾ ਕਰੋੜਾਂ ਰੁਪਏ ਵੈਟ ਤੇ ਜੀ. ਐੱਸ. ਟੀ. ਰਿਫੰਡ ਰੁਕਿਆ ਪਿਆ ਹੈ, ਜੇਕਰ ਸਰਕਾਰ ਨੇ 30 ਦਿਨਾਂ ਦੇ ਅੰਦਰ-ਅੰਦਰ ਵੈਟ ਤੇ ਜੀ. ਐੱਸ. ਟੀ. ਦਾ ਭੁਗਤਾਨ ਨਾ ਕੀਤਾ ਤਾਂ ਸਨਅਤਕਾਰਾਂ ...
ਲੁਧਿਆਣਾ, 10 ਫਰਵਰੀ (ਕਵਿਤਾ ਖੁੱਲਰ)-ਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ 'ਚ ਅੱਜ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ...
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੈਬੋਵਾਲ ਦੇ ਇਲਾਕੇ ਨਵੀਨ ਨਗਰ ਵਿਚ ਹਮਲਾਵਰਾਂ ਵਲੋਂ ਕੀਤੇ ਹਮਲੇ 'ਚ ਫੂਡ ਇੰਸਪੈਕਟਰ ਦੇ ਮਾਤਾ-ਪਿਤਾ ਅਤੇ ਭਰਾ ਜ਼ਖ਼ਮੀ ਹੋ ਗਏ ਹਨ | ਪੁਲਿਸ ਨੇ ਇਸ ਮਾਮਲੇ 'ਚ 3 ਔਰਤਾਂ ਸਮੇਤ 8 ਵਿਅਕਤੀਆਂ ਿਖ਼ਲਾਫ਼ ਕੇਸ ਦਰਜ ...
ਲੁਧਿਆਣਾ, 10 ਫਰਵਰੀ (ਬੀ.ਐੱਸ.ਬਰਾੜ)-ਪੀ. ਏ. ਯੂ. ਇੰਪਲਾਈਜ਼ ਯੂਨੀਅਨ ਦੀ ਨਵੀਂ ਚੁਣੀ ਗਈ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਅੱਜ ਤੀਸਰੀ ਵਾਰ ਬਤੌਰ ਪ੍ਰਧਾਨ ਦਾ ਕਾਰਜ ਸੰਭਾਲਿਆ | ਇਸ ਮੌਕੇ ਯੂਨੀਅਨ ਦੀ ਸਮੁੱਚੀ ਕਾਰਜਕਾਰਨੀ ਕਮੇਟੀ ਤੋਂ ਇਲਾਵਾ ...
ਆਲਮਗੀਰ, 10 ਫਰਵਰੀ (ਜਰਨੈਲ ਸਿੰਘ ਪੱਟੀ)-ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡ ਹਰਨਾਮਪੁਰਾ ਵਿਖੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ...
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਨੋਟ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਕਰਨ ਵਾਲੇ ਇਕ ਨੌਜਵਾਨ ਨੂੰ ਇਕ ਸਾਲ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ...
ਲੁਧਿਆਣਾ, 10 ਫਰਵਰੀ (ਕਵਿਤਾ ਖੁੱਲਰ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਬਸੰਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਹਮੇਸ਼ਾਂ ਆਮ ਲੋਕਾਂ ਦਾ ਸਾਥ ਦਿੱਤਾ ਹੈ ਅਤੇ ਹਰ ਵਰਗ ਦੀ ਸਾਰ ...
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ-ਜਲੰਧਰ ਮੁੱਖ ਸੜਕ 'ਤੇ ਹਾਰਡੀ ਵਰਲਡ ਨੇੜੇ ਹੋਏ ਇਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖਤ ਸੁਨੀਲ ਤਨਵਰ ਵਜੋਂ ਕੀਤੀ ਗਈ ਹੈ, ਜਿਸ ਦੀ ਉਮਰ 30 ਸਾਲ ਦੇ ਕਰੀਬ ...
ਆਲਮਗੀਰ, 10 ਫਰਵਰੀ (ਜਰਨੈਲ ਸਿਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਰਣੀਆਂ ਵਿਖੇ ਬਾਬਾ ਸੰਗਤ ਸਿੰਘ ਪ੍ਰਬੰਧਕ ਕਮੇਟੀ ਵਲੋਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ...
ਲੁਧਿਆਣਾ, 10 ਫਰਵਰੀ (ਪੁਨੀਤ ਬਾਵਾ)-ਜ਼ਿਲ੍ਹਾ ਸਮਾਜਿਕ ਸਮਾਜਿਕ ਸੁਰੱਖਿਆ ਅਫ਼ਸਰ ਇੰਦਰਪ੍ਰੀਤ ਕੌਰ ਨੇ ਕੇਂਦਰ ਸਰਕਾਰ ਵਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਯੂ. ਡੀ. ਆਈ. ਡੀ. ਯੋਜਨਾ ਆਰੰਭ ਕੀਤੀ ਗਈ ਹੈ, ਜਿਸ ਲਈ ਯੋਗ ਲਾਭਪਾਤਰੀਆਂ ਨੂੰ ਆਪਣੀ ਰਜਿਸਟ੍ਰੇਸ਼ਨ ...
ਲੁਧਿਆਣਾ, 10 ਫਰਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਡੀ ਅਧੀਨ ਪੈਂਦੀ ਫਿਰੋਜ਼ਗਾਂਧੀ ਮਾਰਕੀਟ ਅਤੇ ਸਰਾਭਾ ਨਗਰ ਬਲਾਕ ਆਈ ਮਾਰਕੀਟ ਪਾਰਕਿੰਗ ਸਥਾਨ ਦੀ ਵਿੱਤੀ ਬੋਲੀ ਇਕ ਵਾਰ ਮੁੜ ਮੁਲਤਵੀ ਕਰ ਦਿੱਤੀ ਗਈ ਹੈ | ਤਹਿਬਾਜ਼ਾਰੀ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ...
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਰੇਲਵੇ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਅੱਧਾ ਕਿੱਲੋ ਅਫੀਮ ਬਰਾਮਦ ਕੀਤੀ ਹੈ | ਜਾਂਚ ਅਧਿਕਾਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਗਿ੍ਫ਼ਤਾਰ ...
ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸੀ. ਆਈ. ਏ. ਸਟਾਫ਼-3 ਦੀ ਪੁਲਿਸ ਨੇ ਸੱਟੇਬਾਜ਼ੀ ਕਰਨ ਵਾਲੇ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਨਕਦੀ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਇੰਚਾਰਜ ਯਸਪਾਲ ਨੇ ਦੱਸਿਆ ਕਿ ...
ਅੰਮਿ੍ਤਸਰ, 10 ਫਰਵਰੀ (ਹਰਮਿੰਦਰ ਸਿੰਘ)-ਬੀਤੇ ਦਿਨ ਮੈਕਸੀਕੋ ਤੋਂ ਆਏ ਸੱਭਿਆਚਾਰਕ ਦੇ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ | ਇਸ ਵਫ਼ਦ ਦੇ ਡਾਇਰੈਕਟਰ ਸ੍ਰੀ ਆਰਟੂਰੋ ਜ਼ੇਵੀਅਰ ਸਲਾਜ਼ਾਰ ਅਲਵਾਰੇਜ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ...
ਲੁਧਿਆਣਾ, 10 ਫਰਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਟ੍ਰੈਫਿਕ ਸਮੱਸਿਆਵਾਂ ਦੇ ਹੱਲ ਲਈ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਕੀਤੀ ਜਾ ਰਹੀ ਸਖਤ ਕਾਰਵਾਈ ਦਾ ਵਿਰੋਧ ਕਰਦਿਆਂ ਰੇਹੜੀ ਫੜ੍ਹੀ ਯੂਨੀਅਨ ਪੰਜਾਬ ਪੰਜਾਬ ...
ਲੁਧਿਆਣਾ, 10 ਫਰਵਰੀ (ਸਲੇਮਪੁਰੀ)-ਸੀ. ਐੱਮ. ਸੀ./ਹਸਪਤਾਲ ਲੁਧਿਆਣਾ 'ਚ ਸਰਜਰੀ ਵਿਭਾਗ ਵਿਚ ਤਾਇਨਾਤ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਡਾ. ਰਣਬੀਰ ਸਿੰਘ ਨੇ ਅਸਾਮ ਦੇ ਸ਼ਹਿਰ ਗੁਹਾਟੀ ਵਿਚ ਪਿਛਲੇ ਦਿਨੀਂ ਦੇਸ਼ ਦੇ ਸਮੂਹ ਦੂਰਬੀਨ ਸਰਜਨਾਂ ਦੇ ਮਾਹਿਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX