ਚੰਡੀਗੜ੍ਹ, 10 ਫਰਵਰੀ (ਮਨਜੋਤ ਸਿੰਘ ਜੋਤ)-ਨੈਸ਼ਨਲ ਬੁੱਕ ਟਰੱਸਟ ਭਾਰਤ (ਐਨ.ਬੀ.ਟੀ.) ਵਲੋਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਖੇ ਲਗਾਇਆ ਗਿਆ ਪੁਸਤਕ ਮੇਲਾ 9 ਦਿਨ ਤੱਕ ਚੱਲਿਆ ਅਤੇ ਇਹ ਪੁਸਤਕ ਮੇਲਾ ਮਲਵਈ ਗਿੱਧੇ ਦੇ ਧੂਮ ਧੜੱਕੇ ਨਾਲ ਸਮਾਪਤ ਹੋ ਗਿਆ¢ ਮੇਲੇ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਦਿੱਲੀ ਤੋਂ 71 ਪਬਲਿਸ਼ਰਾਂ ਵਲੋਂ 100 ਤੋਂ ਵੱਧ ਸਟਾਲ ਲਗਾਏ ਗਏ ਸਨ, ਜਿਨ੍ਹਾਂ ਉੱਤੇ ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਪੁਸਤਕਾਂ ਦੀ ਖ਼ਰੀਦਦਾਰੀ ਲੋਕਾਂ ਵਲੋਂ ਕੀਤੀ ਗਈ ¢ ਮੇਲਾ ਇਸ ਉਮੀਦ ਨਾਲ ਮੁੱਕਿਆ ਕਿ ਐੱਨ. ਬੀ. ਟੀ. ਤੇ ਪੰਜਾਬ ਯੂਨੀਵਰਸਿਟੀ ਮਿਲ ਕੇ ਸਾਂਝੇ ਤੌਰ 'ਤੇ ਭਵਿੱਖ ਵਿਚ ਯੂਨੀਵਰਸਿਟੀ ਕੈਂਪਸ ਵਿਚ ਹਰ ਸਾਲ ਮੇਲਾ ਲਗਾਵੇ ¢ ਮੇਲੇ ਦੇ ਆਖ਼ਰੀ ਦਿਨ ਪੰਜਾਬ ਕਲਾ ਪ੍ਰੀਸ਼ਦ ਵਲੋਂ ਮਲਵਈ ਗਿੱਧੇ ਦੀ ਵਧੀਆ ਪੇਸ਼ਕਾਰੀ ਕੀਤੀ ਗਈ ¢ ਰਾੜਾ ਸਾਹਿਬ ਕਾਲਜ ਦੇ ਵਿਦਿਆਰਥੀਆਂ ਵਲੋਂ ਪੰਜਾਬ ਦੇ ਬਜ਼ੁਰਗਾਂ ਦਾ ਲੋਕ ਨਾਚ 'ਮਲਵਈ ਗਿੱਧਾ' ਪੇਸ਼ ਕੀਤਾ ਗਿਆ ¢ ਮੇਲੇ ਨੂੰ ਉਸ ਸਮੇਂ ਹੋਰ ਜ਼ਿਆਦਾ ਉਤਸ਼ਾਹ ਮਿਲਿਆ ਜਦੋਂ ਹਰ ਰੋਜ਼ ਮੇਲੇ ਵਿਚ ਸ਼ਿਰਕਤ ਕਰਨ ਵਾਲੇ ਪੀ ਯੂ ਦੇ ਹਿੰਦੀ ਵਿਭਾਗ ਤੋਂ ਵਿਦਿਆਰਥੀਆਂ ਨੇ ਸਟੇਜ ਉੱਤੇ ਪਹੁੰਚ ਕੇ ਆਪਣਾ ਕਵੀ ਦਰਬਾਰ ਲਗਾਉਣ ਦੀ ਇਜਾਜ਼ਤ ਲਈ¢ ਇਸ ਕਵੀ ਦਰਬਾਰ ਨੂੰ ਇਨਾ ਹੁੰਗਾਰਾ ਮਿਲਿਆ ਕਿ ਹਿੰਦੀ ਵਿਭਾਗ ਤੋਂ ਇਲਾਵਾ ਪੰਜਾਬੀ ਅਤੇ ਉਰਦੂ ਵਿਭਾਗਾਂ ਦੇ ਲਗਪਗ 30 ਵਿਦਿਆਰਥੀਆਂ ਨੇ ਆਪੋ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ¢ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇਹ ਪੁਸਤਕ ਮੇਲਾ ਉਨ੍ਹਾਂ ਲਈ ਇੱਕ ਬਹੁਤ ਹੀ ਵਧੀਆ ਪਲੇਟਫ਼ਾਰਮ ਸਾਬਤ ਹੋਇਆ ¢ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਤੋਂ ਵੱਖ-ਵੱਖ 8 ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵੀ ਮੇਲੇ ਵਿਚ ਸ਼ਿਰਕਤ ਕੀਤੀ ਜਿਨ੍ਹਾਂ ਨੇ ਆਪੋ ਆਪਣੇ ਸਕੂਲਾਂ ਦੀਆਂ ਪੁਸਤਕ ਲਾਇਬਰੇਰੀਆਂ ਲਈ ਡਿਸਕਾਉਂਟ ਉੱਤੇ ਪੁਸਤਕਾਂ ਖ਼ਰੀਦੀਆਂ ¢ ਇਸ ਮੌਕੇ ਪੀ ਯੂ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਯੋਗਰਾਜ, ਅੰਗਰੀਸ਼, ਸ਼ਿਮਲਾ ਸਾਹਿਤ ਅਕਾਦਮੀ ਦੇ ਡਾਇਰੈਕਟਰ ਕਰਮ ਸਿੰਘ, ਗੁਰਦੇਵ ਸਿੰਘ ਸਿੱਧੂ ਅਤੇ ਭਾਰਤੀ ਸਾਹਿਤ ਅਕਾਦਮੀ ਦੇ ਵੀ ਅਧਿਕਾਰੀ ਹਾਜ਼ਰ ਸਨ | ਸਮਾਗਮਾਂ ਦੀ ਇੰਚਾਰਜ ਅਤੇ ਐਨ.ਬੀ.ਟੀ. ਦੀ ਪੰਜਾਬੀ ਐਡੀਟਰ ਡਾ. ਨਵਜੋਤ ਕੌਰ ਨੇ ਮੇਲੇ ਨੂੰ ਸਫਲ ਬਣਾਉਣ ਅਤੇ ਮੇਲੇ ਵਿਚ ਹਰ ਪ੍ਰਕਾਰ ਦੀਆਂ ਵੰਨਗੀਆਂ ਪੇਸ਼ ਕਰਨ ਵਾਲੇ ਕਲਾਕਾਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ¢
ਚੰਡੀਗੜ੍ਹ, 10 ਫਰਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿਚ ਪ੍ਰੀ ਪੀ.ਐਚ.ਡੀ.ਕੋਰਸ ਵਰਕ ਦਾ ਉਦਘਾਟਨ ਸਾਬਕਾ ਡੀਨ ਰਿਸਰਚ ਅਤੇ ਡੀਨ ਫਾਰਮਾਸਿਉਟੀਕਲ ਸਾਇੰਸ ਦੇ ਪ੍ਰੋ.ਓ.ਪੀ ਕਟਾਰੇ ਵਲੋਂ ਕੀਤਾ ਗਿਆ | ਇਸ ਮੌਕੇ ਕੋਰਸ ਦੇ ਕੋਆਰਡੀਨੇਟਰ ...
ਚੰਡੀਗੜ੍ਹ, 10 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਡੇਢ ਕਿੱਲੋ ਗਾਂਜੇ ਸਮੇਤ ਗਿ੍ਫ਼ਤਾਰ ਹੋਏ ਰਮੇਸ਼ ਕੁਮਾਰ ਨੂੰ ਜ਼ਿਲ੍ਹਾ ਅਦਾਲਤ ਨੇ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਉਸ ਨੂੰ ਸੈਕਟਰ 11 ਪੁਲਿਸ ਸਟੇਸ਼ਨ ਦੀ ਟੀਮ ਨੇ ਸੈਕਟਰ 25 ਨੇੜੇ ਕਾਬੂ ਕੀਤਾ ਸੀ | ਦਰਜ ਮਾਮਲੇ ...
ਚੰਡੀਗੜ੍ਹ, 10 ਫਰਵਰੀ (ਮਨਜੋਤ ਸਿੰਘ ਜੋਤ)-ਪੀ.ਜੀ.ਆਈ. ਦੇ ਕਮਿਊਨਿਟੀ ਮੈਡੀਸਨ ਅਤੇ ਸਕੂਲ ਆਫ਼ ਪਬਲਿਕ ਹੈਲਥ ਵਿਭਾਗ ਵਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਸਟਰੀਟ ਵੈਂਡਰਾਂ ਲਈ ਸਮਰੱਥਾ ਨਿਰਮਾਣ ਅਤੇ ਸਿਖਲਾਈ ਵਰਕਸ਼ਾਪ ਲਗਾਈ ਗਈ | ਇਹ ਵਰਕਸ਼ਾਪ ਸਿਟੀ ਲਾਈਵਲੀਹੁੱਡ ...
ਚੰਡੀਗੜ੍ਹ, 10 ਫਰਵਰੀ (ਐਨ.ਐਸ. ਪਰਵਾਨਾ)-ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 6 ਆਈ.ਏ.ਐਸ. ਅਤੇ 6 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ | ਮੇਵਾਤ ਵਿਕਾਸ ਏਜੰਸੀ, ਨੰੂਹ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਨੀਤਾ ਯਾਦਵ ਨੂੰ ਹਿਪਾ, ...
ਚੰਡੀਗੜ੍ਹ, 10 ਫਰਵਰੀ (ਅਜੀਤ ਬਿਊਰੋ)-ਕਬਰਸਤਾਨ ਲਈ ਜ਼ਮੀਨ ਦੇਣ ਵਾਸਤੇ ਈਸਾਈ ਭਾਈਚਾਰੇ ਦੀ ਮੰਗ 'ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸੂਬਾ ਭਰ ਵਿੱਚ ਭਾਈਚਾਰੇ ਨੂੰ ਕਬਰਸਤਾਨ ਲਈ ਲੋੜੀਂਦੀ ...
ਚੰਡੀਗੜ੍ਹ, 10 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੀ ਤਰ੍ਹਾਂ ਰਾਜਧਾਨੀ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਵੀ ਵਾਹਨਾਂ ਦੀ ਤੇਜ਼ ਰਫ਼ਤਾਰੀ ਉੱਤੇ ਲਗਾਮ ਨਹੀਂ ਲੱਗ ਰਹੀ | ਪੰਜਾਬ ਤੋਂ ਜ਼ਿਆਦਾ ਸਖ਼ਤੀ ਨਾਲ ਟਰੈਫ਼ਿਕ ਨਿਯਮ ਚੰਡੀਗੜ੍ਹ ਲਾਗੂ ਹੋਣ ਦੇ ਬਾਵਜੂਦ ...
ਚੰਡੀਗੜ੍ਹ, 10 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਬੀਤੇ ਸਾਲ ਪੰਜ ਅਣਪਛਾਤਿਆਂ ਵਲੋਂ ਝਪਟੀ ਗਈ ਇਕ ਸਵਿਫ਼ਟ ਕਾਰ ਨੂੰ ਚੰਡੀਗੜ੍ਹ ਪੁਲਿਸ ਨੇ ਬਰਾਮਦ ਕਰ ਲਿਆ ਹੈ ਅਤੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਵੀ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ...
ਖਰੜ, 10 ਫਰਵਰੀ (ਜੰਡਪੁਰੀ)-ਬੀਤੇ ਦਿਨੀਂ ਢਹਿ-ਢੇਰੀ ਹੋਈ ਤਿੰਨ ਮੰਜ਼ਿਲਾ ਇਮਾਰਤ ਦੇ ਮਲਬੇ ਨੂੰ ਚੁਕਵਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾਂ ਭਾਰ ਹੈ | ਮੌਕੇ 'ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਸ ਮਲਬੇ ਨੂੰ ਹਟਾਉਣ ਲਈ ਦੋ ਵੱਡੀਆਂ ਮਸ਼ੀਨਾਂ ਲਗਾਈਆਂ ਗਈਆਂ ...
ਖਰੜ, 10 ਫਰਵਰੀ (ਜੰਡਪੁਰੀ)-ਨਗਰ ਕੌਾਸਲ ਖਰੜ ਵਲੋਂ ਅੱਜ ਮੁੜ ਖਰੜ-ਲਾਂਡਰਾਂ ਰੋਡ 'ਤੇ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ | ਇਸੇ ਦੌਰਾਨ ਨਗਰ ਕੌਾਸਲ ਦੇ ਅਧਿਕਾਰੀ ਜਦੋਂ ਇਕ ਹੋਟਲ ਦੇ ਬਾਹਰ ਪਏ ਬੂੜ੍ਹਾ ਨੂੰ ਚੁੱਕ ਰਹੇ ਸਨ ਤਾਂ ਇਕ ਵਿਅਕਤੀ ਵਲੋਂ ...
ਕੁਰਾਲੀ, 10 ਫਰਵਰੀ (ਹਰਪ੍ਰੀਤ ਸਿੰਘ)-ਸਿਟੀ ਪੁਲਿਸ ਨੇ ਇਕ ਨੌਜਵਾਨ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਦਿਆਂ ਉਸ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਸਿਟੀ ਦੇ ਐਸ. ਐਚ. ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ...
ਚੰਡੀਗੜ੍ਹ, 10 ਫਰਵਰੀ (ਸੁਰਜੀਤ ਸਿੰਘ ਸੱਤੀ)-ਆਮ ਆਦਮੀ ਪਾਰਟੀ ਦੇ ਕੌਮੀ ਆਗੂ ਸੰਜੈ ਸਿੰਘ ਵਿਰੁੱਧ ਲੁਧਿਆਣਾ ਜ਼ਿਲ੍ਹਾ ਅਦਾਲਤ ਵਿਖੇ ਚੱਲ ਰਹੇ ਮਾਨਹਾਨੀ ਦੇ ਕੇਸ ਦੀ ਅਗਲੀ ਕਾਰਵਾਈ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲਗਾਈ ਰੋਕ ਸੋਮਵਾਰ ਨੂੰ ਵੀ ਜਾਰੀ ...
ਚੰਡੀਗੜ੍ਹ, 10 ਫਰਵਰੀ (ਅਜੀਤ ਬਿਊਰੋ)-ਪੰਜਾਬ ਵਿਚ ਫਾਇਰਮੈਨਾਂ ਅਤੇ ਡਰਾਇਵਰਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਉਪਰੰਤ ਟੈੱਸਟ ਲੈਣ ਦੇ ਬਾਵਜੂਦ ਅਜੇ ਤੱਕ ਸਥਾਨਕ ਸਰਕਾਰਾਂ ਬਾਰੇ ਵਿਭਾਗ ਵਲੋਂ ਕੋਈ ਨਤੀਜਾ ਨਹੀਂ ਐਲਾਨਿਆ ਗਿਆ ਹੈ | ਬੇਰੁਜ਼ਗਾਰ ਬਿਨੈਕਾਰ ਇੱਕ ...
ਚੰਡੀਗੜ੍ਹ, 10 ਫਰਵਰੀ (ਆਰ.ਐਸ.ਲਿਬਰੇਟ)-ਸੈਕੰਡ ਈਨਿੰਗ ਐਸੋਸੀਏਸ਼ਨ ਨੇ ਚੰਡੀਗੜ੍ਹ ਪ੍ਰਸ਼ਾਸਕ ਦਾ ਸਲਾਹਕਾਰ ਅਤੇ ਕਮਿਸ਼ਨਰ ਨਗਰ ਨਿਗਮ ਚੰਡੀਗੜ੍ਹ ਨੂੰ ਪੱਤਰ ਲਿਖ ਕੇ ਪਾਣੀ ਖਪਤ ਦੀਆਂ ਦਰਾਂ ਨੂੰ ਵਧਾਉਣ ਦੀ ਯੋਜਨਾ ਨੂੰ ਫਿਰ ਵਿਚਾਰਨ ਦੀ ਮੰਗ ਕੀਤੀ ਹੈ | 21 ਤੋ 40 ...
ਚੰਡੀਗੜ੍ਹ, 10 ਫਰਵਰੀ (ਮਨਜੋਤ ਸਿੰਘ ਜੋਤ)-ਕੌਮੀ ਡੀ-ਵਰਮਿੰਗ ਦਿਵਸ ਮੌਕੇ ਸ਼ਹਿਰ ਦੇ ਵੱਖ- ਵੱਖ ਵਿੱਦਿਅਕ ਅਦਾਰਿਆਂ ਵਿਚ ਪ੍ਰੋਗਰਾਮ ਕਰਵਾਏ ਗਏ ਜਿਸ ਵਿਚ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਦਿੱਤੀ ਗਈ | ਇਸੇ ਕੜੀ ਤਹਿਤ ਪੰਜਾਬ ਯੂਨੀਵਰਸਿਟੀ ਵਿਖੇ ...
ਚੰਡੀਗੜ੍ਹ, 10 ਫਰਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਪ੍ਰੋ.ਸੀਮਾ ਕਪੂਰ ਨੂੰ ਭਾਰਤ ਐਕਸੀਲੈਂਸ ਐਵਾਰਡ ਅਤੇ ਲੀਡਿੰਗ ਐਜੂਕੇਸ਼ਨਿਸਟ ਆਫ਼ ਇੰਡੀਆ ਐਵਾਰਡ-2020 ਨਾਲ ਸਨਮਾਨਿਤ ਕੀਤਾ ਗਿਆ | ਡਾ.ਸੀਮਾ ਕਪੂਰ ਜੋ ਕਿ ਪੰਜਾਬ ਯੂਨੀਵਰਸਿਟੀ ਦੇ ਡਾ.ਐਸ.ਐਸ.ਬੀ ...
ਚੰਡੀਗੜ੍ਹ, 10 ਫਰਵਰੀ (ਵਿਕਰਮਜੀਤ ਸਿੰਘ ਮਾਨ)-ਚੰਡੀਗੜ੍ਹ ਦੇ ਸੈਕਟਰ 26 ਵਿਖੇ ਕਰਵਾਏ ''ਪਰਫੈਕਟ ਮਿਸਟਰ ਐਾਡ ਮਿਸ ਇੰਡੀਆ ਨਾਰਥ 2020 ਦੇ ਪਹਿਲੇ ਦੌਰ ਦੇ ਆਡੀਸ਼ਨ ਅੱਜ ਕਰਵਾਏ ਗਏ ਜਿਸ ਵਿਚ 47 ਮੁੰਡੇ ਅਤੇ ਮੁਟਿਆਰਾਂ ਨੇ ਭਾਗ ਲਿਆ ¢ ਇਹ ਆਡੀਸ਼ਨ ਮੰਨੇ ਪ੍ਰਮੰਨੇ ਫ਼ੈਸ਼ਨ ...
ਚੰਡੀਗੜ੍ਹ, 10 ਫਰਵਰੀ (ਆਰ.ਐਸ.ਲਿਬਰੇਟ)-ਸਮਾਰਟ ਸਿਟੀ ਚੰਡੀਗੜ੍ਹ ਲਈ ਚੰਡੀਗੜ੍ਹੀਆਂ ਦੇ ਮਿਆਰੀ ਰਹਿਣ-ਸਹਿਣ ਸਬੰਧੀ 29 ਫਰਵਰੀ ਤੱਕ ਆਨ ਲਾਈਨ ਸਰਵੇਖਣ ਹੋਣ ਵਾਲਾ ਹੈ, ਅੱਜ ਮੇਅਰ ਨਗਰ ਨਿਗਮ ਸ੍ਰੀਮਤੀ ਰਾਜਬਾਲਾ ਮਲਿਕ ਨੇ ਪੱਤਰਕਾਰ ਮਿਲਣੀ ਦੌਰਾਨ ਇਸ ਸਰਵੇਖਣ ਵਿਚ ...
ਚੰਡੀਗੜ੍ਹ, 10 ਫਰਵਰੀ (ਆਰ.ਐਸ.ਲਿਬਰੇਟ)-ਪ੍ਰਸ਼ਾਸਨ ਤੇ ਨਗਰ ਨਿਗਮ ਦੇ ਉਪਰਾਲਿਆਂ ਨਾਲ ਡੱਡੂ ਮਾਜਰਾ ਦਾ ਵਾਤਾਵਰਨ ਦੋਸਤਾਨਾ ਬਨਾਉਣ ਲਈ ਡੱਡੂ ਮਾਜਰਾ ਕਾਲੋਨੀ ਵਿਚ ਡੰਪਿੰਗ ਗਰਾਊਾਡ ਦੇ ਕੋਲ ਥੀਮ ਪਾਰਕ ਵਿਖੇ ਬੱਚਿਆਂ ਲਈ ਇਕ ਸਥਾਨਕ ਕਿ੍ਕਟ ਅਕੈਡਮੀ ਵਲੋਂ ਕ੍ਰਿਕਟ ...
ਖਰੜ, 10 ਫਰਵਰੀ (ਜੰਡਪੁਰੀ)-ਸੈਕਰੇਡ ਸੋਲਜ਼ ਸਕੂਲ ਦੇ ਜੂਨੀਅਰ ਵਿਦਿਆਰਥੀਆਂ ਵਲੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ਇਕ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਜੂਨੀਅਰ ਵਿਦਿਆਰਥੀਆਂ ਵਲੋਂ ਸੀਨੀਅਰ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ ਦੇਣ ਲਈ ਇਕ ...
ਐੱਸ. ਏ. ਐੱਸ. ਨਗਰ, 10 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਜੀ ਦਾ ...
ਡੇਰਾਬੱਸੀ, 10 ਫਰਵਰੀ (ਸ਼ਾਮ ਸਿੰਘ ਸੰਧੂ)-ਸਰਕਾਰੀ ਕਾਲਜ ਡੇਰਾਬੱਸੀ ਵਿਖੇ ਦੀ ਰੈੱਡ ਕਰਾਸ ਕਮੇਟੀ ਵਲੋਂ ਕਾਲਜ ਪਿ੍ੰਸੀਪਲ ਸਾਧਨਾ ਸੰਗਰ ਦੀ ਅਗਵਾਈ ਹੇਠ ਰਾਸ਼ਟਰੀ ਡੀ-ਵਾਰਮਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਰੈੱਡ ਕਰਾਸ ਕਮੇਟੀ ਮੈਂਬਰ ਪ੍ਰੋ: ਹਰਵਿੰਦਰ ...
ਐੱਸ. ਏ. ਐੱਸ. ਨਗਰ, 10 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਆਸ਼ਮਾ ਇੰਟਰਨੈਸ਼ਨਲ ਸਕੂਲ ਸੈਕਟਰ-70 ਵਿਖੇ ਬੱਚਿਆਂ ਨੂੰ ਜਾਨਵਰਾਂ ਦੀ ਸੁਰੱਖਿਆ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਤਹਿਤ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੂੰ ਜਾਨਵਰਾਂ ਵਲੋਂ ...
ਡੇਰਾਬੱਸੀ, 10 ਫਰਵਰੀ (ਸ਼ਾਮ ਸਿੰਘ ਸੰਧੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਹਾੜੀ ਗੇਟ ਡੇਰਾਬੱਸੀ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੇ ਸਹਿਯੋਗ ਨਾਲ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਦਿਹਾੜੇ ਦੇ ਸਬੰਧ 'ਚ ਗੁਰਦੁਆਰਾ ...
ਐੱਸ. ਏ. ਐੱਸ. ਨਗਰ, 10 ਫਰਵਰੀ (ਕੇ. ਐੱਸ. ਰਾਣਾ)-ਕਿਸਾਨਾਂ ਤੇ ਨੌਜਵਾਨਾਂ ਦੀ ਮਾੜੀਂ ਹਾਲਤ ਲਈ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਜ਼ਿੰਮੇਵਾਰ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਟਕਸਾਲੀਂ ਦੇ ਬੁਲਾਰੇ ਜਗਤਾਰ ਸਿੰਘ ਘੜੂੰਆਂ ਨੇ ...
ਐੱਸ. ਏ. ਐੱਸ. ਨਗਰ, 10 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫੇਜ਼-7 ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ, ਜਿਸ ਦੌਰਾਨ ਸਕੂਲ ਦੇ ਨਰਸਰੀ ਤੋਂ ਲੈ ਕੇ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ | ...
ਐੱਸ. ਏ. ਐੱਸ ਨਗਰ, 10 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਫੇਜ਼-1 ਬੈਰੀਅਰ ਮੁਹਾਲੀ ਵਿਖੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਮੁਹਾਲੀ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਦਾ ਗੁ: ਫੇਜ਼-1 ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ...
ਐੱਸ. ਏ. ਐੱਸ. ਨਗਰ, 10 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਗੁਰਦੁਆਰਾ ਸਾਚਾ ਧਨੁ ਸਾਹਿਬ ਫੇਜ਼-3ਬੀ1 ਮੁਹਾਲੀ ਵਿਖੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ | ...
ਖਰੜ, 10 ਫਰਵਰੀ (ਗੁਰਮੁੱਖ ਸਿੰਘ ਮਾਨ)-ਗੁਰਦੁਆਰਾ ਸਿੰਘ ਸਭਾ ਭਗਤ ਰਵਿਦਾਸ ਅਤੇ ਬਾਬਾ ਜ਼ੋਰਾਵਰ ਸਿੰਘ-ਬਾਬਾ ਫ਼ਤਿਹ ਸਿੰਘ ਯੂਥ ਕਲੱਬ ਚੋਲਟਾ ਖੁਰਦ ਵਲੋਂ ਗੁਰਦੁਆਰਾ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ...
ਐੱਸ. ਏ. ਐੱਸ ਨਗਰ, 10 ਫਰਵਰੀ (ਝਾਂਮਪੁਰ)-ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਮੁਹਾਲੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਵੱਖ-ਵੱਖ ਕੀਰਤਨੀ ਜਥਿਆਂ ਤੋਂ ਇਲਾਵਾ ਮਾਤਾ ਸੁੰਦਰ ਕੌਰ ਸੇਵਾ ...
ਐੱਸ. ਏ. ਐੱਸ. ਨਗਰ, 10 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਸੈਕਟਰ-66 ਤੋਂ 69, ਸੈਕਟਰ-76 ਤੋਂ 80 ਅਤੇ ਐਰੋਸਿਟੀ ਦੇ ਵਸਨੀਕਾਂ ਵਲੋਂ ਉਨ੍ਹਾਂ ਤੋਂ ਬਾਕੀ ਸ਼ਹਿਰ ਨਾਲੋਂ 5.5 ਗੁਣਾ ਵੱਧ ਪਾਣੀ ਦੇ ਰੇਟ ਵਸੂਲੇ ਜਾਣ ਵਿਰੁੱਧ ਸਰਕਾਰ ਅਤੇ ਗਮਾਡਾ ਿਖ਼ਲਾਫ਼ ਮੁੱਖ ਦਫ਼ਤਰ ਪੁੱਡਾ ਭਵਨ ...
ਐੱਸ. ਏ. ਐੱਸ. ਨਗਰ, 10 ਫਰਵਰੀ (ਕੇ. ਐੱਸ. ਰਾਣਾ)-ਨਾਮਧਾਰੀ ਸੰਪ੍ਰਦਾਇ ਦੇ ਮੁਖੀ ਜਗਜੀਤ ਸਿੰਘ ਦੇ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਪੁਲਿਸ ਵਲੋਂ ਅੱਜ ਤੱਕ ਗਿ੍ਫ਼ਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਮੁਹਾਲੀ ਵਿਖੇ ਮਾਤਾ ਚੰਦ ਕੌਰ ਐਕਸ਼ਨ ਕਮੇਟੀ ਦੀ ਅਗਵਾਈ ਹੇਠ ...
ਡੇਰਾਬੱਸੀ, 10 ਫਰਵਰੀ (ਗੁਰਮੀਤ ਸਿੰਘ)-ਮੋਤੀਆਂ ਵਾਲੀ ਸਰਕਾਰ ਵਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਲੇਕਿਨ ਡੇਰਾਬੱਸੀ ਬੱਸ ਸਟੈਂਡ ਨੇੜੇ ਬਾਹਰੋਂ ਲਿਸ਼ਕਾ ਮਾਰਦੇ ਸ: ਗੁਰਨਾਮ ਸਿੰਘ ਸੈਣੀ ਸਰਕਾਰੀ ਸੀਨੀਅਰ ਸੈਕੰਡਰੀ ...
ਐੱਸ. ਏ. ਐੱਸ. ਨਗਰ, 10 ਫਰਵਰੀ (ਕੇ. ਐੱਸ. ਰਾਣਾ)-ਪਿਛਲੇ ਕਾਫ਼ੀ ਸਮੇਂ ਤੋਂ ਜਾਮ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੀ ਮੰਗ ਪੂਰੀ ਕਰਦਿਆਂ ਹਲਕਾ ਵਿਧਾਇਕ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵਲੋਂ ਅੱਜ 25.33 ਕਰੋੜ ਰੁਪਏ ਦੀ ਲਾਗਤ ਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX