ਸੁਨਾਮ ਊਧਮ ਸਿੰਘ ਵਾਲਾ, 10 ਫਰਵਰੀ (ਰੁਪਿੰਦਰ ਸਿੰਘ ਸੱਗੂ)- ਸੁਨਾਮ ਵਿਚ ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ ਪ੍ਰਤੀ ਆਪਣੀ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਮਨ ਅਰੋੜਾ ਨੇ ਪਿਛਲੇ ਦਿਨੀਂ ਸੁਨਾਮ ਅਨਾਜ ਮੰਡੀ ਵਿਚ ਇਕ ਦਰਜਨ ਤੋਂ ਵੱਧ ਆੜ੍ਹਤ ਦੀਆਂ ਦੁਕਾਨਾਂ 'ਤੇ ਹੋਈ ਚੋਰੀ ਦੇ ਲਈ ਸੰਬੰਧਿਤ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਅਤੇ ਸੁਨਾਮ ਵਿਖੇ ਮਾੜੀ ਕਾਨੂੰਨ ਵਿਵਸਥਾ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਨਵੀਂ ਅਨਾਜ ਮੰਡੀ ਵਿਖੇ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਚੌਾਕੀ ਤੋਂ ਮਾਤਰ 100 ਮੀਟਰ ਦੂਰੀ ਤੇ ਚੋਰਾਂ ਵੱਲੋਂ ਇਤਨੇ ਵੱਡੇ ਪੱਧਰ 'ਤੇ ਦੁਕਾਨਾਂ ਦੇ ਜਿੰਦਰੇ ਤੋੜਨੇ ਅਤੇ ਮਜ਼ਬੂਤ ਸੇਫ਼ਾਂ ਨੂੰ ਭੰਨ ਕੇ ਉਨ੍ਹਾਂ ਵਿਚੋਂ ਨਗਦੀ ਚੋਰੀ ਕਰਨਾ ਸਮਾਜ ਵਿਰੋਧੀ ਅਨਸਰਾਂ ਦਾ ਬੇਖ਼ੌਫ ਇਸ ਘਟਨਾ ਨੂੰ ਅੰਜਾਮ ਦੇਣਾ ਇਹ ਦਰਸਾਉਂਦਾ ਹੈ ਕਿ ਸੁਨਾਮ ਵਿਖੇ ਕਾਨੂੰਨ ਵਿਵਸਥਾ ਦੀ ਅਤਿ ਚਿੰਤਾਜਨਕ ਹੈ ਅਤੇ ਲੋਕਾਂ ਵਿਚ ਡਰ ਹੋਣਾ ਕੁਦਰਤੀ ਹੈ | ਸ਼੍ਰੀ ਅਰੋੜਾ ਨੇ ਸੰਬੰਧਿਤ ਦੁਕਾਨਦਾਰਾਂ ਨੂੰ ਇਕ ਵਾਰ ਫਿਰ ਭਰੋਸਾ ਦਿਵਾਇਆ ਕਿ ਇਸ ਵਾਪਰੀ ਘਟਨਾ ਸੰਬੰਧੀ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੋਲ ਇਸ ਮਸਲੇ ਨੂੰ ਉਠਾਉਣਗੇ ਅਤੇ ਉਨ੍ਹਾਂ ਕਿਹਾ ਕਿ ਹਮੇਸ਼ਾ ਸ਼ਹਿਰ ਦੇ ਲੋਕਾਂ ਨਾਲ ਉਨ੍ਹਾਂ ਦੀ ਪਾਰਟੀ ਡਟ ਕੇ ਖੜੀ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਲਈ 24 ਘੰਟੇ ਲੋਕਾਂ ਦੇ ਨਾਲ ਹਨ | ਇਸ ਮੌਕੇ ਉਨ੍ਹਾਂ ਨੇ ਪਿਛਲੇ ਦਿਨੀਂ ਸ਼ਹਿਰ ਵਿਚ ਹੋਏ ਕਤਲ ਅਤੇ ਗੁੰਡਾਗਰਦੀ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਕੀਤੀ | ਸ਼੍ਰੀ ਅਰੋੜਾ ਨੇ ਕਿਹਾ ਕਿ ਜੇ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਨਾ ਕਰ ਸਕਦੀ ਹੋਵੇ ਉਸ ਨੂੰ ਸੱਤਾ ਵਿਚ ਰਹਿਣ ਦਾ ਕੋਈ ਅਧਿਕਾਰ ਨਹੀ ਹੈ | ਇਸ ਮੌਕੇ ਦੁਕਾਨਦਾਰਾਂ ਨੇ ਨਵੀਂ ਅਨਾਜ ਮੰਡੀ ਵਿਖੇ ਹੋਈ ਉਕਤ ਘਟਨਾ ਦੀ ਜਾਣਕਾਰੀ ਵੀ ਹਲਕਾ ਵਿਧਾਇਕ ਨੂੰ ਦਿੱਤੀ ਅਤੇ ਮੰਗ ਕੀਤੀ ਕਿ ਮੰਡੀ ਵਿਚ ਉਨ੍ਹਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਲੋੜੀਂਦੀ ਕਾਰਵਾਈ ਕਰਵਾਈ ਜਾਵੇ | ਇਸ ਮੌਕੇ 'ਤੇ ਮੁਕੇਸ਼ ਜੁਨੇਜਾ, ਖ਼ੁਸ਼ਦੀਪ ਬਾਂਸਲ, ਕਿਰਤੀ ਅਦਲਖਾ, ਧਰਮਪਾਲ, ਪਵਨ ਜਿੰਦਲ, ਕਰਨਵੀਰ ਸਿੰਘ ਸੋਨੀ, ਸਤਵੰਤ ਸਿੰਘ, ਵਿਕੀ ਗਰਗ, ਪਵਨ ਮੌਜੋਵਾਲ, ਬਿੱਟਾ ਹੋਡਲਾ, ਪਵਨ ਜਖੇਪਲੀਆ, ਨਰੇਸ਼ ਜਿੰਦਲ, ਕਿ੍ਸ਼ਨ ਜਿੰਦਲ, ਘੋਨਾ, ਰਾਮ ਸਿੰਘ, ਸੁਰਿੰਦਰ ਬਾਂਸਲ, ਮੋਹਨ ਲਾਲ ਜੁਨੇਜਾ ਆਦਿ ਵੀ ਆੜ੍ਹਤੀ ਹਾਜ਼ਰ ਸਨ |
ਖਨੌਰੀ, 10 ਫਰਵਰੀ (ਬਲਵਿੰਦਰ ਸਿੰਘ ਥਿੰਦ, ਰਮੇਸ਼ ਕੁਮਾਰ, ਰਾਜੇਸ਼ ਕੁਮਾਰ)- ਖਨੌਰੀ ਪੁਲਿਸ ਨੇ ਹਰਿਆਣਾ ਰਾਜ ਦੇ ਯਮੁਨਾਨਗਰ ਕੋਲੋਂ ਚੋਰੀ ਕਰ ਕੇ ਲਿਆਂਦੇ ਦੋ ਟਿੱਪਰਾਂ (ਟਰੱਕਾਂ) ਦੇ ਮਾਮਲੇ ਵਿਚ ਟਰੱਕ ਮਾਰਕੀਟ ਦੇ ਇਕ ਕਵਾੜੀਏ ਅਤੇ ਉਸ ਦੇ ਕੁੱਝ ਸਾਥੀਆਂ ਦੇ ...
ਬਰਨਾਲਾ, 10 ਫਰਵਰੀ (ਅਸ਼ੋਕ ਭਾਰਤੀ)-ਐਸ.ਬੀ.ਐਸ. ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਮੈਡਮ ਕਮਲਜੀਤ ਕੌਰ ਅਤੇ ਅਧਿਆਪਕ ਗੁਰਮੇਲ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਜੋ ਚੀਨ ਤੋਂ ਆਇਆ ਹੈ ਇਕ ...
ਲੌਾਗੋਵਾਲ, 10 ਫਰਵਰੀ (ਸ.ਸ.ਖੰਨਾ)- ਬਾਬਾ ਫ਼ਰੀਦ ਸੰਸਥਾ ਲੌਾਗੋਵਾਲ ਵਿਖੇ ਖ਼ਾਸ ਤੌਰ 'ਤੇ ਕੈਨੇਡਾ ਤੋਂ ਡੈਲੀਗੇਟ ਜੈਸਮੀਨ ਮਾਨ, ਜਾਨੇਸਾ ਸੰਧੂ, ਸੁਖਜੀਤ ਲਾਲੀ, ਅਮਰੀਕਾ ਤੋਂ ਜਸਪ੍ਰੀਤ ਕੰਗ ਅਤੇ ਨਿਊ ਮੈਕਸੀਕੋ ਤੋਂ ਬਰੀਅਨ ਡੇੈਲਟਨ ਅਤੇ ਰੂਮੀ ਮਾਨ ਵਿਸ਼ੇਸ਼ ਤੌਰ ...
ਮਸਤੂਆਣਾ ਸਾਹਿਬ, 10 ਫਰਵਰੀ (ਦਮਦਮੀ)- ਅਕਾਲੀ ਦਲ ਦੇ ਸੀਨੀਅਰ ਆਗੂ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਅਤੇ ਪੰਥ ਦੇ ਭਲੇ ਲਈ ਸੰਘਰਸ਼ ਕਰਦਾ ਰਿਹਾ ਹੈ ਪਰ ਜਦੋਂ ਦੀ ਸੁਖਬੀਰ ਬਾਦਲ ਨੇ ਅਕਾਲੀ ਦਲ ਦੀ ...
ਸੁਨਾਮ ਊਧਮ ਸਿੰਘ ਵਾਲਾ, 10 ਫਰਵਰੀ (ਭੁੱਲਰ, ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕ ਬੈਠਕ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ ਜਿਸ ਵਿਚ ਕਿਸਾਨ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ | ...
ਸੰਗਰੂਰ, 10 ਫਰਵਰੀ (ਧੀਰਜ ਪਸ਼ੌਰੀਆ)- ਸਿਟੀ ਪੁਲਿਸ ਥਾਣਾ ਧੂਰੀ ਵਲੋਂ ਸਾਢੇ ਚਾਰ ਸਾਲ ਪਹਿਲਾਂ ਨਸ਼ੀਲੀਆਂ ਗੋਲੀਆਂ ਦੀ ਤਸ਼ਕਰੀ ਦੇ ਦੋਸ਼ਾਂ ਵਿਚ ਦਰਜ ਇਕ ਮਾਮਲੇ ਨੰੂ ਪੁਲਿਸ ਵਲੋਂ ਚਲਾਨ ਨਾ ਪੇਸ਼ ਕੀਤੇ ਜਾਣ ਪਿੱਛੋਂ ਵਧੀਕ ਸੈਸ਼ਨ ਜੱਜ ਪੂਨਮ ਬਾਂਸਲ ਦੀ ਲੋਕ ...
ਅਮਰਗੜ੍ਹ, 10 ਫਰਵਰੀ (ਬਲਵਿੰਦਰ ਸਿੰਘ ਭੁੱਲਰ)- ਐਗਰੀਕਲਚਰਲ ਕੋਆਪਰੇਟਿਵ ਸੁਸਾਇਟੀ ਅਮਰਗੜ੍ਹ ਵਿਖੇ ਤਾਜ਼ਾ ਚੁਣੇ ਕਾਂਗਰਸੀ ਪ੍ਰਧਾਨ ਜਗਜੀਤ ਸਿੰਘ ਸੰਧੂ ਦੀ ਚੋਣ ਦੇ ਗੈਰ ਲੋਕਤੰਤਰਿਕ ਢੰਗ ਨੂੰ ਲੈ ਕੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਤਾਰ ਰੌਲਾ ...
ਸੰਗਰੂਰ, 10 ਫਰਵਰੀ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਚੂਰਾ ਪੋਸਤ ਦੀ ਤਸਕਰੀ ਦੇ ਦੋਸ਼ਾਂ ਵਿਚ ਇਕ ਵਿਅਕਤੀ ਨੂੰ ਦਸ ਸਾਲ ਕੈਦ ਦੀ ਸਜਾ ਸੁਣਾਈ ਹੈ | ਪੁਲਿਸ ਥਾਣਾ ਸਦਰ ਸੁਨਾਮ ਵਿਖੇ 9 ਫਰਵਰੀ 2017 ਨੂੰ ਦਰਜ ਮਾਮਲੇ ਪੁਲਿਸ ਪਾਰਟੀ ਨੂੰ ਸ਼ੱਕੀ ...
ਸੰਗਰੂਰ, 10 ਫਰਵਰੀ (ਸੁਖਵਿੰਦਰ ਸਿੰਘ ਫੁੱਲ)- ਪੰਜਾਬ ਸਰਕਾਰ ਵਲੋਂ ਸਵਾਰੀਆਂ ਖ਼ਾਸ ਕਰ ਮਹਿਲਾਵਾਂ ਨੂੰ ਬੱਸਾਂ ਵਿਚ ਢੁਕਵਾਂ ਮਾਹੌਲ ਮੁਹੱਈਆ ਕਰਵਾਉਣ ਲਈ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਰਿਜਨਲ ਟਰਾਂਸਪੋਰਟ ਅਥਾਰਿਟੀ ਦੇ ਸਕੱਤਰ ਕਰਨਬੀਰ ਸਿੰਘ ਛੀਨਾ ਵਲੋਂ ...
ਸੰਗਰੂਰ, 10 ਫਰਵਰੀ (ਧੀਰਜ ਪਸ਼ੌਰੀਆ)- ਗੁਜਰਾਤ ਦੇ ਸ਼ਹਿਰ ਵਡੋਦਰਾ ਵਿਖੇ 5 ਤੋਂ 9 ਫਰਵਰੀ ਤੱਕ ਹੋਈ ਤੀਜੀ ਨੈਸ਼ਨਲ ਮਾਸਟਰ ਗੇਮਜ਼ 2020 ਵਿਚ 45 ਪਲੱਸ ਵਰਗ ਦੇ ਵੇਟਲਿਫਟਿੰਗ ਦੇ ਮੁਕਾਬਲਿਆਂ ਵਿਚ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਜ਼ਿਲ੍ਹਾ ਪੁਲਿਸ ...
ਲਹਿਰਾਗਾਗਾ, 10 ਫਰਵਰੀ (ਗਰਗ, ਢੀਂਡਸਾ)- ਜੈ ਮਾਂ ਨੈਣਾ ਦੇਵੀ ਮੰਦਰ ਕਮੇਟੀ ਅਤੇ ਧਰਮ ਅਰਥ ਲੰਗਰ ਕਮੇਟੀ ਕਲੋਨੀ ਰੋਡ ਲਹਿਰਾਗਾਗਾ ਦੀ ਇਕ ਮੀਟਿੰਗ ਚੇਅਰਮੈਨ ਪ੍ਰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੰਦਰ ਕਮੇਟੀ ਦੇ ਪ੍ਰਧਾਨ ਸਤਪਾਲ ਕਾਂਸਲ ਦੀ ਮੌਤ 'ਤੇ ...
ਸੁਨਾਮ ਊਧਮ ਸਿੰਘ ਵਾਲਾ, 10 ਫਰਵਰੀ (ਰੁਪਿੰਦਰ ਸਿੰਘ ਸੱਗੂ)- ਵਿਕਰਮ ਹੋਟਲ ਸੁਨਾਮ ਵਿਖੇ ਅਡਵਾਂਟਾ ਕੰਪਨੀ ਵੱਲੋਂ ਕੰਪਨੀ ਦੇ ਮੈਨੇਜਰ ਲਲਿਤ ਭਾਟੀਆ ਦੀ ਅਗਵਾਈ ਵਿਚ ਪਸ਼ੂਆਂ ਦੇ ਹਰੇ ਚਾਰੇ ਦੇ ਵਾਧੇ ਨੂੰ ਲੈ ਕੇ ਇੱਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਟਿੱਪੀ ਐਗਰੋ ...
ਅਮਰਗੜ੍ਹ , 10 ਫਰਵਰੀ (ਸੁਖਜਿੰਦਰ ਸਿੰਘ ਝੱਲ)- 'ਸਾਦੇ ਵਿਆਹ ਤੇ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋਗ' ਦਾ ਸੁਨੇਹਾ ਦੇਣ ਵਾਲੀ ਸੰਸਥਾ ਸਮਾਜ ਸੁਧਾਰ ਵੈੱਲਫੇਅਰ ਕਮੇਟੀ ਦੀ ਮਹੀਨਾਵਾਰ ਇਕੱਤਰਤਾ ਗੁਰਦੁਆਰਾ ਸਿੰਘ ਸਭਾ ਅਮਰਗੜ੍ਹ ਵਿਖੇ ਪ੍ਰਧਾਨ ਹਰੀ ਸਿੰਘ ਖੇੜੀ ...
ਸੰਗਰੂਰ, 10 ਫਰਵਰੀ (ਸੁਖਵਿੰਦਰ ਸਿੰਘ ਫੁੱਲ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਵੱਲੋਂ ਬੀਤੇ ਦਿਨੀਂ ਵਿਦਿਆਰਥੀਆਂ ਨੂੰ ਕੈਰੀਅਰ ਦੀ ਕੌਾਸਲਿੰਗ ਸਬੰਧੀ ਇਕ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਵਿੱਚ ਵਿੱਦਿਅਕ ਮਾਹਿਰ ਵੀਨਾ ਰਾਓ ਅਤੇ ਮੀਰਾ ਸਲੂਜਾ ਵੱਲੋਂ ...
ਕੁੱਪ ਕਲਾਂ, 10 ਫਰਵਰੀ (ਕੁਲਦੀਪ ਸਿੰਘ ਲਵਲੀ) - ਲਾਗਲੇ ਪਿੰਡ ਵਜੀਦਗੜ੍ਹ ਰੋਹਣੋ ਵਿਖੇ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਸਿਧਾਂਤਾਂ ਤੇ ਵਿਰਸੇ ਨਾਲ ਜੋੜਨ ਲਈ ਸੁੰਦਰ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਸਥਾਨਕ ਸੰਤ ਬਾਬਾ ਈਸ਼ਰ ਸਿੰਘ ਸਪੋਰਟਸ ਐਾਡ ...
ਸੰਗਰੂਰ, 10 ਫਰਵਰੀ (ਸੁਖਵਿੰਦਰ ਸਿੰਘ ਫੁੱਲ)- ਗੋਲਡਨ ਅਰਥ ਗਲੋਬਲ ਸਕੂਲ ਵਿਖੇ 10ਵੀਂ ਦੇ ਵਿਦਿਆਰਥੀਆਂ ਨੂੰ ਗੁੱਡਲੱਕ ਪਾਰਟੀ ਅਤੇ 12ਵੀਂ ਜਮਾਤ ਦੇ ਬੱਚਿਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਪ੍ਰੋਗਰਾਮ ਦਾ ਆਯੋਜਨ ਸਕੂਲ ਦੇ ਕੈਂਪਸ ਵਿੱਚ ਹੀ ਕੀਤਾ ਗਿਆ | ਇਸ ...
ਸੰਗਰੂਰ, 10 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਭਾਰਤੀ ਕਰਮਚਾਰੀ ਖਾਧਿਆਂ ਨਿਗਮ ਕਰਮਚਾਰੀ ਸੰਘ ਦਾ ਸਾਲਾਨਾ ਕਲੰਡਰ ਸਾਬਕਾ ਡੀ.ਆਈ.ਜੀ ਸ੍ਰੀ ਹਰਿੰਦਰ ਸਿੰਘ ਚਹਿਲ ਵਲੋਂ ਜਾਰੀ ਕੀਤਾ ਗਿਆ | ਐਫ.ਸੀ.ਆਈ ਦੀ ਉਪਰੋਕਤ ਯੂਨੀਅਨ ਦੇ ਕੌਮੀ ਜਰਨਲ ਸੈਕਟਰੀ ਸ੍ਰੀ ...
ਮਹਿਲਾਂ ਚੌਾਕ, 10 ਫਰਵਰੀ (ਸੁਖਵੀਰ ਸਿੰਘ ਢੀਂਡਸਾ)- ਨੇੜਲੇ ਪਿੰਡ ਸਜੂੰਮਾਂ ਵਿਖੇ ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਸੀ, ਉਨ੍ਹਾਂ ਕਿਸਾਨਾਂ ਨੂੰ ਆਈ.ਪੀ.ਐਸ ਫਾਊਾਡੇਸ਼ਨ ਵਲੋਂ ਚੈੱਕ ਵੰਡੇ ਗਏ | ਜਾਣਕਾਰੀ ਦਿੰਦਿਆਂ ਫਾਊਾਡੇਸ਼ਨ ਦੇ ਅਧਿਕਾਰੀ ...
ਸ਼ੇਰਪੁਰ, 10 ਫਰਵਰੀ (ਸੁਰਿੰਦਰ ਚਹਿਲ)- ਸਥਾਨਿਕ ਗੁਰਦੁਆਰਾ ਸ਼੍ਰੀ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਵਾਲਿਆਾ ਦੀ ਯਾਦ ਨੂੰ ਸਮਰਪਿਤ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਚਰਨਜੀਤ ਸਿੰਘ ਦੇ ਯਤਨਾਂ ...
ਲਹਿਰਾਗਾਗਾ, 10 ਫਰਵਰੀ (ਸੂਰਜ ਭਾਨ ਗੋਇਲ)- ਸ੍ਰੀ ਨੈਣਾ ਦੇਵੀ ਮੰਦਰ ਲਹਿਰਾਗਾਗਾ ਵਿਖੇ ਕਮੇਟੀ ਦੇ ਸਹਿਯੋਗ ਨਾਲ ਪੰਡਤ ਅਜੇ ਕੁਮਾਰ ਸ਼ਾਸਤਰੀ ਵਲੋਂ ਮਾਘ ਮਹੀਨੇ ਵਿੱਚ ਸ੍ਰੀ ਰਮਾਇਣ ਦੇ ਸਮੂਹਿਕ ਪਾਠ ਦੇ ਭੋਗ ਹਵਨ ਵਿਧੀ ਮੁਤਾਬਿਕ ਪਾਏ ਗਏ | ਇਸ ਲੜੀ ਤਹਿਤ ਰੋਜ਼ਾਨਾ ...
ਬਰਨਾਲਾ, 10 ਫਰਵਰੀ (ਅਸ਼ੋਕ ਭਾਰਤੀ)-ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਦੀ ਵਿਦਿਆਰਥਣ ਕੁਲਦੀਪ ਕੌਰ ਨੇ ਇੰਗਲਿਸ਼ ਉਲੰਪੀਅਡ ਪ੍ਰੀਖਿਆ ਪਾਸ ਕਰ ਕੇ ਸੰਸਥਾ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਜਾਣਕਾਰੀ ਕੋਆਰਡੀਨੇਟਰ ਵਿਨੋਦ ਵਰਮਾ ਨੇ ਦਿੱਤੀ ਤੇ ਦੱਸਿਆ ਕਿ ...
ਸੰਗਰੂਰ, 10 ਫਰਵਰੀ (ਸੁਖਵਿੰਦਰ ਸਿੰਘ ਫੱੁਲ)- ਦੇਸ਼ਾਂ ਵਿਦੇਸ਼ਾਂ ਵਿਚ ਆਪਣੀ ਗਾਇਕੀ ਤੇ ਵਿਸ਼ੇਸ਼ ਅਦਾਕਾਰੀ ਦੀ ਧਾਂਕ ਜਮਾਉਣ ਵਾਲੇ ਨੌਜਵਾਨਾਂ ਦੇ ਹਰਮਨ-ਪਿਆਰੇ ਗਾਇਕ ਸਿੱਧੂ ਮੂਸੇ ਵਾਲਾ ਅੱਜ ਸੰਗਰੂਰ ਵਿਖੇ ਰੁਦਰਾ ਇਮੀਗੇ੍ਰਸ਼ਨ ਦੇ ਦਫ਼ਤਰ ਪੁੱਜੇ ਅਤੇ ਉਨ੍ਹਾਂ ...
ਮਾਲੇਰਕੋਟਲਾ, 10 ਫਰਵਰੀ (ਕੁਠਾਲਾ)- ਸ੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਜਨਮ ਦਿਨ 12 ਫਰਵਰੀ ਨੂੰ ਗੁਰਦੁਆਰਾ ਸਾਹਿਬ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ...
ਧੂਰੀ, 10 ਫਰਵਰੀ (ਸੰਜੇ ਲਹਿਰੀ) - ਜ਼ਿਲ੍ਹਾ ਟੈਕਸੇਸ਼ਨ ਬਾਰ ਐਸੋਸੀਏਸ਼ਨ ਸੰਗਰੂਰ ਦੀ ਨਵੀਂ ਹੋਈ ਚੋਣ ਵਿੱਚ ਸਰਬ ਸੰਮਤੀ ਨਾਲ ਦੀਪਕ ਆਨੰਦ ਐਡਵੋਕੇਟ ਨੂੰ ਜ਼ਿਲ੍ਹਾ ਟੈਕਸੇਸ਼ਨ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਸ਼੍ਰੀ ਪਵਨ ...
ਮਸਤੂਆਣਾ ਸਾਹਿਬ, 10 ਫਰਵਰੀ (ਦਮਦਮੀ) - ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸ. ਸੁਖਦੇਵ ਸਿੰਘ ਢੀਂਡਸਾ ਵਲੋਂ ਲਿਆ ਗਿਆ ਸਿਆਸੀ ਸਟੈਂਡ ਪੂਰੀ ਤਰ੍ਹਾਂ ਦਰੁਸਤ ਹੈ | ਸ. ਢੀਂਡਸਾ ਇਥੋਂ ...
ਸ਼ੇਰਪੁਰ, 10 ਫਰਵਰੀ (ਦਰਸਨ ਸਿੰਘ ਖੇੜੀ, ਸੁਰਿੰਦਰ ਚਹਿਲ)- ਅੱਜ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ੇਰਪੁਰ ਖੇੜੀ ਕਲਾਂ ਰੋਡ ਨੂੰ ਜਾਮ ਕਰ ਕੇ ਸਰਕਾਰ ਤੇ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕਿਸਾਨ ਆਗੂ ਕਰਨੈਲ ਸਿੰਘ, ਲੋਕ ਆਗੂ ਸੁਖਦੇਵ ...
ਧਰਮਗੜ੍ਹ, 10 ਫਰਵਰੀ (ਗੁਰਜੀਤ ਸਿੰਘ ਚਹਿਲ)- ਪਿੰਡ ਆਲਮਪੁਰ ਬੋਦਲਾ ਵਿਖੇ ਚੋਰਾਂ ਵੱਲੋਂ ਟਰਾਂਸਫਾਰਮਰ ਵਿਚੋਂ ਤਾਂਬਾ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਪਰਮਵੀਰ ਕੌਰ ਪਤਨੀ ਰਜਿੰਦਰ ਸਿੰਘ ਕਣਕਵਾਲ ਚਹਿਲਾਂ ਨੇ ਦੱਸਿਆ ਕਿ ...
ਮੂਣਕ, 10 ਫਰਵਰੀ (ਸਿੰਗਲਾ, ਭਾਰਦਵਾਜ)- ਪੰਜਾਬ ਨੰਬਰਦਾਰਾਂ ਯੂਨੀਅਨ ਸਬ ਡਿਵੀਜਨ ਮੂਣਕ ਦੀ ਮੀਟਿੰਗ ਗੁਰਦੁਆਰਾਂ ਪਾਤਸ਼ਾਹੀ ਨੌਵੀ ਮੂਣਕ ਵਿਖੇ ਕਾਰਜਕਾਰੀ ਪ੍ਰਧਾਨ ਮੁਨਸ਼ੀ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਮਹਿੰਦਰ ਸਿੰਘ ...
ਸੰਗਰੂਰ, 10 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਸੁਨਾਮ ਦੇ ਰਹਿਣ ਵਾਲੇ ਸੋਨੂੰ ਸਿੰਘ ਨੇ ਗੁਜਰਾਤ ਦੇ ਵਡੋਦਰਾ ਵਿਖੇ ਹੋਈਆਂ ਨੈਸ਼ਨਲ ਮਾਸਟਰਜ਼ ਖੇਡਾਂ ਵਿਚ ਵੇਟ ਲਿਫ਼ਟਿੰਗ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਿਆ ਹੈ | ਸੋਨੂੰ ਸਿੰਘ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ...
ਮਾਲੇਰਕੋਟਲਾ, 10 ਫਰਵਰੀ (ਕੁਠਾਲਾ) - ਨਾਗਰਿਕਤਾ ਸੋਧ ਕਨੂੰਨ (ਸੀ.ਏ.ਏ.) ਰਾਸ਼ਟਰੀ ਆਬਾਦੀ ਰਜਿਸਟਰ (ਐਨ.ਪੀ.ਆਰ.) ਅਤੇ ਕੌਮੀ ਨਾਗਰਿਕਤਾ ਰਜਿਸਟਰ ( ਐਨ.ਸੀ.ਆਰ.) ਖਿਲਾਫ ਪੰਜਾਬ ਦੀਆਂ 12 ਜਨਤਕ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਮਲੇਰਕੋਟਲਾ ਵਿਖੇ ਕੀਤੇ ਜਾ ਰਹੇ ਵਿਸ਼ਾਲ ...
ਸੰਗਰੂਰ, 10 ਫਰਵਰੀ (ਸੁਖਵਿੰਦਰ ਸਿੰਘ ਫੱੁਲ)- ਦੇਸ਼ਾਂ ਵਿਦੇਸ਼ਾਂ ਵਿਚ ਆਪਣੀ ਗਾਇਕੀ ਤੇ ਵਿਸ਼ੇਸ਼ ਅਦਾਕਾਰੀ ਦੀ ਧਾਂਕ ਜਮਾਉਣ ਵਾਲੇ ਨੌਜਵਾਨਾਂ ਦੇ ਹਰਮਨ-ਪਿਆਰੇ ਗਾਇਕ ਸਿੱਧੂ ਮੂਸੇ ਵਾਲਾ ਅੱਜ ਸੰਗਰੂਰ ਵਿਖੇ ਰੁਦਰਾ ਇਮੀਗੇ੍ਰਸ਼ਨ ਦੇ ਦਫ਼ਤਰ ਪੁੱਜੇ ਅਤੇ ਉਨ੍ਹਾਂ ...
ਮੂਣਕ, 10 ਫਰਵਰੀ (ਸਿੰਗਲਾ, ਭਾਰਦਵਾਜ)- ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਵਿਸ਼ਵਕਰਮਾ ਮੂਣਕ ਵਿਖੇ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਿਥੇ ਕਿਸਾਨਾਂ ਦੇ ਮਸਲਿਆਂ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਉੱਥੇ 12 ਫਰਵਰੀ ਨੂੰ ਸੀ.ਏ.ਏ ਦੇ ...
ਸ਼ੇਰਪੁਰ, 10 ਫਰਵਰੀ (ਸੁਰਿੰਦਰ ਸਿੰਘ ਚਹਿਲ)- ਨੇੜਲੇ ਪਿੰਡ ਕਲੇਰਾਂ ਵਿਖੇ ਗੁਰਦੁਆਰਾ ਸਾਹਿਬ ਵਿਖੇ ਪ੍ਰਧਾਨ ਗੁਰਦੀਪ ਸਿੰਘ ਅਤੇ ਸਮੂਹ ਕਮੇਟੀ ਵਲੋਂ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਬਾਬਾ ਰਣਜੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਨੇ ਕੀਰਤਨ ...
ਸੰਗਰੂਰ, 10 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਨਰੇਸ਼ ਗਾਬਾ ਵਲੋਂ ਸ਼ਹੀਦ ਭਗਤ ਸਿੰਘ ਮਾਰਕੀਟ ਸੁਨਾਮੀ ਗੇਟ ਵਿਖੇ ਐਲ.ਈ.ਡੀ ਲਾਈਟਾਂ ਲਗਾਉਣ ਦੀ ਸ਼ੁਰੂਆਤ ਕੀਤੀ | ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ...
ਮਲੇਰਕੋਟਲਾ, 10 ਫਰਵਰੀ (ਕੁਠਾਲਾ)- ਚੰਡੀਗੜ੍ਹ ਵਿਖੇ ਇਕ ਨਿੱਜੀ ਨਿਊਜ਼ ਚੈਨਲ ਵਲੋਂ ਕਰਵਾਏ ਗਏ ਐਜੂਕੇਸ਼ਨ ਸਮਿਟ-ਏ ਨਿਊ ਵੀਜਨ, ਸੀਜਨ- 2 ਦੌਰਾਨ ਮਲੇਰਕੋਟਲਾ ਦੇ ਤਾਰਾ ਕਾਨਵੈਂਟ ਸਕੂਲ ਨੂੰ ਹਰਿਆਲੀ ਲਈ ਈਕੋ ਫਰੈਂਡਲੀ ਇਨਵਾਇਰਨਮੈਂਟ ਥੀਮ ਦੇ ਐਵਾਰਡ ਆਫ਼ ਆਨਰ ਨਾਲ ...
ਕੁੱਪ ਕਲਾਂ, 10 ਫਰਵਰੀ (ਮਨਜਿੰਦਰ ਸਿੰਘ ਸਰੌਦ)- ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਭੋਗੀਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਜੀਵਨ ਜਾਂਚ ਚੈਰੀਟੇਬਲ ਸੁਸਾਇਟੀ ਸਿੱਧੂਵਾਲ ਵਲੋਂ ਕੌਣ ਬਣੇਗਾ ਪਿਆਰੇ ਦਾ ਪਿਆਰਾ ਗੁਰਮਤਿ ...
ਅਹਿਮਦਗੜ੍ਹ, 10 ਫ਼ਰਵਰੀ (ਰਣਧੀਰ ਸਿੰਘ ਮਹੋਲੀ)- ਗੁਰੂ ਰਵਿਦਾਸ ਦੇ ਜਨਮ ਦਿਹਾੜੇ 'ਤੇ ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਰਵਿਦਾਸ ਪ੍ਰਬੰਧਕ ਕਮੇਟੀ ਵਲੋਂ ਮਹਾਨ ਧਾਰਮਿਕ ਸਮਾਗਮ ਕਰਵਾਇਆ ਗਿਆ | ਪਾਠ ਦੇ ਭੋਗ ਉਪਰੰਤ ਰਾਗੀ ਜਥਿਆਂ ਵਲੋਂ ਸੰਗਤ ਨੂੰ ਗੁਰ ਇਤਿਹਾਸ ...
ਲਹਿਰਾਗਾਗਾ, 10 ਫਰਵਰੀ (ਸੂਰਜ ਭਾਨ ਗੋਇਲ)- ਹਾਈਟਸ ਐਡ ਹਾਈਟਸ ਅਤੇ ਲਿਟਲ ਸਟਾਰ ਬਚਪਨ ਪਲੇਅ ਸਕੂਲ ਦਾ ਸਾਂਝੇ ਤੌਰ ਤੇ ਸਾਲਾਨਾ ਸਮਾਰੋਹ ਜੀ.ਪੀ.ਐਫ ਕੰਪਲੈਕਸ ਲਹਿਰਾਗਾਗਾ ਵਿਖੇ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸਨਮੀਕ ਸਿੰਘ ਹੈਨਰੀ, ਸੁਰਿੰਦਰ ਸਿੰਘ ...
ਧਰਮਗੜ੍ਹ, 10 ਫਰਵਰੀ (ਗੁਰਜੀਤ ਸਿੰਘ ਚਹਿਲ)- ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਵਿਸ਼ੇਸ਼ ਸਹਿਯੋਗ ਨਾਲ 'ਵਿਰਸਾ ਸੰਭਾਲ ਸਰਦਾਰੀ ਲਹਿਰ' ਵੱਲੋਂ ਦਿੱਲੀ ਸਿੱਖ ਮਿਸ਼ਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਸਹਿਯੋਗ ਨਾਲ ਨੌਜਵਾਨਾਂ ਅਤੇ ਬੱਚਿਆਂ ...
ਧਰਮਗੜ੍ਹ, 10 ਫਰਵਰੀ (ਗੁਰਜੀਤ ਸਿੰਘ ਚਹਿਲ)- ਪਿੰਡ ਸਤੌਜ ਵਿਖੇ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ | ਇਸ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੌਰਾਨ ਭਾਈ ਰਿੰਕੂ ਸਿੰਘ ਬਹਾਦਰ ਸਿੰਘ ਵਾਲਿਆਂ ਨੇ ...
ਮਾਲੇਰਕੋਟਲਾ, 10 ਫਰਵਰੀ (ਪਾਰਸ ਜੈਨ)- ਕੈਪਟਨ ਅਮਰਿੰਦਰ ਸਿੰਘ ਦੀ ਸੂਬਾ ਕਾਂਗਰਸ ਸਰਕਾਰ ਨੇ ਇਕ ਲੱਖ 82 ਹਜ਼ਾਰਦੇ ਕਰੀਬ ਮੁਲਾਜਮਾਂ ਲਈ ਡੈੱਥ ਕਮ ਰਿਟਾਇਰਮੈਂਟ ਗਰੈਚੁਟੀ, ਅਕੈਸ਼ਗਰੇਸ਼ੀਆ ਗ੍ਰਾਂਟ ਅਤੇ ਕੇਂਦਰ ਸਰਕਾਰ ਵਲੋਂ ਐਨ.ਪੀ.ਐਸ ਵਿਚ ਆਪਣੀ ਹਿੱਸੇਦਾਰੀ 10 ਤੋਂ ...
ਸੰਗਰੂਰ, 10 ਫਰਵਰੀ (ਧੀਰਜ ਪਸ਼ੌਰੀਆ)- ਕੈਮਿਸਟ ਐਸੋਸੀਏਸ਼ਨ ਸੰਗਰੂਰ ਦੀ ਬੈਠਕ ਪ੍ਰਧਾਨ ਪ੍ਰੇਮ ਚੰਦ ਗਰਗ ਅਤੇ ਜਨਰਲ ਸੈਕਟਰੀ ਪੰਕਜ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੈਮਿਸਟਾਂ ਨੰੂ ਆ ਰਹੀਆਂ ਸਮੱਸਿਆਵਾਂ 'ਤੇ ਵਿਚਾਰ ਚਰਚਾ ਕਰਨ ਤੋਂ ਇਲਾਵਾ ਕੈਮਿਸਟਾਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX