ਬਾਘਾ ਪੁਰਾਣਾ, 10 ਫਰਵਰੀ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਨੇੜਲੇ ਪਿੰਡ ਰਾਜੇਆਣਾ ਵਿਖੇ ਰਾਤ ਨੂੰ ਬੇਰਹਿਮੀ ਨਾਲ ਤੇਜ਼ਧਾਰ ਹਥਿਆਰਾਂ ਨਾਲ ਇਕ ਬਜ਼ੁਰਗ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਮੁਤਾਬਿਕ ਪਿੰਡ ਰਾਜੇਆਣਾ ਵਿਖੇ ਸਰਦਾਰਾ ਸਿੰਘ ਉਮਰ ਕਰੀਬ 70 ਸਾਲ ਪੁੱਤਰ ਮੱਲ ਸਿੰਘ ਵਾਸੀ ਵਿੱਘਾ ਪੱਤੀ ਰਾਜੇਆਣਾ ਦਾ ਬੀਤੀ 9-10 ਫਰਵਰੀ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕੀਤਾ ਗਿਆ | ਇਸ ਕਤਲ ਕਾਂਡ ਸਬੰਧੀ ਪਤਾ ਲੱਗਦਿਆਂ ਜ਼ਿਲ੍ਹਾ ਪੁਲਿਸ ਮੁਖੀ ਅਮਰਜੀਤ ਸਿੰਘ ਬਾਜਵਾ, ਐੱਸ. ਪੀ. ਡੀ. ਹਰਿੰਦਰਪਾਲ ਸਿੰਘ ਪਰਮਾਰ, ਡੀ. ਐੱਸ. ਪੀ. ਰਵਿੰਦਰ ਸਿੰਘ ਸੀ. ਆਈ. ਏ. ਮੋਗਾ, ਥਾਣਾ ਮੁਖੀ ਇੰਸ. ਕੁਲਵਿੰਦਰ ਸਿੰਘ ਧਾਲੀਵਾਲ, ਸਬ ਇੰਸ. ਗੁਰਤੇਜ ਸਿੰਘ, ਸਹਾਇਕ ਥਾਣੇਦਾਰ ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਰਾਜੇਆਣਾ ਵਿਖੇ ਘਟਨਾ ਸਥਾਨ 'ਤੇ ਪੁੱਜੇ | ਪੁਲਿਸ ਅਧਿਕਾਰੀਆਂ ਵਲੋਂ ਮੌਕੇ 'ਤੇ ਡੌਗ ਸੁਕਵੈਡ ਮੰਗਵਾਇਆ ਗਿਆ ਤੇ ਫਿੰਗਰ ਪਿ੍ੰਟ ਮਾਹਿਰਾਂ ਦੀ ਟੀਮ ਮੰਗਵਾ ਕੇ ਫਿੰਗਰ ਪਿ੍ੰਟ ਲਏ ਗਏ ਅਤੇ ਡੌਗ ਸੁਕਵੈਡ ਰਾਹੀਂ ਜਾਂਚ ਕੀਤੀ ਗਈ | ਪੁਲਿਸ ਅਧਿਕਾਰੀਆਂ ਵਲੋਂ ਮਿ੍ਤਕ ਦੇ ਸਕੇ ਸੰਬੰਧੀਆਂ ਅਤੇ ਆਲੇ ਦੁਆਲੇ ਦੇ ਲੋਕਾਂ ਕੋਲੋਂ ਪੁੱਛ ਗਿੱਛ ਤੋਂ ਇਲਾਵਾ ਆਲੇ ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਖੰਘਾਲਿਆ ਗਿਆ | ਬੇਸ਼ੱਕ ਲੋਕਾਂ ਵਲੋਂ ਇਸ ਕਤਲ ਕਾਂਡ ਨੂੰ ਲੁੱਟ ਖੋਹ ਦੀ ਵਾਰਦਾਤ ਅਤੇ ਹੋਰਨਾਂ ਕਈ ਤਰਾਂ ਦੀਆਂ ਸ਼ੰਕਾ ਜਾਹਿਰ ਕੀਤੀਆਂ ਜਾ ਰਹੀਆਂ ਹਨ, ਪਰ ਪੁਲਿਸ ਅਧਿਕਾਰੀਆਂ ਵਲੋਂ ਆਪਣੇ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀਆਂ ਨੂੰ ਮਿ੍ਤਕ ਦੇ ਭਰਾ ਬਿੱਕਰ ਸਿੰਘ ਪੁੱਤਰ ਮੱਲ ਸਿੰਘ ਨੇ ਬਿਆਨ ਦਿੰਦਿਆਂ ਹੋਇਆ ਦੱਸਿਆ ਕਿ ਅਸੀਂ ਤਿੰਨ ਭਰਾ ਸੀ, ਸਾਰਿਆਂ ਤੋਂ ਵੱਡਾ ਮੈ ਹਾਂ ਅਤੇ ਮੇਰੇ ਤੋਂ ਛੋਟਾ ਸਰਦਾਰਾ ਸਿੰਘ ਅਤੇ ਸਾਰਿਆ ਤੋਂ ਛੋਟਾ ਭਰਾ ਗੁਰਨਾਮ ਸਿੰਘ ਸੀ, ਜਿਸ ਦੀ ਕਰੀਬ 3 ਸਾਲ ਪਹਿਲਾਂ ਐਕਸੀਡੈਂਟ ਵਿਚ ਮੌਤ ਹੋ ਗਈ ਸੀ | ਅਸੀਂ ਤਿੰਨ ਭਰਾ ਅਲੱਗ-ਅਲੱਗ ਰਹਿੰਦੇ ਸੀ, ਮੇਰਾ ਭਰਾ ਸਰਦਾਰਾ ਸਿੰਘ ਛੜਾ ਹੋਣ ਕਰਕੇ ਉਸ ਦੀ ਸੇਵਾ ਰੋਟੀ ਪਾਣੀ ਆਦਿ ਅਤੇ ਲੀੜੇ ਕੱਪੜੇ ਧੋਣਾ ਆਦਿ ਦਾ ਕੰਮ ਮੇਰਾ ਭਤੀਜਾ ਹਰਭਜਨ ਸਿੰਘ ਪੁੱਤਰ ਗੁਰਨਾਮ ਸਿੰਘ ਕਰਦਾ ਸੀ | ਬੀਤੀ ਰਾਤ ਮੇਰਾ ਭਤੀਜਾ ਹਰਭਜਨ ਸਿੰਘ ਰੋਜ਼ਾਨਾ ਦੀ ਤਰਾਂ ਰਾਤ ਨੂੰ ਕਰੀਬ 7 ਵਜੇ ਰੋਟੀ ਪਾਣੀ ਦੇ ਕੇ ਆਇਆ ਸੀ | ਅੱਜ ਜਦੋਂ ਸਵੇਰੇ ਕਰੀਬ ਸਾਢੇ 7 ਵਜੇ ਮੇਰਾ ਭਤੀਜਾ ਹਰਭਜਨ ਸਿੰਘ ਮੇਰੇ ਭਰਾ ਸਰਦਾਰਾ ਸਿੰਘ ਨੂੰ ਚਾਹ ਦੇਣ ਲਈ ਗਿਆ ਤਾਂ ਉਸ ਦਾ ਬਾਹਰਲਾ ਗਲੀ ਵਾਲਾ ਗੇਟ ਬੰਦ ਸੀ, ਜਿਸ 'ਤੇ ਹਰਭਜਨ ਸਿੰਘ ਨੇ ਕਾਫ਼ੀ ਦਰਵਾਜਾ ਖੜਕਾਇਆ, ਪਰ ਜਦੋਂ ਅੰਦਰੋਂ ਦਰਵਾਜਾ ਨਾ ਖੋਲਿਆ ਤਾਂ ਹਰਭਜਨ ਸਿੰਘ ਨੇ ਆਪਣੇ ਘਰ ਵਿਚ ਦੀ ਪੌੜੀ ਲਗਾ ਕੇ ਉਸ ਦੇ ਘਰ ਅੰਦਰ ਦੇਖਿਆ ਤਾਂ ਮੇਰੇ ਭਰਾ ਸਰਦਾਰਾ ਸਿੰਘ ਨੂੰ ਮੰਜੇ ਉੱਪਰ ਹੀ ਤੇਜ਼ਧਾਰ ਹਥਿਆਰਾਂ ਨਾਲ ਵੱਢ ਟੁੱਕ ਕਰਕੇ ਮਾਰਿਆ ਗਿਆ ਸੀ, ਜਿਸ 'ਤੇ ਮੇਰੇ ਭਤੀਜੇ ਹਰਭਜਨ ਸਿੰਘ ਨੇ ਆ ਕੇ ਮੈਨੰੂ ਸਾਰੀ ਗੱਲ ਦੱਸੀ ਤਾਂ ਅਸੀਂ ਸਰਪੰਚ ਮੇਜਰ ਸਿੰਘ ਤੇ ਮੈਂਬਰ ਸੁਖਰਾਮ ਸਿੰਘ ਨੂੰ ਨਾਲ ਲੈ ਕੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਮੇਰਾ ਭਰਾ ਸਰਦਾਰਾ ਸਿੰਘ ਆਪਣੇ ਘਰ ਅੰਦਰ ਲਹੂ ਲੁਹਾਨ ਪਿਆ ਸੀ ਅਤੇ ਜਿਸ ਦੀ ਮੌਤ ਹੋ ਚੁੱਕੀ ਸੀ, ਜਿਸ ਨੂੰ ਰਾਤ ਦੇ ਸਮੇਂ ਕੋਈ ਅਣਪਛਾਤੇ ਵਿਅਕਤੀ ਨੇ ਘਰ ਅੰਦਰ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਮਾਰ ਦਿੱਤਾ | ਅਸੀਂ ਆਪਣੇ ਤੌਰ 'ਤੇ ਕਾਫ਼ੀ ਪੜਤਾਲ ਕੀਤੀ, ਪਰ ਸਾਨੰੂ ਇਸ ਬਾਰੇ ਕੋਈ ਸੁਰਾਗ ਨਹੀਂ ਲੱਗਿਆ | ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਕਤ ਬਿੱਕਰ ਸਿੰਘ ਮੱਲ ਕੇ ਵਾਸੀ ਵਿੱਘਾ ਪੱਤੀ ਰਾਜੇਆਣਾ ਦੇ ਬਿਆਨ ਮੁਤਾਬਿਕ ਅਣਪਛਾਤੇ ਦੋਸ਼ੀਆਂ ਿਖ਼ਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਦੇ ਡੈਡ ਹਾਊਸ ਵਿਖੇ ਭੇਜਿਆ ਗਿਆ ਹੈ, ਜਿਸ ਦਾ ਭਲਕੇ ਪੋਸਟ ਮਾਰਟਮ ਹੋਵੇਗਾ | ਥਾਣਾ ਮੁਖੀ ਨੇ ਦੱਸਿਆ ਕਿ ਇਸ ਕਤਲ ਸਬੰਧੀ ਵੱਖ-ਵੱਖ ਥਿਊਰੀਆਂ ਮੁਤਾਬਿਕ ਜਾਂਚ ਕੀਤੀ ਜਾ ਰਹੀ ਹੈ, ਉਮੀਦ ਹੈ ਕਿ ਇਸ ਅੰਨੇ ਕਤਲ ਦੀ ਗੁੱਥੀ ਜਲਦੀ ਸੁਲਝ ਜਾਵੇਗੀ |
ਮੋਗਾ, 10 ਫਰਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਪੰਜਾਬ ਰੋਡਵੇਜ਼ ਦੇ 18 ਡੀਪੂਆਂ ਅੱਗੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਇਸੇ ਕੜੀ ਤਹਿਤ ਅੱਜ ਮੋਗਾ ਡੀਪੂ ਵਿਖੇ ਵੀ ਗੇਟ ਰੈਲੀ ਕੀਤੀ ਗਈ | ਇਸ ...
ਮੋਗਾ, 10 ਫਰਵਰੀ (ਗੁਰਤੇਜ ਸਿੰਘ)-ਜ਼ਿਲ੍ਹਾ ਮੋਗਾ ਦੇ ਪਿੰਡ ਬੁੱਕਣਵਾਲਾ ਤੇ ਘੱਲ ਕਲਾਂ ਪਿੰਡ ਵਿਚੋਂ ਚੋਰਾ ਵਲੋਂ ਚਾਰ ਮੱਝਾਂ ਅਤੇ ਤਿੰਨ ਕੱਟੀਆਂ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ਪਿੰਡ ਬੁੱਕਣਵਾਲਾ ਦੇ ਸਾਬਕਾ ਸਰਪੰਚ ਨਰਿੰਦਰ ...
ਮੋਗਾ, 10 ਫਰਵਰੀ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਜ਼ਿਲ੍ਹਾ ਖੇਤੀਬਾੜੀ ਵਿਭਾਗ ਵਲੋਂ ਡਾ. ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਦੀ ਅਗਵਾਈ ਹੇਠ ਦਾਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਦਾਲਾਂ ਦਿਵਸ 'ਤੇ ...
ਮੋਗਾ, 10 ਫਰਵਰੀ (ਗੁਰਤੇਜ ਸਿੰਘ)-ਇਕ ਵਿਅਕਤੀ ਦੀ ਮੋਟਰਸਾਈਕਲ ਤੋਂ ਡਿੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ਨਵਜੋਤ ਸਿੰਘ (38 ਸਾਲ) ਪੁੱਤਰ ਜਸਵੰਤ ਸਿੰਘ ਵਾਸੀ ਇੰਦਰਗੜ੍ਹ ਜੋ ਲੱਕੜ ਦਾ ਮਿਸਤਰੀ ਸੀ ਅਤੇ ਉਹ ਹੁਣ ਇਕ ਠੇਕੇਦਾਰ ਵਜੋਂ ...
ਮੋਗਾ, 10 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵਲੋਂ ਸਰਕਾਰੀ ਆਈ.ਟੀ.ਆਈ. ਲੜਕੀਆਂ ਵਿਖੇ ਐੱਨ.ਆਰ. ਸੀ. ਤੇ ਸੀ. ਏ. ਏ. ਨਾਂਅ ਦੇ ਗ਼ਰੀਬ ਵਿਰੋਧੀ, ਦਲਿਤ ਵਿਰੋਧੀ, ਘੱਟ ਗਿਣਤੀਆਂ ਵਿਰੋਧੀ ਤੇ ਫ਼ਿਰਕੂ ਵੰਡੀਆਂ ...
ਮੋਗਾ, 10 ਫਰਵਰੀ (ਜਸਪਾਲ ਸਿੰਘ ਬੱਬੀ)-ਗੁਰਮਤਿ ਪ੍ਰਚਾਰ ਸੇਵਾ ਸੋਸਾਇਟੀ ਮੋਗਾ ਵਲੋਂ ਸਮੂਹ ਧਾਰਮਿਕ, ਸਮਾਜ ਸੇਵੀ ਜਥੇਬੰਦੀਆਂ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਤੇ ਵਿਸ਼ੇਸ਼ ਤੌਰ 'ਤੇ ਅਦਾਰਾ 'ਅਜੀਤ' ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ...
ਮੋਗਾ, 10 ਫਰਵਰੀ (ਗੁਰਤੇਜ ਸਿੰਘ)-ਬੀਤੀ ਸ਼ਾਮ ਸ਼ੱਕੀ ਹਾਲਾਤ 'ਚ ਕੋਈ ਜ਼ਹਿਰੀਲੀ ਦਵਾਈ ਖਾਣ 'ਤੇ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ਜੁਗਰਾਜ ਸਿੰਘ (43 ਸਾਲ) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮਧੇ ਕੇ ਥਾਣਾ ਨਿਹਾਲ ਸਿੰਘ ਵਾਲਾ ਜੋ ...
ਜਗਰਾਉਂ, 10 ਫਰਵਰੀ (ਅਜੀਤ ਸਿੰਘ ਅਖਾੜਾ)-ਨਜ਼ਦੀਕੀ ਪਿੰਡ ਰਾਮਗੜ੍ਹ ਭੁੱਲਰ ਦੇ ਪੈਟਰੋਲ ਪੰਪ 'ਤੇ ਪੈਸਿਆਂ ਦੀ ਠੱਗੀ ਮਾਰਨ ਤੇ ਗੱਡੀ ਚਾਲਕ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ | ਜਾਣਕਾਰੀ ਅਨੁਸਾਰ ਕੈਪਟਨ ਸਮਸ਼ੇਰ ਸਿੰਘ ਵਾਸੀ ਸਹੋਤਾ ਫਿਿਲੰਗ ਸਟੇਸ਼ਨ ਰਾਮਗੜ੍ਹ ਭੁੱਲਰ ...
ਜਗਰਾਉਂ, 10 ਫਰਵਰੀ (ਅਜੀਤ ਸਿੰਘ ਅਖਾੜਾ)-ਜਗਰਾਉਂ ਨਜ਼ਦੀਕ ਮੁੱਖ ਮਾਰਗ 'ਤੇ ਸੜਕ ਹਾਦਸੇ 'ਚ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਜਗਰਾਉਂ ਦੇ ਜੀ.ਟੀ. ਰੋਡ 'ਤੇ ਸਥਿਤ ਸੈਕਰਟ ਹਾਰਟ ਸਕੂਲ ਨਜ਼ਦੀਕ ਇੱਟਾਂ ਨਾਲ ਭਰੀ ਟਰਾਲੀ 'ਚ ਇਕ ਆਈ-20 ਕਾਰ ਵੱਜੀ | ਜਿਸ ਨਾਲ ਕਾਰ ਸਵਾਰ ...
ਸਮਾਧ ਭਾਈ, 10 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੀ ਪ੍ਰੀਖਿਆ ਲਈ ਗਈ, ਜਿਸ ਵਿਚ ਪੰਜਾਬ ਦੇ ਸੈਂਕੜੇ ਸਿੱਖਿਆਰਥੀਆਂ ਨੇ ...
ਕਿਸ਼ਨਪੁਰਾ ਕਲਾਂ, 10 ਫਰਵਰੀ (ਅਮੋਲਕ ਸਿੰਘ ਕਲਸੀ)-ਕਸਬਾ ਕਿਸ਼ਨਪੁਰਾ ਕਲਾਂ ਤੋਂ ਸਿੱਧਵਾਂ ਬੇਟ ਰੋਡ 'ਤੇ ਸਥਿਤ ਦੁੱਖ ਨਿਵਾਰਨ ਦੁਰਗਾ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਸੁਖਮਨੀ ਸਾਹਿਬ ਪਾਠ ਦੇ ਭੋਗ ਪੈਣ ਉਪਰੰਤ ਭਾਈ ਸੁਰਮੀਤ ਸਿੰਘ ਦੇ ਜਥੇ ਨੇ ...
ਕੋਟ ਈਸੇ ਖਾਂ, 10 ਫਰਵਰੀ (ਨਿਰਮਲ ਸਿੰਘ ਕਾਲੜਾ)-ਸਿਵਲ ਸਰਜਨ ਮੋਗਾ ਡਾ. ਹਰਿੰਦਰਪਾਲ ਸਿੰਘ ਤੇ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ (ਡੀ.ਡੀ.ਅੱੈਚ.ਓ.) ਡਾ. ਕਮਲਦੀਪ ਕੌਰ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਕੇਸ਼ ਕੁਮਾਰ ਬਾਲੀ ਅਤੇ ...
ਨਿਹਾਲ ਸਿੰਘ ਵਾਲਾ, 10 ਫਰਵਰੀ (ਸੁਖਦੇਵ ਸਿੰਘ ਖਾਲਸਾ)-ਦਰਬਾਰ ਸੰਪਰਦਾਇ ਲੋਪੋ ਵਲੋਂ ਪਿੰਡ ਰਾਊਕੇ ਕਲਾਂ ਵਿਖੇ ਗੁਰਦੁਆਰਾ ਜੰਡ ਸਾਹਿਬ ਵਿਖੇ ਸਮੂਹ ਗ੍ਰਾਮ ਪੰਚਾਇਤ, ਨੌਜਵਾਨ ਕਲੱਬ, ਗੁਰਦੁਆਰਾ ਪ੍ਰਬੰਧਕ ਕਮੇਟੀ ਜੰਡ ਸਾਹਿਬ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ...
ਕਿਸ਼ਨਪੁਰਾ ਕਲਾਂ, 10 ਫਰਵਰੀ (ਪਰਮਿੰਦਰ ਸਿੰਘ ਗਿੱਲ)-ਭਗਤ ਰਵਿਦਾਸ ਯੂਥ ਕਲੱਬ ਭਿੰਡਰ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਭਗਤ ਰਵਿਦਾਸ ਆਗਮਨ ਪੁਰਬ ਟਿੱਬੀ ਵਾਲੀ ਧਰਮਸ਼ਾਲਾ ਵਿਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਧਾਰਮਿਕ ਸਮਾਗਮ ਦੌਰਾਨ ਸ੍ਰੀ ...
ਮੋਗਾ, 10 ਫਰਵਰੀ (ਸੁਰਿੰਦਰਪਾਲ ਸਿੰਘ)- ਗੋਲਡਨ ਟਰੈਵਲ ਐਡਵਾਈਜ਼ਰ ਨੇ ਗੁਰਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਵਾਸੀ ਸਮਾਲਸਰ ਦਾ ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ | ਐੱਮ.ਡੀ. ਸੁਭਾਸ਼ ਪਲਤਾ ਨੇ ਵੀਜ਼ਾ ਸੌਾਪਦਿਆਂ ਉਨ੍ਹਾਂ ਨੂੰ ਸ਼ੁੱਭ ...
ਕਿਸ਼ਨਪੁਰਾ ਕਲਾਂ, 10 ਫਰਵਰੀ (ਅਮੋਲਕ ਸਿੰਘ ਕਲਸੀ)-ਸਰਕਾਰੀ ਕੰਨਿਆ ਹਾਈ ਸਕੂਲ ਕਿਸ਼ਨਪੁਰਾ ਕਲਾਂ ਵਿਖੇ ਗ੍ਰਾਮ ਪੰਚਾਇਤ, ਪਿੰਡ ਵਾਸੀ ਤੇ ਸਮੂਹ ਸਕੂਲ ਸਟਾਫ਼ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭੋਗ ਪੈਣ ਉਪਰੰਤ ਭਾਈ ਗੁਰਮੀਤ ਸਿੰਘ ਦੇ ਜਥੇ ...
ਮੋਗਾ, 10 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਮੁਤਾਬਿਕ ਅਤੇ ਸਿਵਲ ਸਰਜਨ ਮੋਗਾ ਡਾ. ਹਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲੇ੍ਹ ਅੰਦਰ ਸਕੂਲੀ ਤੇ ਆਂਗਣਵਾੜੀ ਵਿਚ ਪੜ੍ਹਦੇ ਬੱਚਿਆਂ ਨੂੰ ਪੇਟ ...
ਮੋਗਾ, 10 ਫਰਵਰੀ (ਸੁਰਿੰਦਰਪਾਲ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨੀਕੀ ਵਿਭਾਗ ਵਲੋਂ ਕਿਸਾਨਾਂ ਨੂੰ ਫ਼ਸਲੀ ਚੱਕਰ ਤੋਂ ਕੱਢਣ ਤੇ ਬੇਮੌਸਮੀ ਸਬਜ਼ੀਆਂ ਦੇ ਉਤਪਾਦਨ ਲਈ ਪ੍ਰੇਰਿਤ ਕਰਨ ਵਾਸਤੇ ਵੱਖ-ਵੱਖ ਪਿੰਡਾਂ ...
ਕੋਟ ਈਸੇ ਖਾਂ, 10 ਫਰਵਰੀ (ਗੁਰਮੀਤ ਸਿੰਘ ਖਾਲਸਾ)-ਹਲਕਾ ਧਰਮਕੋਟ 'ਚ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੂਰੇ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ 'ਚ ਬਿਨਾਂ ਕਿਸੇ ਭੇਦ ਭਾਵ ਦੇ ਵਿਕਾਸ ਕੰਮ ਨਿਰਵਿਘਨ ਜਾਰੀ ਹਨ¢ ਇਨ੍ਹਾਂ ਸ਼ਬਦਾਂ ਦਾ ...
ਮੋਗਾ, 10 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਮੋਗਾ-ਅੰਮਿ੍ਤਸਰ ਸੜਕ 'ਤੇ ਅੰਮਿ੍ਤ ਹਸਪਤਾਲ ਦੇ ਸਾਹਮਣੇ ਸੜਕ ਦੇ ਦੂਸਰੇ ਪਾਸੇ ਟਾਹਲੀ ਦਾ ਇਕ ਦਰਖਤ ਕਈ ਸਾਲਾਂ ਤੋਂ ਸੁੱਕੀ ਹਾਲਤ ਵਿਚ ਖੜਾ ਹੈ, ਜਿਸ ਦੀਆਂ ਜੜ੍ਹਾ ਹੁਣ ਤੱਕ ਖੋਖਲੀਆਂ ਹੋ ਚੁੱਕੀਆਂ ਹਨ | ਇਸ ਬਾਰੇ ਜਾਣਕਾਰੀ ...
ਮੋਗਾ, 10 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਰਾਮ ਚਰਨ (52 ਸਾਲ) ਪੁੱਤਰ ਨੰਨੂ ਰਾਮ ਵਾਸੀ ਨਿਧਾਂਵਾਲਾ ਦੀ ਸ਼ਿਕਾਇਤ ਅਤੇ ਉਸ ਦੇ ਬਿਆਨਾਂ ਦੇ ਅਧਾਰ 'ਤੇ ਥਾਣੇਦਾਰ ਗੁਰਸੇਵਕ ਸਿੰਘ ਵਲੋਂ ਹਰਮੇਸ਼ ਸਿੰਘ ਉਰਫ਼ ਗੁੰਗ, ਗੁਰਮੇਲ ਸਿੰਘ ਉਰਫ਼ ਜ਼ੈਲਦਾਰ, ਬਲਦੇਵ ਸਿੰਘ ਉਰਫ਼ ...
ਜਗਰਾਉਂ, 10 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਇੰਡੀਅਨ ਓਵਰਸੀਜ਼ ਬੈਂਕ ਸ਼ਾਖਾ ਜਗਰਾਉਂ ਦੇ ਸਟਾਫ਼ ਨੇ ਬੈਂਕ ਦਾ ਸਥਾਪਨਾ ਦਿਵਸ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਮਨਾਇਆ | ਇਸ ਦਾ ਉਦਘਾਟਨ ਐੱਨ.ਆਰ.ਆਈ. ਗਾਹਕ ਪ੍ਰੇਮ ਜੇਠੀ ਵਲੋਂ ਕੀਤਾ ਗਿਆ | ਇਸ ਕੈਂਪ ਵਿਚ ਡਾ: ਭੂਸ਼ਨ ...
ਮੋਗਾ, 10 ਫਰਵਰੀ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੀ ਪ੍ਰਸਿੱਧ ਸੰਸਥਾ ਡੈਫੋਡਿਲਜ਼ ਦੇ ਵਿਦਿਆਰਥੀ ਜਗਮੀਤ ਸਿੰਘ ਨੇ ਲਿਸਨਿੰਗ ਵਿਚ 8, ਰੀਡਿੰਗ ਵਿਚ 6.5, ਰਾਈਟਿੰਗ ਵਿਚ 6.5, ਸਪੀਕਿੰਗ ਵਿਚ 6 ਅਤੇ ਓਵਰਆਲ 7 ਬੈਂਡ ਪ੍ਰਾਪਤ ਕਰ ਕੇ ਸੰਸਥਾ ਤੇ ਮਾਪਿਆਂ ਦਾ ਨਾਂਅ ਰੌਸ਼ਨ ...
ਨਿਹਾਲ ਸਿੰਘ ਵਾਲਾ, 10 ਫਰਵਰੀ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਨੇੜਲੇ ਪਿੰਡ ਰਣਸੀਂਹ ਖ਼ੁਰਦ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਪਿੰਡ ਦੇ ਹੀ ਐੱਨ.ਆਰ.ਆਈ. ਸੱਜਣਾਂ ਵਲੋਂ ਗਰਾਮ ਪੰਚਾਇਤ ਅਤੇ ਸ਼ਹੀਦ ਬਾਬਾ ਦੀਪ ...
ਮੋਗਾ, 10 ਫਰਵਰੀ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਸਿਖਲਾਈ ਤੇ ਸਿੱਖਿਆ ਸੰਸਥਾ (ਡਾਈਟ) ਮੋਗਾ ਵਿਖੇ ਚੱਲ ਰਹੀ ਐਕਸ਼ਨ ਰਿਸਰਚ ਪ੍ਰੋਗਰਾਮ ਤਹਿਤ ਸੁਖਚੈਨ ਸਿੰਘ ਹੀਰਾ ਤੇ ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਇਕ ਵਰਕਸ਼ਾਪ ਕਮ ...
ਮੋਗਾ, 10 ਫਰਵਰੀ (ਜਸਪਾਲ ਸਿੰਘ ਬੱਬੀ)-ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਸਰਬੱਤ ਦਾ ਭਲਾ ਟਰੱਸਟ ਵਲੋਂ ਵਿਧਵਾ ਔਰਤਾਂ ਤੇ ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਵੰਡੇ ਗਏ | ਇਸ ਮੌਕੇ ਮੁੱਖ ਮਹਿਮਾਨ ਸੁਖਜੀਤ ਸਿੰਘ ਲੋਹਗੜ੍ਹ ਵਿਧਾਇਕ ਹਲਕਾ ਧਰਮਕੋਟ ਨੇ 150 ...
ਅਜੀਤਵਾਲ, 10 ਫਰਵਰੀ (ਹਰਦੇਵ ਸਿੰਘ ਮਾਨ)-ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਪੇਟ ਦੇ ਕੀੜਿਆਂ ਦੀ ਰੋਕਥਾਮ ਤੇ ਬਚਾਅ ਲਈ ਐਡਬੈਂਡਾਜੋਲ ਦੀਆਂ ਗੋਲੀਆਂ ਬੱਚਿਆਂ ਨੂੰ ਦਿੱਤੀਆਂ ਗਈਆਂ | ਇਸ ਮੌਕੇ ਪਹੁੰਚੇ ਸਿਹਤ ਵਿਭਾਗ ਦੇ ਜਗਰੂਪ ਸਿੰਘ ਤੇ ਕੁਲਵਿੰਦਰ ਕੌਰ ਨੇ ਪੇਟ ਦੇ ...
ਨਿਹਾਲ ਸਿੰਘ ਵਾਲਾ, 10 ਫਰਵਰੀ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ)-ਗੁਰੂ ਗੋਬਿੰਦ ਸਿੰਘ ਸਟੇਡੀਅਮ ਨਿਹਾਲ ਸਿੰਘ ਵਾਲਾ ਵਿਖੇ ਸਮੂਹ ਖੇਡ ਪ੍ਰੇਮੀਆਂ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਕਬੱਡੀ ਦਾ ਮਹਾਂ ਕੰੁਭ 18 ਤੇ 19 ਫਰਵਰੀ ਨੂੰ ...
ਮੋਗਾ, 10 ਫਰਵਰੀ (ਅਮਰਜੀਤ ਸਿੰਘ ਸੰਧੂ)-ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਦੇ ਦੋ ਨੌਜਵਾਨ ਖਿਡਾਰੀਆਂ ਦੇ ਸਨਮਾਨ ਸਮਾਰੋਹ ਸਮੇਂ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਪੰਚਾਇਤ ਯੂਨੀਅਨ ਮੋਗਾ ਸਰਪੰਚ ਨਿਹਾਲ ...
ਧਰਮਕੋਟ, 10 ਫਰਵਰੀ (ਪਰਮਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਬਲਾਕ ਧਰਮਕੋਟ ਦੀ ਮੀਟਿੰਗ ਜਸਵਿੰਦਰ ਸਿੰਘ ਧਰਮਕੋਟ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬ੍ਰਾਹਮਕੇ ਸੀਨੀ. ਮੀਤ ...
ਧਰਮਕੋਟ, 10 ਫਰਵਰੀ (ਪਰਮਜੀਤ ਸਿੰਘ)-ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਕੜਿਆਲ ਧਰਮਕੋਟ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾਂ-ਰੰਗ ਪ੍ਰੋਗਰਾਮ, ਜਿਸ ਵਿਚ ਗਿੱਧਾ, ਭੰਗੜਾ, ਕੋਰੀਓਗ੍ਰਾਫ਼ੀ ਤੇ ਮਾਡਿਲੰਗ ਪੇਸ਼ ...
ਧਰਮਕੋਟ, 10 ਫਰਵਰੀ (ਪਰਮਜੀਤ ਸਿੰਘ)-ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਦਿਆਲ ਸਿੰਘ ਕੈਲਾ ਸੇਵਾ ਮੁਕਤ ਏ. ਈ. ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਬਾਬਾ ਪੂਰਨ ਸਿੰਘ ਵਿਖੇ ਹੋਈ, ਜਿਸ ਵਿਚ ਪੈਨਸ਼ਨਰਜ਼ ਦੀਆਂ ਮੰਗਾਂ ਪ੍ਰਤੀ ਵਿਚਾਰ ਵਟਾਂਦਰਾ ਕੀਤਾ ਗਿਆ ...
ਮੋਗਾ, 10 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਮੋਗਾ ਸ਼ਹਿਰ ਵਿਚ ਘਰਾਂ ਤੋਂ ਬਾਹਰ ਖੜੇ ਵਾਹਨਾਂ ਵਿਚੋਂ ਬੈਟਰੀਆਂ ਚੋਰੀ ਹੋਣ ਦਾ ਸਿਲਸਿਲਾ ਬਦਸਤੂਰ ਜਾਰੀ ਹੈ | ਅੱਜ ਸਵੇਰੇ ਗੁਰਜਿੰਦਰ ਸਿੰਘ ਪੁੱਤਰ ਚਰਨ ਸਿੰਘ ਰਿਟਾਇਰਡ ਸੈਂਟਰ ਹੈੱਡ ਟੀਚਰ ਵਾਸੀ ਖੋਸਾ ਕੋਟਲਾ ਜੋ ਹੁਣ ...
ਮੋਗਾ, 10 ਫਰਵਰੀ (ਸੁਰਿੰਦਰਪਾਲ ਸਿੰਘ)-ਫਿਲਫੌਟ ਸੰਸਥਾ ਮੋਗਾ ਵਿਚ ਆਪਣੇ ਬਿਹਤਰੀਨ ਨਤੀਜਿਆਂ ਨਾਲ ਜਾਣੇ ਜਾਣ ਮਗਰੋਂ ਹੁਣ ਵਿਦਿਆਰਥੀਆਂ ਦੀ ਸੁਵਿਧਾ ਲਈ ਸੰਸਥਾ ਨੇ ਆਪਣੀ ਇਕ ਬਰਾਂਚ ਬੱਧਨੀ ਕਲਾਂ ਵਿਚ ਵੀ ਖੋਲ੍ਹੀ ਹੈ ਤੇ ਇੱਥੇ ਵੀ ਸੰਸਥਾ ਮੁਖੀ ਸਮੇਂ-ਸਮੇਂ 'ਤੇ ...
ਕੋਟ ਈਸੇ ਖਾਂ, 10 ਫਰਵਰੀ (ਨਿਰਮਲ ਸਿੰਘ ਕਾਲੜਾ)-ਵਾਤਾਵਰਨ ਪ੍ਰੇਮੀ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਤੇ ਮੋਗਾ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਸਕੱਤਰ ਪਲਵਿੰਦਰ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਲ ਇੰਡੀਆ ਫੁੱਟਬਾਲ ...
ਬਾਘਾ ਪੁਰਾਣਾ, 10 ਫਰਵਰੀ (ਬਲਰਾਜ ਸਿੰਗਲਾ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ ਵਲੋਂ ਹੁਸ਼ਿਆਰ ਬੱਚਿਆਂ ਦੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਸੇਵਾ ਮੁਕਤ ...
ਫਤਹਿਗੜ੍ਹ ਪੰਜਤੂਰ, 10 ਫਰਵਰੀ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਮਾਨ ਦੀ ਮੀਟਿੰਗ ਬਲਾਕ ਪ੍ਰਧਾਨ ਬੰਤਾ ਸਿੰਘ ਸ਼ਾਹ ਵਾਲਾ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਤੇਗਸਰ ਸਾਹਿਬ ਵਿਖੇ ਹੋਈ, ਜਿਸ ਵਿਚ ਸੁੱਖਾ ਸਿੰਘ ਵਿਰਕ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ 'ਤੇ ...
ਫ਼ਤਿਹਗੜ੍ਹ ਪੰਜਤੂਰ, 10 ਫਰਵਰੀ (ਜਸਵਿੰਦਰ ਸਿੰਘ)-ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਪੰਜਤੂਰ ਵਿਖੇ 11ਵੀਂ ਜਮਾਤ ਦੀਆਾ ਵਿਦਿਆਰਥਣਾਂ ਵਲੋਂ 12ਵੀਂ ਜਮਾਤ ਦੀਆਂ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ¢ ਇਸ ਸਮੇਂ ਕਰਵਾਏ ਗਏ ...
ਬਾਘਾ ਪੁਰਾਣਾ, 10 ਫਰਵਰੀ (ਬਲਰਾਜ ਸਿੰਗਲਾ)-ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਜਰਨੈਲ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਦੀ ਅਗਵਾਈ ਹੇਠ ਪਿੰਡ ਘੋਲੀਆ ਕਲਾਂ ਵਿਖੇ ਵਿਸ਼ਵ ਦਾਲ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ...
ਬਾਘਾ ਪੁਰਾਣਾ, 10 ਫਰਵਰੀ (ਬਲਰਾਜ ਸਿੰਗਲਾ)-ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ 17 ਫਰਵਰੀ ਨੂੰ ਨਾਗਰਿਕਤਾ ਸੋਧ ਕਾਨੰੂਨ, ਕੌਮੀ ਨਾਗਰਿਕਤਾ ਰਜਿਸਟਰ ਤੇ ਕੌਮੀ ਆਬਾਦੀ ਰਜਿਸਟਰ ਦੇ ਿਖ਼ਲਾਫ਼ ਅਤੇ ਵਿਦਿਆਰਥੀ ਲਹਿਰ ਦੀ ਸ਼ਾਨਾਮੱਤੀ ਵਿਰਾਸਤ ...
ਮੋਗਾ, 10 ਫਰਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਵਾਲਮੀਕਿ/ਮਜ਼੍ਹਬੀ ਸਿੱਖ ਮਹਾਂਸਭਾ ਦੀ ਮੀਟਿੰਗ ਨਾਗਰਿਕਤਾ ਸੋਧ ਕਾਨੰੂਨ ਲਾਗੂ ਕਰਨ ਦੇ ਿਖ਼ਲਾਫ਼ ਤੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿਚ ਪੜ੍ਹਦੇੇ ਵਿਦਿਆਰਥੀਆਂ ਵਾਸਤੇ 20 ਪ੍ਰਤੀਸ਼ਤ ਪਾਸ ਅੰਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX